Police Station - Sach Kahoon Punjabi
Dharna: ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨ ਦੀ ਕੁੱਟਮਾਰ ਦੇ ਵਿਰੋਧ ’ਚ ਥਾਣੇ ਅੱਗੇ ਧਰਨਾ
(ਭੂਸ਼ਨ ਸਿੰਗਲਾ) ਪਾਤੜਾਂ। Dharna: ਸਦਰ ਥਾਣਾ ਪਾਤੜਾਂ ਦੇ ਐੱਸਐੱਚਓ ਵੱਲੋਂ ਨੌਜਵਾਨ ਦੀ ਕੀਤੀ ‘ਨਜਾਇਜ਼ ਕੁੱਟਮਾਰ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਡੀਐੱਸਪੀ ਦਫਤਰ ਅਤੇ ਥਾਣੇ ਦੇ ਗੇਟ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ । ਇਸ ਧਰਨੇ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੂਟਰ ਅਤੇ ਸੂਬਾ ਉਪ ਪ੍ਰਧਾਨ ਚਰਨਜੀਤ ਕੌਰ ਧੂੜੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਦੁਤਾਲ ਦੇ ਇੱਕ ਕਿਸਾਨ ਸਿਕੰਦਰ ਸਿੰਘ, ਜੋ ਪਿੰਡ ਦੁਤਲ ਦੇ ਦੋ ਧਿਰਾਂ ਵਿਚਕਾਰ ਹੋਏ ਆਪਸੀ ਲੜਾਈ-ਝਗੜੇ ਨੂੰ ਪੰਚਾਇਤ ਦੇ ਨਾਲ ਮਿਲ ਕੇ ਸਲਝਾਉਣਾ ਚਾਹੁੰਦਾ ਸੀ ਪਰ ਥਾਣੇ ਦੇ ਐੱਸਐਚਓ ਯਸਪਾਲ ਸ਼ਰਮਾ ਨੇ ਉਸ ਨੌਜਵਾਨ ਦੀ ਕੋਈ ਨਾ ਸੁਣੀ।
ਉਲਟਾ ਸਿਕੰਦਰ ਸਿੰਘ ਦੀ ਬੇਰਹਿਮੀ ਦੇ ਨਾਲ ਨਜਾਇਜ਼ ਕੁੱਟਮਾਰ ਕੀਤੀ, ਜੋ ਸਰੇਆਮ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਇਹ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਐੱਚਓ ਪਾਤੜਾਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।
ਇਹ ਵੀ ਪੜ੍ਹੋ: ਸੋਨੇ ਚਾਂਦੀ ਦੀ ਦੁਕਾਨ ਤੋਂ ਠੱਗੀ ਮਾਰਦੀ ਔਰਤ ਕਾਬੂ
ਇਸ ਮੌਕੇ ਧਰਨੇ ਵਿੱਚ, ਜਿੱਥੇ ਆਮ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਮਜ਼ਦੂਰ ਜਥੇਬੰਦੀ ਨੇ ਵੀ ਇਸ ਸੰਘਰਸ਼ ਦਾ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਇਸ ਨੂੰ ਦੇਖਦੇ ਹੋਏ ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਦਰ ਥਾਣਾ ਦੇ ਐੱਸਐੱਚਓ ’ਤੇ ਜੋ ਦੋਸ਼ ਲੱਗੇ ਹਨ ਉਸ ਸਬੰਧੀ ਉਨ੍ਹਾਂ ਐੱਸਐਸਪੀ ਅਤੇ ਡੀਆਈਜੀ ਨੂੰ ਲਿਖ ਕੇ ਭੇਜ ਦਿੱਤਾ ਹੈ ਜਿਸ ’ਤੇ ਬਣਦੀ ਕਾਰਵਾਈ ਹੋਵੇਗੀ। ਕਿਸਾਨ ਜਥੇਬੰਦੀਆਂ ਨੂੰ ਡੀਐੱਸਪੀ ਪਾਤੜਾਂ ਦੇ ਇਨਸਾਫ ਦਾ ਭਰੋਸਾ ਦੇਣ ’ਤੇ ਧਰਨਾ ਸਮਾਪਤ ਕੀਤਾ ਗਿਆ। Dharna
ਐੱਨਆਰਆਈ ਥਾਣੇ ਦੇ ਮੁਖੀ ਦਾ ਰੀਡਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਅੱਜ ਐੱਨਆਰਆਈ ਥਾਣਾ ਲੁਧਿਆਣਾ ਦੇ ਐੱਸਐੱਚਓ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। (Bribe) ਰਾਜ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਬਲਰਾਜ ਸਿੰਘ ਨੂੰ ਐਡਵੋਕੇਟ ਅਰੁਣ ਕੁਮਾਰ ਖੁਰਮੀ ਵਾਸੀ ਉਪਕਾਰ ਨਗਰ, ਸਿਵਲ ਲਾਈਨਜ਼ ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ’ਚ ਸ਼ਿਕਾਇਤਕਰਤਾ ਨੇ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਕਿ ਪਿੰਡ ਉਧੋਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਉਸ ਦੀ ਪਤਨੀ ਦੇ ਨਾਂਅ ’ਤੇ 20 ਕਨਾਲ ਜ਼ਮੀਨ ਹੈ, ਜਿਸ ’ਤੇ 2 ਵਿਅਕਤੀਆਂ ਨੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਜ਼ਮੀਨ ਵਿੱਚ ਖੜ੍ਹੇ ਪਾਪੂਲਰ ਦੇ ਦਰੱਖਤ ਵੀ ਚੋਰੀ ਕਰ ਲਏ। Bribe
ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਐੱਸਐੱਚਓ ਐੱਨਆਰਆਈਜ਼ ਸੈੱਲ ਲੁਧਿਆਣਾ ਕੋਲ ਪਈ ਹੈ। ਜਿਸ ’ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਬੰਧਿਤ ਥਾਣੇ ਦੇ ਐੱਸਐੱਚਓ ਦੇ ਰੀਡਰ ਬਲਰਾਜ ਸਿੰਘ ਨੇ ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਵਾਉਣ ਬਦਲੇ ਉਸ ਕੋਲੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਜਿਸ ਵਿੱਚੋਂ ਰਿਸ਼ਵਤ ਵਜੋਂ 20 ਹਜ਼ਾਰ ਰੁਪਏ ਪਹਿਲਾਂ ਅਤੇ ਬਾਕੀ 80 ਹਜ਼ਾਰ ਰੁਪਏ ਅਗਲੇ ਹਫਤੇ ਤੱਕ ਦੇਣ ਲਈ ਕਿਹਾ ਹੈ। Bribe
ਇਹ ਵੀ ਪੜ੍ਹੋ: ਟਰੈਕਟਰ-ਟਰਾਲੀ ਨਾਲ ਟਕਰਾ ਕੇ ਓਵਰਬ੍ਰਿਜ ਤੋਂ ਡਿੱਗੀ ਬੱਸ
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਬਲਰਾਜ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਸਿਪਾਹੀ ਬਲਰਾਜ ਸਿੰਘ ਨੂੰ ਐੱਨਆਰਆਈ ਥਾਣਾ ਲੁਧਿਆਣਾ ਦੇ ਬਾਹਰੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਬੁਲਾਰੇ ਮੁਤਾਬਕ ਕੇਸ ਦੀ ਅਗਲੇਰੀ ਜਾਂਚ ਦੌਰਾਨ ਸਬੰਧਿਤ ਥਾਣੇ ਐੱਸਐੱਚਓ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਨਸਾਫ ਨਾ ਮਿਲਣ ’ਤੇ ਪੀੜਿਤਾਂ ਨੇ ਥਾਣੇ ਅੱਗੇ ਲਾਸ਼ ਰੱਖ ਕੇ ਦਿੱਤਾ ਧਰਨਾ
ਪੁਲਿਸ ਪ੍ਰਸ਼ਾਸਨ ਨਸ਼ਾ ਰੋਕੂ ਕਮੇਟੀ ਦੇ ਮੁੱਖ ਆਗੂ ਨੂੰ ਮਾਮਲੇ ਵਿੱਚ ਨਾਮਜਦ ਕਰਨ ਤੋਂ ਕਰ ਰਿਹਾ ਸੀ ਇਨਕਾਰ
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨਸੀਬਪੁਰਾ ਦੇ ਪੀੜਿਤ ਪਰਿਵਾਰ ਨੇ ਟਰੈਕਟਰ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਸੜਕ ਜਾਮ ਕਰਕੇ ਪੁਲਿਸ ਪ੍ਰਸਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ । ਭਾਵੇਂ ਪੁਲਿਸ ਨੇ ਪਹਿਲਾਂ 19 ਸਤੰਬਰ ਨੂੰ ਕੁੱਝ ਲੋਕਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ ਪਰ ਪੀੜਿਤ ਪਰਿਵਾਰ ਅਨੁਸਾਰ ਨਸ਼ਾ ਰੋਕੂ ਕਮੇਟੀ ਨਾਲ ਹੋਏ ਝਗੜੇ ਦੌਰਾਨ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮੁਦੱਈ ਧਿਰ ਨੂੰ ਇਨਸਾਫ ਨਾ ਦੇ ਕੇ ਅਸਲ ਮੁਲਜ਼ਮ ’ਤੇ ਮਾਮਲਾ ਨਹੀਂ ਦਰਜ ਕੀਤਾ ਜਿਸ ਤੋਂ ਭੜਕੇ ਪੀੜਿਤ ਪਰਿਵਾਰ ਨੇ ਪੁਲਿਸ ਖਿਲਾਫ ਧਰਨਾ ਲਾ ਕੇ ਅਸਲ ਮੁਲਜ਼ਮ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗਿ੍ਰਫਤਾਰ ਕਰਨ ਦੀ ਮੰਗ ਕਰ ਰਹੀ ਹੈ। (Talwandi Sabo News)
ਇਹ ਵੀ ਪੜ੍ਹੋ : ਆਰਐੱਸਡੀ ਕਾਲਜ ਵੱਲੋਂ ਨੌਕਰੀ ਤੋਂ ਕੱਢੇ ਤਿੰਨ ਪ੍ਰੋਫੈਸਰਾਂ ਨੂੰ ਮਾਣਯੋਗ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਮ੍ਰਿਤਕਾ ਦੀ ਨੂੰਹ ਸਿਵਨੀਤ ਕੌਰ ਨੇ ਦੱਸਿਆ ਕਿ ਪਿਛਲੇ ਦਿਨੀਂ ਕੁੱਝ ਲੋਕਾਂ ਨੇ ਉਸਦੇ ਸਹੁਰੇ ਲੀਲਾ ਸਿੰਘ ਪੁੱਤਰ ਹਰਚੰਦ ਸਿੰਘ ਦੀ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਜ਼ਖਮੀ ਸਹੁਰੇ ਦਾ ਬਹੁਤ ਇਲਾਜ ਕਰਵਾਇਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ ਜਿਸ ’ਤੇ ਪੁਲਿਸ ਨੇ ਭਾਵੇਂ ਵੱਖ ਵੱਖ ਧਰਾਵਾਂ ਤਹਿਤ ਕਾਲੂ ਤੇ ਕਰਮੂ ਸਮੇਤ ਤਿੰਨ ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕਰ ਲਿਆ ਸੀ ਪਰ ਮਾਮਲੇ ਵਿੱਚ ਅਸਲ ਮੁਲਜ਼ਮ ’ਤੇ ਮਾਮਲਾ ਦਰਜ ਨਹੀਂ ਕਰ ਰਹੀ।
ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ
ਉਹਨਾਂ ਇਨਸਾਫ ਲੈਣ ਲਈ ਲਾਸ਼ ਥਾਣੇ ਅੱਗੇ ਰੱਖ ਕੇ ਤਲਵੰਡੀ ਸਾਬੋ ਦੀ ਪੁਲਿਸ ਖਿਲਾਫ ਰੋਸ ਪ੍ਰਦਰਸਨ ਕਰਕੇ ਇਨਸਾਫ ਲੈਣ ਦੀ ਮੰਗ ਕੀਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਉਧਰ ਤਲਵੰਡੀ ਸਾਬੋ ਦੇ ਡੀਐੱਸਪੀ ਰਜੇਸ ਸਨੇਹੀ ਨੇ ਪੀੜਿਤਾਂ ਨੂੰ ਇਨਸਾਫ ਨਾ ਦੇਣ ਸਬੰਧੀ ਕਿਹਾ ਕਿ ਦੋ ਧਿਰਾਂ ਵਿਚਕਾਰ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੇ ਸੱਟਾਂ ਲੱਗੀਆਂ ਸਨ ਜਿਸ ’ਤੇ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ ਇੱਕ ਵਿਅਕਤੀ ’ਤੇ ਮੌਤ ਹੋਣ ਕਰਕੇ ਮਾਮਲੇ ਵਿੱਚ ਵਾਧਾ ਕਰਕੇ ਪੀੜਿਤਾਂ ਦੇ ਬਿਆਨ ਲਿਖ ਕੇ ਕਾਰਵਾਈ ਕਰਕੇ ਧਰਨਾ ਉਠਾ ਦਿੱਤਾ ਹੈ ਤੇ ਨਸ਼ਾ ਰੋਕੂ ਕਮੇਟੀ ਪ੍ਰਧਾਨ ਜੱਸਾ ਸਿੰਘ ’ਤੇ ਮਾਮਲਾ ਦਰਜ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
ਥਾਣੇ ਦੀ ਬੈਰਕ ’ਚੋਂ ਭੱਜੇ ਤਿੰਨ ਮੁਲਜ਼ਮ, ਐੱਸਐੱਚਓ ਸਮੇਤ ਤਿੰਨ ਪੁਲਿਸ ਅਧਿਕਾਰੀਆਂ ’ਤੇ ਡਿੱਗੀ ਗਾਜ
ਸੀਸੀਟੀਵੀ ਫੁਟੇਜ਼ ’ਚ ਅਣਗਹਿਲੀ ਸਾਹਮਣੇ ਆਉਣ ਤੋਂ ਬਾਅਦ ਐੱਸਐੱਚਓ ਮੁਅੱਤਲ
(ਜਸਵੀਰ ਸਿੰਘ ਗਹਿਲ/ਵਰਿੰਦਰ ਮਣਕੂ) ਲੁਧਿਆਣਾ। ਥਾਣੇ ਦੀ ਹਵਾਲਾਤ ਤੋੜ ਕੇ ਤਿੰਨ ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਦੇ ਹੁਕਮਾਂ ’ਤੇ ਡਵੀਜਨ ਨੰਬਰ 3 ਦੇ ਐੱਸਐੱਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਦੋਂ ਕਿ ਮੁਨਸ਼ੀ ਤੇ ਏਐੱਸਆਈ ਖਿਲਾਫ਼ ਐੱਫ਼ਆਈਆਰ ਦਰਜ ਕੀਤੀ ਗਈ ਹੈ। (Police Station)
ਜਾਣਕਾਰੀ ਮੁਤਾਬਕ ਥਾਣਾ ਡਵੀਜਨ ਨੰਬਰ 3 ਦੀ ਪੁਲਿਸ ਨੇ ਆਟੋ ਚੋਰੀ ਕਰਨ ਦੇ ਦੋਸ਼ ’ਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਜੋ ਮੌਕਾ ਦੇਖਦਿਆਂ ਹਵਾਲਾਤ ਤੋੜ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਫ਼ਰਾਰ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਪੁਲਿਸ ਦੀ ਗਿ੍ਰਫ਼ਤ ’ਚੋਂ ਪੁਲਿਸ ਨੂੰ ਚਕਮਾ ਦੇ ਕੇ ਪੱਤਰੇ ਵਾਚ ਗਏ।
ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਹੁਕਮਾਂ ’ਤੇ ਥਾਣਾ ਡਵੀਜਨ ਨੰਬਰ 3 ਦੇ ਐੱਸਐੱਚਓ ਸਣੇ ਮੁਨਸ਼ੀ ਅਤੇ ਇੱਕ ਸਿਪਾਹੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾ ਦਿੱਤਾ ਗਿਆ ਹੈ ਅਤੇ ਸਸਪੈਂਸਨ ਆਰਡਰ ਜਾਰੀ ਕਰ ਦਿੱਤੇ ਹਨ। ਮੁਲਜ਼ਮਾਂ ਦੇ ਭੱਜਣ ਪਿੱਛੋਂ ਜਿਉਂ ਹੀ ਪੁਲਿਸ ਸਟੇਸਨ ਅੰਦਰ ਦੀ ਵੀਡੀਓ ਖੰਗਾਲੀ ਤਾਂ ਪਤਾ ਲੱਗਾ, ਇਸ ਵਿੱਚ ਏਐੱਸਆਈ ਜਸ਼ਨਦੀਪ ਸਿੰਘ ਅਤੇ ਮੁਨਸ਼ੀ ਰੇਸ਼ਮ ਸਿੰਘ ਨੇ ਅਣਗਹਿਲੀ ਕੀਤੀ ਹੈ, ਜਿਸ ਕਰਕੇ ਥਾਣੇ ਦੇ ਐੱਸਐੱਚਓ ਦੇ ਨਾਲ ਇਹਨਾਂ ’ਤੇ ਵੀ ਕਾਰਵਾਈ ਕੀਤੀ ਗਈ ਹੈ। (Police Station)
ਇਹ ਵੀ ਪੜ੍ਹੋ : ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੋਗੀ ਸਰਕਾਰ : ਮੁੱਖ ਮੰਤਰੀ
ਇਸ ਸਬੰਧਿਤ ਏਸੀਪੀ ਕੇਂਦਰੀ ਅਸ਼ੋਕ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਫਰਾਰ ਹੋਏ ਤਿੰਨਾਂ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਏਸੀਪੀ ਅਸ਼ੋਕ ਕੁਮਾਰ ਮੁਤਾਬਿਕ ਐੱਸਐੱਚਓ ਨੇ ਬੜੀ ਦਲੇਰੀ ਦੇ ਨਾਲ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਨਸ਼ੇ ਕਰਨ ਦਾ ਆਦਿ ਸੀ। (Police Station) ਬੀਤੀ ਦੇਰ ਰਾਤ ਉਸਨੇ ਕਿਸੇ ਤਰ੍ਹਾਂ ਹਵਾਲਾਤ ਤੋੜ ਦਿੱਤੀ ਅਤੇ ਉਥੋਂ ਤਿੰਨੇ ਹੀ ਭੱਜਣ ਵਿੱਚ ਕਾਮਯਾਬ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਫਸਰਾਂ ਨੂੰ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਜਿਨ੍ਹਾਂ ਮੁਲਾਜ਼ਮਾਂ ਦੀ ਅਣਗਹਿਲੀ ਕਰਕੇ ਇਹ ਹੋਇਆ ਹੈ, ਉਨ੍ਹਾਂ ’ਤੇ ਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਹੋ ਗਏ ਹਨ।
ਥਾਣੇ ਦੀ ਛੱਤ ਡਿੱਗੀ, ਰਿਕਾਰਡ ਰੂਮ ਦਾ ਸਮਾਨ ਬਰਬਾਦ
ਅਬੋਹਰ। ਪੰਜਾਬ ਦੇ ਅਬੋਹਰ ਸ਼ਹਿਰ ਦੇ ਥਾਣਾ ਨੰਬਰ-2 (Police Station) ’ਚ ਵੀਰਵਾਰ ਰਾਤ ਰਿਕਾਰਡ ਰੂਮ ਦੀ ਛੱਤ ਡਿੱਗ ਗਈ। ਮਲਬੇ ਦੇ ਹੇਠਾਂ ਦਬਣ ਨਾਲ ਰੂਮ ’ਚ ਰੱਖਿਆ ਕਾਫ਼ੀ ਸਮਾਨ ਬਰਬਾਦ ਹੋ ਗਿਆ, ਪਰ ਗਨੀਮਤ ਰਹੀ ਕਿ ਹਾਦਸੇ ਸਮੇਂ ਉੱਥੇ ਕੋਈ ਮੌਜ਼ੂਦ ਨਹੀਂ ਸੀ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਵਾਪਰਿਆ ਹੈ। ਥਾਣੇ ਦੀ ਇਮਾਰਤ ਆਜ਼ਾਦੀ ਤੋਂ ਪਹਿਲਾਂ ਦੀ ਹੈ, ਜਿਸ ਦੀ ਹੁਣ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਸਮੇਂ-ਸਮੇਂ ’ਤੇ ਮੁਰੰਮਤ ਕਰਵਾਉਣ ਲਈ ਲੋੜ ਪੈਂਦੀ ਹੈ।
ਮਾਰਚ 2010 ’ਚ ਬਣਾਇਆ ਗਿਆ ਦੂਜਾ ਥਾਣਾ | Police Station
ਥਾਣਾ ਇੰਚਾਰਜ਼ ਨੇ ਸਰਕਾਰ ਤੋਂ ਥਾਣੇ ਦੀ ਇਮਾਰਤ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ। ਥਾਣਾ ਇੰਚਾਰਜ਼ ਗੁਰਚਰਨ ਸਿੰਘ ਨੇ ਦੱਸਿਆ ਕਿ ਇਮਾਰਤ ਕਾਫ਼ੀ ਪੁਰਾਣੀ ਹੈ। ਇਸ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੈ ਪਰ ਉਹ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਸਮੇਂ-ਸਮੇਂ ’ਤੇ ਇਸ ਦੀ ਮੁਰੰਮਤ ਕਰਵਾਉਂਦੇ ਰਹਿੰਦੇ ਹਨ। ਪਹਿਲਾਂ ਸ਼ਹਿਰ ’ਚ ਸਿਰਫ਼ ਇੱਕ ਹੀ ਥਾਣਾ ਸੀ, ਪਰ 23 ਮਾਰਚ 2010 ’ਚ ਥਾਣਾ ਨੰਬਰ-2 ਬਣਾਇਆ ਗਿਆ।
ਜ਼ਿਆਦਾਤਰ ਰਿਕਾਰਡ ਇਸੇ ਥਾਣੇ ਵਿੱਚ | Police Station
ਥਾਣਾ ਇੰਚਾਰਜ਼ ਅਨੁਸਾਰ ਇਸ ਥਾਣੇ ’ਚ ਸ਼ਹਿਰ ਦਾ ਜ਼ਿਆਦਾਤਰ ਰਿਕਾਰਡ ਜਮ੍ਹਾ ਹੈ। ਜਬਤ ਕੀਤੀਆਂ ਗਈਆਂ ਚੀਜ਼ਾਂ ਵੀ ਇੱਥੇ ਹੀ ਰੱਖੀਆਂ ਜਾਂਦੀਆਂ ਹਨ। ਆਜ਼ਾਦੀ ਤੋਂ ਪਹਿਲਾਂ ਬਣੇ ਇਸ ਥਾਣੇ ਦੀ ਇਮਾਰਤ ਦੀ ਚਿਨਾਈ ਮਿੱਟੀ ਵਿੱਚ ਹੋਈ ਹੈ। ਮੀਂਹ ਦੇ ਦਿਨਾਂ ’ਚ ਪਾਣੀ ਦੀ ਲੀਕੇਜ਼ ਹੁੰਦੀ ਹੈ। ਇਸ ਵਾਰ ਤਾਂ ਮੀਂਹ ਕਾਰਨ ਪੂਰੀ ਛੱਤ ਹੀ ਢਹਿ ਗਈ ਅਤੇ ਵਿਭਾਗ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਦੀ ਭਰਪਾਈ ਵਿਭਾਗ ਨੂੰ ਹੀ ਕਰਨੀ ਪਵੇਗੀ।
ਇਹ ਵੀ ਪੜ੍ਹੋ : Hoshiarpur ਨਹਿਰ ‘ਚ ਡਿੱਗੀ ਕਾਰ, NRI ਦੀ ਮੌਤ
ਸੈਰ ‘ਤੇ ਨਿਕਲੇ 182 ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ, ਪੁਲਿਸ ਵਲੋਂ ਕੀਤੀ ਗਈ ਸਪੈਸ਼ਲ ਛਾਪੇਮਾਰੀ
ਚੰਡੀਗੜ, (ਅਸ਼ਵਨੀ ਚਾਵਲਾ)। ਚੰਡੀਗੜ ਦੇ ਲੋਕਾਂ ਨੂੰ ਸੈਰ ਨਾਲ ਇੰਨਾ ਮੋਹ ਹੈ ਕਿ ਲਾਕ ਡਾਊਨ ਦੇ ਬਾਵਜੂਦ ਵੀ ਰੋਜ਼ਾਨਾ ਸੈਰ ‘ਤੇ ਨਿਕਲ ਰਹੇ ਹਨ। ਪੁਲਿਸ ਵਲੋਂ ਵਾਰ ਵਾਰ ਰੋਕਣ ਤੋਂ ਬਾਅਦ ਵੀ ਬਾਜ਼ ਨਹੀਂ ਆਏ ਇਨਾਂ ਚੰਡੀਗੜੀਆਂ ਦਾ ਸੁਆਗਤ ਸੋਮਵਾਰ ਨੂੰ ਖ਼ੁਦ ਪੁਲਿਸ ਨੇ ਪਾਰਕਾਂ ਵਿੱਚ ਕੀਤੀ। ਜਿਥੇ ਕਿ ਸੈਰ ਕਰਨ ਵਾਲੇ ਲੋਕਾਂ ਦਾ ਸੁਆਗਤ ਕਰਨ ਤੋਂ ਬਾਅਦ ਉਨਾਂ ਦੀ ਆਉ ਭਗਤ ਵੀ ਵੱਖ-ਵੱਖ ਥਾਣੇ ਵਿੱਚ ਲੈ ਜਾ ਕੇ ਕੀਤੀ ਗਈ। ਹਾਲਾਂਕਿ ਕੁਝ ਘੰਟੇ ਬਾਅਦ ਸਾਰੀਆਂ ਨੂੰ ਜ਼ਮਾਨਤ ਦਿੰਦੇ ਹੋਏ ਰਿਹਾ ਕਰ ਦਿੱਤਾ ਗਿਆ ਪਰ ਇਨਾਂ ਲਗਭਗ 56 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਿਨਾਂ ਨੂੰ ਅਦਾਲਤ ਦੇ ਚੱਕਰ ਵੀ ਲਗਾਉਣ ਨੂੰ ਹੁਣ ਮਜਬੂਰ ਹੋਣਾ ਪਏਗਾ।
ਚੰਡੀਗੜ ਦੀ ਐਸਐਸਪੀ ਨੀਲਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਕੋਰੋਨਾ ਦੌਰਾਨ ਸਮਾਜਿਕ ਦੂਰੀ ਬਹੁਤ ਹੀ ਜਿਆਦਾ ਜਰੂਰੀ ਹੈ, ਜਿਸ ਕਾਰਨ ਹੀ ਲਾਕ ਡਾਊਨ ਕੀਤਾ ਗਿਆ ਹੈ ਪਰ ਕੁਝ ਪਾਰਕਾਂ ਵਿੱਚ ਸਵੇਰੇ ਲੋਕ ਸੈਰ ਕਰਦੇ ਹੋਏ ਆਮ ਦੇਖੇ ਜਾ ਰਹੇ ਸਨ। ਜਿਨਾਂ ਨੂੰ ਸ਼ੁਰੂਆਤ ਵਿੱਚ ਚਿਤਾਵਨੀ ਦਿੰਦੇ ਛੱਡ ਦਿੱਤਾ ਗਿਆ ਕਿ ਉਹ ਮੁੜ ਕੇ ਨਹੀਂ ਆਉਣਗੇ ਪਰ ਚੰਡੀਗੜ ਦੇ ਜ਼ਿਆਦਾਤਰ ਸੈਕਟਰਾਂ ਵਿੱਚ ਲੋਕਾਂ ‘ਤੇ ਪੁਲਿਸ ਦੀ ਇਸ ਸਲਾਹ ਦਾ ਕੋਈ ਅਸਰ ਨਹੀਂ ਪਿਆ। ਜਿਸ ਕਾਰਨ ਸੋਮਵਾਰ ਨੂੰ ਹੀ ਪੁਲਿਸ ਵਲੋਂ ਸਪੈਸ਼ਲ ਅਭਿਆਨ ਚਲਾਉਂਦੇ ਹੋਏ ਚੰਡੀਗੜ ਦੇ ਜ਼ਿਆਦਾਤਰ ਪਾਰਕ ਅਤੇ ਸੁੱਖਣਾ ਝੀਲ ‘ਤੇ ਛਾਪੇਮਾਰੀ ਕੀਤੀ ਗਈ। ਜਿਥੇ ਕਿ 182 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ 450 ਤੋਂ ਜਿਆਦਾ ਲੋਕਾਂ ਨੂੰ ਰਾਉਂਡਅਪ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਸਬੰਧਿਤ ਥਾਣੇ ਵਿਖੇ ਲੈ ਜਾਇਆ ਗਿਆ, ਜਿਥੇ ਜਾ ਕੇ ਉਨਾਂ ਨੂੰ ਜ਼ਮਾਨਤ ਦਿੰਦੇ ਹੋਏ ਛੱਡ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ ਥਾਣੇ ‘ਤੇ ਹਮਲਾ
ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਥਾਣੇ ਨੂੰ ਨਿਸ਼ਾਨਾ ਬਣਾ ਕੇ ਰਾਈਫਲ ਗ੍ਰੇਨੇਡ ਨਾਲ ਹਮਲਾ ਕੀਤਾ ਜਿਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਅਣਪਛਾਤੇ ਸਥਾਨ ਤੋਂ ਥਾਣੇ ਨੂੰ ਨਿਸ਼ਾਨਾ ਬਣਾ ਕੇ ਰਾਈਫਲ ਗ੍ਰੇਨੇਡ ਨਾਲ ਹਮਲਾ ਕੀਤਾ। ਅੱਤਵਾਦੀਆਂ ਦਾ ਨਿਸ਼ਾਨਾ ਖੁੰਝ ਗਿਆ ਤੇ ਗ੍ਰੇਨੇਡ ‘ਚ ਧਮਾਕਾ ਥਾਣੇ ਤੋਂ ਕੁਝ ਦੂਰੀ ਹਟ ਕੇ ਹੋਇਆ। ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਉਹਨਾਂ ਦੱਸਿਆ ਕਿ ਬਾਅਦ ‘ਚ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਹਮਲੇ ਤੋਂ ਬਾਅਦ ਅੱਤਵਾਦੀ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ। ਹਮਲੇ ‘ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। Pulwama
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Fire | ਥਾਣੇ ਦੇ ਬਾਹਰ ਖੜ੍ਹੀ ਟਰੱਕ ਨੂੰ ਲੱਗੀ ਲੱਗ
Fire | ਟਰੱਕ ‘ਚ ਸੌ ਰਹੇ ਡਰਾਇਵਰ ਨੂੰ ਸੰਤਰੀ ਨੇ ਕੱਢਿਆ ਬਾਹਰ
ਚੰਡੀਗੜ੍ਹ। ਮਲੋਆ ਥਾਣੇ ਦੇ ਬਾਹਰ ਖੜ੍ਹੇ ਟਰੱਕ ‘ਚ ਮੰਗਲਵਾਰ ਤੜਕੇ ਅੱਗ ਲੱਗ ਗਈ। ਥਾਣੇ ਦੇ ਸੰਤਰੀ ਨੇ ਟਰੱਕ ਨੂੰ ਅੱਗ ਲੱਗੀ ਦੇਖ ਕੇ ਟਰੱਕ ‘ਚ ਸੌਂ ਰਹੇ ਚਾਲਕ ਨੂੰ ਬਾਹਰ ਕੱਢ ਕੇ ਮਾਮਲੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਟਰੱਕ ਮਾਲਕ ਨੇ ਦੱਸਿਆ ਕਿ ਟਰੱਕ ਦੇ ਅੰਦਰ ਰੱਖਿਆ ਪੰਜ ਲੱਖ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਜਾਣਬੁੱਝ ਕੇ ਟਰੱਕ ‘ਚ ਅੱਗ ਲਗਾਈ ਗਈ ਹੈ।
ਮਲੋਆ ਥਾਣਾ ਪੁਲਿਸ ਨੇ ਮਾਮਲੇ ‘ਚ ਡੀ.ਡੀ.ਆਰ. ਦਰਜ ਕਰ ਕੇ ਜਾਂਚ ਲਈ ਸੀ.ਐੱਫ.ਐੱਸ.ਐੱਲ. ਟੀਮ ਨੂੰ ਬੁਲਾਇਆ ਹੈ। ਜਿਸ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਡਰਾਈਵਰ ਮੌਰਿਆ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਮਲੋਆ ਕਾਲੋਨੀ ‘ਚ ਰਹਿੰਦਾ ਹੈ। ਸੋਮਵਾਰ ਰਾਤ ਨੂੰ ਕਲਕੱਤਾ ਲਈ ਉਸ ਨੇ ਸੈਕਟਰ-26 ਟਰਾਂਸਪੋਰਟ ਤੋਂ ਟਰੱਕ ‘ਚ ਬਿਜਲੀ ਦੇ ਤਿੰਨ ਬੰਡਲ ਵਾਇਰ ਸਮੇਤ ਕੁਝ ਘਰੇਲੂ ਸਾਮਾਨ ਲੋਡ ਕੀਤਾ ਸੀ। ਮੌਰਿਆ ਨੇ ਟਰੱਕ ਥਾਣੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਉਹ ਖਾਣਾ ਖਾਣ ਤੋਂ ਬਾਅਦ ਟਰੱਕ ਦੇ ਅੰਦਰ ਹੀ ਸੌਂ ਗਿਆ। ਕਰੀਬ ਤਿੰਨ ਵਜੇ ਅਚਾਨਕ ਕਿਸੇ ਨੇ ਟਰੱਕ ‘ਚ ਅੱਗ ਲਗਾ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਜ਼ਦੂਰਾਂ ਨੇ ਥਾਣੇ ਮੂਹਰੇ ਦਿੱਤਾ ਧਰਨਾ
ਸੜਕ ਹਾਦਸੇ ‘ਚ ਜ਼ਖਮੀ ਹੋਣ ਉਪਰੰਤ ਫੌਤ ਹੋਏ ਮਜ਼ਦੂਰ ਕਾਰਨ ਰੋਹ ‘ਚ ਆਏ ਮਜ਼ਦੂਰ ਸਾਥੀ
ਵਿਜੈ ਸਿੰਗਲਾ/ਭਵਾਨੀਗੜ੍ਹ। ਸੜਕ ਹਾਦਸੇ ਵਿੱਚ ਕੁੱਝ ਦਿਨ ਪਹਿਲਾਂ ਗੰਭੀਰ ਜਖਮੀ ਹੋਣ ਵਾਲੇ ਦਲਿਤ ਨੌਜਵਾਨ ਸਤਨਾਮ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਰੋਹ ਵਿੱਚ ਆਏ ਮਜ਼ਦੂਰਾਂ ਵੱਲੋਂ ਸੀਪੀਆਈ ਐੱਮ ਐੱਲ ਲਿਬਰੇਸ਼ਨ ਦੀ ਅਗਵਾਈ ਹੇਠ ਬੀਤੀ ਸ਼ਾਮ ਥਾਣਾ ਭਵਾਨੀਗੜ੍ਹ ਦੇ ਮੁੱਖ ਗੇਟ ਅੱਗੇ ਲਗਾਇਆ ਧਰਨਾ 24 ਘੰਟੇ ਬੀਤ ਜਾਣ ‘ਤੇ ਵੀ ਜਾਰੀ ਰਿਹਾ।ਵੱਡੀ ਗਿਣਤੀ ਵਿੱਚ ਔਰਤਾਂ ਸਮੇਤ ਮਜਦੂਰ ਸਾਰੀ ਰਾਤ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ।
ਧਰਨਾਕਾਰੀ ਮੰਗ ਕਰ ਰਹੇ ਹਨ ਕਿ ਦੋਸੀਆਂ ਖਿਲਾਫ ਐਸ ਸੀ ਐਕਟ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ।ਅੱਜ ਦੂਜੇ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਮੀਤ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਨਪ੍ਰੀਤ ਸਿੰਘ ਭੱਟੀਵਾਲ, ਟਰੇਡ ਯੂਨੀਅਨ ਆਗੂ ਕ੍ਰਿਸਨ ਸਿੰਘ ਭੜੋ, ਘੁਮੰਡ ਸਿੰਘ ਉਗਰਾਹਾਂ, ਦਲਜੀਤ ਸਿੰਘ ਅਤੇ ਅਮਰ ਸਿੰਘ ਰੇਤਗੜ ਨੇ ਕਿਹਾ ਕਿ ਪੰਜਾਬ ਅੰਦਰ ਜੰਗਲ ਦਾ ਕਾਨੂੰਨ ਲਾਗੂ ਹੋ ਚੁੱਕਾ ਹੈ।
ਜਿਸ ਕਾਰਨ ਇੱਥੇ ਕਿਸੇ ਵੀ ਮਜਲੂਮ ਦੀ ਸੁਣਵਾਈ ਨਹੀਂ ਹੋ ਰਹੀ। ਬੁਲਾਰਿਆਂ ਨੇ ਦੱਸਿਆ ਕਿ ਬੀਤੀ 8 ਨਵੰਬਰ ਨੂੰ ਪਿੰਡ ਰੇਤਗੜ ਦੇ ਦਲਿਤ ਨੌਜਵਾਨ ਸਤਨਾਮ ਸਿੰਘ, ਲੱਖੀ ਸਿੰਘ ਅਤੇ ਬੱਬੂ ਮੋਟਰ ਸਾਈਕਲ ‘ਤੇ ਸਵਾਰ ਹੋ ਕੇ ਪਿੰਡ ਫੱਗੂਵਾਲਾ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਤੇਜ ਰਫਤਾਰ ਟਰੈਕਟਰ ਟਰਾਲੀ ਨਾਲ ਸਿੱਧੀ ਟੱਕਰ ਹੋ ਗਈ। ਇਸ ਵਿਚ ਸਤਨਾਮ ਸਿੰਘ ਗੰਭੀਰ ਜਖਮੀ ਹੋ ਗਿਆ ਸੀ, ਜਿਸ ਨੂੰ ਪੀਜੀਆਈ ਵਿਚ ਦਾਖਲ ਕਰਵਾਉਣਾ ਪਿਆ। ਇਲਾਜ ਦੌਰਾਨ ਸਤਨਾਮ ਸਿੰਘ ਦੀ ਮੌਤ ਹੋ ਗਈ ।ਪਰ ਪੁਲੀਸ ਵੱਲੋਂ ਕਥਿਤ ਦੋਸ਼ੀਆਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ, ਜਿਸ ਕਾਰਨ ਬੀਤੀ ਸ਼ਾਮ ਨੂੰ ਥਾਣੇ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਜੋ ਕਿ ਲਗਾਤਾਰ ਜਾਰੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਨਵੰਬਰ ਤੋਂ ਡੀਐੱਸਪੀ ਭਵਾਨੀਗੜ ਦੇ ਦਫਤਰ ਅੱਗੇ ਧਰਨਾ ਸ਼ੁਰੂ ਕੀਤਾ ਜਾਵੇਗਾ।ਸਾਰੀ ਰਾਤ ਥਾਣੇ ਅੱਗੇ ਧਰਨੇ  ਵਿਚ ਸ਼ਾਮਲ ਮ੍ਰਿਤਕ ਸਤਨਾਮ ਸਿੰਘ ਦੇ ਪਿਤਾ ਲਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਤਾੜਨਾ ਕੀਤੀ ਕਿ ਜਦੋਂ ਤੱਕ ਦੋਸੀਆਂ ਖਿਲਾਫ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਦੋਸੀਆਂ ਖਿਲਾਫ ਐਸ ਸੀ ਐਕਟ ਅਧੀਨ ਪਰਚਾ ਦਰਜ ਨਹੀਂ ਹੁੰਦਾ, ਉਸ ਸਮੇਂ ਤੱਕ ਉਹ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ।
ਇਸ ਮੌਕੇ ਬੀਰਬਲ ਲੇਹਲ ਕਲਾਂ, ਫੱਲੜ ਸਿੰਘ ਲੱਡਾ, ਲਾਲ ਸਿੰਘ, ਪ੍ਰੇਮ ਸਿੰਘ, ਲਾਭ ਕੌਰ, ਗੁਰਵਿੰਦਰ ਕੌਰ, ਹਰਬੰਸ ਕੌਰ ਅਤੇ ਹਰਪਾਲ ਕੌਰ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਸਮੇਤ ਲੋਕ ਹਾਜਰ ਸਨ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਨੇ ਕਿਹਾ ਕਿ ਪੁਲੀਸ ਨੇ ਸੜਕ ਹਾਦਸੇ ਸਬੰਧੀ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਸੀ ਅਤੇ ਹੁਣ ਪੀੜਤ ਪਰਿਵਾਰ ਦੇ ਬਿਆਨ ‘ਤੇ ਟ੍ਰੈਕਟਰ ਚਾਲਕ ਦਾ ਨਾਂਅ ਵੀ ਪਰਚੇ ਵਿੱਚ ਸ਼ਾਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਮਲਾਵਰ ਮੌਕੇ ਤੋਂ ਹੋਏ ਫਰਾਰ | Jalalabad News
ਜਲਾਲਾਬਾਦ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਾਕਾ ਦੇ ਅਧੀਨ ਪੈਂਦੀ ਮੰਡੀ ਅਰਨੀਵਾਲਾ ਦੇ ਥਾਣੇ ‘ਚ ਜ਼ਬਰਦਸਤੀ ਦਾਖਲ ਹੋ ਕੇ ਇੱਕ ਔਰਤ ਸਮੇਤ 5 ਵਿਅਕਤੀਆਂ ਨੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਕੁੱਟਿਆ ਕੁੱਟਮਾਰ ਦੀ ਇਹ ਘਟਨਾ ਥਾਣੇ ‘ਚ ਲੱਗੇ ਸੀ.ਸੀ ਟੀਵੀ ਕੈਮਰੇ ‘ਚ ਕੈਦ ਹੋ ਗਈ ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਵੀਡੀਓ ‘ਚ ਹਮਲਾਵਾਰ ਡਾਂਗਾਂ ਅਤੇ ਫਰਸ਼ ਦੀ ਸਫ਼ਾਈ ਕਰਨ ਵਾਲੇ ਵੈਪਰ ਨਾਲ ਕੁੱਟਮਾਰ ਕਰਦੇ ਵਿਖਾਈ ਦਿੰਦੇ ਹਨ ਹਮਲਾਵਰ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ। (Jalalabad News)
ਹਸਪਤਾਲ ‘ਚ ਇਲਾਜ ਲਈ ਦਾਖਲ ਹੋਮ ਗਾਰਡ ਦੇ ਪੁਲਿਸ ਮੁਲਾਜ਼ਮ ਸਲਵਿੰਦਰ ਸਿੰਘ ਅਤੇ ਜੋਮਿਲ ਮਸੀਹ ਨੇ ਦੱਸਿਆ ਕਿ ਉਹ ਥਾਣਾ ਅਰਨੀਵਾਲਾ ਦੇ ਗੇਟ ‘ਤੇ ਸੰਤਰੀ ਦੀ ਪੋਸਟ ‘ਤੇ ਤਾਇਨਾਤ ਹਨ ਇਸੇ ਦੌਰਾਨ ਕੁਝ ਲੋਕ ਜ਼ਬਰਦਸਤੀ ਥਾਣੇ ‘ਚ ਵੜਨ ਦੀ ਕੋਸ਼ਿਸ਼ ਕਰਨ ਲੱਗੇ ਤੇ ਰੋਕੇ ਜਾਣ ‘ਤੇ ਉਨ੍ਹਾਂ ਨੇ ਉਨ੍ਹਾਂ (ਪੁਲਿਸ ਮੁਲਾਜ਼ਮਾਂ) ਦੀਆਂ ਬੰਦੂਕਾਂ ਖੋਹ ਲਈਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਇਸ ਘਟਨਾ ‘ਚ ਦੋਵੇਂ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। (Jalalabad News)
ਥਾਣਾ ਅਰਨੀਵਾਲਾ ਦੇ ਅਧਿਕਾਰੀ ਕੌਰ ਸਿੰਘ ਨੇ ਦੱਸਿਆ ਕਿਸੇ ਸਾਜਿਸ਼ ਤਹਿਤ 1 ਔਰਤ ਸਣੇ 5 ਵਿਅਕਤੀਆਂ ਨੇ ਥਾਣੇ ਅੰਦਰ ਦਾਖ਼ਲ ਹੋਣ ਕੇ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਹੈ, ਜਿਸ ਲਈ ਮਲਕੀਤ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਵਿਕਰਮ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਜੋਗਿੰਦਰ ਕੌਰ ਵਾਸੀਆਨ ਮੰਡੀ ਅਰਨੀਵਾਲਾ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਆਖਿਆ ਕਿ ਇਨ੍ਹਾਂ ਹਮਲਾਵਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। (Jalalabad News)
ਆੜ੍ਹਤੀਆਂ ਦੀ ਗ੍ਰਿਫਤਾਰੀ ਵਾਸਤੇ ਬੰਦੀ ਬਣਾਏ ਥਾਣਾ ਕੈਂਟ ਦੇ ਮੁਲਾਜ਼ਮ
ਪੁਲਿਸ ਅਧਿਕਾਰੀਆਂ ਦੇ ਭਰੋਸੇ ‘ਤੇ ਘਿਰਾਓ ਮੁਲਤਵੀ ਮਾਮਲਾ ਕਿਸਾਨ ਆਗੂ ਮਨਜੀਤ ਸਿੰਘ ਭੁੱਚੋ ਖੁਰਦ ਦੀ ਖੁਦਕਸ਼ੀ ਦਾ
ਅਸ਼ੋਕ ਵਰਮਾ
ਬਠਿੰਡਾ, 30 ਜੂਨ
ਬਠਿੰਡਾ ਜ਼ਿਲ੍ਹੇ ਦੇ ਥਾਣਾ ਕੈਂਟ ਅੱਗੇ ਭੁੱਚੋ ਮੰਡੀ ਦੇ ਆੜ੍ਹਤੀ ਭਰਾਵਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਤੇ ਬਠਿੰਡਾ ਪੁਲਿਸ  ਦਰਮਿਆਨ ਟਕਰਾਓ ਬਣਨ ਲੱਗਾ ਹੈ ਅੱਜ ਰੋਹ ‘ਚ ਆਏ ਕਿਸਾਨਾਂ  ਨੇ 12 ਵਜੇ ਪੁਲਿਸ ਮੁਲਾਜ਼ਮਾਂ  ਨੂੰ ਬੰਦੀ ਬਣਾ ਲਿਆ ਜਿਸ ਪਿੱਛੋਂ ਮਹੌਲ ਤਣਾਓ ਵਾਲਾ ਬਣ ਗਿਆ ਕਿਸਾਨਾਂ ਦੇ ਇਸ ਝਟਕੇ ਤੋਂ ਬਾਅਦ ਪੁਲਿਸ ਅਫਸਰ ਅਚਾਨਕ ਹਰਕਤ ‘ਚ ਆ ਗਏ ਮੌਕੇ ‘ਤੇ ਪੁੱਜੇ ਐਸਪੀ ਸਿਟੀ ਜਸਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਸੋਮਵਾਰ 11 ਵਜੇ ਤੱਕ ਮਸਲੇ ਦੇ ਹੱਲ ਦਾ ਭਰੋਸਾ ਦਿਵਾਕੇ ਘਿਰਾਓ ਮੁਲਤਵੀ ਕਰਵਾ ਲਿਆ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਥਾਣਾ ਵੀ ਕਿਧਰੇ ਨਹੀਂ ਚੱਲਿਆ ਅਤੇ ਉਹ ਵੀ ਐਥੇ ਹੀ ਹਨ, ਲੋੜ ਪਈ ਤਾਂ ਮੁੜ ਤੋਂ ਘਿਰਾਓ ਕਰਨਗੇ ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨ ਆੜ੍ਹਤੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਜਿਸ ਲਈ ਤਿੰਨ ਦਿਨਾਂ ਤੋਂ ਥਾਣਾ ਕੈਂਟ  ਅੱਗੇ ਧਰਨਾ ਸ਼ੁਰੂ ਕੀਤਾ ਹੋਇਆ ਹੈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਹੁਣ ਜਦੋਂ ਪੁਲਿਸ ਨੇ ਅੜੀ ਫੜ੍ਹ ਲਈ ਹੈ ਤਾਂ ਅੱਜ ਸੰਕੇਤਕ ਰੂਪ ‘ਚ ਥਾਣੇ ਦਾ ਘਿਰਾਓ ਕਰਕੇ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਦੋਵਾਂ ਆੜ੍ਹਤੀ ਭਰਾਵਾਂ ਨੂੰ ਫੌਰੀ ਤੌਰ ‘ਤੇ ਗ੍ਰਿਫਤਾਰ ਕਰਨ ਨਹੀਂ ਤਾਂ ਅਗਲਾ ਐਕਸ਼ਨ ਇਸ ਤੋਂ ਵੀ ਤਿੱਖਾ ਕੀਤਾ ਜਾਏਗਾ ਕਿਸਾਨਾਂ ਦਾ ਪ੍ਰਤੀਕਰਮ ਹੈ ਕਿ ਥਾਣਾ ਕੈਂਟ ‘ਚ ਦਰਜ ਹੋਏ ਮੁਕੱਦਮੇ ‘ਚ ਨਾਮਜਦ ਮੁਲਜਮਾਂ ਦਾ ਕਥਿਤ ਸਿਆਸੀ ਪ੍ਰਭਾਵ ਹੈ ਜਿਸ ਦੇ ਨਾਤੇ ਬਠਿੰਡਾ ਪੁਲਿਸ ਦੋਵਾਂ ਭਰਾਵਾਂ ਨੂੰ ਅਗਾਊਂ ਜਮਾਨਤ ਕਰਵਾਉਣ ਲਈ ਵਕਤ ਦੇ ਰਹੀ ਹੈ ਧਰਨੇ ਵਿੱਚ ਸ਼ਾਮਲ ਕਿਸਾਨਾਂ  ਲਈ ਲੰਗਰ ਪਹਿਲਾਂ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਛਕਣ ਪਿੱਛੋਂ ਕਿਸਾਨ ਪੰਡਾਲ ਵਿੱਚ ਜਾ ਬੈਠਦੇ ਹਨ ਕਿਸਾਨਾਂ ਦੇ ਜੋਸ਼ ਨੂੰ ਦੇਖਦਿਆਂ ਫਿਲਹਾਲ ਪੁਲਿਸ ਨੇ ਧਰਨੇ ਵਿੱਚ ਵਿਘਨ ਪਾਉਣ ਤੋਂ ਪਾਸਾ ਵੱਟਿਆ ਹੋਇਆ ਹੈ ਓਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਬਠਿੰਡਾ ਦੀ ਅਗਵਾਈ ਹੇਠ ਪੁਲਿਸ ਥਾਣਾ ਕੈਂਟ ਬਠਿੰਡਾ ਅੱਗੇ ਚੱਲ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ  ਮੋਠੂ ਸਿੰਘ ਕੋਟੜਾ ਨੇ ਆਖਿਆ ਕਿ ਅਸਲ ‘ਚ ਪੁਲਿਸ ਪਿਛਲੇ ਦਰਵਾਜੇ ਰਾਹੀਂ ਆੜ੍ਹਤੀਆਂ ਨੂੰ ਕੇਸ ‘ਚੋਂ ਬਾਹਰ ਕਰਨ ਦੇ ਰੌਂਅ ‘ਚ ਹੈ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ ਅਤੇ ਕਿਸਾਨ ਗ੍ਰਿਫਤਾਰੀਆਂ ਲਈ ਸਿਰ ਧੜ ਦੀ ਬਾਜੀ ਲਾ ਦੇਣਗੇ ਉਨ੍ਹਾਂ ਦੱਸਿਆ ਕਿ ਯੂਨੀਅਨ ਪੁਲਿਸ ਗ੍ਰਿਫਤਾਰੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਕਰੇਗੀ ਇਹ ਪੁਲਿਸ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਮਹਿਲਾ ਵਿੰਗ ਦੀ ਜਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਸਿਆਸੀ ਦਬਾਅ ਹੈਠ ਹੈ ਅਤੇ ਮੁਲਜਮਾਂ ਦੀ ਪੁਸ਼ਤਪਨਾਹੀਂ ਕੀਤੀ ਜਾ ਰਹੀ ਹੈ ਕਿਸਾਨ ਆਗੂ ਝੰਡਾ ਸਿੰਘ ਜੇਠੂ ਕੇ ਦਾ ਕਹਿਣਾ ਹੈ ਕਿ ਹੁਣ ਮਨਜੀਤ ਸਿੰਘ ਦੇ ਪਰਿਵਾਰ ਨਾਲ ਅੰਤਾਂ ਦਾ ਧੱਕਾ ਕੀਤਾ ਗਿਆ ਹੈ ਇਸ ਲਈ ਪੁਲਿਸ ਨੂੰ ਵਕਤ ਵਿਚਾਰਨਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਅਸਲ ‘ਚ ਪੁਲਿਸ ਕਿਸਾਨਾਂ ਦੀ ਤਾਕਤ ਪਰਖਣ ਦੇ ਰੌਂਅ ਵਿਚ ਹੈ ਇਸ ਲਈ ਧਰਨੇ ‘ਚ ਬੈਠੇ ਲੋਕ ਵੀ ਹੁਣ ਪ੍ਰਸ਼ਾਸ਼ਨ ਨੂੰ ਆਪਣਾ ਦਮ ਦਿਖਾ ਕੇ ਹੀ ਮੋਰਚਾ ਖਤਮ ਕਰਨਗੇ ਅੱਜ ਦੇ ਧਰਨੇ ਨੂੰ ਬਸੰਤ ਸਿੰਘ ਕੋਠਾ ਗੁਰੂ,ਦਰਸ਼ਨ ਸਿੰਘ ਮਾਈਸਰ ਖਾਨਾ, ਜਗਸੀਰ ਸਿੰਘ ਝੁੰਬਾ, ਸੁਖਦੇਵ ਸਿੰਘ ਜਵੰਧਾ, ਹੁਸ਼ਿਆਰ ਸਿੰਘ,ਬਲਜੀਤ ਸਿੰਘ ਪੂਹਲਾ, ਅਮਰੀਕ ਸਿੰਘ ਸਿਵੀਆਂ,ਬਹੱਤਰ ਸਿੰਘ ਨੰਗਲਾ, ਗੁਰਪਾਲ ਸਿੰਘ ਦਿਉਣ,ਰਾਮ ਸਿੰਘ ਕੋਟਗੁਰੂ, ਜਗਦੇਵ ਸਿੰਘ ਜੋਗੇਵਾਲਾ, ਭੋਲਾ ਸਿੰਘ ਰਾਏਖਾਨਾ, ਬਲਦੇਵ ਸਿੰਘ ਪੀਟੀ ਅਤੇ ਬਲਵਿੰਦਰ ਸਿੰਘ ਫਰੀਦਕੋਟ ਕੋਟਲੀ ਨੇ ਵੀ ਸੰਬੋਧਨ ਕੀਤਾ ਅੱਜ ਦੇ ਧਰਨੇ ‘ਚ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨੁਸਰਾਲੀ ਨੇ ਸੰਬੋਧਨ ਕਰਦਿਆਂ ਧਰਨੇ ਨੂੰ ਭਰਾਤਰੀ ਹਮਾਇਤ ਦੇਣ ਦਾ ਐਲਾਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਜਿੰਦਰਾ ਹਸਪਤਾਲ ‘ਚ ਜੇਰੇ ਇਲਾਜ, ਸਰੀਰ ‘ਤੇ ਪਏ ਡੰਡਿਆਂ ਦੇ ਨਿਸ਼ਾਨ
ਪੁਲਿਸ ਨੇ ਦੋਸ਼ ਨਕਾਰੇ, ਥਾਣੇ ਦੇ ਬਾਹਰ ਹੀ ਦੋਵਾਂ ਧਿਰਾਂ ਵਿਚਕਾਰ ਹੋਈ ਲੜਾਈ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਇੱਕ ਅਕਾਲੀ ਵਰਕਰ ਵੱਲੋਂ ਪੁਲਿਸ ਤੇ ਕਾਂਗਰਸੀ ਆਗੂ ‘ਤੇ ਥਾਣੇ ਵਿੱਚ ਉਸਦੀ ਬੂਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲਾਏ ਗਏ ਹਨ ਤੇ ਉਹ ਰਜਿੰਦਰਾ ਹਸਪਤਾਲ ਵਿਖੇ ਜੇਰੇ ਇਲਾਜ ਹੈ। ਇੱਧਰ ਪੁਲਿਸ ਵੱਲੋਂ ਅਜਿਹੀ ਕੁੱਟਮਾਰ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਦੋਵਾਂ ਧਿਰਾਂ ਵਿਚਕਾਰ ਲੜਾਈ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਵਾਸੀ ਨੌਰੰਗਵਾਲ ਤੇ ਉਨ੍ਹਾਂ ਦੇ ਪੁੱਤਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਪਿੰਡ ਦੇ ਹੀ ਕਾਂਗਰਸੀ ਆਗੂ ਤੇ ਬਲਾਕ ਸੰਮਤੀ ਮੈਂਬਰ ਕਰਨਵੀਰ ਸਿੰਘ ਵੱਲੋਂ ਉਸ ਦੇ ਪਿਤਾ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਝਗੜਾ ਸੀ ਤੇ ਇਸ ਸਬੰਧੀ ਉਨ੍ਹਾਂ ਵੱਲੋਂ ਥਾਣੇ ਸ਼ਿਕਾਇਤ ਵੀ ਦਿੱਤੀ ਸੀ।
ਥਾਣਾ ਸਨੌਰ ਦੇ ਏਐੱਸਆਈ ਇੰਦਰਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਨਾਲ ਪਹਿਲਾਂ ਪਰਸੋਂ ਕੁੱਟਮਾਰ ਕੀਤੀ ਗਈ ਅਤੇ ਇਸ ਤੋਂ ਬਾਅਦ 23 ਜੂਨ ਸ਼ਾਮ ਨੂੰ ਉਨ੍ਹਾਂ ਨੂੰ ਸਮਝੌਤੇ ਲਈ ਥਾਣੇ ਬੁਲਾਇਆ ਗਿਆ। ਉੱਥੇ ਹੀ ਥਾਣੇ ਅੰਦਰ ਹੀ ਏਐੱਸਆਈ ਦੇ ਕਮਰੇ ਵਿੱਚ ਉਕਤ ਕਾਂਗਰਸੀ ਆਗੂ ਤੇ ਪੁਲਿਸ ਵੱਲੋਂ ਰਲ ਕੇ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਸਦੇ ਸਰੀਰ ‘ਤੇ ਡੰਡੇ ਮਾਰ ਮਾਰ ਕੇ ਨਿਸ਼ਾਨ ਪਾ ਦਿੱਤੇ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਉਸ ਦੀ ਸੁਣਵਾਈ ਕਰਨ ਦੀ ਥਾਂ ਕਾਂਗਰਸੀ ਆਗੂ ਦਾ ਹੀ ਸਾਥ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਸੁਖਵਿੰਦਰ ਸਿੰਘ ਜੇਰੇ ਇਲਾਜ ਹੈ।
ਸੁਖਵਿੰਦਰ ਸਿੰਘ ਦੇ ਬੇਟੇ ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਥਾਣੇ ਅੰਦਰ ਸੀਸੀਟੀਵੀਜ਼ ਕੈਮਰੇ ਗਵਾਹ ਹਨ ਕਿ ਉਸ ਦੇ ਪਿਤਾ ਜੀ ਦੀ ਕਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸਨੌਰ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਦੋਵੇਂ ਧਿਰਾਂ ਆਪਸ ਵਿੱਚ ਥਾਣੇ ਦੇ ਬਾਹਰ ਹੀ ਲੜੀਆਂ ਹਨ ਤੇ ਕਿਸੇ ਵੀ ਪੁਲਿਸ ਮੁਲਾਜ਼ਮ ਵੱਲੋਂ ਸੁਖਵਿੰਦਰ ਸਿੰਘ ਦੀ ਕੁੱਟਮਾਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵੱਲੋਂ ਲਗਾਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਆਪਸੀ ਪੰਚਾਇਤੀ ਚੋਣਾਂ ਸਮੇਂ ਦੀ ਰੰਜਿਸ਼ ਹੈ। ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿਘ ਦੇ ਬਿਆਨ ਦਰਜ਼ ਕਰਨ ਲਈ ਏਐੱਸਆਈ ਜਸਮੇਲ ਸਿੰਘ ਨੂੰ ਭੇਜਿਆ ਹੋਇਆ ਹੈ ਅਤੇ ਉਸ ਦੇ ਬਿਆਨਾਂ ਦੇ ਅਧਾਰ ‘ਤੇ ਜਿਸ ਵੀ ਵਿਅਕਤੀ ਖਿਲਾਫ਼ ਕਾਰਵਾਈ ਬਣੇਗੀ, ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।