WTC 25 - Sach Kahoon Punjabi
ਕਿਹਾ, ਨਿਊਜੀਲੈਂਡ ਨੇ ਸਾਡੇ ਤੋਂ ਵਧੀਆ ਖੇਡਿਆ | Rohit Sharma
ਰੋਹਿਤ ਨੇ ਕਿਹਾ, ਅਸੀਂ ਪਹਿਲੀ ਪਾਰੀ ’ਚ ਵਧੀਆ ਬੱਲੇਬਾਜ਼ੀ ਨਹੀਂ ਕੀਤੀ
ਸਪੋਰਟਸ ਡੈਸਕ। Rohit Sharma: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਹਾਰਨ ਤੋਂ ਬਾਅਦ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ’ਤੇ ਚਿੰਤਾ ਜਤਾਈ ਹੈ। ਨਿਊਜ਼ੀਲੈਂਡ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਮੈਚ ਜਿੱਤ ਕੇ ਸੀਰੀਜ਼ ’ਤੇ ਵੀ ਕਬਜ਼ਾ ਕਰ ਲਿਆ ਹੈ। ਇਸ ਨਾਲ ਕੀਵੀ ਟੀਮ ਨੇ ਸੀਰੀਜ਼ ’ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਰੋਹਿਤ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ, ‘ਅਸੀਂ ਪਹਿਲੀ ਪਾਰੀ ’ਚ ਜ਼ਿਆਦਾ ਦੌੜਾਂ ਨਹੀਂ ਬਣਾਈਆਂ, ਜਿਸ ਕਾਰਨ ਅਸੀਂ ਮੈਚ ’ਚ ਪਛੜ ਗਏ। ਨਿਊਜ਼ੀਲੈਂਡ ਨੇ 259 ਦੌੜਾਂ ਬਣਾਈਆਂ ਤੇ ਅਸੀਂ ਸਿਰਫ 156 ਦੌੜਾਂ ਬਣਾ ਕੇ ਆਲ ਆਊਟ ਹੋ ਗਏ। ਇਹ ਸਾਡੀ ਬੱਲੇਬਾਜ਼ੀ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ।’
Read This : Canada News: ਕੈਨੇਡਾ ਜਾਣ ਦਾ ਸੁਪਨਾ ਵੇਖਣ ਵਾਲਿਆਂ ਲਈ ਵੱਡਾ ਝਟਕਾ, ਕੈਨੇਡਾ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ
ਨਿਊਜ਼ੀਲੈਂਡ ਨੇ ਦੂਜਾ ਟੈਸਟ ਮੈਚ 118 ਦੌੜਾਂ ਨਾਲ ਜਿੱਤਿਆ
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ’ਚ 259 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤ 156 ਦੌੜਾਂ ’ਤੇ ਆਲ ਆਊਟ ਹੋ ਗਿਆ। ਇਸ ਤੋਂ ਬਾਅਦ ਕੀਵੀ ਟੀਮ ਦੂਜੀ ਪਾਰੀ ’ਚ 255 ਦੌੜਾਂ ’ਤੇ ਆਲ ਆਊਟ ਹੋ ਗਈ ਤੇ ਭਾਰਤ ਨੂੰ 359 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਦੂਜੀ ਪਾਰੀ ’ਚ ਸਿਰਫ਼ 245 ਦੌੜਾਂ ਹੀ ਬਣਾ ਸਕੀ ਤੇ 113 ਦੌੜਾਂ ਨਾਲ ਮੈਚ ਹਾਰ ਗਈ। ਮਿਸ਼ੇਲ ਸੈਂਟਨਰ ਨੇ ਪਹਿਲੀ ਪਾਰੀ ’ਚ 7 ਤੇ ਦੂਜੀ ਪਾਰੀ ’ਚ 6 ਵਿਕਟਾਂ ਲਈਆਂ। ਭਾਰਤ ਨੇ 18 ਸੀਰੀਜ਼ ਤੋਂ ਬਾਅਦ ਘਰੇਲੂ ਮੈਦਾਨ ’ਤੇ ਕੋਈ ਟੈਸਟ ਸੀਰੀਜ਼ ਨਹੀਂ ਹਾਰੀ ਸੀ। ਪਰ 12 ਸਾਲਾਂ ਬਾਅਦ ਭਾਰਤ ਘਰੇਲੂ ਮੈਦਾਨ ’ਤੇ ਸੀਰੀਜ਼ ਹਾਰ ਗਿਆ ਹੈ।
ਸਾਨੂੰ ਮਿਲ ਕੇ ਚੱਲਣਾ ਹੋਵੇਗਾ | Rohit Sharma
ਕਪਤਾਨ ਰੋਹਿਤ ਸ਼ਰਮਾ ਨੇ ਅੱਗੇ ਕਿਹਾ, ‘ਅਸੀਂ ਇੱਕ ਟੀਮ ਦੇ ਰੂਪ ’ਚ ਅਸਫਲ ਰਹੇ। ਮੈਂ ਸਿਰਫ਼ ਬੱਲੇਬਾਜ਼ਾਂ ਜਾਂ ਗੇਂਦਬਾਜ਼ਾਂ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ। ਇਹ ਪੂਰੀ ਟੀਮ ਦੀ ਨਾਕਾਮੀ ਹੈ। ਸਾਨੂੰ ਉਸ ਚੁਣੌਤੀ ਨੂੰ ਸਵੀਕਾਰ ਕਰਨਾ ਹੋਵੇਗਾ ਜੋ ਸਾਨੂੰ ਦਿੱਤੀ ਗਈ ਸੀ। ਹਰ ਹਾਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਸਾਨੂੰ ਆਪਣੀ ਖੇਡ ’ਚ ਸੁਧਾਰ ਕਰਨਾ ਹੋਵੇਗਾ ਤੇ ਇਸ ਸਥਿਤੀ ਤੋਂ ਬਾਹਰ ਨਿਕਲਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ। Rohit Sharma
ਇਹ ਅਜਿਹਾ ਨਹੀਂ ਜਿਹੜਾ ਅਸੀਂ ਸੋਚਿਆ ਸੀ
ਪ੍ਰੈਸ ਕਾਨਫਰੰਸ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ, ‘ਇਹ ਨਿਰਾਸ਼ਾਜਨਕ ਹੈ। ਇਹ ਉਹ ਨਹੀਂ ਸੀ ਜੋ ਅਸੀਂ ਸੋਚਿਆ ਸੀ। ਇਸ ਦਾ ਸਿਹਰਾ ਨਿਊਜ਼ੀਲੈਂਡ ਨੂੰ ਦੇਣਾ ਚਾਹੀਦਾ ਹੈ। ਉਹ ਸਾਡੇ ਨਾਲੋਂ ਵਧੀਆ ਖੇਡੇ। ਅਸੀਂ ਕੁਝ ਖਾਸ ਮੌਕਿਆਂ ਦਾ ਫਾਇਦਾ ਨਹੀਂ ਉਠਾ ਸਕੇ।
ਅਸੀਂ ਵਾਨਖੇੜੇ ’ਚ ਬੈਹਤਰ ਯੋਜਨਾ ਨਾਲ ਉਤਰਾਂਗੇ | Rohit Sharma
ਰੋਹਿਤ ਨੇ ਅੱਗੇ ਕਿਹਾ, ਅਸੀਂ ਵਾਨਖੇੜੇ ’ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਤੇ ਉਸ ਮੈਚ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਬਿਹਤਰ ਇਰਾਦਿਆਂ, ਬਿਹਤਰ ਯੋਜਨਾਬੰਦੀ ਤੇ ਬਿਹਤਰ ਤਰੀਕਿਆਂ ਨਾਲ ਵਾਨਖੇੜੇ ’ਚ ਦਾਖਲ ਹੋਵਾਂਗੇ।
WTC 25 : ਅਸਟਰੇਲੀਆ ਦੀ ਜਿੱਤ ਨਾਲ ਭਾਰਤੀ ਟੀਮ ਨੂੰ ਫਾਇਦਾ, Point Table ’ਤੇ ਇਸ ਨੰਬਰ ’ਤੇ ਪਹੁੰਚਿਆ, ਵੇਖੋ
ਜਿੱਤ ਅਸਟਰੇਲੀਆ ਦੀ, ਦਬਦਬਾ ਭਾਰਤ ਦਾ… | WTC 25
ਅਸਟਰੇਲੀਆ ਦੀ ਜਿੱਤ ਨਾਲ ਭਾਰਤੀ ਟੀਮ ਬਣੀ ਨੰਬਰ-1 | WTC 25
ਸਪੋਰਟਸ ਡੈਸਕ। ਅਸਟਰੇਲੀਆ ਨੇ ਪਹਿਲੇ ਟੈਸਟ ਮੈਚ ’ਚ ਨਿਊਜੀਲੈਂਡ ਨੂੰ 172 ਦੌੜਾਂ ਨਾਲ ਹਰਾਇਆ ਦਿੱਤਾ ਹੈ। ਅਸਟਰੇਲੀਆਈ ਟੀਮ ਦੀ ਇਸ ਜਿੱਤ ਨਾਲ ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਵੱਡਾ ਫਾਇਦਾ ਹੋਇਆ ਹੈ। ਅਸਟਰੇਲੀਆ ਦੀ ਨਿਊਜੀਲੈਂਡ ਖਿਲਾਫ ਜਿੱਤ ਤੋਂ ਬਾਅਦ ਟੀਮ ਇੰਡੀਆ ਟੇਬਲ ’ਚ ਨੰਬਰ-1 ’ਤੇ ਪਹੁੰਚ ਗਈ ਹੈ। ਭਾਰਤੀ ਟੀਮ ਇਨ੍ਹੀਂ ਦਿਨੀਂ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਜਿਸ ਦੇ 4 ਮੈਚ ਹੋ ਚੁੱਕੇ ਹਨ ਤੇ ਇੱਕ ਮੈਚ ਬਾਕੀ ਹੈ। ਉਹ 7 ਮਾਰਚ ਤੋਂ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। (WTC 25)
ਯੂਕ੍ਰੇਨ ਦੇ ਓਡੇਸਾ ’ਚ ਡਰੋਨ ਹਮਲੇ ’ਚ 8 ਜਣਿਆਂ ਦੀ ਮੌਤ
ਟੀਮ ਇੰਡੀਆ ਨੇ ਇੰਗਲੈਂਡ ਖਿਲਾਫ 7 ਮਾਰਚ ਤੋਂ ਧਰਮਸ਼ਾਲਾ ’ਚ ਲੜੀ ਦਾ ਪੰਜਵਾਂ ਤੇ ਆਖਰੀ ਮੈਚ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਰੋਹਿਤ ਬ੍ਰਿਗੇਡ ਨੂੰ ਨੰਬਰ ਇੱਕ ਦਾ ਸਥਾਨ ਮਿਲਿਆ ਹੈ। ਨਿਊਜੀਲੈਂਡ ਨੂੰ ਹਰਾਉਣ ਵਾਲੀ ਅਸਟਰੇਲੀਆਈ ਟੀਮ 59.09 ਦੀ ਜਿੱਤ ਪ੍ਰਤੀਸ਼ਤਤਾ ਨਾਲ ਤੀਜੇ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਅਸਟਰੇਲੀਆ ਤੋਂ ਹਾਰਨ ਵਾਲੀ ਨਿਊਜੀਲੈਂਡ ਦੀ ਟੀਮ 60.00 ਦੀ ਜਿੱਤ ਪ੍ਰਤੀਸ਼ਤਤਾ ਨਾਲ ਦੂਜੇ ਸਥਾਨ ’ਤੇ ਹੈ। ਉਥੇ ਹੀ ਟੀਮ ਇੰਡੀਆ 64.58 ਜਿੱਤ ਫੀਸਦੀ ਦੇ ਨਾਲ ਪਹਿਲੇ ਨੰਬਰ ’ਤੇ ਪਹੁੰਚ ਗਈ ਹੈ।
ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੇ ਚੱਕਰ ’ਚ ਹੁਣ ਤੱਕ 8 ਟੈਸਟ ਮੈਚ ਖੇਡੇ ਗਏ ਹਨ, ਜਿਸ ’ਚ ਉਨ੍ਹਾਂ ਨੇ 5 ਜਿੱਤੇ ਹਨ, 2 ਹਾਰੇ ਹਨ ਤੇ ਇੱਕ ਮੈਚ ਡਰਾਅ ’ਤੇ ਸਮਾਪਤ ਹੋਇਆ ਹੈ। ਜਦੋਂ ਕਿ ਦੂਜੇ ਨੰਬਰ ’ਤੇ ਰਹੀ ਨਿਊਜੀਲੈਂਡ ਨੇ 5 ਮੈਚ ਖੇਡੇ ਹਨ, ਜਿਸ ’ਚ ਉਸ ਨੇ 3 ਟੈਸਟ ਮੈਚ ਜਿੱਤੇ ਹਨ ਤੇ 2 ਹਾਰੇ ਹਨ। ਅੱਗੇ ਵਧਦੇ ਹੋਏ, ਤੀਜੇ ਨੰਬਰ ’ਤੇ ਕਾਬਜ ਅਸਟਰੇਲੀਆਈ ਟੀਮ ਨੇ 11 ਮੈਚ ਖੇਡੇ ਹਨ, ਜਿਨ੍ਹਾਂ ’ਚ ਉਸ ਨੇ 7 ਜਿੱਤੇ, 3 ਹਾਰੇ ਤੇ ਇੱਕ ਮੈਚ ਡਰਾਅ ’ਤੇ ਸਮਾਪਤ ਹੋਇਆ ਹੈ। ਸੂਚੀ ’ਚ ਅੱਗੇ ਵਧਦੇ ਹੋਏ ਬੰਗਲਾਦੇਸ਼ੀ ਟੀਮ 50.00 ਫੀਸਦੀ ਜਿੱਤ ਨਾਲ ਚੌਥੇ ਤੇ ਪਾਕਿਸਤਾਨੀ ਟੀਮ 36.66 ਫੀਸਦੀ ਜਿੱਤ ਨਾਲ ਪੰਜਵੇਂ ਸਥਾਨ ’ਤੇ ਹੈ। (WTC 25)
ਭਾਰਤੀ ਟੀਮ ਦੀ ਇੰਗਲੈਂਡ ਖਿਲਾਫ ਜਿੱਤ ਦੀ ਹੈਟ੍ਰਿਕ | WTC 25
ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ ’ਚ ਟੀਮ ਇੰਡੀਆ ਨੇ ਲਗਾਤਾਰ ਤਿੰਨ ਮੈਚ ਜਿੱਤੇ ਹਨ, ਜਿਸ ਨਾਲ ਟੀਮ ਕੋਲ 3-1 ਦੀ ਬੜ੍ਹਤ ਹੈ। ਹੁਣ ਦੋਵਾਂ ਟੀਮਾਂ ਵਿਚਕਾਰ ਸੀਰੀਜ ਦਾ ਪੰਜਵਾਂ ਤੇ ਆਖਰੀ ਟੈਸਟ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਸੀਰੀਜ ਦਾ ਪਹਿਲਾ ਮੈਚ ਹਾਰ ਗਈ ਸੀ। ਉਹ ਮੈਚ ਹੈਦਰਾਬਾਦ ’ਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਬਾਅਦ ’ਚ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਅਗਲੇ ਤਿੰਨੇ ਮੈਚ ਆਪਣੇ ਨਾਂਅ ਕਰ ਲਏ। ਹੁਣ ਭਾਰਤੀ ਟੀਮ ਦੀਆਂ ਨਿਗਾਹਾਂ ਪੰਜਵਾਂ ਤੇ ਆਖਿਰੀ ਮੈਚ ਜਿੱਤ ਕੇ ਲੜੀ 4-1 ਨਾਲ ਜਿੱਤਣ ’ਤੇ ਹੈ। ਜੇਕਰ ਉਹ ਇਸ ਤਰ੍ਹਾਂ ਜਿੱਤਦੀ ਹੈ ਤਾਂ ਭਾਰਤੀ ਟੀਮ ਦਾ ਅੰਕੜਾ ਹਾਰ ਤੇ ਜਿੱਤ ਨਾਲ ਬਰਾਬਰ ਹੋ ਜਾਵੇਗਾ। (WTC 25)