walkout - Sach Kahoon Punjabi
ਸਦਨ ‘ਚ ਬਿੱਲ ਦੇ ਪੱਖ ‘ਚ 245 ਵੋਟਾਂ ਤੇ ਵਿਰੋਧ ‘ਚ 11 ਵੋਟਾਂ ਪਈਆਂ
ਨਵੀਂ ਦਿੱਲੀ | ਸਰਦ ਰੁੱਤ ਸੈਸ਼ਨ?ਦੇ 10ਵੇਂ ਦਿਨ ਅੱਜ ਤਿੰਨ ਤਲਾਕ ਨਾਲ ਜੁੜਿਆ ਨਵਾਂ ਬਿੱਲ ਅੱਜ ਕਰੀਬ 5 ਘੰਟੇ ਚੱਲੀ ਚਰਚਾ ਤੋਂ ਬਾਅਦ ਲੋਕ ਸਭਾ ‘ਚੋਂ ਪਾਸ ਹੋ ਗਿਆ ਹੁਣ ਇਹ ਬਿੱਲ ਰਾਜ ਸਭਾ ‘ਚ ਭੇਜਿਆ ਜਾਵੇਗਾ ਸਦਨ ‘ਚ ਵੋਟਿੰਗ ਤੋਂ ਬਾਅਦ ਬਿੱਲ ਦੇ ਪੱਖ ‘ਚ 245 ਤੇ ਵਿਰੋਧ ‘ਚ 11 ਵੋਟਾਂ ਪਈਆਂ ਲੋਕ ਸਭਾ ਤੋਂ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ
ਸਰਕਾਰ 8 ਜਨਵਰੀ ਤੱਕ ਚੱਲਣ ਵਾਲੇ ਸਰਦ ਰੁੱਤ ਸੈਸ਼ਨ ‘ਚ ਹੀ ਇਸ ਨੂੰ ਪਾਸ ਕਰਾਉਣਾ ਚਾਹੁੰਦੀ ਹੈ ਇਸ ਸਾਲ ਸਤੰਬਰ ‘ਚ ਤਿੰਨ ਤਲਾਕ ‘ਤੇ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਲੋਕ ਸਭਾ ‘ਚ ਬਿੱਲ ‘ਤੇ ਵੋਟਿੰਗ ਦੌਰਾਨ ਕਾਂਗਰਸ, ਅੰਨਾਦਰਮੁਕ, ਦਰਮੁਕ ਤੇ ਸਪਾ ਦੇ ਮੈਂਬਰਾਂ ਨੇ ਵਾਕਆਊਟ ਕਰ ਦਿੱਤਾ ਇਸ ਤੋਂ ਪਹਿਲਾਂ ਸਦਨ ‘ਚ ਕਾਂਗਰਸ ਦੇ ਆਗੂ ਮਲਿੱਕਅਰਜੁਨ ਖੜਗੇ ਨੇ ਬਿੱਲ ਨੂੰ ਜੁਆਇੰਟ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਏਆਈਐਮਆਈਐਮ ਦੇ ਅਸਦਉਦੀਨ ਓਵੈਸੀ ਤੇ ਕਾਂਗਰਸ ਦੀ ਦੋ ਸਾਂਸਦ ਸੁਸ਼ਮਿਤਾ ਦੇਵ ਤੇ ਰੰਜੀਤ ਨੇ ਤਿੰਨ ਤਲਾਕ ਦੇਣ ਦੇ ਦੋਸ਼ੀ ਨੂੰ ਜੇਲ੍ਹ ਭੇਜੇ ਜਾਣ ਦੀ ਤਜਵੀਜ਼ ਦਾ ਵਿਰੋਧ ਕੀਤਾ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਕਾਨੂੰਨੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਪਾਕਿਸਤਾਨ, ਬੰਗਲਾਦੇਸ਼ ਸਮੇਤ 22 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ ਤਾਂ ਭਾਰਤ ਵਰਗੇ ਧਰਮ ਨਿਰਪੱਖ ਦੇਸ਼ ‘ਚ ਤਿੰਨ ਤਲਾਕ ਨੂੰ ਅਪਰਾਧ ਮੰਨਣ ‘ਚ ਕੀ ਪ੍ਰੇਸ਼ਾਨੀ ਹੈ? ਮਹਿਲਾ ਸ਼ਕਤੀਕਰਨ ਲਈ ਇਹ ਬਿੱਲ ਜ਼ਰੂਰੀ ਹੈ
ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਬਿੱਲ, 2018 ‘ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਰਿਵਾਲਯੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ. ਕੇ. ਪ੍ਰੇਮ ਚੰਦਰਨ ਨੇ ਕਿਹਾ ਕਿ ਬਿੱਲ ਗੈਰ ਕਾਨੂੰਨੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਇਹ ਬਿੱਲ ਪਹਿਲਾਂ ਲੋਕ ਸਭਾ ‘ਚ 2017 ‘ਚ ਪਾਸ ਕੀਤਾ ਗਿਆ ਸੀ ਪਰ ਰਾਜ ਸਭਾ ‘ਚ ਇਸ ਨੂੰ ਪਾਸ ਨਹੀਂ ਕੀਤਾ ਜਾ ਸਕਿਆ ਤਾਂ ਸਰਕਾਰ ਆਰਡੀਨੈਂਸ ਰਾਹੀਂ ਇਸ ਨੂੰ ਫਿਰ ਤੋਂ ਲੋਕ ਸਭਾ ‘ਚ ਲਿਆਈ ਹੈ ਜੋ ਅਸੰਵਿਧਾਨਿਕ ਹੈ
ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿੱਲ ਨੂੰ ਜਲਦਬਾਜ਼ੀ ‘ਚ ਲਿਆਈ ਹੈ ਇਸ ਲਈ ਆਰਡੀਨੈਂਸ ਲਿਆਉਣ ਦੀ ਕੋਈ ਲੋੜ ਨਹੀਂ ਸੀ ਪਿਛਲੀ ਵਾਰ ਇਸ ‘ਤੇ ਵੱਡੀ ਚਰਚਾ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਵੱਲੋਂ ਵਾਕਆਊਟ, ਮੋਦੀ ਨੂੰ ਮੁਆਫੀ ਮੰਗਣ ਲਈ ਕਿਹਾ
ਸਪੀਕਰ ਨੇ ਕਿਹਾ ਚੋਣਾਂ ਖਤਮ ਹੋ ਗਈਆਂ ਹਨ, ਸੜਕ ‘ਤੇ ਕਹੀ ਜਾਣ ਵਾਲੀਆਂ ਗੱਲਾਂ ਨੂੰ ਸੰਸਦ ‘ਚ ਨਾ ਲਿਆਂਦਾ ਜਾਵੇ
ਨਵੀਂ ਦਿੱਲੀ (ਏਜੰਸੀ)। ਸਰਦ ਰੁੱਤ ਸੈਸ਼ਨ ‘ਚ ਮੰਗਲਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ‘ਚ ਕਈ ਮੁੱਦੇ ਚੁੱਕੇ ਜਾ ਰਹੇ ਹਨ ਇੱਕ ਪਾਸੇ ਲੋਕ ਸਭਾ ਦੀ ਲਿਸਟ ‘ਚ ਜਿੱਥੇ ਰਾਜਦ ਮੁਖੀ ਲਾਲੂ ਯਾਦਵ ਦੀ ਸੁਰੱਖਿਆ ‘ਚ ਕਟੌਤੀ ਦਾ ਮਾਮਲਾ, ਐਫਆਰਡੀ ਬਿੱਲ ਦੀ ਵਾਪਸੀ ਦੀ ਮੰਗ ਅਤੇ ਮਨਮੋਹਨ ਸਿੰਘ ‘ਤੇ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਇਲਾਵਾ ਕਈ ਹੋਰ ਮੁੱਦੇ ਹਨ ਉੱਥੇ ਰਾਜ ਸਭਾ ‘ਚ ਦਾਗੀ ਆਗੂਆਂ ‘ਤੇ ਸਪੈਸ਼ਲ ਅਦਾਲਤ ਦੇ ਗਠਨ ਸਮੇਤ, ਪੈਟਰੋਲੀਅਮ ਪ੍ਰੋਡਕਟ ਨੂੰ ਜੀਐਸਟੀ ਤਹਿਤ ਲਿਆਉਣ, ਕਿਸਾਨਾਂ ਦੀ ਕਰਜ਼ ਮਾਫੀ ਅਤੇ ਕਈ ਮਾਮਲੇ ਹਨ। ਇਸੇ ਕ੍ਰਮ ‘ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਪੀਐਮ ਮੋਦੀ ਵੱਲੋਂ ਕੀਤੀ ਗਈ ਟਿੱਪਣੀ ਸਬੰਧੀ ਹੰਗਾਮਾ ਕਰ ਰਹੀ ਕਾਂਗਰਸ ਨੇ ਪ੍ਰਧਾਨ ਮੰਤਰੀ ਤੋਂ ਮਾਫੀ ਦੀ ਮੰਗ ਕਰਦਿਆਂ ਲੋਕ ਸਭਾ ਤੋਂ ਵਾਕ ਆਊਟ ਕੀਤਾ ਮਨਮੋਹਨ ਸਿੰਘ ‘ਤੇ ਪੀਐਮ ਮੋਦੀ ਵੱਲੋਂ ਲਾਏ ਗਏ ਦੋਸ਼ਾਂ ਸਬੰਧੀ ਕਾਂਗਰਸ ਸਾਂਸਦਾਂ ਨੇ ਲੋਕ ਸਭਾ ‘ਚ ਕਾਫੀ ਹੰਗਾਮਾ ਕੀਤਾ ਮੋਦੀ ਵੱਲੋਂ ਮੁਆਫੀ ਦੀ ਮੰਗ ਕਰਦਿਆਂ ਕਾਂਗਰਸ ਸਾਂਸਦ ਪੋਡੀਅਮ ‘ਚ ਪਹੁੰਚ ਗਏ। (Congress)
ਪੀਐਮ ਮੋਦੀ ਦੀ ਟਿੱਪਣੀ ਦੀ ਨਿੰਦਾ ਕਰਦਿਆਂ ਕਾਂਗਰਸ ਸਾਂਸਦ ਨੇ ਕਿਹਾ, ਦੇਸ਼ ਲਈ ਭਰੋਸੇਮੰਦ ਡਾ. ਮਨਮੋਹਨ ਸਿੰਘ ਦੀ ਇਮਾਨਦਾਰੀ ‘ਤੇ ਸਵਾਲ ਚੁੱਕਿਆ ਗਿਆ ਤਾਂ ਉਨ੍ਹਾਂ ਨੇ ਸਦਨ ‘ਚ ਆ ਕੇ ਸਪੱਸ਼ਟ ਕਰਨਾ ਹੋਵੇਗਾ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਹੰਗਾਮੇ ਨੂੰ ਲੈ ਕੇ ਨਰਾਜ਼ਗੀ ਜ਼ਾਹਿਰ ਕੀਤੀ ਮਹਾਜਨ ਨੇ ਕਿਹਾ ਕਿ ਚੋਣਾਂ ਖਤਮ ਹੋ ਗਈਆਂ, ਸੜਕ ‘ਤੇ ਕਹੀ ਜਾਣ ਵਾਲੀਆਂ ਗੱਲਾਂ ਨੂੰ ਸੰਸਦ ‘ਚ ਨਾ ਲਿਆਂਦਾ ਜਾਵੇ। ਮੈਂ ਇਸ ਮਾਮਲੇ ਨੂੰ ਚੁੱਕਣ ਦੀ ਮਨਜ਼ੂਰੀ ਨਹੀਂ ਦੇ ਰਹੀ ਹਾਂ ਪਰ ਕਾਂਗਰਸ ਆਪਣੀ ਜਿੱਦ ‘ਤੇ ਅੜੀ ਜਿਸ ਲਈ ਮਹਾਜਨ ਨੇ ਪਾਰਟੀ ਦੀ ਨਿੰਦਾ ਕੀਤੀ ਅਤੇ ਕਿਹਾ ਸਰਦ ਰੁੱਤ ਸੈਸ਼ਨ ਦੇ ਦੇਰੀ ਨਾਲ ਕਰਵਾਉਣ ਸਬੰਧੀ ਰੋਸ ਪ੍ਰਗਟ ਕਰ ਰਹੇ ਸਨ ਅਤੇ ਹੁਣ ਹੰਗਾਮਾ ਕਰਕੇ ਰੁਕਾਵਟ ਪੈਦਾ ਕਰ ਰਹੇ ਹਨ ਰਾਜ ਸਭਾ ‘ਚ ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨੇ ਪੀਐਮ ਤੋਂ ਮਾਫੀ ਮੰਗਣ ਦੀ ਗੱਲ ਕਹੀ।