Political Energy - Sach Kahoon Punjabi

Political Science: ਸਿਆਸੀ ਊਰਜਾ ਦੀ ਹੋਵੇ ਸੁਚੱਜੀ ਵਰਤੋਂ
Political Science: ਦੇਸ਼ ਦੀ ਰਾਜਨੀਤੀ ’ਚ ਆਲੋਚਨਾ ਦੀ ਬਜਾਇ ਨਿੰਦਾ ਪ੍ਰਚਾਰ ਏਨਾ ਹਾਵੀ ਹੋ ਗਿਆ ਹੈ ਕਿ ਨਵੀਂ ਪੀੜ੍ਹੀ ਇਸ ਰੁਝਾਨ ਤੋਂ ਬੇਹੱਦ ਨਿਰਾਸ਼ਾ ਹੈ। ਵਿਰੋਧ ਲੋਕਤੰਤਰ ਦਾ ਆਧਾਰ ਹੈ ਪਰ ਵਿਰੋਧ ਸ਼ਬਦ ਏਨਾ ਧੁੰਦਲਾ ਹੋ ਰਿਹਾ ਹੈ ਕਿ ਬਿਨਾਂ ਸਿਰ-ਪੈਰ ਦੀਆਂ ਗੱਲਾਂ ਵੀ ਹੋ ਰਹੀਆਂ ਹਨ। ਬੋਲਣ ਦੀ ਅਜ਼ਾਦੀ ਕਈ ਵਾਰ ਬੇਤੁਕੀਆਂ ਗੱਲਾਂ ਕਾਰਨ ਸਮੇਂ ਤੇ ਮੌਕਿਆਂ ਦੀ ਬਰਬਾਦੀ ਦਾ ਕਾਰਨ ਬਣਦੀ ਹੈ। ਆਰਐੱਸਐੱਸ ਦੇ ਪ੍ਰੋਗਰਾਮ ਦੇ ਪ੍ਰਸੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਾਨਸ਼ੀਨ ਬਾਰੇ ਸਿਆਸੀ ਬਿਆਨਬਾਜ਼ੀ ਦਾ ਰੁਝਾਨ ਵੇਖਣ ’ਚ ਆਇਆ।

ਵਿਰੋਧੀ ਧਿਰ ਦੀ ਜਿ਼ੰਮੇਵਾਰੀ

ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਵਿਰੋਧ ਦਾ ਪੱਧਰ ਹੁਣ ਇਹੀ ਰਹਿ ਗਿਆ ਹੈ। ਇਹ ਤਾਂ ਸਿਰਫ ਇੱਕ ਹੀ ਉਦਾਹਰਨ ਹੈ। ਵਿਰੋਧੀ ਧਿਰ ਨੇ ਸਰਕਾਰਾਂ ਦੇ ਕੰਮਕਾਜਾਂ ਤੇ ਕੰਮ ਕਰਨ ਦੇ ਢੰਗ-ਤਰੀਕਿਆਂ ’ਚ ਨੁਕਸ ਕੱਢ ਕੇ ਸਰਕਾਰ ਦਾ ਉਸ ਵੱਲ ਧਿਆਨ ਦਿਵਾਉਣਾ ਹੁੰਦਾ ਹੈ। ਵਿਰੋਧੀ ਪਾਰਟੀਆਂ ਸਰਕਾਰਾਂ ਦੇ ਕੰਮਕਾਜ਼ ਦੀ ਬਜਾਇ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਚ ਹੀ ਸਮਾਂ ਗੁਆ ਦਿੰਦੀਆਂ ਹਨ। ਇਹੀ ਹਾਲ ਧਰਨਾ ਕਲਚਰ ਦਾ ਹੋ ਰਿਹਾ ਹੈ। Political Science

Read Also : Punjab Roadways Bus: ਸਾਵਧਾਨ! ਸਰਕਾਰੀ ਬੱਸਾਂ ’ਤੇ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਅਹਿਮ ਖਬਰ

ਰੋਜ਼ਾਨਾ ਸੜਕਾਂ ਜਾਮ, ਦਫ਼ਤਰ ਬੰਦ, ਕੰਮ ਬੰਦ ਦੀ ਇਸ ਕਲਚਰ ਨਾਲ ਕੀ ਦੇਸ਼ ਅੱਗੇ ਵਧ ਸਕੇਗਾ? ਦੇਸ਼ ਦੇ ਅਜਿਹੇ ਕੌਮੀ ਲੀਡਰ ਵੀ ਹੋਏ ਹਨ ਜਿਨ੍ਹਾਂ ਦੀ ਅਵਾਜ਼ ਕਦੇ ਬਿਨਾਂ ਕਿਸੇ ਧਰਨੇ ਤੋਂ ਲੰਡਨ ਪਹੁੰਚ ਜਾਂਦੀ ਸੀ। ਆਪਣੀ ਗੱਲ ਰੱਖਣ ਦਾ ਸਭ ਨੂੰ ਅਧਿਕਾਰ ਹੈ ਪਰ ਗੱਲ ਰੱਖਣ ਦਾ ਤਰੀਕਾ ਲੋਕਾਂ ਨੂੰ ਸੇਵਾਵਾਂ ਦੇਣ ’ਚ ਰੁਕਾਵਟ ਖੜ੍ਹੀ ਕਰਕੇ ਨਹੀਂ ਹੋਣਾ ਚਾਹੀਦਾ। ਕੰਮ ਹੋਵੇਗਾ ਤਾਂ ਦੇਸ਼ ਚੱਲੇਗਾ। ਮੁਲਾਜ਼ਮ, ਕਿਸਾਨਾਂ, ਮਜ਼ਦੂਰਾਂ ਤੇ ਹੋਰ ਸੰਗਠਨਾਂ ਨੂੰ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ।

ਸੋਸ਼ਲ ਮੀਡੀਆ ਦੇ ਜ਼ਮਾਨੇ ’ਚ ਦੇਸ਼ ਦੇ ਇੱਕ ਕੋਨੇ ਦੀ ਅਵਾਜ਼ ਪੂਰੇ ਦੇਸ਼ ਅੰਦਰ ਸੁਣੀ ਜਾਂਦੀ ਹੈ। ਤਕਨੀਕ ਦਾ ਫਾਇਦਾ ਲੈਣ ਦੀ ਜ਼ਰੂਰਤ ਹੈ। ਇੱਕ ਬੰਦ ਨਾਲ ਕਈ ਕੰਮ 6-6 ਮਹੀਨੇ ਲਟਕ ਜਾਂਦੇ ਹਨ ਤੇ ਅਰਬਾਂ ਰੁਪਏ ਦਾ ਨੁਕਸਾਨ ਵੱਖਰਾ ਹੁੰਦਾ ਹੈ। ਲੋਕਤੰਤਰ ’ਚ ਲੋਕਾਂ ਦੀ ਬਿਹਤਰੀ ਦਾ ਵੀ ਖਿਆਲ ਰੱਖਣਾ ਪਵੇਗਾ।

ਸਿਆਸੀ ਊਰਜਾ ਦੀ ਸਕਾਰਾਤਮਕ ਵਰਤੋਂ ਹੋਵੇ
ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਸਥਾਨਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਦੀ ਸਿਆਸੀ ਸਰਗਰਮੀ ਇੱਕ ਤਰ੍ਹਾਂ ਨਾਲ ਅਧਿਕਾਰ ਪ੍ਰਤੀ ਸਬੰਧੀ ਹੁੰਦੀ ਹੈ। ਸੱਤਾ ਪ੍ਰਤੀ ਖਿੱਚ ਦੌਰਾਨ ਵੱਖ-ਵੱਖ ਸਿਆਸੀ ਗਤੀਵਿਧੀਆਂ ਨੂੰ ਮੂਰਤ ਰੂਪ ਦਿੱਤਾ ਜਾਂਦਾ ਹੈ। ਸਿਆਸੀ ਸਰਗਰਮੀ ਥੋੜ੍ਹੇ ਸਮੇਂ ਦੀ ਵੀ ਹੁੰਦੀ ਹੈ ਅਤੇ ਪੂਰੇ ਸਮੇਂ ਦੀ ਵੀ। ਪਰ ਸਿਆਸੀ ਮਾਹਿਰਾਂ ਦਾ ਉਹ ਵਰਗ ਜੋ ਪੂਰੇ ਸਮਾਂ ਸਿਆਸਤ ਕਰਦਾ ਹੈ, ਉਨ੍ਹਾਂ ਨੂੰ ਆਪਣੇ ਵਾਧੂ ਸਮੇਂ ’ਚ ਆਪਣੀ ਊਰਜਾ ਅਤੇ ਚੇਤਨਾ ਨੂੰ ਸਮਾਜ ਕਲਿਆਣ ਪ੍ਰਤੀ ਸਮਰਪਿਤ ਕਰ ਦੇਣਾ ਚਾਹੀਦਾ ਹੈ।

ਇਸ ਦਾ ਪ੍ਰਤੱਖ ਲਾਭ ਉਨ੍ਹਾਂ ਨੂੰ ਇਹ ਪ੍ਰਾਪਤ ਹੋਵੇਗਾ ਕਿ ਉਨ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਮਜ਼ਦੂਰ ਸ਼ਕਤੀ (ਜੋ ਕਿ ਨਸ਼ਵਰ ਪ੍ਰਕ੍ਰਿਤੀ ਦੀ ਹੁੰਦੀ ਹੈ) ਦਾ ਸਾਰਥਿਕ ਵਰਤੋਂ ਸੰਭਵ ਹੋ ਸਕੇਗਾ। ਨਾਲ ਹੀ ਅਸਿੱਧੇ ਤੌਰ ’ਤੇ ਸਮਾਜਿਕ ਪੱਧਰ ’ਤੇ ਕੀਤਾ ਗਿਆ ਸੇਵਾ ਭਾਵ ਸਿਆਸੀ ਸਫਲਤਾ ਦਾ ਕਾਰਨ ਸਿੱਧ ਹੋਵੇਗਾ। ਉਂਜ ਵੀ ਸਿਧਾਂਤਿਕ ਤੌਰ ’ਤੇ ਸਰਗਰਮ ਸਿਆਸਤ ਦਾ ਬੁਨਿਆਦੀ ਮਕਸਦ ਜ਼ਿਆਦਾਤਰ ਸਮਾਜ ਕਲਿਆਣ ਪ੍ਰਤੀ ਸਮਰਪਿਤ ਹੀ ਰਹਿੰਦਾ ਹੈ।

Political Energy

ਲੋਕਤਾਂਰਿਕ ਸ਼ਾਸਨ ਪ੍ਰਣਾਲੀ ’ਚ ਸੱਤਾ ਲੋਕ ਹਿੱਤ ਦਾ ਸਾਧਨ ਹੈ, ਪਰ ਇਹ ਵੀ ਜ਼ਰੂਰੀ ਨਹੀਂ ਕਿ ਸੱਤਾ ਹਾਸਲ ਕਰਕੇ ਹੀ ਲੋਕਹਿਤ ’ਚ ਕਦਮ ਚੁੱਕੇ ਜਾ ਸਕਦੇ ਹਨ। ਦਰਅਸਲ ਸੱਤਾ ਦੀ ਘਾਟ ’ਚ ਵੀ ਸਾਕਾਰਾਤਮਕ ਸੋਚ ਨਾਲ ਸਮਾਜਿਕ ਕਾਇਆਕਲਪ ਦਾ ਮਾਰਗ ਤੈਅ ਕੀਤਾ ਜਾ ਸਕਦਾ ਹੈ। ਇਹ ਹੈਰਾਨੀ ਦਾ ਵਿਸ਼ਾ ਹੈ ਕਿ ਜੋ ਵਿਆਪਕ ਲੋਕਹਿੱਤ ਪ੍ਰਤੀ ਸਰਗਰਮ ਸਿਆਸੀ ਹਿੱਸਦਾਰੀ ਕਰਦੇ ਹਨ, ਉਨ੍ਹਾਂ ਨੂੰ ਸੱਤਾ ਹੀ ਕਿਉਂ ਚਾਹੀਦੀ ਹੁੰਦੀ ਹੈ? ਸਾਡੇ ਦੇਸ਼-ਪ੍ਰਦੇਸ਼ ’ਚ ਅਜਿਹੇ -ਅਜਿਹੇ ਸਮਾਜਸੇਵੀ ਹਨ, ਜੋ ਸੱਤਾ ਨਾਲ ਕਦੇ ਵੀ ਸਰੋਕਾਰ ਨਹੀਂ ਰੱਖਦੇ। ਪਰ ਉਨ੍ਹਾਂ ਨੇ ਸਮਾਜ ਦੀ ਦਸ਼ਾ ਅਤੇ ਦਿਸ਼ਾ ਨੂੰ ਸਾਕਾਰਾਤਮਕ ਦਿਸ਼ਾ ਪ੍ਰਦਾਨ ਕਰਨ ’ਚ ਮਹੱਤਵਪੂਰਨ ਭੂਮਿਕਾ ਦਾ ਪਾਲਣ ਕੀਤਾ ਹੈ ਅਤੇ ਕਰ ਵੀ ਰਹੇ ਹਨ।

ਸਿਆਸਤਦਾਨਾਂ ਦੀ ਨੀਤੀ

ਨਿਸ਼ਚਿਤ ਤੌਰ ’ਤੇ ਜਦੋਂ ਸੱਤਾ ਦੀ ਆਸ ਲੈ ਕੇ ਸਿਆਸਤ ’ਚ ਸਰਗਰਮ ਹੁੰਦਾ ਹੈ, ਉਦੋਂ ਨਾਗਰਿਕਾਂ ਨੂੰ ਸਿਆਸਤਦਾਨਾਂ ਦੀ ਨੀਤੀ ’ਚ ਖੋਟ ਦਿਖਾਈ ਦਿੰਦਾ ਹੈ। ਇਹ ਕੌੜਾ ਸੱਚ ਹੈ ਕਿ ਲਗਾਤਾਰ ਵਿਗੜਦੀ ਜਾ ਰਹੀ ਸਿਆਸਤ ਦੇ ਦੌਰ ’ਚ ਸਿਆਸੀ ਸਰਗਰਮੀ ਸੁਆਰਥ ਲਈ ਸਮਾਨਾਰਥੀ ਦੀ ਭਰਪੂਰ ਬਣ ਗਈ ਹੈ। ਸਾਨੂੰ ਇਸ ਮਿੱਥ ਨੂੰ ਤੋੜਨਾ ਹੋਵੇਗਾ, ਨਹੀਂ ਤਾਂ ਮਜ਼ਬੂਤ ਰਾਸ਼ਟਰ ਦੇ ਨਿਰਮਾਣ ਦੀ ਦਿਸ਼ਾ ’ਚ ਅਸੀਂ ਤਰੱਕੀ ਵੀ ਕਰਾਂਗੇ ਤਾਂ ਉਹ ਖੋਖਲੀ ਹੀ ਸਿੱਧ ਹੋਵੇਗੀ।

ਸਿਆਸਤ ’ਚ ਅਣਗਿਣਤ ਥੋੜੇ੍ਹ ਸਮਾਂ ਅਤੇ ਲੰਮਾ ਸਮੇਂ ਦੇ ਸਿਆਸਤਦਾਨ ਹਨ। ਘੱਟ ਸਮੇਂ ਦੇ ਸਿਆਸਤਦਾਨ ਦਾ ਦੌਰ ਛੋਟੀ ਵੱਡੀ ਚੋਣ ’ਚ ਨਜ਼ਰ ਆਉਂਦਾ ਹੈ। ਨਿਸ਼ਚਿਤ ਹੈ ਕਿ ਇਨ੍ਹਾਂ ਦੇ ਮਨ ’ਚ ਵੀ ਸਮਾਜ ਸੇਵਾ ਦਾ ਜਜ਼ਬਾ ਹੁੰਦਾ ਹੈ। ਜਿਸ ਨੂੰ ਖਾਲੀ ਸਮੇਂ ’ਚ ਉਹ ਸਮਾਜ ਕਲਿਆਣ ਵੱਲ ਰੁਖ ਕਰ ਸਕਦੇ ਹਨ। ਉਂਜ ਹੀ ਲੰਮੇ ਸਮੇਂ ਦੇ ਸਿਆਸਤਦਾਨ ਜੀਵਨਭਰ ਜਨਤਾ ਦੀ ਸੇਵਾ ਦਾ ਟੀਚਾ ਲੈ ਕੇ ਸਮਰਪਿਤ ਭੂਮਿਕਾ ਦਾ ਪਾਲਣ ਕਰਦੇ ਹਨ।

Political Energy

ਪਰ ਇਸ ਲਈ ਸੱਤਾ ਨੂੰ ਹੀ ਜ਼ਰੂਰੀ ਕਿਉਂ ਮੰਨਿਆ ਜਾਂਦਾ ਹੈ? ਹਾਲਾਂਕਿ ਮੰਨਿਆ ਜਾ ਸਕਦਾ ਹੈ ਕਿ ਸੱਤਾ ਲੋਕਹਿਤ ਦਾ ਮਜ਼ਬੂਤ ਜ਼ਰੀਆ ਹੈ, ਪਰ ਕੀ ਬਿਨਾਂ ਸੱਤਾ ਦੇ ਸਮਾਜਿਕ ਬਦਲਾਅ ਦਾ ਮਾਰਗ ਵਿਸ਼ਾਲ ਨਹੀਂ ਕੀਤਾ ਜਾ ਸਕਦਾ ? ਸਮਾਜ ਦੀ ਦਸ਼ਾ ਅਤੇ ਦਿਸ਼ਾ ’ਚ ਅੱਜ ਵੀ ਲਗਾਤਾਰ ਸੁਧਾਰ ਦੀ ਜ਼ਰੂਰਤ ਹੈ। ਅੱਜ ਵੀ ਵੱਖ-ਵੱਖ ਕੁਰੀਤੀਆਂ ਅਤੇ ਅੰਧਵਿਸ਼ਵਾਸਾਂ ਕਾਰਨ ਨਾਗਰਿਕ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਦੁਰਗਤੀ ਹੋ ਰਹੀ ਹੈ। ਵਿਕਾਸ ਦੀ ਮੁੱਖਧਾਰਾ ’ਚ ਸਮਾਜ ਦੇ ਸਾਰੇ ਵਰਗਾਂ ਦੀ ਹਿੱਸੇਦਾਰੀ ਨਹੀਂ ਦਿਖਾਈ ਦਿੰਦੀ। ਵਿਕਸਿਤ ਹੋਰ ਜ਼ਿਆਦਾ ਵਿਕਸਿਤ ਹੋ ਰਹੇ ਹਨ ਅਤੇ ਪੱਛੜੇ ਹੋਰ ਜ਼ਿਆਦਾ ਪੱਛੜ ਰਹੇ ਹਨ।

ਕੁਸ਼ਲਤਾ ਜ਼ਰੂਰੀ

ਇੱਕ ਤਰ੍ਹਾਂ ਦਾ ਸਮਾਜਿਕ ਅਸੰਤੁਲਨ ਲਗਭਗ ਹਰੇਕ ਸਮਾਜ ’ਚ ਭਰਪੂਰ ਹੈ। ਸਿਆਸਤ ’ਚ ਇੱਕ ਅਜੀਬ ਜਿਹਾ ਵਾਤਾਵਰਨ ਸਮਾਜਿਕ ਪਰਿਵੇਸ਼ ’ਚ ਦਿਖਾਈ ਦਿੰਦਾ ਹੈ। ਸਮਾਜਿਕ ਵਿਗਾੜ ਦਾ ਨਿਦਾਨ ਅਤੇ ਸਮਾਜ ਉਥਾਨ ਲਈ ਸਿਆਸਤਦਾਨਾਂ ਦੀ ਊਰਜਾ ਅਤੇ ਚੇਤਨਾ ਚਮਤਕਾਰੀ ਨਤੀਜੇ ਦੇ ਸਕਦੀ ਹੈ। ਉਂਜ ਵੀ ਸਮਾਜ ਸੁਧਾਰ ਲਈ ਅਗਵਾਈ ਕਰਨ ਦੀ ਕੁਸ਼ਲਤਾ ਜ਼ਰੂਰੀ ਹੁੰਦੀ ਹੈ, ਜੋ ਕਿ ਸੁਭਾਵਿਕ ਤੌਰ ’ਤੇ ਸਿਆਸਤਦਾਨਾਂ ’ਚ ਪਾਈ ਜਾਂਦੀ ਹੈ। ਸਮਾਜ ਸੁਧਾਰ ਲਈ ਅਗਵਾਈ ਨੂੰ ਪੈਰੋਕਾਰਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਸਿਆਸੀ ਅਗਵਾਈ ਕੋਲ ਵਰਕਰਾਂ ਦਾ ਇੱਕ ਵੱਡਾ ਗਰੁੱਪ ਵੀ ਹੁੰਦਾ ਹੈ । ਜੇਕਰ ਸਿਆਸੀ ਊਰਜਾ ਅਤੇ ਚੇਤਨਾ ਦਾ ਪ੍ਰਵਾਹ ਸਮਾਜ ਕਲਿਆਣ ਦੀ ਦਿਸ਼ਾ ’ਚ ਮੋੜ ਦਿੱਤਾ ਜਾਵੇ, ਤਾਂ ਦੇਸ਼-ਪ੍ਰਦੇਸ਼ ਤਰੱਕੀ ਦੀ ਦਿਸ਼ਾ ’ਚ ਬਿਜਲੀ ਦੀ ਤੇਜ਼ੀ ਨਾਲ ਅੱਗੇ ਵਧ ਸਕਦਾ ਹੈ। ਪਰ ਇਸ ਲਈ ਸਿਆਤਦਾਨਾਂ ਨੂੰ ਬਦਲਣਾ ਹੋਵੇਗਾ ਅਤੇ ਸੱਤਾ ਦੇ ਪ੍ਰਤੀ ਅਟੈਚਮੈਂਟ ਭਾਵ ਦਾ ਤਿਆਗ ਕਰਨਾ ਹੋਵੇਗਾ।

ਬੇਸ਼ੱਕ ਇਹ ਸਾਰਾ ਐਨਾ ਆਸਾਨ ਨਹੀਂ ਹੈ, ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਿਆਸੀ ਆਗੂ ਦੇ ਹਿਰਦੇ ਦੀ ਚੇਤਨਾ ਜਾਗ੍ਰਿਤ ਹੋ ਜਾਵੇ, ਤਾਂ ਇਹ ਸਿਲਸਿਲਾ ਤੇਜ਼ੀ ਫੜ ਸਕਦਾ ਹੈ। ਇਹ ਯਕੀਨੀ ਹੈ ਕਿ ਜਦੋਂ ਸਿਆਸਤਦਾਨ ਊਰਜਾ ਸਮਾਜ ਕਲਿਆਣ ਦੀ ਦਿਸ਼ਾ ’ਚ ਪ੍ਰਭਾਵਿਤ ਹੋਵੇਗੀ, ਉਦੋਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਇਸ ਦਾ ਸਿਆਸੀ ਲਾਭ ਵੀ ਅਗਵਾਈ ਨੂੰ ਪ੍ਰਾਪਤ ਹੋ ਸਕਦਾ ਹੈ। ਜ਼ਰੂਰਤ ਇਸ ਗੱਲ ਦੀ ਹੈ ਕਿ ਸੰਪੂਰਨ ਇਕਾਗਰ ਅਵਸਥਾ ’ਚ ਪੂਰਨ ਨਿਸ਼ਟਾ ਨਾਲ ਸਮਾਜ ਕਲਿਆਣ ਦੀ ਭਾਵਨਾ ਨੂੰ ਸੱਤਾ ਹੀਨ ਸਥਿਤੀ ’ਚ ਵੀ ਮੂਰਤ ਰੂਪ ਦਿੱਤਾ ਜਾਵੇ।

Farmers Protest : ਸ਼ੰਭੂ ਬਾਰਡਰ ’ਤੇ ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ, ਮਾਹੌਲ ਤਨਾਅਪੂਰਨ

ਨਿਸ਼ਚਿਤ ਹੀ ਅਜਿਹਾ ਸੰਭਵ ਹੋਣ ’ਤੇ ਅਸੀਂ ਆਪਣੀ ਉਸ ਪ੍ਰਾਪਤੀ ਨੂੰ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਸਾਨੂੰ ਭਾਰਤੀ ਹੋਣ ਦਾ ਮਾਣ ਪ੍ਰਦਾਨ ਕਰਦੀ ਰਹੀ ਹੈ। ਸਾਨੂੰ ਉਮੀਦ ਕਰਨੀ ਚਾਹੀਦੀ ਹੈ ਅੱਜ ਨਹੀਂ ਤਾਂ ਕੱਲ੍ਹ, ਪਰ ਕਦੇ ਅਜਿਹਾ ਕੱਲ੍ਹ ਵੀ ਆਵੇਗਾ ਕਿ ਸਿਆਸੀ ਸਫਲਤਾ ਦਾ ਪੈਮਾਨਾ ਸਮਾਜ ਕਲਿਆਣ ਦੀ ਦਿਸ਼ਾ ’ਚ ਕੀਤੇ ਗਏ ਕੰਮਾਂ ’ਤੇ ਨਿਰਭਰ ਕਰੇਗਾ। ਦਰਅਸਲ ਦੇਸ਼ ਪ੍ਰਦੇਸ਼ ’ਚ ਅਜਿਹਾ ਵਾਤਾਵਰਨ ਬਣਾਇਆ ਜਾਣਾ ਚਾਹੀਦਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਸਮਾਜਿਕ ਬਚਨਬੱਧਤਾ ’ਚ ਹਿੱਸੇਦਾਰੀ ਕਰਨ। ਅਜਿਹਾ ਹੋਣ ’ਤੇ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਮਾਰਗ ਵਿਸ਼ਾਲ ਹੋਵੇਗਾ।

ਰਾਜੇਂਦਰ ਬਜ਼

ਇਹ ਲੇਖਕ ਦੇ ਆਪਣੇ ਵਿਚਾਰ ਹਨ।