Kolkata News - Sach Kahoon Punjabi

Suvendu Adhikari PA Murder: ਸੁਵੇਂਦੂ ਅਧਿਕਾਰੀ ਦੇ ਪੀਏ ਦਾ ਗੋਲੀਆਂ ਮਾਰ ਕੇ ਕਤਲ, ਕੋਲਕਾਤਾ ਤੋਂ ਮੱਧਮਗ੍ਰਾਮ ਵਾਪਰ ਆਉਂਦੇ ਸਮੇਂ ਹਮਲਾ
West Bengal Crime News: ਕੋਲਕਾਤਾ (ਏਜੰਸੀ)। ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਨਿੱਜੀ ਸਹਾਇਕ (ਪੀਏ) ਚੰਦਰਨਾਥ ਰੱਥ (42) ਦਾ ਬੁੱਧਵਾਰ ਰਾਤ 10:30 ਵਜੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੇ ਮੱਧਮਗ੍ਰਾਮ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਸਮੇਂ, ਚੰਦਰਨਾਥ ਕੋਲਕਾਤਾ ਤੋਂ ਮੱਧਮਗ੍ਰਾਮ ਸਥਿਤ ਆਪਣੇ ਘਰ ਇੱਕ ਸਕਾਰਪੀਓ ’ਚ ਵਾਪਸ ਆ ਰਹੇ ਸਨ। ਜਾਣਕਾਰੀ ਅਨੁਸਾਰ, ਉਹ ਡਰਾਈਵਰ ਤੇ ਇੱਕ ਹੋਰ ਵਿਅਕਤੀ ਦੇ ਕੋਲ ਬੈਠੇ ਸਨ। ਕੋਲਕਾਤਾ ਤੋਂ ਲਗਭਗ 20 ਕਿਲੋਮੀਟਰ ਦੂਰ, ਦੋਲਤਾਲਾ ਤੇ ਮੱਧਮਗ੍ਰਾਮ ਵਿਚਕਾਰ, ਇੱਕ ਕਾਰ ਪਿੱਛੇ ਤੋਂ ਆਈ ਤੇ ਸਕਾਰਪੀਓ ਦਾ ਰਸਤਾ ਰੋਕ ਲਿਆ।

ਹਮਲਾਵਰ ਫਿਰ ਮੋਟਰਸਾਈਕਲ ’ਤੇ ਆਇਆ ਤੇ ਸਕਾਰਪੀਓ ਦੇ ਖੱਬੇ ਪਾਸੇ ਤੋਂ ਛੇ ਤੋਂ ਦਸ ਗੋਲੀਆਂ ਚਲਾਈਆਂ। ਚੰਦਰਨਾਥ ਨੂੰ ਚਾਰ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਦੋ ਉਸਦੀ ਛਾਤੀ ’ਚ ਤੇ ਇੱਕ ਉਸਦੇ ਪੇਟ ’ਚ ਲੱਗੀ। ਡਰਾਈਵਰ ਬੁੱਧਦੇਵ ਬੇਰਾ ਨੂੰ ਵੀ ਗੋਲੀ ਲੱਗੀ। ਘਟਨਾ ਤੋਂ ਬਾਅਦ, ਹਮਲਾਵਰ ਕਾਰ ਛੱਡ ਕੇ ਸਾਈਕਲ ’ਤੇ ਭੱਜ ਗਏ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੰਦਰਨਾਥ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਦੀ ਹਾਲਤ ਗੰਭੀਰ ਹੈ। ਭਾਜਪਾ ਨੇ ਤ੍ਰਿਣਮੂਲ ਕਾਂਗਰਸ (ਟੀਐਮਸੀ) ’ਤੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਾਇਆ ਹੈ।

ਟੀਐਮਸੀ ਨੇ ਕੀਤੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ | West Bengal Crime News

ਟੀਐਮਸੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਕਿ ਉਸਦੀ ਪਾਰਟੀ ਦੇ ਵਰਕਰ ਸੁਵੇਂਦੂ ਦੇ ਪੀਏ ਦੇ ਕਤਲ ’ਚ ਸ਼ਾਮਲ ਸਨ ਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। West Bengal Crime News

Read Also : India Maritime Power: ਸਮੁੰਦਰ ਦੀਆਂ ਡੂੰਘਾਈਆਂ ’ਚ ਭਾਰਤ ਦੀ ਸ਼ਕਤੀ

ਜਬਰ-ਜਨਾਹ ਮਾਮਲੇ ’ਚ ਲਾਅ ਕਾਲਜ਼ ਦਾ ਗਾਰਡ ਗ੍ਰਿਫਤਾਰ
ਹੁਣ ਤੱਕ ਪੁਲਿਸ ਦਾ 4 ’ਤੇ ਸ਼ਿਕੰਜਾ | Kolkata crime

ਕੋਲਕਾਤਾ (ਏਜੰਸੀ)। Kolkata crime: ਕੋਲਕਾਤਾ ’ਚ ਕਥਿਤ ਜਬਰ-ਜਨਾਹ ਮਾਮਲੇ ’ਚ ਕੋਲਕਾਤਾ ਪੁਲਿਸ ਨੇ ਦੱਸਿਆ ਹੈ ਕਿ ਲਾਅ ਕਾਲਜ਼ ਦੇ ਗਾਰਡ ਪਿਨਾਕੀ ਬੈਨਰਜੀ (55) ਨੂੰ ਵੀ ਇਸ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੋਲਕਾਤਾ ਦੇ ਲਾਅ ਕਾਲਜ਼ ’ਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਨੇ ਮੁੱਖ ਮੁਲਜ਼ਮ ਤੇ ਤ੍ਰਿਣਮੂਲ ਕਾਂਗਰਸ ਦੇ ਵਿਦਿਆਰਥੀ ਨੇਤਾ ਮੋਨੋਜੀਤ ਮਿਸ਼ਰਾ (31), ਜ਼ੈਬ ਅਹਿਮਦ (19) ਤੇ ਪ੍ਰੋਮਿਤ ਮੁਖੋਪਾਧਿਆਏ (20) ਨੂੰ ਗ੍ਰਿਫਤਾਰ ਕੀਤਾ ਹੈ। ਮੋਨੋਜੀਤ ਇਸ ਕਾਲਜ ਦਾ ਸਾਬਕਾ ਵਿਦਿਆਰਥੀ ਹੈ, ਜਦਕਿ ਜ਼ੈਬ ਤੇ ਪ੍ਰੋਮਿਤ ਮੌਜ਼ੂਦਾ ਵਿਦਿਆਰਥੀ ਹਨ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 4 ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਹੈ। ਪੀੜਤਾ ਦਾ ਬਿਆਨ ਇੱਕ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਦਰਜ਼ ਕੀਤਾ ਗਿਆ ਹੈ। ਮੈਡੀਕਲ ਰਿਪੋਰਟ ’ਚ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। Kolkata crime

ਇਹ ਖਬਰ ਵੀ ਪੜ੍ਹੋ : Australia vs West Indies: ਹੇਜ਼ਲਵੁੱਡ ਦਾ ਕਹਿਰ! ਅਸਟਰੇਲੀਆ ਦੀ ਵੈਸਟਇੰਡੀਜ਼ ’ਤੇ ਧਮਾਕੇਦਾਰ ਜਿੱਤ

Kolkata Rituraj Hotel Fire: ਕੋਲਕਾਤਾ ਦੇ ਹੋਟਲ ’ਚ ਲੱਗੀ ਅੱਗ, 14 ਦੀ ਮੌਤ, SIT ਕਰੇਗੀ ਜਾਂਚ
Kolkata Rituraj Hotel Fire: ਕੋਲਕਾਤਾ (ਏਜੰਸੀ)। ਕੋਲਕਾਤਾ ਦੇ ਫਲਪੱਟੀ ਫਿਸ਼ਿੰਗ ਏਰੀਆ ’ਚ ਮੰਗਲਵਾਰ ਰਾਤ ਨੂੰ ਇੱਕ ਹੋਟਲ ’ਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਤੇ 13 ਜ਼ਖਮੀ ਹੋ ਗਏ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। 22 ਲੋਕਾਂ ਨੂੰ ਬਚਾਇਆ ਗਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ’ਚ 2 ਔਰਤਾਂ ਤੇ ਇੱਕ ਬੱਚਾ ਸ਼ਾਮਲ ਹੈ। ਇਸ ਦੇ ਨਾਲ ਹੀ, 11 ਮ੍ਰਿਤਕਾਂ ’ਚੋਂ 8 ਪੁਰਸ਼ਾਂ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਕਮਿਸ਼ਨਰ ਮਨੋਜ ਵਰਮਾ ਨੇ ਦੱਸਿਆ ਕਿ ਰਿਤੁਰਾਜ ਹੋਟਲ ’ਚ ਰਾਤ ਲਗਭਗ 8:15 ਵਜੇ ਅੱਗ ਲੱਗੀ। Kolkata Rituraj Hotel Fire

ਇਹ ਖਬਰ ਵੀ ਪੜ੍ਹੋ : Indian Railway News: ਟਰੇਨ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, 21 ਮਈ ਤੱਕ ਹੋ ਗਿਆ ਵੱਡਾ ਐਲਾਨ

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹੁਣ ਤੱਕ 14 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਹਾਦਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾਈ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਹੋਟਲ ਦੀ ਚੌਥੀ ਮੰਜ਼ਿਲ ’ਤੇ ਲੱਗੇ ਬਿਜਲੀ ਮੀਟਰ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ। ਮੌਕੇ ’ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਕਈ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਹੋਟਲ ਦੀ ਛੱਤ ਤੇ ਖਿੜਕੀਆਂ ਤੋਂ ਛਾਲ ਮਾਰਦੇ ਵੇਖਿਆ ਗਿਆ। Kolkata Rituraj Hotel Fire

Cyclone Dana: ਚੱਕਰਵਰਤੀ ਤੂਫ਼ਾਨ ਡਾਨਾ ਦੀ ਆਹਟ, ਸਕੂਲ ਬੰਦ, ਰੇਲਾਂ ਰੱਦ, ਖਤਰਾ ਹੀ ਖਤਰਾ
Cyclone Dana: ਬੰਗਾਲ ਦੀ ਖਾੜੀ ’ਚ ਬਣਿਆ ਚੱਕਰਵਾਤੀ ਤੂਫਾਨ ‘ਡਾਨਾ’ ਬਹੁਤ ਤੇਜ਼ ਰਫਤਾਰ ਨਾਲ ਤੱਟ ਵੱਲ ਵਧ ਰਿਹਾ ਹੈ। ਹਾਲਾਂਕਿ 25 ਅਕਤੂਬਰ ਨੂੰ ਇਸ ਤੂਫਾਨ ਦੇ ਪੱਛਮੀ ਬੰਗਾਲ ਅਤੇ ਉੜੀਸਾ ਦੇ ਤੱਟੀ ਖੇਤਰਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ, ਪਰ ਇਨ੍ਹਾਂ ਦੋਵਾਂ ਰਾਜਾਂ ਵਿੱਚ ਤਣਾਅ ਪਹਿਲਾਂ ਹੀ ਵੱਧ ਗਿਆ ਹੈ। ਭਾਰਤੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 24 ਅਕਤੂਬਰ ਦੀ ਰਾਤ ਨੂੰ ਓਡੀਸ਼ਾ ਦੇ ਪੁਰੀ ਅਤੇ ਪੱਛਮੀ ਬੰਗਾਲ ਦੇ ਸਾਗਰ ਟਾਪੂ ਵਿਚਕਾਰ ਤੂਫਾਨ ਦੇ ਟਕਰਾਉਣ ਦੀ ਸੰਭਾਵਨਾ ਹੈ।

Read Also : ਇਸ ਸ਼ਹਿਰ ਨੂੰ ਲੱਗੀਆਂ ਮੌਜਾਂ, ਬਣੇਗਾ ਨਵਾਂ Highway, ਵਧਣਗੇ ਜ਼ਮੀਨਾਂ ਦੇ ਭਾਅ, ਕਿਸਾਨ ਹੋਣਗੇ ਮਾਲਾਮਾਲ

ਆਈਐਮਡੀ ਵੱਲੋਂ ਜਾਰੀ ਅਲਰਟ ਮੁਤਾਬਕ ਇਸ ਚੱਕਰਵਾਤ ਕਾਰਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਚੱਲਣਗੀਆਂ, ਜਿਸ ਨਾਲ ਤੱਟਵਰਤੀ ਖੇਤਰਾਂ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਆਈਐਮਡੀ ਦੇ ਇਸ ਅਲਰਟ ਦੇ ਮੱਦੇਨਜ਼ਰ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। 23 ਤੋਂ 26 ਅਕਤੂਬਰ ਦਰਮਿਆਨ ਕੁੱਲ 197 ਟਰੇਨਾਂ ਰੱਦ ਕੀਤੀਆਂ ਗਈਆਂ ਸਨ। Cyclone Dana

ਦੂਜੇ ਪਾਸੇ ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਇਸ ਚੱਕਰਵਾਤੀ ਤੂਫ਼ਾਨ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉੜੀਸਾ ਦੇ ਪੁਰੀ ਦਾ ਦੌਰਾ ਕਰਨ ਵਾਲੇ ਆਪਣੇ ਸੂਬੇ ਦੇ ਸੈਲਾਨੀਆਂ ਨੂੰ ਜਲਦੀ ਤੋਂ ਜਲਦੀ ਘਰ ਪਰਤਣ ਦੀ ਸਲਾਹ ਦਿੱਤੀ ਹੈ। Cyclone Dana

ਮੌਸਮ ਵਿਭਾਗ ਮੁਤਾਬਕ ਬੰਗਾਲ ਦੀ ਖਾੜੀ ‘ਤੇ ਬਣਿਆ ਘੱਟ ਦਬਾਅ ਦਾ ਖੇਤਰ ਮੰਗਲਵਾਰ ਨੂੰ ਦਬਾਅ ‘ਚ ਬਦਲ ਗਿਆ। ਇਹ ਪ੍ਰਣਾਲੀ ਪੂਰਬੀ ਤੱਟ ਵੱਲ ਵਧ ਰਹੀ ਹੈ ਅਤੇ ਇਸ ਦੇ ਵੱਡੇ ਚੱਕਰਵਾਤੀ ਤੂਫਾਨ ਵਿੱਚ ਬਦਲਣ ਦੀ ਸੰਭਾਵਨਾ ਹੈ।ਆਈਐਮਡੀ ਨੇ ਕਿਹਾ ਕਿ ਇਹ ਦਬਾਅ 23 ਅਕਤੂਬਰ ਤੱਕ ਚੱਕਰਵਾਤੀ ਤੂਫ਼ਾਨ ਅਤੇ 25 ਅਕਤੂਬਰ ਤੱਕ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਸਕਦਾ ਹੈ।

ਚੱਕਰਵਾਤੀ ਤੂਫਾਨ ਡਾਨਾ ਨਾਲ ਨਜਿੱਠਣ ਲਈ ਓਡੀਸ਼ਾ ਕਿਵੇਂ ਤਿਆਰ ਹੈ? | Cyclone Dana

ਇਤਿਹਾਸ ’ਚ ਕਈ ਵੱਡੇ ਤੂਫਾਨਾਂ ਦਾ ਸਾਹਮਣਾ ਕਰ ਚੁੱਕੇ ਓਡੀਸ਼ਾ ਨੇ ਇਸ ਚੱਕਰਵਾਤੀ ਤੂਫਾਨ ਡਾਨਾ ਨਾਲ ਨਜਿੱਠਣ ਲਈ ਵਿਸ਼ੇਸ਼ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੂਫਾਨ ਦੇ ਮੱਦੇਨਜ਼ਰ ਭੁਵਨੇਸ਼ਵਰ ’ਚ ਫਾਇਰ ਵਿਭਾਗ ਨੇ ਮੰਗਲਵਾਰ ਨੂੰ ਮੌਕ ਫਾਇਰ ਡਰਿੱਲ ਦਾ ਆਯੋਜਨ ਕੀਤਾ। ਓਡੀਸ਼ਾ ਦੇ 14 ਜ਼ਿਲ੍ਹੇ ਚੱਕਰਵਾਤੀ ਤੂਫ਼ਾਨ ਡਾਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਫਾਇਰ ਇੰਜਣ ਭੇਜੇ ਜਾਣਗੇ।

ਰਾਜ ਸਰਕਾਰ ਨੇ 250 ਰਾਹਤ ਕੇਂਦਰਾਂ ਅਤੇ 500 ਅਸਥਾਈ ਆਸਰਾ ਸਥਾਨਾਂ ਦੀ ਪਛਾਣ ਕੀਤੀ ਹੈ। ਇਸ ਨੇ ਰਾਜ ਦੇ ਹਥਿਆਰਬੰਦ ਬਲਾਂ ਦੀਆਂ 30 ਪਲਟਨਾਂ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ ਓਡੀਸ਼ਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ (ਓਡੀਆਰਏਐਫ) ਦੇ 1,000 ਜਵਾਨਾਂ ਨੂੰ ਤਾਇਨਾਤ ਕੀਤਾ ਹੈ।

ਰਾਜ ਨੇ ਚੱਕਰਵਾਤ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਛੇ ਜ਼ਿਲ੍ਹਿਆਂ – ਭਦਰਕ, ਕੇਂਦਰਪਾੜਾ, ਜਗਤਸਿੰਘਪੁਰ, ਪੁਰੀ, ਬਾਲਾਸੋਰ ਅਤੇ ਮਯੂਰਭੰਜ-ਵਿੱਚ ਛੇ ਉੱਚ ਅਧਿਕਾਰੀ ਵੀ ਤਾਇਨਾਤ ਕੀਤੇ ਹਨ। ਇਹ ਅਧਿਕਾਰੀ ਇਨ੍ਹਾਂ ਸਬੰਧਤ ਜ਼ਿਲ੍ਹਿਆਂ ਦੇ ਕੁਲੈਕਟਰ ਹਨ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਸਕੂਲ ਬੰਦ

ਓਡੀਸ਼ਾ ਸਰਕਾਰ ਦੁਆਰਾ ਜਾਰੀ ਅਧਿਕਾਰਤ ਆਦੇਸ਼ ਵਿੱਚ ਕਿਹਾ ਗਿਆ ਹੈ, ‘ਗੰਜਮ, ਪੁਰੀ, ਜਗਤਸਿੰਘਪੁਰ, ਕੇਂਦਰਪਾੜਾ, ਭਦਰਕ, ਬਾਲਾਸੋਰ, ਮਯੂਰਭੰਜ, ਕੇਓਂਝਾਰ, ਢੇਨਕਨਾਲ, ਜਾਜਪੁਰ, ਅੰਗੁਲ, ਨਯਾਗੜ੍ਹ, ਕਟਕ ਅਤੇ ਖੁਰਦਾ ਜ਼ਿਲ੍ਹਿਆਂ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਤਕਨੀਕੀ ਸਕੂਲ/ਪ੍ਰੋਫੈਸ਼ਨਲ ਸੰਸਥਾਵਾਂ, ਪੌਲੀਟੈਕਨਿਕ ਤਿੰਨ ਦਿਨਾਂ (23 ਤੋਂ 25 ਅਕਤੂਬਰ) ਲਈ ਬੰਦ ਰਹਿਣਗੇ। ਇਨ੍ਹਾਂ 14 ਜ਼ਿਲ੍ਹਿਆਂ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਕੋਲਕਾਤਾ ਹਵਾਈ ਅੱਡੇ ਨੂੰ ਵੀ ਕਰ ਲਿਆ ਗਿਆ ਤਿਆਰ

ਚੱਕਰਵਾਤ ਡਾਨਾ ਦੇ ਮੱਦੇਨਜ਼ਰ ਕੋਲਕਾਤਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਲਕਾਤਾ ਦੇ ਦਮਦਮ ਇਲਾਕੇ ‘ਚ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਦੇਸ਼ਕ ਡਾ. ਪ੍ਰਵਤ ਰੰਜਨ ਬੇਰੀਆ ਨੇ ਕਿਹਾ, ‘ਮੌਜੂਦਾ ਸਮੇਂ ‘ਚ ਹਵਾਈ ਅੱਡੇ ਦੇ ਅਧਿਕਾਰੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਪਾਲਣ ਕਰ ਰਹੇ ਹਨ। ਤੂਫਾਨ ਕਾਰਨ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਏਅਰਪੋਰਟ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਜਮ੍ਹਾ ਹੋ ਸਕਦਾ ਹੈ। ਅਸੀਂ ਸਥਿਤੀ ਨਾਲ ਨਜਿੱਠਣ ਲਈ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ।

ਪੱਛਮੀ ਬੰਗਾਲ ਵਿਧਾਨ ਸਭਾ ’ਚ ਜਬਰ-ਜਨਾਹ ਵਿਰੋਧੀ ਬਿੱਲ ਪਾਸ
ਜੇਕਰ ਪੀੜਤਾ ਕੋਮਾ ’ਚ ਗਈ ਜਾਂ ਮੌਤ ਹੋਈ ਤਾਂ ਮੁਲਜ਼ਮ ਨੂੰ 10 ਦਿਨਾਂ ’ਚ ਹੋਵੇਗੀ ਫਾਂਸੀ | West Bengal Anti Rape Bill

ਕੋਲਕਾਤਾ (ਏਜੰਸੀ)। West Bengal Anti Rape Bill: ਪੱਛਮੀ ਬੰਗਾਲ ਵਿਧਾਨ ਸਭਾ ’ਚ ਮੰਗਲਵਾਰ ਨੂੰ ਜਬਰ-ਜਨਾਹ ਵਿਰੋਧੀ ਬਿੱਲ ਪਾਸ ਹੋ ਗਿਆ ਹੈ। ਨਵੇਂ ਕਾਨੂੰਨ ਤਹਿਤ ਦਰਿੰਦਗੀ ਕੇਸ ਦੀ 36 ਦਿਨਾਂ ’ਚ ਜਾਂਚ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਪੀੜਤਾ ਜੇਕਰ ਕੋਮਾ ’ਚ ਜਾਂਦੀ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮੁਲਜ਼ਮ ਨੂੰ 10 ਦਿਨਾਂ ਦੇ ਅੰਦਰ ਫਾਂਸੀ ਦੀ ਸਜ਼ਾ ਹੋਵੇਗੀ। ਬਿੱਲ ਅੱਗੇ ਰਾਜਪਾਲ ਕੋਲ ਭੇਜਿਆ ਜਾਵੇਗਾ। ਉਨ੍ਹਾਂ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਮਮਤਾ ਸਰਕਾਰ ਨੇ ਜਬਰ-ਜਨਾਹ ਵਿਰੋਧੀ ਬਿੱਲ ਨੂੰ ‘ਅਪਰਾਜ਼ਿਤਾ’ ਵੂਮੈਨ ਐਂਡ ਚਿਲਡਰਨ ਬਿੱਲ (ਪੱਛਮੀ ਬੰਗਾਲ ਅਪਰਾਧਿਕ ਕਾਨੂੰਨ ਤੇ ਸ਼ੋਧ) ਬਿੱਲ 2024 ਨਾਂਅ ਦਿੱਤਾ ਗਿਆ ਹੈ।

ਸੂਬਾ ਸਰਕਾਰ ਨੇ ਬਿੱਲ ਪਾਸ ਕਰਵਾਉਣ ਲਈ 2 ਸਤੰਬਰ ਨੂੰ ਦੋ ਦਿਨਾਂ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ। ਕਾਨੂੰਨ ਮੰਤਰੀ ਮਲਯ ਘਟਕ ਨੇ ਇਸ ਨੂੰ ਵਿਧਾਨ ਸਭਾ ’ਚ ਪੇਸ਼ ਕੀਤਾ। ਕੋਲਕਾਤਾ ਦੇ ਆਰਜ਼ੀ ਕਰ ਮੈਡੀਕਲ ਕਾਲਜ਼ ਤੇ ਹਸਪਤਾਲ ’ਚ 8-9 ਅਗਸਤ ਨੂੰ ਸਿਖਿਆਰਥੀ ਡਾਕਟਰ ਦਾ ਦਰਿੰਦਗੀ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦੇਸ਼ ਭਰ ’ਚ ਡਾਕਟਰਾਂ ਤੇ ਸਿਆਸੀ ਪਾਰਟੀਆਂ ਦੇ ਵਿਰੋਧ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਸੂਬੇ ’ਚ ਦਰਿੰਦਗੀ ਵਰਗੇ ਅਪਰਾਧ ਲਈ ਸਖਤ ਕਾਨੂੰਨ ਬਣਾਉਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਇਸ ਲਈ ਦੋ ਵਾਰ ਪੱਤਰ ਲਿਖੇ ਸਨ।

Read This : Kolkata Doctor Case: ਕੋਲਕਾਤਾ ਮਾਮਲੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂੁ ਨੇ ਕੀ ਕਿਹਾ ਤੁਸੀਂ ਵੀ ਜਾਣੋ

ਸਦਨ ’ਚ ਸਰਕਾਰ ਤੇ ਵਿਰੋਧੀ ਧਿਰ ਦੇ 2 ਬਿਆਨ…

ਅਸੀਂ ਕਾਨੂੰਨ ਨੂੰ ਤੁਰੰਤ ਲਾਗੂ ਕਰਨਾ ਚਾਹੁੰਦੇ ਹਾਂ, ਇਹ ਸੂਬਾ ਸਰਕਾਰ ਦੀ ਜਿੰਮੇਵਾਰੀ ਹੈ। ਅਸੀਂ ਨਤੀਜੇ ਚਾਹੁੰਦੇ ਹਾਂ, ਕੋਈ ਵੰਡ ਨਹੀਂ। ਅਸੀਂ ਪੂਰਾ ਸਮਰਥਨ ਕਰਦੇ ਹਾਂ। ਮੁੱਖ ਮੰਤਰੀ ਜੋ ਚਾਹੇ ਕਹਿ ਸਕਦੇ ਹਨ ਪਰ ਇਸ ਬਿੱਲ ਨੂੰ ਤੁਰੰਤ ਲਾਗੂ ਕਰਨ ਦੀ ਗਾਰੰਟੀ ਦੇਣੀ ਪਵੇਗੀ।

ਸੁਵੇਂਦੂ ਅਧਿਕਾਰੀ, ਵਿਰੋਧੀ ਧਿਰ ਦੇ ਨੇਤਾ, ਬੰਗਾਲ ਵਿਧਾਨ ਸਭਾ

ਅਸੀਂ ਕੇਂਦਰੀ ਕਾਨੂੰਨ ’ਚ ਮੌਜ਼ੂਦ ਖਾਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਰੋਧੀ ਧਿਰ ਨੂੰ ਰਾਜਪਾਲ ਨੂੰ ਬਿੱਲ ’ਤੇ ਦਸਤਖਤ ਕਰਨ ਲਈ ਕਹਿਣਾ ਚਾਹੀਦਾ ਹੈ, ਉਸ ਤੋਂ ਬਾਅਦ ਇਸ ਨੂੰ ਲਾਗੂ ਕਰਨਾ ਸਾਡੀ ਜਿੰਮੇਵਾਰੀ ਹੈ।

ਮਮਤਾ ਬੈਨਰਜ਼ੀ, ਮੁੱਖ ਮੰਤਰੀ, ਪੱਛਮੀ ਬੰਗਾਲ

ਜਬਰ-ਜਨਾਹ ਵਿਰੋਧੀ ਬਿੱਲ ਦੀ ਤਜ਼ਵੀਜ਼

ਜੇਕਰ ਜਬਰ-ਜਨਾਹ ਪੀੜਤੀ ਦੀ ਮੌਤ ਹੁੰਦੀ ਹੈ ਜਾਂ ਉਹ ਕੋਮਾਂ ’ਚ ਚਲੀ ਜਾਂਦੀ ਹੈ, ਤਾਂ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇਗੀ।

ਦਰਿੰਦਗੀ ਕਰਨ ਵਾਲੇ ਦੋਸ਼ੀਆਂ ਨੂੰ ਪੈਰੋਲ ਤੋਂ ਬਿਨਾਂ ਉਮਰਕੈਦ ਦੀ ਸਜਾ ਦਿੱਤੀ ਜਾਵੇਗੀ।

ਦਰਿੰਦਗੀ ਕੇਸ ਦੀ ਜਾਂਚ 21 ਦਿਨਾਂ ’ਚ ਪੂਰੀ ਕਰਨੀ ਹੋਵੇਗੀ। ਇਸ ਨੂੰ 15 ਦਿਨਾਂ ਤੱਕ ਵਧਾਇਆ ਜਾ ਸਕਦਾ ਹੈ।

ਹਰ ਜ਼ਿਲ੍ਹੇ ’ਚ ‘ਅਪਰਾਜੀਤਾ ਟਾਸਕ ਫੋਰਸ’ ਬਣਾਈ ਜਾਵੇਗੀ। ਇਸ ਦੀ ਅਗਵਾਈ ਡੀਐਸਪੀ ਪੱਧਰ ਦੇ ਅਧਿਕਾਰੀ ਕਰਨਗੇ।

ਬੰਬ ਧਮਾਕੇ ਦੇ ਮਾਸਟਰਮਾਈਂਡ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ
ਕੋਲਕਾਤਾ। ਸ਼ੁੱਕਰਵਾਰ ਨੂੰ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦਾਅਵਾ ਕੀਤਾ ਕਿ ਉਸ ਨੇ ਕੋਲਕਾਤਾ ਨੇੜੇ ਬੰਗਲੁਰੂ ਵਿੱਚ ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਸਟਰਮਾਈਂਡ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਨਆਈਏ ਨੇ ਮੁੱਖ ਦੋਸ਼ੀ ਮੁਸਾਵੀਰ ਹੁਸੈਨ ਸ਼ਾਜੀਬ, ਜਿਸ ਨੇ ਕਥਿਤ ਤੌਰ ’ਤੇ ਬੈਂਗਲੁਰੂ ਦੇ ਇੱਕ ਕੈਫੇ ਵਿੱਚ ਆਈਈਡੀ ਲਗਾਉਣਾ ਸੀ, ਅਤੇ ਧਮਾਕੇ ਦੀ ਯੋਜਨਾ ਬਣਾਉਣ ਅਤੇ ਇਸ ਨੂੰ ਅੰਜ਼ਾਮ ਦੇਣ ਦੇ ਕਥਿਤ ਮਾਸਟਰਮਾਈਂਡ ਅਬਦੁਲ ਮਾਤਿਨ ਤਾਹਾ ਨੂੰ ਗ੍ਰਿਫਤਾਰ ਕੀਤਾ ਹੈ। (Kolkata News)

ਦੋਵੇਂ ਮੁਲਜ਼ਮ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਤੀਰਥਹੱਲੀ ਇਲਾਕੇ ਦੇ ਦੱਸੇ ਜਾਂਦੇ ਹਨ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਐਨਆਈਏ ਨੇ ਕੋਲਕਾਤਾ ਦੇ ਨੇੜੇ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਝੂਠੀ ਪਛਾਣ ਦੇ ਤਹਿਤ ਉੱਥੇ ਲੁਕੇ ਹੋਏ ਸਨ। ਇਸ ਸਫਲਤਾ ਦੇ ਪਿੱਛੇ ਐੱਨਆਈਏ ਨੂੰ ਕੇਂਦਰੀ ਖੁਫੀਆ ਏਜੰਸੀਆਂ ਅਤੇ ਪੱਛਮੀ ਬੰਗਾਲ, ਤੇਲੰਗਾਨਾ, ਕਰਨਾਟਕ ਅਤੇ ਕੇਰਲ ਪੁਲਿਸ ਦੀਆਂ ਰਾਜ ਪੁਲਿਸ ਏਜੰਸੀਆਂ ਦਾ ਸਹਿਯੋਗ ਸੀ। (Kolkata News)

Also Read : ਕੀ ਤੁਹਾਡਾ ਵੀ ਚੋਰੀ ਹੋ ਗਿਆ ਐ ਮੋਟਰਸਾਈਕਲ? ਤਾਂ ਇਹ ਖ਼ਬਰ ਜ਼ਰੂਰ ਦੇਖੋ

ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਵਾਈਟਫੀਲਡ ’ਚ ਰਾਮੇਸ਼ਵਰਮ ਕੈਫੇ ’ਚ ਹੋਏ ਧਮਾਕੇ ’ਚ 9 ਲੋਕ ਜ਼ਖਮੀ ਹੋ ਗਏ ਸਨ। ਧਮਾਕੇ ਤੋਂ ਬਾਅਦ, ਕਰਨਾਟਕ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਅਤੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਿਸ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਟਾਈਮਰ ਨਾਲ ਆਈਈਡੀ ਡਿਵਾਈਸ ਦੀ ਵਰਤੋਂ ਕੀਤੀ ਸੀ। ਕੁਝ ਦਿਨਾਂ ਬਾਅਦ, ਐਨਆਈਏ ਨੇ ਟੋਪੀ, ਕਾਲੀ ਪੈਂਟ ਅਤੇ ਕਾਲੇ ਜੁੱਤੇ ਪਹਿਨੇ ਹਮਲਾਵਰ ਦੀ ਤਸਵੀਰ ਵੀ ਜਾਰੀ ਕੀਤੀ। ਐੱਨਆਈਏ ਨੇ ਹਮਲਾਵਰ ਬਾਰੇ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ।

Mithun Chakraborty: ਮਿਥੁਨ ਚੱਕਰਵਰਤੀ ਹਸਪਤਾਲ ’ਚ ਭਰਤੀ
ਕੋਲਕਾਤਾ (ਏਜੰਸੀ)। ਮਸ਼ਹੂਰ ਅਭਿਨੇਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮਿਥੁਨ ਚੱਕਰਵਰਤੀ ਨੂੰ ਸ਼ਨੀਵਾਰ ਨੂੰ ਇੱਥੇ ਈਐਮ ਬਾਈਪਾਸ ਸਥਿਤ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਅਤੇ ਫਿਲਮ ਅਦਾਕਾਰ ਸੋਹਮ ਚੱਕਰਵਰਤੀ ਨੇ ਇਹ ਜਾਣਕਾਰੀ ਦਿੱਤੀ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ 73 ਸਾਲਾ ਮੈਟੀਨੀ ਆਈਡਲ ਮਿਥੁਨ ਨੂੰ ਛਾਤੀ ‘ਚ ਦਰਦ ਅਤੇ ਸਿਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਇੱਥੇ ਦਾਖਲ ਕਰਵਾਇਆ ਗਿਆ ਹੈ। Mithun Chakraborty

ਇਹ ਵੀ ਪੜ੍ਹੋ: ਹੁਣ ਰਾਸ਼ਨ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ, ਘਰ ਬੈਠੇ ਹੀ ਮਿਲੇਗਾ ਸਾਫ਼-ਸੁਥਰਾ ਰਾਸ਼ਨ

ਮਿਥੁਨ (Mithun Chakraborty) ਨੂੰ ਸਵੇਰੇ ਕਰੀਬ 10.30 ਵਜੇ ਇੱਕ ਵਿਸ਼ੇਸ਼ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਅੱਜ ਸਵੇਰੇ ਉਸ ਨੇ ਬੇਚੈਨੀ ਦੇ ਨਾਲ-ਨਾਲ ਚੱਕਰ ਆਉਣ ਦੀ ਸ਼ਿਕਾਇਤ ਕੀਤੀ। ਸੂਤਰਾਂ ਨੇ ਦੱਸਿਆ ਕਿ ਫਿਲਮੀ ਦਿੱਗਜ ਦਾ ਕੁਝ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਸੀ। ਉਸ ਦੀ ਐਮਆਰਆਈ ਰਿਪੋਰਟ ਦੀ ਉਡੀਕ ਹੈ। ਇੱਕ ਡਾਕਟਰ ਨੇ ਕਿਹਾ, ਹਲਾਵ (ਮਿਥੁਨ) ਇਸ ਸਮੇਂ ਆਈਟੀਯੂ ਵਿੱਚ ਇੱਕ ਨਿਊਰੋਮੈਡੀਸਨ ਮਾਹਿਰ ਦੀ ਦੇਖਭਾਲ ਵਿੱਚ ਹੈ। ਸੂਤਰਾਂ ਮੁਤਾਬਕ ਮਿਥੁਨ ਮੋਸ਼ਨ ਪਿਕਚਰ ਹਯਾਸ਼ਾਸਤਰੀ ਦੀ ਸ਼ੂਟਿੰਗ ਦੌਰਾਨ ਬੀਮਾਰ ਹੋ ਗਏ ਸਨ। Mithun Chakraborty