PM Kisan Scheme - Sach Kahoon Punjabi

PM KISAN Scheme: ਕਿਸਾਨਾਂ ਲਈ ਅਹਿਮ ਖ਼ਬਰ: ਪੀਐਮ-ਕਿਸਾਨ ਦੀ ਅਗਲੀ ਕਿਸ਼ਤ ਲੈਣ ਲਈ ਕਰਨਾ ਪਵੇਗਾ ਇਹ ਜ਼ਰੂਰੀ ਕੰਮ ,ਜਾਣੋ
ਪੀਐਮ-ਕਿਸਾਨ ਅਤੇ ਐਗਰੀਸਟੈਕ ਫਾਰਮਰ ਰਜਿਸਟਰੀ (ਐਫ. ਆਰ) ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀ ਮਹੱਤਵਪੂਰਨ ਜਾਣਕਾਰੀ

ਕਿਸਾਨ ਸਮਾਨ ਨਿਧੀ (ਪੀ.ਐਮ-ਕਿਸਾਨ) ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈ.ਡੀ. ਦਾ ਹੋਣਾ ਜ਼ਰੂਰੀ

ਕਿਸਾਨਾਂ ਨੂੰ ਜਲਦ ਤੋਂ ਜਲਦ ਆਪਣੀ ਫਾਰਮਰ ਆਈ.ਡੀ. ਬਣਵਾਉਣ ਦੀ ਅਪੀਲ

PM KISAN Scheme:  (ਰਜਨੀਸ਼ ਰਵੀ) ਫਾਜ਼ਿਲਕਾ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਦੱਸਿਆ ਕਿ ਐਗ੍ਰੀਸਟੈਕ ਫਾਰਮਰ ਰਜਿਸਟਰੀ ਤਹਿਤ ਕਿਸਾਨ ਆਈ.ਡੀ. ਤਿਆਰ ਕਰਨ ਦੀ ਪ੍ਰਕਿਰਿਆ ਇਸ ਸਮੇਂ ਜ਼ਿਲ੍ਹੇ ਵਿੱਚ ਚੱਲ ਰਹੀ ਹੈ। ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੁਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ (ਪੀ.ਐਮ -ਕਿਸਾਨ) ਯੋਜਨਾ ਦਾ ਲਾਭ ਲੈਣ ਲਈ ਫਾਰਮਰ ਆਈ.ਡੀ. ਦਾ ਪੀ.ਐਮ-ਕਿਸਾਨ ਡਾਟਾਬੇਸ ਨਾਲ ਸੀਡਿੰਗ ਕਰਨਾ ਲਾਜ਼ਮੀ ਹੋਵੇਗਾ। ਸਿਰਫ ਉਹੀ ਕਿਸਾਨ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਫਾਰਮਰ ਆਈ.ਡੀ. ਤਿਆਰ ਹੋ ਚੁੱਕੀ ਹੋਵੇਗੀ ਅਤੇ ਉਹ ਪੀ.ਐਮ -ਕਿਸਾਨ ਡਾਟਾਬੇਸ ਨਾਲ ਜੋੜੀ ਹੋਵੇਗੀ।

ਇਹ ਵੀ ਪੜ੍ਹੋ: Mosquito Control Tips: ਇਹ ਤਰੀਕੇ ਦਿਵਾਉਣਗੇ ਗਰਮੀਆਂ ’ਚ ਮੱਖੀਆਂ-ਮੱਛਰਾਂ ਤੋਂ ਛੁਟਕਾਰਾ

ਫਾਰਮਰ ਆਈ.ਡੀ. ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ ਰਾਹੀਂ ਕੀਤਾ ਜਾ ਰਿਹਾ ਹੈ। ਪਿੰਡ ਪੱਧਰ ‘ਤੇ ਇਹ ਕੰਮ ਵਿਲੇਜ ਲੈਵਲ ਇੰਟਰਪ੍ਰਿਨਿਊਰ ਵੱਲੋਂ ਕੀਤਾ ਜਾ ਰਿਹਾ ਹੈ। ਕਿਸਾਨ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਜ਼ਰੂਰੀ ਦਸਤਾਵੇਜ਼ਾਂ, ਅਧਾਰ ਕਾਰਡ, ਜਮ੍ਹਾਂਬੰਦੀ ਅਤੇ ਰਜਿਸਟਰਡ ਮੋਬਾਇਲ ਨੰਬਰ ਨਾਲ ਆਪਣੀ ਫਾਰਮਰ ਆਈ.ਡੀ. ਬਣਵਾ ਸਕਦੇ ਹਨ। ਮੁੱਖ ਖੇਤੀਬਾੜੀ ਅਫਸਰ ਡਾ ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਆਪਣੀ ਫਾਰਮਰ ਆਈ.ਡੀ. ਬਣਵਾ ਲੈਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਯੋਜਨਾ, ਖਾਸ ਕਰਕੇ ਪੀ.ਐਮ-ਕਿਸਾਨ ਦੇ ਲਾਭ ਤੋਂ ਵਾਂਝੇ ਨਾ ਰਹਿਣ।

PM Kisan Scheme : ਖੁਸ਼ਖਬਰੀ ! ਇਸ ਦਿਨ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 2000 ਰੁਪਏ, ਤਰੀਕ ਦਾ ਹੋਇਆ ਐਲਾਨ
ਨਵੀਂ ਦਿੱਲੀ। ਕਿਸਾਨਾਂ ਨੂੰ ਸਰਕਾਰ ਕਈ ਸਕੀਮਾਂ ਦੇ ਕੇ ਖੁਸ਼ ਕਰਨ ਦੇ ਮੂਡ ਵਿੱਚ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹਨ ਜਿਨ੍ਹਾਂ ਨੂੰ ਕਈ ਸਾਲਾਂ ਤੋਂ ਲਗਾਤਾਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵਿੱਚ ਇੱਕ ਸਕੀਮ ਹੈ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤਿਆਂ ਵਿੱਚ 2000-2000 ਰੁਪਏ ਦੀਆਂ 15 ਕਿਸ਼ਤਾਂ ਭੇਜੀਆਂ ਜਾ ਚੁੱਕੀਆਂ ਹਨ। ਹੁਣ ਕਿਸਾਨ 16ਵੀਂ ਕਿਸ਼ਤ ਦੀ ਉਡੀਕ ਵਿੱਚ ਬੈਠੇ ਹਨ। (PM Kisan Scheme)

ਤੁਹਾਨੂੰ ਦੱਸ ਦਈਏ ਕਿ PM Kisan Scheme ਵਿੱਚੋਂ ਬਾਹਰ ਕੀਤੇ ਗਏ ਕਿਸਾਨਾਂ ਨੂੰ ਮੁੜ ਇਸ ਸਕੀਮ ਨਾਲ ਜੋੜਨ ਲਈ ਵੀ ਸਰਕਾਰ ਨੇ ਉਪਰਾਲਾ ਕੀਤਾ ਹੈ। ਜਿਨ੍ਹਾਂ ਦੀ ਈਕੇਵਾਈਸੀ ਨਹੀਂ ਹੋਈ ਸੀ ਉਨ੍ਹਾਂ ਦੇ ਪਿੰਡਾਂ ਵਿੱਚ ਕੈਂਪ ਲਾ ਕੇ ਵੀ ਸਰਕਾਰ ਦੇ ਕਰਮਚਾਰੀ ਕਿਸਾਨਾਂ ਨੂੰ ਇਸ ਸਕੀਮ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ ਕਿਸਾਨਾਂ ਨੂੰ ਲਾਭ ਦੇਣ ਦੇ ਮਕਸਦ ਨਾਲ ਕੇਂਦਰ ਨਾਲ ਪੀਐੱਮ ਕਿਸਾਨ ਦੀਆਂ ਕਿਸ਼ਤਾਂ ਰੈਗੂਲਰ ਕਰਨ ਦਾ ਕੰਮ ਕੀਤਾ ਹੈ।

Also Read : Kisan Andolan : ਕਿਸਾਨੀ ਸੰਘਰਸ਼ ਦੌਰਾਨ ਬਠਿੰਡਾ ਜ਼ਿਲ੍ਹੇ ਦਾ ਇੱਕ ਹੋਰ ਕਿਸਾਨ ਫੌਤ

ਕਿਸਾਨ ਸਨਮਾਨ ਨਿਧੀ ਯੋਜਨਾ ਕਿਸਾਨਾਂ ਲਈ ਵਧੇਰੇ ਲਾਹੇਵੰਦ ਸਿੱਧ ਹੋ ਰਹੀ ਹੈ, ਜਿਸ ਦਾ ਕਿਸਾਨਾਂ ਨੂੰ ਸਮੇਂ-ਸਮੇਂ ਉੱਤੇ ਇਤਜ਼ਾਰ ਰਹਿੰਦਾ ਹੈ। ਸੋ ਹੁਣ PM Kisan Scheme ਦੀ 16 ਵੀ ਕਿਸ਼ਤ ਦਾ ਕਿਸਾਨ ਇਤਜ਼ਾਰ ਕਰ ਰਹੇ ਹਨ। ਇਹ 16 ਕਿਸ਼ਤ ਕਦੋਂ ਤੇ ਕਿਵੇਂ ਕਿਸਾਨਾਂ ਨੂੰ ਮਿਲੇਗੀ, ਇਸ ਸਬੰਧੀ ਹੇਠਾਂ ਦਿੱਤੀ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਕਿਸ਼ਤ ਮਿਲਣ ਤੋਂ ਲੈ ਅਪਲਾਈ ਤੱਕ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।

ਕਦੋਂ ਮਿਲੇਗੀ ਕਿਸਾਨਾਂ ਨੂੰ 16ਵੀਂ ਕਿਸ਼ਤ ?

ਮੀਡੀਆ ਰਿਪੋਰਟਾਂ ਅਨੁਸਾਰ PM Kisan Scheme ਕਿਸਾਨਾਂ ਨੂੰ 16ਵੀ ਕਿਸ਼ਤ ਦਾ ਲਾਭ ਫਰਵਰੀ 2024 ਤੋਂ ਮਾਰਚ 2024 ਤੱਕ ਕਿਸਾਨਾਂ ਨੂੰ ਮਿਲ ਸਕਦਾ ਹੈ। ਫਿਲਹਾਲ ਇਸ ਸਬੰਧੀ ਕੇਂਦਰ ਸਰਕਾਰ ਨੇ ਕੋਈ ਤਰੀਕ ਤਹਿਤ ਨਹੀਂ ਕੀਤੀ ਹੈ। ਕੇਂਦਰ ਸਰਕਾਰ ਦੀ ਅਧਿਕਾਰਿਕ ਵੈੱਬਸਾਈਟ ਅਨੁਸਾਰ ਇਹ ਕਿਸ਼ਤ 28 ਫਰਵਰੀ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾ ਸਕਦੀ ਹੈ। ਕੇਂਦਰ ਦੀ ਅਧਿਕਾਰਿਕ ਵੈੱਬਸਾਈਟ ’ਤੇ ਲਿਖਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਫਰਵਰੀ 2024 ਨੂੰ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ 16ਵੀਂ ਕਿਸ਼ਤ ਟਰਾਂਸਫਰ ਕਰਨਗੇ।

ਹੁਣ ਦੇਖਣਾ ਹੋਵੇਗਾ ਕਿ ਇਹ ਕਿਸ਼ਤ ਕਿੰਨੇ ਕਿਸਾਨਾਂ ਦੇ ਖਾਤਿਆਂ ਵਿੱਚ 28 ਫਰਵਰੀ ਨੂੰ ਹੀ ਆ ਜਾਂਦੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਸਕੀਮ ਹੈ, ਜਿਸ ਨਾਲ ਗਰੀਬ ਕਿਸਾਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਤਿੰਨ ਕਿਸ਼ਤਾਂ ਵਿੱਚ 6 ਹਜ਼ਾਰ ਦੀ ਰਾਸ਼ੀ ਭੇਜਦੀ ਹੈ। ਕੇਂਦਰ ਸਰਕਾਰ ਗਰੀਬ ਕਿਸਾਨਾਂ ਨੂੰ ਖੇਤੀ ਸਬੰਧੀ ਇਹ ਪੈਸੇ ਭੇਜਦੀ ਹੈ।

ਕਿਹੜੇ ਕਿਸਾਨਾਂ ਨੂੰ ਨਹੀਂ ਮਿਲਦੀ ਇਹ ਸਕੀਮ

PM Kisan Scheme ਦਾ ਲਾਭ ਕੋਈ ਵੀ ਗਰੀਬ ਕਿਸਾਨ ਲੈ ਸਕਦਾ ਹੈ। ਪਰ ਇਸ ਸਕੀਮ ਲਈ ਕੁਝ ਸ਼ਰਤਾਂ ਵੀ ਸਰਕਾਰ ਵੱਲੋਂ ਤਹਿ ਕੀਤੀਆਂ ਗਈਆਂ ਹਨ, ਜਿਵੇਂ ਕੀ ਇਹ ਸਕੀਮ ਲੈਣ ਵਾਲਾ ਕਿਸਾਨ ਸਰਕਾਰੀ ਨੌਕਰੀ ਨਾ ਕਰਦਾ ਹੋਵੇ। ਇਸ ਤੋਂ ਇਲਾਵਾ 10 ਹਜ਼ਾਰ ਤੋਂ ਵੱਧ ਪੈਨਸ਼ਨ ਲੈਣ ਵਾਲੇ ਕਿਸਾਨ ਤੇ 5P6O ਮੈਂਬਰ ਕਿਸਾਨ ਵੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ।

ਇਸ ਸਕੀਮ ਦੀ 15ਵੀਂ ਕਿਸ਼ਤ ਹੋਈ ਸੀ ਟਰਾਂਸਫਰ?

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਨਵੰਬਰ 2023 ਨੂੰ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆ PM Kisan Scheme ਦੀ 15 ਵੀਂ ਕਿਸ਼ਤ ਭੇਜੀ ਸੀ। ਕੇਂਦਰ ਸਰਕਾਰ ਵੱਲੋਂ ਹੁਣ ਤੱਕ 18 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।

PM Kisan Yojana : ਕਿਸਾਨਾਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ! ਹੁਣ ਇੰਨੇ ਰੁਪਏ ਵਧ ਕੇ ਆਉਣਗੇ ਖਾਤਿਆਂ ਵਿੱਚ!
ਜੈਪੁਰ। ਸੂਬੇ ਦੀ ਜੀਐੱਸਡੀਪੀ ’ਚ ਲਗਭਗ 30 ਫ਼ੀਸਦੀ ਹਿੱਸਾ Agriculture and Allied Sector ਦਾ ਹੈ। ਖੇਤੀਬਾੜੀ ਤੇ ਪਸ਼ੂਪਾਲਣ ਨਾਲ ਸੂਬੇ ’ਚ ਲਗਭਗ 85 ਲੰਖ (ਪਚਾਸੀ ਲੱਖ) ਪਰਿਵਾਰਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਰਿਹਾ ਹੈ। ਕਿਸਾਨਾਂ ਦੇ ਪ੍ਰਤੀ ਸਾਡੀ ਸਰਕਾਰ ਦੀ ਸੰਵੇਦਨਸ਼ੀਲਤਾ ਇਸ ਗੱਲ ਤੋਂ ਵੀ ਪ੍ਰਗਟ ਹੁੰਦੀ ਹੈ ਕਿ 30 ਜਨਵਰੀ ਨੂੰ ਮੁੱਖ ਮੰਤਰੀ ਨੇ ਸਦਨ ’ਚ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਲਈ ਵਿੱਤੀ ਸਹਾਇਤਾ ਨੂੰ ਪ੍ਰਤੀ ਪਰਿਵਾਰ 6 ਹਜ਼ਾਰ ਰੁਪਏ ਤੋਂ ਵਧਾ ਕੇ 8 ਹਜ਼ਾਰ ਰੁਪਏ ਸਾਲਾਨਾ ਕਰਨ ਦਾ ਐਲਾਨ ਕੀਤਾ ਹੈ, ਜਿਸ ਲਈ ਇੱਕ ਹਜ਼ਾਰ 400 ਕਰੋੜ ਰੁਪਏ ਸਾਲਾਨਾ ਦੀ ਤਜਵੀਜ ਰੱਖੀ ਗਈ ਹੈ। PM Kisan Yojana

ਨਾਲ ਹੀ ਪਹਿਲੇ ਪੜਾਅ ’ਚ ਹਾੜੀ, 2023-24 ’ਚ ਕਣਕ ਦੇ ਘੱਟ ਘੱਟ ਸਮੱਰਥਨ ਮੁੱਲ (Minimum Support Price-MSP) ਦੇ ਤਹਿਤ 125 ਰੁਪਏ ਪ੍ਰਤੀ ਕੁਇੰਟਲ ਬੋਨਸ ਮੁਹੱਈਆ ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਸ ’ਤੇ 250 ਕਰੋੜ ਰੁਪਏ ਖਰਚ ਹੋਣਗੇ। ਖੇਤੀਬਾੜੀ ਦੇ ਖੇਤਰ ’ਚ ਸੂਬਾ ਹੋਰ ਉਚਾਈਆਂ ’ਤੇ ਲੈ ਕੇ ਜਾਂਦੇ ਹੋਏ ਆਪਣੇ ਕਿਸਾਨ ਸਾਥੀਆਂ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਦੇਣ ਦੇ ਨਜ਼ਰੀਏ ਤੋਂ Rajasthan Agriculture Infra Mission ਨੂੰ ਸ਼ੁਰੂ ਕਰ ਕੇ ਸ਼ੁਰੂ ’ਚ 2 ਹਜ਼ਾਰ ਕਰੋੜ ਰੁਪਏ ਦੀ ਤਜਵੀਜ ਰੱਖੀ ਗਈ ਹੈ।

PM Kisan Yojana

ਇਸ ਦੇ ਤਹਿਤ 20 ਹਜ਼ਾਰ Farm Ponds, 10 ਹਜ਼ਾਰ ਕਿਲੋਮੀਟਰ ਸਿੰਚਾਈ ਪਾਈਪ ਲਾਈਨ, 50 ਹਜ਼ਾਰ ਕਿਸਾਨਾਂ ਲਈ ਤਾਰਬੰਦੀ, 5 ਹਜ਼ਾਰ ਕਿਸਾਨਾਂ ਲਈ ਵਰਮ ਕੰਪੋਸਟ ਇਕਾਈਆਂ ਤੇ ਨਵੇਂ Agro-Processing Clusters, Food Parks तथा Horticulture Hub ਤੇ Horticulture Hub ਸਥਾਪਿਤ ਕਰਨ ਦੇ ਕੰਮ ਹੱਥ ’ਚ ਕੀਤੇ ਜਾਣਗੇ। ਨਾਲ ਹੀ 500 Custom Hiring Centres ਸਥਾਪਿਤ ਕੀਤੇ ਜਾਣਗੇ। ਨਾਲ ਹੀ ਡਰੋਨ ਵਰਗੀ ਤਕਨੀਕ ਵੀ ਉਪਲੱਬਧ ਕਰਵਾਈ ਜਾਣੀ ਪ੍ਰਸਤਾਵਿਤ ਹੈ।

Also Read : Farmers of Punjab : ਸਰਕਾਰ ਦੇ ਫ਼ੈਸਲੇ ਨਾਲ ਕਿਸਾਨ ਹੋਏ ਬਾਗੋ-ਬਾਗ, ਜਾਣੋ ਕਿਸਾਨਾਂ ਦੀ ਜੁਬਾਨੀ

Millets, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੁਆਰਾ ‘ਸ੍ਰੀ ਅੰਨ’ ਦੀ ਸੰਘਿਆ ਦਿੱਤੀ ਗਈ, ਦੇ ਉਤਪਾਦਨ ’ਚ ਰਾਜਸਥਾਨ ਸੂਬਾ ਦੇਸ਼ ’ਚ ਮੋਹਰੀ ਸਥਾਨ ਰੱਖਦਾ ਹੈ। ਸੂਬੇ ’ਚ Millets ਦੇ ਉਤਪਾਦਨ ਨੂੰ ਹੋਰ ਉਤਸ਼ਾਹਿਤ ਕਰਨ ਤੇ ਪੇਂਡੂ ਪਰਿਵਾਰਾਂ ਨੂੰ ਆਪਣੀ ਲੋੜ ਦਾ ਅਨਾਜ ਪੈਦਾ ਕਰਨ ਦੇ ਨਜ਼ਰੀਏ ਨਾਲ ਆਉਂਦੇ ਸਾਲ 12 ਲੱਖ ਕਿਸਾਨਾਂ ਨੂੰ ਮੱਕੀ, 8 ਲੱਖ ਕਿਸਾਨਾਂ ਨੂੰ ਬਾਜਰਾ, 7 ਲੱਖ ਕਿਸਾਨਾਂ ਨੂੰ ਸਰ੍ਹੋਂ, 4 ਲੱਖ ਕਿਸਾਨਾਂ ਨੂੰ ਮੂੰਗ ਤੇ 1-1 ਲੱਖ ਕਿਸਾਨਾਂ ਨੂੰ ਜਵਾਰ ਤੇ ਮੋਠ ਦੇ ਉੱਚ ਗੁਣਵੱਤਾ ਦੇ ਬੀਜ਼ ਉਪਲੱਬਧ ਕਰਵਾਏ ਜਾਣ ਦੀ ਤਜਵੀਜ ਹੈ। PM Kisan Yojana