Elections Lok Sabha - Sach Kahoon Punjabi

ਮਾਝੇ ’ਚ ਭਗਵੰਤ ਮਾਨ ਤੋਂ ਬਿਨਾ ਦੂਜੀਆਂ ਧਿਰਾਂ ਦੇ ਆਗੂ ਨਹੀਂ ਆਏ ਮੈਦਾਨ ’ਚ
ਮਾਨ ਨੇ ਮਾਝੇ ’ਚ ਗੇੜਾ ਲਾ ਕੇ ਚੋਣ ਮੁਹਿੰਮ ਭਖਾਈ | Bhagwant Maan

ਅੰਮ੍ਰਿਤਸਰ (ਰਾਜਨ ਮਾਨ) ਲੋਕ ਸਭਾ ਚੋਣਾਂ ’ਚ ਜਿੱਤ ਲਈ ਸਾਰੀਆਂ ਸਿਆਸੀ ਧਿਰਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਉਥੇ ਮਾਝੇ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਦੂਸਰੀਆਂ ਸਿਆਸੀ ਪਾਰਟੀਆਂ ਦੇ ਆਗੂ ਅਜੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਮੈਦਾਨ ਵਿੱਚ ਨਹੀਂ ਨਿੱਤਰੇ। ਮਾਝੇ ਦੀਆਂ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ, ਜਦੋਂ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦਾਸਪੁਰ ਅਤੇ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਅਜੇ ਨਹੀਂ ਕੀਤਾ ਗਿਆ। ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਸਾਰੀਆਂ ਹੀ ਸਿਆਸੀ ਧਿਰਾਂ ਨੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ ਅਤੇ ਚੋਣ ਮੁਹਿੰਮ ਨੂੰ ਭਖਾਇਆ ਜਾ ਰਿਹਾ ਹੈ। (Bhagwant Maan)

ਹਾਲ ਦੀ ਘੜੀ ਮਾਝੇ ਵਿੱਚ ਚੋਣ ਪ੍ਰਚਾਰ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਅੱਗੇ ਚਲਦੇ ਨਜ਼ਰ ਆ ਰਹੇ ਹਨ। ਪੰਜਾਬ ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਝੇ ਵਿੱਚ ਇੱਕ ਗੇੜਾ ਦੇ ਦਿੱਤਾ ਗਿਆ ਹੈ, ਜਦੋਂ ਕਿ ਦੂਸਰੀਆਂ ਸਿਆਸੀ ਧਿਰਾਂ ਦੇ ਕਿਸੇ ਵੀ ਵੱਡੇ ਆਗੂ ਵੱਲੋਂ ਮਾਝੇ ਵਿੱਚ ਆਪਣੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ ਗਿਆ।

ਕਾਂਗਰਸੀ ਖੇਮੇ ਵਿੱਚ ਦੁਚਿੱਤੀ | Bhagwant Maan

ਮੁੱਖ ਮੰਤਰੀ ਵੱਲੋਂ ਕੱਲ੍ਹ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਰੈਲੀ ਅਤੇ ਰੋਡ ਸ਼ੋਅ ਕਰਕੇ ਵਿਰੋਧੀਆਂ ’ਤੇ ਵੱਡੇ ਹਮਲੇ ਕੀਤੇ ਗਏ। ਗੁਰਦਾਸਪੁਰ ਹਲਕੇ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਉਮੀਦਵਾਰ ਮੈਦਾਨ ਵਿੱਚ ਨਾ ਉਤਾਰੇ ਜਾਣ ਕਾਰਨ ਕਾਂਗਰਸੀ ਖੇਮੇ ਵਿੱਚ ਦੁਚਿੱਤੀ ਬਣੀ ਹੋਈ ਹੈ। ਇੱਕ ਪਾਸੇ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਪਿੰਡਾਂ-ਸ਼ਹਿਰਾਂ ਵਿੱਚ ਚੋਣ ਮੀਟਿੰਗਾਂ ਕਰ ਰਹੇ ਹਨ, ਦੂਜੇ ਪਾਸੇ ਕਾਂਗਰਸੀ ਆਪਣੇ ਉਮੀਦਵਾਰ ਦਾ ਇੰਤਜ਼ਾਰ ਕਰ ਰਹੇ ਹਨ।

ਇਸ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਸਦੀ ਮੁਹਿੰਮ ਨੂੰ ਹੁਲਾਰਾ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਇਥੇ ਪਹੁੰਚੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾ. ਦਲਜੀਤ ਸਿੰਘ ਚੀਮਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਹਲਕੇ ਵਿੱਚ ਪੂਰੇ ਸਰਗਰਮ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਬੱਬੂ ਹਲਕੇ ਵਿੱਚ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ।

Bhagwant Maan

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਦੂਸਰੀ ਵਾਰ ਰੈਲੀਆਂ ਕਰਨ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਅਜੇ ਨਰਾਜ਼ ਕਾਂਗਰਸੀ ਲੀਡਰਾਂ ਨੂੰ ਮਨਾਉਣ ਵਿਚ ਲੱਗੇ ਹਨ ਅਤੇ ਸ਼ਹਿਰ ਵਿਚ ਮੀਟਿੰਗਾਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੀ ਸ਼ਹਿਰ ਵਿੱਚ ਲੱਗੇ ਹੋਏ ਹਨ। ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਅਜੇ ਉਮੀਦਵਾਰਾਂ ਦੀ ਭਾਲ ਵਿੱਚ ਲੱਗੇ ਹੋਏ ਹਨ।  ਭਗਵੰਤ ਮਾਨ ਤੋਂ ਬਿਨਾਂ ਕਿਸੇ ਵੀ ਪਾਰਟੀ ਦਾ ਲੀਡਰ ਅਜੇ ਮਾਝੇ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਆਇਆ।

Also Read : Lok Sabha Election 2024: ਬਿਨਾ ‘ਗੱਠਜੋੜ’ ਹੋਣ ਵਾਲੇ ਚੋਣ ਅਖਾੜੇ ’ਚ ਮੁੱਦੇ ਵੱਖੋ-ਵੱਖਰੇ, ਮਕਸਦ ਸਿਰਫ਼ ‘ਵੋਟ’

ਦੋ ਪਾਰਟੀ ਪ੍ਰਧਾਨਾਂ ਲਈ ਵੱਕਾਰ ਵਾਲੀ ਸੀਟ ਹੈ ਫਿਰੋਜ਼ਪੁਰ
ਲੋਕ ਸਭਾ ਹਲਕਾ ਫਿਰੋਜ਼ਪੁਰ ’ਚ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ

(ਰਜਨੀਸ਼ ਰਵੀ) ਫਾਜ਼ਿਲਕਾ। ਲੋਕ ਸਭਾ ਦੀਆਂ ਚੋਣਾਂ ਨੇੜੇ ਆਉਂਦੀਆਂ ਹੀ ਸਿਆਸੀ ਆਗੂਆਂ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਭਾਵੇਂ ਅਜੇ ਨਾ ਤਾਂ ਚੋਣ ਕਮਿਸ਼ਨਰ ਵੱਲੋਂ ਕੋਈ ਪ੍ਰੋਗਰਾਮ ਜਾਰੀ ਕੀਤਾ ਗਿਆ ਅਤੇ ਨਾ ਹੀ ਅਧਿਕਾਰਿਤ ਰੂਪ ਵਿੱਚ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਚੋਣ ਸਬੰਧੀ ਐਲਾਨ ਹੋਇਆ ਹੈ। ਫਿਰ ਵੀ ਹਲਕੇ ਸ਼ੁਰੂ ਹੋਈਆਂ ਸਿਆਸੀ ਸਰਗਰਮੀਆਂ ਦੀ ਗਰਮਾਹਟ ਦੇਖੀ ਜਾ ਸਕਦੀ ਹੈ । Ferozepur News

ਉਥੇ ਤਿੰਨ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ, ਜਿਸ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਇਲਾਵਾ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਆਉਂਦੇ ਹਨ। ਸਿਆਸੀ ਰੂਪ ਵਿੱਚ ਇਸ ਲਈ ਹੀ ਲਈ ਵੀ ਅਹਿਮ ਕਿਹਾ ਜਾ ਸਕਦਾ ਹੈ ਕਿ ਇਸ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਮੌਜ਼ੂਦਾ ਲੋਕ ਸਭਾ ਦੇ ਮੈਂਬਰ ਹਨ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਇਸੇ ਪਾਰਲੀਮੈਂਟ ਹਲਕੇ ਦੇ ਅਬੋਹਰ ਦੇ ਵਸਨੀਕ ਹਨ ਅਤੇ ਉਹ ਵੀ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣ ਲੜ ਚੁੱਕੇ ਹਨ। ਇਸ ਵਕਤ ਜਿੱਥੇ ਲੀਡਰਾਂ ਦੀ ਦਲ ਬਦਲੀ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ, ਉੱਥੇ ਆਮ ਆਦਮੀ ਪਾਰਟੀ ਲਈ ਇਸ ਸੀਟ ਦੇ ਦਾਅਵੇਦਾਰਾਂ ਦੀ ਭਰਮਾਰ ਵੀ ਚਰਚਾ ਵਿੱਚ ਹੈ।

ਲਗਭਗ ਦਰਜਨ ਦੇ ਕਰੀਬ ਆਗੂਆਂ ਨੇ ਆਪਣੀ ਦਾਅਵੇਦਾਰੀ ਠੋਕਦਿਆਂ ਸੜਕਾਂ ਫਲੈਕਸ ਬੋਰਡਾਂ ਨਾਲ ਭਰ ਦਿੱਤੀਆਂ ਗਈਆਂ

ਲਗਭਗ ਦਰਜਨ ਦੇ ਕਰੀਬ ਆਗੂਆਂ ਨੇ ਆਪਣੀ ਦਾਅਵੇਦਾਰੀ ਠੋਕਦਿਆਂ ਪਾਰਲੀਮੈਂਟ ਹਲਕੇ ਦੇ ਤਿੰਨ ਜ਼ਿਲ੍ਹਿਆਂ ਦੀਆਂ ਸੜਕਾਂ ਫਲੈਕਸ ਬੋਰਡਾਂ ਨਾਲ ਭਰ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੇਵਲ ਫਲੈਕਸ ਬੋਰਡ ਲਗਾਉਣ ਤੱਕ ਸੀਮਤ ਨਹੀਂ ਹਨ, ਸਗੋਂ ਇੱਕ ਆਗੂ ਅੰਗਰੇਜ਼ ਸਿੰਘ ਫੌਜੀ ਵੱਲੋਂ ਤਾਂ ਬਕਾਇਦਾ ਪ੍ਰਚਾਰ ਵੀ ਸ਼ੁਰੂ ਕਰਦਿਆਂ ਆਪਣੇ ਸਮੱਰਥਕਾਂ ਨਾਲ ਪਿੰਡ-ਪਿੰਡ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। Ferozepur News

ਇਸ ਹਲਕੇ ਵਿੱਚ ਜੇਕਰ ਭਾਜਪਾ ਦੀ ਸਥਿਤੀ ਵੱਲ ਧਿਆਨ ਮਾਰੀਏ ਤਾਂ ਉਹ ਗੁੰਝਲਦਾਰ ਬਣੀ ਹੋਈ ਹੈ ਸੁਨੀਲ ਜਾਖੜ ਦੇ ਭਾਜਪਾ ਵਿੱਚ ਚਲੇ ਜਾਣ ਤੋਂ ਬਾਅਦ ਜ਼ਿਲ੍ਹਾ ਫਾਜ਼ਿਲਕਾ ਦੇ ਉਹਨਾਂ ਦੇ ਗਰੁੱਪ ਵੱਲੋਂ ਵੀ ਕਾਂਗਰਸ ਛੱਡੀ ਜਾ ਚੁੱਕੀ ਹੈ ਜਿਮਨੀ ਚੋਣਾਂ ਜਿੱਤ ਕੇ ਆਪਣੀਆਂ ਸਮਾਜ ਸੇਵੀ ਸਰਗਰਮੀਆਂ ਦੇ ਕਾਰਨ ਚਰਚਾ ਵਿੱਚ ਆਏ ਰਮਿੰਦਰ ਆਵਲਾ ਬਾਰੇ ਵੀ ਇਹ ਚਰਚਾ ਸੋਸ਼ਲ ਮੀਡੀਆ ਵਿੱਚ ਚੱਲ ਰਹੀ ਹੈ ਕਿ ਭਾਜਪਾ ਚ ਸ਼ਾਮਲ ਹੋ ਕੇ ਚੋਣ ਲੜਨਗੇ। ਕਿਉਂਕਿ ਉਨ੍ਹਾਂ ਨੂੰ ਵੀ ਸੁਨੀਲ ਜਾਖੜ ਦੇ ਕਰੀਬੀਆਂ ’ਚੋਂ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ: Sweet Home : ਕੀ ਤੁਸੀਂ ਵੀ ਚਾਹੁੰਦੇ ਹੋ ਆਪਣਾ ਸੁਪਨਿਆਂ ਦਾ ਘਰ, ਤਾਂ ਇੰਜ ਬਣਾਓ ਰਣਨੀਤੀ…

ਦੂਜੇ ਪਾਸੇ ਭਾਜਪਾ ਵਿੱਚ ਵੀ ਅੰਦਰ ਖਾਤੇ ਇਸ ਸਿਆਸੀ ਤਿਕੜਮਬਾਜ਼ੀ ਦਾ ਵਿਰੋਧ ਸ਼ੁਰੂ ਹੁੰਦਾ ਦਿਖਾਈ ਦਿੰਦਾ ਹੈ। ਕਿਉਂਕਿ ਕਾਂਗਰਸ ਤੋਂ ਭਾਜਪਾਈ ਬਣੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵੀ ਇਸ ਪਾਰਲੀਮੈਂਟ ਹਲਕੇ ਦੇ ਚੋਣ ਲਈ ਦਾਅਵਾਦਾਰੀ ਕੀਤੇ ਜਾਣ ਦੀਆਂ ਸੰਭਾਵਨਾ ਬਣ ਗਈਆਂ ਹਨ। ਗੁਰਮੀਤ ਸਿੰਘ ਸੋਢੀ ਚਾਰ ਵਾਰ ਦੇ ਵਿਧਾਇਕ ਅਤੇ ਸਾਬਕਾ ਵਜ਼ੀਰ ਹਨ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਪਾਰਲੀਮੈਂਟ ਚੋਣਾਂ ਲਈ ਤਿਆਰੀਆਂ ਆਰੰਭਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਪਰ ਉਹਨਾਂ ਦੇ ਵੱਲੋਂ ਖੁੱਲ੍ਹ ਕੇ ਐਲਾਨ ਨਾ ਕਰਨ ਪਿੱਛੇ ਸਿਆਸੀ ਮਜ਼ਬੂਰੀ ਦੱਸੀ ਜਾ ਰਹੀ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੁਨੀਲ ਜਾਖੜ ਵਿੱਚ ਰਿਹਾ 36 ਦਾ ਅੰਕੜਾ ਜੱਗ ਜ਼ਾਹਿਰ ਹੈ।

ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਪਾਰਲੀਮੈਂਟ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਬਣਾਏ ਜਾਣ ਦੀ ਵੀ ਮੰਗ ਉੱਠਣ ਲੱਗੀ ਹੈ ਉਨ੍ਹਾਂ ਦੇ ਸਮੱਰਥਕਾਂ ਦਾ ਕਹਿਣਾ ਹੈ ਕਿ ਇਸ ਸੀਟ ਲਈ ਸਭ ਤੋਂ ਮਜਬੂਤ ਦਾਵੇਦਾਰ ਸੁਰਜੀਤ ਕੁਮਾਰ ਜਿਆਣੀ ਹਨ, ਉਨ੍ਹਾਂ ਜ਼ਿਲ੍ਹਾ ਫਾਜ਼ਿਲਕਾ ਅਤੇ ਪੰਜਾਬ ਵਿੱਚ ਪਾਰਟੀ ਨੂੰ ਸਟੈਂਡ ਕਰਨ ਵਿੱਚ 30 ਸਾਲਾ ਯੋਗਦਾਨ ਹੈ ਉਹ ਪਾਰਲੀਮੈਂਟ ਅਤੇ ਵਿਧਾਨ ਸਭਾ ਫਾਜਿਲਕਾ ਤੋਂ ਚੋਣਾਂ ਲੜ ਚੁੱਕੇ ਹਨ।

ਇਹ ਸੀਟ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਦੀ ਪੱਕੀ ਸੀਟ

ਜਿਥੋਂ ਤੱਕ ਅਕਾਲੀ ਦਲ ਦਾ ਸਬੰਧ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਥੋਂ ਮੌਜੂਦਾ ਸਾਂਸਦ ਹਨ ਅਤੇ ਇਹ ਪਾਰਲੀਮੈਂਟ ਹਲਕਾ ਅਕਾਲੀ ਦਲ ਦੇ ਵੱਕਾਰ ਦਾ ਸਵਾਲ ਵੀ ਹੈ, ਦੂਜੇ ਪਾਸੇ ਭਵਿੱਖ ਵਿੱਚ ਕਿਸੇ ਸਿਆਸੀ ਪਾਰਟੀ ਨਾਲ ਹੋਣ ਵਾਲੇ ਸਮਝੌਤੇ ਵਿੱਚ ਵੀ ਅਕਾਲੀ ਦਲ ਮਾਲਵੇ ਦੀ ਇਸ ਸੀਟ ’ਤੇ ਆਪਣਾ ਦਾਅਵਾ ਛੱਡਣ ਨੂੰ ਤਿਆਰ ਨਹੀਂ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਕਹਿਣਾ ਕਿ ਇਹ ਸੀਟ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਦੀ ਪੱਕੀ ਸੀਟ ਹੈ ।

ਕਾਂਗਰਸ ਸਥਿਤੀ ਕੋਈ ਬਹੁਤੀ ਚੰਗੀ ਨਹੀਂ (Ferozepur News)

ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਕਿਉਂਕਿ ਸੁਨੀਲ ਜਾਖੜ ਆਪਣਾ ਗਰੁੱਪ ਲੈ ਕੇ ਕਾਂਗਰਸ ਛੱਡ ਚੁੱਕੇ ਹਨ। ਇਸੇ ਤਰ੍ਹਾਂ ਰਾਣਾ ਗੁਰਮੀਤ ਸਿੰਘ ਸੋਢੀ ਗੁਰੂਹਰਸਹਾਏ ਵੀ ਭਾਜਪਾ ਚ ਸ਼ਾਮਲ ਹੋ ਚੁੱਕੇ ਹਨ ਜਿੱਥੋਂ ਤੱਕ ਰਵਿੰਦਰ ਆਵਲਾ ਦਾ ਸਬੰਧ ਹੈ, ਉਨ੍ਹਾਂ ਬਾਰੇ ਵੀ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਭਾਵੇਂ ਹੰਸ ਰਾਜ ਜੋਸਨ ਅਤੇ ਡਾ. ਮਹਿੰਦਰ ਰਿਣਵਾ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਵਾਪਸ ਆਏ ਹਨ ਪਰ ਉਨ੍ਹਾਂ ਦਾ ਮੌਜ਼ੂਦਾ ਕਾਂਗਰਸੀ ਆਗੂਆਂ ਨਾਲ ਤਾਲਮੇਲ ਅਜੇ ਬੈਠਦਾ ਨਜ਼ਰ ਨਹੀਂ ਆ ਰਿਹਾ ਜਿੱਥੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਪਾਰਲੀਮੈਂਟ ਹਲਕਾ ਵਕਾਰ ਦਾ ਸਵਾਲ ਤਾਂ ਹੈ ਹੀ ਉਥੇ ਸੰਭਾਵੀ ਦਲਬਦਲੀ ਅਤੇ ਗੱਠਜੋੜ ਵੀ ਇਸ ਸੀਟ ਲਈ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗਾ।