Assembly Election - Sach Kahoon Punjabi
Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾਹਟ
ਮਹਾਰਾਸ਼ਟਰ ’ਚ ਭਾਜਪਾ ਦਾ ਘੋਸ਼ਣਾ ਪੱਤਰ ਜਾਰੀ | Kisan News
ਕਿਸਾਨਾਂ ਦੀ ਕਰਜ਼ਾ ਮਾਫ਼, 25 ਲੱਖ ਨਵੀਆਂ ਨੌਕਰੀਆਂ
ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ
ਮੁੰਬਈ (ਏਜੰਸੀ)। Kisan News: ਭਾਜਪਾ ਨੇ ਐਤਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ (ਸੰਕਲਪ ਪੱਤਰ) ਜਾਰੀ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੈਨੀਫੈਸਟੋ ਨੂੰ ਜਨਤਕ ਕੀਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅਸੀਂ 25 ਲੱਖ ਨੌਕਰੀਆਂ, ਮਹਾਰਾਸ਼ਟਰ ਦਾ ਪੂਰਾ ਵਿਕਾਸ, ਕਿਸਾਨਾਂ ਲਈ ਭਾਵੰਤਰ ਯੋਜਨਾ, ਕਰਜ਼ਾ ਮੁਆਫੀ, ਹੁਨਰ ਕੇਂਦਰ ਔਰਤਾਂ ਨੂੰ 2100 ਰੁਪਏ ਦੇਣ ਦਾ ਸੰਕਲਪ ਲਿਆ ਹੈ। Kisan News
ਇਹ ਖਬਰ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਨੂੰ ਖਰੜ ਤੋਂ ਮਿਲੀ ਬਹੁਤ ਵੱਡੀ ਕਾਮਯਾਬੀ
ਅਮਿਤ ਸ਼ਾਹ ਨੇ ਕਿਹਾ- ਸ਼ਿਵਾਜੀ ਨੇ ਮਹਾਰਾਸ਼ਟਰ ਤੋਂ ਹੀ ਸੁਤੰਤਰਤਾ ਅੰਦੋਲਨ ਸ਼ੁਰੂ ਕੀਤਾ
ਅਮਿਤ ਸ਼ਾਹ ਨੇ ਕਿਹਾ, ‘ਮਹਾਰਾਸ਼ਟਰ ਕਈ ਯੁੱਗਾਂ ਤੋਂ ਹਰ ਖੇਤਰ ’ਚ ਦੇਸ਼ ਦੀ ਅਗਵਾਈ ਕਰਦਾ ਆ ਰਿਹਾ ਹੈ। ਭਗਤੀ ਅੰਦੋਲਨ ਦੀ ਸ਼ੁਰੂਆਤ ਵੀ ਮਹਾਰਾਸ਼ਟਰ ਤੋਂ ਹੀ ਹੋਈ ਸੀ। ਸ਼ਿਵਾਜੀ ਨੇ ਵੀ ਇੱਥੋਂ ਹੀ ਗੁਲਾਮੀ ਤੋਂ ਅਜ਼ਾਦੀ ਲਈ ਅੰਦੋਲਨ ਸ਼ੁਰੂ ਕੀਤਾ ਸੀ। ਸਮਾਜਿਕ ਕ੍ਰਾਂਤੀ ਇੱਥੋਂ ਸ਼ੁਰੂ ਹੋਈ ਸੀ। ਸਾਡਾ ਸੰਕਲਪ ਪੱਤਰ ਹੈ। ਮਹਾਰਾਸ਼ਟਰ ਦੇ ਲੋਕਾਂ ਦਾ ਪ੍ਰਤੀਬਿੰਬ, ਅੱਜ ਮਹਾਯੁਤੀ ਨੇ ਕਿਸਾਨਾਂ ਦਾ ਸਨਮਾਨ ਕਰਨ, ਔਰਤਾਂ ਦੇ ਸਵੈ-ਮਾਣ ਨੂੰ ਵਧਾਉਣ ਤੇ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦਾ ਪ੍ਰਣ ਲਿਆ ਹੈ। ਅੱਜ ਮੈਂ ਅੰਬੇਡਕਰ ਜੀ ਦੀ ਧਰਤੀ ’ਤੇ ਖੜ੍ਹਾ ਹਾਂ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਦੀ ਧਰਤੀ ’ਤੇ ਭਾਰਤ ਦੇ ਸੰਵਿਧਾਨ ਤਹਿਤ ਸਹੁੰ ਚੁੱਕੀ ਹੈ।
ਇਹ ਚੋਣ ਧਾਰਾ 370 ਹਟਾਏ ਜਾਣ ਤੋਂ ਬਾਅਦ ਹੋਈ ਹੈ। ਦੇਸ਼ ਨੂੰ ਇਸ ’ਤੇ ਮਾਣ ਹੈ। ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਮਹਾਯੁਤੀ ਸਰਕਾਰ ਨੂੰ ਲਗਾਤਾਰ ਤੀਜੀ ਵਾਰ ਫਤਵਾ ਦੇਣ ਲਈ ਕਹਿੰਦਾ ਹਾਂ। ਕੀ ਕਿਸੇ ਕਾਂਗਰਸੀ ਆਗੂ ਨੂੰ ਵੀਰ ਸਾਵਰਕਰ ਦਾ ਨਾਂਅ ਲੈਣਾ ਚਾਹੀਦਾ ਹੈ? ਕੀ ਕੋਈ ਨੇਤਾ ਬਾਲਾ ਸਾਹਿਬ ਠਾਕਰੇ ਦੀ ਤਾਰੀਫ ਕਰ ਸਕਦਾ ਹੈ? ਰਾਹੁਲ ਗਾਂਧੀ ਨੂੰ ਵੀਰ ਸਾਵਰਕਰ ਲਈ ਦੋ ਚੰਗੇ ਸ਼ਬਦ ਕਹਿ ਕੇ ਦਿਖਾਉਣਾ ਚਾਹੀਦਾ ਹੈ। ਮੈਂ ਕਹਿੰਦਾ ਹਾਂ ਕਿ ਜੇਕਰ ਕਾਂਗਰਸ ਵਾਅਦੇ ਕਰਦੀ ਹੈ ਤਾਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਕਿਉਂਕਿ ਉਹ ਵਾਅਦੇ ਪੂਰੇ ਨਹੀਂ ਕਰਦੇ ਤੇ ਮੈਨੂੰ ਜਵਾਬ ਦੇਣਾ ਪੈਂਦਾ ਹੈ। ਤੇਲੰਗਾਨਾ, ਹਿਮਾਚਲ ਇਸ ਦੀਆਂ ਉਦਾਹਰਣਾਂ ਹਨ। ਉਨ੍ਹਾਂ ਦੇ ਵਾਅਦਿਆਂ ਦੀ ਭਰੋਸੇਯੋਗਤਾ ਨਰਕ ’ਚ ਚਲੀ ਗਈ ਹੈ।’
10 ਵਾਅਦਿਆਂ ਦਾ ਐਲਾਨ ਕਰ ਚੁੱਕੀ ਹੈ ਮਹਾਯੁਤੀ | Kisan News
5 ਅਕਤੂਬਰ ਨੂੰ ਏਕਨਾਥ ਸ਼ਿੰਦੇ ਨੇ ਮਹਾਯੁਤੀ ਮੈਨੀਫੈਸਟੋ ਦੇ 10 ਵੱਡੇ ਵਾਅਦਿਆਂ ਦਾ ਐਲਾਨ ਕੀਤਾ ਸੀ। ਏਕਨਾਥ ਸ਼ਿੰਦੇ ਨੇ ਕੋਲਹਾਪੁਰ ’ਚ ਇੱਕ ਜਨ ਸਭਾ ਦੌਰਾਨ ਕਿਹਾ ਸੀ ਕਿ ਵਿਜ਼ਨ ਮਹਾਰਾਸ਼ਟਰ 2029 ਲਈ ਮੈਨੀਫੈਸਟੋ ’ਚ ਕੀਤੇ ਵਾਅਦੇ ਸਰਕਾਰ ਬਣਨ ਦੇ 100 ਦਿਨਾਂ ਦੇ ਅੰਦਰ ਪੂਰੇ ਕੀਤੇ ਜਾਣਗੇ।
7 ਨਵੰਬਰ ਨੂੰ ਐਮਵੀਏ ਨੇ ਦਿੱਤੀਆਂ ਸਨ 5 ਗਰੰਟੀਆਂ
7 ਨਵੰਬਰ ਨੂੰ ਮਹਾਰਾਸ਼ਟਰ ਵਿਕਾਸ ਅਘਾੜੀ ਨੇ ਆਪਣੇ ਚੋਣ ਮਨੋਰਥ ਪੱਤਰ ਦੀਆਂ 5 ਗਾਰੰਟੀਆਂ ਜਾਰੀ ਕੀਤੀਆਂ ਸਨ। ਕਾਂਗਰਸ, ਸ਼ਿਵ ਸੈਨਾ (ਯੂਬੀਟੀ), ਐਨਸੀਪੀ (ਸ਼ਰਦ) ਨੇ ਮੁੰਬਈ ’ਚ ਮਹਾਰਾਸ਼ਟਰ ਸਵਾਭਿਮਾਨ ਸਭਾ ਦਾ ਆਯੋਜਨ ਕੀਤਾ। ਗਠਜੋੜ ’ਚ ਸ਼ਾਮਲ ਹੋਰ ਪਾਰਟੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਪ੍ਰੋਗਰਾਮ ’ਚ ਰਾਹੁਲ ਗਾਂਧੀ ਨੇ ਵੀ ਸ਼ਿਰਕਤ ਕੀਤੀ। ਹਾਲਾਂਕਿ, ਐਮਵੀਏ ਦਾ ਪੂਰਾ ਮੈਨੀਫੈਸਟੋ ਅਜੇ ਜਾਰੀ ਨਹੀਂ ਕੀਤਾ ਗਿਆ ਹੈ।
MVA ਦੇ ਮੈਨੀਫੈਸਟੋ ਦੀਆਂ 5 ਗਾਰੰਟੀਆਂ… | Kisan News
ਔਰਤਾਂ ਨੂੰ 3000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਮਿਲੇਗੀ, ਮਹਾਰਾਸ਼ਟਰ ਭਰ ’ਚ ਸਰਕਾਰੀ ਬੱਸਾਂ ’ਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ।
ਕਿਸਾਨਾਂ ਦਾ 3 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮੁਆਫ਼ ਕੀਤਾ ਜਾਵੇਗਾ, ਜੋ ਕਿਸਾਨ ਲਗਾਤਾਰ ਕਰਜ਼ਾ ਮੋੜ ਰਹੇ ਹਨ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਅਦਾਇਗੀ ਕੀਤੀ ਜਾਵੇਗੀ।
ਬੇਰੁਜ਼ਗਾਰ ਨੌਜਵਾਨਾਂ ਨੂੰ 4 ਹਜ਼ਾਰ ਰੁਪਏ ਦੀ ਮਾਸਿਕ ਸਹਾਇਤਾ ਦਿੱਤੀ ਜਾਵੇਗੀ।
ਸੂਬੇ ਦੇ ਸਾਰੇ ਪਰਿਵਾਰਾਂ ਨੂੰ 25 ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਵੇਗਾ, ਸਰਕਾਰੀ ਹਸਪਤਾਲਾਂ ’ਚ ਜ਼ਰੂਰੀ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਜਾਤੀ ਜਨਗਣਨਾ ਤੋਂ ਬਾਅਦ ਰਿਜ਼ਰਵੇਸ਼ਨ ’ਤੇ 50 ਫੀਸਦੀ ਦੀ ਸੀਮਾ ਨੂੰ ਹਟਾਉਣ ਦਾ ਵਾਅਦਾ ਕਰਦੇ ਹੋਏ ਸਮਾਜ ਦੇ ਪੱਛੜੇ ਅਤੇ ਵਾਂਝੇ ਭਾਈਚਾਰਿਆਂ ਦੀ ਰੱਖਿਆ ਕਰਨ ਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਮਹਾਰਾਸ਼ਟਰ ’ਚ ਸਮਾਜਿਕ-ਆਰਥਿਕ ਜਾਤੀ ਜਨਗਣਨਾ।
Assembly Elections 2023 Date Live : ਪੰਜ ਸੂਬਿਆਂ ਵਿੱਚ ਵੱਜਿਆ ਚੋਣ ਨਗਾਰਾ, 3 ਦਸੰਬਰ ਨੂੰ ਆਵੇਗਾ ਨਤੀਜਾ, ਚੋਣ ਕਮਿਸ਼ਨ ਨੇ ਕੀਤਾ ਤਰੀਕਾਂ ਦਾ ਐਲਾਨ, ਜਲਦੀ ਦੇਖੋ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)।  ਚੋਣ ਕਮਿਸ਼ਨ ਨੇ ਅੱਜ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ’ਚ ਭਾਜਪਾ ਸੱਤਾ ’ਤੇ ਕਾਬਜ਼ ਹੈ ਤੇ ਰਾਜਸਥਾਨ ’ਚ ਕਾਂਗਰਸ। ਤੇਲੰਗਾਨਾ ’ਚ ਕੇਸੀਆਰ ਦੀ ਪਾਰਟੀ ਬੀਆਰਐੱਸ ਸੱਤਾ ’ਚ ਹੈ। ਉੱਥੇ ਹੀ ਮਿਜ਼ੋਰਮ ’ਚ ਮਿਜੋ ਨੈਸ਼ਨਲ ਫਰੰਟ ਦੀ ਸਰਕਾਰ ਹੈ। (Assembly Elections 2023 Date Live)
ਕਿੱਥੇ ਕਦੋਂ ਪੈਣਗੀਆਂ ਵੋਟਾਂ, ਨਤੀਜੇ ਕਦੋਂ?
ਰਾਜਥਸਾਨ -23 ਨਵੰਬਰ
ਮਿਜ਼ੋਰਮ – 7 ਨਵੰਬਰ
ਮੱਧ ਪ੍ਰਦੇਸ਼ – 17 ਨਵੰਬਰ
ਛੱਤੀਸਗੜ੍ਹ – 7 ਤੇ 17 ਨਵੰਬਰ (ਦੋ ਪੜਾਅ)
ਤੇਲੰਗਾਨਾ – 30 ਨਵੰਬਰ
ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਸਾਰੇ ਸੂਬਿਆਂ ਦੇ ਨਤੀਜੇ ਇਕੱਠੇ ਹੀ 3 ਦਸੰਬਰ ਨੂੰ ਐਲਾਨੇ ਜਾਣਗੇ।
ਇਨ੍ਹਾਂ ਸੂਬਿਆਂ ’ਚ 16.14 ਕਰੋੜ ਤੋਂ ਜ਼ਿਆਦਾ ਵੋਟਰ
ਇਲੈਕਸ਼ਨ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਰੇ ਪੰਜ ਸੂਬਿਆਂ ਦਾ ਦੌਰਾ ਕੀਤਾ ਅਤੇ ਸਾਰੇ ਸੂਬਿਆਂ ਦੀਆਂ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਤੋਂ ਇਲਾਵਾ ਸਰਕਾਰੀ ਏਜੰਸੀਆਂ, ਸੂਬਾ ਸਰਕਾਰਾਂ ਨਾਲ ਮੀਟਿੰਗਾਂ ਕੀਤੀਆਂ। ਅਸੀਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਸੁਝਾਅ ਤੇ ਫੀਡਬੈਕ ਲੈਣ ਲਈ ਇਹ ਮੀਟਿੰਗ ਕੀਤੀਆਂ ਗਈਆਂ। ਮਿਜ਼ੋਰਮ ਦਾ ਕਾਰਜਕਾਲ ਦਸੰਬਰ 2023 ਨੂੰ ਖ਼ਤਮ ਹੋ ਰਿਹਾ ਹੈ। ਬਾਕੀ ਸੂਬਿਆਂ ਦਾ ਕਾਰਜਕਾਲ ਜਨਵਰੀ 2024 ’ਚ ਖ਼ਤਮ ਹੋ ਰਿਹਾ ਹੈ। ਇਨ੍ਹਾਂ ਪੰਜ ਸੂਬਿਆਂ ’ਚ 679 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਸੂਬਿਆਂ ’ਚ 16.14 ਕਰੋੜ ਤੋਂ ਜ਼ਿਆਦਾ ਵੋਟਰ ਹਨ। ਇਨ੍ਹਾਂ ’ਚੋਂ 8.2 ਕਰੋੜ ਪੁਰਸ਼ ਤੇ 7.8. ਕਰੋੜ ਮਹਿਲਾ ਵੋਟਰ ਹਨ। ਇਨ੍ਹਾਂ ਸੂਬਿਆਂ ’ਚ 60.2 ਲੱਖ ਅਜਿਹੇ ਵੋਟਰ ਹਨ ਜੋ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ।
( Assembly Elections 2023 Date Live)
ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨ ਨੇ ਇਨ੍ਹਾਂ ਸੂਬਿਆਂ ’ਚ ਵੋਟਰ ਸੂਚੀਆਂ ਦੀ ਸਮੀਖਿਆ ਸਮੇਤ ਇਨ੍ਹਾਂ ਸੂਬਿਆਂ ’ਚ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪੰਜ ਸੂਬਿਆਂ ’ਚ ਕੁੱਲ ਮਿਲਾ ਕੇ 1,180 ਤੋਂ ਜ਼ਿਆਦਾ ਚੋਣ ਪਰਿਵੇਕਸ਼ਕ ਨਿਯੁਕਤ ਕੀਤੇ ਜਾ ਰਹੇ ਹਨ, ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਨਾਲ ਹੀ ਇਨ੍ਹਾਂ ਸੂਬਿਆਂ ਵਿੱਚ ਚੋਣ ਜਾਬਤਾ ਲਾਗੂ ਹੋ ਜਾਵੇਗਾ।
ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ ਅੰਦਰ ਦੋ ਧੜੇ ਭਿੜੇ, 6 ਜਖ਼ਮੀ
ਮਾਝੇ ਦੀ ਫਿਜਾ ’ਚ ਬਦਲਓ ਦੀ ਮਹਿਕ ਨੇ ਰਵਾਇਤੀ ਪਾਰਟੀਆਂ ਨੂੰ ਜੁਕਾਮ ਲਾਇਆ
ਪਿੰਡਾਂ ਦੀਆਂ ਸੱਥਾਂ ਵਿੱਚ ਆਪ ਦੀ ਚਰਚਾ ਹੋਈ ਸ਼ੁਰੂ  Assembly Election
ਆਪ, ਕਾਂਗਰਸ ਤੇ ਅਕਾਲੀ ਦਲ ’ਚ ਬਣੀ ਤਿਕੋਣੀ ਟੱਕਰ
(ਰਾਜਨ ਮਾਨ) ਅੰਮ੍ਰਿਤਸਰ। ਵਿਧਾਨ ਸਭਾ ਚੋਣਾਂ (Assembly Election) ਵਿੱਚ ਜਿਉਂ ਜਿਉਂ ਚੋਣ ਪ੍ਰਚਾਰ ਤੇਜੀ ਫੜਦਾ ਜਾ ਰਿਹਾ ਹੈ ਤਿਵੇਂ ਤਿਵੇਂ ਮਾਝੇ ਦੀ ਫਿਜਾ ਵਿੱਚ ਬਦਲਾਓ ਦੀ ਮਹਿਕ ਨੇ ਰਵਾਇਤੀ ਪਾਰਟੀਆਂ ਨੂੰ ਜੁਕਾਮ ਲਾ ਦਿੱਤਾ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਆਪ ਦੀ ਚਰਚਾ ਤੋਂ ਵਿਰੋਧੀ ਧਿਰਾਂ ਘਬਰਾਈਆਂ ਨਜ਼ਰ ਆ ਰਹੀਆਂ ਹਨ। ਭਾਵੇਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਦਾ ਵੱਡਾ ਪ੍ਰਚਾਰ ਹੋਣ ਦੇ ਬਾਵਜੂਦ ਉਸਦੇ ਮਾਝੇ ਵਿੱਚ ਪੈਰ ਨਹੀਂ ਸਨ ਲੱਗੇ ਪਰ ਇਸ ਵਾਰ ਚਾਹੇ ਆਪ ਦਾ ਵੱਡੇ ਪੱਧਰ ’ਤੇ ਪ੍ਰਚਾਰ ਤਾਂ ਨਹੀਂ ਹੈ ਪਰ ਹੇਠਲੇ ਪੱਧਰ ’ਤੇ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਹੈ। ਆਮ ਲੋਕ ਬਦਲਾਉ ਦੀ ਗੱਲ ਕਰਦੇ ਵੇਖੇ ਜਾ ਰਹੇ ਹਨ। ਕਈ ਪਿੰਡਾਂ ਵਿੱਚ ਲੋਕ ਆਪ ਮੁਹਾਰੇ ਆਪ ਦੀ ਝੰਡੀ ਨੂੰ ਹੁਲਾਰਾ ਦਿੰਦੇ ਨਜਰ ਆ ਰਹੇ ਹਨ।
ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਨਾਰਾਜ ਨਜਰ ਆ ਰਹੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਝੇ ਦੇ ਸਿਰਫ ਇੱਕੋ ਵਿਧਾਨ ਸਭਾ ਹਲਕਾ ਬਟਾਲਾ ਜਿੱਥੋਂ ਗੁਰਪਰੀਤ ਸਿੰਘ ਘੁੱਗੀ ਮੈਦਾਨ ਵਿੱਚ ਸਨ ਨੇ ਵੱਡੀ ਟੱਕਰ ਦਿੱਤੀ ਸੀ ਅਤੇ ਬਾਕੀ ਤੇ ਲਗਭਗ ਸਾਰੇ ਹਲਕਿਆਂ ਤੋਂ ਜਮਾਨਤਾਂ ਜਬਤ ਹੋ ਗਈਆਂ ਸਨ। ਇਸ ਵਾਰ ਆਪ ਦਾ ਪਿਛਲੀ ਵਾਰ ਨਾਲੋਂ ਚੰਗਾ ਪ੍ਰਦਰਸ਼ਨ ਨਜਰ ਆ ਰਿਹਾ ਹੈ। ਹਾਲ ਦੀ ਘੜੀ ਲੋਕਾਂ ਵਿੱਚ ਆਪ ਨੂੰ ਲੈ ਕੇ ਦੰਦ ਕਥਾ ਸ਼ੁਰੂ ਹੋਈ ਹੈ।
ਮਾਝੇ ਦੀਆਂ 25 ਵਿਧਾਨ ਸਭਾ (Assembly Election) ਸੀਟਾਂ ’ਚੋਂ ਬਹੁਤੀਆਂ ਤੇ ਤਿਕੋਣੇ ਮੁਕਾਬਲੇ ਬਣਦੇ ਨਜਰ ਆ ਰਹੇ ਹਨ। ਪਠਾਨਕੋਟ ਜਿਲ੍ਹੇ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਉਪਰ ਵੀ ਆਪ ਦੇ ਉਮੀਦਵਾਰ ਮੁਕਾਬਲੇ ਵਿੱਚ ਨਜਰ ਆ ਰਹੇ ਹਨ। ਪਠਾਨਕੋਟ, ਸੁਜਾਨਪੁਰ ਅਤੇ ਭੋਆ ਹਲਕਿਆਂ ਤੋਂ ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਹਮੇਸਾਂ ਮੁਕਾਬਲਾ ਹੁੰਦਾ ਆਇਆ ਹੈ ਅਤੇ ਇਸਵਾਰ ਇਹਨਾਂ ਸੀਟਾਂ ਤੇ ਆਪ ਦੇ ਉਮੀਦਵਾਰ ਵੀ ਟੱਕਰ ਦੇ ਰਹੇ ਹਨ। ਪਠਾਨਕੋਟ ਅਤੇ ਭੋਆ ਸੀਟਾਂ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ ਅਤੇ ਜਦਕਿ ਸੁਜਾਨਪੁਰ ਤੋਂ ਅਕਾਲੀ ਦਲ ਚੋਣ ਮੈਦਾਨ ਵਿੱਚ ਪਹਿਲੀਵਾਰ ਆਇਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਹਲਕਿਆਂ ਤੋਂ ਆਪ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਸਨ।
ਇਸੇ ਤਰ੍ਹਾਂ ਗੁਰਦਾਸਪੁਰ ਜਿਲੇ ਦੀਆਂ 7 ਵਿਧਾਨ ਸਭਾ ਹਲਕਿਆਂ ਵਿੱਚ ਵੀ ਕੁਝ ਹਲਕਿਆਂ ਤੋਂ ਆਪ ਦੇ ਉਮੀਦਵਾਰ ਆਪਣੀ ਪੈਰ ਅਜਮਾਈ ਕਰਦੇ ਨਜਰ ਆ ਰਹੇ ਹਨ। ਹਲਕਾ ਗੁਰਦਾਸਪੁਰ ਤੋਂ ਟੱਕਰ ਤਿਕੋਣੀ ਬਣੀ ਹੋਈ ਹੈ। ਹਲਕੇ ਤੋਂ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸ੍ਰੀ ਪਾਹੜਾ, ਅਕਾਲੀ ਦਲ ਦੇ ਸ੍ਰੀ ਬੱਬੇਹਾਲੀ ਅਤੇ ਆਪ ਦੇ ਰਮਨ ਬਹਿਲ ਵਿਚਕਾਰ ਬਣ ਗਿਆ ਹੈ। ਰਮਨ ਬਹਿਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਕੇ ਆਪ ਵਿੱਚ ਆਏ ਸਨ। ਉਹਨਾਂ ਦੇ ਪਿਤਾ ਖੁਸਹਾਲ ਬਹਿਲ ਕਈ ਵਾਰ ਕਾਂਗਰਸ ਪਾਰਟੀ ਵੱਲੋਂ ਮੰਤਰੀ ਰਹੇ ਸਨ। ਬਟਾਲੇ ਦੇ ਨਾਲ-ਨਾਲ ਫਤਹਿਗੜ੍ਹ ਚੂੜੀਆਂ ਹਲਕਿਆਂ ਵਿੱਚ ਵੀ ਆਪ ਦੇ ਉਮੀਦਵਾਰ ਪੈਰ ਅਜਮਾਈ ਕਰਦੇ ਨਜਰ ਆ ਜਹੇ ਹਨ। ਡੇਰਾ ਬਾਬਾ ਨਾਨਕ ਹਲਕੇ ਤੋਂ ਵੀ ਆਪ ਦੇ ਉਮੀਦਵਾਰ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਅੰਮਿ੍ਰਤਸਰ ਜਿਲ੍ਹੇ ਦੀਆਂ 11 ਸੀਟਾਂ ਉਪਰ ਵੀ ਆਪ ਦੀ ਚਰਚਾ ਹੁੰਦੀ ਨਜਰ ਆ ਰਹੀ ਹੈ।
ਇਸੇ ਤਰ੍ਹਾਂ ਮਜੀਠਾ ਹਲਕੇ ਤੋਂ ਵੀ ਆਪ ਦੇ ਉਮੀਦਵਾਰ ਲਾਲੀ ਮਜੀਠੀਆ ਟੱਕਰ ਦੇ ਰਹੇ ਹਨ। ਲਾਲੀ ਮਜੀਠੀਆ ਤਿੰਨ ਵਾਰ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਕਿਸਮਤ ਅਜਮਾਈ ਕਰ ਚੁੱਕੇ ਹਨ ਅਤੇ ਇਸ ਵਾਰ ਆਪ ਵਿੱਚ ਸਾਮਿਲ ਹੋ ਕੇ ਮੈਦਾਨ ਵਿੱਚ ਨਿੱਤਰੇ ਹਨ। ਹਲਕਾ ਰਾਜਾਸਾਂਸੀ ਤੋਂ ਵੀ ਆਪ ਵੱਲੋਂ ਤਿਕੋਣੀ ਟੱਕਰ ਦਿੱਤੀ ਜਾ ਰਹੀ ਹੈ। ਹਲਕਾ ਅਟਾਰੀ ਤੋਂ ਵੀ ਆਪ ਦਾ ਉਮੀਦਵਾਰ ਮੁੱਖ ਟੱਕਰ ਦੇ ਰਿਹਾ ਹੈ। ਇਸੇ ਤਰ੍ਹਾਂ ਹਲਕਾ ਬਾਬਾ ਬਕਾਲਾ ਤੋਂ ਹਾਲ ਦੀ ਘੜੀ ਆਪ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਉਮੀਦਵਾਰ ਵਿੱਚ ਮੁੱਖ ਮੁਕਾਬਲਾ ਨਜਰ ਆ ਰਿਹਾ ਹੈ।ਇਸੇ ਤਰ੍ਹਾਂ ਤਰਨ ਤਾਰਨ ਜਿਲ੍ਹੇ ਅੰਦਰ ਵੀ ਆਪ ਪੈਰ ਅਜਮਾ ਰਹੀ ਹੈ। ਵਿਧਾਨ ਸਭਾ ਹਲਕਾ ਪੱਟੀ ਅਤੇ ਖੇਮਕਰਨ ਤੋਂ ਵੀ ਆਪ ਦੇ ਉਮੀਦਵਾਰ ਟੱਕਰ ਦੇ ਰਹੇ ਹਨ। ਖੇਮਕਰਨ ਤੋਂ ਆਪ ਦੇ ਉਮੀਦਵਾਰ ਸਰਵਨ ਸਿੰਘ ਧੁੰਨ ਵੱਲੋਂ ਹਲਕੇ ਅੰਦਰ ਆਪਣੀ ਚੰਗੀ ਪੈਠ ਅਜਮਾਈ ਗਈ ਹੈ।ਖਡੂਰ ਸਾਹਿਬ ਤੇ ਤਰਨ ਤਾਰਨ ਹਲਕਿਆਂ ਵਿੱਚ ਵੀ ਆਪ ਦਾ ਲੋਕਾਂ ਦੀਆਂ ਮਹਿਫਲਾਂ ਵਿੱਚ ਜਿਕਰ ਹੋ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਹਲਕਾ ਘਨੌਰ ਅੰਦਰ ਸਿਆਸੀ ਧੁਰੰਦਰਾਂ ਦੇ ਮੁਕਾਬਲੇ ’ਤੇ ਲੱਗੀਆਂ ਨਜ਼ਰਾਂ
ਵਿਧਾਇਕ ਮਦਨ ਜਲਾਲਪੁਰ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਸਾਖ ਲੱਗੀ ਹੋਈ ਐ ਦਾਅ ’ਤੇ
ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਆਪ ਵੱਲੋਂ ਪਾਈ ਰੇਡ ਬਣ ਰਹੀ ਐ ਚਰਚਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਹਲਕਾ ਘਨੌਰ (Ghanour Constituency) ਦੇ ਰਾਜਨੀਤਿਕ ਅਖਾੜੇ ਅੰਦਰ ਰਵਾਇਤੀ ਪਾਰਟੀਆਂ ਦੇ ਵੱਡੇ ਦਿੱਗਜ਼ ਆਗੂਆਂ ਦਾ ਮੁਕਾਬਲਾ ਹੋ ਰਿਹਾ ਹੈ। ਇਨ੍ਹਾਂ ਆਗੂਆਂ ਦੀ ਰਾਜਸੀ ਕਿਸਮਤ ਦਾਅ ’ਤੇ ਲੱਗੀ ਹੋਣ ਕਾਰਨ ਇਸ ਸੀਟ ’ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇੱਧਰ ਇਸ ਹਲਕੇ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਦੀ ਰਾਜਨੀਤਿਕ ਰੇਡ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਹਲਕਾ ਘਨੌਰ ਅੰਦਰ ਕਾਂਗਰਸ ਪਾਰਟੀ ਤੋਂ ਚਰਚਿਤ ਵਿਧਾਇਕ ਅਤੇ ਉਮੀਦਵਾਰ ਮਦਨ ਲਾਲ ਜਲਾਲਪੁਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਜਦੋਂਕਿ ਅਕਾਲੀ ਦਲ ਵੱਲੋਂ ਅਕਾਲੀ ਦਲ ਦੇ ਖੁੰਢ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਡਟੇ ਹੋਏ ਹਨ। ਇਸ ਹਲਕੇ ਅੰਦਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਐਂਟਰੀ ਨੇ ਹੀ ਉਸ ਸਮੇਂ ਰਾਜਨੀਤਿਕ ਗਰਮੀ ਲਿਆ ਦਿੱਤੀ ਸੀ ਜਦੋਂ ਉਨ੍ਹਾਂ ਵੱਲੋਂ ਮੁਖਮੈਲਪੁਰ ਪਰਿਵਾਰ ਨੂੰ ਪਾਸੇ ਕਰ ਆਪਣੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਵੀ ਇੱਥੋਂ ਨਾਮੀ ਕਬੱਡੀ ਖਿਡਾਰੀ ਰਹੇ ਗੁਰਲਾਲ ਘਨੌਰ ਦੀ ਰੇਡ ਪਵਾ ਦਿੱਤੀ ਗਈ ਹੈ, ਜਿਸ ਕਾਰਨ ਇਸ ਸੀਟ ’ਤੇ ਸਿਆਸੀ ਖੇਡ ਹੋਰ ਵੀ ਦਿਲਚਸਪ ਹੋ ਗਈ ਹੈ। ਉਂਜ ਇਸ ਹਲਕੇ ਤੋਂ ਕਿਸਾਨਾਂ ਵੱਲੋਂ ਪ੍ਰੇਮ ਸਿੰਘ ਭੰਗੂ ਵੀ ਚੋਣ ਮੈਦਾਨ ਵਿੱਚ ਹਨ ਅਤੇ ਬੀਤੇ ਦਿਨੀਂ ਭਾਜਪਾ ਵੱਲੋਂ ਨੌਜਵਾਨ ਚਿਹਰੇ ਵਿਕਾਸ ਸ਼ਰਮਾ ਨੂੰ ਵੀ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਹੈ।
ਉਂਜ ਮੌਜੂਦਾ ਸਮੇਂ ਇਸ ਸੀਟ ’ਤੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਸ਼ੋਸਲ ਮੀਡੀਆ ’ਤੇ ਵੀ ਸਿਆਸੀ ਦੰਗਲ ਮਘਿਆ ਹੋਇਆ ਹੈ। ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਚੌਥੀ ਵਾਰ ਚੋਣ ਅਖਾੜੇ ਵਿੱਚ ਉਤਰੇ ਹੋਏ ਹਨ। ਉਹ 2007 ’ਚ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤੇ ਅਤੇ ਉਸ ਤੋਂ ਬਾਅਦ 2012 ਦੀਆਂ ਚੋਣਾਂ ਮੌਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। 2012 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਅਕਾਲੀ ਦਲ ਦੀ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਸਾਲ 2017 ਦੀਆਂ ਚੋਣਾਂ ਵਿੱਚ ਉਨ੍ਹਾਂ ਵੱਲੋਂ ਬੀਬੀ ਮੂਖਮੈਲਪੁਰ ਨੂੰ ਵੱਡੀ ਹਾਰ ਦਿੱਤੀ ਗਈ। ਇਸ ਵਾਰ ਉਨ੍ਹਾਂ ਦੇ ਅੱਗੇ ਅਕਾਲੀ ਦਲ ਦੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਡਟੇ ਹੋਏ ਹਨ ਅਤੇ ਚੰਦੂਮਾਜਰਾ ਇਸ ਹਲਕੇ ਅੰਦਰ ਪਹਿਲੀ ਵਾਰ ਚੋਣ ਲੜ ਰਹੇ ਹਨ। ਉਂਜ ਉਹ ਭਾਵੇਂ ਚਾਰ ਵਾਰ ਪਹਿਲਾਂ ਵੀ ਵੱਖ-ਵੱਖ ਹਲਕਿਆਂ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ, ਪਰ ਜਿੱਤ ਸਿਰਫ਼ ਇੱਕ ਵਾਰ ਹੀ ਹੋਈ ਹੈ।
ਹਲਕਾ ਘਨੌਰ ਅੰਦਰ ਉਨ੍ਹਾਂ ਦਾ ਪੁਰਾਣਾ ਰਸੂਖ ਹੋਣ ਕਾਰਨ ਉਹ ਲੋਕਾਂ ਵਿੱਚ ਆਪਣੀ ਪੈਠ ਬਣਾ ਰਹੇ ਹਨ। ਚੰਦੂਮਾਜਰਾ ਵੱਲੋਂ ਇੱਥੋਂ ਮਾਇਨਿੰਗ, ਸ਼ਰਾਬ ਮਾਫ਼ੀਆ ਸਮੇਤ ਅਨੇਕਾਂ ਮੁੱਦੇ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਲੜ ਰਹੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਇਨ੍ਹਾਂ ਦੋਹਾਂ ਦਿੱਗਜਾਂ ਨੂੰ ਤਕੜੀ ਟੱਕਰ ਦੇ ਰਹੇ ਹਨ। ਸਾਊ ਅਤੇ ਇਮਾਨਦਾਰ ਛਵੀ ਹੋਣ ਕਾਰਨ ਗੁਰਲਾਲ ਦੀ ਸਿਆਸੀ ਰੇਡ ਦੇ ਲੋਕਾਂ ਵਿੱਚ ਕਾਫ਼ੀ ਚਰਚੇ ਹਨ ਅਤੇ ਉਹ ਹਲਕੇ ਅੰਦਰ ਆਮ ਮੁੱੱਦੇ ਚੁੱਕ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ। ਕਿਸਾਨਾਂ ਵੱਲੋਂ ਪ੍ਰੇਮ ਸਿੰਘ ਭੰਗੂ ਅਤੇ ਭਾਜਪਾ ਵੱਲੋਂ ਵਿਕਾਸ ਸ਼ਰਮਾ ਵੀ ਚੋਣ ਮੈਦਾਨ ਵਿੱਚ ਹਨ। ਇਸ ਹਲਕੇ ਅੰਦਰ ਸਿੱਧੇ ਤੌਰ ’ਤੇ ਕਾਂਗਰਸ, ਅਕਾਲੀ ਦਲ ਅਤੇ ਆਪ ਉਮੀਦਵਾਰਾਂ ਦੇ ਸਿੰਙ ਫਸੇ ਹੋਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਲੜਾਂਗੇ: ਰਾਹੁਲ ਗਾਂਧੀ
ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਲੜਾਂਗੇ: ਰਾਹੁਲ ਗਾਂਧੀ
ਸਿੱਧੂ ਜਾਂ ਚੰਨੀ ’ਤੇ ਲੱਗੇਗਾ ਦਾਅ
ਜਲੰਧਰ (ਸੱਚ ਕਹੂੰ ਨਿਊਜ਼) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਿਹਾ ਕਿ ਰਾਜ ਪੰਜਾਬ ਅਤੇ ਪੰਜਾਬ ਦੇ ਵਰਕਰਾਂ ਦੀ ਰਾਇ ਲੈ ਕੇ ਜਲਦੀ ਹੀ ਸਹੀ ਵਿਅਕਤੀ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਵੀਰਵਾਰ ਨੂੰ ਡਿਜੀਟਲ ਫਤਿਹ ਰੈਲੀ ਨੂੰ ਸੰਬੋਧਨ ਕਰਦਿਆ ਨਵੀਂ ਸੋਚ, ਨਵਾਂ ਪੰਜਾਬ ਦਾ ਨਾਅਰਾ ਦਿੱਤਾ ਅਤੇ ਕਿਹਾ ਕਿ ਪੰਜਾਬ ਵਿੱਚ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੋਣਾਂ ਵਿੱਚ ਪੰਜਾਬ ਨੂੰ ਕਿਹੜਾ ਆਗੂ ਅਗਵਾਈ ਕਰੇ। ਬਸ਼ਰਤੇ ਜੋ ਅਗਵਾਈ ਕਰਨ ਵਾਲਾ ਹੋਵੇ ਹਰ ਕੋਈ ਮਿਲ ਕੇ ਉਸਦੀ ਮਦਦ ਕਰੇ।
ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇਹੀ ਸੋਚ ਹੈ ਅਤੇ ਦੋਵਾਂ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਸਵਾਲ ਉਠਾਇਆ ਹੈ ਕਿਉਂਕਿ ਮੌਜ਼ੂਦਾ ਹਾਲਾਤ ਵਿੱਚ ਪਾਰਟੀ ਅਤੇ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਚਾਹੁੰਦੇ ਹਨ। ਉਹਨਾਂ ਨੇ ਰੈਲੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਅਤੇ ਸਮੁੱਚੇ ਪੰਜਾਬ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਇੱਛਾ ਜਲਦੀ ਹੀ ਪੂਰੀ ਹੋਵੇਗੀ ਅਤੇ ਮੁੱਖ ਮੰਤਰੀ ਦੇ ਚਿਹਰੇ ਦੀ ਚੋਣ ਵਰਕਰ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਉਮੀਦਵਾਰਾਂ ਦੀਆਂ ਪਤਨੀਆਂ ਦੇ ਨਾਲ ਨੂੰਹਾਂ ਵੀ ਚੋਣ ਪ੍ਰਚਾਰ ’ਚ ਕੁੱਦੀਆਂ
ਆਪਣੇ-ਆਪਣੇ ਉਮੀਦਵਾਰ ਲਈ ਘਰ-ਘਰ ਕੀਤੀ ਜਾ ਰਹੀ ਐ ਪਹੁੰਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹਨ ਲਈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸਰਗਰਮ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੋਟਰਾਂ ਦੇ ਘਰ-ਘਰ ਦਸਤਕ ਦਿੱਤੀ ਜਾ ਰਹੀ ਹੈ। ਉਮੀਦਵਾਰਾਂ ਦੀਆਂ ਪਤਨੀਆਂ ਅਤੇ ਨੂੰਹਾਂ ਵੀ ਚੋਣ ਪ੍ਰਚਾਰ (Election Campaign) ਵਿੱਚ ਕੁੱਦੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈ ਹੋਰ ਪਰਿਵਾਰਕ ਮੈਂਬਰ ਵੀ ਆਪਣੇ ਉਮੀਦਵਾਰਾਂ ਲਈ ਪੂਰੀ ਵਾਹ ਲਗਾ ਰਹੇ ਹਨ।
ਪਤਨੀ ਵੱਲੋਂ ਆਪਣੇ ਪਤੀ ਲਈ ਅਤੇ ਨੂੰਹ ਵੱਲੋਂ ਸਹੁਰੇ ਲਈ ਮੰਗੀਆਂ ਜਾ ਰਹੀਆਂ ਨੇ ਵੋਟਾਂ
ਜਾਣਕਾਰੀ ਅਨੁਸਾਰ ਜ਼ਿਲ੍ਹਾ ਪਟਿਆਲਾ ਅਧੀਨ ਆਉਂਦੇ ਅੱਠ ਵਿਧਾਨ ਸਭਾ ਹਲਕਿਆਂ ਅੰਦਰ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ (Election Campaign) ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਚੰਦੂਮਾਜਰਾ ਪਰਿਵਾਰ ਦੀਆਂ ਸੱਸਾਂ-ਨੂੰਹਾਂ ਚੋਣ ਪ੍ਰਚਾਰ ਵਿੱਚ ਡਟੀਆਂ ਹੋਈਆਂ ਹਨ। ਹਲਕਾ ਘਨੌਰ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਦੀ ਪਤਨੀ ਬਲਵਿੰਦਰ ਕੌਰ ਜਦਕਿ ਹਲਕਾ ਸਨੌਰ ਤੋਂ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦਮਾਜਰਾ ਦੀ ਪਤਨੀ ਨਵਪ੍ਰੀਤ ਕੌਰ ਵੀ ਚੋਣ ਪਿੜ੍ਹ ਵਿੱਚ ਨਿੱਤਰੀਆਂ ਹੋਈਆਂ ਹਨ।  ਇਨ੍ਹਾਂ ਵੱਲੋਂ ਰੋਜਾਨਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲਕੇ ਦੀਆਂ ਔਰਤਾਂ ਨਾਲ ਮੇਲ-ਮਿਲਾਪ ਕਰਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕਾ ਘਨੌਰ ਤੋਂ ਹੀ ਕਾਂਗਰਸ ਦੇ ਉਮੀਦਵਾਰ ਮਦਨ ਲਾਲ ਜਲਾਲਪੁਰ ਦੀ ਪਤਨੀ ਅਮਰਜੀਤ ਕੌਰ ਅਤੇ ਉਨ੍ਹਾਂ ਦੀ ਨੂੰਹ ਪ੍ਰਨੀਤ ਕੌਰ ਵੀ ਲਗਾਤਾਰ ਹਲਕੇ ਵਿੱਚ ਵਿਚਰ ਰਹੀਆਂ ਹਨ। ਜਲਾਲਪੁਰ ਦੀ ਨੂੰਹ ਪਰਨੀਤ ਕੌਰ ਤਾਂ ਆਪਣੇ ਸਹੁਰੇ ਵੱਲੋਂ ਕੀਤੇ ਹੋਏ ਵਿਕਾਸ ਕਾਰਜਾਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਜਾ ਰਹੀ ਹੈ।
ਇਸ ਦੇ ਨਾਲ ਹੀ ਹਲਕਾ ਨਾਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਕਬੀਰ ਦਾਸ ਦੀ ਪਤਨੀ ਆਰਤੀ ਅਤੇ ਨੂੰਹ ਗੀਤਾਂਜਲੀ ਵੀ ਪ੍ਰਚਾਰ ਦਾ ਮੌਕਾ ਹੱਥੋਂ ਨਹੀਂ ਖੁੰਝਾ ਰਹੀ। ਇਨ੍ਹਾਂ ਵੱਲੋਂ ਰੋਜ਼ਾਨਾ ਹੀ ਸ਼ਾਮ ਤੱਕ ਆਪਣੇ ਪਤੀ ਅਤੇ ਸਹੁਰੇ ਲਈ ਘਰ-ਘਰ ਫੇਰੇ ਪਾਏ ਜਾ ਰਹੇ ਹਨ। ਹਲਕਾ ਸਨੌਰ ਤੋਂ ਕਾਂਗਰਸ ਦੇ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਪਤਨੀ ਗੁਰਪ੍ਰੀਤ ਕੌਰ ਅਤੇ ਹਲਕਾ ਸਨੌਰ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਚੋਣ ਪ੍ਰਚਾਰ ਵਿੱਚ ਉੱਤਰੀਆਂ ਹੋਈਆਂ ਹਨ। ਇਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਲਈ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਹਲਕਾ ਰਾਜਪੁਰਾ ਤੋਂ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਪਤਨੀ ਵੀ ਆਪਣੇ ਪਤੀ ਦੇ ਹੱਕ ਵਿੱਚ ਡਟੀ ਹੋਈ ਹੈ। ਇਸ ਤੋਂ ਇਲਾਵਾ ਕਈ ਹੋਰ ਉਮੀਦਵਾਰਾਂ ਦੀਆਂ ਪਤਨੀਆਂ ਵੀ ਆਪਣੇ ਪਤੀਆਂ ਲਈ ਘਰ-ਘਰ ਦਾ ਦਰਵਾਜਾਂ ਖੜਕਾ ਰਹੀਆਂ ਹਨ। ਕਈ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਈ ਰਿਸ਼ਤੇਦਾਰ ਵੀ ਉਨ੍ਹਾਂ ਦੇ ਹੱਕ ਵਿੱਚ ਡਟੇ ਹੋਏ ਹਨ। ਘਨੌਰ ਤੋਂ ਵਿਧਾਇਕ ਅਤੇ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਹਲਕੇ ਦੇ ਹਰੇਕ ਵਿਅਕਤੀ ਤੱਕ ਪਹੁਚ ਕਰਨਾ ਜ਼ਰੂਰੀ ਹੈ ਅਤੇ ਇਕੱਲੇ ਉਮੀਦਵਾਰ ਦਾ ਹਲਕੇ ਅੰਦਰ ਜਾਣਾ ਔਖਾ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣਾ ਯੋਗਦਾਨ ਪਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮਾਝੇ ’ਚ ਭਾਜਪਾ ਅਤੇ ‘ਆਪ’ ਦੇ ਨਹੀਂ ਲੱਗਦੇ ਨਜ਼ਰ ਆ ਰਹੇ ਹਾਲੇ ਪੈਰ
ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਕਾਰ
ਪਠਾਨਕੋਟ ’ਚ ਅਕਾਲੀ ਦਲ -ਬਸਪਾ ਕੋਲ ਵੀ ਨਹੀਂ ਤਕੜੇ ਉਮੀਦਵਾਰ
(ਰਾਜਨ ਮਾਨ) ਅੰਮ੍ਰਿਤਸਰ। ਮਾਝੇ ਦੀਆਂ ਦੋ ਦਰਜਨ ਦੇ ਕਰੀਬ ਵਿਧਾਨ ਸਭਾ ਸੀਟਾਂ ’ਤੇ ਇਸ ਵਾਰ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਨਜਰ ਆ ਰਿਹਾ ਹੈ, ਜਦੋਂਕਿ (BJP and AAP) ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਅਜੇ ਪੈਰ ਲੱਗਦੇ ਨਜ਼ਰ ਨਹੀਂ ਆ ਰਹੇ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਧਿਰਾਂ ਵੱਲੋਂ ਪੂਰੀ ਤਰ੍ਹਾਂ ਕਮਰਕੱਸੇ ਕੱਸ ਲਏ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਮਾਝੇ ਦੀਆਂ ਕੁੱਲ 25 ਵਿਧਾਨ ਸਭਾ ਸੀਟਾਂ ’ਤੇ ਲਗਭਗ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਗਏ ਹਨ।
ਕਾਂਗਰਸ ਵੀ ਆਪਸੀ ਫੁੱਟ ਦਾ ਸ਼ਿਕਾਰ
ਮਾਝੇ ਦੀਆਂ ਕਈ  ਵਿਧਾਨ ਸਭਾ ਸੀਟਾਂ ’ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਖਿੱਚੋਤਾਣ ਪੂਰੀ ਤਰ੍ਹਾਂ ਜਾਰੀ ਹੈ। ਕਈ ਸੀਟਾਂ ’ਤੇ ਵੱਖ-ਵੱਖ ਆਗੂਆਂ ਵੱਲੋਂ ਦਾਅਵੇਦਾਰੀ ਪੇਸ਼ ਕੀਤੇ ਜਾਣ ਕਰਕੇ ਅਜੇ ਤੱਕ ਕਾਂਗਰਸ ਪਾਰਟੀ ਵੱਲੋਂ ਉੱਥੇ ਉਮੀਦਵਾਰ ਨਹੀਂ ਐਲਾਨੇ ਗਏ ਮਾਝੇ ਦੀਆਂ ਕੁੱਲ 25 ਸੀਟਾਂ ’ਚੋਂ ਚਾਰ ਵਿਧਾਨ ਸਭਾ ਸੀਟਾਂ ’ਤੇ ਅਜੇ ਪੇਚ ਫਸਿਆ ਹੋਇਆ ਹੈ । ਕਈ ਸੀਟਾਂ ’ਤੇ ਕਾਂਗਰਸ ਪਾਰਟੀ ਨੂੰ ਵਿਰੋਧੀ ਧਿਰਾਂ ਦੇ ਨਾਲ-ਨਾਲ ਆਪਣਿਆਂ ਤੋਂ ਵੀ ਹਾਲ ਦੀ ਘੜੀ ਖਤਰਾ ਬਣਿਆ ਹੋਇਆ ਹੈ।
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਲਈ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਹਲਕੇ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਿਚਕਾਰ ਪੇਚ ਫਸਿਆ ਹੋਇਆ ਹੈ ਜਦਕਿ ਬਟਾਲਾ ਹਲਕੇ ਤੋਂ ਕਾਂਗਰਸ ਦੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਅਸ਼ਵਨੀ ਸੇਖੜੀ ਵਿਚਕਾਰ ਕੁੰਡੀ ਫਸੀ ਹੈ ਉਂਜ ਬਾਜਵਾ ਨੂੰ ਫਤਹਿਗੜ੍ਹ ਚੂੜੀਆਂ ਹਲਕੇ ਤੋਂ ਟਿਕਟ ਮਿਲ ਚੁੱਕੀ ਹੈ ਪਰ ਉਹ ਇਸ ਹਲਕੇ ਤੋਂ ਲੜਨਾ ਚਾਹੁੰਦੇ ਹਨ। ਇਸੇ ਤਰ੍ਹਾਂ ਅਟਾਰੀ ਤੋਂ ਵੀ ਮੌਜੂਦਾ ਵਿਧਾਇਕ ਦੀ ਟਿਕਟ ਕੱਟਕੇ ਕਿਸੇ ਹੋਰ ਨੂੰ ਦੇਣ ਸਬੰਧੀ ਸੋਚਿਆ ਜਾ ਰਿਹਾ ਹੈ। ਇਸ ਹਲਕੇ ਤੋਂ ਪੰਜਾਬੀ ਗਾਇਕ ਪੂਰਨ ਚੰਦ ਵਡਾਲੀ ਦੇ ਪੁੱਤਰ ਲਖਵਿੰਦਰ ਵਡਾਲੀ ਨੂੰ ਮੈਦਾਨ ਵਿੱਚ ਉਤਾਰੇ ਜਾਣ ਬਾਰੇ ਗੱਲ ਚੱਲ ਰਹੀ ਹੈ।
ਬਸਪਾ ਦਾ ਨਹੀਂ ਮਾਝੇ ਵਿੱਚ ਕੋਈ ਆਧਾਰ
ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ  ਮਾਝੇ ਦੇ ਪਠਾਨਕੋਟ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਆਪਣੇ ਪੱਧਰ ’ਤੇ ਬਸਪਾ ਨਾਲ ਮਿਲਕੇ ਚੋਣ ਲੜਨ ਜਾ ਰਿਹਾ ਹੈ। ਪਠਾਨਕੋਟ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ ਪਠਾਨਕੋਟ, ਸੁਜਾਨਪੁਰ , ਭੋਆ ਅਤੇ ਦੀਨਾਨਗਰ ਵਿੱਚ ਅਕਾਲੀ ਦਲ ਤੇ ਬਸਪਾ ਕੋਲ ਕੋਈ ਆਧਾਰ ਵਾਲੇ ਉਮੀਦਵਾਰ ਨਾ ਹੋਣ ਕਰਕੇ ਇਸ ਦਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਮਾਝੇ ਦੇ ਪਠਾਨਕੋਟ ਜ਼ਿਲ੍ਹੇ ਦੀਆਂ ਚਾਰਾਂ ਵਿਧਾਨ ਸਭਾ ਸੀਟਾਂ ’ਤੇ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੁੰਦਾ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇਨ੍ਹਾਂ ਚੋਵਾਂ ਹਲਕਿਆਂ ਵਿੱਚ ਆਪਣੀ ਕਿਸਮਤ ਅਜ਼ਮਾਈ ਕਰ ਰਿਹਾ ਹੈ। ਅਕਾਲੀ ਦਲ ਅੰਦਰ ਵੀ ਸਭ ਅੱਛਾ ਨਹੀਂ ਹੈ। ਡੇਰਾ ਬਾਬਾ ਨਾਨਕ ਹਲਕੇ ਤੋਂ ਸੁੱਚਾ ਸਿੰਘ ਲੰਗਾਹ ਅਤੇ ਖੁਸ਼ਹਾਲਪੁਰ ਵੱਲੋਂ ਅਕਾਲੀ ਉਮੀਦਵਾਰ ਕਾਹਲੋਂ ਦੀ ਤਕੜੀ ਵਿਰੋਧਤਾ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਦਾ ਮਾਝੇ ਵਿੱਚ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ। ਜਿਵੇਂ ਪਹਿਲਾਂ ਭਾਜਪਾ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਮੋਢਿਆਂ ’ਤੇ ਚੜਕੇ ਚੋਣ ਲੜਦੀ ਸੀ ਉਂਜ ਹੀ ਬਸਪਾ ਵੀ ਮਾਝੇ ਵਿੱਚ ਅਕਾਲੀ ਦਲ ਦੇ ਕੁੱਛੜ ਚੜ੍ਹਕੇ ਹੀ ਚੋਣ ਲੜ ਰਹੀ ਹੈ।
ਉਧਰ ਕਿਸਾਨ ਮੋਰਚੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਅਜੇ ਤੱਕ ਆਪਣੇ ਪੈਰ ਜਮਾ ਨਹੀਂ ਸਕੀ। ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਭਾਜਪਾ ਹੁਣ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਮਿਲਕੇ ਮੈਦਾਨ ਵਿੱਚ ਉਤਰ ਤਾਂ ਆਈ ਹੈ ਪਰ ਆਪਣੇ ਨਾਲ-ਨਾਲ ਆਪਣੀਆਂ ਭਾਈਵਾਲ ਪਾਰਟੀਆਂ ਦੀ ਵੀ ਸਿਰਦਰਦੀ ਵਧਾ ਦਿੱਤੀ ਹੈ। ਮਾਝੇ ਦੇ ਤਕਰੀਬਨ ਬਹੁਤੇ ਹਲਕਿਆਂ ਖਾਸ ਕਰਕੇ ਪੇਂਡੂ ਹਲਕਿਆਂ ਤੋਂ ਤਾਂ ਭਾਜਪਾ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ ਅਤੇ ਜਿੱਥੋਂ ਕੁਝ ਹਲਕਿਆਂ ਤੋਂ ਕਾਂਗਰਸ ਤੋਂ ਬਾਗੀ ਹੋ ਕੇ ਆਏ ਆਗੂ ਮਿਲੇ ਵੀ ਸਨ ਉਹਨਾਂ ਵੀ ਦੋ ਕੁ ਦਿਨਾਂ ਵਿੱਚ ਹੱਥਾਂ ’ਚੋਂ ਕਮਲ ਦਾ ਫੁੱਲ ਸੁੱਟਕੇ ਮੁੜ ਕਾਂਗਰਸ ਦੇ ਹੱਥ ਨੂੰ ਫੜ ਲਿਆ। ਗੁਰਦਾਸਪੁਰ ਜਿਲ੍ਹੇ ਦੇ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਲਾਡੀ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਗਏ ਸਨ ਅਤੇ ਦੋ ਦਿਨ ਬਾਅਦ ਵਾਪਸ ਆ ਗਏ।
ਇਸੇ ਤਰ੍ਹਾਂ ਮਜੀਠਾ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਭਗਵੰਤਪਾਲ ਸਿੰਘ ਸੱਚਰ ਚਾਰ ਦਿਨ ਪਹਿਲਾਂ ਟਿਕਟ ਨਾ ਮਿਲਣ ’ਤੇ ਭਾਜਪਾ ਵਿੱਚ ਚਲੇ ਗਏ ਸਨ ਪਰ ਇਕ ਦਿਨ ਬਾਅਦ ਵਾਪਸ ਕਾਂਗਰਸ ਵਿੱਚ ਆ ਗਏ। ਭਾਜਪਾ ਇਹਨਾਂ ਲੀਡਰਾਂ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਸੀ। ਇਸੇ ਤਰ੍ਹਾਂ ਮਾਝੇ ਵਿੱਚ ਭਾਜਪਾ ਅਤੇ ਉਸਦੀਆਂ ਭਾਈਵਾਲ ਪਾਰਟੀਆਂ ਦੀ ਹਾਲਤ ਪਤਲੀ ਨਜ਼ਰ ਆ ਰਹੀ ਹੈ। ਜਿੱਤਣਾ ਤਾਂ ਦੂਰ ਦੀ ਗੱਲ, ਇਹਨਾਂ ਨੂੰ ਤਾਂ ਹਲਕਿਆਂ ਵਿੱਚ ਉਤਾਰਨ ਲਈ ਕੋਈ ਚੰਗੇ ਉਮੀਦਵਾਰ ਵੀ ਨਹੀਂ ਲੱਭ ਰਹੇ। ਪੇਂਡੂ ਖੇਤਰ ਦੇ ਜਿਹਨਾਂ ਹਲਕਿਆਂ ਵਿੱਚ ਭਾਜਪਾ ਵੱਲੋਂ ਉਮੀਦਵਾਰ ਉਤਾਰੇ ਗਏ ਹਨ ਉਹ ਵੀ ਹਾਲ ਹੀ ਵਿੱਚ ਕਿਸੇ ਪਾਸੇ ਕੋਈ ਸਹਾਰਾ ਨਾ ਦਿਸਦਾ ਵੇਖ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਨਾਲ ਹੀ ਟਿਕਟ ਲੈ ਲੈਂਦੇ ਹਨ। ਭਾਜਪਾ ਦੀ ਹਾਲਤ ਇਹ ਹੈ ਕਿ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਹਾਰ ਦੇ ਨਾਲ ਟਿਕਟ ਉਹਦੇ ਗਲੇ ਵਿੱਚ ਪਾ ਦਿੰਦੇ ਹਨ।
ਉਧਰ ਆਮ ਆਦਮੀ ਪਾਰਟੀ ਦੀ ਹਾਲਤ ਵੀ ਮਾਝੇ ਵਿੱਚ ਪਤਲੀ ਨਜ਼ਰ ਆ ਰਹੀ ਹੈ ਚੰਦ ਕੁ ਸੀਟਾਂ ’ਤੇ ਉਹ ਜਮਾਨਤ ਬਚਾਉਣ ਵਾਲੀ ਸਥਿਤੀ ਵਿੱਚ ਨਜ਼ਰ ਆ ਰਹੇ ਹਨ। ਪਿਛਲੀਆਂ ਵਿਧਾਨ ਸਭਾ ਸੀਟਾਂ ਵਿੱਚ ਵੀ ਆਪ ਦੇ ਉਮੀਦਵਾਰਾਂ ਦੀਆਂ ਜਿਆਦਾ ਜ਼ਮਾਨਤਾਂ ਜਬਤ ਹੋ ਗਈਆਂ ਸਨ। ਸਿਰਫ ਬਟਾਲੇ ਦੀ ਸੀਟ ਤੋਂ ਗੁਰਪ੍ਰੀਤ ਘੁੱਗੀ ਨੇ ਵੱਡੀ ਟੱਕਰ ਦਿੱਤੀ ਸੀ ਬਾਕੀ ਤਾਂ ਰੱਬ ਆਸਰੇ ਹੀ ਸਨ। ਇਸਵਾਰ ਵੀ ਆਪ ਦੀ ਸਥਿਤੀ ਡਾਵਾਂਡੋਲ ਹੀ ਨਜ਼ਰ ਆ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਹੋਣ ਨਾਲ ਕੀ ਫਰਕ ਪੈਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਕੁਝ ਕੁ ਹਲਕਿਆਂ ਵਿੱਚ ਆਪ ਝਾਤੀਆਂ ਜਰੂਰ ਮਾਰ ਰਹੀ ਹੈ। ਆਪ ਕੋਲ ਬਹੁਤੇ ਹਲਕਿਆਂ ਵਿੱਚ ਲੋਕ ਆਧਾਰ ਵਾਲੇ ਉਮੀਦਵਾਰਾਂ ਦੀ ਘਾਟ ਹੈ।
ਉਧਰ ਸੰਯੁਕਤ ਸਮਾਜ ਮੋਰਚਾ ਵੱਲੋਂ ਅਜੇ ਬਹੁਤੇ ਹਲਕਿਆਂ ਵਿੱਚ ਆਪਣੇ ਉਮੀਦਵਾਰ ਹੀ ਨਹੀਂ ਉਤਾਰੇ ਗਏ। ਸੰਯੁਕਤ ਸਮਾਜ ਮੋਰਚਾ ਪਿੰਡਾਂ ’ਚੋਂ ਕਿਸਾਨੀ ਵੋਟ ਤੋੜੇਗਾ। ਮੋਰਚਾ ਅਤੇ ਭਾਜਪਾ ਤੇ ਉਸਦੀਆਂ ਭਾਈਵਾਲ ਪਾਰਟੀਆਂ ਇਸ ਸਮੇਂ ਪ੍ਰਚਾਰ ਵਿੱਚ ਸਭ ਤੋਂ ਪਿੱਛੇ ਚਲ ਰਹੇ ਹਨ। ਕਈ ਹਲਕਿਆਂ ਵਿੱਚ ਲੋਕ ਕਿਸਾਨਾਂ ਦੇ ਉਮੀਦਵਾਰਾਂ ਦਾ ਇੰਤਜ਼ਾਰ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਦੇ ਰਿਸ਼ਤੇਦਾਰ ’ਤੇ ਈਡੀ ਦਾ ਛਾਪਾ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਦੇ ਰਿਸ਼ਤੇਦਾਰ ’ਤੇ ਈਡੀ ਦਾ ਛਾਪਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਈਡੀ (ED Raid) ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਘਰ ’ਤੇ ਛਾਪਾ ਮਾਰਿਆ ਹੈ। ਮੀਡੀਆ ਰਿਪਰੋਟਾਂ ਮੁਤਾਬਕ ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਖਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰ ਸਮੇਤ 12 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਕਾਰਵਾਈ ‘ਤੇ ਸੀਐਮ ਚੰਨੀ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੇ ਮੰਤਰੀ ਅਤੇ ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਮੈਂ ਡਰਨ ਵਾਲਾ ਨਹੀਂ ਹਾਂ। ED Raid
ਕੀ ਹੈ ਮਾਮਲਾ:
ਭੁਪਿੰਦਰ ਸਿੰਘ ‘ਤੇ ਨਾਜ਼ਾਇਜ਼ ਮਾਈਨਿੰਗ ਦੇ ਠੇਕੇ ਲੈਣ ਲਈ ਪੰਜਾਬ ਰਿਅਲਟਰਜ਼ ਨਾਮ ਦੀ ਫਰਮ ਬਣਾਈ ਗਈ ਸੀ।
ਇਹ ਮਾਮਲਾ ਪਹਿਲਾਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਉਠਾਇਆ ਸੀ।
ਮੁੱਖ ਮੰਤਰੀ ਚੰਨੀ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ।
ਸੀਐਮ ਦਾ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨਾਜਾਇਜ਼ ਮਾਈਨਿੰਗ ਰਾਹੀਂ ਕਰੋੜਾਂ ਦੀ ਕਮਾਈ ਕਰਦਾ ਹੈ।
ਆਪ ਪਾਰਟੀ ਨੇ ਵੀ ਦੋਸ਼ ਲਾਏ ਹਨ।
ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਚੋਣ ਮੁੱਦਾ ਬਣ ਗਿਆ ਹੈ।
ਪੰਜਾਬ ਵਿੱਚ 20 ਫਰਵਰੀ ਨੂੰ ਚੋਣਾਂ ਹੋਣੀਆਂ ਹਨ
ਧਿਆਨਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਦੀ ਇਹ ਕਾਰਵਾਈ ਕਾਂਗਰਸ ਲਈ ਭਾਰੀ ਪੈ ਸਕਦੀ ਹੈ। ਵਿਧਾਨ ਸਭਾ ਚੋਣਾਂ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਮਾਮਲਾ ਹਰ ਪਾਰਟੀ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ। ਚੋਣਾਂ ਦੌਰਾਨ ‘ਆਪ’ ਪਾਰਟੀ ਨੇ ਵੀ ਮੁੱਖ ਮੰਤਰੀ ਚੰਨੀ ’ਤੇ ਦੋਸ਼ ਲਾਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ
ਬਰਨਾਲਾ ਜ਼ਿਲ੍ਹੇ ਦੇ ‘ਆਪ’ ਉਮੀਦਵਾਰ ਇਸ ਵਾਰ ਸੌਖਿਆਂ ਹੀ ਨਹੀਂ ਚੜ੍ਹ ਸਕਣਗੇ ਵਿਧਾਨ ਸਭਾ ਦੀਆਂ ਪੌੜੀਆਂ
(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਪੰਜਾਬ ਅੰਦਰ ਅਗਾਮੀ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੇ ‘ਆਪ’ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿੰਨੇ ਕੁ ਕਾਮਯਾਬ ਹੁੰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪਰ ਸੋਚਣ ਵਾਲੀ ਗੱਲ ਹੈ ਕਿ ਪੰਜ ਸਾਲ ਪਹਿਲਾਂ 2017 ’ਚ ਸੂਬੇ ਅੰਦਰ ਪਾਰਟੀ ਦੇ ਹੱਕ ’ਚ ਚੱਲੀ ਹਨੇ੍ਹਰੀ ਦੇ ਬਾਵਜੂਦ ‘ਆਪ’ ਸੂਬੇ ਅੰਦਰਲੀਆਂ ਕੁਝ ਕੁ ਸੀਟਾਂ ’ਤੇ ਹੀ ਆਪਣੇ ਉਮੀਦਵਾਰਾਂ ਨੂੰ ਜਿੱਤ ਦਿਵਾ ਸਕੀ ਜੋ ਆਪਣੇ ਕਾਰਜ਼ਕਾਲ ਦੌਰਾਨ ਆਪਣੇ ਹਲਕਿਆਂ ਅੰਦਰ ਬਹੁਤੀ ਵਧੀਆ ਕਾਰਗੁਜਾਰੀ ਪੇਸ਼ ਕਰਨ ’ਚ ਅਸਫ਼ਲ ਸਾਬਤ ਹੋਏ।
ਜ਼ਿਲ੍ਹਾ ਬਰਨਾਲਾ ਦੇ ਹਲਕਾ ਬਰਨਾਲਾ ਦੀ ਤਾਂ ਇੱਥੋਂ ਦੇ ਮੌਜੂਦਾ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਲਈ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾਹ ਇਸ ਵਾਰ ਸੁਖਾਲਾ ਨਹੀਂ ਜਾਪ ਰਿਹਾ ਕਿਉਂਕਿ ਇਸੇ ਜਨਰਲ ਹਲਕਾ ਬਰਨਾਲਾ ’ਚ ਪਾਰਟੀ ਦੇ ਅਹੁਦੇਦਾਰਾਂ ਦੁਆਰਾ ਵੱਖ-ਵੱਖ ਮਾਮਲਿਆਂ ’ਚ ਢੁਕਵੇਂ ਕਦਮ ਨਾ ਚੁੱਕਣਾ ਪਾਰਟੀ ਲਈ ਸਿਰਦਰਦੀ ਖੜ੍ਹੀ ਕਰ ਸਕਦਾ ਹੈ। ਲੰਘੇ ਸਮੇਂ ਅੰਦਰ ਇਸੇ ਹਲਕੇ ਵਿਚਲੀ ਮਿਉਂਸਪਲ ਕਮੇਟੀ ਬਰਨਾਲਾ ਦੇ ਮੌਜੂਦਾ ਕੁੱਝ ਕੌਂਸਲਰਾਂ ਨੇ ਮਿਉਂਸਪਲ ਕਮੇਟੀ ਵੱਲੋਂ ਸ਼ਾਇਨ ਬੋਰਡ ਲਗਾਉਣ ਤੇ ਸਾਂਝੀਆਂ ਥਾਵਾਂ ’ਤੇ ਬੈਂਚ ਰੱਖਣ ਦੇ ਮਾਮਲੇ ’ਚ ਕਥਿੱਤ ਭ੍ਰਿਸ਼ਟਾਚਾਰ ਹੋਣ ਦੇ ਖੁਲਾਸੇ ਕੀਤੇ ਗਏ ਸਨ ਜਿਸ ਕਾਰਨ ਭਾਵੇਂ ਸ਼ਾਇਨ ਬੋਰਡ ਮਾਮਲਿਆਂ ’ਚ ਮਿਉਂਸਪਲ ਕਮੇਟੀ ਨੂੰ ਪੈ੍ਰਸ ਕਾਨਫਰੰਸ ਕਰਕੇ ਆਪਣਾ ਸਪੱਸ਼ਟੀਕਰਨ ਦੇਣ ਦੇ ਨਾਲ-ਨਾਲ ਪ੍ਰਤੀ ਸ਼ਾਇਨ ਬੋਰਡ ਦਾ ਭਾਅ ਵੀ ਰਿਕਾਰਡ ’ਚ ਪਹਿਲਾਂ ਦਰਜ਼ ਕੀਤੇ ਗਏ ਭਾਅ ਦੇ ਮੁਕਾਬਲੇ ਘਟਾਉਣਾ ਪਿਆ ਸੀ ਪਰ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਸ਼ਾਇਨ ਬੋਰਡ ਮਾਮਲੇ ’ਚ ਕੀਤੀ ਗਈ ਹਲਕੀ- ਫੁਲਕੀ ਕਾਰਵਾਈ ਤੋਂ ਹਲਕੇ ਦੇ ਵੋਟਰ ਨਿਰਾਸ਼ਾ ’ਚ ਹਨ ਕਿਉਂਕਿ ਪਾਰਟੀ ਦੇ ਆਗੂਆਂ ਨੇ ਲੰਘੀਆਂ ਚੋਣਾਂ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਦੇ ਮੁੱਦੇ ’ਤੇ ਹੀ ਲੜੀਆਂ ਸਨ।
ਇਸ ਦੇ ਨਾਲ ਹੀ ਇਸੇ ਹਲਕੇ ਦੇ ਪਾਰਟੀ ਦੇ ਸੀਨੀਅਰ ਆਗੂਆਂ ’ਚ ਸ਼ੁਮਾਰ ਬਲਜੀਤ ਸਿੰਘ ਬਡਬਰ ਵੀ ਅਜ਼ਾਦ ਚੋਣ ਲੜਨ ਦਾ ਮਨ ਬਣਾ ਕੇ ਮੈਦਾਨ ’ਚ ਨਿੱਤਰ ਚੁੱਕਾ ਹੈ ਜੋ ਹੋਰਨਾਂ ਪਾਰਟੀਆਂ ਦੇ ਮੁਕਾਬਲੇ ‘ਆਪ’ ਦੇ ਵੋਟ ਬੈਂਕ ਨੂੰ ਵਧੇਰੇ ਖੋਰਾ ਲਗਾਏਗਾ। ਲੰਘੇ ਸਮੇਂ ਅੰਦਰ ਮਿਉਂਸਪਲ ਕਮੇਟੀ ਬਰਨਾਲਾ ਅਧੀਨ ਆਉਂਦੇ ਵੱਖ ਵੱਖ ਦੋ ਵਾਰਡਾਂ ਦੇ ਕੌਂਸਲਰ ਵੀ ਪਾਰਟੀ ਨੂੰ ਅਲਵਿਦਾ ਆਖ਼ ਚੁੱਕੇ ਹਨ ਜੋ ਕਿਤੇ ਨਾ ਕਿਤੇ ਪਾਰਟੀ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੇ ਹਨ। ਹਲਕੇ ਦੇ ਮੌਜੂਦਾ ਵਿਧਾਇਕ ਵੱਲੋਂ ਹਲਕਾ ਵਿਧਾਇਕ ਦੇ ਨਾਲ-ਨਾਲ ਪਾਰਟੀ ਵੱਲੋਂ ਮਿਲੀ ਸਟੇਟ ਪੱਧਰ ਦੀ ਜਿੰਮੇਵਾਰੀ ਕਾਰਨ ਹਲਕੇ ਅੰਦਰ ਨਾ ਵਿਚਰਨਾ ਵੀ ਪਾਰਟੀ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
ਜ਼ਿਲ੍ਹੇ ਅੰਦਰ ਦੂਜੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਕਾਰਗੁਜ਼ਾਰੀ ਵੀ ਹਲਕੇ ਦੇ ਵੋਟਰਾਂ ਲਈ ਨਿਰਾਸ਼ਾਜਨਕ ਹੀ ਰਹੀ। ਤੀਜੇ ਰਿਜ਼ਰਵ ਹਲਕੇ ਭਦੌੜ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਲੰਘੀਆਂ ਚੋਣਾਂ ’ਚ ਜਿੱਤੇ ਵਿਧਾਇਕ ਪਿਰਮਲ ਸਿੰਘ ਦਲ ਬਦਲ ਕੇ ਕਾਂਗਰਸ ’ਚ ਸ਼ਾਮਲ ਹੋ ਚੁੱਕੇ ਹਨ ਜਿਸ ਕਾਰਨ ਇਸ ਹਲਕੇ ’ਚ ਪਾਰਟੀ ਨਵੇਂ ਚਿਹਰੇ ਲਾਭ ਸਿੰਘ ਉੱਗੋਕੇ ’ਤੇ ਦਾਅ ਖੇਡਣ ਜਾ ਰਹੀ ਹੈ। ਦੱਸ ਦਈਏ ਕਿ ‘ਆਪ’ ਵੱਲੋਂ ਹਲਕਾ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਤੇ ਹਲਕਾ ਭਦੌੜ ਤੋਂ ਲਾਭ ਸਿੰਘ ਉੱਗੋਕੇ ਨੂੰ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ, ਜਿੰਨ੍ਹਾ ਲਈ ਕੁੱਲ ਮਿਲਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦਾ ਰਾਹ ਸੁਖਾਲਾ ਨਜ਼ਰ ਨਹੀ ਆ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਵਿਕਾਸ ਅਤੇ ਸੁਸ਼ਾਸਨ ਦੀ ਜਿੱਤ ਦੱਸਿਆ ਹੈ। ਸ੍ਰੀ ਮੋਦੀ ਨੇ ਦੋਵੇਂ ਰਾਜਾਂ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਉਹ ਗੁਜਰਾਤ ਅਤੇ ਹਿਮਾਚਲ ਦੀ ਜਨਤਾ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਭਾਜਪਾ ਵਿੱਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ ਅਤੇ ਉਸ ਲਈ ਆਪਣਾ ਪ੍ਰੇਮ ਪ੍ਰਗਟ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਨ੍ਹਾਂ ਦੋਵੇਂ ਰਾਜਾਂ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਜਨਤਾ ਦੀ ਅਣਥੱਕ ਸੇਵਾ ਕਰਨ ਵਿੱਚ ਕੋਈ ਕ ਸਰ ਨਹੀਂ ਛੱਡਣਗੇ। (Narendra Modi)
ਕਾਂਗਰਸ ਨੇ ਦਿੱਤੀ ਸਖ਼ਤ ਟੱਕਰ | Narendra Modi
ਗੁਜਰਾਤ ਵਿੱਚ ਪਿਛਲੇ 22 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਇੱਕ ਵਾਰ ਫਿਰ ਸਰਕਾਰ ਬਣਾਉਣ ‘ਚ ਕਾਮਯਾਬ ਰਹੀ ਹੈ ਪਰ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਇੱਕ ਵਾਰ ਫਿਰ ਮਜ਼ਬੂਤ ਵਿਰੋਧੀ ਧਿਰ ਵਜੋਂ ਉਭਰ ਕੇ ਸਾਹਮਣੇ ਆਈ ਹੈ। ਕਾਂਗਰਸ ਨੇ ਕਈ ਸੀਟਾਂ ‘ਤੇ ਭਾਰਤੀ ਜਨਤਾ ਪਾਰਟੀ ਨੂੰ ਜ਼ਬਰਦਸਤ ਟੱਕਰ ਦਿੱਤੀ ਹੈ। ਸੌਰਾਸ਼ਟਰ, ਕੱਛ, ਉੱਤਰ ਗੁਜਰਾਤ, ਮੱਧ ਗੁਜਰਾਤ ਅਤੇ ਦੱਖਣੀ ਗੁਜਰਾਤ ਦੀਆਂ ਸੀਟਾਂ ‘ਤੇ ਤਾਂ ਕਾਂਗਰਸ ਨੇ ਭਾਜਪਾ ਨੂੰ ਸਖ਼ਤ ਟੱਕਰ ਦਿੱਤੀ ਹੈ। ਸੰਨ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਜ ਦੇ ਕੁੱਲ ਹਲਕਿਆਂ ਵਿੱਚ ਕਾਂਗਰਸ ਨੇ ਉਸ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ। (Narendra Modi)
ਪੰਜ ਹਲਕਿਆਂ ਵਿੱਚ ਗੁਜਰਾਤ ਵਿੱਚ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ‘ਚ 115 ਸੀਟਾਂ ‘ਤੇ 47.85 ਫੀਸਦੀ ਵੋਟ ਸ਼ੇਅਰ ਦੇ ਨਾਲ ਭਾਜਪਾ ਨੇ ਵਾਧਾ ਪ੍ਰਾਪਤ ਕੀਤਾ ਸੀ ਅਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਸੀ। ਪਰ  ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਨੇ ਭਾਜਪਾ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ ਅਤੇ 38.39 ਫੀਸਦੀ ਵੋਟ ਸ਼ੇਅਰ ਦੇ ਨਾਲ 61 ਸੀਟਾਂ ‘ਤੇ ਆਪਣਾ ਕਬਜ਼ਾ ਕੀਤਾ ਸੀ। ਉੱਥੇ ਛੇ ਸੀਟਾਂ ‘ਤੇ ਅਜ਼ਾਦ ਜਿੱਤੇ ਸਨ। ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਦਾ 2019 ਦਾ ਰਸਤਾ ਸੌਖਾ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਚੋਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ। ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਇਸ ਚੋਣ ਲਈ ਰਾਜ ਵਿੱਚ 34 ਚੋਣ ਰੈਲੀਆਂ ਕੀਤੀਆਂ ਹਨ। (Narendra Modi)