U19 World Cup - Sach Kahoon Punjabi

ਅੰਡਰ-19 ਵਿਸ਼ਵ ਕੱਪ : ਕੰਗਾਰੂਆਂ ਦੀ ਆਖਿਰੀ ਵਿਕਟ ਦੀ ਸਾਂਝੇਦਾਰੀ ਨੇ ਤੋੜੀਆਂ ਪਾਕਿਸਤਾਨ ਦੀਆਂ ਉਮੀਦਾਂ, ਫਾਈਨਲ ’ਚ, 11 ਫਰਵਰੀ ਨੂੰ ਭਾਰਤ ਨਾਲ ਹੋਵੇਗਾ ਖਿਡਾਰੀ ਮੁਕਾਬਲਾ
ਰੋਮਾਂਚਕ ਮੁਕਾਬਲੇ ’ਚ ਪਾਕਿਸਤਾਨ ਨੂੰ ਹਰਾਇਆ | U19 World Cup

ਭਾਰਤੀ ਟੀਮ ਦਾ ਅੰਡਰ-19 ਵਿਸ਼ਵ ਕੱਪ ’ਚ ਅਸਟਰੇਲੀਆ ਖਿਲਾਫ ਰਿਕਾਰਡ ਸ਼ਾਨਦਾਰ | U19 World Cup

ਬੇਨੋਨੀ (ਏਜੰਸੀ)। ਅਸਟਰੇਲੀਆ ਨੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ’ਚ ਦਾਖਲ ਕਰ ਲਿਆ ਹੈ। ਟੀਮ ਨੇ ਵੀਰਵਾਰ ਨੂੰ ਰੋਮਾਂਚਕ ਸੈਮੀਫਾਈਨਲ ’ਚ ਪਾਕਿਸਤਾਨ ’ਤੇ ਇੱਕ ਵਿਕਟ ਨਾਲ ਜਿੱਤ ਦਰਜ ਕੀਤੀ। ਅਸਟਰੇਲੀਆਈ ਟੀਮ 11 ਫਰਵਰੀ ਨੂੰ ਖਿਤਾਬੀ ਮੁਕਾਬਲੇ ’ਚ ਭਾਰਤ ਨਾਲ ਭਿੜੇਗੀ। ਇਹ ਮੈਚ ਵਿਲੋਮੂਰ ਪਾਰਕ, ਬੇਨੋਨੀ ਵਿਖੇ ਦੁਪਹਿਰ 1:30 ਵਜੇ ਤੋਂ ਖੇਡਿਆ ਜਾਵੇਗਾ। ਦੂਜੇ ਸੈਮੀਫਾਈਨਲ ’ਚ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਸਟਰੇਲੀਆ ਦੀ ਟੀਮ ਨੂੰ ਇਕ ਸਮੇਂ 17 ਦੌੜਾਂ ਦੀ ਲੋੜ ਸੀ।

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦਾਖਲੇ ਸਬੰਧੀ ਆਈ ਨਵੀਂ ਅਪਡੇਟ, ਵੇਖੋ

9 ਵਿਕਟਾਂ ਡਿੱਗ ਚੁੱਕੀਆਂ ਸਨ। ਇੱਥੋਂ ਰਾਫ ਮੈਕਮਿਲਨ ਅਤੇ ਕੈਲਮ ਵਿਡਲਰ ਦੀ ਆਖਰੀ ਜੋੜੀ ਨੇ 17 ਦੌੜਾਂ ਦੀ ਅਹਿਮ ਅਜੇਤੂ ਸਾਂਝੇਦਾਰੀ ਕੀਤੀ ਅਤੇ 49.1 ਓਵਰਾਂ ’ਚ ਚੌਕਿਆਂ ਦੀ ਮਦਦ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਪਾਕਿਸਤਾਨ ਦੀ ਟੀਮ 48.5 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। ਅਸਟਰੇਲੀਆ ਲਈ ਹੈਰੀ ਡਿਕਸਨ (50 ਦੌੜਾਂ) ਨੇ ਅਰਧ ਸੈਂਕੜਾ ਜੜਿਆ ਜਦਕਿ ਟਾਮ ਸਟ੍ਰਾਕਰ ਨੇ 6 ਵਿਕਟਾਂ ਲਈਆਂ। ਸਟਰੈਕਰ ਪਲੇਅਰ ਆਫ ਦਾ ਮੈਚ ਰਹੇ। (U19 World Cup)

ਡਿਕਸਨ ਨੇ ਜੜਿਆ ਅਰਧ ਸੈਂਕੜਾ | U19 World Cup

179 ਦੌੜਾਂ ਦੇ ਜਵਾਬ ’ਚ ਅਸਟਰੇਲੀਆਈ ਟੀਮ ਨੇ ਸਾਵਧਾਨ ਸ਼ੁਰੂਆਤ ਕੀਤੀ। ਟੀਮ ਨੇ 33 ਦੌੜਾਂ ’ਤੇ ਸਲਾਮੀ ਬੱਲੇਬਾਜ ਸੈਮ ਫੋਰਨਸ (14 ਦੌੜਾਂ) ਦਾ ਵਿਕਟ ਗੁਆ ਦਿੱਤਾ। ਸਲਾਮੀ ਬੱਲੇਬਾਜ ਹੈਰੀ ਡਿਕਸਨ (50 ਦੌੜਾਂ) ਇੱਕ ਪਾਸੇ ਖੜ੍ਹੇ ਰਹੇ ਤੇ ਦੂਜੇ ਪਾਸੇ ਵਿਕਟਾਂ ਡਿੱਗਦੀਆਂ ਰਹੀਆਂ। ਕਪਤਾਨ ਹਿਊਗ ਵਾਈਬਗਨ 4 ਦੌੜਾਂ ਬਣਾ ਕੇ 43 ਦੇ ਸਕੋਰ ’ਤੇ ਆਊਟ ਹੋ ਗਏ। ਮੱਧ ਲੜੀ ’ਚ ਹਰਦਾਸ ਸਿੰਘ 5 ਅਤੇ ਵਿਕਟਕੀਪਰ ਰਿਆਨ ਹਿਕਸ ਜੀਰੋ ’ਤੇ ਆਊਟ ਹੋਏ। (U19 World Cup)

ਮਿਨਹਾਸ ਨੇ ਅਹਿਮ ਪਲਾਂ ’ਤੇ ਕੱਢੀਆਂ ਵਿਕਟਾਂ | U19 World Cup

ਫਿਰ ਓਲੀਵਰ ਪੀਕੇ ਨੇ 49 ਦੌੜਾਂ ਬਣਾ ਕੇ ਅਸਟਰੇਲੀਆ ਨੂੰ ਦੌੜਾਂ ਦਾ ਪਿੱਛਾ ਕਰਨ ’ਚ ਅੱਗੇ ਰੱਖਿਆ। ਆਖਰੀ 12 ਓਵਰਾਂ ’ਚ ਅਰਾਫਾਤ ਮਿਨਹਾਸ ਨੇ ਕੈਂਪਬੈਲ (25 ਦੌੜਾਂ) ਅਤੇ ਅਲੀ ਰਜਾ ਨੂੰ ਓਲੀਵਰ ਨੂੰ ਆਊਟ ਕਰਕੇ ਮੈਚ ’ਚ ਰੌਣਕ ਵਧਾ ਦਿੱਤੀ। ਪਾਕਿਸਤਾਨ ਲਈ 46ਵੇਂ ਓਵਰ ’ਚ ਅਲੀ ਰਜਾ ਨੇ ਵਾਪਸੀ ਕੀਤੀ। ਉਨ੍ਹਾਂ ਨੇ ਇੱਕ ਓਵਰ ’ਚ 2 ਵਿਕਟਾਂ ਲੈ ਕੇ ਅਸਟਰੇਲੀਆ ਦੀਆਂ 9 ਵਿਕਟਾਂ ਡੇਗ ਦਿੱਤੀਆਂ। ਇੱਥੋਂ ਰਾਫ ਮੈਕਮਿਲਨ ਅਤੇ ਕੈਲਮ ਵਿਡਲਰ ਨੇ 17 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਜਿਤਵਾ ਦਿੱਤਾ। (U19 World Cup)

ਪਾਕਿਸਤਾਨ ਦੀ ਟੀਮ 179 ਦੌੜਾਂ ’ਤੇ ਹੋਈ ਆਲ ਆਊਟ | U19 World Cup

ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਦੀ ਟੀਮ 48.5 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। ਅਵੈਸ ਨੇ 91 ਗੇਂਦਾਂ ’ਤੇ ਤਿੰਨ ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਮਿਨਹਾਸ ਨੇ 61 ਗੇਂਦਾਂ ’ਤੇ 52 ਦੌੜਾਂ ਦੀ ਪਾਰੀ ਖੇਡੀ। ਸਮੀਲ ਹੁਸੈਨ ਨੇ 17 ਦੌੜਾਂ ਬਣਾਈਆਂ। ਇਨ੍ਹਾਂ ਤਿੰਨਾਂ ਤੋਂ ਇਲਾਵਾ ਕੋਈ ਵੀ ਪਾਕਿਸਤਾਨੀ ਖਿਡਾਰੀ ਦੋਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਅਸਟਰੇਲੀਆਈ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸਨ ਕੀਤਾ। ਇਕੱਲੇ ਟਾਮ ਸਟ੍ਰਾਕਰ ਨੇ 6 ਵਿਕਟਾਂ ਲਈਆਂ। (U19 World Cup)

U19 World Cup : ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ, ਭਾਰਤ ਤੇ ਮੇਜ਼ਬਾਨ ਅਫਰੀਕਾ ਹੋਣਗੇ ਆਹਮੋ-ਸਾਹਮਣੇ
ਜਾਣੋ ਸੰਭਾਵਿਤ ਪਲੇਇੰਗ ਇਲੈਵਨ | U19 World Cup

ਸਪੋਰਟਸ ਡੈਸਕ। ਅੰਡਰ-19 ਪੁਰਸ਼ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਮੈਚ ਬੇਨੋਨੀ ਦੇ ਵਿਲੋਮੂਰ ਪਾਰਕ ਸਟੇਡੀਅਮ ’ਚ ਭਾਰਤੀ ਸਮੇਂ ਮੁਤਾਬਕ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਸੁਪਰ-6 ਗੇੜ ’ਚ ਭਾਰਤ ਗਰੁੱਪ-1 ’ਚ ਚੋਟੀ ’ਤੇ ਰਿਹਾ ਹੈ, ਜਦਕਿ ਮੇਜ਼ਬਾਨ ਦੱਖਣੀ ਅਫਰੀਕਾ ਗਰੁੱਪ-2 ’ਚ ਦੂਜੇ ਸਥਾਨ ’ਤੇ ਰਿਹਾ ਹੈ। ਦੱਖਣੀ ਅਫਰੀਕਾ ’ਚ ਖੇਡੇ ਜਾ ਰਹੇ ਅੰਡਰ-19 ਇੱਕਰੋਜ਼ਾ ਵਿਸ਼ਵ ਕੱਪ ਦਾ ਇਹ 15ਵਾਂ ਐਡੀਸ਼ਨ ਹੈ। ਦੂਜਾ ਸੈਮੀਫਾਈਨਲ ਅਸਟਰੇਲੀਆ ਅਤੇ ਪਾਕਿਸਤਾਨ ਵਿਚਕਾਰ 8 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤ ਇਸ ਸਾਲ ਵੀ ਵਿਸ਼ਵ ਕੱਪ ਜਿੱਤਣ ਦਾ ਮਜਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਟੀਮ ਇੰਡੀਆ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ, ਜਿਸ ਨੇ ਪੰਜ ਖਿਤਾਬ ਜਿੱਤੇ ਹਨ।

ਅੰਕੜਿਆਂ ਦੇ ਮੁਕਾਬਲੇ ਭਾਰਤ ਅਫਰੀਕਾ ’ਤੇ ਹਾਵੀ | U19 World Cup

ਭਾਰਤ ਅਤੇ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਵਿਚਕਾਰ ਹੁਣ ਤੱਕ ਕੁੱਲ 25 ਇੱਕਰੋਜ਼ਾ ਖੇਡੇ ਗਏ ਹਨ। ਭਾਰਤ ਨੇ 19 ਮੈਚ ਜਿੱਤੇ ਹਨ, ਜਦਕਿ ਦੱਖਣੀ ਅਫਰੀਕਾ ਸਿਰਫ ਛੇ ਮੈਚ ਹੀ ਜਿੱਤ ਸਕਿਆ। ਵਿਸ਼ਵ ਕੱਪ ’ਚ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋਈਆਂ। ਭਾਰਤ ਨੇ ਚਾਰ ਮੈਚ ਜਿੱਤੇ ਅਤੇ ਦੱਖਣੀ ਅਫਰੀਕਾ ਨੇ ਵੀ ਚਾਰ ਮੈਚ ਆਪਣੇ ਨਾਂਅ ਕੀਤੇ ਹਨ। ਇਹ ਦੋਵੇਂ ਟੀਮਾਂ 2008 ਦੇ ਵਿਸ਼ਵ ਕੱਪ ਫਾਈਨਲ ’ਚ ਆਹਮੋ-ਸਾਹਮਣੇ ਹੋਈਆਂ ਸਨ। ਫਿਰ ਵਿਰਾਟ ਕੋਹਲੀ ਦੀ ਕਪਤਾਨੀ ’ਚ ਟੀਮ ਇੰਡੀਆ ਨੇ ਵੇਨ ਪਾਰਨੇਲ ਦੀ ਕਪਤਾਨੀ ’ਚ ਦੱਖਣੀ ਅਫਰੀਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। (U19 World Cup)

Sarkar Tuhade Dwar Services : ਅੱਜ ਆਵੇਗੀ ਸਰਕਾਰ ਤੁਹਾਡੇ ਦੁਆਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ

ਭਾਰਤ ਦੇ ਟਾਪ ਦੌੜਾਂ ਬਣਾਉਣ ਦੇ ਮਾਮਲੇ ’ਚ ਮੁਸ਼ੀਰ ਖਾਨ ਅੱਗੇ | U19 World Cup

ਭਾਰਤ ਨੇ ਇਸ ਟੂਰਨਾਮੈਂਟ ’ਚ ਹੁਣ ਤੱਕ ਆਪਣੇ ਸਾਰੇ ਪੰਜ ਮੈਚ ਜਿੱਤੇ ਹਨ। ਇਸ ਨੇ ਆਪਣੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ 84 ਦੌੜਾਂ ਨਾਲ, ਦੂਜੇ ਮੈਚ ’ਚ ਆਇਰਲੈਂਡ ਨੂੰ 201 ਦੌੜਾਂ ਨਾਲ, ਤੀਜੇ ਮੈਚ ’ਚ ਅਮਰੀਕਾ ਨੂੰ 201 ਦੌੜਾਂ ਨਾਲ, ਚੌਥੇ ਮੈਚ ’ਚ ਨਿਊਜੀਲੈਂਡ ਨੂੰ 214 ਦੌੜਾਂ ਨਾਲ ਅਤੇ ਪੰਜਵੇਂ ਮੈਚ ’ਚ ਨੇਪਾਲ ਨੂੰ 132 ਦੌੜਾਂ ਨਾਲ ਹਰਾਇਆ ਹੈ। ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਮੁਸ਼ੀਰ ਖਾਨ ਹਨ। ਉਨ੍ਹਾਂ ਨੇ ਪੰਜ ਮੈਚਾਂ ’ਚ 334 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਦੋ ਸੈਂਕੜੇ ਅਤੇ ਇਕ ਅਰਧ ਸੈਂਕੜਾ ਵੀ ਜੜਿਆ ਹੈ। ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਸੌਮਿਆ ਪਾਂਡੇ ਹਨ। ਉਨ੍ਹਾਂ ਨੇ ਪੰਜ ਮੈਚਾਂ ’ਚ 16 ਵਿਕਟਾਂ ਲਈਆਂ ਹਨ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ | U19 World Cup

ਭਾਰਤ : ਉਦੈ ਸਹਾਰਨ (ਕਪਤਾਨ), ਆਦਰਸ਼ ਸਿੰਘ, ਅਰਸ਼ਿਨ ਕੁਲਕਰਨੀ, ਮੁਸ਼ੀਰ ਖਾਨ, ਪ੍ਰਿਯਾਂਸ਼ੂ ਮੋਲੀਆ, ਸਚਿਨ ਧਾਸ, ਅਰਾਵਲੀ ਅਵਨੀਸ਼ (ਵਿਕਟਕੀਪਰ), ਮੁਰੂਗਨ ਅਭਿਸ਼ੇਕ, ਨਮਨ ਤਿਵਾਰੀ, ਰਾਜ ਲਿੰਬਾਨੀ ਅਤੇ ਸੌਮਿਆ ਪਾਂਡੇ।

ਦੱਖਣੀ ਅਫਰੀਕਾ : ਜੁਆਨ ਜੇਮਜ (ਕਪਤਾਨ), ਲੁਆਨ-ਡ੍ਰੇ ਪ੍ਰੀਟੋਰੀਅਸ (ਵਿਕਟਕੀਪਰ), ਸਟੀਵ ਸਟਾਕ, ਡੇਵਿਡ ਟੇਗਰ, ਰਿਚਰਡ ਸੇਲੇਟਸਵੇਨ, ਡੇਵਨ ਮਰੇਸ, ਰੋਮਾਸ਼ੇਨ ਪਿੱਲੇ, ਰਿਲੇ ਨੌਰਟਨ, ਟ੍ਰਿਸਟਨ ਲੁਅਸ, ਨਕੋਬਾਨੀ ਮੋਕੋਏਨਾ, ਕੋਓਨ ਮਾਫਾਕਾ।