Sushil Kumar - Sach Kahoon Punjabi

Sushil Kumar: ਇਸ ਸਮੇਂ ਦੀ ਸਭ ਤੋਂ ਵੱਡੀ ਖਬਰ, ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਦਿੱਤਾ ਇਹ ਸੰਦੇਸ਼
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Sushil Kumar: ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਸਾਗਰ ਧਨਖੜ ਕਤਲ ਕੇਸ ਦੇ ਮੁਲਜ਼ਮ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸਨੂੰ ਇੱਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ। ਜਸਟਿਸ ਸੰਜੇ ਕਰੋਲ ਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਸਾਗਰ ਦੇ ਪਿਤਾ ਅਸ਼ੋਕ ਧਨਖੜ ਦੀ ਪਟੀਸ਼ਨ ’ਤੇ ਇਹ ਹੁਕਮ ਦਿੱਤਾ। ਧਨਖੜ ਨੇ ਮਾਰਚ ’ਚ ਦਿੱਲੀ ਹਾਈ ਕੋਰਟ ਵੱਲੋਂ ਸੁਸ਼ੀਲ ਨੂੰ ਦਿੱਤੇ ਗਏ ਜ਼ਮਾਨਤ ਦੇ ਹੁਕਮ ਵਿਰੁੱਧ ਸੁਪਰੀਮ ਕੋਰਟ ’ਚ ਅਪੀਲ ਕੀਤੀ ਸੀ। ਉਸਨੇ ਮਾਮਲੇ ਵਿੱਚ ਗਵਾਹਾਂ ਨੂੰ ਧਮਕਾਉਣ ਦਾ ਦੋਸ਼ ਲਾਉਂਦੇ ਹੋਏ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ ਸੀ। ਮੁਲਜ਼ਮ ਕੁਮਾਰ ਨੂੰ ਮਈ 2021 ਵਿੱਚ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ 27 ਸਾਲਾ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਦੇ ਕਤਲ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। Sushil Kumar

ਇਹ ਖਬਰ ਵੀ ਪੜ੍ਹੋ : Haryana Punjab Weather Alert: ਸਾਵਧਾਨ, ਹਰਿਆਣਾ ਦੇ 4 ਤੇ ਪੰਜਾਬ ਦੇ 8 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ

ਕੁਸ਼ਤੀ ਲਈ ਕਰਦਾ ਹਾਂ ਤਪੱਸਿਆ : ਸੁਸ਼ੀਲ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਨਾਮਵਰ ਪਹਿਲਵਾਨ ਸੁਸ਼ੀਲ ਕੁਮਾਰ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮਾ ਜਿੱਤਣ ਦੀ ਹੈਟ੍ਰਿਕ ਪੂਰੀ ਕਰਨ ਤੋਂ ਬਾਅਦ ਹੁਣ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ ਅਤੇ ਇਸਨੂੰ ਹੀ ਉਹਨਾਂ ਫਿਲਹਾਲ ਅਰਜੁਨ ਵਾਂਗ ਆਪਣਾ ਇੱਕੋ-ਇੱਕ ਟੀਚਾ ਬਣਾ ਰੱਖਿਆ ਹੈ। ਓਲੰਪਿਕ ‘ਚ ਲਗਾਤਾਰ ਦੋ ਤਗਮੇ ਅਤੇ ਰਾਸ਼ਟਰਮੰਡਲ ‘ਚ ਲਗਾਤਾਰ ਤਿੰਨ ਸੋਨ ਤਗਮੇ ਜਿੱਤਣ ਵਾਲੇ ਇੱਕੋ ਇੱਕ ਭਾਰਤੀ ਖਿਡਾਰੀ ਸੁਸ਼ੀਲ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਮੈਂ ਏਸ਼ੀਆਈ ਖੇਡਾਂ ਵਿੱਚ ਦੇਸ਼ ਲਈ ਸੋਨ ਤਗਮਾ ਨਹੀਂ ਜਿੱਤ ਸਕਿਆ ਹਾਂ ਇਹ ਗੱਲ ਹਮੇਸ਼ਾ ਮੇਰੇ ਦਿਮਾਗ ‘ਚ ਰਹਿੰਦੀ ਹੈ ਅਤੇ ਇਸ ਵਾਰ ਏਸ਼ੀਆਈ ਖੇਡਾਂ ‘ਚ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਜੀਅ ਜਾਨ ਲਾ ਦਿਆਂਗਾ ਸੁਸ਼ੀਲ 2006 ‘ਚ ਏਸ਼ੀਆਈ ਖੇਡਾਂ ‘ਚ ਕਾਂਸੀ ਤਗਮਾ ਜਿੱਤਿਆ ਸੀ।

ਸੁਸ਼ੀਲ ਨੇ ਕਿਹਾ ਕਿ ਮੇਰੀ ਟਰੇਨਿੰਗ ਜਾਰੀ ਹੈ ਅਤੇ ਮੈਂ ਕਦੇ ਆਰਾਮ ਨਹੀਂ ਕਰਦਾ ਮੈਂ ਇੱਕ ਟੂਰਨਾਮੈਂਟ ਖੇਡਣਾ ਹੈ ਅਤੇ ਉਸ ਤੋਂ ਬਾਅਦ ਅਗਸਤ ‘ਚ ਏਸ਼ੀਆਈ ਖੇਡਾਂ ‘ਚ ਨਿੱਤਰਾਂਗਾ ਏਸ਼ੀਆਈ ਖੇਡਾਂ ਦੇ ਬਾਅਦ ਬਾਰੇ ਸੁਸ਼ੀਲ ਨੇ ਕਿਹਾ ਕਿ ਮੈਂ ਕੁਸ਼ਤੀ ਤੋਂ ਸਿਵਾਏ ਕੁਝ ਹੋਰ ਨਹੀਂ ਜਾਣਦਾ ਮੈਂ ਸਿਰਫ਼ ਕੁਸ਼ਤੀ ਲਈ ਤਪੱਸਿਆ ਕਰਦਾ ਹਾਂ ਜਿਸ ਕਾਰਨ ਮੈਂ ਅੱਜ ਇੱਥੇ ਹਾਂ। ਸੁਸ਼ੀਲ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਦੁਨੀਆਂ ‘ਚ ਮੰਨੇ ਪ੍ਰਮੰਨੇ ਵਿਦੇਸ਼ੀ ਕੋਚ ਵਲਾਦਿਮੀਰ, ਗੁਰੂ ਮਹਾਬਲੀ ਸੱਤਪਾਲ ਅਤੇ ਕੋਚ ਵਿਨੋਦ ਅਤੇ ਵਰਿੰਦਰ ਨਾਲ ਮੇਰੀ ਟਰੇਨਿੰਗ ਚੰਗੀ ਚੱਲ ਰਹੀ ਹੈ ਸੁਸ਼ੀਲ ਨੇ ਕਿਹਾ ਕਿ ਫਿੱਟ ਰਹਿ ਕੇ ਹੀ ਮੈਦਾਨ ‘ਤੇ ਨਿੱਤਰਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ

2012 ਵਿੱਚ ਮੈਨੂੰ ਸਬਕ ਮਿਲਿਆ ਸੀ ਜਦੋਂ ਟੂਰਨਾਮੈਂਟ ‘ਚ ਤਾਂ ਮੇਰਾ ਪ੍ਰਦਰਸ਼ਨ ਚੰਗਾ ਰਿਹਾ ਪਰ ਮੇਰੇ ਮੋਢੇ ਜ਼ਖ਼ਮੀ ਹੋ ਗਿਆ ਤੇ ਬਾਅਦ ‘ਚ ਏਸ਼ੀਅਨ ਚੈਂਪੀਅਨਸ਼ਿਪ ‘ਚ ਮੈਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪਿਆ ਸੀ । ਹੁਣ ਮੈਂ ਕੋਈ ਵੀ ਸੱਟ ਪੂਰੀ ਤਰ੍ਹਾਂ ਠੀਕ ਹੋਣ ਬਾਅਦ ਹੀ ਮੈਟ ‘ਤੇ ਉੱਤਰਦਾ ਹਾਂ। ਆਪਣੇ ਜੌੜੇ ਬੱਚਿਆਂ ਨੂੰ ਕੁਸ਼ਤੀ ‘ਚ ਪਾਉਣ ਅਤੇ ਪਤਨੀ ਸਵੀ ਦੇ ਸਮਰਥਨ ‘ਤੇ ਸੁਸ਼ੀਲ ਨੇ ਕਿਹਾ ਕਿ ਛੁੱਟੀ ਦੇ ਸਮੇਂ ਉਹਨਾਂ ਨੂੰ ਮੈਂ ਕੁਸ਼ਤੀ ਸਿਖਾਉਂਦਾ ਹਾਂ ਸਵੀ ਰਾਸ਼ਟਰਮੰਡਲ ‘ਚ ਮੇਰੇ ਨਾਲ ਸੀ ਅਤੇ ਉਹ ਹਮੇਸ਼ਾ ਮੇਰੀ ਜ਼ਿੰਮ੍ਹੇਦਾਰੀ ਚੁੱਕਦਿਆਂ ਹੌਂਸਲਾਫ਼ਜਾਈ ਕਰਦੀ ਹੈ।

ਸੁਸ਼ੀਲ ਕੁਮਾਰ ਤੇ ਰਾਹੁਲ ਨੂੰ ਸੋਨ, ਬਬੀਤਾ ਨੂੰ ਚਾਂਦੀ ਤਮਗਾ
ਸੁਸ਼ੀਲ ਨੇ ਫਾਈਨਲ ‘ਚ ਬੋਥਾ ਜੋਹਾਨੇਸ ਨੂੰ ਸਿਰਫ਼ 80 ਸੈਕਿੰਡ ‘ਚ ਨਾਲ ਹਰਾਇਆ | Sports News

ਗੋਲਡ ਕੋਸਟ (ਏਜੰਸੀ)। ਭਾਰਤ ਨੇ 21ਵੀਂਆਂ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲੇ ‘ਚ ਅੱਜ ਧਮਾਕੇਦਾਰ ਸ਼ੁਰੂਆਤ ਕੀਤੀ ਤੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ (74 ਕਿੱਲੋਗ੍ਰਾਮ) ਤੇ ਰਾਹੁਲ ਅਵਾਰੇ (57) ਨੇ ਦੇਸ਼ ਨੂੰ ਸੋਨ ਤਮਗੇ ਦਿਵਾਏ ਜਦੋਂਕਿ ਬਬੀਤਾ ਕੁਮਾਰੀ ਫੋਗਾਟ (53) ਨੇ ਚਾਂਦੀ ਤੇ ਕਿਰਨ (76) ਨੇ ਕਾਂਸੀ ਤਮਗਾ ਜਿੱਤਿਆ। (Sports News)

(Sports News) ਸੁਸ਼ੀਲ ਤੇ ਰਾਹੁਲ ਦੇ ਸੋਨ ਤਮਗਿਆਂ ਨਾਲ ਹੁਣ ਭਾਰਤ ਦੇ ਗੋਲਡ ਕੋਸਟ ‘ਚ 14 ਸੋਨ ਤਮਗੇ ਹੋ ਗਏ ਹਨ ਤੇ ਉਹ ਸੂਚੀ ‘ਚ ਤੀਜੇ ਸਥਾਨ ‘ਤੇ ਮਜ਼ਬੂਤ ਹੋ ਗਿਆ ਹੈ ਭਾਰਤ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ 15 ਸੋਨ ਤਮਗਿਆਂ ਤੋਂ ਹੁਣ ਸਿਰਫ਼ ਇੱਕ ਸੋਨ ਤਮਗਾ ਪਿੱਛੇ ਹੈ ਭਾਰਤ ਦਾ ਸੋਨ ਤਮਗਿਆਂ ਦੇ ਲਿਹਾਜ ਨਾਲ ਇਹ ਹੁਣ ਤੱਕ ਦਾ ਪੰਜਵਾਂ ਸਰਵੋਤਮ ਪ੍ਰਦਰਸ਼ਨ ਹੋ ਚੁੱਕਾ ਹੈ ਜਦੋਂਕਿ ਹਾਲੇ ਖੇਡਾਂ ‘ਚ ਤਿੰਨ ਬਾਕੀ ਹਨ ਭਾਰਤ ਨੇ 1990 ‘ਚ ਆਕਲੈਂਡ ‘ਚ ਜਿੱਤੇ 13 ਸੋਨ ਤਮਗਿਆਂ ਨੂੰ ਪਿੱਛੇ ਛੱਡ ਦਿੱਤਾ ਹੈ। (Sports News)

ਸੁਸ਼ੀਲ ਨੇ ਫਾਈਨਲ ‘ਚ ਦੱਖਣੀ ਅਫ਼ਰੀਕਾ ਦੇ ਬੋਥਾ ਜੋਹਾਨੇਸ ਨੂੰ ਸਿਰਫ਼ 80 ਸੈਕਿੰਡ ‘ਚ 10-0 ਨਾਲ ਹਰਾ ਕੇ ਰਾਸ਼ਟਰ ਮੰਡਲ ਖੇਡਾਂ ‘ਚ ਆਪਣੀ ਸੋਨ ਹੈਟ੍ਰਿਕ ਪੂਰੀ ਕਰ ਲਈ ਲਗਾਤਾਰ ਦੋ ਵਾਰ ਓਲੰਪਿਕ ਦੇ ਤਮਗਾ ਜੇਤੂ ਸੁਸ਼ੀਲ ਨੇ ਫਾਈਨਲ ਮੈਚ ‘ਚ ਸੈੱਟ ‘ਤੇ ਆਉਂਦੇ ਹੀ ਬੋਥਾ ਖਿਲਾਫ਼ 6-0 ਦਾ ਸ਼ੁਰੂਆਤੀ ਵਾਧਾ ਬਣਾਇਆ ਤੇ ਫਿਰ ਉਨ੍ਹਾਂ ਪੂਰੀ ਤਰ੍ਹਾਂ ਕੰਟਰੋਲ ਕਰਦਿਆਂ ਸਕੋਰ 8-0 ਤੇ ਫਿਰ 10-0 ਕੀਤਾ ਤੇ ਬਿਨਾ ਮੁੜ੍ਹਕਾ ਵਹਾਏ 80 ਸੈਕਿੰਡ ‘ਚ ਸੋਨ ਭਾਰਤ ਦੀ ਝੋਲੀ ‘ਚ ਪਾ ਦਿੱਤਾ। (Sports News)

ਸੀਮਾ ਨੇ ਡਿਸਕਸ ਥ੍ਰੋ ‘ਚ ਚਾਂਦੀ, ਨਵਜੀਤ ਨੇ ਕਾਂਸੀ ਜਿੱਤਿਆ | Sports News

ਗੋਲਡ ਕੋਸਟ ਡਿਸਕਸ ਥ੍ਰੋਅਰ ਸੀਮਾ ਪੂਨੀਆ ਤੇ ਨਵਜੀਤ ਢਿੱਲੋਂ ਨੇ 21ਵੀਆਂ ਰਾਸ਼ਟਰਮੰਡਲ ਖੇਡਾਂ ‘ਚ ਐਥਲੈਟਿਕਸ ਮੁਕਾਬਲਿਆਂ ‘ਚ ਭਾਰਤ ਦਾ ਤਮਗਾ ਇੰਤਜ਼ਾਰ ਅੱਜ ਸਮਾਪਤ ਕਰਦਿਆਂ ਚਾਂਦੀ ਤੇ ਕਾਂਸੀ ਤਮਗੇ ਜਿੱਤ ਲਏ ਸੀਮਾ ਦਾ ਇਹ ਲਗਾਤਾਰ ਚੌਥਾ ਰਾਸ਼ਟਰ ਮੰਡਲ ਖੇਡ ਤਮਗਾ ਹੈ ਭਾਰਤ ਦੇ ਗੋਲਡ ਕੋਸਟ ‘ਚ ਐਥਲੈਟਿਕਸ ‘ਚ ਇਹ ਪਹਿਲਾ ਤਮਗਾ ਹੈ ਭਾਰਤ ਨੇ ਪਿਛਲੇ ਗਲਾਸਗੋ ਖੇਡਾਂ ‘ਚ ਐਥਲੈਟਿਕਸ ‘ਚ ਇੱਕ ਸੋਨ, ਇੱਕ ਚਾਂਦੀ ਤੇ ਇੱਕ ਕਾਂਸੀ ਤਮਗਾ ਜਿੱਤਿਆ ਸੀ। (Sports News)

ਭਾਰਤ ਦੀ ਇਨ੍ਹਾਂ ਦੋ ਮਹਿਲਾ ਐਥਲੀਟਾਂ ਨੇ ਇੱਕ ਹੀ ਮੁਕਾਬਲੇ ‘ਚ ਇਕੱਠੇ ਦੋ ਤਮਗੇ ਦਿਵਾ ਦਿੱਤੇ 34 ਸਾਲਾ ਸੀਮਾ ਨੇ 60.41 ਮੀਟਰ ਦੀ ਥ੍ਰੋ ਦੇ ਨਾਲ ਚਾਂਦੀ ਤੇ ਨਵਜੀਤ ਨੇ 57.43 ਮੀਟਰ ਦੀ ਥ੍ਰੋ ਦੇ ਨਾਲ ਕਾਂਸੀ ਜਿੱਤਿਆ ਇਸ ਮੁਕਾਬਲੇ ਦਾ ਸੋਨ ਅਸਟਰੇਲੀਆ ਦੀ ਡੈਨੀ ਸਟੀਵੰਸ ਨੇ 68.26 ਮੀਟਰ ਦਾ ਨਵਾਂ ਖੇਡ ਰਿਕਾਰਡ ਬਣਾਉਂਦਿਆਂ ਜਿੱਤਿਆ ਸੀਮਾ ਨੇ ਆਪਣੀ ਪਹਿਲੀ ਕੋਸ਼ਿਸ਼ ‘ਚ 60.41 ਮੀਟਰ ਦਾ ਚੱਕਾ ਸੁੱਟਿਆ ਜੋ ਉਨ੍ਹਾਂ ਦਾ ਅੰਤ ਤੱਕ ਸਰਵੋਤਮ ਪ੍ਰਦਰਸ਼ਨ ਰਿਹਾ। (Sports News)

ਸੁਸ਼ੀਲ ਬਣੇ ਰਾਸ਼ਟਰ ਮੰਡਲ ਚੈਂਪੀਅਨ, ਸਾਕਸ਼ੀ ਨੇ ਵੀ ਜਿੱਤਿਆ ਸੋਨ
ਨਵੀਂ ਦਿੱਲੀ (ਏਜੰਸੀ)। ਲਗਾਤਾਰ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਭਾਰਤ ਦੇ ਸੁਸ਼ੀਲ ਕੁਮਾਰ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਹੋਈ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ‘ਚ ਆਪਣੀ ਸਰਵਸ੍ਰੇਸ਼ਠਤਾ ਸਾਬਤ ਕਰਦਿਆਂ 74 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ‘ਚ ਐਤਵਾਰ ਨੂੰ ਸੋਨ ਤਮਗਾ ਜਿੱਤ ਲਿਆ ਤਿੰਨ ਸਾਲ ਬਾਅਦ ਮੈਟ ‘ਤੇ ਉਤਰ ਕੇ ਹਾਲ ‘ਚ ਇੰਦੌਰ ‘ਚ ਕੌਮੀ ਚੈਂਪੀਅਨਸ਼ਿਪ ‘ਚ ਖਿਤਾਬ ਜਿੱਤਣ ਵਾਲੇ ਸੁਸ਼ੀਲ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ‘ਚ ਆਪਣੇ ਸਾਰੇ ਚਾਰ ਮੁਕਾਬਲੇ ਜਿੱਤੇ ਅਤੇ ਸੋਨ ਤਮਗਾ ਆਪਣੇ ਨਾਂਅ ਕੀਤਾ। ਪਿਛਲੇ ਸਾਲ ਰਿਓ ਓਲੰਪਿਕ ‘ਚ ਨਹੀਂ ਉੱਤਰ ਸਕੇ ਪਰ 2020 ਦੇ ਟੋਕੀਓ ਓਲੰਪਿਕ ਨੂੰ ਆਪਣਾ ਟੀਚਾ ਮੰਨ ਕੇ ਚੱਲ ਰਹੇ ਸੁਸ਼ੀਲ ਨੇ ਪਹਿਲੇ ਰਾਊਂਡ ‘ਚ ਦੱਖਣੀ ਅਫਰੀਕਾ ਦੋ ਜੋਹਾਨਸ ਪ੍ਰੈਟਸ ਨੂੰ ਹਰਾਇਆ ਦੂਜੇ ਰਾਊਂਡ ‘ਚ ਸੁਸ਼ੀਲ ਨੂੰ ਹਾਲਾਂਕਿ ਹਮਵਤਨ ਪ੍ਰਵੀਨ ਰਾਣਾ ਤੋਂ ਸਖ਼ਤ ਚੁਣੌਤੀ ਮਿਲੀ ਪ੍ਰਵੀਨ ਰਾਣਾ ਨੇ ਇੰਦੌਰ ‘ਚ ਹੋਈ ਕੌਮੀ ਚੈਂਪੀਅਨਸ਼ਿਪ ਦੇ ਫਾਈਨਲ ‘ਚ ਸੁਸ਼ੀਲ ਨੂੰ ਵਾਕਓਵਰ ਦਿੱਤਾ ਸੀ। (Commonwealth)

ਸੁਸ਼ੀਲ ਨੇ ਆਪਣੇ ਛਤਰਪਾਲ ਸਟੇਡੀਅਮ ਦੇ ਸਾਥੀ ਪਹਿਲਵਾਨ ਪ੍ਰਵੀਨ ਰਾਣਾ ਨੂੰ 5-4 ਨਾਲ ਹਰਾਇਆ ਉਨ੍ਹਾਂ ਨੇ ਫਿਰ ਕੈਨੇਡਾ ਦੇ ਜਸਮੀਤ ਸਿੰਘ ਨੂੰ ਹਰਾਇਆ ਅਤੇ ਨਿਊਜ਼ੀਲੈਂਡ ਦੇ ਆਕਾਸ਼ ਖੁੱਲਰ ਨੂੰ ਵੀ ਹਰਾ ਦਿੱਤਾ ਅਤੇ ਸੋਨ ਤਮਗਾ ਜਿੱਤ ਲਿਆ ਪ੍ਰਵੀਨ ਰਾਣਾ ਨਾਲ ਰਜਤ ਤਮਗਾ ਲੱਗਿਆ ਇਸ ਤੋਂ ਪਹਿਲੰਾ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਸਮੇਤ ਨੌ ਭਾਰਤੀ ਮਹਿਲਾ ਪਹਿਲਵਾਨਾਂ ਨੇ ਇਸ ਚੈਂਪੀਅਨਸ਼ਿਪ ‘ਚ ਸੋਨ ਤਮਗੇ ਜਿੱਤੇ ਭਾਰਤੀ ਮਹਿਲਾ ਪਹਿਲਵਾਨਾਂ ਨੇ 9 ਸੋਨ ਤਮਗਿਆਂ ਤੋਂ ਇਲਾਵਾ ਸੱਤ ਰਜਤ ਅਤੇ ਚਾਰ ਕਾਂਸੀ ਤਮਗੇ ਵੀ ਜਿੱਤੇ ਮਹਿਲਾ ਟੀਮ ਨੇ ਸਾਰੇ 10 ਭਾਰ ਵਰਗਾਂ ‘ਚ ਸੋਨ ਹਾਸਲ ਕੀਤੇ ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਾਰੇ 10 ਭਾਰ ਵਰਗਾਂ ‘ਚ 10 ਸੋਨ ਅਤੇ 10 ਰਜਤ ਤਮਗੇ ਜਿੱਤੇ ਸਨ। (Commonwealth)