Sarfaraz Khan - Sach Kahoon Punjabi

Ben Stokes : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੋਲੇ ਇੰਗਲਿਸ਼ ਕਪਤਾਨ ਸਟੋਕਸ, ਪੜ੍ਹੋ ਕੀ ਕਿਹਾ
ਬੋਲੇ, ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ | Ben Stokes

ਤੀਜਾ ਟੈਸਟ ਮੈਚ ਰਾਂਚੀ ’ਚ 23 ਫਰਵਰੀ ਤੋਂ | Ben Stokes

ਸਪੋਰਟਸ ਡੈਸਕ। ਭਾਰਤੀ ਟੀਮ ਖਿਲਾਫ ਤੀਜੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਗਲਿਸ਼ ਕਪਤਾਨ ਬੇਨ ਸਟੋਕਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤੋਂ ਅੰਪਾਇਰ ਕਾਲ ਹਟਾਉਣ ਦੀ ਮੰਗ ਕੀਤੀ ਗਈ ਹੈ। ਸਟੋਕਸ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਜੈਕ ਕ੍ਰਾਲੀ ਨੂੰ ਲੱਤ ਅੜੀਕਾ ਆਊਟ ਕਰਾਰ ਦਿੱਤੇ ਜਾਣ ਦੇ ਫੈਸਲੇ ਤੋਂ ਬਹੁਤ ਨਿਰਾਸ਼ ਸਨ। ਇਹ ਹੀ ਵਜ੍ਹਾ ਨਾਲ ਉਨ੍ਹਾਂ ਨੇ ਡੀਆਰਐੱਸ ਨਿਯਮ ’ਚ ਬਦਲਾਅ ਲਿਆਉਣ ਦੀ ਮੰਗ ਕੀਤੀ ਹੈ। ਰਾਜਕੋਟ ’ਚ ਖੇਡੇ ਗਏ ਤੀਜੇ ਮੁਕਾਬਲੇ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਦਿੱਤਾ ਤੇ 5 ਮੈਚਾਂ ਦੀ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਲੜੀ ਦਾ ਚੌਥਾ ਮੁਕਾਬਲਾ ਰਾਂਚੀ ’ਚ 23 ਫਰਵਰੀ ਤੋਂ ਸ਼ੁਰੂ ਹੋਵੇਗਾ। (Ben Stokes)

Weather Update | ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜੇਮਾਰੀ ਦਾ ਅਲਰਟ, ਜਾਣੋ ਕਿੱਥੇ-ਕਿੱਥੇ ਬਦਲੇਗਾ ਮੌਸਮ……

ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ : ਸਟੋਕਸ | Ben Stokes

ਮੈਚ ਤੋਂ ਬਾਅਦ ਸਟੋਕਸ ਤੇ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੂੰ ਮੈਚ ਰੈਫਰੀ ਜੇਫ ਕ੍ਰੋ ਨਾਲ ਗੱਲਬਾਤ ਕਰਦੇ ਹੋਏ ਵੇਖਿਆ ਗਿਆ ਸੀ। ਸਟੋਕਸ ਨੇ ਕਿਹਾ, ‘ਰੀਪਲੇ ’ਚ ਗੇਂਦ ਸਾਫ ਤੌਰ ’ਤੇ ਸਟੰਪ ਤੋਂ ਬਾਹਰ ਜਾ ਰਹੀ ਸੀ। ਅਜਿਹੇ ’ਚ ਜਦੋਂ ਅੰਪਾਇਰ ਕਾਲ ਦਾ ਫੈਸਲਾ ਆਇਆ ਤਾਂ ਅਸੀਂ ਥੋੜੇ ਹੈਰਾਨ ਸਾਂ। ਇਸ ਲਈ ਅਸੀਂ ਹਾਕ-ਆਈ ਦੇ ਲੋਕਾਂ ਤੋਂ ਸਪਸ਼ਟਾ ਚਾਹੁੰਦੇ ਸੀ। ਇਸ ’ਤੇ ਰੈਫਰੀ ਨੇ ਕਿਹਾ ਕਿ ਨੰਬਰਾਂ ਮੁਤਾਬਿਕ ਗੇਂਦ ਸਟੰਪ ਨਾਲ ਲੱਗ ਰਹੀ ਸੀ, ਪਰ ਪ੍ਰੋਜੈਕਸ਼ਨ ਗਲਤ ਸੀ। ਮੈਂ ਇਸ ਦਾ ਮਤਲਬ ਨਹੀਂ ਜਾਣਦਾ। ਅਜਿਹਾ ਨਹੀਂ ਕਿ ਇਸ ਲਈ ਕਿਸੇ ਨੂੰ ਦੋਸ਼ ਦੇ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸਭ ਕੀ ਚੱਲ ਰਿਹਾ ਹੈ?’ ਸਟੋਕਸ ਨੇ ਅੱਗੇ ਕਿਹਾ, ‘ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਫੈਸਲੇ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਗੇਂਦ ਸਟੰਪ ਨਾਲ ਲੱਗ ਰਹੀ ਹੈ, ਤਾਂ ਹੀ ਆਉਟ ਦੇਣਾ ਚਾਹੀਦਾ ਹੈ।’ (Ben Stokes)

ਕ੍ਰਾਲੇ 11 ਦੌੜਾਂ ਬਣਾ ਕੇ ਆਊਟ ਹੋਏ | Ben Stokes

ਰਾਜਕੋਟ ਟੈਸਟ ’ਚ ਇੰਗਲੈਂਡ ਦੇ ਓਪਨਰ ਜੈਕ ਕ੍ਰਾਲੇ ਲੱਤ ਅੜੀਕਾ ਆਊਟ ਹੋ ਗਏ ਸਨ। ਉਨ੍ਹਾਂ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਪਵੇਲੀਅਨ ਭੇਜਿਆ। ਕ੍ਰਾਲੇ 26 ਗੇਂਦਾਂ ’ਤੇ 11 ਦੌੜਾਂ ਹੀ ਬਣਾ ਸਕੇ। ਜਦੋਂ ਕ੍ਰਾਲੇ 11 ਦੌੜਾਂ ਬਣਾ ਕੇ ਖੇਡ ਰਹੇ ਸਨ ਤਾਂ, ਉਹਦੋਂ ਬੁਮਰਾਹ ਦੀ ਗੇਂਦ ’ਤੇ ਲੱਤ ਅੜੀਕਾ ਦੀ ਜੋਰਦਾਰ ਅਪੀਲ ਹੋਈ। ਫੀਲਡ ਅੰਪਾਇਰ ਕੁਮਾਰ ਧਰਮਸੇਨਾ ਨੇ ਕ੍ਰਾਲੀ ਨੂੰ ਆਊਟ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਇੰਗਲਿਸ਼ ਓਪਨਰ ਨੇ ਡੀਆਰਐੱਸ ਲੈ ਲਿਆ, ਗੇਂਦ-ਟ੍ਰੈਕਿੰਗ ਦੌਰਾਨ ਵੇਖਣ ’ਚ ਆਇਆ ਕਿ ਗੇਂਦ ਲੈੱਗ ਸਟੰਪ ਨੂੰ ਛੂ ਕੇ ਜਾ ਰਹੀ ਸੀ। ਇਸ ਤੋਂ ਬਾਅਦ ਅੰਪਾਇਰ ਕਾਲ ਕਾਰਨ ਉਨ੍ਹਾਂ ਨੂੰ ਪਵੇਲੀਅਨ ਵਾਪਸ ਪਰਤਣਾ ਪਿਆ, ਜਿਸ ਨਾਲ ਉਹ ਕਾਫੀ ਨਾਰਾਜ਼ ਦਿਖੇ। (Ben Stokes)

ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ ਇੰਗਲਿਸ਼ ਟੀਮ | Ben Stokes

ਭਾਰਤੀ ਟੀਮ ਨੇ ਐਤਾਵਰ ਨੂੰ ਰਾਜਕੋਟ ਟੈਸਟ ’ਚ 434 ਦੌੜਾਂ ਦੀ ਰਿਕਾਰਡ ਜਿੱਤ ਹਾਸਲ ਕੀਤੀ। ਮੈਚ ਦੇ ਚੌਥੇ ਦਿਨ 557 ਦੌੜਾਂ ਦੇ ਟੀਚੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ 122 ਦੌੜਾਂ ਦੀ ਬਣਾ ਸਕੀ। ਦੌੜਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਨਿਰੰਜਨ ਸ਼ਾਹ ਸਟੇਡੀਅਮ ’ਚ ਪਹਿਲੀ ਪਾਰੀ ’ਚ ਭਾਰਤ ਨੇ 445 ਤੇ ਇੰਗਲੈਂਡ ਨੇ 319 ਦੌੜਾਂ ਬਣਾਇਆਂ ਸਨ। ਭਾਰਤ ਨੇ ਦੂਜੀ ਪਾਰੀ 430/4 ਦੌੜਾਂ ’ਤੇ ਐਲਾਨ ਦਿੱਤੀ ਸੀ। (Ben Stokes)

James Anderson : ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦੂਜਾ ਟੈਸਟ ਖੇਡਣਗੇ, ਸਪਿਨਰ ਜੈਕ ਲੀਚ ਬਾਹਰ, ਸ਼ੋਏਬ ਬਸ਼ੀਰ ਕਰਨਗੇ ਡੈਬਿਊ
ਅੰਗਰੇਜ਼ਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਕੀਤਾ ਆਪਣੇ ਪਲੇਇੰਗ-11 ਦਾ ਐਲਾਨ | James Anderson

ਡੈਬਿਊ ਕਰਨ ਵਾਲੇ ਸ਼ੋਏਬ ਬਸ਼ੀਰ ਦੀ ਉਮਰ 20 ਸਾਲਾਂ ਦੀ

ਵਿਸ਼ਾਖਾਪਟਨਮ (ਏਜੰਸੀ)। ਇੰਗਲੈਂਡ ਨੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਇੱਕ ਦਿਨ ਪਹਿਲਾਂ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। 41 ਸਾਲਾਂ ਤੇਜ ਗੇਂਦਬਾਜ ਜੇਮਸ ਐਂਡਰਸਨ ਮਾਰਕ ਵੁੱਡ ਦੀ ਥਾਂ ਲੈਣਗੇ। 20 ਸਾਲਾ ਆਫ ਸਪਿਨਰ ਸ਼ੋਏਬ ਬਸ਼ੀਰ ਜ਼ਖਮੀ ਖੱਬੇ ਹੱਥ ਦੇ ਸਪਿਨਰ ਜੈਕ ਲੀਚ ਦੀ ਜਗ੍ਹਾ ਡੈਬਿਊ ਕਰਨਗੇ। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਸੀਰੀਜ ਦਾ ਦੂਜਾ ਟੈਸਟ ਭਲਕੇ ਤੋਂ ਭਾਵ 2 ਫਰਵਰੀ ਤੋਂ ਖੇਡਿਆ ਜਾਵੇਗਾ। ਵਿਸ਼ਾਖਾਪਟਨਮ ’ਚ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।

4 ਸਪਿਨਰਾਂ ਤੇ ਇੱਕ ਤੇਜ਼ ਗੇਂਦਬਾਜ਼ ਨਾਲ ਉਤਰੇਗੀ ਅੰਗਰੇਜ਼ਾਂ ਦੀ ਟੀਮ

ਇੰਗਲੈਂਡ ਦੀ ਟੀਮ ਨੇ ਦੂਜੇ ਟੈਸਟ ਦੇ ਪਲੇਇੰਗ-11 ’ਚ ਸਿਰਫ 2 ਬਦਲਾਅ ਕੀਤੇ ਹਨ। ਐਂਡਰਸਨ ਟੀਮ ’ਚ ਇਕਲੌਤੇ ਤੇਜ ਗੇਂਦਬਾਜ ਹੋਣਗੇ। ਜਦਕਿ ਬਸੀਰ ਟੀਮ ਦੇ ਦੂਜੇ ਆਫ ਸਪਿਨਰ ਹੋਣਗੇ। ਉਸ ਤੋਂ ਇਲਾਵਾ ਜੋ ਰੂਟ ਪਾਰਟ ਟਾਈਮ ਆਫ ਸਪਿਨ ਗੇਂਦਬਾਜੀ ਵੀ ਕਰਦੇ ਹਨ ਪਰ ਪਹਿਲੇ ਟੈਸਟ ’ਚ ਉਨ੍ਹਾਂ ਨੇ ਦੋਵੇਂ ਪਾਰੀਆਂ ਸਮੇਤ 48 ਓਵਰ ਸੁੱਟੇ। ਅਜਿਹੀ ਸਥਿਤੀ ’ਚ ਉਸ ਨੂੰ ਪਾਰਟ ਟਾਈਮਰ ਨਹੀਂ ਕਿਹਾ ਜਾ ਸਕਦਾ। ਰੂਟ ਇਸ ਸਮੇਂ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਵੀ ਚੌਥੇ ਸਥਾਨ ’ਤੇ ਹਨ। ਟੀਮ ’ਚ ਲੈੱਗ ਸਪਿਨਰ ਰੇਹਾਨ ਅਹਿਮਦ ਵੀ ਖੇਡਣਗੇ। ਪਲੇਅਰ ਆਫ ਦਿ ਮੈਚ ਟੌਮ ਹਾਰਟਲੇ ਹੈਦਰਾਬਾਦ ’ਚ ਡੈਬਿਊ ਕਰਨ ਵਾਲੇ ਇਕਲੌਤੇ ਖੱਬੇ ਹੱਥ ਦੇ ਸਪਿਨਰ ਹੋਣਗੇ।

ਭਾਰਤੀ ਟੀਮ ਖਿਲਾਫ 139 ਵਿਕਟਾਂ ਲੈ ਚੁੱਕੇ ਐਂਡਰਸਨ | James Anderson

ਜਿੰਮੀ ਐਂਡਰਸਨ ਇੰਗਲੈਂਡ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀ ਹਨ। ਉਨ੍ਹਾਂ ਦੇ ਨਾਂਅ 183 ਟੈਸਟ ਮੈਚਾਂ ’ਚ 690 ਵਿਕਟਾਂ ਹਨ, ਜੋ ਤੇਜ ਗੇਂਦਬਾਜ ਦੇ ਤੌਰ ’ਤੇ ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਟਾਂ ਹਨ। ਉਨ੍ਹਾਂ ਨੇ ਭਾਰਤ ਖਿਲਾਫ ਸਿਰਫ 35 ਟੈਸਟ ਮੈਚਾਂ ’ਚ 139 ਵਿਕਟਾਂ ਲਈਆਂ ਹਨ। ਭਾਰਤ ’ਚ ਵੀ ਉਨ੍ਹਾਂ ਨੇ 13 ਟੈਸਟਾਂ ’ਚ 34 ਵਿਕਟਾਂ ਲਈਆਂ ਹਨ। ਉਹ 2006 ’ਚ ਪਹਿਲੀ ਵਾਰ ਟੈਸਟ ਖੇਡਣ ਲਈ ਭਾਰਤ ਆਏ ਸਨ, ਇਹ ਛੇਵੀਂ ਵਾਰ ਹੈ ਜਦੋਂ ਉਹ ਟੈਸਟ ਦੌਰੇ ’ਤੇ ਭਾਰਤ ਆਏ ਹਨ।

ਬੱਲੇਬਾਜੀ ਕ੍ਰਮ ’ਚ ਨਹੀਂ ਕੋਈ ਬਦਲਾਅ | James Anderson

ਹੈਦਰਾਬਾਦ ’ਚ ਖੇਡ ਰਹੇ ਸਾਰੇ 7 ਬੱਲੇਬਾਜ ਆਪਣੀ ਜਗ੍ਹਾ ਬਰਕਰਾਰ ਰੱਖਣ ’ਚ ਸਫਲ ਹੋਣਗੇ। ਜੈਕ ਕਰਾਊਲੀ ਅਤੇ ਬੇਨ ਡਕੇਟ ਓਪਨਿੰਗ ਕਰਨਗੇ। ਓਲੀ ਪੋਪ, ਰੂਟ ਅਤੇ ਜੌਨੀ ਬੇਅਰਸਟੋ ਮੱਧਕ੍ਰਮ ਦੀ ਕਮਾਨ ਸੰਭਾਲਣਗੇ। ਬੇਨ ਸਟੋਕਸ ਕਪਤਾਨ ਹੋਣਗੇ ਜਦਕਿ ਬੇਨ ਫੌਕਸ ਵਿਕਟਕੀਪਿੰਗ ਕਰਨਗੇ। (James Anderson)

ਦੂਜੇ ਟੈਸਟ ਲਈ ਇੰਗਲੈਂਡ ਦੀ ਪਲੇਇੰਗ-11

ਬੇਨ ਸਟੋਕਸ (ਕਪਤਾਨ), ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟੌਮ ਹਾਰਟਲੀ, ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ।

ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਭਰਾ-ਭੈਣ ਸਡ਼ਕ ਹਾਦਸੇ ਦਾ ਸ਼ਿਕਾਰ, ਭੈਣ ਦੀ ਮੌਤ

IND vs ENG 2nd Test : ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ, ਜਡੇਜ਼ਾ ਅਤੇ ਰਾਹੁਲ ਸੱਟ ਕਾਰਨ ਬਾਹਰ
ਸਰਫਰਾਜ਼ ਅਤੇ ਸੌਰਭ ਕੁਮਾਰ ਨੂੰ ਮੌਕਾ

ਜਡੇਜ਼ਾ ਦੀ ਜਗ੍ਹਾ ਕੁਲਦੀਪ ਨੂੰ ਵੀ ਮਿਲ ਸਕਦਾ ਹੈ ਮੌਕਾ

ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ 2 ਫਰਵਰੀ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੋ ਵੱਡੇ ਝਟਕੇ ਲੱਗੇ ਹਨ। ਖੱਬੇ ਹੱਥ ਦੇ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਬੱਲੇਬਾਜ ਕੇਐਲ ਰਾਹੁਲ ਸੱਟ ਕਾਰਨ ਬਾਹਰ ਹਨ। ਚੋਣਕਾਰਾਂ ਨੇ ਸੌਰਭ ਕੁਮਾਰ, ਸਰਫਰਾਜ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (IND vs ENG 2nd Test)

Murder : ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫਤਾਰ

ਇਸ ਮੈਚ ਦੌਰਾਨ ਜਡੇਜਾ ਅਤੇ ਰਾਹੁਲ ਜ਼ਖਮੀ ਹੋ ਗਏ। ਹੈਦਰਾਬਾਦ ’ਚ ਪਹਿਲੇ ਟੈਸਟ ਦੇ ਚੌਥੇ ਦਿਨ ਜਡੇਜਾ ਨੂੰ ਹੈਮਸਟ੍ਰਿੰਗ ’ਚ ਖਿਚਾਅ ਮਹਿਸੂਸ ਹੋਇਆ। ਲੱਤ ਦੀ ਸਕੈਨ ਕਰਵਾਉਣ ਤੋਂ ਬਾਅਦ ਉਸ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਇਸ ਦੇ ਨਾਲ ਹੀ ਕੇਐੱਲ ਰਾਹੁਲ ਆਪਣੇ ਪੱਟ ’ਚ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਦੂਜੇ ਟੈਸਟ ’ਚ ਆਰਾਮ ਦਿੱਤਾ ਗਿਆ ਹੈ।

ਰਨ ਆਊਟ ਹੋਣ ਤੋਂ ਬਾਅਦ ਦਰਦ ’ਚ ਨਜ਼ਰ ਆਏ ਜਡੇਜਾ | IND vs ENG 2nd Test

ਰਵਿੰਦਰ ਜਡੇਜਾ ਹੈਦਰਾਬਾਦ ਟੈਸਟ ਦੇ ਚੌਥੇ ਦਿਨ ਇੰਗਲਿਸ਼ ਕਪਤਾਨ ਬੇਨ ਸਟੋਕਸ ਦੀ ਸਿੱਧੀ ਟੱਕਰ ਨਾਲ ਰਨ ਆਊਟ ਹੋ ਗਏ। ਪਵੇਲੀਅਨ ਪਰਤਣ ਦੌਰਾਨ ਉਨ੍ਹਾਂ ਨੂੰ ਪੈਦਲ ਚੱਲਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਚ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਹੈਦਰਾਬਾਦ ’ਚ ਹੀ ਆਪਣੀ ਲੱਤ ਦਾ ਸਕੈਨ ਕਰਵਾਇਆ। ਜਡੇਜਾ ਦੀ ਸਕੈਨ ਰਿਪੋਰਟ ਮੁੰਬਈ ਇੰਸ਼ਟੀਚਿਊਟ ਨੂੰ ਭੇਜ ਦਿੱਤੀ ਗਈ ਹੈ, ਜਿੱਥੇ ਸਾਰੇ ਖਿਡਾਰੀਆਂ ਦੀ ਸਕੈਨ ਰਿਪੋਰਟ ਭੇਜੀ ਜਾਂਦੀ ਹੈ। ਰਿਪੋਰਟ ਆਉਣ ਤੋਂ ਬਾਅਦ ਸੋਮਵਾਰ ਸ਼ਾਮ ਤੱਕ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ ਕਿ ਜਡੇਜਾ ਇੱਕ ਟੈਸਟ ਤੋਂ ਬਾਹਰ ਹੋਣਗੇ ਜਾਂ ਪੂਰੀ ਸੀਰੀਜ ਤੋਂ।

ਸੌਰਭ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਵੀ | IND vs ENG 2nd Test

ਜਡੇਜਾ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤੇ ਗਏ ਸੌਰਭ ਕੁਮਾਰ ਖੱਬੇ ਹੱਥ ਦੇ ਸਪਿਨ ਗੇਂਦਬਾਜ ਅਤੇ ਉਪਯੋਗੀ ਬੱਲੇਬਾਜ ਵੀ ਹਨ। ਘਰੇਲੂ ਕ੍ਰਿਕੇਟ ’ਚ ਉੱਤਰ ਪ੍ਰਦੇਸ਼ ਲਈ ਖੇਡਣ ਵਾਲੇ ਸੌਰਭ ਨੇ ਪਹਿਲੀ ਸ਼੍ਰੇਣੀ ਕ੍ਰਿਕੇਟ ’ਚ ਹੁਣ ਤੱਕ 68 ਮੈਚ ਖੇਡੇ ਹਨ। ਇਨ੍ਹਾਂ ’ਚ 290 ਵਿਕਟਾਂ ਲੈਣ ਦੇ ਨਾਲ-ਨਾਲ ਉਨ੍ਹਾਂ ਨੇ 2061 ਦੌੜਾਂ ਵੀ ਬਣਾਈਆਂ ਹਨ। ਸੌਰਭ ਕੁਮਾਰ ਨੇ 24-27 ਜਨਵਰੀ ਦਰਮਿਆਨ ਇੰਗਲੈਂਡ ਏ ਖਿਲਾਫ ਪਹਿਲੀ ਪਾਰੀ ’ਚ 77 ਦੌੜਾਂ ਬਣਾਈਆਂ ਅਤੇ ਮੈਚ ’ਚ 6 ਵਿਕਟਾਂ ਲਈਆਂ। (IND vs ENG 2nd Test)

ਸਰਫਰਾਜ ਕੋਲ 45 ਪਹਿਲੀ ਸ਼੍ਰੇਣੀ ਮੈਚਾਂ ਦਾ ਤਜਰਬਾ | IND vs ENG 2nd Test

ਮੁੰਬਈ ਲਈ ਘਰੇਲੂ ਕ੍ਰਿਕੇਟ ਖੇਡਣ ਵਾਲੇ ਸਰਫਰਾਜ ਖਾਨ ਨੇ ਹੁਣ ਤੱਕ 45 ਫਰਸਟ ਕਲਾਸ ਮੈਚ ਖੇਡੇ ਹਨ। ਮਿਡਲ ਆਰਡਰ ਬੱਲੇਬਾਜ ਸਰਫਰਾਜ ਨੇ 45 ਪਹਿਲੇ ਦਰਜੇ ਦੇ ਮੈਚਾਂ ’ਚ ਲਗਭਗ 70 ਦੀ ਔਸਤ ਨਾਲ 3912 ਦੌੜਾਂ ਬਣਾਈਆਂ ਹਨ। ਇਸ ’ਚ 14 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਵਾਸ਼ਿੰਗਟਨ ਸੁੰਦਰ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਟੈਸਟ ਮੈਚ ਵੀ ਖੇਡ ਚੁੱਕੇ ਹਨ। ਆਫ ਸਪਿਨ ਆਲਰਾਊਂਡਰ ਸੁੰਦਰ ਨੇ ਹੁਣ ਤੱਕ 4 ਟੈਸਟ ਮੈਚਾਂ ’ਚ 6 ਵਿਕਟਾਂ ਲਈਆਂ ਹਨ ਅਤੇ 265 ਦੌੜਾਂ ਬਣਾਈਆਂ ਹਨ।