AAP Leader - Sach Kahoon Punjabi
Punjab Murder News: ਆਪ ਆਗੂ ਰਾਜਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ
Punjab Murder News: ਕੈਰੋਂ। ਪੰਜਾਬ ’ਚ ਪੰਚਾਇਤੀ ਚੋਣਾਂ ਤੋਂ ਪਹਿਲਾ ਵੱਡੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸ਼ਹਿਰ ਤੋਂ ਪਿੰਡ ਠੱਕਰਪੁਰਾ ’ਚ ਆਪ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਕਿ ਉਸ ਦੇ ਦੋ ਸਾਥੀ ਜਖਮੀ ਹੋ ਗਏ। ਇਹ ਘਟਨਾ ਪੂਰੇ ਇਲਾਕੇ ’ਚ ਫੈਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਮੋਹਰ ਸਿੰਘ ਦੀ ਐੱਸਸੀ ਸਰਪੰਚ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ ਸੀ ਜੋ ਕਿ ਰਾਜਵਿੰਦਰ ਸਿੰਘ ਦੇ ਧੜੇ ਨਾਲ ਆਮ ਆਦਮੀ ਪਾਰਟੀ ਨਾਲ ਸਬੰਧਤ ਸੀ।
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤਾ ਖਾਸ ਤੋਹਫਾ, ਹੁਣੇ ਪੜ੍ਹੋ…
ਰਾਜਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਇਸ ਦੌਰਾਨ ਪਿੰਡ ਠੱਕਰਪੁਰ ਨੇਡ਼ੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰਾਜਵਿੰਦਰ ਸਿੰਘ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਵੱਜਣ ਕਾਰਨ ਰਾਜਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਉਸ ਦੇ ਸਾਥੀ ਜਖਮੀ ਹੋ ਗਏ। ਘਟਨਾ ਅੰਜ਼ਾਮ ਦੇਣ ਤੋਂ ਬਾਅਦ ਤਿੰਨ ਨੌਜਵਾਨ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ
ਨੂਹ। ਹਰਿਆਣਾ ਦੇ ਨੂਹ ’ਚ ਹਿੰਸਾ ਦੌਰਾਨ ਜਿਸ ਸਹਾਰਾ ਹੋਟਲ ਤੋਂ ਪੱਥਰਬਾਜ਼ੀ ਕੀਤੀ ਗਈ ਸੀ, ਪ੍ਰਸ਼ਾਸਨ ਨੇ ਉਸ ਨੂੰ ਢਾਹ ਦਿੱਤਾ ਹੈ। ਐਤਵਾਰ ਨੂੰ ਸਖ਼ਤ ਪੁਲਿਸ ਸੁਰੱਖਿਆ ’ਚ ਇਸ ਹੋਟਲ ’ਤੇ ਬੁਲਡੋਜਰ ਚਲਾ ਕੇ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਐਤਵਾਰ ਨੂੰ ਲਗਾਤਾਰ ਤੀਜੇ ਦਿਨ ਨੂਹ ’ਚ ਨਜਾਇਜ਼ ਨਿਰਮਾਣ ਹਟਾਏ ਜਾ ਰਹੇ ਹਨ। ਪੁਲਿਸ ਅਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ 31 ਜੁਲਾਈ ਦੀ ਹਿੰਸਾ ’ਚ ਸ਼ਾਮਲ ਦੰਗਾਕਾਰੀਆਂ ਦੇ ਹਨ ਜਾਂ ਇਨ੍ਹਾਂ ਦੀ ਦੰਗੇ ਫੈਲਾਉਣ ’ਚ ਵਰਤੋਂ ਹੋਈ ਹੈ। (AAP Leader)
ਉੱਥੇ ਹੀ ਨੂਹ ਹਿੰਸਾ ਦੌਰਾਨ ਗੁਰੂਗ੍ਰਾਮ ਦੇ ਪ੍ਰਦੀਪ ਸ਼ਰਮਾ ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਜਾਵੇਦ ਅਹਿਮਦ ਸਮੇਤ 150 ਲੋਕਾਂ ’ਤੇ ਕਤਲ ਦੀ ਐੱਫ਼ਆਈਆਰ ਦਰਜ਼ ਕੀਤੀ ਹੈ। ਇਹ ਕੇਸ ਗੁਰੂਗ੍ਰਾਮ ਦੇ ਸੋਹਨਾ ’ਚ ਦਰਜ਼ ਕਰਵਾਈ ਗਈ ਹੈ। ਹਾਲਾਂਕਿ ਜਾਵੇਦ ਦਾ ਕਹਿਣਾ ਹੈ ਕਿ ਇਹ ਕੇਸ ਗਲਤ ਹੈ, ਉਹ ਉਸ ਦਿਨ ਇਲਾਕੇ ’ਚ ਸੀ ਹੀ ਨਹੀਂ।
ਆਪ ਨੇਤਾ ਜਾਵੇਦ ਨੇ ਕਿਹਾ, ਉਨ੍ਹਾਂ ਨੂੰ ਮਾਰ ਦਿਓ, ਬਾਕੀ ਮੈਂ ਸੰਭਾਲ ਲਵਾਂਗਾ
ਜਾਵੇਦ ’ਤੇ ਐੱਫ਼ਆਈਆਰ ’ਚ ਪਵਨ ਨੇ ਦੱਸਿਆ ਕਿ 31 ਜੁਲਾਈ ਦੀ ਰਾਤ 10:30 ਵਜੇ ਅਸੀਂ ਕਾਰ ’ਚ ਨੂਹ ਤੋਂ ਸੋਹਾਣਾ ਜਾ ਰਹੇ ਸੀ। ਵਿਚਕਾਰ ਨੂਹ ਪੁਲਿਸ ਨੇ ਮੱਦਦ ਕਰਦੇ ਹੋਏ ਸਾਨੂੰ ਕੇਐੱਮਪੀ ਹਾਈਵੇ ਤੱਕ ਛੱਡਿਆ। ਸਾਨੂੰ ਕਿਹਾ ਕਿ ਅੱਗੇ ਰਸਤਾ ਸਾਫ਼ ਹੈ ਨਿੱਕਲ ਜਾਓ।
ਅਸੀਂ ਨਿਰੰਕਾਰੀ ਕਾਲਜ ਦੇ ਕੋਲ ਪਹੰੁਚੇ ਤਾਂ ਉੱਥੇ 150 ਲੋਕ ਖੜ੍ਹੇ ਸਨ। ਉਨ੍ਹਾਂ ਦੇ ਹੱਥਾਂ ’ਚ ਪੱਥਰ, ਲੋਹੇ ਦੀਆਂ ਰਾੜਾਂ ਤੇ ਪਿਸਤੌਲ ਸਨ। ਉੱਥੇ ਜਾਵੇਦ ਵੀ ਸੀ। ਉਸ ਦੇ ਕਹਿਣ ’ਤੇ ਭੜਕੀ ਭੀੜ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਸਾਡੀ ਕਾਰ ’ਤੇ ਪੱਥਰ ਮਾਰੇ। ਉੱਥੇ ਹੀ ਜਾਵੇਦ ਵੀ ਸੀ। ਉਸ ਦੇ ਕਹਿਣ ’ਤੇ ਭੜਕੀ ਭੀੜ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਸਾਡੀ ਕਾਰ ’ਤੇ ਪੱਥਰ ਮਾਰੇ। ਜਿਸ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।
ਮੈਂ ਕਾਰ ਤੋਂ ਹੇਠਾਂ ਉੱਤਰਿਆ ਤਾਂ ਜਾਵੇਦ ਨੇ ਕਿਹਾ ਕਿ ਇਨ੍ਹਾਂ ਨੂੰ ਮਾਰ ਦਿਓ। ਜੋ ਹੋਵੇਗਾ ਮੈਂ ਸੰਭਾਲ ਲਵਾਂਗਾ। ਇਹ ਸੁਣ ਕੇ 20-25 ਲੋਕਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਪ੍ਰਦੀਪ ਅਤੇ ਗਨਪਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੇ ਸਾਹਮਣੇ ਪ੍ਰਦੀਪ ਦੇ ਸਿਰ ’ਤੇ ਲੋਹੇ ਦੀ ਰਾਡ ਮਾਰੀ। ਜਿਸ ਨਾਲ ਉਹ ਹੇਠਾਂ ਡਿੱਗ ਗਿਆ।
ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਉਹ ਮੈਨੂੰ ਤੇ ਗਣਪਤ ਨੂੰ ਭੀੜ ’ਚੋਂ ਕੱਢ ਕੇ ਲੈ ਗਏ ਅਤੇ ਪ੍ਰਦੀਪ ਨੂੰ ਭੀੜ ਸਰੀਏ ਮਾਰਦੀ ਰਹੀ। ਉਸ ਨੂੰ ਨਾਜੁਕ ਹਾਲਤ ’ਚ ਹਸਪਤਾਲ ਪਹੰੁਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਕਾਂਗਰਸੀ ਐੱਮਐੱਲਏ ਦੀ ਸੁਰੱਖਿਆ ਹਟਾਈ | AAP Leader
ਸਰਕਾਰ ਨੇ ਕਾਂਗਰਸੀ ਐੱਮਐੱਲਏ ਮਾਮਨ ਖਾਨ ਦੀ ਸੁਰੱਖਿਆ ਹਟਾ ਦਿੱਤੀ ਹੈ। ਮਾਮਨ ਖਾਨ ਨੂਹ ਦੀ ਫਿਰੋਜ਼ਪੁਰ ਝਿਰਕਾ ਸੀਟ ਤੋਂ ਵਿਧਾਇਕ ਹਨ। ਨੂਹ ਹਿੰਸਾ ਨੂੰ ਲੈ ਕੇ ਉਨ੍ਹਾਂ ’ਤੇ ਵੀ ਸਲਾ ਚੁੱਕੇ ਜਾ ਰਹੇ ਹਨ। ਮਾਮਨ ਖਾਨ ਦਾ ਵਿਧਾਨ ਸਭਾ ’ਚ ਦਿੱਤਾ ਧਮਕੀ ਵਾਲਾ ਪੁਰਾਣਾ ਵੀਡੀਓ ਅਤੇ ਇੱਕ ਟਵੀਟ ਨੂੰ ਲੈ ਕੇ ਸਰਕਾਰ ਦੀ ਉਨ੍ਹਾਂ ’ਤੇ ਨਜ਼ਰ ਹੈ। ਉੱਥੇ ਹੀ ਵਿਧਾਇਕ ਮਾਮਨ ਖਾਨ ਨੂੰ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ, ਮੈਨੂੰ ਧਮਕੀਆਂ ਮਿਲ ਰਹੀਆਂ ਹਨ।
ਆਪ’ ਆਗੂ ਦਰਸ਼ਨ ਚੀਮਾ ਨੇ ਭਰਪੂਰਗੜ੍ਹ ਵਿਖੇ ਕੀਤੀ ਮੀਟਿੰਗ
ਆਪ’ ਆਗੂ ਦਰਸ਼ਨ ਚੀਮਾ ਨੇ ਭਰਪੂਰਗੜ੍ਹ ਵਿਖੇ ਕੀਤੀ ਮੀਟਿੰਗ
ਅਨਿਲ ਲੁਟਾਵਾ, ਅਮਲੋਹ। ਆਮ ਆਦਮੀ ਹਲਕਾ ਅਮਲੋਹ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਦੀ ਅਗਵਾਈ ਵਿਚ ਪਿੰਡ ਭਰਪੂਰਗੜ੍ਹ ਵਿਖੇ ਹੋਈ, ਜਿਸ ਵਿਚ ਸੀਨੀਅਰ ਆਗੂ ਗੁਰਦਿਆਲ ਸਿੰਘ ਘੁੱਲੂਮਾਜਰਾ, ਗੁਰਮੀਤ ਸਿੰਘ ਰਾਮਗੜ੍ਹ, ਪਰਮਜੀਤ ਸਿੰਘ ਗਿੱਲ, ਗਗਨਦੀਪ ਗੱਗੀ ਆਦਿ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ. ਚੀਮਾ ਨੇ ਕਿ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਬਿਜਲੀ ਦੀ ਦਿੱਤੀ ਗਾਰੰਟੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੂਬੇ ਵਿਚ ‘ਆਪ’ ਸਰਕਾਰ ਬਣਨ ’ਤੇ ਹੋਰ ਵੀ ਰਿਆਇਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਇਸ ਮਹਿੰਗਾਈ ਦੀ ਦਲ-ਦਲ ਵਿਚੋਂ ਬਾਹਰ ਕੱਢਿਆ ਜਾ ਸਕੇਂ।
ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਸ. ਚੀਮਾ ਨੇ ਕਿਹਾ ਕਿ ਇਹ ਸਰਕਾਰ ਹਰ ਫ਼ਰੰਟ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਵਿਚ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿਚੋਂ ਕੋਈ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣ ਤਾਂ ਜੋ ਸੂਬੇ ਵਿਚ ‘ਆਪ’ ਦੀ ਸਰਕਾਰ ਲਿਆਂਦੀ ਜਾ ਸਕੇਂ ਅਤੇ ਸਰਵਪੱਖੀ ਵਿਕਾਸ ਕਰਵਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਦੀਆਂ ਵਧੀਆਂ ਮੁਸ਼ਕਿਲਾਂ
ਰਾਸ਼ਟਰੀ ਐਸ ਸੀ ਕਮਿਸ਼ਨ ਵੱਲੋਂ ਪੰਜਾਬ ਦੇ ਡੀ ਜੀ ਪੀ ਅਤੇ ਚੀਫ ਸਕੱਤਰ ਨੂੰ ਨੋਟਿਸ ਭੇਜ ਕਾਰਵਾਈ ਦੇ ਹੁਕਮ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ ਸੰਗਰੂਰ। ਗਗਨ ਦੀਪ ਕੌਰ ਮਾਨ ਉਰਫ ਅਨਮੋਲ ਗਗਨ ਮਾਨ ਵੱਲੋਂ ਨਿੱਜੀ ਚੈਨਲ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਭਾਰਤ ਦੇ ਸੰਵਿਧਾਨ ਪ੍ਰਤੀ ਬੋਲੇ ਗਏ ਅਪਸ਼ਬਦਾਂ ਕਰਕੇ ਪੰਜਾਬ ਭਰ ਵਿੱਚ ਜਿਥੇ ਜਗ੍ਹਾ ਜਗ੍ਹਾ ਉਸਦੇ ਪੁਤਲੇ ਫੂਕੇ ਗਏ ਤੇ ਧਰਨਾ ਪ੍ਰਦਰਸ਼ਨ ਕੀਤੇ ਗਏ ਓਥੇ ਹੀ ਸੰਗਰੂਰ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਐਸ ਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੱਧੂ ਵੱਲੋਂ ਨੈਸ਼ਨਲ ਐਸ ਸੀ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਕਾਇਤ ਉਪਰ ਕਮਿਸ਼ਨ ਵੱਲੋਂ ਪੰਜਾਬ ਦੇ ਡੀ ਜੀ ਪੀ ਅਤੇ ਚੀਫ ਸਕੱਤਰ ਨੂੰ ਨੋਟਿਸ ਭੇਜ 15 ਦਿਨਾਂ ਦੇ ਅੰਦਰ ਬਣਦੀ ਕਾਰਵਾਈ ਕਰਕੇ ਜਵਾਬ ਤਲਬ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਦਿਓਲ ਅਤੇ ਐਸ ਸੀ ਮੋਰਚੇ ਦੇ ਜਿਲਾ ਪ੍ਰਧਾਨ ਸਿੱਧੂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਨੇ ਸਾਨੂੰ ਜੋ ਹੱਕ ਦਿਤੇ, ਉਹਨਾਂ ਅਧਿਕਾਰਾਂ ਕਰਕੇ ਹੀ ਅੱਜ ਸਮਾਜ ਵਿੱਚ ਹਰ ਇੱਕ ਵਰਗ ਬਰਾਬਰਤਾ ਦੀ ਜਿੰਦਗੀ ਜੀਅ ਰਿਹਾ ਹੈ ਪਰ ਕੁਝ ਸ਼ਰਾਰਤੀ ਲੋਕ ਜੋ ਆਪਣੀ ਰਾਜਨੀਤੀ ਚਮਕਾਉਣ ਲਈ ਅਜਿਹੀਆਂ ਹਰਕਤਾਂ ਕਰ ਰਹੇ ਹਨ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਉਹਨਾਂ ਮੰਗ ਕੀਤੀ ਕਿ ਅਨਮੋਲ ਗਗਨ ਮਾਨ ਉਪਰ ਦੇਸ਼ ਦ੍ਰੋਹ ਦਾ ਪਰਚਾ ਦਰਜ ਕਰਕੇ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਹੈ ਤਾਂ ਜੋ ਕਰੋੜਾਂ ਭਾਰਤ ਵਾਸੀਆਂ ਅਤੇ ਦਲਿਤ ਭਾਈਚਾਰੇ ਦੇ ਦਿਲਾਂ ਨੂੰ ਪਹੁੰਚੀ ਡੂੰਘੀ ਠੇਸ ਉਪਰ ਮਲ੍ਹਮ ਲਗਾਇਆ ਜਾ ਸਕੇ ਤੇ ਆਉਣ ਆਲੇ ਸਮੇ ਵਿਚ ਕੋਈ ਅਜੇਹੀ ਹਰਕਤ ਕਰਨ ਬਾਰੇ ਸੋਚ ਵੀ ਨਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।
ਸੁਨੀਲ ਜਾਖੜ ਦੀ ਕੋਠੀ ‘ਤੇ ‘ਆਪ’ ਆਗੂ ਨੇ ਵਰ੍ਹਾਏ ਇੱਟਾਂ ਰੋੜੇ
ਅਬੋਹਰ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਊਥ ਐਵੇਨਿਊ ‘ਚ ਬਣੀ ਕੋਠੀ ‘ਤੇ ਇੱਕ ਸ਼ਖਸ ਵਲੋਂ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਮਲਾ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਰਮੇਸ਼ ਸੋਨੀ ਨਾਮੀ ਸ਼ਕਸ ਵੱਲੋਂ ਕੀਤਾ ਗਿਆ ਅਤੇ ਜਾਖੜ ਦੀ ਕੋਠੀ ‘ਤੇ ਇੱਟਾਂ ਪੱਥਰ ਵਰ੍ਹਾਉਣ ਦੇ ਨਾਲ ਨਾਲ ਕੋਠੀ ਅੰਦਰ ਪੈਟ੍ਰੋਲ ਦੀ ਬੋਤਲ ਵੀ ਸੁੱਟੀ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਆਗੂ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ‘ਆਪ’ ਆਗੂ ਵਲੋਂ 15 ਮਿੰਟਾਂ ਤੱਕ ਇਹ ਸਭ ਕਰਦਾ ਰਿਹਾ ਅਤੇ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋਈ ਦੱਸੀ ਜਾ ਰਹੀ ਹੈ । ਸੋਨੀ ਦੇ ਸਮਰਥਕਾਂ ਦਾ ਇਸ ਸਬੰਧੀ ਕਹਿਣਾ ਹੈ ਕਿ ਉਸ ਵੱਲੋਂ ਸਰਕਾਰ ਪ੍ਰਤੀ ਰੋਹ ਦਾ ਮੁਜ਼ਾਹਰਾ ਕਰਨ ਲਈ ਇਹ ਕਾਰਵਾਈ ਕੀਤੀ ਗਈ।
2 ਘੰਟੇ ਦੇ ਲਗਭਗ ਚੱਲੀ ਮੀਟਿੰਗ, ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਦੀ ਕੋਸ਼ਿਸ਼
ਪਹਿਲੀ ਮੀਟਿੰਗ ਵਿੱਚ ਗੱਲਬਾਤ ਰਹੀ ਕਾਫ਼ੀ ਲਾਹੇਵੰਦ, ਦੁਬਾਰਾ ਮੀਟਿੰਗ ਫਿਰ ਕਰਨਗੇ ਆਪ ਲੀਡਰ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਦੋ ਫਾੜ ਹੋਣ ਦੇ ਕਿਨਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਹੁਣ ਸੁੱਚਾ ਸਿੰਘ ਛੋਟੇਪੁਰ ਦੀ ਯਾਦ ਆ ਗਈ ਹੈ, ਜਿਸ ਕਾਰਨ ਬੀਤੀ ਸ਼ਾਮ ਆਮ ਆਦਮੀ ਪਾਰਟੀ ਦੇ ਅੱਧੀ ਦਰਜਨ ਲੀਡਰਾਂ ਦੀ ਟੀਮ ਸੁੱਚਾ ਸਿੰਘ ਛੋਟੇਪੁਰ ਦੀ ਰਿਹਾਇਸ਼ ‘ਤੇ ਹੀ ਪਹੁੰਚ ਗਈ ਅਤੇ 2 ਘੰਟਿਆਂ ਤੱਕ ਦੀ ਲੰਬੀ ਮੀਟਿੰਗ ਕੀਤੀ ਗਈ ਜਿੱਥੇ ਕਿ ਸੁੱਚਾ ਸਿੰਘ ਛੋਟੇਪੁਰ ਦਾ ਗੁੱਸਾ ਠੰਢਾ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਘਰ ਵਾਪਸੀ ਕਰਨ ਦੀ ਮੰਗ ਕੀਤੀ ਗਈ।
ਜਿਸ ‘ਤੇ ਸੁੱਚਾ ਸਿੰਘ ਛੋਟੇਪੁਰ ਨੇ ਕੁਝ ਸ਼ਰਤਾਂ ਲਗਾਉਂਦੇ ਹੋਏ ਵਾਪਸ ਭੇਜ ਦਿੱਤਾ ਹੈ। ਪਹਿਲੀ ਮੀਟਿੰਗ ਕਾਫ਼ੀ ਹੱਦ ਤੱਕ ਸਫ਼ਲ ਰਹਿਣ ਕਾਰਨ ਖ਼ੁਸ਼ ਨਜ਼ਰ ਆ ਰਹੀ ਆਮ ਆਦਮੀ ਪਾਰਟੀ ਦੀ ਇਹ ਲੀਡਰਾਂ ਦੀ ਟੀਮ ਮੁੜ ਤੋਂ ਸੁੱਚਾ ਸਿੰਘ ਛੋਟੇਪੁਰ ਨਾਲ ਮੀਟਿੰਗ ਕਰੇਗੀ, ਜਿਸ ਵਿੱਚ ਭਗਵੰਤ ਮਾਨ ਦੇ ਸ਼ਾਮਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਸੁੱਚਾ ਸਿੰਘ ਛੋਟੇਪੁਰ ‘ਤੇ ਵਰਕਰਾਂ ਤੋਂ ਪੈਸੇ ਲੈਣ ਦਾ ਦੋਸ਼ ਲਗਾਉਂਦੇ ਹੋਏ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਆਪਣੀ ਵੱਖਰੀ ਪਾਰਟੀ ਬਣਾਉਂਦੇ ਹੋਏ ਵਿਧਾਨ ਸਭਾ ਚੋਣਾਂ ਵਿੱਚ ਭਾਗ ਵੀ ਲਿਆ ਸੀ ਪਰ ਉਨ੍ਹਾਂ ਨੂੰ ਕੋਈ ਸਫ਼ਲਤਾ ਨਾ ਮਿਲਣ ਕਾਰਨ ਉਨ੍ਹਾਂ ਦੀ ਇਹ ਪਾਰਟੀ ਸਿਰਫ਼ ਕਾਗਜ਼ਾਂ ਤੱਕ ਹੀ ਸਿਮਟ ਕੇ ਰਹਿ ਗਈ ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਵੀ ਸਰਗਰਮ ਸਿਆਸਤ ਤੋਂ ਬਾਹਰ ਚੱਲ ਰਹੇ ਸਨ।
ਸੁਖਪਾਲ ਖਹਿਰਾ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਚਲਾਉਣ ਅਤੇ ਪਾਰਟੀ ਨੂੰ ਦੋ ਫਾੜ ਕਰਨ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਚਾਹੁੰਦੀ ਹੈ। ਇਸ ਲਈ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ, ਪਾਰਟੀ ਉਪ ਪ੍ਰਧਾਨ ਡਾ. ਬਲਬੀਰ ਸਿੰਘ, ਵਿਧਾਇਕ ਬਲਜਿੰਦਰ ਕੌਰ, ਕਰਮਜੀਤ ਸਿੰਘ ਟਿਵਾਣਾ ਅਤੇ ਮਨਜੀਤ ਬਿੱਟੀ ਨੂੰ ਸੁੱਚਾ ਸਿੰਘ ਛੋਟੇਪੁਰ ਦੇ ਘਰ ਭੇਜਿਆ ਸੀ।
ਇਸ ਮੌਕੇ ਇਨ੍ਹਾਂ ਲੀਡਰਾਂ ਦੀ ਲਗਭਗ 2 ਘੰਟੇ ਮੀਟਿੰਗ ਚੱਲੀ ਅਤੇ ਇਸ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੇ ਜੰਮ ਕੇ ਆਪਣੀ ਭੜਾਸ ਕੱਢਦੇ ਹੋਏ ਆਪ ਲੀਡਰਾਂ ਨੂੰ ਕਾਫ਼ੀ ਜਿਆਦਾ ਸੁਣਾਇਆ ਜਿੱਥੇ ਕਿ ਆਮ ਆਦਮੀ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਟੋਕਨ ਦੀ ਥਾਂ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਅਤੇ ਗਿਲੇ ਸ਼ਿਕਵੇ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸਾਰੇ ਗੁੱਸੇ ਗਿਲੇ ਛੱਡਦੇ ਹੋਏ ਪਾਰਟੀ ਵਿੱਚ ਵਾਪਸੀ ਕਰ ਲੈਣ। ਜਿਸ ਤੋਂ ਬਾਅਦ ਸੁੱਚਾ ਸਿੰਘ ਛੋਟੇਪੁਰ ਨੇ ਕੁਝ ਸਮਾਂ ਵਿਚਾਰ ਕਰਨ ਲਈ ਮੰਗਿਆ ਹੈ ਇਸ ਨਾਲ ਹੀ ਆਪਣੀਆਂ ਕੁਝ ਸ਼ਰਤਾਂ ਵੀ ਇਨ੍ਹਾਂ ਲੀਡਰਾਂ ਨੂੰ ਦੱਸ ਦਿੱਤੀਆਂ ਹਨ, ਜਿਨਾਂ ‘ਤੇ ਵਿਚਾਰ ਕਰਨ ਤੋਂ ਬਾਅਦ ਅਗਲੀ ਮੀਟਿੰਗ ਤੈਅ ਹੋਵੇਗੀ।
ਜਨਤਕ ਮੁਆਫ਼ੀ ਮੰਗੇ, ਆਪ ਦੀ ਕੇਂਦਰੀ ਲੀਡਰਸ਼ਿਪ : ਛੋਟੇਪੁਰ
ਸੁੱਚਾ ਸਿੰਘ ਛੋਟੇਪੁਰ ਨੇ ਆਪਣੀਆਂ ਮੰਗਾਂ ਵਿੱਚ ਸਭ ਤੋਂ ਵੱਡੀ ਮੰਗ ਰੱਖੀ ਹੈ ਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਕਾਰਨ ਉਨ੍ਹਾਂ ਦਾ ਭਵਿੱਖ ਵੀ ਦਾਅ ‘ਤੇ ਲੱਗ ਗਿਆ ਸੀ, ਇਸ ਲਈ ਉਨ੍ਹਾਂ ਤੋਂ ਪਹਿਲਾਂ ਜਨਤਕ ਤੌਰ ‘ਤੇ ਮੁਆਫ਼ੀ ਮੰਗੀ ਜਾਵੇ ਤਾਂ ਕਿ ਪੰਜਾਬ ਦੀ ਆਮ ਜਨਤਾ ਨੂੰ ਵੀ ਪਤਾ ਲੱਗੇ ਕਿ ਆਖ਼ਰਕਾਰ ਉਨ੍ਹਾਂ ਦੀ ਕੋਈ ਗਲਤੀ ਨਹੀਂ ਸੀ, ਸਗੋਂ ਉਨ੍ਹਾਂ ‘ਤੇ ਗਲਤ ਦੋਸ਼ ਲਗਾਏ ਗਏ ਸਨ। ਇਸ ਨਾਲ ਛੋਟੇਪੁਰ ਦੀਆਂ ਅੱਧੀ ਦਰਜਨ ਹੋਰ ਸ਼ਰਤਾਂ ਹਨ ਜਿਨ੍ਹਾਂ ‘ਤੇ ਪਾਰਟੀ ਵਿਚਾਰ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਰੇ ਪੰਜਾਬ ‘ਚ ਚਲਾਵਾਂਗੇ ਜਾਗਰੂਕਤਾ ਮੁਹਿੰਮ: ਡਾ. ਬਲਬੀਰ
ਹੱਲ ਲਈ ਬੁਲਾਇਆ ਜਾਵੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ:  ਆਪ
ਗੌਂਸਪੁਰ/ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਦੇ ਦਰਿਆਵਾਂ ‘ਚ ਸਨਅੱਤਾਂ ਅਤੇ ਸੀਵਰੇਜ ਦੇ ਗੰਦੇ ਤੇ ਜ਼ਹਿਰੀਲੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਤੋਂ  ਸਰਕਾਰ ਤੇ ਜਨਤਾ ਨੂੰ ਸੁਚੇਤ ਕਰਨ ਦੇ ਮਕਸਦ ਨਾਲ ਅੱਜ ਪਾਰਟੀ ਦੇ ਸੂਬਾ ਸਹੁ-ਪ੍ਰਧਾਨ ਡਾ. ਬਲਬੀਰ  ਸਿੰਘ  ਦੀ ਅਗਵਾਈ ‘ਚ ਆਮ ਆਦਮੀ ਪਾਰਟੀ  ਦੇ ਸੀਨੀਅਰ ਆਗੂਆਂ ਵੱਲੋਂ ਪਿੰਡ ਗੌਸਪੁਰ, ਹੰਬੜਾਂ ਰੋਡ (ਲੁਧਿਆਣਾ) ਤੋਂ  ‘ਬੁੱਢਾ ਨਾਲਾ’ ਦੇ ਪ੍ਰਦੂਸ਼ਿਤ ਪਾਣੀ ਦੇ ਕਰੀਬ ਡੇਢ ਸੌ ਨਮੂਨੇ ਬੋਤਲਾਂ ‘ਚ ਭਰੇ ਗਏ ਇਸ ਉਪਰੰਤ ਨਮੂਨਿਆਂ ਨੂੰ  ਇੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗੱਡੀ ‘ਚ ਰੱਖ ਕੇ ਇੱਕ ਵੱਡੇ ਕਾਫਲੇ ਦੇ ਰੂਪ ‘ਚ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਨੂੰ ਭੇਂਟ ਕਰਨ ਲਈ ਚੰਡੀਗੜ੍ਹ ਲਈ  ਰਵਾਨਾ ਕੀਤਾ।
ਇਸੇ ਤਰ੍ਹਾਂ ਪੰਜਾਬ ਦੇ ਸਾਰੇ 117 ਵਿਧਾਇਕਾਂ ਤੇ ਲੋਕ ਸਭਾ/ਰਾਜ ਸਭਾ ਦੇ 20 ਮੈਂਬਰਾਂ ਨੂੰ  ਇੱਕ-ਇੱਕ  ਬੋਤਲ ਭੇਂਟ  ਕੀਤੀ ਜਾਵੇਗੀ ਤਾਂ ਕਿ ਉਹ ਅੱਗੇ ਪੰਜਾਬ ਦੀ ਸਾਰੀ  ਜਨਤਾ ਨੂੰ ਇਸ ਗੰਭੀਰ ਸਮੱਸਿਆ ਸਬੰਧੀ ਸੁਚੇਤ ਕਰ ਸਕਣ ਇਸ ਸਮੇਂ ਹੋਰਨਾਂ ਤੋਂ ਇਲਾਵਾ ਐੱਮ. ਪੀ. ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਗੁਰਦਿੱਤ ਸਿੰਘ ਸੇਖੋਂ, ਕੁਲਦੀਪ ਸਿੰਘ ਧਾਲੀਵਾਲ, ਅਨਿਲ ਠਾਕੁਰ (ਸਾਰੇ ਜ਼ੋਨ ਪ੍ਰਧਾਨ), ਸੂਬਾ ਯੂਥ ਪ੍ਰਧਾਨ ਮਨਜਿੰਦਰ ਸਿੰਘ, ਸੂਬਾ ਸਪੋਕਸਪਰਸਨ ਦਰਸ਼ਨ ਸਿੰਘ ਸ਼ੰਕਰ, ਸੂਬਾ ਮੀਤ ਪ੍ਰਧਾਨ ਕਰਨਵੀਰ ਟਿਵਾਣਾ, ਸੂਬਾ ਜਨਰਲ ਸਕੱਤਰ  ਅਹਿਬਾਬ ਸਿੰਘ ਗਰੇਵਾਲ, ਜ਼ੋਨ ਸੰਗਠਨ ਇੰਚਾਰਜ ਮੋਹਨ ਵਿਰਕ, ਜ਼ੋਨ ਯੂਥ ਪ੍ਰਧਾਨ ਅਮਨਦੀਪ ਮੋਹੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਧਮੋਟ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਹਲਕਾ ਗਿੱਲ ਪ੍ਰਧਾਨ ਜੀਵਨ ਸਿੰਘ ਸੰਗੋਵਾਲ ਵੀ ਹਾਜ਼ਰ ਸਨ।
ਇਸ ਮੌਕੇ ਪਤਰਕਾਰਾਂ ਨਾਲ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਾਤਾਰ ਦਰਿਆਵਾਂ ਦੇ ਪ੍ਰਦੂਸ਼ਿਤ ਤੇ ਜ਼ਹਿਰੀਲੇ ਪਾਣੀ ਨਾਲ ਮਨੁੱਖੀ ਜੀਵਨ ਤੇ ਜੀਵ-ਜੰਤੂਆਂ ਨੂੰ ਗੰਭੀਰ ਖਤਰਾ ਪੈਦਾ ਹੋ ਗਿਆ ਹੈ ਉਨ੍ਹਾਂ  ਮੰਗ ਕੀਤੀ  ਕਿ ਇਸ ਭਿਆਨਕ ਸਥਿਤੀ ਦੇ ਸਹੀ ਹੱਲ ‘ਤੇ ਵਿਚਾਰ ਕਰਨ ਲਈ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਪਾਰਟੀ ਦੇ ਆਗੂਆਂ ਨੂੰ ਮਾਝੇ ਦੇ ਪਿੰਡ ਬੁੱਟਰ ਸਿਵੀਆਂ ਦੀ ਡਰੇਨ ਨੇੜੇ ਨਾ ਜਾਣ ਦੀ ਸਖ਼ਤ ਅਲੋਚਨਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ‘ਪੰਜਾਬ ਦੇ ਦੋਖੀਆਂ ਦਾ ਰਾਖਾ’ ਹੋਣ ਦਾ ਦੋਸ਼ ਲਗਾਇਆ ਹੈ।
ਡਾ. ਬਲਬੀਰ ਸਿੰਘ ਤੇ ਸ਼੍ਰੀਮਤੀ ਮਾਣੂਕੇ ਨੇ ਕਿਹਾ ਕਿ ਦਰਿਆਵਾਂ ਦੇ ਪਲੀਤ ਤੇ ਜ਼ਹਿਰੀਲੇ ਪਾਣੀਆਂ ਨਾਲ ਭਾਰੀ ਤਾਦਾਦ ਵਿਚ ਲੋਕ ਤੇ ਕਰੋੜਾਂ ਜਲ-ਜੀਵ ਜੰਤੂ ਤੇ ਪੰਛੀ ਮਰ ਰਹੇ ਹਨ ਮਾਝਾ, ਦੋਆਬਾ ਤੇ ਮਾਲਵਾ ਸਮੇਤ ਰਾਜਸਥਾਨ ਤੱਕ ਅਪਾਹਜ਼ ਬੱਚੇ ਪੈਦਾ ਹੋ ਰਹੇ ਹਨ ਇਸ ਮੌਕੇ ਲਾਗਲੇ ਪਿੰਡਾਂ ਦੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੇ ਨੇਤਾਵਾਂ  ਤੇ  ਮੀਡੀਆ ਨੂੰ ਉਨ੍ਹਾਂ ਦੇ ਪਿੰਡਾਂ ‘ਚ ਜ਼ਹਿਰੀਲੇ ਪਾਣੀ ਨਾਲ ਮਨੁੱਖੀ ਜੀਵਨ ਨਾਲ ਹੋ ਰਹੇ ਖਿਲਵਾੜ ਤੋਂ ਜਾਣੂ ਕਰਵਾਇਆ  ਤੇ ਆਮ ਆਦਮੀ ਪਾਰਟੀ ਵੱਲੋਂ ਇਸ ਗੰਭੀਰ ਮੁੱਦੇ ਨੂੰ ਚੁੱਕਣ ਲਈ ਧੰਨਵਾਦ ਕੀਤਾ।
ਜਲੰਧਰ (ਸੱਚ ਕਹੂੰ ਨਿਊਜ਼)। ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦੋ ਆਪ ਆਗੂ ਹਰਕ੍ਰਿਸ਼ਨ ਸਿੰਘ ਵਾਲੀਆ ਜੋ ਕੈਂਟ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਚੁੱਕੇ ਹਨ ਤੇ ਨਕੋਦਰ ਤੋਂ ‘ਆਪ’ ਦੇ ਸੀਨੀਅਰ ਆਗੂ ਕਰਨਲ ਸੀ. ਡੀ. ਕੰਬੋਜ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਸਵੇਰੇ ਵਾਲੀਆ ਦੇ ਜਲੰਧਰ ਕੁੰਜ ਸਥਿਤ ਘਰ ਪਹੁੰਚੇ ਤੇ ਹਰਕ੍ਰਿਸ਼ਨ ਵਾਲੀਆ ਨੂੰ ਅਕਾਲੀ ਦਲ ‘ਚ ਸ਼ਾਮਲ ਕੀਤਾ।
ਇਸ ਮੌਕੇ ਵਾਲੀਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਇੱਕ ਸੋਚ ਤਹਿਤ ਜੁੜੇ ਸਨ, ਜੋ ਦੇਸ਼ ਨੂੰ ਨਵੀਂ ਦਿਸ਼ਾ ਤੇ ਬਦਲਾਅ ਵੱਲ ਲਿਜਾਣ ਵਾਲੀ ਸੀ ਪਰ ਜਦੋਂ ਹੁਣ ਉਨ੍ਹਾਂ ਨੇ ਦੇਖਿਆ ਕਿ ਪਾਰਟੀ ਹਾਈਕਮਾਨ ਨੂੰ ਲੈ ਕੇ ਵੱਡੀ ਲੀਡਰਸ਼ਿਪ ਖੁਦ ਹੀ ਭ੍ਰਿਸ਼ਟਾਚਾਰ ‘ਚ ਡੁੱਬ ਗਈ ਤਾਂ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਆਪ ‘ਚ ਰਾਜ ਸਭਾ ਦੀਆਂ ਸੀਟਾਂ ਪੈਸੇ ਲੈ ਕੇ ਵੇਚੀਆਂ ਗਈਆਂ ਹਨ। ਇਸ ਮੌਕੇ ਸੁਖਬੀਰ ਬਾਦਲ ਨੇ ਆਪ ‘ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਜ਼ਿਆਦਾ ਦੇਰ ਨਹੀਂ ਟਿਕੇਗੀ ਤੇ ਹੁਣ ਇਸ ਪਾਰਟੀ ਦਾ ਸਫਾਇਆ ਤੈਅ ਹੈ। ਇਸ ਮੌਕੇ ਸੁਖਬੀਰ ਬਾਦਲ ਸਮੇਤ ਕਈ ਹੋਰ ਆਗੂ ਮੌਜ਼ੂਦ ਸਨ।
ਸਰਕਾਰ ਨੇ ਧੱਕੇਸ਼ਾਹੀ ਕਰਕੇ ਕੱਢਿਆ ਲੋਕਤੰਤਰ ਦਾ ਜਨਾਜ਼ਾ : ਅਮਨ ਅਰੋੜਾ
‘ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ ਸਰਕਾਰੀ ਧੱਕੇਸ਼ਾਹੀ’
ਸੰਗਰੂਰ (ਗੁਰਪ੍ਰੀਤ ਸਿੰਘ)। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਗਰ ਨਿਗਮਾਂ ਤੇ ਨਗਰ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਆਮ ਆਦਮੀ ਪਾਰਟੀ ਇਸ ਦੇ ਧੱਕੇਸ਼ਾਹੀ ਦੇ ਖਿਲਾਫ਼ ਮੁਹਿੰਮ ਛੇੜੇਗੀ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਹਲਕਾ ਸੁਨਾਮ ਤੇ ਵਿਧਾਇਕ ਅਮਨ ਅਰੋੜਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਰੋੜਾ ਨੇ ਕਿਹਾ ਕਿ ਜਦੋਂ ਤੋਂ ਇਨ੍ਹਾਂ ਚੋਣਾਂ ਦਾ ਐਲਾਨ ਹੋਇਆ ਕਾਂਗਰਸ ਸਰਕਾਰ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਨੀ ਆਰੰਭ ਕਰ ਦਿੱਤੀ, ਉਨ੍ਹਾਂ ਨੂੰ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ, ਪ੍ਰਸ਼ਾਸਨ ਵੱਲੋਂ ਐਨਓਸੀ ਨਹੀਂ ਦਿੱਤੀ ਗਈ ਅਤੇ ਹਰੇਕ ਜਗ੍ਹਾ ਧੱਕਾ ਮੁੱਕੀ ਤੇ ਰੌਲ਼ੇ ਗੌਲ਼ੇ ਦੀਆਂ ਖ਼ਬਰਾਂ ਆਈਆਂ। (Aman Arora)
ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਬਾਵਜੂਦ ਸੂਬੇ ਦਾ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਇਸ ਸਰਕਾਰੀ ਧੱਕੇਸ਼ਾਹੀ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਦੀਆਂ ਲੀਹਾਂ ‘ਤੇ ਤੁਰਨ ਲੱਗ ਪਈ ਹੈ। ਬੇਸ਼ੱਕ ਧੱਕੇਸ਼ਾਹੀ ਨਾਲ ਚੋਣਾਂ ਵਿੱਚ ਕਾਂਗਰਸ ਜਿੱਤ ਪ੍ਰਾਪਤ ਕਰ ਵੀ ਲਵੇ ਪਰ ਇਹ ਸਰਕਾਰ ਲੋਕਾਂ ਦੇ ਦਿਲਾਂ ਵਿੱਚੋਂ ਉਤਰ ਚੁੱਕੀ ਹੈ। ਅਮਨ ਅਰੋੜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਹਰ ਪੱਧਰ ਤੇ ਜੂਝਣ ਲਈ ਪੂਰੀ ਤਰ੍ਹਾਂ ਤਿਆਰ ਹੈ, ਚਾਹੇ ਉਨ੍ਹਾਂ ਨੂੰ ਧਰਨੇ ਲਾਉਣੇ ਪੈਣ ਜਾਂ ਸੜਕਾਂ ਜਾਮ ਕਰਨੀਆਂ ਪੈਣ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਆਗੂ ਮੌਜ਼ੂਦ ਸਨ। (Aman Arora)