ENG vs IND - Sach Kahoon Punjabi
Rishabh Pant: ਜ਼ਖਮੀ ਪੰਤ ਦੀ ਧਮਾਕੇਦਾਰ ਪਾਰੀ ਨੇ ਜਿੱਤਿਆ ਦਿਲ, ਮੈਦਾਨ ’ਤੇ ਸਭ ਨੇ ਤਾੜੀਆਂ ਮਾਰ ਵਧਾਇਆ ਹੌਂਸਲਾ
Rishabh Pant: ਸਪੋਰਟਸ ਡੈਸਕ। ਸੱਟ ਨਾਲ ਜੂਝ ਰਹੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਨਾ ਸਿਰਫ਼ ਮੈਦਾਨ ’ਤੇ ਵਾਪਸੀ ਕੀਤੀ, ਸਗੋਂ ਆਪਣੇ ਪ੍ਰਦਰਸ਼ਨ ਨਾਲ ਇਹ ਵੀ ਸਾਬਤ ਕਰ ਦਿੱਤਾ ਕਿ ਜਦੋਂ ਟੀਮ ਨੂੰ ਉਸਦੀ ਜ਼ਰੂਰਤ ਹੋਵੇਗੀ, ਤਾਂ ਉਹ ਕਿਸੇ ਵੀ ਸਥਿਤੀ ’ਚ ਟੀਮ ਦਾ ਸਾਥ ਦੇਣਗੇ। ਭਾਰਤੀ ਪ੍ਰਸ਼ੰਸਕਾਂ ਤੋਂ ਇਲਾਵਾ, ਓਲਡ ਟਰੈਫੋਰਡ ਸਟੇਡੀਅਮ ’ਚ ਮੌਜੂਦ ਇੰਗਲੈਂਡ ਦੇ ਦਰਸ਼ਕਾਂ ਨੇ ਵੀ ਰਿਸ਼ਭ ਪੰਤ ਦੀ ਇਸ ਭਾਵਨਾ ਦੀ ਪ੍ਰਸ਼ੰਸਾ ਕੀਤੀ। ਸੋਸ਼ਲ ਮੀਡੀਆ ’ਤੇ ਅਜਿਹੇ ਕਈ ਵੀਡੀਓ ਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ, ਜਿਸ ’ਚ ਪ੍ਰਸ਼ੰਸਕ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਹੋਏ ਪੰਤ ਦਾ ਸਵਾਗਤ ਕਰਦੇ ਹੋਏ ਵੇਖੇ ਜਾ ਸਕਦੇ ਹਨ।
ਇਹ ਖਬਰ ਵੀ ਪੜ੍ਹੋ : PM Modi: ਇੰਦਰਾ ਨੂੰ ਪੀਐਮ ਮੋਦੀ ਨੇ ਛੱਡਿਆ ਪਿੱਛੇ, ਬਣਾਇਆ ਇਹ ਵੱਖਰਾ ਰਿਕਾਰਡ
ਅੰਗੂਠੇ ਦੇ ਫਰੈਕਚਰ ਦੇ ਬਾਵਜੂਦ ਵਾਪਸੀ | Rishabh Pant
ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ ਦੇ ਪਹਿਲੇ ਦਿਨ ਪੰਤ ਜ਼ਖਮੀ ਹੋ ਗਿਆ ਸੀ। ਉਸ ਸਮੇਂ ਉਹ 37 ਦੌੜਾਂ ਦੇ ਸਕੋਰ ’ਤੇ ਸੀ ਤੇ ਰਿਵਰਸ ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਰਿਟਾਇਰ ਹਰਟ ਹੋ ਕੇ ਬਾਹਰ ਜਾਣਾ ਪਿਆ। ਹਾਲਾਂਕਿ, ਦੂਜੇ ਦਿਨ, ਪੰਤ ਇੱਕ ਵਾਰ ਫਿਰ ਮੈਦਾਨ ’ਤੇ ਵਾਪਸ ਆਏ ਤੇ 71 ਗੇਂਦਾਂ ’ਚ ਆਪਣੇ ਟੈਸਟ ਕਰੀਅਰ ਦਾ 18ਵਾਂ ਅਰਧ ਸੈਂਕੜਾ ਪੂਰਾ ਕੀਤਾ।
ਦਰਦ ਨਾਲ ਕੁਰਲਾਉਣ ਦੇ ਬਾਵਜੂਦ, ਪੰਤ ਨੇ 75 ਗੇਂਦਾਂ ’ਚ ਤਿੰਨ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 54 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ’ਚ ਕਾਮਯਾਬ ਰਹੇ। ਇਸ ’ਤੇ ਭਾਰਤੀ ਕ੍ਰਿਕੇਟਰ ਇਸ਼ਾਂਤ ਸ਼ਰਮਾ ਨੇ ਟੈਸਟ ਸੀਰੀਜ਼ ਦੇ ਚੌਥੇ ਟੈਸਟ ’ਚ ਸੱਟ ਲੱਗਣ ਦੇ ਬਾਵਜੂਦ ਰਿਸ਼ਭ ਪੰਤ ਦੀ ਬੱਲੇਬਾਜ਼ੀ ’ਤੇ ਕਿਹਾ, ‘ਇਹ ਦਰਸ਼ਾਉਂਦਾ ਹੈ ਕਿ ਉਹ ਮਾਨਸਿਕ ਤੌਰ ’ਤੇ ਕਿੰਨਾ ਮਜ਼ਬੂਤ ਹੈ। ਜੇਕਰ ਤੁਸੀਂ ਜ਼ਿੰਦਗੀ ’ਚ ਹਾਰ ਨਹੀਂ ਮੰਨਦੇ, ਤਾਂ ਤੁਸੀਂ ਅੱਜ ਕਿਸੇ ਵੀ ਸਥਿਤੀ ’ਚ ਮਜ਼ਬੂਤ ਵਾਪਸੀ ਕਰ ਸਕਦੇ ਹੋ।’
Rishabh Pant: ਹੁਣੇ-ਹੁਣੇ ਰਿਸ਼ਭ ਪੰਤ ਦੀ ਸੱਟ ’ਤੇ ਆਇਆ ਵੱਡਾ ਅਪਡੇਟ, ਕੱਲ੍ਹ ਮੈਚ ਦੌਰਾਨ ਹੋਏ ਸਨ ਜ਼ਖਮੀ
ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ | Rishabh Pant
ਪੈਰ ਦਾ ਅੰਗੂਠਾ ਟੁੱਟਿਆ, 6 ਹਫ਼ਤੇ ਆਰਾਮ
ਸਪੋਰਟਸ ਡੈਸਕ। Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਪੰਤ ਚੌਥੇ ਟੈਸਟ ਦੇ ਪਹਿਲੇ ਦਿਨ ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੇ ਅੰਗੂਠੇ ’ਚ ਫਰੈਕਚਰ ਹੈ ਤੇ ਉਨ੍ਹਾ ਨੂੰ 6 ਹਫ਼ਤੇ ਦਾ ਆਰਾਮ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਸਕੈਨ ਰਿਪੋਰਟ ’ਚ ਫਰੈਕਚਰ ਦਿਖਾਈ ਦਿੰਦਾ ਹੈ ਤੇ ਡਾਕਟਰਾਂ ਅਨੁਸਾਰ, ਪੰਤ ਨੂੰ ਘੱਟੋ-ਘੱਟ ਛੇ ਹਫ਼ਤੇ ਆਰਾਮ ਕਰਨਾ ਪਵੇਗਾ। ਮੈਡੀਕਲ ਟੀਮ ਇਹ ਵੇਖਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਦਰਦ ਨਿਵਾਰਕ ਦਵਾਈਆਂ ਲੈਣ ਤੋਂ ਬਾਅਦ ਬੱਲੇਬਾਜ਼ੀ ਲਈ ਵਾਪਸ ਆ ਸਕਦੇ ਹਨ ਜਾਂ ਨਹੀਂ। ਹਾਲਾਂਕਿ, ਉਨ੍ਹਾਂ ਨੂੰ ਅਜੇ ਵੀ ਤੁਰਨ ਲਈ ਸਹਾਇਤਾ ਦੀ ਲੋੜ ਹੈ ਤੇ ਉਨ੍ਹਾਂ ਦੇ ਬੱਲੇਬਾਜ਼ੀ ਕਰਨ ਦੇ ਮੌਕੇ ਬਹੁਤ ਘੱਟ ਹਨ।
ਇਹ ਖਬਰ ਵੀ ਪੜ੍ਹੋ : Reliance Industries: ਅੰਬਾਨੀ ਨੂੰ ਵੱਡਾ ਝਟਕਾ, 66 ਹਜ਼ਾਰ ਕਰੋੜ ਦਾ ਨੁਕਸਾਨ, ਕਾਰੋਬਾਰ ਠੱਪ
ਜਖਮੀ ਹੋਣ ਤੋਂ ਬਾਅਦ ਰਿਟਾਇਰਡ ਹਰਟ ਹੋਏ ਸਨ ਰਿਸ਼ਭ | Rishabh Pant
ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਮੈਨਚੈਸਟਰ ਟੈਸਟ ਦੇ ਪਹਿਲੇ ਦਿਨ 68ਵੇਂ ਓਵਰ ’ਚ ਜ਼ਖਮੀ ਹੋ ਗਏ ਸਨ। ਕ੍ਰਿਸ ਵੋਕਸ ਨੇ ਓਵਰ ਦੀ ਚੌਥੀ ਗੇਂਦ ’ਤੇ ਹੌਲੀ ਯਾਰਕਰ ਸੁੱਟੀ। ਪੰਤ ਰਿਵਰਸ ਸਵੀਪ ਖੇਡਣ ਗਏ, ਪਰ ਗੇਂਦ ਉਨ੍ਹਾਂ ਦੇ ਬੱਲੇ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੇ ਜੁੱਤੇ ’ਤੇ ਜਾ ਲੱਗੀ। ਇੰਗਲੈਂਡ ਨੇ ਡੀਆਰਐੱਸ ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਨਾਟ ਆਊਟ ਦਾ ਫੈਸਲਾ ਦਿੱਤਾ। ਪੰਤ ਦਰਦ ਨਾਲ ਕੁਰਲਾਉਂਦੇ ਹੋਏ ਦਿਖਾਈ ਦਿੱਤੇ। ਫਿਜ਼ੀਓ ਟੀਮ ਉਨ੍ਹਾਂ ਦੀ ਜਾਂਚ ਕਰਨ ਲਈ ਮੈਦਾਨ ’ਚ ਆਈ। ਪੰਤ ਦਾ ਦਰਦ ਘੱਟ ਨਹੀਂ ਹੋਇਆ, ਜਦੋਂ ਉਨ੍ਹਾਂ ਨੇ ਆਪਣਾ ਜੁੱਤਾ ਉਤਾਰਿਆ ਤਾਂ ਉਨ੍ਹਾਂ ਦੇ ਪੈਰ ’ਚ ਸੋਜ ਦਿਖਾਈ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਸਟਰੈਚਰ ਵੈਨ ’ਚ ਬਾਹਰ ਕੱਢਿਆ ਗਿਆ। ਉਹ 37 ਦੌੜਾਂ ਦੇ ਸਕੋਰ ’ਤੇ ਰਿਟਾਇਰਡ ਹਰਟ ਹੋ ਗਏ ਸਨ। ਉਨ੍ਹਾਂ ਸਾਈ ਸੁਦਰਸ਼ਨ ਨਾਲ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ।
IND vs ENG: ਮੈਨਚੈਸਟਰ ਟੈਸਟ ਦੀ ਪਲੇਇੰਗ-11 ’ਚ ਇਹ ਬਦਲਾਅ ਕਰੇਗੀ ਟੀਮ ਇੰਡੀਆ
ਨਿਤੀਸ਼ ਰੈੱਡੀ ਤੇ ਆਕਾਸ਼ਦੀਪ ਜਖਮੀ
ਅੰਸ਼ੁਲ ਕੰਬੋਜ ਕਰ ਸਕਦੇ ਹਨ ਆਪਣਾ ਟੈਸਟ ਡੈਬਿਊ
ਸ਼ਾਰਦੁਲ ਠਾਕੁਰ ਦੀ ਵਾਪਸੀ ਸੰਭਵ
ਸਪੋਰਟਸ ਡੈਸਕ। IND vs ENG: ਟੀਮ ਇੰਡੀਆ ਐਂਡਰਸਨ-ਤੇਂਦੁਲਕਰ ਟਰਾਫੀ ਦੇ ਚੌਥੇ ਟੈਸਟ ਦੇ ਪਲੇਇੰਗ-11 ’ਚ ਘੱਟੋ-ਘੱਟ 2 ਬਦਲਾਅ ਜ਼ਰੂਰ ਕਰੇਗੀ। ਲਾਰਡਜ਼ ਟੈਸਟ ਖੇਡਣ ਵਾਲੇ ਆਕਾਸ਼ਦੀਪ ਤੇ ਨਿਤੀਸ਼ ਕੁਮਾਰ ਰੈੱਡੀ ਜ਼ਖਮੀ ਹਨ। ਅਜਿਹੀ ਸਥਿਤੀ ’ਚ, ਦੋਵੇਂ ਪਲੇਇੰਗ-11 ਤੋਂ ਬਾਹਰ ਹੋ ਜਾਣਗੇ। ਉਨ੍ਹਾਂ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨਾ, ਸ਼ਾਰਦੁਲ ਠਾਕੁਰ ਤੇ ਅੰਸ਼ੁਲ ਕੰਬੋਜ ’ਚੋਂ ਕਿਸੇ ਵੀ 2 ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ। ਚੌਥਾ ਟੈਸਟ 23 ਜੁਲਾਈ ਨੂੰ ਦੁਪਹਿਰ 3.30 ਵਜੇ ਮੈਨਚੈਸਟਰ ਦੇ ਓਲਡ ਟਰੈਫੋਰਡ ਸਟੇਡੀਅਮ ’ਚ ਸ਼ੁਰੂ ਹੋਵੇਗਾ। ਇੰਗਲੈਂਡ ਨੇ ਪਹਿਲਾ ਤੇ ਤੀਜਾ ਟੈਸਟ ਜਿੱਤ ਕੇ ਲੜੀ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਭਾਰਤ ਨੇ ਦੂਜਾ ਟੈਸਟ ਮੈਚ ਆਪਣੇ ਨਾਂਅ ਕੀਤਾ ਸੀ। IND vs ENG
ਇਹ ਖਬਰ ਵੀ ਪੜ੍ਹੋ : Halwara International Airport: ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਪ੍ਰੋਗਰਾਮ ਮੁਲਤਵੀ, ਸਾਹਮਣੇ ਆਇਆ ਵੱਡ…
ਸਿਖਰ ਕ੍ਰਮ ’ਚ ਕਰੁਣ ਨਾਇਰ ਦੀ ਜਗ੍ਹਾ ਨਹੀਂ ਹੈ ਤੈਅ | IND vs ENG
ਯਸ਼ਸਵੀ ਜਾਇਸਵਾਲ ਤੇ ਕੇਐਲ ਰਾਹੁਲ ਚੌਥੇ ਟੈਸਟ ’ਚ ਵੀ ਓਪਨਿੰਗ ਕਰਦੇ ਨਜ਼ਰ ਆਉਣਗੇ। ਰਾਹੁਲ ਨੇ ਲੜੀ ’ਚ 2 ਸੈਂਕੜੇ ਜੜੇ ਹਨ, ਉਸਨੇ ਲਾਰਡਜ਼ ’ਚ ਇੱਕ ਸੈਂਕੜਾ ਵੀ ਲਾਇਆ ਹੈ। ਯਸ਼ਸਵੀ ਦਾ ਵੀ ਲੜੀ ’ਚ ਇੱਕ ਸੈਂਕੜਾ ਹੈ। ਹਾਲਾਂਕਿ, ਨੰਬਰ-3 ਸਥਾਨ ’ਤੇ ਖੇਡਣ ਵਾਲੇ ਕਰੁਣ ਨਾਇਰ ਬਾਹਰ ਹੋ ਸਕਦੇ ਹਨ। ਨਾਇਰ ਸੀਰੀਜ਼ ਦੀਆਂ 6 ਪਾਰੀਆਂ ’ਚ ਇੱਕ ਵੀ ਅਰਧ ਸੈਂਕੜਾ ਨਹੀਂ ਲਗਾ ਸਕੇ ਹਨ। ਉਸਦਾ ਸਰਵੋਤਮ ਸਕੋਰ 40 ਦੌੜਾਂ ਹਨ।
ਅਜਿਹੀ ਸਥਿਤੀ ’ਚ, ਟੀਮ ਪ੍ਰਬੰਧਨ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਸਨੂੰ ਇੱਕ ਹੋਰ ਮੌਕਾ ਦੇਣਾ ਹੈ ਜਾਂ ਨਹੀਂ। ਜੇਕਰ ਕਰੁਣ ਨੂੰ ਬਾਹਰ ਕੀਤਾ ਜਾਂਦਾ ਹੈ, ਤਾਂ ਸਾਈ ਸੁਦਰਸ਼ਨ ਜਾਂ ਧਰੁਵ ਜੁਰੇਲ ਨੂੰ ਮੌਕਾ ਮਿਲ ਸਕਦਾ ਹੈ। ਸੁਦਰਸ਼ਨ ਨੇ ਪਹਿਲਾ ਟੈਸਟ ਖੇਡਿਆ, ਪਰ ਉਸਨੂੰ ਬਾਕੀ 2 ਮੈਚਾਂ ’ਚ ਬਾਹਰ ਰੱਖਿਆ ਗਿਆ। ਇਸ ਦੇ ਨਾਲ ਹੀ, ਪਿਛਲੇ ਮੈਚ ’ਚ ਰਿਸ਼ਭ ਪੰਤ ਦੇ ਜ਼ਖਮੀ ਹੋਣ ਤੋਂ ਬਾਅਦ ਜੁਰੇਲ ਨੇ ਵਿਕਟਕੀਪਿੰਗ ਕੀਤੀ।
ਮੱਧ ਕ੍ਰਮ ’ਚ ਜੁਰੇਲ ਦੀ ਵਾਪਸੀ ਸੰਭਵ | IND vs ENG
ਲਾਰਡਸ ਟੈਸਟ ’ਚ ਵਿਕਟਕੀਪਿੰਗ ਕਰਦੇ ਸਮੇਂ ਰਿਸ਼ਭ ਪੰਤ ਜ਼ਖਮੀ ਹੋ ਗਏ ਸਨ। ਅਜਿਹੀ ਸਥਿਤੀ ’ਚ, ਉਹ ਚੌਥੇ ਟੈਸਟ ’ਚ ਵਿਕਟਕੀਪਰ ਦੀ ਭੂਮਿਕਾ ਨਹੀਂ ਨਿਭਾ ਸਕਣਗੇ। ਕਪਤਾਨ ਸ਼ੁਭਮਨ ਗਿੱਲ ਨੰਬਰ-4 ’ਤੇ ਤੇ ਪੰਤ ਨੰਬਰ-5 ’ਤੇ ਬੱਲੇਬਾਜ਼ੀ ਕਰਦੇ ਹਨ। ਰਵਿੰਦਰ ਜਡੇਜਾ ਨੂੰ ਆਖਰੀ ਮੈਚ ’ਚ ਨੰਬਰ-6 ਦੀ ਸਥਿਤੀ ’ਤੇ ਮੌਕਾ ਮਿਲਿਆ। ਹਾਲਾਂਕਿ, ਜੇਕਰ ਪੰਤ ਵਿਕਟਕੀਪਿੰਗ ਨਹੀਂ ਕਰ ਸਕਦੇ ਹਨ ਤਾ ਧਰੁਵ ਜੁਰੇਲ ਨੂੰ ਵਿਕਟਕੀਪਰ ਵਜੋਂ ਪਲੇਇੰਗ-11 ’ਚ ਮੌਕਾ ਦੇਣਾ ਪੈ ਸਕਦਾ ਹੈ। ਜੇਕਰ ਉਸਨੂੰ ਫੀਲਡ ਕੀਤਾ ਜਾਂਦਾ ਹੈ, ਤਾਂ ਨਾਇਰ ਨੂੰ ਬਾਹਰ ਰੱਖਿਆ ਜਾ ਸਕਦਾ ਹੈ। ਇਸ ਹਾਲਤ ’ਚ, ਵਾਸ਼ਿੰਗਟਨ ਸੁੰਦਰ ਜਾਂ ਜੁਰੇਲ ’ਚੋਂ ਕਿਸੇ ਨੂੰ ਵੀ ਨੰਬਰ-3 ’ਤੇ ਮੌਕਾ ਮਿਲੇਗਾ। IND vs ENG
ਨਿਤੀਸ਼ ਦੀ ਜਗ੍ਹਾ ਕੌਣ ਖੇਡੇਗਾ? | IND vs ENG
ਨਿਤੀਸ਼ ਕੁਮਾਰ ਰੈੱਡੀ ਨੇ ਲਾਰਡਸ ਟੈਸਟ ’ਚ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਉਸਦੇ ਹਰਫ਼ਨਮੌਲਾ ਹੁਨਰ ਨੂੰ ਵੇਖਦੇ ਹੋਏ, ਉਸਨੂੰ ਚੌਥੇ ਟੈਸਟ ’ਚ ਵੀ ਮੌਕਾ ਜ਼ਰੂਰ ਮਿਲਦਾ। ਹਾਲਾਂਕਿ, ਉਸਨੂੰ ਗੋਡੇ ਦੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਹੁਣ ਉਸਦੀ ਜਗ੍ਹਾ ’ਤੇ ਹਰਫ਼ਨਮੌਲਾ ਸ਼ਾਰਦੁਲ ਠਾਕੁਰ ਜਾਂ ਸਪਿਨਰ ਕੁਲਦੀਪ ਯਾਦਵ ’ਚੋਂ ਕਿਸੇ ਨੂੰ ਵੀ ਮੌਕਾ ਮਿਲ ਸਕਦਾ ਹੈ। ਸ਼ਾਰਦੁਲ ਨੇ ਲੜੀ ਦਾ ਪਹਿਲਾ ਮੈਚ ਖੇਡਿਆ ਸੀ ਪਰ ਦੂਜੇ ਪਾਸੇ, ਕੁਲਦੀਪ ਹੁਣ ਤੱਕ ਇੱਕ ਵੀ ਮੈਚ ਨਹੀਂ ਖੇਡ ਸਕੇ ਹਨ।
ਟੀਮ ਕੋਲ ਪਹਿਲਾਂ ਹੀ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਰੂਪ ’ਚ 2 ਹਰਫ਼ਨਮੌਲਾ ਖਿਡਾਰੀ ਹਨ। ਜਡੇਜਾ ਨੇ ਲੜੀ ’ਚ ਲਗਾਤਾਰ 4 ਅਰਧ ਸੈਂਕੜੇ ਜੜੇ ਹਨ। ਦੂਜੇ ਪਾਸੇ, ਸੁੰਦਰ ਨੇ ਆਖਰੀ ਟੈਸਟ ਦੀ ਦੂਜੀ ਪਾਰੀ ’ਚ 4 ਵਿਕਟਾਂ ਲਈਆਂ ਤੇ ਇੰਗਲੈਂਡ ਨੂੰ 200 ਦੌੜਾਂ ਤੋਂ ਘੱਟ ਦੌੜਾਂ ’ਤੇ ਢੇਰ ਕਰ ਦਿੱਤਾ। ਸੁੰਦਰ ਨੇ ਲੜੀ ’ਚ ਨੰਬਰ-8 ’ਤੇ ਬੱਲੇਬਾਜ਼ੀ ਕੀਤੀ, ਪਰ ਜੇਕਰ ਨਾਇਰ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ, ਤਾਂ ਉਹ ਨੰਬਰ-3 ’ਤੇ ਵੀ ਆ ਸਕਦੇ ਹਨ।
ਆਕਾਸ਼ਦੀਪ ਦੀ ਜਗ੍ਹਾ ਪ੍ਰਸਿੱਧ ਕ੍ਰਿਸ਼ਨਾ ਜਾਂ ਅੰਸ਼ੁਲ ਕੰਬੋਜ਼
ਸੀਰੀਜ਼ ਦੇ ਦੂਜੇ ਟੈਸਟ ’ਚ 10 ਵਿਕਟਾਂ ਲੈਣ ਵਾਲੇ ਆਕਾਸ਼ਦੀਪ ਤੀਜੇ ਟੈਸਟ ਦੌਰਾਨ ਹੀ ਸੱਟ ਨਾਲ ਜੂਝ ਰਹੇ ਸਨ। ਅਭਿਆਸ ਦੌਰਾਨ ਉਨ੍ਹਾਂ ਦੀ ਸੱਟ ਹੋਰ ਵੀ ਵੱਧ ਗਈ, ਜਿਸ ਕਾਰਨ ਉਹ ਲਗਭਗ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਦੀ ਜਗ੍ਹਾ ਹੁਣ ਪ੍ਰਸਿਧ ਕ੍ਰਿਸ਼ਨਾ ਜਾਂ ਅੰਸ਼ੁਲ ਕੰਬੋਜ ਨੂੰ ਟੀਮ ’ਚ ਮੌਕਾ ਮਿਲ ਸਕਦਾ ਹੈ। ਪ੍ਰਸਿਧ ਨੇ ਸੀਰੀਜ਼ ’ਚ 2 ਟੈਸਟ ਖੇਡੇ, ਜਦੋਂ ਕਿ ਕੰਬੋਜ ਅਜੇ ਤੱਕ ਆਪਣਾ ਡੈਬਿਊ ਨਹੀਂ ਕਰ ਸਕੇ ਹਨ। ਆਕਾਸ਼ਦੀਪ ਦੀ ਜਗ੍ਹਾ ਜਿਸ ਵੀ ਖਿਡਾਰੀ ਨੂੰ ਮੌਕਾ ਮਿਲਦਾ ਹੈ।
ਉਸਨੂੰ ਗੇਂਦਬਾਜ਼ੀ ਵਿਭਾਗ ’ਚ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਦਾ ਸਮਰਥਨ ਮਿਲੇਗਾ। ਸਿਰਾਜ ਨੇ ਸੀਰੀਜ਼ ਦੇ ਸਾਰੇ ਤਿੰਨ ਟੈਸਟ ਖੇਡੇ, ਜਦੋਂ ਕਿ ਜੇਕਰ ਬੁਮਰਾਹ ਚੌਥਾ ਮੈਚ ਖੇਡਦੇ ਹਨ, ਤਾਂ ਇਹ ਸੀਰੀਜ਼ ’ਚ ਉਨ੍ਹਾਂ ਦਾ ਤੀਜਾ ਟੈਸਟ ਹੋਵੇਗਾ। ਵਰਕਲੋਡ ਪ੍ਰਬੰਧਨ ਨੂੰ ਵੇਖਦੇ ਹੋਏ, ਉਹ ਸੀਰੀਜ਼ ’ਚ ਸਿਰਫ 3 ਟੈਸਟ ਹੀ ਖੇਡ ਸਕਦੇ ਹਨ। ਅਜਿਹੀ ਸਥਿਤੀ ’ਚ, ਜੇਕਰ ਉਹ ਚੌਥਾ ਟੈਸਟ ਖੇਡਦਾ ਹੈ, ਤਾਂ ਉਹ ਆਖਰੀ ਮੈਚ ਨਹੀਂ ਖੇਡ ਸਕਣਗੇ।
ਮਾਨਚੈਸਟਰ ਟੈਸਟ ਲਈ ਭਾਰਤ ਦੀ ਸੰਭਾਵਿਤ ਪਲੇਇੰਗ-11
ਕੇਐਲ ਰਾਹੁਲ, ਯਸ਼ਸਵੀ ਜਾਇਸਵਾਲ, ਵਾਸ਼ਿੰਗਟਨ ਸੁੰਦਰ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ।
India vs England 2nd Test: ਕੀ ਇੰਗਲੈਂਡ ਨੂੰ ਬਚਾਵੇਗੀ ਬਾਰਿਸ਼? ਪੰਜਵੇਂ ਦਿਨ ਦੀ ਖੇਡ ਸ਼ੁਰੂ ਹੋਣ ’ਚ ਹੋ ਸਕਦੀ ਹੈ ਦੇਰੀ
ਇੰਗਲੈਂਡ ਨੂੰ 90 ਓਵਰਾਂ ’ਚ 536 ਦੌੜਾਂ ਦੀ ਜ਼ਰੂਰਤ
India vs England 2nd Test: ਸਪੋਰਟਸ ਡੈਸਕ। ਬਰਮਿੰਘਮ ਟੈਸਟ ’ਚ ਭਾਰਤ ਇੰਗਲੈਂਡ ਵਿਰੁੱਧ ਮਜ਼ਬੂਤ ​​ਸਥਿਤੀ ’ਚ ਹੈ। ਭਾਰਤੀ ਟੀਮ ਨੇ ਇੰਗਲੈਂਡ ਨੂੰ 608 ਦੌੜਾਂ ਦਾ ਟੀਚਾ ਦਿੱਤਾ ਹੈ। ਐਤਵਾਰ ਮੈਚ ਦਾ ਆਖਰੀ ਦਿਨ ਹੈ। ਦਿਨ ਦਾ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਬਰਮਿੰਘਮ ’ਚ ਮੀਂਹ ਪੈ ਰਿਹਾ ਹੈ। ਇੰਗਲੈਂਡ ਨੂੰ 90 ਓਵਰਾਂ ਵਿੱਚ 536 ਦੌੜਾਂ ਬਣਾਉਣੀਆਂ ਹਨ, ਜਦੋਂ ਕਿ ਭਾਰਤੀ ਟੀਮ ਜਿੱਤ ਤੋਂ 7 ਵਿਕਟਾਂ ਦੂਰ ਹੈ। ਚੌਥੇ ਦਿਨ ਦੇ ਖੇਡ ਦੇ ਅੰਤ ਤੱਕ, ਇੰਗਲੈਂਡ ਨੇ 72 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਸਨ।
ਇਹ ਖਬਰ ਵੀ ਪੜ੍ਹੋ : Texas Flood: ਅਮਰੀਕਾ ਦੇ ਟੈਕਸਾਸ ’ਚ ਤਬਾਹੀ ਦਾ ਹੜ੍ਹ! ਭਿਆਨਕ ਹੜ੍ਹ ’ਚ ਹੁਣ ਤੱਕ 50 ਮੌਤਾਂ, 27 ਲਾਪਤਾ
ਓਲੀ ਪੋਪ 24 ਦੌੜਾਂ ’ਤੇ ਤੇ ਹੈਰੀ ਬਰੂਕ 15 ਦੌੜਾਂ ’ਤੇ ਅਜੇਤੂ ਵਾਪਸ ਪਰਤੇ। ਆਕਾਸ਼ ਦੀਪ ਨੇ ਜੋ ਰੂਟ (6 ਦੌੜਾਂ) ਤੇ ਬੇਨ ਡਕੇਟ (25 ਦੌੜਾਂ) ਨੂੰ ਪਵੇਲੀਅਨ ਭੇਜਿਆ। ਜਦੋਂ ਕਿ ਮੁਹੰਮਦ ਸਿਰਾਜ ਨੇ ਜੈਕ ਕਰੌਲੀ (ਜ਼ੀਰੋ) ਦੀ ਵਿਕਟ ਲਈ। ਭਾਰਤ ਨੇ ਆਪਣੀ ਦੂਜੀ ਪਾਰੀ 427/6 ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਪਹਿਲੀ ਪਾਰੀ ’ਚ, ਭਾਰਤ ਨੇ 587 ਦੌੜਾਂ ਬਣਾਈਆਂ ਤੇ ਇੰਗਲੈਂਡ ਨੇ 407 ਦੌੜਾਂ ਬਣਾਈਆਂ। ਇੱਥੇ ਭਾਰਤ ਨੂੰ ਪਹਿਲੀ ਪਾਰੀ ’ਚ 180 ਦੌੜਾਂ ਦੀ ਬੜ੍ਹਤ ਮਿਲੀ। India vs England 2nd Test
ਦੂਜੀ ਪਾਰੀ ’ਚ ਗਿੱਲ ਨੇ ਖੇਡੀ ਸੈਂਕੜੇ ਵਾਲੀ ਪਾਰੀ
608 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅੰਗਰੇਜ਼ਾ ਨੇ ਗੁਆਈਆਂ 3 ਵਿਕਟਾਂ
ਸਪੋਰਟਸ ਡੈਸਕ। IND vs ENG: ਭਾਰਤੀ ਕ੍ਰਿਕੇਟ ਟੀਮ ਨੇ ਐਜਬੈਸਟਨ ਟੈਸਟ ’ਤੇ ਮਜ਼ਬੂਤ ​​ਪਕੜ ਬਣਾਈ ਹੈ। ਲੜੀ ਦੇ ਦੂਜੇ ਮੈਚ ’ਚ, ਭਾਰਤ ਨੇ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਨੇ ਸ਼ਨਿੱਚਰਵਾਰ, ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 72 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਹਨ। ਓਲੀ ਪੋਪ 24 ਤੇ ਹੈਰੀ ਬਰੂਕ 15 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਮੈਚ ਜਿੱਤਣ ਲਈ 608 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਬਹੁਤ ਮਾੜੀ ਰਹੀ। ਟੀਮ ਨੇ 50 ਦੇ ਸਕੋਰ ’ਤੇ ਆਪਣੀਆਂ ਪਹਿਲੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ। IND vs ENG
ਇਹ ਖਬਰ ਵੀ ਪੜ੍ਹੋ : Jharkhand Coal Mine Collapse: ਝਾਰਖੰਡ ’ਚ ਕੋਲੇ ਦੀ ਖਾਨ ਢਹਿ, 4 ਮਜ਼ਦੂਰਾਂ ਦੀ ਮੌਤ
ਜੈਕ ਕ੍ਰਾਲੀ (0), ਬੇਨ ਡਕੇਟ (25) ਤੇ ਜੋ ਰੂਟ (6) ਦੌੜਾਂ ’ਤੇ ਆਊਟ ਹੋਏ। ਡਕੇਟ ਤੇ ਰੂਟ ਨੂੰ ਆਕਾਸ਼ ਦੀਪ ਨੇ ਬੋਲਡ ਕੀਤਾ ਜਦੋਂ ਕਿ ਜੈਕ ਕ੍ਰਾਲੀ ਦੀ ਵਿਕਟ ਸਿਰਾਜ ਨੇ ਲਈ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 6 ਵਿਕਟਾਂ ’ਤੇ 427 ਦੌੜਾਂ ’ਤੇ ਐਲਾਨ ਦਿੱਤੀ ਸੀ। ਕਪਤਾਨ ਸ਼ੁਭਮਨ ਗਿੱਲ ਨੇ ਦੂਜੀ ਪਾਰੀ ’ਚ ਵੀ 161 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। 162 ਗੇਂਦਾਂ ’ਤੇ ਖੇਡੀ ਗਈ ਇਸ ਪਾਰੀ ’ਚ ਗਿੱਲ ਨੇ ਅੱਠ ਛੱਕੇ ਤੇ 13 ਚੌਕੇ ਮਾਰੇ। ਰਵਿੰਦਰ ਜਡੇਜਾ 118 ਗੇਂਦਾਂ ’ਤੇ ਇੱਕ ਛੱਕਾ ਤੇ 5 ਚੌਕਿਆਂ ਦੀ ਮਦਦ ਨਾਲ 69 ਦੌੜਾਂ ਬਣਾਉਣ ਤੋਂ ਬਾਅਦ ਨਾਬਾਦ ਰਹੇ। ਜਡੇਜਾ ਨੇ ਗਿੱਲ ਨਾਲ ਪੰਜਵੀਂ ਵਿਕਟ ਲਈ 175 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ, ਰਿਸ਼ਭ ਪੰਤ ਨੇ 58 ਗੇਂਦਾਂ ’ਤੇ ਤਿੰਨ ਛੱਕਿਆਂ ਤੇ ਅੱਠ ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾਈਆਂ। IND vs ENG
ਕੇਐਲ ਰਾਹੁਲ ਨੇ ਵੀ 84 ਗੇਂਦਾਂ ’ਤੇ 10 ਚੌਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਇੰਗਲੈਂਡ ਲਈ, ਜੋਸ਼ ਤਾਂਗ ਤੇ ਸ਼ੋਏਬ ਬਸ਼ੀਰ ਨੇ ਦੋ-ਦੋ ਵਿਕਟਾਂ ਲਈਆਂ ਜਦੋਂ ਕਿ ਬ੍ਰਾਇਡਨ ਕਾਰਸੇ ਤੇ ਜੋ ਰੂਟ ਨੇ ਇੱਕ-ਇੱਕ ਵਿਕਟ ਲਈ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ ਗਿੱਲ ਦੇ 269, ਜਡੇਜਾ ਦੇ 89 ਤੇ ਜੈਸਵਾਲ ਦੇ 87 ਦੌੜਾਂ ਦੀ ਬਦੌਲਤ 587 ਦੌੜਾਂ ਬਣਾਈਆਂ ਸਨ। ਸਿਰਾਜ ਦੇ ਛੇ ਤੇ ਆਕਾਸ਼ ਦੀਪ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ, ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਰੀ ਨੂੰ 407 ਦੌੜਾਂ ’ਤੇ ਸਮੇਟ ਕੇ 180 ਦੌੜਾਂ ਦੀ ਲੀਡ ਹਾਸਲ ਕੀਤੀ। ਪਹਿਲੀ ਪਾਰੀ ਦੇ ਆਧਾਰ ’ਤੇ 180 ਦੌੜਾਂ ਦੀ ਲੀਡ ਦੇ ਕਾਰਨ, ਭਾਰਤ ਇੰਗਲੈਂਡ ਨੂੰ 600 ਦੌੜਾਂ ਤੋਂ ਵੱਧ ਦਾ ਟੀਚਾ ਦੇਣ ਦੇ ਯੋਗ ਸੀ। IND vs ENG
IND vs ENG: ਗਿੱਲ ਨੇ ਤੋੜੇ ਵੱਡੇ ਰਿਕਾਰਡ, ਅੰਗਰੇਜ ਬੇਵੱਸ, ਭਾਰਤ ਮਜ਼ਬੂਤ
ਅਜੇ ਵੀ ਗਿੱਲ ਕ੍ਰੀਜ ‘ਤੇ ਨਾਬਾਦ | IND vs ENG
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਬਰਮਿੰਘਮ ਦੇ ਐਜਬੈਸਟਨ ‘ਚ ਖੇਡਿਆ ਜਾ ਰਿਹਾ ਹੈ। ਫਿਲਹਾਲ ਦੂਜੇ ਮੈਚ ਦਾ ਦੂਜਾ ਦਿਨ ਹੈ ਤੇ ਹੁਣ ਤੱਕ ਟੀ ਬ੍ਰੇਕ ਤੱਕ ਭਾਰਤ ਮਜ਼ਬੂਤ ਸਥਿਤੀ ‘ਤੇ ਪਹੁੰਚ ਗਿਆ ਹੈ। ਦੂਜਾ ਸੈਸ਼ਨ ਖਤਮ ਹੋਣ ਤੱਕ ਭਾਰਤ ਨੇ 7 ਵਿਕਟਾਂ ਗੁਆ ਕੇ 564 ਦੌੜਾਂ ਬਣਾ ਲਈਆਂ ਹਨ। ਕ੍ਰੀਜ ‘ਤੇ ਕਪਤਾਨ ਸ਼ੁਭਮਨ ਗਿੱਲ ਤੇ ਆਕਾਸ਼ ਦੀਪ ਨਾਬਾਦ ਹਨ। ਸ਼ੁਭਮਨ ਗਿੱਲ ਕਪਤਾਨ ਦੇ ਤੌਰ ‘ਤੇ ਸਭ ਤੋਂ ਵੱਡਾ ਸਕੋਰ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਹਨ। ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ, ਕੋਹਲੀ ਨੇ 2019 ‘ਚ ਦੱਖਣੀ ਅਫਰੀਕਾ ਖਿਲਾਫ਼ ਪੁਣੇ ‘ਚ 254 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਖਬਰ ਵੀ ਪੜ੍ਹੋ : Punjab Cabinet Latest News: ਪੰਜਾਬ ਕੈਬਨਿਟ ਦਾ ਹੋਇਆ ਵਿਸਥਾਰ, ਸੰਜੀਵ ਅਰੋੜਾ ਨੇ ਮੰਤਰੀ ਵਜੋਂ ਸਹੁੰ ਚੁੱਕੀ
ਹੁਣ ਇਸ ਮਾਮਲੇ ‘ਚ ਸ਼ੁਭਮਨ ਗਿੱਲ ਨੇ ਕੋਹਲੀ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਅੱਜ ਭਾਰਤ ਤੇ 310 ਦੇ ਸਕੋਰ ਤੋਂ ਪਾਰੀ ਦੀ ਸ਼ੁਰੂਆਤ ਕੀਤੀ ਸੀ, ਰਵਿੰਦਰ ਜਡੇਜਾ ਤੇ ਕਪਤਾਨ ਗਿੱਲ ਨੇ ਪਾਰੀ ਨੂੰ ਅਗੇ ਵਧਾਇਆ, ਜਡੇਜਾ ਤੇ ਗਿੱਲ ਵਿਚਕਾਰ ਛੇਵੇਂ ਵਿਕਟ ਲਈ 204 ਦੌੜਾਂ ਦੀ ਸਾਂਝੇਦਾਰੀ ਹੋਈ, ਫਿਰ ਜਡੇਜਾ 89 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਏ। ਫਿਰ ਸ਼ੁਭਮਨ ਗਿੱਲ ਨੇ ਵਾਸਿੰਗਟਨ ਸੁੰਦਰ ਨਾਲ ਸੱਤਵੀਂ ਵਿਕਟ ਲਈ 103 ਦੌੜਾਂ ਦੀ ਸਾਂਝੈਦਾਰੀ ਕੀਤੀ। ਵਾਸਿੰਗਟਨ ਸੁੰਦਰ ਨੁੰ ਜੋ ਰੂਟ ਨੇ ਬੋਲਡ ਕੀਤਾ। ਸੁੰਦਰ ਨੇ 42 ਦੌੜਾਂ ਦੀ ਪਾਰੀ ਖੇਡੀ। ਕੱਲ੍ਹ ਯਸ਼ਸਵੀ ਜਾਇਸਵਾਲ ਨੇ 89 ਦੌੜਾਂ ਬਣਾਈਆਂ ਸਨ। IND vs ENG
ਗਿੱਲ ਦੀ ਪਾਰੀ ‘ਚ ਬਣੇ 2 ਰਿਕਾਰਡ… | IND vs ENG
ਗਿੱਲ ਨੇ ਸਭ ਤੋਂ ਵੱਡੀ ਪਾਰੀ ਖੇਡਣ ਲਈ ਭਾਰਤੀ ਕਪਤਾਨ ਭਾਰਤੀ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 254 ਦੌੜਾਂ ਦੀ ਪਾਰੀ ਖੇਡੀ ਸੀ, ਵਿਰਾਟ ਨੇ ਪੁਣੇ ‘ਚ ਦੱਖਣੀ ਅਫਰੀਕਾ ਖਿਲਾਫ਼ 254 ਦੌੜਾਂ ਬਣਾਈਆਂ ਸਨ।
ਗਿੱਲ ਨੇ ਭਾਰਤੀ ਓਪਨਰ ਸੁਨੀਲ ਗਾਵਸਕਰ ਦਾ ਰਿਕਾਰਡ ਤੋੜਿਆ, ਗਾਵਸਕਰ ਨੇ ਇੰਗਲੈਂਡ ‘ਚ 221 ਦੌੜਾਂ ਬਣਾਈਆਂ ਸਨ। ਗਾਵਸਕਰ ਨੇ ਇਹ ਪਾਰੀ 1979 ‘ਚ ਇੰਗਲੈਂਡ ਦੇ ਦਾ ਓਵਲ ਮੈਦਾਨ ‘ਤੇ ਖੇਡੀ ਸੀ।
IND vs ENG: ਐਜਬੈਸਟਨ ’ਚ 58 ਸਾਲਾਂ ਦਾ ਸੋਕਾ ਖਤਮ ਕਰਨ ਉੱਤਰੇਗਾ ਭਾਰਤ, ਜਾਣੋ ਕਦੋਂ ਤੇ ਕਿੱਥੇ ਵੇਖ ਸਕਦੇ ਹੋ ਮੈਚ
ਭਾਰਤ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਅੱਜ
5 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 0-1 ਨਾਲ ਪਿੱਛੇ
ਸਪੋਰਟਸ ਡੈਸਕ। India vs England Test Live Streaming: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਬਰਮਿੰਘਮ ਦੇ ਐਜਬੈਸਟਨ ਵਿਖੇ ਖੇਡਿਆ ਜਾਵੇਗਾ। ਇਹ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਇਸ ਟੈਸਟ ’ਚ ਸ਼ੁਭਮਨ ਗਿੱਲ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਦਰਅਸਲ, ਭਾਰਤੀ ਟੀਮ ਹੁਣ ਤੱਕ ਇਸ ਮੈਦਾਨ ’ਤੇ ਜਿੱਤ ਹਾਸਲ ਨਹੀਂ ਕਰ ਸਕੀ ਹੈ। ਟੀਮ ਇੰਡੀਆ ਨੇ ਇਸ ਮੈਦਾਨ ’ਤੇ ਪਹਿਲਾ ਮੈਚ 1967 ’ਚ ਖੇਡਿਆ ਸੀ। ਵਿਰਾਟ ਕੋਹਲੀ ਹੋਵੇ ਜਾਂ ਧੋਨੀ, ਦ੍ਰਾਵਿੜ ਹੋਵੇ ਜਾਂ ਸੌਰਵ ਗਾਂਗੁਲੀ, 58 ਸਾਲਾਂ ’ਚ ਕੋਈ ਵੀ ਭਾਰਤੀ ਕਪਤਾਨ ਇੱਥੇ ਨਹੀਂ ਜਿੱਤ ਸਕਿਆ ਹੈ। ਹਾਲਾਂਕਿ, ਗਿੱਲ ਕੋਲ ਇਤਿਹਾਸ ਦੀਆਂ ਕਿਤਾਬਾਂ ’ਚ ਆਪਣਾ ਨਾਂਅ ਦਰਜ ਕਰਵਾਉਣ ਦਾ ਮੌਕਾ ਹੋਵੇਗਾ। ਜੇਕਰ ਉਹ 58 ਸਾਲਾਂ ਦੇ ਸੋਕੇ ਨੂੰ ਖਤਮ ਕਰਨ ’ਚ ਕਾਮਯਾਬ ਹੋ ਜਾਂਦਾ ਹੈ, ਤਾਂ ਉਹ ਬਰਮਿੰਘਮ ਦੇ ਐਜਬੈਸਟਨ ਵਿਖੇ ਜਿੱਤਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਜਾਵੇਗਾ।
ਇਹ ਖਬਰ ਵੀ ਪੜ੍ਹੋ : Punjab Government News: ਪੰਜਾਬ ਸਰਕਾਰ ਦੀ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਕਰਜ਼ੇ ਸਬੰਧੀ ਲਿਆ ਵੱਡਾ ਫੈਸਲਾ
ਐਜਬੈਸਟਨ ਵਿਖੇ ਭਾਰਤ ਦਾ ਇਤਿਹਾਸ | IND vs ENG
ਜਦੋਂ ਭਾਰਤ ਨੇ 1967 ’ਚ ਪਹਿਲੀ ਵਾਰ ਐਜਬੈਸਟਨ ਵਿਖੇ ਟੈਸਟ ਮੈਚ ਖੇਡਿਆ ਸੀ, ਤਾਂ ਮਨਸੂਰ ਅਲੀ ਖਾਨ ਪਟੌਦੀ ਕਪਤਾਨ ਸਨ। ਫਿਰ ਇੰਗਲੈਂਡ ਨੇ ਟੀਮ ਇੰਡੀਆ ਨੂੰ 132 ਦੌੜਾਂ ਨਾਲ ਹਰਾਇਆ। ਇਸ ਤੋਂ ਬਾਅਦ, 1974 ’ਚ, ਭਾਰਤ ਨੇ ਇਸ ਮੈਦਾਨ ’ਤੇ ਦੂਜੀ ਵਾਰ ਇੰਗਲੈਂਡ ਵਿਰੁੱਧ ਟੈਸਟ ਮੈਚ ਖੇਡਿਆ, ਜਦੋਂ ਅਜੀਤ ਵਾਡੇਕਰ ਕਪਤਾਨ ਸਨ। ਉਸ ਮੈਚ ’ਚ ਵੀ ਭਾਰਤ ਨੂੰ ਇੱਕ ਪਾਰੀ ਤੇ 78 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। IND vs ENG
ਫਿਰ 1979 ’ਚ, ਭਾਰਤ ਨੇ ਐਸ ਵੈਂਕਟਰਾਘਵਨ ਦੀ ਕਪਤਾਨੀ ’ਚ ਤੀਜਾ ਮੈਚ ਖੇਡਿਆ। ਉਸ ਟੈਸਟ ’ਚ, ਅੰਗਰੇਜ਼ੀ ਟੀਮ ਨੇ ਭਾਰਤੀ ਟੀਮ ਨੂੰ ਇੱਕ ਪਾਰੀ ਤੇ 83 ਦੌੜਾਂ ਨਾਲ ਹਰਾਇਆ। 1986 ’ਚ, ਟੀਮ ਇੰਡੀਆ ਨੇ ਕਪਿਲ ਦੇਵ ਦੀ ਕਪਤਾਨੀ ਵਿੱਚ ਐਜਬੈਸਟਨ ’ਚ ਇੱਕ ਟੈਸਟ ਖੇਡਿਆ। ਇਹ ਮੈਚ ਡਰਾਅ ਰਿਹਾ ਤੇ ਰਿਕਾਰਡਾਂ ਅਨੁਸਾਰ, ਕਪਿਲ ਐਜਬੈਸਟਨ ’ਚ ਟੈਸਟ ਡਰਾਅ ਕਰਨ ਵਾਲੇ ਪਹਿਲੇ ਭਾਰਤੀ ਕਪਤਾਨ ਹਨ। ਅੰਕੜਿਆਂ ਅਨੁਸਾਰ, ਉਹ ਐਜਬੈਸਟਨ ’ਚ ਸਭ ਤੋਂ ਸਫਲ ਭਾਰਤੀ ਕਪਤਾਨ ਵੀ ਹਨ।
ਇਸ ਤੋਂ ਬਾਅਦ, ਟੀਮ ਇੰਡੀਆ 10 ਸਾਲ ਤੱਕ ਐਜਬੈਸਟਨ ਮੈਦਾਨ ਤੋਂ ਦੂਰ ਰਹੀ। ਫਿਰ 1996 ’ਚ, ਟੀਮ ਇੰਡੀਆ ਨੇ ਮੁਹੰਮਦ ਅਜ਼ਹਰੂਦੀਨ ਦੀ ਕਪਤਾਨੀ ’ਚ ਇਸ ਮੈਦਾਨ ’ਤੇ ਇੱਕ ਟੈਸਟ ਮੈਚ ਖੇਡਿਆ। ਉਸ ਮੈਚ ’ਚ, ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ। 2011 ’ਚ, ਜਦੋਂ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਐਜਬੈਸਟਨ ’ਚ ਇੱਕ ਟੈਸਟ ਖੇਡਿਆ ਸੀ, ਤਾਂ ਇੰਗਲੈਂਡ ਨੇ ਇੱਕ ਪਾਰੀ ਤੇ 242 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। 2018 ’ਚ, ਭਾਰਤ ਨੇ ਵਿਰਾਟ ਕੋਹਲੀ ਦੀ ਕਪਤਾਨੀ ’ਚ ਐਜਬੈਸਟਨ ’ਚ ਇੱਕ ਟੈਸਟ ਖੇਡਿਆ ਸੀ ਤੇ ਭਾਰਤੀ ਟੀਮ 31 ਦੌੜਾਂ ਨਾਲ ਹਾਰ ਗਈ ਸੀ।
2021-22 ’ਚ ਭਾਰਤ ਦੇ ਇੰਗਲੈਂਡ ਦੌਰੇ ’ਤੇ, ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ’ਚ ਚਾਰ ਟੈਸਟ ਖੇਡੇ ਸਨ, ਪਰ ਪੰਜਵਾਂ ਟੈਸਟ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਅਗਸਤ 2022 ’ਚ ਖੇਡਿਆ ਗਿਆ ਸੀ। ਉਦੋਂ ਤੱਕ ਕੋਹਲੀ ਨੇ ਕਪਤਾਨੀ ਛੱਡ ਦਿੱਤੀ ਸੀ। ਅਜਿਹੀ ਸਥਿਤੀ ’ਚ, ਜਸਪ੍ਰੀਤ ਬੁਮਰਾਹ ਨੇ ਟੀਮ ਇੰਡੀਆ ਦੀ ਕਪਤਾਨੀ ਕੀਤੀ ਸੀ ਤੇ ਭਾਰਤ ਇਹ ਟੈਸਟ 7 ਵਿਕਟਾਂ ਨਾਲ ਹਾਰ ਗਿਆ। ਇਸ ਮੈਚ ਤੋਂ ਪਹਿਲਾਂ, ਭਾਰਤ ਲੜੀ ’ਚ 2-1 ਨਾਲ ਅੱਗੇ ਸੀ। ਜੇਕਰ ਮੈਚ ਉਦੋਂ ਹੋਇਆ ਹੁੰਦਾ, ਤਾਂ ਕੋਹਲੀ ਕੋਲ ਵੀ ਇਤਿਹਾਸ ਰਚਣ ਦਾ ਮੌਕਾ ਸੀ। ਹਾਲਾਂਕਿ, ਅਜਿਹਾ ਨਹੀਂ ਹੋ ਸਕਿਆ।
ਪਹਿਲਾ ਟੈਸਟ ਹਾਰਿਆ ਭਾਰਤ | IND vs ENG
ਹੁਣ ਜੋ ਕੰਮ ਰਾਜਾ ਨਹੀਂ ਕਰ ਸਕਿਆ, ਹੁਣ ਉਸਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਰਾਜਕੁਮਾਰ ਦੀ ਹੋਵੇਗੀ। ਗਿੱਲ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਕਪਤਾਨੀ ਕਰ ਰਿਹਾ ਹੈ ਤੇ ਲੀਡਜ਼ ’ਚ ਉਸਦੀ ਕਪਤਾਨੀ ਚੰਗੀ ਰਹੀ। ਹਾਲਾਂਕਿ, ਭਾਰਤ ਪਹਿਲਾ ਟੈਸਟ ਪੰਜ ਵਿਕਟਾਂ ਨਾਲ ਹਾਰ ਗਿਆ। ਭਾਰਤੀ ਗੇਂਦਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਤੇ ਢਿੱਲੀ ਫੀਲਡਿੰਗ ਦਾ ਪੂਰਾ ਫਾਇਦਾ ਉਠਾਉਂਦੇ ਹੋਏ, ਬੇਨ ਡਕੇਟ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ, ਇੰਗਲੈਂਡ ਨੇ 371 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।
ਪਹਿਲੇ ਟੈਸਟ ਦੇ ਪੰਜਵੇਂ ਦਿਨ ਭਾਰਤ ਨੂੰ ਹਰਾ ਦਿੱਤਾ। ਡਕੇਟ ਨੇ 170 ਗੇਂਦਾਂ ’ਚ 21 ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 149 ਦੌੜਾਂ ਬਣਾਈਆਂ, ਜਦੋਂ ਕਿ ਜੈਕ ਕ੍ਰੌਲੀ ਨੇ 65 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਲਈ 188 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਦੇ ਮੈਚ ਵਿੱਚ ਵਾਪਸੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ। ਇਸ ਤੋਂ ਬਾਅਦ, ਜੋ ਰੂਟ ਨੇ 53 ਤੇ ਜੈਮੀ ਸਮਿਥ ਨੇ 44 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਲੈ ਗਏ। ਇੰਗਲੈਂਡ ਹੁਣ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ।
ਅਸੀਂ ਤੁਹਾਨੂੰ ਭਾਰਤ ਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦੇ ਲਾਈਵ ਟੈਲੀਕਾਸਟ ਨਾਲ ਸਬੰਧਤ ਸਾਰੀ ਜਾਣਕਾਰੀ ਇੱਥੇ ਦੇ ਰਹੇ ਹਾਂ… | IND vs ENG
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਕਦੋਂ ਖੇਡਿਆ ਜਾਵੇਗਾ?
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਬੁੱਧਵਾਰ, 2 ਜੁਲਾਈ ਤੋਂ ਖੇਡਿਆ ਜਾਵੇਗਾ।
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਕਿੱਥੇ ਖੇਡਿਆ ਜਾਵੇਗਾ?
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਐਜਬੈਸਟਨ, ਬਰਮਿੰਘਮ ਵਿਖੇ ਖੇਡਿਆ ਜਾਵੇਗਾ।
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਕਦੋਂ ਸ਼ੁਰੂ ਹੋਵੇਗਾ?
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਬੁੱਧਵਾਰ, 2 ਜੁਲਾਈ ਨੂੰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਟਾਸ ਉਸ ਤੋਂ ਅੱਧਾ ਘੰਟਾ ਪਹਿਲਾਂ ਭਾਵ ਦੁਪਹਿਰ 3:00 ਵਜੇ ਹੋਵੇਗਾ।
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਕਿਸ ਟੀਵੀ ਚੈਨਲ ’ਤੇ ਦੇਖ ਸਕਦੇ ਹੋ?
ਸੋਨੀ ਸਪੋਰਟਸ ਨੈੱਟਵਰਕ ਕੋਲ ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਸੀਰੀਜ਼ ਦਾ ਪ੍ਰਸਾਰਣ ਕਰਨ ਦਾ ਅਧਿਕਾਰ ਹੈ। ਤੁਸੀਂ ਸੋਨੀ ਸਪੋਰਟਸ 1, ਸੋਨੀ ਸਪੋਰਟਸ 5, ਸੋਨੀ ਸਪੋਰਟਸ 3 (ਹਿੰਦੀ), ਤੇ ਸੋਨੀ ਸਪੋਰਟਸ 4 (ਤਾਮਿਲ ਤੇ ਤੇਲਗੂ) ਚੈਨਲਾਂ ’ਤੇ ਮੈਚ ਦਾ ਆਨੰਦ ਲੈ ਸਕਦੇ ਹੋ।
ਭਾਰਤ ਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦੀ ਲਾਈਵ ਸਟ੍ਰੀਮਿੰਗ ਕਿੱਥੇ ਉਪਲਬਧ ਹੋਵੇਗੀ?
ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਟੈਸਟ ਮੈਚ ਆਨਲਾਈਨ ਜਿਓਹਾਟਸਟਾਰ ’ਤੇ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ, ਤੁਸੀਂ ਸੱਚ ਕਹੂੰ ਪੰਜਾਬੀ ’ਤੇ ਮੈਚ ਨਾਲ ਸਬੰਧਤ ਲਾਈਵ ਅਪਡੇਟਸ ਵੀ ਪੜ੍ਹ ਸਕਦੇ ਹੋ।
IND vs ENG: ਜੋ 93 ਸਾਲਾਂ ’ਚ ਨਹੀਂ ਹੋਇਆ ਸੀ, ਉਹ ਲੀਡਜ਼ ’ਚ ਹੋ ਗਿਆ, ਅੰਗਰੇਜ ਹੈਰਾਨ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ’ਚ ਗਿੱਲ ਐਂਡ ਕੰਪਨੀ ਨੇ ਇਤਿਹਾਸ ਰਚ ਦਿੱਤਾ ਹੈ। ਲੀਡਜ਼ ’ਚ ਖੇਡੇ ਜਾ ਰਹੇ ਮੈਚ ਦੇ ਚੌਥੇ ਦਿਨ ਦੋ ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਇਹ ਮੈਚ ’ਚ ਭਾਰਤੀ ਬੱਲੇਬਾਜ਼ਾਂ ਦਾ ਪੰਜਵਾਂ ਸੈਂਕੜਾ ਸੀ। ਟੈਸਟ ਇਤਿਹਾਸ ’ਚ ਭਾਰਤ ਤੇ ਇੰਗਲੈਂਡ ਵਿਚਕਾਰ ਪਹਿਲਾ ਮੈਚ ਜੂਨ 1932 ’ਚ ਖੇਡਿਆ ਗਿਆ ਸੀ। ਇਹ 93 ਸਾਲਾਂ ’ਚ ਪਹਿਲੀ ਵਾਰ ਹੋਇਆ, ਜਦੋਂ ਪੰਜ ਭਾਰਤੀ ਬੱਲੇਬਾਜ਼ਾਂ ਨੇ ਇੱਕੋ ਟੈਸਟ ਮੈਚ ’ਚ ਸੈਂਕੜੇ ਜੜੇ। ਯਸ਼ਸਵੀ ਜਾਇਸਵਾਲ (101), ਕਪਤਾਨ ਸ਼ੁਭਮਨ ਗਿੱਲ (147) ਤੇ ਰਿਸ਼ਭ ਪੰਤ (134) ਨੇ ਭਾਰਤ ਦੀ ਪਹਿਲੀ ਪਾਰੀ ’ਚ ਸੈਂਕੜੇ ਜੜੇ। IND vs ENG
ਇਹ ਖਬਰ ਵੀ ਪੜ੍ਹੋ : Monsoon Update Punjab: ਪੰਜਾਬ ’ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ
ਦੂਜੀ ਪਾਰੀ ’ਚ, ਵਿਕਟਕੀਪਰ ਪੰਤ ਨੇ ਇੱਕ ਵਾਰ ਫਿਰ 118 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਲ, ਓਪਨਰ ਕੇਐਲ ਰਾਹੁਲ ਨੇ ਵੀ 137 ਦੌੜਾਂ ਬਣਾਈਆਂ। ਇਸ ਦੇ ਨਾਲ, ਰਿਸ਼ਭ ਪੰਤ ਇੰਗਲੈਂਡ ’ਚ ਇੱਕੋ ਟੈਸਟ ਦੀਆਂ ਦੋਵੇਂ ਪਾਰੀਆਂ ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਬਣ ਗਏ। ਟਾਸ ਹਾਰਨ ਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਟੀਮ ਇੰਡੀਆ ਨੇ ਪਹਿਲੀ ਪਾਰੀ ’ਚ ਤਿੰਨ ਬੱਲੇਬਾਜ਼ਾਂ ਦੇ ਸੈਂਕੜਿਆਂ ਦੀ ਮਦਦ ਨਾਲ 471 ਦੌੜਾਂ ਬਣਾਈਆਂ। ਮਹਿਮਾਨ ਟੀਮ ਲਈ ਜੋਸ਼ ਟੰਗ ਤੇ ਬੇਨ ਸਟੋਕਸ ਨੇ ਚਾਰ-ਚਾਰ ਵਿਕਟਾਂ ਲਈਆਂ। ਜਵਾਬ ’ਚ, ਇੰਗਲੈਂਡ ਦੀ ਪਹਿਲੀ ਪਾਰੀ 465 ਦੌੜਾਂ ’ਤੇ ਢਹਿ ਗਈ। IND vs ENG
ਓਲੀ ਪੋਪ ਨੇ 106 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਹੈਰੀ ਬਰੂਕ (99) ਇੱਕ ਸੈਂਕੜੇ ਤੋਂ ਇੱਕ ਦੌੜ ਪਿੱਛੇ ਰਹਿ ਗਿਆ। ਇਨ੍ਹਾਂ ਤੋਂ ਇਲਾਵਾ, ਬੇਨ ਡਕੇਟ ਨੇ ਟੀਮ ਦੇ ਖਾਤੇ ’ਚ 62 ਦੌੜਾਂ ਦਾ ਯੋਗਦਾਨ ਪਾਇਆ। ਇਸ ਪਾਰੀ ’ਚ, ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲਈਆਂ। ਭਾਰਤ ਕੋਲ ਪਹਿਲੀ ਪਾਰੀ ਦੇ ਆਧਾਰ ’ਤੇ ਛੇ ਦੌੜਾਂ ਦੀ ਲੀਡ ਸੀ। ਟੀਮ ਇੰਡੀਆ ਨੇ ਦੂਜੀ ਪਾਰੀ ’ਚ 364 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 371 ਦੌੜਾਂ ਦਾ ਟੀਚਾ ਦਿੱਤਾ। ਚੌਥੇ ਦਿਨ ਦੇ ਅੰਤ ਤੱਕ, ਇੰਗਲੈਂਡ ਦੀ ਟੀਮ ਛੇ ਓਵਰਾਂ ਦਾ ਸਾਹਮਣਾ ਕਰ ਚੁੱਕੀ ਸੀ। ਮੇਜ਼ਬਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 21 ਦੌੜਾਂ ਬਣਾ ਲਈਆਂ ਹਨ। ਅੰਗਰੇਜਾਂ ਨੂੰ ਇਹ ਮੈਚ ਜਿੱਤਣ ਲਈ ਪੰਜਵੇਂ ਦਿਨ 350 ਦੌੜਾਂ ਦੀ ਲੋੜ ਹੈ। IND vs ENG
IND vs ENG: ਹੈਡਿੰਗਲੇ ਟੈਸਟ ਦਾ ਤੀਜਾ ਦਿਨ, ਓਲੀ ਪੋਪ ਨੂੰ ਪ੍ਰਸਿਧ ਕ੍ਰਿਸ਼ਨਾ ਨੇ ਭੇਜਿਆ ਪਵੇਲੀਅਨ, ਬੁਮਰਾਹ ਨੂੰ 3 ਵਿਕਟਾਂ
ਭਾਰਤ ਪਹਿਲੀ ਪਾਰੀ ’ਚ 471 ਦੌੜਾਂ ’ਤੇ ਆਲਆਊਟ
ਬੁਮਰਾਹ ਨੇ ਇੰਗਲੈਂਡ ਦੇ ਦੋਵੇਂ ਓਪਨਰ ਤੇ ਜੋ ਰੂਟ ਨੂੰ ਭੇਜਿਆ ਪਵੇਲੀਅਨ
ਸਪੋਰਟਸ ਡੈਸਕ। IND vs ENG Test 2025: ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਟੈਸਟ ਲੀਡਜ਼ ਦੇ ਹੈਡਿੰਗਲੇ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਤੀਜਾ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਇੰਗਲੈਂਡ ਨੇ ਪਹਿਲੀ ਪਾਰੀ ’ਚ 4 ਵਿਕਟਾਂ ’ਤੇ 237 ਦੌੜਾਂ ਬਣਾਈਆਂ ਹਨ। ਹੈਰੀ ਬਰੂਕ ਤੇ ਬੇਨ ਸਟੋਕਸ ਕ੍ਰੀਜ਼ ’ਤੇ ਹਨ। ਓਲੀ ਪੋਪ (106 ਦੌੜਾਂ) ਨੂੰ ਪ੍ਰਸਿਧ ਕ੍ਰਿਸ਼ਨਾ ਨੇ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਕਰਵਾਇਆ। IND vs ENG Test 2025
ਇਹ ਖਬਰ ਵੀ ਪੜ੍ਹੋ : Pahalgam Terror Attack 2025: ਪਹਿਲਗਾਮ ਹਮਲਾ, ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ 2 ਲੋਕ ਗ੍ਰਿਫਤਾਰ
ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ। ਉਨ੍ਹਾਂ ਨੇ ਬੇਨ ਡਕੇਟ (62 ਦੌੜਾਂ) ਨੂੰ ਬੋਲਡ ਕੀਤਾ ਤੇ ਜੈਕ ਕਰੌਲੀ (4 ਦੌੜਾਂ) ਤੇ ਜੋ ਰੂਟ (28 ਦੌੜਾਂ) ਨੂੰ ਕਰੁਣ ਨਾਇਰ ਦੇ ਹੱਥੋਂ ਕੈਚ ਕਰਵਾਇਆ। ਇੰਗਲੈਂਡ ਨੇ ਐਤਵਾਰ ਸਵੇਰੇ 209/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਓਲੀ ਪੋਪ ਨੇ 100 ਤੇ ਹੈਰੀ ਬਰੂਕ ਨੇ ਜ਼ੀਰੋ ਨਾਲ ਖੇਡਣਾ ਸ਼ੁਰੂ ਕੀਤਾ। ਭਾਰਤੀ ਟੀਮ ਪਹਿਲੀ ਪਾਰੀ ’ਚ 471 ਦੌੜਾਂ ਬਣਾਉਣ ਤੋਂ ਬਾਅਦ ਆਲ ਆਊਟ ਹੋ ਗਈ। IND vs ENG Test 2025
ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਅਰਧਸੈਂਕੜੇ, ਭਾਰਤ ਨੇ ਇੰਗਲੈਂਡ ਨੂੰ ਹਰਾ ਸੀਰੀਜ਼ ਜਿੱਤੀ
ਰੋਹਿਤ ਸ਼ਰਮਾ ਨੇ ਬਣਾਇਆਂ 55 ਦੌੜਾਂ | Eng vs Ind
ਸ਼ੁਭਮਨ ਗਿੱਲ ਤੇ ਧਰੁਵ ਜੁਰੇਲ ਵਿਚਕਾਰ 72 ਦੌੜਾਂ ਦੀ ਸਾਂਝੇਦਾਰੀ | Eng vs Ind
ਸ਼ੁਭਮਨ ਗਿੱਲ ਦਾ ਵੀ ਨਾਬਾਦ ਸੈਂਕੜਾ | Eng vs Ind
ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਰਾਂਚੀ ‘ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਦੂਜੀ ਪਾਰੀ ‘ਚ ਭਾਰਤੀ ਟੀਮ ਨੂੰ ਜਿੱਤ ਲਈ ਇੰਗਲੈਂਡ ਵੱਲੋਂ 192 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਨੂੰ ਟੀਮ ਨੇ ਆਪਣੀਆਂ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ । ਇੱਕ ਸਮੇਂ ਭਾਰਤੀ ਟੀਮ 84 ਦੌੜਾਂ ਬਣਾ ਕੇ ਬਿਨ੍ਹਾਂ ਕੋਈ ਵਿਕਟ ਗੁਆਏ ਚੰਗੀ ਸਥਿਤੀ ‘ਚ ਸੀ। ਪਰ ਬਾਅਦ ‘ਚ ਇੱਕ ਸਮੇਂ ਸਕੋਰ 120 ਦੌੜਾਂ ‘ਤੇ 5 ਦਾ ਹੋ ਗਿਆ। ਸਰਫਰਾਜ਼ ਖਾਨ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਤੇ ਪਹਿਲੀ ਗੇਂਦ ‘ਤੇ ਹੀ ਆਊਟ ਹੋ ਗਏ। ਇੰਗਲੈਂਡ ਵੱਲੋਂ ਦੂਜੀ ਪਾਰੀ ‘ਚ ਸ਼ੋਏਬ ਬਸ਼ੀਰ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਜੋ ਰੂਟ ਤੇ ਟਾਮ ਹਾਰਟਲੇ ਨੂੰ 1-1 ਵਿਕਟ ਮਿਲੀ। (Eng vs Ind)
Live I 457 ਹੋਰ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਤੋਹਫ਼ਾ, ਕਰਤੇ ਖੁਸ਼
ਇਸ ਮੈਚ ‘ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤਿਆ ਸੀ ਤੇ ਪਹਿਲਾਂ ਖੇਡਦੇ ਹੋਏ ਜੋ ਰੂਟ ਦੇ ਸੈਂਕੜੇ ਦੀ ਮੱਦਦ ਨਾਲ ਪਹਿਲੀ ਪਾਰੀ ‘ਚ 357 ਦੌੜਾਂ ਬਣਾਇਆਂ ਸਨ, ਜਵਾਬ ‘ਚ ਭਾਰਤੀ ਟੀਮ ਪਹਿਲੀ ਪਾਰੀ ‘ਚ 307 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਓਪਨਰ ਬੱਲੇਬਾਜ਼ ਯਸ਼ਸਵੀ ਦੀਆਂ 73 ਦੌੜਾਂ ਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਦੀਆਂ 90 ਦੌੜਾਂ ਸ਼ਾਮਲ ਸਨ। ਦੂਜੀ ਪਾਰੀ ‘ਚ ਇੰਗਲੈਂਡ ਦੀ ਪਾਰੀ ਸਿਰਫ 145 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਜਿਸ ਵਿੱਚ ਭਾਰਤ ਦੇ ਅਸ਼ਵਿਨ ਨੇ ਪੰਜਾ ਖੋਲ੍ਹਿਆ ਤੇ ਕੁਲਦੀਪ ਯਾਦਵ ਨੂੰ 4 ਵਿਕਟਾਂ ਮਿਲਿਆਂ। ਇੰਗਲੈਂਡ ਵੱਲੋਂ ਓਪਨਰ ਜੈਕ ਕ੍ਰਾਲੇ ਨੇ ਦੂਜੀ ਪਾਰੀ ‘ਚ 60 ਦੌੜਾਂ ਦੀ ਪਾਰੀ ਖੇਡੀ ਸੀ। ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਪੰਜ ਮੈਚਾਂ ਦੀ ਸੀਰੀਜ਼ ‘ਚ 3-1 ਦੀ ਬੜ੍ਹਤ ਬਣਾ ਲਈ ਹੈ।
ਗਿੱਲ ਦੇ ਕਰੀਅਰ ਦਾ ਛੇਵਾਂ ਅਰਧਸੈਂਕੜਾ | Eng vs Ind
ਭਾਰਤ ਦੀ ਟੀਮ ਦੇ ਸ਼ੁਭਮਨ ਗਿੱਲ ਨੇ ਅੱਜ ਇੰਗਲੈਂਡ ਖਿਲਾਫ ਆਪਣੇ ਕਰੀਅਰ ਦਾ ਛੇਵਾਂ ਅਰਧਸੈਂਕੜਾ ਜੜਿਆ। ਉਨ੍ਹਾਂ ਨੇ ਸਪਿਨਰ ਗੇਂਦਬਾਜ਼ ਸ਼ੋਏਬ ਬਸ਼ੀਰ ਦੇ ਗੇਂਦ ‘ਤੇ ਛੱਕਾ ਲਾ ਕੇ ਆਪਣਾ ਅਰਧਸੈਂਕੜਾ ਪੂਰਾ ਕੀਤਾ। ਸ਼ੁਭਮਨ ਗਿੱਲ ਦੀ ਧਰੁਵ ਜੁਰੇਲ ਨਾਲ 72 ਦੌੜਾਂ ਦੀ ਸਾਂਝੇਦਾਰੀ ਵੀ ਮਹੱਤਵਪੂਰਨ ਰਹੀ। ਗਿੱਲ ਨੇ ਬਸ਼ੀਰ ਦੇ ਇੱਕ ਓਵਰ ‘ਚ ਦੋ ਛੱਕੇ ਜੜੇ। (Eng vs Ind)
Ravichandran Ashwin : ਅਸ਼ਵਿਨ ਬਣੇ ਭਾਰਤੀ ਪਿੱਚਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼, ਕੁੰਬਲੇ ਦਾ ਰਿਕਾਰਡ ਤੋੜਿਆ
ਰੋਹਿਤ ਸ਼ਰਮਾ ਦੀਆਂ ਟੈਸਟ ਮੈਚ ’ਚ 4000 ਦੌੜਾਂ ਪੂਰੀਆਂ
ਰਾਂਚੀ (ਏਜੰਸੀ)। ਭਾਰਤ ਨੂੰ ਇੰਗਲੈਂਡ ਖਿਲਾਫ ਰਾਂਚੀ ਟੈਸਟ ਜਿੱਤਣ ਲਈ 152 ਦੌੜਾਂ ਦੀ ਜ਼ਰੂਰਤ ਹੈ। ਟੀਮ ਨੇ ਤੀਜੇ ਦਿਨ ਸਟੰਪ ਖਤਮ ਹੋਣ ਤੱਕ ਬਿਨਾਂ ਕਿਸੇ ਨੁਕਸਾਨ ਦੇ 40 ਦੌੜਾਂ ਬਣਾ ਲਈਆਂ ਹਨ। ਕਪਤਾਨ ਰੋਹਿਤ ਸ਼ਰਮਾ 24 ਅਤੇ ਯਸ਼ਸਵੀ ਜਾਇਸਵਾਲ 16 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 145 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਭਾਰਤ ਲਈ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ। ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। ਅਸ਼ਵਿਨ ਹੁਣ ਭਾਰਤੀ ਪਿੱਚਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ ਹਨ। ਇਸ ਤੋਂ ਇਲਾਵਾ ਉਹ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਵੀ ਬਣ ਗਏ ਹਨ। ਕਪਤਾਨ ਰੋਹਿਤ ਸ਼ਰਮਾ ਨੇ ਟੈਸਟ ਕ੍ਰਿਕੇਟ ’ਚ 4 ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਆਓ ਜਾਣਦੇ ਹਾਂ ਤੀਜੇ ਦਿਨ ਦੀ ਖੇਡ ’ਚ ਬਣੇ ਰਿਕਾਰਡ ਬਾਰੇ। (Ravichandran Ashwin)
ਕਿਸਾਨ ਅੰਦੋਲਨ ਦਾ ਅਸਰ : ਏਅਰਪੋਰਟ ’ਤੇ 8 ਗੁਣਾ ਵਧਿਆ ਕਿਰਾਇਆ!
ਭਾਰਤ ’ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ
ਆਫ ਸਪਿਨਰ ਰਵੀਚੰਦਰਨ ਅਸ਼ਵਿਨ ਭਾਰਤੀ ਪਿੱਚਾਂ ’ਤੇ ਟੈਸਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ ਹਨ। ਅਸ਼ਵਿਨ ਨੇ ਆਪਣੇ ਹੀ ਦੇਸ਼ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਨਾਂਅ ਭਾਰਤ ’ਚ 59 ਟੈਸਟ ਮੈਚਾਂ ’ਚ 354 ਵਿਕਟਾਂ ਹਨ, ਜਦਕਿ ਕੁੰਬਲੇ ਦੇ ਨਾਂਅ 63 ਮੈਚਾਂ ’ਚ 350 ਵਿਕਟਾਂ ਹਨ। ਇਸ ਸੂਚੀ ’ਚ ਤੀਜਾ ਨਾਂਅ ਹਰਭਜਨ ਸਿੰਘ ਦਾ ਹੈ। ਹਰਭਜਨ ਨਾਂਅ 265 ਵਿਕਟਾਂ ਹਨ। (Ravichandran Ashwin)
ਘਰ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਚੌਥੇ ਗੇਂਦਬਾਜ਼ | Ravichandran Ashwin
ਅਸ਼ਵਿਨ ਘਰੇਲੂ ਮੈਦਾਨਾਂ ’ਤੇ ਟੈਸਟ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਆ ਗਏ ਹਨ। ਇਸ ਸੂਚੀ ’ਚ ਅਸ਼ਵਿਨ ਨੇ ਅਨਿਲ ਕੁੰਬਲੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਘਰੇਲੂ ਮੈਦਾਨਾਂ ’ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਦੇ ਨਾਂਅ ਹੈ। ਉਨ੍ਹਾਂ ਨੇ ਸ੍ਰੀਲੰਕਾ ਦੀਆਂ ਪਿੱਚਾਂ ’ਤੇ 73 ਮੈਚਾਂ ’ਚ 493 ਵਿਕਟਾਂ ਲਈਆਂ ਹਨ। ਮੁਥੱਈਆ ਤੋਂ ਬਾਅਦ ਜੇਮਸ ਐਂਡਰਸਨ ਨੇ ਇੰਗਲੈਂਡ ’ਚ 105 ਮੈਚਾਂ ’ਚ 434 ਵਿਕਟਾਂ ਲਈਆਂ ਹਨ। ਉਥੇ ਹੀ ਸਟੂਅਰਟ ਬ੍ਰਾਡ 398 ਵਿਕਟਾਂ ਨਾਲ ਤੀਜੇ ਸਥਾਨ ’ਤੇ ਹਨ। (Ravichandran Ashwin)
ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼
ਰਾਂਚੀ ਟੈਸਟ ’ਚ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੀ ਦੂਜੀ ਪਾਰੀ ’ਚ 5 ਵਿਕਟਾਂ ਲਈਆਂ। ਘਰੇਲੂ ਮੈਦਾਨਾਂ ’ਤੇ ਟੈਸਟ ਮੈਚਾਂ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਉਹ ਦੂਜੇ ਨੰਬਰ ’ਤੇ ਹਨ। ਉਹ ਇਹ ਕਾਰਨਾਮਾ 27 ਵਾਰ ਕਰ ਚੁੱਕੇ ਹਨ। ਇਸ ਸੂਚੀ ’ਚ ਪਹਿਲਾ ਨਾਂਅ ਮੁਥੱਈਆ ਮੁਰਲੀਧਰਨ ਦਾ ਵੀ ਹੈ। ਮੁਥੱਈਆ ਦੇ ਨਾਂਅ ਸ੍ਰੀਲੰਕਾ ’ਚ 45 ਵਾਰ 5 ਵਿਕਟਾਂ ਲੈਣ ਦਾ ਰਿਕਾਰਡ ਹੈ।
ਰੋਹਿਤ ਸ਼ਰਮਾ ਦੀਆਂ ਟੈਸਟ ਮੈਚਾਂ ’ਚ 4000 ਦੌੜਾਂ ਪੂਰੀਆਂ | Ravichandran Ashwin
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਟੈਸਟ ਕਰੀਅਰ ’ਚ 4 ਹਜਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ 59 ਮੈਚਾਂ ਅਤੇ 100 ਪਾਰੀਆਂ ’ਚ ਇਹ ਉਪਲਬਧੀ ਹਾਸਲ ਕੀਤੀ ਹੈ। ਉਸ ਤੋਂ ਪਹਿਲਾਂ ਵਰਿੰਦਰ ਸਹਿਵਾਗ, ਸੁਨੀਲ ਗਾਵਸਕਰ, ਰਾਹੁਲ ਦ੍ਰਾਵਿੜ, ਚੇਤੇਸ਼ਵਰ ਪੁਜਾਰਾ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ, ਮੁਹੰਮਦ ਅਜਹਰੂਦੀਨ, ਜੀ ਵਿਸ਼ਵਨਾਥ ਅਤੇ ਗੌਤਮ ਗੰਭੀਰ ਵਰਗੇ ਭਾਰਤੀ ਬੱਲੇਬਾਜਾਂ ਨੇ ਟੈਸਟ ’ਚ 4 ਹਜਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। (Ravichandran Ashwin)
Jaiswal : ਯਸ਼ਸਵੀ ਤੇ ਤੂਫਾਨ ਤੋਂ ਬਾਅਦ ਜਡੇਜ਼ਾ ਦਾ ਕਹਿਰ, Bazball ਫੇਲ
ਤੀਜੇ ਟੈਸਟ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ | Jaiswal
ਯਸ਼ਸਵੀ ਜਾਇਸਵਾਲ ਦਾ ਤੂਫਾਨੀ ਦੂਹਰਾ ਸੈਂਕੜਾ
ਦੂਜੀ ਪਾਰੀ ’ਚ ਜਡੇਜ਼ਾ ਨੇ ਹਾਸਲ ਕੀਤੀਆਂ 5 ਵਿਕਟਾਂ
ਰਾਜਕੋਟ (ਏਜੰਸੀ)। ਭਾਤਰ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅੰਗਰੇਜ਼ਾਂ ਨੂੰ 434 ਦੌੜਾਂ ਨਾਲ ਹਰਾ ਕੇ ਰਿਕਾਰਡ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਬਣਾਇਆਂ ਸਨ। ਜਿਸ ਦੇ ਜਵਾਬ ’ਚ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ’ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੇ 430 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ ਸਿਰਫ 122 ਦੌੜਾਂ ’ਤੇ ਆਲਆਊਟ ਹੋ ਗਏ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੂਜੀ ਪਾਰੀ ’ਚ ਰਵਿੰਦਰ ਜਡੇਜ਼ਾ ਨੇ 5 ਵਿਕਟਾਂ ਹਾਸਲ ਕੀਤੀਆਂ। (Jaiswal)
UP Weather : ਯੂਪੀ ’ਚ ਇਸ ਦਿਨ ਆਵੇਗਾ ਤੇਜ਼ ਤੂਫਾਨ ਨਾਲ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ
ਉਨ੍ਹਾਂ ਤੋਂ ਇਲਾਵਾ ਕੁਲਦੀਪ ਯਾਦਵ ਨੂੰ 2, ਜਦਕਿ ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ’ਚ ਸੈਂਕੜਾ ਵੀ ਜੜਿਆ ਸੀ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਭਾਰਤ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਦੂਜੀ ਪਾਰੀ ’ਚ ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੇ ਨਾਬਾਦ (214) ਦੌੜਾਂ ਜਦਕਿ ਸ਼ੁਭਮਨ ਗਿੱਲ ਨੇ 91 ਦੌੜਾਂ ਬਣਾਇਆਂ। ਪਹਿਲੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ ਨੇ 131 ਜਦਕਿ ਰਵਿੰਦਰ ਜਡੇਜ਼ਾ ਨੇ 112 ਦੌੜਾਂ ਬਣਾਇਆਂ ਸਨ। ਡੈਬਿਊ ਕਰ ਰਹੇ ਸਰਫਰਾਜ਼ ਖਾਨ ਨੇ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਜੜਿਆ। ਇੰਗਲੈਂਡ ਵੱਲੋਂ ਪਹਿਲੀ ਪਾਰੀ ’ਚ ਬੇਨ ਡਕੇਟ ਨੇ 153 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਨਹੀਂ ਜੜ ਸਕਿਆ। ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 430 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। (Jaiswal)
ਤੀਜੇ ਸੈਸ਼ਨ ’ਚ ਇੰਗਲੈਂਡ ਨੇ ਗੁਆਇਆਂ 8 ਵਿਕਟਾਂ | Jaiswal
ਇੰਗਲੈਂਡ ਨੇ ਚੌਥੇ ਦਿਨ ਦੇ ਤੀਜੇ ਸੈਸ਼ਨ ’ਚ 18/2 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੇ 50 ਦੌੜਾਂ ਦੇ ਸਕੋਰ ਤੱਕ 7 ਵਿਕਟਾਂ ਗੁਆ ਦਿੱਤੀਆਂ ਸਨ। ਟਾਮ ਹਾਰਟਲੇ ਅਤੇ ਬੇਨ ਫੌਕਸ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ 16-16 ਦੌੜਾਂ ਬਣਾ ਕੇ ਆਊਟ ਹੋ ਗਏ। ਅਖੀਰ ’ਚ ਮਾਰਕ ਵੁੱਡ ਨੇ 15 ਗੇਂਦਾਂ ’ਤੇ 33 ਦੌੜਾਂ ਬਣਾ ਕੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਪਰ ਘਰੇਲੂ ਮੈਦਾਨ ’ਤੇ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਾਰੀ 122 ਦੌੜਾਂ ’ਤੇ ਸਿਮਟ ਗਈ। ਸੈਸ਼ਨ ’ਚ ਇੰਗਲੈਂਡ ਨੇ 31.2 ਓਵਰਾਂ ’ਚ ਬੱਲੇਬਾਜੀ ਕਰਦੇ ਹੋਏ 104 ਦੌੜਾਂ ਬਣਾਈਆਂ। (Jaiswal)