Self Help Groups - Sach Kahoon Punjabi

Self Help: ਸਵੈ-ਸਹਾਇਤਾ, ਸ਼ੁਰੂਆਤੀ ਮੱਦਦ ਦਾ ਪ੍ਰਭਾਵਸ਼ਾਲੀ ਜ਼ਰੀਆ
ਦੁਨੀਆ ਭਰ ’ਚ ਇੱਕ ਅਰਬ ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੇ ਹਨ ਜਿਵੇਂ ਚਿੰਤਾ, ਡਿਪਰੈਸ਼ਨ ਜਾਂ ਤਣਾਅ। ਪਰ ਇਨ੍ਹਾਂ ’ਚੋਂ ਜ਼ਿਆਦਾਤਰ ਲੋਕਾਂ ਨੂੰ ਸਹੀ ਇਲਾਜ ਨਹੀਂ ਮਿਲਦਾ। ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਇੱਕ ਪਾਸੇ ਡਾਕਟਰਾਂ ਦੀ ਘਾਟ ਹੈ, ਦੂਜੇ ਪਾਸੇ ਲੋਕ ਸ਼ਰਮ ਕਾਰਨ ਇਲਾਜ ਕਰਵਾਉਣ ਤੋਂ ਝਿਜਕਦੇ ਹਨ ਜਾਂ ਫਿਰ ਸਥਾਨਕ ਟੂਣੇ-ਟੋਟਕਿਆਂ ’ਚ ਉਲਝੇ ਰਹਿੰਦੇ ਹਨ। ਭਾਰਤ ਵਰਗੇ ਸੰਘਣੀ ਅਬਾਦੀ ਵਾਲੇ ਦੇਸ਼ਾਂ ’ਚ ਇਸ ਤਰ੍ਹਾਂ ਦੇ ਮਾਮਲੇ ਹੋਰ ਵੀ ਵੱਧ ਨਜ਼ਰ ਆਉਂਦੇ ਹਨ। ਇਸ ਸਥਿਤੀ ਨਾਲ ਨਜਿੱਠਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਦੁਨੀਆ ਭਰ ਦੇ ਮਾਨਸਿਕ ਰੋਗੀਆਂ ਲਈ ਇੱਕ ਖਾਸ ਸਲਾਹ ਜਾਰੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ, ਸਵੈ-ਸਹਾਇਤਾ ਤਕਨੀਕਾਂ ਨੂੰ ਹੱਲਾਸ਼ੇਰੀ ਦਿਓ। ਸਵੈ-ਸਹਾਇਤਾ ਤੋਂ ਭਾਵ ਹੈ- ਅਜਿਹੇ ਸਰਲ ਤਰੀਕੇ ਜਿਨ੍ਹਾਂ ਨੂੰ ਲੋਕ ਡਾਕਟਰ ਤੋਂ ਬਿਨਾਂ, ਆਪਣੇ-ਆਪ ਜਾਂ ਥੋੜ੍ਹੀ ਮੱਦਦ ਨਾਲ ਵਰਤ ਸਕਦੇ ਹਨ।

ਡਬਲਯੂਐੱਚਓ ਨੇ ਦੋ ਖਾਸ ਤਰੀਕੇ ਦੱਸੇ ਹਨ ਜਿਨ੍ਹਾਂ ਨੂੰ ਆਪਣੇ-ਆਪ ਜਾਂ ਆਡੀਓ ਜ਼ਰੀਏ ਕੀਤਾ ਜਾ ਸਕਦਾ ਹੈ। ਪਹਿਲਾ ਤਰੀਕਾ ਹੈ ਕਦਮ-ਦਰ-ਕਦਮ ਇਹ ਡਿਪਰੈਸ਼ਨ ਨਾਲ ਜੂਝ ਰਹੇ ਵੱਡੀ ਉਮਰ ਦੇ ਲੋਕਾਂ ਲਈ ਡਿਜ਼ੀਟਲ ਮੱਦਦ ਹੈ। ਦੂਜਾ ਤਰੀਕਾ ਤਣਾਅ ਘਟਾਉਣ ਵਾਲੇ ਸਰਲ ਅਭਿਆਸ ਹਨ- ਜਿਵੇਂ ਲੰਮੇ ਸਾਹ ਲੈਣਾ, ਰੋਜ਼ਾਨਾ 15 ਮਿੰਟ ਦੀ ਕਸਰਤ ਜਾਂ ਆਡੀਓ ਸੁਣ ਕੇ ਮਨ ਨੂੰ ਸ਼ਾਂਤ ਕਰਨਾ। ਇਹ ਤਰੀਕੇ ਕਈ ਸਾਲ ਪਹਿਲਾਂ ਲੈਬਨਾਨ ਅਤੇ ਥਾਈਲੈਂਡ ’ਚ ਅਜ਼ਮਾਏ ਗਏ ਅਤੇ ਉੱਥੇ ਸਫਲ ਸਾਬਤ ਹੋਏ। ਇਨ੍ਹਾਂ ’ਚ ਹਰ ਹਫ਼ਤੇ ਲਗਭਗ 15 ਮਿੰਟ ਦਾ ਛੋਟਾ ਸਹਿਯੋਗ ਦਿੱਤਾ ਜਾਂਦਾ ਹੈ, ਜੋ ਸਿਖਲਾਈ ਪ੍ਰਾਪਤ ਆਮ ਲੋਕ (ਡਾਕਟਰ ਨਹੀਂ) ਵੀ ਦੇ ਸਕਦੇ ਹਨ।

ਇਨ੍ਹਾਂ ਤਰੀਕਿਆਂ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਹ ਸਸਤੇ, ਸੌਖੇ ਅਤੇ ਵੱਡੀ ਗਿਣਤੀ ’ਚ ਲੋਕਾਂ ਤੱਕ ਪਹੁੰਚ ਸਕਦੇ ਹਨ। ਡਬਲਯੂਐੱਚਓ ਨੇ ਇਸ ਸੌਖੇ ਤਰੀਕੇ ਨੂੰ ਵਿਸ਼ਵ ਪੱਧਰ ’ਤੇ ਲਾਗੂ ਕਰਨ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਭਾਰਤ ’ਚ ਮਾਨਸਿਕ ਸਿਹਤ ਸੇਵਾਵਾਂ ਬਹੁਤ ਘੱਟ ਹਨ। ਮਨੋਰੋਗ ਡਾਕਟਰ ਤੇ ਮਨੋਵਿਗਿਆਨੀ ਜ਼ਿਆਦਾਤਰ ਸ਼ਹਿਰਾਂ ’ਚ ਹੀ ਉਪਲੱਬਧ ਹਨ। ਪਿੰਡਾਂ ਤੇ ਛੋਟੇ ਸ਼ਹਿਰਾਂ ’ਚ ਇਨ੍ਹਾਂ ਦੀ ਘਾਟ ਬਹੁਤ ਹੈ। ਇਸ ਲਈ ਮੋਬਾਇਲ ਜਾਂ ਆਡੀਓ ਰਾਹੀਂ ਉਪਲੱਬਧ ਇਹ ਸਰਲ ਤਰੀਕੇ ਭਾਰਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਭਾਰਤ ’ਚ ਡਿਜ਼ੀਟਲ ਪਹੁੰਚ ਤੇਜ਼ੀ ਨਾਲ ਵਧ ਰਹੀ ਹੈ। ਲੱਖਾਂ ਲੋਕ ਸਮਾਰਟਫੋਨ ਵਰਤ ਰਹੇ ਹਨ। ਜੇਕਰ ਸਵੈ-ਸਹਾਇਤਾ ਦੇ ਤਰੀਕੇ ਹਿੰਦੀ, ਪੰਜਾਬੀ, ਤਮਿਲ, ਬੰਗਾਲੀ ਤੇ ਹੋਰ ਭਾਸ਼ਾਵਾਂ ’ਚ ਉਪਲੱਬਧ ਕੀਤੇ ਜਾਣ ਤਾਂ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੌਖਾ ਹੋ ਜਾਵੇਗਾ।

ਇਸ ਤੋਂ ਇਲਾਵਾ, ਭਾਰਤ ’ਚ ਮਾਨਸਿਕ ਬਿਮਾਰੀ ਬਾਰੇ ਸ਼ਰਮ ਅਤੇ ਗਲਤਫਹਿਮੀ ਬਹੁਤ ਹੈ। ਲੋਕ ਡਾਕਟਰ ਕੋਲ ਜਾਣ ਤੋਂ ਝਿਜਕਦੇ ਹਨ। ਅਜਿਹੀ ਹਾਲਤ ’ਚ ਘਰ ਬੈਠੇ, ਕਿਸੇ ਨੂੰ ਦੱਸੇ ਬਿਨਾਂ ਸਵੈ-ਸਹਾਇਤਾ ਅਪਣਾਉਣਾ ਲੋਕਾਂ ਲਈ ਸੌਖਾ ਹੋ ਸਕਦਾ ਹੈ। ਇਸ ਨਾਲ ਸ਼ਰਮ ਘੱਟ ਹੋਵੇਗੀ ਅਤੇ ਇਲਾਜ ਵੀ ਛੇਤੀ ਸ਼ੁਰੂ ਹੋ ਸਕੇਗਾ। ਇਹ ਬਹੁਤ ਜ਼ਰੂਰੀ ਸਵਾਲ ਹੈ। ਇਸ ਦਾ ਜਵਾਬ ਹੈ, ਨਹੀਂ, ਸਵੈ-ਸਹਾਇਤਾ ਹਰ ਤਰ੍ਹਾਂ ਦੇ ਮਨੋਰੋਗ ਲਈ ਭਰਪੂਰ ਨਹੀਂ ਹੈ ਹਲਕੀ ਚਿੰਤਾ, ਹਲਕੇ ਡਿਪਰੈਸ਼ਨ ਤੇ ਰੋਜ਼ਾਨਾ ਦੇ ਤਣਾਅ- ਲਈ ਸਵੈ-ਸਹਾਇਤਾ ਬਹੁਤ ਅਸਰਦਾਰ ਹੋ ਸਕਦੀ ਹੈ। ਪਰ ਜੇ ਵਿਅਕਤੀ ਦੇ ਮਨ ’ਚ ਖੁਦਕੁਸ਼ੀ ਦੇ ਵਿਚਾਰ ਆ ਰਹੇ ਹੋਣ, ਉਹ ਬਹੁਤ ਜ਼ਿਆਦਾ ਭਰਮ ’ਚ ਹੋਵੇ ਜਾਂ ਉਸ ਨੂੰ ਸਿਜ਼ੋਫਰੇਨੀਆ ਵਰਗੀ ਗੰਭੀਰ ਬਿਮਾਰੀ ਹੋਵੇ ਤਾਂ ਸਿਰਫ਼ ਸਵੈ-ਸਹਾਇਤਾ ਕਾਫੀ ਨਹੀਂ ਹੈ। ਉਸ ਸਥਿਤੀ ’ਚ ਡਾਕਟਰ, ਦਵਾਈ ਅਤੇ ਗੰਭੀਰ ਇਲਾਜ ਦੀ ਲੋੜ ਹੁੰਦੀ ਹੈ।ਇਸ ਲਈ ਸਵੈ-ਸਹਾਇਤਾ ਨੂੰ ਇੱਕੋ-ਇੱਕ ਇਲਾਜ ਨਾ ਸਮਝੋ, ਸਗੋਂ ਇਸ ਨੂੰ ਪਹਿਲਾ ਕਦਮ ਮੰਨੋ।

Read Also : ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ

ਇਸ ਦਾ ਕੰਮ ਹੈ ਲੋਕਾਂ ਨੂੰ ਮਜ਼ਬੂਤ ਬਣਾਉਣਾ, ਸ਼ੁਰੂਆਤੀ ਮੱਦਦ ਦੇਣਾ ਅਤੇ ਲੋੜ ਪੈਣ ’ਤੇ ਡਾਕਟਰ ਨੂੰ ਮਿਲੋ। ਇਸ ਦੇ ਸਫਲ ਹੋਣ ਲਈ ਲੋੜੀਂਦੇ ਕਦਮ ਚੁੱਕਣੇ ਹੋਣਗੇ ਸਭ ਤੋਂ ਪਹਿਲਾਂ ਇਹ ਤਰੀਕੇ ਸਥਾਨਕ ਭਾਸ਼ਾਵਾਂ ’ਚ ਹੋਣ ਚਾਹੀਦੇ ਹਨ (ਹਿੰਦੀ, ਪੰਜਾਬੀ, ਉੜੀਆ, ਤੇਲਗੂ ਆਦਿ)। ਆਡੀਓ ਅਤੇ ਵੀਡੀਓ ਰੂਪ ਵੀ ਉਪਲੱਬਧ ਹੋਣ ਚਾਹੀਦੇ ਹਨ। ਨਾਲ ਹੀ ਆਡੀਓ ਤੇ ਵੀਡੀਓ ਪਾਰਟ ਵੀ ਹੋਣੇ ਚਾਹੀਦੇ ਹਨ, ਕਿਉਂਕਿ  ਬਹੁਤ ਲੋਕ ਪੜ੍ਹਨਾ ਪਸੰਦ ਨਹੀਂ ਕਰਦੇ ਦੂਸਰਾ, ਕਮਿਊਨਿਟੀ ਵਰਕਰਾਂ ਨੂੰ ਸਿਖਲਾਈ ਦਿੱਤੀ ਜਾਵੇ ਆਸ਼ਾ ਵਰਕਰ, ਆਂਗਣਵਾੜੀ ਵਰਕਰ ਅਤੇ ਸਵੈ-ਸੇਵੀਆਂ ਨੂੰ ਸਿਖਲਾਈ ਦੇ ਕੇ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਭਰੋਸਾ ਵਧੇਗਾ ਤੇ ਜ਼ਿਆਦਾ ਲੋਕਾਂ ਨੂੰ ਮੱਦਦ ਮਿਲੇਗੀ ਤੀਸਰਾ, ਇਨ੍ਹਾਂ ਤਰੀਕਿਆਂ ਨੂੰ ਮੁੱਢਲੇ ਸਿਹਤ ਕੇਂਦਰਾਂ ਅਤੇ ਸਕੂਲਾਂ ਵਿੱਚ ਜੋੜਿਆ ਜਾਣਾ ਚਾਹੀਦਾ ਹੈ। ਜਦੋਂ ਕੋਈ ਵਿਅਕਤੀ  ਪੀਐੱਚਸੀ ਜਾਵੇ।

ਤਾਂ ਉੱਥੇ ਸਵੈ-ਸਹਾਇਤਾ ਦਾ ਇੱਕ ਛੋਟਾ ਮਡਿਊਲ ਵੀ ਉਪਲੱਬਧ ਹੋਵੇ ਸਕੂਲਾਂ ਵਿੱਚ ਬੱਚਿਆਂ ਨੂੰ ਤਣਾਅ ਘੱਟ ਕਰਨ ਦੇ ਸਰਲ ਤਰੀਕੇ ਸਿਖਾਏ ਜਾਣ ਚੌਥਾ, ਮੋਬਾਇਲ ਐਪ ਤੇ ਆਨਲਾਈਨ ਪਲੇਟਫਾਰਮ ’ਤੇ ਲਗਾਤਾਰ ਮੌਜੂਦ ਹੋਣਾ  ਚਾਹੀਦਾ ਹੈ ਡੇਟਾ ਸੁਰੱਖਿਅਤ ਤੇ ਗੋਪਨੀਅਤਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਲੋਕ ਬਿਨਾ ਡਰੇ ਇਸਤੇਮਾਲ ਕਰ ਸਕਣ ਗੰਭੀਰ ਮਾਮਲਿਆਂ ਵਿੱਚ ਤੁਰੰਤ ਹੈਲਪਲਾਈਨ ਨਾਲ ਜੁੜਨ ਦਾ ਵਿਕਲਪ ਵੀ ਹੋਣਾ ਚਾਹੀਦਾ ਹੈ ਪੰਜਵਾਂ, ਆਫਤ ਤੇ ਮਹਾਂਮਾਰੀ ਦੇ ਸਮੇਂ ਇਨ੍ਹਾਂ ਦਾ ਤੇਜੀ ਨਾ ਇਸਤੇਮਾਲ ਕੀਤਾ ਜਾਵੇ  ਹੜ੍ਹ, ਭੂਚਾਲ ਜਾਂ ਮਹਾਂਮਾਰੀਆਂ ਦੌਰਾਨ ਮਾਨਸਿਕ ਤਣਾਅ ਕਾਫ਼ੀ ਵਧ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚ, ਸਵੈ-ਸਹਾਇਤਾ ਦੇ ਤਰੀਕੇ ਤੇਜ਼, ਸਸਤੇ ਹੋ ਸਕਦੇ ਹਨ ਤੇ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚ ਸਕਦੇ ਹਨ। ਛੇਵਾਂ, ਹਰੇਕ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਛੋਟੇ ਪੱਧਰ ’ਤੇ ਟਰਾਇਲ ਹੋਣ।

ਕਿਹੜੇ-ਕਿਹੜੇ ਲੋਕਾਂ ਇਨ੍ਹਾਂ ਤੋਂ ਲਾਭ ਲੈ ਰਹੇ ਹਨ ਅਤੇ ਕਿਹੜੇ ਨਹੀਂ, ਇਹ ਮੁਲਾਂਕਣ ਹੋਵੇ। ਫਿਰ ਵੱਡੇ ਪੱਧਰ ’ਤੇ ਲਾਗੂ ਹੋਵੇ।  ਡਬਲਯੂਐੱਚਓ ਦੀ  ਇਹ ਨਵੀਂ ਗਾਈਡ ਇੱਕ ਸਹੀ ਦਿਸ਼ਾ ਵਿੱਚ ਕਦਮ ਹੈ। ਸਵੈ-ਸਹਾਇਤਾ ਦੇ ਤਰੀਕੇ ਸਸਤੇ, ਸੌਖੇ ਤੇ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਣ ਵਾਲੇ ਹਨ। ਭਾਰਤ ਵਿੱਚ ਜੇਕਰ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ, ਤਾਂ ਲੱਖਾਂ ਲੋਕਾਂ ਨੂੰ ਮਾਨਸਿਕ ਸਿਹਤ ਸਹਾਇਤਾ ਮਿਲ ਸਕਦੀ ਹੈ। ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਵੈ-ਸਹਾਇਤਾ ਇੱਕ ਅੰਸ਼ਿਕ ਸਹਾਇਕ ਹੈ, ਇਹ ਗੰਭੀਰ ਮਾਨਸਿਕ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਦੀ। ਇਸ ਨੂੰ ਮਾਹਿਰਾਂ ਦੀ ਮੱਦਦ, ਸਰਕਾਰੀ ਨੀਤੀ ਤੇ ਭਾਈਚਾਰਕ ਸਹਿਯੋਗ ਨਾਲ ਜੋੜਨਾ ਹੋਵੇਗਾ ਜਦੋਂ ਇਸ ਨੂੰ ਸਿਰਫ ਇੱਕ ਐਪ ਜਾਂ ਸਿਰਫ ਇੱਕ ਕਿਤਾਬ ਨਹੀਂ, ਸਗੋਂ ਇੱਕ ਸੰਪੂਰਨ ਮਾਨਸਿਕ ਸਿਹਤ ਯੋਜਨਾ ਦਾ ਹਿੱਸਾ ਬਣਾਵਾਂਗੇ, ਉਦੋਂ ਹੀ ਇਹ ਸੱਚੇ ਅਰਥਾਂ ਵਿੱਚ ਕੰਮ ਕਰੇਗੀ ਸਵੈ-ਸਹਾਇਤਾ ਮਨੋਰੋਗਾਂ ਵਿੱਚ ਕਾਰਗਰ ਹੋ ਸਕਦੀ ਹੈ ਅਸਲ ’ਚ ਅਸੀਂ ਇਸ ਨੂੰ ਸਹੀ ਤਰੀਕੇ ਨਾਲ, ਸਮਝਦਾਰੀ ਨਾਲ ਅਤੇ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਵਰਤੀਏ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਨੇਹਾ ਸੈਣੀ

ਲੋਨ ਮੇਲੇ ’ਚ ਸਵੈ ਸਹਾਇਤਾ ਸਮੂਹਾਂ ਨੂੰ 4 ਕਰੋੜ 26 ਲੱਖ ਦੇ ਲੋਨ ਮਨਜ਼ੂਰ
ਏ.ਡੀ.ਸੀ. ਪੇਂਡੂ ਵਿਕਾਸ ਵਿਕਾਸ ਨੇ ਵੰਡੇ ਮਨਜ਼ੂਰੀ ਪੱਤਰ

(ਸੱਚ ਕਹੂੰ ਨਿਊਜ਼) ਬਠਿੰਡਾ। ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਤਹਿਤ ਬਣੇ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਇੱਕ ਲੋਨ ਮੇਲਾ ਲਗਾ ਕੇ 71 ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ 4 ਕਰੋੜ 26 ਲੱਖ ਰੁਪਏ ਦੇ ਲੋਨ ਮਨਜ਼ੂਰੀ ਪੱਤਰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਲਵਜੀਤ ਕਲਸੀ ਵੱਲੋਂ ਵੰਡੇ ਗਏ। Loan

ਇਸ ਮੌਕੇ ਏ.ਡੀ.ਸੀ. ਨੇ ਸੰਬੋਧਨ ਕਰਦਿਆ ਜ਼ਿਲ੍ਹੇ ਭਰ ਤੋਂ ਪੁੱਜੇ ਸਵੈ ਸਹਾਇਤਾ ਸਮੂਹ ਮੈਂਬਰਾਂ ਨੂੰ ਪ੍ਰਾਪਤ ਰਾਸ਼ੀ ਨੂੰ ਢੁੱਕਵੇ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਘਰ ਦੇ ਸਿਰਫ ਪੁਰਸ਼ ਮੈਂਬਰ ਦੇ ਕੰਮ ਕਰਨ ਦੇ ਨਾਲ ਔਰਤਾਂ ਦਾ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਸ਼ਲਾਘਾਯੋਗ ਕੰਮ ਰਿਹਾ ਹੈ। Loan

ਸਵੈ ਸਹਾਇਤਾ ਸਮੂਹਾਂ ਨੂੰ 2 ਕਰੋੜ 52 ਲੱਖ ਰੁਪਏ ਦੇ ਸੀ.ਸੀ.ਐਲ ਸਬੰਧੀ ਮਨਜੂਰੀ ਪੱਤਰ ਦਿੱਤੇ

ਉਹਨਾਂ ਜ਼ਿਲ੍ਹੇ ਅੰਦਰ ਸਵੈ ਸਹਾਇਤਾ ਸਮੂਹ ਦੀਆਂ ਔਰਤਾਂ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਵਿਸ਼ੇਸ਼ ਤੌਰ ’ਤੇ ਜਿਕਰ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਹੈ ਕਿ ਇਸ ਲੋਨ ਮੇਲੇ ਵਿੱਚ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਪੁੱਜੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਵਿੱਚੋਂ ਸਟੇਟ ਬੈਂਕ ਆਫ ਇੰਡੀਆਂ ਨੇ 42 ਸਵੈ ਸਹਾਇਤਾ ਸਮੂਹਾਂ ਨੂੰ 2 ਕਰੋੜ 52 ਲੱਖ ਰੁਪਏ ਦੇ ਸੀ.ਸੀ.ਐਲ ਸਬੰਧੀ ਮਨਜੂਰੀ ਪੱਤਰ ਦਿੱਤੇ ਗਏ ਹਨ।

6 ਲੱਖ ਰੁਪਏ ਆਪਣੇ ਰੁਜ਼ਗਾਰ ਨੂੰ ਚਲਾਉਣ ਜਾਂ ਵਧਾਉਣ ਲਈ ਵਰਤ ਸਕਦੇ ਹਨ

ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਵੱਲੋਂ 18 ਸਵੈ ਸਹਾਇਤਾ ਸਮੂਹਾਂ ਨੂੰ 1 ਕਰੋੜ 8 ਲੱਖ ਰੁਪਏ, ਪੰਜਾਬ ਐਂਡ ਸਿੰਧ ਬੈਂਕ ਵੱਲੋਂ 6 ਸਮੂਹਾਂ ਨੂੰ 30 ਲੱਖ ਰੁਪਏ, ਪੰਜਾਬ ਗ੍ਰਾਮੀਣ ਬੈਂਕ ਵੱਲੋਂ 3 ਸਵੈ ਸਹਾਇਤਾ ਸਮੂਹਾਂ ਨੂੰ 18 ਰੁਪਏ ਅਤੇ ਯੂਕੋ ਬੈਂਕ ਵੱਲੋਂ ਵੀ 3 ਸਵੈ ਸਹਾਇਤਾ ਸਮੂਹਾਂ ਨੂੰ 18 ਲੱਖ ਦੇ ਮੰਨਜੂਰੀ ਪੱਤਰ ਜਾਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸਵੈ ਸਹਾਇਤਾ ਸਮੂਹ 6 ਲੱਖ ਦੀ ਇਸ ਲਿਮਟ ਰਾਸ਼ੀ ਵਿੱਚੋ ਪਹਿਲੀ ਚਰਨ ਵਿੱਚ ਡੇਢ ਲੱਖ ਰੁਪਏ, ਦੂਜੀ ਚਰਨ ਵਿੱਚ 3 ਲੱਖ ਰੁਪਏ ਅਤੇ ਤੀਜੀ ਚਰਨ ਵਿੱਚ 6 ਲੱਖ ਰੁਪਏ ਆਪਣੇ ਰੁਜ਼ਗਾਰ ਨੂੰ ਚਲਾਉਣ ਜਾਂ ਵਧਾਉਣ ਲਈ ਵਰਤ ਸਕਦੇ ਹਨ। Loan

ਇਹ ਵੀ ਪੜ੍ਹੋ: ਨੋਰਥ ਜ਼ੋਨ/ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 (ਲੜਕੀਆਂ) ਦਾ ਜੀਕੇਯੂ ਵਿਖੇ ਸ਼ਾਨਦਾਰ ਆਗਾਜ਼

ਇਸ ਮੌਕੇ ਲੀਡ ਬੈਂਕ ਮੈਨੇਜ਼ਰ ਮੰਜੂ ਗਲਹੋਤਰਾ, ਐਸ.ਬੀ.ਆਈ. ਦੇ ਮੁੱਖ ਮੈਨੇਜ਼ਰ ਕ੍ਰੈਡਿਟ ਲਵਕੇਸ਼ ਕੁਮਾਰ, ਮੁੱਖ ਮੇਨੈਜ਼ਰ ਸੈਂਕਸ਼ਨ ਪਨਮਾ ਦੋਰਜੇ ਨੇਗੀ, ਵਿਕਾਸ ਕੁਮਾਰ, ਪੰਜਾਬ ਨੈਸ਼ਨਲ ਬੈਂਕ ਤੋਂ ਜਿਲ੍ਹਾ ਕੋਆਰਡੀਨੇਟਰ ਸਤਪਾਲ ਜਿੰਦਲ, ਪੰਜਾਬ ਐਂਡ ਸਿੰਧ ਬੈਂਕ ਤੋਂ ਧੀਰੇਂਦਰ ਕੁਮਾਰ, ਪੰਜਾਬ ਗ੍ਰਾਮੀਣ ਤੋਂ ਸੀਨੀਅਰ ਮੇਨੈਜ਼ਰ ਰਾਸੇਜ ਜਿੰਦਲ, ਯੂਕੋ ਬੈਂਕ ਤੋਂ ਬ੍ਰਾਚ ਮੈਨੇਜ਼ਰ ਰਾਜੀਵ ਕੁਮਾਰ ਅਤੇ ਯੂਨੀਅਨ ਬੈਂਕ ਤੋਂ ਚੀਫ ਮੈਨੇਜ਼ਰ ਪ੍ਰੇਮ ਰੰਜਨ ਕੁਮਾਰ ਮੌਜੂਦ ਸਨ।