Nagar Panchayat Elections - Sach Kahoon Punjabi
ਮੂਣਕ ’ਚ ਨਗਰ ਪੰਚਾਇਤ ਚੋਣਾਂ ਨੂੰ ਲੈ ਉਮੀਦਵਾਰਾਂ ਨੇ ਖਿੱਚੀਆਂ ਤਿਆਰੀਆਂ
(ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ। ਨਗਰ ਪੰਚਾਇਤ ਮੂਣਕ ਦੇ ਤੇਰਾ ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ’ਚ ਚਾਹਵਾਨ ਉਮੀਦਵਾਰ ਆਪੋ ਆਪਣੇ ਵਾਰਡ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲੱਗੇ ਹਨ ਅਤੇ ਹਰੇਕ ਵਾਰਡ ਵਿੱਚ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਹੋ ਚੁੱਕਿਆ ਹੈ। ਵੋਟਰਾਂ ਨੂੰ ਆਪਣੇ ਹੱਕ ਚ ਕਰਨ ਲਈ ਚਾਹਵਾਨ ਉਮੀਦਵਾਰਾਂ ਵਲੋਂ ਤਰਾਂ ਤਰਾਂ ਦੇ ਢੰਗ ਤਰੀਕੇ ਅਪਣਾਏ ਜਾ ਰਹੇ ਹਨ। ਇਸੇ ਤਰਾਂ ਵਾਰਡ ਨੰਬਰ 4 ਤੋਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਮੁਖਤਿਆਰ ਕੰਬੋਜ ਨੇ ਆਪਣੇ ਵਾਰਡ ਦੇ ਲੋਕਾਂ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਉਣ ਦਾ ਨਿਵੇਕਲਾ ਉਪਰਾਲਾ ਕੀਤਾ ਹੈ। (Nagar Panchayat Elections)
ਇਹ ਵੀ ਪੜ੍ਹੋ : ਪਲਾਟ ਘਪਲਾ : ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆ ਨੂੰ ਵੀ ਨਹੀਂ ਮਿਲੀ ਜਮਾਨਤ
ਇਸ ਬਾਰੇ ਜਾਣਕਾਰੀ ਦਿੰਦਿਆਂ ਮੁਖਤਿਆਰ ਕੰਬੋਜ ਨੇ ਦੱਸਿਆ ਕਿ ਇਹ ਕੈਂਪ 11 ਅਕਤੂਬਰ ਬੁੱਧਵਾਰ ਨੂੰ ਸਥਾਨਕ ਅਮਨ ਹੈਲਥ ਕੇਅਰ
ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ ਜਿਥੇ ਮਰੀਜਾਂ ਦੇ ਮੁਫਤ ਚੈੱਕਅਪ ਦੇ ਨਾਲ ਨਾਲ ਮੁਫਤ ਲੈਬ ਟੈਸਟ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।ਉਨਾਂ ਕਿਹਾ ਕਿ ਇਹ ਕੈਂਪ ਵਾਰਡ ਨੰਬਰ ਚਾਰ ਦੇ ਸਮੂਹ ਵਸਨੀਕਾਂ ਲਈ ਲਗਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨਾ ਹੈ। ਕਿਸੇ ਚਾਹਵਾਨ ਉਮੀਦਵਾਰ ਵਲੋਂ ਆਪਣੇ ਵੋਟਰਾਂ ਲਈ ਅਜਿਹਾ ਕੈਂਪ ਲਗਾਉਣ ਦੀ ਵਾਰਡ ਦੇ ਲੋਕ ਪ੍ਰਸੰਸਾ ਕਰ ਰਹੇ ਹਨ। (Nagar Panchayat Elections)
ਸਰਕਾਰ ਨੇ ਧੱਕੇਸ਼ਾਹੀ ਕਰਕੇ ਕੱਢਿਆ ਲੋਕਤੰਤਰ ਦਾ ਜਨਾਜ਼ਾ : ਅਮਨ ਅਰੋੜਾ
‘ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਵੇਖਦਾ ਰਿਹਾ ਸਰਕਾਰੀ ਧੱਕੇਸ਼ਾਹੀ’
ਸੰਗਰੂਰ (ਗੁਰਪ੍ਰੀਤ ਸਿੰਘ)। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨਗਰ ਨਿਗਮਾਂ ਤੇ ਨਗਰ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਜਨਾਜ਼ਾ ਕੱਢ ਦਿੱਤਾ ਹੈ। ਆਮ ਆਦਮੀ ਪਾਰਟੀ ਇਸ ਦੇ ਧੱਕੇਸ਼ਾਹੀ ਦੇ ਖਿਲਾਫ਼ ਮੁਹਿੰਮ ਛੇੜੇਗੀ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਹਲਕਾ ਸੁਨਾਮ ਤੇ ਵਿਧਾਇਕ ਅਮਨ ਅਰੋੜਾ ਨੇ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਰੋੜਾ ਨੇ ਕਿਹਾ ਕਿ ਜਦੋਂ ਤੋਂ ਇਨ੍ਹਾਂ ਚੋਣਾਂ ਦਾ ਐਲਾਨ ਹੋਇਆ ਕਾਂਗਰਸ ਸਰਕਾਰ ਨੇ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਧੱਕੇਸ਼ਾਹੀ ਕਰਨੀ ਆਰੰਭ ਕਰ ਦਿੱਤੀ, ਉਨ੍ਹਾਂ ਨੂੰ ਕਾਗਜ਼ ਦਾਖ਼ਲ ਨਹੀਂ ਕਰਨ ਦਿੱਤੇ, ਪ੍ਰਸ਼ਾਸਨ ਵੱਲੋਂ ਐਨਓਸੀ ਨਹੀਂ ਦਿੱਤੀ ਗਈ ਅਤੇ ਹਰੇਕ ਜਗ੍ਹਾ ਧੱਕਾ ਮੁੱਕੀ ਤੇ ਰੌਲ਼ੇ ਗੌਲ਼ੇ ਦੀਆਂ ਖ਼ਬਰਾਂ ਆਈਆਂ। (Aman Arora)
ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਬਾਵਜੂਦ ਸੂਬੇ ਦਾ ਚੋਣ ਕਮਿਸ਼ਨ ਮੂਕ ਦਰਸ਼ਕ ਬਣ ਕੇ ਇਸ ਸਰਕਾਰੀ ਧੱਕੇਸ਼ਾਹੀ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ। ਅਰੋੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਦੀਆਂ ਲੀਹਾਂ ‘ਤੇ ਤੁਰਨ ਲੱਗ ਪਈ ਹੈ। ਬੇਸ਼ੱਕ ਧੱਕੇਸ਼ਾਹੀ ਨਾਲ ਚੋਣਾਂ ਵਿੱਚ ਕਾਂਗਰਸ ਜਿੱਤ ਪ੍ਰਾਪਤ ਕਰ ਵੀ ਲਵੇ ਪਰ ਇਹ ਸਰਕਾਰ ਲੋਕਾਂ ਦੇ ਦਿਲਾਂ ਵਿੱਚੋਂ ਉਤਰ ਚੁੱਕੀ ਹੈ। ਅਮਨ ਅਰੋੜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਹਰ ਪੱਧਰ ਤੇ ਜੂਝਣ ਲਈ ਪੂਰੀ ਤਰ੍ਹਾਂ ਤਿਆਰ ਹੈ, ਚਾਹੇ ਉਨ੍ਹਾਂ ਨੂੰ ਧਰਨੇ ਲਾਉਣੇ ਪੈਣ ਜਾਂ ਸੜਕਾਂ ਜਾਮ ਕਰਨੀਆਂ ਪੈਣ ਅਸੀਂ ਪਿੱਛੇ ਨਹੀਂ ਹਟਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਆਗੂ ਮੌਜ਼ੂਦ ਸਨ। (Aman Arora)
ਅਕਾਲੀ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲਗਾਇਆ ਧੱਕੇਸ਼ਾਹੀ ਕਰਨ ਦਾ ਦੋਸ਼ | Nagar Panchayat Elections
ਇੱਕ ਅਕਾਲੀ ਉਮੀਦਵਾਰ ਨੂੰ ਕੀਤਾ ਗ੍ਰਿਫਤਾਰ
ਇੱਕ ਭਾਜਪਾ ਉਮੀਦਵਾਰ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਬੂਥ ਛੱਡ ਕੇ ਗਿਆ ਵਾਪਸ
ਘੱਗਾ (ਜਗਸੀਰ/ਮਨੋਜ)। ਪੁਲਸ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਘੱਗਾ ਦੀਆਂ ਚੋਣਾਂ ਨੂੰ ਅਮਨ-ਅਮਾਨ ਨਾਲ਼ ਨੇਪਰੇ ਚਾੜ੍ਹਨ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋਏ ਜਦੋਂ ਵਾਰਡ ਨੰਬਰ 4 ਦੇ ਬੂਥ ਨੰਬਰ 4 ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਭਾਜਪਾ ਸਮਰਥਕ ਦੀ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਭਾਰੀ ਕੁੱਟ-ਮਾਰ ਕਰਕੇ ਲਹੂ ਲੁਹਾਣ ਕਰ ਦਿੱਤਾ। ਜਿਸ ‘ਤੇ ਭੜਕੇ ਭਾਜਪਾ ਸਮਰਥਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਪੁਲਸ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਕਤ ਬੂਥ ਦਾ ਗੇਟ ਬੰਦ ਕਰਨਾ ਪਿਆ। (Nagar Panchayat Elections)
ਜ਼ਖਮੀ ਭਾਜਪਾ ਸਮਰਥਕ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਾਹਰੋਂ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਆਏ ਕੁੱਝ ਅਣਪਛਾਤੇ ਵਿਅਕਤੀਆਂ ਦੀ ਧੱਕੇ ਸ਼ਾਹੀ ਨੂੰ ਜਦੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਮੇਰੀ ਬੁਰੀ ਤਰ੍ਹਾਂ ਨਾਲ਼ ਕੁੱਟ ਮਾਰ ਕੀਤੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਕੋਲ਼ ਚਾਕੂ ਤੇ ਕਿਰਚਾਂ ਆਦਿ ਵੀ ਹਨ ਜਿਸ ਨਾਲ਼ ਉਨ੍ਹਾਂ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ੁਤਰਾਣਾ ਦੀ ਇੰਚਾਰਜ ਬੀਬੀ ਪਲਵਿੰਦਰ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਸੱਤਾ ਦੇ ਨਸ਼ੇ ਵਿੱਚ ਇਥੇ ਹੁੱਲੜਬਾਜ਼ੀ ਕਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਨੂੰ ਧਮਕਾ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਇਸ ਬੂਥ ‘ਤੇ ਬਾਹਰੋਂ ਦੋ-ਤਿੰਨ ਸੌ ਵਿਅਕਤੀ ਆ ਕੇ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਖੜ੍ਹੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਭਜਾ ਨਹੀਂ ਰਿਹਾ ਜੋ ਕਿ ਅਤਿ ਨਿੰਦਣਯੋਗ ਹੈ। ਇਸ ਹੁੱਲੜਬਾਜ਼ੀ ਮੌਕੇ ਵੋਟਰ ਖਾਸ ਕਰਕੇ ਮਹਿਲਾ ਵੋਟਰ ਸਹਿਮੀਆਂ ਹੋਈਆਂ ਨਜ਼ਰ ਆਈਆਂ ਜਿਨ੍ਹਾਂ ਨੇ ਉਥੋਂ ਚਲੇ ਜਾਣਾ ਹੀ ਬਿਹਤਰ ਸਮਝਿਆ। ਇਸ ਤੋਂ ਇਲਾਵਾ ਬੂਥ ਨੰਬਰ 13 ‘ਤੇ ਵੀ ਜਾਅਲੀ ਵੋਟਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਅਤੇ ਵੋਟਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਬੀਬੀ ਪਲਵਿੰਦਰ ਕੌਰ ਨੇ ਬੂਥ ਨੰਬਰ 13 ਉੱਤੇ ਜਾਅਲੀ ਵੋਟਾਂ ਪੈਣ ਦੇ ਸ਼ੱਕ ਨੂੰ ਲੈ ਕੇ ਇਸ ਬੂਥ ਦੀ ਪੋਲਿੰਗ ਨੂੰ ਰੱਦ ਕਰਨ ਦੀ ਮੰਗ ਕੀਤੀ। (Nagar Panchayat Elections)
ਇਸ ਤੋਂ ਇਲਾਵਾ ਸਥਿਤੀ ਉਦੋਂ ਹੋਰ ਵੀ ਨਾਜ਼ੁਕ ਹੋ ਗਈ ਜਦੋਂ ਵਾਰਡ ਨੰਬਰ 13 ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਬਲਵਿੰਦਰ ਸਿੰਘ ਬਬਲੀ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕਰ ਦਿਤਾ। ਇਸ ਸਬੰਧੀ ਜਦੋਂ ਉਸਦੇ ਸਮਰਥਕਾਂ ਨੇ ਦੋਸ਼ ਲਗਾਇਆ ਕਿ ਕੁੱਝ ਵਿਅਕਤੀਆਂ ਵੱਲੋਂ ਇਸ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਜਦੋਂ ਬਲਵਿੰਦਰ ਬਬਲੀ ਨੇ ਰੋਕਣਾ ਚਾਹਿਆ ਤਾਂ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਧੱਕੇ ਸ਼ਾਹੀ ਨੂੰ ਬਰਦਾਸ਼ਤ ਨਾ ਕਰਦਿਆਂ ਇੱਕ ਭਾਜਪਾ ਉਮੀਦਵਾਰ ਆਪਣੇ ਸਮਰਥਕਾਂ ਨਾਲ਼ ਬੂਥ ਛੱਡ ਕੇ ਵਾਪਸ ਚਲਾ ਗਿਆ। (Nagar Panchayat Elections)