Ram Rahim Ji - Sach Kahoon Punjabi

Tree Planting Campaign: ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ ਸਾਧ-ਸੰਗਤ
ਪੂਜਨੀਕ ਗੁਰੂ ਜੀ ਸਵੇਰੇ 7 ਵਜੇ ਕਰਨਗੇ ਸ਼ੁੱਭ ਆਰੰਭ | Tree Planting Campaign

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਦੀ ਖੁਸ਼ੀ ’ਚ 14 ਅਗਸਤ ਬੁੱਧਵਾਰ ਨੂੰ ਦੇਸ਼-ਵਿਦੇਸ਼ ਦੀ ਸਾਧ-ਸੰਗਤ ਲੱਖਾਂ ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇਵੇਗੀ। ਬੂਟੇ ਲਾਉਣ ਸਬੰਧੀ ਸਾਧ-ਸੰਗਤ ’ਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। Tree Planting Campaign

ਇਹ ਵੀ ਪੜ੍ਹੋ: MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ

ਬੂਟੇ ਲਾਓ ਮੁਹਿੰਮ ਦੀ ਸ਼ੁਰੂਆਤ ਬੁੱਧਵਾਰ ਸਵੇਰੇ 7 ਵਜੇ ਪੂਜਨੀਕ ਗੁਰੂ ਜੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ਤੋਂ ਬੂਟਾ ਲਾ ਕੇ ਕਰਨਗੇ ਇਸ ਤੋਂ ਬਾਅਦ ਦੇਸ਼-ਵਿਦੇਸ਼ ਦੀ ਸਾਧ-ਸੰਗਤ ਬੂਟੇ ਲਾਵੇਗੀ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਹੁਣ ਤੱਕ ਕਰੋੜਾਂ ਬੂਟੇ ਲਾ ਕੇ ਮੀਲ ਪੱਥਰ ਸਥਾਪਤ ਕਰ ਚੁੱਕਾ ਹੈ। ਇਨ੍ਹਾਂ ਹੀ ਨਹੀਂ ਸਾਧ-ਸੰਗਤ ਸਮੇਂ-ਸਮੇਂ ’ਤੇ ਵਿਸ਼ਾਲ ਰੁੱਖ ਬਣ ਜਾਣ ਤੱਕ ਇਨ੍ਹਾਂ ਬੂਟਿਆਂ ਦੀ ਸੰਭਾਲ ਵੀ ਕਰਦੀ ਹੈ।

ਆਪਣੇ ਅੰਦਰ ਦੀਆਂ ਬੁਰਾਈਆਂ ਕੱਢੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। Saint Dr MSG: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਿਨ੍ਹਾਂ ਨੂੰ ਆਪਣੇ ਸਤਿਗੁਰੂ, ਅੱਲ੍ਹਾ, ਰਹਿਬਰ ‘ਤੇ ਦ੍ਰਿੜ ਵਿਸ਼ਵਾਸ ਹੁੰਦਾ ਹੈ, ਜਿਨ੍ਹਾਂ ਦੇ ਅੰਦਰ ਮਾਲਕ ਦੇ ਪਿਆਰ-ਮੁਹੱਬਤ ਦੇ ਜਜ਼ਬਾਤ ਹੁੰਦੇ ਹਨ, ਮਾਲਕ ਉਨ੍ਹਾਂ ਨੂੰ ਬੇਗਮਪੁਰ ਦਾ ਬਾਦਸ਼ਾਹ ਬਣਾ ਦਿੰਦਾ ਹੈ ਜਦੋਂ ਤੱਕ ਜੀਵ ਬਚਨ ਨਹੀਂ ਸੁਣਦਾ, ਅਮਲ ਨਹੀਂ ਕਰਦਾ ਉਦੋਂ ਤੱਕ ਉਸ ‘ਤੇ ਰਹਿਮੋ–ਕਰਮ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਆਪਣੀ ਗੱਲ ਨਹੀਂ ਮੰਨਵਾਉਂਦੇ ਸਗੋਂ ਸਰਵਧਰਮ ਦੀ ਗੱਲ ਦੱਸਦੇ ਹਨ ਅੱਲ੍ਹਾ, ਵਾਹਿਗੁਰੂ ਦੀ ਭਗਤੀ-ਇਬਾਦਤ ਦੀ ਗੱਲ ਕਰਦੇ ਹਨ ਅਤੇ ਚੰਗੇ-ਨੇਕ ਕੰਮ ਕਰਨ ਦੀ ਗੱਲ ਕਰਦੇ ਹਨ।

ਜੋ ਜੀਵ ਸੁਣ ਕੇ ਅਮਲ ਕਰੇ ਤਾਂ ਉਸ ‘ਤੇ ਅਜਿਹਾ ਰਹਿਮੋ-ਕਰਮ ਹੁੰਦਾ ਹੈ ਜੋ ਕਹਿਣ-ਸੁਣਨ ਤੋਂ ਪਰੇ ਦੀ ਗੱਲ ਹੈ ਇਸ ਲਈ ਜੇਕਰ ਤੁਸੀਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਕੱਢ ਦਿਓ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਨਫ਼ਰਤ ਕਰਨੀ ਹੈ ਤਾਂ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਕਰੋ ਦੂਜਿਆਂ ਦੀਆਂ ਬੁਰਾਈਆਂ ਕਰਨਾ ਬਹੁਤ ਸੌਖਾ ਹੈ ਅਤੇ ਆਪਣੀਆਂ ਬੁਰਾਈਆਂ ਨੂੰ ਲੁਕਾਉਣ ਲਈ ਇਨਸਾਨ ਕਿੰਨੀ ਤਿਕੜਮਬਾਜ਼ੀ ਕਰਦਾ ਹੈ ਅੱਜ ਸੰਸਾਰ ‘ਚ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਨਾਲ ਅਜਿਹੇ-ਅਜਿਹੇ ਲੋਕ ਜੋ ਕੁਝ ਵੀ ਨਹੀਂ ਹੋਇਆ ਕਰਦੇ ਸਨ ਉਹ ਸਭ ਕੁਝ ਬਣ ਗਏ ਹਨ। Saint Dr MSG

Read This : ਰਾਮ-ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ

ਪਰ ਜੇਕਰ ਉਹੀ ਲੋਕ ਆਖਣ ਕਿ ਇਹ ਗਲਤ ਹੈ ਅਤੇ ਖੁਦ ਗਲਤੀਆਂ ਨਾ ਛੱਡਣ ਤਾਂ ਇਹ ਸਰਾਸਰ ਗਲਤ ਹੈ ਇਸ ਲਈ ਇਨਸਾਨ ਨੂੰ ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰਨਾ ਚਾਹੀਦਾ ਹੈ ਜਦੋਂ ਤੱਕ ਆਪਣੇ ਹਿਰਦੇ ਦੀ ਸਫ਼ਾਈ ਨਹੀਂ ਹੋਵੇਗੀ, ਉਦੋਂ ਤੱਕ ਇਨਸਾਨ ਕਿਸੇ ਨੂੰ ਕੁਝ ਕਹਿ ਨਹੀਂ ਸਕਦਾ ਇਸ ਲਈ ਤੁਸੀਂ ਆਪਣੇ ਹਿਰਦੇ ਦੀ ਸਫ਼ਾਈ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਹਿਰਦੇ ‘ਚ ਨਜ਼ਰ ਨਹੀਂ ਮਾਰਦਾ ਅਤੇ ਦੂਜਿਆਂ ਨਾਲ ਈਰਖਾ ਕਰਨਾ ਅੱਜ ਲੋਕਾਂ ਦਾ ਪੇਸ਼ਾ ਜਿਹਾ ਬਣ ਗਿਆ ਹੈ ਕਿਸੇ ਨੂੰ ਕੁਝ ਬਣਦਾ ਦੇਖ ਕੇ ਆਦਮੀ ਖੁਸ਼ ਨਹੀਂ ਹੁੰਦਾ ਤੁਹਾਡੇ ਘਰ ਚੰਗਾ ਖਾਣ ਨੂੰ ਹੈ, ਬਾਲ-ਬੱਚੇ ਚੰਗੀ ਤਰ੍ਹਾਂ ਜਿਉਂ ਰਹੇ ਹਨ,ਮਾਲਕ ਨੇ ਤੁਹਾਨੂੰ ਘਰ ਦੇ ਰੱਖਿਆ ਹੈ ਤਾਂ ਦੂਜਿਆਂ ਨੂੰ ਦੇਖਣ ਦੀ ਥਾਂ ਇਹ ਦੇਖੋ ਕਿ ਕੀ ਮਾਲਕ ਨੇ ਤੁਹਾਨੂੰ ਕੁਝ ਨਹੀਂ ਦੇ ਰੱਖਿਆ। Saint Dr MSG

ਮਾਲਕ ਨੇ ਤੁਹਾਨੂੰ ਜੋ ਦੇ ਰੱਖਿਆ ਹੈ ਤੁਸੀਂ ਉਸ ਦਾ ਸ਼ੁਕਰਾਨਾ ਨਹੀਂ ਕਰਦੇ ਸਗੋਂ ਗੁਆਂਢੀ ਨੇ ਚਾਰ ਮੰਜਿਲਾ ਘਰ ਕਿਉਂ ਬਣਾ ਲਿਆ, ਇਸ ‘ਤੇ ਜ਼ਿਆਦਾ ਬਹਿਸਬਾਜ਼ੀ ਹੁੰਦੀ ਹੈ ਕਹਿਣ ਦਾ ਮਤਲਬ ਹੈ। ਕਿ ਦੂਜਿਆਂ ਦੀ ਥਾਲੀ ‘ਚ ਲੱਡੂ ਵੱਡਾ ਨਜ਼ਰ ਆਉਂਦਾ ਹੈ, ਇਹ ਮਨ ਕਰਕੇ ਹੈ ਇਹ ਹਕੀਕਤ ਹੈ, ਕਹਾਵਤਾਂ ਐਵੇਂ ਹੀ ਨਹੀਂ ਬਣਦੀਆਂ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਆਦਮੀ ਸੰਤਾਂ ਦੀ ਗੱਲ ਮੰਨੇ ਤਾਂ ਉਸ ਨੂੰ ਕਦੇ ਪਛਤਾਉਣਾ ਨਹੀਂ ਪੈਂਦਾ ਆਦਮੀ ਪੂਰੇ ਬਚਨ ਮੰਨ ਲਵੇ ਤਾਂ ਮਾਲਕ ਇੰਨਾ ਕੁਝ ਬਖ਼ਸ਼ ਦਿੰਦਾ ਹੈ ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ ਨਹੀਂ ਤਾਂ ਖੂਹ ਦੇ ਡੱਡੂ ਵਾਂਗ ਟਰਰਾਉਂਦੇ ਰਹੋ, ਕਿਸੇ ਦਾ ਕੁਝ ਨਹੀਂ ਜਾਂਦਾ ਜੋ ਬਚਨ ਮੰਨ ਲੈਂਦੇ ਹਨ, ਚਾਹੇ ਸਤਿਗੁਰੂ ਦੇ ਡਰ ਨਾਲ, ਚਾਹੇ ਰਾਮ ਦੇ ਡਰ ਨਾਲ ਜਾਂ ਚੰਗੇ ਸੰਸਕਾਰਾਂ ਕਰਕੇ ਤਾਂ ਮਾਲਕ ਦੀਆਂ ਬੇਇੰਤਹਾ ਖੁਸ਼ੀਆਂ ਵੀ ਹਾਸਲ ਕਰ ਲੈਂਦੇ ਹਨ। Saint Dr MSG

High Court: ਹੁਣ ਪੈਰੋਲ ਲਈ ਨਹੀਂ ਲੈਣੀ ਪਵੇਗੀ ਕੋਰਟ ਦੀ ਇਜਾਜਤ : ਹਾਈਕੋਰਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਐੱਸਜੀਪੀਸੀ ਦੀ ਉਸ ਅਰਜੀ ਨੂੂੰ ਖਾਰਜ ਕਰ ਦਿੱਤਾ ਹੈ ਜਿਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੈਰੋਲ ਦੇਣ ’ਤੇ ਹਰਿਆਣਾ ਸਰਕਾਰ ’ਤੇ ਸਵਾਲ ਚੁੱਕੇ ਸਨ। ਹਾਈ ਕੋਰਟ ਅੱਜ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਪੈਰੋਲ ਐਕਟ ਦੇ ਤਹਿਤ ਜੋ ਵੀ ਤਜਵੀਜਾਂ ਹਨ ਉਨ੍ਹਾਂ ਦੇ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੈਰੋਲ/ਫਰਲੋ ਦੇ ਸਕਦੀ ਹੈ।

ਇਹ ਵੀ ਪੜ੍ਹੋ: ਪਖੰਡਾਂ ਤੋਂ ਛੁਟਕਾਰਾ ਦਿਵਾ ਸੱਚੇ ਸਤਿਗੁਰੂ ਜੀ ਨੇ ਵਿਖਾਇਆ ਸੱਚਾ ਰਾਹ

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮਾਣਯੋਗ ਅਦਾਲਤ ’ਚ ਮਾਮਲੇ ਦੀ ਸੁਣਵਾਈ ਮੁਕੰਮਲ ਹੋ ਗਈ ਸੀ ਅਤੇ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਧਰਤੀ ’ਤੇ ਚੱਲ ਆਇਆ ਰੂਹਾਂ ਦਾ ਤਾਰਨਹਾਰ
ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ ਭੰਡਾਰੇ ‘ਤੇ ਵਿਸ਼ੇਸ਼

ਇਲਾਹੀ ਨੂਰ ਵਰਸਿਆ ਤਾਂ ਸਾਰਾ ਜਹਾਨ ਪ੍ਰਕਾਸ਼ਮਾਨ ਹੋ ਉੱਠਿਆ ਗਲੀ-ਗਲੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ ਇਲਾਹੀ ਨੂਰ ਦਾ ਕਮਾਲ ਅਜਿਹਾ ਕਿ ਕੀ ਬੱਚਾ-ਬੁੱਢਾ, ਕੀ ਪੜਿ੍ਹਆ-ਲਿਖਿਆ, ਕੀ ਅਨਪੜ੍ਹ, ਨਰ-ਨਾਰੀ ਹਰ ਕਿਸੇ ਨੇ ਆਪਣਾ ਜੀਵਨ ਧਰਮਾਂ ਦੀ ਸਿੱਖਿਆ ਅਨੁਸਾਰ ਢਾਲ ਲਿਆ ਰੂਹਾਨੀਅਤ ਦੀ ਅਸਲ ਨਿਸ਼ਾਨੀ ਹੀ ਇਹੀ ਹੈ ਕਿ ਰੂਹਾਨੀਅਤ ਰੱਬ ਲਈ ਪਿਆਰ, ਭਗਤੀ ਕਿਸੇ ਵਰਗ, ਧਰਮ ਜਾਂ ਜਾਤ ਵਿਸ਼ੇਸ਼ ਤੱਕ ਸੀਮਤ ਨਹੀਂ ਹੁੰਦੀ ਸੱਚੇ ਰੂਹਾਨੀ ਰਹਿਬਰ ਦੀ ਨੂਰਾਨੀ ਨਜ਼ਰ ਹੀ ਗਿਆਨ ਦੇ ਫੁਹਾਰੇ, ਰੱਬੀ ਦੀਦ ਦੇ ਝਲਕਾਰੇ ਵਰਸਾਉਂਦੀ ਹੈ। (Shah Satnam Ji Maharaj)

MSG Bhandara : ਆਈ ਸ਼ੁੱਭ ਘੜੀ, ਖੁਸ਼ੀਆਂ ਨਾਲ ਮਹਿਕਿਆ ਜ਼ਰਾ-ਜ਼ਰਾ

ਕਿ ਮਨੁੱਖ ਪਹਿਲੀ ਨਜ਼ਰੇ ਹੀ ਉਹਨਾਂ ਦੇ ਪਿਆਰ ਦੇ ਰੰਗ ’ਚ ਰੰਗਿਆ ਜਾਂਦਾ ਹੈ ਰੂਹਾਨੀਅਤ ਲਈ ਨਿਰਮਲ ਹਿਰਦੇ ਦੀ, ਸ਼ਰਧਾ ਦੀ ਲੋੜ ਹੁੰਦੀ ਹੈ। ਨਾ ਕਿ ਪੜ੍ਹਾਈ-ਲਿਖਾਈ ਦੇ ਗਿਆਨ ਦੀ ਜਦੋਂ ਅਨਪੜ੍ਹ ਵਿਅਕਤੀ ਵੀ ਰੂਹਾਨੀਅਤ ਨੂੰ ਪਲਾਂ ’ਚ ਸਮਝ ਲਵੇ, ਬੱਚੇ ਨੂੰ ਵੀ ਭਗਤੀ ਦੀ ਲਗਨ ਲੱਗ ਜਾਵੇ ਤੇ ਮਾਨਵਤਾ ਦੀ ਸੇਵਾ ’ਚ ਹਿੱਸਾ ਪਾਉਣ ਲੱਗੇ ਅਤੇ ਧਰਮ ਦੀ ਅਸਲੀ ਸਿੱਖਿਆ ਨੂੰ ਆਪਣੇ ਅੰਦਰ ਵਸਾ ਲਵੇ ਤਾਂ ਸਮਾਜ ’ਚ ਤਬਦੀਲੀ ਆਉਣੀ ਯਕੀਨੀ ਹੁੰਦੀ ਹੈ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਸਤਿਸੰਗਾਂ ਰਾਹੀਂ ਲੱਖਾਂ ਲੋਕਾਂ ਨੂੰ ਨਸ਼ੇ, ਬੁਰਾਈਆਂ, ਅੰਧ-ਵਿਸ਼ਵਾਸਾਂ ’ਚੋਂ ਕੱਢ ਕੇ ਪਰਮਾਤਮਾ ਦੀ ਭਗਤੀ ਦਾ ਸਹੀ ਮਾਰਗ ਦੱਸਿਆ।

ਕਿ ਬੁਰਾਈਆਂ ’ਚ ਜੁੜੇ ਲੋਕ ਬੁਰਾਈਆਂ ਛੱਡ ਪਲਾਂ ’ਚ ਭਗਤ ਤੇ ਸਮਾਜਸੇਵੀ ਬਣ ਗਏ ਜ਼ੁਲਮ ਢਾਹੁਣ ਵਾਲੇ ਮਜ਼ਲੂਮਾਂ ਦੇ ਰਾਖੇ ਬਣ ਗਏ ਨਸ਼ਿਆਂ ਦੀ ਦਲਦਲ ’ਚ ਫਸੇ ਲੋਕਾਂ ਨੇ ਨਾ ਸਿਰਫ਼ ਆਪ ਨਸ਼ਾ ਛੱਡਿਆ, ਸਗੋਂ ਉਹ ਦੂਜਿਆਂ ਨੂੰ ਨਸ਼ਾ ਛੁਡਵਾਉਣ ਦਾ ਜ਼ਰੀਆ ਵੀ ਬਣ ਗਏ ਹੁਣ ਸੱਚੇ ਮੁਰਸ਼ਿਦ-ਏ-ਕਾਮਲ ਦੀ ਨੂਰਾਨੀ ਜੋਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹੀ ਕਮਾਲ ਹੈ। ਕਿ ਉਸੇ ਜੋਤ ਨੇ ਅੱਜ ਉਸ ਨਸ਼ੇ ਦੇ ਪਹਾੜ ਨੂੰ ਚੂਰ-ਚੂਰ ਕਰ ਦਿੱਤਾ ਹੈ। (Shah Satnam Ji Maharaj)

ਜੋ ਨਸ਼ਾ ਪੂਰੀ ਦੁਨੀਆ ਲਈ ਚੁਣੌਤੀ ਬਣਿਆ ਹੋਇਆ ਸੀ ਨਸ਼ਿਆਂ ’ਚ ਫਸੇ ਨੌਜਵਾਨਾਂ ਦੇ ਮਾਪਿਆਂ ਦੇ ਹੰਝੂ ਪੂੰਝ ਕੇ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਲਿਆਉਣ ਦੀ ਸਫ਼ਲਤਾ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਖਾਂ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ’ਚੋਂ?ਕੱਢ ਕੇ ਉਹਨਾਂ ਨੂੰ ਸਵਰਗ ਵਰਗੀ ਜ਼ਿੰਦਗੀ ਜਿਉਣ ਦਾ ਰਸਤਾ ਦੱਸਣ ਵਾਲੇ ਸਤਿਗੁਰੂੁ ਜੀ ਦਾ ਸ਼ੁਕਰਾਨਾ ਜਿੰਨਾ ਗਾਈਏ ਓਨਾ ਘੱਟ ਹੈ ਪਰਉਪਕਾਰੀ ਰੂਹਾਨੀਅਤ ਦੇ ਸ਼ਹਿਨਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਨੂੰ ਲੱਖ-ਲੱਖ ਸਿਜਦਾ। (Shah Satnam Ji Maharaj)

ਸੱਭਿਆਚਾਰਾਂ ਦਾ ਗੁਲਦਸਤਾ | Shah Satnam Ji Maharaj

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਨਸਾਨੀਅਤ ਦੀ ਸਾਂਝ ਦਾ ਸੰਦੇਸ਼ ਦਿੱਤਾ ਕਿ ਇਨਸਾਨੀਅਤ ਦੀ ਸੇਵਾ ਹੀ ਸੱਚਾ ਧਰਮ ਹੈ ਆਪ ਜੀ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਜੋ ਵੀ ਮਿਲਿਆ ਉਸ ਨੂੰ ਅਜਿਹਾ ਆਪਣਾਪਣ ਪਿਆਰ ਬਖਸ਼ਿਆ ਕਿ ਹਰ ਕੋਈ ਆਪ ਜੀ ਦਾ ਮੁਰੀਦ ਹੁੰਦਾ ਗਿਆ ਹਰ ਕਿਸੇ ਨੂੰ ਇਹ ਗੱਲ ਸਮਝ ਆਈ ਕਿ ਸੰਤਾਂ ਦਾ ਸੰਦੇਸ਼ ਧਰਮਾਂ ਦਾ ਸਾਰ ਹੈ ਇਹੀ ਕਾਰਨ ਹੈ ਕਿ ਵੱਖ-ਵੱਖ ਧਰਮਾਂ ਦੇ ਪਹਿਰਾਵਿਆਂ ਵਾਲੇ ਲੋਕ ਡੇਰਾ ਸੱਚਾ ਸੌਦਾ ’ਚ ਇੱਕ ਰੰਗ-ਬਰੰਗੀ ਫੁਲਵਾੜੀ ਵਾਂਗ ਨਜ਼ਰ ਆਉਂਦੇ ਹਨ ਡੇਰਾ ਸੱਚਾ ਸੌਦਾ ਵਿਸ਼ਵ ਸੱਭਿਆਚਾਰਾਂ (ਸੰਸਕ੍ਰਿਤੀਆਂ) ਦਾ ਗੁਲਦਸਤਾ ਬਣ ਗਿਆ ਹੈ। (Shah Satnam Ji Maharaj)

ਸੰਪਾਦਕ