Ghagga - Sach Kahoon Punjabi
Taekwondo Championship: ਉੜੀਸਾ ’ਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਵਿਖਾਏ ਜੌਹਰ, ਸੂਬੇ ਦਾ ਨਾਂਅ ਕੀਤਾ ਰੌਸ਼ਨ
ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਬੱਚਿਆਂ ਨੇ ਉੜੀਸਾ ’ਚ ਜਿੱਤੇ ਗੋਲਜ ਤੇ ਸਿਲਵਰ ਮੈਡਲ | Taekwondo Championship
Taekwondo Championship: (ਮਨੋਜ ਗੋਇਲ) ਘੱਗਾ। ਉੜੀਸਾ ਵਿਖੇ ਹੋਈਆਂ ਦੂਸਰੀ ਨੈਸ਼ਨਲ ਤਾਇਕਵੋਂਡੋ ਚੈਂਪੀਅਨਸ਼ਿਪ ਭੁਵਨੇਸ਼ਵਰ ਉੜੀਸਾ 2024-25 ਦੀਆਂ ਖੇਡਾਂ ਵਿੱਚ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਨਾਲ ਹੀ ਹਰ ਵਾਰ ਦੀ ਤਰ੍ਹਾਂ ਸਕੂਲ ਦੇ ਬੱਚਿਆਂ ਨੇ ਸੇਂਟ ਜੇਵਿਅਰਸ ਇੰਟਰਨੈਸ਼ਨਲ ਸਕੂਲ ਅਤਾਲਾਂ ਦੇ ਤਜ਼ਰਬੇਕਾਰ ਅਤੇ ਮਿਹਨਤੀ ਕੋਚ ਇੰਦਰ ਕੁਮਾਰ (ਪਟਿਆਲਾ) ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਨੂੰ ਪਛਾੜਦੇ ਹੋਏ 2 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਹਾਸਿਲ ਕਰਕੇ ਖੇਡ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਸਕੂਲ ਅਤੇ ਪੰਜਾਬ ਰਾਜ ਦਾ ਨਾਂਅ ਰੌਸ਼ਨ ਕੀਤਾ ਹੈ ਜੋ ਕਿ ਸਕੂਲ ਦੀ ਮੈਨੇਜਮੈਂਟ ਅਤੇ ਕੋਚ ਇੰਦਰ ਕੁਮਾਰ ਦੀ ਮਿਹਨਤ ਅਤੇ ਬੱਚਿਆਂ ਦੀ ਧੁੱਪ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਖੇਡਾਂ ਪ੍ਰਤੀ ਪੂਰੀ ਲਗਨ ਦਾ ਸਬੂਤ ਹੈ।
ਇਹ ਵੀ ਪੜ੍ਹੋ: Chinese Door: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਚਾਈਨੀਜ਼ ਡੋਰ ਸਬੰਧੀ ਦੁਕਾਨਾਂ ਦੀ ਕੀਤੀ ਚੈਕਿੰਗ
ਇਸ ਸਬੰਧ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਸਕੂਲ ਦੇ ਸਤਿਕਾਰ ਯੋਗ ਮੁੱਖੀ ਅਰਨਵ ਸਰਕਾਰ ਨੇ ਦੱਸਿਆ ਕਿ ਤਾਇਕਵੋਂਡੋ, ਵਿੱਚ ਹਸਨਪ੍ਰੀਤ ਕੌਰ (ਮੁੰਸ਼ੀਵਾਲਾ), ਸਿਮਰਨਪ੍ਰੀਤ ਕੌਰ (ਤੰਬੂਵਾਲਾ) ਨੇ ਗੋਲਡ ਮੈਡਲ ਅਤੇ ਪਵਨੀਤ ਕੌਰ (ਸਮਾਣਾ) ਮਾਨਵਜੋਤ ਸਿੰਘ (ਧੁਹੜ), ਨਵਜੋਤ ਸਿੰਘ (ਨਿਆਲ), ਪਾਰਸਦੀਪ ਸਿੰਘ (ਧੂਹੜ) ਨੇ ਸਿਲਵਰ ਮੈਡਲ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਸ ਮੌਕੇ ਸਕੂਲ ਪ੍ਰਬੰਧਕ ਅਰਨਬ ਸਰਕਾਰ, ਅਨਿੰਦਆ ਸਰਕਾਰ, ਬੰਦਨਾ ਸਰਕਾਰ ਅਤੇ ਤਨੁਸ਼ਰੀ ਸਰਕਾਰ ਅਤੇ ਸਾਰੇ ਸਕੂਲ ਸਟਾਫ ਨੇ ਬੱਚਿਆਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਅਤੇ ਤਰੱਕੀਆਂ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਸਕੂਲ ਵਿੱਚ ਖੇਡਾਂ ਦੇ ਨਾਲ ਨਾਲ ਬੱਚਿਆਂ ਦੀ ਸਿੱਖਿਆ ਭਵਿੱਖ ਵਿੱਚ ਸਰਕਾਰੀ ਅਤੇ ਗੈਰਸਰਕਾਰੀ ਸੰਸਥਾਵਾਂ ਵਿੱਚ ਉੱਚੇਰੀ ਸਿੱਖਿਆ ਅਤੇ ਰੋਜ਼ਗਾਰ ਹਾਸਿਲ ਕਰਨ ਵਿਚ ਮੱਦਦ ਮਿਲ ਸਕੇ ਅਤੇ ਬੱਚੇ ਭਵਿੱਖ ਵਿੱਚ ਵੱਖ-ਵੱਖ ਖੇਤਰਾਂ ਵਿੱਚ ਬੁਲੰਦੀਆਂ ਨੂੰ ਛੂਹ ਸਕਣ।
ਘੱਗਾ ’ਚ ਲੁੱਟ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ, ਰੋਸ ’ਚ ਦੁਕਾਨਦਾਰਾਂ ਨੇ ਰੱਖਿਆ ਬਾਜ਼ਾਰ ਬੰਦ
ਤਿੰਨ ਹਥਿਆਰ ਬੰਧ ਨਕਾਬਪੋਸ਼ 30 ਲੱਖ ਰੁਪਏ ਅਤੇ ਇੱਕ ਮੋਬਾਇਲ ਲੁੱਟ ਕੇ ਹੋਏ ਫਰਾਰ
ਆਮ ਲੋਕਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਜਲਦ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੀਤੀ ਮੰਗ
(ਮਨੋਜ ਗੋਇਲ) ਘੱਗਾ। Crime News ਦੇਰ ਰਾਤ ਘੱਗਾ ਵਿਖੇ ਇੱਕ ਘਰ ਅੰਦਰ ਤਿੰਨ ਹਥਿਆਰ ਬੰਧ ਨਕਾਬਪੋਸ਼ਾਂ ਨੇ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ 30 ਲੱਖ ਰੁਪਏ ਅਤੇ ਇੱਕ ਮੋਬਾਇਲ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਘੱਗਾ ਦੇ ਵਸਨੀਕ ਸੰਜੀਵ ਕੁਮਾਰ ਨੇ ਦੱਸਿਆ ਕਿ ਕਿ ਉਸਦੇ ਘਰ ਦੇ ਬਾਹਰ ਬਾਥਰੂਮ ਦੀ ਖਿੜਕੀ ’ਤੇ ਕਿਸੇ ਨੇ ਜ਼ੋਰਦਾਰ ਪੱਥਰ ਮਾਰਿਆ। ਆਪਣੀ ਪਤਨੀ ਦੇ ਕਹਿਣ ਤੇ ਜਦੋਂ ਉਸ ਸੰਜੀਵ ਕੁਮਾਰ ਨੇ ਬਾਥਰੂਮ ਦਾ ਗੇਟ ਖੋਲ ਕੇ ਦੇਖਿਆ ਤਾਂ ਤਿੰਨ ਹਥਿਆਰ ਬੰਦ ਨਕਾਬਪੋਸ਼ ਇੱਕ ਇੱਕ ਕਰਕੇ ਬਾਥਰੂਮ ਅੰਦਰ ਦਾਖਲ ਹੋ ਗਏ ਅਤੇ ਇੱਕ ਨੇ ਸੰਜੀਵ ਕੁਮਾਰ ਦਾ ਮੂੰਹ ਚੰਗੀ ਤਰ੍ਹਾਂ ਘੁੱਟ ਲਿਆ ਅਤੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ। Crime News
ਇਹ ਵੀ ਪੜ੍ਹੋ: ਡੀ.ਟੀ.ਐੱਫ. ਵੱਲੋਂ ਕੌਮੀ ਸਿੱਖਿਆ ਨੀਤੀ-2020 ਵਿਰੁੱਧ ਦਿੱਲੀ ਧਰਨੇ ’ਚ ਸ਼ਮੂਲੀਅਤ
ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਨੇ 30 ਲੱਖ ਰੁਪਏ ਆਪਣੇ ਭਤੀਜੇ ਦੇ ਇਲਾਜ ਲਈ ਰੱਖੇ ਹੋਏ ਸਨ ਜੋ ਕਿ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਉਸਨੇ ਬੇਵਸ ਹੁੰਦਿਆਂ ਉਹ ਬੈਗ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਇਹ ਬੇਖੌਫ ਲੁਟੇਰੇ 30 ਲੱਖ ਰੁਪਏ ਅਤੇ ਉਸਦੀ ਪਤਨੀ ਸੁਨੀਤਾ ਰਾਣੀ ਦਾ ਮੋਬਾਇਲ ਲੈ ਕੇ ਫਰਾਰ ਹੋ ਗਏ।
ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਟੇਰਿਆਂ ਨੂੰ ਛੇਤੀ ਕੀਤਾ ਜਾਵੇ ਗ੍ਰਿਫਤਾਰ (Crime News)
ਵਾਪਰੀ ਇਸ ਘਟਨਾ ਨਾਲ ਪੂਰੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਦੁਕਾਨਦਾਰਾਂ ਨੇ ਪੂਰਾ ਬਾਜ਼ਾਰ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਨ੍ਹਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨਾ ਵਾਪਰਨ। ਥਾਣਾ ਮੁਖੀ ਦਰਸ਼ਨ ਸਿੰਘ ਨੇ ਪਰਿਵਾਰਿਕ ਮੈਂਬਰਾਂ ਨੂੰ ਅਤੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਲੁਟੇਰਿਆਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਣਗੇ। Crime News
ਅਕਾਲੀ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਲਗਾਇਆ ਧੱਕੇਸ਼ਾਹੀ ਕਰਨ ਦਾ ਦੋਸ਼ | Nagar Panchayat Elections
ਇੱਕ ਅਕਾਲੀ ਉਮੀਦਵਾਰ ਨੂੰ ਕੀਤਾ ਗ੍ਰਿਫਤਾਰ
ਇੱਕ ਭਾਜਪਾ ਉਮੀਦਵਾਰ ਧੱਕੇਸ਼ਾਹੀ ਤੋਂ ਦੁਖੀ ਹੋ ਕੇ ਬੂਥ ਛੱਡ ਕੇ ਗਿਆ ਵਾਪਸ
ਘੱਗਾ (ਜਗਸੀਰ/ਮਨੋਜ)। ਪੁਲਸ ਪ੍ਰਸ਼ਾਸਨ ਵੱਲੋਂ ਨਗਰ ਪੰਚਾਇਤ ਘੱਗਾ ਦੀਆਂ ਚੋਣਾਂ ਨੂੰ ਅਮਨ-ਅਮਾਨ ਨਾਲ਼ ਨੇਪਰੇ ਚਾੜ੍ਹਨ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੋਏ ਜਦੋਂ ਵਾਰਡ ਨੰਬਰ 4 ਦੇ ਬੂਥ ਨੰਬਰ 4 ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਕ ਭਾਜਪਾ ਸਮਰਥਕ ਦੀ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਭਾਰੀ ਕੁੱਟ-ਮਾਰ ਕਰਕੇ ਲਹੂ ਲੁਹਾਣ ਕਰ ਦਿੱਤਾ। ਜਿਸ ‘ਤੇ ਭੜਕੇ ਭਾਜਪਾ ਸਮਰਥਕਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਜਿਸ ਕਾਰਨ ਪੁਲਸ ਅਧਿਕਾਰੀਆਂ ਨੂੰ ਕੁੱਝ ਸਮੇਂ ਲਈ ਉਕਤ ਬੂਥ ਦਾ ਗੇਟ ਬੰਦ ਕਰਨਾ ਪਿਆ। (Nagar Panchayat Elections)
ਜ਼ਖਮੀ ਭਾਜਪਾ ਸਮਰਥਕ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਹੱਕ ਵਿੱਚ ਬਾਹਰੋਂ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਆਏ ਕੁੱਝ ਅਣਪਛਾਤੇ ਵਿਅਕਤੀਆਂ ਦੀ ਧੱਕੇ ਸ਼ਾਹੀ ਨੂੰ ਜਦੋਂ ਰੋਕਣਾ ਚਾਹਿਆ ਤਾਂ ਉਨ੍ਹਾਂ ਮੇਰੀ ਬੁਰੀ ਤਰ੍ਹਾਂ ਨਾਲ਼ ਕੁੱਟ ਮਾਰ ਕੀਤੀ ਹੈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਕੋਲ਼ ਚਾਕੂ ਤੇ ਕਿਰਚਾਂ ਆਦਿ ਵੀ ਹਨ ਜਿਸ ਨਾਲ਼ ਉਨ੍ਹਾਂ ਮੇਰੇ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦਾ ਰਿਹਾ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਸ਼ੁਤਰਾਣਾ ਦੀ ਇੰਚਾਰਜ ਬੀਬੀ ਪਲਵਿੰਦਰ ਕੌਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਰਕਰ ਸੱਤਾ ਦੇ ਨਸ਼ੇ ਵਿੱਚ ਇਥੇ ਹੁੱਲੜਬਾਜ਼ੀ ਕਰ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਅਤੇ ਵਰਕਰਾਂ ਨੂੰ ਧਮਕਾ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਉਨ੍ਹਾਂ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਰਿਹਾ।
ਉਨ੍ਹਾਂ ਕਿਹਾ ਕਿ ਇਸ ਬੂਥ ‘ਤੇ ਬਾਹਰੋਂ ਦੋ-ਤਿੰਨ ਸੌ ਵਿਅਕਤੀ ਆ ਕੇ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ਼ ਖੜ੍ਹੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਭਜਾ ਨਹੀਂ ਰਿਹਾ ਜੋ ਕਿ ਅਤਿ ਨਿੰਦਣਯੋਗ ਹੈ। ਇਸ ਹੁੱਲੜਬਾਜ਼ੀ ਮੌਕੇ ਵੋਟਰ ਖਾਸ ਕਰਕੇ ਮਹਿਲਾ ਵੋਟਰ ਸਹਿਮੀਆਂ ਹੋਈਆਂ ਨਜ਼ਰ ਆਈਆਂ ਜਿਨ੍ਹਾਂ ਨੇ ਉਥੋਂ ਚਲੇ ਜਾਣਾ ਹੀ ਬਿਹਤਰ ਸਮਝਿਆ। ਇਸ ਤੋਂ ਇਲਾਵਾ ਬੂਥ ਨੰਬਰ 13 ‘ਤੇ ਵੀ ਜਾਅਲੀ ਵੋਟਾਂ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਅਤੇ ਵੋਟਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਬੀਬੀ ਪਲਵਿੰਦਰ ਕੌਰ ਨੇ ਬੂਥ ਨੰਬਰ 13 ਉੱਤੇ ਜਾਅਲੀ ਵੋਟਾਂ ਪੈਣ ਦੇ ਸ਼ੱਕ ਨੂੰ ਲੈ ਕੇ ਇਸ ਬੂਥ ਦੀ ਪੋਲਿੰਗ ਨੂੰ ਰੱਦ ਕਰਨ ਦੀ ਮੰਗ ਕੀਤੀ। (Nagar Panchayat Elections)
ਇਸ ਤੋਂ ਇਲਾਵਾ ਸਥਿਤੀ ਉਦੋਂ ਹੋਰ ਵੀ ਨਾਜ਼ੁਕ ਹੋ ਗਈ ਜਦੋਂ ਵਾਰਡ ਨੰਬਰ 13 ਤੋਂ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਬਲਵਿੰਦਰ ਸਿੰਘ ਬਬਲੀ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੰਦ ਕਰ ਦਿਤਾ। ਇਸ ਸਬੰਧੀ ਜਦੋਂ ਉਸਦੇ ਸਮਰਥਕਾਂ ਨੇ ਦੋਸ਼ ਲਗਾਇਆ ਕਿ ਕੁੱਝ ਵਿਅਕਤੀਆਂ ਵੱਲੋਂ ਇਸ ਬੂਥ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਜਦੋਂ ਬਲਵਿੰਦਰ ਬਬਲੀ ਨੇ ਰੋਕਣਾ ਚਾਹਿਆ ਤਾਂ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਧੱਕੇ ਸ਼ਾਹੀ ਨੂੰ ਬਰਦਾਸ਼ਤ ਨਾ ਕਰਦਿਆਂ ਇੱਕ ਭਾਜਪਾ ਉਮੀਦਵਾਰ ਆਪਣੇ ਸਮਰਥਕਾਂ ਨਾਲ਼ ਬੂਥ ਛੱਡ ਕੇ ਵਾਪਸ ਚਲਾ ਗਿਆ। (Nagar Panchayat Elections)