Ayodhya Ram Mandir - Sach Kahoon Punjabi

Ayodhya Ram Mandir : ਅਯੁੱਧਿਆ ਨਾਲ ਧਾਰਮਿਕ ਸੈਰ-ਸਪਾਟੇ ਨੂੰ ਮਿਲੇਗੀ ਹੱਲਾਸ਼ੇਰੀ
ਸੈਰ-ਸਪਾਟੇ ਨੂੰ ਹੱਲਾਸ਼ੇਰੀ : ਦੇਸ਼ ਦੀ ਵਿਦੇਸ਼ੀ ਮੁਦਰਾ ਵਧੇਗੀ, ਆਰਥਿਕ ਵਿਕਾਸ ਨੂੰ ਮਿਲੇਗੀ ਰਫ਼ਤਾਰ | Ayodhya Ram Mandir

ਆਉਣ ਵਾਲੇ ਸਾਲਾਂ ’ਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਮਿਲਣ ਦੀ ਸੰਭਾਵਨਾ ਹੈ ਧਾਰਮਿਕ ਸੈਰ-ਸਪਾਟਾ ਹਮੇਸ਼ਾ ਤੋਂ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਧਾਰਮਿਕ ਸੈਰ-ਸਪਾਟੇ ਵੱਲ ਜ਼ਿਆਦਾ ਸੈਲਾਨੀ ਖਿੱਚੇ ਆਉਣਗੇ ਅਧਿਆਤਮਕ ਸੈਰ-ਸਪਾਟਾ ਇੱਕ ਧਾਰਨਾ ਦੇ ਰੂਪ ’ਚ ਵਿਕਸਿਤ ਹੋਇਆ ਅਤੇ ਭਾਰਤ ’ਚ ਸੈਰ-ਸਪਾਟਾ ਉਦਯੋਗ ਦੇ ਮੁੜ-ਵਿਕਾਸ ’ਚ ਕਾਫ਼ੀ ਯੋਗਦਾਨ ਕਰ ਰਿਹਾ ਹੈ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਅਤੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸਾਰੇ ਵਰਗਾਂ ਦੇ ਸੈਲਾਨੀ ਅਯੁੱਧਿਆ ਜਾਣਾ ਚਾਹੁੰਦੇ ਹਨ। (Ayodhya Ram Mandir)

ਉੁਥੇ ਸੈਲਾਨੀਆਂ ਦੀ ਗਿਣਤੀ 150 ਫੀਸਦੀ ਤੱਕ ਵਧੀ ਹੈ ਭਾਰਤੀ ਸਟੇਟ ਬੈਂਕ ਦੀ ਰਿਸਰਚ ਵਿੰਗ ਅਨੁਸਾਰ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼ ’ਚ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਵੱਲੋਂ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਜਾਵੇਗੀ ਐਸਬੀਆਈ ਦੀ ਈਕੋਰੈਪ ਦੇ ਮੁਲਾਂਕਣ ਅਨੁਸਾਰ ਵਿੱਤੀ ਵਰ੍ਹੇ 2025 ਦੌਰਾਨ ਸੈਲਾਨੀਆਂ ਦੀ ਗਿਣਤੀ ’ਚ ਵਾਧੇ ਨਾਲ ਯੋਗੀ ਆਦਿੱਤਿਆਨਾਥ ਸਰਕਾਰ 20 ਤੋਂ 25 ਹਜ਼ਾਰ ਕਰੋੜ ਰੁਪਏ ਦਾ ਵਾਧੂ ਮਾਲੀਆ ਪ੍ਰਾਪਤ ਕਰ ਸਕਦੀ ਹੈ ਸੰਸਾਰਿਕ ਬ੍ਰੋਕਰੇਜ ਫਰਮ ਜੇਫ਼ਰੀਜ ਨੇ ਇੱਕ ਰਿਪੋਰਟ ’ਚ ਭਵਿੱਖਬਾਣੀ ਕੀਤੀ ਹੈ ਕਿ ਰਾਮ ਮੰਦਰ ਨਾਲ ਭਾਰਤ ’ਚ ਪ੍ਰਤੀ ਸਾਲ 50 ਬਿਲੀਅਨ ਤੋਂ ਜ਼ਿਆਦਾ ਸੈਲਾਨੀ ਆ ਸਕਦੇ ਹਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਰਾਮ ਮੰਦਰ ਦਾ ਉਦਘਾਟਨ ਇੱਕ ਵੱਡਾ ਧਾਰਮਿਕ ਸਮਾਰੋਹ ਹੈ। (Ayodhya Ram Mandir)

ਇਸ ਦਾ ਭਾਰਤ ’ਤੇ ਵਿਆਪਕ ਆਰਥਿਕ ਅਸਰ ਵੀ ਪਵੇਗਾ ਕਿਉਂਕਿ ਭਾਰਤ ਨੂੰ ਇੱਕ ਵੱਡਾ ਸੈਰ-ਸਪਾਟਾ ਸਥਾਨ ਮਿਲ ਗਿਆ ਹੈ ਤੇ ਇੱਥੇ ਪ੍ਰਤੀ ਸਾਲ 50 ਬਿਲੀਅਨ ਤੋਂ ਜਿਆਦਾ ਸੈਲਾਨੀ ਆ ਸਕਦੇ ਹਨ ਅਯੁੱਧਿਆ ਦੇ ਵਿਕਾਸ ਲਈ 85 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਜਿਸ ’ਚ ਨਵਾਂ ਹਵਾਈ ਅੱਡਾ, ਰੇਲਵੇ ਸਟੇਸ਼ਨ, ਨਵੀਂ ਟਾਊਨਸ਼ਿਪ, ਸੜਕ ਸੰਪਰਕ ’ਚ ਸੁਧਾਰ, ਨਵੇਂ ਹੋਟਲ ਅਤੇ ਹੋਰ ਆਰਥਿਕ ਕੰਮ ਸ਼ੁਰੂ ਹੋਣ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਮੋਦੀ ਸਰਕਾਰ ਨੇ ਢਾਂਚਿਆਂ ’ਚ ਸੁਧਾਰ ਕਰਨਾ ਸ਼ੁਰੂ ਕੀਤਾ ਅਤੇ ਹੁਣ ਜ਼ਿਆਦਾਤਰ ਤੀਰਥ ਸਥਾਨਾਂ ਦੀ ਸਥਿਤੀ ਪਹਿਲਾਂ ਤੋਂ ਬਿਹਤਰ ਹੈ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਧਿਆਤਮਕ ਸੈਰ-ਸਪਾਟਾ ਸਥਾਨਾਂ ਦੀ ਖੋਜ ’ਚ 97 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਅਯੁੱਧਿਆ ’ਚ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅਯੁੱਧਿਆ ਦੀ ਖੋਜ ’ਚ 1800 ਫੀਸਦੀ ਦਾ ਵਾਧਾ ਹੋਇਆ ਹੈ।

ਸਭ ਤੋਂ ਜ਼ਿਆਦਾ ਵਾਧਾ 30 ਦਸੰਬਰ ਨੂੰ ਹੋਇਆ ਜਦੋਂ ਅਯੁੱਧਿਆ ’ਚ ਅੰਤਰਰਾਸ਼ਟਰੀ ਜਹਾਜ਼ ਪੱਤਣ ਦਾ ਉਦਘਾਟਨ ਕੀਤਾ ਗਿਆ ਮਾਰਚ 2023 ’ਚ ਸੈਰ-ਸਪਾਟਾ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2022 ’ਚ ਧਾਰਮਿਕ ਸੈਰ-ਸਪਾਟੇ ਨਾਲ 134543 ਕਰੋੜ ਰੁਪਏ ਜੋੜੇ ਗਏ ਜਦੋਂ ਕਿ 2021 ’ਚ ਇਹ ਰਾਸ਼ੀ 65070 ਕਰੋੜ ਰੁਪਏ ਸੀ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਅਧਿਆਤਮਕ ਧਾਰਮਿਕ ਸੈਰ-ਸਪਾਟਾ ਭਾਰਤ ਦੇ ਸੈਰ-ਸਪਾਟਾ ਉਦਯੋਗ ਨੂੰ ਹੱਲਾਸ਼ੇਰੀ ਦੇਣ ’ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਸਾਲ 2015 ’ਚ ਸਰਕਾਰ ਨੇ ਪ੍ਰਸ਼ਾਦ ਯੋਜਨਾ ਸ਼ੁਰੂ ਕੀਤੀ ਸੀ ਅਤੇ 2016 ’ਚ ਸੈਰ-ਸਪਾਟਾ ਮੰਤਰਾਲੇ ਨੇ ਪੂਰੇ ਦੇਸ਼ ’ਚ ਤੀਰਥ ਸਥਾਨਾਂ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕੀਤਾ ਤਾਂ ਕਿ ਧਾਰਮਿਕ ਸੈਰ-ਸਪਾਟਾ ਇੱਕ ਚੰਗਾ ਤਜ਼ਰਬਾ ਬਣੇ। (Ayodhya Ram Mandir)

ਤਹਿਸੀਲਦਾਰ ਦੇ ਨਾਂਅ ’ਤੇ ਰਿਸ਼ਵਤ ਮੰਗਣ ਵਾਲਾ ਕਾਬੂ

ਇਸ ਦਾ ਮਕਸਦ ਤੀਰਥ ਸਥਾਨਾਂ ਨੂੰ ਇੱਕ ਮਿਥੇ ਢੰਗ ਨਾਲ ਜੋੜਨਾ ਸੀ ਤਾਂ ਕਿ ਤੀਰਥ ਯਾਤਰੀਆਂ ਨੂੰ ਸੜਕ ਮਾਰਗ, ਰੇਲ ਮਾਰਗ ਅਤੇ ਜਲ ਮਾਰਗ ਦੇ ਜ਼ਰੀਏ ਇੱਕ ਪੂਰਨ ਤੀਰਥ ਯਾਤਰਾ ਦਾ ਅਨੁਭਵ ਪ੍ਰਾਪਤ ਹੋਵੇ ਇਹੀ ਨਹੀਂ ਤੀਰਥ ਯਾਤਰੀਆਂ ਦੀ ਧਾਰਮਿਕ ਯਾਤਰਾ ਹੁਣ ਸਿਰਫ਼ ਰਿਵਾਇਤੀ ਤੀਰਥ ਸਥਾਨਾਂ ਤੱਕ ਸੀਮਿਤ ਨਹੀਂ ਹੈ ਹੁਣ ਉਹ ਤੀਰਥ ਯਾਤਰਾ ਦੇ ਨਾਲ-ਨਾਲ ਸਥਾਨਕ ਸੈਰ-ਸਪਾਟਾ ਸਥਾਨਾਂ ਅਤੇ ਸਾਹਸਿਕ ਸੈਰ-ਸਪਾਟੇ ’ਚ ਵੀ ਭਾਗ ਲੈਂਦੇ ਹਨ ਉਹ ਹੁਣ ਵੈਸ਼ਣੂੰ ਦੇਵੀ ’ਚ ਨਾਈਟ ਟੇੈਕਿੰਗ, ਰਿਸ਼ੀਕੇਸ਼ ’ਚ ਬੰਗੀ ਜੰਪਿੰਗ ਅਤੇ ਗੰਗਾ ਨਦੀ ’ਚ ਬੋਟਿੰਗ, ਪੁਰੀ ’ਚ ਹੈਰੀਟੇਜ਼ ਕ੍ਰਾਫਟ ਵਿਲੇਜ਼ ਅਤੇ ਕੇਰਲ ’ਚ ਕਲਾਯਾਰੀਅਪਤੁ ’ਚ ਸਥਾਨਕ ਸ਼ਿਲਪ ਨੂੰ ਸਿੱਖਣ ਲਈ ਵੀ ਜਾਂਦੇ ਹਨ ਐਸਓਟੀਸੀ ਅਨੁਸਾਰ ਇਨ੍ਹਾਂ ਖੇਤਰਾਂ ’ਚ ਵੀਕਐਂਡ ਅਤੇ ਵਿਆਹ ਦੌਰਾਨ ਹੋਟਲਾਂ ’ਚ ਓਕੂਪੈਂਸੀ ਸੌ ਫੀਸਦੀ ਰਹਿੰਦੀ ਹੈ।

ਔਸਤ ਓਕੂਪੈਂਸੀ 70-80 ਫੀਸਦੀ ਰਹਿੰਦੀ ਹੈ ਅਯੁੱਧਿਆ ’ਚ ਹੋਟਲਾਂ ਦੇ ਨਿਰਮਾਣ ਅਤੇ ਵਿਕਾਸ ਕਾਰਜਾਂ ’ਚ ਤੇਜ਼ੀ ਆਈ ਹੈ ਵਰਤਮਾਨ ’ਚ ਅਯੁੱਧਿਆ ’ਚ 17 ਹੋਟਲਾਂ ’ਚ 600 ਕਮਰੇ ਹਨ ਸੈਲਾਨੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਯੁੱਧਿਆ ’ਚ 70 ਨਵੇਂ ਹੋਟਲ ਖੋਲ੍ਹੇ ਜਾਣਗੇ ਜਿਸ ’ਚੋਂ 40 ਨਿਰਮਾਣ ਅਧੀਨ ਹਨ ਇੰਡੀਅਨ ਹੋਟਲ ਕੰਪਨੀ ਲਿਮ. ਮੈਰੀਅਟ ਇੰਟਰਨੈਸ਼ਨਲ, ਵਿਨਧਮ ਅਤੇ ਓਇਓ ਰੂਮਸ ਸਮੇਤ ਕਈ ਕੰਪਨੀਆਂ ਇੱਥੇ ਹੋਟਲਾਂ ਦੇ ਨਿਰਮਾਣ ਦੀ ਯੋਜਨਾ ਬਣਾ ਰਹੀਆਂ ਹਨ ਜਿਸ ਨਾਲ ਇੱਥੇ ਵਧਦੇ ਸੈਲਾਨੀਆਂ ਅਤੇ ਤੀਰਥ ਯਾਤਰੀਆਂ ਦੀ ਗਿਣਤੀ ਲਈ ਜ਼ਿਆਦਾ ਕਮਰੇ ਮਿਲਣਗੇ ਅਯੁੱਧਿਆ ’ਚ ਨਵੇਂ ਅੰਤਰਰਾਸ਼ਟਰੀ ਜਹਾਜ਼ ਪੱਤਣ ਦਾ ਫੇਸ-1 ਸ਼ੁਰੂ ਹੋ ਗਿਆ ਹੈ ਜੋ ਇੱਥੋਂ ਹਵਾਈ ਯਾਤਰਾ ਨੂੰ ਸੁਖਾਲਾ ਬਣਾਏਗਾ। (Ayodhya Ram Mandir)

ਇਸ ਦਾ ਨਿਰਮਾਣ 145 ਮਿਲੀਅਨ ਡਾਲਰ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਸ ਦੀ ਸਮਰੱਥਾ ਪ੍ਰਤੀ ਸਾਲ 10 ਲੱਖ ਯਾਤਰੀਆਂ ਦੀ ਹੈ ਜਦੋਂਕਿ ਅਯੁੱਧਿਆ ’ਚ ਤੀਰਥ ਯਾਤਰੀਆਂ ਦੀ ਗਿਣਤੀ 2019 ’ਚ ਸਾਢੇ ਤਿੰਨ ਲੱਖ ਤੋਂ ਵਧ ਕੇ 2022-23 ’ਚ ਵਧ ਕੇ 2 ਕਰੋੜ ਤੋਂ ਜਿਆਦਾ ਪਹੁੰਚ ਗਈ ਹੈ ਇਸ ਖੇਤਰ ’ਚ ਮਾਹਿਰਾਂ ਦਾ ਮੰਨਣਾ ਹੈ ਕਿ ਅਯੁੱਧਿਆ ਵਾਰਾਣਸੀ-ਪਰਿਆਗਰਾਜ ਤ੍ਰਿਕੋਣ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ਨੂੰ ਇੱਕ ਟ੍ਰਿਲੀਅਨ ਦੀ ਅਰਥਵਿਵਸਥਾ ਬਣਾ ਸਕਦਾ ਹੈ ਅਤੇ ਇਹ ਦਿੱਲੀ-ਆਗਰਾ-ਜੈਪੁਰ ਸੈਰ-ਸਪਾਟਾ ਸਰਕਿਟ ਨੂੰ ਵੀ ਪਿੱਛੇ ਛੱਡ ਦੇਵੇਗਾ। ਰਿਸ਼ੀਕੇਸ਼ ਵਾਰਾਣਸੀ ਉੱਜੈਨ ਅਤੇ ਬਰਿੰਦਾਵਨ ਵਰਗੀਆਂ ਹਰਮਨਪਿਆਰੀਆਂ ਸੈਰ-ਸਪਾਟਾਂ ਥਾਵਾਂ ’ਚ ਹੋਟਲਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਕਿ ਅਧਿਆਤਮਿਕ ਤੀਰਥ ਯਾਤਰੀ ਇੱਥੇ ਪਹੁੰਚਣ। (Ayodhya Ram Mandir)

ਨਕਾਬਪੋਸ਼ ਲੁਟੇਰਿਆਂ ਨੇ ਦੁਕਾਨਦਾਰ ਕੋਲੋਂ ਲੁੱਟੀ ਨਗਦੀ

ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣਾ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਰੁਜ਼ਗਾਰ ਸਿਰਜਣ ’ਤੇ ਪ੍ਰਭਾਵ ਪਵੇਗਾ ਸਗੋਂ ਉਸ ਖੇਤਰ ਦੇ ਸਮੁੱਚੇ ਵਿਕਾਸ ’ਤੇ ਵੀ ਪ੍ਰਭਾਵ ਪਵੇਗਾ ਕਿਉਂਕਿ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਦੇਣ ਦਾ ਮਤਲਬ ਇਹ ਨਹੀਂ ਹੈ। ਕਿ ਸਿਰਫ਼ ਹਿੰਦੂ ਧਾਰਮਿਕ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾਵੇ ਮੁਸਲਿਮ ਅਤੇ ਇਸਾਈ ਧਾਰਮਿਕ ਸਥਾਨਾਂ ਦਾ ਵੀ ਵਿਕਾਸ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਸਿੱਖ ਅਤੇ ਜੈਨ ਤੀਰਥ ਸਥਾਨਾਂ ਦਾ ਵਿਕਾਸ ਕੀਤਾ ਜਾਂਦਾ ਹੈ ਸਗੋਂ ਭਾਰਤ ’ਚ ਹਾਲੇ ਸੈਰ-ਸਪਾਟਾ ਖੇਤਰ ’ਚ ਉਹ ਤੇਜ਼ੀ ਨਹੀਂ ਆਈ ਜੋ ਆਉਣੀ ਚਾਹੀਦੀ ਹੈ। (Ayodhya Ram Mandir)

ਸੈਰ-ਸਪਾਟਾ ਖੇਤਰ ਦਾ ਭਾਰਤ ਦੇ ਕੁੱਲ ਘਰੇਲੂ ਉਤਪਾਦ ’ਚ ਸਿਰਫ਼ 6.8 ਫੀਸਦੀ ਦਾ ਯੋਗਦਾਨ ਹੈ ਅਤੇ ਇਸ ਮਾਮਲੇ ’ਚ ਭਾਰਤ ਉੱਭਰਦੀਆਂ ਅਤੇ ਵਿਕਸਿਤ ਅਰਥਵਿਵਸਥਾਵਾਂ ਤੋਂ ਪਿੱਛੇ ਹੈ ਸਾਲ 2023 ਦੇ ਕੇਂਦਰੀ ਬਜਟ ’ਚ ਸੈਰ-ਸਪਾਟਾ ਖੇਤਰ ਲਈ 2400 ਕਰੋੜ ਰੁਪਏ ਵੰਡੇ ਗਏ ਪਰ ਇਸ ਖੇਤਰ ਨੂੰ ਹੋਰ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਜਦੋਂਕਿ ਇਸ ਖੇਤਰ ’ਚ ਨਿਵੇਸ਼ ਲਈ ਨਿੱਜੀ ਖੇਤਰ ਅੱਗੇ ਆ ਰਿਹਾ ਹੈ ਤੇ ਅਯੁੱਧਿਆ ਇਸ ਦਾ ਉਦਾਹਰਨ ਹੈ ਅਜਿਹਾ ਕਿਹਾ ਜਾ ਰਿਹਾ ਹੈ ਕਿ ਤੀਰਥ ਯਾਤਰੀਆਂ ਦੇ ਆਉਣ-ਜਾਣ ਦੇ ਮਾਮਲੇ ’ਚ ਅਯੁੱਧਿਆ ਵੈਟੀਕਨ ਅਤੇ ਮੱਕੇ ਨੂੰ ਵੀ ਪਿੱਛੇ ਛੱਡ ਦੇਵੇਗਾ ਬਸ਼ਰਤੇ ਕਿ ਇੱਥੇ ਬੁਨਿਆਦੀ ਅਤੇ ਠਹਿਰਨ ਦੀ ਵਿਵਸਥਾ ’ਚ ਸੁਧਾਰ ਕੀਤਾ ਜਾਵੇ।

ਰੂਹਾਨੀਅਤ ਤੇ ਆਦਰਸ਼ ਸਮਾਜ
ਅਯੁੱਧਿਆ ’ਚ ਸ੍ਰੀਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੇ ਇਤਿਹਾਸ ’ਚ ਨਵਾਂ ਅਧਿਆਇ ਜੁੜ ਗਿਆ ਹੈ ਦੇਸ਼ ਦੀ ਸੰਸਕ੍ਰਿਤੀ ਧਰਮ ਸੰਸਕ੍ਰਿਤੀ ਹੈ ਤੇ ਆਪਣੀ ਸੰਸਕ੍ਰਿਤੀ ਨਾਲ ਜੁੜੇ ਬਗੈਰ ਵਿਕਾਸ ਦੀਆਂ ਅਸਲੀ ਮੰਜਲਾਂ ਫਤਹਿ ਨਹੀਂ ਹੋ ਸਕਦੀਆਂ ਸਿਰਫ ਭੌਤਿਕ ਵਿਕਾਸ ਹੀ ਵਿਕਾਸ ਨਹੀਂ ਹੁੰਦਾ ਸਗੋਂ ਮਨੁੱਖ ਦੇ ਜ਼ਿਹਨ ’ਚ ਮੋਤੀਆਂ ਵਰਗੇ ਵਿਚਾਰ ਪੈਦਾ ਹੋਣੇ ਹੀ ਅਸਲ ਵਿਕਾਸ ਹੈ ਅੱਜ ਦੀ ਨਵੀਂ ਪੀੜ੍ਹੀ ਦਾ ਦੁਖਾਂਤ ਹੀ ਇਹੀ ਹੈ ਕਿ ਉਹ ਆਪਣੇ ਵਿਰਸੇ ਤੋਂ ਵਿਰਵੀ ਹੈ। ਸਾਰੇ ਧਰਮਾਂ ਦੀ ਬੁਨਿਆਦੀ ਸਾਂਝ ਹੀ ਇਹ ਹੈ ਕਿ ਧਰਮ ਮਨੁੱਖ ਦੀ ਅਸਲ ਪਛਾਣ ਉੱਚ ਗੁਣਾਂ, ਨੇਕੀ, ਇਮਾਨਦਾਰੀ, ਤਿਆਗ, ਪਿਆਰ, ਵਚਨਬੱਧਤਾ ਤੇ ਸਹਿਯੋਗ ਨੂੰ ਮੰਨਦੇ ਹਨ ਸ੍ਰੀ ਰਾਮ ਜੀ ਭਾਰਤ ਦੀ ਆਤਮਾ ਹਨ ਉਹਨਾਂ ਦਾ ਚਰਿੱਤਰ, ਕਰਮ ਤੇ ਸੰਕਲਪ ਮਨੁੱਖੀ ਸ਼ਖਸੀਅਤ ਦੀ ਉਸਾਰੀ ਲਈ ਪ੍ਰੇਰਨਾਸਰੋਤ ਅਤੇ ਆਧਾਰ ਹਨ। (Ram Mandir Pran Prathistha)

Diwali : ਸ਼੍ਰੀ ਰਾਮ ਦੇ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਦੀ ਖੁਸ਼ੀ ’ਚ ਸ਼ਾਨਦਾਰ ਢੰਗ ਨਾਲ ਸਜੇ Dera Sacha Sauda ਦੇ ਸਾਰੇ ਦਰ…

ਇਹ ਘਟਨਾਚੱਕਰ ਸਿਰਫ ਧਾਰਮਿਕ ਸ਼ਰਧਾ ਤੱਕ ਸੀਮਿਤ ਨਹੀਂ ਸਗੋਂ ਧਾਰਮਿਕ ਅਜ਼ਾਦੀ, ਨਿਆਂ ਅਤੇ ਸਮਾਨਤਾ ਸਰਵਸਾਂਝੀਵਾਲਤਾ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਧਰਮ ਨੂੰ ਮੰਨਣ ਦੀ ਅਜ਼ਾਦੀ ਤੇ ਦੂਜਿਆਂ ਦੇ ਧਰਮਾਂ/ਵਿਸ਼ਵਾਸਾਂ ਪ੍ਰਤੀ ਸਤਿਕਾਰ ਹੀ ਧਰਮ ਦਾ ਮੂਲ ਹੈ ਸ੍ਰੀ ਰਾਮ ਚੰਦਰ ਜੀ ਦੇ ਸੰਕਲਪਾਂ ਦਾ ਘੇਰਾ ਕਿਸੇ ਸੰਪ੍ਰਦਾਇ ਜਾਂ ਧਰਮ ਵਿਸ਼ੇਸ਼ ਤੱਕ ਸੀਮੀਤ ਨਹੀਂ ਸਗੋਂ ਉਹਨਾਂ ਦੇ ਸੰਕਲਪ ਸਮੁੱਚੀ ਮਨੁੱਖਤਾ ਨੂੰ ਆਪਣੇ ਵਿੱਚ ਸਮਾਉਂਦੇ ਹਨ। ਜਿੱਥੋਂ ਸੱਚੇ ਝੂਠੇ ਤੇ ਜ਼ੁਲਮ ਅਤੇ ਰਾਖੇ ਦੀ ਪਛਾਣ ਕਿਸੇ ਧਰਮ ਜਾਂ ਸੰਪ੍ਰਦਾਇ ਕਰਕੇ ਨਹੀਂ ਸਗੋਂ ਉਹਨਾਂ ਦੇ ਚੰਗੇ ਜਾਂ ਮਾੜੇ ਕਰਮ ਕਰਕੇ ਹੈ ਉਮੀਦ ਕਰਨੀ ਚਾਹੀਦੀ ਹੈ ਕਿ ਸ੍ਰੀਰਾਮ ਮੰਦਰ ਮਨੁੱਖਤਾ ਦੀ ਸਾਂਝ ਤੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਅੱਗੇ ਵਧਾ ਕੇ ਸੁਰੱਖਿਆ ਤੇ ਪਿਆਰ ਭਰੀ ਦੁਨੀਆ ਦੀ ਸਿਰਜਣਾ ਦਾ ਸੁਫ਼ਨਾ ਸਾਕਾਰ ਕਰੇਗਾ। (Ram Mandir Pran Prathistha)

Ayodhya Ram Mandir : ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਦੇਸ਼ ਭਰ ’ਚ ਦੀਪ ਉਤਸਵ, ਭਲਕੇ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ ਮੰਦਰ
ਅਯੁੱਧਿਆ ’ਚ ਰਾਮ ਪੈੜੀ ’ਚ ਇੱਕ ਲੱਖ ਦੀਵੇ ਜਗਾਏ ਗਏ

ਅਯੁੱਧਿਆ (ਏਜੰਸੀ)। ਅਯੁੱਧਿਆ ’ਚ 6 ਦਿਨਾਂ ਦੀਆਂ ਰਸਮਾਂ ਤੋਂ ਬਾਅਦ ਸੋਮਵਾਰ 22 ਜਨਵਰੀ ਨੂੰ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ। ਪੀਐੱਮ ਨਰਿੰਦਰ ਮੋਦੀ, ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ, ਆਰਐੱਸਐੱਸ ਮੁਖੀ ਮੋਹਨ ਭਾਗਵਤ ਸਮੇਤ ਛੇ ਮਹਿਮਾਨ ਪੂਜਾ ’ਚ ਸ਼ਾਮਲ ਹੋਏ। ਨਵੀਂ 51 ਇੰਚ ਦੀ ਮੂਰਤੀ ਪਿਛਲੇ ਹਫਤੇ ਹੀ ਮੰਦਰ ’ਚ ਰੱਖੀ ਗਈ ਸੀ। ਮੋਦੀ ਹੱਥ ’ਚ ਚਾਂਦੀ ਦੀ ਛੱਤਰੀ ਅਤੇ ਲਾਲ ਬਲਾਊਜ ਲੈ ਕੇ ਦੁਪਹਿਰ 12.05 ਵਜੇ ਮੰਦਰ ਪਹੁੰਚੇ।

ਮੰਤਰੀ Aman Arora ਕੇਸ ਦੀ ਸੁਣਵਾਈ ਹੁਣ 25 ਜਨਵਰੀ ਨੂੰ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਸਮਾਂ

ਫਿਰ ਕਮਲ ਦੇ ਫੁੱਲ ਨਾਲ ਪੂਜਾ ਕੀਤੀ। ਅਖੀਰ ’ਚ ਪੀਐੱਮ ਮੋਦੀ ਨੇ ਰਾਮ ਲੱਲਾ ਅੱਗੇ ਮੱਥਾ ਟੇਕਿਆ। ਅੰਮ੍ਰਿਤਪਾਨ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਨਿਰਮੋਹੀ ਅਖਾੜੇ ਦੇ ਸਵਾਮੀ ਗੋਵਿੰਦਗਿਰੀ ਦੇ ਹੱਥੋਂ ਜਲ ਪੀ ਕੇ ਆਪਣਾ 11 ਦਿਨਾਂ ਦਾ ਵਰਤ ਖੋਲ੍ਹਿਆ। ਸ਼ਾਮ ਨੂੰ ਰਾਮ ਕੀ ਪੌੜੀ ਵਿਖੇ ਇੱਕ ਲੱਖ ਤੋਂ ਜ਼ਿਆਦਾ ਦੀਵੇ ਜਗਾ ਕੇ ਦੀਪ ਉਤਸਵ ਮਨਾਇਆ ਗਿਆ। ਰਾਮਲਲਾ ਮੰਦਰ ਭਲਕੇ (ਮੰਗਲਵਾਰ) ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਭਾਵ ਕੋਈ ਵੀ ਸ਼ਰਧਾਲੂ ਮੰਦਰ ਜਾ ਕੇ ਰਾਮਲਲਾ ਦੇ ਦਰਸ਼ਨ ਕਰ ਸਕੇਗਾ।

Ayodhya Ram Mandir : ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦਾ ਸੁਨਹਿਰੀ ਮੌਕਾ
ਅਯੁੱਧਿਆ ਦੇ ਨਾਂਅ ਨਾਲ ਇੱਕ ਹੋਰ ਅਧਿਆਏ ਜੁੜਨ ਜਾ ਰਿਹਾ ਹੈ। ਸਾਰਾ ਅਯੁੱਧਿਆ ਸੱਜ ਰਿਹਾ ਹੈ, ਅਯੁੱਧਿਆ ਵਿੱਚ ਸ੍ਰੀ ਰਾਮ, ਸ੍ਰੀ ਰਾਮ ਹੋ ਰਹੀ ਹੈ। ਰੂਹਾਨੀਅਤ ਨਾਲ ਭਰਪੂਰ ਰਾਮਨਗਰੀ ਹੁਣ ਸਫ਼ਲਤਾ ਦਾ ਨਵਾਂ ਅਧਿਆਏ ਲਿਖਣ ਜਾ ਰਹੀ ਹੈ। ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ (pran pratishtha) ਤੋਂ ਪਹਿਲਾਂ ਅਯੁੱਧਿਆ ਦੀ ਤਕਦੀਰ ਤੇ ਤਸਵੀਰ ਬਦਲ ਗਈ ਹੈ। (Ayodhya Ram Mandir)

ਗਲੋਬਲ ਨਿਵੇਸ਼ਕ ਸੰਮੇਲਨ ਵਿੱਚ ਉੱਤਰ ਪ੍ਰਦੇਸ਼ ਨੂੰ 40 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ਇਸ ਦੇ ਨਾਲ ਹੀ ਅਯੁੱਧਿਆ ਆਰਥਿਕ ਵਿਕਾਸ ਦੇ ਨਵੇਂ ਪੱਧਰ ’ਤੇ ਵੀ ਪਹੁੰਚਿਆ ਹੈ। ਅਯੁੱਧਿਆ, ਉੱਤਰ ਪ੍ਰਦੇਸ਼ ਦਾ ਪਵਿੱਤਰ ਸ਼ਹਿਰ, ਭਗਵਾਨ ਰਾਮ ਜੀ ਦੇ ਜਨਮ ਸਥਾਨ ਵਜੋਂ ਬਹੁਤ ਧਾਰਮਿਕ ਅਤੇ ਇਤਿਹਾਸਕ ਮਹੱਤਵ ਰੱਖਦਾ ਹੈ। ਇਸ ਦਾ ਜ਼ਿਕਰ ਰਾਮਾਇਣ ਤੇ ਮਹਾਂਭਾਰਤ ਵਰਗੇ ਪ੍ਰਾਚੀਨ ਗ੍ਰੰਥਾਂ ਵਿੱਚ ਮਿਲਦਾ ਹੈ। ਇਸ ਕਾਰਨ ਅਯੁੱਧਿਆ ਇੱਕ ਮਹੱਤਵਪੂਰਨ ਤੀਰਥ ਅਸਥਾਨ ਵੀ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ, ਇਸ ਬਾਰੇ ਜਾਣਨਾ ਹਰ ਭਾਰਤੀ ਲਈ ਬਹੁਤ ਦਿਲਚਸਪ ਸਾਬਤ ਹੋਵੇਗਾ।

ਅਯੁੱਧਿਆ ਨਗਰੀ ਭਗਵਾਨ ਰਾਮ ਜੀ ਦੀ ਹੈ | Ayodhya Ram Mandir

ਅਯੁੱਧਿਆ ਇੱਕ ਸ਼ਹਿਰ ਨਹੀਂ, ਇੱਕ ਆਸਥਾ ਹੈ, ਇੱਕ ਸਮੱਰਪਣ ਹੈ, ਇੱਕ ਵਿਸ਼ਵਾਸ ਹੈ। ਇਹ ਸ੍ਰੀ ਰਾਮ ਜੀ ਦੀ ਨਗਰੀ ਹੈ। ਇਹ ਅਟੁੱਟ ਵਿਸ਼ਵਾਸ ਦਾ ਸ਼ਹਿਰ ਹੈ। 1990 ਤੋਂ ਹੁਣ ਤੱਕ ਅਯੁੱਧਿਆ ਦੀ ਪੁਕਾਰ ਸੀ ਕਿ ਅਯੁੱਧਿਆ ਨਗਰੀ ਭਗਵਾਨ ਰਾਮ ਜੀ ਦੀ ਹੈ। ਉਦੋਂ ਤੋਂ ਰਾਮ ਜਨਮ ਭੂਮੀ ਅੰਦੋਲਨ ਹਿੰਦੂ ਸੱਭਿਅਤਾ ਦੇ ਹੋਏ ਵਿਨਾਸ਼ ਤੇ ਇਸ ਨੂੰ ਮੁੜ ਪ੍ਰਾਪਤ ਕਰਨ ਲਈ ਲੜੀ ਜਾ ਰਹੀਲੜਾਈ ਦਾ ਇੱਕ ਪ੍ਰਭਾਵਸ਼ਾਲੀ ਗਵਾਹ ਹੈ।

Ayodhya Ram Mandir

ਅਯੁੱਧਿਆ ਦੇ ਪ੍ਰਾਚੀਨ ਮੂਲ ਦੀ ਗੱਲ ਕਰੀਏ ਤਾਂ ਅਯੁੱਧਿਆ ਨੂੰ ਪਹਿਲਾਂ ਸਾਕੇਤ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਸ ਦੀ ਪੰਜਵੀਂ ਜਾਂ ਛੇਵੀਂ ਸਦੀ ਈਸਾ ਪੂਰਵ ਦੀ ਇੱਕ ਅਮੀਰ ਵਿਰਾਸਤ ਹੈ। ਸਰਯੂ ਨਦੀ ਦੇ ਕੰਢੇ ’ਤੇ ਸਥਿਤ ਅਯੁੱਧਿਆ ਨੇ ਹਮੇਸ਼ਾ ਸ਼ਰਧਾਲੂਆਂ, ਇਤਿਹਾਸਕਾਰਾਂ ਤੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਹੈ ਜੋ ਇਸ ਦੀਆਂ ਪੁਰਾਤਨ ਤੇ ਇਤਿਹਾਸਕ ਜੜ੍ਹਾਂ ਤੋਂ ਆਕਰਸ਼ਿਤ ਹੁੰਦੇ ਹਨ। ਹਿੰਦੂ ਪੁਰਾਤਨ ਕਥਾਵਾਂ ਅਨੁਸਾਰ, ਅਯੁੱਧਿਆ ਪ੍ਰਾਚੀਨ ਕੌਸ਼ਲ ਰਾਜ ਦੀ ਰਾਜਧਾਨੀ ਤੇ ਭਗਵਾਨ ਰਾਮ ਜੀ ਦਾ ਜਨਮ ਸਥਾਨ ਸੀ। ਇਸ ਸ਼ਹਿਰ ਨੂੰ ਇੱਕ ਖੁਸ਼ਹਾਲ ਤੇ ਸਦਭਾਵਨਾ ਵਾਲਾ ਰਾਜ ਦੱਸਿਆ ਗਿਆ ਸੀ, ਜਿਸ ’ਤੇ ਰਾਜਾ ਦਸ਼ਰਥ ਦਾ ਰਾਜ ਸੀ। ਇਸ਼ਵਾਕੂ, ਪ੍ਰਿਥੂ, ਮੰਧਾਤਾ, ਹਰੀਸ਼ਚੰਦਰ, ਸਾਗਰ, ਭਗੀਰਥ, ਰਘੂ, ਦਿਲੀਪ, ਦਸ਼ਰਥ ਤੇ ਸ੍ਰੀ ਰਾਮ ਪ੍ਰਸਿੱਧ ਸ਼ਾਸਕਾਂ ਵਿੱਚੋਂ ਸਨ ਜਿਨ੍ਹਾਂ ਨੇ ਕੌਸ਼ਲ (ਕੋਸਲ) ਦੇਸ਼ ’ਤੇ ਰਾਜ ਕੀਤਾ।

ਸੂਰੀਆਵੰਸ਼ੀਆਂ ਦੇ ਸਾਮਰਾਜ | pran pratishtha

ਅਯੁੱਧਿਆ ਦੀ ਸੰਸਕ੍ਰਿਤੀ ਤੇ ਵਿਰਾਸਤ ਅਤੀਤ ਵਿੱਚ ਸੂਰੀਆਵੰਸ਼ੀਆਂ ਦੇ ਸਾਮਰਾਜ ’ਚੋਂ ਉਪਜੀ ਹੈ। ਰਾਜਾ ਰਘੂ ਸੂਰੀਆਵੰਸ਼ੀ ਕਸ਼ੱਤਰੀਆਂ ਦੇ ਵੰਸ਼ ’ਚ ਇੱਕ ਤੇਜੱਸਵੀ ਚਰਿੱਤਰ ਸਨ, ਜਿਨ੍ਹਾਂ ਤੋਂ ਬਾਅਦ ਸੂਰੀਆਵੰਸ਼ ਰਘੂਵੰਸ਼ ਦੇ ਨਾਂਅ ਨਾਲ ਪ੍ਰਸਿੱਧ ਹੋਇਆ। ਰਾਜਾ ਰਘੂ ਦੀ ਤੀਜੀ ਪੀੜ੍ਹੀ ਵਿੱਚ ਸ੍ਰੀ ਰਾਮ ਜੀ ਦਾ ਜਨਮ ਹੋਇਆ, ਜਿਨ੍ਹਾਂ ਦੀ ਮੂਰਤ ਅੱਜ ਵੀ ਸਭ ਦੇ ਦਿਲਾਂ ’ਚ ਭਗਵਾਨ ਦੇ ਰੂਪ ਵਿੱਚ ਮੌਜੂਦ ਹੈ। ਰਾਮਾਇਣ ਦਾ ਦੌਰ ਸ਼ਾਇਦ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਦੌਰ ਸੀ। ਅਸਲ ਵਿੱਚ, ਇਸ ਯੁੱਗ ਵਿੱਚ ਨਾ ਸਿਰਫ਼ ਸਭ ਤੋਂ ਪਵਿੱਤਰ ਧਾਰਮਿਕ ਗ੍ਰੰਥਾਂ, ਵੇਦਾਂ ਤੇ ਹੋਰ ਪਵਿੱਤਰ ਸਾਹਿਤ ਦੀ ਰਚਨਾ ਹੋਈ, ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਦੀ ਨੀਂਹ ਰੱਖੀ, ਸਗੋਂ ਇਹ ਯੁੱਗ ਕਾਨੂੰਨ ਤੇ ਸੱਚ ਦੇ ਰਾਜ ਵਿੱਚ ਵੀ ਮਿਸਾਲੀ ਸੀ।

ਰਾਜ ਤੇ ਸਮਾਜ ਦੇ ਵੱਕਾਰ ਨਾਲ ਸਬੰਧਤ ਮਾਮਲਿਆਂ ਵਿੱਚ ਰਾਜਾ ਆਪਣੀ ਪਰਜਾ ਨੂੰ ਜਵਾਬਦੇਹ ਸੀ। ਤੱਥਾਂ ਦੀ ਸੱਚਾਈ ਤਿੰਨ ਹਜ਼ਾਰ ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਮਹਾਂਕਾਵਿ ਵਿੱਚ ਨਿਹਿੱਤ ਹੋਈ ਹੈ। ਭਗਵਾਨ ਰਾਮ ਰਾਮਾਇਣ ਦੇ ‘ਆਦਰਸ਼ ਪੁਰਸ਼’ ਸਨ। ਉਨ੍ਹਾਂ ਦੇ ਚੌਦਾਂ ਸਾਲ ਦੇ ਬਨਵਾਸ ਨੇ ਮਨੁੱਖੀ ਮਨ ਨੂੰ ਉਨ੍ਹਾਂ ਦੇ ਜੀਵਨ ਦੇ ਹੋਰ ਦੌਰਾਂ ਨਾਲੋਂ ਵਧੇਰੇ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕੀਤਾ ਕਿਉਂਕਿ ਉਨ੍ਹਾਂ ਨੇ ਐਸ਼ੋ ਆਰਾਮ ਨੂੰ ਤਿਆਗ ਦਿੱਤਾ ਸੀ ਅਤੇ ਜੰਗਲਾਂ ਵਿਚ ਵਾਸ ਕੀਤਾ, ਸਿਰਫ਼ ਆਪਣੇ ਪਿਤਾ ਦੇ ਬਚਨ ਦਾ ਸਤਿਕਾਰ ਕਾਇਮ ਰੱਖਣ ਲਈ।

ਇਸ ਤੋਂ ਇਲਾਵਾ ਅਯੁੱਧਿਆ ਦਾ ਭਾਰਤੀ ਇਤਿਹਾਸ ਵਿੱਚ ਵੀ ਵਿਸ਼ੇਸ਼ ਸਥਾਨ ਰਿਹਾ ਹੈ।

ਅਯੁੱਧਿਆ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਇੱਥੇ ਆਉਣ ਵਾਲੇ ਸੈਲਾਨੀਆਂ ਤੇ ਨਿਵਾਸੀਆਂ ਦੀ ਸਹੂਲਤ ਲਈ ਇਸ ਧਾਰਮਿਕ ਸ਼ਹਿਰ ਨੂੰ ਮੁੜ-ਸੁਰਜੀਤ ਕਰਨ ਦੀ ਜ਼ਿੰਮੇਵਾਰੀ ਲਈ ਹੈ। ਅਯੁੱਧਿਆ ਦਾ ਨਾਂਅ ਸੁਣਦਿਆਂ ਹੀ ਮਨ ਰਾਮਾਇਣ ਦੇ ਪੰਨਿਆਂ ਵਿੱਚ ਗੁਆਚ ਜਾਂਦਾ ਹੈ।

ਵਿਦਵਾਨਾਂ ਲਈ ਵਿਸ਼ਵਾਸ ਦਾ ਕੇਂਦਰ

ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਭਗਵਾਨ ਰਾਮ ਜੀ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਸਨ। ਸਦੀਆਂ ਤੋਂ, ਅਯੁੱਧਿਆ ਸ਼ਰਧਾਲੂਆਂ ਤੇ ਵਿਦਵਾਨਾਂ ਲਈ ਵਿਸ਼ਵਾਸ ਦਾ ਕੇਂਦਰ ਰਿਹਾ ਹੈ, ਜਿੱਥੇ ਮੰਦਿਰ ਤੇ ਆਸ਼ਰਮ ਗਿਆਨ ਅਤੇ ਅਧਿਆਤਮਿਕਤਾ ਦਾ ਪ੍ਰਕਾਸ਼ ਕਰਦੇ ਹਨ। ਮੁਗਲ ਕਾਲ ਦਾ ਇੱਕ ਅਧਿਆਏ ਅਯੁੱਧਿਆ ਦੇ ਇਤਿਹਾਸ ਵਿੱਚ ਖੂਨੀ ਧੱਬੇ ਛੱਡ ਗਿਆ। ਰਾਮ ਜਨਮ ਭੂਮੀ ’ਤੇ ਮਸਜਿਦ ਦੀ ਉਸਾਰੀ ਨੇ ਵਿਵਾਦ ਦੇ ਬੀਜ ਬੀਜੇ। 1992 ਵਿੱਚ ਤਣਾਅਪੂਰਨ ਘਟਨਾਵਾਂ ਤੋਂ ਬਾਅਦ, ਵਿਵਾਦ ਸੁਪਰੀਮ ਕੋਰਟ ਤੱਕ ਪਹੁੰਚ ਗਿਆ।

Ayodhya Ram Mandir

2019 ਵਿੱਚ ਇੱਕ ਇਤਿਹਾਸਕ ਫੈਸਲਾ ਆਇਆ, ਜਿਸ ਨੇ ਨਿਆਂ ਦੀ ਤੱਕੜੀ ਨੂੰ ਸਿੱਧਾ ਕਰ ਦਿੱਤਾ। ਸੁਪਰੀਮ ਕੋਰਟ ਨੇ ਵਿਵਾਦਿਤ ਜ਼ਮੀਨ ਰਾਮ ਜਨਮ ਭੂਮੀ ਟਰੱਸਟ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ, ਜਿਸ ਨਾਲ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਹੋ ਗਿਆ ਹੈ। ਰਾਮ ਮੰਦਰ ਨਾ ਸਿਰਫ਼ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ ਸਗੋਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਵੀ ਪ੍ਰਤੀਕ ਹੈ। ਭਗਵਾਨ ਰਾਮ ਆਦਰਸ਼ਾਂ ਤੇ ਨੈਤਿਕਤਾ ਦੇ ਸਰੂਪ ਹਨ, ਜਿਨ੍ਹਾਂ ਦੇ ਗੁਣ ਭਾਰਤੀ ਸੰਸਕ੍ਰਿਤੀ ਦੀਆਂ ਜੀਵਨਦਾਤੀਆਂ ਨਦੀਆਂ ਵਾਂਗ ਦੇਸ਼ ਭਰ ਵਿੱਚ ਵਗ ਰਹੇ ਹਨ।

ਵਿਸ਼ਾਲ ਰਾਮ ਮੰਦਿਰ ਦਾ ਨਿਰਮਾਣ

ਕਰੋੜਾਂ ਸ਼ਰਧਾਲੂਆਂ ਲਈ ਰਾਮ ਮੰਦਰ ਜੀਵਨ, ਧਰਮ, ਕਰਮ ਅਤੇ ਸੱਚ ਦੀ ਝੀਲ ਵਿੱਚ ਲੀਨ ਹੋ ਕੇ ਪਵਿੱਤਰ ਬਣਨ ਦਾ ਸਾਧਨ ਹੈ। ਇੱਥੇ ਆ ਕੇ, ਉਹ ਸ੍ਰੀ ਰਾਮ ਜੀ ਦੇ ਆਦਰਸ਼ਾਂ ਨੂੰ ਜੀਉਂਦੇ ਹਨ, ਉਨ੍ਹਾਂ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹਨ ਅਤੇ ਜੀਵਨ ਦੀਆਂ ਹਕੀਕਤਾਂ ਦਾ ਸਾਹਮਣਾ ਕਰਨ ਦੀ ਤਾਕਤ ਪਾਉਂਦੇ ਹਨ। ਵਿਸ਼ਾਲ ਰਾਮ ਮੰਦਿਰ ਦਾ ਨਿਰਮਾਣ ਇਤਿਹਾਸ ਦਾ ਪੁਨਰ-ਲੇਖਣ ਹੈ। ਇਹ ਸਿਰਫ਼ ਇੱਕ ਮੰਦਰ ਹੀ ਨਹੀਂ, ਸਗੋਂ ਸੱਭਿਆਚਾਰਕ ਮੁੜ-ਸੁਰਜੀਤੀ ਅਤੇ ਰਾਸ਼ਟਰੀ ਏਕਤਾ ਦਾ ਸੁਨਹਿਰੀ ਅਧਿਆਏ ਹੈ। ਮੰਦਰ ਦਾ ਨਿਰਮਾਣ ਨਾ ਸਿਰਫ਼ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ ਸਗੋਂ ਅਯੁੱਧਿਆ ਨੂੰ ਇੱਕ ਵਿਸ਼ਵ ਤੀਰਥ ਸਥਾਨ ਵਜੋਂ ਸਥਾਪਿਤ ਕਰੇਗਾ।

ਇਹ ਮੰਦਰ ਸਮਾਜਿਕ ਸਦਭਾਵਨਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਪ੍ਰੇਰਨਾਦਾਇਕ ਮੰਤਰ ਵੀ ਹੈ। ਇਹ ਦਰਸਾਏਗਾ ਕਿ ਵਿਵਾਦਾਂ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾ ਸਕਦਾ ਹੈ, ਅਤੇ ਵੱਖ-ਵੱਖ ਭਾਈਚਾਰੇ ਮਿਲ ਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਨ। ਇੱਥੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਹਨ, ਪ੍ਰਾਰਥਨਾ ਕਰ ਸਕਦੇ ਹਨ ਅਤੇ ਅਧਿਆਤਮਕ ਊਰਜਾ ਦਾ ਅਨੁਭਵ ਕਰ ਸਕਦੇ ਹਨ।

ਪ੍ਰਿਅੰਕਾ ਸੌਰਭ

Ayodhya Ram Mandir : ਰੋਮ-ਰੋਮ ’ਚ ਸ੍ਰੀ ਰਾਮ
ਭਗਵਾਨ ਸ੍ਰੀ ਰਾਮ ਦੀ ਦਿੱਬ ਦ੍ਰਿਸ਼ਟੀ ਸ਼ਿਸ਼ਟਾਚਾਰ, ਸੱਭਿਅਤਾ ਅਤੇ ਮਹਿਮਾ ਨੂੰ ਉਜਾਗਰ ਕਰਨ ਵਾਲਾ 22 ਜਨਵਰੀ 2024 ਦਾ ਦਿਨ ਭਾਰਤ ਦੇ ਇਤਿਹਾਸ ਦੇ ਪੰਨਿਆਂ ’ਚ ਦਰਜ ਹੋ ਰਿਹਾ ਹੈ। ਕਰੋੜਾਂ ਦੇਸ਼ਵਾਸੀ ਬਹੁਤ ਹੀ ਉਤਸੁਕਤਾ ਅਤੇ ਬੇਸਬਰੀ ਨਾਲ ਇਸ ਦਿਨ ਦੀ ਉਡੀਕ ਕਰ ਰਹੇ ਸਨ। ਭਾਰਤੀ ਸੰਸਕ੍ਰਿਤੀ, ਸੱਭਿਅਤਾ ਅਤੇ ਧਰਮ ਦੀ ਨਜ਼ਰ ਨਾਲ ਇਹ ਦਿਨ ਇਤਿਹਾਸਕ ਅਤੇ ਬੇਮਿਸਾਲ ਹੋਵੇਗਾ।

ਬਹੁਤ ਸੋਚ-ਸਮਝ ਕੇ ਬਣਾਏ ਗਏ ਸਾਡੇ ਸੰਵਿਧਾਨ ’ਚ ਵੱਖ-ਵੱਖ ਤਜ਼ਵੀਜਾਂ ਹੋਣ ਦੇ ਬਾਵਜੂਦ ਪੱਛਮੀ ਸੰਸਕ੍ਰਿਤੀ ਅਤੇ ਸਮਾਜ ਦੇ ਪ੍ਰਭਾਵ ਕਾਰਨ ਕਈ ਤਰ੍ਹਾਂ ਦੀਆਂ ਕੁਰੀਤੀਆਂ ਸਾਡੇ ਸਮਾਜ ’ਚ ਅੱਜ ਵੀ ਮੌਜ਼ੂਦ ਹਨ। ਰਾਮ ਰਾਜ ਮਨੁੱਖੀ ਕਲਿਆਣ ਦੇ ਆਦਰਸ਼ਾਂ ਨਾਲ ਭਰਪੂਰ ਇੱਕ ਅਜਿਹਾ ਰਾਜ ਸੀ ਜਿਸ ਵਿਚ ਨਿਸੁਆਰਥ ਪਰਜਾ ਦੀ ਸੇਵਾ, ਨਿਰਪੱਖ ਆਦਰਸ਼ ਨਿਆਂ ਪ੍ਰਬੰਧ, ਸੁਖੀ ਅਤੇ ਖੁਸ਼ਹਾਲ ਸਮਾਜ ਪ੍ਰਬੰਧ ਸੀ।

Ayodhya Ram Mandir

ਆਮ ਲੋਕਾਂ ਦੇ ਦਿਲਾਂ ’ਚ ਸਮੁੰਦਰ ਪਾਰ ਜਾਣ ਦੀ ਹਿੰਮਤ ਪੈਦਾ ਕਰਕੇ ਅਤੇ ਮਹਾਂਬਲੀ ਰਾਵਣ ਦੀ ਅਜਿੱਤ ਸੈਨਾ ਨੂੰ ਹਰਾ ਕੇ ਸ੍ਰੀ ਰਾਮ ਜੀ ਨੇ ਸਿੱਧ ਕੀਤਾ ਕਿ ਸਿਰਫ਼ ਸੈਨਾ ਬਲ ਹੀ ਵੀਰਤਾ ਦਾ ਪ੍ਰਤੀਕ ਨਹੀਂ ਹੁੰਦਾ, ਆਪਣੀ ਵੀਰਤਾ ਦੇ ਦਮ ’ਤੇ ਹਰ ਚੁਣੌਤੀ ’ਤੇ ਜਿੱਤ ਪਾਈ ਜਾ ਸਕਦੀ ਹੈ। ਸਾਡੇ ਦੇਸ਼ ਦਾ ਸ਼ਾਸਨ ਸੱਤਾ ਦਾ ਮਾਪਦੰਡ ਰਾਮ ਰਾਜ ਹੀ ਹੈ ਜਿਸ ਦੀ ਨੀਂਹ ਤਿਆਗ ਹੈ। ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਜੀ ਨੇ ਫਰਜ ਦੇ ਪਾਲਣ ਦੀ ਜੋ ਸਿੱਖਿਆ ਦਿੱਤੀ ਉਹ ਅੱਜ ਵੀ ਰਾਹ ਦਿਖਾਉਂਦੀ ਹੈ।

ਇਸ ਸਿੱਖਿਆ ਨਾਲ ਇਹ ਰਾਸ਼ਟਰ ਹਰ ਦਿਨ, ਹਰ ਪਲ ਪ੍ਰੇਰਿਤ ਹੁੰਦਾ ਹੈ ਇਸ ਲਈ ਉਨ੍ਹਾਂ ਦੀ ਜਨਮਭੂਮੀ ’ਤੇ ਉਨ੍ਹਾਂ ਦੇ ਨਾਂਅ ਦੇ ਪਵਿੱਤਰ ਮੰਦਰ ਦੀ ਸਥਾਪਨਾ ਨੂੰ ਲੈ ਕੇ ਉਤਸ਼ਾਹਿਤ ਹੈ। ਫਿਲਹਾਲ ਇਹ ਮੌਕਾ ਕਿਸੇ ਧਰਮ, ਜਾਤੀ, ਮਤ, ਪੰਥ, ਪਾਰਟੀ, ਮਜ਼ਹਬ, ਸਮਾਜ ਜਾਂ ਭਾਈਚਾਰੇ ਦਾ ਵਿਸ਼ਾ ਨਹੀਂ ਹੈ। ਇਸ ਪ੍ਰੋਗਰਾਮ ਨਾਲ ਦੇਸ਼ ਅਤੇ ਦੁਨੀਆ ’ਚ ਸਮਭਾਵ, ਸਦਭਾਵ, ਪ੍ਰੇਮ ਅਤੇ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ। ਇਸ ਭਾਰਤੀ ਵਿਸ਼ਾਲ ਇਤਿਹਾਸਕ ਮਹਾਂਉਤਸਵ ਨੂੰ ਪੂਰੀ ਸ਼ਰਧਾ, ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਜਾਣਾ ਚਾਹੀਦਾ ਹੈ, ਇਸ ’ਚ ਹੀ ਪ੍ਰਭੂ ਸ੍ਰੀ ਰਾਮ ਅਤੇ ਸ੍ਰੀ ਰਾਮ ਮੰਦਰ ਦੀ ਸਾਰਥਿਕਤਾ ਹੈ। ਲੋਕ ਰੋਮ-ਰੋਮ ’ਚ ਅੰਤਰਮੁਖੀ ਰਾਮ ਨੂੰ ਪਛਾਣਨ, ਤਾਂ ਕਲਿਆਣ ਜ਼ਰੂਰ ਹੋਵੇਗਾ।

Ram Mandir : ਪੰਜ ਸਦੀਆਂ ਦਾ ਇੰਤਜ਼ਾਰ ਹੋਵੇਗਾ ਖਤਮ, ਡੇਰਾ ਸੱਚਾ ਸੌਦਾ ’ਚ ਹੋਵੇਗਾ ਸਿੱਧਾ ਪ੍ਰਸਾਰਣ