Education News - Sach Kahoon Punjabi

Teachers Day 2026: ਅਧਿਆਪਕ ਜਗਦੀ ਮਸ਼ਾਲ ਵਰਗੇ ਜੋ ਸਮਾਜ ਨੂੰ ਰੌਸ਼ਨ ਕਰਦੇ
Teachers Day 2026: ਅੱਜ ਦਾ ਦਿਨ ਭਾਰਤ ਦੇ ਇਤਿਹਾਸ ’ਚ ਬੜਾ ਖ਼ਾਸ ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਹੋਇਆ ਸੀ। ਡਾ. ਰਾਧਾਕ੍ਰਿਸ਼ਣਨ ਮਸ਼ਹੂਰ ਨੀਤੀਵਾਨ ਤੇ ਫਿਲਾਸਫ਼ਰ ਸਨ, ਜਿਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਤੀਰੂਤਨੀ ਸ਼ਹਿਰ ’ਚ 5 ਸਤੰਬਰ ਨੂੰ ਹੋਇਆ। ਉਨ੍ਹਾਂ ਵੈਲੋਰ ਤੇ ਮਦਰਾਸ ’ਚ ਵਿੱਦਿਆ ਹਾਸਲ ਕੀਤੀ। ਉਹ ਬਹੁਤ ਹੀ ਫਰਾਖ-ਦਿਲ ਤੇ ਦੂਰਅੰਦੇਸ਼ੀ ਸਨ। ਡਾ. ਰਾਧਾਕ੍ਰਿਸ਼ਣਨ ਵੱਲੋਂ ਉਪਨਿਸ਼ਦਾਂ ਦਾ ਡੂੰਘਾ ਅਧਿਐਨ ਕੀਤਾ ਗਿਆ। ਉਨ੍ਹਾਂ ਫਿਲਾਸਫੀ ’ਚ ਐਮਏ ਕੀਤੀ ਅਤੇ ਐਥਿਕਸ ਆਫ ਵਿਦਾਂਤ ’ਤੇ ਥੀਸਸ ਲਿਖਿਆ। ਡਾ. ਰਾਧਾਕ੍ਰਿਸ਼ਣਨ ਅਨੁਸਾਰ ਅਧਿਆਪਕ ਸਮਾਜ ਦੇ ਸਭ ਤੋਂ ਵਧ ਰੌਸ਼ਨ-ਦਿਮਾਗ ਇਨਸਾਨ ਹੁੰਦੇ ਹਨ। ਅਨਪੜ੍ਹਤਾ ਕਾਰਨ ਬਹੁਤ ਸਾਰੀ ਸਮਾਜਿਕ ਸ਼ਕਤੀ ਦਿਸ਼ਾਹੀਣ ਹੁੰਦੀ ਹੈ।

Body Donation: ਮਾਤਾ ਜਸਪਾਲ ਕੌਰ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਵੱੱਡਾ ਕਾਰਜ

ਉਸ ਸ਼ਕਤੀ ਨੂੰ ਗਿਆਨ ਪ੍ਰਦਾਨ ਕਰਕੇ ਦਿਸ਼ਾਬੱਧ ਬਣਾਉਣਾ ਅਧਿਆਪਕ ਦਾ ਪ੍ਰਮੁੱਖ ਕਾਰਜ ਹੈ। ਭਟਕਦੇ ਮਨ ਨੂੰ ਸ਼ਾਂਤ ਕਰਨ ਦਾ ਇੱਕੋ-ਇੱਕ ਉਪਾਅ ਗਿਆਨ ਹੈ ਜੋ ਕਿ ਅਧਿਆਪਕ ਵੱਲੋਂ ਪ੍ਰਾਪਤ ਹੁੰਦਾ ਹੈ। ਡਾ. ਰਾਧਾਕ੍ਰਿਸ਼ਣਨ ਨੇ ਸਿੱਖਿਆ ਨੂੰ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤਬਦੀਲੀ ਦੇ ਮੁੱਖ ਤੱਤ ਵਜੋਂ ਪਰਿਭਾਸ਼ਿਤ ਕੀਤਾ ਹੈ। ਉਨ੍ਹਾਂ ਦਾ ਵਿਆਹ 18ਵੇਂ ਸਾਲ ’ਚ ਹੋ ਗਿਆ ਸੀ। ਉਨ੍ਹਾਂ ਦੀ ਜੀਵਨ ਸਾਥਣ ਦਾ ਨਾਂਅ ਸ਼ਿਵਾਕਾਮੂ ਰਾਧਾਕ੍ਰਿਸ਼ਣਨ ਸੀ। ਉਨ੍ਹਾਂ ਦੇ ਪੰਜ ਲੜਕੀਆਂ ਤੇ ਇੱਕ ਲੜਕਾ ਸੀ।ਸੰਨ 1909 ’ਚ ਡਾ. ਰਾਧਾਕ੍ਰਿਸ਼ਣਨ ਪ੍ਰੈਜੀਡੈਂਸੀ ਕਾਲਜ ’ਚ ਪਹਿਲਾਂ ਲੈਕਚਰਾਰ ਨਿਯੁਕਤ ਹੋਏ ਤੇ ਫੇਰ ਕੁਝ ਸਾਲਾਂ ਪਿੱਛੋਂ ਪ੍ਰੋਫੈਸਰ ਬਣ ਗਏ। Teachers Day 2026

ਇਸ ਮਗਰੋਂ 1918 ਤੋਂ 1921 ਤੱਕ ਮੈਸੂਰ ਯੂਨੀਵਰਸਿਟੀ ’ਚ ਫਿਲਾਸਫੀ ਦੇ ਪ੍ਰੋਫ਼ੈਸਰ ਰਹੇ। ਉਸ ਮਗਰੋਂ 1921 ਤੋ 1931 ਤੱਕ ਕਲਕੱਤਾ ਯੂਨੀਵਰਸਿਟੀ ’ਚ ਪ੍ਰੋਫੈਸਰ ਰਹਿਣ ਪਿੱਛੋਂ 1931 ’ਚ ਉਹ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ। ਉਸ ਮਗਰੋਂ ਇੱਕ ਵਾਰ ਫਿਰ 1937 ਤੋਂ 1947 ਕਲਕੱਤਾ ਯੂਨੀਵਰਸਿਟੀ ’ਚ ਪ੍ਰੋਫ਼ੈਸਰ ਲੱਗ ਗਏ। ਸਾਲ 1948 ’ਚ ਉਹ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ ਦੇ ਚੇਅਰਮੈਨ ਬਣ ਗਏ। ਸੰਨ 1952 ’ਚ ਪ੍ਰੈਜ਼ੀਡੈਂਟ ਆਫ ਯੂਨੈਸਕੋ ਤੋਂ ਇਲਾਵਾ 1949 ਤੋਂ 1952 ਤੱਕ ਉਹ ਰੂਸ ਵਿਚ ਭਾਰਤ ਦੇ ਰਾਜਦੂਤ ਵਜੋਂ ਵੀ ਤੈਨਾਤ ਰਹੇ। ਉਸ ਮਗਰੋਂ 1952 ’ਚ ਉਹ ਭਾਰਤ ਦੇ ਉਪ ਰਾਸ਼ਟਰਪਤੀ ਬਣੇ।1956 ਤੋਂ 1962 ਤੱਕ ਉਹ ਦੂਜੀ ਵਾਰ ਭਾਰਤ ਦੇ ਉਪ ਰਾਸ਼ਟਰਪਤੀ ਬਣੇ। ਫੇਰ 1962 ਤੋਂ 1967 ਤੱਕ ਉਹ ਭਾਰਤ ਦੇ ਰਾਸ਼ਟਰਪਤੀ ਬਣੇ।

ਜੇ ਇਹ ਕਿਹਾ ਜਾਵੇ ਕਿ ਉਨ੍ਹਾਂ ਦੀ ਕਾਬਲੀਅਤ ਮੁਤਾਬਕ ਉਨ੍ਹਾਂ ਨੂੰ ਜ਼ਿੰਦਗੀ ’ਚ ਪੂਰਾ ਮਾਣ-ਸਨਮਾਨ ਮਿਲਿਆ ਤਾਂ ਇਸ ਵਿਚ ਕੋਈ ਝੂਠ ਨਹੀਂ। ਉਨ੍ਹਾਂ ਨੂੰ ਸਾਲ 1931 ’ਚ ਨਾਈਟਹੁੱਡ, 1963 ’ਚ ਤਹਿਰਾਨ ਵੱਲੋਂ ਪੀਐੱਚਡੀ ਦੀ ਆਨਰੇਰੀ ਡਿਗਰੀ, ਤਿਰਭਵਨ ਯੂਨੀਵਰਸਿਟੀ (ਨੇਪਾਲ) ਵੱਲੋਂ ਆਨਰੇਰੀ ਡੀ ਲਿੱਟ ਦੀ ਡਿਗਰੀ, 1964 ’ਚ ਮਾਸਕੋ ਯੂਨੀਵਰਸਿਟੀ ਵੱਲੋਂ ਪੀਐੱਚਡੀ ਦੀ ਡਿਗਰੀ ਅਤੇ 1964 ’ਚ ਨੈਸ਼ਨਲ ਯੂਨੀਵਰਸਿਟੀ (ਆਇਰਲੈਂਡ) ਵੱਲੋਂ ਡਾਕਟਰ ਆਫ ਲਾਅ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ। ਡਾ. ਰਾਧਾਕ੍ਰਿਸ਼ਣਨ ਨੂੰ ਅੰਤਰਰਾਸ਼ਟਰੀ ਖੇਤਰ ’ਚ 100 ਦੇ ਕਰੀਬ ਆਨਰੇਰੀ ਡਿਗਰੀਆਂ ਮਿਲੀਆਂ। ਉਨ੍ਹਾਂ ਅਨੇਕਾਂ ਮੁਲਕਾਂ ਦਾ ਦੌਰਾ ਕੀਤਾ। ਹਿੰਦੂ ਸਦਾਚਾਰ ਦੇ ਮਾਇਆ ਦੇ ਸਿਧਾਂਤਾਂ ਬਾਰੇ ਡਾ. ਰਾਧਾਕ੍ਰਿਸ਼ਣਨ ਵੱਲੋਂ ਰਬਿੰਦਰ ਨਾਥ ਟੈਗੋਰ ਉੱਤੇ ਫਿਲਾਸਫੀ ਆਫ ਰਬਿੰਦਰ ਨਾਥ ਟੈਗੋਰ ਵੀ ਲਿਖੀ ਗਈ। Education News

1926-27 ’ਚ ਉਨ੍ਹਾਂ ਨੇ ਇੰਡੀਅਨ ਫਿਲਾਸਫੀ ਦੋ ਜਿਲਦਾਂ ’ਚ ਪ੍ਰਕਾਸ਼ਿਤ ਕੀਤੀ, ਜੋ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ ਤੇ ਮਹੱਤਵਪੂਰਨ ਦੇਣ ਹੈ। ਉਨ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ।1926-29 ਦੇ ਵਿਚਕਾਰ ਉਨ੍ਹਾਂ ਨੇ ਲੰਡਨ ਤੇ ਮਾਨਚੈਸਟਰ ਦੀਆਂ ਯੂਨੀਵਰਸਿਟੀਆਂ ’ਚ ਲੈਕਚਰ ਦਿੱਤੇ। ਹੁਣ ਤੱਕ ਉਹ ਇੰਨੇ ਮਸ਼ਹੂਰ ਹੋ ਗਏ ਸਨ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਸੱਦੇ ਆਉਣ ਲੱਗ ਪਏ ਸਨ। 1952 ’ਚ ਉਹ ਸਟਾਲਿਨ ਨੂੰ ਮਿਲਣ ਗਏ। ਉਹ ਪਹਿਲੇ ਸਫ਼ੀਰ ਸਨ ਜਿਨ੍ਹਾਂ ਨੂੰ ਸਟਾਲਿਨ ਵੱਲੋਂ ਮੁਲਾਕਾਤ ਦਾ ਸੱਦਾ ਦਿੱਤਾ ਗਿਆ। ਡਾ. ਰਾਧਾਕ੍ਰਿਸ਼ਣਨ ਦੇ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨਾਲ ਬੜੇ ਨੇੜੇ ਦੇ ਅਤੇ ਸੁਖਾਵੇਂ ਤਾਅਲੂਕਾਤ ਸਨ।

1967 ’ਚ ਰਾਸ਼ਟਰਪਤੀ ਰਿਟਾਇਰ ਹੋਣ ਪਿੱਛੋਂ ਉਨ੍ਹਾਂ ਆਪਣੇ ਜਨਮ ਸਥਾਨ ’ਤੇ ਰਹਿ ਕੇ ਹੀ ਜਿਆਦਾ ਵਕਤ ਗੁਜ਼ਾਰਿਆ। ਇੱਥੇ ਹੀ ਕੁਝ ਵਕਤ ਬਿਮਾਰ ਰਹਿਣ ਪਿੱਛੋਂ ਉਨ੍ਹਾਂ ਦਾ 17 ਅਪਰੈਲ 1975 ਨੂੰ 86 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਕਹਿੰਦੇ ਹਨ ਕਿ 1962 ’ਚ ਜਦੋਂ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀਆਂ ਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਿਰ ਕੀਤੀ। ਪਰ ਡਾ. ਰਾਧਾਕ੍ਰਿਸ਼ਣਨ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ।ਜੋ ਕਿ ਉਨ੍ਹਾਂ ਦੇ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਬਣੇ। ਬੱਸ ਇਸ ਤਰ੍ਹਾਂ ਸਾਲ 1967 ਤੋਂ 5 ਸਤੰਬਰ ਦਾ ਦਿਨ, ਜੋ ਡਾ. ਰਾਧਾਕ੍ਰਿਸ਼ਣਨ ਜੀ ਦਾ ਜਨਮ ਦਿਨ ਸੀ। ਅਧਿਆਪਕ ਦਿਵਸ ਦੇ ਰੂਪ ’ਚ ਮਨਾਇਆ ਜਾਣ ਲੱਗਾ।

ਭਾਰਤ ਸਰਕਾਰ ਵੱਲੋਂ ਹਰ ਵਰ੍ਹੇ ਇਸ ਦਿਨ ਸਿੱਖਿਆ ਦੇ ਖੇਤਰ ’ਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਅਧਿਆਪਿਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਅਧਿਆਪਕ ਦਿਵਸ ਉੱਤੇ ਰਾਜ ਪੱਧਰੀ ਸਮਾਗਮ ਕਰਕੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕ ’ਚ ਲੋੜੀਂਦੇ ਟੀਚੇ ਨਾਲੋਂ ਘੱਟ ਸਿੱਖਿਆ ਦਰ ਹੋਣ ਕਾਰਨ ਇਸ ਦਿਨ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਸਾਨੂੰ ਸਭ ਨੂੰ ਅਧਿਆਪਕ ਦਿਵਸ ’ਤੇ ਸਿੱਖਿਆ ਦੇ ਵਿਸਥਾਰ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇੱਕ ਨਰੋਏ ਤੇ ਮਜ਼ਬੂਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ। ਇਸ ਤਰ੍ਹਾਂ ਕਰਕੇ ਹੀ ਅਸੀਂ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਵੱਲੋਂ ਅਧਿਆਪਕਾਂ ਲਈ ਸੰਜੋਏ ਸੁਪਨਿਆਂ ਨੂੰ ਹਕੀਕਤ ’ਚ ਬਦਲ ਸਕਦੇ ਹਾਂ। Teachers Day 2026

ਮੋ. 76967-54669
ਲੈਕਚਰਾਰ ਅਜੀਤ ਖੰਨਾ

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ਼ ’ਚ ਰਿਸਰਚ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ
ਗੋਲੂਵਾਲਾ (ਸੱਚ ਕਹੂੰ ਨਿਊਜ਼/ਸੁਰੇਂਦਰ ਗੁੰਬਰ)। ਖੋਜ ਤੇ ਵਿਕਾਸ ਕਮੇਟੀ ਦੀ ਸਰਪ੍ਰਸਤੀ ਹੇਠ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ਼, ਸ੍ਰੀ ਗੁਰੂਸਰ ਮੋਡੀਆ ਦੇ ਸੈਮੀਨਾਰ ਹਾਲ ’ਚ ਇੱਕ ਖੋਜ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਫੈਕਲਟੀ ਮੈਂਬਰਾਂ ’ਚ ਖੋਜ ਜਾਗਰੂਕਤਾ ਵਧਾਉਣਾ ਤੇ ਗੁਣਵੱਤਾਪੂਰਨ ਖੋਜ ਲਈ ਜ਼ਰੂਰੀ ਹੁਨਰਾਂ ਨੂੰ ਵਿਕਸਤ ਕਰਨਾ ਸੀ। ਪ੍ਰੋਗਰਾਮ ਦੌਰਾਨ, ਗਗਨਦੀਪ ਕੌਰ ਨੇ ਖੋਜ ਪੱਤਰ ਲਿਖਣ ਤੇ ਖੋਜ ਵਿਧੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਸਨੇ ਖੋਜ ਵਿਸ਼ੇ ਦੀ ਚੋਣ, ਖੋਜ ਸਮੱਸਿਆਵਾਂ ਤੇ ਉਦੇਸ਼ਾਂ ਦੇ ਨਿਰਧਾਰਨ, ਸਾਹਿਤ ਸਮੀਖਿਆ ਤੇ ਖੋਜ ਵਿਧੀ ਨੂੰ ਸਰਲ ਅਤੇ ਵਿਹਾਰਕ ਢੰਗ ਨਾਲ ਸਮਝਾਇਆ। ਉਸਨੇ ਫੈਕਲਟੀ ਮੈਂਬਰਾਂ ਨੂੰ ਆਪਣੇ ਅਧਿਆਪਨ ਅਨੁਭਵ ਤੇ ਵਿਸ਼ਾ ਮੁਹਾਰਤ ਨੂੰ ਖੋਜ ਨਾਲ ਜੋੜਨ ਅਤੇ ਗੁਣਵੱਤਾ ਤੇ ਸਮਾਜਿਕ ਤੌਰ ’ਤੇ ਸੰਬੰਧਿਤ ਖੋਜ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ, ਫੈਕਲਟੀ ਮੈਂਬਰਾਂ ਨੇ ਖੋਜ ਪ੍ਰਕਿਰਿਆ ਤੇ ਖੋਜ ਪੱਤਰ ਲਿਖਣ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ। ਖੋਜ ਅਤੇ ਵਿਕਾਸ ਕਮੇਟੀ ਦੇ ਮੈਂਬਰਾਂ ਨੇ ਇਸ ਪ੍ਰੋਗਰਾਮ ਦੇ ਸਫਲ ਸੰਗਠਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਪ੍ਰੋਗਰਾਮ ਕਾਲਜ ’ਚ ਇੱਕ ਮਜ਼ਬੂਤ ​​ਖੋਜ ਸੱਭਿਆਚਾਰ ਤੇ ਅਕਾਦਮਿਕ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲਕਦਮੀ ਸੀ। Sri Gurusar Modia News

ਇਹ ਵੀ ਪੜ੍ਹੋ : US Open 2026: ਯੂਐਸ ਓਪਨ, ਆਰਿਆਨਾ ਸਬਾਲੇਂਕਾ ਨੇ ਜਿੱਤਿਆ ਮੁਕਾਬਲਾ, ਤੀਜੇ ਦੌਰ ’ਚ ਪਹੁੰਚੀ

Education News: ਡਿਗਰੀ ਰਾਹ ਦਿਖਾਉਂਦੀ ਹੈ, ਹੁਨਰ ਮੰਜ਼ਿਲ ਤੱਕ ਪਹੁੰਚਾਉਂਦਾ ਹੈ
ਕੰਧਾਂ ਉੱਤੇ ਟੰਗੀਆਂ ਡਿਗਰੀਆਂ ਕਿਸੇ ਵਿਅਕਤੀ ਦੀ ਪੜ੍ਹਾਈ ਦਾ ਪ੍ਰਮਾਣ ਤਾਂ ਹੋ ਸਕਦੀਆਂ ਹਨ, ਪਰ ਜ਼ਿੰਦਗੀ ਦੀਆਂ ਅਸਲ ਪ੍ਰੀਖਿਆਵਾਂ ਵਿੱਚ ਕਾਮਯਾਬੀ ਦਾ ਪ੍ਰਮਾਣ ਉਸ ਦਾ ਹੁਨਰ ਦਿੰਦਾ ਹੈ। ਉਹ ਦੌਰ ਹੁਣ ਇਤਿਹਾਸ ਬਣ ਚੁੱਕਾ ਹੈ ਜਦੋਂ ਇੱਕ ਕਾਗਜ਼ੀ ਡਿਗਰੀ ਪੂਰੀ ਉਮਰ ਦੀ ਨੌਕਰੀ ਦੀ ਗਾਰੰਟੀ ਮੰਨੀ ਜਾਂਦੀ ਸੀ। 21ਵੀਂ ਸਦੀ ਦੀ ਅਰਥਵਿਵਸਥਾ ਵਿੱਚ ਡਿਗਰੀ ਮੰਜ਼ਿਲ ਵੱਲ ਜਾਣ ਵਾਲਾ ਪਹਿਲਾ ਕਦਮ ਹੈ, ਪਰ ਮੰਜ਼ਿਲ ਤੱਕ ਪਹੁੰਚਾਉਣ ਦਾ ਅਸਲ ਕੰਮ ਹੁਨਰ ਹੀ ਕਰਦਾ ਹੈ। ਅੱਜ ਦਾ ਰੁਜ਼ਗਾਰ ਬਾਜ਼ਾਰ ਅਜਿਹੇ ਵਿਅਕਤੀਆਂ ਦੀ ਭਾਲ ਕਰਦਾ ਹੈ ਜੋ ਗਿਆਨ ਨੂੰ ਅਮਲ ਵਿੱਚ ਬਦਲ ਸਕਣ, ਸਮੱਸਿਆਵਾਂ ਦਾ ਹੱਲ ਲੱਭ ਸਕਣ ਤੇ ਬਦਲਦੇ ਸਮੇਂ ਦੇ ਨਾਲ ਆਪਣੇ-ਆਪ ਨੂੰ ਢਾਲ ਸਕਣ।

ਜਨਸੰਖਿਆਈ ਲਾਭ ਬਨਾਮ ਬੇਰੁਜ਼ਗਾਰੀ ਦੀ ਚੁਣੌਤੀ:

ਭਾਰਤ ਅੱਜ ਦੁਨੀਆ ਦੇ ਸਭ ਤੋਂ ਵੱਧ ਨੌਜਵਾਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਵੱਡੀ ਕੰਮਕਾਜੀ ਅਬਾਦੀ ਸਾਡੇ ਲਈ ਇੱਕ ਵੱਡਾ ਮੌਕਾ ਵੀ ਹੈ ਅਤੇ ਇੱਕ ਵੱਡੀ ਜ਼ਿੰਮੇਵਾਰੀ ਵੀ। ਜੇਕਰ ਇਸ ਨੌਜਵਾਨ ਸ਼ਕਤੀ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਹੁਨਰ ਮਿਲੇ, ਤਾਂ ਇਹ ਦੇਸ਼ ਨੂੰ ਵਿਸ਼ਵ ਆਰਥਿਕਤਾ ਦੀ ਅਗਲੀ ਕਤਾਰ ਵਿੱਚ ਲਿਜਾ ਸਕਦੀ ਹੈ। ਪਰ ਜੇਕਰ ਨੌਜਵਾਨ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਰਹਿ ਜਾਣ, ਤਾਂ ਇਹ ਜਨਸੰਖਿਆਈ ਲਾਭ ਸਮਾਜਿਕ ਅਤੇ ਆਰਥਿਕ ਚੁਣੌਤੀ ਵਿੱਚ ਬਦਲ ਸਕਦਾ ਹੈ। Education and Skills

ਇਹ ਵੀ ਪੜ੍ਹੋ : Punjab Weather: ਚੰਡੀਗੜ੍ਹ ਸਮੇਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ

ਰੁਜ਼ਗਾਰ-ਯੋਗਤਾ ਦੇ ਅੰਕੜੇ ਤੇ ਜ਼ਮੀਨੀ ਹਕੀਕਤ | Education and Skills

ਪੀਰੀਓਡਿਕ ਲੇਬਰ ਫੋਰਸ ਸਰਵੇ ਦੇ ਅੰਕੜੇ ਦਰਸਾਉਂਦੇ ਹਨ ਕਿ ਉੱਚ-ਸਿੱਖਿਆ ਪ੍ਰਾਪਤ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਕਈ ਰਾਸ਼ਟਰੀ ਰੁਜ਼ਗਾਰ-ਯੋਗਤਾ ਅਧਿਐਨਾਂ ਨੇ ਵੀ ਇਹ ਗੱਲ ਸਾਹਮਣੇ ਰੱਖੀ ਹੈ ਕਿ ਇੰਜੀਨੀਅਰਿੰਗ ਅਤੇ ਹੋਰ ਪੇਸ਼ੇਵਰ ਡਿਗਰੀਆਂ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਨੌਜਵਾਨ ਅਮਲੀ ਹੁਨਰਾਂ ਦੀ ਘਾਟ ਕਾਰਨ ਉਦਯੋਗਾਂ ਦੀਆਂ ਲੋੜਾਂ ’ਤੇ ਪੂਰੇ ਨਹੀਂ ਉੱਤਰਦੇ ਫਿਰ ਵੀ, ਇੰਡੀਆ ਸਕਿੱਲਜ਼ ਰਿਪੋਰਟ 2026 ਅਨੁਸਾਰ ਭਾਰਤ ਦੀ ਰੁਜ਼ਗਾਰ-ਯੋਗਤਾ 54.81 ਫ਼ੀਸਦੀ ਤੋਂ ਵਧ ਕੇ 56.35 ਫ਼ੀਸਦੀ ਹੋ ਗਈ ਹੈ, ਜੋ ‘ਹੁਨਰ-ਪਹਿਲਾਂ’ ਵਾਲੀ ਸੋਚ ਵੱਲ ਵਧਣ ਦਾ ਸੰਕੇਤ ਹੈ।

ਸਿੱਖਿਆ ਨੀਤੀ ’ਚ ਬਦਲਾਅ ਤੇ ਏਆਈ ਦਾ ਯੁੱਗ

ਇਸੇ ਹਕੀਕਤ ਨੂੰ ਸਮਝਦਿਆਂ ਰਾਸ਼ਟਰੀ ਸਿੱਖਿਆ ਨੀਤੀ-2020 (5-2020) ਦਾ ਜ਼ੋਰ ਕੇਵਲ ਪ੍ਰੀਖਿਆਵਾਂ ਪਾਸ ਕਰਨ ’ਤੇ ਨਹੀਂ, ਸਗੋਂ ਸਕੂਲੀ ਪੱਧਰ ਤੋਂ ਹੀ ਕਿੱਤਾਮੁਖੀ ਸਿੱਖਿਆ, ਇੰਟਰਨਸ਼ਿਪ, ਅਨੁਭਵ-ਆਧਾਰਿਤ ਸਿੱਖਣ, ਆਲੋਚਨਾਤਮਕ ਸੋਚ ਅਤੇ ਸਮੱਸਿਆ-ਹੱਲ ਕਰਨ ਦੀ ਯੋਗਤਾ ਵਿਕਸਿਤ ਕਰਨ ਉੱਤੇ ਹੈ। ਦੂਜੇ ਪਾਸੇ, ਵਿਸ਼ਵ ਆਰਥਿਕ ਮੰਚ ਦੀ ਰਿਪੋਰਟ ਅਨੁਸਾਰ 2030 ਤੱਕ ਮੌਜੂਦਾ ਨੌਕਰੀਆਂ ਲਈ ਲੋੜੀਂਦੇ ਲੱਗਭੱਗ 39 ਫ਼ੀਸਦੀ ਹੁਨਰਾਂ ਵਿੱਚ ਮਹੱਤਵਪੂਰਨ ਬਦਲਾਅ ਆਵੇਗਾ। ਨੈਸ਼ਨਲ ਐਸੋਸੀਏਸ਼ਨ ਆਫ਼ ਸਾਫ਼ਟਵੇਅਰ ਐਂਡ ਸਰਵਿਸ ਕੰਪਨੀਜ਼ ਵੀ ਲਗਾਤਾਰ ਇਸ ਗੱਲ ’ਤੇ ਜ਼ੋਰ ਦੇ ਰਹੀ ਹੈ ਕਿ ਏਆਈ ਤੇ ਡਿਜ਼ੀਟਲ ਅਰਥਵਿਵਸਥਾ ਦੇ ਯੁੱਗ ਵਿੱਚ ਆਈਟੀ ਪੇਸ਼ੇਵਰਾਂ ਲਈ ਹੁਨਰ ਸਕਿੱਲਸ ਲਾਜ਼ਮੀ ਬਣਦੇ ਜਾ ਰਹੇ ਹਨ। ਇਸ ਲਈ ਡਿਗਰੀ ਇੱਕ ਵਾਰ ਮਿਲ ਜਾਂਦੀ ਹੈ, ਪਰ ਹੁਨਰ ਨੂੰ ਪੂਰੀ ਜ਼ਿੰਦਗੀ ਨਿਖਾਰਨਾ ਪੈਂਦਾ ਹੈ।

ਹੁਨਰ ਦੀ ਵਿਆਪਕਤਾ ਤੇ ਡਿਜ਼ੀਟਲ ਕ੍ਰਾਂਤੀ

ਹੁਨਰ ਦਾ ਅਰਥ ਕੇਵਲ ਕੰਪਿਊਟਰ ਜਾਂ ਏਆਈ ਤੱਕ ਸੀਮਤ ਨਹੀਂ ਹੈ। ਖੇਤੀਬਾੜੀ, ਬਾਗਬਾਨੀ, ਡੇਅਰੀ ਫਾਰਮਿੰਗ, ਮਧੂ-ਮੱਖੀ ਪਾਲਣ, ਵੈਲਡਿੰਗ, ਤਰਖਾਣ, ਪਲੰਬਿੰਗ, ਬਿਜਲੀ ਮਿਸਤਰੀ, ਮਸ਼ੀਨ ਮੁਰੰਮਤ, ਸਿਲਾਈ-ਕਢਾਈ, ਫੂਡ ਪ੍ਰੋਸੈਸਿੰਗ, ਗ੍ਰਾਫਿਕ ਡਿਜ਼ਾਈਨਿੰਗ ਅਤੇ ਡਿਜ਼ੀਟਲ ਮਾਰਕੀਟਿੰਗ ਵਰਗੇ ਸੈਂਕੜੇ ਕਿੱਤਿਆਂ ਦੀ ਮੰਗ ਦੇਸ਼-ਵਿਦੇਸ਼ ਵਿੱਚ ਲਗਾਤਾਰ ਵਧ ਰਹੀ ਹੈ। ਕੋਈ ਵੀ ਹੁਨਰ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਹੁਨਰਮੰਦ ਹੱਥ ਕਦੇ ਖਾਲੀ ਨਹੀਂ ਰਹਿੰਦੇ।

ਪੰਜਾਬ ਦਾ ਸੰਦਰਭ ਅਤੇ ਸਰਕਾਰੀ ਉਪਰਾਲੇ

ਪੰਜਾਬ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੀ ਇਹ ਸੱਚਾਈ ਮਹੱਤਵਪੂਰਨ ਹੈ ਕਿ ਉੱਥੇ ਪਲੰਬਿੰਗ, ਕਾਰਪੈਂਟਰੀ, ਨਰਸਿੰਗ, ਕੁਕਿੰਗ, ਹੈਵੀ ਵ੍ਹੀਕਲ ਡਰਾਈਵਿੰਗ, ਸੀਐਨਸੀ. ਮਸ਼ੀਨ ਆਪਰੇਟਰ, ਇਲੈਕਟ੍ਰੀਸ਼ਨ, ਵੈਲਡਿੰਗ ਅਤੇ ਆਈਟੀ ਵਰਗੇ ਵਿਹਾਰਕ ਹੁਨਰ ਵਾਲੇ ਨੌਜਵਾਨ ਨਾ ਸਿਰਫ਼ ਜ਼ਲਦੀ ਰੁਜ਼ਗਾਰ ਪ੍ਰਾਪਤ ਕਰਦੇ ਹਨ, ਸਗੋਂ ਉੱਚ ਆਮਦਨ ਅਤੇ ਪੇਸ਼ੇਵਰ ਸਨਮਾਨ ਵੀ ਹਾਸਲ ਕਰਦੇ ਹਨ। ਇਸੇ ਲੋੜ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਾਲ 2025 ਵਿੱਚ ਆਈਟੀਆਈਜ਼ ਦੀ ਦਾਖ਼ਲਾ ਸਮਰੱਥਾ 35 ਹਜ਼ਾਰ ਤੋਂ ਵਧਾ ਕੇ 52 ਹਜ਼ਾਰ ਕੀਤੀ ਅਤੇ 814 ਨਵੇਂ ਟਰੇਡ ਤੇ ਕੋਰਸ ਸ਼ੁਰੂ ਕੀਤੇ। ਰਾਸ਼ਟਰੀ ਪੱਧਰ ’ਤੇ ਸਕਿੱਲ ਇੰਡੀਆ ਮਿਸ਼ਨ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਸਕਿੱਲ ਹੱਬ ਅਤੇ ਨੈਸ਼ਨਲ ਅਪਰੈਂਟਿਸਸ਼ਿਪ ਪ੍ਰੋਗਰਾਮ ਵੀ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਤਿਆਰ ਕਰ ਰਹੇ ਹਨ। Education and Skills

ਸੋਚ ਵਿੱਚ ਬਦਲਾਅ ਦੀ ਲੋੜ

ਸਿਰਫ਼ ਸਰਕਾਰੀ ਯੋਜਨਾਵਾਂ ਨਾਲ ਬਦਲਾਅ ਨਹੀਂ ਆ ਸਕਦਾ। ਜਦੋਂ ਤੱਕ ਸਾਡਾ ਸਮਾਜ, ਮਾਪੇ ਤੇ ਸਿੱਖਿਆ ਸੰਸਥਾਵਾਂ ਆਪਣੀ ਸੋਚ ਨਹੀਂ ਬਦਲਦੇ, ਉਦੋਂ ਤੱਕ ਹੁਨਰ ਵਿਕਾਸ ਦਾ ਟੀਚਾ ਅਧੂਰਾ ਰਹੇਗਾ। ਡਿਗਰੀ ਨੂੰ ਹੀ ਸਫ਼ਲਤਾ ਦਾ ਅੰਤਿਮ ਮਾਪਦੰਡ ਮੰਨਣ ਦੀ ਥਾਂ ਬੱਚਿਆਂ ਦੀ ਵਿਹਾਰਕ ਯੋਗਤਾ, ਰਚਨਾਤਮਕਤਾ ਤੇ ਰੁਚੀ ਨੂੰ ਵੀ ਮਹੱਤਵ ਦੇਣਾ ਹੋਵੇਗਾ। ਸਕੂਲਾਂ ਅਤੇ ਕਾਲਜਾਂ ਨੂੰ ਸਿਰਫ਼ ਨੌਕਰੀ ਮੰਗਣ ਵਾਲੇ ਨਹੀਂ, ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਨੌਜਵਾਨ ਤਿਆਰ ਕਰਨੇ ਪੈਣਗੇ।

ਸਿੱਖਿਆ ਦਾ ਅਸਲ ਮਨੋਰਥ

ਅੱਜ ਦੇ ਯੁੱਗ ਵਿੱਚ ‘ਇੱਕ ਵਾਰ ਸਿੱਖੋ ਅਤੇ ਸਾਰੀ ਉਮਰ ਕੰਮ ਕਰੋ’ ਵਾਲੀ ਸੋਚ ਦੀ ਥਾਂ ‘ਸਾਰੀ ਉਮਰ ਸਿੱਖਦੇ ਰਹੋ ਅਤੇ ਆਪਣੇ ਹੁਨਰਾਂ ਨੂੰ ਨਿਖਾਰਦੇ ਰਹੋ’ ਵਾਲੀ ਸੋਚ ਅਪਣਾਉਣੀ ਪਵੇਗੀ। ਇਹੀ ਨਿਰੰਤਰ ਸਿੱਖਣ ਦੀ ਸੰਸਕ੍ਰਿਤੀ ਭਵਿੱਖ ਦੀ ਸਭ ਤੋਂ ਵੱਡੀ ਲੋੜ ਹੈ। ਡਿਗਰੀ ਅਤੇ ਹੁਨਰ ਇੱਕ-ਦੂਜੇ ਦੇ ਵਿਰੋਧੀ ਨਹੀਂ ਹਨ। ਡਿਗਰੀ ਗਿਆਨ ਦਿੰਦੀ ਹੈ, ਜਦਕਿ ਹੁਨਰ ਉਸ ਗਿਆਨ ਨੂੰ ਸਮਾਜ ਦੀ ਤਰੱਕੀ ਵਿੱਚ ਬਦਲਣ ਦੀ ਤਾਕਤ ਦਿੰਦਾ ਹੈ। ਡਿਗਰੀ ਮੌਕੇ ਦਾ ਦਰਵਾਜ਼ਾ ਦਿਖਾਉਂਦੀ ਹੈ, ਪਰ ਉਸ ਦਰਵਾਜ਼ੇ ਰਾਹੀਂ ਆਤਮ-ਵਿਸ਼ਵਾਸ ਨਾਲ ਅੰਦਰ ਦਾਖ਼ਲ ਹੋਣ ਦੀ ਸਮਰੱਥਾ ਹੁਨਰ ਹੀ ਦਿੰਦਾ ਹੈ। ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੇ ਨਿਰਮਾਣ ਲਈ ਸਾਨੂੰ ਅਜਿਹੀ ਪੀੜ੍ਹੀ ਤਿਆਰ ਕਰਨੀ ਪਵੇਗੀ ਜੋ ਸਿਰਫ਼ ਡਿਗਰੀਆਂ ਦੀ ਮਾਲਕ ਨਾ ਹੋਵੇ, ਸਗੋਂ ਕਾਬਲੀਅਤ, ਸਿਰਜਣਾਤਮਕਤਾ ਤੇ ਹੁਨਰ ਦੀ ਵੀ ਮਾਲਕ ਹੋਵੇ। ਸੱਚ ਤਾਂ ਇਹ ਹੈ ਕਿ ਡਿਗਰੀ ਰਾਹ ਦਿਖਾ ਸਕਦੀ ਹੈ, ਪਰ ਮੰਜ਼ਿਲ ਤੱਕ ਪਹੁੰਚਾਉਣ ਦਾ ਅਸਲ ਕੰਮ ਹੁਨਰ ਹੀ ਕਰਦਾ ਹੈ।

ਨਵਦੀਪ ਸਿੰਘ ਝੁਨੀਰ,  ਪੰਜਾਬੀ ਮਾਸਟਰ, ਸਰਕਾਰੀ ਸੈਕੰਡਰੀ ਸਕੂਲ ਝੰਡੂਕੇ (ਮਾਨਸਾ) ਮੋ.?98769-68193

Students’ Dignity: ਵਿਦਿਆਰਥੀਆਂ ਦੀ ਸ਼ਾਨ ਤੋਂ ਵੱਡਾ ਕੁਝ ਨਹੀਂ, ਵਿਵਸਥਾ ਨੂੰ ਬਦਲਣਾ ਪਵੇਗਾ
ਭਾਰਤ ਦੇ ਸਰਕਾਰੀ ਮੈਡੀਕਲ ਕਾਲਜ ’ਚ ਪਹਿਲੇ ਸਾਲ ਦੇ ਗ੍ਰੈਜੂਏਟ ਵਿਦਿਆਰਥੀ ਹਰਸ਼ ਪਾਂਡਿਆ ਦੀ ਖੁਦਕੁਸ਼ੀ ਨੇ ਸਿੱਖਿਆ ਅਦਾਰਿਆਂ ’ਚ ਨਵੇਂ ਵਿਦਿਆਰਥੀਆਂ ਦੇ ਸੋਸ਼ਣ ਦੀ ਉਸ ਭਿਆਨਕ ਤਸਵੀਰ ਨੂੰ ਫਿਰ ਸਾਹਮਣੇ ਲਿਆ ਦਿੱਤਾ ਹੈ, ਜਿਸ ਨੂੰ ਵਿਵਸਥਾ ਲੰਮੇ ਸਮੇਂ ਤੋਂ ਗੰਭੀਰਤਾ ਨਾਲ ਲੈਣ ਤੋਂ ਬਚਦੀ ਰਹੀ ਹੈ 29 ਸਾਲਾ ਹਰਸ਼ ਦੀ ਮੌਤ ਤੋਂ ਬਾਅਦ ਹੋਈ ਜਾਂਚ ’ਚ ਚਾਰ ਸੀਨੀਅਰ ਡਾਕਟਰ ਨੂੰ ਸੋਸ਼ਣ ਅਤੇ ਰੈਗਿੰਗ ਲਈ ਛੇ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੋਸਟਲ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਉਨ੍ਹਾਂ ਖਿਲਾਫ ਪੁਲਿਸ ਮਾਮਲਾ ਵੀ ਦਰਜ ਹੋਇਆ ਹੈ ਕੁਝ ਅਧਿਆਪਕਾਂ ਨੂੰ ਵੀ ਸਮੇਂ ’ਤੇ ਕਾਰਵਾਈ ਨਾ ਕਰਨ ’ਤੇ ਕਾਰਨ ਦੱਸੋ ਸੂੁਚਨਾ ਦਿੱਤੀ ਗਈ ਇਸ ਘਟਨਾ ਦੀ ਸਭ ਤੋਂ ਗੰਭੀਰ ਗੱਲ ਇਹ ਹੈ  ਕਿ ਹਰਸ਼ ਨਾਲ ਦੁਰਵਿਹਾਰ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਦੇ ਬਾਵਜੂਦ ਐਨ ਸਮੇਂ  ’ਤੇ ਦਖ਼ਲਅੰਦਾਜ਼ੀ ਨਹੀਂ ਹੋ ਸਕੀ ਕਿਸੇ ਵਿਦਿਆਰਥੀ ਨੂੰ ਲਗਾਤਾਰ ਬੇਇੱਜ਼ਤੀ, ਡਰ ਅਤੇ ਮਾਨਸਿਕ ਦਬਾਅ ’ਚ ਰਹਿਣ ਲਈ ਮਜ਼ਬੂਰ ਕੀਤਾ ਜਾਵੇ ਤਾਂ ਉਸ ਨੂੰ ਅਨੁਸ਼ਾਸਨ ਜਾਂ ਸੀਨੀਅਰਤਾ ਦਾ ਰਵਾਇਤ ਮੰਨ ਲੈਣਾ ਸੰਵੇਦਨਹੀਣਤਾ ਹੈ ਸੀਨੀਅਰ ਹੋਣ ਦਾ ਅਰਥ ਕਿਸੇ ਜੂਨੀਅਰ ਦੀ ਆਤਮਸਨਮਾਨ ’ਤੇ ਅਧਿਕਾਰ ਪਾ ਲੈਣਾ ਨਹੀਂ ਹੈ।

ਇਹ ਵੀ ਪੜ੍ਹੋ : SIR Punjab: ਪੰਜਾਬ ਦੀ ਡਰਾਫਟ ਵੋਟਰ ਸੂਚੀ ਜਾਰੀ, ਆਪਣਾ ਨਾਂਅ ਇਸ ਤਰ੍ਹਾਂ ਕਰੋ ਚੈਕ, ਜੇਕਰ ਨਹੀਂ ਤਾਂ ਇਸ ਤਰ੍ਹਾਂ ਕਰਵਾਓ ਸ਼ਾਮਲ

ਦੇਸ਼ ’ਚ ਵਿਦਿਆਰਥੀਆਂ ਦੇ ਸੋਸ਼ਣ ’ਤੇ ਰੋਕ ਲਈ ਨਿਯਮਾਂ ਦੀ ਕਮੀ ਨਹੀਂ ਹੈ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਸਾਲ 2009 ’ਚ ਰੈਗਿੰਗ ਰੋਕਣ ਲਈ ਵਿਸਥਾਰ ਨਾਲ ਨਿਯਮ ਬਣਾਏ ਸਨ ਇਨ੍ਹਾਂ ’ਚ ਸੋਸ਼ਣ, ਬੇਇੱਜ਼ਤੀ, ਡਰ ਪੈਦਾ ਕਰਨ ਅਤੇ ਸਰੀਰਕ ਜਾਂ ਮਾਨਸਿਕ ਹਾਨੀ ਪਹੁੰਚਾਉਣ ਵਾਲੇ ਵਿਹਾਰ ਨੂੰ ਸਪੱਸ਼ਟ ਤੌਰ ’ਤੇ ਪਾਬੰਦੀਸ਼ੁਦਾ ਕੀਤਾ ਗਿਆ ਹੈ ਸੰਸਥਾਵਾਂ ’ਚ ਸ਼ਿਕਾਇਤ ਵਿਵਸਥਾ, ਨਿਗਰਾਨੀ ਦਲ ਅਤੇ ਚੌਵੀਂ ਘੰਟੇ ਸਹਾਇਤਾ ਵਿਵਸਥਾ ਦੀ ਵੀ ਤਜ਼ਵੀਜ਼ ਹੈ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਇਨ੍ਹਾਂ ਨਿਯਮਾਂ ਨੂੰ ਹੋਰ ਗੰਭੀਰਤਾ ਮਿਲੀ, ਫਿਰ ਵੀ ਸਮੱਸਿਆ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਸਮੱਸਿਆ ਨਿਯਮਾਂ ਦੀ ਗੈਰਮੌਜ਼ੂਦਗੀ ਤੋਂ ਜ਼ਿਆਦਾ ਉਨ੍ਹਾਂ ਦਾ ਕਮਜ਼ੋਰ ਹੋਣਾ ਵੱਧ ਜਿੰਮੇਵਾਰ ਹੈ ਕਈ ਵਾਰ ਵਿਦਿਆਰਥੀ ਸ਼ਿਕਾਇਤ ਕਰਨ ਤੋਂ ਡਰਦੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਸ਼ਿਕਾਇਤ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਸਕਦੀ ਹੈ ਅਦਾਰਿਆਂ ਦੇ ਵੱਕਾਰ ਬਚਾਉਣ ਦੀ ਚਿੰਤਾ ਵੀ ਕਈ ਵਾਰ ਵਿਦਿਆਰਥੀ ਦੀ ਸੁਰੱਖਿਆ ’ਤੇ ਭਾਰੀ ਪੈ ਜਾਂਦੀ ਹੈ ਅਜਿਹੇ ਪ੍ਰਬੰਧਾਂ ’ਚ ਸ਼ਿਕਾਇਤ ਕਰਨ ਵਾਲਾ ਵਿਦਿਆਰਥੀ ਇਕੱਲਾ ਪੈ ਜਾਂਦਾ ਹੈ ਅਤੇ ਸੋਸ਼ਣ ਕਰਨ ਵਾਲਿਆਂ ਨੂੰ ਇਹ ਸੰਦੇਸ਼ ਮਿਲਦਾ ਹੈ ਕਿ ਉਨ੍ਹਾਂ ਦਾ ਪ੍ਰਭਾਵ ਉਨ੍ਹਾਂ ਨੂੰ ਬਚਾਅ ਸਕਦਾ ਹੈ। Students’ Dignity

ਉੱਚ ਸਿੱਖਿਆ ਅਦਾਰਿਆਂ ’ਚ ਵਿਦਿਆਰਥੀਆਂ ਦੇ ਸਾਹਮਣੇ ਦਬਾਅ ਦਾ ਦਾਇਰਾ ਵੀ ਵਧਿਆ ਹੈ ਸਾਲ 2018 ਤੋਂ 2023 ਵਿਚਕਾਰ ਕੇਂਦਰ ਸਰਕਾਰ ਦੇ ਅਧੀਨ ਉਚ ਸਿੱਖਿਆ ਸੰਸਥਾਵਾਂ ’ਚ 98 ਵਿਦਿਆਰਥੀਆਂ ਦੀ ਖੁਦਕੁਸ਼ੀ ਦੇ ਮਾਮਲੇ ਸੰਸਦ ’ਚ ਦੱਸੇ ਗਏ ਸਨ ਇਨ੍ਹਾਂ ’ਚ ਖੇਤਰੀ ਤਕਨੀਕੀ ਸੰਸਥਾਵਾਂ ਦੇ 39, ਰਾਸ਼ਟਰੀ ਤਕਨੀਕੀ ਸੰਸਥਾਵਾਂ ਦੇ 25 ਅਤੇ ਕੇਂਦਰੀ ਯੂਨੀਵਰਸਿਟੀਆਂ ਦੇ 25 ਵਿਦਿਆਰਥੀ ਸ਼ਾਮਲ ਸਨ ਇਸ ਮਿਆਦ ’ਚ ਉੱਚ ਸਿੱਖਿਆ ਅਦਾਰਿਆਂ ਤੋਂ 32 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਪੜ੍ਹਾਈ ਛੱਡਣ ਦੀ ਜਾਣਕਾਰੀ ਵੀ ਸੰਸਦ ’ਚ ਦਿੱਤੀ ਗਈ ਸੀ ਇਨ੍ਹਾਂ ਅੰਕੜਿਆਂ ਨੂੰ ਕਿਸੇ ਇੱਕ ਕਾਰਨ ਨਾਲ ਜੋੜਨਾ ਸਹੀ ਨਹੀਂ ਹੋਵੇਗਾ, ਪਰ ਉਹ ਇਹ ਜ਼ਰੂਰ ਦੱਸਦੇ ਹਨ ਕਿ ਸਿੱਖਿਆ ਵਿਵਸਥਾ ’ਚ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਮਾਜਿਕ ਦਬਾਅ ਨੂੰ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ ਇਸ ਸੰਕਟ ਦੀ ਇੱਕ ਦੂਜੀ ਪਰਤ ਸਿੱਖਿਆ ਦੇ ਵਧਦੇ ਵਪਾਰੀਕਰਨ ਨਾਲ ਜੁੜੀ ਹੈ।

ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਦੇ ਨਾਂਅ ’ਤੇ ਵਿਦਿਆਰਥੀਆਂ ’ਤੇ ਸਫਲਤਾ ਦਾ ਅਜਿਹਾ ਦਬਾਅ ਬਣਾਇਆ ਜਾਂਦਾ ਹੈ, ਜਿਸ ’ਚ ਅਸਫਲਤਾ ਜੀਵਨ ਦਾ ਅੰਤ ਵਰਗੀ ਪ੍ਰਤੀਤ ਹੋਣ ਲੱਗਦੀ ਹੈ ਮਾਪਿਆਂ ਦੀ ਇੱਛਾ, ਸੰਸਥਾਵਾਂ ਦਾ ਮੁਕਾਬਲਾ ਅਤੇ ਸਮਾਜ ਦੀਆਂ ਉਮੀਦਾਂ ਮਿਲ ਕੇ ਬੱਚਿਆਂ ’ਤੇ ਅਜਿਹਾ ਬੋਝ ਪਾ ਦਿੰਦੀਆਂ ਹਨ, ਜਿਸ ਨੂੰ ਹਰ ਵਿਦਿਆਰਥੀ ਆਮ ਤੌਰ ’ਤੇ ਸਹਿਣ ਨਹੀਂ ਕਰ ਪਾਉਂਦਾ ਕੋਟਾ ਵਰਗੇ ਸਿੱਖਿਆ ਕੇਂਦਰਾਂ ਤੋਂ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਖ਼ਬਰਾਂ ਇਸ ਵਿਆਪਕ ਦਬਾਅ ਵੱਲ ਸੰਕੇਤ ਕਰ ਰਹੀਆਂ ਹਨ ਕਿਸੇ ਪ੍ਰੀਖਿਆ ’ਚ ਸਫਲਤਾ ਜੀਵਨ ਦੀ ਸਾਰਥਿਕਤਾ ਦਾ ਸਬੂਤ ਨਹੀਂ ਹੋ ਸਕਦੀ ਅਤੇ ਅਸਫਲਤਾ ਜੀਵਨ ਦੀ ਸਮਾਪਤੀ ਦਾ ਕਾਰਨ ਨਹੀਂ ਬਣਨੀ ਚਾਹੀਦੀ ਹੈ  ਸਿੱਖਿਆ ਵਿਵਸਥਾ ’ਚ ਸਮਾਜਿਕ ਅਸਮਾਨਤਾ ਵੀ ਇੱਕ ਗੰਭੀਰ ਸਵਾਲ ਹੈ ਵਾਂਝੇ ਖੇਤਰਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਮਿਲਣ ਤੋਂ ਬਾਅਦ ਸੰਸਥਾਵਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ, ਭਾਸ਼ਾ, ਸਲਾਹ ਅਤੇ ਸਮਾਜਿਕ ਅਨੁਕੂਲਤਾ ’ਚ ਭਰਪੂਰ ਸਹਿਯੋਗ ਮਿਲੇ। Students’ Dignity

ਤਕਨੀਕੀ ਅਤੇ ਕਾਰੋਬਾਰੀ ਸਿੱਖਿਆ ਨਾਲ ਸਾਹਿਤਕ, ਸਮਾਜ, ਸਮਾਨਤਾ, ਮਨੁੱਖੀ ਅਧਿਕਾਰ ਅਤੇ ਸੰਵੇਦਨਸ਼ੀਲਤਾ ਵਰਗੇ ਵਿਸ਼ਿਆਂ ਨੂੰ ਵੀ ਮਹੱਤਵ ਮਿਲਣਾ ਚਾਹੀਦਾ ਹੈ ਇਸ ਨਾਲ ਵਿਦਿਆਰਥੀ ਆਪਣੇ ਵਿਸ਼ੇ ਨਾਲ ਸਮਾਜ ਨੂੰ ਸਮਝਣ ਵਾਲਾ ਮਨੁੱਖ ਵੀ ਬਣਦਾ ਹੈ ਹੁਣ ਜ਼ਰੂਰਤ ਅਜਿਹੀ ਸਿੱਖਿਆ ਵਿਵਸਥਾ ਦੀ ਹੈ ਜਿਸ ’ਚ ਸ਼ਿਕਾਇਤ ਨੂੰ ਦਬਾਇਆ ਨਾ ਸਗੋਂ, ਸੁਣਿਆ ਜਾਵੇ, ਸੀਨੀਅਰਤਾ ਨੂੰ ਅਧਿਕਾਰ ਨਹੀਂ, ਜ਼ਿੰਮੇਵਾਰੀ ਮੰਨਿਆ ਜਾਵੇ ਅਤੇ ਵਿਦਿਆਰਥੀਆਂ ਨੂੰ ਅੰਕ ਜਾਂ ਪ੍ਰੀਖਿਆ ਨਤੀਜੇ ਤੋਂ ਅੱਗੇ ਇੱਕ ਸੰਵੇਦਨਸ਼ੀਲ ਮਨੁੱਖ ਦੇ ਤੌਰ ’ਤੇ ਦੇਖਿਆ ਜਾਵੇ ਸੂਰਤ ਦੀ ਘਟਨਾ ਨੂੰ ਕੁਝ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਮੰਨ ਕੇ ਭੁੱਲ ਜਾਣਾ ਅਸਾਨ ਹੋਵੇਗਾ, ਪਰ ਇਸ ਨਾਲ ਸਮੱਸਿਆ ਖਤਮ ਨਹੀਂ ਹੋਵੇਗੀ ਸਿੱਖਿਆ ਸੰਸਥਾਨ ਫਿਰ ਸੁਰੱਖਿਅਤ ਬਣਨਗੇ, ਜਦੋਂ ਪ੍ਰਸ਼ਾਸਨ ਦੀ ਜਵਾਬਦੇਹੀ, ਅਧਿਆਪਕਾਂ ਦੀ ਸੰਵੇਦਨਸ਼ੀਲਤਾ ਅਤੇ ਵਿਦਿਆਰਥੀਆਂ ਦੀ ਮਰਿਆਦਾ ਨੂੰ ਬਰਾਬਰ ਮਹੱਤਵ ਦਿੱਤਾ ਜਾਵੇਗਾ ਭਵਿੱਖ ਦੀ ਪੀੜ੍ਹੀ ਨੂੰ ਡਰ ਨਾਲ ਨਹੀਂ, ਵਿਸ਼ਵਾਸ ਨਾਲ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ।

ਇਹ ਲੇਖਕ ਦੇ ਆਪਣੇ ਵਿਚਾਰ ਹਨ
ਡਾ. ਪ੍ਰਮੋਦ ਭਾਰਗਵ

Panjab University: ਪੰਜਾਬ ਯੂਨੀਵਰਸਿਟੀ ’ਚ ਕਰੰਟ ਲੱਗਣ ਨਾਲ PHD ਸਕਾਲਰ ਦੀ ਮੌਤ
Education News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ’ਚ ਮੰਗਲਵਾਰ ਸਵੇਰੇ ਕਰੰਟ ਲੱਗਣ ਕਾਰਨ ਇੱਕ ਪੀਐਚਡੀ ਸਕਾਲਰ ਵਿਦਿਆਰਥਣ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕੈਂਪਸ ’ਚ ਗੁੱਸੇ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ (ਵੀਸੀ) ਦੀ ਰਿਹਾਇਸ਼ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ। ਮ੍ਰਿਤਕਾ ਦੀ ਪਛਾਣ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ 28 ਸਾਲਾ ਜੋਤੀ ਵਜੋਂ ਹੋਈ ਹੈ, ਜੋ ਪੰਜਾਬ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ’ਚ ਪੀਐਚਡੀ ਕਰ ਰਹੀ ਸੀ। ਉਹ ਗਰਲਜ਼ ਹੋਸਟਲ ਨੰਬਰ-10 ’ਚ ਰਹਿੰਦੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਗਰਲਜ਼ ਹੋਸਟਲ-8 ਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਯੂਆਈਈਟੀ) ਨੂੰ ਜੋੜਨ ਵਾਲੀ ਸੜਕ ਦੇ ਨਾਲ ਬਣੇ ਕੱਚੇ ਰਸਤੇ ਤੋਂ ਲੰਘਦਿਆਂ ਜੋਤੀ ਅਚਾਨਕ ਜ਼ਮੀਨ ’ਤੇ ਡਿੱਗ ਪਈ।

ਮੌਕੇ ’ਤੇ ਮੌਜੂਦ ਹੋਰ ਵਿਦਿਆਰਥੀ ਉਸ ਦੀ ਮਦਦ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਕਰੰਟ ਲੱਗਣ ਦਾ ਸ਼ੱਕ ਹੋਇਆ। ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ’ਚ ਮੌਤ ਦਾ ਕਾਰਨ ਕਰੰਟ ਲੱਗਣਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਰੰਟ ਦਾ ਸਰੋਤ ਕੀ ਸੀ, ਇਸ ਦੀ ਜਾਂਚ ਚੰਡੀਗੜ੍ਹ ਪੁਲਿਸ ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਰੰਟ ਬਿਜਲੀ ਦੇ ਖੰਭੇ, ਸਟਰੀਟ ਲਾਈਟ, ਖੁੱਲ੍ਹੀਆਂ ਤਾਰਾਂ ਜਾਂ ਕਿਸੇ ਹੋਰ ਕਾਰਨ ਨਾਲ ਫੈਲਿਆ ਸੀ। ਬਿਜਲੀ ਸਪਲਾਈ ’ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰ ਦੇ ਪਹੁੰਚਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਜੋਤੀ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ।

Read Also : Kultar Singh Sandhwan: ਲੈਂਡ ਮੋਰਗੇਜ ਬੈਂਕ ਮਾਮਲਾ, ਸਪੀਕਰ ਕੁਲਤਾਰ ਸੰਧਵਾਂ ਦੇ ਘਰ ਘਿਰਾਓ ਕਰੇਗੀ ਬੀਕੇਯੂ ਏਕਤਾ ਸਿੱਧੂਪੁਰ

ਘਟਨਾ ਤੋਂ ਬਾਅਦ ਵਿਦਿਆਰਥੀਆਂ ’ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਸਮੇਤ ਹੋਰ ਵਿਦਿਆਰਥੀਆਂ ਨੇ ਕੈਂਪਸ ’ਚ ਧਰਨਾ ਦਿੱਤਾ ਤੇ ਵੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਸਥਿਤੀ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਦੇ ਜਵਾਨ ਮੌਕੇ ’ਤੇ ਤਾਇਨਾਤ ਕੀਤੇ ਗਏ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਬਰਸਾਤ ਦੇ ਦਿਨਾਂ ’ਚ ਕੈਂਪਸ ਦੇ ਕਈ ਹਿੱਸਿਆਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ ਤੇ ਬਿਜਲੀ ਦੇ ਖੰਭਿਆਂ ਜਾਂ ਸਟਰੀਟ ਲਾਈਟਾਂ ਵਿੱਚ ਸ਼ਾਰਟ ਸਰਕਟ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੂਰੇ ਕੈਂਪਸ ਦਾ ਸੁਰੱਖਿਆ ਆਡਿਟ ਕਰਵਾਉਣ, ਬਿਜਲੀ ਪ੍ਰਬੰਧਾ ਦੀ ਜਾਂਚ ਕਰਨ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। Education News

NEET Toppers: ਨੀਟ ਤੇ ਜੇਈਈ ’ਚ ਚਮਕੇ ਵਿਦਿਆਰਥੀ, ਡੀਸੀ ਨੇ ਕੀਤਾ ਸਨਮਾਨਿਤ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਨੀਟ ਤੇ ਜੇਈਈ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਆਰਟੀਫ਼ੀਸ਼ਲ ਇੰਟੈਲੀਜੈਂਸ ਵਿਸ਼ੇ ’ਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨੀਟ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਨੇਹਾ, ਦੀਆ ਸ਼ਰਮਾ, ਦਿਕਸ਼ਾ ਰਾਣੀ, ਹਰਨੂਰ ਕੌਰ, ਹਰਮਨ ਸ਼ਰਮਾ, ਕੀਮਲਪਾਲ ਸਿੰਘ, ਹਰਲੀਨ ਕੌਰ ਤੇ ਕਾਜਲ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਜੇਈਈ ਪ੍ਰੀਖਿਆ ’ਚ ਸਫ਼ਲਤਾ ਹਾਸਲ ਕਰਨ ਵਾਲੇ ਵਿਦਿਆਰਥੀ ਤੀਰਥ ਕੁਮਾਰ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਪੂਰੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹਨ ਤੇ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾਦਾਇਕ ਹਨ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਦੀ ਰਹਿਨੁਮਾਈ ਤੇ ਸਹਿਯੋਗ ਨਾਲ ਇਹ ਸਫ਼ਲਤਾਵਾਂ ਸੰਭਵ ਹੋਈਆਂ। ਇਸ ਦੌਰਾਨ ਕਰਨਾਟਕ ਤੇ ਦਿੱਲੀ ਤੋਂ ਆਰਟੀਫ਼ੀਸ਼ਲ ਇੰਟੈਲੀਜੈਂਸ ਵਿਸ਼ੇ ਦੀ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਕੇ ਪਰਤੇ ਜ਼ਿਲ੍ਹੇ ਦੇ ਪੰਜ ਅਧਿਆਪਕਾਂ ਕੁਲਦੀਪ ਸਿੰਘ, ਸ਼ਰਨਜੀਤ ਸਿੰਘ, ਦੀਪਤੀ ਗਰਗ, ਗੁਰਪ੍ਰੀਤ ਕੌਰ ਤੇ ਅਮਿਤਾ ਚਾਵਲਾ ਨੂੰ ਵੀ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅੰਜਨਾ ਕੌਂਸਲ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਪ੍ਰਭਜੋਤ ਸਿੰਘ, ਪ੍ਰਿੰਸੀਪਲ ਦੀਪਕ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ, ਲੈਕਚਰਾਰ ਸ਼ੈਲੀ ਜੈਨ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਸਿੰਘ ਜੱਸੀ, ਸਲਵਿੰਦਰ ਸਿੰਘ, ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦੇ ਸਕੂਲਾਂ ਦੇ ਅਧਿਆਪਕ, ਲੈਕਚਰਾਰ, ਮਾਪੇ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

NEET 2026: ਸੰਗਰੂਰ ਦੇ ਅਰਨਵ ਜਿੰਦਲ ਨੇ NEET-2026 ’ਚ ਰਚਿਆ ਇਤਿਹਾਸ
ਲਹਿਰਾਗਾਗਾ (ਰਾਜ ਸਿੰਗਲਾ)। ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦੇ ਹੋਣਹਾਰ ਵਿਦਿਆਰਥੀ ਅਰਨਵ ਜਿੰਦਲ ਪੁੱਤਰ ਅਸ਼ੋਕ ਜਿੰਦਲ ਨੇ ਨੀਟ-2026 ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਗਰੂਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਪੰਜਾਬ ਭਰ ’ਚ ਤੀਜਾ ਰੈਂਕ ਤੇ ਆਲ ਇੰਡੀਆ ’ਚ 50ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਸਮੁੱਚੇ ਜ਼ਿਲ੍ਹੇ ਦਾ ਨਾਂਅ ਦੇਸ਼ ਭਰ ’ਚ ਰੌਸ਼ਨ ਕਰ ਦਿੱਤਾ ਹੈ। ਅਰਨਵ ਦੀ ਇਸ ਇਤਿਹਾਸਕ ਸਫਲਤਾ ਨਾਲ ਲਹਿਰਾਗਾਗਾ ਸਮੇਤ ਪੂਰੇ ਸੰਗਰੂਰ ਜ਼ਿਲ੍ਹੇ ’ਚ ਖੁਸ਼ੀ ਤੇ ਮਾਣ ਦਾ ਮਾਹੌਲ ਹੈ। ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਤੇ ਸਿੱਖਿਆਕ ਸੰਸਥਾਵਾਂ ਵੱਲੋਂ ਅਰਨਵ ਤੇ ਉਸਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕਾਂ ਨੇ ਕਿਹਾ ਕਿ ਅਰਨਵ ਦੀ ਇਹ ਉਪਲਬਧੀ ਸਾਬਤ ਕਰਦੀ ਹੈ ਕਿ ਸਖ਼ਤ ਮਿਹਨਤ, ਲਗਨ ਤੇ ਅਟੱਲ ਇਰਾਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਅਰਨਵ ਜਿੰਦਲ ਦੀ ਇਹ ਕਾਮਯਾਬੀ ਨਾ ਸਿਰਫ਼ ਸੰਗਰੂਰ ਜ਼ਿਲ੍ਹੇ ਲਈ ਸਗੋਂ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾਦਾਇਕ ਮਿਸਾਲ ਬਣੇਗੀ।

Read Also : Advocate News: ਲੀਗਲ ਏਡ ਡਿਫੈਂਸ ਕੌਂਸਲ ਪਾਲਿਸੀ ਖਿਲਾਫ਼ ਵਕੀਲਾਂ ਦਾ ਰੋਸ ਹੋਰ ਤਿੱਖਾ, ਸ਼ਹਿਰ ’ਚ ਕੱਢਿਆ ਮਾਰਚ

Emerging Career Courses: ਉੱਭਰਦੇ ਕੋਰਸ ਬਣ ਰਹੇ ਹਨ ਨੌਜਵਾਨਾਂ ਦੀ ਪਹਿਲੀ ਪਸੰਦ
Emerging Career Courses: ਸਮਾਂ ਬਦਲ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਸਿੱਖਿਆ ਅਤੇ ਰੁਜ਼ਗਾਰ ਦਾ ਸੰਸਾਰ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਇੱਕ ਸਮਾਂ ਸੀ ਜਦੋਂ ਡਾਕਟਰੀ, ਇੰਜੀਨੀਅਰਿੰਗ, ਅਧਿਆਪਨ ਅਤੇ ਸਰਕਾਰੀ ਨੌਕਰੀਆਂ ਨੂੰ ਹੀ ਕਰੀਅਰ ਦੀ ਸਭ ਤੋਂ ਵਧੀਆ ਚੋਣ ਮੰਨਿਆ ਜਾਂਦਾ ਸੀ। ਪਰ ਅੱਜ ਤਕਨਾਲੋਜੀ, ਡਿਜ਼ੀਟਲ ਕ੍ਰਾਂਤੀ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਗਲੋਬਲਾਈਜ਼ੇਸ਼ਨ ਦੇ ਯੁੱਗ ਵਿੱਚ ਨਵੇਂ ਖੇਤਰ ਉੱਭਰ ਕੇ ਸਾਹਮਣੇ ਆ ਰਹੇ ਹਨ। ਇਨ੍ਹਾਂ ਖੇਤਰਾਂ ਨਾਲ ਜੁੜੇ ਕੋਰਸ ਨੌਜਵਾਨਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਨਾ ਸਿਰਫ਼ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ, ਸਗੋਂ ਭਵਿੱਖ ਦੀਆਂ ਲੋੜਾਂ ਅਨੁਸਾਰ ਹੁਨਰ ਵੀ ਵਿਕਸਿਤ ਕਰਦੇ ਹਨ।

ਬਦਲਦੀਆਂ ਲੋੜਾਂ ਤੇ ਨਵੀਂ ਸਿੱਖਿਆ | Emerging Career Courses

21ਵੀਂ ਸਦੀ ਵਿੱਚ ਸਿਰਫ਼ ਡਿਗਰੀ ਹਾਸਲ ਕਰਨਾ ਹੀ ਕਾਫ਼ੀ ਨਹੀਂ ਹੈ। ਅੱਜ ਦੇ ਰੁਜ਼ਗਾਰ ਬਾਜ਼ਾਰ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ ਜੋ ਨਵੀਂ ਤਕਨਾਲੋਜੀ ਨੂੰ ਸਮਝ ਸਕਣ, ਨਵੀਨਤਾ ਨਾਲ ਸੋਚ ਸਕਣ ਅਤੇ ਸਮੱਸਿਆਵਾਂ ਦਾ ਹੱਲ ਲੱਭ ਸਕਣ। ਇਸੇ ਕਾਰਨ ਵਿਦਿਆਰਥੀ ਹੁਣ ਪਰੰਪਰਾਗਤ ਕੋਰਸਾਂ ਤੋਂ ਇਲਾਵਾ ਨਵੇਂ ਅਤੇ ਵਿਸ਼ੇਸ਼ ਕੋਰਸਾਂ ਵੱਲ ਆਕਰਸ਼ਿਤ ਹੋ ਰਹੇ ਹਨ।

Read Also : IND vs AFG: ਹਿਟਮੈਨ ਤੇ ਜਾਇਸਵਾਲ ਅੱਗੇ ਬੇਵੱਸ ਅਫਗਾਨਿਸਤਾਨ, ਭਾਰਤ ਨੇ ਕੀਤਾ ਕਲੀਨ ਸਵੀਪ

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਅੱਜ ਦੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਤਰ ਹਨ। ਇਹ ਤਕਨਾਲੋਜੀਆਂ ਸਿਹਤ, ਸਿੱਖਿਆ, ਬੈਂਕਿੰਗ, ਆਵਾਜਾਈ ਅਤੇ ਉਦਯੋਗਾਂ ਵਿੱਚ ਕ੍ਰਾਂਤੀ ਲਿਆ ਰਹੀਆਂ ਹਨ। ਇਨ੍ਹਾਂ ਕੋਰਸਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਏਆਈ ਇੰਜੀਨੀਅਰ, ਡਾਟਾ ਸਾਇੰਟਿਸਟ, ਮਸ਼ੀਨ ਲਰਨਿੰਗ ਮਾਹਿਰ ਅਤੇ ਰੋਬੋਟਿਕਸ ਇੰਜੀਨੀਅਰ ਵਰਗੇ ਕਰੀਅਰ ਬਦਲ ਉਪਲੱਬਧ ਹਨ। ਉੱਚ ਤਨਖ਼ਾਹ ਅਤੇ ਵਿਸ਼ਵ ਪੱਧਰੀ ਮੰਗ ਕਾਰਨ ਇਹ ਕੋਰਸ ਨੌਜਵਾਨਾਂ ਦੀ ਖਾਸ ਪਸੰਦ ਬਣੇ ਹੋਏ ਹਨ।

ਡਾਟਾ ਸਾਇੰਸ ਅਤੇ ਬਿਗ ਡਾਟਾ ਐਨਾਲਿਟਿਕਸ:

ਕੰਪਨੀਆਂ ਆਪਣੇ ਫੈਸਲੇ ਡਾਟਾ ਦੇ ਆਧਾਰ ’ਤੇ ਲੈ ਰਹੀਆਂ ਹਨ, ਜਿਸ ਕਾਰਨ ਡਾਟਾ ਸਾਇੰਸ ਅਤੇ ਬਿਗ ਡਾਟਾ ਐਨਾਲਿਟਿਕਸ ਨਾਲ ਜੁੜੇ ਕੋਰਸਾਂ ਦੀ ਮੰਗ ਲਗਾਤਾਰ ਵਧ ਰਹੀ ਹੈ।

ਇਸ ਖੇਤਰ ਵਿੱਚ ਡਾਟਾ ਵਿਸ਼ਲੇਸ਼ਕ, ਬਿਜ਼ਨਸ ਇੰਟੈਲੀਜੈਂਸ ਮਾਹਿਰ ਅਤੇ ਡਾਟਾ ਇੰਜੀਨੀਅਰ ਵਜੋਂ ਕਰੀਅਰ ਬਣਾਇਆ ਜਾ ਸਕਦਾ ਹੈ।

ਸਾਈਬਰ ਸੁਰੱਖਿਆ ਅਤੇ ਐਥਿਕਲ ਹੈਕਿੰਗ

ਡਿਜ਼ੀਟਲ ਯੁੱਗ ਵਿੱਚ ਸਾਈਬਰ ਅਪਰਾਧਾਂ ਦਾ ਖ਼ਤਰਾ ਵੀ ਵਧਿਆ ਹੈ। ਇਸ ਲਈ ਸਾਈਬਰ ਸੁਰੱਖਿਆ ਮਾਹਿਰਾਂ ਦੀ ਮੰਗ ਵਿਸ਼ਵ ਭਰ ਵਿੱਚ ਵਧ ਰਹੀ ਹੈ।

ਸਾਈਬਰ ਸੁਰੱਖਿਆ ਅਤੇ ਐਥਿਕਲ ਹੈਕਿੰਗ ਦੇ ਕੋਰਸ ਵਿਦਿਆਰਥੀਆਂ ਨੂੰ ਕੰਪਿਊਟਰ ਨੈੱਟਵਰਕ ਦੀ ਸੁਰੱਖਿਆ, ਡਿਜ਼ੀਟਲ ਫੋਰੈਂਸਿਕ ਅਤੇ ਸੁਰੱਖਿਆ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੰਦੇ ਹਨ। ਇਹ ਖੇਤਰ ਨੌਜਵਾਨਾਂ ਲਈ ਰੁਚੀ ਭਰਪੂਰ ਅਤੇ ਉੱਚ ਆਮਦਨ ਵਾਲੇ ਕਰੀਅਰ ਦੇ ਮੌਕੇ ਪ੍ਰਦਾਨ ਕਰਦਾ ਹੈ।

ਡਿਜ਼ੀਟਲ ਮਾਰਕੀਟਿੰਗ ਅਤੇ ਕੰਟੈਂਟ ਕ੍ਰੀਏਸ਼ਨ

ਸੋਸ਼ਲ ਮੀਡੀਆ ਅਤੇ ਈ-ਕਾਮਰਸ ਦੇ ਵਾਧੇ ਨੇ ਡਿਜ਼ੀਟਲ ਮਾਰਕੀਟਿੰਗ ਨੂੰ ਇੱਕ ਮਹੱਤਵਪੂਰਨ ਖੇਤਰ ਬਣਾ ਦਿੱਤਾ ਹੈ। ਕੰਪਨੀਆਂ ਹੁਣ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਡਿਜ਼ੀਟਲ ਪਲੇਟਫਾਰਮਾਂ ’ਤੇ ਨਿਰਭਰ ਹਨ।

ਡਿਜ਼ੀਟਲ ਮਾਰਕੀਟਿੰਗ, ਸੋਸ਼ਲ ਮੀਡੀਆ ਮੈਨੇਜ਼ਮੈਂਟ,  ਐਸਈਓ ਅਤੇ ਕੰਟੈਂਟ ਕ੍ਰੀਏਸ਼ਨ ਨਾਲ ਸੰਬੰਧਿਤ ਕੋਰਸ ਨੌਜਵਾਨਾਂ ਨੂੰ ਨਵੇਂ ਕਰੀਅਰ ਵਿਕਲਪ ਪ੍ਰਦਾਨ ਕਰ ਰਹੇ ਹਨ।

ਬਾਇਓਟੈਕਨਾਲੋਜੀ ਅਤੇ ਜੈਨੇਟਿਕ ਇੰਜੀਨੀਅਰਿੰਗ

ਸਿਹਤ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਬਾਇਓਟੈਕਨਾਲੋਜੀ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਜੈਨੇਟਿਕ ਇੰਜੀਨੀਅਰਿੰਗ, ਬਾਇਓਮੈਡੀਕਲ ਖੋਜ ਅਤੇ ਦਵਾਈਆਂ ਦੇ ਵਿਕਾਸ ਨਾਲ ਜੁੜੇ ਕੋਰਸ ਵਿਦਿਆਰਥੀਆਂ ਨੂੰ ਨਵੀਆਂ ਸੰਭਾਵਨਾਵਾਂ ਪ੍ਰਦਾਨ ਕਰਦੇ ਹਨ।

ਨਵਿਆਉਣਯੋਗ ਊਰਜਾ ਅਤੇ ਵਾਤਾਵਰਨ ਅਧਿਐਨ

ਜਲਵਾਯੂ ਬਦਲਾਅ ਅਤੇ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਦੁਨੀਆ ਭਰ ਵਿੱਚ ਸਾਫ਼ ਅਤੇ ਨਵਿਆਉਣਯੋਗ ਊਰਜਾ ਦੀ ਮੰਗ ਵਧ ਰਹੀ ਹੈ। ਸੂਰਜੀ ਊਰਜਾ, ਪੌਣ ਊਰਜਾ ਅਤੇ ਵਾਤਾਵਰਨ ਪ੍ਰਬੰਧਨ ਨਾਲ ਸੰਬੰਧਿਤ ਕੋਰਸ ਭਵਿੱਖ ਦੇ ਮਹੱਤਵਪੂਰਨ ਕਰੀਅਰ ਬਦਲਾਂ ਵਿੱਚ ਸ਼ਾਮਲ ਹਨ।

ਭਵਿੱਖ ਲਈ ਲੋੜੀਂਦੇ ਹੁਨਰ

ਸਮੱਸਿਆ ਹੱਲ ਕਰਨ ਦੀ ਯੋਗਤਾ

ਰਚਨਾਤਮਕ ਸੋਚ

ਸੰਚਾਰ ਕੌਸ਼ਲ

ਡਿਜ਼ੀਟਲ ਸਾਖਰਤਾ

ਟੀਮ ਵਰਕ

ਲੀਡਰਸ਼ਿਪ

ਨਿਰੰਤਰ ਸਿੱਖਣ ਦੀ ਲਗਨ

ਰੋਬੋਟਿਕਸ ਅਤੇ ਆਟੋਮੇਸ਼ਨ

ਉਦਯੋਗਾਂ ਵਿੱਚ ਆਟੋਮੇਸ਼ਨ ਦਾ ਰੁਝਾਨ ਵਧਣ ਨਾਲ ਰੋਬੋਟਿਕਸ ਅਤੇ ਮੈਕਾਟ੍ਰਾਨਿਕਸ ਨਾਲ ਸੰਬੰਧਿਤ ਕੋਰਸਾਂ ਦੀ ਮਹੱਤਤਾ ਵੀ ਵਧੀ ਹੈ। ਇਹ ਕੋਰਸ ਵਿਦਿਆਰਥੀਆਂ ਨੂੰ ਆਧੁਨਿਕ ਮਸ਼ੀਨਾਂ ਅਤੇ ਸਮਾਰਟ ਸਿਸਟਮਾਂ ਨਾਲ ਕੰਮ ਕਰਨ ਲਈ ਤਿਆਰ ਕਰਦੇ ਹਨ।

ਫਿਨਟੈਕ ਅਤੇ ਬਲਾਕਚੇਨ

ਡਿਜ਼ੀਟਲ ਭੁਗਤਾਨ ਪ੍ਰਣਾਲੀਆਂ ਅਤੇ ਆਨਲਾਈਨ ਬੈਂਕਿੰਗ ਨੇ ਫਿਨਟੈਕ ਖੇਤਰ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ ਹੈ। ਬਲਾਕਚੇਨ, ਡਿਜ਼ੀਟਲ ਫਾਇਨੈਂਸ ਅਤੇ ਵਿੱਤੀ ਵਿਸ਼ਲੇਸ਼ਣ ਨਾਲ ਸੰਬੰਧਿਤ ਕੋਰਸ ਨੌਜਵਾਨਾਂ ਲਈ ਆਕਰਸ਼ਕ ਕਰੀਅਰ ਮੌਕੇ ਲੈ ਕੇ ਆ ਰਹੇ ਹਨ।
ਉੱਭਰਦੇ ਕੋਰਸ ਅੱਜ ਦੇ ਨੌਜਵਾਨਾਂ ਲਈ ਸਿਰਫ਼ ਸਿੱਖਿਆ ਦਾ ਸਾਧਨ ਨਹੀਂ, ਸਗੋਂ ਭਵਿੱਖ ਦੀ ਸਫ਼ਲਤਾ ਦੀ ਕੁੰਜੀ ਬਣਦੇ ਜਾ ਰਹੇ ਹਨ। ਇਸ ਲਈ ਵਿਦਿਆਰਥੀਆਂ ਨੂੰ ਆਪਣੀਆਂ ਰੁਚੀਆਂ, ਯੋਗਤਾਵਾਂ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਕੋਰਸ ਦੀ ਚੋਣ ਕਰਨੀ ਚਾਹੀਦੀ ਹੈ। ਸਹੀ ਚੋਣ ਹੀ ਉਨ੍ਹਾਂ ਨੂੰ ਇੱਕ ਸਫ਼ਲ ਅਤੇ ਸੰਤੁਸ਼ਟ ਜੀਵਨ ਵੱਲ ਲਿਜਾ ਸਕਦੀ ਹੈ।

ਡਾ. ਵਿਜੈ ਗਰਗ

Punjab Summer Vacations 2026: ਪੰਜਾਬ ’ਚ ਭਿਆਨਕ ਗਰਮੀ ਦੇ ਚੱਲਦੇ ਵੱਡਾ ਫੈਸਲਾ, ਭਲਕੇ ਤੋਂ ਸ਼ੁਰੂ ਹੋ ਜਾਣਗੀਆਂ ਗਰਮੀਆਂ ਦੀਆਂ ਛੁੱਟੀਆਂ
Punjab Summer Vacations 2026: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਛੁੱਟੀਆਂ 1 ਜੂਨ ਤੋਂ 30 ਜੂਨ ਤੱਕ ਰਹਿਣਗੀਆਂ। ਹੁਕਮ ਜਾਰੀ ਕਰ ਦਿੱਤੇ ਗਏ ਹਨ। ਤੇਜ਼ ਗਰਮੀ ਕਾਰਨ ਚੰਡੀਗੜ੍ਹ ਦੇ ਸਕੂਲ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਗਰਮੀਆਂ ਦੇ ਮੌਸਮ ਨੂੰ ਵੇਖਦੇ ਹੋਏ, ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਲਈ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਇਹ ਹੁਕਮ ਸਿੱਖਿਆ ਵਿਭਾਗ ਦੀ ਸਕੱਤਰ ਸੋਨਾਲੀ ਗਿਰੀ ਨੇ ਜਾਰੀ ਕੀਤਾ ਹੈ। ਹੁਕਮ ਦੀਆਂ ਕਾਪੀਆਂ ਸਬੰਧਤ ਵਿਭਾਗਾਂ ਤੇ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਹਨ।

Read Also : Short Story: ਜਦੋਂ ਚਿੜੀ ਨੂੰ ਆਲਸ ਲੈ ਬੈਠਾ, ਅੰਤ ਵੇਲੇ ਬੁਰਾ ਨਤੀਜਾ

ਹੀਟਵੇਵ ਦੇ ਚੱਲਦੇ ਹੋਏ ਸਰਕਾਰੀ ਦਫ਼ਤਰਾਂ ਦੇ ਸਮੇਂ ’ਚ ਵੀ ਹੋ ਗਿਆ ਹੈ ਬਦਲਾਅ

ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ 25 ਮਈ ਨੂੰ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਸੀ। ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਸੇਵਾ ਕੇਂਦਰਾਂ ਤੇ ਸਕੂਲਾਂ ਦਾ ਮੌਜ਼ੂਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਬਦਲ ਦਿੱਤਾ ਗਿਆ ਸੀ। ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸੂਬੇ ’ਚ ਗਰਮੀ ਤੇ ਹੀਟਵੇਵ ਕਾਰਨ ਲਿਆ ਗਿਆ ਸੀ। ਇਹ ਹੁਕਮ 25 ਮਈ ਤੋਂ 15 ਜੁਲਾਈ ਤੱਕ ਲਾਗੂ ਕੀਤਾ ਗਿਆ ਸੀ। Punjab Summer Vacations 2026

ਚੰਡੀਗੜ੍ਹ ਨੇ 39 ਦਿਨਾਂ ਦੀਆਂ ਕੀਤੀਆਂ ਗਈਆਂ ਹਨ ਛੁੱਟੀਆਂ

ਚੰਡੀਗੜ੍ਹ ਦੇ ਸਕੂਲ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ। ਪ੍ਰਸ਼ਾਸਨ ਨੇ 23 ਮਈ ਤੋਂ 30 ਜੂਨ, 2026 ਤੱਕ ਕੁੱਲ 39 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਨਤੀਜੇ ਵਜੋਂ, ਪੰਜਾਬ ਤੇ ਚੰਡੀਗੜ੍ਹ ਦੋਵਾਂ ਦੇ ਸਕੂਲ 1 ਜੁਲਾਈ ਤੋਂ ਆਮ ਵਾਂਗ ਖੁੱਲ੍ਹਣਗੇ।

Education News: ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀ ਲੈਣ ਮੌਕੇ ਦਾ ਫ਼ਾਇਦਾ, ਕੰਪਿਊਟਰ ਕੋਰਸ ਦਾ ਸ਼ਾਨਦਾਰ ਆਫ਼ਰ
ਮੋਹਾਲੀ। ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਵਿਸਥਾਰ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਵਾਂ ਕੰਪਿਊਟਰ ਸੈਂਟਰ ਸ਼ੁਰੂ ਕੀਤਾ ਗਿਆ ਹੈ। ਇਸ ਸੈਂਟਰ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਨਾਮਾਤਰ ਫੀਸਾਂ ’ਤੇ ਕੰਪਿਊਟਰ ਸਿੱਖਿਆ ਦਿੱਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਹਰਬੰਸ ਸਿੰਘ ਨੇ ਦੱਸਿਆ ਕਿ ਸੈਂਟਰ ਵਿੱਚ ਬੇਸਿਕ ਕੰਪਿਊਟਰ ਕੋਰਸ (3 ਮਹੀਨੇ), ਪ੍ਰੋਫੈਸ਼ਨਲ ਕੰਪਿਊਟਰ ਕੋਰਸ (6 ਮਹੀਨੇ) ਅਤੇ ਪ੍ਰੋਫੈਸ਼ਨਲ ਟੈਲੀ ਅਕਾਊਟੈਂਸੀ ਕੋਰਸ (3 ਮਹੀਨੇ) ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੌਰਾਨ ਸਕੂਲਾਂ ਅਤੇ ਕਾਲਜਾਂ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਕਾਰਨ ਵਿਦਿਆਰਥੀ ਇਸ ਸਮੇਂ ਦਾ ਲਾਹਾ ਚੁੱਕਦੇ ਹੋਏ ਕੰਪਿਊਟਰ ਕੋਰਸਾਂ ਵਿੱਚ ਦਾਖਲਾ ਲੈ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਜ਼ਿਲ੍ਹਾ ਰੈਡ ਕਰਾਸ ਸ਼ਾਖਾ, ਕਮਰਾ ਨੰਬਰ 525, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਪਹੁੰਚ ਕੇ ਆਪਣਾ ਦਾਖਲਾ ਕਰਵਾਉਣ।

Read Also : ਜੈੱਕ ਨਾਲ ਮਕਾਨ ਚੁੱਕ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ, ਤਿੰਨ ਮਜ਼ਦੂਰ ਦਬੇ

ਹਰਬੰਸ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਹਰ ਵਿਦਿਆਰਥੀ ਲਈ ਕੰਪਿਊਟਰ ਦੀ ਜਾਣਕਾਰੀ ਬਹੁਤ ਜਰੂਰੀ ਹੈ ਅਤੇ ਇਹ ਕੋਰਸ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਹਾਸਲ ਕਰਨ ਵਿੱਚ ਵੀ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਹੋਰ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੈਸ਼ਲ ਬੈਚ ਸ਼ੁਰੂ ਕੀਤੇ ਜਾਣਗੇ।

Punjab Summer Vacation 2026: ਬੱਚਿਆਂ ਦੀ ਬੱਲੇ-ਬੱਲੇ! ਪੰਜਾਬ ’ਚ ਇਸ ਦਿਨ ਤੋਂ ਸ਼ੁਰੂ ਹੋਣਗੀਆਂ ਗਰਮੀਆਂ ਦੀਆਂ ਛੁੱਟੀਆਂ?
Punjab Summer Vacation 2026: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਤੇਜ਼ ਗਰਮੀ ਨੂੰ ਵੇਖਦੇ ਹੋਏ, ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ 1 ਜਾਂ 2 ਜੂਨ ਤੋਂ ਸ਼ੁਰੂ ਹੋ ਸਕਦੀਆਂ ਹਨ ਤੇ 30 ਜੂਨ ਤੱਕ ਜਾਰੀ ਰਹਿ ਸਕਦੀਆਂ ਹਨ। ਹਾਲਾਂਕਿ ਸੂਬਾ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਸਿੱਖਿਆ ਵਿਭਾਗ ਦੇ ਮਾਡਲ ਕੈਲੰਡਰ ਤੇ ਪਿਛਲੇ ਸਾਲਾਂ ਦੇ ਪੈਟਰਨਾਂ ਦੇ ਆਧਾਰ ’ਤੇ ਹੋਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਤੇ ਨਿੱਜੀ ਸਕੂਲ ਲਗਭਗ ਇੱਕ ਮਹੀਨੇ ਲਈ ਬੰਦ ਰਹਿਣਗੇ, ਤੇ ਸਕੂਲ ਜੁਲਾਈ ਦੇ ਪਹਿਲੇ ਹਫ਼ਤੇ ਦੁਬਾਰਾ ਖੁੱਲ੍ਹ ਸਕਦੇ ਹਨ। ਗਰਮੀ ਤੇ ਹੀਟਵੇਵ ਦੇ ਮੱਦੇਨਜ਼ਰ, ਸਰਕਾਰ ਜਲਦੀ ਹੀ ਅੰਤਿਮ ਫੈਸਲਾ ਲੈ ਸਕਦੀ ਹੈ।

Read Also : Fatima Fastest Fifty: ਪਾਕਿਸਤਾਨ ਦੀ ਫਾਤਿਮਾ ਦਾ ਮਹਿਲਾ ਟੀ20 ’ਚ ਸਭ ਤੋਂ ਤੇਜ਼ ਅਰਧਸੈਂਕੜਾ

ਪੰਜਾਬ ਤੇ ਚੰਡੀਗੜ੍ਹ ’ਚ ਵਧੇਗੀ ਗਰਮੀ, 17 ਮਈ ਤੋਂ ਹੀਟਵੇਵ ਦਾ ਅਲਰਟ

ਸ਼ੁੱਕਰਵਾਰ, 16 ਮਈ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (ਆਈਐਮਡੀ) ਚੰਡੀਗੜ੍ਹ ਕੇਂਦਰ ਅਨੁਸਾਰ, ਅੱਜ ਕਿਸੇ ਵੀ ਜ਼ਿਲ੍ਹੇ ’ਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 17 ਮਈ ਤੋਂ ਅਗਲੇ ਪੰਜ ਦਿਨਾਂ ਤੱਕ ਸੂਬੇ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ’ਚ ਗਰਮੀ ਦੀ ਲਹਿਰ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਸਕਦੇ ਹਨ। ਮੌਜ਼ੂਦਾ ਸਮੇਂ ’ਚ, ਜਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਨਾਲੋਂ ਲਗਭਗ 1.8 ਡਿਗਰੀ ਘੱਟ ਹੈ, ਪਰ ਸੰਕੇਤ ਹਨ ਕਿ ਆਉਣ ਵਾਲੇ ਦਿਨਾਂ ’ਚ ਗਰਮੀ ’ਚ ਹੋਰ ਵਾਧਾ ਹੋਵੇਗਾ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਪੰਜਾਬ, ਮੋਹਾਲੀ, ਚੰਡੀਗੜ੍ਹ ਤੇ ਆਸ ਪਾਸ ਦੇ ਇਲਾਕਿਆਂ ’ਚ ਮੌਸਮ ਜ਼ਿਆਦਾਤਰ ਸਾਫ਼ ਰਹੇਗਾ। ਦਿਨ ਦੇ ਤਾਪਮਾਨ ਵਿੱਚ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋ ਸਕਦਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 17 ਮਈ ਤੋਂ 21 ਮਈ ਵਿਚਕਾਰ ਕਈ ਜ਼ਿਲ੍ਹਿਆਂ ’ਚ ਲੂ ਚੱਲ ਸਕਦੀ ਹੈ। ਲੋਕਾਂ ਨੂੰ ਸੁਚੇਤ ਕਰਨ ਲਈ ਅਪਰੈਲ ਦੇ ਅਖੀਰ ’ਚ ਗਰਮੀ ਦੀ ਲਹਿਰ ਦੀ ਸਲਾਹ ਜਾਰੀ ਕੀਤੀ ਗਈ ਸੀ। Punjab Summer Vacation 2026

ਪੱਛਮੀ ਗੜਬੜ ਦਾ ਅਸਰ ਕਮਜ਼ੋਰ | Punjab Summer Vacation 2026

ਮੌਸਮ ਵਿਭਾਗ ਅਨੁਸਾਰ, ਪੱਛਮੀ ਗੜਬੜ ਇਸ ਸਮੇਂ ਸਰਗਰਮ ਹੈ, ਪਰ ਇਸਦਾ ਪ੍ਰਭਾਵ ਸੀਮਤ ਰਹਿੰਦਾ ਹੈ। ਇੱਕ ਸਿਸਟਮ ਪਾਕਿਸਤਾਨ ਵੱਲ ਸਰਗਰਮ ਹੈ, ਤੇ ਦੂਜਾ ਜੰਮੂ-ਉੱਤਰੀ ਪਾਕਿਸਤਾਨ ਖੇਤਰ ਦੇ ਆਲੇ-ਦੁਆਲੇ ਸਰਗਰਮ ਹੈ। ਇਸ ਦੌਰਾਨ, ਪੱਛਮੀ ਉੱਤਰ ਪ੍ਰਦੇਸ਼ ਉੱਤੇ ਚੱਕਰਵਾਤੀ ਪ੍ਰਣਾਲੀ ਕਮਜ਼ੋਰ ਹੋ ਗਈ ਹੈ। ਨਤੀਜੇ ਵਜੋਂ, ਪੰਜਾਬ ਤੇ ਚੰਡੀਗੜ੍ਹ ’ਚ ਇਸ ਸਮੇਂ ਮੀਂਹ ਪੈਣ ਦੀ ਉਮੀਦ ਨਹੀਂ ਹੈ। ਹਾਲਾਂਕਿ, ਪੂਰੇ ਉੱਤਰੀ ਭਾਰਤ ’ਚ ਮੌਸਮ ’ਚ ਹਲਕੇ ਬਦਲਾਅ ਜਾਰੀ ਰਹਿ ਸਕਦੇ ਹਨ।

PSEB 12th Result 2026: ਬਾਰ੍ਹਵੀਂ ਦੇ ਨਤੀਜ਼ੇ, ਅੰਗਰੇਜ਼ੀ ਵਿਸ਼ਾ ਬਣਿਆ ਪੰਜਾਬ ਦੇ ਵਿਦਿਆਰਥੀਆਂ ਲਈ ਟੇਢੀ ਖੀਰ, 12459 ਹੋਏ ਫੇਲ੍ਹ
Education News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ ’ਚ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ’ਚੋਂ ਪਾਰ ਨਹੀਂ ਪਾਇਆ ਗਿਆ। ਆਲਮ ਇਹ ਰਿਹਾ ਹੈ ਕਿ ਅੰਗਰੇਜ਼ੀ ਵਿਸ਼ੇ ’ਚੋਂ 12459 ਵਿਦਿਆਰਥੀ ਫੇਲ੍ਹ ਹੋਏ ਹਨ। ਪਿਛਲੇ ਅੰਗਰੇਜ਼ੀ ਵਿਸ਼ੇ ਵਿੱਚੋਂ ਘੱਟ ਵਿਦਿਆਰਥੀ ਫੇਲ੍ਹ ਹੋਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਵਿਸ਼ੇ ’ਚ ਵੀ 3791 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਚਿੰਤਾ ਦਾ ਸਬੱਬ ਹੈ। ਹਿਸਟਰੀ ਵਿਸ਼ੇ ’ਚੋਂ ਵੀ 7 ਹਜ਼ਾਰ ਤੋਂ ਜਿਆਦਾ ਵਿਦਿਆਰਥੀ ਫੇਲ੍ਹ ਹੋਏ ਹਨ।ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਬਾਰ੍ਹਵੀਂ ਜ਼ਮਾਤ ਦੇ ਨਤੀਜਿਆਂ ’ਤੇ ਜਦੋਂ ਡੂੰਘੀ ਨਜ਼ਰ ਮਾਰੀ ਗਈ ਤਾਂ ਸਭ ਤੋਂ ਵੱਧ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੰਗਰੇਜ਼ੀ ਵਿਸ਼ੇ ’ਚੋਂ ਸਾਹਮਣੇ ਆਈ ਹੈ।

ਅੰਗਰੇਜ਼ੀ ਵਿਸ਼ਾ ਸ਼ੁਰੂ ਤੋਂ ਹੀ ਵਿਦਿਆਰਥੀਆਂ ਲਈ ਟੇਢੀ ਖੀਰ ਰਿਹਾ ਹੈ। ਅੰਗੇਰਜ਼ੀ ਵਿਸ਼ੇ ਵਿੱਚ ਇਸ ਵਾਰ 265417 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ ਇਸ ਵਿਸ਼ੇ ਵਿੱਚੋਂ 252958 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਅੰਗਰੇਜ਼ੀ ਵਿਸ਼ੇ ’ਚੋਂ 12459 ਵਿਦਿਆਰਥੀ ਫੇਲ੍ਹ ਹੋਏ ਹਨ। ਅੰਗੇਰਜ਼ੀ ਵਿਸ਼ੇ ਵਿੱਚੋਂ ਪਾਸ ਫੀਸਦੀ ਦਰ 95.30 ਰਹੀ ਹੈ। ਪਿਛਲੇ ਸਾਲ ਅੰਗਰੇਜ਼ੀ ਵਿਸ਼ੇ ’ਚੋਂ 10274 ਵਿਦਿਆਰਥੀ ਫੇਲ੍ਹ ਹੋਏ ਸਨ ਜਦਕਿ ਇਸ ਵਾਰ ਇਹ ਅੰਕੜਾ ਵਧ ਗਿਆ ਹੈ। ਇਸੇ ਤਰ੍ਹਾਂ ਹੀ ਜੇਕਰ ਪੰਜਾਬੀ ਜਨਰਲ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ ’ਚੋਂ 3791 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਚਿੰਤਾ ਦਾ ਸਬੱਬ ਹੈ।

Read Also : PSEB 12th Result 2026: 12ਵੀਂ ਦੀ ਟਾਪਰ ਸੁਪਨੀਤ ਦਾ ਸੁਫਨਾ ਹਵਾਈ ਫੌਜ ’ਚ ਭਰਤੀ ਹੋਣ ਦਾ

ਆਪਣੇ ਮਾਤ ਭਾਸ਼ਾ ਵਿਸ਼ੇ ’ਚੋਂ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਕਾਫ਼ੀ ਸੁਆਲ ਖੜ੍ਹੇ ਕਰਦਾ ਹੈ। ਇਸ ਵਾਰ ਪੰਜਾਬੀ ਵਿਸ਼ੇ ’ਚ 265040 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ ਤੇ 261249 ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਪੰਜਾਬੀ ਵਿਸ਼ੇ ਵਿੱਚੋਂ 3823 ਵਿਦਿਆਰਥੀ ਫੇਲ੍ਹ ਹੋਏ ਸਨ। ਪੰਜਾਬੀ ਇਲੈਕਵਿਟ ਵਿਸ਼ੇ ਵਿੱਚੋਂ ਵੀ ਇਸ ਵਾਰ 1361 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ਵਿੱਚ 32918 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ। ਹਿਸਟਰੀ ਵਿਸ਼ਾ ਵੀ ਵਿਦਿਆਰਥੀਆਂ ਲਈ ਔਖਾ ਸਾਬਤ ਹੋਇਆ ਹੈ ਤੇ 7260 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ’ਚ 115086 ਵਿਦਿਆਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 107826 ਵਿਦਿਆਰਥੀ ਪਾਸ ਹੋਏ ਹਨ।

ਪੋਲਟੀਕਲ ਸਾਇਸ ਵਿਸ਼ੇ ’ਚੋਂ ਸਿਰਫ਼ 738 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ ਪਿਛਲੇ ਸਾਲ ਇਸ ਵਿਸ਼ੇ ਵਿੱਚੋਂ 1361 ਵਿਦਿਆਥੀ ਫੇਲ੍ਹ ਹੋਏ ਸਨ।  ਇਸ ਵਿੱਚ 74538 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 73800 ਵਿਦਿਆਰਥੀ ਪਾਸ ਹੋਏ ਹਨ।ਇਸੇ ਤਰ੍ਹਾਂ ਹੀ ਔਖੇ ਮੰਨੇ ਜਾਂਦੇ ਗਣਿਤ ਵਿਸ਼ੇ ’ਚੋਂ 753 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ ਪਿਛਲੇ ਸਾਲ 1116 ਵਿਦਿਆਰਥੀ ਫੇਲ੍ਹ ਹੋਏ ਸਨ।  ਇਸ ਵਿੱਚ 40260 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 39507 ਵਿਦਿਆਰਥੀ ਪਾਸ ਹੋਏ ਹਨ। ਇਕਨੋਮਿਕਸ ਵਿਸ਼ੇ ’ਚ 424 ਵਿਦਿਆਰਥੀ ਹੀ ਫੇਲ੍ਹ ਹੋਏ ਹਨ। Education News

ਉਰਦੂ ਵਿਸ਼ੇ ’ਚੋਂ ਕੋਈ ਵਿਦਿਆਰਥੀ ਨਹੀਂ ਹੋਇਆ ਫੇਲ੍ਹ

ਵੱਡੀ ਗੱਲ ਇਹ ਰਹੀ ਕਿ ਉਰਦੂ ਵਿਸ਼ੇ ਵਿੱਚ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਹੋਇਆ। ਇਸ ਵਿਸ਼ੇ ਵਿੱਚ 148 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ ਸਾਰੇ ਵਿਦਿਆਰਥੀ ਹੀ ਪਾਸ ਹੋਏ ਹਨ। ਇਸੇ ਤਰ੍ਹਾਂ ਹੀ ਪਿਛਲੇ ਸਾਲ ਵੀ 162 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 162 ਵਿਦਿਆਰਥੀ ਹੀ ਪਾਸ ਹੋਏ ਸਨ।

ਪੰਜਾਬੀ ਵਿਸ਼ੇ ’ਚੋਂ ਫੇਲ੍ਹ ਹੋਣਾ ਚਿੰਤਾ ਦੀ ਗੱਲ: ਵਿਕਰਮ ਦੇਵ ਸਿੰਘ

ਇੱਧਰ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਿਸ਼ਾ ਵਿਦਿਆਰਥੀਆਂ ਲਈ ਸ਼ੁਰੂ ਤੋਂ ਹੀ ਹਊਆ ਬਣਿਆ ਰਿਹਾ ਹੈ ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਅੰਗੇਰਜ਼ੀ ਵਿਸ਼ੇ ਨੂੰ ਔਖਾ ਵਿਸ਼ਾ ਮੰਨਣ ਦਾ ਡਰ ਕੱਢਣਾ ਜ਼ਰੂਰੀ ਹੈ। ਉਂਜ ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ੇ ’ਚੋਂ 3791 ਵਿਦਿਆਰਥੀਆਂ ਦਾ ਫੇਲ੍ਹ ਹੋਣਾ ਵੀ ਮਨ ਨੂੰ ਦੁਖੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀ ਮਾਤ ਭਾਸ਼ਾ ਹੈ ਤੇ ਇਹ ਵਿਸ਼ਾ ਵੀ ਵਿਦਿਆਰਥੀਆਂ ਨੂੰ ਸਹਿਜ ਨਹੀਂ ਜਾਪ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਵੱਖ-ਵੱਖ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਵੀ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ’ਚ ਜੱਦੋਂ ਜਹਿਦ ਨਾ ਕਰਨੀ ਪਵੇ।