Dubai News - Sach Kahoon Punjabi

Gurdaspur News: ਲੇਬਨਾਨ ਤੋਂ ਭਾਰਤ ਪਰਤਦੇ ਸਮੇਂ ਦੁਬਈ ਏਅਰਪੋਰਟ ਤੋਂ ਗੁਰਦਾਸਪੁਰ ਦਾ ਨੌਜਵਾਨ ਲਾਪਤਾ
Gurdaspur News: ਗੁਰਦਾਸਪੁਰ (ਸੱਚ ਕਹੂੰ ਨਿਊਜ਼/ਹਿੰ.ਸ.)। ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਵਾਸੀ 35 ਸਾਲਾ ਭੁਪਿੰਦਰ ਸਿੰਘ ਦੇ ਲੇਬਨਾਨ ਤੋਂ ਭਾਰਤ ਪਰਤਦੇ ਸਮੇਂ ਦੁਬਈ ਏਅਰਪੋਰਟ ਤੋਂ ਰਹੱਸਮਈ ਹਾਲਾਤਾਂ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪਰਿਵਾਰ ਗਹਿਰੀ ਚਿੰਤਾ ’ਚ ਹੈ ਤੇ ਭੁਪਿੰਦਰ ਸਿੰਘ ਦੀ ਭਾਲ ਲਈ ਸਬੰਧਤ ਅਧਿਕਾਰੀਆਂ ਤੋਂ ਮਦਦ ਦੀ ਅਪੀਲ ਕਰ ਰਿਹਾ ਹੈ। ਪਰਿਵਾਰ ਮੁਤਾਬਕ ਭੁਪਿੰਦਰ ਸਿੰਘ ਕਰੀਬ 12 ਸਾਲ ਪਹਿਲਾਂ ਰੋਜ਼ਗਾਰ ਦੀ ਭਾਲ ’ਚ ਲੇਬਨਾਨ ਗਿਆ ਸੀ। ਉੱਥੇ ਕੰਮ ਦੌਰਾਨ ਹੋਏ ਇੱਕ ਹਾਦਸੇ ’ਚ ਉਸਦੀ ਲੱਤ ਟੁੱਟ ਗਈ ਸੀ, ਜਿਸ ਕਾਰਨ ਉਸਨੂੰ ਚੱਲਣ-ਫਿਰਨ ’ਚ ਕਾਫ਼ੀ ਦਿੱਕਤ ਹੁੰਦੀ ਹੈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਭੁਪਿੰਦਰ ਸਿੰਘ ਮਾਨਸਿਕ ਤੌਰ ’ਤੇ ਵੀ ਠੀਕ ਨਹੀਂ ਹੈ। ਭੁਪਿੰਦਰ ਦੀ ਭੈਣ ਮਨਦੀਪ ਕੌਰ ਨੇ ਦੋਸ਼ ਲਾਇਆ ਕਿ ਕੰਪਨੀ ਵੱਲੋਂ ਉਸਦੀ ਢੁੱਕਵੀਂ ਦੇਖਭਾਲ ਨਹੀਂ ਕੀਤੀ ਗਈ ਤੇ ਉਸਨੂੰ ਵਹੀਲਚੇਅਰ ’ਤੇ ਹੀ ਲੇਬਨਾਨ ਏਅਰਪੋਰਟ ਤੋਂ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ। Gurdaspur News

ਪਰਿਵਾਰ ਅਨੁਸਾਰ ਭੁਪਿੰਦਰ ਸਿੰਘ 6 ਅਗਸਤ ਦੀ ਰਾਤ ਕਰੀਬ 11 ਵਜੇ ਲੇਬਨਾਨ ਤੋਂ ਦੁਬਈ ਹੁੰਦੇ ਹੋਏ ਭਾਰਤ ਲਈ ਰਵਾਨਾ ਹੋਇਆ ਸੀ। ਦੁਬਈ ਏਅਰਪੋਰਟ ’ਤੇ ਕਰੀਬ ਸੱਤ ਘੰਟਿਆਂ ਦੇ ਠਹਿਰਾਅ ਦੌਰਾਨ ਉਸਨੇ ਇੱਕ-ਦੋ ਵਾਰ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਗੱਲ ਵੀ ਕੀਤੀ। ਗੱਲਬਾਤ ਦੌਰਾਨ ਭੁਪਿੰਦਰ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਉਸਦਾ ਪਾਸਪੋਰਟ ਗੁੰਮ ਹੋ ਗਿਆ ਹੈ। ਇਸ ਤੋਂ ਬਾਅਦ ਅਚਾਨਕ ਉਸਦਾ ਫੋਨ ਬੰਦ ਹੋ ਗਿਆ ਤੇ ਪਰਿਵਾਰ ਦਾ ਉਸ ਨਾਲ ਮੁੜ ਸੰਪਰਕ ਨਹੀਂ ਹੋ ਸਕਿਆ। ਇਸ ਦੌਰਾਨ ਦਿੱਲੀ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਭੁਪਿੰਦਰ ਸਿੰਘ ਦਾ ਬੈਗ ਤੇ ਹੋਰ ਸਾਮਾਨ ਦਿੱਲੀ ਪਹੁੰਚ ਗਿਆ ਹੈ, ਪਰ ਭੁਪਿੰਦਰ ਖੁਦ ਉੱਥੇ ਮੌਜੂਦ ਨਹੀਂ ਸੀ। ਪੁੱਤਰ ਦੇ ਲਾਪਤਾ ਹੋਣ ਕਾਰਨ ਪਰਿਵਾਰ ਦੀ ਚਿੰਤਾ ਵਧ ਗਈ ਹੈ। ਪਰਿਵਾਰ ਨੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਸਮੇਤ ਦੁਬਈ ਤੇ ਦਿੱਲੀ ਏਅਰਪੋਰਟ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਭੁਪਿੰਦਰ ਸਿੰਘ ਦੀ ਤੁਰੰਤ ਭਾਲ ਕਰਕੇ ਉਸਨੂੰ ਸੁਰੱਖਿਅਤ ਪਰਿਵਾਰ ਕੋਲ ਪਹੁੰਚਾਇਆ ਜਾਵੇ। Gurdaspur News

ਇਹ ਵੀ ਪੜ੍ਹੋ : Jalandhar Police: ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜਲੰਧਰ ਪੁਲਿਸ ਨੇ ਵਧਾਈ ਸੁਰੱਖਿਆ, ਥਾਂ-ਥਾਂ ਨਾਕਾਬੰਦੀ ਤੇ ਚੈਕਿੰਗ

Amritsar News: ਸੁਨਹਿਰੀ ਭਵਿੱਖ ਦੇ ਸੁਪਨੇ ਸਜਾ ਦੁਬਈ ਗਏ ਮਜੀਠਾ ਦੇ ਗੁਰਜੰਟ ਦੀ ਲਾਸ਼ ਆਈ ਵਤਨ
Amritsar News: ਅੰਮ੍ਰਿਤਸਰ (ਰਾਜਨ ਮਾਨ)। ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਜੀਠਾ ਨੇੜਲੇ ਪਿੰਡ ਭੰਗਵਾਂ ਨਾਲ ਸਬੰਧਿਤ 30 ਸਾਲਾ ਨੌਜਵਾਨ ਗੁਰਜੰਟ ਸਿੰਘ ਪੁੱਤਰ ਪਿਆਰਾ ਸਿੰਘ ਦਾ ਮ੍ਰਿਤਕ ਸਰੀਰ ਬੀਤੀ ਦੇਰ ਰਾਤ ਦੁਬਈ ਤੋਂ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਣ ਉਪਰੰਤ ਸਰਬੱਤ ਦਾ ਭਲਾ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ। Amritsar News

ਇਹ ਖਬਰ ਵੀ ਪੜ੍ਹੋ : Old Age Pension Punjab: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਚੰਗੀ ਖਬਰ

ਗੁਰਜੰਟ ਵੀ ਹੋਰਾਂ ਨੌਜਵਾਨਾਂ ਵਾਂਗ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰੀਬ ਪਿਛਲੇ 6 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਦੱਸਣ ਮੁਤਾਬਿਕ ਸਿਹਤ ਖਰਾਬ ਹੋਣ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਦਿਮਾਗ ਦੀ ਨਾੜੀ ਫ਼ਟਣ ਕਾਰਨ ਬੀਤੀ 24 ਜੁਲਾਈ ਨੂੰ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ ’ਚ ਟਰੱਸਟ ਦੇ ਵੱਲੋਂ ਹਾਸਲ ਕਰਕੇ ਟਰੱਸਟ ਦੀ ‘ਮੁਫ਼ਤ ਐਂਬੂਲੈਂਸ ਸੇਵਾ’ ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ। Amritsar News

ਉਨ੍ਹਾਂ ਦੱਸਿਆ ਕਿ ਗੁਰਜੰਟ ਦਾ ਮ੍ਰਿਤਕ ਸਰੀਰ ਭਾਰਤ ਭੇਜਣ ’ਤੇ ਆਇਆ ਖਰਚ ਆਦਿ ਉਸ ਦੀ ਬੀਮਾ ਕੰਪਨੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰਜੰਟ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ, ਦੋ ਸਾਲਾ ਪੁੱਤਰ ਤੇ ਆਪਣੀਆਂ ਤਿੰਨ ਭੈਣਾਂ ਨੂੰ ਰੋਂਦਿਆਂ ਕੁਰਲਾਂਦਿਆਂ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਹੋਣ ਉਪਰੰਤ ਗੁਰਜੰਟ ਦੇ ਪਰਿਵਾਰ ਨੂੰ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਡਾ. ਉਬਰਾਏ ਦੀ ਸਰਪ੍ਰਸਤੀ ਹੇਠ ਹੁਣ ਤੱਕ 420 ਦੇ ਕਰੀਬ ਬਦਨਸੀਬ ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ ਤੇ ਪਿਛਲੇ ਕੁਝ ਅਰਸੇ ਤੋਂ ਹਵਾਈ ਅੱਡਾ ਅੰਮ੍ਰਿਤਸਰ ਤੋਂ ਮਿਤ੍ਰਕ ਸਰੀਰ ਘਰਾਂ ਤੱਕ ਪਹੁੰਚਣ ਲਈ ਮੁਫ਼ਤ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਗਈ ਹੈ।

ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ
ਡਾ. ਐਸਪੀ ਸਿੰਘ ਓਬਰਾਏ ਨੇ ਕੀਤੀ ਮੱਦਦ | Jaspreet Singh

ਬਠਿੰਡਾ (ਸੁਖਜੀਤ ਮਾਨ)। ਲੰਘੇ ਸਾਲ ਦੇ ਆਖ਼ਰੀ ਹਫ਼ਤੇ ‘ਚ ਦੁਬਈ ਵਿਚ ਮ੍ਰਿਤਕ ਪਾਏ ਗਏ ਇੱਕ ਨੌਜਵਾਨ ਦੀ ਦੇਹ ਆਖ਼ਰਕਾਰ ਪਰਿਵਾਰ ਕੋਲ ਪੁੱਜ ਗਈ ਹੈ। ਇਹ ਮਿਰਤਕ ਦੇਹ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਪੁੱਜੀ ਹੈ । ਗੁਰਬਤ ‘ਚ ਰਹਿ ਰਹੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਵੇਰਵਿਆਂ ਮੁਤਾਬਿਕ ਪਿੰਡ ਮਹਿਰਾਜ ਦੀ ਕਾਲਾ ਪੱਤੀ ਦਾ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਪਰਿਵਾਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸਾਲ 2018 ਵਿਚ ਦੁਬਈ ਗਿਆ ਸੀ।

ਜਸਪ੍ਰੀਤ ਸਿੰਘ ਨੂੰ ਪੇਟ ਦੀ ਬੀਮਾਰੀ ਸੀ, ਜਿਸਦੇ ਚੱਲਦੇ ਮੁਢਲੀ ਜਾਣਕਾਰੀ ਮੁਤਾਬਕ ਉਸਦੀ ਮੌਤ ਹੋ ਗਈ। ਪ੍ਰਦੇਸ਼ ਵਿਚ ਹੋਈ ਨੌਜਵਾਨ ਪੁੱਤ ਦੀ ਮੌਤ ਤੇ ਉਤੋਂ ਲਾਸ਼ ਨੂੰ ਵਾਪਸ ਲਿਆਉਣਾ ਪਰਿਵਾਰ ਲਈ ਪਹਾੜ ਖੋਦ ਕੇ ਲਿਆਉਣ ਦੇ ਬਰਾਬਰ ਸੀ। ਅਜਿਹੇ ਹਾਲਾਤਾਂ ਵਿੱਚ ਜਿਸਦੇ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐਸ.ਪੀ.ਸਿੰਘ ਓਬਰਾਏ ਵਲੋਂ ਪਰਿਵਾਰ ਦੀ ਮੱਦਦ ਕੀਤੀ ਗਈ ਤੇ ਲਾਸ਼ ਨੂੰ ਘਰ ਤੱਕ ਪਹੁੰਚਾਉਣ ਦਾ ਇੱਕ ਵੀ ਪੈਸਾ ਪਰਿਵਾਰ ਦੇ ਪੱਲਿਓ ਨਹੀਂ ਲੱਗਣ ਦਿੱਤਾ।

Also Read : ਸਾਵਧਾਨ! ਇਹ ਖ਼ਬਰ ਧਿਆਨ ਨਾਲ ਪੜ੍ਹੋ, ਕਿਤੇ ਹੋ ਨਾ ਜਾਵੇ ਇਹ ਹਾਦਸਾ…

ਸਰਬੱਤ ਦਾ ਭਲਾ ਟਰੱਸਟ ਦੇ ਬਠਿੰਡਾ ਯੂਨਿਟ ਦੇ ਪ੍ਰਧਾਨ ਪ੍ਰੋ. ਜੇ ਐਸ ਬਰਾੜ ਨੇ ਦੱਸਿਆ ਕਿ ਦੁਬਈ ਦੇ ਭਾਰਤੀ ਸਫ਼ਾਰਤਖ਼ਾਨੇ ਨੇ ਇਸ ਨੌਜਵਾਨ ਦੀ ਲਾਸ਼ ਦੇ ਬਾਰੇ ਡਾ. ਐਸ.ਪੀ. ਸਿੰਘ ਓਬਰਾਏ ਦੇ ਧਿਆਨ ‘ਚ ਲਿਆਂਦਾ ਸੀ, ਜਿਸ ਤੋਂ ਬਾਅਦ ਇੱਥੋਂ ਪਰਿਵਾਰ ਨਾਲ ਸੰਪਰਕ ਕਰਕੇ ਲਾਸ਼ ਨੂੰ ਇੱਥੇ ਲਿਆਉਣ ਦੇ ਯਤਨ ਕੀਤੇ ਗਏ।ਪ੍ਰੋ. ਬਰਾੜ ਵੱਲੋਂ ਕਿਹਾ ਗਿਆ ਕਿ ਪਰਿਵਾਰ ਦੀ ਹਰ ਸੰਭਵ ਲੋੜੀਂਦੀ ਸਹਾਇਤਾ ਟਰੱਸਟ ਵੱਲੋਂ ਕੀਤੀ ਜਾਵੇਗੀ । ਜਨਰਲ ਸੈਕਟਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਡਾ. ਓਬਰਾਏ ਦੇ ਯਤਨਾਂ ਸਦਕਾ ਹੁਣ ਤੱਕ 352 ਦੇ ਕਰੀਬ ਮਿ੍ਤਕ ਸਰੀਰ ਉਹਨਾਂ ਦੇ ਵਾਰਸਾ ਤੱਕ ਪਹੁੰਚਾਏ ਜਾ ਚੁੱਕੇ ਹਨ। ਸਰਬੱਤ ਦਾ ਭਲਾ ਟਰੱਸਟ ਬਠਿੰਡਾ ਇਕਾਈ ਦੀ ਹਾਜ਼ਰੀ ਵਿੱਚ ਨੌਜਵਾਨ ਸੰਸਕਾਰ ਕੀਤਾ ਗਿਆ।

ਇਸ ਮੌਕੇ ਅਮਰਜੀਤ ਸਿੰਘ ਜਨਰਲ ਸੈਕਟਰੀ, ਬਲਦੇਵ ਸਿੰਘ ਚਹਿਲ ਕੈਸ਼ੀਅਰ, ਦਵਿੰਦਰ ਸਿੰਗਲਾ ਮੈਂਬਰ, ਰਘਵੀਰ ਸ਼ਰਮਾ ਮੈਂਬਰ , ਬਲਵੀਰ ਸਿੰਘ ਮੈਂਬਰ, ਰਾਜਿੰਦਰ ਕੁਮਾਰ ਲੂੰਬਾ ਮੈਂਬਰ , ਸੰਜੀਵ ਕੁਮਾਰ ਸੱਚਦੇਵਾ ਮੈਂਬਰ ,ਗੁਰਪਿਆਰ ਸਿੰਘ ਮੈਂਬਰ ਅਤੇ ਪਰਮਜੀਤ ਸਿੰਘ ਢਿੱਲੋ ਹਾਜ਼ਰ ਸਨ ।