Ram Rahim - Sach Kahoon Punjabi
ਸਿਰਫ਼ ਇੱਕ ਝੂਠੀ ਗਵਾਹੀ ’ਤੇ ਅਧਾਰਿਤ ਸੀ ਪੂਜਨੀਕ ਗੁਰੂ ਜੀ ਦੇ ਖਿਲਾਫ ਕੇਸ
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੀਤਾ ਝੂਠੇ ਕੇਸ ਦਾ ਪਰਦਾਫਾਸ਼
ਨਾ ਤਾਂ ਐੱਫਆਈਆਰ ’ਚ ਪੂਜਨੀਕ ਗੁਰੂ ਜੀ ਦਾ ਨਾਂਅ ਅਤੇ ਨਾ ਹੀ ਕਿਸੇ ਦੇ ਬਿਆਨਾਂ ’ਚ
ਖੱਟਾ ਸਿੰਘ ਨੇ ਸੀਬੀਆਈ ਦੇ ਦਬਾਅ ਹੇਠ ਦਿੱਤੀ ਸੀ ਝੂਠੀ ਗਵਾਹੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਦੀ ਬੈਂਚ ਨੇ ਛਤਰਪਤੀ ਮਾਮਲੇ ਵਿੱਚ ਆਪਣੇ 113 ਪੰਨਿਆਂ ਦੇ ਫੈਸਲੇ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਨਿਰਦੋਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਮਾਮਲਾ ਪੂਜਨੀਕ ਗੁਰੂ ਜੀ ਦੇ ਖਿਲਾਫ਼ ਇੱਕ ਅਜਿਹੇ ਗਵਾਹ ਦੀ ਗਵਾਹੀ ’ਤੇ ਅਧਾਰਿਤ ਸੀ ਜਿਸ ਦੀ ਗਵਾਹੀ ਵਾਰ-ਵਾਰ ਬਦਲਦੀ ਸੀ, ਜੋ ਪਿੰਗ-ਪੌਂਗ ਗੇਂਦ ਵਾਂਗ (Ping Pong Ball) ਕਦੇ ਇਸ ਪਾਲੇ ’ਚ ਤੇ ਕਦੇ ਉਸ ਪਾਲੇ ’ਚ ਹੁੰਦਾ ਰਿਹਾ।
ਮਾਣਯੋਗ ਅਦਾਲਤ ਨੇ ਪੂਜਨੀਕ ਗੁਰੂ ਜੀ ਦੇ ਵਕੀਲਾਂ, ਸੀਨੀਅਰ ਐਡਵੋਕੇਟ ਆਰ. ਬਸੰਤ ਅਤੇ ਐਡਵੋਕੇਟ ਅਮਰ ਡੀ. ਕਾਮਰਾ ਅਤੇ ਸੀਬੀਆਈ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਸਿੱਟਾ ਕੱਢਿਆ ਕਿ ਜਾਂਚ ਏਜੰਸੀ ਨੇ ਪੂਜਨੀਕ ਗੁਰੂ ਜੀ ਦੇ ਖਿਲਾਫ਼ ਗਵਾਹੀ ਦੇਣ ਲਈ ਦਬਾਅ ਪਾਇਆ, ਕਿਉਂਕਿ ਮਾਣਯੋਗ ਹਾਈ ਕੋਰਟ ਦਾ ਏਜੰਸੀ ’ਤੇ ਜਾਂਚ ਜਲਦੀ ਪੂਰੀ ਕਰਨ ਦਾ ਦਬਾਅ ਸੀ। ਇਹ ਗੱਲ ਗਵਾਹ ਨੇ ਖੁਦ ਆਪਣੀਆਂ ਕਈ ਅਰਜ਼ੀਆਂ ਵਿੱਚ ਵੀ ਕਹੀ ਸੀ।
Read Also : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿਰੋਧੀ ਧਿਰ ਨੇ ਵਿਧਾਨ ਸਭਾ ’ਚੋਂ ਕਿਉਂ ਕੀਤਾ ਵਾਕਆਊਟ
ਜਦੋਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੰਬਾਲਾ ਵਿੱਚ ਹੁੰਦੀ ਸੀ ਉਦੋਂ ਮਾਰਚ 2007 ਵਿੱਚ ਖੱਟਾ ਸਿੰਘ ਨੇ ਜੁਡੀਸ਼ੀਅਲ ਮੈਜਿਸਟਰੇਟ ਅੰਬਾਲਾ ਦੀ ਅਦਾਲਤ ਵਿੱਚ ਇਹ ਦਰਖਾਸਤ ਲਾਈ ਸੀ ਕਿ ਸੀਬੀਆਈ ਦੇ ਅਧਿਕਾਰੀ ਉਸ ਨੂੰ ਧਮਕੀ ਦੇ ਰਹੇ ਹਨ ਕਿ ਜੇਕਰ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਇਸ ਕੇਸ ’ਚ ਝੂਠਾ ਨਾਂਅ ਨਹੀਂ ਲਿਆ ਤਾਂ ਉਸ ਨੂੰ ਹੀ ਇਸ ਕੇਸ ਵਿੱਚ ਫਸਾ ਦਿੱਤਾ ਜਾਵੇਗਾ। ਅਜਿਹੀ ਹੀ ਦਰਖਾਸਤ ਉਸ ਨੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਬਾਲਾ ਅਤੇ ਪੁਲਿਸ ਸੁਪਰਡੈਂਟ ਸਰਸਾ ਨੂੰ ਵੀ ਦਿੱਤੀ ਸੀ।
ਮਾਣਯੋਗ ਅਦਾਲਤ ਨੇ ਕਿਹਾ ਕਿ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਦੀ ਪ੍ਰਮੁੱਖ ਜਾਂਚ ਏਜੰਸੀ ਨੇ ਕਿਸੇ ਮਾਮਲੇ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਅਜਿਹਾ ਤਰੀਕਾ ਅਪਣਾਇਆ। ਮਾਣਯੋਗ ਹਾਈ ਕੋਰਟ ਨੇ ਕਿਹਾ ਕਿ ਖੱਟਾ ਸਿੰਘ ਵਰਗੇ ਗਵਾਹ ’ਤੇ ਉੱਕਾ ਹੀ ਭਰੋਸਾ ਨਹੀਂ ਕੀਤਾ ਜਾ ਸਕਦਾ, ਜੋ ਘਟਨਾ ਦੇ ਕਈ ਸਾਲਾਂ ਤੱਕ ਚੁੱਪ ਰਿਹਾ ਅਤੇ ਬਾਅਦ ਵਿੱਚ ਵੀ ਜਦੋਂ ਬਿਆਨ ਦਿੱਤਾ ਤਾਂ ਵੀ ਪਿੰਗ-ਪੋਂਗ ਗੇਂਦ (Ping Pong Ball) (ਟੇਬਲ ਟੈਨਿਸ ਦੀ ਗੇਂਦ) ਵਾਂਗ ਆਪਣਾ ਪਾਲਾ ਬਦਲਦਾ ਰਿਹਾ।
ਮਾਣਯੋਗ ਅਦਾਲਤ ਨੇ ਕਿਹਾ ਕਿ ਐੱਫਆਈਆਰ ਵਿੱਚ ਪੂਜਨੀਕ ਗੁਰੂ ਜੀ ਦਾ ਨਾਂਅ ਨਹੀਂ ਸੀ ਅਤੇ 26 ਦਸੰਬਰ, 2006 ਨੂੰ ਸੀਬੀਆਈ ਜਾਂਚ ਦੌਰਾਨ ਆਪਣੇ ਪਹਿਲੇ ਬਿਆਨਾਂ ਵਿੱਚ ਵੀ ਖੱਟਾ ਸਿੰਘ ਨੇ ਪੂਜਨੀਕ ਗੁਰੂ ਜੀ ਦਾ ਨਾਂਅ ਨਹੀਂ ਲਿਆ ਸੀ ਅਤੇ ਸਹਿ-ਦੋਸ਼ੀਆਂ ਦੇ ਬਿਆਨਾਂ ਵਿੱਚ ਵੀ ਪੂਜਨੀਕ ਗੁਰੂ ਜੀ ਦਾ ਨਾਂਅ ਨਹੀਂ ਸੀ। ਮਾਣਯੋਗ ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਮਾਮਲੇ ਦਾ ਫੈਸਲਾ ਸਿਰਫ਼ ਸਬੂਤਾਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮੀਡੀਆ ਰਿਪੋਰਟਾਂ ਜਾਂ ਜਨਤਕ ਭਾਵਨਾਵਾਂ ਦੇ ਪ੍ਰਭਾਵ ’ਚ ਆ ਕੇ, ਮਾਮਲਿਆਂ ਦਾ ਫੈਸਲਾ ਬਿਨਾਂ ਕਿਸੇ ਤੋਂ ਪ੍ਰਭਾਵਿਤ ਹੋਏ ਸਿਰਫ਼ ਸਬੂਤਾਂ ਦੇ ਅਧਾਰ ’ਤੇ ਹੋਣਾ ਚਾਹੀਦਾ ਹੈ।
2 ਫਰਵਰੀ 1969 : ਪਿੰਡ ਘੁੰਮਣ ਕਲਾਂ ’ਚ ਸਤਿਸੰਗ ਦਾ ਪ੍ਰੋਗਰਾਮ ਸੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਰਾਤ ਦੇ ਕਰੀਬ 11:00 ਵਜੇ ਸਤਿਸੰਗ ਫ਼ਰਮਾਉਣ ਲਈ ਸਟੇਜ ’ਤੇ ਬਿਰਾਜਮਾਨ ਹੋਏ। ਸਤਿਗੁਰੂ ਜੀ ਨੇ ਸਾਰੀ ਸਾਧ-ਸੰਗਤ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦੇਣ ਤੋਂ ਬਾਅਦ ਜਿਉਂ ਹੀ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਉਸੇ ਸਮੇਂ 8-10 ਬਜ਼ੁਰਗ ਖੜ੍ਹੇ ਹੋ ਕੇ ਆਪਣੇ-ਆਪਣੇ ਘਰਾਂ ਨੂੰ ਜਾਣ ਲੱਗੇ। Dera Sacha Sauda
ਪਰਮ ਦਿਆਲੂ ਦਾਤਾਰ ਜੀ ਨੇ ਉਨ੍ਹਾਂ ’ਤੇ ਦਇਆ ਕਰਦਿਆਂ ਉੱਚੀ ਆਵਾਜ਼ ’ਚ ਫ਼ਰਮਾਇਆ ‘‘ਖੜ੍ਹ’ਜੋ ਭਾਈ! ਖੜ੍ਹ’ਜੋ, ਸਾਡੀ ਇੱਕ ਗੱਲ ਸੁਣ ਕੇ ਜਾਣਾ।’’ ਇੰਨਾ ਕਹਿਣ ’ਤੇ ਉਹ ਸਾਰੇ ਰੁਕ ਗਏ। ਪਿਆਰੇ ਗੁਰੂ ਜੀ ਨੇ ਫ਼ਰਮਾਇਆ, ‘‘ਜਿਸ ਸਮੇਂ ਕਾਲ ਆਵੇਗਾ, ਇਹ ਸਤਿਸੰਗ ਦਾ ਸਾਰਾ ਪ੍ਰੋਗਰਾਮ ਇੱਕ ਫ਼ਿਲਮ ਵਾਂਗ ਤੁਹਾਡੇ ਸਾਹਮਣੇ ਆ ਜਾਵੇਗਾ। ਇੱਕ ਫਿਲਮ ਵਾਂਗ ਧਰਮਰਾਜ ਦੇ ਦਰਬਾਰ ’ਚ ਤੁਹਾਨੂੰ ਵਿਖਾਇਆ ਜਾਵੇਗਾ ਕਿ ਸੱਚੇ ਸੌਦੇ ਵਾਲੇ ਸੰਤ ਤੁਹਾਡੇ ਪਿੰਡ ’ਚ ਆਏ, ਢੋਲ ਵਜਾ-ਵਜਾ ਕੇ ਪਿੰਡ ’ਚ ਐਲਾਨ ਕਰਵਾਇਆ ਤੇ ਸੰਤਾਂ ਨੇ ਸਤਿਸੰਗ ਸੁਣਾ ਕੇ ਬੜਾ ਹੀ ਸਮਝਾਇਆ।
Read Also : ਸਾਧ-ਸੰਗਤ ਨੇ ਲੋੜਵੰਦ ਦਾ ਮਕਾਨ ਬਣਾ ਕੇ ਕੀਤੀ ਨਵੇਂ ਸਾਲ ਦੇ ਸ਼ੁਰੂਆਤ
ਉਦੋਂ ਸੋਚੋਗੇ ਕਿ ਅਸੀਂ ਨਾ ਤਾਂ ਸਤਿਸੰਗ ਸੁਣਿਆ ਤੇ ਨਾ ਹੀ ਸਮਝਿਆ, ਸਗੋਂ ਉੱਠ ਕੇ ਘਰ ਨੂੰ ਆ ਗਏ। ਜਿਸ ਕੰਮ ਲਈ ਮਾਨਸ ਜਨਮ ਮਿਲਿਆ ਸੀ ਉਹ ਕੰਮ (ਨਾਮ ਸ਼ਬਦ ਦੀ ਦਾਤ ਪ੍ਰਾਪਤ ਕਰਨਾ) ਨਹੀਂ ਕੀਤਾ। ਹੁਣ ਤੁਹਾਨੂੰ ਰੋਕਦੇ ਨਹੀਂ, ਬੇਸ਼ੱਕ ਚਲੇ ਜਾਓ।’’ ਪੂਜਨੀਕ ਪਰਮ ਪਿਤਾ ਜੀ ਦੇ ਉਕਤ ਬਚਨ ਸੁਣ ਕੇ ਸਾਰੇ ਬਜ਼ੁਰਗ ਉੱਥੇ ਬੈਠ ਗਏ। ਇਸ ਤੋਂ ਬਾਅਦ ਉਨ੍ਹਾਂ ਪੂਜਨੀਕ ਪਰਮ ਪਿਤਾ ਜੀ ਦਾ ਪੂਰਾ ਸਤਿਸੰਗ ਸੁਣਿਆ ਤੇ ਸਤਿਸੰਗ ਦੀ ਸਮਾਪਤੀ ਤੋਂ ਬਾਅਦ ‘ਨਾਮ ਸ਼ਬਦ’ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸਫ਼ਲ ਬਣਾਇਆ।
Yaad-E-Murshid Free Eye Camp: ਸੇਵਾ ਦੀ ਰੌਸ਼ਨੀ ਨਾਲ ਪਰਤੀ ਅੱਖਾਂ ਦੀ ਚਮਕ
ਪਹਿਲੇ ਦਿਨ ਸ਼ਾਮ 5 ਵਜੇ ਤੱਕ ਹੋ ਚੁੱਕੇ ਸਨ 78 ਆਪ੍ਰੇਸ਼ਨ
34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ: ਸ਼ੁਰੂ ਹੋਏ ਅੱਖਾਂ ਦੇ ਆਪ੍ਰੇਸ਼ਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਮਾਨਵਤਾ ’ਤੇ ਮਹਾਨ ਪਰਉਪਕਾਰ
Yaad-E-Murshid Free Eye Camp: ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੇਵਾ ਅਤੇ ਪਰਉਪਕਾਰ ਦੇ ਸੰਦੇਸ਼ ’ਤੇ ਅਮਲ ਕਰਦੇ ਹੋਏ ਲੋੜਵੰਦਾਂ ਦੀਆਂ ਅੱਖਾਂ ਵਿੱਚ ਫਿਰ ਰੌਸ਼ਨੀ ਭਰਨ ਦੇ ਉਦੇਸ਼ ਨਾਲ ਲਾਏ ਗਏ 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਸ਼ੁਰੂ ਹੋ ਗਏ ਹਨ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਆਪ੍ਰੇਸ਼ਨਾਂ ਦੀ ਸ਼ੁਰੂਆਤ ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਡਾਕਟਰਾਂ ਵੱਲੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਇਲਾਹੀ ਨਾਅਰਾ ਅਤੇ ਅਰਦਾਸ ਨਾਲ ਕੀਤੀ ਗਈ।
ਇਹ ਖਬਰ ਵੀ ਪੜ੍ਹੋ : Social Media Impact: ਸੋਸ਼ਲ ਮੀਡੀਆ ਦਾ ਵਧਦਾ ਦਬਦਬਾ ਬਚਪਨ ਦਾ ਨੁਕਸਾਨ
ਕੈਂਪ ’ਚ ਹਸਪਤਾਲ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਗਰਗ ਇੰਸਾਂ, ਡਾ. ਗੀਤਿਕਾ ਇੰਸਾਂ, ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਤੋਂ ਡਾ. ਲਲਿਤ ਅਤੇ ਚੰਡੀਗੜ੍ਹ ਤੋਂ ਪਹੁੰਚੇ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਅਵਨੀਸ਼ ਗੁਪਤਾ ਸਮੇਤ ਲੱਗਭੱਗ 70 ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਹਸਪਤਾਲ ’ਚ ਮਰੀਜ਼ਾਂ ਦੀ ਸਹੂਲਤ ਲਈ ਦੋ ਆਧੁਨਿਕ ਆਪ੍ਰੇਸ਼ਨ ਥੀਏਟਰ ਬਣਾਏ ਗਏ ਹਨ, ਜਿੱਥੇ ਚਾਰ ਟੇਬਲ ’ਤੇ ਇੱਕੋ ਸਮੇਂ ਵੱਖ-ਵੱਖ ਮਾਹਿਰਾਂ ਡਾਕਟਰਾਂ ਵੱਲੋਂ ਆਪ੍ਰੇਸ਼ਨ ਕੀਤੇ ਜਾ ਰਹੇ ਹਨ। ਕੈਂਪ ਦੇ ਤਹਿਤ ਹੁਣ ਤੱਕ 1,503 ਮਰੀਜ਼ਾਂ ਨੂੰ ਮੁਫ਼ਤ ਐਨਕਾਂ ਅਤੇ 3,818 ਤੋਂ ਵੱਧ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ ਜਾ ਚੁੱਕੀਆਂ ਹਨ।
ਆਪ੍ਰੇਸ਼ਨ ਲਈ ਕੁੱਲ 177 ਮਰੀਜ਼ਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚੋਂ 78 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਹੋ ਚੁੱਕੇ ਹਨ। ਇਨ੍ਹਾਂ ਵਿੱਚ 74 ਚਿੱਟਾ ਮੋਤੀਆ ਅਤੇ ਚਾਰ ਕਾਲਾ ਮੋਤੀਆ ਦੇ ਆਪ੍ਰੇਸ਼ਨ ਸ਼ਾਮਲ ਹਨ। ਦੂਜੇ ਦਿਨ ਤੱਕ 8,373 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 3,472 ਪੁਰਸ਼ ਅਤੇ 4,901 ਔਰਤਾਂ ਸ਼ਾਮਲ ਸਨ। ਕੈਂਪ ’ਚ ਅੱਖਾਂ ਦੀ ਜਾਂਚ ਦਾ ਸਿਲਸਿਲਾ 15 ਦਸੰਬਰ ਤੱਕ ਜਾਰੀ ਰਹੇਗਾ। ਇਹ ਮੁਫ਼ਤ ਅੱਖਾਂ ਦਾ ਕੈਂਪ ਨਾ ਸਿਰਫ਼ ਲੋੜਵੰਦਾਂ ਦੇ ਜੀਵਨ ਵਿੱਚ ਰੌਸ਼ਨੀ ਲਿਆ ਰਿਹਾ ਹੈ, ਸਗੋਂ ਸੇਵਾ, ਸਮਰਪਣ ਅਤੇ ਮਾਨਵਤਾ ਦੀ ਇੱਕ ਜਿਉਂਦੀ ਉਦਾਹਰਨ ਵੀ ਸਥਾਪਤ ਕਰ ਰਿਹਾ ਹੈ। Yaad-E-Murshid Free Eye Camp
33 ਕੈਂਪਾਂ ’ਚ ਹੋ ਚੁੱਕੇ ਹਨ 28, 253 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ
ਇਹ ਕੈਂਪ ਰਾਸ਼ਟਰੀ ਅੰਨ੍ਹਾਪਣ ਕੰਟਰੋਲ ਪ੍ਰੋਗਰਾਮ ਤਹਿਤ 12 ਤੋਂ 15 ਦਸੰਬਰ ਤੱਕ ਲਾਇਆ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਮਰੀਜ਼ਾਂ ਦੀ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸੰਨ 1992 ਤੋਂ ਹੁਣ ਤੱਕ ਲਾਏ ਗਏ 33 ਕੈਂਪਾਂ ’ਚ 28,253 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕਰਕੇ ਉਨ੍ਹਾਂ ਦੀ ਹਨ੍ਹੇਰੀ ਜ਼ਿੰਦਗੀ ’ਚ ਰੌਸ਼ਨੀ ਭਰਨ ਦਾ ਕੰਮ ਕੀਤਾ ਜਾ ਚੁੱਕਿਆ ਹੈ।
ਐਵਰੀਥਿੰਗ ਇਜ ਵੈਰੀ ਪਰਫੈਕਟ : ਡਾ. ਆਸਿਫ਼ ਖਾਨ
ਕੈਂਪ ’ਚ ਆਪਣੀਆਂ ਸੇਵਾਵਾਂ ਦੇਣ ਪਹੁੰਚੇ ਗ੍ਰਾਫਿਕਸ ਈਰਾ ਮੈਡੀਕਲ ਕਾਲਜ, ਦੇਹਰਾਦੂਨ ਦੇ ਸੀਨੀਅਰ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਆਸਿਫ਼ ਖਾਨ ਨੇ ਕਿਹਾ ਕਿ ਐਵਰੀਥਿੰਗ ਇਜ ਵੈਰੀ ਪਰਫੈਕਟ ਇੱਥੇ ਕੈਂਪ ’ਚ ਸਾਰਾ ਕੰਮ ਬਹੁਤ ਚੰਗੇ ਤਰੀਕੇ ਨਾਲ ਮੈਨੇਜ਼ ਕੀਤਾ ਹੋਇਆ ਹੈ ਇੱਥੇ ਪ੍ਰਬੰਧ ਸ਼ਾਨਦਾਰ ਅਤੇ ਮਿਸਾਲੀ ਹਨ। ਮਰੀਜ਼ਾਂ ਨੇ ਕਿੱਥੇ ਜਾਣਾ ਹੈ, ਕਿਸ ਨਾਲ ਮਿਲਣਾ ਹੈ ਅਤੇ ਕਿਸ ਪ੍ਰਕਿਰਿਆ ’ਚੋਂ ਗੁਜ਼ਰਨਾ ਹੈ, ਇਸ ਦੇ ਲਈ ਇੱਕ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਸਮਰਪਿਤ ਟੀਮ ਲਗਾਤਾਰ ਮਾਰਗਦਰਸ਼ਨ ਕਰ ਰਹੀ ਹੈ, ਇਹ ਯਕੀਨੀ ਬਣਾਉਣ ਲਈ ਕਿ ਕਿਸੇ ਨੂੰ ਵੀ ਕੋਈ ਮੁਸ਼ਕਲ ਮਹਿਸੂਸ ਨਾ ਹੋਵੇ।
ਸੇਵਾ, ਅਨੁਸ਼ਾਸਨ ਅਤੇ ਮਾਨਵਤਾ ਦੀ ਮਿਸਾਲ ਹੈ ਆਈ ਕੈਂਪ : ਡਾ. ਪਿਊਸ਼
ਸ਼ਾਰਦਾ ਮੈਡੀਕਲ ਕਾਲਜ ਨੋਇਡਾ ਤੋਂ ਪਹੁੰਚੇ ਡਾ. ਪਿਊਸ਼ ਨੇ ਕਿਹਾ ਕਿ ਮੈਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਵੱਲੋਂ ਲਾਏ ਇਸ ਵਿਸ਼ਾਲ ਫਰੀ ਆਈ ਕੈਂਪ ਵਿੱਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਡੇਰਾ ਸੱਚਾ ਸੌਦਾ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮੱਦਦ ਲਈ ਲਗਾਤਾਰ ਸ਼ਲਾਘਾਯੋਗ ਕੰਮ ਕਰ ਰਿਹਾ ਹੈ। ਇੱਥੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਆਪ੍ਰੇਸ਼ਨ, ਮੁਫ਼ਤ ਦਵਾਈਆਂ ਅਤੇ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਦਿੱਲੀ-ਐੱਨਸੀਆਰ ਵਰਗੇ ਖੇਤਰਾਂ ਵਿੱਚ ਜਿੱਥੇ ਮੋਤੀਆ ਦੇ ਆਪ੍ਰੇਸ਼ਨ ’ਤੇ ਘੱਟੋ-ਘੱਟ 10 ਤੋਂ 15 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ, ਉੱਥੇ ਹੀ ਇੱਥੇ ਇਹ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾ ਰਿਹਾ ਹੈ, ਜੋ ਕਿ ਸੱਚਮੁੱਚ ’ਚ ਮਾਨਵਤਾ ਦੀ ਮਿਸਾਲ ਹੈ। Yaad-E-Murshid Free Eye Camp
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਜੋ ਸਾਰੀਆਂ ਉਲਝਣਾਂ ਨੂੂੰ ਸੁਲਝਾ ਦਿੰਦਾ ਹੈ, ਚਿੰਤਾਵਾਂ ਤੋਂ ਮੁਕਤੀ ਦਿਵਾਉਂਦਾ ਹੈ ਸਾਰੇ ਦੁੱਖਾਂ ਤੇ ਆਤਮਾ ਦੇ ਆਵਾਗਮਨ ਦਾ ਖ਼ਾਤਮਾ ਕਰਨ ਦੀ ਇੱਕੋ-ਇੱਕ ਦਵਾਈ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਹੈ ਕੋਈ ਸੱਚੇ ਦਿਲੋਂ, ਭਾਵਨਾ ਨਾਲ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤਾਂ ਉਸ ਦੇ ਜਨਮਾਂ-ਜਨਮਾਂ ਦੇ ਪਾਪ ਕਰਮ ਕੱਟ ਜਾਂਦੇ ਹਨ ਜਿਉਂਦੇ-ਜੀ ਗ਼ਮ, ਦੁੱਖ, ਦਰਦ, ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ ਤੇ ਦਿਹਾਂਤ ਉਪਰੰਤ ਜਨਮ-ਮਰਨ ਦੇ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ।
ਇਹ ਖਬਰ ਵੀ ਪੜ੍ਹੋ : ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਂਦਾ ਰਹਿੰਦੈ, ਇਸ ਤੋਂ ਕਿਵੇਂ ਬਚੀਏ?
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਲੈਣ ’ਚ, ਮਾਲਕ ਦਾ ਨਾਮ ਜਪਣ ’ਚ ਕੋਈ ਜ਼ੋਰ (ਤਾਕਤ) ਨਹੀਂ ਲੱਗਦਾ ਘਰ-ਪਰਿਵਾਰ ਨਹੀਂ ਛੱਡਣਾ, ਕੰਮ-ਧੰਦਾ ਨਹੀਂ ਛੱਡਣਾ, ਸਗੋਂ ਮਾਲਕ ਦੇ ਨਾਮ ਦਾ ਜਾਪ ਕਰਦੇ-ਕਰਦੇ ਤੁਸੀਂ ਮਾਲਕ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਜਾਂਦੇ ਹੋ ਤੇ ਪਰਮਾਨੰਦ ਨੂੰ ਪ੍ਰਾਪਤ ਕਰ ਸਕਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਾਵਨਾ ਦਾ ਸ਼ੁੱਧੀਕਰਨ ਕਿਸੇ ਹੋਰ ਢੰਗ ਨਾਲ ਨਹੀਂ ਹੋ ਸਕਦਾ ਪੈਸੇ ਨਾਲ, ਚੜ੍ਹਾਵੇ ਨਾਲ, ਦਿਖਾਵੇ ਨਾਲ, ਕਦੇ ਭਾਵਨਾ ਸ਼ੁੱਧ ਨਹੀਂ ਹੁੰਦੀ ਆਤਮਾ ਰੂਪੀ ਕੱਪੜੇ ’ਤੇ ਜਨਮਾਂ-ਜਨਮਾਂ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਦੀ ਮੈਲ ਚੜ੍ਹੀ ਹੋਈ ਹੈ ਤੇ ਇਸ ਜਨਮ ’ਚ ਵੀ ਲਗਾਤਾਰ ਚੜ੍ਹਦੀ ਜਾ ਰਹੀ ਹੈ ਇਸ ਮੈਲ ਤੋਂ ਮੁਕਤੀ ਰਾਮ ਨਾਮ ਦੀ ਸਾਬਣ ਨਾਲ ਹੀ ਹੋ ਸਕਦੀ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ’ਚ ਗਿਆਨ ਲਓ ਗਿਆਨ ਰੂਪੀ ਪਾਣੀ ਨਾਲ ਰਾਮ ਨਾਮ ਦੀ ਸਾਬਣ ਲੈ ਕੇ ਇਨਸਾਨਹੌਲੀ-ਹੌਲੀ ਕਾਮ,ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ ਦੀ ਮੈਲ ਨੂੰ ਧੋਂਦਾ ਰਹੇ ਬੁਰਾਈਆਂ ਤੋਂ ਪਰਹੇਜ਼ ਰੱਖੋ, ਫਿਰ ਆਤਮਾ ਪਵਿੱਤਰ ਹੋਵੇਗੀ ਤੇ ਅੰਦਰੋਂ ਮਾਲਕ ਦੇ ਨੂਰੀ ਸਵਰੂਪ ਦੇ ਦਰਸ਼ਨ ਜ਼ਰੂਰ ਹੋਣਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਜਾਪ ਕਰਨ ਨਾਲ ਇਨਸਾਨ ਗ਼ਮ, ਦੁੱਖ, ਦਰਦ, ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਜਾਂਦਾ ਹੈ ਆਪਣੇ ਵਿਚਾਰਾਂ ਦਾ ਸ਼ੁੱਧੀਕਰਨ ਕਰੋ, ਦੀਨਤਾ ਧਾਰਨ ਕਰੋ, ਹੰਕਾਰ ਨਾ ਕਰੋ, ਸਗੋਂ ਦੀਨਤਾ-ਨਿਮਰਤਾ ਨਾਲ ਮਾਲਕ ਦੇ ਨਾਮ ਦਾ ਜਾਪ ਕਰਦੇ ਜਾਓ ਫਿਰ ਦੇਖਣਾ ਕਿ ਕਿਸ ਤਰ੍ਹਾਂ ਮਾਲਕ ਦੇ ਖਜ਼ਾਨਿਆਂ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹ ਜਾਂਦੇ ਹਨ।
Ganesh Chaturthi: ਗਣੇਸ਼ ਚਤੁਰਥੀ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਨੂੰ ਦਿੱਤੇ ਸਫਲਤਾ ਦੇ ਮੰਤਰ
‘ਦੇਵ ਮਹਾਦੇਵਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਵਿਦਿਆਰਥੀ’
Ganesh Chaturthi: (ਸੱਚ ਕਹੂੰ ਨਿਊਜ਼) ਸਰਸਾ। ਗਣੇਸ਼ ਚਤੁਰਥੀ ਦੇ ਸ਼ੁੱਭ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐੱਮਐੱਸਜੀ ਗੁਰੂਕੁਲ ਦੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਭਗਵਾਨ ਗਣੇਸ਼ ਜੀ ਦੇ ਚਰਿੱਤਰ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ। ਆਪ ਜੀ ਨੇ ਫਰਮਾਇਆ ਕਿ ਭਗਵਾਨ ਗਣੇਸ਼ ਜੀ ਬੁੱਧੀ, ਵਿਵੇਕ ਅਤੇ ਗਿਆਨ ਦੇ ਦੇਵਤਾ ਹਨ, ਜਿਨ੍ਹਾਂ ਦੇ ਜੀਵਨ ਤੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਬਹੁਤ ਸਾਰੀਆਂ ਪ੍ਰੇਰਨਾਵਾਂ ਮਿਲਦੀਆਂ ਹਨ। ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਗਣੇਸ਼ ਜੀ ਦਾ ਹਰ ਗੁਣ ਸਾਨੂੰ ਜੀਵਨ ਜਿਊਣ ਦਾ ਤਰੀਕਾ ਸਿਖਾਉਂਦਾ ਹੈ।
ਪੂਜਨੀਕ ਗੁਰੂ ਜੀ ਨੇ ਕਈ ਸਾਲ ਪਹਿਲਾਂ ਮੁੰਬਈ ਦੇ ਲਾਲਬਾਗਚਾ ਰਾਜਾ ’ਚ ਗਣੇਸ਼ ਚਤੁਰਥੀ ’ਤੇ ਹੋਏ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਕਿਹਾ, ਪੂਰਾ ਮੁੰਬਈ ਗਣਪਤੀ ਬੱਪਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਸੀ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਸਤਿਕਾਰ ਦਿੱਤਾ ਸੀ, ਉਹ ਯਾਦਗਾਰੀ ਪਲ ਸਨ। Ganesh Chaturthi
ਪੂਜਨੀਕ ਗੁਰੂ ਜੀ ਨੇ ਗਣੇਸ਼ ਜੀ ਦੇ ਆਦਰਸ਼ਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ
ਨਵੀਆਂ ਚੀਜ਼ਾਂ ਸਿੱਖਣ ਦੀ ਉਤਸੁਕਤਾ: ਗਣੇਸ਼ ਜੀ ਹਮੇਸ਼ਾ ਕੁਝ ਨਵਾਂ ਜਾਣਨ ਲਈ ਉਤਸੁਕ ਰਹਿੰਦੇ ਸਨ। ਇਸੇ ਕਰਕੇ ਉਨ੍ਹਾਂ ਨੂੰ ਸਿੱਖਣ ਅਤੇ ਗਿਆਨ ਦਾ ਸਰਪ੍ਰਸਤ ਮੰਨਿਆ ਜਾਂਦਾ ਸੀ। ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਉਨ੍ਹਾਂ ਵਾਂਗ ਸਿੱਖਦੇ ਰਹਿਣ ਦੀ ਕੋਸ਼ਿਸ਼ ਕਰਨ।
ਗਿਆਨ ਸਾਂਝਾ ਕਰਨ ਦੀ ਪ੍ਰਵਿਰਤੀ: ਪੂਜਨੀਕ ਗੁਰੂ ਜੀ ਨੇ ਆਪ ਜੀ ਨੇ ਫਰਮਾਇਆ ਕਿ ਜਿਸ ਤਰ੍ਹਾਂ ਗਣੇਸ਼ ਜੀ ਹਮੇਸ਼ਾ ਆਪਣੇ ਗਿਆਨ ਨਾਲ ਸਾਰਿਆਂ ਨੂੰ ਲਾਭ ਪਹੁੰਚਾਉਂਦੇ ਸਨ, ਉਸੇ ਤਰ੍ਹਾਂ ਬੱਚਿਆਂ ਨੂੰ ਵੀ ਆਪਣੀ ਸਿੱਖਿਆ ਦੂਜਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਗਿਆਨ ਸਾਂਝਾ ਕਰਨ ਨਾਲ ਹੀ ਵਧਦਾ ਹੈ।
ਦ੍ਰਿੜਤਾ ਅਤੇ ਸੰਘਰਸ਼: ਗਣੇਸ਼ ਜੀ ਦਾ ਜੀਵਨ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਇੱਕ ਉਦਾਹਰਣ ਹੈ। ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਪੂਜਨੀਕ ਗੁਰੂ ਜੀ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਅਸਫਲਤਾ ਤੋਂ ਡਰਨਾ ਨਹੀਂ ਚਾਹੀਦਾ, ਸਗੋਂ ਧੀਰਜ ਅਤੇ ਮਿਹਨਤ ਨਾਲ ਮੰਜ਼ਿਲ ’ਤੇ ਪਹੁੰਚਣਾ ਚਾਹੀਦਾ ਹੈ।
ਨਿਮਰਤਾ ਅਤੇ ਸਰਲਤਾ: ਬੇਅੰਤ ਗਿਆਨ ਅਤੇ ਸ਼ਕਤੀ ਹੋਣ ਦੇ ਬਾਵਜੂਦ, ਗਣੇਸ਼ ਜੀ ਨਿਮਰ ਰਹੇ। ਵਿਦਿਆਰਥੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਹੰਕਾਰ ਨਹੀਂ ਕਰਨਾ ਚਾਹੀਦਾ।
ਸਮੱਸਿਆ ਹੱਲ ਕਰਨ ਦੀ ਯੋਗਤਾ: ਗਣੇਸ਼ ਜੀ ਨੂੰ ਵਿਘਨਹਰਤਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਸਿਆਣਪ ਅਤੇ ਬੁੱਧੀ ਨਾਲ ਹਰ ਸਮੱਸਿਆ ਦਾ ਹੱਲ ਕੱਢਿਆ। ਇਹ ਸੰਦੇਸ਼ ਦਿੱਤਾ ਗਿਆ ਕਿ ਬੱਚਿਆਂ ਨੂੰ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਸਿੱਖਣਾ ਚਾਹੀਦਾ ਹੈ ਅਤੇ ਨਵੇਂ ਹੱਲ ਲੱਭਣੇ ਚਾਹੀਦੇ ਹਨ।
ਸੰਤੁਲਨ ਅਤੇ ਇਕਾਗਰਤਾ: ਗਣੇਸ਼ ਜੀ ਦਾ ਵੱਡਾ ਸਿਰ ਅਤੇ ਛੋਟੀਆਂ ਅੱਖਾਂ ਵੱਡੀ ਸੋਚ ਅਤੇ ਇਕਾਗਰਤਾ ਦਾ ਪ੍ਰਤੀਕ ਹਨ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ ਜੋ ਉਨ੍ਹਾਂ ਦਾ ਧਿਆਨ ਭਟਕਾਉਂਦੀਆਂ ਹਨ।
ਮਾਪਿਆਂ ਦਾ ਸਤਿਕਾਰ: ਗਣੇਸ਼ ਜੀ ਦਾ ਸਭ ਤੋਂ ਮਸ਼ਹੂਰ ਪ੍ਰਸੰਗ ਹੈ ਜਦੋਂ ਉਨ੍ਹਾਂ ਨੇ ਪੂਰੀ ਦੁਨੀਆ ਦੀ ਪਰਿਕਰਮਾ ਕਰਨ ਦੀ ਬਜਾਏ ਆਪਣੇ ਮਾਤਾ-ਪਿਤਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪਰਿਕਰਮਾ ਕੀਤੀ ਅਤੇ ਪ੍ਰਥਮ ਪੂਜਨੀਕ ਅਖਵਾਏ। ਇਹ ਸਾਨੂੰ ਸਿਖਾਉਂਦਾ ਹੈ ਕਿ ਮਾਪਿਆਂ ਅਤੇ ਗੁਰੂਜਨਾਂ ਦਾ ਸਤਿਕਾਰ ਸਭ ਤੋਂ ਮਹੱਤਵਪੂਰਨ ਹੈ। Ganesh Chaturthi
ਸ਼ਾਂਤ ਅਤੇ ਸਕਾਰਾਤਮਕ ਰਹਿਣਾ: ਗਣੇਸ਼ ਜੀ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸਨ ਅਤੇ ਸਾਰਿਆਂ ਨੂੰ ਦਿਆਲਤਾ ਨਾਲ ਜੋੜਦੇ ਸਨ। ਵਿਦਿਆਰਥੀਆਂ ਨੂੰ ਮੁਸ਼ਕਲ ਸਮੇਂ ਵਿੱਚ ਵੀ ਸ਼ਾਂਤ ਰਹਿ ਕੇ ਅਤੇ ਸਕਾਰਾਤਮਕ ਸੋਚ ਕੇ ਅੱਗੇ ਵਧਣਾ ਚਾਹੀਦਾ ਹੈ।
ਪੂਜਨੀਕ ਗੁਰੂ ਜੀ ਦਾ ਸੱਦਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਜੇਕਰ ਬੱਚੇ ਭਗਵਾਨ ਗਣੇਸ਼ ਜੀ ਦੀਆਂ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਤਾਂ ਉਹ ਨਾ ਸਿਰਫ਼ ਪੜ੍ਹਾਈ ਵਿੱਚ ਸਗੋਂ ਜੀਵਨ ਦੇ ਹਰ ਖੇਤਰ ਵਿੱਚ ਸਫਲ ਹੋਣਗੇ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਗਣੇਸ਼ ਜੀ ਦਾ ਆਦਰਸ਼ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਬੁੱਧੀ ਅਤੇ ਗਿਆਨ ਦੇ ਨਾਲ-ਨਾਲ ਸਖ਼ਤ ਮਿਹਨਤ, ਨਿਮਰਤਾ, ਦਿਆਲਤਾ, ਸਕਾਰਾਤਮਕਤਾ ਅਤੇ ਮਾਪਿਆਂ ਅਤੇ ਗੁਰੂਜਨਾਂ ਦਾ ਸਤਿਕਾਰ ਸਫਲਤਾ ਦਾ ਰਾਹ ਖੋਲ੍ਹਦਾ ਹੈ।
ਇਹ ਵੀ ਪੜ੍ਹੋ: ਮਨ ਅਜਿਹੀ ਜ਼ਾਲਮ ਚੀਜ਼ ਹੈ ਜੋ ਇਨਸਾਨ ਨੂੰ ਤਿੱਗੜੀ ਨਾਚ ਨਚਾਉਂਦਾ ਰਹਿੰਦੈ, ਇਸ ਤੋਂ ਕਿਵੇਂ ਬਚੀਏ?
‘ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁੱਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ’
Dera Sacha Sauda: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦੇ ਹਨ। ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ।
Read Also : ‘ਜਾਇਜ ਮੰਗ ਪੂਰੀ ਕਰਵਾਉਣ ਲਈ ਇਸ ਤਰ੍ਹਾਂ ਕਰੋ ਸਿਮਰਨ, ਮਾਲਕ ਤੁਹਾਡੀ ਜਾਇਜ ਮੰਗ ਸੁਣੇਗਾ ਵੀ ਤੇ ਪੂਰੀ ਵੀ ਕਰੇਗਾ’
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ ਦਿੰਦਾ ਹੈ। ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ। ਬਹੁਤ ਹੀ ਭਾਗਾਂ ਵਾਲੇ, ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁੱਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ’ਚ ਦਰਸ਼-ਦੀਦਾਰ ਕਰ ਲਿਆ ਕਰਦੇ ਹਨ।
Dera Sacha Sauda
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ। ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ’ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ। ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ। ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ’ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ।
ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ | Dera Sacha Sauda
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁੱਗ ’ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਸੁਆਮੀ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ। ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ। ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ , ਵਿਹਾਰ ਦੇ ਸੱਚੇ ਬਣੋ।
ਵਿਹਾਰ ਤੋਂ ਕਦੇ ਕੋਈ ਦੁਖੀ ਨਾ ਹੋਵੇ | Dera Sacha Sauda
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਤੋਂ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ। ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ’ਤੇ ਚੱਲਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ। ਇਸ ਘੋਰ ਕਲਿਯੁੱਗ ’ਚ ਆਪਣੇ ਹੰਕਾਰ ਨੂੰ ਛੱਡ ਦਿਓ, ਜੋ ਪੀਰ-ਫ਼ਕੀਰ ਦੇ ਬਚਨਾਂ ਨੂੰ ਸੁਣ ਕੇ ਮੰਨ ਲੈਂਦੇ ਹਨ, ਉਨ੍ਹਾਂ ਨੂੰ ਹੀ ਤਮਾਮ ਖੁਸ਼ੀਆਂ ਮਿਲਦੀਆਂ ਹਨ। ਜੋ ਮਨ ਮਤੇ ਚੱਲਦੇ ਹਨ, ਮਨ ਦੇ ਕਹੇ ਅਨੁਸਾਰ ਚੱਲਦੇ ਹਨ, ਖੁਸ਼ੀਆਂ ਕੋਲ ਹੁੰਦੇ ਹੋਏ ਵੀ ਉਹ ਖੁਸ਼ੀਆਂ ਹਾਸਲ ਨਹੀਂ ਕਰ ਪਾਉਂਦੇ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਲਿਯੁੱਗ ’ਚ ਜ਼ਰੂਰੀ ਹੈ ਬਚਨਾਂ ਦੇ ਪੱਕੇ ਰਹੋ, ਦ੍ਰਿੜ ਵਿਸ਼ਵਾਸ ਰੱਖੋ ਤੇ ਚੱਲਦੇ-ਫਿਰਦੇ ਕੰਮ-ਧੰਦਾ ਕਰਦੇ ਸਿਮਰਨ ਕਰਦੇ ਰਹੋ ਤਾਂ ਕਿ ਮਾਲਕ ਦੀ ਕ੍ਰਿਪਾ-ਦ੍ਰਿਸ਼ਟੀ ਵਰਸਦੀ ਰਹੇ ਤੇ ਇਨਸਾਨ ਉਸਦੇ ਰਹਿਮੋ-ਕਰਮ ਨਾਲ ਅੰਦਰੋਂ-ਬਾਹਰੋਂ ਮਾਲਾਮਾਲ ਹੁੰਦਾ ਰਹੇ।
Saint Dr. MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪੀਰੋ, ਮੁਰਸ਼ਿਦੇ-ਕਾਮਿਲ ਦਾ ਰਹਿਮੋ–ਕਰਮ ਇੱਕ ਅਜਿਹੇ ਨਸ਼ੇ, ਮਸਤੀ ਦੇ ਰੂਪ ’ਚ ਛਾਇਆ ਹੋਇਆ ਹੈ ਕਿ ਜੀਵ-ਆਤਮਾਵਾਂ ਦੇ ਪੈਰ ਧਰਤੀ ’ਤੇ ਨਹੀਂ ਲੱਗ ਰਹੇ ਹਨ। ਇਸ ਸੰਸਾਰ ’ਚ ਲੋਕ ਪਤਾ ਨਹੀਂ ਕੀ ਭਾਵਨਾ ਲੈ ਕੇ ਆਉਂਦੇ ਹਨ। ਕਈ ਲੋਕ ਆਜ਼ਾਦ ਹੁੰਦੇ ਹੋਏ ਵੀ ਗੁਲਾਮ ਬਣ ਜਾਂਦੇ ਹਨ ਅਤੇ ਕਈ ਗੁਲਾਮ ਹੁੰਦੇ ਹੋਏ ਆਜ਼ਾਦ ਹੋ ਜਾਂਦੇ ਹਨ।
ਇਸ ਸੰਸਾਰ ’ਚ ਲੋਕ ਚੰਦ ਨੋਟਾਂ ਲਈ ਕਿਸੇ ਨਾ ਕਿਸੇ ਦੇ ਗੁਲਾਮ ਬਣ ਜਾਂਦੇ ਹਨ। ਥੋੜ੍ਹੇ ਪੈਸੇ ਲਈ ਸਾਰੀ ਉਮਰ ਦੀ ਗੁਲਾਮੀ ਕਰਦੇ ਹਨ। ਪਸ਼ੂਆਂ ਵਾਂਗ ਜੀਵਨ ਗੁਜ਼ਾਰਦੇ ਹਨ ਅਤੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਜ਼ਮੀਰ ਦੀ ਅਵਾਜ਼ ਸੁਣਦੇ ਹਨ ਅਤੇ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਬੇਇੰਤਹਾ ਮੁਹੱਬਤ ਕਰਦੇ ਹੋਏ ਉਸ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ।
Saint Dr. MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੀ ਦਇਆ-ਮਿਹਰ, ਰਹਿਮਤ, ਦਇਆ-ਦ੍ਰਿਸ਼ਟੀ ਦੇ ਕਾਬਲ ਬਣਨਾ ਹਰ ਪ੍ਰਾਣੀ ਲਈ ਜ਼ਰੂਰੀ ਹੈ। ਸਾਡੇ ਸਾਰੇ ਧਰਮਾਂ, ਮਜ਼ਹਬਾਂ ਦੀ ਇਹੀ ਸਿੱਖਿਆ ਹੈ ਕਿ ਤੁਸੀਂ ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ। ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਤਾਂ ਕਿ ਉਸ ਦੇ ਸਿਮਰਨ ਨਾਲ ਤੁਸੀਂ ਉਸਦੀ ਦਇਆ-ਮਿਹਰ, ਰਹਿਮਤ, ਕ੍ਰਿਪਾ-ਦ੍ਰਿਸ਼ਟੀ ਦੇ ਲਾਇਕ ਬਣ ਜਾਓ।
Read Also : ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਹਮੇਸ਼ਾ ਲਈ ਸੱਚੀ ਮਸਤੀ ਦਿਲੋ-ਦਿਮਾਗ ’ਚ ਸੰਜੋਣਾ ਚਾਹੁੰਦੇ ਹੋ, ਜੋ ਕਦੇ ਖ਼ਤਮ ਨਾ ਹੋਵੇ, ਤਾਂ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਕਰਿਆ ਕਰੋ। ਮਾਲਕ ਦੇ ਨਾਮ ਦਾ ਸਿਮਰਨ ਹੀ ਆਵਾਗਮਨ ਤੋਂ ਆਜ਼ਾਦ ਕਰਵਾਉਂਦਾ ਹੈ ਅਤੇ ਮਾਲਕ ਨਾਲ ਮਿਲਾ ਦਿੰਦਾ ਹੈ। ਇਸ ਲਈ ਚਲਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ, ਸਤਿਗੁਰ ਦਾ ਸ਼ੁਕਰਾਨਾ ਕਰੋ।
ਸਤਿਗੁਰ ਦਾ ਸ਼ੁਕਰਾਨਾ ਕਰਨ ਨਾਲ ਹੋਰ ਜ਼ਿਆਦਾ ਉਸਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣੋਗੇ। ਉਹ ਆਪਣਾ ਸ਼ੁਕਰਾਨਾ ਨਹੀਂ ਲੈਂਦਾ ਪਰ ਬਦਲੇ ’ਚ ਦਇਆ-ਮਿਹਰ, ਰਹਿਮਤ ਲੁਟਾ ਦਿੰਦਾ ਹੈ। ਇਸ ਲਈ ਇਨਸਾਨ ਦਾ ਫ਼ਰਜ਼ ਹੈ ਕਿ ਆਪਣੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗਾੱਡ, ਖੁਦਾ, ਰੱਬ ਦਾ ਜਿੰਨਾ ਧੰਨਵਾਦ, ਸ਼ੁਕਰਾਨਾ ਹੋ ਸਕੇ ਕਰਦਾ ਰਹੇ ਤਾਂ ਮਾਲਕ ਦੀ ਦਇਆ-ਮਿਹਰ ਜ਼ਰੂਰ ਵਰਸਦੀ ਹੈ। ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਆਦਮੀ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦਾ ਹੈ।
ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ
ਰੂਹਾਨੀਅਤ: ਸੰਤ ਦੱਸਦੇ ਹਨ ਪਰਮਾਤਮਾ ਨੂੰ ਪਾਉਣ ਦਾ ਤਰੀਕਾ : Saint Dr MSG
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਸੰਸਾਰ ’ਚ ਇਹ ਕੋਈ ਨਹੀਂ ਜਾਣਦਾ ਸੀ ਕਿ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਅਜਿਹੀ ਕੋਈ ਸੁਪਰੀਮ ਪਾਵਰ ਹੈ, ਅਜਿਹੀ ਕੋਈ ਸ਼ਕਤੀ ਹੈ, ਜੋ ਸਭ ਦੇ ਅੰਦਰ ਮੌਜ਼ੂਦ ਹੈ ਤੇ ਉਸ ਨੂੰ ਬੁਲਾਇਆ ਜਾਵੇ ਤਾਂ ਉਹ ਇਸ ਜਹਾਨ ਦੇ ਤਾਂ ਕੀ ਅਗਲੇ ਜਹਾਨ ਦੇ ਵੀ ਕੰਮ ਸੰਵਾਰ ਦਿੰਦਾ ਹੈ।
Saint Dr MSG ਜੀ ਫ਼ਰਮਾਉਦੇ ਹਨ ਕਿ ਮਾਲਕ ਸਰੂਪ ਗੁਰੂ, ਮੁਰਸ਼ਿਦ-ਏ-ਕਾਮਿਲ ਇਸ ਦੁਨੀਆਂ ’ਚ ਆਏ, ਉਨ੍ਹਾਂ ਦੱਸਿਆ ਕਿ ਅਜਿਹੀ ਕੋਈ ਤਾਕਤ ਹੈ, ਜਿਸ ਨੂੰ ਇਨਸਾਨ ਇਸਤੇਮਾਲ ਕਰ ਸਕਦਾ ਹੈ, ਜਿਸ ਨੂੰ ਇਨਸਾਨ ਪ੍ਰਾਪਤ ਵੀ ਕਰ ਸਕਦਾ ਹੈ ਅਜਿਹੀ ਤਾਕਤ , ਅਜਿਹੀ ਸ਼ਕਤੀ ਜੋ ਸਭ ਦੇ ਅੰਦਰ ਹੈ, ਗੁਰੂ, ਮੁਰਸ਼ਿਦ ਨੇ ਉਸ ਨਾਲ ਗੱਲ ਕਰਨ ਦਾ ਤਰੀਕਾ ਦੱਸਿਆ
ਤੁਸੀਂ ਕਿਵੇਂ ਉਸ ਤਾਕਤ ਨਾਲ ਗੱਲ ਕਰ ਸਕਦੇ ਹੋ, ਕਿਵੇਂ ਉਸ ਤਾਕਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਜ਼ਿੰਦਗੀ ’ਚ ਬਹਾਰਾਂ ਲਿਆ ਸਕਦੇ ਹੋ ਤੇ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ, ਬਿਮਾਰੀਆਂ ਨੂੰ ਉਡਾ ਸਕਦੇ ਹੋ ਅਤੇ ਉਹ ਤਰੀਕਾ ਦੱਸਿਆ ਉਸ ਸੁਪਰੀਮ ਪਾਵਰ ਦਾ, ਜਿਸ ਨੂੰ ‘ਨਾਮ’ ਕਹਿੰਦੇ ਹਨ ਬਾਇ-ਨੇਮ ਕਿ ਉਸ ਨੂੰ ਕਿਵੇਂ ਬੁਲਾਉਣਾ ਹੈ? ਉਹ ਗੁਰੂ ਮੰਤਰ, ਉਹ ਜੁਗਤੀ, ਉਹ ਮੈਥਡ, ਉਹ ਤਰੀਕਾ ਜਿਸ ਦੀ ਵਰਤੋਂ ਕਰਨ ਨਾਲ ਤੁਹਾਡੇ ਅੰਦਰ ਉਸ ਦੀ ਸ਼ਕਤੀ ਜਾਗ ਜਾਂਦੀ ਹੈ ਤੇ ਤੁਹਾਡੀ ਸ਼ਕਤੀ ਕਈ ਗੁਣਾ ਵਧ ਜਾਂਦੀ ਹੈ ਤੇ ਵਧੀ ਹੋਈ ਸ਼ਕਤੀ ਨਾਲ ਤੁਸੀਂ ਪਰਮਾਨੰਦ ਲੈ ਸਕਦੇ ਹੋ, ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
ਬਚਨਾਂ ’ਤੇ ਅਮਲ ਕਰੋ | Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਤ, ਪੀਰ-ਫ਼ਕੀਰ, ਗੁਰੂਮੰਤਰ, ਮੈਥਡ ਆਫ਼ ਮੈਡੀਟੇਸ਼ਨ ਦੱਸਦੇ ਹਨ ਗੁਰੂਮੰਤਰ ਦਾ ਜਾਪ ਕਰੋ, ਅਭਿਆਸ ਕਰੋ, ਤਾਂ ਸੰਤ ਜੋ ਦੱਸਦੇ ਹਨ ਉਸ ਨੂੰ ਤੁਸੀਂ ਪ੍ਰਾਪਤ ਵੀ ਕਰ ਸਕਦੇ ਹੋ । ਸੰਤ ਦੱਸਦੇ ਹਨ ਕਿ ਤੁਹਾਡੇ ਅੰਦਰ ਅੰਮਿ੍ਰਤ, ਹਰੀਰਸ, ਆਬੋ-ਹਯਾਤ ਹੈ ਤੇ ਇਸ ਨੂੰ ਤੁਸੀ ਪ੍ਰਾਪਤ ਕਰ ਸਕਦੇ ਹੋ ਸੰਤ ਦੱਸਦੇ ਹਨ ਕਿ ਤੁਹਾਨੂੰ ਉਹ ਸਾਰੀਆਂ ਖੁਸ਼ੀਆਂ ਮਿਲਣਗੀਆਂ, ਜਿਨ੍ਹਾਂ ਦੀ ਕਦੇ ਕਲਪਨਾ ਤੁਸੀਂ ਨਹੀਂ ਕੀਤੀ ਹੋਵੇਗੀ ਉਹ ਪਰਮਾਨੰਦ ਮਿਲੇਗਾ, ਉਹ ਲੱਜ਼ਤ ਮਿਲੇਗੀ, ਜੋ ਖ਼ਤਮ ਨਹੀਂ ਹੁੰਦੀ ਬਸ ਤੁਸੀਂ ਬਚਨਾਂ ’ਤੇ ਅਮਲ ਕਰੋ ਜੋ ਲੋਕ ਬਚਨਾਂ ਨੂੰ ਮੰਨ ਕੇ ਅਮਲ ਕਰਦੇ ਹਨ, ਉਨ੍ਹਾਂ ਨੂੰ ਅੰਦਰ-ਬਾਹਰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਬਚਨ ਪੀਰ, ਫ਼ਕੀਰਾਂ ਦੇ ਖੁਦ ਦੇ ਨਹੀਂ ਹੁੰਦੇ, ਸਗੋਂ ਉਹ ਅੱਲ੍ਹਾ, ਵਾਹਿਗੁਰੂ, ਮਾਲਕ ਦੇ ਬਚਨ ਸੁਣਾਉਦੇ ਹਨ ਜੋ ਲੋਕ ਸੁਣ ਕੇ ਮੰਨ ਜਾਂਦੇ ਹਨ, ਜ਼ਿੰਦਗੀ ’ਚ ਬਹਾਰਾਂ ਆ ਜਾਂਦੀਆਂ ਹਨ ਤੇ ਜੋ ਲੋਕ ਨਹੀਂ ਮੰਨਦੇ, ਉਹ ਦੁਖੀ, ਪਰੇਸ਼ਾਨ ਗਮਗੀਨ ਰਹਿੰਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੂਜਨੀਕ ਗੁਰੂ ਜੀ ਨੇ ਦੱਸਿਆ ‘ਗੁਰੂ’ ਬਾਰੇ
Guru Purnima ਗੁਰੂ ਪੁੰਨਿਆ ਦੇ ਸ਼ੁੱਭ ਦਿਹਾੜੇ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ  ‘ਗੁ’ ਦਾ ਮਤਲਬ ਹੈ ਅੰਧਕਾਰ ਅਤੇ ‘ਰੂ’ ਦਾ ਮਤਲਬ ਹੈ ਪ੍ਰਕਾਸ਼ ‘ਗੁ’, ‘ਰੂ’ ਇਹ ਸ਼ਬਦ ਜੋੜਨ ਨਾਲ ਬਣਦਾ ਹੈ, ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਗਾ ਦੇਵੇ ਮੰਤਰਾ, ਸ਼ਬਦ, ਜੁਗਤੀ, ਮੈਥਡ ਭਾਵ ਗੁਰੂ, ਜੋ ਮਾਲਕ ਦੇ ਸ਼ਬਦਾਂ ਦਾ ਖੁਦ ਅਭਿਆਸ ਕਰਦਾ ਹੈ, ਉਸ ਨੂੰ ਉਹ ਜੋ ਤਜ਼ੁਰਬਾ ਹੁੰਦਾ ਹੈ, ਉਹ ਦੁਨੀਆ ਨੂੰ ਦੇਵੇ, ਉਸ ਨੂੰ ਕਿਹਾ ਜਾਂਦਾ ਹੈ ਗੁਰੂਮੰਤਰ, ਕਲਮਾ, ਮੈਥਡ ਆਫ ਮੈਡੀਟੇਸ਼ਨ, ਨਾਮ-ਸ਼ਬਦ ਪਰ ਉਹ ਗੁਰੂ ਦਾ ਮੰਤਰ ਨਹੀਂ ਹੁੰਦਾ ਉਹ ਮੰਤਰ ਹੁੰਦਾ ਹੈ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਪਰਮਾਤਮਾ ਦਾ।
ਹੁਣ ਤੁਸੀਂ ਲੋਕ ਬੈਠੇ ਹੋਂ, ਤੁਹਾਨੂੰ ਬੰਦਾ-ਬੰਦਾ ਕਹੀਏ, ਇਨਸਾਨ-ਇਨਸਾਨ ਕਹੀਏ, ਕੀ ਤੁਹਾਡੇ ’ਚੋਂ ਕੋਈ ਉਠੇਗਾ? ਕਿਸੇ ਦਾ ਵੀ ਨਾਂਅ ਲੈ ਦੇਈਏ ਤਾਂ ਝਟ ਖੜ੍ਹੇ ਹੋ ਜਾਵੋਂਗੇ ਅੱਜ ਦੇ ਯੁੱਗ ਦੇ ਦੌਰ ’ਚ ਦੇਵਤਿਆਂ ਨੂੰ, ਫਰਿਸ਼ਤਿਆਂ ਨੂੰ ਵੀ ਲੋਕ ਮਾਲਕ ਮੰਨਣ ਲੱਗ ਜਾਂਦੇ ਹਨ, ਭਗਵਾਨ ਕਹਿਣ ਲੱਗ ਜਾਂਦੇ ਹਨ ਇਸ ਲਈ ਉਸ ਓਮ, ਅੱਲ੍ਹਾ-ਤਾਅਲਾ, ਦ ਸੁਪਰੀਮ ਪਾਵਰ ਗੌਡ, ਇੱਕ-ਓਂਕਾਰ, ਓਮ ਯਾਨੀ ਇਹ ਸਾਰੇ ਇੱਕ ਹੀ ਨਾਂਅ ਹਨ, ਵੱਖ-ਵੱਖ ਲੱਗਦੇ ਜ਼ਰੂਰ ਹਨ, ਭਾਵ ਉਹ ਇੱਕ ਸ਼ਕਤੀ ਦਾ ਨਾਂਅ ਕੀ ਹੈ? ਉਸ ਨੂੰ ਨਾਮ ਨਾਲ ਪੁਕਾਰਨਾ ਹੀ ਗੁਰੂਮੰਤਰ ਹੈ, ਕਲਮਾ ਹੈ ਤਾਂ ਸੰਤ ਪਹਿਲਾਂ ਅਭਿਆਸ ਕਰਦੇ ਹਨ। (Guru Purnima)
ਮਾਲਕ ਦਾ ਭੇਦ ਦੱਸਦੇ ਹਨ ਸੰਤ, ਪੀਰ-ਫਕੀਰ
ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਕੋਈ ਵੀ ਗੇਮ ਹੈ ਉਸ ਦਾ ਕੋਚ ਚਾਹੀਦਾ ਹੈ, ਕੋਈ ਵੀ ਪੜ੍ਹਾਈ ਸਕੂਲਾਂ ’ਚ, ਕਾਲਜਾਂ ’ਚ ਕਰਵਾਈ ਜਾਂਦੀ ਹੈ, ਉਸ ਲਈ ਟੀਚਰ, ਮਾਸਟਰ, ਲੈਕਚਰਾਰ ਚਾਹੀਦਾ ਹੈ ਕੀ ਤੁਸੀਂ ਕੋਈ ਸਕੂਲ ਵੇਖਿਆ ਹੈ, ਕਾਲਜ ਵੇਖਿਆ ਹੈ, ਜਿੱਥੇ ਟੀਚਰ-ਮਾਸਟਰ ਨਾ ਹੋਣ, ਕਿਤਾਬਾਂ ਪਈਆਂ ਹਨ ਲੋਕ ਜਾਂਦੇ ਹਨ, ਪੜ੍ਹ ਲੈਂਦੇ ਹਨ ਅਤੇ ਪੜ੍ਹ ਕੇ ਡਿਗਰੀਆਂ ਹਾਸਲ ਕਰ ਰਹੇ ਹੋਣ, ਕੀ ਹੈ ਕੋਈ ਅਜਿਹਾ? ਨਹੀਂ ਹੈ ਨਾ, ਇਹ ਤਾਂ ਦੁਨੀਆਵੀ ਪੜ੍ਹਾਈ ਹੈ, ਜਿਹੜਾ ਲਿਖਿਆ ਉਹ ਜਾਂ ਤਾਂ ਇਤਿਹਾਸ ਹੈ ਜਾਂ ਪ੍ਰੈਕਟੀਕਲੀ ਜਿੰਦਗੀ ’ਚ ਦਿਸਦਾ ਹੈ, ਪਰ ਅੱਲ੍ਹਾ, ਵਾਹਿਗੁਰੂ, ਰਾਮ, ਗੌਡ, ਖੁਦਾ, ਰੱਬ, ਉਸ ਤੱਕ ਜਾਣ ਵਾਲਾ ਦਾ ਰਾਹ ਤਾਂ ਦਿਖਦਾ ਹੀ ਨਹੀਂ ਉਹ ਖੁਦ ਵੀ ਸਾਹਮਣੇ ਹੁੰਦੇ ਹੋਏ ਨਜ਼ਰ ਨਹੀਂ ਆਉਂਦਾ , ਕਿਉਂਕਿ ਅੱਖਾਂ ਦੇ ਅੱਗੇ ਪਰਦੇ ਆਏ ਹੋਏ ਹਨ,
ਜਿਵੇਂ ਮੋਤੀਆਬਿੰਦ ਹੋ ਜਾਂਦਾ ਹੈ, ਇੱਕ ਝਿੱਲੀ ਹੁੰਦੀ ਹੈ ਸਫੈਦ-ਚਿੱਟੇ ਰੰਗ ਦੀ, ਉਹ ਅੱਖਾਂ ਦਾ ਜੋ ਬਿਲਕੁਲ ਸੈਂਟਰ ਹੈ, ਜਿਸ ਨੂੰ ਸਟਾਰ ਬੋਲੋ, ਤਾਰਾ ਬੋਲੋ, ਕੁਝ ਵੀ ਬੋਲੋ, ਉਸ ਦੇ ਅੱਗੇ ਆ ਜਾਂਦੀ ਹੈ, ਦਿਸਣਾ ਧੁੰਦਲਾ ਹੋ ਜਾਂਦਾ ਹੈ, ਉਹ ਪਰਤ ਮੋਟੀ ਹੁੰਦੀ ਜਾਂਦੀ ਹੈ , ਦਿਸਣਾ ਘੱਟ ਹੋ ਜਾਂਦਾ ਹੈ, ਤਾਂ ਥੋੜਾ ਜਿਹਾ ਕਟ ਲਾਉਂਦੇ ਹਨ ਉਸ ਨੂੰ ਬਾਹਰ ਕਰ ਦਿੰਦੇ ਹਨ, ਮੋਤੀਏ ਦਾ ਆਪ੍ਰੇਸ਼ਨ ਹੋ ਗਿਆ ਸੰਤਾਂ ਨੇ ਲਿਖਿਆ ਹੈ ਕਿ ਅੱਜ ਦੀ ਦੁਨੀਆਂ ਨੂੰ ਮੋਤੀਆਬਿੰਦ ਹੋਇਆ ਪਿਆ ਹੈ, ‘‘ ਹੈ ਘਟ ਮੇਂ ਦਿਖੇ ਨਹੀਂ, ਲਾਹਨਤ ਐਸੀ ਜਿੰਦ, ਤੁਲਸੀ ਇਸ ਸੰਸਾਰ ਕੋ ਭਯੋ ਮੋਤੀਆਬਿੰਦ’’, ਕਿ ਅੰਦਰ ਹੁੰਦੇ ਹੋਏ ਵੀ ਨਹੀਂ ਦਿਸਦਾ, ਅੰਦਰ ਉਸ ਦੀ ਆਵਾਜ ਚੱਲਦੇ ਹੋਏ ਵੀ ਨਹੀਂ ਸੁਣਦੀ, ਤਾਂ ਮੋਤੀਆਬਿੰਦ ਹੋਇਆ ਪਿਆ ਹੈ, ਆਪ੍ਰੇਸ਼ਨ ਤਾਂ ਕਰਨਾ ਪਵੇਗਾ ਕੋਈ ਤਾਂ ਟੀਚਰ-ਲੈਕਚਰਾਰ ਚਾਹੀਦਾ ਹੈ, ਤਾਂ ਸੰਤ, ਪੀਰ-ਪੈਗੰਬਰ ਦੇ ਨਾਂਅ ਨਾਲ ਮਸ਼ਹੂਰ ਹਨ, ਜਿਨ੍ਹਾਂ ਨੂੰ ਫਕੀਰ ਕਹਿ ਲਓ, ਸੰਤ ਕਹਿ ਲਓ, ਪੀਰ ਕਹਿ ਲਓ ਜੋ ਸਹੀ ਰਾਹ ਦਿਖਾਵੇ
ਪ੍ਰਭੂ-ਪ੍ਰਮਾਤਮਾ ਦਾਤਾ ਹੈ, ਮੰਗਤਾ ਨਹੀਂ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਪੀਰ, ਸੰਤ, ਫਕੀਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਸੁਣਾ ਕੇ ਤੇ ਬਦਲੇ ’ਚ ਝੋਲੀ ਫੈਲਾ ਲੈਣਾ ਕਿ ਮੈਨੂੰ ਵੀ ਪਾਓ ਭਗਵਾਨ, ਅੱਲ੍ਹਾ, ਵਾਹਿਗੁੁਰੂ, ਰਾਮ ਦਾਤਾ ਸੀ, ਦਾਤਾ ਹੈ ਤੇ ਦਾਤਾ ਹੀ ਰਹੇਗਾ ਜੇਕਰ ਉਹ ਦਾਤਾ ਹੈ ਤਾਂ ਉਸ ਦਾ ਫਕੀਰ ਮੰਗਤਾ ਕਿਵੇਂ ਹੋ ਸਕਦਾ ਹੈ? ਸੁਆਲ ਹੀ ਪੈਦਾ ਨਹੀਂ ਹੁੰਦਾ ਜੇਕਰ ਤੁਸੀਂ ਕਰਮ ਕਰਕੇ ਖਾ ਸਕਦੇ ਹੋ ਤਾਂ ਹੱਥ-ਪੈਰ ਸਾਡੇ ਵੀ ਹਨ, ਅਸੀਂ ਕਿਉਂ ਨਹੀਂ ਕਰ ਸਕਦੇ, ਭਾਈ, ਕਿਸ ਨੇ ਰੋਕਿਆ ਹੈ ਕਰਮ ਕਰਨ ਤੋਂ ਕਰਮ ਕਰਕੇ ਖਾਓ, ਮਿਹਨਤ ਦੀ ਹੱਕ-ਹਲਾਲ ਦੀ ਅਸੀਂ ਸੰਤ ਦੂਜਿਆ ਨੂੰ ਸਿੱਖਿਆ ਦਈਏ ਤੇ ਖੁਦ ਬੈਠੇ-ਬੈਠੇ ਖਾਈਏ ਕਿਸ ਗ੍ਰੰਥ ’ਚ ਲਿਖਿਆ ਹੈ?
ਭਗਵਾਨ ਨੂੰ ਤੁਸੀਂ ਦੂਰ ਸਮਝਦੇ ਹੋ ਇਹੀ ਤੁਹਾਡੀ ਨਾਦਾਨੀ ਹੈ
ਚਲੋ, ਅਸੀਂ ਤੁਹਾਡੇ ਤੋਂ ਮੰਗੀਏ ਓਮ, ਹਰਿ, ਅੱਲ੍ਹਾ, ਵਾਹਿਗੁਰੂ ਦੇ ਨਾਂਅ ’ਤੇ 100 ਰੁਪਏ ਤੁਸੀਂ ਸਾਨੂੰ ਦੇ ਦਿਓ 20 ਅਸੀਂ ਲੈ ਲਏ 80 ਭਗਵਾਨ ਤੱਕ ਪਹੁੰਚਾ ਦਿੱਤੇ, ਫਿਰ ਤਾਂ ਥੋੜ੍ਹੀ ਜਿਹੀ ਜਾਇਜ ਗੱਲ ਲੱਗਦੀ ਹੈ ਪਰ ਇੱਥੇ ਤਾਂ 100 ਦਾ 100 ਖੁਦ ਹੀ ਰਗੜ ਜਾਂਦੇ ਹਨ, ਕੀ ਇਹ ਸੱਚਾਈ ਨਹੀਂ ਕੌੜੀਆਂ ਲੱਗਣਗੀਆਂ ਗੱਲਾਂ ਤੁਹਾਨੂੰ, ਪਰ ਸੱਚ ਤਾਂ ਸੱਚ ਰਹਿੰਦਾ ਹੈ ਉਹ ਤਾਂ ਦਾਤਾ ਹੈ ਦਾਤਾ, ਮੰਗਤਾ ਨਹੀਂ ਹੈ, ਸਾਰੇ ਧਰਮਾਂ ’ਚ ਪੁਕਾਰ-ਪੁਕਾਰ ਕੇ ਕਿਹਾ ਹੈ ਕਿ ਮਾਲਕ ਦੇ ਮੰਗਤੇ ਬਣੋ, ਜੇਕਰ ਤੁਸੀਂ ਮਾਲਕ ਨੂੰ ਹੀ ਦੇਣ ਚਲੇ ਜਾਂਦੇ ਹੋ ਤਾਂ ਉਹ ਸੋਚਦਾ ਹੈ ਕਿ ਇਸ ਦੇ ਕੋਲ ਤਾਂ ਪਹਿਲਾਂ ਹੀ ਫਾਲਤੂ ਹੈ ਜੋ ਮੈਨੂੰ ਦੇਣ ਆ ਰਿਹਾ ਹੈ, ਇਸ ਨੂੰ ਹੋਰ ਦੇਣ ਦੀ ਕੀ ਜ਼ਰੂਰਤ ਹੈ? ਇਸ ਲਈ ਨਾ ਤਾਂ ਸੰਤ ਲੈਂਦੇ ਹਨ ਤੇ ਓਮ, ਅੱਲ੍ਹਾ, ਵਾਹਿਗੁਰੂ ਨੇ ਤਾਂ ਲੈਣਾ ਹੀ ਕੀ ਹੈ, ਉਹ ਤਾਂ ਦਾਤਾ ਹੈ , ਜੋ ਤੁਹਾਨੂੰ ਬਣਾ ਸਕਦਾ ਹੈ ਕੀ ਤੁਹਾਡੇ ਬਣਾਏ ਕਾਗਜ਼ ਦੇ ਟੁਕੜੇ ਰੁਪਏ ਨੂੰ ਨਹੀਂ ਬਣਾ ਸਕਦਾ ਹੈ,
ਸੋਚੋ ਜਰਾ, ਕਹਿਣ ਦਾ ਮਤਲਬ ਤੁਹਾਡੇ ਅੰਦਰ ਹੁੰਦੇ ਹੋਏ ਵੀ ਉਸ ਭਗਵਾਨ ਨੂੰ ਤੁਸੀਂ ਦੂਰ ਸਮਝਦੇ ਹੋ ਇਹੀ ਤੁਹਾਡੀ ਨਾਦਾਨੀ ਹੈ ਜਾਂ ਇੰਜ ਕਹੀਏ ਕਾਮ ਵਾਸ਼ਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਮਾਇਆ ਦੇ ਪਰਦੇ ਹਨ ਜਾਂ ਇੰਜ ਕਹੀਏ ਕਿ ਤੁਹਾਡੀ ਅਗਿਆਨਤਾ ਹੈ ਉਸ ਅਗਿਆਨਤਾ ਨੂੰ ਦੂਰ ਕਰਨ ਦੇ ਲਈ ਹੀ ਸੰਤ , ਪੀਰ -ਪੈਗੰਬਰ ਇਸ ਧਰਤੀ ’ਤੇ ਆਉਂਦੇ ਸੀ, ਆ ਰਹੇ ਹਨ ਤੇ ਆਉਂਦੇ ਹੀ ਰਹਿਣਗੇ, ਇਹ ਥੋੜ੍ਹੀ ਆ ਕਿ ਇੱਕ ਮਾਸਟਰ ਆਇਆ ਸੀ ਉਹ ਸਕੂਲ ’ਚ ਪੜ੍ਹਾ ਗਿਆ ਤੇ ਬਾਅਦ ’ਚ ਆਪਣੇ ਆਪ ਹੀ ਕਿਤਾਬਾਂ ਵਿੱਚੋਂ ਪੜ੍ਹ ਕੇ ਪਾਸ ਹੋ ਰਹੇ ਹਨ ? ਨਹੀਂ ਹੋ ਰਹੇ ਨਾ, ਤਾਂ ਇਹ ਕਿਵੇਂ ਪੋਸ਼ੀਬਲ ਹੈ।
ਬੁਰਾਈਆਂ ਦੇ ਲਈ ਕੋਈ ਸਕੂਲ ਕਾਲਜ ਨਹੀਂ ਹੈ | Guru Purnima
ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਹਰ ਚੀਜ਼ ਆਦਮੀ ਇਸ ਦੁਨੀਆਂ ’ਚ ਆਪਣੇ ਆਪ ਸਿੱਖ ਰਿਹਾ ਹੈ ਹੁਣ ਠੱਗੀ ਮਾਰਨ ਦੇ ਕਿੰਨੇ ਕੁ ਸਕੂਲ ਹਨ ਜਰਾ ਦੱਸੋ? ਚੁਗਲੀ ਕਰਨ ਦੇ ਲਈ ਨਿੰਦਾ ਕਰਨ ਦੇ ਕਿੰਨੇ ਕੁ ਸਕੂਲ ਹਨ, ਹੈ ਕੋਈ ਸਕੂਲ ਕਾਲਜ ਨਹੀਂ ਹੈ ਨਾ ਬੁਰੇ ਕਰਮ ਕਰਨ ਦੇ ਲਈ ਸਕੂਲ ਹਨ ਕਤਲੋ-ਗਾਰਦ ਮਚਾਉਣ ਦੇ ਕਿਤੇ ਸਕੂਲ ਹਨ, ਨਹੀਂ ਹਨ ਜੀ ਘੱਟ ਇਹ ਚੀਜ਼ਾਂ ਮਿਲਣਗੀਆਂ ਤੁਹਾਨੂੰ ਬਹੁਤ ਕੁਝ ਇਨਸਾਨ ਆਪਣੇ ਆਪ ਸਿੱਖ ਰਿਹਾ ਹੈ। (Guru Purnima)
ਬੁਰਾਈਆਂ ਦਾ ਇਹ ਦੌਰ ਚੱਲ ਰਿਹਾ ਹੈ, ਜਿਸ ਨੂੰ ਕਲਯੁੱਗ ਕਹਿੰਦੇ ਹਨ, ਸ਼ੈਤਾਨ ਦਾ ਯੁੱਗ ਕਹਿੰਦੇ ਹਨ, ਕਿ ਇਸ ’ਚ ਉਸ ਦੀਆ ਸ਼ਕਤੀਆਂ ਜ਼ਿਆਦਾ ਹਾਵੀ ਹਨ, ਜ਼ਿਆਦਾ ਛਾਈਆਂ ਹੋਈਆਂ ਹਨ, ਇਸ ਲਈ ਤੁਸੀਂ ਸਿੱਖ ਜਾਂਦੇ ਹੋ ਗੱਲਾਂ ਨਹੀਂ ਸਿੱਖ ਪਾਉਂਦੇ ਤਾਂ ਉਸ ਪਰਮ ਪਿਤਾ ਪਰਮਾਤਮਾ ਦੀਆਂ ਉਸ ਮਾਲਕ ਦੀਆਂ ਉਸ ਰਾਮ ਦੀਆਂ ਇਸ ਲਈ ਸੰਤ, ਪੀਰ-ਫਕੀਰਾਂ ਨੂੰ ਆਉਣਾ ਪੈਂਦਾ ਸੀ, ਆ ਰਹੇ ਹਨ ਤੇ ਆਉਂਦੇ ਹੀ ਰਹਿਣਗੇ ਸੰਤ ਕੋਈ ਆਪਣੀ ਮਾਨ-ਵਡਿਆਈ ਨਹੀਂ ਕਰਦੇ ਸੰਤਾਂ ਦਾ ਕਹਿਣਾ ਹੁੰਦਾ ਹੈ ਜਿਵੇਂ ਕਬੀਰ ਜੀ ਦਾ ਕਹਿਣਾ ਹੈ ਕਿ ‘‘ਕਬੀਰਾ ਸਬਤੇ ਹਮ ਬਰੇ, ਹਮ ਤਜ ਭਲਾ ਸਬ ਕੋਇ, ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ,’’ ਭਾਈ ਸੰਤ ਤਾਂ ਹਮੇਸ਼ਾ ਕਹਿੰਦੇ ਹਨ ਅਸੀਂ ਵੀ ਤੁਹਾਨੂੰ ਹਮੇਸ਼ਾ ਕਹਿੰਦੇ ਹਨ ਕਿ ਅਸੀਂ ਤਾਂ ਤੁਹਾਡੇ ਨੌਕਰਾਂ ਦੇ ਵੀ ਨੌਕਰ ਹਾਂ, ਅਸੀਂ ਤਾਂ ਖਾਕ ਹਾਂ, ਚੌਕੀਦਾਰ ਹਾਂ, ਤੁਹਾਡਾ ਨੌਕਰ ਵੀ ਸਾਨੂੰ ਜੇਕਰ ਕਹੇਗਾ, ਹੁਕਮ ਦੇਵੇ ਕਿ ਮਾਲਕ ਨੂੰ ਦੁਆ ਕਰੋ, ਤਾਂ ਹੋ ਨਹੀਂ ਸਕਦਾ ਕਿ ਅਸੀਂ ਉਸ ਦੇ ਲਈ ਦੁਆ ਨਾ ਕਰੀਏ, ਕਿਉਂਕਿ ਸਾਡੀ ਡਿਊਟੀ ਹੈ।
ਸੰਤ ਸਭ ਦਾ ਭਲਾ ਹੀ ਮੰਗਦੇ ਹਨ
ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਤੁਹਾਡਾ ਛੋਟਾ ਜਿਹਾ ਪਰਿਵਾਰ ਹੁੰਦਾ ਹੈ, ਤੁਸੀਂ ਉਸ ਨੂੰ ਪਾਲਣ-ਪੋਸਣ ਲਈ ਕਿੰਨਾ ਸਮਾਂ ਲਗਾਉਂਦੇ ਹੋ ਤੁਸੀਂ ਉਸ ਘਰ ਦੇ ਮੁਖੀ ਹੋ, ਘਰ ਦੇ ਹੈੱਡ ਹੋ, ਤੁਹਾਡੀ ਜ਼ਿੰਮੇਵਾਰੀ ਹੈ ਤੁਹਾਡਾ ਫਰਜ ਹੈ ਉਨ੍ਹਾਂ ਦਾ ਪੇਟ ਭਰਨਾ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਕਰਨਾ ਪੈਣਾ ਹੈ ਤਾਂ ਤੁਸੀਂ ਇਹ ਸਭ ਕਰਦੇ ਹੋ ਤਾਂ ਹੀ ਤੁਸੀਂ ਆਪਣੇ ਦੋ ਚਾਰ, ਪੰਜ, ਸੱਤ ਬੱਚਿਆਂ ਦੇ ਲਈ ਪਰਿਵਾਰ ਦੇ ਲਈ ਜ਼ਿੰਮੇਵਾਰ ਹੋਂ ਸੰਤ, ਫਕੀਰ, ਜਿੰਨੀ ਮਾਲਕ ਦੀ ਔਲਾਦ ਹੈ, ਉਸ ਨੂੰ ਆਪਣੀ ਔਲਾਦ ਮੰਨ ਕੇ ਉਸ ਦੀ ਸੇਵਾ ਕਰਦਾ ਹੈ ਚਾਹੇ ਕੋਈ ਉਸ ਨੂੰ ਬੁਰਾ ਕਹੇ , ਉਹ ਉਸ ਲਈ ਆਸ਼ੀਰਵਾਦ ਹੀ ਦਿੰਦਾ ਹੈ।
ਸੰਤ ਮਾਲਕ ਦੀ ਰਜ਼ਾ ’ਚ ਰਹਿੰਦੇ ਹਨ (Guru Purnima)
ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਇੱਕ ਸੰਤ ਸੀ, ਇੱਕ ਪੀਰ-ਫ਼ਕੀਰ ਸੀ, ਉਹ ਜੰਗਲਾਤ ’ਚ ਰਿਹਾ ਕਰਦੇ ਸਨ, ਉਨ੍ਹਾਂ ਨੇ ਦੇਖਿਆ ਨਹੀਂ ਸੀ ਲੋਕਾਂ ਨੂੰ ਰਹਿੰਦਿਆਂ ਹੋਇਆ, ਦੇਖੇ ਨਹੀਂ ਸੀ ਸ਼ਹਿਰ-ਕਸਬੇ ਪਰ ਉਨ੍ਹਾਂ ਦੀ ਆਦਤ ਸੀ ਉਹ ਓਮ, ਹਰੀ, ਅੱਲ੍ਹਾ, ਮਾਲਕ ਦੀ ਰਜ਼ਾ ਨੂੰ ਬਹੁਤ ਮੰਨਦੇ ਸਨ ਕੋਈ ਗੱਲ ਹੁੰਦੀ ਬੜੀ ਤਾਰੀਫ਼ ਕਰਦੇ ਸਨ ਵਾਹ ਮਾਲਕ ਬੂਟੇ ਦੇਖਦੇ ਇੱਕ ਬੂਟਾ ਦੂਸਰੇ ਨਾਲ ਮਿਲਦਾ ਹੀ ਨਹੀਂ, ਤੁਸੀਂ ਵੀ ਕਦੇ ਧਿਆਨ ਦੇਣਾ ਇਸ ਗੱਲ ’ਤੇ, ਕਿਉਂਕਿ ਆਦਮੀ ਆਦੀ ਹੋ ਜਾਂਦਾ ਹੈ ਜੇਕਰ ਤੁਹਾਡੇ ਘਰ ’ਚ ਫੁੱਲ ਲੱਗੇ ਹਨ, ਪੰਜ-ਸੱਤ ਦਿਨ ਤਾਂ ਤੁਹਾਨੂੰ ਖੁਸ਼ਬੂ ਆਵੇਗੀ ਕਿਉਕਿ ਗੇਟ ਦੇ ਅੱਗੇ ਲੱਗੇ ਹੋਏ ਹਨ, 10-15 ਦਿਨ ’ਚ ਘੱਟ ਆਉਣ ਲੱਗ ਜਾਵੇਗੀ ਅਤੇ ਦੋ ਮਹੀਨਿਆਂ ਬਾਅਦ ਤੁਹਾਨੂੰ ਯਾਦ ਨਹੀਂ ਰਹੇਗਾ ਕਿ ਤੁਹਾਡੇ ਘਰ ਦੇ ਅੱਗੇ ਫੁੱਲ ਵੀ ਲੱਗੇ ਹੋਏ ਹਨ ਆਉਂਦੇ-ਜਾਂਦੇ ਕਦੇ ਨਜ਼ਰ ਪੈ ਗਈ ਤਾਂ ਪੈ ਗਈ, ਨਹੀਂ ਤਾਂ ਨਹੀਂ ਪਰ ਧਿਆਨ ਦੇ ਕੇ ਦੇਖੋ ਕਿ ਇਹ ਡਿਜ਼ਾਇਨ ਕੀਤਾ ਕਿਸਨੇ ਹੈ?
ਅਲੱਗ-ਅਲੱਗ ਬੂਟੇ, ਅਲੱਗ-ਅਲੱਗ ਸਾਂਚਾ ਹੈ, ਅਲੱਗ-ਅਲੱਗ ਖੁਸ਼ਬੂ ਹੈ, ਅਲੱਗ-ਅਲੱਗ ਗੁਣ-ਔਗੁਣ ਹੈ ਪੇੜ-ਪੌਦੇ ਦੇਖ ਲਵੋੋ, ਵਨਸਪਤੀ ਦੇਖ ਲਵੋ ਹੋਰ ਛੱਡੋ ਦੋ ਸਕੇ ਭਰਾ, ਹੋਰ ਛੱਡੋ ਦੋ ਜੁੜਵਾ ਭਰਾਵਾਂ ਦੇ ਹੱਥ ਦੇ ਨਿਸ਼ਾਨ ਨਹੀਂ ਮਿਲਦੇ, ਇਹ ਡਿਜ਼ਾਇਨ ਕਰਨ ਵਾਲਾ ਹੈ ਕੌਣ? ਖੂਨ ਇੱਕ, ਮਾਂ ਇੱਕ, ਪਿਤਾ ਇੱਕ, ਇੱਕ ਹੀ ਟਾਈਮ ’ਚ ਪੈਦਾ ਹੋਏ ਨਸੀਬ ਅਲੱਗ-ਅਲੱਗ, ਹੈ ਨਾ ਗਜ਼ਬ ਕੋਈ ਤਾਂ ਹੋਵੇਗਾ ਜਿਸ ਦੇ ਕੋਲ ਇਹ ਸਾਂਚਾ ਹੈ ਕਿ ਇੱਕ ਦੂਜੇ ਵਰਗਾ ਨਹੀਂ ਬਣਾਉਣਾ, ਕਮਾਲ ਹੈ ਉਹ ਸੰਤ ਜੋ ਕੋਈ ਵੀ ਚੀਜ਼ ਦੇਖਦੇ, ਕਹਿੰਦੇ ਵਾਹ ਮਾਲਕ! ਤੁਸੀਂ ਕਮਾਲ ਕਰ ਰੱਖਿਆ ਹੈ।
ਇਹ ਵੀ ਪੜ੍ਹੋ: ਰੂਹਾਨੀਅਤ: ਅਸੂਲਾਂ ’ਤੇ ਚੱਲਣਾ ਜ਼ਰੂਰੀ : ਪੂਜਨੀਕ ਗੁਰੂ ਜੀ
ਇੱਕ ਵਾਰ ਉਹ ਸ਼ਹਿਰ ਦੇ ਵੱਲ ਆ ਗਏ ਹੁਣ ਜਦੋਂ ਜਿਵੇਂ ਹੀ ਸ਼ਹਿਰ ਅੰਦਰ ਆਏ ਤਾਂ ਦੇਖਿਆ ਕਿ ਬਿਲਡਿੰਗਾਂ ਬਣੀਆਂ ਹੋਈਆਂ ਹਨ, ਤਾਂ ਉਹ ਕਹਿੰਦਾ ਵਾਹ ਮਾਲਕ! ਤੇਰਾ ਕਮਾਲ ਹੈ, ਗਜ਼ਬ ਕਰ ਰੱਖਿਆ ਹੈ, ਮਾਲਕ ਕੀ ਬਣਾਇਆ ਹੈ ਤੁਸੀਂ ਬੰਦੇ ਨੂੰ ਇਸ ਤਰ੍ਹਾਂ ਤਾਰੀਫ਼ ਕਰਦੇ-ਕਰਦੇ ਹਰ ਚੀਜ਼ ਦੀ, ਸਾਈਕਲ ਮਿਲਿਆ ਜਾਂ ਉਸ ਸਮੇਂ ਘੋੜਾ, ਗੱਡੀ ਮਿਲੀ, ਜੋ ਵੀ ਦੇਖਿਆ, ਯਾਰ ਕਮਾਲ ਹੈ ਮਾਲਕ ਤੇਰਾ ਕਮਾਲ ਹੈ, ਗਜ਼ਬ ਕਰ ਰੱਖਿਆ ਹੈ ਤੁਸੀਂ ਇੰਨੇ ’ਚ ਕੀ ਦੇਖਿਆ, ਇੱਕ ਭੈਣ, ਇੱਕ ਬੇਟੀ ਛੱਤ ’ਤੇ ਵਾਲ ਸੁਕਾ ਰਹੀ ਸੀ ਇਸ ਤਰ੍ਹਾਂ ਦੇਖਦੇ-ਦੇਖਦੇ ਹੋਏ ਉਸ ਨੇ ਨਿਗ੍ਹਾ ਮਾਰੀ ਤਾਂ ਓਧਰ ਉਸ ਬੇਟੀ ਨੇ ਸਿਰ ਝਟਕਾਇਆ ਹੋਇਆ, ਹੁਣ ਵਾਲ, ਕੇਸ ਪਿੱਛੇ ਚਲੇ ਗਏ ਅਤੇ ਚਿਹਰਾ ਸਾਹਮਣੇ ਆਇਆ, ਕਹਿਣ ਲੱੱਗਾ ਵਾਹ ਮਾਲਕ! ਸੁਣਿਆ ਕਰਦੇ ਸੀ, ਹੂਰਾਂ ਜੋ ਹਨ, ਪਰੀਆਂ ਜੋ ਹਨ ਉਹ ਸਵਰਗ ’ਚ ਰਹਿੰਦੀਆਂ ਹਨ ਪਰ ਤੁਸੀਂ ਤਾਂ ਇੱਥੇ ਵੀ ਉਤਾਰ ਰੱਖੀਆਂ ਹਨ ਵਾਹ ਮਾਲਕ! ਕਮਾਲ ਕਰ ਰੱਖਿਆ ਹੈ।
ਕਿਸੇ ਦਾ ਬੁਰਾ ਨਾ ਕਰਿਆ ਕਰੋ, ਕਿਸੇ ਨੂੰ ਬੁਰਾ ਨਾ ਬੋਲਿਆ ਕਰੋ
ਤੁਸੀਂ ਹੁਣ ਉਸ ਬੇਟੀ ਨੇ, ਉਸ ਔਰਤ ਨੇ ਰੌਲਾ ਪਾ ਦਿੱਤਾ ਇਹ ਸੰਤ ਸੁਦਾਈ ਹੋ ਗਿਆ, ਮੈਨੂੰ ਗ਼ਲਤ ਨਿਗ੍ਹਾ ਨਾਲ ਦੇਖ ਰਿਹਾ ਹੈ, ਲੋਕ ਇਕੱਠੇ ਹੋ ਗਏ ਤਾਂ ਲੋਕਾਂ ਨੇ ਉਸ ਨੂੰ (ਸੰਤ) ਨੂੰ ਘੇਰ ਲਿਆ, ਕਹਿਣ ਲੱਗੇ ਕਿ ਭਾਈ ਤੂੰ ਕਿਉ ਗ਼ਲਤ ਬੋਲਿਆ (ਸੰਤ) ਕਹਿਣ ਲੱਗਾ ਸੁਣੋ ਭਾਈ, ਮੈਂ ਕੁਝ ਨਹੀਂ ਬੋਲਿਆ, ਮੈਂ ਤਾਂ ਆਪਣੇ ਮਾਲਕ ਦੀ ਉਪਮਾ ਕਰ ਰਿਹਾ ਹਾਂ ਕਿ ਵਾਹ ਮਾਲਕ ਤੇਰਾ ਕਮਾਲ ਹੈ, ਤੁਸੀਂ ਜੋ ਪਰੀਆਂ ਸੁਣਿਆ ਕਰਦੇ ਸੀ, ਹੂਰਾਂ ਸੁਣਿਆ ਕਰਦੇ ਸੀ ਤੁਸੀਂ ਤਾਂ ਧਰਤੀ ’ਤੇ ਉਤਾਰ ਰੱਖੀਆਂ ਹਨ, ਗਜ਼ਬ ਹੈ ਤੇਰਾ ਲੋਕ ਸ਼ਾਂਤ ਹੋਏ ਕਿ ਵਾਕਿਆਈ ਹੀ ਕੁਝ ਗ਼ਲਤ ਤਾਂ ਬੋਲਿਆ ਹੀ ਨਹੀਂ (ਸੰਤ) ਇਹਨੇ ਇੰਨੇ ’ਚ ਇੱਕ ਆਦਮੀ ਆਉਂਦਾ ਹੈ ਅਤੇ ਧਾੜ-ਧਾੜ ਦੋ-ਤਿੰਨ ਉਸਦੇ ਥੱਪੜ ਮਾਰ ਦਿੰਦਾ ਹੈ।
ਸੰਤ ਕਹਿੰਦੇ ਵਾਹ ਮਾਲਕ! ਇਹ ਵੀ ਤੇਰਾ ਕਮਾਲ ਹੈ ਪਰ ਫ਼ਿਰ ਕਹਿਣ ਲੱਗੇ ਕਿ ਭਾਈ ਤੂੰ ਹੈ ਕੌਣ? ਇਹ ਸਾਰੇ ਤਾਂ ਖੜ੍ਹੇ ਹਨ, ਇੰਨਾ ਮੇਰੀ ਗੱਲ ਸੁਣੀ, ਤੂੰ ਤਾਂ ਮੇਰੀ ਗੱਲ ਹੀ ਨਹੀਂ ਸੁਣੀ, ਆ ਕੇ ਸਿੱਧੇ ਹੀ ਰੱਖ ਦਿੱਤੇ (ਉਹ ਆਦਮੀ) ਕਹਿਣ ਲੱਗਾ ਕਿ ਮੈਂ ਉਸ ਔਰਤ ਦਾ ਮਾਲਕ ਹਾਂ, ਕਹਿੰਦਾ ਅੱਛਾ-ਅੱਛਾ, ਵਾਹ ਮਾਲਕ! ਦੇਖ ਲੋ ਇਹ ਉਸਦਾ ਮਾਲਕ ਹੈ ਇੰਨਾ ਕਹਿ ਕੇ ਸੰਤ ਚੁੱਪ ਹੋ ਗਏ ਹੁਣ ਉਹ ਆਦਮੀ ਵਾਪਸ ਹੋਇਆ, ਬਾਹਰ ਪੌੜੀ ਲੱਗੀ ਹੋਈ ਸੀ, ਪੌੜੀਆਂ ’ਤੇ ਚੜ੍ਹਿਆ ਆਪਣੀ ਘਰਵਾਲੀ ਦੇ ਕੋਲ ਜਾਣ ਦੇ ਲਈ, ਹੁਣ ਦੂਜੀ ਮੰਜ਼ਿਲ ਸੀ, ਜਾਂ ਜੋ ਵੀ ਕੁਝ ਸੀ, ਲਾਸਟ ਪੀੜ੍ਹੀ ’ਤੇ ਚੜ੍ਹਿਆ, ਪੈਰ ਤਿਲਕ ਗਿਆ ਅਤੇ ਘੁੰਮਦਾ ਹੋਇਆ ਹੇਠਾਂ ਆਇਆ ਅਤੇ ਆਉਂਦਿਆਂ ਹੀ ਗਰਦਨ ਟੁੱਟ ਗਈ।
ਔਰਤ ਨੇ ਸ਼ੋਰ ਮਚਾ ਦਿੱਤਾ ਕਿ ਸੰਤ ਜਾਦੂਗਰ ਹੈ, ਮੇਰੇ ਪਤੀ ਨੂੰ ਮਾਰ ਦਿੱਤਾ ਭੱਜ ਕੇ ਹੇਠਾਂ ਆ ਗਈ ਗਾਲ੍ਹਾਂ ਦੇਣ ਲੱਗ ਗਈ ਲੋਕਾਂ ਨੇ ਰੋਕਿਆ, ਖ਼ਬਰਦਾਰ, ਅਸੀਂ ਕੋਲ ਖੜ੍ਹੇ ਸੀ, ਸੰਤ ਨੇ ਕੁਝ ਨਹੀਂ ਕੀਤਾ ਇਹ ਤਾਂ ਵਿਚਾਰਾ ਜਾਣ ਲਈ ਤਿਆਰ ਸੀ, ਤਾਂ ਉਹ ਕਹਿਣ ਲੱਗੀ, ਕਿਉ ਤੁਸੀਂ ਕੁਝ ਨਹੀਂ ਕੀਤਾ (ਸੰਤ) ਕਹਿੰਦਾ ਹੇ ਬੇਟੀ! ਸੁਣੋ ਮੇਰੀ ਗੱਲ, ਕਹਿੰਦੇ ਹਾਂ, ਇਹ ਕੌਣ ਸੀ ਜੋ ਗੁਜ਼ਰ ਗਿਆ, ਕਹਿੰਦੀ ਮੇਰਾ ਮਾਲਕ ਤਾਂ (ਸੰਤ ਕਹਿੰਦੇ) ਇਸ ਨੇ ਆ ਕੇ ਮੇਰੇ ਥੱਪੜ ਜੜ ਦਿੱਤੇ (ਔਰਤ ਕਹਿੰਦੀ) ਹਾਂ ਤਾਂ (ਸੰਤ) ਕਹਿੰਦਾ ਫ਼ਿਰ ਮੇਰਾ ਵੀ ਕੋਈ ਮਾਲਕ ਸੀ, ਉਸ ਨੇ ਇਹ ਕਰ ਦਿੱਤਾ ਕਹਿੰਦਾ ਇਹ ਤਾਂ ਮਾਲਕਾਂ-ਮਾਲਕਾਂ ਦਾ ਝਗੜਾ ਹੈ, ਮੈਂ ਤਾਂ ਕੁਝ ਕਿਹਾ ਹੀ ਨਹੀਂ।
ਮਾਲਕ ਨੂੰ ਆਪਣਾ ਬਣਾਓ Guru Purnima
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਭਾਈ ਜੇਕਰ ਅਸਲ ’ਚ ਤੁਸੀਂ ਉਸ ਨੂੰ ਪਾ ਲਓ, ਸੱਚ ਮੁੱਚ ਅੰਦਰੋਂ ਮਹਿਸੂਸ ਕਰ ਲਓ, ਜੋ ਦੁਨੀਆਂ ਨੂੰ ਬਣਾਉਣ ਵਾਲਾ ਹੈ, ਕੀ ਤੇਰੇ ਘਰ ’ਚ ਘਾਟ ਛੱਡ ਦੇਵੇਗਾ, ਦੱਸੋ ਤਾਂ ਸਹੀ ਕੀ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਪਵੇਗੀ ਇਸੇ ਲਈ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਾਰੇੇ, ਚੁਗਲੀ-ਨਿੰਦਾ ਨਾ ਕਰਿਆ ਕਰੋ, ਕਿਸੇ ਦਾ ਬੁਰਾ ਨਾ ਕਰਿਆ ਕਰੋ, ਕਿਸੇ ਨੂੰ ਬੁਰਾ ਨਾ ਬੋਲਿਆ ਕਰੋ, ਉਸ ’ਤੇ ਛੱਡਿਆ ਕਰੋ, ਕਿ ਮਾਲਕ ਤੂੰ ਜਾਣੇ ਤੇਰਾ ਕੰਮ ਜਾਣੇ, ਅਸੀਂ ਤਾਂ ਤੇਰੀ ਪਰਜਾ ਹਾਂ, ਅਸੀਂ ਤਾਂ ਤੇਰੇ ਹੀ ਹਾਂ ਬਸ ਇੰਨਾ ਮੰਗ ਲਿਆ ਕਰੋ ਕਿ ਸਭ ਨੂੰ ਸਦਬੁੱਧੀ ਬਖਸ਼, ਸਭ ਨੂੰ ਨੇਕ ਅਕਲ ਬਖਸ਼, ਫਿਰ ਉਹ ਜਾਣੇ, ਉਸ ਦੀ ਮਰਜ਼ੀ,
ਕੀ ਕਰਦਾ ਹੈ, ਉਹ ਤਾਂ ਉਸ ਦੀ ਰਜ਼ਾ ਹੈ, ਉਸ ਨੂੰ ਤਾਂ ਕੌਣ ਰੋਕੇ ਤਾਂ ਇਸ ਲਈ ਭਾਈ ਇੱਕ ਤਾਂ ਇਹ ਕਸੂਰ ਹੈ ਤੁਹਾਡਾ ਤੁਸੀਂ ਆਪਣੇ ਅੰਦਰ ਵਾਲੇ ਨੂੰ ਬਾਹਰ ਲੱਭ ਰਹੇ ਹੋ। ਉਸ ਨੂੰ ਅੰਦਰ ਮਹਿਸੂਸ ਕਰੋ, ਯਕੀਨ ਮੰਨੋ ਉਹ ਮਿਲੇਗਾ ਤੇ ਦੂਸਰਾ ਕਿ ਤੁਸੀਂ ਜੋ ਉਲਝੇ ਹੋਏ ਪਏ ਹੋ ਦੁਨੀਆਵੀ ਚੀਜ਼ਾਂ ’ਚ ਜੇਕਰ ਉਸ ਭਗਵਾਨ ਨੂੰ ਆਪਣਾ ਬਣਾ ਲਓਗੇ ਤਾਂ ਇਹ ਚੀਜ਼ਾਂ ਤੁਹਾਡੇ ਅੱਗੇ-ਪਿੱਛੇ ਘੁੰਮਣਗੀਆਂ ਗੱਲ ਹੀ ਕੁਝ ਨਹੀਂ ਬਣਾਉਣ ਵਾਲਾ ਤੁਹਾਡਾ ਹੋ ਗਿਆ, ਜੇਕਰ ਰਾਜਾ ਤੁਹਾਡਾ ਹੋ ਗਿਆ ਤਾਂ ਉਸ ਦਾ ਸਾਜੋ-ਸਾਮਾਨ ਕੀ ਪਿੱਛੇ ਰਹਿ ਜਾਵੇਗਾ, ਵਿਚਾਰ ਤਾਂ ਕਰੋ।
ਵਿਚਾਰਾਂ ਦਾ ਸ਼ੁੱਧੀਕਰਨ ਕਰੋ | Guru Purnima
ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਕਿ ਫ਼ਿਰ ਇੱਕ ਹੈ ਮਨ, ਨਫ਼ਜ਼ ਸ਼ੈਤਾਨ, ਨੈਗੇਟਿਵ ਪਾਵਰ ਮਨ, ਦਿਮਾਗ ’ਚ ਜੋ ਗੰਦੇ, ਗਲਤ, ਨੈਗੇਟਿਵ, ਬੁਰੇ ਵਿਚਾਰ ਦਿੰਦਾ ਹੈ, ਉਸ ਨੂੰ ਸਾਡੇ ਹਿੰਦੂ ਅਤੇ ਸਿੱਖ ਧਰਮ ’ਚ ਕਹਿੰਦੇ ਹਨ ਮਨ ਦੀ ਅਵਾਜ਼, ਇਸਲਾਮ ਧਰਮ ’ਚ ਕਹਿੰਦੇ ਹਨ ਨਫ਼ਜ਼ ਸ਼ੈਤਾਨ ਅਤੇ ਇੰਗਲਿਸ਼ ਫਕੀਰਾਂ ਨੇ ਗੰ੍ਰਥਾਂ ’ਚ ਮਾਇੰਡ ਲਿਖਿਆ ਹੋਇਆ ਹੈ, ਸਾਨੂੰ ਨਹੀਂ ਲੱਗਿਆ ਕਿ ਉਹ ਚੀਜ ਸਹੀ ਹੈ, ਪਰ ਕੀ ਕਰ ਸਕਦੇ ਹਾਂ, ਪਰ ਦਿਸਣ ’ਚ ਇਹ ਆਇਆ ਤਾਂ ਮਾਇੰਡ ਨਹੀਂ ਹੈ, ਮਨ ਇੱਕ ਵੱਖ ਪਾਵਰ ਹੈ,
ਇੱਕ ਵੱਖ ਤਾਕਤ ਹੈ ਜੋ ਦਿਮਾਗ ਨੂੰ ਚੰਗੇ , ਨੇਕ, ਭਲੇ ਵਿਚਾਰ, ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਰਾਮ, ਗੌਡ ਦੇ ਵਿਚਾਰ ਦਿੰਦਾ ਹੈ ਉਸ ਨੂੰ ਸਾਡੇ ਹਿੰਦੂ ਅਤੇ ਸਿੱਖ ਧਰਮ ’ਚ ਕਹਿੰਦੇ ਹਨ ਆਤਮਾ ਦੀ ਅਵਾਜ਼ ਅਤੇ ਇਸਲਾਮ ਧਰਮ ’ਚ ਕਹਿੰਦੇ ਹਨ ਰੂਹ ਦੀ ਅਵਾਜ਼, ਜ਼ਮੀਰ ਦੀ ਅਵਾਜ਼ ਅਤੇ ਉਸ ਨੂੰ ਇੰਗਲਿਸ਼ ਫਕੀਰ ਕਹਿੰਦੇ ਹਨ ਵਾਇਸ ਆਫ਼ ਸੋਲ ਜਾਂ ਸਾਲਸ ਵਾਇਸ, ਕੁਝ ਵੀ ਕਹਿ ਲਓ, ਕਿਵੇਂ ਵੀ ਬੋਲ ਲਓ, ਆਤਮਾ ਦੀ ਅਵਾਜ਼, ਰੂਹ ਦੀ ਅਵਾਜ਼ ਦਿਮਾਗ ’ਚ ਦੋ ਅਵਾਜਾਂ ਆ ਰਹੀਆਂ ਹਨ ਪਰ ਅੱਜ ਦੇ ਦੌਰ ’ਚ ਇੱਕ ਅਵਾਜ਼ ਦਬੀ ਹੋਈ ਹੈ ਅਤੇ ਇੱਕ ਬੁਲੰਦੀਆਂ ’ਤੇ ਹੈ ਤੁਸੀਂ ਮਨ, ਨਫ਼ਜ਼ ਸ਼ੈਤਾਨ ਦੀ ਅਵਾਜ਼ ਸੁਣਦੇ ਹੋ ਅਤੇ ਜੋ ਆਤਮਾ ਦੀ ਅਵਾਜ ਆ ਰਹੀ ਹੈ, ਉਸ ਦੀ ਅਵਾਜ਼ ਨੂੰ ਤੁਸੀਂ ਦਬਾਉਂਦੇ ਜਾ ਰਹੇ ਹੋ,
ਇਹ ਵੀ ਪੜ੍ਹੋ : ਪਰਮਾਤਮਾ ਦਾ ਨਾਮ ਸੁੱਖਾਂ ਦਾ ਖ਼ਜ਼ਾਨਾ : Saint Dr MSG
ਯਕੀਨ ਮੰਨੋ, ਜੇਕਰ ਆਦਮੀ ਮਾਲਕ ਨਾਲ ਜੁੜ ਜਾਵੇ ਅਤੇ ਫਿਰ ਬੁਰੇ ਕਰਮ ਦਾ ਪਤਾ ਨਾ ਲੱਗੇ, ਅਸੀਂ ਲਿਖ ਕੇ ਗਾਰੰਟੀ ਦੇ ਸਕਦੇ ਹਾਂ ਕਿ ਉਸ ਦੇ ਅੰਦਰੋਂ ਜ਼ਰੂਰ ਅਵਾਜ਼ ਆਵੇਗੀ ਕਿ ਨਾ ਕਰ ਇਹ ਗੁਨਾਹ ਹੈ, ਨਾ ਕਰ ਇਹ ਪਾਪ ਹੈ, ਫ਼ਿਰ ਵੀ ਤੁਸੀਂ ਕਰੀ ਜਾਓਂ ਤਾਂ ਮਾਲਕ ਕੀ ਕਰੇ ਉਹ ਅਵਾਜ ਆਤਮਾ ਦੀ ਹੁੰਦੀ ਹੈ, ਉਹ ਆਵਾਜ ਰੂਹ ਦੀ ਹੁੰਦੀ ਹੈ ਮਨ ਦੇ ਪਿੱਛੇ ਨਾ ਚੱਲੋ ‘ਮਨ ਦੇਤਾ ਸਭਕੋ ਧੋਖਾ, ਨਾ ਬਾਹਰ ਕਿਸੀ ਨੇ ਦੇਖਾ’, ਕਿ ਮਨ ਹੀ ਹੈ ਜੋ ਲਲਚਾਉਂਦਾ ਰਹਿੰਦਾ ਹੈ, ਉਥੇ ਜਾ, ਇੱਥੇ ਨਹੀਂ ਮਿਲਿਆ ਤਾਂ ਉਥੇ ਜਾ, ਉਥੇ ਨਹੀਂ ਮਿਲਿਆ ਤਾਂ ੳਥੇ ਜਾ ਸਾਰੇ ਧਰਮ ਸਹੀ ਹਨ, ਸਾਰੇ ਸੰਤ, ਪੀਰ-ਪੈਗੰਬਰ ਸਹੀ ਹਨ,
ਸਾਰੇ ਪਾਕ- ਪਵਿੱਤਰ ਗ੍ਰੰਥਾਂ ਦਾ ਇੱਕ-ਇੱਕ ਸ਼ਬਦ ਸਹੀ ਹੈ, ਫਿਰ ਵੀ ਤੈਨੂੰ ਖੁਸ਼ੀਆਂ ਨਹੀਂ ਮਿਲ ਰਹੀਆਂ ਤਾਂ ਤੇਰੇ ’ਚ ਘਾਟ ਹੈ, ਲੱਭਦਾ ਹੈ ਤੂੰ ਪਰਮਾਤਮਾ ’ਚ ਇੱਥੇ ਵਾਲਾ ਸਹੀ ਨਹੀਂ, ਉਥੇ ਵਾਲਾ ਸਹੀ ਹੋਵੇਗਾ, ਉਥੇ ਵਾਲਾ ਸਹੀ ਨਹੀਂ ਉਥੇ ਵਾਲਾ ਸਹੀ ਹੋਵੇਗਾ ਆਪਣੇ ਦਿਮਾਗ ਨੂੰ ਸਹੀ ਕਰ, ਆਪਣੇ ਵਿਚਾਰਾਂ ਨੂੰ ਸ਼ੁੱਧ ਕਰ, ਮਨ ਚੰਗਾ ਤਾ ਕਠੌਈ ’ਚ ਗੰਗਾ ਜੇਕਰ ਵਿਚਾਰ ਸ਼ੁੱਧ ਹਨ, ਵਿਚਾਰ ਪਵਿੱਤਰ ਹਨ, ਤਾਂ ਘਰੋ ਬੈਠਿਆਂ ਵੀ ਉਹ ਮਿਲ ਜਾਵੇਗਾ ਅਸੀਂ ਗਾਰੰਟੀ ਦਿੰਦੇ ਹਨ ਅਤੇ ਜੇ ਮਨ ’ਚ ਪਵਿੱਤਰਤਾ ਨਹੀਂ ਹੈ, ਵਿਚਾਰਾਂ ’ਚ ਪਵਿੱਤਰਤਾ ਨਹੀਂ, ਸਾਰੀ ਦੁਨੀਆ ਘੁੰਮ ਲਓ, ਉਹ ਨਹੀਂ ਮਿਲੇਗਾ, ਨਹੀਂ ਮਿਲੇਗਾ, ਨਹੀਂ ਮਿਲੇਗਾ ਵਿਚਾਰਾਂ ਦਾ ਸ਼ੁੱਧੀਕਰਨ ਕਰਨਾ ਹੈ ਉਹ ਸਾਰਿਆਂ ਅੰਦਰ ਬੈਠਾ ਨਾਮ ਧਿਆਲੇ, ਉਸ ਦਾ ਨਾਮ, ਕਲਮਾ, ਮੈਥਡ ਆਫ਼ ਮੈਡੀਟੇਸ਼ਨ, ਗੁਰੂਮੰਤਰ ਦਾ ਜਾਪ ਤਾਂ ਕਰ ਉਹ ਤੇਰੇ ਅੰਦਰ ਤੋਂ ਮਹਿਸੂਸ਼ ਹੋਵੇਗਾ, ਤੇਰੇ ਅੰਦਰ ਉਹ ਜ਼ਰੂਰ ਦਿਖੇਗਾ ਅਤੇ ਤੇਰੇ ਅੰਦਰ ਜ਼ਰੂਰ ਖਿਆਲ ਦੇਵੇਗਾ ਤਾਂ ਭਾਈ ਮਾਲਕ ਦੀ ਚਰਚਾ ਜਿੰਨੀ ਕਰਦੇ ਜਾਓ, ਓਨੀ ਹੀ ਘੱਟ ਹੈ।
ਤੁਹਾਡੇ ਅੰਦਰ ਹੈ ਉਸ ਮਾਲਕ ਦੀ ਆਵਾਜ਼ (Guru Purnima)
ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਕਿ ਉਹ ਤੁਹਾਡੇ ਅੰਦਰ ਆਵਾਜ਼ ਦੇ ਰਿਹਾ ਹੈ ਕਿ ਮੇਰੀ ਆਵਾਜ਼ ਸੁਣ ਲਵੋ, ਤੂੰ ਜਾ ਕੇ ਬਾਹਰ ਆਵਾਜ਼ ਦੇ ਰਿਹਾ ਕਿ ਮੇਰੀ ਸੁਣ ਲਵੋ ਬਹੁਤ ਹੀ ਅਜੀਬੋ-ਗਰੀਬ ਦਸ਼ਾ ਹੋਈ ਪਈ ਹੈ ਇਨਸਾਨ ਦੀ ਅਸੀਂ ਸਰਵ-ਧਰਮ ਦੀ ਗੱਲ ਕਰ ਰਹੇ ਹਾਂ ਸਾਫ਼ ਲਿਖਿਆ ਹੈ ਪਰਮਾਤਮਾ ਦਿਮਾਗ ’ਚ, ਵਿਚਾਰਾਂ ’ਚ ਹੈ ਉਹ, ਦਿਲ ’ਚ ਹੈ ਉਹ ਅਤੇ ਸਰੀਰ ਰੂਪੀ ਮੰਦਰ, ਮਸਜਿਦ, ਗਿਰਜਾਘਰ, ਗੁਰੂਦੁਆਰਾ ’ਚ ਉਹ ਬੈਠਾ ਹੋਇਆ ਹੈ ਅਤੇ ਉਸ ਨੂੰ ਵੱਖ-ਵੱਖ ਆਵਾਜ਼ ਦਿੱਤੀ ਗਈ,
ਹੈ ਤਾਂ ਉਹ ਮਾਲਕ ਦੀ ਆਵਾਜ਼, ਹਿੰਦੂ ਧਰਮ ’ਚ ਧੁਨ, ਸਿੱਖ ਧਰਮ ’ਚ ਅਨਹਦ ਬਾਣੀ ਜਾਂ ਧੁਰ ਕੀ ਬਾਣੀ, ਇਸਲਾਮ ਧਰਮ ’ਚ ਬਾਂਗ-ਏ-ਇਲਾਹੀ, ਕਲਮਾ-ਏ-ਪਾਕ ਅਤੇ ਇਸਾਈ ਧਰਮ ’ਚ ਗੌਡਸ ਐਂਡ ਵਾਈਸ ਜਾਂ ਲਾਈਟ ਐਂਡ ਸਾਉੂਡ, ਭਾਸ਼ਾ ਬਦਲਣ ਨਾਲ ਕੀ ਫਰਕ ਪੈਂਦਾ ਹੈ, ਮਤਲਬ ਇੱਕ ਹੀ ਹੈ ਕਿ ਉਸ ਨੇ ਤੁਹਾਡੇ ਅੰਦਰ ਇੱਕ ਆਵਾਜ਼ ਛੱਡ ਰੱਖੀ ਹੈ, ਜੇਕਰ ਉਸ ਦੇ ਅੰਦਰ ਫਾਲੋ ਕਰੋਗੇ ਤਾਂ ਉਸ ਤੱਕ ਪਹੁੰਚ ਜਾਓਂਗੇ, ਪਰ ਤੁਹਾਡੇ ਕੰਨਾਂ ’ਚ ਕਾਮ ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ, ਚੁਗਲੀ-ਨਿੰਦਾ, ਦੂਸਰਿਆਂ ਦੀ ਟੰਗ ਖਿੱਚਾਈ, ਠੱਗੀ, ਬੇਈਮਾਨੀ ਦੀਆਂ ਮੋਹਰਾਂ ਲੱਗੀਆਂ ਹੋਈਆਂ ਹਨ, ਦੂਸਰੀ ਤਾਂ?ਆਵਾਜ਼ ਸੁਣਾਈ ਦਿੰਦੀ ਹੀ ਨਹੀਂ, ਜੋ ਖੁਦ ਦੇ ਅੰਦਰ ਚੱਲ ਰਹੀ ਹੈ, ਉਸ ਦੇ ਵੱਲ ਤਾਂ?ਨਿਗ੍ਹਾ ਜਾਂਦੀ ਹੀ ਨਹੀਂ। Guru Purnima
Saint Dr MSG: ਸਭ ਦੇ ਅੰਦਰ ਹੈ ਪਰਮਾਤਮਾ : ਪੂਜਨੀਕ ਗੁਰੂ ਜੀ
ਸਭ ਦੇ ਅੰਦਰ ਹੈ ਪਰਮਾਤਮਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ਼ ਦਿੰਦਾ ਹੈ
ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ, ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ’ਚ ਦਰਸ਼-ਦੀਦਾਰ ਕਰ ਲੈਂਦੇ ਹਨ।
ਇਹ ਵੀ ਪੜ੍ਹੋ: London Welfare Work: ਲੰਦਨ ਦੀ ਸਾਧ-ਸੰਗਤ ਨੇ ਵਾਤਾਵਰਣ ਦੀ ਸ਼ੁੱਧਤਾ ਲਈ 500 ਪੌਦੇ ਲਗਾਏ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ’ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ’ਤੇ ਪੱਕੇ ਹਨ ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ।
ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ, ਵਿਹਾਰ ਦੇ ਸੱਚੇ ਬਣੋ: Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ’ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ
ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ , ਵਿਹਾਰ ਦੇ ਸੱਚੇ ਬਣੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ’ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਸਿਮਰਨ ਨਾਲ ਹੀ ਮੁਕਤੀ ਸੰਭਵ : Saint Dr MSG
Saint Dr MSG
Saint Dr MSG: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ, ਸਤਿਗੁਰੂ ਮੌਲ਼ਾ ਨੇ ਮਨੁੱਖੀ ਸਰੀਰ ਸਰਵੋਤਮ ਸਰੀਰ ਦਿੱਤਾ ਹੈ ਅਜਿਹਾ ਸਰੀਰ ਜਿਸ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ ਜੀਵ ਆਤਮਾ ਇਸ ਸਰੀਰ ’ਚ ਰਹਿੰਦੇ ਹੋਏ ਜੇਕਰ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ, ਸਿਮਰਨ ਕਰੇ, ਤਾਂ ਆਵਾਗਮਨ ਤੋਂ ਮੁਕਤੀ ਮਿਲ ਸਕਦੀ ਹੈ ਅਤੇ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀ ਹੈ, ਜੋ ਮਨੁੱਖੀ ਸਰੀਰ ਲਈ ਮਾਲਕ ਨੇ ਮੁਕੱਰਰ ਕੀਤੀਆਂ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਚਾਹੇ ਤਾਂ ਇਨਸਾਨ ਤੋਂ ਪਰਮਾਤਮਾ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੈ। Saint Dr MSG
ਇਹ ਵੀ ਪੜ੍ਹੋ : ਥ੍ਰੀ-ਇਨ ਵਨ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ
ਪਰ ਇਹ ਤਾਂ ਸੰਭਵ ਹੈ ਜੇਕਰ ਇਨਸਾਨ, ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੇ ਮਾਲਕ ਦਾ ਨਾਮ ਜਪਣਾ ਕਿਸੇ ਹੋਰ ਜੂਨੀ ਲਈ ਸੰਭਵ ਨਹੀਂ ਹੈ 84 ਲੱਖ ਜੂਨਾਂ ਹਨ, ਆਤਮਾ ਸਿਰਫ਼ ਮਨੁੱਖ ਜਨਮ ’ਚ ਹੀ ਰੱਬ ਦੀ ਭਗਤੀ-ਇਬਾਦਤ ਕਰ ਸਕਦੀ ਹੈ ਜਿਸ ਨੇ ਬ੍ਰਹਮਾ ਜੀ,ਵਿਸ਼ਣੂੰ ਜੀ, ਮਹੇਸ਼ ਜੀ ਨੂੰ ਬਣਾਇਆ, ਸਾਰੇ ਦੇਵ ਫਰਿਸ਼ਤਿਆਂ ਨੂੰ ਬਣਾਇਆ ਹੈ, ਉਸ ਸੁਪਰੀਮ ਪਾਵਰ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਨੂੰ ਸਿਰਫ਼ ਅਤੇ ਸਿਰਫ਼ ਮਨੁੱਖ ਹੀ ਦੇਖ ਸਕਦਾ ਹੈ, ਮਨੁੱਖ ਹੀ ਉਸ ਦੀ ਭਗਤੀ ਕਰ ਸਕਦਾ ਹੈ ਹੋਰ ਕਿਸੇ ਜੂਨੀ ’ਚ ਇਹ ਸੰਭਵ ਨਹੀਂ ਜੀਵ ਆਤਮਾ ਕਿਸੇ ਵੀ ਸਰੀਰ ’ਚ ਰਹਿੰਦੇ ਹੋਏ ਪਿਛਲੇ ਜਨਮਾਂ ’ਚ ਜੇਕਰ ਭਗਤੀ ਕਰਦੀ ਹੈ। Saint Dr MSG
ਭਾਵੇਂ ਉਹ ਤ੍ਰਿਲੋਕੀ ਨਾਥ ਦੀ ਹੀ ਕਿਉਂ ਨਾ ਹੋਵੇ, ਪਰ ਉਹ ਜੀਵਆਤਮਾ ਤਾਂ ਇਹ ਸੋਚ ਕੇ ਕਰਦੀ ਹੈ ਕਿ ਮੇਰਾ ਮਾਲਕ ਹੈ ਉਨ੍ਹਾਂ ਜੂਨਾਂ ’ਚ ਰਹਿੰਦੀ ਹੋਈ ਆਤਮਾ ਮਾਲਕ ਦੀ ਭਗਤੀ ਕਰਦੀ ਹੈ ਭਾਵੇਂ ਉਹ ਕਾਲ-ਮਹਾਂਕਾਲ ਦੀ ਹੀ ਕਿਉਂ ਨਾ ਹੋਵੇ, ਉਸ ਭਗਤੀ ਦਾ ਚੰਗਾ ਫ਼ਲ ਉਸ ਦੇ ਸੰਸਕਾਰਾਂ ’ਚ ਲਿਖ ਦਿੱਤਾ ਜਾਂਦਾ ਹੈ ਜਨਮਾਂ-ਜਨਮਾਂ ਦੀ ਕੀਤੀ ਗਈ ਭਗਤੀ ਚੰਗੇ ਸੰਸਕਾਰ ਕਹਾਉਂਦੇ ਹਨ ਅਤੇ ਉਹ ਜੀਵ ਆਤਮਾ ਮਾਲਕ ਦੇ ਅਤਿ ਨੇੜੇ ਪੁੱਜਦੀ ਹੈ ਇਸ ਜਹਾਨ ’ਚ ਅਤੇ ਉਸ ਜਹਾਨ ’ਚ ਪਰਮਾਨੰਦ, ਲੱਜ਼ਤ, ਖੁਸ਼ੀਆਂ ਲੈਂਦੀ ਰਹਿੰਦੀ ਹੈ ਪਰਮਾਤਮਾ ਦਾ ਨਾਮ ਲੈਣ ਵਾਲਾ ਵਿਅਕਤੀ ਵੀ ਕਈ ਵਾਰ ਭਟਕ ਜਾਂਦਾ ਹੈ। Saint Dr MSG
ਇੰਨਾ ਦੂਰ ਚਲਾ ਜਾਂਦਾ ਹੈ ਕਿ ਸਤਿਸੰਗ ’ਚ ਨਹੀਂ ਆਉਂਦਾ, ਲੋਕਾਂ ਨੂੰ ਚਮਤਕਾਰ ਦੱਸਣ ਵਾਲਾ ਵੀ ਪਰਮਾਤਮਾ ਨੂੰ ਤੁੱਛ ਸਮਝਣ ਲੱਗਦਾ ਹੈ ਅਜਿਹੇ ਲੋਕਾਂ ਦੇ ਸੰਚਿਤ ਕਰਮ ਵੀ ਹੁੰਦੇ ਹਨ ਅਤੇ ਇਸ ਜਨਮ ਕੇ ਵੀ ਕਰਮ ਹੁੰਦੇ ਹਨ ਸੰਚਿਤ ਕਰਮ ਉਨ੍ਹਾਂ ਸਰੀਰਾਂ ’ਚ ਰਹਿੰਦੇ ਹੋਏ ਉਹ ਪਾਪ ਕਰਮ ’ਚ ਲੱਗੇ ਰਹਿੰਦੇ ਹਨ, ਕੋਈ ਭਗਤੀ ਨਹੀਂ ਕਰਨਾ, ਸਮਾਂ ਗੁਜ਼ਾਰਦੇ ਜਾਣਾ, ਪੰਛੀਆਂ ਦੀ ਜੂਨੀ ’ਚ ਕੀੜੇ-ਮਕੌੜੇ ਖ਼ਤਮ ਕਰ ਦਿੱਤੇ, ਕਿਸੇ ਦੇ ਆਂਡੇ ਭੰਨ ਦਿੱਤੇ, ਕਿਉਂਕਿ ਪਸ਼ੂ-ਪੰਛੀਆਂ ’ਚ ਵੀ ਈਰਖ਼ਾ ਪਾਈ ਜਾਂਦੀ ਹੈ ਤਾਂ ਅਜਿਹੇ ਬੁਰੇ ਸੰਚਿਤ ਕਰਮ ਜੁੜੇ ਜਾਂਦੇ ਹਨ। Saint Dr MSG
ਪੂਜਨੀਕ ਗੁਰੂ ਜੀ ਦੇ ਇਹ ਬਚਨ ਇੱਕ ਵਾਰ ਜ਼ਰੂਰ ਪੜ੍ਹੋ, ਖਤਮ ਹੋਵੇਗੀ ਹਰ ਪਰੇਸ਼ਾਨੀ
ਹਰ ਇੱਕ ਪਰੇਸ਼ਾਨੀ ਦਾ ਇੱਕੋ-ਇੱਕ ਤਰੀਕਾ ਪਰਮਾਤਮਾ ਦਾ ਨਾਮ : Saint Dr MSG
Ram Rahim: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਤੇ ਮਾਲਕ ਦੇ ਨਾਮ ਤੋਂ ਵੱਧ ਕੋਈ ਰਸਾਇਣ ਨਹੀਂ ਜੋ ਇਨਸਾਨ ਦੇ ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਨੂੰ ਖ਼ਤਮ ਕਰ ਦੇਵੇ ਦੁਨੀਆ ’ਚ ਇਨਸਾਨ ਦੁਖੀ, ਪਰੇਸ਼ਾਨ, ਗ਼ਮਗੀਨ, ਰੋਗਗ੍ਰਸਤ ਹੈ ਉਨ੍ਹਾਂ ਦਾ ਉਪਾਅ ਸਿਰਫ਼ ਪਰਮਾਤਮਾ ਦਾ ਨਾਮ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਈ ਵਾਰ ਅਜਿਹੇ ਕਰਮ ਰੋਗ ਹੁੰਦੇ ਹਨ, ਭਾਵੇਂ ਕਿੰਨੀ ਵੀ ਦਵਾਈ ਲਵੋ ਉਹ ਛੇਤੀ ਨਾਲ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੇ ਅਜਿਹੇ ਕਰਮ ਰੋਗਾਂ ਨੂੰ ਖ਼ਤਮ ਕਰਨ ਲਈ ਦਵਾਈ ਤੇ ਦੁਆ ਦੀ ਲੋੜ ਪੈਂਦੀ ਹੈ। Saint Dr MSG
Read This : ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸਥਿਤੀ ’ਚ ਕੀ ਕਰੀਏ? | ਡਾ. ਐੱਮਐੱਸਜੀ ਹੈੱਲਥ ਟਿਪਸ | Ram Rahim Tips
ਦੁਆ ਸਿਰਫ਼ ਪਰਮਾਤਮਾ ਦੇ ਨਾਮ ਨਾਲ ਸੰਭਵ ਹੈ ਤੇ ਕੋਈ ਹੋਰ ਤਰੀਕਾ ਨਹੀਂ ਪਰਮਾਤਮਾ ਦਾ ਨਾਮ ਜਪੋ ਤੇ ਦਵਾਈ ਲਵੋ ਤਾਂ ਉਹ ਕਰਮ ਰੋਗ ਖ਼ਤਮ ਹੋ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਟੈਨਸ਼ਨ ਲੈਣ ਨਾਲ ਰੋਗ ਘੱਟ ਨਹੀਂ ਹੁੰਦਾ, ਸਗੋਂ ਵਧਦਾ ਹੈ ਮਾਲਕ ’ਤੇ ਛੱਡੋ ਮਾਲਕ ਜਾਣੇ ਉਸ ਦਾ ਕੰਮ ਜਾਣੇ ਇਸ ਲਈ ਤੁਸੀਂ ਸਿਮਰਨ ਕਰਦੇ ਰਹੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤੇ ਆਪਣੇ ਬੁਰੇ ਕਰਮਾਂ ਤੋਂ ਪਰਹੇਜ਼ ਕਰੋ ਇਨਸਾਨ ਬੁਰੇ ਕਰਮਾਂ ਤੋਂ ਗੁਰੇਜ਼ ਨਹੀਂ ਕਰਦਾ, ਜੋ ਮਨ ’ਚ ਆਇਆ ਉਹ ਕਰਦਾ ਹੈ ਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ ਉਦੋਂ ਕਹਿੰਦਾ ਹੈ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਸੰਸਾਰ ਤਾਂ ਕੀਤੇ ਕਰਮਾਂ ਦਾ ਬਜ਼ਾਰ ਹੈ। Saint Dr MSG
ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ ਜਿਹੋ ਜਿਹਾ ਕਰੋਗੇ ਉਹੋ ਜਿਹਾ ਆਉਣ ਵਾਲੇ ਸਮੇਂ ’ਚ ਭੁਗਤਣਾ ਪਵੇਗਾ ਇਸ ਲਈ ਹਮੇਸ਼ਾ ਚੰਗੇ ਕਰਮ ਕਰੋ, ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ ਤਾਂ ਯਕੀਨਨ ਮਾਲਕ ਦੀ ਕ੍ਰਿਪਾ ਦ੍ਰਿਸ਼ਟੀ ਹੋਵੇਗੀ ਤੇ ਅੰਦਰੋਂ-ਬਾਹਰੋਂ ਖੁਸ਼ੀਆਂ ਹੋਣਗੀਆਂ, ਗ਼ਮ, ਚਿੰਤਾਵਾਂ ਮਿਟ ਜਾਣਗੀਆਂ, ਰੋਗ ਦੂਰ ਹੋਣਗੇ ਤੇ ਮਾਲਕ ਦੇ ਨਜ਼ਾਰੇ ਦੇ ਕਾਬਲ ਤੁਸੀਂ ਬਣਦੇ ਚਲੇ ਜਾਓਗੇ ਪੀਰ-ਫ਼ਕੀਰ ਦੇ ਬਚਨ ਜੇਕਰ ਮੁਰੀਦ ਮੰਨ ਲਵੇ ਤਾਂ ਪੌਂ ਬਾਰ੍ਹਾਂ ਪੱਚੀ ਹੋ ਜਾਂਦੀ ਹੈ ਕੋਈ ਕਮੀ ਨਹੀਂ ਰਹਿੰਦੀ।