Brothers - Sach Kahoon Punjabi
kidnapped | ਸਕੂਲ ਜਾਂਦੇ ਹੋਏ ਦੋ ਭਰਾ ਅਗਵਾ
kidnapped | ਮਾਂ ਨਾਲ ਕੁੱਟਮਾਰ ਕਰਕੇ ਬੱਚਿਆਂ ਨੂੰ ਕੀਤਾ ਅਗਵਾ
ਗੁਰਦਾਸਪੁਰ। ਵੀਰਵਾਰ ਦੀ ਸਵੇਰ ਦੋ ਭਰਾ ਮਨਜੋਤ ਸਿੰਘ (9) ਤੇ ਮਨਬੀਰ ਸਿੰਘ (6) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਕਰਾਲ ਪਿੰਡ ਨੇੜੇ ਇੱਕ ਸਕੂਟੀ ‘ਤੇ ਸਕੂਲ ਲੈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਅਗਵਾ ਕਰਨ ਵਾਲਿਆਂ ਨੇ ਇਨੋਵਾ ਗੱਡੀ ‘ਤੇ ਆਏ ਸਨ। ਉਨ੍ਹਾਂ ਨੇ ਗੱਡੀ ਸਕੂਟੀ ਅੱਗੇ ਨੂੰ ਉਸ ਅੱਗੇ ਰੋਕ ਲਿਆ। ਘਟਨਾ ਸਵੇਰੇ 8.15 ਵਜੇ ਦੀ ਹੈ। ਮੁਲਜ਼ਮਾਂ ਨੇ ਉਸ ਕੋਲੋਂ ਸੋਨੇ ਦੀ ਚੇਨ, ਸੋਨੇ ਦੀਆਂ ਚੂੜੀਆਂ, ਮੋਬਾਈਲ ਫੋਨ ਤੇ ਮੋਪੇਡ ਦੀਆਂ ਚਾਬੀਆਂ ਵੀ ਖੋਹ ਲਈਆਂ। ਬੱਚਿਆਂ ਦੀ ਮਾਂ ਸੰਦੀਪ ਕੌਰ (33) ਨੂੰ ਵੀ ਬੁਰੀ ਤਰ੍ਹਾਂ ਸੱਟ ਲੱਗੀ। ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵਾਂ ਕਾਰਲਾ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਗੁਰੂ ਹਰ ਰਾਇ ਪਬਲਿਕ ਸਕੂਲ ਵਿਖੇ ਜਾ ਰਹੀ ਸੀ, ਜਦੋਂ ਉਸ ਨੂੰ ਰੋਕਿਆ ਗਿਆ।
ਉਸ ਨੇ ਕਿਹਾ ਕਿ ਹਨੇਰਾ ਸੀ ਤੇ ਅਗਵਾਕਾਰ ਨੇ ਕਾਲੇ ਰੰਗ ਦਾ ਮਫਲਰ ਪਾਇਆ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਨੇੜੇ ਜੱਸਲ ਪਿੰਡ ਦੇ ਆਪਣੇ ਪਤੀ ਮਲਕੀਅਤ ਸਿੰਘ ਨਾਲ ਹੋਏ ਝਗੜੇ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਟਿੱਬਰੀ ਛਾਉਣੀ ਨੇੜੇ ਨੰਗਲ ਪਿੰਡ ‘ਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ। ਕਪੂਰਥਲਾ ਪੁਲਿਸ ਨੇ ਦੋਵਾਂ ਮੁੰਡਿਆਂ ਦੀ ਕਸਟਡੀ ਉਸ ਨੂੰ ਦਿੱਤੀ ਸੀ। ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅਗਵਾ ਪਰਿਵਾਰਕ ਝਗੜੇ ਦਾ ਨਤੀਜਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਤੋਂ ਬੱਚੇ ਖੋਹ ਲਵੇਗਾ। ਪੁਲਿਸ ਨੇ ਅਗਵਾ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
7 ਲੱਖ 10 ਹਜ਼ਾਰ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਭਰਾ ਸਮੇਤ ਕਾਬੂ
ਲਖਵੀਰ ਸਿੰਘ, ਮੋਗਾ
ਥਾਣਾ ਧਰਮਕੋਟ ਨੇ ਧਰਮਕੋਟ ‘ਚ ਬੀਤੇ ਦਿਨੀਂ ਹੋਈ 7 ਲੱਖ 10 ਹਜ਼ਾਰ ਦੀ ਲੁੱਟ ਦਾ ਪਰਦਾਫਾਸ਼ ਕਰਦਿਆਂ ਲੁੱਟ ਦਾ ਡਰਾਮਾ ਰਚਣ ਵਾਲੇ  ਕੰਪਨੀ ਦੇ ਵਰਕਰ ਤੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੁੱਟ ਦੀ ਰਕਮ ‘ਚੋਂ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਐੱਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 17 ਜੁਲਾਈ ਨੂੰ ਸ਼ਿਵ ਕੁਮਾਰ ਬ੍ਰਾਂਚ ਮੈਨੇਜਰ ਸੈਟਿਨ ਕਰੈਡਿਟ ਕੇਅਰ ਨੈੱਟਵਰਕ ਦਿੱਲੀ ਜਿਨ੍ਹਾਂ ਦੀ ਬ੍ਰਾਂਚ ਢੋਲੇਵਾਲਾ ਰੋਡ ਧਰਮਕੋਟ ਵਿਖੇ ਹੈ ਸਮੇਤ ਇਸ ਫਾਇਨਾਂਸ ਕੰਪਨੀ ਦਾ ਵਰਕਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿਘ ਵਾਸੀ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਆਪਣੇ ਮੋਟਰਸਾਈਕਲ ‘ਤੇ ਇਸ ਫਾਇਨਾਂਸ ਕੰਪਨੀ ਵੱਲੋਂ ਲੋਨ ਦੀਆਂ ਇਕੱਠੀਆਂ ਕੀਤੀਆਂ ਕਿਸ਼ਤਾਂ ਜੋ 7 ਲੱਖ 10 ਹਜ਼ਾਰ 700 ਰੁਪਏ ਸਨ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਧਰਮਕੋਟ ਵਿੱਚ ਜਮ੍ਹਾ ਕਰਵਾਉਣ ਲਈ ਜਾ ਰਹੇ ਸਨ ਤਾਂ ਕਰੀਬ ਸਵਾ 3 ਵਜੇ ਜਦ ਇਹ ਕੋਟ ਈਸੇ ਖਾਂ ਰੋਡ ਧਰਮਕੋਟ ਨੇੜੇ ਜੌਨ ਡੀਅਰ ਟਰੈਕਟਰ ਏਜੰਸੀ ਕੋਲ  ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ, ਉਹਨਾਂ? ਦੀਆਂ ਅੱਖਾਂ ‘ਚ ਮਿਰਚਾਂ ਪਾਕੇ ਪੈਸਿਆਂ ਵਾਲਾ ਬੈਗ ਝਪਟ ਮਾਰਕੇ ਖੋਹ ਕੇ ਫਰਾਰ ਹੋ ਗਏ
ਐੱਸਪੀ ਨੇ ਦੱਸਿਆ ਕਿ ਉਕਤ ਮਾਮਲੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ  ਪੁਲਿਸ ਵੱਲੋਂ  ਹਰ ਐਂਗਲ ਤੋਂ ਵਾਚਿਆ ਗਿਆ ਤੇ ਮੋਟਰਸਾਈਕਲ ਸਵਾਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਠੱਠਾ ਕਿਸ਼ਨ ਜ਼ਿਲ੍ਹਾ ਫਿਰੋਜਪੁਰ ਜੋ ਇਸ ਫਾਇਨਾਂਸ ਵਿੱਚ ਬਤੌਰ ਵਰਕਰ ਹੈ, ਨੂੰ ਪੁੱਛਗਿੱਛ ਕਰਨ ਲਈ ਤਲਬ ਕੀਤਾ ਤਾਂ ਉਹ ਜਾਣਬੁੱਝ ਕੇ ਟਲ ਗਿਆ, ਜਿਸ ‘ਤੇ ਉਸ ਦੀਆਂ ਤੇ ਹੋਰ ਸਟਾਫ ਦੀਆਂ ਕਾਲ ਡਿਟੇਲ ਕਢਵਾਈਆਂ ਗਈਆਂ ਤਾਂ 19 ਜੁਲਾਈ ਨੂੰ ਸੁਖਚੈਨ ਸਿੰਘ ਨੇ ਇਸ ਫਾਇਨਾਂਸ ਕੰਪਨੀ ਦੇ ਏਰੀਆ ਮੈਨੇਜਰ ਪਾਸ ਆਕੇ ਇਕਬਾਲ ਕੀਤਾ ਕਿ ਉਸ ਨੇ ਆਪਣੇ ਭਰਾ ਅਵਤਾਰ ਸਿੰਘ ਪੁੱਤਰ ਜਗਦੇਵ ਸਿੰਘ, ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਠੱਠਾ ਕਿਸ਼ਨ ਸਿੰਘ ਜ਼ਿਲ੍ਹਾ ਫਿਰੋਜ਼ਪੁਰ, ਧਰਮਾ ਪੁੱਤਰ ਬਲਵੀਰ ਸਿੰਘ ਵਾਸੀ ਰਟੌਲ ਬੇਟ, ਮਾਈਕਲ ਉਰਫ ਕਾਕਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਾਲ ਮਿਲ ਕੇ ਆਪ ਹੀ ਇਹ ਲੁੱਟ ਖੋਹ ਕਰਵਾਈ ਹੈ।ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਸੁਖਚੈਨ ਸਿੰਘ ਤੇ ਉਸ ਦੇ ਭਰਾ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਸ ਦੇ ਭਰਾ ਸਮੇਤ ਤਿੰਨ ਅੱਤਵਾਦੀ ਢੇਰ
ਮਾਰੇ ਗਏ ਅੱਤਵਾਦੀਆਂ ‘ਚ ਇੱਕ ਦੀ ਪਛਾਣ ਸ਼ਮਸੁਲ ਹੱਕ ਵਜੋਂ ਹੋਈ
ਸ੍ਰੀਨਗਰ | ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਹੋਏ ਅੱਤਵਾਦੀਆਂ ਨਾਲ ਮੁਕਾਬਲੇ ‘ਚ ਭਾਰਤੀ ਪੁਲਿਸ ਸੇਵਾ (ਆਈਪੀਐਸ) ਦੇ ਕਥਿੱਤ ਭਰਾ ਸਮੇਤ ਤਿੰਨ ਅੱਤਵਾਦੀ ਮਾਰੇ ਗਏ ਫੌਜ ਦੇ ਇੱਕ ਅਧਿਕਾਰੀ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਖੂਫ਼ੀਆ ਸੂਚਨਾ ਦੇ ਅਧਾਰ ‘ਤੇ ਕੌਮੀ ਰਾਈਫਲਸ, ਜੰਮੂ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਮਿਲ ਕੇ ਅੱਜ ਸਵੇਰੇ ਸ਼ੋਪੀਆਂ ਜ਼ਿਲ੍ਹੇ ਦੇ ਹਫਸ਼ੇਰਮਲ ਇਲਾਕੇ ‘ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ
ਸੁਰੱਖਿਆ ਬਲ ਜਦੋਂ ਇੱਕ ਵਿਸ਼ੇਸ਼ ਖੇਤਰ ਵੱਲ ਵਧ ਰਹੇ ਸਨ ਤਾਂ ਉੱਥੇ ਲੁਕੇ ਅੱਤਵਾਦੀਆਂ ਨੇ ਉਨ੍ਹਾਂ ‘ਤੇ ਆਟੋ ਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ‘ਚ ਤਿੰਨ  ਅੱਤਵਾਦੀ ਮਾਰੇ ਗਏ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਹਾਲੇ ਵੀ ਜਾਰੀ ਹੈ ਉਨ੍ਹਾਂ ਦੱਸਿਆ ਕਿ ਅੱਤਵਾਦੀ ਟਿਕਾਣੇ ‘ਤੇ ਹੋਰ ਜ਼ਿਆਦਾ ਅੱਤਵਾਦੀਆਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਹੈ ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚ ਇੱਕ ਦੀ ਪਛਾਣ ਸ਼ਮਸੁਲ ਹੱਕ ਵਜੋਂ ਕੀਤੀ ਗਈ ਹੈ ਜੋ 2012 ਬੈਂਚ ਦੇ ਆਈਪੀਐਸ ਅਧਿਕਾਰੀ ਇਨਾਮੁਲ ਹਕ ਦਾ ਭਰਾ ਹੈ ਹਕ ਫਿਲਹਾਲ ਪੂਰਬ ਉੱਤਰ ‘ਚ ਤਾਇਨਾਤ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਰਾ ਗੁਆਉਣ ਦੇ ਬਾਵਜ਼ੂਦ ਸਮਾਜ ਸੇਵਾ ਦਾ ਜਜ਼ਬਾ ਬਰਕਰਾਰ | Bathinda News
ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਸਹਾਰਾ ਜਨ ਸੇਵਾ ਬਠਿੰਡਾ ਦੇ ਦੋ ਵਲੰਟੀਅਰ ਟੇਕ ਚੰਦ ਅਤੇ ਜੱਗਾ ਸਿੰਘ ਕਿਸੇ ਜਾਣ-ਪਛਾਣ ਦੇ ਮੋਹਤਾਜ ਨਹੀਂ ਹਨ। ਸਮਾਜ ਸੇਵਾ ਦੇ ਕਾਰਜ ਕਰਦਿਆਂ ਆਪਣਾ ਸਕਾ ਭਰਾ ਗੁਆ ਲੈਣ ਦੇ ਬਾਵਜ਼ੂਦ ਦੋਵਾਂ ਭਰਾਵਾਂ ‘ਚ ਮਨੁੱਖਤਾ ਪ੍ਰਤੀ ਦਰਦ ਰਤਾ ਵੀ ਨਹੀਂ ਘਟਿਆ ਹੈ। ਦੋਵਾਂ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜ੍ਹਿਆ ਹੈ, ਉਸ ‘ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁੱਰਅਤ ਨਹੀਂ ਪੈਂਦੀ ਹੈ। ਸਹਾਰਾ ਜਨ ਸੇਵਾ ਦੇ ਵਰਕਰ ਵਜੋਂ ਪਿਛਲੇ ਲੰਮੇ ਸਮੇਂ ਤੋਂ ਸੜਕ ਹਾਦਸਿਆਂ ‘ਚ ਪੀੜਤ ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਦੋਵਾਂ ਭਰਾਵਾਂ ਦੀ ਜਿੰਦਗੀ ਦਾ ਇੱਕ ਅੰਗ ਬਣ ਗਿਆ ਹੈ। (Bathinda News)
ਇਵੇਂ ਹੀ ਉਨ੍ਹਾਂ ਵੱਲੋਂ ਬੇਸਹਾਰਾ ਲੋਕਾਂ ਦੀਆਂ ਸੈਂਕੜੇ ਲਾਸ਼ਾਂ ਦਾ ਸਨਮਾਨਪੂਰਵਕ ਅੰਤਮ ਸਸਕਾਰ ਕੀਤਾ ਜਾ ਚੁੱਕਾ ਹੈ। ਹੈਰਾਨਕੁੰਨ ਪਹਿਲੂ ਹੈ ਕਿ ਜਦੋਂ ਲੋਕ ਕਿਸੇ ਆਪਣੇ ਦੀ ਮੌਤ ‘ਤੇ ਲਾਸ਼ ਦੇ ਨੇੜੇ ਨਹੀਂ ਢੁੱਕਦੇ ਪਰ ਇਨ੍ਹਾਂ ਨੇ ਗਲੀਆਂ-ਸੜੀਆਂ  ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਕੇ ਦੁਨੀਆਂ ਵਿਚ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਹੁਣ ਤਾਂ ਸ਼ਹਿਰ ਵਾਸੀ ਵੀ ਆਖਣ ਲੱਗੇ ਹਨ ਕਿ ਇਨ੍ਹਾਂ ਦਾ ਜਨਮ ਹੀ ਲੋਕ ਸੇਵਾ ਲਈ ਹੋਇਆ ਹੈ। ਟੇਕ ਚੰਦ ਅਤੇ ਜੱਗਾ ਸਿੰਘ ਦਾ ਤੀਸਰਾ ਭਾਈ ਰਾਮ ਸਿੰਘ ਵੀ ਸਹਾਰਾ ਜਨ ਸੇਵਾ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਰੇਲਵੇ ਸਟੇਸ਼ਨ ‘ਤੇ ਬਣੇ ਬਾਥਰੂਮ ‘ਚ ਮਿਲੀ ਨੌਜਵਾਨ ਦੀ ਲਾਸ਼
ਆਪਣੇ ਸੇਵਾ ਕਾਰਜ ਦੌਰਾਨ 14 ਦਸੰਬਰ 2016 ਨੂੰ ਰਾਮ ਸਿੰਘ ਨੂੰ ਮੌਤ ਨੇ ਉਸ ਵਕਤ ਕਲਾਵੇ ‘ਚ ਲੈ ਲਿਆ ਜਦੋਂ ਉਹ ਮਾਨਸਾ ਰੋਡ ‘ਤੇ ਵਾਪਰੇ ਇੱਕ ਸੜਕ ਹਾਦਸੇ ਦੇ ਜਖਮੀਆਂ ਨੂੰ ਹਸਪਤਾਲ ਲਿਜਾਣ ਲਈ ਚੁੱਕ ਰਿਹਾ ਸੀ। ਉਸ ਰਾਤ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਰਾਮ ਸਿੰਘ ਨੇ ਦੋ ਜ਼ਖ਼ਮੀ ਐਂਬੂਲੈਂਸ ‘ਚ ਪਾ ਲਏ ਪਰ ਜਦ ਉਹ ਤੀਸਰੇ ਨੂੰ ਹਾਲੇ ਚੁੱਕਣ ਹੀ ਲੱਗਾ ਸੀ ਤਾਂ ਤੇਜ ਰਫਤਾਰ ਵਾਹਨ ਨੇ ਰਾਮ ਸਿੰਘ ਨੂੰ ਲਪੇਟ ‘ਚ ਲੈ ਲਿਆ। ਕੋਸ਼ਿਸ਼ਾਂ ਦੇ ਬਾਵਜ਼ੂਦ ਰਾਮ ਸਿੰਘ ਨੂੰ ਬਚਾਇਆ ਨਾ ਜਾ ਸਕਿਆ ਤੇ ਉਸ ਦੀ ਮੌਤ ਵੀ ਸਮਾਜਸੇਵਾ ਨੂੰ ਸਮਰਪਿਤ ਹੋ ਗਈ। (Bathinda News)
ਸਹਾਰਾ ਜਨ ਸੇਵਾ ਅਤੇ ਬਠਿੰਡਾ ਵਾਸੀਆਂ ਵੱਲੋਂ ਰਾਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਹੈ ਤੇ ਉਸ ਦੀ ਯਾਦ ‘ਚ ਸਹਾਰਾ ਵਰਕਰ ਹਰ ਵਰ੍ਹੇ ਖੂਨਦਾਨ ਕੈਂਪ ਲਾ ਕੇ ਸਮਾਜਿਕ ਕਾਰਜਾਂ ਨੂੰ ਹੋਰ ਵੀ ਤਨਦੇਹੀ ਨਾਲ ਕਰਨ ਦਾ ਪ੍ਰਣ ਕਰਦੇ ਹਨ। ਭਰਾ ਤੁਰ ਜਾਣ ਉਪਰੰਤ ਵੀ ਉਹ ਡੋਲੇ ਨਹੀਂ ਅਤੇ ਸੇਵਾ ਕਾਰਜਾਂ ਨੂੰ ਜਾਰੀ ਰੱਖਿਆ ਹੋਇਆ ਹੈ। ਇਸ ਪਰਿਵਾਰ ਦਾ ਇਸ ਰਾਹ ‘ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ। ਟੇਕ ਚੰਦ ਦੇ ਪਿਤਾ ਬਠਿੰਡਾ ਦੇ ਸ਼ਮਸ਼ਾਨਘਾਟ ‘ਚ ਰਹਿੰਦੇ ਸਨ ਤੇ ਉੱਥੋਂ ਦੀ ਬਗੀਚੀ ‘ਚ ਸਬਜ਼ੀਆਂ ਵਗੈਰਾ ਲਾਉਣ ਦਾ ਕੰਮ ਕਰਦੇ ਸਨ।
ਸਹਾਰਾ ਜਨ ਸੇਵਾ ਦੇ ਪ੍ਰਧਾਨ ਵਿਜੈ ਗੋਇਲ ਨੇ ਦੱਸਿਆ ਕਿ ਉਹ ਅਕਸਰ ਕਿਸੇ ਨਾ ਕਿਸੇ ਲਾਸ਼ ਦੇ ਸਸਕਾਰ ਲਈ ਸ਼ਮਸ਼ਾਨਘਾਟ ਜਾਂਦੇ ਰਹਿੰਦੇ ਸਨ। ਇਸੇ ਦੌਰਾਨ ਤਿੰਨਾਂ ਭਰਾਵਾਂ ਦੀ ਉਨ੍ਹਾਂ ਨਾਲ ਕਾਫੀ ਨਜ਼ਦੀਕੀ ਬਣ ਗਈ ਅਤੇ ਉਨ੍ਹਾਂ ਨੇ ਸਹਾਰਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾ ਦਿੱਤੀ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਉਦੋਂ ਤੋਂ ਹੁਣ ਤੱਕ ਇਹ ਸਫਰ ਜਾਰੀ ਹੈ ਤੇ ਹੁਣ ਤਾਂ ਇੰਜ ਜਾਪਣ ਲੱਗਾ ਹੈ ਕਿ ਇਹ ਲੋਕਾਂ ਦੀ ਸੇਵਾ ਲਈ ਹੀ ਜਨਮੇ ਹਨ। (Bathinda News)
ਲੋਕਾਂ ਦੀ ਸੇਵਾ ਮਿਸ਼ਨ ਬਣਿਆ : ਟੇਕ ਚੰਦ | Bathinda News
ਸਹਾਰਾ ਜਨ ਸੇਵਾ ਦੇ ਵਰਕਰ ਟੇਕ ਚੰਦ ਦਾ ਕਹਿਣਾ ਸੀ ਕਿ ਸਹਾਰਾ ਦੇ ਪ੍ਰਧਾਨ ਵਿਜੈ ਗੋਇਲ ਨੂੰ ਦੇਖਦਿਆਂ ਉਨ੍ਹਾਂ ਨੇ ਪੀੜਤ ਅਤੇ ਦੀਨ-ਦੁਖੀਆਂ ਦੀ ਮੱਦਦ ਕਰਨ ਦਾ ਮਨ ਬਣਾ ਲਿਆ ਸੀ। ਇਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ ਤੇ ਆਮ ਲੋਕਾਂ, ਹਾਦਸਾ ਪੀੜਤਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਮਿਸ਼ਨ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਸਹਾਰਾ ਵਲੰਟੀਅਰ ਸ਼ਹਿਰ ‘ਚ ਨਜ਼ਰ ਰੱਖਦੇ ਹਨ ਤੇ ਜਿੱਥੇ ਜਰੂਰਤ ਹੁੰਦੀ ਹੈ ਫੌਰੀ ਤੌਰ ‘ਤੇ ਪੁੱਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਤੇ ਪੁਲਿਸ ਵੀ ਸਹਾਰਾ ਵਲੰਟੀਅਰਾਂ ਨਾਲ ਸੰਪਰਕ ਕਰਦੇ ਹਨ ਤਾਂ ਜੋ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ।
ਲੋਕ ਪੱਖੀ ਕਾਰਜਾਂ ਤੋਂ ਕਾਇਲ ਹਾਂ : ਮੇਅਰ | Bathinda News
ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਸੀ ਕਿ ਸਹਾਰਾ ਜਨ ਸੇਵਾ ਦੀ ਅਗਵਾਈ ਹੇਠ ਇੰਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਦੀ ਮੁਹਿੰਮ ਦੌਰਾਨ ਤਾਂ ਇਨ੍ਹਾਂ ਨੇ ਲਾਮਿਸਾਲ ਦਲੇਰੀ ਦਿਖਾਉਂਦਿਆਂ ਖਤਰਨਾਕ ਕਿਸਮ ਦੇ ਢੱਠਿਆਂ ਨੂੰ ਕਾਬੂ ਕੀਤਾ ਸੀ, ਜਿਸ ਤੋਂ ਉਹ ਇਨ੍ਹਾਂ ਦੇ ਬਹੁਤ ਕਾਇਲ ਹੋਏ ਸਨ।
ਸ਼ਰਾਬ ਪੀ ਕੇ ਡਰਾਈਵਿੰਗ ਮੌਤ ਨੂੰ ਸੱਦਾ | Bathinda News
ਸਹਾਰਾ ਵਲੰਟੀਅਰ ਜੱਗਾ ਸਿੰਘ ਦਾ ਕਹਿਣਾ ਸੀ ਕਿ ਉਹ ਕਿਸੇ ‘ਤੇ ਅਹਿਸਾਨ ਨਹੀਂ ਸਿਰਫ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਤਾਂ ਹਾਦਸਿਆਂ ਦੌਰਾਨ ਮੌਤਾਂ ਦੀ ਦਰ ਘਟਾਈ ਜਾ ਸਕਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਨਸ਼ਾ ਕਰਕੇ ਵਾਹਨ ਨਾ ਚਲਾਉਣ ਦੀ ਅਪੀਲ ਵੀ ਕੀਤੀ।
ਜ਼ਮੀਨ ਕਾਰਨ ਭਰਾ ਤੋਂ ਤੰਗ ਭਰਾ ਨੇ ਕੀਤੀ ਖੁਦਕੁਸ਼ੀ
ਪੁਲਿਸ ਨੇ ਇੱਕ ਖਿਲਾਫ਼ ਕੀਤਾ ਮਾਮਲਾ ਦਰਜ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਕਾਹਨ ਚੰਦ ‘ਚ ਇੱਕ ਭਰਾ ਨੇ ਆਪਣੇ ਭਰਾ ਤੋਂ ਤੰਗ ਆ ਕੇ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਜ਼ਮੀਨ ਦਾ ਰੌਲਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਧਰਮਿੰਦਰ ਸਿੰਘ ਵਾਸੀ ਕਾਹਨ ਚੰਦ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਪਿਤਾ ਸੁਖਦੇਵ ਸਿੰਘ (47) ਅਤੇ ਉਸਦਾ ਸੁਖਵਿੰਦਰ ਸਿੰਘ ਇੱਕੋ ਪਰਿਵਾਰ ਵਿਚ ਇੱਕਠੇ ਰਹਿੰਦੇ ਸਨ।
ਧਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਾਂਝੀ ਜ਼ਮੀਨ ਦੀ ਵੰਡ ਹੋਈ ਤਾਂ ਸੁਖਵਿੰਦਰ ਸਿੰਘ ਨੇ ਆਪਣੀ ਮਰਜ਼ੀ ਨਾਲ ਜ਼ਮੀਨ ਵਾਹ ਲਈ, ਜਿਸਦੀਆਂ ਕਈ ਮਿੰਨਤਾਂ ਕਰਨ ਦੇ ਬਾਵਜੂਦ ਉਸਨੇ ਕੋਈ ਗੱਲ ਨਾ ਸੁਣੀ ਤਾਂ ਉਸਦੇ ਪਿਤਾ ਨੇ ਮਾਨਸਿਕ ਪ੍ਰੇਸ਼ਾਨੀ ਕਰਕੇ ਜ਼ਹਿਰਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਫਿਰੋਜ਼ਪੁਰ ਸਦਰ ਤੋਂ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਧਰਮਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਸੁਖਵਿੰਦਰ ਸਿੰਘ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਨੂੰਹ-ਸਹੁਰਾ ਹੋਏ ਜ਼ਖਮੀ, ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕੀਤਾ ਰੈਫਰ
ਪੁਲਿਸ ਜਾਂਚ ‘ਚ ਜੁੱਟੀ
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਕਸਬਾ ਮਮਦੋਟ ਅਧੀਨ ਪੈਂਦੀ ਢਾਣੀ ਲਲਿਆਣੀਆਂ ਵਾਲੀ ਵਿਖੇ ਦੋ ਭਰਾਵਾਂ ‘ਚ ਚੱਲ ਰਹੇ ਰਸਤੇ ਦੇ ਵਿਵਾਦ ‘ਚ ਵੱਡੇ ਭਰਾ ਵੱਲੋਂ ਛੋਟੇ ਭਰਾ ਦੇ ਪਰਿਵਾਰ ‘ਤੇ ਹਮਲਾ ਕਰਕੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਨੁੰਹ-ਸਹੁਰੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਹਨਾਂ ਨੂੰ ਫਰੀਦਕੋਟ ਮੈਡੀਕਲ ‘ਚ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੇ ਰਿਸ਼ਤੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਸਹੁਰਾ ਸੇਵਾ ਸਿੰਘ ਦਾ ਉਹਨਾਂ ਦੇ ਵੱਡੇ ਭਰਾ ਮਹਿੰਦਰ ਸਿੰਘ ਨਾਲ ਘਰ ਨੂੰ ਜਾਂਦੇ ਰਸਤੇ ਦਾ ਝਗੜਾ ਚੱਲਦਾ ਆ ਰਿਹਾ ਸੀ ਬੀਤੀ ਸ਼ਾਮ ਵੀ ਦੋਹਾਂ ਧਿਰਾਂ ਦਾ ਇਸ ਗੱਲ ਨੂੰ ਲੈ ਕੇ ਬੋਲ ਬੁਲਾਰਾ ਹੋਇਆ ਸੀ ਅਤੇ ਮਹਿੰਦਰ ਸਿੰਘ ਵੱਲੋਂ ਪਰਿਵਾਰ ਨੂੰ ਨਤੀਜਾ ਭੁਗਤਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਪੜ੍ਹਾਈ ਅੱਧ ਵਿਚਾਲੇ ਛੱਡਣ ਦਾ ਵਧਦਾ ਰੁਝਾਨ
ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮਹਿੰਦਰ ਸਿੰਘ ਨੇ ਸੇਵਾ ਸਿੰਘ ਦੇ ਘਰ ਨੂੰ ਜਾਣ ਵਾਲਾ ਰਸਤਾ ਪਸ਼ੂਆਂ ਵਾਲੀ ਲੱਕੜ ਦੀ ਖੁਰਲੀ ਰੱਖ ਕੇ ਬੰਦ ਕਰ ਦਿੱਤਾ ਇਸ ਦੌਰਾਨ ਸੇਵਾ ਸਿੰਘ ਨੇ ਜਦੋਂ ਮਹਿੰਦਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮਹਿੰਦਰ ਸਿੰਘ ਨੇ ਆਪਣੇ ਪਰਿਵਾਰਕ ਮੈਬਰਾਂ ਨਾਲ ਮਿਲ ਕੇ ਉਸ ‘ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਸੇਵਾ ਸਿੰਘ ਨੂੰ ਬਚਾਉਣ ਲਈ ਉਸਦਾ ਲੜਕਾ ਗੁਰਮੇਲ ਸਿੰਘ ਅਤੇ ਉਸਦੀ ਮਾਂ ਨਿਸ਼ਾਨ ਕੌਰ ਅੱਗੇ ਆਏ ਤਾਂ ਉਕਤ ਹਮਲਾਵਰਾਂ ਨੇ ਉਨ੍ਹਾਂ ‘ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕਰਕੇ ਮਾਂ-ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਦੌਰਾਨ ਮ੍ਰਿਤਕ ਗੁਰਮੇਲ ਸਿੰਘ ਦੀ ਪਤਨੀ ਅਮਨਦੀਪ ਕੌਰ ਅਤੇ ਪਿਤਾ ਸੇਵਾ ਸਿੰਘ ਨੂੰ ਵੀ ਹਮਲਾਵਾਰਾਂ ਵੱਲੋਂ ਜ਼ਖਮੀ ਕਰ ਦਿੱਤਾ ਗਿਆ, ਜਿਹਨਾਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਮਮਦੋਟ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਮਦੋਟ ਮੁੱਖੀ ਅਮਰਿੰਦਰ ਸਿੰਘ ਅਤੇ ਐਸਪੀਡੀ ਅਜਮੇਰ ਸਿੰਘ ਬਾਠ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਗਿਆ ਹੈ।
ਪਤੀ ਤੇ ਦਿਉਰ ਖਿਲਾਫ਼ ਮਾਮਲਾ ਦਰਜ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। ਪਿੰਡ ਕਰਮੂ ਵਾਲਾ ਕੋਲੋਂ ਲੰਘਦੀਆਂ ਦੋ ਜੋੜੀਆਂ ਨਹਿਰਾਂ ਵਿਚ ਇਕ ਔਰਤ ਨੂੰ ਉਸਦਾ ਪਤੀ ਅਤੇ ਦਿਓਰ ਰਲ ਕੇ ਸੁੱਟਣ ਲੱਗੇ ਤਾਂ ਪਤੀ ਆਪ ਹੀ ਨਹਿਰ ਵਿੱਚ ਜਾ ਡਿੱਗਿਆ, ਜਿਸ ਤੋਂ ਬਾਅਦ ਔਰਤ ਦਾ ਪਤੀ ਲਾਪਤਾ ਹੈ। ਇਸ ਮਾਮਲੇ ‘ਚ ਪੁਲਿਸ ਵੱਲੋਂ ਦੋ ਭਰਾਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਕੋਮਲ ਵਾਸੀ ਫਿਰੋਜ਼ਪੁਰ ਸ਼ਹਿਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਪਤੀ ਅਨਵਰ ਮਸੀਹ ਅਤੇ ਉਸਦਾ ਦਿਉਰ ਨਛੱਤਰ ਸਿੰਘ ਪੁੱਤਰਾਨ ਪੱਪੂ ਮਸੀਹ ਵਾਸੀ ਮੱਲਾਂ ਵਾਲਾ ਨੇ ਉਸਨੂੰ ਕਰਮੂ ਵਾਲਾ ਕੋਲ ਲੰਘਦੀਆਂ ਜੋੜੀਆਂ ਨਹਿਰਾਂ ਵਿਚ ਸੁੱਟ ਕੇ ਮਾਰਨ ਦੀ ਕੋਸ਼ਿਸ ਕੀਤੀ। (Ferozepur News)
ਇਸ ਦੌਰਾਨ ਜਦ ਉਸਦਾ ਪਤੀ ਅਨਵਰ ਮਸੀਹ ਉਸਨੂੰ ਸੁੱਟਣ ਲੱਗਾ ਤਾਂ ਉਹ ਆਪ ਹੀ ਨਹਿਰ ਵਿਚ ਡਿੱਗ ਪਿਆ, ਜਿਸ ਤੋਂ ਬਾਅਦ ਉਹ ਲਾਪਤਾ ਹੈ। ਇਸ ਮਾਮਲੇ ‘ਚ ਥਾਣਾ ਮੱਲਾਂ ਵਾਲਾ ਤੋਂ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਕੋਮਲ ਦੇ ਬਿਆਨਾਂ ‘ਤੇ ਉਕਤ ਦੋਵਾਂ ਭਰਾਵਾਂ ਖਿਲਾਫ਼ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। (Ferozepur News)
ਫਿਰੋਜ਼ਪੁਰ (ਸਤਪਾਲ ਥਿੰਦ)। ਬੁੱਧਵਾਰ ਦੀ ਸਵੇਰ ਪਈ ਸੰਘਣੀ ਧੁੰਦ ‘ਚ ਫਿਰੋਜ਼ਪੁਰ-ਮੱਲਾਂਵਾਲਾ ਰੋਡ ‘ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ‘ਚ ਮੋਟਰਸਾਈਕਲ ਸਵਾਰ ਦੋ ਸਕੇ ਨੌਜਵਾਨ ਭਰਾਵਾਂ ਦੀ ਮੌਤ ਗਈ ਜਾਣਕਾਰੀ ਅਨੁਸਾਰ ਪਿੰਡ ਸੁਧਾਰਾ ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਿਰੋਜ਼ਪੁਰ ਆ ਰਹੇ ਸਨ ਤਾਂ ਪਿੰਡ ਕਾਲੂ ਵਾਲਾ ਦੇ ਬੱਸ ਅੱਡੇ ਕੋਲ ਇੱਕ ਅਣਪਛਾਤੇ ਟਰਾਲੇ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ‘ਚ ਦੋਵੇਂ ਨੌਜਵਾਨ ਭਰਾਵਾਂ ਦੀ ਮੌਕੇ ‘ਤੇ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦਿਆਂ ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਬੀਸੀਏ ਦੀ ਪੜ੍ਹਾਈ  ਕਰਦਾ ਸੀ ਜਿਸਦੀ ਕਾਲਜ ਬੱਸ ਨਿਕਲਣ ਕਾਰਨ ਉਸਦਾ ਭਰਾ ਸਨੀ ਸਿੰਘ ਉਸਨੂੰ ਫਿਰੋਜ਼ਪੁਰ ਬੱਸ ਸਟੈਂਡ ਛੱਡਣ ਜਾ ਰਿਹਾ, ਜਿੱਥੇ ਰਸਤੇ ‘ਚ ਉਹਨਾਂ ਨਾਲ ਹਾਦਸਾ ਵਾਪਰ ਗਿਆ। ਸਨੀ ਸਿੰਘ ਦਾ ਇੱਕ ਬੱਚਾ ਹੈ, ਜਦਕਿ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਦੀ ਕੁਝ ਹੀ ਦਿਨ ਪਹਿਲਾਂ ਮੰਗਣੀ ਹੋਈ ਸੀ ਹਾਦਸੇ ਵਿੱਚ ਦੋਵੇਂ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। (Road Accident)