RohitSharma - Sach Kahoon Punjabi

IND Vs ENGODI: ਰੋਹਿਤ ਸ਼ਰਮਾ ਦਾ ਵਿਸਫੋਟਕ ਸੈਂਕੜਾ, ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ
IND Vs ENGODI: ਕਟਕ। ਭਾਰਤ ਨੇ ਦੂਜੇ ਵਨਡੇ ਮੈਚ ’ਚ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜੇ ਸਦਕਾ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਭਾਰਤ ਨੂੰ 305 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਭਾਰਤ ਨੇ 44.3 ਓਵਰਾਂ ’ਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਦੀ ਇਸ ਜਿੱਤ ਦੇ ਅਸਲੀ ਹੀਰੋ ਰਹੇ ਕਪਤਾਨ ਰੋਹਿਤ ਸ਼ਰਮਾ ਜੋ ਕਾਫੀ ਲੰਮੇ ਸਮੇਂ ਬਾਅਦ ਫਾਰਮ ’ਚ ਪਰਤੇ। ਰੋਹਿਤ ਸ਼ਰਮਾ ਨੇ 90 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵੱਲੋਂ ਸੁਭਮਨ ਗਿੱਲ ਨੇ 60 ਦੌੜਾਂ, ਸ਼੍ਰੇਅਸ ਅਈਅਰ 44, ਕੇਐਲ ਰਾਹੁਲ 10, ਹਾਰਦਿਕ ਪਾਂਡਿਆ 10, ਵਿਰਾਟ ਕੋਹਲੀ 5 ਦੌੜਾਂ ਬਣਾ ਕੇ ਆਊਟ ਹੋਏ। ਅਕਸਰ ਪਟੇਲ 41 ਤੇ ਰਵਿੰਦਰ ਜਡੇਜਾ ਨੇ ਨਾਬਾਦ 11 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਭਾਰਤ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹੈ।

ਇੰਗਲੈਂਡ ਨੇ ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ 49.5 ਓਵਰਾਂ ਵਿੱਚ 304 ਦੌੜਾਂ ‘ਤੇ ਆਲ ਆਊਟ ਹੋ ਗਈ। ਜੋਅ ਰੂਟ ਨੇ 69 ਅਤੇ ਬੇਨ ਡਕੇਟ ਨੇ 65 ਦੌੜਾਂ ਬਣਾਈਆਂ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ।

ਰੋਹਿਤ ਸ਼ਰਮਾ ਨੇ 16 ਮਹੀਨਿਆਂ ਬਾਅਦ ਵਨਡੇ ’ਚ ਲਾਇਆ ਸੈਂਕੜਾ

ਕਟਕ। ਕਟਕ ਦੇ ਬਾਰਾਬਤੀ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਨੇ ਲੈਅ ਹਾਸਲ ਕਰਦਿਆਂ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਜੰਮ ਕੇ ਖਬਰ ਲਈ। ਲੰਮੇ ਸਮੇਂ ਬਾਅਦ ਰੋਹਿਤ ਸ਼ਰਮਾ ਨੇ ਵਨਡੇ ਮੈਚ ’ਚ ਸੈਂਕੜਾ ਲਗਾਇਆ। ਰੋਹਿਤ ਸ਼ਰਮਾ ਨੇ ਸੁਭਮਨ ਗਿੱਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਦੋਵੇਂ ਬੱਲੇਬਾਜ਼ਾਂ ਨੇ ਸੰਭਾਲ ਕੇ ਖੇਡਦਿਆਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਰੋਹਿਤ ਸ਼ਰਮਾ ਨੇ 90 ਗੇਂਦਾਂ ’ਚ 119 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। IND Vs ENGODI

ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਲਾਇਆ

ਕਪਤਾਨ ਰੋਹਿਤ ਸ਼ਰਮਾ ਨੇ 26ਵੇਂ ਓਵਰ ਵਿੱਚ ਆਦਿਲ ਰਾਸ਼ਿਦ ਦੇ ਖਿਲਾਫ ਛੱਕਾ ਜੜ੍ਹ ਕੇ 76 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦੇ ਇੱਕ ਰੋਜ਼ਾ ਕਰੀਅਰ ਦਾ 32ਵਾਂ ਸੈਂਕੜਾ ਹੈ, ਰੋਹਿਤ ਨੇ ਸਿਰਫ਼ 30 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ 16 ਮਹੀਨਿਆਂ ਬਾਅਦ ਵਨਡੇ ਵਿੱਚ ਸੈਂਕੜਾ ਲਗਾਇਆ, ਉਸਨੇ ਆਪਣਾ ਆਖਰੀ ਸੈਂਕੜਾ 11 ਅਕਤੂਬਰ 2023 ਨੂੰ ਅਫਗਾਨਿਸਤਾਨ ਵਿਰੁੱਧ ਲਗਾਇਆ ਸੀ।

ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ
ਜਾਇਸਵਾਲ ਦਾ ਚੌਥਾ ਅਰਧਸੈਂਕੜਾ | INDvAFG

ਸ਼ਿਵਮ ਦੁਬੇ ਦਾ ਲਗਾਤਾਰ ਦੂਜਾ ਅਰਧਸੈਂਕੜਾ

ਇੰਦੌਰ (ਏਜੰਸੀ)। ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਆਪਣੀ ਆਖਿਰੀ ਟੀ20 ਸੀਰੀਜ਼ ਖੇਡ ਰਹੀ ਹੈ। ਇਹ ਲੜੀ ਅਫਗਾਨਿਸਤਾਨ ਖਿਲਾਫ ਹੈ। ਇਸ ਲੜੀ ’ਚ ਤਿੰਨ ਮੈਚ ਖੇਡੇ ਜਾਣਗੇ। ਪਹਿਲਾ ਮੈਚ ਭਾਰਤ ਨੇ ਮੋਹਾਲੀ ’ਚ 6 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ ਦੂਜਾ ਮੁਕਾਬਲਾ ਭਾਰਤ ਦਾ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਗਿਆ। ਇਹ ਮੈਚ ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤ ਕੇ ਲੜੀ ’ਚ 2-0 ਦਾ ਵਾਧਾ ਕਰ ਲਿਆ ਹੈ। (INDvAFG)

ਇਸ ਮੈਚ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਅਫਗਾਨਿਸਤਾਨ ਨੇ ਪਹਿਲਾਂ ਖੇਡਦੇ ਹੋਏ ਗੁਲਬਦੀਨ ਦੇ ਅਰਧਸੈਂਕੜੇ ਦੀ ਮੱਦਦ ਨਾਲ ਆਪਣੇ 20 ਓਵਰਾਂ ’ਚ 172 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ। ਰਵਿ ਬਿਸ਼ਨੋਈ ਅਤੇ ਅਕਸ਼ਰ ਪਟੇਲ ਨੂੰ 2-2 ਵਿਕਟਾਂ ਮਿਲੀਆਂ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਰੋਹਿਤ ਸ਼ਰਮਾ 0 ਦੌੜਾਂ ਬਣਾਂ ਕੇ ਪਹਿਲੀ ਹੀ ਗੇਂਦ ’ਤੇ ਬੋਲਡ ਹੋ ਗਏ। ਤੀਜੇ ਨੰਬਰ ’ਤੇ ਆਏ ਵਿਰਾਟ ਕੋਹਲੀ ਨੇ ਓਪਨਰ ਯਸ਼ਸਵੀ ਜਾਇਸਵਾਲ ਨਾਲ ਤੂਫਾਨੀ ਬੱਲੇਬਾਜ਼ੀ ਕੀਤੀ। (INDvAFG)

ਹਰਿਆਣਾ ਦੇ ਸਕੂਲਾਂ ’ਚ ਵੀ ਵਧੀਆਂ ਛੁੱਟੀਆਂ, ਜਾਣੋ ਕਦੋਂ ਲੱਗਣਗੇ ਸਕੂਲ

ਕੋਹਲੀ ਵੀ 29 ਦੌੜਾਂ ਬਣਾ ਕੇ ਆਊਟ ਹੋ ਗਏ। ਚੌਥੇ ਨੰਬਰ ’ਤੇ ਆਏ ਸ਼ਿਵਮ ਦੁਬੇ ਨੇ ਤੂਫਾਨੀ ਪਾਰੀ ਖੇਡੀ। ਦੁਬੇ ਨੇ ਸਿਰਫ 22 ਗੇਂਦਾਂ ’ਤੇ ਆਪਣਾ ਅਰਧਸੈਂਕੜਾ ਪੂਰਾ ਕਰ ਦਿੱਤਾ। ਜਿਸ ਵਿੱਚ 3 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। ਯਸ਼ਸਵੀ ਜਾਇਸਵਾਲ ਨੇ ਵੀ ਆਪਣੇ ਟੀ20 ਕਰੀਅਰ ਦਾ ਚੌਥਾ ਅਰਧਸੈਂਕੜੇ ਜੜਿਆ। ਯਸ਼ਸਵੀ ਜਾਇਸਵਾਲ ਨੇ 34 ਗੇਂਦਾਂ ’ਚ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਵਿੱਚ 5 ਚੌਕੇ ਅਤੇ 6 ਛੱਕੇ ਸ਼ਾਮਲ ਰਹੇ। ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ 0 ਦੌੜਾਂ ਬਣਾ ਕੇ ਪਹਿਲੀ ਗੇਂਦ ’ਤੇ ਵਾਪਸ ਪਰਤ ਗਏ। (INDvAFG)

ਅਫਗਾਨਿਸਤਾਨ ਦੇ ਗੁਲਬਦਿਨ ਨੇ ਜੜਿਆ ਅਰਧਸੈਂਕੜਾ | INDvAFG

ਅਫਗਾਨੀ ਬੱਲੇਬਾਜ਼ ਗੁਲਬਦਿਨ ਨੇ ਤੂਫਾਨੀ ਪਾਰੀ ਖੇਡੀ। ਉਨ੍ਹਾਂ ਸਿਰਫ 28 ਗੇਂਦਾਂ ’ਚ ਆਪਣਾ ਅਰਧਸੈਂਕੜਾ ਪੂਰਾ ਕੀਤਾ। ਉਨ੍ਹਾਂ ਕੁਲ 57 ਦੌੜਾਂ ਬਣਾਈਆਂ। ਜਿਸ ਵਿੱਚ ਉਨ੍ਹਾਂ 35 ਗੇਂਦਾਂ ਦਾ ਸਾਹਮਣਾ ਕੀਤਾ। ਉਨ੍ਹਾਂ ਆਪਣੀ ਇਸ ਪਾਰੀ ’ਚ 5 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। (INDvAFG)

IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਮੋਹਾਲੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਪੰਜਾਬ ਕ੍ਰਿਕਟ ਸੰਘ ਮੋਹਾਲੀ ਦੇ ਆਈ.ਐੱਸ.ਬਿੰਦਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ’ਚ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਹੀਂ ਖੇਡ ਰਹੇ। IND Vs AFG

ਟੀ-20 ਵਿਸ਼ਵ ਕੱਪ 2024 ਦੇ ਨਜਰੀਏ ਤੋਂ ਇਹ ਸੀਰੀਜ ਭਾਰਤ ਲਈ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ ਆਈਪੀਐੱਲ ਸ਼ੁਰੂ ਹੋਵੇਗਾ। ਆਈਪੀਐੱਲ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ ਅਤੇ ਅਮਰੀਕਾ ’ਚ ਸ਼ੁਰੂ ਹੋਵੇਗਾ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ:

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਤਿਲਕ ਵਰਮਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਵੋਈ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ।

ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ ਅਤੇ ਮੁਜੀਬ ਉਰ ਰਹਿਮਾਨ।

ਟੀਮ ਬਾਰੇ ਅੱਪਡੇਟ | INDvsAFG

ਤਜਰਬੇਕਾਰ ਬੱਲੇਬਾਜ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੀਰੀਜ ਦਾ ਪਹਿਲਾ ਮੈਚ ਨਹੀਂ ਖੇਡਣਗੇ। ਉਹ ਦੂਜੇ ਅਤੇ ਤੀਜੇ ਟੀ-20 ਲਈ ਉਪਲਬਧ ਰਹਿਣਗੇ। ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੁੱਧਵਾਰ ਨੂੰ ਮੋਹਾਲੀ ’ਚ ਇਹ ਜਾਣਕਾਰੀ ਦਿੱਤੀ। ਦ੍ਰਾਵਿੜ ਨੇ ਕਿਹਾ – ‘ਵਿਰਾਟ ਨਿੱਜੀ ਕਾਰਨਾਂ ਕਰਕੇ ਪਹਿਲੇ ਮੈਚ ਲਈ ਉਪਲਬਧ ਨਹੀਂ ਹਨ’। ਅਫਗਾਨਿਸਤਾਨ ਦੇ ਸਟਾਰ ਆਲਰਾਊਂਡਰ ਰਾਸ਼ਿਦ ਖਾਨ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ ਤੋਂ ਬਾਹਰ ਹੋ ਗਏ ਹਨ। ਉਸ ਦੀ ਪਿੱਠ ਦੀ ਸੱਟ ਮੁੜ ਸਾਹਮਣੇ ਆਈ ਹੈ। ਰਾਸ਼ਿਦ ਦੀ 2 ਮਹੀਨੇ ਪਹਿਲਾਂ ਸਰਜਰੀ ਹੋਈ ਸੀ। (INDvsAFG)