Ferozepur News - Sach Kahoon Punjabi

Crime News: ਫਿਰੋਜ਼ਪੁਰ ਪੁਲਿਸ ਵੱਲੋਂ ਮਾਂ ਤੇ ਨਾਬਾਲਗ ਪੁੱਤ ਸਮੇਤ 4 ਜਣੇ ਕਾਬੂ
Crime News: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਇੱਕ ਨਸ਼ਾ ਤਸਕਰ ਗਿਰੋਹ ਦਾ ਪਰਦਾਫਾਸ਼ ਕਰਦਿਆਂ, 04 ਸਮੱਗਲਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਹਨਾਂ ਕੋਲੋਂ ਪੁਲਿਸ ਵੱਲੋਂ 7.85 ਕਿਲੋ ਹੈਰੋਇਨ ਅਤੇ 03 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।

ਜਾਣਕਾਰੀ ਦਿੰਦਿਆਂ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਏਐੱਸਆਈ ਗੁਰਮੀਤ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਜ਼ੀਰਾ ਦੀ ਇੱਕ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਟੀਮ ਦੌਰਾਨੇ ਗਸ਼ਤ ਵਾ ਚੈਕਿੰਗ ਬੱਸ-ਅੱਡਾ ਘੱਲ ਖੁਰਦ ਪੁੱਜੀ ਤਾਂ ਇਤਲਾਹ ਮਿਲੀ ਕਿ ਅਕਾਸ਼ਦੀਪ ਉਰਫ ਅਕਾਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਬੇਟੂ ਕਦੀਮ ਅਤੇ ਰੋਬਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪੰਜੇ ਕੇ ਉਤਾੜ, ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਬੱਸ ਅੱਡਾ ਫਿਰੋਜਸ਼ਾਹ ਪਾਸ ਖੜ੍ਹੇ ਗਾਹਕਾਂ ਦੀ ਉਡੀਕ ਕਰ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਅਕਾਸ਼ਦੀਪ ਅਤੇ ਰੋਬਿਨ ਕੁਮਾਰ ਨੂੰ ਕਾਬੂ ਕੀਤਾ ਗਿਆ ਅਤੇ ਅਕਾਸ਼ਦੀਪ ਪਾਸੋਂ 01 ਕਿੱਲੋ 18 ਗ੍ਰਾਮ ਹੈਰੋਇਨ ਅਤੇ  ਰੋਬਿਨ ਕੁਮਾਰ ਪਾਸੋਂ 518 ਗ੍ਰਾਮ ਹੈਰੋਇਨ (ਕੁੱਲ 1 ਕਿੱਲੋ 536 ਗ੍ਰਾਮ ਹੈਰੋਇਨ) ਅਤੇ 02 ਮੋਬਾਇਲ ਬਰਾਮਦ ਹੋਏ, ਜਿਹਨਾਂ ਖਿਲਾਫ਼ ਘੱਲ ਖੁਰਦ ਮੁਕੱਦਮਾ ਦਰਜ਼ ਕਰਕੇ ਤਫਤੀਸ਼ ਆਰੰਭ ਕੀਤੀ ਗਈ।

ਇਹ ਵੀ ਪੜ੍ਹੋ: Safai Sevak Protest: ਸਫ਼ਾਈ ਕਰਮਚਾਰੀਆਂ ਨੇ ਕੀਤਾ ਘੱਗਾ ਵਿਖੇ ਭਾਰੀ ਰੋਸ ਪ੍ਰਦਰਸ਼ਨ

ਦੌਰਾਨੇ ਤਫਤੀਸ਼  ਰੋਬਿਨ ਕੁਮਾਰ ਦੀ ਪੁੱਛਗਿੱਛ ’ਤੇ ਉਸ ਦੇ ਘਰੋਂ ਪੰਜੇ ਕੇ ਤੋਂ 04 ਕਿੱਲੋ 171 ਗ੍ਰਾਮ  ਹੈਰੋਇਨ ਬਰਾਮਦ ਹੋਈ ਅਤੇ ਉਸ ਨੇ ਦੱਸਿਆ ਕਿ ਸੰਤੋਸ਼ ਰਾਣੀ (33 ਸਾਲ) ਪਤਨੀ ਮਨਜੀਤ ਸਿੰਘ ਅਤੇ ਇਸਦੇ ਲੜਕੇ ਜੁਵੈਨਾਇਲ (15 ਸਾਲ) ਵਾਸੀਆਨ ਪਿੰਡ ਸੋਢੇ ਵਾਲਾ, ਨਾਲ ਉਸਦਾ ਤਾਲਮੇਲ ਹੈ ਅਤੇ ਉਹ ਇਹਨਾਂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜੋ ਉਹਨਾਂ ਨੇ ਵੀ ਆਪਣੇ ਪਾਸ ਘਰ ਵਿੱਚ ਹੈਰੋਇਨ ਛਪਾ ਕੇ ਰੱਖੀ ਹੋਈ ਹੈ, ਜਿਸ ਆਧਾਰ ’ਤੇ ਜਾਬਤਾ ਅਨੁਸਾਰ ਕਾਰਵਾਈ ਕਰਦਿਆਂ ਸੰਤੋਸ਼ ਰਾਣੀ ਦੇ ਘਰੋਂ 2 ਕਿੱਲੋ 151 ਗ੍ਰਾਮ ਹੈਰੋਇਨ ਤੇ 01 ਮੋਬਾਇਲ ਫੋਨ ਬ੍ਰਾਮਦ ਹੋਇਆ, ਜਿਸ ’ਤੇ ਸੰਤੋਸ਼ ਰਾਣੀ ਨੂੰ ਗ੍ਰਿਫਤਾਰ ਅਤੇ ਇਸਦੇ ਲੜਕੇ ਜੁਵੈਨਾਇਲ ਨੂੰ ਜਾਬਤਾ ਅਨੁਸਾਰ ਡਿਟੇਨ ਕੀਤਾ ਗਿਆ।

ਐੱਸਐੱਸਪੀ ਨੇ ਦੱਸਿਆ ਕਿ ਸੰਤੋਸ਼ ਰਾਣੀ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੀ ਸੀ ਅਤੇ ਪਾਕਿ ਤਸਕਰਾਂ ਨਾਲ ਲਿੰਕ ਰੱਖਦੀ, ਜਿਹਨਾਂ ਦੇ ਕਹਿਣ ’ਤੇ ਸੰਤੋਸ਼ ਰਾਣੀ ਅਤੇ ਉਸਦਾ ਲੜਕਾ ਹੈਰੋਇਨ ਅੱਗੇ ਸਪਲਾਈ ਕਰਦੇ ਸਨ। ਉਹਨਾਂ ਦੱਸਿਆ ਕਿ ਮੁਕੱਦਮਾ ਵਿੱਚ ਬਰਾਮਦ ਮੋਬਾਈਲ ਫੋਨਾਂ ਦੀ ਫੌਰੈਂਸਿਕ ਇੰਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਫਿਰੋਜ਼ਪੁਰ : ਬਰਾਮਦ ਹੋਈ ਹੈਰੋਇਨ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ।

Ferozepur News: ਤਿੰਨ ਕਿੱਲੋ ਹੈਰੋਇਨ ਬਰਾਮਦ, ਦੋ ਗ੍ਰਿਫਤਾਰ
Ferozepur News: ਫਿਰੋਜ਼ਪੁਰ (ਜਗਦੀਪ ਸਿੰਘ)। ਥਾਣਾ ਪੁਲਿਸ ਟੀਮ ਨੇ ਦੋ ਵਿਅਕਤੀਆਂ ਨੂੰ ਭਾਰੀ ਗਿਣਤੀ ’ਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ 3 ਕਿੱਲੋ 633 ਗ੍ਰਾਮ ਹੈਰੋਇਨ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਥਾਣਾ ਮੱਖੂ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ’ਚ ਗਸ਼ਤ ਲਈ ਰਵਾਨਾ ਸੀ। ਇਸ ਦੌਰਾਨ ਪੁਲਿਸ ਨੂੰ ਇੱਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਜਸਨੂਰ ਸਿੰਘ ਉਰਫ ਜੱਸਾ ਪੁੱਤਰ ਬਲਵੀਰ ਸਿੰਘ ਤੇ ਵਿਸ਼ਾਲ ਉਰਫ ਸ਼ਾਲੂ ਪੁੱਤਰ ਪ੍ਰਗਟ ਸਿੰਘ ਵਾਸੀਅਨ ਪਿੰਡ ਮਨਸੂਰ ਦੇਵਾ ਭਾਰੀ ਮਾਤਰਾ ’ਚ ਹੈਰੋਇਨ ਲੈ ਕੇ ਮੱਖੂ ਬਸਤੀ ਵਿਸਾਵਾ ਲਿੰਕ ਰੋਡ ਰਾਹੀਂ ਸਪਲਾਈ ਕਰਨ ਜਾ ਰਹੇ ਹਨ, ਤਾਂ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਕਿੱਲੋ 633 ਗ੍ਰਾਮ ਹੈਰੋਇਨ, ਮੋਟਰਸਾਈਕਲ ਬਜਾਜ ਪਲਟੀਨਾ ਨੰਬਰ ਤੇ ਦੋ ਮੋਬਾਇਲ ਫੋਨ ਬਰਾਮਦ ਹੋਏ। ਇਸ ਸਬੰਧੀ ਪੁਲਿਸ ਵੱਲੋਂ ਥਾਣਾ ਮੱਖੂ ’ਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Ferozepur News: ਤਿੰਨ ਕਿੱਲੋ ਹੈਰੋਇਨ ਬਰਾਮਦ, ਦੋ ਗ੍ਰਿਫਤਾਰ

Ferozepur News: ਫਿਰੋਜ਼ਪੁਰ ਤੋਂ ਦੁਬਈ ਲਈ 15 ਟਨ ਹਰੀ ਮਿਰਚ ਦੀ ਪਹਿਲੀ ਖੇਪ ਰਵਾਨਾ
Agriculture News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਮਿਰਚ ਦੀ ਕਾਸ਼ਤ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੀਤੇ ਜਾਂਦੇ ਯਤਨਾਂ ਸਦਕਾ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਕਿਸਾਨਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਹਰੀ ਮਿਰਚ ਦੀ 15 ਟਨ ਦੀ ਪਹਿਲੀ ਖੇਪ ਨੂੰ ਪਿੰਡ ਹਕੂਮਤ ਸਿੰਘ ਵਾਲਾ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਹਰੀ ਝੰਡੀ ਦੇ ਕੇ ਦੁਬਈ ਲਈ ਰਵਾਨਾ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਪੰਜਾਬ ਵਿੱਚ ਪੈਦਾ ਹੋਈ ਹਰੀ ਮਿਰਚ ਨੂੰ ਭਾਰਤ ਤੋਂ ਬਾਹਰ ਦੁਬਈ ਭੇਜਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿਰਚ ਬਾਹਰਲੇ ਦੇਸ਼ਾਂ ’ਚ ਜਾਣ ਨਾਲ ਮਿਰਚਾ ਪੈਦਾ ਕਰਨ ਵਾਲੇ ਕਿਸਾਨਾਂ ਤੇ ਹੋਰਨਾਂ ਕਿਸਾਨਾਂ ਨੂੰ ਵੀ ਮਿਰਚ ਉਤਪਾਦਨ ’ਚ ਵੱਡਾ ਹੁਲਾਰਾ ਮਿਲੇਗਾ ਤੇ ਕਿਸਾਨਾਂ ਦੀ ਆਰਥਿਕਤਾ ਵਿੱਚ ਵੀ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲਗਭਗ 19661 ਹੈਕਟੇਅਰ ਰਕਬੇ ’ਚ ਮਿਰਚ ਦੀ ਕਾਸ਼ਤ ਕੀਤੀ ਜਾਦੀ ਹੈ ਜਿਸ ’ਚੋਂ 294915 ਮੀਟਰਕ ਟਨ ਹਰੀ ਮਿਰਚ ਦਾ ਉਤਪਾਦਨ ਕੀਤਾ ਜਾਂਦਾ ਹੈ। ਪੰਜਾਬ ਦੇ ਮੁੱਖ ਮਿਰਚ ਉਤਪਾਦਕ ਜ਼ਿਲ੍ਹੇ ਫਿਰੋਜ਼ਪੁਰ, ਪਟਿਆਲਾ, ਮਲੇਰਕੋਟਲਾ, ਸੰਗਰੂਰ, ਜਲੰਧਰ, ਤਰਨਤਾਰਨ, ਅੰਮ੍ਰਿਤਸਰ, ਐਸਬੀਐਸ ਨਗਰ ਤੇ ਹੁਸ਼ਿਆਰਪੁਰ ਹਨ।

ਪੰਜਾਬ ’ਚ ਪੈਦਾ ਹੋਈ ਹਰੀ ਮਿਰਚ ਨੂੰ ਭਾਰਤ ਦੇ ਵੱਖ-ਵੱਖ ਸੂਬੇ ਜਿਵੇਂ ਕਿ ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ, ਦਿੱਲੀ ਅਤੇ ਉੱਤਰ ਪ੍ਰਦੇਸ਼ ’ਚ ਭੇਜਿਆ ਜਾਂਦਾ ਹੈ। ਫਿਰੋਜ਼ਪੁਰ ਜ਼ਿਲੇ੍ਹ ਅੰਦਰ 2747 ਹੈਕਟੇਅਰ ਤੋਂ ਵੱਧ ਰਕਬੇ ’ਚ ਮਿਰਚ ਦੀ ਪੈਦਾਵਾਰ ਕੀਤੀ ਜਾਂਦੀ ਹੈ ਜੋ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਨਾਲੋ ਸਭ ਤੋਂ ਵੱਧ ਰਕਬਾ ਹੈ। ਜ਼ਿਲ੍ਹਾ ਫਿਰੋਜਪੁਰ ਅੰਦਰ ਮਿਰਚ ਦੀ ਖੇਤੀ 20000 ਤੋਂ ਵੱਧ ਲੋਕਾਂ ਨੂੰ ਸਿੱਧੇ ਤੇ 45,000 ਤੋਂ ਵੱਧ ਲੋਕਾਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਪ੍ਰਦਾਨ ਕਰਨ ਲਈ ਜਾਣੀ ਜਾਂਦੀ ਹੈ।

Read Also : ਲੁੱਟ ਦੀ ਯੋਜਨਾ ਬਣਾਉਂਦੇ 2 ਗਿਰੋਹਾਂ ਦੇ 9 ਮੈਂਬਰ ਕਾਬੂ, ਤੇਜ਼ਧਾਰ ਹਥਿਆਰ ਬਰਾਮਦ

ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਤੇ ਬਾਗਬਾਨੀ ਵਿਭਾਗ ਪੰਜਾਬ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਮਿਰਚ ਦੀ ਕਾਸ਼ਤ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੀਤੇ ਜਾਦੇ ਯਤਨਾਂ ਸਦਕਾ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਕਿਸਾਨਾਂ ਦੇ ਸਹਿਯੋਗ ਨਾਲ ਪਹਿਲੀ ਵਾਰ ਹਰੀ ਮਿਰਚ ਦੀ 15 ਟਨ ਦੀ ਪਹਿਲੀ ਖੇਪ ਦੁਬਈ ਲਈ ਰਵਾਨਾ ਕੀਤੀ ਗਈ ਤੇ ਉਹਨਾਂ ਵੱਲੋਂ ਡਾ. ਬਿਕਰਮਜੀਤ ਸਿੰਘ ਸਾਹਨੀ (ਪਦਮ ਸ਼੍ਰੀ) ਮੈਂਬਰ ਪਾਰਲੀਮੇਟ (ਰਾਜ ਸਭਾ) ਵੱਲੋਂ ਚਲਾਈ ਜਾ ਰਹੀ ਸੰਨ ਫਾਊਂਡੇਸ਼ਨ ਰਾਹੀਂ ਸਾਰਾਗੜ੍ਹੀ ਪ੍ਰੋਡਿਊਸਰ ਕੰਪਨੀ ਦੀ ਵਿੱਤੀ ਸਹਾਇਤਾ ਕਰਨ ਦਾ ਵਿਸ਼ਵਾਸ਼ ਦਿਵਾਇਆ, ਤਾਂ ਜ਼ੋ ਆਉਣ ਵਾਲੇ ਸਮੇਂ ਦੌਰਾਨ ਹੋਰ ਅਗਾਂਹਵਧੂ ਕਿਸਾਨ ਇਸ ਕੰਪਨੀ ਦਾ ਹਿੱਸਾ ਬਣ ਸਕਣ।

ਖੇਤੀ ਨੂੰ ਲਾਹੇਵੰਦ ਧੰਦੇ ਵਜੋਂ ਅਪਣਾ ਸਕਣ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੁਬੇ ਅੰਦਰ ਫਸਲੀ ਵਿਭਿੰਨਤਾ ਲਿਆਉਣ ਲਈ ਕਈ ਤਰਾਂ ਦੇ ਉਪਰਾਲੇ ਕਰ ਰਹੀ ਹੈ, ਜਿਸ ਨਤੀਜੇ ਵਜੋਂ ਕਿਸਾਨ ਕਣਕ-ਝੋਨੇ ਦੀ ਕਾਸ਼ਤ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਵਰਗੇ ਲਾਹੇਵੰਦ ਧੰਦੇ ਅਪਣਾ ਰਹੇ ਹਨ। ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋ ਸਾਰਾਗੜ੍ਹੀ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ ਦੇ ਮੈਬਰਾਂ ਨੂੰ ਮਿਰਚ ਦਾ ਨਿਰਯਾਤ ਕਰਨ ਉਪਰ ਵਧਾਈ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਹਨਤ ਜਾਰੀ ਰੱਖਣ ਤਾਂ ਜੋ ਜ਼ਿਲ੍ਹੇ ਦੇ ਹੋਰ ਕਿਸਾਨ ਵੀ ਇਹਨਾਂ ਤੋ ਪ੍ਰੇਰਨਾ ਲੈ ਕੇ ਫਸਲੀ ਵਿਭਿੰਨਤਾ ਅਪਣਾ ਸਕਣ। ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਵਾਇਸ ਚਾਂਸਲਰ ਪੀਏਯੂ ਲੁਧਿਆਣਾ ਡਾ. ਸਤਬੀਰ ਸਿੰਘ ਗੋਸਲ, ਐਮਐਲਏ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ, ਐਮਐਲਏ ਫ਼ਿਰੋਜ਼ਪੁਰ ਸ਼ਹਿਰੀ ਸ੍ਰ. ਰਣਬੀਰ ਸਿੰਘ ਭੁੱਲਰ, ਸੀ.ਈ.ਓ ਸੰਨ ਫਾਉੂਂਡੇਸ਼ਨ ਸ੍ਰ. ਗੁਰਬੀਰ ਸਿੰਘ, ਚੇਅਰਮੈਨ ਪਲੈਨਿੰਗ ਬੋਰਡ ਹਰਜਿੰਦਰ ਸਿੰਘ, ਮਿਸ. ਰਵਦੀਪ ਕੌਰ ਏਆਈਐਫ, ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਫ਼ਿਰੋਜ਼ਪੁਰ ਛਾਉਣੀ ਬੇਅੰਤ ਸਿੰਘ ਹਕੂਮਤ ਵਾਲਾ, ਬਾਗਬਾਨੀ ਵਿਕਾਸ ਅਫਸਰ-ਕਮ-ਨੋਡਲ ਅਫਸਰ (ਮਿਰਚ) ਪੰਜਾਬ ਡਾ. ਸਿਮਰਨ ਸਿੰਘ, ਜਗਮੀਤ ਸਿੰਘ ਸਹਿਜਾਦੀ, ਸ਼ਮਸ਼ੇਰ ਸਿੰਘ ਹਕੂਮਤ ਸਿੰਘ ਵਾਲਾ, ਬਲਵਿੰਦਰ ਸਿੰਘ ਮਾਹਲਮ ਤੇ ਹੋਰ ਅਗਾਂਹਵਧੂ ਕਿਸਾਨ ਆਦਿ ਹਾਜ਼ਰ ਸਨ। Agriculture News

Indian Railway News: ਰੇਲ ਯਾਤਰੀਆਂ ਲਈ ਖੁਸ਼ਖਬਰੀ, ਚੱਲੇਗੀ ਗਰਮੀਆਂ ਵਾਲੀ ਸਪੈਸ਼ਲ ਟ੍ਰੇਨ, ਜਾਣੋ
Indian Railway News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਤੇਜ਼ ਗਰਮੀ ਤੇ ਛੁੱਟੀਆਂ ਦੌਰਾਨ ਰੇਲਗੱਡੀਆਂ ’ਤੇ ਭਾਰੀ ਭੀੜ ਨੂੰ ਧਿਆਨ ’ਚ ਰੱਖਦੇ ਹੋਏ, ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਰੇਲ ਯਾਤਰੀਆਂ ਦੀ ਸਹੂਲਤ ਤੇ ਸੁਚਾਰੂ ਯਾਤਰਾ ਨੂੰ ਯਕੀਨੀ ਬਣਾਉਣ ਲਈ, ਰੇਲਵੇ ਨੇ ਫਿਰੋਜ਼ਪੁਰ ਛਾਉਣੀ ਤੇ ਝਾਂਝਰਪੁਰ ਵਿਚਕਾਰ ਇੱਕ ਵਿਸ਼ੇਸ਼ ਹਫਤਾਵਾਰੀ ਗਰਮੀਆਂ ਦੀ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਨਵੀਂ ਵਿਵਸਥਾ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਪੱਕੀਆਂ ਸੀਟਾਂ ਹਾਸਲ ਕਰਨ ਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ’ਚ ਸਹਾਇਤਾ ਕਰੇਗੀ।

Indian Railway News: ਰੇਲ ਯਾਤਰੀਆਂ ਲਈ ਖੁਸ਼ਖਬਰੀ, ਚੱਲੇਗੀ ਗਰਮੀਆਂ ਵਾਲੀ ਸਪੈਸ਼ਲ ਟ੍ਰੇਨ, ਜਾਣੋ

ਰੇਲਵੇ ਤੋਂ ਹਾਸਲ ਜਾਣਕਾਰੀ ਅਨੁਸਾਰ, ਰੇਲਗੱਡੀ ਨੰਬਰ 04620 ਫਿਰੋਜ਼ਪੁਰ ਛਾਉਣੀ-ਝਾਂਝਰਪੁਰ ਹਫਤਾਵਾਰੀ ਗਰਮੀਆਂ ਦੀ ਵਿਸ਼ੇਸ਼ ਰੇਲਗੱਡੀ 18 ਅਪਰੈਲ ਤੋਂ 23 ਮਈ, 2026 ਤੱਕ ਕੁੱਲ ਛੇ ਯਾਤਰਾਵਾਂ ਕਰੇਗੀ। ਇਹ ਰੇਲਗੱਡੀ ਹਰ ਸ਼ਨਿੱਚਰਵਾਰ ਨੂੰ ਫਿਰੋਜ਼ਪੁਰ ਛਾਉਣੀ ਤੋਂ ਦੁਪਹਿਰ 14:30 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 23:30 ਵਜੇ ਝਾਂਝਰਪੁਰ ਪਹੁੰਚੇਗੀ, ਲਗਭਗ 33 ਘੰਟਿਆਂ ਦੀ ਯਾਤਰਾ ਨੂੰ ਪੂਰਾ ਕਰੇਗੀ।

Read Also : MI vs RCB: ਮੁੰਬਈ ਲਗਾਤਾਰ ਤੀਜਾ IPL ਮੈਚ ਹਾਰੀ

ਇਸੇ ਤਰ੍ਹਾਂ, ਵਾਪਸੀ ਦਿਸ਼ਾ ’ਚ, ਟ੍ਰੇਨ ਨੰਬਰ 04619 20 ਅਪਰੈਲ ਤੋਂ 25 ਮਈ ਦੇ ਵਿਚਕਾਰ ਹਰ ਸੋਮਵਾਰ ਨੂੰ ਝਾਂਝਰਪੁਰ ਤੋਂ ਫਿਰੋਜ਼ਪੁਰ ਕੈਂਟ ਲਈ ਚੱਲੇਗੀ। ਟ੍ਰੇਨ ਝਾਂਝਰਪੁਰ ਤੋਂ ਸਵੇਰੇ 01:00 ਵਜੇ ਰਵਾਨਾ ਹੋਵੇਗੀ ਤੇ 33 ਘੰਟਿਆਂ ਬਾਅਦ ਸਵੇਰੇ 10:40 ਵਜੇ ਫਿਰੋਜ਼ਪੁਰ ਕੈਂਟ ਸਟੇਸ਼ਨ ’ਤੇ ਸਮਾਪਤ ਹੋਵੇਗੀ। ਇਹ ਗਰਮੀਆਂ ਦੀ ਵਿਸ਼ੇਸ਼ ਟ੍ਰੇਨ ਉੱਤਰੀ ਭਾਰਤ ਤੋਂ ਬਿਹਾਰ ਤੱਕ ਕਈ ਮਹੱਤਵਪੂਰਨ ਸ਼ਹਿਰਾਂ ਨੂੰ ਜੋੜੇਗੀ। ਆਪਣੀ ਯਾਤਰਾ ਦੌਰਾਨ, ਟ੍ਰੇਨ ਲੋਹੀਆਂ ਖਾਸ, ਜਲੰਧਰ ਸ਼ਹਿਰ, ਫਗਵਾੜਾ, ਢਾਂਧਾਰੀ ਕਲਾਂ, ਸਰਹਿੰਦ, ਰਾਜਪੁਰਾ ਤੇ ਅੰਬਾਲਾ ਕੈਂਟ ਵਰਗੇ ਮੁੱਖ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਰੁਕੇਗੀ।

Ferozepur News: ਫਿਰੋਜ਼ਪੁਰ ਅਦਾਲਤ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਇੱਕ ਵਾਰ ਫਿਰ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੇ ਇਲਾਕੇ ’ਚ ਦਹਿਸ਼ਤ ਫੈਲਾ ਦਿੱਤੀ ਹੈ। ਇਸ ਈਮੇਲ ਧਮਕੀ ਤੋਂ ਬਾਅਦ, ਪੁਲਿਸ ਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ, ਪੂਰੇ ਅਦਾਲਤ ਕੰਪਲੈਕਸ ਨੂੰ ਘੇਰ ਲਿਆ ਤੇ ਪੂਰੀ ਤਰ੍ਹਾਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

Also Read : Bathinda Police News: ਸਰਪੰਚ ਦੀ ਸ਼ਿਕਾਇਤ ’ਤੇ ਚੌਂਕੀ ਦੇ ਸਾਰੇ ਸਟਾਫ਼ ’ਤੇ ਕਾਰਵਾਈ, ਜਾਣੋ ਕੀ ਹੈ ਮਾਮਲਾ

ਜਨਤਾ ਨੂੰ ਅਦਾਲਤ ਕੰਪਲੈਕਸ ’ਚ ਨਾ ਜਾਣ ਦੀ ਸਲਾਹ

ਮਿਲੀ ਜਾਣਕਾਰੀ ਅਨੁਸਾਰ, ਧਮਕੀ ਭਰੀ ਈਮੇਲ ਮਿਲਣ ’ਤੇ ਪੁਲਿਸ ਅਧਿਕਾਰੀ ਤੇ ਟੀਮਾਂ ਮੌਕੇ ’ਤੇ ਪਹੁੰਚੀਆਂ। ਵਕੀਲਾਂ ਤੇ ਜਨਤਾ ਨੂੰ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਕੰਪਲੈਕਸ ’ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਪੂਰੇ ਖੇਤਰ ’ਚ ਪੂਰੀ ਤਲਾਸ਼ੀ ਲਈ ਜਾ ਰਹੀ ਹੈ, ਤੇ ਸਾਰੀਆਂ ਸ਼ੱਕੀ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ।

Ferozepur News: ਫਿਰੋਜ਼ਪੁਰ ਅਦਾਲਤ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ

ਪੁਲਿਸ ਹਰ ਕੋਣ ਤੋਂ ਕਰ ਰਹੀ ਹੈ ਜਾਂਚ

ਇਹ ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਅਦਾਲਤ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਦੀ ਈਮੇਲ ਧਮਕੀ ਮਿਲੀ ਹੈ, ਹਾਲਾਂਕਿ ਤਲਾਸ਼ੀ ਮੁਹਿੰਮ ਦੌਰਾਨ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਵੇਲੇ, ਪੁਲਿਸ ਹਰ ਕੋਣ ਤੋਂ ਜਾਂਚ ਕਰ ਰਹੀ ਹੈ ਤੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Punjab News: ਮਾਲਵੇ ਨੂੰ ਵੱਡਾ ਤੋਹਫਾ, ਸਾਲਾਂ ਪੁਰਾਣੀ ਸਮੱਸਿਆ ਦਾ ਹੋਵੇਗਾ ਹੱਲ, ਮਿਲੇਗੀ ਰਾਹਤ
Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਫਿਰੋਜਪੁਰ ਦੇ ਦੋਰਾਹਾ ਦੇ ਲੈਵਲ ਕਰਾਸਿੰਗ ਨੰਬਰ 164 ਏਬੀ ’ਤੇ ਬਣਾਇਆ ਜਾ ਰਿਹਾ ਚਾਰ-ਮਾਰਗੀ ਰੇਲਵੇ ਓਵਰਬਿ੍ਰਜ ਇਸ ਖੇਤਰ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗਾ। ਇਹ ਪ੍ਰੋਜੈਕਟ ਮਾਲਵਾ ਖੇਤਰ, ਪੰਜਾਬ ਦੀ ਰਾਜਧਾਨੀ ਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚਕਾਰ ਆਵਾਜਾਈ ਨੂੰ ਸੌਖਾ ਬਣਾਏਗਾ ਤੇ ਲੰਬੇ ਸਮੇਂ ਤੋਂ ਚੱਲ ਰਹੇ ਟ੍ਰੈਫਿਕ ਜਾਮ ਨੂੰ ਦੂਰ ਕਰੇਗਾ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲਗਭਗ 70.55 ਕਰੋੜ ਦੀ ਲਾਗਤ ਨਾਲ ਬਣੇ ਇਸ ਓਵਰਬਿ੍ਰਜ ਨੂੰ ਅਗਲੇ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਸਾਰੀ ਦਾ ਕੰਮ ਜਲਦੀ ਹੀ ਤੇਜ ਰਫਤਾਰ ਨਾਲ ਸ਼ੁਰੂ ਹੋਵੇਗਾ।

ਇਹ ਖਬਰ ਵੀ ਪੜ੍ਹੋ : Aam Aadmi Clinic Punjab: ਸਰਕਾਰ 243 ਹੋਰ ਨਵੇਂ ਆਮ ਆਦਮੀ ਕਲੀਨਿਕ ਛੇਤੀ ਖੋਲ੍ਹੇਗੀ : ਧਾਲੀਵਾਲ

ਤਾਂ ਜੋ ਇਸਨੂੰ ਜਲਦੀ ਤੋਂ ਜਲਦੀ ਜਨਤਾ ਲਈ ਖੋਲ੍ਹਿਆ ਜਾ ਸਕੇ। ਪਿਛਲੇ 12 ਸਾਲਾਂ ਤੋਂ, ਲੋਕਾਂ ਨੂੰ ਇਸ ਰੇਲਵੇ ਕਰਾਸਿੰਗ ’ਤੇ ਕਾਫੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਤਰੀ ਅਨੁਸਾਰ, ਪੰਜਾਬ ’ਚ 166 ਥਾਵਾਂ ’ਤੇ ਰੇਲਵੇ ਓਵਰਬਿ੍ਰਜ, ਅੰਡਰਬਿ੍ਰਜ ਤੇ ਘੱਟ-ਉਚਾਈ ਵਾਲੇ ਸਬਵੇਅ ’ਤੇ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸ ਦਾ ਕੁੱਲ ਖਰਚ 1,480.09 ਕਰੋੜ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਰੇਲਵੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੋੜੀਂਦੇ ਫੰਡ ਉਪਲਬਧ ਹਨ। Punjab News

ਸਰਕਾਰ ਨੈੱਟਵਰਕ ਨੂੰ ਆਧੁਨਿਕ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਲਈ ਸਾਲਾਨਾ ਰੇਲਵੇ ਬਜਟ ਅਲਾਟਮੈਂਟ 2009-2014 ਦੇ ਮੁਕਾਬਲੇ ਲਗਭਗ 25 ਗੁਣਾ ਵਧ ਕੇ 5,673 ਕਰੋੜ ਹੋ ਗਿਆ ਹੈ। ਇਸ ਵੇਲੇ, ਸੂਬੇ ’ਚ ਲਗਭਗ 26,382 ਕਰੋੜ ਦੇ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ’ਚ ਨਵੀਆਂ ਰੇਲ ਲਾਈਨਾਂ ਵਿਛਾਉਣਾ, ਸਟੇਸਨਾਂ ਦੀ ਮੁਰੰਮਤ, ਸੁਰੱਖਿਆ ਸੁਧਾਰ ਤੇ ਸਮਰੱਥਾ ਵਧਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ, ਪੰਜਾਬ ’ਚ 30 ਰੇਲਵੇ ਸਟੇਸ਼ਨਾਂ ਨੂੰ ਲਗਭਗ 1,311 ਕਰੋੜ ਦੀ ਲਾਗਤ ਨਾਲ ਵਿਆਪਕ ਤੌਰ ’ਤੇ ਮੁੜ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਨਾਲ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। Punjab News

Ferozepur News: ਕਬੱਡੀ ਖਿਡਾਰੀ ਨੇ ਪਤਨੀ ਸਮੇਤ ਆਪਣੇ ਪੁੱਤਰ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾਇਆ
ਮਾਮਲਾ ਪੰਜਾਬ ਦੇ ਫਿਰੋਜ਼ਪੁਰ ਦਾ | Ferozepur News

Ferozepur News: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ’ਚ, ਇੱਕ ਕਬੱਡੀ ਖਿਡਾਰੀ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ। ਇੱਕ ਨੌਕਰ ਨੇ ਤਿੰਨਾਂ ਨੂੰ ਆਪਣੇ ਘਰ ਦੇ ਫਰਸ ’ਤੇ ਪਏ ਪਾਇਆ। ਫਿਰ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜੁਕ ਦੱਸੀ ਗਈ। ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਇਹ ਘਟਨਾ ਬਾਜੀਦਪੁਰ ਪਿੰਡ ’ਚ ਵਾਪਰੀ। ਸਥਾਨਕ ਲੋਕਾਂ ਨੇ ਦੱਸਿਆ ਕਿ ਜਗਸੀਰ ਸਿੰਘ ਆਲੂ ਦੀ ਖੇਤੀ ਕਰ ਰਿਹਾ ਸੀ। ਉਹ ਕਬੱਡੀ ਦਾ ਖਿਡਾਰੀ ਵੀ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਸਨੇ ਇਹ ਸਖਤ ਕਦਮ ਕਿਉਂ ਚੁੱਕਿਆ। ਜਗਸੀਰ ਦੇ ਭਰਾ ਦੀ ਲਗਭਗ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ, ਤੇ ਜਗਸੀਰ ਹੁਣ ਘਰ ਦਾ ਗੁਜਾਰਾ ਚਲਾ ਰਿਹਾ ਸੀ।

ਇਹ ਖਬਰ ਵੀ ਪੜ੍ਹੋ : PMO New Building Inauguration: ਪ੍ਰਧਾਨ ਮੰਤਰੀ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ

ਪਤੀ-ਪਤਨੀ ਦੇ ਸਿਰ ’ਚ ਜਦਕਿ ਪੁੱਤਰ ਨੂੰ ਲੱਗੀ ਹੈ ਲੀਵਰ ’ਚ ਗੋਲੀ

ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਕਰਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਜਗਸੀਰ ਸਿੰਘ ਤੇ ਉਸਦੀ ਪਤਨੀ ਦੇ ਸਿਰ ’ਚ ਗੋਲੀ ਲੱਗੀ ਸੀ, ਜਦੋਂ ਕਿ ਬੱਚੇ ਦੇ ਜਿਗਰ ’ਚ ਗੋਲੀ ਲੱਗੀ ਹੈ। ਉਨ੍ਹਾਂ ਦੀ ਗੰਭੀਰ ਹਾਲਤ ਕਾਰਨ, ਤਿੰਨਾਂ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ।

Indian Railways News: ਟ੍ਰੇਨ ’ਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ, ਵਿਭਾਗ ਨੇ ਸਮੇਂ ’ਚ ਕੀਤਾ ਬਦਲਾਅ
Indian Railways News: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਭਾਰਤੀ ਰੇਲਵੇ ਹਰ ਸਾਲ ਯਾਤਰੀਆਂ ਦੀ ਸਹੂਲਤ, ਰੇਲਗੱਡੀ ਦੀ ਗਤੀ ਨੂੰ ਬਿਹਤਰ ਬਣਾਉਣ ਤੇ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਰੇਲਗੱਡੀਆਂ ਦੇ ਸਮਾਂ-ਸਾਰਣੀਆਂ ’ਚ ਜ਼ਰੂਰੀ ਬਦਲਾਅ ਕਰਦਾ ਹੈ। ਇਸ ਸਬੰਧ ਵਿੱਚ, ਫਿਰੋਜ਼ਪੁਰ ਡਿਵੀਜ਼ਨ ਅਧੀਨ ਚੱਲਣ ਵਾਲੀਆਂ ਰੇਲਗੱਡੀਆਂ ਦੇ ਸਮਾਂ-ਸਾਰਣੀਆਂ ਨੂੰ ਅੰਸ਼ਕ ਤੌਰ ’ਤੇ ਸੋਧਿਆ ਗਿਆ ਹੈ, ਜੋ 1 ਜਨਵਰੀ, 2026 ਤੋਂ ਲਾਗੂ ਹੋਵੇਗਾ। ਇਹ ਬਦਲਾਅ ਯਾਤਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ, ਯਾਤਰਾ ਦਾ ਸਮਾਂ ਘਟਾਉਣ ਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਦਾ ਲਾਭ ਲੈਣ ਲਈ ਕੀਤੇ ਗਏ ਹਨ।

ਇਹ ਖਬਰ ਵੀ ਪੜ੍ਹੋ : Dant Chamkane Ka Gharelu Upay: ਦੰਦਾਂ ਦਾ ਪੀਲਾਪਨ ਦੂਰ ਕਰਨ ਦਾ ਘਰੇਲੂ ਉਪਾਅ, ਡਾਕਟਰ ਨੇ ਦੱਸਿਆ ਕਿਵੇਂ ਕਰੀਏ ਮੋਤੀ…

ਇਸ ਦਾ ਉਦੇਸ਼ ਸਮੇਂ ਦੀ ਪਾਬੰਦਤਾ ਨੂੰ ਯਕੀਨੀ ਬਣਾਉਣਾ ਤੇ ਰੇਲਗੱਡੀਆਂ ਅਤੇ ਉਨ੍ਹਾਂ ਦੀਆਂ ਮੰਜ਼ਿਲਾਂ ਵਿਚਕਾਰ ਬਿਹਤਰ ਸੰਪਰਕ ਪ੍ਰਦਾਨ ਕਰਨਾ ਹੈ। ਨਵੀਨਤਮ ਰੇਲਗੱਡੀ ਸਮਾਂ-ਸਾਰਣੀਆਂ ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ, ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ ਤੇ ਰੇਲਵੇ ਹੈਲਪਲਾਈਨ ਨੰਬਰ 139 ’ਤੇ ਉਪਲਬਧ ਹਨ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਲਈ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ’ਤੇ ਰੇਲਗੱਡੀ ਸਮਾਂ-ਸਾਰਣੀਆਂ ਦੀ ਜਾਂਚ ਕਰਨ। Indian Railways News

Vande Bharat: ਪੰਜਾਬ ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫਾ, ਮਾਲਵੇ ਦੇ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ
Vande Bharat Punjab: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਸ਼ਨਿੱਚਰਵਾਰ ਨੂੰ ਉੱਤਰੀ ਰੇਲਵੇ ਦੀ ਫਿਰੋਜ਼ਪੁਰ ਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚੱਲਣੀ ਸ਼ੁਰੂ ਹੋ ਗਈ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਕੀਤਾ। ਰੇਲਵੇ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਇਸ ਰੂਟ ’ਤੇ ਪਹਿਲੀ ਸਭ ਤੋਂ ਤੇਜ਼ ਟ੍ਰੇਨ ਹੈ, ਜੋ ਆਪਣੀ ਯਾਤਰਾ 6 ਘੰਟੇ 40 ਮਿੰਟ ’ਚ ਪੂਰੀ ਕਰੇਗੀ। ਹਾਸਲ ਹੋਏ ਵੇਰਵਿਆਂ ਮੁਤਾਬਕ ਨਵੀਂ ਟ੍ਰੇਨ ਨੰਬਰ 26461-26462 ਫਿਰੋਜ਼ਪੁਰ-ਨਵੀਂ ਦਿੱਲੀ ਵਿਚਕਾਰ ਫਰੀਦਕੋਟ-ਬਠਿੰਡਾ ਰਾਹੀਂ ਚੱਲੇਗੀ। ਇਹ ਟ੍ਰੇਨ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਪਾਣੀਪਤ ਤੇ ਨਵੀਂ ਦਿੱਲੀ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਰੁਕੇਗੀ।

ਇਹ ਖਬਰ ਵੀ ਪੜ੍ਹੋ : Vande Bharat Trains: ਪੀਐਮ ਮੋਦੀ ਨੇ ਕਾਸ਼ੀ ਤੋਂ 4 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

ਇਹ ਟ੍ਰੇਨ ਫਿਰੋਜ਼ਪੁਰ ਤੋਂ ਸਵੇਰੇ 7.35 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 2.35 ਵਜੇ ਨਵੀਂ ਦਿੱਲੀ ਪਹੁੰਚੇਗੀ, ਜਦੋਂ ਕਿ ਨਵੀਂ ਦਿੱਲੀ ਤੋਂ ਇਹ ਸ਼ਾਮ 4 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ ਤੇ ਰਾਤ 10.35 ਵਜੇ ਉੱਥੇ ਪਹੁੰਚੇਗੀ। ਰੇਲਵੇ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਵੀਂ ਰੇਲਗੱਡੀ ਤੋਂ ਵਪਾਰ, ਸੈਰ-ਸਪਾਟਾ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਮਿਲਣ, ਸਰਹੱਦੀ ਖੇਤਰਾਂ ਦੇ ਸਮਾਜਿਕ ਤੇ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਤੇ ਰਾਸ਼ਟਰੀ ਬਾਜ਼ਾਰਾਂ ਨਾਲ ਬਿਹਤਰ ਏਕੀਕਰਨ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਇਸ ਦੇ ਨਾਲ ਹੀ, ਰੇਲਵੇ ਵਿਭਾਗ ਨੇ ਟ੍ਰੇਨ ਨੰਬਰ 22485-22486 ਨਵੀਂ ਦਿੱਲੀ – ਮੋਗਾ ਵਾਇਆ ਲੁਧਿਆਣਾ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ ਨੂੰ ਫਿਰੋਜ਼ਪੁਰ ਤੱਕ ਵਧਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ, ਜੋ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। Vande Bharat Punjab

Ferozepur News: ‘ਜੀਹਦਾ ਖੇਤ, ਓਹਦੀ ਰੇਤ’ ਤਹਿਤ ਕਿਸਾਨਾਂ ਨੂੰ ਬਣੀ ਨਵੀਂ ਮੁਸੀਬਤ, ਫਿਰੋਜ਼ਪੁਰ ਜ਼ਿਲ੍ਹਾ ਪ੍ਰੇਸ਼ਾਨ
Ferozepur News: ਕਈ ਖੇਤਾਂ ’ਚ ਜਮ੍ਹਾ ਹੋਈ 5-5 ਫੁੱਟ ਰੇਤ-ਸਿਲਟ, ਖੇਤ ਵਾਹੀਯੋਗ ਬਣਾਉਣ ਲਈ ਕਿਸਾਨਾਂ ਸਿਰ ਲੱਖਾਂ ਦਾ ਖਰਚ ਵਧਿਆ

Ferozepur News: ਫਿਰੋਜ਼ਪੁਰ (ਜਗਦੀਪ ਸਿੰਘ)। ਹੜ੍ਹਾਂ ਨਾਲ ਖੇਤਾਂ ’ਚ ਜਮ੍ਹਾ ਹੋਈ ਸਿਲਟ ਤੇ ਰੇਤ ਨੂੰ ਹਟਾਉਣ ਲਈ ਹੜ੍ਹ ਪੀੜਤ ਕਿਸਾਨਾਂ ਨੇ ਆਪਣੇ ਪੱਧਰ ‘ਤੇ ਯਤਨ ਸ਼ੁਰੂ ਕਰ ਦਿੱਤੇ ਹਨ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਹੇਠ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਿਆਰ ਕੀਤੀ ਸਕੀਮ ਜੀਹਦਾ ਖੇਤ, ਓਹਦੀ ਰੇਤ ਅਨੁਸਾਰ ਕਿਸਾਨ ਨੂੰ 31 ਦਸੰਬਰ 2025 ਤੱਕ ਆਪਣੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਅਤੇ ਸਿਲਟ ਨੂੰ ਬਿਨਾਂ ਕਿਸੇ ਪਰਮਿਟ ਜਾਂ ਐਨਓਸੀ ਤੋਂ ਹਟਾ ਸਕਣ ਦੀ ਰਾਹਤ ਦਿੱਤੀ ਹੈ, ਪਰ ਵੱਡੀ ਮਾਤਰਾ ਵਿੱਚ ਜਮ੍ਹਾ ਹੋਈ ਰੇਤ ਤੇ ਸਿਲਟ ਨੂੰ ਹਟਾਉਣਾ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ।

ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਹੜ੍ਹ ਦੌਰਾਨ ਵਗੇ ਪਾਣੀ ਦੇ ਪੱਧਰ ਦੇ ਨਵੇਂ ਰਿਕਾਰਡ ਦਰਜ ਹੋਏ ਹਨ ਅਤੇ ਕਈ ਥਾਵਾਂ ਤੋਂ ਸਤਲੁਜ ਦਰਿਆ ਨੇ ਆਪਣੇ ਨਵੇਂ ਰਸਤੇ ਅਪਣਾ ਕੇ ਕਾਫੀ ਜ਼ਮੀਨਾਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਕਈ ਥਾਈ ਰੇਤ ਦੇ ਢਿੱਗ ਲਾ ਦਿੱਤੇ ਹਨ, ਇਉਂ ਪ੍ਰਤੀਤ ਹੁੰਦਾ ਜਿਵੇ ਰੇਗੀਸਤਾਨ ਹੋਵੇ ਬੇਸ਼ੱਕ ਕਿਸਾਨਾਂ ਨੂੰ ਰੇਤ ਹਟਾਉਣ ਦੀ ਸਰਕਾਰ ਨੇ ਰਾਹਤ ਦਿੱਤੀ ਹੈ ਪਰ ਰੇਤ ਨੂੰ ਕੱਢਣਾ ਅਤੇ ਰੱਖਣਾ ਦੀ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ, ਕਿਉਂਕਿ ਕਿਤੇ–ਕਿਤੇ ਰੇਤ ਇੰਨੀ ਜਮ੍ਹਾ ਹੋ ਗਈ ਕਿ ਉਸ ਹੇਠੋਂ ਆਪਣੀ ਮੁੜ ਉਪਜਾਊ ਜ਼ਮੀਨਾਂ ਕੱਢਣਾ ਕਿਸਾਨਾਂ ਲਈ ਕਾਫੀ ਮੁਸ਼ਕਿਲ ਹੋ ਗਿਆ, ਜਿਸ ਲਈ ਅਗਲੀ ਫਸਲ ਵੀ ਬੀਜੇ ਜਾਣ ਦੀ ਕੋਈ ਉਮੀਦ ਨਹੀ ਲੱਗ ਰਹੀ।

Ferozepur News

ਦੂਜੀ ਸਮੱਸਿਆ ਰੇਤ ਵਿੱਚ ਕਾਫੀ ਮਿੱਟੀ ਵੀ ਰਲੀ ਹੋਣ ਕਾਰਨ ਰੇਤ ਨੂੰ ਉਸਾਰੀ ਕਾਰਜਾਂ ਲਈ ਵੇਚਣਾ ਮੁਸ਼ਕਿਲ ਹੈ ਜਿਸ ਨੂੰ ਨਵੇਂ ਥਾਵਾਂ ਦੀ ਭਰਤ ਪਾਉਣ ਲਈ ਵਰਤੋਂ ਕੀਤੀ ਜਾ ਸਕਦੀ ਹੈ ਤੇ ਤੀਜੀ ਵੱਡੀ ਸਮੱਸਿਆ ਰੇਤ ਕੱਢਕੇ ਕਿਥੇ ਰੱਖਣ ਦੀ ਹੈ। ਖੇਤ ਵਿੱਚ ਜਮ੍ਹਾ ਹੋਈ ਰੇਤ ਨੂੰ ਕੱਢ ਰਹੇ ਪਿੰਡ ਜੱਲੋ ਕੇ ਦੇ ਕਿਸਾਨ ਅਵਤਾਰ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਦੇ ਖੇਤ ਵਿੱਚ 5-5 ਫੁੱਟ ਤੱਕ ਰੇਤ-ਸਿਲਟ ਜਮ੍ਹਾ ਹੋ ਗਈ ਹੈ, ਇਸ ਨੂੰ ਕੱਢਣ ਲਈ ਜੇਸੀਬੀ ਮਸ਼ੀਨ ਲਾਈ ਗਈ ਹੈ ਪਰ ਉਹਨਾਂ ਕੋਲ ਰੇਤ ਦੇ ਡੰਪ ਲਈ ਕੋਈ ਥਾਂ ਟਿਕਾਣਾ ਨਹੀਂ ਹੈ, ਇਹ ਰੇਤ ਵੀ ਅਜਿਹੀ ਹੈ ਜਿਸ ਨੂੰ ਵੇਚਿਆ ਵੀ ਨਹੀਂ ਜਾ ਸਕਦਾ ਪਰ ਰੇਤ ਥੱਲੇ ਦੱਬੀ ਜ਼ਮੀਨ ਕੱਢਣ ਲਈ ਰੇਤ ਨੂੰ ਕੱਢਣਾ ਵੀ ਜ਼ਰੂਰੀ ਹੈ ।

Read Also : ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ’ਚ ਹੋਇਆ ਅਜਿਹਾ ਕੰਮ, ਇਲਾਕੇ ’ਚ ਹੋ ਰਹੀ ਐ ਚਰਚਾ

ਕਿਸਾਨ ਨੇ ਦੱਸਿਆ ਕਿ ਰੇਤ ਦੇ ਨਾਲ ਕਾਫੀ ਸਿੱਲ ਹੋਣ ਕਾਰਨ ਮਸ਼ੀਨਾਂ ਅਤੇ ਟਰੈਕਟਰਾਂ ਦੀ ਵਰਤੋਂ ਕਰਨਾ ਕਾਫੀ ਮੁਸ਼ਕਿਲ ਹੋ ਰਿਹਾ ਹੈ, ਜਿਸ ਕਾਰਨ ਰੇਤ ਨੂੰ ਕੱਢਣ ਵਿੱਚ 31 ਦਸੰਬਰ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਕਿਸਾਨ ਨੇ ਦੱਸਿਆ ਕਿ ਫਿਲਹਾਲ ਉਹ ਆਪਣੇ ਖਰਚੇ ’ਤੇ ਰੇਤ ਕੱਢਵਾ ਰਹੇ ਹਨ ਲਗਭਗ 1 ਲੱਖ ਤੋਂ ਵੱਧ ਖਰਚਾ ਪ੍ਰਤੀ ਏਕੜ ਹੋ ਸਕਦਾ ਹੈ ਕਿਉਂਕਿ ਅਗਲੀ ਫਸਲ ਲਈ ਖੇਤ ਤਿਆਰ ਕਰਨ ਲਈ ਇਹ ਖਰਚਾ ਕਰਨਾ ਮਜ਼ਬੂਰੀ ਬਣ ਗਿਆ ਹੈ।

ਜ਼ਿਕਰਯੋਗ ਹੈ ਕਿ 2023 ਵਿੱਚ ਆਏ ਹੜ੍ਹ ਦੌਰਾਨ ਵੀ ਹੜ੍ਹ ਪ੍ਰਭਾਵਿਤ ਕਈ ਪਿੰਡਾਂ ਵਿੱਚ ਰੇਤ ਅਤੇ ਸਿਲਟ ਜਮਹ੍ਹਾ ਹੋਣ ਕਾਰਨ ਉਸ ਵੇਲੇ ਵੀ ਰੇਤ ਦੀ ਡੰਪਿਗ ਨਾ ਹੋ ਸਕਣ ਕਾਰਨ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਵੀ ਟਿੱਬੇ ਬਣਾ ਦਿੱਤੇ ਸਨ, ਜਿਹਨਾਂ ਵਿੱਚੋਂ ਸਮਾਂ ਰਹਿੰਦੇ ਕੁਝ ਟਿੱਬੇ ਚੁੱਕ ਵੀ ਲਏ ਗਏ ਪਰ ਅਜੇ ਵੀ ਸਤਲੁਜ ਦੇ ਦੁਆਲੇ ਲੱਗਦੇ ਖੇਤਾਂ ਵਿੱਚ ਕਿਤੇ-ਕਿਤੇ ਲੱਗੇ ਟਿੱਬੇ 2023 ਦੇ ਹੜ੍ਹਾਂ ਦੀ ਯਾਦ ਦਵਾਉਂਦੇ ਹਨ। ਕਿਸਾਨ ਫਿਰ ਫਿਕਰਮੰਦ ਹਨ ਇੰਨੀ ਮਾਤਰਾ ਵਿੱਚ ਨਾ ਵਰਤੋਂ ਯੋਗ ਰੇਤ-ਸਿਲਟ ਨੂੰ ਟਿੱਬਿਆਂ ਦਾ ਰੂਪ ਦੇਣਾ ਪਵੇਗਾ ਤਾਂ ਜਦੋਂ ਹੌਲੀ-ਹੌਲੀ ਨਿਕਾਸੀ ਹੁੰਦੀ ਰਹੇਗੀ ਤਾਂ ਉਹਨਾਂ ਦੀਆਂ ਜ਼ਮੀਨਾਂ ਹੇਠੋਂ ਨਿਕਲ ਆਉਣਗੀਆਂ।

ਕੀ ਕਹਿੰਦੇ ਹਨ ਮਾਈਨਿੰਗ ਵਿਭਾਗ ਦੇ ਅਧਿਕਾਰੀ

ਰੇਤ ਦੇ ਰੱਖ ਰਖਾਵ ਸਬੰਧੀ ਮਾਈਨਿੰਗ ਵਿਭਾਗ ਦੇ ਐੱਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬਣਾਈ ਗਈ ਪਾਲਿਸੀ ਜੀਹਦਾ ਖੇਤ, ਓਹਦੀ ਰੇਤ ਤਹਿਤ ਖੇਤ ਦਾ ਮਾਲਕ ਕਿਸਾਨ ਆਪਣੇ ਖੇਤ ਵਿੱਚੋਂ ਰੇਤ ਕੱਢ ਸਕਦੇ ਹਨ ਪਰ ਰੇਤ ਦਾ ਰੱਖ ਰਖਾਵ ਲਈ ਵਿਭਾਗ ਵੱਲੋਂ ਕੋਈ ਪਰਵਿਜ਼ਨ ਨਹੀਂ ਬਣਾਈ ਗਈ ਹੈ ਜੇ ਕੋਈ ਅੱਗੇ ਬਣਦੀ ਹੈ ਤਾਂ ਜ਼ਰੂਰ ਦੱਸ ਦਿੱਤਾ ਜਾਵੇਗਾ।

Ferozepur News: ਬੀਐਸਐਫ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚੋਂ 2 ਡਰੋਨ ਅਤੇ ਹਥਿਆਰ ਕੀਤੇ ਬਰਾਮਦ
Ferozepur News: (ਜਗਦੀਪ ਸਿੰਘ) ਫਿਰੋਜ਼ਪੁਰ। ਬੀਐਸਐਫ ਇੰਟੈਲੀਜੈਂਸ ਵਿੰਗ ਦੇ ਖਾਸ ਇਨਪੁਟ ਦੇ ਆਧਾਰ ’ਤੇ ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਸਰਹੱਦੀ ਖੇਤਰ ਵਿੱਚ ਕਾਰਵਾਈਆਂ ਕਰਦਿਆਂ 02 ਡਰੋਨ, 01 ਪਿਸਤੌਲ ਅਤੇ 06 ਪਿਸਤੌਲ ਮੈਗਜ਼ੀਨ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: Farmers News: ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ, 5 ਕਰੋੜ ਕਿਸਾਨਾਂ ਨੂੰ ਹੋਵੇਗਾ ਫਾਇਦਾ

ਜਾਣਕਾਰੀ ਅਨੁਸਾਰ ਬੀਐਸਐਫ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਦਾਓਕੇ ਨੇੜੇ ਇੱਕ ਖੇਤ ਤੋਂ 01 ਛੋਟਾ ਡਰੋਨ ਅਤੇ 06 ਪਿਸਤੌਲ ਮੈਗਜ਼ੀਨ ਬਰਾਮਦ ਕੀਤੇ। ਡਰੋਨ ਅਤੇ ਤਿੰਨ ਮੈਗਜ਼ੀਨ ਪੂਰੀ ਤਰ੍ਹਾਂ ਟੁੱਟੀ ਹਾਲਤ ਵਿੱਚ ਪਾਏ ਗਏ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ਵਿੱਚ, ਬੀਐਸਐਫ ਜਵਾਨਾਂ ਨੇ ਡਰੋਨ ਦੀ ਗਤੀਵਿਧੀ ਨੂੰ ਰੋਕਣ ਤੋਂ ਬਾਅਦ, ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਖੋਜ ਮੁਹਿੰਮ ਸ਼ੁਰੂ ਕੀਤੀ ਤਰਨਤਾਰਨ ਵਿੱਚ ਪਿੰਡ ਵਾਨ ਦੇ ਨਾਲ ਲੱਗਦੇ ਇੱਕ ਖੇਤ ‘ਚੋਂ 01 ਡੀਜੇਆਈ ਮੈਵਿਕ- 3 ਕਲਾਸਿਕ ਡਰੋਨ ਨੂੰ ਸਫਲਤਾਪੂਰਵਕ ਨੁਕਸਾਨੀ ਗਈ ਹਾਲਤ ਵਿੱਚ ਬਰਾਮਦ ਕੀਤਾ। ਇਸੇ ਤਰ੍ਹਾਂ ਇੱਕ ਸਰਚ ਆਪ੍ਰੇਸ਼ਨ ਵਿੱਚ, ਬੀਐਸਐਫ ਦੇ ਜਵਾਨਾਂ ਨੇ ਸਵੇਰੇ 08:25 ਵਜੇ ਦੇ ਕਰੀਬ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ 01 ਪਿਸਤੌਲ ਬਰਾਮਦ ਕੀਤਾ, ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਬਰਾਮਦ ਹੋਇਆ। Ferozepur News

Ferozepur News: ਹੁਸੈਨੀਵਾਲਾ ਦੀ ਸਰਪੰਚ ਨੇ ਰਾਸ਼ਟਰ ਸੰਮੇਲਨ ’ਚ ਸ਼ਾਮਲ ਹੋ ਕੇ ਚਮਕਾਇਆ ਫਿਰੋਜ਼ਪੁਰ ਦਾ ਨਾਂਅ
Ferozepur News: (ਜਗਦੀਪ ਸਿੰਘ) ਫਿਰੋਜ਼ਪੁਰ। ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀ ਸਰਪੰਚ ਪੂਜਾ ਨੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਚਾਇਤੀ ਰਾਜ ਮੰਤਰਾਲਾ ਵੱਲੋਂ ਕਰਵਾਏ ਪ੍ਰਸਿੱਧ ‘ਸਸਕਤ ਪੰਚਾਇਤ ਨੇਤਰੀ ਅਭਿਆਨ‘ ਦੀ ਸੁਰੂਆਤ ਵਿੱਚ ਸਾਮਲ ਹੋ ਕੇ ਜ਼ਿਲ੍ਹੇ ਦਾ ਨਾਮ ਰੌਸਨ ਕੀਤਾ। ਇਸ ਸਮਾਗਮ ਮੌਕੇ ਵੱਖ-ਵੱਖ ਵਿਭਾਗਾਂ ਦੇ ਸਕੱਤਰ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ਨੇ ਸ਼ਿਰਕਤ ਕੀਤੀ। ਸਰਪੰਚ ਪੂਜਾ ਦੀ ਸਮੂਲੀਅਤ ਪਿਰਾਮਲ ਫਾਊਂਡੇਸਨ ਦੇ ਸਹਿਯੋਗ ਨਾਲ ਹੋਈ, ਜੋ ਕਿ ਅਸਪਿਰੇਸਨਲ ਜ਼ਿਲ੍ਹਾ ਪ੍ਰੋਗਰਾਮ ਅਧੀਨ ਫਿਰੋਜਪੁਰ ਵਿੱਚ ਪੰਚਾਇਤ ਆਧਾਰਿਤ ਸਾਸਨ ਨੂੰ ਮਜਬੂਤ ਕਰਨ, ਖਾਸ ਤੌਰ ‘ਤੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਉੱਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ: China Vs America: ਚੀਨ ਤੇ ਅਮਰੀਕਾ ਵਿੱਚੋਂ ਕੌਣ ਜ਼ਿਆਦਾ ਸ਼ਕਤੀਸ਼ਾਲੀ? ਜੇਕਰ ਜੰਗ ਹੋਈ ਤਾਂ ਕੌਣ ਜਿੱਤੇਗਾ?

ਸਰਪੰਚ ਪੂਜਾ ਨੇ ਗ੍ਰਾਮ ਪੰਚਾਇਤ ਹੁਸੈਨੀਵਾਲਾ ਦੀਆਂ ਸਰਵੋਤਮ ਪ੍ਰਥਾਵਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਪੰਚਾਇਤ-ਕੇਂਦਰਤ ਪਲਾਨਿੰਗ, ਜੀ.ਪੀ.ਪੀ. ਐਫ. ਟੀ. ਦੀ ਭੂਮਿਕਾ ਅਤੇ ਲੋਕ-ਭਾਗੀਦਾਰੀ ਵਾਲੇ ਸਾਸਨ ਦੀ ਮਹੱਤਤਾ ਉਭਾਰਨ ‘ਤੇ ਕੇਂਦਰਤ ਚਰਚਾ ਕੀਤੀ। ਉਨ੍ਹਾਂ ਨੇ ਮਹਿਲਾਵਾਂ ਦੀ ਨਿੱਤੀ-ਨਿਰਧਾਰਣ, ਸੇਵਾਵਾਂ ਦੀ ਗੁਣਵੱਤਾ ਸੁਧਾਰ, ਅਤੇ ਸਵੈ-ਸਹਾਇਤਾ ਸਮੂਹਾਂ ਦੀ ਮਜਬੂਤੀ ਰਾਹੀਂ ਸਮਾਜਿਕ-ਆਰਥਿਕ ਉਨਤੀ ਵਿੱਚ ਭੂਮਿਕਾ ਨੂੰ ਉਭਾਰਿਆ। Ferozepur News