Home Tips - Sach Kahoon Punjabi

Home Tips: ਕੱਪੜਿਆਂ ’ਚੋਂ ਆਉਣ ਵਾਲੀ ਬਦਬੂ ਤੋਂ ਏਦਾਂ ਪਾਓ ਛੁਟਕਾਰਾ
ਹੁੰਮਸ ਦੇ ਮੌਸਮ ਵਿੱਚ ਵਾਤਾਵਰਨ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਮੀਂਹ ਦੇ ਦਿਨਾਂ ਵਿੱਚ ਕੱਪੜੇ ਛੇਤੀ ਸੁੱਕਦੇ ਨਹੀਂ ਅਤੇ ਕਈ ਵਾਰ ਕੱਪੜਿਆਂ ਵਿੱਚ ਹਲਕੀ ਜਿਹੀ ਨਮੀ ਰਹਿ ਜਾਂਦੀ ਹੈ। ਇਹੀ ਨਮੀ ਕੱਪੜਿਆਂ ਵਿੱਚ ਬੈਕਟੀਰੀਆ ਅਤੇ ਉੱਲੀ ਦੀ ਵਾਧੇ ਲਈ ਅਨੁਕੂਲ ਵਾਤਾਵਰਨ ਬਣਾ ਸਕਦੀ ਹੈ, ਜਿਸ ਨਾਲ ਕੱਪੜਿਆਂ ’ਚੋਂ ਬਦਬੂ ਆਉਣ ਲੱਗਦੀ ਹੈ। ਖਾਸ ਕਰਕੇ ਤੌਲੀਆ, ਜ਼ੁਰਾਬਾਂ, ਸਕੂਲ ਡਰੈੱਸ, ਜੀਨਸ ਅਤੇ ਮੋਟੇ ਕੱਪੜਿਆਂ ਵਿੱਚ ਇਹ ਸਮੱਸਿਆ ਵੱਧ ਦਿਖਾਈ ਦਿੰਦੀ ਹੈ। ਕੁਝ ਆਸਾਨ ਘਰੇਲੂ ਤਰੀਕੇ ਵਰਤ ਕੇ ਹੁੰਮਸ ਦੇ ਮੌਸਮ ਵਿੱਚ ਕੱਪੜਿਆਂ ਦੀ ਬਦਬੂ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਹੁੰਮਸ ਤੇ ਮੀਂਹ ਦੇ ਮੌਸਮ ਵਿੱਚ ਕੱਪੜਿਆਂ ਨੂੰ ਸਾਫ਼ ਅਤੇ ਖੁਸ਼ਬੂਦਾਰ ਰੱਖਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ।

Read Also : ਸਰਸਾ ਤੋਂ ਵੱਡੀ ਖਬਰ! ਸਰਸਾ-ਐਲਨਾਬਾਦ ਰੋਡ ’ਤੇ ਭਿਆਨਕ ਹਾਦਸਾ, 3 ਮੌਤਾਂ, 20 ਜ਼ਖ਼ਮੀ

ਵਾਤਾਵਰਨ ਵਿੱਚ ਨਮੀ ਵੱਧ ਹੋਣ ਕਾਰਨ ਕੱਪੜੇ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁੱਕਦੇ ਨਹੀਂ। ਕੱਪੜਿਆਂ ਵਿੱਚ ਬਚੀ ਨਮੀ ਕਾਰਨ ਉਨ੍ਹਾਂ ਵਿੱਚੋਂ ਸਿੱਲ੍ਹ ਵਰਗੀ ਬਦਬੂ ਆਉਣ ਲੱਗਦੀ ਹੈ। ਜੇ ਕੱਪੜਿਆਂ ਨੂੰ ਲੰਮੇ ਸਮੇਂ ਤੱਕ ਨਮੀ ਵਾਲੀ ਹਾਲਤ ਵਿੱਚ ਰੱਖਿਆ ਜਾਵੇ ਤਾਂ ਬਦਬੂ ਹੋਰ ਵਧ ਸਕਦੀ ਹੈ। ਇਸ ਲਈ ਕੱਪੜਿਆਂ ਨੂੰ ਧੋਣ, ਸੁਕਾਉਣ ਤੇ ਰੱਖਣ ਦੇ ਤਰੀਕੇ ’ਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ।

ਕੱਪੜਿਆਂ ਨੂੰ ਤੁਰੰਤ ਸੁਕਾਓ:

ਕੱਪੜੇ ਧੋਣ ਤੋਂ ਬਾਅਦ ਉਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਜਾਂ ਬਾਲਟੀ ਵਿੱਚ ਲੰਮੇ ਸਮੇਂ ਤੱਕ ਗਿੱਲੇ ਨਾ ਛੱਡੋ। ਕੱਪੜੇ ਧੌਣ ਤੋਂ ਬਾਅਦ ਕੱਪੜਿਆਂ ਨੂੰ ਤੁਰੰਤ ਕੱਢ ਕੇ ਸੁਕਾਓ।

ਹਵਾ ਵਾਲੀ ਥਾਂ ’ਤੇ ਸੁਕਾਓ:

ਮੀਂਹ ਦੇ ਦਿਨਾਂ ਵਿੱਚ ਕੱਪੜੇ ਅਜਿਹੀ ਥਾਂ ’ਤੇ ਸੁਕਾਓ ਜਿੱਥੇ ਹਵਾ ਦਾ ਚੰਗਾ ਆਵਾਗਮਨ ਹੋਵੇ। ਖਿੜਕੀ, ਬਾਲਕਨੀ ਜਾਂ ਖੁੱਲ੍ਹੇ ਬਰਾਂਡੇ ਵਿੱਚ ਕੱਪੜੇ ਸੁਕਾਉਣ ਨਾਲ ਉਹ ਛੇਤੀ ਸੁੱਕ ਸਕਦੇ ਹਨ।

ਕੱਪੜਿਆਂ ਨੂੰ ਨੇੜੇ-ਨੇੜੇ ਨਾ ਟੰਗੋ:

ਕੱਪੜਿਆਂ ਦੇ ਵਿਚਕਾਰ ਥੋੜ੍ਹੀ ਥਾਂ ਰੱਖੋ, ਤਾਂ ਜੋ ਹਵਾ ਹਰ ਕੱਪੜੇ ਤੱਕ ਪਹੁੰਚ ਸਕੇ। ਕੱਪੜਿਆਂ ਨੂੰ ਇੱਕ-ਦੂਜੇ ਦੇ ਉੱਪਰ ਪਾ ਕੇ ਸੁਕਾਉਣ ਨਾਲ ਉਨ੍ਹਾਂ ਵਿੱਚ ਨਮੀ ਫਸ ਸਕਦੀ ਹੈ।

ਪੱਖੇ ਦੀ ਮੱਦਦ ਲਓ:

ਜਦੋਂ ਧੁੱਪ ਨਾ ਹੋਵੇ ਤਾਂ ਕਮਰੇ ਵਿੱਚ ਪੱਖਾ ਚਲਾ ਕੇ ਕੱਪੜਿਆਂ ਨੂੰ ਸੁਕਾਇਆ ਜਾ ਸਕਦਾ ਹੈ। ਲੋੜ ਪੈਣ ’ਤੇ ਕੱਪੜਿਆਂ ਨੂੰ ਪਲਟਾਉਂਦੇ ਰਹੋ, ਤਾਂ ਜੋ ਦੋਵਾਂ ਪਾਸਿਆਂ ਦੀ ਨਮੀ ਨਿੱਕਲ ਸਕੇ।

ਬਹੁਤ ਜ਼ਿਆਦਾ ਡਿਟਰਜੈਂਟ ਨਾ ਪਾਓ:

ਵੱਧ ਡਿਟਰਜੈਂਟ ਪਾਉਣ ਨਾਲ ਕੱਪੜੇ ਹਮੇਸ਼ਾ ਵੱਧ ਸਾਫ਼ ਨਹੀਂ ਹੁੰਦੇ। ਕਈ ਵਾਰ ਸਾਬਣ ਦੇ ਕਣ ਕੱਪੜਿਆਂ ਵਿੱਚ ਰਹਿ ਜਾਂਦੇ ਹਨ ਅਤੇ ਨਮੀ ਨਾਲ ਬਦਬੂ ਪੈਦਾ ਕਰ ਸਕਦੇ ਹਨ। ਇਸ ਲਈ ਕੱਪੜਿਆਂ ਦੀ ਮਾਤਰਾ ਦੇ ਅਨੁਸਾਰ ਲੋੜੀਂਦੀ ਮਾਤਰਾ ਵਿੱਚ ਡਿਟਰਜੈਂਟ ਵਰਤੋ।

ਤੌਲੀਏ ਨੂੰ ਖਾਸ ਤੌਰ ’ਤੇ ਸੁਕਾਓ:

ਤੌਲੀਏ ਵਿੱਚ ਨਮੀ ਲੰਮੇ ਸਮੇਂ ਤੱਕ ਬਣੀ ਰਹਿ ਸਕਦੀ ਹੈ। ਵਰਤੋਂ ਤੋਂ ਬਾਅਦ ਉਸ ਨੂੰ ਮੋੜ ਕੇ ਰੱਖਣ ਦੀ ਬਜਾਏ ਪੂਰੀ ਤਰ੍ਹਾਂ ਫੈਲਾ ਕੇ ਸੁਕਾਓ।

ਬਦਬੂ ਵਾਲੇ ਕੱਪੜਿਆਂ ਨੂੰ ਦੁਬਾਰਾ ਧੋਵੋ:

ਜੇ ਕੱਪੜੇ ਸੁੱਕਣ ਤੋਂ ਬਾਅਦ ਵੀ ਬਦਬੂ ਆ ਰਹੀ ਹੋਵੇ ਤਾਂ ਉਨ੍ਹਾਂ ਨੂੰ ਦੁਬਾਰਾ ਧੋਣਾ ਬਿਹਤਰ ਹੈ। ਕੱਪੜਿਆਂ ਨੂੰ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁਕਾਉਣਾ ਵੀ ਓਨਾ ਹੀ ਜ਼ਰੂਰੀ ਹੈ।

ਵਾਸ਼ਿੰਗ ਮਸ਼ੀਨ ਦੀ ਸਫਾਈ ਕਰੋ:

ਕਈ ਵਾਰ ਬਦਬੂ ਦਾ ਕਾਰਨ ਕੱਪੜੇ ਨਹੀਂ ਸਗੋਂ ਵਾਸ਼ਿੰਗ ਮਸ਼ੀਨ ਦੇ ਅੰਦਰ ਜਮ੍ਹਾ ਗੰਦਗੀ ਅਤੇ ਨਮੀ ਹੁੰਦੀ ਹੈ। ਮਸ਼ੀਨ ਦੇ ਡਰੰਮ, ਰਬੜ ਸੀਲ, ਡਿਟਰਜੈਂਟ ਟਰੇ ਅਤੇ ਫਿਲਟਰ ਦੀ ਨਿਯਮਿਤ ਸਫਾਈ ਕਰੋ।

ਸੁੱਕੇ ਕੱਪੜੇ ਹੀ ਅਲਮਾਰੀ ਵਿੱਚ ਰੱਖੋ:

ਕੱਪੜਿਆਂ ਵਿੱਚ ਥੋੜ੍ਹੀ ਵੀ ਨਮੀ ਹੋਵੇ ਤਾਂ ਉਨ੍ਹਾਂ ਨੂੰ ਤੁਰੰਤ ਅਲਮਾਰੀ ਵਿੱਚ ਨਾ ਰੱਖੋ। ਪਹਿਲਾਂ ਪੂਰੀ ਤਰ੍ਹਾਂ ਸੁਕਾਓ ਅਤੇ ਫਿਰ ਜੋੜ ਕੇ ਰੱਖੋ।

ਅਲਮਾਰੀ ਵਿੱਚ ਹਵਾ ਦਾ ਧਿਆਨ ਰੱਖੋ:

ਹੁੰਮਸ ਦੇ ਦਿਨਾਂ ਵਿੱਚ ਸਮੇਂ-ਸਮੇਂ ’ਤੇ ਅਲਮਾਰੀ ਦੇ ਦਰਵਾਜ਼ੇ ਖੋਲ੍ਹ ਕੇ ਅੰਦਰ ਦੀ ਹਵਾ ਬਦਲੋ। ਕੱਪੜਿਆਂ ਨੂੰ ਬਹੁਤ ਜ਼ਿਆਦਾ ਤੁੰਨ ਕੇ ਰੱਖਣ ਨਾਲ ਵੀ ਨਮੀ ਅਤੇ ਬਦਬੂ ਵਧ ਸਕਦੀ ਹੈ।

ਬੇਕਿੰਗ ਸੋਡਾ ਸਾਵਧਾਨੀ ਨਾਲ ਵਰਤੋ:

ਕੁਝ ਕੱਪੜਿਆਂ ਵਿੱਚ ਹਲਕੀ ਗੰਧ ਘਟਾਉਣ ਲਈ ਥੋੜ੍ਹੀ ਮਾਤਰਾ ਵਿੱਚ ਬੇਕਿੰਗ ਸੋਡਾ ਵਰਤਿਆ ਜਾ ਸਕਦਾ ਹੈ। ਹਾਲਾਂਕਿ ਕਿਸੇ ਨਵੇਂ ਜਾਂ ਮਹਿੰਗੇ ਕੱਪੜੇ ’ਤੇ ਤਜ਼ਰਬਾ ਕਰਨ ਤੋਂ ਪਹਿਲਾਂ ਉਸ ਦੇ ਦੇਖਭਾਲ ਸਬੰਧੀ ਨਿਰਦੇਸ਼ ਜ਼ਰੂਰ ਵੇਖੋ।

ਕੱਪੜਿਆਂ ਨੂੰ ਲੰਮੇ ਸਮੇਂ ਤੱਕ ਗਿੱਲਾ ਨਾ ਛੱਡੋ:

ਪਸੀਨੇ ਨਾਲ ਗਿੱਲੇ ਕੱਪੜਿਆਂ ਨੂੰ ਸਿੱਧਾ ਕੱਪੜਿਆਂ ਦੀ ਟੋਕਰੀ ’ਚ ਪਾਉਣ ਦੀ ਬਜਾਏ ਪਹਿਲਾਂ ਹਵਾ ਵਿੱਚ ਸੁਕਾ ਲਓ। ਇਸ ਨਾਲ ਨਮੀ ਤੇ ਬਦਬੂ ਫੈਲਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਕੱਪੜਿਆਂ ਨੂੰ ਸਾਫ਼ ਰੱਖਣ ਦਾ ਸਭ ਤੋਂ ਮਹੱਤਵਪੂਰਨ ਨਿਯਮ:

ਧੋਣ ਤੋਂ ਬਾਅਦ ਕੱਪੜਿਆਂ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਸੁਕਾਉਣਾ। ਕੱਪੜਿਆਂ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਵਾਸ਼ਿੰਗ ਮਸ਼ੀਨ ਅਤੇ ਅਲਮਾਰੀ ਦੀ ਸਫਾਈ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਜੇ ਕਿਸੇ ਕੱਪੜੇ ਵਿੱਚ ਵਾਰ-ਵਾਰ ਧੋਣ ਅਤੇ ਪੂਰੀ ਤਰ੍ਹਾਂ ਸੁਕਾਉਣ ਤੋਂ ਬਾਅਦ ਵੀ ਬਦਬੂ ਬਣੀ ਰਹਿੰਦੀ ਹੈ ਜਾਂ ਕੱਪੜੇ ’ਤੇ ਉੱਲੀ ਦਿਖਾਈ ਦਿੰਦੀ ਹੈ, ਤਾਂ ਉਸ ਨੂੰ ਅਲੱਗ ਰੱਖ ਕੇ ਉਚਿਤ ਤਰੀਕੇ ਨਾਲ ਸਾਫ਼ ਕਰਨਾ ਚਾਹੀਦਾ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾਲ ਮੀਂਹ ਅਤੇ ਹੁੰਮਸ ਦੇ ਮੌਸਮ ਵਿੱਚ ਵੀ ਕੱਪੜਿਆਂ ਨੂੰ ਸਾਫ਼, ਸੁੱਕੇ ਤੇ ਤਾਜ਼ਾ ਰੱਖਿਆ ਜਾ ਸਕਦਾ ਹੈ।

–ਸੱਚ ਕਹੂੰ ਡੈਸਕ

Save Money On AC : ਇਸ ਗਰਮੀਆਂ ’ਚ ਤੁਹਾਡੇ AC ਦਾ ਬਿੱਲ ਘਟਾਉਣ ਲਈ 5 ਸਧਾਰਨ ਉਪਾਅ
Save Money On AC : ਇਸ ਗਰਮੀਆਂ ’ਚ ਤੁਹਾਡੇ AC ਦਾ ਬਿੱਲ ਘਟਾਉਣ ਲਈ 5 ਸਧਾਰਨ ਉਪਾਅ

Save Money On AC : ਨਵੀਂ ਦਿੱਲੀ। ਪਿਆਰੇ ਪਾਠਕੋ! ਗਰਮੀਆਂ ਪੂਰੇ ਜ਼ੋਰਾਂ ‘ਤੇ ਹਨ, ਇਸ ਲਈ ਤੁਹਾਡੇ ਕਮਰੇ ਵਿੱਚ ਏਅਰ ਕੰਡੀਸ਼ਨਿੰਗ (ਏਸੀ) ਲਗਾਉਣ ਦਾ ਸਮਾਂ ਆ ਗਿਆ ਹੈ। ਭਾਰਤ ਦਾ ਉੱਤਰੀ ਹਿੱਸਾ ਪਹਿਲਾਂ ਹੀ ਗਰਮੀ ਨਾਲ ਝੁਲਸ ਰਿਹਾ ਹੈ, ਇਸ ਦੇ ਨਾਲ ਹੀ ਦੇਸ਼ ਦੇ ਕੁਝ ਹੋਰ ਹਿੱਸੇ ਵੀ ਸੜ ਰਹੇ ਹਨ ਅਤੇ ਸਾਡੀਆਂ ਜੇਬਾਂ ਵੀ ਸੜ ਰਹੀਆਂ ਹਨ। ਕਿਉਂਕਿ ਏਸੀ ਨੂੰ ਦਿਨ-ਰਾਤ ਚਾਲੂ ਰੱਖਣਾ ਹੋਵੇਗਾ, ਜਿਸ ਦਾ ਮਤਲਬ ਹੈ ਕਿ ਮਹੀਨੇ ਦੇ ਅੰਤ ਵਿੱਚ ਬਿਜਲੀ ਦੇ ਬਿੱਲ ਦਾ ਵੱਡਾ ਸਾਰਾ ਬਿੱਲ ਆਵੇਗਾ।

ਇਸ ਸੰਬੰਧੀ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਆਧੁਨਿਕ ਏਸੀ ਇਸ ਤਰ੍ਹਾਂ ਡਿਜ਼ਾਈਨ ਕੀਤੇ ਗਏ ਹਨ ਕਿ ਉਹ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਘੱਟ ਊਰਜਾ ਦੀ ਖਪਤ ਕਰਦੇ ਹਨ, ਫਿਰ ਵੀ ਇਹ ਮਹੀਨਾਵਾਰ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਇਹ ਤੁਹਾਡੀ ਜੇਬ ‘ਤੇ ਭਾਰੀ ਪੈ ਰਹੇ ਹਨ। ਇਸ ਲਈ, ਜੇਕਰ ਤੁਸੀਂ ਜ਼ਿਆਦਾਤਰ ਸਮੇਂ AC ਦੀ ਵਰਤੋਂ ਨੂੰ ਲੈ ਕੇ ਚਿੰਤਤ ਰਹਿੰਦੇ ਹੋ ਅਤੇ ਸੋਚਦੇ ਹੋ ਕਿ ਇਸ ਨਾਲ ਮਹੀਨੇ ਦੇ ਅੰਤ ਵਿੱਚ ਵੱਧ ਬਿੱਲ ਆਉਣਗੇ, ਤਾਂ ਅਸੀਂ ਤੁਹਾਡੀ ਸਮੱਸਿਆ ਨੂੰ ਹੱਲ ਕਰਨ ਲਈ ਤੁਹਾਨੂੰ 5 ਸਧਾਰਨ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣਾ ਕੇ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਸਮੇਂ ਆਪਣੇ ਬਿਜਲੀ ਬਿੱਲ ਨੂੰ ਘੱਟ ਕਰ ਸਕਦੇ ਹੋ।

ਚੁਣੋ ਉਚਿਤ ਤਾਪਮਾਨ | Save money on AC

ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਕਦੇ ਵੀ AC ਨੂੰ ਘੱਟੋ-ਘੱਟ ਤਾਪਮਾਨ ‘ਤੇ ਸੈੱਟ ਨਹੀਂ ਕਰਨਾ ਚਾਹੀਦਾ। ਅਕਸਰ ਲੋਕ ਸੋਚਦੇ ਹਨ ਕਿ AC ਨੂੰ 16 ਡਿਗਰੀ ‘ਤੇ ਸੈੱਟ ਕਰਨ ਨਾਲ ਬਿਹਤਰ ਕੂਲਿੰਗ ਮਿਲੇਗੀ, ਪਰ ਅਸਲ ‘ਚ ਅਜਿਹਾ ਨਹੀਂ ਹੈ। ਊਰਜਾ ਦਕਸ਼ਤਾ ਬਿਊਰੋ (ਬੀਈਈ) ਦੇ ਅਨੁਸਾਰ, ਮਨੁੱਖੀ ਸਰੀਰ ਲਈ ਆਦਰਸ਼ ਤਾਪਮਾਨ 24 ਹੈ ਅਤੇ ਕੋਈ ਵੀ ਏਸੀ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਘੱਟ ਲੋਡ ਲਵੇਗਾ। ਇਸ ਲਈ ਏਸੀ ਦਾ ਤਾਪਮਾਨ 24 ਦੇ ਆਸਪਾਸ ਸੈੱਟ ਕਰਨਾ ਬਿਹਤਰ ਹੈ। ਇਸ ਨਾਲ ਬਿਜਲੀ ਦੀ ਜ਼ਿਆਦਾ ਬੱਚਤ ਹੋਵੇਗੀ ਅਤੇ ਬਿੱਲ ਦੀ ਰਕਮ ਵੀ ਘੱਟ ਜਾਵੇਗੀ।

ਲੋੜ ਪੈਣ ‘ਤੇ ਹੀ ਏਸੀ ਦੀ ਵਰਤੋਂ ਕਰੋ। Save Money On AC

ਭਾਵੇਂ ਇਹ ਏਅਰ ਕੰਡੀਸ਼ਨਰ ਹੋਵੇ ਜਾਂ ਕੋਈ ਹੋਰ ਉਪਕਰਣ, ਜਦੋਂ ਮਸ਼ੀਨ ਵਰਤੋਂ ਵਿੱਚ ਨਾ ਹੋਵੇ ਤਾਂ ਤੁਹਾਨੂੰ ਹਮੇਸ਼ਾ ਪਾਵਰ ਸਵਿੱਚ ਨੂੰ ਬੰਦ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਰਿਮੋਟ ਦੀ ਵਰਤੋਂ ਕਰਕੇ AC ਬੰਦ ਕਰ ਦਿੰਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਹੈ ਕਿਉਂਕਿ ਜਦੋਂ ਕੰਪ੍ਰੈਸਰ ਨੂੰ ‘ਆਇਡਲ ਲੋਡ’ ‘ਤੇ ਸੈੱਟ ਕੀਤਾ ਜਾਂਦਾ ਹੈ, ਤਾਂ ਬਹੁਤ ਸਾਰੀ ਬਿਜਲੀ ਦੀ ਬਰਬਾਦੀ ਹੁੰਦੀ ਹੈ ਅਤੇ ਨਤੀਜੇ ਵਜੋਂ ਮਹੀਨਾਵਾਰ ਬਿੱਲ ਪ੍ਰਭਾਵਿਤ ਹੁੰਦਾ ਹੈ।

ਟਾਈਮਰ ਜ਼ਰੂਰ ਲਗਾਓ / Save Money On AC

ਜੇਕਰ ਤੁਸੀਂ AC ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ AC ਟਾਈਮਰ ਦੇ ਨਾਲ ਆਉਂਦੇ ਹਨ। ਇਸ ਲਈ ਸਾਰੀ ਰਾਤ AC ਚਲਾਉਣ ਦੀ ਬਜਾਏ ਇਸ ਫੀਚਰ ਦੀ ਵਰਤੋਂ ਕਰਨਾ ਬਿਹਤਰ ਹੈ। ਸੌਣ ਤੋਂ ਪਹਿਲਾਂ ਜਾਂ ਕਿਸੇ ਹੋਰ ਸਮੇਂ 2-3 ਘੰਟੇ ਲਈ ਟਾਈਮਰ ਸੈੱਟ ਕਰਨਾ ਹਮੇਸ਼ਾ ਚੰਗਾ ਹੁੰਦਾ ਹੈ। ਇਸ ਲਈ, ਜਦੋਂ ਤੁਸੀਂ ਟਾਈਮਰ ਸੈੱਟ ਕਰਦੇ ਹੋ, ਤਾਂ AC ਇੱਕ ਖਾਸ ਸਮੇਂ ਤੋਂ ਬਾਅਦ ਬੰਦ ਹੋ ਜਾਂਦਾ ਹੈ। ਇਸ ਨਾਲ ਏਅਰ ਕੰਡੀਸ਼ਨਰਾਂ ਦੀ ਜ਼ਿਆਦਾ ਵਰਤੋਂ ਘਟੇਗੀ ਅਤੇ ਬਿਜਲੀ ਦਾ ਬਿੱਲ ਵੀ ਵੱਡੇ ਫਰਕ ਨਾਲ ਘਟੇਗਾ।

ਸਮੇਂ ’ਤੇ ਸਰਵਿਸ ਦੀ ਲੋੜ

AC ਇੱਕ ਮਸ਼ੀਨਰੀ ਹੈ ਅਤੇ ਸਾਰੇ ਮਸ਼ੀਨਰੀ ਉਪਕਰਣਾਂ ਲਈ ਸਰਵਿਸਿੰਗ ਦੀ ਲੋੜ ਹੁੰਦੀ ਹੈ ਅਤੇ ਏਅਰ ਕੰਡੀਸ਼ਨਰ ਵੀ। ਹਾਲਾਂਕਿ ਜ਼ਿਆਦਾਤਰ AC ਨਿਰਮਾਤਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ AC ਨੂੰ ਵਾਰ-ਵਾਰ ਸਰਵਿਸਿੰਗ ਦੀ ਲੋੜ ਨਹੀਂ ਹੁੰਦੀ, ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਭਾਰਤ ਵਿੱਚ ਆਪਣੇ AC ਦੀ ਸਰਵਿਸ ਕਰਵਾਉਣਾ ਹਮੇਸ਼ਾ ਇੱਕ ਚੰਗਾ ਵਿਚਾਰ ਹੁੰਦਾ ਹੈ ਕਿਉਂਕਿ ਉਹ ਭਾਰਤ ਵਿੱਚ ਸਾਲ ਭਰ ਨਹੀਂ ਵਰਤੇ ਜਾਂਦੇ ਹਨ। ਇਸ ਲਈ, ਧੂੜ ਜਾਂ ਹੋਰ ਕਣ ਮਸ਼ੀਨ ਨੂੰ ਨੁਕਸਾਨ ਪਹੁੰਚਾਉਣ ਦੀ ਜਿਆਦਾ ਸੰਭਾਵਨਾ ਹੈ। ਇਸ ਲਈ ਗਰਮੀਆਂ ਤੋਂ ਪਹਿਲਾਂ ਏਅਰ ਕੰਡੀਸ਼ਨਰ ਦੀ ਸਰਵਿਸ ਕਰਨਾ ਹਮੇਸ਼ਾ ਇੱਕ ਚੰਗੀ ਸੋਚ ਦਾ ਨਤੀਜਾ ਹੈ।

AC ਦੀ ਵਰਤੋਂ ਕਰਦੇ ਸਮੇਂ ਘਰ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖੋ

ਜੇਕਰ ਤੁਸੀਂ AC ਚਲਾਉਂਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਏਅਰ ਕੰਡੀਸ਼ਨਰ ਨੂੰ ਚਾਲੂ ਕਰਨ ਤੋਂ ਪਹਿਲਾਂ ਕਮਰੇ ਦਾ ਹਰ ਦਰਵਾਜ਼ਾ ਅਤੇ ਖਿੜਕੀ ਚੰਗੀ ਤਰ੍ਹਾਂ ਬੰਦ ਹੋ ਜਾਂਦੀ ਹੈ। ਇਹ ਕਮਰੇ ਨੂੰ ਤੇਜ਼ੀ ਨਾਲ ਅਤੇ ਲੰਬੇ ਸਮੇਂ ਲਈ ਠੰਢਾ ਕਰਨ ਵਿੱਚ ਮੱਦਦ ਕਰੇਗਾ ਅਤੇ ਮਹੀਨੇ ਦੇ ਅੰਤ ਵਿੱਚ ਤੁਹਾਡੇ ਬਿਜਲੀ ਦੇ ਬਿੱਲ ਵਿੱਚ ਵੀ ਬੱਚਤ ਕਰੇਗਾ।

Health Tips | ਕਿਤੇ ਤੁਹਾਡਾ ਬੱਚਾ ਵੀ ਨਾ ਕਰ ਲਵੇ ਇਹ ਗਲਤੀ, ਜਾਨ+ਲੇਵਾ ਨਾ ਹੋ ਜਾਵੇ ਇਹ ਕੰਮ
ਹੈਲਥ ਡੈਸਕ (ਸੱਚ ਕਹੂੰ)। ਅਸੀਂ ਆਪਣੇ ਜ਼ਿੰਦਗੀ ਦੇ ਰੋਜ਼ਾਨਾ ਦੇ ਰੁਝੇਵਿਆਂ ਵਿੱਚ ਭੁੱਲ ਜਾਂਦੇ ਹਾਂ ਕਿ ਕੁਝ ਗੱਲਾਂ ਖ਼ਤਰਨਾਕ ਹੋ ਸਕਦੀਆਂ ਹਨ। ਕੰਮਾਂ ਧੰਦਿਆਂ ਦੇ ਰੁਝੇਵਿਆਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਮਾੜੇ ਦੀ ਜਾਣਕਾਰੀ ਦੇਣ ਵਿੱਚ ਅਸਮਰੱਥ ਹੋ ਰਹੇ ਹਾਂ। ਕੋਈ ਸਮਾਂ ਸੀ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਸੰਸਾਰ ਵਿੱਚ ਰਹਿਣ ਦੀ ਹਰ ਤਰ੍ਹਾਂ ਦੀ ਜਾਣਕਾਰੀ ਦਿੰਦੇ ਸਨ। ਹੁਣ ਪੜ੍ਹੇ ਲਿਖੇ ਮਾਪੇ ਨੌਕਰੀਪੇਸ਼ਾ ਹੋਣ ਕਰੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ ਜਿਸ ਕਰਕੇ ਬੱਚੇ ਜਾਣਕਾਰੀ ਦੀ ਘਾਟ ਕਾਰਨ ਆਪਣਾ ਨੁਕਸਾਨ ਕਰ ਬੈਠਦੇ ਹਨ। ਅਸੀਂ ਪਹਿਲਾਂ ਵੀ ਕਈ ਵਾਰ ਪੋਸਟ ਕਰਕੇ ਦੱਸ ਚੁੱਕੇ ਹਾਂ ਕਿ ਜਲਨਸ਼ੀਲ ਪਦਾਰਥਾਂ ਨੂੰ ਰਸੋਈ ਵਿੱਚ ਨਹੀਂ ਰੱਖਣਾ ਚਾਹੀਦਾ। ਜਿਵੇਂ ਸੈਂਟ, ਪਰਫਿਊਮ, ਕਾਲਾ ਹਿੱਟ (Black Hit), ਸੈਨੇਟਾਈਜ਼ਰ, DEO ਆਦਿ। ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦਿਆਂ ਕੁਝ ਖਾਸ ਗੱਲਾਂ ਹਨ ਉਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। (Health tips)

ਅੱਜ ਦੇ ਇਸ ਲੇਖ ਵਿੱਚ ਦੱਸਾਂਗੇ ਕਿ ਕਿਵੇਂ ਇਕ ਖਾਣ ਵਾਸਤੇ ਬਣਾਇਆ ਗਿਆ ਚਿਪਸ ਦਾ ਪੈਕੇਟ ਵਿਅਕਤੀ ਨੂੰ ਹਸਪਤਾਲ ਲੈ ਗਿਆ। ਪੈਕਡ ਅਤੇ ਪ੍ਰੋਸੈਸਡ ਭੋਜਨ ਕਿਸੇ ਵੀ ਤਰ੍ਹਾਂ ਨਹੀਂ ਖਾਣਾ ਚਾਹੀਦਾ। ਪਰ ਜੇਕਰ ਤੁਸੀਂ ਵੀ ਖਾਣ ਦੇ ਸ਼ੌਕੀਨ ਹੋ, ਤਾਂ ਇਸ ਵਿਅਕਤੀ ਵਰਗੀ ਗਲਤੀ ਨਾ ਕਰੋ। ਜਦੋਂ ਵੀ ਅਸੀਂ ਜਾਂ ਤੁਸੀਂ ਬਜ਼ਾਰ ਤੋਂ ਕੁਰਕੁਰੇ-ਚਿਪਸ ਖਰੀਦਦੇ ਹਾਂ, ਅਸੀਂ ਜ਼ਿਆਦਾਤਰ ਚਾਕੂ, ਕੈਂਚੀ ਜਾਂ ਦੰਦਾਂ ਨਾਲ ਪੈਕੇਟ ਖੋਲ੍ਹਦੇ ਹਾਂ। ਪਰ ਇੱਕ ਵਿਅਕਤੀ ਨੇ ਇਸ ਨੂੰ ਲਾਈਟਰ ਨਾਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜਾ ਭਿਆਨਕ ਨਿੱਕਲਿਆ। ਇਸ ਦੌਰਾਨ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਉਸ ਦੀ ਜਾਨ ਜੋਖਮ ਵਿੱਚ ਪੈ ਗਈ। ਅੱਗ ਨਾਲ ਵਿਅਕਤੀ ਦਾ 75 ਫੀਸਦੀ ਸਰੀਰ ਸੜ ਗਿਆ। ਆਓ ਜਾਣਦੇ ਹਾਂ ਇਹ ਕਿਵੇਂ ਹੋਇਆ? (Health tips)

Also Read : ਠੰਢ ਦੇ ਮੱਦੇਨਜ਼ਰ ਬੱਚਿਆਂ ਲਈ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਐਲਾਨ

ਰਿਪੋਰਟ ਮੁਤਾਬਕ ਮਾਮਲਾ ਜਾਰਜੀਆ ਦੇ ਡਾਲਟਨ ਸ਼ਹਿਰ ਦਾ ਹੈ। ਗੰਭੀਰ ਰੂਪ ਨਾਲ ਝੁਲਸੇ ਇਸ ਵਿਅਕਤੀ ਨੂੰ ਚਟਾਨੂਗਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਇਹ ਰਵਾਇਤੀ ਤਰੀਕੇ ਨਾਲ ਪੈਕੇਟ ਨੂੰ ਨਹੀਂ ਖੋਲ੍ਹ ਪਾਇਆ। ਇਸੇ ਲਈ ਉਕਤ ਵਿਅਕਤੀ ਨੇ ਲਾਈਟਰ ਦੀ ਵਰਤੋਂ ਕੀਤੀ। ਲਾਇਟਰ ਬਾਲਦਿਆਂ ਹੀ ਅੱਗ ਪੈਕੇਟ ਨੂੰ ਪੈ ਗਈ ਤੇ ਵੱਡਾ ਧਮਾਕਾ ਹੋਇਆ। ਉਥੇ ਮੌਜ਼ੂਦ ਮਜ਼ਦੂਰਾਂ ਨੇ ਅੱਗ ਬੁਝਾਉਣ ਲਈ ਹੋਜ਼ਪਾਈਪ ਨਾਲ ਸਪ੍ਰੇਅ ਕੀਤਾ, ਇਸ ਨਾਲ ਛਾਲੇ ਹੋਰ ਡੂੰਘੇ ਹੋ ਗਏ।

Also Read : ਭਾਰੀ ਮੀਂਹ ਨੇ ਮਚਾਈ ਤਬਾਹੀ, 300 ਲੋਕਾਂ ਦੀ ਮੌਤ, ਇਸ ਦੇਸ਼ ਦਾ ਬੁਰਾ ਹਾਲ

ਅਮਰੀਕਾ ਵਿੱਚ, ਚਿਪਸ ਨੂੰ ਕਰਿਸਪਸ ਕਿਹਾ ਜਾਂਦਾ ਹੈ। ਇਸ ਵਿੱਚ ਕੁਝ ਅਜਿਹੇ ਪਦਾਰਥ ਹੁੰਦੇ ਹਨ ਜਿਸ ਕਾਰਨ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੋ ਜਾਂਦਾ ਹੈ। ਸਟਾਰਚ ਅਤੇ ਤੇਲ ਦੇ ਮਿਸ਼ਰਣ ਕਾਰਨ ਜੇ ਇਨ੍ਹਾਂ ਚਿਪਸ ਨੂੰ ਅੱਗ ਲਗਾਈ ਜਾਵੇ ਤਾਂ ਇਹ ਬੰਬ ਵਾਂਗ ਫਟ ਜਾਂਦੀਆਂ ਹਨ। ਇਸ ਲਈ ਕਿਸੇ ਨੂੰ ਗਲਤੀ ਨਾਲ ਵੀ ਚਿਪਸ ਦੇ ਪੈਕੇਟ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਕੈਨੇਡਾ ਵਿੱਚ ਮਈ 2016 ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਦੋਂ ਦੋ ਨੌਜਵਾਨਾਂ ਨੇ ਸੁਪਰ ਮਾਰਕੀਟ ਵਿੱਚ ਦਾਖਲ ਹੋ ਕੇ ਆਲੂ ਦੇ ਚਿਪਸ ਦੇ ਬੈਗ ਨੂੰ ਅੱਗ ਲਾ ਦਿੱਤੀ। ਕੁਝ ਹੀ ਸਕਿੰਟਾਂ ’ਚ ਅੱਗ ਇੰਨੀ ਫੈਲ ਗਈ ਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਸ ਲਈ ਚਿਪਸ ਤੇ ਕੁਰਕੁਰੇ ਤਾਂ ਸਾਡੇ ਬੱਚੇ ਆਮ ਹੀ ਖਾਂਦੇ ਹਨ। ਪਰ ਇਹ ਜਾਨਲੇਵਾ ਹੋ ਸਕਦੇ ਹਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਬੱਚਿਆਂ ਨੂੰ ਇਹ ਗੱਲ ਜ਼ਰੂਰ ਸਮਝਾ ਕੇ ਰੱਖੋ ਕਿ ਇਨ੍ਹਾਂ ਪੈਕੇਟ ਨੂੰ ਰਸੋਈ ਘਰ ਵਿੱਚ ਨਾ ਲੈ ਕੇ ਜਾਓ ਤੇ ਅੱਗ ਤੋਂ ਦੂਰ ਰੱਖੋ। ਬੰਦ ਪੈਕੇਟ ਨੂੰ ਗੈਸ ਸਿੰਲੰਡਰ ਦੇ ਬਲਦੇ ਚੁੱਲ੍ਹੇ ਤੋਂ ਵੀ ਦੂਰ ਹੀ ਰੱਖਣਾ ਚਾਹੀਦਾ ਹੈ। ਆਪਣੇ ਬੱਚਿਆਂ ਦੀ ਦੇਖਭਾਲ ਦੇ ਨਾਲ ਨਾਲ ਉਨ੍ਹਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੰਚ ਹੁੰਦੇ ਖਤਰਿਆਂ ਤੋਂ ਜਾਣੂੰ ਕਰਵਾਉਣ ਦਾ ਨਾ ਭੁੱਲੋ।