blame - Sach Kahoon Punjabi
ਪੱਤਰਕਾਰਾਂ ਅਤੇ ਵਕੀਲਾਂ ਵੱਲੋਂ ਘਟਨਾ ਦੀ ਨਿਖੇਧੀ
ਰਜਨੀਸ਼ ਰਵੀ/ਜਲਾਲਾਬਾਦ। ਜਲਾਲਾਬਾਦ ਦੇ ਥਾਣਾ ਸਿਟੀ ‘ਚ ਕਿਸੇ ਵਿਅਕਤੀ ਨਾਲ ਵੈਰੀਫਿਕੇਸ਼ਨ ਕਰਵਾਉਣ ਲਈ ਗਏ ਪੱਤਰਕਾਰ ਐਡਵੋਕੇਟ ਪਰਮਜੀਤ ਸਿੰਘ ਢਾਬਾਂ ਅਤੇ ਥਾਣਾ ਸਿਟੀ ਜਲਾਲਾਬਾਦ ਦੇ ਮੁਨਸ਼ੀ ‘ਚ ਝਗੜਾ ਹੋਣ ‘ਤੇ ਐਡਵੋਕੇਟ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।  Blame
ਜਿਸਨੂੰ ਇਲਾਜ ਲਈ  ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਰਮਜੀਤ ਸਿੰਘ ਢਾਬਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣੇ ਇੱਕ ਜਾਣਕਾਰ ਲਖਵਿੰਦਰ ਸਿੰਘ ਦੀ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਥਾਣਾ ਸਿਟੀ ਜਲਾਲਾਬਾਦ ਵਿਖੇ ਪਹੁੰਚੇ ਸਨ, ਜਿੱਥੇ ਉਨ੍ਹਾਂ ਮੁਨਸ਼ੀ ਨਾਲ ਵੈਰੀਫਿਕੇਸ਼ਨ ਸਬੰਧੀ ਗੱਲ ਕੀਤੀ। ਪਰ ਮੁਨਸ਼ੀ ਦਾ ਰਵੱਈਆ ਅੱਗੋਂ ਵਧੀਆ ਨਹੀਂ ਸੀ, ਜਿਸ ‘ਤੇ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ ਜੇਕਰ ਵੈਰੀਫਿਕੇਸ਼ਨ ਨਹੀਂ ਕਰਨੀ ਤਾਂ ਆਪਣੀ ਬੋਲਣ ਦਾ ਤਰੀਕਾ ਸਹੀ ਕਰੋ। Blame
ਜਿਸ ‘ਤੇ ਮੁਨਸ਼ੀ ਗੁੱਸੇ ‘ਚ ਆ ਗਿਆ ਤੇ ਗੁੱਸੇ ਵਿੱਚ ਗਾਲਾਂ ਕੱਢਦੇ ਹੋਏ ਉਸ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਥਾਣੇ ‘ਚ ਹਾਜ਼ਰ ਹੋਰ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਲਗਾਤਾਰ ਪਰਮਜੀਤ ਢਾਬਾਂ ਦੀ ਕੁੱਟ-ਮਾਰ ਕਰਦਾ ਰਿਹਾ। ਪੱਤਰਕਾਰ ‘ਤੇ ਹੋਏ ਹਮਲੇ ਦੀ ਖਬਰ ਸੁਣਦੇ ਹੀ ਇਲਾਕੇ ਦੇ ਸਮੂਹ ਪੱਤਕਾਰ ਤੇ ਵਕੀਲ ਥਾਣੇ ‘ਚ ਇਕੱਠਾ ਹੋਣਾ ਸ਼ੁਰੂ ਹੋ ਗਏ ਇਸ ਸਬੰਧੀ ਥਾਣਾ ਸਿਟੀ ਮੁਖੀ ਲੇਖ ਰਾਜ ਬੱਟੀ ਨੇ ਦੱਸਿਆ ਕਿ ਉਹਨਾਂ ਵੱਲੋਂ ਉਕਤ ਮੁਨਸ਼ੀ ਨੂੰ ਮੁਅੱਤਲ ਕਰਨ ਦੀ ਰਿਪੋਰਟ ਬਣਾ ਕੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਨੇ ਨਕਾਰੇ ਖਹਿਰਾ ਵੱਲੋਂ ਲਾਏ ਗਏ ਪਾਕਿ ਨੂੰ ਪਾਣੀ ਛੱਡੇ ਜਾਣ ਦੇ ਦੋਸ਼
ਵਾਧੂ ਪਾਣੀ ਛੱਡਣ ਦਾ ਫੈਸਲਾ ਸਾਰੇ ਭਾਈਵਾਲ ਸੂਬਿਆਂ ਦੀ ਸਹਿਮਤੀ ਨਾਲ ਟੈਕਨੀਕਲ ਕਮੇਟੀ ਵੱਲੋਂ ਲਿਆ ਗਿਆ: ਮੁੱਖ ਮੰਤਰੀ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਸੂਬੇ ਦੀਆਂ ਨਹਿਰਾਂ ਸੁੱਕੀਆਂ ਹੋਣ ਤੇ ਸਰਕਾਰ ਵੱਲੋਂ ਪਾਕਿਸਤਾਨ ਨੂੰ ਪਾਣੀ ਛੱਡਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਹਿਫ਼ਾਜਤੀ ਕਦਮਾਂ ਵਜੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਜੋ ਸਤਲੁਜ ਤੇ ਬਿਆਸ ਦਰਿਆ ਦੇ ਇਲਾਕਿਆਂ ‘ਚ ਹੜ੍ਹ ਤੋਂ ਬਚਿਆ ਜਾ ਸਕੇ। ਪੀ.ਈ.ਪੀ ਦੇ ਮੁਖੀ ਵੱਲੋਂ ਲਾਏ ਦੋਸ਼ਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਦਾ ਉਦੇਸ਼ ਗਲਤ ਸੂਚਨਾ ਦਾ ਪਸਾਰ ਕਰਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਾਲਤੂ ਪਾਣੀ ਨੂੰ ਛੱਡਣ ਦਾ ਫੈਸਲਾ ਹਿਫ਼ਾਜਤੀ ਕਦਮਾਂ ਵਜੋਂ ਨਿਯਮਿਤ ਤਰੀਕੇ ਨਾਲ ਟੈਕਨੀਕਲ ਕਮੇਟੀ ਦੀ 28 ਮਈ 2019 ਨੂੰ ਹੋਈ ਮੀਟਿੰਗ ‘ਚ ਕੀਤਾ ਗਿਆ। ਇਸ ਵਿੱਚ ਸਾਰੇ ਭਾਈਵਾਲ ਸੂਬਿਆਂ ਦੇ ਨੁਮਾਇੰਦੇ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਆਮ ਸਹਿਮਤੀ ਨਾਲ ਇਹ ਵਿਚਾਰ ਸਾਹਮਣੇ ਆਇਆ ਕਿ ਇਸ ਵੇਲੇ ਸਪੱਸ਼ਟ ਤੌਰ ‘ਤੇ ਫਾਲਤੂ ਪਾਣੀ ਹੈ ਤੇ ਫਾਲਤੂ ਪਾਣੀ ਨੂੰ ਜਾਰੀ ਕਰਕੇ ਤੇ ਇਸ ਦੇ ਨਾਲ ਹੀ ਬਿਜਲੀ ਉਤਪਾਦਨ ਦਾ ਲਾਭ ਪ੍ਰਾਪਤ ਕਰਨ ਲਈ ਇਸ ਨੂੰ ਫਾਇਦੇਮੰਦ ਤਰੀਕੇ ਨਾਲ ਵਰਤਣ ਦਾ ਢੁਕਵਾਂ ਸਮਾਂ ਹੋਵੇਗਾ। ਜੇ ਅਜਿਹਾ ਨਾ ਕੀਤਾ ਜਾਂਦਾ ਤੇ ਬਾਅਦ ‘ਚ ਫਾਲਤੂ ਪਾਣੀ ਸਪਿਲਵੇਅ ਰਾਹੀਂ ਛੱਡ ਦਿੱਤਾ ਜਾਂਦਾ ਤਾਂ ਉਹ ਨਾ ਸਿਰਫ਼ ਫਜ਼ੂਲ ਚਲਿਆ ਜਾਂਦਾ ਸਗੋਂ ਇਸ ਨਾਲ ਸਤਲੁਜ ਤੇ ਬਿਆਸ ਦਰਿਆਵਾਂ ਦੇ ਨਾਲ ਲੱਗਦੇ ਇਲਾਕਿਆਂ ‘ਚ ਹੜ੍ਹਾਂ ਨਾਲ ਨੁਕਸਾਨ ਵੀ ਹੁੰਦਾ।
ਖਹਿਰੇ ਵੱਲੋਂ 15000 ਤੋਂ 20000 ਕਿਊਸਿਕ ਪਾਣੀ ਛੱਡੇ ਜਾਣ ਦੇ ਕੀਤੇ ਆਧਾਰਹੀਣ ਦਾਅਵੇ ਦੇ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 24ਵੀਂ ਦਿਨਾਂ ਤੋਂ ਫਿਰੋਜ਼ਪੁਰ ਹੈੱਡਵਰਕਸ ਤੋਂ ਪਾਕਿਸਤਾਨ ਨੂੰ 8700 ਸੀਜ਼ ਔਸਤਨ ਪਾਣੀ ਰੋਜ਼ਮਰਾ ਦੇ ਆਧਾਰ ‘ਤੇ ਛੱਡਿਆ ਗਿਆ ਹੈ ਤੇ ਇਸ ਸਬੰਧੀ ਨਿਯਮਿਤ ਤੌਰ ‘ਤੇ ਸਥਿਤੀ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਾ ਰਹੇ ਪਾਣੀ ‘ਤੇ ਆਉਂਦੇ ਦਿਨਾਂ ਦੌਰਾਨ ਕੰਟਰੋਲ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਨੇ ਸੂਬੇ ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ 13 ਜੂਨ ਤੱਕ ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1609.43 ਫੁੱਟ ਸੀ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 100 ਫੁੱਟ ਜ਼ਿਆਦਾ ਹੈ। ਪੌਂਗ ਡੈਮ ਤੇ ਰਣਜੀਤ ਸਾਗਰ ਦੀ ਸਥਿਤੀ ਵੀ ਇਸੇ ਤਰ੍ਹਾਂ ਦੀ ਹੈ। ਇੱਥੇ ਪਾਣੀ ਦਾ ਪੱਧਰ ਪਿਛਲੇ ਸਾਲ ਇਸੇ ਤਾਰੀਖ ਦੇ ਮੁਕਾਬਲੇ ਕ੍ਰਮਵਾਰ 46.41 ਫੁੱਟ ਤੇ 38 ਫੁੱਟ ਵੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇ ਹਿਫਾਜਤੀ ਕਦਮਾਂ ਵਜੋਂ ਇਹ ਫੈਸਲਾ ਨਾ ਲਿਆ ਜਾਂਦਾ ਤਾਂ ਭਾਖੜਾ ਤੋਂ ਸਤਲੁਜ ਦਰਿਆ ‘ਚ ਲਾਜ਼ਮੀ ਤੌਰ ‘ਤੇ ਜੁਲਾਈ ਤੇ ਅਗਸਤ ਮਹੀਨਿਆਂ ਦੌਰਾਨ 50000 ਤੋਂ 200000 ਕਿਊਸਿਕ ਪਾਣੀ ਛੱਡਿਆ ਜਾਂਦਾ ਜਿਸਦੇ ਕਾਰਨ ਦਰਿਆ ਦੇ ਨੇੜੇ ਦੇ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਹੋ ਜਾਂਦੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ: ਡੇਰਾ ਸ਼ਰਧਾਲੂ
ਬਠਿੰਡਾ(ਸੱਚ ਕਹੂੰ ਨਿਊਜ਼) ਇੱਥੋਂ ਦੀ ਜ਼ਿਲ੍ਹਾ ਅਦਾਲਤ ‘ਚ ਅੱਜ ਮਾਣਯੋਗ ਜੱਜ ਪ੍ਰਮਿੰਦਰਪਾਲ ਸਿੰਘ ਨੇ ਜ਼ਿਲ੍ਹਾ ਬਠਿੰਡਾ ਦੇ ਕਸਬਾ ਕੋਟਫੱਤਾ ਨਾਲ ਸਬੰਧਿਤ 9 ਡੇਰਾ ਸ਼ਰਧਾਲੂਆਂ ਨੂੰ ਭੰਨਤੋੜ ਅਤੇ ਸਾੜ ਫੂਕ ਦੇ ਦੋਸ਼ਾਂ ‘ਚੋਂ ਬਾਇੱਜਤ ਬਰੀ ਕਰ ਦਿੱਤਾ ਵੇਰਵਿਆਂ ਮੁਤਾਬਿਕ ਕੋਟਫੱਤਾ ਦੇ ਸੇਵਾ ਕੇਂਦਰ ਦੇ ਚੌਂਕੀਦਾਰ ਸਤਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਚਨਾਰਥਲ ਦੀ ਸ਼ਿਕਾਇਤ ਦੇ ਅਧਾਰ ‘ਤੇ 25 ਅਗਸਤ 2017 ਨੂੰ ਡੇਰਾ ਸ਼ਰਧਾਲੂ ਗੋਸ਼ਾ ਉਰਫ ਹਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ, ਪੱਪੂ ਸਿੰਘ ਪੁੱਤਰ ਗੁਰਨਾਮ ਸਿੰਘ, ਭਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਰਾਜ ਕੁਮਾਰ ਪੁੱਤਰ ਭੋਲਾ ਰਾਮ, ਬਲਰਾਜ ਕੁਮਾਰ ਪੁੱਤਰ ਮਹਿੰਦਰ ਰਾਮ, ਜਗਮੀਤ ਸਿੰਘ ਪੁੱਤਰ ਨਾਜਰ ਸਿੰਘ, ਜਗਦੇਵ ਸਿੰਘ ਪੁੱਤਰ ਬੀਰਾ ਸਿੰਘ, ਕਾਕਾ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਮਹਾਂਵੀਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀਆਨ ਕੋਟਫੱਤਾ ਖਿਲਾਫ ਆਈਪੀਸੀ ਦੀ ਧਾਰਾ 436, 427, ਤਹਿਤ ਥਾਣਾ ਕੋਟਫੱਤਾ ‘ਚ ਮਾਮਲਾ ਦਰਜ਼ ਕੀਤਾ ਗਿਆ ਸੀ ਅੱਜ ਮਾਣਯੋਗ ਜੱਜ ਪ੍ਰਮਿੰਦਰਪਾਲ ਸਿੰਘ ਦੀ ਅਦਾਲਤ ਨੇ ਐਡਵੋਕੇਟ ਗੁਰਜੀਤ ਖਡਿਆਲ, ਰਾਜੇਸ਼ ਸ਼ਰਮਾ ਅਤੇ ਟੀ. ਆਰ. ਸ਼ਰਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾਇੱਜਤ ਬਰੀ ਕਰ ਦਿੱਤਾ ਡੇਰਾ ਸ਼ਰਧਾਲੂਆਂ ਨੇ ਅਦਾਲਤ ਦੇ ਫ਼ੈਸਲੇ ‘ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਊਨ੍ਹਾਂ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਸੀ ਤੇ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈਨੋਟ ਫੋਟੋ ਬਠਿੰਡਾ 01
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਝੂਠਾ ਹੈ ਹੰਸ ਰਾਜ, ਦੋਸ਼ ਬੇਬੁਨਿਆਦ
ਹੰਸ ਰਾਜ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਵਿੱਚ ਹੋਈ ਸੁਣਵਾਈ | Hans Raj
ਬਚਾਅ ਪੱਖ ਵਲੋਂ ਕੀਤੀ ਗਈ 2 ਘੰਟੇ ਤੱਕ ਬਹਿਸ, ਦੋਸ਼ਾ ਨੂੰ ਠਹਿਰਾਇਆ ਗਲਤ
ਪੰਚਕੂਲਾ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਹੰਸਰਾਜ ਵੱਲੋਂ ਲਗਾਏ ਗਏ ਨਿਪੁੰਸਕ ਮਾਮਲੇ ਵਿੱਚ ਬਚਾਅ ਪੱਖ ਦੇ ਵਕੀਲਾਂ ਨੇ ਹੰਸ ਰਾਜ ਨੂੰ ਨਾ ਸਿਰਫ਼ ਝੂਠਾ ਕਰਾਰ ਦਿੰਦੇ ਹੋਏ ਸੀਬੀਆਈ ਦੀ ਅਦਾਲਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦੋਸ਼ ਮੁਕਤ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਵਿੱਚ ਲਗਭਗ 2 ਘੰਟੇ ਦੋਸ਼ਾ ‘ਤੇ ਬਹਿਸ ਕਰਦੇ ਹੋਏ ਬਚਾਅ ਪੱਖ ਵਲੋਂ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ ਗਿਆ। ਜਿਸ ਤੋਂ ਬਾਅਦ ਕਾਪਿਲ ਰਾਠੀ ਦੀ ਸੀਬੀਆਈ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ 24 ਜੁਲਾਈ ਤੱਕ ਟਾਲ ਦਿੱਤੀ ਹੈ। (Hans Raj)
ਸੋਮਵਾਰ ਨੂੰ ਬਾਅਦ ਦੁਪਹਿਰ ਆਰ.ਸੀ. 1 ਵਿੱਚ ਸ਼ੁਰੂ ਹੋਈ ਸੁਣਵਾਈ ਦੌਰਾਨ ਪੇਸ਼ ਹੋਏ ਐਡਵੋਕੇਟਸ ਤਨਵੀਰ ਅਹਿਮਦ ਮੀਰ, ਧਰੁਵ ਗੁਪਤਾ, ਐਨ.ਪੀ.ਐਸ. ਵੜੈਚ ਅਤੇ ਸਰਬਜੀਤ ਵੜੈਚ ਨੇ ਆਪਣਾ ਪੱਖਾ ਰੱਖਦੇ ਹੋਏ ਕਿਹਾ ਕਿ ਹੰਸ ਰਾਜ ਵਲੋਂ ਜਿਹੜੇ ਵੀ ਦੋਸ਼ ਲਗਾਏ ਜਾ ਰਹੇ ਹਨ ਉਹ ਨਾ ਸਿਰਫ਼ ਗਲਤ ਹਨ, ਸਗੋਂ ਬੇਬੁਨਿਆਦ ਹਨ। ਕਿਉਂਕਿ ਇਸ ਮਾਮਲੇ ਵਿੱਚ ਹੰਸਰਾਜ ਨੂੰ 15 ਸਾਲ ਬਾਅਦ ਯਾਦ ਆਈ ਹੈ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਹੰਸਰਾਜ ਵੱਲੋਂ ਝੂਠੀ ਕਹਾਣੀ ਤਿਆਰ ਕੀਤੀ ਗਈ ਹੈ, ਜਿਸ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਇਸ ਮਾਮਲੇ ਨੂੰ ਰੱਦ ਕਰਦੇ ਹੋਏ ਗੁਰੂ ਜੀ ਸਣੇ ਸਾਰੇ ਵਿਅਕਤੀਆਂ ਨੂੰ ਦੋਸ਼ ਮੁਕਤ ਕੀਤਾ ਜਾਵੇ।
15 ਸਾਲ ਬਾਅਦ ਕਿਥੋਂ ਯਾਦ ਆਇਆ ਹੰਸਰਾਜ ਨੂੰ ਮਾਮਲਾ, ਝੂਠੀ ਕਹਾਣੀ ਬਨਾਉਣ ‘ਚ ਮਾਹਿਰ : ਤਨਵੀਰ
ਇਥੇ ਹੀ ਤਨਵੀਰ ਅਹਿਮਦ ਮੀਰ ਵਲੋਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਕਈ ਆਦੇਸ਼ ਪੇਸ਼ ਕੀਤੇ ਗਏ, ਜਿਨਾਂ ਅਨੁਸਾਰ ਇਹ ਮਾਮਲਾ ਹੀ ਨਹੀਂ ਬਣਦਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰੀਕੇ ਨਾਲ ਗੁਰੂ ਜੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੁੰਘਾਈ ਨੂੰ ਦੇਖਦੇ ਹੋਏ ਇਸ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ। ਅਦਾਲਤੀ ਕਾਰਵਾਈ ਤੋਂ ਬਾਅਦ ਤਨਵੀਰ ਅਹਿਮਦ ਮੀਰ ਨੇ ਕਿਹਾ ਕਿ ਹੰਸ ਰਾਜ ਵਾਲਾ ਮਾਮਲਾ ਜਿਆਦਾ ਦੇਰ ਅਦਾਲਤ ਵਿੱਚ ਟਿਕਣ ਵਾਲਾ ਨਹੀਂ ਹੈ, ਕਿਉਂਕਿ ਇਸ ਮਾਮਲੇ ਦੀ ਬੁਨਿਆਦ ਹੀ ਖੋਖਲੀ ਹੈ ਅਤੇ ਪੂਰੀ ਕਹਾਣੀ ਤਿਆਰ ਕੀਤੀ ਗਈ ਹੈ, ਇਸ ਤਰਾਂ ਦੀ ਝੂਠੀ ਕਹਾਣੀ ‘ਤੇ ਅਦਾਲਤ ਵਿਸ਼ਵਾਸ ਨਹੀਂ ਕਰਨ ਵਾਲੀ ਹੈ।
ਉਨ੍ਹਾਂ ਦੀ ਹੱਦ ‘ਚ ਦਾਖਲ ਹੋਇਆ ਭਾਰਤੀ ਡ੍ਰੋਨ | China
ਬੀਜਿੰਗ (ਏਜੰਸੀ)। ਚੀਨ ਨੇ ਦਾਅਵਾ ਕੀਤਾ ਕਿ ਇੱਕ ਭਾਰਤੀ ਡ੍ਰੋਨ ਉਸਦੀ ਹਵਾਈ ਹੱਦ ‘ਚ ਘੁਸਪੈਠ ਕਰਨ ਤੋਂ ਬਾਅਦ ਵਾਪਸ ਆਪਣੇ ਖੇਤਰ ‘ਚ ਜਾ ਕੇ ਨਸ਼ਟ ਹੋ ਗਿਆ। ਬੀਬੀਸੀ ਨਿਊਜ਼ ਦੇ ਮੁਤਾਬਿਕ ਵੇਸਟਰਨ ਥਿਏਟਰ ਕਾਂਬੇਟ ਬਿਊਰੋ ਦੇ ਉਪ ਨਿਦੇਸ਼ਕ ਝਾਂਗ ਸ਼ੁਇਲੀ ਨੇ ਕਿਹਾ ਕਿ ਇਹ ਹਾਲ ਦੇ ਦਿਨਾਂ ਦੀ ਘਟਨਾ ਹੈ। ਉਨ੍ਹਾਂ ਹਾਲਾਂਕਿ ਘਟਨਾ ਦੇ ਅਸਲ ਸਥਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਸ੍ਰੀ ਸ਼ੁਇਲੀ ਦੇ ਹਵਾਲੇ ਨਾਲ ਰਿਹਾ। (China)
ਕਿ ਭਾਰਤ ਨੇ ਚੀਨ ਦੀ ਖੇਤਰੀ ਸੰਪ੍ਰਭੂਤਾ ਦੀ ਉਲੰਘਣਾ ਕੀਤੀ ਹੈ। ਹਿਮਾਲਿਆਈ ਪਠਾਰ ਦੇ ਇੱਕ ਇਲਾਕੇ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਇਸ ਸਾਲ ਗਰਮੀਆਂ ‘ਚ ਵਿਵਾਦ ਉੱਭਰ ਕੇ ਸਾਹਮਣੇ ਆਇਆ ਸੀ। ਬੀਤੀ ਜੂਨ ‘ਚ ਭਾਰਤ, ਚੀਨ ਤੇ ਭੂਟਾਨ ਦੀ ਹੱਦ ‘ਤੇ ਸਥਿੰਤ ਡੋਕਲਾਮ/ਡੋਂਗਲਾਂਗ ਪਠਾਰ ਤੱਕ ਚੀਨ ਵੱਲੋਂ ਸੜਕ ਨਿਰਮਾਣ ਦਾ ਭਾਰਤ ਨੇ ਸਖਤ ਵਿਰੋਧ ਕੀਤਾ ਸੀ। ਇਸ ਇਲਾਕੇ ‘ਤੇ ਭੂਟਾਨ ਦੇ ਕਬਜ਼ੇ ਦਾ ਭਾਰਤ ਹਮਾਇਤ ਕਰਦਾ ਹੈ ਜਦੋਂਕਿ ਚੀਨ ਵੀ ਉਸਦਾ ਦਾਅਵੇਦਾਰ ਹੈ। ਭਾਰਤ ਨੇ ਹਾਲਾਂਕਿ ਚੀਨ ਦੇ ਤਾਜ਼ੇ ਦਾਅਵੇ ਨੂੰ ਲੈ ਕੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। ਸਰਕਾਰੀ ਮੀਡੀਆ ਨੇ ਸ੍ਰੀ ਸ਼ੁਇਲੀ ਦੇ ਹਵਾਲੇ ਨਾਲ ਆਪਣੀ ਵਿਸਥਾਰ ਰਿਪੋਰਟ ‘ਚ ਕਿਹਾ ਕਿ ਚੀਨੀ ਹੱਦ ਸੁਰੱਖਿਆ ਬਲਾਂ ਨੇ ਇਸ ਕਥਿੱਤ ਡ੍ਰੋਨ ਦੀ ਸੱਚਾਈ ਪਤਾ ਵੀ ਕੀਤੀ ਹੈ। ਉਨ੍ਹਾਂ ਇਸ ਮਾਮਲੇ ਦਾ ਇਹ ਕਹਿੰਦਿਆਂ ਸਖਤ ਵਿਰੋਧ ਤੇ ਅਸੰਤੋਸ਼ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਡੇ ਦੇਸ਼ ਦੀ ਸੁਰੱਖਿਆ ਤੇ ਅਧਿਕਾਰਾਂ ‘ਤੇ ਵੀ ਖਤਰਾ ਹੈ। ()
ਤਕਨੀਕੀ ਖਰਾਬੀ ਨਾਲ ਗਿਆ ਸੀ ਭਾਰਤੀ ਡ੍ਰੋਨ : ਮੰਤਰਾਲਾ | ਚੀਨ ਨੇ ਭਾਰਤ ‘ਤੇ ਲਾਇਆ ਦੋਸ਼
ਭਾਰਤ ਨੇ ਕਿਹਾ ਕਿ ਉਸਦਾ ਇੱਕ ਡ੍ਰੋਨ ਤਕਨੀਕੀ ਖਰਾਬੀ ਕਾਰਨ ਸਿੱਕਮ ਸੈਕਟਰ ‘ਚ ਅਸਲ ਕੰਟਰੋਲ ਰੇਖਾ ਤੋਂ ਪਾਰ ਚੀਨ ਦੀ ਹੱਦ ‘ਚ ਗਿਆ ਸੀ। ਚੀਨ ਵੱਲੋਂ ਇਸ ‘ਤੇ ਡੂੰਘੀ ਇਤਰਾਜ਼ਗੀ ਦਰਜ ਕਰਾਉਣ ਤੇ ਇਸ ਨੂੰ ਹੱਦ ‘ਚ ਗੈਰ ਕਾਨੂੰਨੀ ਘੁਸਪੈਠ ਕਰਾਰ ਦਿੱਤੇ ਜਾਣ ਤੋਂ ਬਾਅਦ ਇੱਥੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਕੱਲ੍ਹ ਇੱਕ ਮਾਨਵ ਰਹਿਤ ਭਾਵ ਡ੍ਰੋਨ ਭਾਰਤੀ ਹੱਦ ਖੇਤਰ ‘ਚ ਨਿਯਮਿਤ ਪ੍ਰੀਖਣ ਉੱਡਾਨ ‘ਤੇ ਸੀ ਜੋ ਅਚਾਨਕ ਤਕਨੀਕੀ ਖਰਾਬੀ ਕਾਰਨ ਕੰਟਰੋਲ ਗੁਆ ਬੈਠਾ। (China)
ਸਿੱਕਮ ਦਾ ਸੈਕਟਰ ‘ਚ ਅਸਲ ਕੰਟਰੋਲ ਰੇਖਾ ਨੂੰ ਪਾਰ ਕਰਕੇ ਚੀਨ ਦੀ ਹੱਦ ‘ਚ ਦਾਖਲ ਹੋ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਸਥਾਪਿਤ ਨਿਯਮਾਂ ਤਹਿਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸ਼ਿਨਹੁਆ ਨੇ ਆਪਣੀ ਖਬਰਾਂ ‘ਚ ਚੀਨ ਦੇ ਪੱਛਮੀ ਫੌਜ ਕਮਾਨ ਦੇ ਉਪ ਮੁਖੀ ਸ਼ੁਇਲੀ ਝਾਂਗ ਦੇ ਹਵਾਲੇ ਤੋਂ ਕਿਹਾ ਸੀ ਕਿ ਚੀਨ ਦੀ ਹੱਦ ‘ਚ ਇਸ ਤਰ੍ਹਾਂ ਭਾਰਤੀ ਡ੍ਰੋਨ ਦਾ ਪ੍ਰਵੇਸ਼ ਕਰਨਾ ਚੀਨ ਦੀ ਸੰਪ੍ਰਭੂਤਾ ਦੀ ਉਲੰਘਣਾ ਹੈ ਜਿਸ ਦਾ ਚੀਨ ਸਖ਼ਤ ਵਿਰੋਧ ਕਰਦਾ ਹੈ। (China)