Boxing-Day Test - Sach Kahoon Punjabi
ਅਸਟਰੇਲੀਆ ਦੀ ਆਖਿਰੀ ਜੋੜੀ ਅਰਧਸੈਂਕੜੇ ਵਾਲੀ ਸਾਂਝੇਦਾਰੀ ਕਰ ਚੁੱਕੀ
ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਤੇ ਬਾਕਸਿੰਗ ਡੇ ਟੈਸਟ ਮੈਲਬੌਰਨ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਜਿੱਥੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਅਸਟਰੇਲੀਆ ਨੇ ਦੂਜੀ ਪਾਰੀ ‘ਚ ਆਪਣੀਆਂ 9 ਵਿਕਟਾਂ ਗੁਆ ਕੇ 228 ਦੌੜਾਂ ਬਣਾ ਲਈਆਂ ਹਨ। ਨਾਥਨ ਲਿਓਨ ਤੇ ਸਕਾਟ ਬੋਲੈਂਡ ਕ੍ਰੀਜ ‘ਤੇ ਨਾਬਾਦ ਹਨ। ਇਹ ਅਸਟਰੇਲੀਆ ਦੀ ਆਖਿਰੀ ਜੋੜੀ 50 ਦੌੜਾਂ ਦੀ ਸਾਂਝੇਦਾਰੀ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ‘ਚ 369 ਦੌੜਾਂ ‘ਤੇ ਆਲਆਊਟ ਹੋ ਗਈ ਸੀ।
ਇਹ ਖਬਰ ਵੀ ਪੜ੍ਹੋ : Diabetes Symptoms: ਸ਼ੂਗਰ ਹੋਣ ’ਤੇ ਸਰੀਰ ’ਚ ਦਿਖਾਈ ਦਿੰਦੇ ਹਨ ਇਹ ਲੱਛਣ, ਨਜ਼ਰਅੰਦਾਜ਼ ਕਰਨ ’ਤੇ ਹੋ ਸਕਦੀ ਹੈ ਗੰਭੀਰ ਸਮ…
ਨੀਤੀਸ਼ ਕੁਮਾਰ ਰੈੱਡੀ ਨੇ 114 ਦੌੜਾਂ ਦੀ ਪਾਰੀ ਖੇਡੀ, ਇਸ ਤੋਂ ਇਲਾਵਾ ਓਪਨਰ ਯਸ਼ਸਵੀ ਜਾਇਸਵਾਲ ਨੇ 82 ਦੌੜਾਂ ਬਣਾਈਆਂ ਸਨ, ਤੇ ਆਲਰਾਉਂਡਰ ਵਾਸਿੰਗਟਨ ਸੁੰਦਰ ਨੇ 50 ਦੌੜਾਂ ਦੀ ਪਾਰੀ ਖੇਡੀ ਸੀ, ਵਿਰਾਟ ਕੋਹਲੀ ਨੇ 38 ਦੌੜਾਂ ਦਾ ਯੋਗਦਾਨ ਦਿੱਤਾ ਸੀ। ਅਸਟਰੇਲੀਆ ਦੀ ਪਹਿਲੀ ਪਾਰੀ 4 74 ਦੌੜਾਂ ‘ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ‘ਚ ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 4, ਜਦਕਿ ਮੁਹੰਮਦ ਸਿਰਾਜ਼ ਨੇ 3 ਤੇ ਰਵਿੰਦਰ ਜਡੇਜ਼ਾ ਨੇ 1 ਵਿਕਟ ਲਈ ਹੈ। ਅਸਟਰੇਲੀਆ ਵਲੋਂ ਮਾਰਨਸ ਲਾਬੁਸ਼ੇਨ ਨੇ 70 ਦੌੜਾਂ ਦੀ ਪਾਰੀ ਖੇਡੀ ਹੈ। ਇਸ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਜਿਆਦਾ ਸਕੋਰ ਨਹੀਂ ਬਣਾ ਸਕਿਆ। Boxing Day Test
ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ ਇਤਿਹਾਸ ਰਚਿਆ ਹੈ। ਜਸਪ੍ਰੀਤ ਬੁਮਰਾਹ ਨੇ 200 ਵਿਕਟ ਲੈਣ ਦੇ ਮਾਮਲੇ ‘ਚ ਹਰਭਜਨ ਸਿੰਘ ਤੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ ਹੈ, ਕਿਉਂਕਿ ਬੁਮਰਾਹ ਦਾ ਗੇਂਦਬਾਜ਼ ਔਸਤ ਉਨ੍ਹਾਂ ਤੋਂ ਕਾਫੀ ਘੱਟ ਹੈ। ਇਸ ਤੋਂ ਪਹਿਲਾਂ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ 1-1 ਨਾਲ ਬਰਾਬਰ ਹੈ। ਪਹਿਲਾ ਮੈਚ ਭਾਰਤ ਨੇ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਟੈਸਟ ਮੈਚ ਅਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਬ੍ਰਿਸਬੇਨ ਟੈਸਟ ਮੀਂਹ ਕਾਰਨ ਡਰਾਅ ਰਿਹਾ ਸੀ।
ਦੋਵਾਂ ਟੀਮਾਂ ਦੀ ਪਲੇਇੰਗ-11 | Boxing Day Test
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜ਼ਾ, ਨੀਤੀਸ਼ ਕੁਮਾਰ ਰੈੱਡੀ, ਵਾਸਿ਼ੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ਼।
ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜ਼ਾ, ਸੈਮ ਕੌਸਟਾਸ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ, ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
Nitish Reddy: ਬਾਕਸਿੰਗ ਡੇ ਟੈਸਟ, ਨੀਤੀਸ਼ ਕੁਮਾਰ ਰੈੱਡੀ ਦਾ ਪਹਿਲਾ ਟੈਸਟ ਸੈਂਕੜਾ, ਭਾਰਤ ਦੀ ਵਾਪਸੀ
ਨੀਤੀਸ਼ ਕੁਮਾਰ ਰੈੱਡੀ ਦਾ ਪਹਿਲਾ ਟੈਸਟ ਸੈਂਕੜਾ | IND vs AUS
ਸੈਂਕੜੇ ਵਾਲੀ ਸਾਂਝੇਦਾਰੀ ਟੁੱਟੀ, ਸੁੰਦਰ 50 ਦੌੜਾਂ ਬਣਾ ਕੇ ਆਊਟ
ਸਪੋਰਟਸ ਡੈਸਕ। Nitish Reddy: ਟੀਮ ਇੰਡੀਆ ਨੇ ਬਾਰਡਰ-ਗਾਵਸਕਰ ਟਰਾਫੀ ਦੇ ਮੈਲਬੌਰਨ ਟੈਸਟ ’ਚ ਅਸਟਰੇਲੀਆ ਖਿਲਾਫ਼ ਵਾਪਸੀ ਕਰ ਲਈ ਹੈ। ਟੀਮ ਨੇ ਪਹਿਲੀ ਪਾਰੀ ’ਚ 9 ਵਿਕਟਾਂ ਦੇ ਨੁਕਸਾਨ ’ਤੇ 354 ਦੌੜਾਂ ਬਣਾ ਲਈਆਂ ਹਨ। ਟੀਮ ਅਜੇ ਵੀ ਅਸਟਰੇਲੀਆ ਦੇ ਸਕੋਰ ਤੋਂ 120 ਦੌੜਾਂ ਪਿੱਛੇ ਹੈ। ਨੀਤੀਸ਼ ਕੁਮਾਰ ਰੇੱਡੀ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਹੈ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਪਹਿਲੀ ਪਾਰੀ ‘ਚ ਆਪਣੀਆਂ 9 ਵਿਕਟਾਂ ਗੁਆ ਕੇ 358 ਦੌੜਾਂ ਬਣਾ ਲਈਆਂ ਹਨ। ਨੀਤੀਸ਼ ਕੁਮਾਰ ਰੈੱਡੀ ਤੇ ਮੁਹੰਮਦ ਸਿਰਾਜ਼ ਕ੍ਰੀਜ ‘ਤੇ ਨਾਬਾਦ ਹਨ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਬਿਨਾਂ ਕੋਈ ਦੌੜਾਂ ਬਣਾਏ ਪੈਟ ਕੰਮਿਸ ਦਾ ਸ਼ਿਕਾਰ ਬਣੇ। ਉਨ੍ਹਾਂ ਨੂੰ ਪੈਟ ਕੰਮਿਸ ਨੇ ਉਸਮਾਨ ਖਵਾਜਾ ਦੇ ਹੱਥੋ ਕੈਚ ਕਰਵਾਇਆ। ਨਾਥਨ ਲਿਓਨ ਨੇ ਇਸ ਤੋਂ ਪਹਿਲਾਂ ਵਾਸ਼ਿੰਗਟਨ ਸੁੰਦਰ (50 ਦੌੜਾਂ) ਤੇ ਰਵਿੰਦਰ ਜਡੇਜ਼ਾ (17) ਨੂੰ ਆਊਟ ਕੀਤਾ। ਰਿਸ਼ਭ ਪੰਤ (28) ਦੌੜਾਂ ਬਣਾ ਕੇ ਸਕੌਟ ਬੌਲੈਂਡ ਨੂੰ ਵਿਕਟ ਦੇ ਬੈਠੇ। ਇਸ ਤੋਂ ਪਹਿਲਾਂ ਅਸਟਰੇਲੀਆਈ ਟੀਮ ਨੇ ਪਹਿਲੀ ਪਾਰੀ ’ਚ 474 ਦੌੜਾਂ ਬਣਾਈਆਂ ਸਨ।
ਇਹ ਖਬਰ ਵੀ ਪੜ੍ਹੋ : Punjab Weather Update: ਪੰਜਾਬ ’ਚ ਭਾਰੀ ਮੀਂਹ, ਅਲਰਟ ’ਤੇ ਇਹ ਸ਼ਹਿਰ, ਜਾਣੋ ਕਿਵੇਂ ਰਹੇਗਾ ਅੱਗੇ ਮੌਸਮ
ਦੋਵਾਂ ਟੀਮਾਂ ਦੀ ਪਲੇਇੰਗ-11 | Nitish Reddy
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜ਼ਾ, ਨੀਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਆਕਾਸ਼ ਦੀਪ।
ਅਸਟਰੇਲੀਆ : ਪੈਟ ਕੰਮਿਸ (ਕਪਤਾਨ), ਉਸਮਾਨ ਖਵਾਜਾ, ਸੈਮ ਕੌਂਸਟਾਸ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਟੈ੍ਰਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ, ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਸਕਾਟ ਬੌਲੈਂਡ।
Virat Kohli: ਕੋਹਲੀ-ਕਾਂਸਟਾਸ ਵਿਚਕਾਰ ਹੋਏ ਝਗੜੇ ’ਤੇ ਕ੍ਰਿਕੇਟ ਮਾਹਿਰਾਂ ਦੀ ਪ੍ਰਤੀਕਿਰਿਆ, ICC ਕਰੇਗਾ ਇਸ ਮਾਮਲੇ ਦੀ ਜਾਂਚ
ਮੈਲਬੋਰਨ (ਏਜੰਸੀ)। Virat Kohli: ਮੈਲਬੌਰਨ ’ਚ ਭਾਰਤ ਤੇ ਅਸਟਰੇਲੀਆ ਵਿਚਕਾਰ ਖੇਡੇ ਜਾ ਰਹੇ ਬਾਕਸਿੰਗ ਡੇ ਦੇ ਪਹਿਲੇ ਦਿਨ ਉਸ ਸਮੇਂ ਝਗੜਾ ਹੋ ਗਿਆ ਜਦੋਂ ਵਿਰਾਟ ਕੋਹਲੀ ਤੇ ਡੈਬਿਊ ਕਰ ਰਹੇ ਅਸਟਰੇਲੀਆਈ ਬੱਲੇਬਾਜ਼ ਸੈਮ ਕੋਂਸਟਾਸ ਵਿਚਕਾਰ ਝਗੜਾ ਹੋ ਗਿਆ। ਹੁਣ ਸੁਨੀਲ ਗਾਵਸਕਰ ਤੇ ਮਾਈਕਲ ਵਾਨ ਵਰਗੇ ਸਾਬਕਾ ਮਹਾਨ ਖਿਡਾਰੀਆਂ ਨੇ ਇਸ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਹੈ। ਦੋਵਾਂ ਨੇ ਹਾਲਾਂਕਿ ਮੈਦਾਨ ’ਤੇ ਕੋਹਲੀ ਦੇ ਹਮਲਾਵਰ ਰਵੱਈਏ ਦੀ ਆਲੋਚਨਾ ਕੀਤੀ ਹੈ।
ਇਹ ਖਬਰ ਵੀ ਪੜ੍ਹੋ : Punjab Weather: ਪਹਾੜਾਂ ’ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ’ਚ ਕੜਾਕੇ ਦੀ ਠੰਢ, ਪੰਜਾਬ ਹਰਿਆਣਾ ’ਚ ਪੈ ਸਕਦੈ ਮੀਂਹ…
ਕਿਵੇਂ ਹੋਇਆ ਝਗੜਾ? | Virat Kohli
ਅਸਟਰੇਲੀਆਈ ਪਾਰੀ ਦੇ 11ਵੇਂ ਓਵਰ ’ਚ ਕੋਨਸਟਾਸ ਨੇ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ 2 ਚੌਕੇ ਤੇ 1 ਛੱਕਾ ਲਾਇਆ। ਓਵਰ ਦੀ ਤੀਜੀ ਗੇਂਦ ਤੋਂ ਬਾਅਦ ਕੋਹਲੀ ਨਾਨ-ਸਟ੍ਰਾਈਕਰ ਐਂਡ ਤੋਂ ਵਾਪਸ ਆ ਰਹੇ ਸਨ। ਉਧਰ, ਕੌਂਸਟਾਸ ਕ੍ਰੀਜ਼ ਤੋਂ ਅੱਗੇ ਵੱਧ ਰਿਹਾ ਸੀ। ਫਿਰ ਕੋਹਲੀ ਦਾ ਮੋਢਾ ਕਾਂਸਟਾਸ ਦੇ ਮੋਢੇ ਨਾਲ ਟਕਰਾ ਗਿਆ। ਦੋਵਾਂ ਦੀ ਟੱਕਰ ਹੋ ਗਈ। ਇਸ ’ਤੇ ਕਾਂਸਟੇਸ ਨੇ ਪਿੱਛੇ ਮੁੜ ਕੇ ਕੋਹਲੀ ਨੂੰ ਕੁਝ ਸ਼ਬਦ ਕਹੇ ਤੇ ਫਿਰ ਕੋਹਲੀ ਨੇ ਵੀ ਜਵਾਬ ਦਿੱਤਾ। ਦੋਵਾਂ ਵਿਚਕਾਰ ਝਗੜੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਬਾਅਦ ਅੰਪਾਇਰ ਨੇ ਆ ਕੇ ਦੋਵਾਂ ਨੂੰ ਵੱਖ ਕਰ ਦਿੱਤਾ ਤੇ ਮਾਮਲੇ ਨੂੰ ਸ਼ਾਂਤ ਕੀਤਾ। ਕਾਂਸਟਾਸ ਦੀ ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨਾਲ ਵੀ ਝਗੜਾ ਹੋਇਆ ਸੀ। ਕੌਂਟਾਸ ਨੂੰ ਬੀਟ ਕਰਦੇ ਸਮੇਂ ਸਿਰਾਜ ਉਸ ਨੂੰ ਕੁਝ ਕਹਿ ਕੇ ਉਕਸਾਉਂਦੇ ਹੋਏ ਵੇਖਿਆ ਗਿਆ।
ਗਾਵਸਕਰ ਨੇ ਕਿਹਾ- ਇਸ ਤੋਂ ਬਚਿਆ ਜਾ ਸਕਦਾ ਸੀ
ਇਸ ਘਟਨਾ ਬਾਰੇ ਗੱਲ ਕਰਦੇ ਹੋਏ ਭਾਰਤੀ ਟੀਮ ਦੇ ਸਾਬਕਾ ਕਪਤਾਨ ਗਾਵਸਕਰ ਨੇ ਕਿਹਾ ਕਿ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੈਚ ਰੈਫਰੀ ਦਿਨ ਦੀ ਖੇਡ ਖਤਮ ਹੋਣ ’ਤੇ ਦੋਵਾਂ ਖਿਡਾਰੀਆਂ ’ਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਹਨ। ਗਾਵਸਕਰ ਨੇ ਕਿਹਾ, ਇਹ ਟੈਸਟ ਕ੍ਰਿਕੇਟ ਦਾ ਗਰਮ ਮਾਹੌਲ ਹੈ, ਪਰ ਇਸ ਤੋਂ ਬਚਿਆ ਜਾ ਸਕਦਾ ਸੀ। ਮੇਰਾ ਮਤਲਬ ਇਹ ਸੀ ਕਿ ਤੁਸੀਂ ਇੱਕ ਵਿਅਸਤ ਸੜਕ ’ਤੇ ਚੱਲ ਰਹੇ ਹੋ ਤੇ ਤੁਸੀਂ ਕਿਸੇ ਨੂੰ ਸਾਹਮਣੇ ਤੋਂ ਆਉਂਦੇ ਵੇਖਦੇ ਹੋ ਤੇ ਤੁਸੀਂ ਅੱਗੇ ਵਧਦੇ ਹੋ।
ਇਸ ਵਿੱਚ ਕੁਝ ਨਹੀਂ, ਦੂਰ ਚਲੇ ਗਏ ਤਾਂ ਛੋਟੇ ਨਹੀਂ ਹੋ ਜਾਵੋਗੇ। ਤੁਸੀਂ ਖੇਡ ਦੇ ਮੈਦਾਨ ’ਚ ਅਜਿਹੀਆਂ ਚੀਜ਼ਾਂ ਨਹੀਂ ਵੇਖਣਾ ਚਾਹੁੰਦੇ। ਗਾਵਸਕਰ ਨੇ ਕਿਹਾ, ਬਿਨਾਂ ਰੀਪਲੇ ਵੇਖੇ, ਇਸ ਮਾਮਲੇ ’ਚ ਮੇਰੀ ਪਹਿਲੀ ਰਾਏ ਹੈ ਕਿ ਦੋਵੇਂ ਖਿਡਾਰੀ ਹੇਠਾਂ ਵੱਲ ਦੇਖ ਰਹੇ ਸਨ। ਮੈਨੂੰ ਲੱਗਦਾ ਹੈ ਕਿ ਦੋਵਾਂ ’ਚੋਂ ਕਿਸੇ ਨੇ ਵੀ ਇੱਕ ਦੂਜੇ ਨੂੰ ਆਉਂਦੇ ਨਹੀਂ ਵੇਖਿਆ ਹੋਵੇਗਾ। ਕੌਨਸਟਾਸ ਸ਼ਾਇਦ ਆਪਣੇ ਬੱਲੇ ਵੱਲ ਦੇਖ ਰਿਹਾ ਸੀ, ਜਦਕਿ ਕੋਹਲੀ ਦੀ ਨਜ਼ਰ ਗੇਂਦ ’ਤੇ ਸੀ। ਸ਼ਾਮ ਨੂੰ ਪਤਾ ਲੱਗੇਗਾ ਕਿ ਇਸ ਮਾਮਲੇ ’ਚ ਕਿਸ ਨੂੰ ਹੋਰ ਸਜ਼ਾ ਹੋਈ ਹੈ।
ਹੀਲੀ-ਵਾਨ ਨੇ ਕਤੀ ਕੋਹਲੀ ਦੀ ਆਲੋਚਨਾ | Virat Kohli
ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਕਸੂਰ ਪੂਰੀ ਤਰ੍ਹਾਂ ਕੋਹਲੀ ਦਾ ਸੀ ਕਿਉਂਕਿ 19 ਸਾਲਾ ਕੋਨਸਟਾਸ ਨੇ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ ਜਿਸ ਕਾਰਨ ਵਿਸ਼ਵ ਕ੍ਰਿਕੇਟ ਦੇ ਬਾਦਸ਼ਾਹ ਕਹੇ ਜਾਣ ਵਾਲੇ ਕੋਹਲੀ ਨੂੰ ਪਰੇਸ਼ਾਨੀ ਹੋਈ। ਵਾਨ ਨੇ ਕਿਹਾ, ਕੋਹਲੀ ਨੇ ਪੂਰੀ ਤਰ੍ਹਾਂ ਗਲਤ ਵਿਵਹਾਰ ਕੀਤਾ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੰਗ, ਜੋ ਕਿ ਇੰਨਾ ਤਜਰਬੇਕਾਰ ਖਿਡਾਰੀ ਹੈ, ਨੇ 19 ਸਾਲ ਦੀ ਉਮਰ ਦੇ ਖਿਡਾਰੀ ਨਾਲ ਕਿਉਂ ਲੜਾਈ ਕੀਤੀ। ਇਸ ਦੇ ਨਾਲ ਹੀ ਮਹਿਲਾ ਅਸਟਰੇਲੀਆਈ ਟੀਮ ਦੀ ਬੱਲੇਬਾਜ਼ ਐਲੀਸਾ ਹੀਲੀ ਨੇ ਕੋਹਲੀ ਦੇ ਵਵਹਾਰ ਦੀ ਆਲੋਚਨਾ ਕੀਤੀ। ਹੀਲੀ ਨੇ ਕਿਹਾ, ਇਹ ਵੇਖਣਾ ਬਹੁਤ ਨਿਰਾਸ਼ਾਜਨਕ ਹੈ ਕਿ ਅਜਿਹੇ ਤਜਰਬੇਕਾਰ ਖਿਡਾਰੀ, ਜੋ ਆਪਣੇ ਦੇਸ਼ ਦਾ ਚੋਟੀ ਦਾ ਖਿਡਾਰੀ ਹੈ, ਨੂੰ ਇਸ ਤਰ੍ਹਾਂ ਵੇਖਿਆ ਗਿਆ।
IND vs AUS ਚੌਥਾ ਟੈਸਟ ਅੱਜ, ਸ਼ੁਭਮਨ ਦਾ ਖੇਡਣਾ ਤੈਅ ਨਹੀਂ, ਤੇਜ਼ ਪਿੱਚ ’ਤੇ ਖਤਰਨਾਕ ਸਾਬਕ ਹੋ ਸਕਦੇ ਹਨ ਕੰਗਾਰੂ
ਮੈਲਬੋਰਨ (ਏਜੰਸੀ)। IND vs AUS: ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਟੈਸਟ ਅੱਜ ਤੋਂ ਮੈਲਬੋਰਨ ’ਚ ਖੇਡਿਆ ਜਾਵੇਗਾ। 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ ਤੇ ਦੂਜਾ ਟੈਸਟ ਮੈਚ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ। ਜਦਕਿ ਸੀਰੀਜ਼ ਦਾ ਤੀਜਾ ਟੈਸਟ ਜਿਹੜਾ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਖੇਡਿਆ ਗਿਆ ਸੀ ਉਹ ਮੀਂਹ ਕਾਰਨ ਡਰਾਅ ਰਿਹਾ ਸੀ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਮੈਲਬੋਰਨ ਟੈਸਟ ’ਚ ਯਸ਼ਸਵੀ ਜਾਇਸਵਾਲ ਨਾਲ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਉਥੇ ਹੀ ਕੇਐੱਲ ਰਾਹੁਲ ਨੂੰ ਨੰਬਰ-3 ’ਤੇ ਉਤਾਰਿਆ ਜਾ ਸਕਦਾ ਹੈ। ਆਊਟ ਆਫ ਫਾਰਮ ਚੱਲ ਰਹੇ ਸ਼ੁਭਮਨ ਗਿੱਲ ਦਾ ਖੇਡਣਾ ਅਜੇ ਤੈਅ ਨਹੀਂ ਹੋਇਆ ਹੈ। ਇੰਨਾ ਹੀ ਨਹੀਂ, ਭਾਰਤੀ ਟੀਮ ਬਾਕਸਿੰਗ-ਡੇ ਟੈਸਟ ’ਚ 2 ਸਪਿਨਰਾਂ ਨਾਲ ਉਤਰ ਸਕਦੀ ਹੈ। ਪਹਿਲਾ ਰਵਿੰਦਰ ਜਡੇਜਾ ਤੇ ਦੂਜਾ ਵਾਸ਼ਿੰਗਟਨ ਸੁੰਦਰ ਹੋ ਸਕਦਾ ਹੈ। Boxing Day Test
ਇਹ ਖਬਰ ਵੀ ਪੜ੍ਹੋ : Haryana-Punjab Weather Alert: ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਸ਼ੀਤ ਲਹਿਰ ਨਾਲ ਧੁੰਦ ਦਾ ਅਲਰਟ
ਹੁਣ ਮੈਚ ਸਬੰਧੀ ਜਾਣਕਾਰੀ | IND vs AUS
ਟੂਰਨਾਮੈਂਟ : ਬਾਰਡਰ-ਗਾਵਸਕਰ ਟਰਾਫੀ
ਟੀਮਾਂ : ਭਾਰਤ ਬਨਾਮ ਅਸਟਰੇਲੀਆ
ਮਿਤੀ : 26 ਦਸੰਬਰ
ਸਟੇਡੀਅਮ : ਮੈਲਬੌਰਨ ਕ੍ਰਿਕੇਟ ਗ੍ਰਾਉਂਡ
ਸਮਾਂ : ਟਾਸ, ਸਵੇਰੇ 4:30 ਵਜੇ, ਮੈਚ ਸ਼ੁਰੂ : ਸਵੇਰੇ 5:00 ਵਜੇ
ਬੋਲਾਂਦ ਨੇ ਆਪਣੇ ਡੈਬਿਊ ਟੈਸਟ ’ਚ ਲਈਆਂ ਸਨ 6 ਵਿਕਟਾਂ
ਸਕਾਟ ਬੋਲੈਂਡ ਨੇ ਮੈਲਬੌਰਨ ’ਚ ਆਪਣੇ ਘਰੇਲੂ ਮੈਦਾਨ ’ਚ ਇੰਗਲੈਂਡ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ। ਉਸ ਨੇ ਉਸ ਮੈਚ ’ਚ 7 ​​ਦੌੜਾਂ ਦੇ ਕੇ 6 ਵਿਕਟਾਂ ਲਈਆਂ ਤੇ ਇੰਗਲੈਂਡ ਤੋਂ ਜਿੱਤ ਦੀ ਖੇਡ ਖੋਹ ਲਈ। ਬੋਲੈਂਡ ਨੇ ਸੀਰੀਜ਼ ਦੇ ਦੂਜੇ ਟੈਸਟ (ਪਿੰਕ ਬਾਲ) ’ਚ ਭਾਰਤ ਖਿਲਾਫ 6 ਵਿਕਟਾਂ ਲੈ ਕੇ ਅਸਟਰੇਲੀਆ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਉਹ ਜੋਸ਼ ਹੇਜ਼ਲਵੁੱਡ ਦੀ ਥਾਂ ’ਤੇ ਖੇਡਿਆ ਤੇ ਐੱਮਸੀਜ਼ੀ ’ਚ ਹੇਜ਼ਲਵੁੱਡ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ। ਬੋਲੈਂਡ ਨੂੰ ਮੈਲਬੌਰਨ ਦੀ ਤੇਜ਼ ਪਿੱਚ ’ਤੇ ਪੈਟ ਕਮਿੰਸ ਤੇ ਮਿਸ਼ੇਲ ਸਟਾਰਕ ਦਾ ਵੀ ਸਮਰਥਨ ਮਿਲੇਗਾ।
ਪਿਛਲੇ 2 ਮੈਚਾਂ ’ਚ ਨੰਬਰ-6 ’ਤੇ ਆਏ ਸਨ ਕਪਤਾਨ ਰੋਹਿਤ ਸ਼ਰਮਾ | IND vs AUS
ਰੋਹਿਤ ਸ਼ਰਮਾ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਪਹਿਲਾ ਟੈਸਟ ਮੈਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੇ ਦੂਜੇ ਟੈਸਟ ’ਚ ਸਲਾਮੀ ਬੱਲੇਬਾਜ਼ ਦੇ ਰੂਪ ’ਚ ਵਾਪਸੀ ਕਰਨੀ ਸੀ ਪਰ ਕੇਐੱਲ ਰਾਹੁਲ ਨੇ ਪਰਥ ’ਚ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। ਅਜਿਹੇ ’ਚ ਕਪਤਾਨ ਨੂੰ ਆਪਣਾ ਬੱਲੇਬਾਜ਼ੀ ਕ੍ਰਮ ਬਦਲਣਾ ਪਿਆ। ਹਾਲਾਂਕਿ ਉਹ ਤਿੰਨ ਪਾਰੀਆਂ ’ਚ ਸਿਰਫ਼ 19 ਦੌੜਾਂ ਹੀ ਬਣਾ ਸਕੇ ਹਨ। ਦੂਜੇ ਪਾਸੇ ਰਾਹੁਲ ਨੇ ਤੀਜੇ ਟੈਸਟ ਮੈਚ ਦੀ ਪਹਿਲੀ ਪਾਰੀ ’ਚ 84 ਦੌੜਾਂ ਬਣਾ ਕੇ ਚੋਟੀ ਦੇ ਕ੍ਰਮ ’ਚ ਆਪਣਾ ਦਾਅਵਾ ਮਜ਼ਬੂਤ ​​ਕਰ ਲਿਆ।
ਬੁਮਰਾਹ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
ਭਾਰਤੀ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਸੀਰੀਜ਼ ’ਚ 21 ਵਿਕਟਾਂ ਲਈਆਂ ਹਨ। ਉਹ ਸੀਰੀਜ਼ ਦੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਜਦਕਿ ਕੇਐਲ ਰਾਹੁਲ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਤੋਂ ਬਾਅਦ ਵਿਰਾਟ ਕੋਹਲੀ ਨੇ 126 ਦੌੜਾਂ ਬਣਾਈਆਂ ਹਨ।
ਪਿੱਚ ਸਬੰਧੀ ਰਿਪੋਰਟ | IND vs AUS
ਤੇਜ਼ ਗੇਂਦਬਾਜ਼ਾਂ ਨੂੰ ਆਮ ਤੌਰ ’ਤੇ ਮੈਲਬੌਰਨ ’ਚ ਮਦਦ ਮਿਲਦੀ ਹੈ। ਪਿੱਚ ਕਿਊਰੇਟਰ ਮੈਟ ਪੇਜ ਨੇ ਕਿਹਾ, ਮੈਲਬੌਰਨ ਦੀ ਪਿੱਚ ਪਿਛਲੇ ਕੁਝ ਸਾਲਾਂ ਵਰਗੀ ਹੋਵੇਗੀ। ਗੇਂਦ ਤੇ ਬੱਲੇ ਵਿਚਕਾਰ ਬਰਾਬਰੀ ਦੀ ਲੜਾਈ ਹੋਵੇਗੀ। ਪਿੱਚ ’ਤੇ ਲਗਭਗ 6 ਮਿਲੀਮੀਟਰ ਘਾਹ ਛੱਡਣਗੇ।
ਟਾਸ ਦਾ ਰੋਲ | IND vs AUS
ਮੈਲਬੌਰਨ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਸਕਦੀ ਹੈ। ਅਸਟਰੇਲੀਆ ਨੇ 2018 ਤੋਂ ਹੁਣ ਤੱਕ ਇੱਥੇ 6 ਟੈਸਟ ਖੇਡੇ, 4 ਜਿੱਤੇ ਅਤੇ 2 ਹਾਰੇ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਵੀ 3 ਵਾਰ ਜਿੱਤੀਆਂ ਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਵੀ 3 ਵਾਰ ਜਿੱਤ ਹਾਸਲ ਕੀਤੀ ਹੈ। ਇੱਥੇ ਹੁਣ ਤੱਕ 116 ਮੈਚ ਖੇਡੇ ਜਾ ਚੁੱਕੇ ਹਨ, ਜਿਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 57 ਮੈਚ ਜਿੱਤੇ ਹਨ। ਜਦੋਂਕਿ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਸਿਰਫ਼ 42 ਮੈਚ ਹੀ ਜਿੱਤੇ ਹਨ।
ਮੌਸਮ ਸਬੰਧੀ ਜਾਣਕਾਰੀ
ਮੈਲਬੋਰਨ ਟੈਸਟ ਦੇ ਪਹਿਲੇ ਦਿਨ ਮੌਸਮ ਕਾਫੀ ਗਰਮ ਰਹੇਗਾ। ਮੌਸਮ ਦੀ ਵੈੱਬਸਾਈਟ ਐਕਿਊ ਵੈਦਰ ਮੁਤਾਬਕ ਮੈਲਬੌਰਨ ’ਚ 26 ਦਸੰਬਰ ਨੂੰ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦਿਨ ਇੱਥੇ ਤਾਪਮਾਨ 14 ਤੋਂ 37 ਡਿਗਰੀ ਸੈਲਸੀਅਸ ਰਹੇਗਾ।
ਮੈਲਬੋਰਨ ਟੈਸਟ ਲਈ ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AUS
ਭਾਰਤ ਦੀ ਸੰਭਾਵਿਤ ਪਲੇਇੰਗ-11 : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਨਿਤੀਸ਼ ਰੈਡੀ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਆਕਾਸ਼ ਦੀਪ।
ਅਸਟਰੇਲੀਆ ਦੀ ਪਲੇਇੰਗ-11 : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਸੈਮ ਕੋਨਸਟਾਸ, ਮਾਰਨਸ ਲਾਬੂਸ਼ੇਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ ਤੇ ਸਕਾਟ ਬੋਲੈਂਡ।
Boxing Day Test: ਕੀ ਹੁੰਦਾ ਹੈ ਬਾਕਸਿੰਗ ਡੇ ਟੈਸਟ ਤੇ ਕਿਵੇਂ ਹੈ ਭਾਰਤੀ ਟੀਮ ਦਾ ਰਿਕਾਰਡ? ਆਂਕੜੇ ਜਾਣ ਰਹਿ ਜਾਓਂਗੇ ਹੈਰਾਨ, ਪੜ੍ਹੋ ਪੂਰੀ ਰਿਪੋਰਟ
ਸਪੋਰਟਸ ਡੈਸਕ। Boxing Day Test: ਭਾਰਤ ਤੇ ਅਸਟਰੇਲੀਆ ਵਿਚਕਾਰ 5 ਮੈਚਾਂ ਦੀ ਟੈਸਟ ਸੀਰੀਜ਼ ਚੱਲ ਰਹੀ ਹੈ। ਪਹਿਲੇ ਤਿੰਨ ਮੈਚਾਂ ਤੋਂ ਬਾਅਦ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਹੁਣ ਦੋਵੇਂ ਟੀਮਾਂ ਚੌਥੇ ਟੈਸਟ ’ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਲਕੇ ਤੋਂ ਭਾਵ 26 ਦਸੰਬਰ ਤੋਂ ਮੈਲਬੋਰਨ ਕ੍ਰਿਕੇਟ ਮੈਦਾਨ (ਐੱਮਸੀਜੀ) ’ਚ ਖੇਡਿਆ ਜਾਵੇਗਾ।
ਇਹ ਖਬਰ ਵੀ ਪੜ੍ਹੋ : Punjab Roadways News: ਮਹਿੰਗਾ ਹੋਇਆ ਪੰਜਾਬ ਦੀਆਂ ਬੱਸਾਂ ’ਚ ਸਫ਼ਰ ਕਰਨਾ, ਪੀਆਰਟੀਸੀ ਨੇ ਚੁੱਪ-ਚੁਪੀਤੇ ਵਧਾਇਆ ਬੱਸਾਂ …
ਕੀ ਹੁੰਦਾ ਹੈ ਬਾਕਸਿੰਗ ਡੇ ਟੈਸਟ | Boxing Day Test
ਐੱਮਸੀਜੀ ’ਚ ਖੇਡੇ ਜਾਣ ਵਾਲੇ ਇਸ ਮੈਚ ਨੂੰ ਬਾਕਸਿੰਗ ਡੇ ਟੈਸਟ ਵੀ ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਹਨ। ਦਰਅਸਲ, ਕ੍ਰਿਸਮਸ ਦੇ ਅਗਲੇ ਦਿਨ (25 ਦਸੰਬਰ) ਨੂੰ ਕਈ ਦੇਸ਼ਾਂ ’ਚ ਬਾਕਸਿੰਗ ਡੇ ਵਜੋਂ ਜਾਣਿਆ ਜਾਂਦਾ ਹੈ। ਕੁਝ ਮਾਨਤਾਵਾਂ ਅਨੁਸਾਰ, ਕ੍ਰਿਸਮਸ ਵਾਲੇ ਦਿਨ ਚਰਚ ’ਚ ਇੱਕ ਡੱਬਾ ਰੱਖਿਆ ਜਾਂਦਾ ਹੈ। ਇਸ ਬਕਸੇ ’ਚ ਗਰੀਬਾਂ ਲਈ ਤੋਹਫ਼ੇ ਰੱਖੇ ਜਾਂਦੇ ਹਨ। ਕ੍ਰਿਸਮਿਸ ਤੋਂ ਅਗਲੇ ਦਿਨ, ਡੱਬਾ ਖੋਲ੍ਹਿਆ ਜਾਂਦਾ ਹੈ ਤੇ ਗਰੀਬਾਂ ’ਚ ਸਮਾਨ ਵੰਡਿਆ ਜਾਂਦਾ ਹੈ। ਇਸ ਲਈ ਇਸ ਨੂੰ ਬਾਕਸਿੰਗ ਡੇਅ ਵੀ ਕਿਹਾ ਜਾਂਦਾ ਹੈ। ਕ੍ਰਿਕੇਟ ’ਚ ਬਾਕਸਿੰਗ ਡੇ ਟੈਸਟ ਦੀ ਸ਼ੁਰੂਆਤ 1892 ’ਚ ਮੈਲਬੋਰਨ ’ਚ ਖੇਡੇ ਗਏ ਸ਼ੈਫੀਲਡ ਸ਼ੀਲਡ ਮੈਚ ਨਾਲ ਹੋਈ ਸੀ।
ਪਿਛਲੇ 5 ਬਾਕਸਿੰਗ ਡੇ ਟੈਸਟਾਂ ’ਚ ਭਾਰਤ ਦਾ ਪ੍ਰਦਰਸ਼ਨ
ਕ੍ਰਿਸਮਸ ਦੇ ਅਗਲੇ ਦਿਨ ਭਾਰਤ ਦਾ ਸਾਹਮਣਾ ਅਸਟਰੇਲੀਆ ਨਾਲ ਹੋਵੇਗਾ। ਇਹੀ ਕਾਰਨ ਹੈ ਕਿ ਮੈਲਬੌਰਨ ’ਚ ਖੇਡੇ ਗਏ ਇਸ ਮੈਚ ਨੂੰ ਬਾਕਸਿੰਗ ਡੇ ਟੈਸਟ ਵੀ ਕਿਹਾ ਜਾ ਰਿਹਾ ਹੈ। ਬਾਕਸਿੰਗ ਡੇ ਟੈਸਟ ’ਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਜੇਕਰ ਅਸੀਂ ਪਿਛਲੇ 5 ਬਾਕਸਿੰਗ ਡੇ ਟੈਸਟਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਹੱਥ ਸਭ ਤੋਂ ਉੱਪਰ ਹੈ। ਭਾਰਤ ਨੇ 2014, 2018 ਤੇ 2020 ’ਚ ਅਸਟਰੇਲੀਆ (ਬਾਕਸਿੰਗ ਡੇ ਟੈਸਟ) ਦਾ ਸਾਹਮਣਾ ਕੀਤਾ ਸੀ। 2018 ’ਚ ਭਾਰਤ ਨੇ 137 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ 2020 ’ਚ ਭਾਰਤ 8 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ 2021 ਤੇ 2023 ’ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਬਾਕਸਿੰਗ ਡੇ ਟੈਸਟ ਖੇਡਿਆ ਗਿਆ ਸੀ। ਭਾਰਤੀ ਟੀਮ ਨੇ ਦੋਵੇਂ ਜਿੱਤੇ।
MCG ਮੈਦਾਨ ’ਤੇ ਭਾਰਤ ਦਾ ਪੱਲਾ ਭਾਰੀ | Boxing Day Test
ਮੈਲਬੌਰਨ ਕ੍ਰਿਕੇਟ ਮੈਦਾਨ (MCG) ’ਤੇ ਭਾਰਤ ਦਾ ਅਸਟਰੇਲੀਆ ’ਤੇ ਪੱਲਾ ਭਾਰੀ ਹੈ। ਇਹ ਮੈਦਾਨ ਪਿਛਲੇ 10 ਸਾਲਾਂ ’ਚ ਭਾਰਤ ਲਈ ਟੈਸਟ ਮੈਚਾਂ ’ਚ ਅਜਿੱਤ ਕਿਲ੍ਹਾ ਬਣਿਆ ਹੋਇਆ ਹੈ। ਭਾਰਤੀ ਟੀਮ ਨੇ 2014 ਤੋਂ ਹੁਣ ਤੱਕ ਇਸ ਮੈਦਾਨ ’ਤੇ ਅਸਟਰੇਲੀਆ ਵਿਰੁੱਧ ਖੇਡੇ ਗਏ ਕੁੱਲ 3 ਮੈਚ ਖੇਡੇ ਹਨ ਤੇ 2 ’ਚ ਜਿੱਤ ਹਾਸਲ ਕੀਤੀ ਹੈ, ਜਦਕਿ 1 ਮੈਚ ਡਰਾਅ ਰਿਹਾ ਹੈ। ਇਸ ਦੇ ਨਾਲ ਹੀ, ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਪਿਛਲੇ 10 ਸਾਲਾਂ ’ਚ ਐੱਮਸੀਜੀ ’ਚ ਭਾਰਤ ਖਿਲਾਫ ਜਿੱਤ ਦਰਜ ਨਹੀਂ ਕਰ ਸਕੀ ਹੈ। ਇਹ ਅੰਕੜੇ ਭਾਰਤ ਲਈ ਰਾਹਤ ਭਰੇ ਹਨ ਕਿਉਂਕਿ ਟੀਮ ਦੀ ਨਜ਼ਰ ਬੜ੍ਹਤ ’ਤੇ ਹੈ। ਜਦੋਂ ਕਿ ਸਮੁੱਚੇ ਰਿਕਾਰਡ ’ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਇਸ ਮੈਦਾਨ ’ਤੇ ਕੁੱਲ 14 ਟੈਸਟ ਮੈਚ ਖੇਡੇ ਹਨ। ਇਨ੍ਹਾਂ ’ਚ ਉਹ 4 ਜਿੱਤੇ ਹਨ ਤੇ 8 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
AUS vs IND: ਅਸਟਰੇਲੀਆਈ ਟੀਮ ਨੂੰ ਵੱਡਾ ਝਟਕਾ, ਮੈਲਬੋਰਨ ਟੈਸਟ ’ਚ ਮੈਚ ਜੇਤੂ ਖਿਡਾਰੀ ਦਾ ਖੇਡਣਾ ਮੁਸ਼ਕਲ
ਹੈੱਡ ਦੀ ਜਗ੍ਹਾ ਨੌਜਵਾਨ ਖਿਡਾਰੀ ਕਰੇਗਾ ਡੈਬਿਊ | Travis Head
ਟ੍ਰੈਵਿਸ ਹੈੱਡ ਦਾ ਮੈਲਬੌਰਨ ਟੈਸਟ ’ਚ ਖੇਡਣਾ ਤੈਅ ਨਹੀ
ਸਪੋਰਟਸ ਡੈਸਕ। Travis Head: ਅਸਟਰੇਲੀਆਈ ਬੱਲੇਬਾਜ਼ ਟਰੈਵਿਸ ਹੈੱਡ ਦਾ ਮੈਲਬੋਰਨ ਟੈਸਟ ’ਚ ਖੇਡਣਾ ਤੈਅ ਨਹੀਂ ਹੈ। ਉਹ ਕਵਾਡ ਸਟਰੇਨ (ਪੱਟ ਦੀਆਂ ਮਾਸਪੇਸ਼ੀਆਂ ਦੇ ਖਿਚਾਅ) ਤੋਂ ਪੀੜਤ ਹੈ। ਇਸ ਦੇ ਨਾਲ ਹੀ 19 ਸਾਲਾ ਸੈਮ ਕੋਨਸਟੈਨਸ ਆਪਣੇ ਡੈਬਿਊ ਲਈ ਤਿਆਰ ਹੈ। ਅਸਟਰੇਲੀਆਈ ਟੀਮ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਮੰਗਲਵਾਰ ਨੂੰ ਕਿਹਾ ਕਿ ਗਾਬਾ ਟੈਸਟ ਦੌਰਾਨ ਹੈੱਡ ਨੂੰ ਆਪਣੀ ਪੱਟ ਦੀ ਮਾਸਪੇਸ਼ੀ ’ਚ ਖਿਚਾਅ ਮਹਿਸੂਸ ਹੋਇਆ। ਉਨ੍ਹਾਂ ਦੱਸਿਆ ਕਿ ਕੋਂਸਟਾਸ ਬਾਕਸਿੰਗ-ਡੇ ਟੈਸਟ ’ਚ ਡੈਬਿਊ ਕਰਨ ਜਾ ਰਿਹਾ ਹੈ। ਉਨ੍ਹਾਂ ਨੂੰ ਨਾਥਨ ਮੈਕਸਵੀਨੀ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਮੈਚ 26 ਦਸੰਬਰ ਤੋਂ ਮੈਲਬੌਰਨ ਦੇ ਐੱਮਸੀਜੀ ਮੈਦਾਨ ’ਤੇ ਖੇਡਿਆ ਜਾਵੇਗਾ। AUS vs IND
ਇਹ ਖਬਰ ਵੀ ਪੜ੍ਹੋ : Rajasthan Winter Break: ਰਾਜਸਥਾਨ ਦੇ ਸਕੂਲਾਂ ’ਚ ਇਸ ਦਿਨ ਤੋਂ ਸਰਦੀਆਂ ਦੀਆਂ ਛੁੱਟੀਆਂ, ਵੇਖੋ
ਅਸਟਰੇਲੀਆਈ ਕੋਚ ਦਾ ਬਿਆਨ | Travis Head
ਮੈਨੂੰ ਪੂਰਾ ਭਰੋਸਾ ਸੀ ਕਿ ਹੈੱਡ ਫਿੱਟ ਹੋ ਜਾਣਗੇ, ਪਰ ਸਟਾਰ ਬੱਲੇਬਾਜ਼ ਨੂੰ ਅਜੇ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ।
ਅਸਟਰੇਲੀਆ ਤੋਂ ਡੈਬਿਊ ਕਰਨ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਸੈਮ ਕੋਂਸਟਾਸ
19 ਸਾਲਾ ਸੈਮ ਕੋਂਸਟਾਸ ਅਸਟਰੇਲੀਆ ਦਾ 468ਵਾਂ ਟੈਸਟ ਖਿਡਾਰੀ ਬਣਨ ਜਾ ਰਿਹਾ ਹੈ। ਉਹ ਪੈਟ ਕਮਿੰਸ ਤੋਂ ਬਾਅਦ ਅਸਟਰੇਲੀਆ ਵੱਲੋਂ ਟੈਸਟ ਡੈਬਿਊ ਕਰਨ ਵਾਲਾ ਦੂਜਾ ਨੌਜਵਾਨ ਖਿਡਾਰੀ ਬਣਨ ਜਾ ਰਿਹਾ ਹੈ। ਕੌਂਸਟਾਸ ਤੋਂ ਪਹਿਲਾਂ, ਪੈਟ ਕਮਿੰਸ ਨੇ 2011 ’ਚ 18 ਸਾਲ ਦੀ ਉਮਰ ’ਚ ਆਪਣੀ ਸ਼ੁਰੂਆਤ ਕੀਤੀ ਸੀ। ਕੋਂਸਟਾਸ ਨੇ ਗੁਲਾਬੀ ਗੇਂਦ ਦੇ ਅਭਿਆਸ ਮੈਚ ’ਚ ਅਸਟਰੇਲੀਆਈ ਪੀਐੱਮ ਇਲੈਵਨ ਟੀਮ ਵੱਲੋਂ ਖੇਡਿਆ ਸੀ ਤੇ ਸੈਂਕੜਾ ਜੜਿਆ ਸੀ। ਇਸ ਲਈ ਉਸ ਨੂੰ ਪਲੇਆਰ ਆਫ ਦਾ ਮੈਚ ਦਾ ਅਵਾਰਡ ਮਿਲਿਆ ਸੀ।
ਹੈੱਜਲਵੁੱਡ ਦੀ ਜਗ੍ਹਾ ਖੇਡਣਗੇ ਬੌਲੈਂਡ | Travis Head
ਕੋਚ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਬਾਕਸਿੰਗ ਡੇ ਟੈਸਟ ’ਚ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਖੇਡਣਗੇ। ਹੇਜ਼ਲਵੁੱਡ ਸੱਟ ਕਾਰਨ ਇਸ ਸੀਰੀਜ਼ ਤੋਂ ਬਾਹਰ ਹੈ। ਉਨ੍ਹਾਂ ਦੀ ਥਾਂ ’ਤੇ ਬੋਲੰਦ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਸੀ।
ਬਾਰਡਰ-ਗਾਵਸਕਰ ਟਰਾਫੀ 1-1 ਦੀ ਬਰਾਬਰੀ ’ਤੇ, ਗਾਬਾ ਟੈਸਟ ਰਿਹਾ ਹੈ ਡਰਾਅ
ਭਾਰਤੀ ਟੀਮ ਫਿਲਹਾਲ ਮੈਲਬੌਰਨ ’ਚ ਹੈ। ਟੀਮ ਇੰਡੀਆ ਨੇ 26 ਦਸੰਬਰ ਤੋਂ ਅਸਟਰੇਲੀਆ ਨਾਲ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਮੈਚ ਖੇਡਣਾ ਹੈ। 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ 18 ਦਸੰਬਰ ਨੂੰ ਗਾਬਾ ਟੈਸਟ ਡਰਾਅ ਕੀਤਾ ਸੀ। ਭਾਰਤ ਨੇ ਪਰਥ ’ਚ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਐਡੀਲੇਡ ’ਚ ਖੇਡੇ ਗਏ ਪਿੰਕ ਬਾਲ ਟੈਸਟ ’ਚ ਮੇਜ਼ਬਾਨ ਟੀਮ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। Travis Head
ਬਾਕਸਿੰਗ-ਡੇ ਟੈਸਟ : ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ਸਥਿਤੀ ’ਚ, ਲਾਬੁਸ਼ੇਨ-ਹੈਡ ਕ੍ਰੀਜ ’ਤੇ
ਅਸਟਰੇਲੀਆ ਵੱਲੋਂ ਟਾਪ ਸਕੋਰਰ ਬਣੇ ਡੇਵਿਡ ਵਾਰਨਰ | AUS Vs PAK
ਤਿੰਨ ਮੈਚਾਂ ਦੀ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ | AUS Vs PAK
ਮੈਲਬੌਰਨ (ਏਜੰਸੀ)। ਮੈਲਬੌਰਨ ’ਚ ਖੇਡੇ ਜਾ ਰਹੇ ਬਾਕਸਿੰਗ-ਡੇ ਟੈਸਟ ਮੈਚ ’ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਅਸਟਰੇਲੀਆ ਨੇ 3 ਵਿਕਟਾਂ ਗੁਆ ਕੇ 187 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਅਸਟਰੇਲੀਆਈ ਟੀਮ ਮਜ਼ਬੂਤ ਸਥਿਤੀ ’ਚ ਹੈ। ਮੀਂਹ ਕਾਰਨ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਮੰਗਲਵਾਰ ਨੂੰ ਦੇਰ ਨਾਲ ਸ਼ੁਰੂ ਹੋਇਆ। ਪਹਿਲੇ ਦਿਨ ਸਿਰਫ 66 ਓਵਰ ਹੀ ਖੇਡੇ ਜਾ ਸਕੇ। ਮਾਰਨਸ ਲਾਬੂਸ਼ੇਨ 44 ਦੌੜਾਂ ਅਤੇ ਟ੍ਰੈਵਿਸ ਹੈਡ ਨੌਂ ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਪਾਕਿਸਤਾਨ ਦੇ ਕਪਤਾਨ ਮਸੂਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। (AUS Vs PAK)
ਪਹਿਲਾਂ ਬੱਲੇਬਾਜੀ ਕਰਨ ਆਏ ਅਸਟਰੇਲੀਆ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਅਤੇ ਉਸਮਾਨ ਖਵਾਜਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਵਾਰਨਰ ਅਤੇ ਖਵਾਜਾ ਵਿਚਕਾਰ ਪਹਿਲੀ ਵਿਕਟ ਲਈ 163 ਗੇਂਦਾਂ ’ਚ 90 ਦੌੜਾਂ ਦੀ ਸਾਂਝੇਦਾਰੀ ਹੋਈ। ਡੇਵਿਡ ਵਾਰਨਰ 27.1 ਓਵਰਾਂ ’ਚ ਸਲਮਾਨ ਅਲੀ ਆਗਾ ਦੀ ਗੇਂਦ ’ਤੇ ਬਾਬਰ ਆਜਮ ਹੱਥੋਂ ਕੈਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਵਾਰਨਰ ਨੇ 83 ਗੇਂਦਾਂ ਦਾ ਸਾਹਮਣਾ ਕਰਦਿਆਂ 38 ਦੌੜਾਂ ਬਣਾਈਆਂ। ਉਥੇ ਹੀ ਖਵਾਜਾ ਨੇ 101 ਗੇਂਦਾਂ ’ਤੇ ਪੰਜ ਚੌਕਿਆਂ ਦੀ ਮਦਦ ਨਾਲ 42 ਦੌੜਾਂ ਦੀ ਪਾਰੀ ਖੇਡੀ। ਖਵਾਜਾ ਨੂੰ ਹਸਨ ਅਲੀ ਨੇ ਕੈਚ ਆਊਟ ਕੀਤਾ। ਸਟੀਵ ਸਮਿਥ 75 ਗੇਂਦਾਂ ’ਚ 26 ਦੌੜਾਂ ਬਣਾ ਕੇ ਆਮਿਰ ਜਮਾਲ ਦੀ ਗੇਂਦ ’ਤੇ ਆਊਟ ਹੋਏ। ਪਾਕਿਸਤਾਨ ਵੱਲੋਂ ਹਸਨ ਅਤੇ ਸਲਮਾਨ ਨੂੰ ਇੱਕ-ਇੱਕ ਵਿਕਟ ਮਿਲੀ ਹੈ। (AUS Vs PAK)
ਵਾਰਨਰ ਅਸਟਰੇਲੀਆ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਦੂਜੇ ਟੈਸਟ ਮੈਚ ’ਚ 38 ਦੌੜਾਂ ਦੀ ਆਪਣੀ ਪਾਰੀ ਨਾਲ ਡੇਵਿਡ ਵਾਰਨਰ ਕੌਮਾਂਤਰੀ ਕ੍ਰਿਕੇਟ ’ਚ ਅਸਟਰੇਲੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ ਬਣ ਗਏ ਹਨ। ਵਾਰਨਰ ਨੇ ਸਟੀਵ ਵਾ ਨੂੰ ਪਿੱਛੇ ਛੱਡ ਦਿੱਤਾ ਹੈ। ਸਟੀਵ ਵਾ ਨੇ ਆਪਣੇ ਕੌਮਾਂਤਰੀ ਕਰੀਅਰ ’ਚ 18,496 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਹੁਣ ਵਾਰਨਰ ਸਟੀਵ ਵਾ ਤੋਂ ਵੀ ਅੱਗੇ ਨਿਕਲ ਗਏ ਹਨ। ਵਾਰਨਰ ਨਾਂਅ ਇਸ ਸਮੇਂ ਤਿੰਨਾਂ ਫਾਰਮੈਟਾਂ ਸਮੇਤ 18,502 ਦੌੜਾਂ ਹਨ। ਉਹ ਹੁਣ ਅਸਟਰੇਲੀਆਈ ਕ੍ਰਿਕੇਟਰਾਂ ’ਚ ਰਿਕੀ ਪੋਂਟਿੰਗ ਤੋਂ ਪਿੱਛੇ ਹੈ। ਪੋਂਟਿੰਗ ਨੇ ਕੌਮਾਂਤਰੀ ਕ੍ਰਿਕੇਟ ’ਚ ਕੁੱਲ 27,368 ਦੌੜਾਂ ਬਣਾਈਆਂ ਸਨ। (AUS Vs PAK)
ਪਾਕਿਸਤਾਨ ਨੇ ਪਲੇਇੰਗ ਇਲੈਵਨ ’ਚ ਕੀਤੇ ਹਨ ਤਿੰਨ ਬਦਲਾਅ
ਮੈਲਬੋਰਨ ਟੈਸਟ ’ਚ ਪਾਕਿਸਤਾਨ ਨੇ ਤਿੰਨ ਬਦਲਾਅ ਕੀਤੇ ਹਨ। 14 ਤੋਂ 18 ਦਸੰਬਰ ਤੱਕ ਪਰਥ ਟੈਸਟ ’ਚ ਖੇਡੇ ਗਏ ਪਹਿਲੇ ਮੈਚ ’ਚ ਵਿਕਟਕੀਪਰ ਬੱਲੇਬਾਜ ਸਰਫਰਾਜ ਅਹਿਮਦ ਦੀ ਥਾਂ ਮੁਹੰਮਦ ਰਿਜਵਾਨ ਨੂੰ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਸੀ। ਹਸਨ ਅਲੀ ਅਤੇ ਮੀਰ ਹਮਜਾ ਨੂੰ ਸੱਟ ਕਾਰਨ ਬਾਹਰ ਹੋਏ ਖੁਰਰਮ ਸਹਿਜਾਦ ਅਤੇ ਫਹੀਮ ਅਸਰਫ ਦੀ ਜਗ੍ਹਾ ਪਲੇਇੰਗ ਇਲੈਵਨ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਆਪਣੇ ਪਲੇਇੰਗ-11 ’ਚ ਕੋਈ ਬਦਲਾਅ ਨਹੀਂ ਕੀਤਾ ਹੈ।
ਇਸ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ | AUS Vs PAK
ਪਾਕਿਸਤਾਨ ਅਤੇ ਅਸਟਰੇਲੀਆ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ। ਪਹਿਲਾ ਟੈਸਟ ਮੈਚ 14 ਤੋਂ 18 ਦਸੰਬਰ ਤੱਕ ਪਰਥ ’ਚ ਖੇਡਿਆ ਗਿਆ ਸੀ, ਜਿਸ ਨੂੰ ਅਸਟਰੇਲੀਆ ਨੇ ਆਪਣੇ ਨਾਂਅ ਕੀਤਾ ਸੀ। ਹੁਣ ਦੂਜਾ ਮੈਚ ਮੈਲਬੌਰਨ ’ਚ ਖੇਡਿਆ ਜਾ ਰਿਹਾ ਹੈ। ਤਿੰਨ ਟੈਸਟ ਮੈਚਾਂ ਦੀ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ ਹੈ। ਪਰਥ ’ਚ ਖੇਡੇ ਗਏ ਟੈਸਟ ’ਚ ਅਸਟਰੇਲੀਆ ਨੇ ਪਾਕਿਸਤਾਨ ਨੂੰ 360 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। (AUS Vs PAK)