Promise - Sach Kahoon Punjabi
ਧੀਆਂ ਨੂੰ ਮੁਫ਼ਤ ਕਾਲਜ ਸਿੱਖਿਆ ਦੇ ਵਾਅਦੇ ਤੋਂ ਮੁੱਕਰਦੀ ਨਜ਼ਰ ਆ ਰਹੀ ਐ ਸਰਕਾਰ
ਪਿਛਲੇ 3 ਸੈਸ਼ਨ ਦੌਰਾਨ ਨਹੀਂ ਕੀਤਾ ਗਿਆ ਨੋਟੀਫਿਕੇਸ਼ਨ, ਇਸ ਸਾਲ ਵੀ ਭਰਨੀ ਪਵੇਗੀ ਮੋਟੀ ਫੀਸ
ਕਾਂਗਰਸ ਨੇ ਚੋਣ ਮਨੋਰਥ ਪੱਤਰ ‘ਚ ਹਰ ਡਿਗਰੀ ਤੋਂ ਲੈ ਕੇ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ ਦੇਣ ਦਾ ਕੀਤਾ ਸੀ ਵਾਅਦਾ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੀਆਂ ਧੀਆਂ ਨੂੰ ਇਸ ਵਿਦਿਅਕ ਸੈਸ਼ਨ ਵਿੱਚ ਵੀ ਮੁਫ਼ਤ ਕਾਲਜ ਸਿੱਖਿਆ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਪੰਜਾਬ ਸਰਕਾਰ ਨੇ ਸਮਾਂ ਰਹਿੰਦੇ ਹੋਏ ਨੋਟੀਫਿਕੇਸ਼ਨ ਤਾਂ ਕੀ ਕਰਨਾ ਸੀ, ਇਸ ਐਲਾਨ ਸਬੰਧੀ ਕਾਂਗਰਸ ਦੇ ਮੰਤਰੀ ਕੋਈ ਜਾਣਕਾਰੀ ਤੱਕ ਨਾ ਹੋਣ ਦੀ ਗੱਲਬਾਤ ਕਹਿੰਦੇ ਨਜ਼ਰ ਆ ਰਹੇ ਹਨ। ਜਿਸ ਤੋਂ ਸਾਫ਼ ਹੈ ਕਿ ਕਾਂਗਰਸ ਸਰਕਾਰ ਆਪਣੇ ਇਸ ਚੋਣ ਮਨੋਰਥ ਵਿੱਚ ਕੀਤੇ ਵਾਅਦੇ ਤੋਂ ਸਾਫ਼ ਮੁੱਕਰਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਇਸ ਵਿਦਿਅਕ ਸੈਸ਼ਨ ਵਿੱਚ ਵੀ ਪੜ੍ਹਾਈ ਕਰਨ ਲਈ ਪੰਜਾਬ ਦੀਆਂ ਧੀਆਂ ਨੂੰ ਮੋਟੀ ਫੀਸ ਦੀ ਅਦਾਇਗੀ ਕਰਨੀ ਪਏਗੀ। ਇਹ ਪੰਜਾਬ ਦੀਆਂ ਲੱਖਾਂ ਧੀਆਂ ਨੂੰ ਵੱਡਾ ਝਟਕਾ ਹੋਏਗਾ, ਕਿਉਂਕਿ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇਸ ਵਾਅਦੇ ਨੂੰ ਜਲਦ ਪੂਰਾ ਕਰਨ ਲਈ ਐਲਾਨ ਤੱਕ ਕਰ ਚੁੱਕੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੀਆਂ ਧੀਆਂ ਨੂੰ ਪਹਿਲੀ ਜਮਾਤ ਤੋਂ ਲੈ ਕੇ ਹਰ ਤਰ੍ਹਾਂ ਦੀ ਡਿਗਰੀ ਅਤੇ ਪੀ.ਐਚ.ਡੀ. ਤੱਕ ਕੀਤੀ ਜਾਣ ਵਾਲੀ ਹਰ ਤਰ੍ਹਾਂ ਦੀ ਕਾਲਜ ਸਿੱਖਿਆ ਨੂੰ ਮੁਫ਼ਤ ਕਰਨਗੇ ਤਾਂ ਕਿ ਪੰਜਾਬ ਦੀਆਂ ਧੀਆਂ ਅੱਗੇ ਨਿਕਲਦੇ ਹੋਏ ਕੁਝ ਕਰ ਸਕਣ।
ਕਾਂਗਰਸ ਪਾਰਟੀ ਦੇ ਇਸ ਚੋਣ ਮਨੋਰਥ ਪੱਤਰ ਨੂੰ ਦੇਖਣ ਤੋਂ ਬਾਅਦ ਪੈਸੇ ਦੀ ਘਾਟ ਕਾਰਨ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੀ ਰਹਿਣ ਵਾਲੀਆਂ ਧੀਆਂ ਨੂੰ ਇੱਕ ਆਸ ਬੱਝ ਗਈ ਸੀ ਕਿ ਹੁਣ ਉਹ ਸਰਕਾਰੀ ਪੈਸੇ ਰਾਹੀਂ ਅੱਗੇ ਵੀ ਪੜ੍ਹਾਈ ਕਰ ਸਕਣਗੀਆਂ। ਕਾਂਗਰਸ ਦੀ ਸਰਕਾਰ ਆਏ ਨੂੰ ਹੁਣ ਤੀਜਾ ਸਾਲ ਸ਼ੁਰੂ ਹੋ ਗਿਆ ਹੈ ਅਤੇ ਜੁਲਾਈ ਤੋਂ ਕਾਂਗਰਸ ਸਰਕਾਰ ਵਿੱਚ ਤੀਜੇ ਸਾਲ ਦਾ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਅਕ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ ਪਰ ਹੁਣ ਤੱਕ ਕਾਂਗਰਸ ਸਰਕਾਰ ਵੱਲੋਂ ਧੀਆਂ ਨੂੰ ਮੁਫ਼ਤ ਸਿੱਖਿਆ ਦੇਣ ਸਬੰਧੀ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਹੈ। ਇਸ ਸਾਲ ਵੀ ਮੁਫ਼ਤ ਸਿੱਖਿਆ ਦਾ ਕੋਈ ਨੋਟੀਫਿਕੇਸ਼ਨ ਨਾ ਹੋਣ ਕਾਰਨ ਪੰਜਾਬ ਦੀਆਂ ਧੀਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀ ਵਿੱਚ ਮੋਟੀ ਫੀਸ ਦੇ ਕੇ ਹੀ ਪੜ੍ਹਾਈ ਕਰਨੀ ਪਏਗੀ।
ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ 2 ਵਾਰ ਇਸ ਦਾ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਸਰਕਾਰ ਵਿੱਚ ਜਲਦ ਹੀ ਧੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਪਰ ਇਸ ‘ਤੇ ਅਮਲੀਜਾਮਾ ਅਜੇ ਤੱਕ ਨਹੀਂ ਪਹਿਨਾਇਆ ਗਿਆ ਹੈ।
ਅਧਿਕਾਰੀਆਂ ਨੂੰ ਦਿੱਤੇ ਗਏ ਹਨ ਆਦੇਸ਼, ਅੰਕੜੇ ਆਉਣ ਤੋਂ ਬਾਅਦ ਕਰਾਂਗੇ ਵਿਚਾਰ : ਬਾਜਵਾ
ਉੱਚ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਇਸ ਐਲਾਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਵੱਲੋਂ ਉੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅੱਜ ਹੀ ਆਦੇਸ਼ ਦਿੱਤੇ ਜਾ ਰਹੇ ਹਨ ਕਿ ਉਹ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਅੰਕੜੇ ਇਕੱਠੇ ਕਰਨ ਕਿ ਹਰ ਸਾਲ ਧੀਆਂ ਦੀ ਉੱਚ ਸਿੱਖਿਆ ‘ਤੇ ਕਿੰਨਾ ਖ਼ਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਖ਼ਰਚ ਦੇ ਅੰਕੜੇ ਆਉਣ ਤੋਂ ਬਾਅਦ ਖਜਾਨਾ ਵਿਭਾਗ ਨਾਲ ਗੱਲਬਾਤ ਕਰਨਗੇ, ਜੇਕਰ ਖਜਾਨਾ ਵਿਭਾਗ ਨੇ ਇਹ ਖ਼ਰਚ ਚੁੱਕਣ ਦੀ ਹਾਮੀ ਭਰ ਦਿੱਤੀ ਤਾਂ ਅਗਲੇ ਸਾਲ ਤੋਂ ਇਸ ਨੂੰ ਲਾਗੂ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਝੂਠਾ ਵਾਅਦਾ ਨਹੀਂ ਕਰਦੀ ਕਾਂਗਰਸ: ਰਾਹੁਲ
ਕਿਹਾ, ਕਾਂਗਰਸ ਜੋ ਕਹਿੰਦੀ ਹੈ ਉਸ ਨੂੰ?ਕਰਕੇ ਵਿਖਾਉਂਦੀ ਹੈ
ਏਜੰਸੀ,  ਰਾਏਪੁਰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਜੋ ਕਹਿੰਦੀ ਹੈ ਉਸ ਨੂੰ ਕਰਕੇ ਵਿਖਾਉਂਦੀ ਹੈ, ਕਦੇ ਝੂਠਾ ਵਾਅਦਾ ਨਹੀਂ ਕਰਦੀ ਹੈ ਗਾਂਧੀ ਨੇ ਅੱਜ ਸਰਗੁਜਾ ਖੇਤਰ ਦੇ ਕੋਰੀਆ ਜ਼ਿਲ੍ਹੇ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਮੇਰੇ ਭਾਸ਼ਣ ਵੇਖ ਸਕਦੇ ਹੋ ਕਿ ਕਿਤੇ ਉਸ ‘ਚ ਕੋਈ ਝੂਠ ਬੋਲਿਆ ਹੋਵੇ ਜਾਂ ਰਾਹੁਲ ਗਾਂਧੀ ਨੇ ਕੋਈ ਵਾਅਦਾ ਕੀਤਾ, ਜਿਸ ਨੂੰ ਪੂਰਾ ਨਹੀਂ ਕੀਤਾ ਗਿਆ ਹੋਵੇ ਪ੍ਰਧਾਨ ਮੰਤਰੀ ਖਿਲਾਫ਼ ਤਿੱਖਾ ਹਮਲਾ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਜੀ ਨੇ ਕਿਹਾ ਸੀ ਕਿ ਕਾਲੇ ਧਨ ਖਿਲਾਫ਼ ਲੜਾਈ ਲੜਾਂਗੇ ਜਿਨ੍ਹਾਂ ਨੇ ਆਪਣੇ ਸਿਰਾਣ੍ਹੇ ਹੇਠਾਂ, ਘਰ ‘ਚ ਪੈਸਾ ਬਚਾ ਕੇ ਰੱਖਿਆ ਸੀ ਉਹ ਸਭ ਚੋਰ ਸਨ ਅਤੇ ਮੋਦੀ ਜੀ ਨੇ ਉਨ੍ਹਾਂ ਸਭ ਚੋਰਾਂ ਖਿਲਾਫ਼ ਕਾਰਵਾਈ ਕੀਤੀ ਉਨ੍ਹਾਂ ਨੇ ਕਿਹਾ ਕਿ, ਮੈਂ ਤੁਹਾਨੂੰ ਦੱਸ ਦੇਵਾਂ ਤੁਸੀਂ ਚੋਰੀ ਨਹੀਂ ਕੀਤੀ ਹੈ ਚੋਰੀ ਉਸ ਵਿਅਕਤੀ ਨੇ ਕੀਤੀ ਹੈ ਜੋ ਤੁਹਾਨੂੰ ਚੋਰ ਕਹਿ ਰਿਹਾ ਹੈ ਉਸ ਦਾ ਨਾਂਅ ਨਰਿੰਦਰ ਮੋਦੀ ਹੈ ਕਾਂਗਰਸ ਦੀ ਤਾਰੀਫ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਸੀਂ ਕਦੇ ਝੂਠਾ ਵਾਅਦਾ ਨਹੀਂ ਕੀਤਾ ਅਸੀਂ ਜੋ ਕਿਹਾ ਸੀ ਉਹ ਕੀਤਾ ਅਸੀਂ ਮਨਰੇਗਾ ਦਿੱਤਾ, ਭੋਜਨ ਦਾ ਅਧਿਕਾਰ ਦਿੱਤਾ ਅਤੇ ਸੂਚਨਾ ਦਾ ਅਧਿਕਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਯੂਪੀਏ ਸਰਕਾਰ ਨੇ ਕਿਸਾਨਾਂ ਦਾ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ
ਕਾਂਗਰਸ ਝੂਠ ਦਾ ਏਟੀਐਮ-ਸ਼ਾਹ
ਪਤਥਲਗਾਂਵ ਛੱਤੀਸਗੜ੍ਹ ਦੇ ਪਤਥਲਗਾਂਵ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇਸ਼ ‘ਚ ਸਿਰਫ ਝੂਠ ਦਾ ਏਟੀਐਮ ਬਣ ਕੇ ਰਹਿ ਗਈ ਹੈ ਸ਼ਾਹ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਪੁੱਛਣਾ ਚਾਹੁੰਦੇ ਹਨ ਕਿ 55 ਸਾਲ ਤੱਕ ਤੁਸੀਂ ਦੇਸ਼ ‘ਚ ਰਾਜ ਕੀਤਾ ਛੱਤੀਸਗੜ੍ਹ ਲਈ ਤੁਸੀਂ ਕੀ ਕੀਤਾ ਡਾ. ਰਮਨ ਸਰਕਾਰ ਨੇ ਸਭ ਤੋਂ ਪਹਿਲਾਂ ਹਰ ਪਿੰਡ ‘ਚ ਬਿਜਲੀ ਪਹੁੰਚਾਈ ਹੈ, ਅੱਜ ਕਾਂਗਰਸ ਕਿਸਾਨਾਂ ਲਈ ਝੋਨਾ ਖਰੀਦੀ ਬੋਨਸ ਦੇਣ ਦੀ ਗੱਲ ਕਹਿੰਦੇ ਹਨ, ਪਰ ਇਸ ਤੋਂ ਪਹਿਲਾਂ ਉਹ ਕਿੱਥੇ ਸਨ ਇਨ੍ਹਾਂ ਨੇ ਕਿਸੇ ਲਈ ਕੁਝ ਨਹੀਂ ਕੀਤਾ ਪਰੰਤੂ ਜਦੋਂ ਵੋਟ ਮੰਗਣ ਦੀ ਵਾਰੀ ਆਉਂਦੀ ਹੈ ਝੂਠੇ ਭਰੋਸੇ ਦੇ ਨਾਲ ਵੋਟ ਮੰਗਣ ਆ ਜਾਂਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਨ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਫਿਰ ਦੁਹਰਾਇਆ ਹੈ ਇਹ ਵਾਅਦਾ ਪਹਿਲੇ ਵਾਅਦੇ ਪੂਰੇ ਕਰਨ ਤੋਂ ਪਹਿਲਾਂ ਇੱਕ ਹੋਰ ਨਵਾਂ ਵਾਅਦਾ ਕਰਨ ਵਾਲੀ ਗੱਲ ਹੈ ਐਨਡੀਏ ਨੇ ਆਪਣੇ ਚੋਣ ਮਨੋਰਥ ਪੱਤਰ ‘ਚ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜੋ ਦੇਸ਼ ਭਰ ਦੇ ਕਿਸਾਨ ਸੰਗਠਨਾਂ ਦੀ ਮੰਗ ਵੀ ਸੀ ਇਹ ਵਾਅਦਾ ਸਰਕਾਰ ਬਣਦਿਆਂ ਹੀ ਪੂਰਾ ਹੋਣਾ ਚਾਹੀਦਾ ਸੀ।
ਜੇਕਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋ ਜਾਂਦੀਆਂ ਤਾਂ ਖੇਤੀ ਸੰਕਟ ਕਾਫ਼ੀ ਹੱਦ ਤੱਕ ਦੂਰ ਹੋ ਸਕਦਾ ਸੀ ਹਾਲ ਦੀ ਘੜੀ ਕਿਸਾਨਾਂ ਨੂੰ ਆਮਦਨ ਦੁੱਗਣੀ ਹੋਣ ਦੇ ਫਿਕਰ ਨਾਲੋਂ ਜ਼ਿਆਦਾ ਫ਼ਿਕਰ ਖਰਚੇ ਪੂਰੇ ਕਰਨ ਤੇ ਥੋੜ੍ਹੀ-ਬਹੁਤ ਆਮਦਨ  ਵਧਾਉਣ ਦਾ ਹੈ ਦੁੱਗਣੀ-ਤਿੱਗਣੀ ਆਮਦਨ ਦੇ ਦਾਅਵੇ ਸਿਆਸਤ ‘ਚ ਸ਼ਗੂਫ਼ੇ ਬਣ ਗਏ ਹਨ ਅੱਜ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਕੇਂਦਰ ਸਰਕਾਰ ਹੀ ਇੱਕ ਸੂਬੇ ‘ਚ ਉਹੀ ਫਸਲ ਹੋਰਨਾਂ ਸੂਬਿਆਂ ਦੇ ਮੁਕਾਬਲੇ ਇੱਕ ਹਜ਼ਾਰ ਰੁਪਏ ਮਹਿੰਗੀ ਖਰੀਦ ਰਹੀ ਹੈ ਸਾਰੇ ਦੇਸ਼ ਲਈ ਇੱਕ ਖੇਤੀ ਨੀਤੀ ਕਿਉਂ ਨਹੀਂ ਬਣ ਰਹੀ ਹੈ ਫਿਰ ਵੀ ਜੇਕਰ ਸਰਕਾਰ ਦੀ ਇੱਛਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਹੈ ਤਾਂ ਇਸ ਵਾਸਤੇ ਸੰਨ 2022 ਤੱਕ ਪੂਰੇ ਪੰਜ ਸਾਲਾਂ ਦਾ ਇੰਤਜ਼ਾਰ ਕਿਉਂ? ਮੁਲਾਜ਼ਮਾਂ ਦਾ ਡੀਏ ਤੇ ਹੋਰ ਭੱਤੇ ਹਰ ਸਾਲ ਵਧਾਏ ਜਾਂਦੇ ਹਨ ਫਿਰ ਕਿਸਾਨ ਨੂੰ ਲੰਮਾ ਸਮਾਂ ਇੰਤਜ਼ਾਰ ਕਰਨ ਲਈ ਨਹੀਂ ਛੱਡਣਾ ਚਾਹੀਦਾ।
ਕਹਿਣ ਨੂੰ ਕਿਸਾਨਾਂ ਨੂੰ ‘ਅੰਨਦਾਤਾ’ ਵਰਗੇ ਵਿਸ਼ੇਸ਼ਣਾਂ ਨਾਲ ਨਿਵਾਜ਼ਿਆ ਜਾਂਦਾ ਹੈ ਪਰ ਕਿਸਾਨ ਦੀ ਹਾਲਤ ਵੱਲ ਗੌਰ ਨਹੀਂ ਕੀਤੀ ਜਾ ਰਹੀ ਜੇਕਰ 2022 ਦੇ ਸਿਆਸੀ ਮਾਇਨੇ ਵੇਖੀਏ ਤਾਂ ਇਹ ਮੌਖਿਕ ਚੋਣ ਘੋਸ਼ਣਾ ਪੱਤਰ ਹੀ ਹੈ ਕਿਉਂਕਿ ਆਮਦਨ ਦੁੱਗਣੀ ਕਰਨ ਦੇ ਵਾਅਦੇ ਨਾਲ ਲੋਕ ਸਭਾ ਚੋਣਾਂ 2019 ਲਈ ਵੋਟਾਂ ਮੰਗਣ ਦਾ ਮਕਸਦ ਸਪੱਸ਼ਟ ਹੈ ਬਿਨਾਂ ਸ਼ੱਕ ਕਿਸਾਨਾਂ ਦੀ ਕਰਜ਼ਾ ਮਾਫ਼ੀ ਹੀ ਖੇਤੀ ਸੰਕਟ ਦਾ ਇੱਕੋ ਹੱਲ ਨਹੀਂ ਇਸ ਵਾਸਤੇ ਖੇਤੀ ਢਾਂਚੇ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਜਿਸ ‘ਚ ਜ਼ਮੀਨ ਦੀ ਸਿਹਤ ਤੋਂ ਲੈ ਕੇ ਸਸਤੇ ਬੀਜ, ਖਾਦ ਦੇ ਨਾਲ-ਨਾਲ ਕੀਟਨਾਸ਼ਕਾਂ ਦੀ ਜ਼ਰੂਰਤ ਅਨੁਸਾਰ ਵਰਤੋਂ ਤੇ ਮਾਰਕੀਟਿੰਗ ‘ਤੇ ਜ਼ੋਰ ਦੇਣਾ ਜ਼ਰੂਰੀ ਹੈ।
ਪਰ ਸਵਾਮੀਨਾਥਨ ਕਮਿਸ਼ਨ ਰਿਪੋਰਟ ‘ਤੇ ਸਰਕਾਰ ਦਾ ਸਪੱਸ਼ਟੀਕਰਨ ਨਾ ਆਉਣਾ ਹੈਰਾਨੀ ਦੀ ਗੱਲ ਹੈ ਕਿਸਾਨ ਦੀਆਂ ਜ਼ਰੂਰਤਾਂ ਨੂੰ ਵੀ ਸਰਕਾਰੀ ਮੁਲਾਜ਼ਮਾਂ ਵਾਂਗ ਵੇਖਣ ਦੀ ਜ਼ਰੂਰਤ ਹੈ ਖੇਤੀ ਜਿਣਸਾਂ ਦੇ ਭਾਅ ਤੋਂ ਨਾ ਤਾਂ ਕਿਸਾਨ ਸੰਤੁਸ਼ਟ ਹਨ ਤੇ ਨਾ ਹੀ ਉਹ ਖੇਤੀ ਮਾਹਿਰ ਜਿਨ੍ਹਾਂ ਤੋਂ ਸਰਕਾਰ ਸਲਾਹ ਲੈਂਦੀ ਹੈ ਖੇਤੀ ਸਬੰਧੀ ਫੈਸਲੇ ਸਿਆਸੀ ਨੁਕਤਿਆਂ ਦੀ ਬਜਾਇ ਅਰਥਸ਼ਾਸਤਰੀ ਨੁਕਤੇ ਤੋਂ ਲਏ ਜਾਣ ਤਾਂ ਖੇਤੀ ਸੰਕਟ ਦਾ ਹੱਲ ਨਿੱਕਲ ਸਕਦਾ ਹੈ ਕਿਸਾਨਾਂ ਨੂੰ ਦੁੱਗਣੀ ਜਾਂ ਤਿੱਗਣੀ ਆਮਦਨ ਦੀ ਜ਼ਰੂਰਤ ਨਹੀਂ ਸਗੋਂ ਖੇਤੀ ਜਿਣਸਾਂ ਨੂੰ ਥੋਕ ਕੀਮਤ ਸੂਚਕ ਅੰਕ ਨਾਲ ਜੋੜਨ ਦੀ ਹੈ ਖੇਤੀ ਸੰਕਟ ਦੇ ਹੱਲ ਲਈ ਪੰਜ ਸਾਲ ਮੰਗਣੇ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।
ਰਾਣਾ ਗੁਰਜੀਤ ਨੇ ਪੰਜਾਬ ਸਰਕਾਰ ਬਾਰੇ ਦਿੱਤਾ ਇਹ ਬਿਆਨ
ਕਿਹਾ, ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਹਰ ਹਾਲ ਪੂਰਾ ਕਰਾਂਗੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੇ ਕੀਤੇ ਚੋਣ ਵਾਅਦੇ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਜ਼ੋਰਦਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਗੱਲ ਪੰਜਾਬ ਦੇ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰੰਘ ਨੇ ਪੀ.ਐਸ.ਪੀ.ਸੀ.ਐਲ (ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ) ਅਤੇ ਪੀ.ਐਸ.ਟੀ.ਸੀ.ਐਲ. (ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ) ਦੇ 25 ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਕਹੀ।
ਅਜਿਹੇ ਕੁੱਲ 223 ਲਾਭਪਾਤਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾÎਈ ਵਾਲੀ ਸਰਕਾਰ ਵੱਲੋਂ ‘ਘਰ ਘਰ ਰੋਜਗਾਰ’ ਸਕੀਮ ਨੂੰ ਪੂਰੇ ਸੂਬੇ ਵਿੱਚ ਸਫਲਤਾ ਨਾਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਪੰਜਾਬ ਦੇ ਹਰੇਕ ਯੋਗ ਨੌਜਵਾਨ ਨੂੰ ਨੌਕਰੀ ਮਿਲ ਸਕੇ। ਬਿਜਲੀ ਮੰਤਰੀ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪੇ ਗਏ ਹਨ ਉਨ੍ਹਾਂ ਨੂੰ ਯੋਗਤਾ ਦੇ ਅਨੁਸਾਰ ਉਨ੍ਹਾਂ ਦੀ ਰਿਹਾਇਸ਼ ਦੇ ਨੇੜਲੇ ਸਟੇਸ਼ਨਾਂ ‘ਤੇ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ. ਦੇ ਜਿਹੜੇ ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਹਾਲੇ ਰੋਜ਼ਗਾਰ ਨਹੀਂ ਮਿਲਿਆਂ, ਉਨ੍ਹਾਂ ਨੂੰ ਜਲਦ ਨੌਕਰੀ ਦੇਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। (Chandigarh News)
ਰਾਣਾ ਗੁਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਕਾਂਗਰਸ ਵੱਲੋਂ ਪੰਜਾਬ ਵਿਚ ਹਕੂਮਤ ਸੰਭਾਲਣ ਤੋਂ ਬਾਅਦ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ. ਵਿਚ ਕੰਮ ਕਰਦੇ 384 ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ ਰੋਜਗਾਰ ਦਿੱਤਾ ਗਿਆ ਹੈ। ਸਰਕਾਰ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜਲਦ ਹੀ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ. ਵਿਚ 2800 ਸਹਾਇਕ ਲਾਈਨਮੈਨ, 300 ਕਲਰਕ, 253 ਸਬ ਸਟੇਸ਼ਨ ਅਟੈਂਡੈਂਟ ਅਤੇ 300 ਜੂਨੀਅਰ ਇੰਜੀਨੀਅਰ ਭਰਤੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੀਵਾਲੀ ਦੇ ਨੇੜੇ ਸਿੰਚਾਈ ਵਿਭਾਗ ਵਿਚ ਵੀ 254 ਜੂਨੀਅਰ ਇੰਜੀਨੀਅਰਾਂ ਨੂੰ ਭਰਤੀ ਕੀਤਾ ਜਾ ਚੱਕਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 5 ਸਤੰਬਰ, 2017 ਨੂੰ ਇੰਡੀਅਨ ਸਕੂਲ ਆਫ ਬਿਜਨਸ, ਮੋਹਾਲੀ ਵਿਖੇ ਕਰਵਾਈ ‘ਇੰਪਲਾਇਰਜ਼ ਮੀਟ’ ਦੌਰਾਨ ਵੱਖ-ਵੱਖ ਨਾਮੀਂ ਸਨਅਤਾਂ ਦੇ ਨੁਮਾਇੰਦਿਆਂ ਨਾਲ 34 ਸਮਝੌਤਿਆਂ ‘ਤੇ ਹਸਤਾਖਰ ਕੀਤ ਗਏੇ ਸਨ ਜਿਸ ਨਾਲ ਸੂਬੇ ਦੇ ਲਗਭਗ 2.8 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋਣਗੇ।