World Cup 2024 - Sach Kahoon Punjabi
India vs England: ਕੀ 2022 ਦੀ ਹਾਰ ਦਾ ਬਦਲਾ ਲੈ ਸਕੇਗਾ ਭਾਰਤ, ਅੱਜ ਫਿਰ ਤੋਂ ਭਾਰਤ ਤੇ ਇੰਗਲੈਂਡ ਸੈਮੀਫਾਈਨਲ ’ਚ ਆਹਮੋ-ਸਾਹਮਣੇ
2022 ’ਚ ਇੰਗਲੈਂਡ ਦੇ ਤੋੜਿਆ ਸੀ ਭਾਰਤ ਦੇ ਚੈਂਪੀਅਨ ਬਣਨ ਦਾ ਸੁਪਨਾ
ਮੀਂਹ ਦੀ 70 ਫੀਸਦੀ ਤੱਕ ਹੈ ਸੰਭਾਵਨਾ
ਸਪੋਰਟਸ ਡੈਸਕ। 2022 ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਆਹਮੋ-ਸਾਹਮਣੇ। ਵਿਰਾਟ ਦੇ ਅਰਧਸੈਂਕੜੇ ਅਤੇ ਹਾਰਦਿਕ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ 168 ਦੌੜਾਂ ਤੱਕ ਪਹੁੰਚ ਗਈ। ਭਾਰਤੀ ਪ੍ਰਸ਼ੰਸਕਾਂ ਨੂੰ ਸਖਤ ਮੁਕਾਬਲੇ ਦੀ ਉਮੀਦ ਸੀ, ਪਰ ਅਜਿਹਾ ਨਹੀਂ ਹੋਇਆ। ਰੋਹਿਤ ਸ਼ਰਮਾ ਨੇ 6-6 ਗੇਂਦਬਾਜਾਂ ਦੀ ਵਰਤੋਂ ਕੀਤੀ, ਪਰ ਇੰਗਲਿਸ਼ ਕਪਤਾਨ ਜੋਸ ਬਟਲਰ (80) ਤੇ ਐਲੇਕਸ ਹੇਲਸ (86) ਦੀ ਤੂਫਾਨੀ ਬੱਲੇਬਾਜੀ ਅੱਗੇ ਕੋਈ ਨਹੀਂ ਟਿਕ ਸਕਿਆ। (India vs England)
ਇੰਗਲੈਂਡ ਨੇ ਇਹ ਮੈਚ 10 ਵਿਕਟਾਂ ਨਾਲ ਜਿੱਤ ਲਿਆ ਤੇ ਟੀਮ ਇੰਡੀਆ ਦਾ ਫਾਈਨਲ ’ਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਅੱਜ ਫਿਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਟੀ-20 ਵਿਸ਼ਵ ਕੱਪ ’ਚ ਅਜੇਤੂ ਹੈ। ਭਾਰਤ ਨੇ ਪਾਕਿਸਤਾਨ ਤੇ ਅਸਟਰੇਲੀਆ ਨੂੰ ਹਰਾਇਆ ਹੈ। ਗੇਂਦਬਾਜ ਬੱਲੇਬਾਜਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਬਟਲਰ ਦੀ ਟੀਮ ਨੇ ਅਮਰੀਕਾ ਸਾਹਮਣੇ 115 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 9.4 ਓਵਰਾਂ ’ਚ ਹੀ ਜਿੱਤ ਦਰਜ ਕਰ ਲਈ। ਓਮਾਨ ਸਾਹਮਣੇ 47 ਦੌੜਾਂ ਦੇ ਟੀਚੇ ਦਾ ਪਿੱਛਾ 19 ਗੇਂਦਾਂ ’ਚ ਕਰ ਲਿਆ ਗਿਆ। ਬੱਲਾ ਉੱਚੀ-ਉੱਚੀ ਬੋਲ ਰਿਹਾ ਹੈ।
ਪਹਿਲਾਂ ਮੈਚ ਸਬੰਧੀ ਜਾਣਕਾਰੀ | India vs England
ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
ਦੂਜਾ ਸੈਮੀਫਾਈਨਲ : ਭਾਰਤ ਬਨਾਮ ਇੰਗਲੈਂਡ
ਮਿਤੀ : 27 ਜੂਨ
ਜਗ੍ਹਾ : ਪ੍ਰੋਵੀਡੈਂਸ ਸਟੇਡੀਅਮ, ਗੁਆਨਾ
ਟਾਸ : 7:30 , ਮੈਚ ਸ਼ੁਰੂ- 8:00
ਮੈਚ ਦਾ ਮਹੱਤਵ : ਇਹ ਮੈਚ ਜਿੱਤਣ ਵਾਲੀ ਟੀਮ ਨੂੰ ਫਾਈਨਲ ਦੀ ਟਿਕਟ ਮਿਲੇਗੀ। ਇਹ ਦੋਵੇਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੈਚ ਹੋਵੇਗਾ। ਇਹ ਦੂਜਾ ਸੈਮੀਫਾਈਨਲ ਮੁਕਾਬਲਾ ਹੈ। ਪਹਿਲਾ ਸੈਮੀਫਾਈਨਲ ਮੁਕਾਬਲ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ ਹੈ। ਜਿਸ ਵਿੱਚੋਂ ਅਫਰੀਕਾ ਨੇ ਫਾਈਨਲ ਦੀ ਟਿਕਟ ਕਟਾ ਲਈ ਹੈ।
ਟਾਸ ਦੀ ਭੂਮਿਕਾ : ਇਸ ਵਿਕਟ ’ਤੇ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜੀ ਕਰਨ ਨੂੰ ਤਰਜੀਹ ਦੇਵੇਗੀ, ਕਿਉਂਕਿ ਪ੍ਰੋਵੀਡੈਂਸ ਸਟੇਡੀਅਮ ਦੀ ਵਿਕਟ ਹੌਲੀ ਹੈ ਤੇ ਇੱਥੋਂ ਦੀ ਪਿੱਚ ਸਪਿਨਰਾਂ ਲਈ ਮਦਦਗਾਰ ਹੈ। ਸੈਮੀਫਾਈਨਲ ਮੈਚ ਰਾਤ ਨੂੰ ਖੇਡਿਆ ਜਾਵੇਗਾ। ਅਜਿਹੇ ’ਚ ਤ੍ਰੇਲ ਦਾ ਅਸਰ ਵੀ ਵੇਖਣ ਨੂੰ ਮਿਲ ਸਕਦਾ ਹੈ। ਇੱਥੇ ਸਭ ਤੋਂ ਵੱਧ ਸਕੋਰ 183 ਹੈ, ਪਰ ਪਿਛਲੇ 5 ਮੈਚਾਂ ’ਚ ਟੀਮਾਂ 5 ਵਾਰ ਆਲਆਊਟ ਹੋ ਚੁੱਕੀਆਂ ਹਨ। (India vs England)
ਟੀ20 ’ਚ ਭਾਰਤ ਦਾ ਪੱਲਾ ਭਾਰੀ | India vs England
ਭਾਰਤ ਤੇ ਇੰਗਲੈਂਡ ਵਿਚਕਾਰ ਟੀ20 ਕੌਮਾਂਤਰੀ ’ਚ ਕੁਲ 23 ਮੁਕਾਬਲੇ ਖੇਡੇ ਗਏ ਹਨ, ਜਿਸ ਵਿੱਚੋਂ ਭਾਰਤ ਨੇ 12 ਜਿੱਤੇ ਹਨ ਤੇ ਇੰਗਲੈਂਡ ਦੀ ਟੀਮ 11 ਮੈਚਾਂ ’ਚ ਜਿੱਤੀ ਹੈ, ਜੇਕਰ ਦੋਵਾਂ ਟੀਮਾਂ ਦੇ ਟੀ20 ਵਿਸ਼ਵ ਕੱਪ ਦੇ ਅੰਕੜਿਆਂ ਵੱਲ ਵੇਖਿਏ ਤਾਂ ਦੋਵਾਂ ਟੀਮਾਂ ’ਚ ਕੁਲ 4 ਮੈਚ ਖੇਡੇ ਗਏ ਹਨ, ਜਿਸ ਵਿੱਚ 2 ਮੈਚ ਭਾਰਤ ਨੇ ਜਿੱਤੇ ਹਨ ਤੇ 2 ਹੀ ਮੈਚ ਇੰਗਲੈਂਡ ਦੀ ਟੀਮ ਨੇ ਜਿੱਤੇ ਹਨ। ਕੁੱਲ ਮਿਲਾ ਕੇ ਭਾਰਤੀ ਟੀਮ ਦਾ ਪੱਲਾ ਭਾਰੀ ਹੈ। (India vs England)
ਖਿਡਾਰੀਆਂ ’ਤੇ ਇੱਕ ਨਜ਼ਰਾਂ… | India vs England
ਕਪਤਾਨ ਰੋਹਿਤ ਸ਼ਰਮਾ ਭਾਰਤ ਵੱਲੋਂ ਟਾਪ ਸਕੋਰਰ : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੂਰਨਾਮੈਂਟ ’ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ ਹਨ, ਉਨ੍ਹਾਂ ਪਿਛਲੇ ਮੁਕਾਬਲੇ ’ਚ ਅਸਟਰੇਲੀਆ ਖਿਲਾਫ ਸ਼ਾਨਦਾਰ 92 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਨੇ ਕੁਲ ਮਿਲਾ ਕੇ 192 ਦੌੜਾਂ ਬਣਾਈਆਂ ਹਨ।
ਸੂਰਿਆਕੁਮਾਰ ਯਾਦਵ : ਭਾਰਤ ਦੇ 360 ਡਿਗਰੀ ਸੂਰਿਆਕੁਮਾਰ ਯਾਦਵ ਇਸ ਵਿਸ਼ਵ ਕੱਪ ’ਚ ਸ਼ਾਨਦਾਰ ਫਾਰਮ ’ਚ ਹਨ। ਉਨ੍ਹਾਂ ਨੇ ਅਫਗਾਨਿਸਤਾਨ ਤੇ ਅਮਰੀਕਾ ਖਿਲਾਫ 2 ਅਰਧ ਸੈਂਕੜੇ ਜੜੇ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 6 ਮੈਚਾਂ ’ਚ 149 ਦੌੜਾਂ ਬਣਾਈਆਂ ਹਨ। ਆਪਣੇ ਅਨੋਖੇ ਸ਼ਾਟਾਂ ਨਾਲ ਉਹ ਕਿਸੇ ਵੀ ਟੀਮ ਦੀ ਗੇਂਦਬਾਜੀ ਨੂੰ ਪਰੇਸ਼ਾਨ ਕਰ ਸਕਦੇ ਹਨ।
ਕੁਲਦੀਪ ਯਾਦਵ : ਵੈਸਟਇੰਡੀਜ ਦੀ ਮੁਸ਼ਕਲ ਪਿੱਚ ’ਤੇ ਕੁਲਦੀਪ ਯਾਦਵ ਭਾਰਤ ਲਈ ਟਰੰਪ ਦਾ ਕਾਰਡ ਬਣ ਰਹੇ ਹਨ। ਜਦੋਂ ਤੋਂ ਕੁਲਦੀਪ ਟੀਮ ’ਚ ਸ਼ਾਮਲ ਹੋਏ ਹਨ, ਉਨ੍ਹਾਂ ਨੇ ਵਿਰੋਧੀ ਟੀਮ ਦੇ ਮੱਧਕ੍ਰਮ ਨੂੰ ਤਬਾਹ ਕਰ ਦਿੱਤਾ ਹੈ। ਕੁਲਦੀਪ ਨੇ ਇਸ ਵਿਸ਼ਵ ਕੱਪ ਦੇ 3 ਮੈਚਾਂ ’ਚ ਹੁਣ ਤੱਕ 7 ਵਿਕਟਾਂ ਲਈਆਂ ਹਨ। ਕੁਲਦੀਪ ਦੀ ਗੁਗਲੀ ਪੜ੍ਹਨਾ ਬੱਲੇਬਾਜ ਲਈ ਸਭ ਤੋਂ ਔਖਾ ਕੰਮ ਹੈ। ਗੁਆਨਾ ਦੀ ਪਿੱਚ ਵੀ ਸਪਿਨਰਾਂ ਨੂੰ ਮਦਦ ਦੇ ਰਹੀ ਹੈ। ਅਜਿਹੇ ’ਚ ਇੰਗਲਿਸ਼ ਬੱਲੇਬਾਜ ਲਈ ਕੁਲਦੀਪ ਦੀ ਗੇਂਦ ਨੂੰ ਖੇਡਣਾ ਮੁਸ਼ਕਿਲ ਹੋਵੇਗਾ।
ਇਹ ਵੀ ਪੜ੍ਹੋ : Afghanistan vs South Africa: ਦੱਖਣੀ ਅਫਰੀਕਾ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ’ਚ, ਅਫਗਾਨਿਸਤਾਨ ਨੂੰ ਹਰਾਇਆ
ਇੰਗਲੈਂਡ ਦੇ ਖਿਡਾਰੀਆਂ ’ਤੇ ਨਜ਼ਰਾਂ… | India vs England
ਜੋਸ ਬਟਲਰ : ਇੰਗਲਿਸ਼ ਕਪਤਾਨ ਦਾ ਭਾਰਤ ਖਿਲਾਫ ਸ਼ਾਨਦਾਰ ਰਿਕਾਰਡ ਹੈ। ਆਪਣੇ ਵੱਡੇ ਛੱਕਿਆਂ ਨਾਲ ਬਟਲਰ ਕਿਸੇ ਵੀ ਟੀਮ ਨੂੰ ਗੋਡਿਆਂ ਤੱਕ ਲਿਆ ਸਕਦੇ ਹਨ। ਅਮਰੀਕਾ ਖਿਲਾਫ ਖੇਡੇ ਗਏ ਆਖਰੀ ਮੈਚ ’ਚ ਉਨ੍ਹਾਂ ਨੇ ਸਪਿਨਰ ਹਰਪ੍ਰੀਤ ’ਤੇ ਲਗਾਤਾਰ 5 ਛੱਕੇ ਜੜੇ ਸਨ। ਇਸ ਵਿਸ਼ਵ ਕੱਪ ਦੀਆਂ 6 ਪਾਰੀਆਂ ’ਚ ਬਟਲਰ ਨੇ 48 ਦੀ ਔਸਤ ਨਾਲ 191 ਦੌੜਾਂ ਬਣਾਈਆਂ ਹਨ।
ਆਦਿਲ ਰਾਸ਼ਿਦ : ਇੰਗਲਿਸ਼ ਲੈੱਗ ਸਪਿਨਰ ਆਦਿਲ ਇਸ ਸਮੇਂ ਟਾਪ ਫਾਰਮ ’ਚ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 7 ਮੈਚਾਂ ’ਚ 9 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਓਮਾਨ ਖਿਲਾਫ 11 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਇੰਗਲੈਂਡ ਨੇ ਓਮਾਨ ਨੂੰ 47 ਦੌੜਾਂ ’ਤੇ ਆਲਆਊਟ ਕਰ ਦਿੱਤਾ। ਇਹ ਮੈਚ ਇੰਗਲੈਂਡ ਲਈ ਇਸ ਵਿਸ਼ਵ ਕੱਪ ਦਾ ਅਹਿਮ ਮੈਚ ਸੀ।
ਪਿਛਲਾ ਮੁਕਾਬਲਾ : ਬਟਲਰ-ਹੇਲਸ ਨੇ ਤੋੜਿਆ ਭਾਰਤ ਦਾ ਸੁਪਨਾ | India vs England
ਐਡੀਲੇਡ ਦੇ ਮੈਦਾਨ ’ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ 20 ਓਵਰਾਂ ’ਚ 168 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਲਈ ਹਾਰਦਿਕ ਪੰਡਯਾ (63 ਦੌੜਾਂ) ਤੇ ਸੂਰਿਆਕੁਮਾਰ ਯਾਦਵ (50) ਨੇ ਅਰਧ ਸੈਂਕੜੇ ਜੜੇ। ਜਵਾਬੀ ਪਾਰੀ ’ਚ ਇੰਗਲੈਂਡ ਦੇ ਸਲਾਮੀ ਬੱਲੇਬਾਜਾਂ ਨੇ 16 ਓਵਰਾਂ ’ਚ 169 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਕਪਤਾਨ ਜੋਸ ਬਟਲਰ ਨੇ ਨਾਬਾਦ 80 ਤੇ ਐਲੇਕਸ ਹੇਲਸ ਨੇ ਨਾਬਾਦ 86 ਦੌੜਾਂ ਬਣਾਈਆਂ। ਦੋਵਾਂ ਨੇ 96 ਗੇਂਦਾਂ ’ਤੇ 170 ਦੌੜਾਂ ਦੀ ਅਟੁੱਟ ਸ਼ੁਰੂਆਤੀ ਸਾਂਝੇਦਾਰੀ ਕੀਤੀ। ਭਾਰਤੀ ਗੇਂਦਬਾਜੀ ਇੱਥੇ ਬੇਅਸਰ ਨਜਰ ਆਈ। ਕੋਈ ਵੀ ਗੇਂਦਬਾਜ ਵਿਕਟ ਨਹੀਂ ਲੈ ਸਕਿਆ ਤੇ ਭਾਰਤ ਇਹ ਮੈਚ 10 ਵਿਕਟਾਂ ਨਾਲ ਹਾਰ ਗਿਆ। (India vs England)
ਮੌਸਮ ਸਬੰਧੀ ਜਾਣਕਾਰੀ | India vs England
ਵੈਸਟਇੰਡੀਜ਼ ਦੇ ਪ੍ਰੋਵੀਡੇਂਟ ਮੈਦਾਨ ਗੁਆਨਾ ’ਚ ਸੈਮੀਫਾਈਨਲ ਵਾਲੇ ਦਿਨ ਕਾਫੀ ਮੀਂਹ ਦੀ ਸੰਭਾਵਨਾ ਹੈ। ਇਸ ਮੈਦਾਨ ’ਤੇ 70 ਫੀਸਦੀ ਤੱਕ ਮੀਂਹ ਦੀ ਸੰਭਾਵਨਾ ਹੈ। ਦਿਨ ਭਰ ਬੱਦਲ ਵੀ ਛਾਏ ਰਹਿਣਗੇ। ਇਸ ਤੋਂ ਇਲਾਵਾ ਸੈਮੀਫਾਈਨਲ ਵਾਲੇ ਦਿਨ ਇਸ ਜਗ੍ਹਾ ’ਤੇ 28 ਫੀਸਦੀ ਤੱਕ ਤੂਫਾਨ ਦੀ ਵੀ ਸੰਭਾਵਨਾ ਹੈ। ਜੇਕਰ ਮੈਚ ਰੱਦ ਹੁੰਦਾ ਹੈ ਤਾਂ ਭਾਰਤੀ ਟੀਮ ਗਰੁੱਪ ’ਚ ਸਿਖਰ ’ਤੇ ਰਹਿਣ ਕਰਕੇ ਸਿੱਧਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਨਾਲ ਖੇਡੇਗੀ। (India vs England)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | India vs England
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ।
ਇੰਗਲੈਂਡ : ਜੋਸ ਬਟਲਰ (ਕਪਤਾਨ), ਫਿਲ ਸਾਲਟ, ਜੌਨੀ ਬੇਅਰਸਟੋ, ਮੋਇਨ ਅਲੀ (ਓਪ ਕਪਤਾਨ), ਲਿਆਮ ਲਿਵਿੰਗਸਟੋਨ, ਹੈਰੀ ਬਰੂਕ, ਸੈਮ ਕੁਰਾਨ/ਰੀਸ ਟੋਪਲੇ, ਜੋਫਰਾ ਆਰਚਰ, ਆਦਿਲ ਰਾਸ਼ਿਦ, ਕ੍ਰਿਸ ਜੌਰਡਨ, ਮਾਰਕ ਵੁੱਡ। (India vs England)
ਬੰਗਲਾਦੇਸ਼ ਨੂੰ ਹਰਾ ਅਫਗਾਨਿਸਤਾਨ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ
ਸੁਪਰ-8 ਦੇ ਆਖਿਰੀ ਮੈਚ ’ਚ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾਇਆ | AFG vs BAN
115 ਦੌੜਾਂ ਨਹੀਂ ਬਣਾ ਸਕੀ ਬੰਗਲਾਦੇਸ਼ | AFG vs BAN
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਆਖਿਰੀ ਮੁਕਾਬਲਾ ਅੱਜ ਅਫਗਾਨਿਸਤਾਨ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ। ਜਿਸ ਮੈਚ ’ਚ ਰਾਸ਼ਿਦ ਖਾਨ ਦੀ ਕਪਤਾਨੀ ਵਾਲੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਜਿਸ ਵਿੱਚ ਓਪਨਰ ਗੁਰਬਾਜ਼ ਦੀਆਂ 43 ਦੌੜਾਂ ਦੀ ਮੱਦਦ ਨਾਲ ਬੰਗਲਾਦੇਸ਼ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਦਿੱਤਾ। ਬੰਗਲਾਦੇਸ਼ ਦੀ ਟੀਮ ਸਿਰਫ 105 ਦੌੜਾਂ ’ਤੇ ਆਲਆਊਟ ਹੋ ਗਈ। ਲਿਟਨ ਦਾਸ ਦਾ ਅਰਧਸੈਂਕੜਾ ਕਿਸੇ ਕੰਮ ਨਹੀਂ ਆਇਆ ਤੇ ਲਗਾਤਾਰ ਅੰਤਰਾਲ ’ਚ ਬੰਗਲਾਦੇਸ਼ ਦੀਆਂ ਵਿਕਟਾਂ ਡਿਗਦੀਆਂ ਰਹੀਆਂ। ਅਫਗਾਨਿਸਤਾਨ ਵੱਲੋਂ ਕਪਤਾਨ ਰਾਸ਼ਿਦ ਖਾਨ ਨੇ ਆਪਣੇ 4 ਓਵਰਾਂ ’ਚ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਨਵੀਨ ਉਲ ਹੱਕ ਨੇ ਵੀ 4 ਵਿਕਟਾਂ ਲਈਆਂ। (AFG vs BAN)
ਇਹ ਵੀ ਪੜ੍ਹੋ : IND vs AUS: ਅਸਟਰੇਲੀਆ ਨੂੰ ਹਰਾ ਭਾਰਤੀ ਟੀਮ ਦਾ ODI ਵਿਸ਼ਵ ਕੱਪ ਦੀ ਹਾਰ ਦਾ ਬਦਲਾ ਪੂਰਾ
ਨਵੀਨ ਉਲ ਹੱਕ ਨੇ 18ਵੇਂ ਓਵਰ ਦੀਆਂ ਆਖਿਰੀ ਦੋ ਗੇਂਦਾਂ ’ਤੇ ਲਗਾਤਾਰ ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾਈ ਹੈ। ਫਾਰੂਕੀ ਨੂੰ 1 ਵਿਕਟ ਮਿਲੀ। ਇਹ ਮੈਚ ਵੈਸਟਇੰਡੀਜ਼ ਦੇ ਸੇਂਟ ਵਿਸੇਂਟ ਸਟੇਡੀਅਮ ’ਚ ਖੇਡਿਆ ਗਿਆ ਹੈ। ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਇਤਿਹਾਸ ’ਚ ਪਹਿਲੀ ਵਾਰ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। ਹੁਣ ਅਫਗਾਨਿਸਤਾਨ ਦਾ ਮੁਕਾਬਲਾ ਪਹਿਲੇ ਸੈਮੀਫਾਈਨਲ ’ਚ ਦੱਖਣੀ ਅਫਰੀਕਾ ਨਾਲ ਹੋਵੇਗਾ। ਅਫਗਾਨਿਸਤਾਨ ਦੀ ਜਿੱਤ ਨਾਲ ਹੀ ਵਿਸ਼ਵ ਚੈਂਪੀਅਨ ਅਸਟਰੇਲੀਆਈ ਟੀਮ ਦੀਆਂ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਬਿਲਕੁਲ ਖਤਮ ਹੋ ਗਈਆਂ ਤੇ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਕੰਗਾਰੂ ਟੀਮ ਰਨ ਰੇਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋਈ ਹੈ। (AFG vs BAN)
https://twitter.com/ICC/status/1805468629317632140
SA vs ENG: ਟੀ20 ਵਿਸ਼ਵ ਕੱਪ ਦੇ ਸੁਪਰ-8 ’ਚ ਅੱਜ ਦੱਖਣੀ ਅਫਰੀਕਾ ਤੇ ਇੰਗਲੈਂਡ ਦਾ ਮੁਕਾਬਲਾ, ਟੂਰਨਾਮੈਂਟ ’ਚ ਅਫਰੀਕਾ ਮਜ਼ਬੂਤ
ਸੁਪਰ-8 ਦਾ ਪੰਜਵਾਂ ਮੁਕਾਬਲਾ ਹੋਵੇਗਾ ਅੱਜ | SA vs ENG
ਦੋਵਾਂ ਟੀਮਾਂ ਨੇ ਇੱਕ-ਦੂਜੇ ਖਿਲਾਫ 12-12 ਮੈਚ ਜਿੱਤੇ
ਸਪੋਰਟਸ ਡੈਸਕ। ਆਈਸੀਸੀ ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਪੰਜਵਾਂ ਮੁਕਾਬਲਾ ਅੱਜ ਪਿਛਲੀ ਵਾਰ ਦੀ ਚੈਂਪੀਅਨ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਅੱਜ ਵਾਲਾ ਮੈਚ ਰਾਤ 8 ਵਜੇ ਤੋਂ ਹੀ ਲੂਸਿਆ ਦੇ ਡੈਰੇਨ ਸੈਮੀ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦਾ ਟਾਸ ਸ਼ਾਮ 7:30 ਵਜੇ ਹੋਵੇਗਾ ਤੇ ਮੈਚ ਅੱਧਾ ਘੰਟਾ ਬਾਅਦ ਭਾਵ 8 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਦੀ ਟੀਮ 2 ਵਾਰ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤੀ ਹੈ। ਨਾਲ ਹੀ ਦੱਖਣੀ ਅਫਰੀਕਾ ਨੂੰ ਆਪਣੇ ਪਹਿਲੇ ਆਈਸੀਸੀ ਖਿਤਾਬ ਦੀ ਭਾਲ ਹੈ।
ਹੁਣ ਮੈਚ ਸਬੰਧੀ ਜਾਣਕਾਰੀ | SA vs ENG
ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
ਸੁਪਰ-8 : ਦੱਖਣੀ ਅਫਰੀਕਾ ਬਨਾਮ ਇੰਗਲੈਂਡ
ਮਿਤੀ : 21 ਜੂਨ
ਜਗ੍ਹਾ : ਡੈਰੇਨ ਸੈਮੀ ਸਟੇਡੀਅਮ, ਸੇਂਟ ਲੂਸਿਆ
ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : 8 ਵਜੇ
ਇੰਗਲੈਂਡ ਤੇ ਅਫਰੀਕਾ ਨੇ 12-12 ਮੈਚ ਜਿੱਤੇ | SA vs ENG
ਜੇਕਰ ਦੋਵਾਂ ਟੀਮਾਂ ਦੇ ਪਿਛਲੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਟੀਮਾਂ ਨੇ ਅੱਜ ਤੱਕ ਇੱਕ-ਦੂਜੇ ਖਿਲਾਫ ਕੁਲ 25 ਮੈਚ ਖੇਡੇ ਹਨ, ਜਿਸ ਵਿੱਚੋਂ 12 ਮੈਚ ਹੀ ਅਫਰੀਕਾ ਨੇ ਜਦਕਿ 12 ਮੈਚ ਹੀ ਇੰਗਲੈਂਡ ਨੇ ਆਪਣੇ ਨਾਂਅ ਕੀਤੇ ਹਨ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਪਰ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ਦਾ ਟੂਰਨਾਮੈਂਟ ’ਚ ਪੱਲਾ ਭਾਰੀ ਹੈ। ਟੀਮ ਅਜੇ ਤੱਕ ਇਸ ਟੂਰਨਾਮੈਂਟ ’ਚ ਅਜੇਤੂ ਹੀ ਰਹੀ ਹੈ ਤੇ ਉਸ ਨੇ ਸਾਰੇ ਮੁਕਾਬਲੇ ਜਿੱਤੇ ਹਨ। ਟੀਮ ਸ਼੍ਰੀਲੰਕਾ, ਬੰਗਲਾਦੇਸ਼ ਤੇ ਹੋਰ ਟੀਮਾਂ ਨੂੰ ਹਰਾ ਕੇ ਸੁਪਰ-8 ’ਚ ਪਹੁੰਚੀ ਹੈ। ਅੱਜ ਵਾਲੇ ਮੈਚ ’ਚ ਜਿਹੜੀ ਟੀਮ ਜਿੱਤਦੀ ਹੈ ਉਹ ਸੈਮੀਫਾਈਨਲ ਦੀ ਰਾਹ ਪੱਕੀ ਕਰ ਲਵੇਗੀ। (SA vs ENG)
ਇਹ ਵੀ ਪੜ੍ਹੋ : IND vs AFG: ਬੁਮਰਾਹ ਤੇ ਅਰਸ਼ਦੀਪ ਦੀ ਖਤਰਨਾਕ ਗੇਂਦਬਾਜ਼ੀ, ਭਾਰਤੀ ਟੀਮ ਦੀ ਸੁਪਰ-8 ‘ਚ ਜਿੱਤ ਨਾਲ ਸ਼ੁਰੂਆਤ
ਮੈਚ ਦਾ ਮਹੱਤਵ : ਦੋਵਾਂ ਟੀਮਾਂ ਦਾ ਇਹ ਸੁਪਰ-8 ਦਾ ਦੂਜਾ ਮੈਚ ਹੋਵੇਗਾ। ਦੱਖਣੀ ਅਫਰੀਕਾ ਤੇ ਇੰਗਲੈਂਡ ਦੋਵਾਂ ਨੇ ਆਪਣੇ-ਆਪਣੇ ਪਹਿਲੇ ਸੁਪਰ-8 ਮੈਚ ਜਿੱਤੇ ਹਨ। ਸੁਪਰ-8 ’ਚ ਦੋ ਗਰੁੱਪ ਹਨ। ਇੱਕ ਗਰੁੱਪ ’ਚ 4 ਟੀਮਾਂ ਹਨ, ਜੋ ਇੱਕ ਦੂਜੇ ਖਿਲਾਫ ਖੇਡਣਗੀਆਂ। ਇਹ ਦੋਵੇਂ ਟੀਮਾਂ ਗਰੁੱਪ-1 ’ਚ ਹਨ। ਅੱਜ ਦਾ ਮੈਚ ਜਿੱਤਣ ਨਾਲ ਸੈਮੀਫਾਈਨਲ ’ਚ ਜਾਣ ਦੀਆਂ ਸੰਭਾਵਨਾਵਾਂ ਮਜਬੂਤ ਹੋ ਜਾਣਗੀਆਂ।
ਟਾਸ ਤੇ ਪਿੱਚ ਦੀ ਭੂਮਿਕਾ : ਇੱਥੇ ਹੁਣ ਤੱਕ 21 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ, ਜਿਨ੍ਹਾਂ ’ਚ 11 ਟੀਮਾਂ ਨੇ ਪਹਿਲਾਂ ਬੱਲੇਬਾਜੀ ਕੀਤੀ ਅਤੇ 10 ਜਿੱਤੀਆਂ। 18 ਜੂਨ ਨੂੰ ਵੈਸਟਇੰਡੀਜ ਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚ ’ਚ ਇਸ ਸਟੇਡੀਅਮ ’ਚ ਪਹਿਲੀ ਵਾਰ 200 ਤੋਂ ਉਪਰ ਦਾ ਸਕੋਰ ਬਣਿਆ ਸੀ। ਇਸ ਸਟੇਡੀਅਮ ’ਤੇ ਗੇਂਦਬਾਜ ਸਿਰਫ 8.00 ਦੀ ਆਰਥਿਕਤਾ ’ਤੇ ਦੌੜਦੇ ਹਨ। ਗਤੀ ਦੇ ਨਾਲ-ਨਾਲ ਸਪਿਨ ਗੇਂਦਬਾਜਾਂ ਨੂੰ ਵੀ ਕਾਫੀ ਵਿਕਟਾਂ ਮਿਲ ਜਾਂਦੀਆਂ ਹਨ। ਇਸ ਵਿਸ਼ਵ ਕੱਪ ਦੇ ਆਧਾਰ ’ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨਾ ਚੰਗਾ ਹੋ ਸਕਦਾ ਹੈ।
ਖਿਡਾਰੀਆਂ ’ਤੇ ਇੱਕ ਨਜ਼ਰ….. | SA vs ENG
ਇੰਗਲੈਂਡ ਦੇ ਤੇਜ ਗੇਂਦਬਾਜ ਜੋਫਰਾ ਆਰਚਰ ਵਿਸ਼ਵ ਕੱਪ ’ਚ ਇੰਗਲੈਂਡ ਦੇ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ
ਜੋਫਰਾ ਆਰਚਰ : ਜੋਫਰਾ ਆਰਚਰ ਨੇ 5 ਓਵਰਾਂ ’ਚ 6 ਵਿਕਟਾਂ ਲਈਆਂ। ਉਹ ਇੰਗਲੈਂਡ ਲਈ ਦੂਜੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ ਹਨ। ਉਸ ਨੇ ਓਮਾਨ ਖਿਲਾਫ 12 ਦੌੜਾਂ ਦੇ ਕੇ 3 ਵਿਕਟਾਂ ਲਈਆਂ।
ਜੌਨੀ ਬੇਅਰਸਟੋ : ਜੌਨੀ ਬੇਅਰਸਟੋ ਨੇ 5 ਮੈਚਾਂ ’ਚ 94 ਦੌੜਾਂ ਬਣਾਈਆਂ ਹਨ। ਆਪਣੇ ਕੁੱਲ 77 ਟੀ-20 ਮੈਚਾਂ ’ਚ, ਉਸਨੇ 138.84 ਦੀ ਸਟ੍ਰਾਈਕ ਰੇਟ ਨਾਲ 1655 ਦੌੜਾਂ ਬਣਾਈਆਂ ਹਨ।
ਕੁਇੰਟਨ ਡੀ ਕਾਕ ਕਰ ਰਹੇ ਘਾਤਕ ਪ੍ਰਦਰਸ਼ਨ | SA vs ENG
ਕਵਿੰਟਨ ਡੀ ਕਾਕ : ਕਵਿੰਟਨ ਡੀ ਕਾਕ ਦੱਖਣੀ ਅਫਰੀਕਾ ਦੇ ਸਭ ਤੋਂ ਵੱਧ ਸਕੋਰਰ ਹਨ। ਡੀ ਕਾਕ ਨੇ 5 ਮੈਚਾਂ ’ਚ 122 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਅਮਰੀਕਾ ਖਿਲਾਫ 74 ਦੌੜਾਂ ਦੀ ਪਾਰੀ ਖੇਡੀ ਸੀ।
ਕਾਗਿਸੋ ਰਬਾਡਾ : ਦੱਖਣੀ ਅਫਰੀਕਾ ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ 5 ਮੈਚਾਂ ’ਚ 7 ਵਿਕਟਾਂ ਲਈਆਂ। ਰਬਾਡਾ ਨੇ ਅਮਰੀਕਾ ਖਿਲਾਫ 3 ਵਿਕਟਾਂ ਲਈਆਂ।
ਮੌਸਮ ਸਬੰਧੀ ਰਿਪੋਰਟ | SA vs ENG
21 ਜੂਨ ਨੂੰ ਵੈਸਟਇੰਡੀਜ਼ ਦੇ ਸੇਂਟ ਲੂਸੀਆ ’ਚ ਮੀਂਹ ਦੀ 5 ਫੀਸਦੀ ਸੰਭਾਵਨਾ ਹੈ। ਮੈਚ ਦੌਰਾਨ ਬੱਦਲਵਾਈ ਹੋ ਸਕਦੀ ਹੈ। ਤਾਪਮਾਨ 33 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਕਿਉਂਕਿ ਅਮਰੀਕਾ ’ਚ ਟੀ20 ਵਿਸ਼ਵ ਕੱਪ ਦੇ ਸਾਰੇ ਮੁਕਾਬਲੇ ਹੋ ਚੁੱਕੇ ਹਨ। ਅਮਰੀਕਾ ’ਚ ਮੀਂਹ ਕਾਰਨ ਕਾਫੀ ਮੁਕਾਬਲੇ ਰੱਦ ਹੋਏ ਸਨ। (SA vs ENG)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs ENG
ਇੰਗਲੈਂਡ : ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਫਿਲ ਸਾਲਟ, ਜੌਨੀ ਬੇਅਰਸਟੋ, ਹੈਰੀ ਬਰੂਕ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ਸੈਮ ਕੁਰਾਨ, ਜੋਫਰਾ ਆਰਚਰ, ਮਾਰਕ ਵੁੱਡ, ਆਦਿਲ ਰਾਸ਼ਿਦ ਤੇ ਰੀਸ ਟੋਪਲੇ।
ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਕਵਿੰਟਨ ਡੀ ਕਾਕ, ਰੀਜਾ ਹੈਂਡਰਿਕਸ, ਹੈਨਰੀ ਕਲਾਸਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਤਿਆ, ਤਬਰੇਜ ਸਮਸ਼ੀ।
ਜਸਪ੍ਰੀਤ ਬੁਮਰਾਹ ਦੀ ਤੂਫਾਨੀ ਗੇਂਦਬਾਜ਼ੀ, ਲਈਆਂ 3 ਵਿਕਟਾਂ | IND vs AFG
ਸੂਰਿਆਕੁਮਾਰ ਯਾਦਵ ਦਾ ਲਗਾਤਾਰ ਦੂਜਾ ਅਰਧਸੈਂਕੜਾ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਸੁਪਰ-8 ਦਾ ਮੁਕਾਬਲਾ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਵੈਸਟਇੰਡੀਜ਼ ਦੇ ਬ੍ਰਿਜਟਾਉਨ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅਫਗਾਨੀ ਟੀਮ ਖਿਲਾਫ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਅਫਗਾਨੀ ਬੱਲੇਬਾਜ਼ਾਂ ਨੂੰ ਸਿਰਫ 134 ‘ਤੇ ਰੋਕ ਦਿੱਤਾ ਤੇ 48 ਦੌੜਾਂ ਨਾਲ ਮੈਚ ਜਿੱਤ ਲਿਆ। ਪੂਰੀ ਅਫਗਾਨੀ ਟੀਮ ਆਲਆਊਟ ਹੋ ਗਈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ‘ਚ ਭਾਰਤੀ ਟੀਮ ਦੇ ਸੂਰਿਆਕੁਮਾਰ ਯਾਦਵ ਦੇ ਅਰਧਸੈਂਕੜੇ ਦੀ ਮੱਦਦ ਨਾਲ ਤੇ ਹਾਰਦਿਕ ਪਾਂਡਿਆ ਦੀ ਤੂਫਾਨੀ ਬੱਲੇਬਾਜ਼ੀ ਦੀ ਮੱਦਦ ਨਾਲ ਆਪਣੇ 20 ਓਵਰਾਂ ‘ਚ 181 ਦੌੜਾਂ ਦਾ ਵੱਡਾ ਸਕੋਰ ਬਣਾਇਆ। ਅਫਗਾਨੀ ਗੇਂਦਬਾਜ਼ਾਂ ਵੱਲੋਂ ਫਾਰੂਕੀ ਨੇ ਤਿੰਨ ਵਿਕਟਾਂ ਜਦਕਿ ਕਪਤਾਨ ਰਾਸਿਦ ਖਾਨ ਨੇ ਵੀ 3 ਵਿਕਟਾਂ ਲਈਆਂ। (IND vs AFG)
IND Vs AFG : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ
ਬਾਅਦ ‘ਚ ਬੱਲੇਬਾਜ਼ੀ ਕਰਨ ਆਈ ਅਫਗਾਨੀ ਟੀਮ ਦੀ ਸ਼ੁਰੂਆਤੀ ਚੰਗੀ ਨਹੀਂ ਰਹੀ ਤੇ ਤੂਫਾਨੀ ਬੱਲੇਬਾਜ਼ ਗੁਰਬਾਜ਼ ਸਸਤੇ ‘ਚ ਆਊਟ ਹੋ ਗਏ। ਇਸ ਤਰ੍ਹਾਂ ਹੀ ਅਫਗਾਨਾ ਦੀ ਬੱਲੇਬਾਜ਼ੀ ਚਲਦੀ ਰਹੀ ਤੇ ਅਫਗਾਨੀ ਬੱਲੇਬਾਜ਼ਾਂ ਨੇ ਲਗਾਤਾਰ ਆਪਣੀਆਂ ਵਿਕਟਾਂ ਗੁਆਈਆਂ। ਅਫਗਾਨਿਸਤਾਨ ਵੱਲੋਂ ਸਭ ਤੋਂ ਜਿ਼ਆਦਾ ਉਮਰਜਈ ਨੇ 26 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕੁਝ ਜਿਆਦਾ ਨਹੀਂ ਕਰ ਸਕਿਆ। ਭਾਰਤੀ ਟੀਮ ਵੱਲੋਂ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ ਜਦਕਿ ਕੁਲਦੀਪ ਯਾਦਵ ਨੇ 2 ਵਿਕਟਾਂ ਤੇ ਅਕਸ਼ਰ ਪਟੇਲ ਤੇ ਰਵਿੰਦਰ ਜਡੇਜਾ ਨੂੰ 1-1 ਵਿਕਟ ਮਿਲੀ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਵੀ ਪਹਿਲਾਂ ਤਾਂ ਥੋੜਾ ਮਹਿੰਗੇ ਸਾਬਤ ਹੋਏ ਪਰ ਬਾਅਦ ‘ਚ 3 ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚਾਇਆ। (IND vs AFG)
ਭਾਰਤੀ ਟੀਮ ਦੀ ਬੱਲੇਬਾਜ਼ੀ ਤੇ ਪਾਰੀ, ਸੂਰਿਆ ਦਾ ਅਰਧਸੈਂਕੜਾ | IND vs AFG
ਭਾਰਤੀ ਟੀਮ ਵੱਲੋਂ ਇੱਕ ਵਾਰ ਕਪਤਾਨ ਰੋਹਿਤ ਫਲਾਪ ਰਹੇ ਤੇ ਸਸਤੇ ‘ਚ ਆਊਟ ਹੋ ਗਏ। ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ 24 ਗੇਂਦਾਂ ‘ਚ 24 ਦੌੜਾਂ ਹੀ ਬਣਾਇਆਂ, ਬਾਅਦ ‘ਚ ਸੂਰਿਆਕੁਮਾਰ ਯਾਦਵ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ ਤੇ ਇਸ ਵਿਸ਼ਵ ਕੱਪ ‘ਚ ਲਗਾਤਾਰ ਦੂਜਾ ਅਰਧਸੈਂਕੜਾ ਜੜਿਆ। ਇਸ ਤੋਂ ਪਹਿਲਾਂ ਉਨ੍ਹਾਂ ਅਮਰੀਕਾ ਖਿਲਾਫ ਖਰਾਬ ਪਿੱਚ ਤੇ ਅਰਧਸੈਂਕੜਾ ਜੜ ਕੇ ਟੀਮ ਨੂੰ ਜਿੱਤ ਦੀ ਮੰਜਿਲ ਤੱਕ ਪਹੁੰਚਿਆ ਸੀ। ਇੱਕ ਵਾਰ ਫਿਰ ਤੋ ਸੂਰਿਆ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਸੰਕਟ ਦੀ ਘੜੀ ਵਿੱਚੋਂ ਬਾਹਰ ਕੱਢ ਕੇ ਚੰਗਾ ਸਕੋਰ ਬਣਾਇਆ। (IND vs AFG)
IND vs AFG: ਟੀ20 ਵਿਸ਼ਵ ਕੱਪ ’ਚ ਸੁਪਰ-8 ਦੇ ਤੀਜੇ ਮੁਕਾਬਲੇ ’ਚ ਅੱਜ ਭਾਰਤ ਤੇ ਅਫਗਾਨਿਸਤਾਨ ਆਹਮੋ-ਸਾਹਮਣੇ
ਪਿਛਲੇ ਮੁਕਾਬਲੇ ’ਚ ਹੋਏ ਸਨ 2 ਸੁਪਰ ਓਵਰ | IND vs AFG
ਭਾਰਤ ਨੂੰ ਅੱਜ ਤੱਕ ਨਹੀਂ ਹਰਾ ਸਕਿਆ ਹੈ ਅਫਗਾਨਿਸਤਾਨ | IND vs AFG
ਸਪੋਰਟਸ ਡੈਸਕ। ਭਾਰਤੀ ਟੀਮ ਅੱਜ ਆਪਣਾ ਪਹਿਲਾ ਸੁਪਰ-8 ਮੈਚ ਅਫਗਾਨਿਸਤਾਨ ਖਿਲਾਫ ਖੇਡੇਗੀ। ਟੀਮ ਇੰਡੀਆ ਟੀ-20 ਵਿਸ਼ਵ ਕੱਪ ’ਚ ਹੁਣ ਤੱਕ ਅਜੇਤੂ ਹੈ, ਜਦਕਿ ਅਫਗਾਨਿਸਤਾਨ ਆਖਰੀ ਮੈਚ ਵੈਸਟਇੰਡੀਜ਼ ਤੋਂ ਹਾਰ ਚੁੱਕਿਆ ਹੈ, ਪਰ ਇਸ ਮੈਚ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਕਾਰਨ ਹੈ ਇਸ ਸਾਲ 17 ਜਨਵਰੀ ਨੂੰ ਖੇਡਿਆ ਗਿਆ ਭਾਰਤੀ ਅਫਗਾਨਿਸਤਾਨ ਦੌਰੇ ਦਾ ਤੀਜਾ ਮੈਚ। ਟੀ-20 ਇੰਟਰਨੈਸ਼ਨਲ ’ਚ ਦੋਵਾਂ ਟੀਮਾਂ ਦਾ ਇਹ ਤੀਜਾ ਮੁਕਾਬਲਾ ਸੀ। ਬੈਂਗਲੁਰੂ ’ਚ ਮੈਚ ਦਾ ਨਤੀਜਾ 2 ਸੁਪਰ ਓਵਰਾਂ ਤੋਂ ਬਾਅਦ ਨਿੱਕਲਿਆ ਸੀ। ਫਿਰ ਟੀ-20 ਅੰਤਰਰਾਸ਼ਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਸੁਪਰ ਓਵਰ ਹੋਏ। (IND vs AFG)
ਇਹ ਵੀ ਪੜ੍ਹੋ : Virat Kohli: ਕੀ ਕੋਹਲੀ ਨੂੰ ਨੰਬਰ-3 ’ਤੇ ਵਾਪਸੀ ਕਰਨੀ ਚਾਹੀਦੀ ਹੈ, ਓਪਨਰ ਦੇ ਤੌਰ ’ਤੇ ਲਗਾਤਾਰ ਮਿਲ ਰਹੀਆਂ ਅਸਫਲਤਾਵਾਂ
ਪਾਵਰਪਲੇ ’ਚ ਟੀਮ ਇੰਡੀਆ ਨੇ 4 ਵਿਕਟਾਂ ਗੁਆ ਦਿੱਤੀਆਂ ਸਨ। ਕਪਤਾਨ ਰੋਹਿਤ ਇੱਕ ਸਿਰੇ ’ਤੇ ਅਜੇਤੂ ਖੜ੍ਹੇ ਸਨ, ਇਸ ਲਈ ਉਮੀਦ ਅਜੇ ਵੀ ਬਰਕਰਾਰ ਸੀ। ਫਿਰ ਭਾਰਤੀ ਕਪਤਾਨ ਨਾਲ ਆਏ ਰਿੰਕੂ ਸਿੰਘ। ਰਿੰਕੂ ਸਿੰਘ ਨੇ ਕਪਤਾਨ ਰੋਹਿਤ ਨੇ ਚੰਗੇ ਤਰੀਕੇ ਨਾਲ ਅਫਗਾਨੀ ਗੇਂਦਬਾਜ਼ਾਂ ਦੀ ਧੁਨਾਈ ਕੀਤੀ। ਪਾਵਰਪਲੇ ਤੋਂ ਬਾਅਦ ਭਾਰਤੀ ਟੀਮ ਨੇ ਕੋਈ ਵਿਕਟ ਨਹੀਂ ਗੁਆਇਆ। ਕਪਤਾਨ ਰੋਹਿਤ 121 ਦੌੜਾਂ ਬਣਾ ਕੇ ਨਾਬਾਦ ਪਰਤੇ ਤੇ ਰਿੰਕੂ ਸਿੰਘ ਨੇ ਨਾਬਾਦ 69 ਦੌੜਾਂ ਦੀ ਪਾਰੀ ਖੇਡੀ। ਭਾਰਤ ਨੇ ਅਫਗਾਨਿਸਤਾਨ ਨੂੰ 212 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਗੁਰਬਾਜ਼, ਜ਼ਦਰਾਨ ਤੇ ਨਾਇਬ ਨੇ ਅਰਧ ਸੈਂਕੜੇ ਬਣਾਏ। (IND vs AFG)
ਆਖਰੀ ਗੇਂਦ ’ਤੇ 3 ਦੌੜਾਂ ਦੀ ਜ਼ਰੂਰਤ ਸੀ। ਨਾਇਬ 2 ਦੌੜਾਂ ਬਣਾਉਣ ’ਚ ਕਾਮਯਾਬ ਰਹੇ ਤੇ ਮੈਚ ਸੁਪਰ ਓਵਰ ’ਚ ਚਲਾ ਗਿਆ। ਪਹਿਲੇ ਸੁਪਰ ਓਵਰ ’ਚ ਅਫਗਾਨਿਸਤਾਨ ਨੇ 16 ਦੌੜਾਂ ਬਣਾਈਆਂ ਤੇ ਭਾਰਤੀ ਟੀਮ ਵੀ 16 ਦੌੜਾਂ ਹੀ ਬਣਾ ਸਕੀ। ਮੈਚ ਫਿਰ ਟਾਈ ਹੋ ਗਿਆ। ਦੂਜੇ ਸੁਪਰ ਓਵਰ ’ਚ ਭਾਰਤ ਨੇ 2 ਵਿਕਟਾਂ ਗੁਆ ਕੇ 11 ਦੌੜਾਂ ਬਣਾਈਆਂ। ਹੁਣ ਅਫਗਾਨਿਸਤਾਨ ਨੂੰ ਜਿੱਤ ਲਈ ਇੱਕ ਓਵਰ ’ਚ 12 ਦੌੜਾਂ ਦੀ ਜ਼ਰੂਰਤ ਸੀ ਪਰ ਸਾਹਮਣੇ ਰਵੀ ਬਿਸ਼ਨੋਈ ਸਨ, ਰਵੀ ਬਿਸ਼ਨੋਈ ਨੇ ਪਹਿਲੀ ਗੇਂਦ ’ਤੇ ਮੁਹੰਮਦ ਨਬੀ ਤੇ ਤੀਜੀ ਗੇਂਦ ’ਤੇ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਊਟ ਕਰਕੇ ਮੈਚ 10 ਦੌੜਾਂ ਨਾਲ ਜਿੱਤ ਲਿਆ। (IND vs AFG)
ਹੁਣ ਮੈਚ ਸਬੰਧੀ ਜਾਣਕਾਰੀ | IND vs AFG
ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
ਸੁਪਰ 8 : ਭਾਰਤ ਬਨਾਮ ਅਫਗਾਨਿਸਤਾਨ
ਮਿਤੀ : 20 ਜੂਨ
ਜਗ੍ਹਾ : ਕੇਨਸਿੰਗਟਨ ਓਵਲ, ਬ੍ਰਿਜਟਾਊਨ
ਸਮਾਂ : ਟਾਸ-7:30 ਵਜੇ, ਮੈਚ ਸ਼ੁਰੂ : 8:00 ਵਜੇ
ਭਾਰਤ ਨੂੰ ਵਿਸ਼ਵ ਕੱਪ ’ਚ ਕਦੇ ਨਹੀਂ ਹਰਾ ਸਕਿਆ ਹੈ ਅਫਗਾਨਿਸਤਾਨ | IND vs AFG
ਭਾਰਤ ਤੇ ਅਫਗਾਨਿਸਤਾਨ ਵਿਚਕਾਰ ਵਿਸ਼ਵ ਕੱਪ ’ਚ ਅੱਜ ਤੱਕ ਕੁਲ 8 ਮੈਚ ਖੇਡੇ ਗਏ ਹਨ। ਜਿਸ ਵਿੱਚ ਭਾਰਤੀ ਟੀਮ ਨੇ ਹੀ ਮੈਚ ਜਿੱਤੇ ਹਨ, ਭਾਰਤੀ ਟੀਮ ਨੇ ਅੱਠ ਵਿੱਚੋਂ 6 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਜਦਕਿ ਇੱਕ ਮੈਚ ਟਾਈ ਰਿਹਾ ਹੈ ਤੇ ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਅਫਗਾਨਿਸਤਾਨ ਨਾਲ 3 ਵਾਰ ਸਾਹਮਣਾ ਹੋਇਆ ਹੈ ਤੇ ਤਿੰਨੇ ਵਾਰ ਹੀ ਭਾਰਤੀ ਟੀਮ ਨੇ ਮੈਚ ਜਿੱਤੇ ਹਨ। ਅਫਗਾਨਿਸਤਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ’ਚ ਅੱਜ ਤੱਕ ਨਹੀਂ ਹਰਾ ਸਕਿਆ ਹੈ। (IND vs AFG)
ਟਾਸ ਤੇ ਪਿੱਚ ਦਾ ਰੋਲ | IND vs AFG
ਇਸ ਵਿਸ਼ਵ ਕੱਪ ਦੇ ਮੱਦੇਨਜ਼ਰ ਟਾਸ ਜਿੱਤਣਾ ਤੇ ਗੇਂਦਬਾਜ਼ੀ ਦੀ ਚੋਣ ਕਰਨਾ ਬਿਹਤਰ ਵਿਕਲਪ ਹੋਵੇਗਾ। ਕਿੰਗਸਟਨ ਓਵਲ ਦੇ ਮੈਦਾਨ ’ਤੇ 5 ਗਰੁੱਪ ਗੇੜ ਦੇ ਮੈਚ ਵੀ ਖੇਡੇ ਗਏ, 2 ’ਚ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਇੱਕ ਮੈਚ ’ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ। ਇੱਕ ਮੈਚ ਟਾਈ ਰਿਹਾ ਅਤੇ ਇੱਕ ਦਾ ਨਤੀਜਾ ਨਹੀਂ ਨਿਕਲਿਆ। ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 201 ਦੌੜਾਂ ਹੈ, ਪਰ ਔਸਤ ਸਕੋਰ ਸਿਰਫ 148 ਹੈ। ਨਾਲ ਹੀ, ਗੇਂਦਬਾਜ਼ਾਂ ਨੇ ਸਿਰਫ 6.90 ਦੀ ਆਰਥਿਕਤਾ ’ਤੇ ਦੌੜਾਂ ਖਰਚ ਕੀਤੀਆਂ, ਜਿਸ ਦਾ ਮਤਲਬ ਹੈ ਕਿ ਇੱਥੇ ਘੱਟ ਸਕੋਰ ਵਾਲੇ ਮੈਚ ਦੇਖੇ ਜਾ ਸਕਦੇ ਹਨ। (IND vs AFG)
ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ
ਮੈਚ ਦੀ ਮਹੱਤਤਾ | IND vs AFG
ਸੁਪਰ-8 ’ਚ ਦੋ ਗਰੁੱਪ ਹਨ। ਇੱਕ ਗਰੁੱਪ ’ਚ 4 ਟੀਮਾਂ ਹਨ, ਜੋ ਇੱਕ-ਦੂਜੇ ਖਿਲਾਫ ਖੇਡਣਗੀਆਂ। ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ। ਟੀਮ ਬੰਗਲਾਦੇਸ਼ ਤੇ ਅਸਟਰੇਲੀਆ ਨਾਲ ਵੀ ਭਿੜੇਗੀ। ਜੇਕਰ ਭਾਰਤੀ ਟੀਮ ਅੱਜ ਵਾਲਾ ਮੈਚ ਜਿੱਤਦੀ ਹੈ ਤਾਂ ਉਸ ਦਾ ਸੈਮੀਫਾਈਨਲ ’ਚ ਪਹੁੰਚਣ ਦਾ ਦਾਅਵਾ ਹੋਰ ਮਜ਼ਬੂਤ ਹੋ ਜਾਵੇਗਾ। ਇਸ ਤੋਂ ਬਾਅਦ ਟੀਮ ਬੰਗਲਾਦੇਸ਼ ਤੇ ਅਸਟਰੇਲੀਆ ਨਾਲ ਆਪਣਾ ਮੈਚ ਖੇਡੇਗੀ। (IND vs AFG)
ਦੋਵਾਂ ਟੀਮਾਂ ਦੇ ਖਿਡਾਰੀਆਂ ’ਤੇ ਇੱਕ ਨਜ਼ਰਾਂ…… | IND vs AFG
ਰਿਸ਼ਭ ਪੰਤ : ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸੱਟ ਵੱਜਣ ਤੋਂ ਬਾਅਦ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਹੈ। ਪੰਤ ਅਜੇ ਤੱਕ ਇਸ ਵਿਸ਼ਵ ਕੱਪ ’ਚ ਭਾਰਤੀ ਟੀਮ ਵੱਲੋਂ ਟਾਪ ਸਕੋਰਰ ਹਨ। ਪੰਤ ਨੇ ਇਸ ਵਿਸ਼ਵ ਕੱਪ ਦੀਆਂ 3 ਪਾਰੀਆਂ ’ਚ 97 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਅਰਧਸੈਂਕੜਾ ਵੀ ਸ਼ਾਮਲ ਹੈ।
ਸਾਬਕਾ ਕਪਤਾਨ ਵਿਰਾਟ ਕੋਹਲੀ : ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ’ਚ ਓਵਰਆਲ ਟਾਪ ਸਕੋਰਰ ਹਨ। ਕੋਹਲੀ ਨੇ ਅਫਗਾਨਿਸਤਾਨ ਖਿਲਾਫ 5 ਮੈਚ ਖੇਡੇ ਹਨ ਤੇ 201 ਦੌੜਾਂ ਬਣਾਈਆਂ ਹਨ। ਇਸ ’ਚ ਇੱਕ ਸੈਂਕੜੇ ਵਾਲੀ ਪਾਰ ਵੀ ਸ਼ਾਮਲ ਹੈ।
ਅਰਸ਼ਦੀਪ ਸਿੰਘ : ਅਰਸ਼ਦੀਪ ਇਸ ਵਿਸ਼ਵ ਕੱਪ ’ਚ ਭਾਰਤ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 3 ਮੈਚਾਂ ’ਚ 7 ਵਿਕਟਾਂ ਲਈਆਂ ਹਨ। ਅਮਰੀਕਾ ਖਿਲਾਫ ਅਰਸ਼ਦੀਪ ਨੇ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।
ਅਫਗਾਨਿਸਤਾਨ ਦੇ ਖਿਡਾਰੀ… | IND vs AFG
ਰਹਿਮਾਨਉੱਲ੍ਹਾ ਗੁਰਬਾਜ਼ : ਟੀ-20 ਵਿਸ਼ਵ ਕੱਪ 2024 ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 4 ਮੈਚਾਂ ’ਚ 167 ਦੌੜਾਂ ਬਣਾਈਆਂ ਹਨ। ਗੁਰਬਾਜ਼ ਨੇ ਨਿਊਜ਼ੀਲੈਂਡ ਖਿਲਾਫ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਯੂਗਾਂਡਾ ਖਿਲਾਫ 76 ਦੌੜਾਂ ਬਣਾਈਆਂ ਹਨ।
ਰਾਸ਼ਿਦ ਖਾਨ : ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਟੀ-20 ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਕੁੱਲ 88 ਮੈਚਾਂ ’ਚ 142 ਵਿਕਟਾਂ ਲਈਆਂ ਹਨ। ਇਸ ਵਿਸ਼ਵ ਕੱਪ ’ਚ ਉਨ੍ਹਾਂ ਨੇ 4 ਮੈਚਾਂ ’ਚ 6 ਵਿਕਟਾਂ ਲਈਆਂ ਹਨ। ਇਸ ਦੇ ਨਾਲ ਉਨ੍ਹਾਂ ਨੇ 26 ਦੌੜਾਂ ਵੀ ਬਣਾਈਆਂ ਹਨ।
ਮੌਸਮ ਸਬੰਧੀ ਜਾਣਕਾਰੀ | IND vs AFG
ਸੁਪਰ-8 ਦੇ ਸਾਰੇ ਮੁਕਾਬਲੇ ਹੁਣ ਵੈਸਟਇੰਡੀਜ਼ ’ਚ ਖੇਡੇ ਜਾਣਗੇ। ਅਮਰੀਕਾ ’ਚ ਸਾਰੇ ਮੁਕਾਬਲੇ ਖਤਮ ਹੋ ਚੁੱਕੇ ਹਨ। ਅਮਰੀਕਾ ’ਚ ਕਾਫੀ ਮੁਕਾਬਲੇ ਮੀਂਹ ਕਾਰਨ ਰੱਦ ਹੋਏ ਹਨ। ਅੱਜ ਵਾਲੇ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਅਸਮਾਨ ’ਚ 44 ਫੀਸਦੀ ਬੱਦਲਵਾਈ ਰਹੇਗੀ। ਇਸ ਦੇ ਨਾਲ ਹੀ ਤਾਪਮਾਨ 28 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AFG
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ। (IND vs AFG)
ਅਫਗਾਨਿਸਤਾਨ : ਰਾਸ਼ਿਦ ਖਾਨ (ਕਪਤਾਨ), ਇਬਰਾਹਿਮ ਜ਼ਦਰਾਨ, ਗੁਲਬਦੀਨ ਨਾਇਬ, ਅਜ਼ਮਤੁੱਲਾ ਓਮਜ਼ਈ, ਮੁਹੰਮਦ ਨਬੀ, ਨਜੀਬੁੱਲਾ ਜ਼ਦਰਾਨ, ਕਰੀਮ ਜਨਤ, ਰਾਸ਼ਿਦ ਖਾਨ, ਨੂਰ ਅਹਿਮਦ, ਨਵੀਨ-ਉਲ-ਹੱਕ ਅਤੇ ਫਜ਼ਲਹਕ ਫਾਰੂਕੀ। (IND vs AFG)
NZ vs WI: ਟੀ20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਨੇ ਲਗਾਤਾਰ ਦੂਜੀ ਵਾਰ ਨਿਊਜੀਲੈਂਡ ਨੂੰ ਹਰਾਇਆ
13 ਦੌੜਾਂ ਨਾਲ ਜਿੱਤਿਆ ਮੈਚ | NZ vs WI
ਸੁਪਰ-8 ਲਈ ਕੀਤਾ ਕੁਆਲੀਫਾਈ, ਰਦਰਫੋਰਡ ਦਾ ਅਰਧਸੈਂਕੜਾ
ਸਪੋਰਟਸ ਡੈਸਕ। ਆਈਸੀਸੀ ਟੀ-20 ਵਿਸ਼ਵ ਕੱਪ ਦੇ 29ਵੇਂ ਮੈਚ ’ਚ ਵੈਸਟਇੰਡੀਜ ਨੇ ਨਿਊਜੀਲੈਂਡ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਵੈਸਟਇੰਡੀਜ ਦੀ ਟੀ-20 ਵਿਸ਼ਵ ਕੱਪ ’ਚ ਕੀਵੀ ਟੀਮ ਖਿਲਾਫ਼ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ 2012 ਦੇ ਵਿਸ਼ਵ ਕੱਪ ’ਚ ਦੋਵਾਂ ਟੀਮਾਂ ਵਿਚਕਾਰ ਸਿਰਫ ਇੱਕ ਮੈਚ ਖੇਡਿਆ ਗਿਆ ਸੀ, ਜਿਸ ਨੂੰ ਵੈਸਟਇੰਡੀਜ ਨੇ ਸੁਪਰ ਓਵਰ ’ਚ ਜਿੱਤਿਆ ਸੀ। ਤ੍ਰਿਨੀਦਾਦ ਦੀ ਬ੍ਰਾਇਨ ਲਾਰਾ ਕ੍ਰਿਕੇਟ ਅਕੈਡਮੀ ’ਚ ਨਿਊਜੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ ਨੇ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 149 ਦੌੜਾਂ ਬਣਾਈਆਂ ਤੇ ਨਿਊਜੀਲੈਂਡ ਨੂੰ 150 ਦੌੜਾਂ ਦਾ ਟੀਚਾ ਦਿੱਤਾ। (NZ vs WI)
ਇਹ ਵੀ ਪੜ੍ਹੋ : IND vs USA: ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਸੂਰਿਆ-ਦੁਬੇ ਦੀਆਂ ਪਾਰੀਆਂ ਦੀ ਮੱਦਦ ਨਾਲ ਸੁਪਰ-8 ਲਈ ਕੁਆਲੀਫਾਈ
ਜਵਾਬ ’ਚ ਨਿਊਜੀਲੈਂਡ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 136 ਦੌੜਾਂ ਹੀ ਬਣਾ ਸਕੀ। ਇਸ ਨਾਲ ਵੈਸਟਇੰਡੀਜ ਨੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਵਿੰਡੀਜ ਸੁਪਰ-8 ਲਈ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ, ਅਸਟਰੇਲੀਆ ਤੇ ਭਾਰਤ ਸੁਪਰ-8 ਵਿੱਚ ਪਹੁੰਚ ਚੁੱਕੇ ਹਨ। ਸ਼ੇਰਫੇਨ ਰਦਰਫੋਰਡ ਟੀਮ ਦਾ ਸਭ ਤੋਂ ਜ਼ਿਆਦਾ ਸਕੋਰਰ ਰਿਹਾ। ਉਨ੍ਹਾਂ ਨੇ 39 ਗੇਂਦਾਂ ’ਤੇ 68 ਦੌੜਾਂ ਦੇ ਅਜੇਤੂ ਪਾਰੀ ਖੇਡੀ। ਉਨ੍ਹਾਂ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ। (NZ vs WI)
ਟਰਨਿੰਗ ਪੁਆਇੰਟ | NZ vs WI
ਮੈਚ ਦਾ ਟਰਨਿੰਗ ਪੁਆਇੰਟ 19ਵਾਂ ਤੇ 20ਵਾਂ ਓਵਰ ਰਿਹਾ। ਵੈਸਟਇੰਡੀਜ ਨੇ 18 ਓਵਰਾਂ ’ਚ 112 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕੇਨ ਵਿਲੀਅਮਸਨ ਨੇ 19ਵੇਂ ਓਵਰ ’ਚ ਡੇਰਿਲ ਮਿਸ਼ੇਲ ਤੋਂ ਗੇਂਦਬਾਜ਼ੀ ਕਰਵਾਈ। ਇੱਥੇ ਹੀ ਰਦਰਫੋਰਡ ਨੇ ਮੈਚ ਪਲਟ ਦਿੱਤਾ। ਉਨ੍ਹਾਂ ਇੱਕ ਓਵਰ ’ਚ 3 ਛੱਕੇ ਜੜੇ ਤੇ ਕੁਲ 19 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗੇਂਦਬਾਜੀ 20ਵੇਂ ਓਵਰ ’ਚ ਮਿਸ਼ੇਲ ਸੈਂਟਨਰ ਨੂੰ ਗੇਂਦਬਾਜ਼ੀ ਸੌਂਪੀ। ਇਸ ਓਵਰ ’ਚ ਰਦਰਫੋਰਡ ਨੇ ਦੋ ਚੌਕੇ ਤੇ ਇੱਕ ਛੱਕੇ ਸਮੇਤ 18 ਦੌੜਾਂ ਬਣਾਈਆਂ।
ਵੈਸਟਇੰਡੀਜ ਦੀ ਪਾਰੀ : ਰਦਰਫੋਰਡ ਨੇ ਟੀਮ ਨੂੰ 149 ਤੱਕ ਪਹੁੰਚਾਇਆ | NZ vs WI
ਪਹਿਲਾਂ ਬੱਲੇਬਾਜੀ ਕਰਨ ਉਤਰੀ ਵੈਸਟਇੰਡੀਜ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਪਾਵਰਪਲੇ ’ਚ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਜਦਕਿ 5 ਵਿਕਟਾਂ ਸਿਰਫ 30 ਦੌੜਾਂ ’ਤੇ ਡਿੱਗ ਗਈਆਂ ਸਨ। ਇਸ ਤੋਂ ਬਾਅਦ ਛੇਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਸ਼ੇਰਫੇਨ ਰਦਰਫੋਰਡ ਨੇ ਪਾਰੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਸਕੋਰ ਨੂੰ 149 ਤੱਕ ਪਹੁੰਚਾਇਆ। ਰਦਰਫੋਰਡ ਨੇ ਨਾਬਾਦ 68 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਨਿਕੋਲਸ ਪੂਰਨ ਨੇ 17, ਅਕੀਲ ਹੋਸੀਨ ਨੇ 15, ਆਂਦਰੇ ਰਸਲ ਨੇ 14 ਤੇ ਰੋਮੀਓ ਸੈਫਰਡ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਟੀਮ ਦੇ ਛੇ ਬੱਲੇਬਾਜ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ। ਨਿਊਜੀਲੈਂਡ ਲਈ ਟ੍ਰੈਂਟ ਬੋਲਟ ਨੇ 3 ਵਿਕਟਾਂ ਲਈਆਂ। ਟਿਮ ਸਾਊਥੀ ਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ। ਜੇਮਸ ਨੀਸ਼ਮ ਤੇ ਮਿਸ਼ੇਲ ਸੈਂਟਨਰ ਨੂੰ 1-1 ਵਿਕਟ ਮਿਲੀ। (NZ vs WI)
ਨਿਊਜੀਲੈਂਡ ਦੀ ਪਾਰੀ : ਫਿਲਿਪਸ ਨੇ 40 ਦੌੜਾਂ ਬਣਾਈਆਂ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ | NZ vs WI
150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜੀਲੈਂਡ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਨਿਊਜੀਲੈਂਡ ਲਈ ਗਲੇਨ ਫਿਲਿਪਸ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਸ ਨੇ 33 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਤਿੰਨ ਚੌਕੇ ਤੇ ਦੋ ਛੱਕੇ ਲਾਏ। ਉਨ੍ਹਾਂ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ ਅਜੇਤੂ 21 ਦੌੜਾਂ, ਫਿਨ ਐਲਨ ਨੇ 26 ਦੌੜਾਂ ਤੇ ਡੇਰਿਲ ਮਿਸ਼ੇਲ ਨੇ 12 ਦੌੜਾਂ ਬਣਾਈਆਂ। ਵੈਸਟਇੰਡੀਜ ਲਈ ਅਲਜਾਰੀ ਜੋਸੇਫ ਨੇ 4 ਵਿਕਟਾਂ ਲਈਆਂ। ਜਦਕਿ ਮੋਤੀ ਨੇ 3 ਵਿਕਟਾਂ ਲਈਆਂ। ਆਂਦਰੇ ਰਸਲ ਤੇ ਅਕੇਲ ਹੋਸੀਨ ਨੂੰ 1-1 ਵਿਕਟ ਮਿਲੀ। (NZ vs WI)
ਦੋਵਾਂ ਟੀਮਾਂ ਦੀ ਪਲੇਇੰਗ-11 | NZ vs WI
ਨਿਊਜੀਲੈਂਡ : ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਜੇਮਸ਼ ਨੀਸ਼ਮ, ਮਿਸ਼ੇਲ ਸੈਂਟਨਰ, ਰਚਿਨ ਰਵਿੰਦਰਾ, ਟਿਮ ਸਾਊਥੀ, ਲੌਕੀ ਫਰਗੂਸਨ ਤੇ ਟ੍ਰੇਂਟ ਬੋਲਟ।
ਵੈਸਟਇੰਡੀਜ : ਰੋਵਮੈਨ ਪਾਵੇਲ (ਕਪਤਾਨ), ਬ੍ਰੈਂਡਨ ਕਿੰਗ, ਜੌਹਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਸਟਨ ਚੇਜ, ਸ਼ੇਰਫੇਨ ਰਦਰਫੋਰਡ, ਆਂਦਰੇ ਰਸਲ, ਰੋਮੀਓ ਸ਼ੈਫਰਡ, ਅਕੇਲ ਹੋਸੀਨ, ਅਲਜਾਰੀ ਜੋਸੇਫ ਤੇ ਗੁਦਾਕੇਸ ਮੋਤੀ।
NEP vs SL: ਕੀ ਨੇਪਾਲ ਤੋਂ ਪਾਰ ਪਾ ਸਕੇਗਾ ਸ਼੍ਰੀਲੰਕਾ, ਸਾਬਕਾ ਚੈਂਪੀਅਨ ਸਾਹਮਣੇ ਕਈ ਚੁਣੌਤੀਆਂ, ਵੇਖੋ
ਟੀ20 ਵਿਸ਼ਵ ਕੱਪ ’ਚ ਦੂਜਾ ਮੈਚ ਸ਼੍ਰੀਲੰਕਾ ਬਨਾਮ ਨੇਪਾਲ
ਸ਼੍ਰੀਲੰਕਾ ਨੂੰ ਟੂਰਨਾਮੈਂਟ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ
ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ 23ਵਾਂ ਮੁਕਾਬਲਾ ਸ਼੍ਰੀਲੰਕਾ ਅਤੇ ਨੇਪਾਲ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ 12 ਜੂਨ ਨੂੰ ਸਵੇਰੇ 5 ਵਜੇ ਤੋਂ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਫਲੋਰੀਡਾ ਦੇ ਲਾਰਡਹਿੱਲ ਦੇ ਸੈਂਟਰਲ ਬੋਵਾਰਡ ਰੀਜ਼ਨਲ ਪਾਰਕ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੀਆਂ। ਇਸ ਸਟੇਡੀਅਮ ’ਚ ਇਹ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਹੋਵੇਗਾ। ਸ਼੍ਰੀਲੰਕਾ ਤੇ ਨੇਪਾਲ ਅੱਜ ਤੱਕ ਕਿਸੇ ਵੀ ਫਾਰਮੈਟ ’ਚ ਇੱਕ-ਦੂਜੇ ਸਾਹਮਣੇ ਨਹੀਂ ਹੋਏ ਹਨ। ਗਰੁੱਪ-ਡੀ ’ਚ ਸ਼੍ਰੀਲੰਕਾ ਦਾ ਇਹ ਤੀਜਾ ਮੁਕਾਬਲਾ ਹੋਵੇਗਾ। ਨਾਲ ਹੀ ਨੇਪਾਲ ਆਪਣਾ ਦੂਜਾ ਮੁਕਾਬਲਾ ਖੇਡੇਗੀ। ਅਜੇ ਤੱਕ ਦੋਵਾਂ ਟੀਮਾਂ ਨੂੰ ਹੀ ਜਿੱਤ ਹਾਸਲ ਨਹੀਂ ਹੋਈ ਹੈ। (NEP vs SL)
ਸ਼੍ਰੀਲੰਕਾ ਨੂੰ ਇਹ ਮੈਚ ਜਿੱਤਣਾ ਜ਼ਰੂਰੀ | NEP vs SL
ਸ਼੍ਰੀਲੰਕਾ ਆਪਣੇ ਗਰੁੱਪ ’ਚ ਆਖਿਰੀ ਸਥਾਨ ’ਤੇ ਹੈ। ਟੀਮ ਨੂੰ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦਾ ਨੈਟ ਰਨ ਰੇਟ ਵੀ -0.77 ਦਾ ਹੈ। ਜੇਕਰ ਸ਼੍ਰੀਲੰਕਾ ਇਹ ਮੈਚ ਵੀ ਹਾਰ ਜਾਂਦਾ ਹੈ ਤਾਂ ਉਹ ਟਾਪ-8 ਦੀ ਦੌੜ ’ਚੋਂ ਬਾਹਰ ਹੋ ਜਾਵੇਗਾ। ਨਾਲ ਹੀ ਨੇਪਾਲ ਨੂੰ ਸਿਰਫ ਇੱਕ ਹੀ ਮੈਚ ’ਚ ਹਾਰ ਮਿਲੀ ਹੈ। ਟੀਮ ਕੋਲ ਵਾਪਸੀ ਕਰਨ ਦਾ ਵਧੀਆ ਮੌਕਾ ਹੈ।
ਸ਼੍ਰੀਲੰਕਾਈ ਕਪਤਾਨ ਹਸਰੰਗਾ ਨੇ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ | NEP vs SL
ਸ਼੍ਰੀਲੰਕਾ ਦੇ ਕਪਤਾਨ ਵਨਿੰਦੂ ਹਸਰੰਗਾ ਟੀ20 ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 67 ਮੈਚਾਂ ’ਚ 6.85 ਦੀ ਇਕਾਨਮੀ ਨਾਲ 108 ਵਿਕਟਾਂ ਲਈਆਂ ਹਨ। ਟੀ20 ਵਿਸ਼ਵ ਕੱਪ 2024 ’ਚ ਖੇਡੇ ਗਏ 2 ਮੁਕਾਬਲਿਆਂ ’ਚ ਹਸਰੰਗਾ ਨੇ 2-2 ਵਿਕਟਾਂ ਲਈਆਂ ਹਨ। ਨਾਲ ਹੀ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ ਦੱਖਣੀ ਅਫਰੀਕਾ ਖਿਲਾਫ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਹ ਕੁਲ 50 ਟੀ20 ਮੈਚਾਂ ’ਚ 1281 ਦੌੜਾਂ ਬਣਾ ਚੁੱਕੇ ਹਨ। ਹਾਲਾਂਕਿ, ਦੋਵਾਂ ਦੇ ਚੰਗੇ ਪ੍ਰਦਰਸ਼ਨ ਦੇ ਬਾਵਜ਼ੂਦ ਵੀ ਟੀਮ ਇੱਕ ਵੀ ਮੁਕਾਬਲਾ ਨਹੀਂ ਜਿੱਤੀ ਹੈ। (NEP vs SL)
ਇਹ ਵੀ ਪੜ੍ਹੋ : PAK vs CAN: ਟੀ20 ਵਿਸ਼ਵ ਕੱਪ ’ਚ ਅੱਜ ਪਾਕਿਸਤਾਨ ਦਾ ਸਾਹਮਣਾ ਕੈਨੇਡਾ ਨਾਲ, PAK ਲਈ ‘ਕਰੋ ਜਾਂ ਮਰੋ’ ਦਾ ਮੁਕਾਬਲਾ
ਨੇਪਾਲ ਦੇ ਕਪਤਾਨ ਰੋਹਿਤ ਕੋਲ ਲੰਬੀ ਪਾਰੀ ਖੇਡਣ ਦੀ ਕਾਬਲੀਅਤ | NEP vs SL
ਨੇਪਾਲ ਦੇ ਕਪਤਾਨ ਰੋਹਿਤ ਕੁਮਾਰ ਪੌਡੇਲ ਨੇ ਹੁਣ ਤੱਕ ਕੁਲ 50 ਮੁਕਾਬਲਿਆਂ ’ਚ 1143 ਦੌੜਾਂ ਬਣਾਈਆਂ ਹਨ। ਉਹ 123.70 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹਨ। ਨੀਦਰਲੈਂਡ ਖਿਲਾਫ ਹੋਏ ਮੈਚ ’ਚ ਉਨ੍ਹਾਂ ਨੇ 35 ਦੌੜਾਂ ਬਣਾਈਆਂ। ਨਾਲ ਹੀ ਬੱਲੇਬਾਜ਼ੀ ਆਲਰਾਊਂਡਰ ਕੁਸ਼ਾਲ ਮੱਲਾ ਤੇਜ਼ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਆਪਣੀ 40 ਟੀ20 ਮੁਕਾਬਲਿਆਂ ’ਚ 780 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜੇ ਵਾਲੀ ਪਾਰੀ ਵੀ ਸ਼ਾਮਲ ਹੈ। ਉਨ੍ਹਾਂ ਨੇ ਕੈਨੇਡਾ ਖਿਲਾਫ ਹੋਏ ਅਭਿਆਸ ਮੈਚ ’ਚ 37 ਦੌੜਾਂ ਦੀ ਪਾਰੀ ਖੇਡੀ ਸੀ। (NEP vs SL)
ਫਲੋਰਿਡਾ ਦੀ ਪਿੱਚ ਰਿਪੋਰਟ | NEP vs SL
ਫਲੋਰਿਡਾ ਦੀ ਪਿੱਚ ਰਿਪੋਰਟ ਹਮੇਸ਼ਾ ਤੋਂ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ। ਇੱਥੇ ਪਾਵਰਪਲੇ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇੱਥੇ ਜਿਹੜੀ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੇਗੀ। ਫਲੋਰਿਡਾ ਦੀ ਪਿੱਚ ’ਤੇ ਔਸਤ ਸਕੋਰ 165-170 ਦੌੜਾਂ ਦਾ ਹੈ। (NEP vs SL)
ਮੌਸਮ ਸਬੰਧੀ ਰਿਪੋਰਟ | NEP vs SL
ਫਲੋਰਿਡਾ ’ਚ ਮੈਚ ਵਾਲੇ ਦਿਨ ਮੌਸਮ ਵਧੀਆ ਰਹਿਣ ਦੀ ਸੰਭਾਵਨਾ ਹੈ। ਇੱਥੇ ਮੀਂਹ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਮੌਸਮ ਲਗਭਗ ਸਾਫ ਰਹੇਗਾ। ਇੱਥੇ ਮੈਚ ਵਾਲੇ ਦਿਨ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਦਾ ਰਹਿ ਸਕਦਾ ਹੈ ਤੇ ਨਾਲ-ਨਾਲ ਬੱਦਲ ਵੀ ਛਾਏ ਰਹਿਣਗੇ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | NEP vs SL
ਸ਼੍ਰੀਲੰਕਾ : ਵਨਿੰਦੂ ਹਸਰੰਗਾ (ਕਪਤਾਨ), ਪਥੁਮ ਨਿਸਾਂਕਾ, ਕੁਸ਼ਲ ਮੈਂਡਿਸ, ਕਮਿੰਦੂ ਮੈਂਡਿਸ, ਧਨੰਜੈ ਡੀ ਸਿਲਵਾ, ਚਾਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਮਹਿਸ਼ ਥੀਕਸ਼ਾਨਾ, ਮੈਥਿਸ਼ ਪਾਥੀਰਾਨਾ ਤੇ ਨੁਵਾਨ ਥੁਸ਼ਾਰਾ।
ਨੇਪਾਲ : ਰੋਹਿਤ ਕੁਮਾਰ (ਕਪਤਾਨ), ਕੁਸ਼ਲ ਭੁਰਤੇਲ, ਆਸਿਫ ਸ਼ੇਖ (ਵਿਕਟਕੀਪਰ), ਅਨਿਲ ਸ਼ਾਹ, ਕੁਸ਼ਲ ਮੱਲਾ, ਦੀਪੇਂਦਰ ਸਿੰਘ ਐਰੀ, ਗੁਲਸ਼ਨ ਝਾਅ, ਸੋਮਪਾਲ ਕਾਮੀ, ਕਰਨ ਕੇਸੀ, ਅਵਿਨਾਸ਼ ਬੋਹਰਾ, ਸਾਗਰ ਧਾਕਲ।
SA vs BAN: ਕਲਾਸੇਨ-ਮਿਲਰ ਚਮਕੇ, ਬਾਕੀ ਬੱਲੇਬਾਜ਼ ਫੇਲ, ਬੰਗਲਾਦੇਸ਼ ਨੂੰ ਮਿਲਿਆ ਛੋਟਾ ਟੀਚਾ
ਬੰਗਲਾਦੇਸ਼ ਨੂੰ ਅਫਰੀਕੀ ਨੇ ਦਿੱਤਾ 114 ਦੌੜਾਂ ਦਾ ਟੀਚਾ | SA vs BAN
ਹੈਨਰਿਕ ਕਲਾਸੇਨ ਨੇ ਬਣਾਈਆਂ 46 ਦੌੜਾਂ, ਮਿਲਰ ਨਾਲ 79 ਦੌੜਾਂ ਦੀ ਸਾਂਝੇਦਾਰੀ | SA vs BAN
ਨਿਊਯਾਰਕ (ਏਜੰਸੀ)। T20 World Cup 2024 : ਦੇ 21ਵੇਂ ਮੈਚ ’ਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਜਿੱਤ ਲਈ 114 ਦੌੜਾਂ ਦਾ ਟੀਚਾ ਦਿੱਤਾ ਹੈ। ਨਿਊਯਾਰਕ ਦੇ ਨਾਸਾਓ ਕਾਊਂਟੀ ਕ੍ਰਿਕੇਟ ਸਟੇਡੀਅਮ ’ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ 20 ਓਵਰਾਂ ’ਚ 6 ਵਿਕਟਾਂ ’ਤੇ 113 ਦੌੜਾਂ ਬਣਾਈਆਂ। ਹੇਨਰਿਕ ਕਲਾਸੇਨ ਨੇ 46 ਤੇ ਡੇਵਿਡ ਮਿਲਰ ਨੇ 29 ਦੌੜਾਂ ਬਣਾਈਆਂ। ਦੋਵਾਂ ਨੇ 5ਵੀਂ ਵਿਕਟ ਲਈ 79 ਗੇਂਦਾਂ ’ਤੇ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਕਵਿੰਟਨ ਡੀ ਕਾਕ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਰੀਜਾ ਹੈਂਡਰਿਕਸ ਅਤੇ ਟ੍ਰਿਸਟਨ ਸਟੱਬਸ ਜੀਰੋ ’ਤੇ ਆਊਟ ਹੋਏ। (SA vs BAN)
ਇਹ ਵੀ ਪੜ੍ਹੋ : SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ
ਤਨਜੀਮ ਹਸਨ ਸ਼ਾਕਿਬ ਨੇ 3, ਤਸਕੀਨ ਅਹਿਮਦ ਨੇ 2 ਵਿਕਟਾਂ ਲਈਆਂ। ਜਵਾਬ ’ਚ ਬੰਗਲਾਦੇਸ਼ ਨੇ ਇੱਕ ਓਵਰ ’ਚ ਆਪਣੀ ਇੱਕ ਵਿਕਟ ਗੁਆ ਕੇ 9 ਦੌੜਾਂ ਬਣਾ ਲਈਆਂ ਹਨ। ਤਨਜੀਦ ਹਸਨ 9 ਦੌੜਾਂ ਬਣਾ ਕੇ ਆਊਟ ਹੋਏ ਹਨ। ਉਨ੍ਹਾਂ ਦੀ ਵਿਕਟ ਮਾਰਕੋ ਯਾਨਸਨ ਨੇ ਲਈ ਹੈ। ਇਸ ਸਮੇਂ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਤੇ ਲਿਟਨ ਦਾਸ ਕ੍ਰੀਜ ’ਤੇ ਮੌਜ਼ੂਦ ਹਨ। ਜਵਾਬ ’ਚ ਬੰਗਲਾਦੇਸ਼ ਨੇ 2 ਓਵਰਾਂ ’ਚ ਇੱਕ ਵਿਕਟ ’ਤੇ 9 ਦੌੜਾਂ ਬਣਾ ਲਈਆਂ ਹਨ। ਕਪਤਾਨ ਨਜਮੁਲ ਹੁਸੈਨ ਸ਼ਾਂਤੋ ਅਤੇ ਲਿਟਨ ਦਾਸ ਕਰੀਜ ’ਤੇ ਹਨ। ਤੰਜੀਦ ਹਸਨ 9 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਕਾਗਿਸੋ ਰਬਾਡਾ ਨੇ ਵਿਕਟਕੀਪਰ ਡੀ ਕਾਕ ਹੱਥੋਂ ਕੈਚ ਕਰਵਾਇਆ। (SA vs BAN)
SA vs BAN: ਟੀ20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ
ਟੀ20 ’ਚ ਅੱਜ ਤੱਕ ਅਫਰੀਕਾ ਨੂੰ ਕਦੇ ਨਹੀਂ ਹਰਾ ਸਕੀ ਹੈ ਬੰਗਲਾਦੇਸ਼
ਟੇਬਲ ’ਚ ਸਿਖਰ ’ਤੇ ਕਾਮਯਾਬ ਹੈ ਅਫਰੀਕੀ ਟੀਮ
ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ’ਚ ਅੱਜ ਬੰਗਲਾਦੇਸ਼ ਦੀ ਟੀਮ ਉਸ ਟੀਮ ਨਾਲ ਭਿੜ ਰਹੀ ਹੈ ਜਿਸ ਨੂੰ ਉਹ ਟੀ-20 ਇਤਿਹਾਸ ’ਚ ਹੁਣ ਤੱਕ ਹਰਾਉਣ ’ਚ ਨਾਕਾਮ ਰਹੀ ਹੈ। ਅੱਜ ਦੇ ਮੈਚ ’ਚ ਬੰਗਲਾਦੇਸ਼ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵੇਂ ਟੀਮਾਂ ਆਪਣੀ ਪਹਿਲੀ ਵਿਸ਼ਵ ਕੱਪ ਟਰਾਫੀ ਦਾ ਇੰਤਜਾਰ ਕਰ ਰਹੀਆਂ ਹਨ। ਅੱਜ ਵਾਲਾ ਮੈਚ ਨਿਊਯਾਰਕ ਦੇ ਨਸਾਓ ਕਾਉਂਟੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਸ਼ਾਮ 7:30 ਵਜੇ ਹੋਵੇਗਾ ਤੇ ਮੈਚ ਸ਼ੁਰੂ ਹੋਣ ਦਾ ਸਮਾਂ 8:00 ਦਾ ਹੈ।
ਹੁਣ ਮੈਚ ਸਬੰਧੀ ਜਾਣਕਾਰੀ…. | SA vs BAN
ਟੂਰਨਾਮੈਂਟ : ਟੀ-20 ਪੁਰਸ਼ ਵਿਸ਼ਵ ਕੱਪ
ਮੈਚ ਨੰਬਰ : 20, ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼
ਮਿਤੀ : 10 ਜੂਨ
ਸਮਾਂ : ਟਾਸ 7:30 , ਮੈਚ ਸ਼ੁਰੂ 8:00
ਸਥਾਨ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ
ਟੀ20 ’ਚ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ ਟੀਮਾਂ | SA vs BAN
ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਚਾਲੇ ਟੀ-20 ਫਾਰਮੈਟ ’ਚ 8 ਮੈਚ ਖੇਡੇ ਗਏ ਹਨ। ਸਾਰੇ ਦੱਖਣੀ ਅਫਰੀਕਾ ਨੇ ਜਿੱਤੇ ਹਨ। ਟੀ-20 ਵਿਸ਼ਵ ਕੱਪ ’ਚ ਦੋਵੇਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ’ਚ ਵੀ ਅਫਰੀਕੀ ਟੀਮ ਨੇ ਸਾਰੇ ਮੈਚ ਜਿੱਤੇ ਹਨ। ਬੰਗਲਾਦੇਸ਼ੀ ਟੀਮ ਇੱਕ ਮੈਚ ’ਚ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ। (SA vs BAN)
ਮੈਚ ਦੀ ਮਹੱਤਤਾ | SA vs BAN
ਟੀ-20 ਵਿਸ਼ਵ ਕੱਪ 2024 ’ਚ ਦੱਖਣੀ ਅਫਰੀਕਾ ਦਾ ਇਹ ਤੀਜਾ ਮੈਚ ਹੈ। ਜਦਕਿ ਦੂਜਾ ਬੰਗਲਾਦੇਸ਼ ਦਾ ਹੈ। ਦੋਵੇਂ ਟੀਮਾਂ ਨੇ ਆਪਣੇ ਸ਼ੁਰੂਆਤੀ ਮੈਚ ਜਿੱਤੇ ਹਨ। ਦੱਖਣੀ ਅਫਰੀਕਾ ਗਰੁੱਪ ਡੀ ’ਚ 2 ਜਿੱਤਾਂ ਤੋਂ ਬਾਅਦ 4 ਅੰਕਾਂ ਨਾਲ ਚੋਟੀ ’ਤੇ ਹੈ। ਉਥੇ ਹੀ ਬੰਗਲਾਦੇਸ਼ ਸ਼੍ਰੀਲੰਕਾ ਨੂੰ ਹਰਾ ਕੇ 1 ਜਿੱਤ ਤੋਂ ਬਾਅਦ 2 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਅੱਜ ਦਾ ਮੈਚ ਜਿੱਤ ਕੇ ਸੁਪਰ-8 ’ਚ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੀਆਂ। (SA vs BAN)
ਟਾਸ ਦਾ ਰੋਲ | SA vs BAN
ਮੌਜ਼ੂਦਾ ਟੂਰਨਾਮੈਂਟ ’ਚ ਇਸ ਮੈਦਾਨ ’ਤੇ ਬੱਲੇਬਾਜਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਤੇਜ ਗੇਂਦਬਾਜਾਂ ਨੂੰ ਸ਼ੁਰੂਆਤ ’ਚ ਫਾਇਦਾ ਮਿਲੇਗਾ, ਜਦੋਂ ਕਿ ਸਪਿਨਰ ਮੱਧ ਓਵਰਾਂ ’ਚ ਲਾਭਦਾਇਕ ਸਾਬਤ ਹੋ ਸਕਦੇ ਹਨ। ਦੋਵਾਂ ਟੀਮਾਂ ’ਚੋਂ ਜਿਹੜੀ ਵੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ। (SA vs BAN)
ਟੀ-20 ਕ੍ਰਿਕੇਟ ’ਚ ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਦੇ ਚੋਟੀ ਦੇ ਖਿਡਾਰੀ…. | SA vs BAN
ਦੱਖਣੀ ਅਫਰੀਕਾ | SA vs BAN
ਰੀਜਾ ਹੈਂਡਰਿਕਸ : ਰੀਜਾ ਹੈਂਡਰਿਕਸ ਨੇ ਪਿਛਲੇ 12 ਮਹੀਨਿਆਂ ’ਚ ਦੱਖਣੀ ਅਫਰੀਕਾ ਲਈ ਸ਼ਾਨਦਾਰ ਬੱਲੇਬਾਜੀ ਕੀਤੀ ਹੈ। ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂਅ 10 ਟੀ20 ਮੈਚਾਂ ’ਚੋਂ 292 ਦੌੜਾਂ ਹਨ। ਇਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ ਇਸ ਵਿਸ਼ਵ ਕੱਪ ਦੇ 2 ਮੈਚਾਂ ’ਚ ਉਹ ਸਿਰਫ 7 ਦੌੜਾਂ ਹੀ ਬਣਾ ਸਕੇ। (SA vs BAN)
ਇਹ ਵੀ ਪੜ੍ਹੋ : Kangana Ranaut Case: ਸੀਐਮ ਮਾਨ ਦਾ ਆਇਆ ਪਹਿਲਾ ਬਿਆਨ
ਓਟਨੀਲ ਬਾਰਟਮੈਨ : ਪਿਛਲੇ 12 ਮਹੀਨਿਆਂ ’ਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਬਾਰਟਮੈਨ ਨੇ ਇਸ ਦੌਰਾਨ 3 ਮੈਚਾਂ ’ਚ 8 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਇਸ ਵਿਸ਼ਵ ਕੱਪ ਦੇ 2 ਮੈਚਾਂ ’ਚ 5 ਵਿਕਟਾਂ ਲਈਆਂ। (SA vs BAN)
ਬੰਗਲਾਦੇਸ਼ | SA vs BAN
ਤੌਹੀਦ ਹਿਰਦੈ : ਤੌਹੀਦ ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 17 ਮੈਚਾਂ ’ਚ 404 ਦੌੜਾਂ ਬਣਾਈਆਂ ਹਨ, ਜਿਸ ’ਚ 2 ਅਰਧ ਸੈਂਕੜੇ ਸ਼ਾਮਲ ਹਨ। ਇਸ ਵਿਸ਼ਵ ਕੱਪ ’ਚ ਵੀ ਉਹ ਟੀਮ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਪਿਛਲੇ ਮੈਚ ’ਚ 40 ਦੌੜਾਂ ਦੀ ਪਾਰੀ ਖੇਡੀ ਸੀ।
ਮੁਸਤਫਿਜੁਰ ਰਹਿਮਾਨ : ਬੰਗਲਾਦੇਸ਼ ਦੇ ਤਜਰਬੇਕਾਰ ਗੇਂਦਬਾਜ ਮੁਸਤਫਿਜੁਰ ਰਹਿਮਾਨ ਪਿਛਲੇ 12 ਮਹੀਨਿਆਂ ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਰਹੇ ਹਨ। ਉਨ੍ਹਾਂ ਨੇ 14 ਮੈਚਾਂ ’ਚ 23 ਵਿਕਟਾਂ ਲਈਆਂ ਹਨ। ਇਸ ਵਿਸ਼ਵ ਕੱਪ ’ਚ ਵੀ ਉਹ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਹਨ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 3 ਵਿਕਟਾਂ ਲੈ ਕੇ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। (SA vs BAN)
ਮੌਸਮ ਸਬੰਧੀ ਰਿਪੋਰਟ | SA vs BAN
ਮੈਚ ਵਾਲੇ ਦਿਨ ਭਾਵ 10 ਜੂਨ ਨੂੰ ਨਿਊਯਾਰਕ ਦਾ ਮੌਸਮ ਬਹੁਤ ਵਧੀਆ ਰਹੇਗਾ। ਦਿਨ ਭਰ ਥੋੜੀ ਧੁੱਪ ਦੇ ਨਾਲ ਬੱਦਲ ਛਾਏ ਰਹਿਣਗੇ। ਕੁਝ ਥਾਵਾਂ ’ਤੇ ਮੀਂਹ ਦੀ ਸੰਭਾਵਨਾ ਵੀ ਹੈ, ਪਰ ਸਿਰਫ 4 ਫੀਸਦੀ ਹੀ ਮੀਂਹ ਦੀ ਸੰਭਾਵਨਾ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 24 ਤੋਂ 15 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। (SA vs BAN)
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SA vs BAN
ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਕੁਇੰਟਨ ਡੀ ਕਾਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟੀ ਅਤੇ ਓਟਨੀਲ ਬਾਰਟਮੈਨ।
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਸੌਮਿਆ ਸਰਕਾਰ, ਲਿਟਨ ਦਾਸ (ਵਿਕਟਕੀਪਰ), ਤੌਹੀਦ ਹਰੀਦੌਏ, ਸ਼ਾਕਿਬ ਅਲ ਹਸਨ, ਮਹਿਮੂਦੁੱਲਾ, ਰਿਸਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜੁਰ ਰਹਿਮਾਨ ਤੇ ਤਨਜੀਮ ਹਸਨ ਸ਼ਾਕਿਬ।
IND vs PAK: ਨਿਊਯਾਰਕ ਦੀ ‘ਘਾਤਕ’ ਪਿੱਚ ’ਤੇ ਮਹਾਮੁਕਾਬਲਾ ਅੱਜ
ਭਾਰਤ ਤੇ ਪਾਕਿਸਤਾਨ ਹੋਣਗੇ ਆਹਮੋ-ਸਾਹਮਣੇ | IND vs PAK
ਪਾਕਿਸਤਾਨੀ ਟੀਮ ’ਤੇ ਸਿਰਫ ਵਿਰਾਟ ਕੋਹਲੀ ਭਾਰੀ
7 ਵਿਸ਼ਵ ਕੱਪ ਮੈਚਾਂ ’ਚ 4 ਵਾਰ ਨਾਬਾਦ ਪਾਰੀਆਂ ਖੇਡੀਆਂ
IND vs PAK T20 World Cup : ਸਪੋਰਟਸ ਡੈਸਕ। ਇੱਕ ਵਾਰ ਫੇਰ ਤੋਂ ਵਿਸ਼ਵ ਕ੍ਰਿਕੇਟ ਦੇ ਸਭ ਤੋਂ ਵੱਡੇ ਸ਼ੋਅ ਦਾ ਸਮਾਂ ਆ ਗਿਆ ਹੈ। ਟੀ20 ਵਿਸ਼ਵ ਕੱਪ ’ਚ ਅੱਜ 8ਵੀਂ ਵਾਰ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ। ਇੱਕ ਪਾਸੇ ਮੈਦਾਨ ’ਤੇ ਭਾਰਤੀ ਪ੍ਰਸ਼ੰਸਕਾਂ ਦੇ ਹੀਰੋ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ ਤੇ ਜਸਪ੍ਰੀਤ ਬੁਮਰਾਹ ਹੋਣਗੇ। ਦੂਜੇ ਪਾਸੇ 2021 ਦੇ ਵਿਸ਼ਵ ਕੱਪ ’ਚ ਭਾਰਤੀ ਟੀਮ ਖਿਲਾਫ ਪਾਕਿਸਤਾਨ ਨੂੰ ਪਹਿਲੀ ਜਿੱਤ ਦਿਵਾਉਣ ਵਾਲੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਤੇ ਸ਼ਾਹੀਨ ਸ਼ਾਹ ਅਫਰੀਦੀ ਹੋਣਗੇ। ਹਰ ਕਿਸੇ ਦੇ ਮਨ ’ਚ ਸਵਾਲ ਹੈ ਕਿ ਕੌਣ ਜਿੱਤੇਗਾ? ਕੀ ਕੋਹਲੀ ਫਿਰ ਤੋਂ ਮੈਲਬੌਰਨ ਵਰਗੀ ਵਿਰਾਟ ਪਾਰੀ ਖੇਡਣਗੇ ਤੇ ਅਜਿਹੇ ਛੱਕੇ ਲਾਉਣਗੇ ਜਿਹੜੇ ਕ੍ਰਿਕੇਟ ਇਤਿਹਾਸ ਦਾ ਮਹਾਨ ਸ਼ਾਟ ਬਣ ਜਾਵੇਗਾ? ਭਾਰਤ ਤੇ ਪਾਕਿਸਤਾਨ ’ਚ ਕਿਹੜਾ ਖਿਡਾਰੀ ਬਣ ਸਕਦਾ ਹੈ ਗੇਮ ਚੇਂਜਰ ਤੇ ਟਾਸ ਦੀ ਕੀ ਭੂਮਿਕਾ ਹੋਵੇਗੀ?
ਮੈਚ ਤੋਂ ਪਹਿਲਾਂ ਪਿੱਚ ਸਬੰਧੀ ਜਾਣਕਾਰੀ | IND vs PAK
ਅੱਜ ਭਾਰਤ ਤੇ ਪਾਕਿਸਾਤਨ ਦਾ ਮੈਚ ਉਹ ਹੀ ਪਿੱਚ ’ਤੇ ਹੋਵੇਗਾ, ਜਿੱਥੇ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਜਿੱਤ ਲਈ ਸਿਰਫ 103 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਅਫਰੀਕਾ ਨੇ ਇਹ ਟੀਚਾ ਹਾਸਲ ਤਾਂ ਕਰ ਲਿਆ ਪਰ ਉਹ ਵੀ ਆਪਣੀਆਂ 6 ਵਿਕਟਾਂ ਗੁਆ ਕੇ ਤੇ 19ਵੇਂ ਓਵਰ ’ਚ ਜਾਕੇ ਇਹ ਹਾਸਲ ਕੀਤਾ। ਅੱਜ ਵਾਲੇ ਮੈਚ ’ਚ ਵੀ ਟਾਸ ਦੀ ਭੂਮਿਕਾ ਅਹਿਮ ਹੋਵੇਗੀ।
ਹੁਣ ਮੈਚ ਸਬੰਧੀ ਜਾਣਕਾਰੀ | IND vs PAK
ਮੈਚ ਨੰਬਰ 19 : ਭਾਰਤ ਬਨਾਮ ਪਾਕਿਸਤਾਨ
ਮਿਤੀ : 9 ਜੂਨ
ਸਮਾਂ : ਟਾਸ ਸ਼ਾਮ 7:30 ਵਜੇ, ਮੈਚ ਸ਼ੁਰੂ : ਰਾਤ 8:00 ਵਜੇ
ਜਗ੍ਹਾ : ਨਸਾਓ ਕਾਉਂਟੀ ਸਟੇਡੀਅਮ, ਨਿਊਯਾਰਕ
ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ
ਹੁਣ ਰੋਲ ਓਪਨਿੰਗ ਦਾ ਹੈ, ਕੀ ਕੋਹਲੀ ਫਿਰ ਬਣਗੇ X ਫੈਕਟਰ | IND vs PAK
ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀ ਭੂਮਿਕਾ ਬਦਲ ਦਿੱਤੀ ਹੈ। ਚੇਜ ਮਾਸਟਰ ਵਿਰਾਟ ਕੋਹਲੀ ਆਇਰਲੈਂਡ ਖਿਲਾਫ ਓਪਨਿੰਗ ਕਰਨ ਆਏ। ਪਰ ਕੋਹਲੀ ਸਿਰਫ 1 ਦੌੜ ਹੀ ਬਣਾ ਸਕੇ। ਪਰ ਆਈਪੀਐਲ ਵਿੱਚ ਕੋਹਲੀ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਕੋਹਲੀ ਤੋਂ ਇੱਕ ਵਾਰ ਫਿਰ ਓਪਨਿੰਗ ਦੀ ਉਮੀਦ ਹੈ। ਪਰ ਨਸਾਓ ਦੀ ਪਿੱਚ ਲਗਾਤਾਰ ਗੇਂਦਬਾਜਾਂ ਦਾ ਪੱਖ ਪੂਰ ਰਹੀ ਹੈ। ਫਿਰ ਵੀ ਇਸ ਮੈਚ ’ਚ ਸਭ ਦੀਆਂ ਨਜਰਾਂ ਵਿਰਾਟ ਕੋਹਲੀ ’ਤੇ ਹੋਣਗੀਆਂ। (IND vs PAK)
ਕਿਉਂਕਿ ਉਹ ਇਸ ਟੂਰਨਾਮੈਂਟ ’ਚ ਇਸ ਵਿਰੋਧੀ ਖਿਲਾਫ ਕਦੇ ਵੀ ਅਸਫਲ ਨਹੀਂ ਹੋਏ ਹਨ। ਕੋਹਲੀ ਅਜਿਹੇ ਖਿਡਾਰੀ ਰਹੇ ਹਨ ਜਿਨ੍ਹਾਂ ਦੇ ਸਾਹਮਣੇ ਪਾਕਿਸਤਾਨ ਨੂੰ ਹਰ ਸਮੇਂ ਸਮੱਸਿਆ ਰਹਿੰਦੀ ਹੈ। ਪਾਕਿਸਤਾਨ ਖਿਲਾਫ ਟੀ-20 ਵਿਸ਼ਵ ਕੱਪ ’ਚ ਉਸ ਨੇ 5 ਮੈਚਾਂ ’ਚ 308 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। 5 ਮੈਚਾਂ ’ਚ ਸਿਰਫ ਇੱਕ ਵਾਰ ਉਹ ਆਊਟ ਹੋਏ ਹਨ। ਉਹ ਵੀ ਅਰਧ ਸੈਂਕੜਾ ਲਾਉਣ ਤੋਂ ਬਾਅਦ। ਉਹ ਤਿੰਨ ਵਾਰ ‘ਪਲੇਅਰ ਆਫ ਦਿ ਮੈਚ’ ਰਹੇ ਹਨ, ਭਾਵ ਕੋਹਲੀ ਪਾਕਿਸਤਾਨ ਖਿਲਾਫ ਭਾਰਤ ਦੀ ਜਿੱਤ ਦੀ ਲਗਭਗ ਗਾਰੰਟੀ ਹੈ।
ਤੱਥ : ਜੇਕਰ ਵਿਰਾਟ ਨਾਬਾਦ ਤਾਂ ਜਿੱਤ ਪੱਕੀ : ਵਿਰਾਟ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਦੇ 7 ਮੈਚਾਂ ’ਚ 5 ਵਾਰ ਬੱਲੇਬਾਜੀ ਕਰਨ ਆਏ। ਵਿਰਾਟ 4 ਵਾਰ ਅਜੇਤੂ ਰਹੇ ਤੇ ਭਾਰਤ ਨੇ ਹਰ ਮੈਚ ਜਿੱਤਿਆ। ਇੱਕ ਵਾਰ ਕੋਹਲੀ ਆਊਟ ਹੋਏ ਤਾਂ ਭਾਰਤ ਉਹ ਮੈਚ ਹਾਰ ਗਿਆ ਸੀ। (IND vs PAK)
ਪਾਕਿਸਤਾਨ ਖਿਲਾਫ ਕੋਹਲੀ ਦੀਆਂ ਵਿਰਾਟ ਪਾਰੀਆਂ
ਅਕਤੂਬਰ 2022 : ਭਾਰਤ ’ਚ 2 ਵਾਰ ਦੀਵਾਲੀ ਮਨਾਈ ਗਈ
ਭਾਰਤੀਆਂ ਨੇ 2022 ’ਚ ਦੋ ਵਾਰ ਦੀਵਾਲੀ ਮਨਾਈ। ਪਹਿਲਾ 12 ਅਕਤੂਬਰ ਨੂੰ ਤੇ ਦੂਜਾ 23 ਅਕਤੂਬਰ ਦੀ ਰਾਤ ਨੂੰ। 23 ਅਕਤੂਬਰ ਨੂੰ ਟੀ-20 ਵਿਸ਼ਵ ਕੱਪ ’ਚ ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਜਸ਼ਨ ’ਚ ਬਹੁਤ ਸਾਰੇ ਪਟਾਕੇ ਚਲਾਏ ਗਏ, ਕਿਉਂਕਿ ਕਿੰਗ ਕੋਹਲੀ ਨੇ ਪਾਕਿਸਤਾਨ ਤੋਂ ਜਿੱਤ ਖੋਹ ਲਈ ਸੀ। 160 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਦੇ ਚੋਟੀ ਦੇ 4 ਬੱਲੇਬਾਜ 31 ਦੌੜਾਂ ’ਤੇ ਪੈਵੇਲੀਅਨ ਪਰਤ ਚੁੱਕੇ ਸਨ ਪਰ ਕੋਹਲੀ ਅਡੋਲ ਰਹੇ। ਵਿਰਾਟ ਨੇ 82 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਪੰਡਯਾ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਪਾਕਿਸਤਾਨ ਤੋਂ ਜਿੱਤ ਖੋਹ ਲਈ।
ਸਤੰਬਰ 2012 : ਚੇਜ ਮਾਸਟਰਜ ਦਾ ਅਰਧਸੈਂਕੜਾ
ਸ਼੍ਰੀਲੰਕਾ ’ਚ ਖੇਡੇ ਗਏ ਵਿਸ਼ਵ ਕੱਪ ਦੇ ਗਰੁੱਪ ਗੇੜ ’ਚ ਪਾਕਿਸਤਾਨ ਤੇ ਭਾਰਤ ਆਹਮੋ-ਸਾਹਮਣੇ ਸਨ। ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਤੇ ਟੀਮ 20ਵੇਂ ਓਵਰ ’ਚ 152 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਚੇਜ ਮਾਸਟਰ ਵਿਰਾਟ ਕੋਹਲੀ ਨੇ 78 ਦੌੜਾਂ ਦੀ ਪਾਰੀ ਖੇਡੀ ਤੇ ਭਾਰਤ ਨੇ ਜਿੱਤ ਦਰਜ ਕੀਤੀ।
ਮਾਰਚ 2014 : ਕੋਹਲੀ ਨੇ ਨਾਬਾਦ 36 ਦੌੜਾਂ ਬਣਾਈਆਂ
ਬੰਗਲਾਦੇਸ਼ ਦੇ ਮੀਰਪੁਰ ਸਟੇਡੀਅਮ ’ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਗਰੁੱਪ ਪੜਾਅ ਦੇ ਇਸ ਮੈਚ ’ਚ 130 ਦੌੜਾਂ ਬਣਾਈਆਂ ਸਨ। ਇਸ ਵਾਰ ਵੀ ਕੋਹਲੀ ਨਾਟ ਆਊਟ ਰਹੇ ਤੇ 36 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। (IND vs PAK)
ਇਹ ਵੀ ਪੜ੍ਹੋ : T-20 World Cup:  ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 104 ਦੌੜਾਂ ਦਾ ਟੀਚਾ
ਮਾਰਚ 2016 : ਕੋਹਲੀ ਦਾ ਅਰਧ ਸੈਂਕੜਾ
ਭਾਰਤ ’ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਗਰੁੱਪ ਗੇੜ ’ਚ ਦੋਵੇਂ ਟੀਮਾਂ ਇੱਕ ਵਾਰ ਫਿਰ ਆਹਮੋ-ਸਾਹਮਣੇ ਸਨ। ਭਾਰਤ ਨੇ ਇੱਕ ਵਾਰ ਫਿਰ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ 18 ਓਵਰਾਂ ’ਚ 118 ਦੌੜਾਂ ਹੀ ਬਣਾ ਸਕਿਆ। ਭਾਰਤ ਨੇ 16ਵੇਂ ਓਵਰ ’ਚ ਟੀਚੇ ਨੂੰ ਹਾਸਲ ਕਰ ਲਿਆ। ਕੋਹਲੀ ਇੱਕ ਵਾਰ ਫਿਰ ਨਾਬਾਦ ਰਹੇ ਤੇ 55 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਲੈ ਗਏ।
ਕੀ ਇਹ ਭਾਰਤੀ ਵੀ ਬਣ ਸਕਦੇ ਹਨ ਗੇਮ ਚੇਂਜਰ?
ਕਪਤਾਨ ਰੋਹਿਤ ਸ਼ਰਮਾ : ਫਾਰਮ ’ਚ ਪਰ ਪਾਕਿਸਤਾਨ ਖਿਲਾਫ਼ ਸਭ ਤੋਂ ਜ਼ਿਆਦਾ 30 ਦੌੜਾਂ
ਆਇਰਲੈਂਡ ਖਿਲਾਫ ਵਿਸ਼ਵ ਕੱਪ ਮੈਚ ’ਚ 52 ਦੌੜਾਂ ਦਾ ਅਰਧ ਸੈਂਕੜਾ ਲਾਇਆ। ਰੋਹਿਤ ਨੇ 37 ਗੇਂਦਾਂ ’ਤੇ 4 ਚੌਕੇ ਅਤੇ 3 ਛੱਕੇ ਲਾਏ ਅਤੇ 140.54 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜੀ ਕੀਤੀ। ਪਰ, ਰੋਹਿਤ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 6 ਮੈਚ ਖੇਡੇ ਸਨ। 5 ਪਾਰੀਆਂ ’ਚ ਬੱਲੇਬਾਜੀ ਕਰਨ ਆਏ ਪਰ 4, 10, 24 ਤੇ 30 ਦੌੜਾਂ ਦੀ ਹੀ ਪਾਰੀ ਖੇਡ ਸਕੇ। 2021 ’ਚ ਉਹ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ।
ਜਸਪ੍ਰੀਤ ਬੁਮਰਾਹ : ਆਇਰਲੈਂਡ ਖਿਲਾਫ ‘ਪਲੇਅਰ ਆਫ ਦਾ ਮੈਚ’
ਆਇਰਲੈਂਡ ਖਿਲਾਫ ਪਿਛਲੀ ਜਿੱਤ ਦੇ ਹੀਰੋ ਸਨ ਜਸਪ੍ਰੀਤ ਬੁਮਰਾਹ। ਬੁਮਰਾਹ ਨੇ 2.00 ਦੀ ਆਰਥਿਕਤਾ ਨਾਲ 3 ਓਵਰਾਂ ’ਚ ਸਿਰਫ 6 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਵੀ ਲਈਆਂ। ਨਸਾਓ ਦੀ ਮੁਸ਼ਕਲ ਪਿੱਚ ’ਤੇ ਬੁਮਰਾਹ ਦਾ ਜਾਦੂ ਇੱਕ ਵਾਰ ਫਿਰ ਦੇਖਣ ਨੂੰ ਮਿਲ ਸਕਦਾ ਹੈ। ਬੁਮਰਾਹ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 2 ਮੈਚ ਖੇਡੇ ਹਨ ਤੇ 1 ਵਿਕਟ ਲਈ ਹੈ। ਆਰਥਿਕਤਾ 8 ਦੇ ਨੇੜੇ ਪਹੁੰਚ ਗਈ ਹੈ। (IND vs PAK)
ਟੀ-20 ’ਚ ਭਾਰਤ ਦੇ ਸਰਵੋਤਮ ਬੱਲੇਬਾਜ ਅਤੇ ਪਾਕਿਸਤਾਨ ਦੇ ਸਰਵੋਤਮ ਗੇਂਦਬਾਜ?
ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ’ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਕੋਹਲੀ ਨੇ 28 ਮੈਚਾਂ ’ਚ 1142 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂਅ 14 ਅਰਧਸੈਂਕੜੇ ਹਨ। ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 89 ਦਾ ਹੈ। ਸ਼ਾਹਿਦ ਅਫਰੀਦੀ ਨੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਲਈ ਸਭ ਤੋਂ ਜ਼ਿਆਦਾ 39 ਵਿਕਟਾਂ ਲਈਆਂ ਹਨ। ਮੌਜੂਦਾ ਟੀਮ ’ਚ ਸ਼ਾਦਾਬ ਖਾਨ ਨੇ ਟੀ-20 ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 26 ਦੌੜਾਂ ਦੇ ਕੇ 4 ਵਿਕਟਾਂ ਹਨ। ਕੋਹਲੀ ਤੇ ਸ਼ਾਦਾਬ ਦੋਵੇਂ ਅੱਜ ਦੇ ਮੈਚ ’ਚ ਨਜਰ ਆਉਣਗੇ। (IND vs PAK)
ਨਸਾਓ ਦੀ ਪਿੱਚ ’ਤੇ ਟਾਸ ਕਿੰਨਾ ਮਹੱਤਵਪੂਰਨ?
ਭਾਰਤ ਤੇ ਪਾਕਿਸਤਾਨ ਵਿਚਕਾਰ ਇਹ ਮੈਚ ਨਿਊਯਾਰਕ ਦੇ ਨਸਾਓ ਕਾਊਂਟੀ ਸਟੇਡੀਅਮ ’ਚ ਹੋਵੇਗਾ। ਹੁਣ ਤੱਕ ਇੱਥੇ 4 ਮੈਚ ਖੇਡੇ ਜਾ ਚੁੱਕੇ ਹਨ ਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀ ਟੀਮ 3 ਵਾਰ ਜਿੱਤ ਚੁੱਕੀ ਹੈ। ਇੱਥੇ ਸਭ ਤੋਂ ਜ਼ਿਆਦਾ ਸਕੋਰ 137 ਦੌੜਾਂ ਹੈ। ਦੋ ਮੈਚਾਂ ’ਚ ਪਹਿਲੀ ਪਾਰੀ ਦਾ ਸਕੋਰ 100 ਤੋਂ ਹੇਠਾਂ ਸੀ। ਅਸਟਰੇਲੀਆ ਤੋਂ ਮੰਗਵਾ ਕੇ ਇੱਥੇ ਡਰਾਪ-ਇਨ ਪਿੱਚਾਂ ਲਾਈਆਂ ਗਈਆਂ ਹਨ। ਸ਼ੁਰੂਆਤੀ ਮੈਚਾਂ ਤੋਂ ਬਾਅਦ ਪਿੱਚ ਦੀ ਭਾਰੀ ਆਲੋਚਨਾ ਹੋਣ ਲੱਗੀ। (IND vs PAK)
ਅਸਮਾਨ ਉਛਾਲ, ਬਹੁਤ ਜ਼ਿਆਦਾ ਸਵਿੰਗ ਤੇ ਖਰਾਬ ਆਊਟਫੀਲਡ ਇੱਥੇ ਦੇਖੇ ਗਏ। ਆਈਸੀਸੀ ਨੇ ਵੀ ਪਿੱਚ ਦੇ ਵਿਵਹਾਰ ’ਤੇ ਕਿਹਾ ਕਿ ਉਹ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੱਕ ਖੇਡੇ ਗਏ ਮੈਚਾਂ ’ਚ ਬਾਅਦ ’ਚ ਬੱਲੇਬਾਜੀ ਇੱਥੇ ਵੀ ਫਾਇਦੇਮੰਦ ਰਹੀ ਹੈ। ਅਮਰੀਕਾ ’ਚ ਸਵੇਰ ਤੋਂ ਮੈਚ ਸ਼ੁਰੂ ਹੋਣ ਤੋਂ ਬਾਅਦ ਪਿੱਚ ’ਤੇ ਨਮੀ ਹੁੰਦੀ ਹੈ, ਜਿਸ ਨਾਲ ਗੇਂਦਬਾਜਾਂ ਦੀ ਮਦਦ ਹੁੰਦੀ ਹੈ। ਜਿਵੇਂ-ਜਿਵੇਂ ਸੂਰਜ ਚੜ੍ਹਦਾ ਹੈ, ਪਿੱਚ ਪਹਿਲੀ ਪਾਰੀ ਦੇ ਮੁਕਾਬਲੇ ਬੱਲੇਬਾਜੀ ਲਈ ਵਧੇਰੇ ਅਨੁਕੂਲ ਹੁੰਦੀ ਜਾ ਰਹੀ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs PAK
ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ।
ਪਾਕਿਸਤਾਨ : ਬਾਬਰ ਆਜਮ (ਕਪਤਾਨ), ਮੁਹੰਮਦ ਰਿਜਵਾਨ (ਵਿਕਟਕੀਪਰ), ਉਸਮਾਨ ਖਾਨ, ਫਖ਼ਰ ਜਮਾਨ, ਸ਼ਾਦਾਬ ਖਾਨ, ਇਫਤਿਖਾਰ ਅਹਿਮਦ, ਇਮਾਦ ਵਸੀਮ, ਸ਼ਾਹੀਨ ਸ਼ਾਹ ਅਫਰੀਦੀ, ਨਸੀਮ ਸ਼ਾਹ, ਮੁਹੰਮਦ ਆਮਿਰ, ਹੈਰਿਸ ਰੌਸ।
Afghanistan vs New Zealand: ਵਿਸ਼ਵ ਕੱਪ ’ਚ ਇੱਕ ਹੋਰ ਉਲਟਫੇਰ, ਅਫਗਾਨਿਸਤਾਨ ਤੋਂ ਨਿਊਜੀਲੈਂਡ ਦੀ ਸ਼ਰਮਨਾਕ ਹਾਰ
ਰਾਸ਼ਿਦ ਖਾਨ ਤੇ ਫਾਰੂਕੀ ਨੂੰ ਮਿਲੀਆਂ 4-4 ਵਿਕਟਾਂ | Afghanistan vs New Zealand
ਓਪਨਰ ਬੱਲੇਬਾਜ਼ ਗੁਰਬਾਜ਼ ਦਾ ਅਰਧਸੈਂਕੜਾ
ਕੀਵੀ ਟੀਮ ਸਿਰਫ 75 ਦੌੜਾਂ ’ਤੇ ਆਲਆਊਟ
ਅਫਗਾਨਿਸਤਾਨ ਨੇ ਪਹਿਲੀ ਵਾਰ ਨਿਊਜੀਲੈਂਡ ਨੂੰ ਹਰਾਇਆ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 ’ਚ ਇੱਕ ਹੋਰ ਵੱਡਾ ਉਲਟਫੇਰ ਹੋ ਗਿਆ ਹੈ। ਅਫਗਾਨਿਸਤਾਨ ਨੇ ਨਿਊਜੀਲੈਂਡ ਨੂੰ 84 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਅਫਗਾਨਿਸਤਾਨ ਦੀ ਨਿਊਜੀਲੈਂਡ ’ਤੇ ਕਿਸੇ ਵੀ ਫਾਰਮੈਟ ’ਚ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਇੱਕਰੋਜ਼ਾ ਵਿਸ਼ਵ ਕੱਪ ਤੇ ਟੀ20 ’ਚ ਹੋਏ 4 ਦੇ 4 ਮੁਕਾਬਲੇ ਨਿਊਜੀਲੈਂਡ ਨੇ ਜਿੱਤੇ ਸਨ। ਇਸ ਤੋਂ ਪਹਿਲਾਂ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ’ਚ ਸ਼ਨਿੱਚਰਵਾਰ ਨੂੰ ਨਿਊਜੀਲੈਂਡ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਅਫਗਾਨਿਸਤਾਨ ਦੇ ਬੱਲੇਬਾਜਾਂ ਨੇ 20 ਓਵਰਾਂ ’ਚ 6 ਵਿਕਟਾਂ ’ਤੇ 159 ਦੌੜਾਂ ਬਣਾਈਆਂ। (Afghanistan vs New Zealand)
ਜਵਾਬ ’ਚ ਨਿਊਜੀਲੈਂਡ ਦੀ ਟੀਮ 15.2 ਓਵਰਾਂ ’ਚ 75 ਦੌੜਾਂ ’ਤੇ ਆਲ ਆਊਟ ਹੋ ਗਈ। ਅਫਗਾਨਿਸਤਾਨ ਲਈ ਰਹਿਮਾਨੁੱਲਾ ਗੁਰਬਾਜ ਨੇ 80 ਦੌੜਾਂ ਦੀ ਪਾਰੀ ਖੇਡੀ। ਗੁਰਬਾਜ ਨੇ ਟੀ-20 ਇੰਟਰਨੈਸ਼ਨਲ ’ਚ ਆਪਣਾ 9ਵਾਂ ਅਰਧ ਸੈਂਕੜਾ ਲਾਇਆ। ਗੁਰਬਾਜ ਤੇ ਇਬਰਾਹਿਮ ਜਦਰਾਨ ਵਿਚਾਲੇ 103 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਵੀ ਹੋਈ। ਗੇਂਦਬਾਜੀ ’ਚ ਕਪਤਾਨ ਰਾਸ਼ਿਦ ਖਾਨ ਤੇ ਫਜਲਹਾਕ ਫਾਰੂਕੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 4-4 ਵਿਕਟਾਂ ਲਈਆਂ। ਇਸ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ ਯੂਗਾਂਡਾ ਨੂੰ 125 ਦੌੜਾਂ ਨਾਲ ਹਰਾਇਆ ਸੀ। ਟੀਮ ਗਰੁੱਪ ਸੀ ’ਚ ਸਿਖਰ ’ਤੇ ਹੈ।
ਜਿੱਤ ਦੇ ਹੀਰੋ | Afghanistan vs New Zealand
ਰਹਿਮਾਨਉੱਲ੍ਹਾ ਗੁਰਬਾਜ | Afghanistan vs New Zealand
ਰਹਿਮਾਨਉੱਲ੍ਹਾ ਗੁਰਬਾਜ ਨੇ 56 ਗੇਂਦਾਂ ’ਚ 80 ਦੌੜਾਂ ਦੀ ਪਾਰੀ ਖੇਡੀ। ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਇਬਰਾਹਿਮ ਜਾਦਰਾਨ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਅਹਿਮ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਵੀ ਦਿੱਤੀ।
ਫਜਲਹਕ ਫਾਰੂਕੀ | Afghanistan vs New Zealand
ਫਜਲਹਕ ਫਾਰੂਕੀ ਨੇ ਸ਼ਾਨਦਾਰ ਗੇਂਦਬਾਜੀ ਕੀਤੀ। ਉਸ ਨੇ ਪਾਰੀ ਦੀ ਪਹਿਲੀ ਹੀ ਗੇਂਦ ’ਤੇ ਵਿਕਟ ਹਾਸਲ ਕੀਤੀ। ਆਪਣੇ ਸਪੈੱਲ ’ਚ ਉਸ ਨੇ ਹਰ ਓਵਰ ’ਚ ਇੱਕ ਵਿਕਟ ਲਈ। ਇਸ ਨਾਲ ਉਨ੍ਹਾਂ ਨੇ ਗਤੀ ਬਰਕਰਾਰ ਰੱਖੀ ਤੇ ਨਿਊਜੀਲੈਂਡ ਕਿਸੇ ਵੀ ਸਾਂਝੇਦਾਰੀ ਦਾ ਫਾਇਦਾ ਨਹੀਂ ਉਠਾ ਸਕਿਆ।
ਰਾਸ਼ਿਦ ਖਾਨ | Afghanistan vs New Zealand
ਕਪਤਾਨ ਰਾਸ਼ਿਦ ਖਾਨ ਨੇ ਮੱਧ ਓਵਰਾਂ ’ਚ ਸ਼ਾਨਦਾਰ ਗੇਂਦਬਾਜੀ ਕੀਤੀ। ਉਸ ਨੇ ਪਾਵਰਪਲੇ ਤੋਂ ਤੁਰੰਤ ਬਾਅਦ ਵਿਕਟ ਲੈ ਲਈ। ਇਸ ਦੇ ਨਾਲ ਹੀ 9ਵੇਂ ਓਵਰ ’ਚ ਮਾਈਕਲ ਬ੍ਰੇਸਵੈੱਲ ਤੇ ਮਾਰਕ ਚੈਪਮੈਨ ਦੇ ਵਿਕਟਾਂ ਨਾਲ ਨਿਊਜੀਲੈਂਡ ਦੇ ਮਿਡਲ ਆਰਡਰ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ ਗਿਆ। (Afghanistan vs New Zealand)
ਇਹ ਵੀ ਪੜ੍ਹੋ : T 20 World Cup : ਅਮਰੀਕਾ ਟੀਮ ’ਚ ਕੌਣ ਹਨ ਭਾਰਤੀ ਮੂਲ ਦੇ ਖਿਡਾਰੀ ਜਿਨ੍ਹਾਂ ਨੇ ਪਾਕਿਸਤਾਨ ਨੂੰ ਹਰਾਇਆ
ਟਰਨਿੰਗ ਪੁਆਇੰਟ | Afghanistan vs New Zealand
ਗੁਰਬਾਜ-ਜਾਦਰਾਨ ਦੀ ਸਾਂਝੇਦਾਰੀ : ਰਹਿਮਾਨੁੱਲਾ ਗੁਰਬਾਜ ਤੇ ਇਬਰਾਹਿਮ ਜਾਦਰਾਨ ਵਿਚਕਾਰ 103 ਦੌੜਾਂ ਦੀ ਸਾਂਝੇਦਾਰੀ ਨੇ ਅਫਗਾਨਿਸਤਾਨ ਨੂੰ ਤਾਕਤ ਦਿੱਤੀ। ਇਸ ਕਾਰਨ ਹੇਠਲੇ ਦਰਜੇ ਦੇ ਖਿਡਾਰੀਆਂ ਨੂੰ ਡੈੱਥ ਓਵਰਾਂ ’ਚ ਖੇਡਣ ਦੀ ਆਜਾਦੀ ਮਿਲੀ। ਇਸ ਸਾਂਝੇਦਾਰੀ ਦੀ ਬਦੌਲਤ ਹੀ ਅਜਮਤੁੱਲਾ ਉਮਰਜਈ ਨੂੰ ਤੀਜੇ ਨੰਬਰ ’ਤੇ ਆਉਣ ਦਾ ਮੌਕਾ ਮਿਲਿਆ। ਉਸ ਨੇ 13 ਗੇਂਦਾਂ ’ਚ 22 ਦੌੜਾਂ ਦੀ ਪਾਰੀ ਖੇਡੀ।
ਫਾਰੂਕੀ ਦਾ ਪਾਵਰ ਪਲੇ ਸਪੈਲ : ਨਿਊਜੀਲੈਂਡ ਦੀ ਪਾਰੀ ’ਚ ਪਾਵਰ ਪਲੇਅ ’ਚ ਫਜਲਹਕ ਫਾਰੂਕੀ ਦੇ 3 ਓਵਰ ਟੀਮ ਲਈ ਸ਼ਾਨਦਾਰ ਰਹੇ। ਫਾਰੂਕੀ ਨੇ ਇਨ੍ਹਾਂ 3 ਓਵਰਾਂ ’ਚ 3 ਵਿਕਟਾਂ ਲਈਆਂ। ਜਿਸ ’ਚੋਂ ਪਹਿਲੀ ਵਿਕਟ ਪਹਿਲੀ ਹੀ ਗੇਂਦ ’ਤੇ ਡਿੱਗੀ। ਇਸ ਨਾਲ ਰਾਸ਼ਿਦ ਖਾਨ ਨੂੰ ਪਾਵਰਪਲੇ ਤੋਂ ਬਾਅਦ ਗੇਂਦਬਾਜੀ ਕਰਨ ’ਚ ਮਦਦ ਮਿਲੀ ਤੇ ਬਾਅਦ ’ਚ ਉਨ੍ਹਾਂ ਨੇ ਵਿਕਟਾਂ ਵੀ ਲਈਆਂ।
ਕਪਤਾਨ ਰਾਸ਼ਿਦ ਖਾਨ ਦਾ ਸਪੈੱਲ : ਫਜਲਹੱਕ ਦੇ ਸਪੈੱਲ ਤੋਂ ਬਾਅਦ ਕਪਤਾਨ ਰਾਸ਼ਿਦ ਖਾਨ ਨੇ ਨਿਊਜੀਲੈਂਡ ਦੇ ਬਾਕੀ ਬੱਲੇਬਾਜਾਂ ਨੂੰ ਆਊਟ ਕਰ ਦਿੱਤਾ। ਰਾਸ਼ਿਦ ਨੇ 9ਵੇਂ ਓਵਰ ’ਚ ਲਗਾਤਾਰ 2 ਵਿਕਟਾਂ ਲੈ ਕੇ ਟੀਮ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ।
ਨਿਊਜੀਲੈਂਡ ਦੀ ਹਾਰ ਦੇ 3 ਕਾਰਨ | Afghanistan vs New Zealand
ਖਰਾਬ ਫੀਲਡਿੰਗ : ਨਿਊਜੀਲੈਂਡ ਦੀ ਖਰਾਬ ਫੀਲਡਿੰਗ ਟੀਮ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਹੀ ਹੈ। ਟੀਮ ਨੇ ਇਬਰਾਹਿਮ ਜਦਰਾਨ ਨੂੰ 3 ਜੀਵਨਦਾਨ ਦਿੱਤੇ, ਜਿਸ ’ਚ 2 ਕੈਚ ਡਰਾਪ ਤੇ ਰਨਆਊਟ ਦਾ ਮੌਕਾ ਸ਼ਾਮਲ ਸੀ। ਟੀਮ ਦੀ ਖਰਾਬ ਫੀਲਡਿੰਗ ਕਾਰਨ ਸ਼ੁਰੂਆਤੀ ਓਵਰਾਂ ’ਚ ਕੋਈ ਵਿਕਟ ਨਹੀਂ ਨਿਕਲ ਸਕੀ ਤੇ ਅਫਗਾਨਿਸਤਾਨ ਨੇ ਵੱਡਾ ਸਕੋਰ ਬਣਾਇਆ।
ਗੁਰਬਾਜ਼ ਨੂੰ ਮਿਲਿਆ ਕਿਸਮਤ ਦਾ ਸਾਥ : ਅਫਗਾਨਿਸਤਾਨ ਦੇ ਬੱਲੇਬਾਜ ਰਹਿਮਾਨਉੱਲ੍ਹਾ ਗੁਰਬਾਜ ਦਾ ਕਿਸਮਤ ਨੇ ਸਾਥ ਦਿੱਤਾ। ਚੌਥੇ ਓਵਰ ’ਚ ਸੈਂਟਨਰ ਦੀ ਗੇਂਦ ’ਤੇ ਗੁਰਬਾਜ ਆਊਟ ਹੋ ਗਿਆ, ਗੇਂਦ ਸਟੰਪ ’ਤੇ ਲੱਗੀ, ਪਰ ਬੇਲ ਨਹੀਂ ਡਿੱਗੀ। ਇਸ ਦੇ ਨਾਲ ਹੀ 11ਵੇਂ ਓਵਰ ’ਚ ਮਾਈਕਲ ਬ੍ਰੇਸਵੈੱਲ ਨੇ ਉਸ ਦਾ ਕੈਚ ਲੈ ਕੇ ਬਾਊਂਡਰੀ ਤੋਂ ਬਾਹਰ ਚਲੇ ਗਏ।
ਫਾਈਟਰ ਆਫ ਦਾ ਮੈਚ | Afghanistan vs New Zealand
ਮੈਟ ਹੈਨਰੀ ਮੈਚ ਦੇ ਫਾਈਟਰ ਆਫ ਦਾ ਮੈਚ ਰਹੇ। ਹੈਨਰੀ ਨੇ ਵਿਕਟ ਲਈ ਮੌਕੇ ਬਣਾਏ ਪਰ ਖਰਾਬ ਫੀਲਡਿੰਗ ਕਾਰਨ ਕਾਮਯਾਬੀ ਨਹੀਂ ਮਿਲੀ। ਹਾਲਾਂਕਿ, 14 ਓਵਰਾਂ ਦੇ ਬਾਅਦ, ਇਹ ਮੈਟ ਹੈਨਰੀ ਸੀ ਜਿਸ ਨੇ ਇਬਰਾਹਿਮ ਜਦਰਾਨ ਤੇ ਅਜਮਤੁੱਲਾ ਓਮਰਜਈ ਦੀਆਂ ਸ਼ੁਰੂਆਤੀ ਵਿਕਟਾਂ ਲਈਆਂ। (Afghanistan vs New Zealand)
ਦੋਵਾਂ ਟੀਮਾਂ ਦੀ ਪਲੇਇੰਗ-11 | Afghanistan vs New Zealand
ਨਿਊਜੀਲੈਂਡ : ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਮਾਰਕ ਚੈਪਮੈਨ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਮੈਟ ਹੈਨਰੀ, ਟ੍ਰੇਂਟ ਬੋਲਟ ਤੇ ਲਾਕੀ ਫਰਗੂਸਨ।
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ (ਵਿਕਟਕੀਪਰ), ਇਬਰਾਹਿਮ ਜਦਰਾਨ, ਨਜੀਬੁੱਲਾ ਜਦਰਾਨ, ਮੁਹੰਮਦ ਨਬੀ, ਗੁਲਬਦੀਨ ਨਾਇਬ, ਅਜਮਤੁੱਲਾ ਉਮਰਜਈ, ਰਾਸ਼ਿਦ ਖਾਨ (ਕਪਤਾਨ), ਕਰੀਮ ਜਨਤ, ਨੂਰ ਅਹਿਮਦ, ਨਵੀਨ-ਉਲ-ਹੱਕ ਤੇ ਫਜਲਹਕ ਫਾਰੂਕੀ।
T20 World Cup 2024: ਭਾਰਤ-ਪਾਕਿਸਤਾਨ ਮੈਚ ’ਚ ਅੱਤਵਾਦੀ ਹਮਲੇ ਦੀ ਧਮਕੀ
ਟੀ20 ਵਿਸ਼ਵ ਕੱਪ ਦਾ ਇਹ ਮੁਕਾਬਲਾ 9 ਜੂਨ ਨੂੰ ਨਿਊਯਾਰਕ ’ਚ
ਸੁਰੱਖਿਆ ’ਚ ਕੀਤਾ ਗਿਆ ਹੈ ਵਾਧਾ
ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ’ਚ ਭਾਰਤ-ਪਾਕਿਸਤਾਨ ਮੈਚ ਦੌਰਾਨ ਅੱਤਵਾਦੀ ਹਮਲੇ ਦਾ ਖਤਰਾ ਸਾਹਮਣੇ ਆਇਆ ਹੈ। ਇਹ ਮੈਚ 9 ਜੂਨ ਨੂੰ ਨਿਊਯਾਰਕ ਦੇ ਆਇਸਨਹਾਵਰ ਪਾਰਕ ਦੇ ਨਾਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਣਾ ਹੈ। ਖਤਰੇ ਦੇ ਮੱਦੇਨਜਰ ਸ਼ਹਿਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੱਤਵਾਦੀ ਸੰਗਠਨ ਆਈਐਸਆਈਐਸ ਖੁਰਾਸਾਨ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਹਮਲਾਵਰਾਂ ਨੂੰ ‘ਲੋਨ ਵੁਲਫ’ ਹਮਲਾ ਕਰਨ ਲਈ ਕਿਹਾ ਹੈ। ‘ਲੋਨ ਵੁਲਫ’ ਹਮਲੇ ਨੂੰ ਸਿਰਫ ਇੱਕ ਹਮਲਾਵਰ ਅੰਜ਼ਾਮ ਦਿੰਦਾ ਹੈ। (T20 World Cup 2024)
ਇਹ ਵੀ ਪੜ੍ਹੋ : French Open 2024: Swiatek ਤੇ ਅਲਕਾਰਜ਼ ਫ੍ਰੈਂਚ ਓਪਨ ਦੇ ਤੀਜੇ ਦੌਰ ’ਚ, 23 ਮੈਚ ਮੀਂਹ ਕਾਰਨ ਰੱਦ
ਨਿਊਯਾਰਕ ਗਵਰਨਰ ਨੇ ਕਿਹਾ, ਕੋਈ ਗੰਭੀਰ ਖਤਰਾ ਨਹੀਂ ਹੈ | T20 World Cup 2024
ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਨੇ ਕਿਹਾ- ਵਿਸ਼ਵ ਕੱਪ ਨੂੰ ਲੈ ਕੇ ਕੋਈ ਗੰਭੀਰ ਖਤਰਾ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਪੁਲਿਸ ਵਿਭਾਗ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖਤ ਕਰਨ ਲਈ ਕਿਹਾ ਹੈ। ਪ੍ਰਸ਼ਾਸਨ ਹਰ ਸਥਿਤੀ ’ਤੇ ਲਗਾਤਾਰ ਨਜਰ ਰੱਖ ਰਿਹਾ ਹੈ। ਸ਼੍ਰੀਲੰਕਾ ’ਤੇ ਹੋ ਚੁੱਕਿਆ ਹੈ ਹਮਲਾ | T20 World Cup 2024
2009 ’ਚ, ਸ਼੍ਰੀਲੰਕਾ 3 ਟੈਸਟ ਤੇ 5 ਇੱਕ ਰੋਜਾ ਮੈਚ ਖੇਡਣ ਲਈ ਪਾਕਿਸਤਾਨ ਗਿਆ ਸੀ। 3 ਮਾਰਚ 2009 ਨੂੰ, ਦੂਜੇ ਟੈਸਟ ਦੇ ਤੀਜੇ ਦਿਨ, ਲਾਹੌਰ ’ਚ ਗੱਦਾਫੀ ਸਟੇਡੀਅਮ ਦੇ ਨੇੜੇ ਇੱਕ ਸ਼੍ਰੀਲੰਕਾਈ ਬੱਸ ’ਤੇ ਅੱਤਵਾਦੀ ਹਮਲਾ ਹੋਇਆ ਸੀ। ਟੀਮ ’ਤੇ 12 ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਹਮਲੇ ’ਚ ਟੀਮ ਦੇ ਕਪਤਾਨ ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਸਮੇਤ 7 ਖਿਡਾਰੀ ਜਖਮੀ ਹੋ ਗਏ ਸਨ।
ਭਾਰਤ ਤੇ ਪਾਕਿਸਤਾਨ ਦੇ ਸਾਰੇ ਮੈਚ ਅਮਰੀਕਾ ’ਚ ਹੋਣਗੇ | T20 World Cup 2024
ਟੀ-20 ਵਿਸ਼ਵ ਕੱਪ ’ਚ 5-5 ਟੀਮਾਂ ਨੂੰ 4 ਗਰੁੱਪਾਂ ’ਚ ਵੰਡਿਆ ਗਿਆ ਸੀ। ਭਾਰਤ ਤੇ ਪਾਕਿਸਤਾਨ ਨੂੰ ਇੱਕੋ ਗਰੁੱਪ ’ਚ ਰੱਖਿਆ ਗਿਆ ਹੈ। ਆਇਰਲੈਂਡ, ਕੈਨੇਡਾ ਤੇ ਅਮਰੀਕਾ ਵੀ ਇਸ ਗਰੁੱਪ ’ਚ ਹਨ। ਭਾਰਤ ਤੇ ਪਾਕਿਸਤਾਨ ਆਪਣੇ ਸਾਰੇ ਮੈਚ ਅਮਰੀਕਾ ’ਚ ਹੀ ਖੇਡਣਗੇ। ਭਾਰਤ ਦੇ ਪਹਿਲੇ ਤਿੰਨ ਮੈਚ ਨਿਊਯਾਰਕ ’ਚ ਤੇ ਚੌਥਾ ਮੈਚ ਫਲੋਰੀਡਾ ’ਚ ਹੋਵੇਗਾ। ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ, ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਖਿਲਾਫ, ਤੀਜਾ ਮੈਚ 12 ਜੂਨ ਨੂੰ ਅਮਰੀਕਾ ਖਿਲਾਫ ਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਖਿਲਾਫ ਖੇਡੇਗੀ। (T20 World Cup 2024)
ਅਮਰੀਕਾ ’ਚ ਪਹਿਲੀ ਵਾਰ ਹੋਵੇਗਾ ICC ਟੂਰਨਾਮੈਂਟ | T20 World Cup 2024
ਅਮਰੀਕਾ ਨੂੰ ਪਹਿਲੀ ਵਾਰ ਆਈਸੀਸੀ ਟੂਰਨਾਮੈਂਟ ਦੀ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ। 2028 ਦੀਆਂ ਓਲੰਪਿਕ ਖੇਡਾਂ ਵੀ ਅਮਰੀਕਾ ’ਚ ਹੀ ਕਰਵਾਈਆਂ ਜਾਣਗੀਆਂ, ਜਿਸ ’ਚ ਕ੍ਰਿਕੇਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਈਵੈਂਟ ਦੇ ਮੱਦੇਨਜਰ ਆਈਸੀਸੀ ਨੇ ਅਮਰੀਕਾ ’ਚ ਟੀ-20 ਵਿਸ਼ਵ ਕੱਪ ਕਰਵਾਉਣ ਨੂੰ ਤਰਜੀਹ ਦਿੱਤੀ। ਅਮਰੀਕਾ ਦੇ ਨਾਲ-ਨਾਲ ਵੈਸਟਇੰਡੀਜ ’ਚ ਵੀ ਟੀ-20 ਵਿਸ਼ਵ ਕੱਪ ਹੋਵੇਗਾ, 2010 ਦਾ ਟੂਰਨਾਮੈਂਟ ਵੀ ਇੱਥੇ ਹੀ ਖੇਡਿਆ ਗਿਆ ਸੀ। ਪਿਛਲਾ ਵਿਸ਼ਵ ਕੱਪ 2022 ’ਚ ਅਸਟਰੇਲੀਆ ’ਚ ਹੋਇਆ ਸੀ। (T20 World Cup 2024)