Tilak Varma - Sach Kahoon Punjabi

Team India Squad: ਵੱਡੀ ਖਬਰ, ਸ਼੍ਰੇਅਸ ਅਈਅਰ ਬਣੇ ਟੀ20 ਟੀਮ ਦੇ ਨਵੇਂ ਕਪਤਾਨ, ਸੂਰਿਆਵੰਸ਼ੀ ਨੂੰ ਵੀ ਮਿਲਿਆ ਮੌਕਾ
Team India Squad: ਸਪੋਰਟਸ ਡੈਸਕ। ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁੱਖ ਦਫ਼ਤਰ ਵਿਖੇ ਆਪਣੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਨੇ ਆਇਰਲੈਂਡ ਵਿਰੁੱਧ ਦੋ ਟੀ-20 ਮੈਚਾਂ ਤੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਨਾਲ-ਨਾਲ ਸਤੰਬਰ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਟੀਮਾਂ ਦੀ ਚੋਣ ਕੀਤੀ। ਸ਼੍ਰੇਅਸ ਅਈਅਰ ਨੂੰ ਭਾਰਤੀ ਟੀ-20 ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ, ਜਦੋਂ ਕਿ 15 ਸਾਲਾਂ ਦੇ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ’ਚ ਮੌਕਾ ਮਿਲ ਗਿਆ ਹੈ।

ਸੀਰੀਜ਼ ਦਾ ਪੂਰਾ ਸ਼ਡਿਊਲ | Team India Squad

ਭਾਰਤ 26 ਤੇ 28 ਜੂਨ ਨੂੰ ਆਇਰਲੈਂਡ ਵਿਰੁੱਧ ਦੋ ਟੀ-20 ਮੈਚ ਖੇਡੇਗਾ, ਜਦੋਂ ਕਿ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਇੰਗਲੈਂਡ ਵਿਰੁੱਧ ਸੀਮਤ ਓਵਰਾਂ ਦੀ ਲੜੀ ’ਚ ਪੰਜ ਟੀ-20 ਮੈਚ ਤੇ ਤਿੰਨ ਇੱਕ ਰੋਜ਼ਾ ਮੈਚ ਹੋਣਗੇ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 1 ਜੁਲਾਈ ਨੂੰ ਚੈਸਟਰ-ਲੀਗ ਸਟੇਡੀਅਮ ’ਚ ਖੇਡਿਆ ਜਾਵੇਗਾ। ਬਾਕੀ ਚਾਰ ਮੈਚ 4, 7, 9 ਤੇ 11 ਜੁਲਾਈ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ, ਦੋਵੇਂ ਟੀਮਾਂ 14 ਜੁਲਾਈ ਤੋਂ ਬਰਮਿੰਘਮ ’ਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਖੇਡਣਗੀਆਂ, ਜਿਸ ਦਾ ਆਖਰੀ ਮੈਚ 19 ਜੁਲਾਈ ਨੂੰ ਲੰਡਨ ਦੇ ਲਾਰਡਜ਼ ’ਚ ਹੋਵੇਗਾ। ਇਸ ਦੌਰਾਨ, ਏਸ਼ੀਆਈ ਖੇਡਾਂ ਸਤੰਬਰ-ਅਕਤੂਬਰ ’ਚ ਜਾਪਾਨ ਵਿੱਚ ਹੋਣੀਆਂ ਹਨ, ਜਿੱਥੇ ਭਾਰਤ ਆਪਣੇ ਖਿਤਾਬ ਦਾ ਬਚਾਅ ਕਰੇਗਾ।

Read Also : Road Accident: ਤੇਜ਼ ਰਫ਼ਤਾਰ ਟਰੈਕਟਰ ਖੱਡ ’ਚ ਪਲਟਿਆ, ਡਰਾਈਵਰ ਦੀ ਮੌਤ

ਆਇਰਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵੈਭਵ ਸੂਰਯਵੰਸ਼ੀ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੂਣ ਚੱਕਰਵਰਤੀ, ਰਵਿ ਬਿਸ਼ਨੋਈ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ।

ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵੈਭਵ ਸੂਰਯਵੰਸ਼ੀ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵਿ ਬਿਸ਼ਨੋਈ, ਮੁਹੰਮਦ ਸਿਰਾਜ਼, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਤੇ ਪ੍ਰਿੰਸ ਯਾਦਵ।

ਏਸ਼ੀਆਈ ਖੇਡਾਂ ਲਈ ਭਾਰਤੀ ਟੀਮ : ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵੈਭਵ ਸੂਰਯਵੰਸ਼ੀ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ ਤੇ ਅਰਸ਼ਦੀਪ ਸਿੰਘ।

Tilak Varma: ਤਿਲਕ ਵਰਮਾ ਦੀ ਹੋਈ ਸਰਜਰੀ, ਨਿਊਜੀਲੈਂਡ ਸੀਰੀਜ਼ ਤੋਂ ਬਾਹਰ
ਟੀ20 ਵਿਸ਼ਵ ਕੱਪ ਦੀ ਟੀਮ ’ਚ ਵੀ ਕੀਤਾ ਗਿਆ ਹੈ ਸ਼ਾਮਲ

ਏਸ਼ੀਆ ਕੱਪ ਫਾਈਨਲ ’ਚ ਭਾਰਤੀ ਟੀਮ ਨੂੰ ਬਣਾਇਆ ਸੀ ਚੈਂਪੀਅਨ

Tilak Varma: ਸਪੋਰਟਸ ਡੈਸਕ। 2025 ਦੇ ਏਸ਼ੀਆ ਕੱਪ ਫਾਈਨਲ ’ਚ ਭਾਰਤ ਨੂੰ ਚੈਂਪੀਅਨ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਤਿਲਕ ਵਰਮਾ ਦੀ ਸਰਜਰੀ ਹੋਈ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ, ਤਿਲਕ 21 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਨਿਊਜ਼ੀਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ਤੋਂ ਬਾਹਰ ਹੋ ਗਏ ਹਨ। ਹਾਲਾਂਕਿ, ਬੀਸੀਸੀਆਈ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਤਿਲਕ ਨੇ ਏਸ਼ੀਆ ਕੱਪ ਫਾਈਨਲ ਵਿੱਚ ਸ਼ਾਨਦਾਰ ਅਜੇਤੂ 69 ਦੌੜਾਂ ਦੀ ਪਾਰੀ ਖੇਡੀ ਸੀ ਤੇ ਭਾਰਤ ਦੀ ਜਿੱਤ ’ਚ ਮੁੱਖ ਭੂਮਿਕਾ ਨਿਭਾਈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਦੀ ਸੱਟ ਨੂੰ ਭਾਰਤੀ ਟੀਮ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ’ਚ ਉਸਦੀ ਭਾਗੀਦਾਰੀ ਸ਼ੱਕੀ ਬਣੀ ਹੋਈ ਹੈ।

ਇਹ ਖਬਰ ਵੀ ਪੜ੍ਹੋ : Punjab News: ਅਸੀਂ ਵਿਕਾਸ ਦੇ ਮੁੱਦੇ ’ਤੇ ਮੰਗਾਂਗੇ 2027 ’ਚ ਵੋਟਾਂ, ਅਕਾਲੀ-ਕਾਂਗਰਸੀ ਮੰਗ ਰਹੇ ਮੌਕਾ : ਭਗਵੰਤ ਮਾਨ

ਟੈਸਟਿਕੂਲਰ ਟੋਰਸ਼ਨ ਸਮੱਸਿਆ | Tilak Varma

7 ਜਨਵਰੀ ਦੀ ਸਵੇਰ ਨੂੰ, ਰਾਜਕੋਟ ’ਚ ਨਾਸ਼ਤਾ ਕਰਨ ਤੋਂ ਬਾਅਦ, ਤਿਲਕ ਨੂੰ ਅਚਾਨਕ ਉਸਦੇ ਹੇਠਲੇ ਸਰੀਰ ਵਿੱਚ ਤੇਜ਼ ਦਰਦ ਹੋਇਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਜਾਂਚ ਤੇ ਸਰਜਰੀ ਹੋਈ। ਉਸ ਸਮੇਂ, ਤਿਲਕ ਵਿਜੇ ਹਜ਼ਾਰੇ ਟਰਾਫੀ ਲਈ ਹੈਦਰਾਬਾਦ ਟੀਮ ਨਾਲ ਰਾਜਕੋਟ ’ਚ ਸੀ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਰਦ ਮਹਿਸੂਸ ਹੋਣ ਤੋਂ ਬਾਅਦ ਉਸਨੂੰ ਤੁਰੰਤ ਗੋਕੁਲ ਹਸਪਤਾਲ ਲਿਜਾਇਆ ਗਿਆ। ਟੈਸਟਾਂ ਤੇ ਸਕੈਨਾਂ ਤੋਂ ਪਤਾ ਲੱਗਿਆ ਕਿ ਤਿਲਕ ਨੂੰ ਟੈਸਟੀਕੂਲਰ ਟੌਰਸ਼ਨ ਸੀ, ਜਿਸ ਕਾਰਨ ਅਚਾਨਕ, ਗੰਭੀਰ ਦਰਦ ਹੁੰਦਾ ਹੈ। ਡਾਕਟਰਾਂ ਨੇ ਬਿਨਾਂ ਦੇਰੀ ਕੀਤੇ ਸਰਜਰੀ ਦੀ ਸਿਫਾਰਸ਼ ਕੀਤੀ।

ਸਫਲ ਰਹੀ ਤਿਲਕ ਵਰਮਾ ਦੀ ਸਰਜਰੀ

ਅਸੀਂ ਆਪਣੇ ਮਾਹਰ ਡਾਕਟਰਾਂ ਨਾਲ ਸਲਾਹ ਕੀਤੀ, ਤੇ ਉਹ ਇਸ ਫੈਸਲੇ ਨਾਲ ਸਹਿਮਤ ਹੋਏ। ਤਿਲਕ ਦੀ ਸਰਜਰੀ ਸਫਲ ਰਹੀ, ਅਤੇ ਉਹ ਹੁਣ ਠੀਕ ਹੋ ਰਿਹਾ ਹੈ। ਉਸਨੇ ਅੱਗੇ ਕਿਹਾ ਕਿ ਮੈਡੀਕਲ ਪੈਨਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਤਿਲਕ ਦੀ ਰਿਕਵਰੀ ਤੇ ਖੇਤਰ ’ਚ ਸੰਭਾਵੀ ਵਾਪਸੀ ਬਾਰੇ ਜਾਣਕਾਰੀ ਜਿੰਨੀ ਜਲਦੀ ਹੋ ਸਕੇ ਸਾਂਝੀ ਕੀਤੀ ਜਾਵੇਗੀ।