Mitchell Starc - Sach Kahoon Punjabi

ICC Rankings: ਬੁਮਰਾਹ ਨੂੰ ਪਿੱਛੇ ਛੱਡ ਮਿਸ਼ੇਲ ਸਟਾਰਕ ਬਣੇ ਨੰਬਰ- 1 ਟੈਸਟ ਗੇਂਦਬਾਜ਼
ਸਪੋਰਟਸ ਡੈਸਕ। ICC Rankings: ਅਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਪਹਿਲੀ ਵਾਰ ਆਈਸੀਸੀ ਟੈਸਟ ਗੇਂਦਬਾਜ਼ੀ ਰੈਂਕਿੰਗ ’ਚ ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ। ਸਟਾਰਕ ਬੰਗਲਾਦੇਸ਼ ਵਿਰੁੱਧ ਮੈਕੇ ਟੈਸਟ ’ਚ 10 ਵਿਕਟਾਂ ਲੈਣ ਤੋਂ ਬਾਅਦ ਦੋ ਸਥਾਨਾਂ ਦੀ ਛਾਲ ਮਾਰ ਕੇ ਸਿਖਰਲੇ ਸਥਾਨ ’ਤੇ ਪਹੁੰਚ ਗਏ ਹਨ। ਉਸਦੇ 872 ਰੇਟਿੰਗ ਅੰਕ ਹਨ, ਜਦੋਂ ਕਿ ਬੁਮਰਾਹ 862 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਬੁਮਰਾਹ ਨੇ ਕੁੱਲ 697 ਦਿਨ ਨੰਬਰ ਇੱਕ ਸਥਾਨ ’ਤੇ ਬਿਤਾਏ ਹਨ। ਉਹ ਪਹਿਲੀ ਵਾਰ 7 ਫਰਵਰੀ, 2024 ਨੂੰ ਇਸ ਸਥਾਨ ’ਤੇ ਪਹੁੰਚੇ ਸਨ। ਹਾਲਾਂਕਿ, ਇਹ 697 ਦਿਨ ਲਗਾਤਾਰ ਸਮਾਂ ਨਹੀਂ ਹੈ। ਹੋਰ ਗੇਂਦਬਾਜ਼ਾਂ ਨੇ ਵੀ ਵਿਚਕਾਰ ਨੰਬਰ ਇੱਕ ਸਥਾਨ ’ਤੇ ਕਬਜ਼ਾ ਕੀਤਾ ਸੀ, ਇਸ ਲਈ ਇਹ ਅੰਕੜਾ ਬੁਮਰਾਹ ਦੇ ਵੱਖ-ਵੱਖ ਨੰਬਰ ਇੱਕ ਕਾਰਜਕਾਲਾਂ ਨੂੰ ਜੋੜ ਕੇ ਗਿਣਿਆ ਜਾਂਦਾ ਹੈ। ਇਹ ਆਈਸੀਸੀ ਟੈਸਟ ਰੈਂਕਿੰਗ ’ਚ ਕਿਸੇ ਭਾਰਤੀ ਗੇਂਦਬਾਜ਼ ਦਾ ਸਭ ਤੋਂ ਲੰਬਾ ਕਾਰਜਕਾਲ ਹੈ ਤੇ ਟੈਸਟ ਇਤਿਹਾਸ ’ਚ 14ਵਾਂ ਸਭ ਤੋਂ ਲੰਬਾ ਕਾਰਜਕਾਲ ਹੈ। ਬੁਮਰਾਹ ਨੇ ਇੰਗਲੈਂਡ ਵਿਰੁੱਧ 2024 ਦੇ ਵਿਸ਼ਾਖਾਪਟਨਮ ਟੈਸਟ ਵਿੱਚ ਨੌਂ ਵਿਕਟਾਂ ਲੈਣ ਤੋਂ ਬਾਅਦ ਪਹਿਲੀ ਵਾਰ ਸਿਖਰਲਾ ਸਥਾਨ ਹਾਸਲ ਕੀਤਾ ਸੀ। ਉਹ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਸਥਾਨ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਵੀ ਹਨ। ਇਸ ਦੌਰਾਨ, ਰਿਸ਼ਭ ਪੰਤ ਮੌਜੂਦਾ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਸੱਤਵੇਂ ਸਥਾਨ ’ਤੇ ਹੈ ਤੇ ਸ਼ੁਭਮਨ ਗਿੱਲ ਅੱਠਵੇਂ ਸਥਾਨ ’ਤੇ ਹੈ।

2025 ’ਚ 907 ਰੇਟਿੰਗ ਅੰਕਾਂ ’ਤੇ ਪਹੁੰੰਚੇ ਸਨ ਬੁਮਰਾਹ

2025 ’ਚ ਬੁਮਰਾਹ ਟੈਸਟ ਰੈਂਕਿੰਗ ’ਚ ਸਿਖਰ ’ਤੇ ਰਹੇ। ਜਨਵਰੀ 2025 ’ਚ ਅਸਟਰੇਲੀਆ ਵਿਰੁੱਧ ਮੈਲਬੌਰਨ ਟੈਸਟ ’ਚ ਨੌਂ ਵਿਕਟਾਂ ਲੈਣ ਤੋਂ ਬਾਅਦ, ਉਸਦੇ ਰੇਟਿੰਗ ਅੰਕ 907 ਤੱਕ ਪਹੁੰਚ ਗਏ ਸਨ। ਇਹ ਆਈਸੀਸੀ ਟੈਸਟ ਰੈਂਕਿੰਗ ’ਚ ਕਿਸੇ ਭਾਰਤੀ ਗੇਂਦਬਾਜ਼ ਦੁਆਰਾ ਸਭ ਤੋਂ ਵੱਧ ਰੇਟਿੰਗ ਸਕੋਰ ਸੀ।

ਇਹ ਵੀ ਪੜ੍ਹੋ : AAP Faridkot: ਫ਼ਰੀਦਕੋਟ ਹਲਕੇ ’ਚ ‘ਆਪ’ ਨੂੰ ਮਿਲਿਆ ਭਰਵਾਂ ਸਮਰਥਨ, ਵੱਖ-ਵੱਖ ਪਿੰਡਾਂ ਦੇ ਲੋਕ ਪਾਰਟੀ ’ਚ ਸ਼ਾਮਲ

ਜੂਨ 2026 ’ਚ ਹੈਨਰੀ ਨਾਲ ਨੰਬਰ 1 ’ਚ ਸ਼ਾਮਲ ਹੋਏ

2026 ’ਚ ਬੁਮਰਾਹ ਨੂੰ ਨਿਊਜ਼ੀਲੈਂਡ ਦੇ ਮੈਟ ਹੈਨਰੀ ਤੋਂ ਵੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਜੂਨ ’ਚ, ਹੈਨਰੀ ਨੇ ਬੁਮਰਾਹ ਨਾਲ ਨੰਬਰ 1 ਸਥਾਨ ਸਾਂਝਾ ਕਰਨ ਲਈ 11 ਵਿਕਟਾਂ ਲਈਆਂ। ਹਾਲਾਂਕਿ, ਬੁਮਰਾਹ ਨੇ ਉਦੋਂ ਤੋਂ ਸਿਖਰਲਾ ਸਥਾਨ ਮੁੜ ਪ੍ਰਾਪਤ ਕਰ ਲਿਆ ਸੀ।

ਬੁਮਰਾਹ ਦੀ ਗੈਰਹਾਜ਼ਰੀ ’ਚ ਸਟਾਰਕ ਦਾ ਪ੍ਰਦਰਸ਼ਨ ਰਿਹਾ ਵਧੀਆ

ਬਮਰਾਹ ਇਸ ਸਮੇਂ ਸ਼੍ਰੀਲੰਕਾ ਵਿਰੁੱਧ ਭਾਰਤ ਦੀ ਚੱਲ ਰਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ ’ਚ ਨਹੀਂ ਖੇਡ ਰਿਹਾ ਹੈ। ਉਸਦੀ ਗੈਰਹਾਜ਼ਰੀ ਵਿੱਚ, ਸਟਾਰਕ ਨੇ ਬੰਗਲਾਦੇਸ਼ ਵਿਰੁੱਧ 10 ਵਿਕਟਾਂ ਲੈ ਕੇ ਚੋਟੀ ਦੇ ਸਥਾਨ ’ਤੇ ਪਹੁੰਚ ਗਿਆ। ਸਟਾਰਕ ਨੇ ਪਹਿਲੀ ਪਾਰੀ ’ਚ 6 ਤੇ ਦੂਜੀ ’ਚ 4 ਵਿਕਟਾਂ ਲਈਆਂ। ਉਸਦੇ ਸ਼ਾਨਦਾਰ ਸਪੈਲ ਨੇ ਅਸਟਰੇਲੀਆ ਨੂੰ ਦੋਵਾਂ ਪਾਰੀਆਂ ’ਚ ਬੰਗਲਾਦੇਸ਼ ਨੂੰ 100 ਦੌੜਾਂ ਤੋਂ ਘੱਟ ’ਤੇ ਆਊਟ ਕਰਨ ’ਚ ਮਦਦ ਕੀਤੀ, ਜਿਸ ਨਾਲ ਮੈਕਕੇ ਟੈਸਟ ਇੱਕ ਪਾਰੀ ਤੇ 51 ਦੌੜਾਂ ਨਾਲ ਜਿੱਤਿਆ।

ਆਪਣੇ 15 ਸਾਲਾਂ ਦੇ ਕਰੀਅਰ ’ਚ ਪਹਿਲੀ ਵਾਰ ਨੰਬਰ 1

36 ਸਾਲਾ ਸਟਾਰਕ ਨੇ ਆਪਣੇ 15 ਸਾਲਾਂ ਦੇ ਅੰਤਰਰਾਸ਼ਟਰੀ ਕਰੀਅਰ ’ਚ ਪਹਿਲੀ ਵਾਰ ਟੈਸਟ ਗੇਂਦਬਾਜ਼ੀ ਰੈਂਕਿੰਗ ਵਿੱਚ ਨੰਬਰ 1 ਸਥਾਨ ਪ੍ਰਾਪਤ ਕੀਤਾ ਹੈ। ਉਹ ਆਪਣੇ ਜ਼ਿਆਦਾਤਰ ਕਰੀਅਰ ਲਈ ਚੋਟੀ ਦੇ 10 ’ਚ ਰਿਹਾ ਹੈ। ਟੈਸਟ ਰੈਂਕਿੰਗ ’ਚ ਉਸਦੀ ਪਿਛਲੀ ਸਭ ਤੋਂ ਵਧੀਆ ਸਥਿਤੀ ਨੰਬਰ 2 ਸੀ। ਉਹ ਪਿਛਲੇ ਸਾਲ ਦੇ ਅਖੀਰ ’ਚ ਐਸ਼ੇਜ਼ ਸੀਰੀਜ਼ ’ਚ ਇੰਗਲੈਂਡ ਵਿਰੁੱਧ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਚੋਟੀ ਦੇ 3 ’ਚ ਪਹੁੰਚ ਗਿਆ ਸੀ।

ਪੰਤ ਚੋਟੀ ਦੇ 10 ਬੱਲੇਬਾਜ਼ਾਂ ’ਚੋਂ ਸੱਤਵੇਂ ਸਥਾਨ ’ਤੇ

ਟੈਸਟ ਬੱਲੇਬਾਜ਼ੀ ਰੈਂਕਿੰਗ ਦੇ ਸਿਖਰਲੇ 4 ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਇੰਗਲੈਂਡ ਦਾ ਹੈਰੀ ਬਰੂਕ ਨੰਬਰ 1 ’ਤੇ ਹੈ, ਜੋ ਰੂਟ ਨੰਬਰ 2 ’ਤੇ ਹੈ। ਅਸਟਰੇਲੀਆ ਦਾ ਸਟੀਵ ਸਮਿਥ ਤੀਜੇ ’ਤੇ ਹੈ, ਤੇ ਟ੍ਰੈਵਿਸ ਹੈੱਡ ਚੌਥੇ ਸਥਾਨ ’ਤੇ ਹੈ। ਭਾਰਤ ਦੇ ਰਿਸ਼ਭ ਪੰਤ ਨੇ ਸਿਖਰਲੇ 10 ਵਿੱਚ ਸਭ ਤੋਂ ਵੱਡਾ ਵਾਧਾ ਕੀਤਾ ਹੈ। ਸ਼੍ਰੀਲੰਕਾ ਵਿਰੁੱਧ ਗਾਲੇ ਟੈਸਟ ਦੀ ਦੂਜੀ ਪਾਰੀ ’ਚ ਤੇਜ਼ ਅਰਧ ਸੈਂਕੜਾ ਲਗਾਉਣ ਤੋਂ ਬਾਅਦ, ਪੰਤ ਛੇ ਸਥਾਨ ਉੱਪਰ ਚੜ੍ਹ ਕੇ ਸੰਯੁਕਤ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜੋ ਅਸਟਰੇਲੀਆ ਦੇ ਮਾਰਨਸ ਲਾਬੂਸ਼ਾਨੇ ਨਾਲ ਸਾਂਝਾ ਸੱਤਵਾਂ ਸਥਾਨ ਹੈ।

Mitchell Starc T20 Retirement: ਮਿਸ਼ੇਲ ਸਟਾਰਕ ਦਾ ਟੀ20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ
2024 ’ਚ ਖੇਡਿਆ ਸੀ ਆਪਣਾ ਆਖਿਰੀ ਟੀ20 ਮੁਕਾਬਲਾ

2027 ਇੱਕਰੋਜ਼ਾ ਵਿਸ਼ਵ ਕੱਪ ਤੇ ਐਸ਼ੇਜ ’ਤੇ ਕਰਨਗੇ ਧਿਆਨ ਕੇਂਦਰਿਤ

ਸਪੋਰਟਸ ਡੈਸਕ। Mitchell Starc T20 Retirement: ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। 35 ਸਾਲਾ ਸਟਾਰਕ ਨੇ ਇਹ ਫੈਸਲਾ ਟੈਸਟ ਤੇ 2027 ’ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ’ਤੇ ਧਿਆਨ ਕੇਂਦਰਿਤ ਕਰਨ ਲਈ ਲਿਆ ਹੈ। ਉਸਨੇ 2024 ’ਚ ਵਿਸ਼ਵ ਕੱਪ ’ਚ ਆਪਣਾ ਆਖਰੀ ਟੀ-20 ਮੈਚ ਖੇਡਿਆ ਹੈ। Mitchell Starc T20 Retirement

ਇਹ ਖਬਰ ਵੀ ਪੜ੍ਹੋ : Bhakra Dam: ਖਤਰਾ ਪੈਦਾ ਕਰ ਸਕਦੈ ਭਾਖੜਾ ਡੈਮ! ਹਾਈ ਅਲਰਟ ’ਤੇ ਪੰਜਾਬ ਦੇ ਇਹ ਸ਼ਹਿਰ, ਪੜ੍ਹੋ ਪੂਰੀ ਰਿਪੋਰਟ

ਸਟਾਰਕ ਦਾ ਟੀ20 ਕਰੀਅਰ ਸ਼ਾਨਦਾਰ | Mitchell Starc T20 Retirement

ਸਟਾਰਕ ਨੇ 65 ਟੀ-20 ਅੰਤਰਰਾਸ਼ਟਰੀ ਮੈਚ ਖੇਡੇ, ਜਿਸ ’ਚ ਉਸਨੇ 79 ਵਿਕਟਾਂ ਲਈਆਂ। ਉਹ ਅਸਟਰੇਲੀਆ ਲਈ ਟੀ-20 ’ਚ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸਦਾ ਸਭ ਤੋਂ ਵਧੀਆ ਪ੍ਰਦਰਸ਼ਨ 2022 ’ਚ ਵੈਸਟਇੰਡੀਜ਼ ਵਿਰੁੱਧ ਸੀ (4 ਵਿਕਟਾਂ)। ਸਟਾਰਕ 2021 ’ਚ ਯੂਏਈ ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਅਸਟਰੇਲੀਆਈ ਟੀਮ ਦਾ ਹਿੱਸਾ ਸੀ। ਉਸਨੇ ਕਿਹਾ, ‘ਮੈਂ ਅਸਟਰੇਲੀਆ ਲਈ ਹਰ ਟੀ-20 ਮੈਚ ਦਾ ਆਨੰਦ ਮਾਣਿਆ, ਖਾਸ ਕਰਕੇ 2021 ਵਿਸ਼ਵ ਕੱਪ, ਨਾ ਸਿਰਫ਼ ਜਿੱਤ ਕਾਰਨ, ਸਗੋਂ ਉਸ ਮਹਾਨ ਟੀਮ ਤੇ ਉਸ ਸਮੇਂ ਦੌਰਾਨ ਹੋਏ ਮਜ਼ੇ ਕਾਰਨ।’

ਵਨਡੇ ਤੇ ਟੈਸਟ ਕ੍ਰਿਕੇਟ ’ਤੇ ਕਰਨਗੇ ਆਪਣਾ ਧਿਆਨ ਕੇਂਦਰਿਤ

ਸਟਾਰਕ ਨੇ ਕਿਹਾ ਕਿ ਟੈਸਟ ਕ੍ਰਿਕੇਟ ਹਮੇਸ਼ਾ ਹੀ ਮੇਰੀ ਪਹਿਲੀ ਤਰਜੀਹ ਰਹੀ ਹੈ। 2026 ’ਚ ਅਸਟਰੇਲੀਆ ਦਾ ਟੈਸਟ ਸ਼ਡਿਊਲ ਕਾਫ਼ੀ ਵਿਅਸਤ ਹੈ, ਜਿਸ ’ਚ ਬੰਗਲਾਦੇਸ਼ ਵਿਰੁੱਧ ਘਰੇਲੂ ਲੜੀ, ਦੱਖਣੀ ਅਫਰੀਕਾ ਦਾ ਦੌਰਾ, ਨਿਊਜ਼ੀਲੈਂਡ ਵਿਰੁੱਧ ਚਾਰ ਟੈਸਟ ਮੈਚਾਂ ਦੀ ਲੜੀ, ਜਨਵਰੀ 2027 ’ਚ ਭਾਰਤ ’ਚ ਪੰਜ ਟੈਸਟ ਮੈਚ, ਮੈਲਬੌਰਨ ’ਚ ਇੰਗਲੈਂਡ ਵਿਰੁੱਧ 150ਵੀਂ ਵਰ੍ਹੇਗੰਢ ਦਾ ਵਿਸ਼ੇਸ਼ ਟੈਸਟ ਤੇ ਫਿਰ 2027 ’ਚ ਇੰਗਲੈਂਡ ’ਚ ਐਸ਼ੇਜ਼ ਸੀਰੀਜ਼ ਸ਼ਾਮਲ ਹੈ। Mitchell Starc T20 Retirement

ਇਸ ਤੋਂ ਇਲਾਵਾ, ਅਕਤੂਬਰ-ਨਵੰਬਰ 2027 ’ਚ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ’ਚ ਇੱਕ ਵਨਡੇ ਵਿਸ਼ਵ ਕੱਪ ਹੋਵੇਗਾ, ਜਿਸ ’ਚ ਅਸਟਰੇਲੀਆ ਡਿਫੈਂਡਿੰਗ ਚੈਂਪੀਅਨ ਵਜੋਂ ਪ੍ਰਵੇਸ਼ ਕਰੇਗਾ। ਸਟਾਰਕ ਨੇ ਕਿਹਾ, ‘ਭਾਰਤ ’ਚ ਟੈਸਟ ਦੌਰੇ, ਐਸ਼ੇਜ਼ ਤੇ 2027 ਦੇ ਵਨਡੇ ਵਿਸ਼ਵ ਕੱਪ ਨੂੰ ਵੇਖਦੇ ਹੋਏ, ਇਹ ਫੈਸਲਾ ਮੈਨੂੰ ਇਨ੍ਹਾਂ ਵੱਡੇ ਟੂਰਨਾਮੈਂਟਾਂ ਲਈ ਤਾਜ਼ਾ ਤੇ ਫਿੱਟ ਰਹਿਣ ’ਚ ਮਦਦ ਕਰੇਗਾ। ਨਾਲ ਹੀ, ਇਸ ਨਾਲ ਨਵੀਂ ਗੇਂਦਬਾਜ਼ੀ ਇਕਾਈ ਨੂੰ ਅਗਲੇ ਟੀ-20 ਵਿਸ਼ਵ ਕੱਪ ਲਈ ਤਿਆਰੀ ਕਰਨ ਦਾ ਸਮਾਂ ਮਿਲੇਗਾ।’

ਚੋਣ ਕਮੇਟੀ ਦੇ ਚੇਅਰਮੈਨ ਨੇ ਸਟਾਰਕ ਦੀ ਕੀਤੀ ਪ੍ਰਸ਼ੰਸਾ | Mitchell Starc T20 Retirement

ਚੋਣ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਸਟਾਰਕ ਦੇ ਟੀ-20 ਕਰੀਅਰ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ, ਮਿਸ਼ੇਲ ਨੂੰ ਉਸਦੇ ਟੀ-20 ਕਰੀਅਰ ’ਤੇ ਮਾਣ ਹੋਣਾ ਚਾਹੀਦਾ ਹੈ। ਉਹ 2021 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਉਸਦੀ ਵਿਕਟ ਲੈਣ ਦੀ ਯੋਗਤਾ ਨੇ ਮੈਚ ਦਾ ਰੁਖ਼ ਕਈ ਵਾਰ ਬਦਲ ਦਿੱਤਾ। ਅਸੀਂ ਸਹੀ ਸਮੇਂ ’ਤੇ ਉਸਦੇ ਟੀ-20 ਕਰੀਅਰ ਨੂੰ ਸ਼ਰਧਾਂਜਲੀ ਦੇਵਾਂਗੇ, ਪਰ ਇਹ ਖੁਸ਼ੀ ਦੀ ਗੱਲ ਹੈ ਕਿ ਉਹ ਟੈਸਟ ਤੇ ਵਨਡੇ ਕ੍ਰਿਕੇਟ ’ਚ ਲੰਬੇ ਸਮੇਂ ਤੱਕ ਖੇਡਣਾ ਚਾਹੁੰਦਾ ਹੈ।

RCB vs GT: IPL ’ਚ ਬੈਂਗਲੁਰੂ vs ਗੁਜਰਾਤ, RCB ਹਾਰੀ ਤਾਂ ਪਲੇਆਫ ਦੀ ਦੌੜ ’ਚੋਂ ਹੋਵੇਗੀ ਬਾਹਰ
ਗੁਜਰਾਤ ਨੂੰ ਵੀ ਪਲੇਆਫ ਦੀਆਂ ਉਮੀਦਾਂ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ | RCB vs GT

ਪਿਛਲੇ ਮੁਕਾਬਲੇ ’ਚ ਆਰਸੀਬੀ ਨੇ ਹਾਸਲ ਕੀਤੀ ਸੀ ਸ਼ਾਨਦਾਰ ਜਿੱਤ

ਵਿਲ ਜੈਕਸ ਨੇ ਜੜਿਆ ਸੀ ਤੂਫਾਨੀ ਸੈਂਕੜਾ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 17ਵਾਂ ਸੀਜ਼ਨ ਚੱਲ ਰਿਹਾ ਹੈ। ਜਿਸ ਦਾ ਅੱਜ 52ਵਾਂ ਮੁਕਾਬਲਾ ਰਾਇਲ ਚੈਂਲੇਜਰਸ ਬੈਂਗਲੁਰੂ ਤੇ ਗੁਜਰਾਤ ਟਾਇੰਟਸ ਵਿਚਕਾਰ ਹੋਵੇਗਾ। ਇਹ ਮੁਕਾਬਲਾ ਬੈਂਗਲੁਰੂ ਦੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ’ਚ ਹੋਵੇਗਾ। ਮੈਚ ਸ਼ਾਮ ਨੂੰ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾਂ ਪਹਿਲਾਂ ਭਾਵ 7 ਵਜੇ ਹੋਵੇਗਾ। ਦੱਸ ਦੇਈਏ ਕਿ ਇਸ ਆਈਪੀਐੱਲ ਦਾ 17ਵਾਂ ਸੀਜ਼ਨ ਆਰਸੀਬੀ ਲਈ ਕਾਫੀ ਖਰਾਬ ਰਿਹਾ ਹੈ। ਉਹ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ। (RCB vs GT)

ਇਹ ਵੀ ਪੜ੍ਹੋ : Arvinder Singh Lovely: ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਸ਼ਾਮਲ

ਜੇਕਰ ਆਰਸੀਬੀ ਅੱਜ ਵਾਲਾ ਮੈਚ ਹਾਰਦੀ ਹੈ ਤਾਂ ਉਹ ਪਲੇਆਫ ਦੀ ਦੌੜ ਤੋਂ ਬਿਲਕੁਲ ਬਾਹਰ ਹੋ ਜਾਵੇਗੀ। ਉੱਧਰ ਗੁਜਰਾਤ ਟਾਈਂਟਸ ਨੇ ਵੀ ਆਪਣੇ ਪਿਛਲੇ ਕੁਝ ਮੁਕਾਬਲੇ ਗੁਆਏ ਹਨ, ਉਸ ਨੂੰ ਵੀ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਇਹ ਵਾਲੇ ਮੈਚ ’ਚ ਜਿੱਤ ਜ਼ਰੂਰੀ ਹੈ। ਪਿਛਲੇ ਮੈਚ ’ਚ ਬੈਂਗਲੁਰੂ ਨੇ ਗੁਜਰਾਤ ਟਾਈਂਟਸ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਜਿਸ ਵਿੱਚ ਬੈਂਗਲੁਰੂ ਦੇ ਬੱਲੇਬਾਜ਼ ਵਿਲ ਜੈਕਸ ਦਾ ਤੂਫਾਨੀ ਸੈਂਕੜਾ ਵੀ ਸ਼ਾਮਲ ਰਿਹਾ ਸੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਖੇਡੀ ਸੀ। (RCB vs GT)

RCB ਪਿਛਲੇ 2 ਮੈਚ ਲਗਾਤਾਰ ਜਿੱਤੀ ਹੈ, ਵਿਦੇਸ਼ੀ ਖਿਡਾਰੀਆਂ ਦੀ ਫਾਰਮ ਆਈ ਵਾਪਸ | RCB vs GT

ਆਰਸੀਬੀ ਇਸ ਮੈਚ ’ਚ ਕੁਝ ਲੈਅ ਨਾਲ ਉੱਤਰੇਗੀ। ਆਰਸੀਬੀ ਨੇ ਆਪਣੇ ਪਿਛਲੇ ਦੋ ਮੁਕਾਬਲਿਆਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਵਿਲ ਜੈਕਸ ਤੇ ਕੈਮਰਨ ਗ੍ਰੀਨ ਵਰਗੇ ਖਿਡਾਰੀਆਂ ਦੀ ਫਾਰਮ ਵਾਪਸ ਆਉਣ ਕਰਕੇ ਟੀਮ ਦੀ ਮਨੋਬਲ ਵਧਿਆ ਹੈ। ਪਰ ਆਰਸੀਬੀ ਟੀਮ ਦੀ ਗੇਂਦਬਾਜ਼ੀ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੇਂਦਬਾਜ਼ਾਂ ਨੇ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਪਣੀ ਫਾਰਮ ’ਚ ਨਹੀਂ ਹਨ, ਟੀਮ ਨੂੰ ਇਸ ਸੀਜ਼ਨ ’ਚ ਆਪਣੀ ਜੇਕਰ ਪਲੇਆਫ ’ਚ ਪਹੁੰਚਣਾ ਹੈ ਤਾਂ ਗੇਂਦਬਾਜ਼ੀ ਚੰਗੀ ਕਰਨੀ ਹੋਵੇਗੀ। (RCB vs GT)

ਗੁਜਰਾਤ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦੀ ਜ਼ਰੂਰਤ | RCB vs GT

ਉੱਧਰ ਜੇਕਰ ਗੁਜਰਾਤ ਦੀ ਗੱਲ ਕੀਤੀ ਜਾਵੇੇ ਤਾਂ ਗੁਜਰਾਤ ਦੇ ਸਿਖਰਲੇ ਬੱਲੇਬਾਜ਼ ਤਾਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ, ਗੁਜਰਾਤ ਨੂੰ ਦਿੱਲੀ ਤੇ ਬੈਂਗਲੁਰੂ ਖਿਲਾਫ ਪਿਛਲੇ ਦੋ ਮੁਕਾਬਲਿਆਂ ’ਚ ਹਾਰ ਦਾ ਸਾਮਹਣਾ ਕਰਨਾ ਪਿਆ ਹੈ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦੇ ਸਾਈ ਸੁਦਰਸ਼ਨ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਪਣਾ ਪ੍ਰਦਰਸ਼ਨ ਵੱਲ ਧਿਆਨ ਦੇਣਾ ਹੋਵੇਗਾ। ਗੇਂਦਬਾਜ਼ੀ ’ਚ ਸਟਾਰ ਗੇਂਦਬਾਜ਼ ਰਾਸ਼ਿਦ ਖਾਨ ਨੂੰ ਵੀ ਆਪਣੀ ਖੇਡ ’ਚ ਸੁਧਾਰ ਦੀ ਜ਼ਰੂਰਤ ਹੈ। ਉਹ 10 ਮੈਚਾਂ ’ਚ ਸਿਰਫ 8 ਹੀ ਵਿਕਟਾਂ ਲੈ ਸਕੇ ਹਨ। (RCB vs GT)

ਮੌਸਮ ਸਬੰਧੀ ਜਾਣਕਾਰੀ | RCB vs GT

ਜੇਕਰ ਬੈਂਗਲੁਰੂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ’ਚ ਮੌਸਮ ਕਾਫੀ ਗਰਮ ਹੈ। ਮੀਂਹ ਦੇ ਕੋਈ ਸੰਕੇਤ ਨਹੀਂ ਹੈ। ਸ਼ਨਿੱਚਰਵਾਰ ਸ਼ਾਮ ਨੂੰ ਮੌਸਮ ਦੀ ਸਥਿਤੀ 28 ਡਿਗਰੀ ਕੋਲ ਰਹੇਗੀ। ਮੌਸਮ ਸਾਫ ਰਹੇਗਾ ਤੇ ਨਮੀ ਲਗਭਗ 35 ਫੀਸਦੀ ਦੀ ਹੈ। (RCB vs GT)

ਪਿੱਚ ਰਿਪੋਰਟ | RCB vs GT

ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਜ਼ਿਆਦਾਤਰ ਬੱਲੇਬਾਜ਼ੀ ਲਈ ਫਿੱਟ ਮੰਨੀ ਜਾਂਦੀ ਹੈ। ਇਸ ਪਿੱਚ ’ਤੇ ਵੱਡੇ ਸਕੋਰ ਦੀ ਕਾਫੀ ਸੰਭਾਵਨਾ ਹੋ ਸਕਦੀ ਹੈ। ਜੇਕਰ ਜਿਹੜੀ ਵੀ ਟੀਮ ਪਹਿਲਾਂ ਟਾਸ ਜਿੱਤਦੀ ਹੈ ਤਾਂ ਉਹ ਪਹਿਲਾਂ ਬੱਲੇਬਾਜ਼ੀ ਹੀ ਕਰੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | RCB vs GT

ਆਰਸੀਬੀ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜ਼ਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ ਤੇ ਯਸ਼ ਦਿਆਲ। (RCB vs GT)

ਇੰਮਪੈਕਟ ਪਲੇਅਰ : ਅਨੁਜ ਰਾਵਤ, ਮਹੀਪਾਲ ਲਮੌਰ। | RCB vs GT

ਗੁਜਰਾਤ ਟਾਈਂਟਸ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਸ਼ਾਹਰੁੱਖ ਖਾਨ, ਰਾਹੁਲ ਤਿਵਾਤੀਆ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਸਾਈ ਕਿਸ਼ੋਰ, ਨੂਰ ਅਹਿਮਦ ਤੇ ਮੋਹਿਤ ਸ਼ਰਮਾ। (RCB vs GT)

ਪ੍ਰਭਾਵੀ ਖਿਡਾਰੀ : ਉਮੇਸ਼ ਯਾਦਵ, ਦਰਸ਼ਨ ਨਲਕੰਦੇ। | RCB vs GT