Release - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਟ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਅਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਾਵੇ ਤਾਂ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਇਨਸਾਨੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ, ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਕੇਵਲ ਇਨਸਾਨ ਨਹੀਂ, ਸਗੋਂ ਬਹੁਤ ਸਾਰੇ ਧਰਮ ਇਸ ਨਾਲ ਜੁੜੇ ਹੋਏ ਹਨ। (Saint Dr MSG)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਹੈ ਅਥਾਹ ਪਰਮਾਨੰਦ : Saint Dr MSG
ਧਰਮ ਕਹਿੰਦਾ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਕੰਮ-ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ  ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮ ਕਹਿੰਦੇ ਹਨ ਕਿ ਸਵੇਰੇ-ਸਵੇਰੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ। (Saint Dr MSG)
ਪਰ ਕੋਈ-ਕੋਈ ਹੁੰਦਾ ਹੈ ਜੋ ਅਜਿਹਾ ਕਰਦਾ ਹੈ। ਜ਼ਿਆਦਾਤਰ ਤਾਂ ਉਦੋਂ ਯਾਦ ਕਰਦੇ ਹਨ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ। ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਸ਼ਹਿਦ ਵਰਗਾ ਲੱਗਣ ਲੱਗਦਾ ਹੈ। ਜਦੋਂ ਬੱਚਾ ਬਿਮਾਰ ਹੋਵੇ ਅਤੇ ਡਾਕਟਰ ਕਹਿ ਦੇਵੇ ਕਿ ਇਹ ਬਿਮਾਰੀ ਲਾਇਲਾਜ ਹੈ, ਉਦੋਂ ਮਾਲਕ ਬਹੁਤ ਮਿੱਠਾ ਲੱਗਦਾ ਹੈ। ਕੋਈ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਉਸ ਸਮੇਂ ਉਹ ਮਾਲਕ ਨੂੰ ਕਹਿੰਦਾ ਹੈ ਕਿ ਹੇ ਭਗਵਾਨ! ਥੋੜ੍ਹਾ ਜਿਹਾ ਧੱਕਾ ਲਾ ਦੇਣਾ, ਤੇਰਾ ਕੀ ਜਾਵੇਗਾ। (Saint Dr MSG)
ਮੇਰਾ ਰੁਜ਼ਗਾਰ ਬਣ ਜਾਵੇਗਾ ਤੇ ਬਦਲੇ ‘ਚ ਤੈਨੂੰ ਪ੍ਰਸ਼ਾਦ ਖਵਾਵਾਂਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੌਕਰੀ ਚਾਹੁੰਦਾ ਹੈ। 10 ਹਜ਼ਾਰ ਰੁਪਏ ਮਹੀਨਾ ਅਤੇ ਪ੍ਰਸ਼ਾਦ ਖਵਾਉਂਦਾ ਹੈ ਸਵਾ 25 ਰੁਪਏ ਦਾ। ਸਵਾ 25 ‘ਚ ਵੀ ਸਵਾ ਮਾਲਕ ਦਾ ਅਤੇ 25 ਦਾ ਖੁਦ ਖਾ ਜਾਂਦੇ ਹਨ। ਇਹ ਕੁਰੀਤੀ ਹੈ ਕਿਉਂਕਿ ਭਗਵਾਨ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ। ਕੀ ਭਗਵਾਨ ਜੀ ਕਦੇ ਕਿਸੇ ਦੇ ਘਰ ਮੰਗਣ ਆਉਂਦੇ ਹਨ ਕਿ ਮੈਨੂੰ ਪ੍ਰਸ਼ਾਦ ਦਿਓ? ਨਹੀਂ, ਕਦੇ ਨਹੀਂ ਆਉਂਦਾ। ਭਾਈ ਜੋ ਤਹਾਨੂੰ 10 ਹਜ਼ਾਰ ਦੀ ਨੌਕਰੀ ਦਿਵਾ ਸਕਦਾ ਹੈ ਕੀ ਉਹ ਆਪਣੇ ਲਈ ਹਲਵਾਈ ਦੀ ਦੁਕਾਨ ‘ਤੇ ਜਾ ਕੇ ਤਾਜ਼ਾ-ਤਾਜ਼ਾ ਮਠਿਆਈ ਨਹੀਂ ਖਾ ਸਕਦਾ। (Saint Dr MSG)
ਗ੍ਰਿਫ਼ਤਾਰ ਕਿਸਾਨ ਆਗੂ ਨੂੰ ਛੁਡਵਾਉਣ ਲਈ ਕਿਸਾਨਾਂ ਦਿੱਤਾ ਬੈਂਕ ਮੂਹਰੇ ਧਰਨਾ
ਸੁਰਿੰਦਰ ਸਿੰਘ/ਧੂਰੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵੱਲੋਂ ਪਿੰਡ ਜਹਾਂਗੀਰ ਦੇ ਕਿਸਾਨ ਦਰਸ਼ਨ ਸਿੰਘ ਪੁੱਤਰ ਬੀਰ ਸਿੰਘ ਨੂੰ ਜੇਲ੍ਹ ਵਿੱਚੋਂ ਬਾਹਰ ਕਢਵਾਉਣ ਲਈ ਬੈਂਕ ਆਫ ਇੰਡੀਆ ਧੂਰੀ ਮੂਹਰੇ ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਧਰਨੇ ਵਿਚ ਜ਼ਿਲ੍ਹਾ ਵਿੱਤ ਸਕੱਤਰ ਕਿਰਪਾਲ ਸਿੰਘ ਧੂਰੀ ਵਿਸ਼ੇਸ਼ ਤੌਰ ‘ਤੇ ਪਹੁੰਚੇਬੁਲਾਰਿਆਂ ਨੇ ਕਿਹਾ ਕਿ ਜਦੋਂ ਦਰਸ਼ਨ ਸਿੰਘ ਨੇ ਬੈਂਕ ਤੋਂ ਲੋਨ ਲਿਆ ਸੀ ।
ਤਾਂ ਪੰਦਰਾਂ ਲੱਖ ਰੁਪਏ ਦਾ ਲੋਨ ਲੈਣ ਵੇਲੇ ਜ਼ਮੀਨ ਪਲੱਸ ਕਰਨ ਦੇ ਨਾਲ-ਨਾਲ ਖਾਲੀ ਚੈੱਕ ਵੀ ਲੈਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਗੈਰ-ਕਾਨੂੰਨੀ ਹੈ ਜਦੋਂ ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੈਂਕ ਦੀ ਕਿਸ਼ਤ ਨਹੀਂ ਭਰ ਸਕਿਆ ਤਾਂ ਬੈਂਕ ਅਧਿਕਾਰੀਆਂ ਨੇ ਚੈੱਕ ਕੋਰਟ ਵਿੱਚ ਲਾ ਦਿੱਤਾ ਤੇ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋਣ ‘ਤੇ ਕੋਰਟ ਰਾਹੀਂ ਦਰਸ਼ਨ ਸਿੰਘ ਨੂੰ ਤਕਰੀਬਨ 28/29 ਦਿਨ ਪਹਿਲਾਂ ਪੁਲਿਸ ਨੇ ਘਰੋਂ ਫੜ ਕੇ ਮਲੇਰਕੋਟਲੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਪਹਿਲਾਂ ਮੋਦੀ ਸਰਕਾਰ ਨੇ ਨੋਟਬੰਦੀ ਕਰ ਦਿੱਤੀ।
ਤਾਂ ਕਿਸਾਨ ਦਾ ਆਰਥਿਕ ਸਿਸਟਮ ਹਿੱਲ ਗਿਆ ਅਤੇ ਪੰਜ ਵਿੱਘੇ ਜ਼ਮੀਨ ਵੇਚਣੀ ਪਈ ਅਤੇ ਕੁੱਝ ਵਿਸਵੇ ਜ਼ਮੀਨ ‘ਚੋਂ ਪਲਾਟ ਕੱਟ ਕੇ ਵੇਚਣੇ ਪਏ, ਟਰੈਕਟਰ ਵੀ ਵੇਚਣਾ ਪਿਆ ਫਿਰ ਕੈਪਟਨ ਸਰਕਾਰ ਨੇ ਕਰਜਾ ਖਤਮ ਕਰਨ ਦੀ ਸਹੁੰ ਖਾਧੀ ਪਰ ਉਲਟਾ ਕਰਜਾ ਤਾਂ ਕੀ ਖਤਮ ਕਰਨਾ ਸੀ ਕਿਸਾਨਾਂ ਦੀਆਂ ਕੁਰਕੀਆਂ ਅਤੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਸ ਕਰਕੇ ਖੁਦਕੁਸ਼ੀਆਂ ਵਿੱਚ ਵਾਧਾ ਹੋ ਰਿਹਾ ਹੈ ਇਸ ਧਰਨੇ ਨੂੰ ਬਲਾਕ ਖਜਾਨਚੀ ਬਲਵਿੰਦਰ ਸਿੰਘ ਪੇਧਨੀ ਕਲਾਂ, ਬਲਾਕ ਆਗੂ ਰਾਮ ਸਿੰਘ ਕੱਕੜਵਾਲ, ਬਲਾਕ ਆਗੂ ਦਰਸ਼ਨ ਸਿੰਘ ਕਿਲਾ ਹਕੀਮਾ, ਧੰਨਾ ਸਿੰਘ ਚੰਗਾਲ, ਜ਼ਿਲ੍ਹਾ ਆਗੂ ਹਰਪਾਲ ਸਿੰਘ ਪੇਧਨੀ ਕਲਾਂ, ਮਹਿੰਦਰ ਸਿੰਘ ਭਸੌੜ, ਬਾਬੂ ਸਿੰਘ ਮੂਲੋਵਾਲ, ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਧਿਆਪਕਾਂ ਦੀ ਰਿਹਾਈ ਮੰਗਣ ਆਏ ਬੇਰੁਜ਼ਗਾਰਾਂ ਦੀ ਪੁਲਿਸ ਵੱਲੋਂ ਖਿੱਚ-ਧੂਹ
ਬਠਿੰਡਾ (ਅਸ਼ੋਕ ਵਰਮਾ)। ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਆਪਣੇ ਸਾਥੀ ਅਧਿਆਪਕਾਂ ਨੂੰ ਰਿਹਾਅ ਕਰਨ ਦੀ ਮੰਗ ਕਰਨ ਆਏ ਅਧਿਆਪਕਾਂ ਦੀ ਅੱਜ ਬਠਿੰਡਾ ਪੁਲਿਸ ਨੇ ਖਿੱਚ-ਧੂਹ ਕੀਤੀ ਅਤੇ ਪੁਤਲਾ ਖੋਹ ਲਿਆ ਪੁਲਿਸ ਦੀ ਇਸ ਕਾਰਵਾਈ ਤੋਂ ਬੇਰੁਜ਼ਗਾਰ ਪੁਲਿਸ ਮੁਲਾਜ਼ਮਾਂ ਨਾਲ ਭਿੜ ਗਏ ਅਤੇ ਪੁਤਲਾ ਖੋਹਣ ‘ਚ ਸਫ਼ਲਤਾ ਹਾਸਲ ਕਰ ਲਈ ਇਸ ਦੌਰਾਨ ਪੁਲਿਸ ਨੇ ਕਈ ਬੇਰੁਜ਼ਗਾਰਾਂ ਨੂੰ ਕਾਬੂ ਕਰਨ ਲਈ ਧੱਕਾ-ਮੁੱਕੀ ਵੀ ਕੀਤੀ ਪ੍ਰੰਤੂ ਅਧਿਆਪਕਾਂ ਨੇ ਪੁਤਲਾ ਸਾੜਕੇ ਹੀ ਦਮ ਲਿਆ ਬੇਰੁਜਗਾਰ ਅਧਿਆਪਕ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਘਿਰਾਓ ਕਰਕੇ ਪੁਤਲਾ ਸਾੜਨ ਲਈ ਆਏ ਸਨ। (Bathinda News)
ਇਸ ਮੌਕੇ ਬੇਰੁਜ਼ਗਾਰ ਬੀਐਡ ਅਧਿਆਪਕਾਂ ਨੇ ਸੜਕ ‘ਤੇ ਧਰਨਾ ਲਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਦੌਰਾਨ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਵਾਅਦੇ ਮੁਤਾਬਕ ਭਰਤੀ ਨਾ ਕੀਤੀ ਅਤੇ ਉਨ੍ਹਾਂ ਦੇ ਖਰੜ ਪੁਲਿਸ ਵੱਲੋਂ ਜੇਲ੍ਹਾਂ ‘ਚ ਡੱਕੇ ਬੇਰੁਜ਼ਗਾਰ ਅਧਿਆਪਕ ਤੁਰੰਤ ਬਿਨਾਂ ਸ਼ਰਤ ਰਿਹਾ ਨਾ ਕੀਤੇ ਤਾਂ ਉਹ ਸੰਘਰਸ਼ ਨੂੰ ਹੋਰ ਵੀ ਭਖਾ ਦੇਣਗੇ ਇਸ ਤੋਂ ਪਹਿਲਾਂ ਅੱਜ ਬੇਰੁਜ਼ਗਾਰ ਅਧਿਆਪਕਾਂ ਨੇ ਟੀਚਰਜ਼ ਹੋਮ ‘ਚ ਇਕੱਠ ਕੀਤਾ।
ਜਿੱਥੇ ਅਧਿਆਪਕ ਆਗੂਆਂ ਨੇ ਸਰਕਾਰ ਦੀ ਨੀਤੀ ਤੇ ਨੀਅਤ ਸਬੰਧੀ ਲੰਮਾ ਸਮਾਂ ਵਿਚਾਰਾਂ ਕੀਤੀਆਂ ਜਿਲ੍ਹਾ ਪ੍ਰਧਾਨ ਯੁੱਧਜੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਖਰੜ ਵਿਖੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀਐੱਡ ਅਧਿਆਪਕਾ ਪੂਨਮ ਰਾਣੀ ਅਤੇ ਕਰੀਬ ਇੱਕ ਦਰਜ਼ਨ ਹੋਰ ਸਾਥੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹੈ ਉਨ੍ਹਾਂ ਆਖਿਆ ਕਿ ਉਹ ਸਿੱਖਿਆ ਮੰਤਰੀ ਦੇ ਲਾਰਿਆਂ ਦਾ ਦਰਦ ਹੰਢਾ ਚੁੱਕੇ ਹਨ ਇਸ ਲਈ ਹੁਣ ਉਹ ਭਰਤੀ ਤੋਂ ਘੱਟ ਕੋਈ ਵੀ ਗੱਲ ਪ੍ਰਵਾਨ ਨਹੀਂ ਕਰਨ ਦੇ ਰੌਂਅ ‘ਚ ਨਹੀਂ ਹਨ। (Bathinda News)
ਜਿਲ੍ਹਾ ਕਮੇਟੀ ਆਗੂ ਤੇਜਿੰਦਰ ਮਾਨਵਾਲਾ ਨੇ ਕਿਹਾ ਕਿ ਇਸ ਵਰਤਾਰੇ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਆਪਣਾ ਵਾਅਦਾ ਤਾਂ ਪੂਰਾ ਤਾਂ ਕੀ ਕਰਨਾ ਸੀ ਬਲਕਿ ਦਾ ਹੱਕ ਮੰਗਦੇ ਨੌਜਵਾਨ ਡੰਡੇ ਦੇ ਜੋਰ ‘ਤੇ ਦਬਾਏ ਜਾ ਰਹੇ ਹਨ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਲਈ ਸੰਘਰਸ਼ ਹਰ ਕਿਸੇ ਦਾ ਜਮਹੂਰੀ ਹੱਕ ਹੈ, ਜਿਸ ਨੂੰ ਖੋਹਿਆ ਨਹੀਂ ਜਾ ਸਕਦਾ,  ਇਸ ਲਈ ਉਹ ਸੜਕਾਂ ‘ਤੇ ਉੱਤਰਦੇ ਰਹਿਣਗੇ। (Bathinda News)
ਇਹ ਵੀ ਪੜ੍ਹੋ : IND Vs AUS 2nd ODI : ਅਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਸਿੱਖਿਆ ਮੰਤਰੀ ਨੇ ਸੰਗਰੂਰ ਵਿਖੇ ਬੇਰੁਜ਼ਗਾਰ ਅਧਿਆਪਕਾਂ ਦੇ ਧਰਨੇ ਦੌਰਾਨ 7 ਸਤੰਬਰ ਤੱਕ ਸਾਰੀਆਂ ਮੰਗਾਂ ਦਾ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ ਸੀ, ਪ੍ਰੰਤੂ ਹਾਲੇ ਵੀ ਨਵੀਂ ਭਰਤੀ ਸਬੰਧੀ ਕੋਈ ਕੋਈ ਪ੍ਰਕਿਰਿਆ ਸ਼ੁਰੂ ਹੋਣ ਦੀ ਜਾਣਕਾਰੀ ਨਹੀਂ ਮਿਲ ਰਹੀ ਹੈ ਅੱਜ ਦੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਈਈਵੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਨੇ ਵੀ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਅਤੇ ਜ਼ਰੂਰਤ ਪੈਣ ‘ਤੇ ਉਨ੍ਹਾਂ ਦੇ ਨਾਲ ਸਰਕਾਰ ਖਿਲਾਫ ਲੜਾਈ ‘ਚ ਕੁੱਦਣ ਦਾ ਐਲਾਨ ਕੀਤਾ। (Bathinda News)
ਇਹ ਵੀ ਪੜ੍ਹੋ : ‘ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’
ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਪੱਕੇ ਮੋਰਚੇ ਅੱਜ ਤੋਂ ਬੇਰੁਜ਼ਗਾਰ ਅਧਿਆਪਕ ਆਗੂ ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਜੱਥੇਬੰਦੀ ਨੇ ਅੱਜ ਜ਼ਿਲ੍ਹਾ ਪੱਧਰ ‘ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਮੁਜ਼ਾਹਰੇ ਕਰਕੇ ਅਧਿਆਪਕਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਅਤੇ ਦੇਰ ਸ਼ਾਮ ਤੋਂ ਸੰਗਰੂਰ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਅਤੇ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵਿਚਕਾਰ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮੰਗਾਂ ਪ੍ਰਤੀ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਪੱਕੇ ਮੋਰਚੇ ਨੂੰ ਜਾਰੀ ਰੱਖਦੇ ਹੋਏ 15 ਸਤੰਬਰ ਨੂੰ ਸੰਗਰੂਰ ਵਿਖੇ ਕਿਸਾਨਾਂ, ਮਜ਼ਦੂਰਾਂ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਰੋਸ-ਮੁਜ਼ਾਹਰਾ ਕੀਤਾ ਜਾਵੇਗਾ।
ਲੁਧਿਆਣਾ : ‘ਸਵਾਈਨ ਫਲੂ’। ਇਸ ਬੀਮਾਰੀ ਦਾ ਸ਼ਹਿਰ ‘ਚ ਇੰਨਾ ਕਹਿਰ ਹੋ ਗਿਆ ਹੈ, ਜਿਸ ਦੇ ਕਾਰਨ ਸਿਹਤ ਵਿਭਾਗ ਨੇ ਜ਼ਿਲੇ ਦੇ ਸਰਕਾਰੀ ਹਸਪਤਾਲਾਂ ‘ਚ ਅਲਰਟ ਜਾਰੀ ਕਰ ਦਿੱਤਾ ਹੈ, ਵਿਭਾਗ ਨੇ ਜ਼ਿਲੇ ਦੇ ਸਾਰੀ ਸਿਹਤ ਕੇਂਦਰਾਂ ‘ਚ ‘ਸਵਾਈਨ ਫਲ’ ਕਾਰਨਰ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਜਾਰੀ ਕੀਤੇ ਹੋਏ ਹਨ। ਇਸ ਦੀ ਜਾਣਕਾਰੀ ਸਿਵਲ ਸਰਜਨ ਪਰਮਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਕਿਹਾ ਕਿ ‘ਸਵਾਈਨ ਫਲੂ’ ਦੇ ਜ਼ਿਆਦਾਤਰ ਮਾਮਲੇ ਜਨਵਰੀ ਤੋਂ ਫਰਵਰੀ ‘ਚ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2019 ‘ਚ ਅਜੇ ਤੱਕ 14 ਮਰੀਜ਼ਾਂ ਦੀ ਮੌਤ ‘ਸਵਾਈਨ ਫਲੂ’ ਕਾਰਨ ਹੋ ਚੁੱਕੀ ਹੈ ਅਤੇ 64 ਦੇ ਕਰੀਬ ਮਰੀਜ਼ ਹਸਪਤਾਲਾਂ ‘ਚ ਭਰਤੀ ਹਨ। ਸਰਕਾਰੀ ਹਸਪਤਾਲਾਂ ‘ਚ ਇਸ ਬੀਮਾਰੀ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਇਸ ਬੀਮਾਰੀ ਦੇ ਬਚਾਅ ਦੀ ਜਾਣਕਾਰੀ ਦੇਣ ਲਈ ਕੈਂਪ ਵੀ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਵਾਈਨ ਫਲ’ ਤੋਂ ਬਚਣ ਲਈ ਵਾਰ-ਵਾਰ ਆਪਣੇ ਹੱਥ ਧੋਣੇ ਅਤੇ ਖਾਂਸੀ ਵਾਲੇ ਮਰੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਜਣ ਕੁਮਾਰ ਖਿਲਾਫ਼ ਪੇਸ਼ਗੀ ਵਾਰੰਟ ਜਾਰੀ
ਚੰਡੀਗੜ੍ਹ। ਦਿੱਲੀ ਦੀ ਅਦਾਲਤ ਨੇ 1984 ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਦੋਸ਼ੀ ਤੇ ਸਾਬਕਾ ਕਾਂਗਰਸ ਲੀਡਰ ਸੱਜਣ ਕੁਮਾਰ ਖਿਲਾਫ਼ 28 ਜਨਵਰੀ ਲਈ ਪੇਸ਼ਗੀ ਵਾਰੰਟ ਜਾਰੀ ਕੀਤਾ ਹੈ। ਜ਼ਿਲ੍ਹਾ ਜੱਜ ਪੂਨਮ ਏ ਬਾਂਬਾ ਨੇ ਤਿਹਾੜ ਜੇਲ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਸੱਜਣ ਕੁਮਾਰ ਨੂੰ ਪੇਸ਼ ਨਾ ਸਕਣ ਮਗਰੋਂ ਵਾਰੰਟ ਜਾਰੀ ਕੀਤੇ ਹਨ। ਸੱਜਣ ਕੁਮਾਰ ਦੰਗਿਆਂ ਨਾਲ ਸਬੰਧਤ ਇੱਕ ਹੋਰ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਤਿਹਾੜ ਜੇਲ ਵਿੱਚ ਬੰਦ ਹੈ। ਜ਼ਿਕਰਯੋਗ ਹੈ ਕਿ ਸੁਲਤਾਨਪੁਰੀ ਵਿੱਚ ਸੁਰਜੀਤ ਸਿੰਘ ਦੇ ਕਤਲ ਕੇਸ ਦੇ ਦੰਗੇ ਕਰਨ ਦੇ ਦੋਸ਼ਾਂ ਤਹਿਤ ਸੱਜਣ ਕੁਮਾਰ, ਬਰਹਮਾਨੰਦ ਗੁਪਤਾ ਤੇ ਵੇਦ ਪ੍ਰਕਾਸ਼ ਸਮੇਤ ਤਿੰਨ ਜਣਿਆਂ ‘ਤੇ ਮੁਕੱਦਮਾ ਚੱਲ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ ਹੋਵੇਗੀ ਸਪੈਸ਼ਲ ਸਕੀਰੀਨਿੰਗ
ਮੁੰਬਈ (ਏਜੰਸੀ)। ਕੰਗਨਾ ਰਣੌਤ ਦੀ ਫਿਲਮ ‘ਮਣੀਕਰਨੀਕਾ : ਦਿ ਕੁਈਨ ਆਫ ਝਾਂਸੀ’ 25 ਜਨਵਰੀ ਨੂੰ ਰਿ‍ਲੀਜ਼ ਲਈ ਤਿਆਰ ਹੈ ਪਰ ਫਿਲਮ ਨੂੰ ਥੀ‍ਏਟਰ ‘ਚ ਰਿ‍ਲੀਜ਼ ਕੀਤੇ ਜਾਣ ਤੋਂ ਪਹਿਲਾਂ ਅੱਜ 18 ਜਨਵਰੀ ਨੂੰ ਇਸ ਦੀ ਸਪੈਸ਼ਲ ਸਕ੍ਰੀਨਿੰਗ ਰਾਸ਼ਟਰਪਤੀ‍ ਭਵਨ ‘ਚ ਰੱਖੀ ਗਈ ਹੈ। ਇਹ ਸਕ੍ਰੀਨਿੰਗ ਰਾਸ਼ਟਰਪਤੀ‍ ਰਾਮਨਾਥ ਕੋਵਿੰਦ ਲਈ ਰੱਖੀ ਗਈ ਹੈ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ‘ਤੇ ਕੰਗਨਾ ਰਣੌਤ ਨੇ ਕਿਹਾ, ”ਰਾਣੀ ਲਕਸ਼ਮੀਬਾਈ ਸਾਡੀ ਨੈਸ਼ਨਲ ਹੀਰੋ ਹਨ। ਇਹ ਕਹਾਣੀ ਝਾਂਸੀ ਦੀ ਰਾਣੀ ਦੇ ਕਰਤੱਵਾਂ ਦੀ ਹੈ। (Manikarnika)
ਸਾਡੇ ਸਾਰਿਆਂ ਲਈ ਇਹ ਬਹੁਤ ਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਫਿਲਮ ਨੂੰ ਦੇਖਣਗੇ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰਾਸ਼ਟਰਪਤੀ ਭਵਨ ‘ਚ ਰੱਖੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਪੁਨੀਤ ਗੋਇੰਕਾ ਨੇ ਕਿਹਾ,”ਇਹ ਸਾਡੇ ਲਈ ਸਨਮਾਨ ਦੀ ਗੱਲ ਹੈ। ਥੀਏਟਰ ‘ਚ ਰਿਲੀਜ਼ ਚੋਂ ਪਹਿਲਾਂ ਰਾਸ਼ਟਰਪਤੀ‍ ਰਾਮਨਾਥ ਕੋਵਿੰਦ ਫਿਲਮ ਨੂੰ ਦੇਖਣਗੇ, ਇਹ ਪੂਰੀ ਫਿਲਮ ਦੀ ਟੀਮ ਲਈ ਸਨਮਾਨ ਵਾਲੀ ਗੱਲ ਹੈ।” ਫਿਲਮ ‘ਮਣੀਕਰਨੀਕਾ: ਦਿ ਕੁਈਨ ਆਫ ਝਾਂਸੀ’ ‘ਚ ਰਾਣੀ ਲਕਸ਼ਮੀਬਾਈ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਹਿੱਸਿਆਂ ਨੂੰ ਦਿਖਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰਿਜ਼ਰਵ ਬੈਂਕ ਛੇਤੀ ਜਾਰੀ ਕਰੇਗਾ 20 ਰੁਪਏ ਦਾ ਨਵਾਂ ਨੋਟ
ਨਵੀਂ ਦਿੱਲੀ | ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਛੇਤੀ ਹੀ ਨਵੇਂ ਫੀਚਰਜ਼ ਨਾਲ 20 ਰੁਪਏ ਦਾ ਨਵਾਂ ਨੋਟਜਾਰੀ ਕਰਨ ਜਾ ਰਿਹਾ ਹੈ ਕੇਂਦਰੀ ਬੈਂਕ ਦੇ ਇੱਕ ਡਾਕਿਊਮੈਂਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ 200, 2000 ਰੁਪਏ ਦੇ ਨੋਟ ਬਜ਼ਾਰ ‘ਚ ਲਿਆਉਣ ਤੋਂ ਇਲਾਵਾ 10, 50, 100 ਤੇ 500 ਰੁਪਏ ਦੇ ਨੋਟ ਨੂੰ ਪਹਿਲਾਂ ਹੀ ਨਵੇਂ ਰੰਗ-ਰੂਪ ‘ਚ ਪੇਸ਼ ਕੀਤਾ ਜਾ ਚੁੱਕਾ ਹੈ ਨਵੰਬਰ 2016 ਤੋਂ ਨਵੇਂ ਲੁੱਕ ‘ਚ ਨੋਟ ਮਹਾਤਮਾ ਗਾਂਧੀ (ਨਿਊ) ਸੀਰੀਜ਼ ਤਹਿਤ ਜਾਰੀ ਕੀਤੇ ਜਾ ਰਹੇ ਹਨ ਇਹ ਨੋਟ ਪਹਿਲੇ ਜਾਰੀ ਨੋਟਾਂ ਦੀ ਤੁਲਨਾ ‘ਚ ਵੱਖਰੇ ਅਕਾਰ ਤੇ ਡਿਜ਼ਾਈਨ ਦੇ ਹਨ 500 ਤੇ 1000 ਰੁਪਏ ਦੇ ਨੋਟਾਂ ਨੂੰ ਛੱਡ ਕੇ ਪੁਰਾਣੀ ਸੀਰੀਜ਼ ਤਹਿਤ ਜਾਰੀ ਸਾਰੇ ਨੋਟ ਪਹਿਲਾਂ ਦੀ ਤਰ੍ਹਾਂ ਲੀਗਲ ਟੈਂਡਰ ਹਨ
ਡੇਟਾ ਅਨੁਸਾਰ 31 ਮਾਰਚ 2016 ਤੱਕ 20 ਰੁਪਏ ਦੇ ਨੋਟਾਂ ਦੀ ਗਿਣਤੀ 4.92 ਅਰਬ ਸੀ, ਜੋ ਮਾਰਚ 2018 ਤੰਕ 10 ਅਰਬ ਹੋ ਗਈ ਇਹ ਚਲਨ ‘ਚ ਮੌਜ਼ੂਦ ਕੁੱਲ ਨੋਟਾਂ ਦੀ ਗਿਣਤੀ ਦਾ 9.8 ਫੀਸਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੀ.ਬੀ.ਐਮ.ਬੀ. ਵੱਲੋਂ ਸਮੀਖਿਆ ਮੀਟਿੰਗ ਦੌਰਾਨ 26 ਸਤੰਬਰ ਨੂੰ ਪਾਣੀ ਛੱਡਣ ਬਾਰੇ ਲਿਆ ਜਾਵੇਗਾ ਅਗਲਾ ਫ਼ੈਸਲਾ
ਹੁਸ਼ਿਆਰਪੁਰ
ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ (ਬੀ.ਬੀ.ਐਮ.ਬੀ.) ਵੱਲੋਂ ਜੋ ਅੱਜ ਪੌਂਗ ਡੈਮ ਵਿੱਚੋਂ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਸੀ, ਉਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਹੁਣ ਬੀ.ਬੀ.ਐਮ.ਬੀ. ਵੱਲੋਂ ਇੱਕ ਸਮੀਖਿਆ ਮੀਟਿੰਗ ਦੌਰਾਨ 26 ਸਤੰਬਰ ਨੂੰ ਇਸ ਸਬੰਧੀ ਅਗਲਾ ਨਿਰਣਾ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਬੀ.ਬੀ.ਐਮ.ਬੀ. ਵਲੋਂ ਅੱਜ ਪਾਣੀ ਨਹੀਂ ਛੱÎਡਿਆ ਗਿਆ, ਕਿਉਂਕਿ ਅੱਜ ਮੌਸਮ ਵਿੱਚ ਤਬਦੀਲੀ ਆ ਗਈ ਹੈ ਅਤੇ ਬਾਰਿਸ਼ ਨਾ ਹੋਣ ਕਰਕੇ ਪਾਣੀ ਦਾ ਵਹਾਅ ਵੀ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਤਲਵਾੜਾ ਦੇ ਅਧਿਕਾਰੀ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਰਿਪੋਰਟ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਿੱਤੀ ਗਈ ਰਿਪੋਰਟ ਅਨੁਸਾਰ ਪੌਂਗ ਡੈਮ ਦੇ ਪਾਣੀ ਦਾ ਲੈਵਲ 1388.32 ਫੁੱਟ ਸੀ। ਜ਼ਿਕਰਯੋਗ ਹੈ ਕਿ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਵੱਲੋਂ 25 ਸਤੰਬਰ ਨੂੰ 3 ਵਜੇ 49 ਹਜ਼ਾਰ ਕਿਊਸਿਕ ਤੱਕ ਵਾਧੂ ਪਾਣੀ ਛੱਡਿਆ ਜਾਣਾ ਸੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਅਤੇ ਨਾ ਹੀ ਅਫਵਾਹਾਂ ‘ਤੇ ਯਕੀਨ ਕਰਨ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਵਿੱਚ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨਾਲ ਹੀ ਸੁਚੇਤ ਕਰਦਿਆਂ ਕਿਹਾ ਕਿ ਬਿਆਸ ਦਰਿਆ ਨੇੜਲੇ ਇਲਾਕੇ ਸੁਚੇਤ ਰਹਿਣ ਅਤੇ ਕੰਢਿਆਂ ‘ਤੇ ਜਾਣ ਤੋਂ ਗੁਰੇਜ਼ ਕਰਨ। ਇਸ ਤੋਂ ਇਲਾਵਾ ਪਸ਼ੂ ਵੀ ਨਾ ਲਿਜਾਏ ਜਾਣ। ਉਨ੍ਹਾਂ ਸਿਹਤ ਵਿਭਾਗ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਬਾਰਸ਼ਾਂ ਕਾਰਨ ਡੇਂਗੂ, ਮਲੇਰੀਆਂ, ਹੈਜ਼ਾ ਆਦਿ ਬਿਮਾਰੀਆਂ ਫੈਲ ਸਕਦੀਆਂ ਹਨ, ਇਸ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾ ਕੇ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ 25 ਜਨਵਰੀ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ‘ਪਦਮਾਵਤ’ ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਦੀ ਸਕਰੀਨਿੰਗ ਦੇਸ਼ ਭਰ ‘ਚ ਹੁਣ 25 ਜਨਵਰੀ ਨੂੰ ਹੋਵੇਗੀ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਗੁਜਰਾਤ ‘ਚ ਪਾਬੰਦੀ ਲਾਉਣ ਖਿਲਾਫ਼ ਫਿਲਮ ਦੇ ਪ੍ਰੋਡਿਊਸਰਜ਼ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਵੀਰਵਾਰ ਨੂੰ ਇਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਨ੍ਹਾਂ ਸੂਬਿਆਂ ਦੇ ਨੋਟੀਫਿਕੇਸ਼ਨ ‘ਤੇ ਰੋਕ ਲਾ ਦਿੱਤੀ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਸਰਕਾਰਾਂ ਦੇ ਉਨ੍ਹਾਂ ਨੋਟੀਫਿਕੇਸ਼ਨਾਂ ‘ਤੇ ਵੀ ਸਟੇਅ ਲਾ ਦਿੱਤਾ ਹੈ, ਜਿਨ੍ਹਾਂ ‘ਚ ਫਿਲਮ ਰਿਲੀਜ਼ ਨਾ ਹੋਣ ਦਾ ਆਰਡਰ ਦਿੱਤਾ ਗਿਆ ਸੀ ਪ੍ਰੋਡਿਊਸਰਜ਼ ਦੇ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਸੂਬਿਆਂ ਲਈ ਡਾਇਰੈਕਸ਼ਨ ਜਾਰੀ ਕਰਨ ਤਾਂ ਕਿ ਫਿਲਮ ਦੀ ਰਿਲੀਜ਼ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਜੇਕਰ ਸੂਬੇ ਹੀ ਫਿਲਮ ਨੂੰ ਬੈਨ ਕਰਨ ਲੱਗਣਗੇ ਤਾਂ ਇਸ ਨਾਲ ਫੈਡਰਲ ਸਟ੍ਰਕਚਰ (ਸੰਘੀ ਢਾਂਚਾ) ਤਬਾਹ ਹੋ ਜਾਵੇਗਾ ਇਹ ਬਹੁਤ ਗੰਭੀਰ ਮਾਮਲਾ ਹੈ ਜੇਕਰ ਕਿਸੇ ਨੂੰ ਇਸ ਨਾਲ (ਫਿਲਮ ਤੋਂ) ਮੁਸ਼ਕਲ ਹੈ ਤਾਂ ਉਹ ਸਬੰਧਿਤ ਟ੍ਰਿਬਿਊਨਲ ‘ਚ ਰਾਹਤ ਪਾਉਣ ਲਈ ਅਪੀਲ ਕਰ ਸਕਦਾ ਹੈ ਸੂਬੇ ਫਿਲਮ ਦੇ ਸਬਜੈਕਟ ਨਾਲ ਛੇੜਛਾੜ ਨਹੀਂ ਕਰ ਸਕਦੇ ਵੀਰਵਾਰ ਨੂੰ ਚੀਫ਼ ਜਸਟਿਸ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਬੈਂਚ ‘ਚ ਜਸਟਿਸ ਖਾਨਵਿਲਕਰ ਤੇ ਜਸਟਿਸ ਡੀ.ਵਾਈ ਚੰਦਰਚੂਹੜ ਵੀ ਸਨ।
ਰਾਜਪੂਤ ਸੰਗਠਨਾਂ ਵੱਲੋਂ ਵਿਰੋਧ ਜਾਰੀ
ਓਧਰ ਰਾਜਪੂਤ ਸੰਗਠਨ ਅਜੇ ਵੀ ਫਿਲਮ ਦੇ ਖਿਲਾਫ਼ ਡਟੇ ਹੋਏ ਹਨ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਲਾਬ ਚੰਦ ਕਟਰੀਆਂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕੀਤੀ ਜਾਵੇਗੀ ਤੇ ਅਦਾਲਤ ਦੇ ਆਦੇਸ਼ ਤੋਂ ਪੈਦਾ ਹਾਲਾਤਾਂ ਨਾਲ ਨਜਿੱਠਣ ਲਈ ਕਾਨੂੰਨ ਵਿਭਾਗ ਤੋਂ ਸਲਾਹ ਲੈ ਕੇ ਕੋਈ ਰਸਤਾ ਕੱਢਿਆ ਜਾਵੇਗਾ ਓਧਰ ਰਾਜਪੂਤ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਫੈਸਲੇ ‘ਤੇ ਅਡਿੱਗ ਹਨ ਤੇ ਕਾਨੂੰਨ ਵਿਵਸਥਾ ਸੰਭਾਲਣ ਦਾ ਜਿੰਮਾ ਸਰਕਾਰ ਦਾ ਹੈ।
ਸੋਹਰਾਬੁਦੀਨ ਮਾਮਲਾ : ਸੀਬੀਆਈ ਨੇ ਵੰਜਾਰਾ ਦੀ ਰਿਹਾਈ ਦੀ ਚੁਣੌਤੀ ਤੋਂ ਟਾਲ਼ਾ ਵੱਟਿਆ
ਮੁੰਬਈ (ਏਜੰਸੀ)। ਸੋਹਰਾਬੁਦੀਨ ਸ਼ੇਖ ਮੁਕਾਬਲੇ ਮਾਮਲੇ ‘ਚ ਕਿਸੇ ਵੀ ਆਈਪੀਐਸ ਅਧਿਕਾਰੀ ਦੀ ਹਾਲੀਆ ਰਿਹਾਈ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਚੁਣੌਤੀ ਨਹੀਂ ਦੇਵੇਗੀ। ਸੀਬੀਆਈ ਨੇ ਇਹ ਗੱਲ ਸੋਮਵਾਰ ਨੂੰ ਬੰਬੇ ਹਾਈਕੋਰਟ ਨੂੰ ਆਖੀ। ਸੀਬੀਆਈ ਦੇ ਵਕੀਲ ਸੰਦੇਸ਼ ਪਾਟਿਲ ਤੇ ਅਡੀਸ਼ਨਲ ਸਾਲੀਸਿਟਰ ਜਨਰਲ ਅਨਿਲ ਸਿੰਘ ਨੇ ਹਾਈਕੋਰਟ ਨੂੰ ਦੱਸਿਆ ਕਿ ਏਜੰਸੀ ਇਸ ਮਾਮਲੇ ‘ਚ ਪਹਿਲਾਂ ਹੀ ਕੁਝ ਖਾਸ ਅਧਿਕਰੀਆਂ ਦੀ ਰਿਹਾਈ ਨੂੰ ਚੁਣੌਤੀ ਦੇ ਚੁੱਕੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਕੁਝ ਸੀਨੀਅਰ ਅਧਿਕਾਰੀਆਂ ਦੀ ਰਿਹਾਈ ਵਾਲੇ ਆਦੇਸ਼ ਨੂੰ ਸੀਬੀਆਈ ਨੇ ਚੁਣੌਤੀ ਨਾ ਦੇਣ ਦਾ ਫੈਸਲਾ ਲਿਆ ਹੈ ਇਨ੍ਹਾਂ ਸੀਨੀਅਰ ਅਧਿਕਾਰੀਆਂ ‘ਚ ਗੁਜਰਾਤ ਦੇ ਸਾਬਕਾ ਉਪ ਜਨਰਲ ਡਾਇਰੈਕਟਰ ਡੀਜੀ ਵੰਜਾਰਾ, ਰਾਜਸਥਾਨ ਦੇ ਆਈਪੀਐੱਸ ਅਧਿਕਾਰੀ ਦਿਨੇਸ਼ ਐਮਐੱਲ ਤੇ ਗੁਜਰਾਤ ਦੇ ਆਈਪੀਐੱਸ ਅਧਿਕਾਰੀ ਰਾਜਕੁਮਾਰ ਪਾਂਡੀਅਨ ਸ਼ਾਮਲ ਹਨ ਇਹ ਸਾਰੇ ਸੋਹਰਾਬੁਦੀਨ ਸ਼ੇਖ ਦੇ ਭਰਾ ਰੂਬਾਬੁਦੀਨ ਸ਼ੇਖ ਨੇ ਜੱਜ ਰੇਵਤੀ ਮੋਹੀਤੇ-ਦਰੇ ਦੀ ਸਿੰਗਲ ਬੈਂਚ ‘ਚ ਸੁਣਵਾਈ ਲਈ ਮੁੜ ਵਿਚਾਰ ਪਟੀਸ਼ਨ ਦਾਖਲ ਕੀਤੀ ਸੀ ਇਸ ਪਟੀਸ਼ਨ ‘ਚ ਟਰਾਇਲ ਕੋਰਟ ਤੋਂ ਇਨ੍ਹਾਂ ਅਧਿਕਾਰੀਆਂ ਦੀ ਮਿਲੀ ਰਿਹਾਈ ਨੂੰ ਚੁਣੌਤੀ ਦਿੱਤੀ ਗਈ ਹੈ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਸੀਬੀਆਈ ਨੇ ਆਪਣਾ ਜਵਾਬ ਦਾਖਲ ਕੀਤਾ ਹੈ।
ਪਾਕਿਸਤਾਨ ਨੇ ਚੱਲੀ ਨਵੀਂ ਚਾਲ, ਜਾਧਵ ਦਾ ਨਵਾਂ ਵੀਡੀਓ ਜਾਰੀ ਕੀਤਾ
ਇਸਲਾਮਾਬਾਦ (ਏਜੰਸੀ)। ਪਾਕਿਸਤਾਨ ਦੀ ਜੇਲ੍ਹ ‘ਚ ਕਥਿਤ ਜਾਸੂਸੀ ਦੇ ਦੋਸ਼ਾਂ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦਾ ਪਾਕਿ ਵਿਦੇਸ਼ ਮੰਤਰਾਲੇ ਦੇ ਦਫ਼ਤਰ ਨੇ ਨਵਾਂ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿੱਚ ਜਾਧਵ ਆਪਣੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਹਨ।
ਸਾਹਮਣੇ ਆਏ ਵੀਡੀਓ ਵਿੱਚ ਜਾਧਵ ਕਥਿਤ ਤੌਰ ‘ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਮੁਲਾਕਾਤ ਸਮੇਂ ਉਸ ਦੀ ਮਾਂ ਅਤੇ ਪਤਨੀ ਡਰੇ ਹੋਏ ਸਨ। ਭਾਰਤੀ ਸਫ਼ੀਰ ਉਨ੍ਹਾਂ ‘ਤੇ ਚੀਕ ਰਹੇ ਸਨ। ਰਿਪੋਰਟ ਅਨੁਸਾਰ ਜਾਧਵ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਸ ਦੀ ਸਿਹਤ ਚੰਗੀ ਹੈ। ਉਸ ਦੀ ਮਾਂ ਵੀ ਉਸ ਨੂੰ ਵੇਖ ਕੇ ਬਹੁਤ ਖੁਸ਼ ਸੀ। ਵੀਡੀਓ ਵਿੱਚ ਜਾਧਵ ਨੇ ਭਾਰਤੀ ਅਧਿਕਾਰੀਆਂ ‘ਤੇ ਮਾਂ ਨੂੰ ਅਪਮਾਨਿਤ ਕਰਨ ਦਾ ਦੋਸ਼ ਲਾਇਆ। ਕਿਹਾ ਹੈ ਕਿ ਇਸਲਾਮਾਬਾਦ ਦੀ ਫਲਾਈਟ ਦੌਰਾਨ ਇੱਕ ਭਾਰਤੀ ਅਧਿਕਾਰੀ ਨੇ ਉਸਦੀ ਮਾਂ ਨੂੰ ਅਪਮਾਨਿਤ ਕੀਤਾ। ਵੀਡੀਓ ਵਿੱਚ ਜਾਧਵ ਅੱਗੇ ਕਹਿ ਰਹੇ ਹਨ ਕਿ ਮੁਲਾਕਾਤ ਦੇ ਸਮੇਂ ਮਾਂ ਦੇ ਨਾਲ ਭਾਰਤੀ ਸਫ਼ੀਰ ਸਨ, ਜੋ ਲਗਾਤਾਰ ਉਨ੍ਹਾਂ ‘ਤੇ ਚੀਕ ਰਹੇ ਸਨ। ਮੇਰੀ ਮਾਂ ਦੀਆਂ ਅੱਖਾਂ ਵਿੱਚ ਖੌਫ਼ ਸੀ।
ਦਰਅਸਲ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕੁਲਭੂਸ਼ਨ ਜਾਧਵ ਦਾ ਨਵਾਂ ਵੀਡੀਓ ਅਜਿਹੇ ਸਮੇਂ ਆਜਿਹਾ ਹੈ, ਜਦੋਂ ਪਹਿਲਾਂ ਹੀ ਭਾਰਤ ਨੇ ਪਾਕਿਸਤਾਨ ਤੇ ਗੰਭੀਰ ਦੋਸ਼ ਲਾਏ ਸਨ। 25 ਦਸੰਬਰ ਨੂੰ ਇਸਲਾਮਾਬਾਦ ਵਿੱਚ ਜਾਧਵ ਅਤੇ ਉਸ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਤੋਂ ਬਾਅਦ ਮੀਡੀਆ ਵਿੱਚ ਖ਼ਬਰਾਂ ਆਈਆਂ ਸਨ ਕਿ ਪਾਕਿਸਤਾਨ ਨੇ ਜਾਧਵ ਦੀ ਮਾਂ ਅਵੰਤਿਕਾ ਅਤੇ ਪਤਨੀ ਨਾਲ ਦੁਰਵਿਹਾਰ ਕੀਤਾ ਸੀ। ਪਾਕਿਸਤਾਨੀ ਮੀਡੀਆ ਨੇ ਵੀ ਦੋਵਾਂ ਤੋਂ ਪੁੱਠੇ-ਸਿੱਧੇ ਸਵਾਲ ਪੁੱਛੇ। ਜਦੋਂਕਿ ਦੋਵੇਂ ਦੇਸ਼ਾਂ ਦਰਮਿਆਨ ਸਮਝੌਤਾ ਸੀ ਕਿ ਮੀਡੀਆ ਨੂੰ ਮਾਂ ਅਤੇ ਪਤਨੀ ਤੋਂ ਦੂਰ ਰੱਖਿਆ ਜਾਵੇਗਾ।
ਸਿੱਧੂ ਵੱਲੋਂ ਸ਼ਹਿਰਾਂ ਤੇ ਸੱਭਿਆਚਾਰ ਲਈ ਵਿਜ਼ਨ ਡਾਕੂਮੈਂਟ ਜਾਰੀ
30 ਜੂਨ ਤੱਕ ਸਾਰੇ ਸ਼ਹਿਰ ਤੇ ਕਸਬੇ ਹੋਣਗੇ ‘ਖੁੱਲੇ ਵਿੱਚ ਪਖਾਨੇ ਤੋਂ ਮੁਕਤ’
‘ਸੱਭਿਆਚਾਰ ਤੋਂ ਰੋਜ਼ਗਾਰ’ ਰਾਹੀਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਅਤੇ ਪੈਰਾਂ ਸਿਰ ਕੀਤਾ ਜਾਵੇਗਾ
ਚਾਰ ਵੱਡੇ ਸ਼ਹਿਰਾਂ ਤੇ ਤਿੰਨ ਕਸਬਿਆਂ ਦਾ ਹੋਵੇਗਾ ਫੋਰੈਂਸਿਕ ਆਡਿਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵੱਲੋਂ ਹੁਣ ਤੱਕ ਦੇ ਕੀਤੇ ਕੰਮਾਂ ਦਾ ਵਿਸਥਾਰ ਵਿੱਚ ਵੇਰਵਾ ਦਿੰਦਿਆਂ ਭਵਿੱਖ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਦੋਵੇਂ ਵਿਭਾਗਾਂ ਦਾ ‘ਵਿਜ਼ਨ ਡਾਕੂਮੈਂਟ’ (ਭਵਿੱਖੀ ਯੋਜਨਾਵਾਂ) ਜਾਰੀ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦਾ ਸਲੋਗਨ ‘ਕੈਪਟਨ ਸਰਕਾਰ, ਲੋਕਾਂ ਦੇ ਦੁਆਰ’ ਅਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦਾ ਸਲੋਗਨ ‘ਸੱਭਿਆਚਾਰ ਤੋਂ ਰੁਜ਼ਗਾਰ’ ਰੱਖਿਆ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਅਗਵਾਈ ਸਦਕਾ ਦੋਵੇਂ ਵਿਭਾਗਾਂ ਵਿੱਚ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੇ ਕਿਹਾ ਕਿ ਸ਼ਹਿਰੀਆਂ ਨੂੰ ਘਰ ਬੈਠਿਆਂ ਪ੍ਰਸ਼ਾਸਕੀ ਸੇਵਾਵਾਂ ਦੇਣ ਲਈ ਈ-ਗਵਰਨੈਂਸ ਪ੍ਰੋਜੈਕਟ ਮਾਰਚ 2018 ਤੋਂ ਸ਼ੁਰੂ ਕੀਤਾ ਜਾ ਰਿਹਾ ਜਿਹੜਾ ਦਸੰਬਰ 2018 ਤੱਕ ਲਾਗੂ ਹੋ ਜਾਵੇਗਾ। ਆਨ-ਲਾਈਨ ਨਕਸ਼ੇ ਪਾਸ ਕਰਨ ਦਾ ਕੰਮ ਇਸੇ ਮਹੀਨੇ ਸ਼ੁਰੂ ਹੋ ਜਾਵੇਗਾ ਜਿਹੜਾ ਇਸ ਸਾਲ ਸਤੰਬਰ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪਾਰਦਰਸ਼ੀ ਤੇ ਸੁਖਾਲੀਆਂ ਸੇਵਾਵਾਂ ਮਿਲਣਗੀਆਂ।
ਇਹ ਵੀ ਪੜ੍ਹੋ : ਸੁਰੱਖਿਆ ਕਰਮਚਾਰੀਆਂ ਕੋਲ ਵੀ ਮੌਜੂਦ ਸੀ ਪਿਸਤੌਲ, ਬਾਵਜੂਦ ਹੋਈ ਕਰੋੜਾਂ ਦੀ ਲੁੱਟ : ਕਮਿਸ਼ਨਰ ਸਿੱਧੂ
ਉਨ੍ਹਾਂ ਦੱਸਿਆ ਕਿ ਸ਼ਹਿਰੀਆਂ ਇਕਾਈਆਂ ਨੂੰ ਜਵਾਬਦੇਹ ਬਣਾਉਣ ਅਤੇ ਪਿਛਲੇ ਸਮੇਂ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਇਸੇ ਮਹੀਨੇ ਤੋਂ ਫੋਰੈਂਸਿਕ ਆਡਿਟ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੇ ਪੜਾਅ ਵਿੱਚ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਲੁਧਿਆਣਾ ਦੇ ਨਗਰ ਨਿਗਮਾਂ ਅਤੇ ਨਗਰ ਸੁਧਾਰ ਟਰੱਸਟਾਂ ਅਤੇ ਤਿੰਨ ਮਿਉਂਸਪੈਲਟੀਆਂ ਖਰੜ, ਜ਼ੀਰਕਪੁਰ ਤੇ ਰਾਜਪੁਰਾ ਤੋਂ ਇਹ ਕੰਮ ਸ਼ੁਰੂ ਹੋਵੇਗਾ, ਜਿਸ ਨੂੰ ਸਤੰਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਬੀ.ਆਰ.ਟੀ.ਐਸ. ਪ੍ਰੋਜੈਕਟ ਲਈ 495 ਕਰੋੜ ਰੁਪਏ ਜਾਰੀ ਹੋ ਗਏ ਹਨ ਅਤੇ ਇਸ ਨਾਲ 31 ਕਿਲੋਮੀਟਰ ਦੇ ਘੇਰੇ ਅੰਦਰ ਤਿੰਨ ਕੋਰੀਡਰ ਬਣਨਗੇ। ਸ਼ਹਿਰਾਂ ਦੇ ਸਰਵ ਪੱਖੀ ਵਿਕਾਸ ਲਈ ਸਥਾਨਕ ਇਕਾਈਆਂ ਨੂੰ ਆਰਥਿਕ ਤੌਰ ‘ਤੇ ਨਿਰਭਰ ਬਣਾਉਣ ਲਈ ਨਵੀਂ ਇਸ਼ਤਿਹਾਰ ਨੀਤੀ ਲਿਆਂਦੀ ਜਾ ਰਹੀ ਹੈ ਜੋ ਇਸੇ ਮਹੀਨੇ ਤਿਆਰ ਕਰ ਕੇ ਅਪਰੈਲ ਮਹੀਨੇ ਤੱਕ ਲਾਗੂ ਕੀਤੀ ਜਾਵੇਗੀ। ਸ਼ਹਿਰਾਂ ਵਿੱਚ ਜੀ.ਆਈ.ਐਸ. ਦੀ ਸਹਾਇਤਾ ਨਾਲ ਸ਼ਹਿਰਾਂ ਦੇ ਮਾਸਟਰ ਪਲਾਨ ਨੋਟੀਫਾਈ ਕੀਤੇ ਜਾ ਰਹੇ ਹਨ। 16 ਅਮਰੁਤ ਸ਼ਹਿਰਾਂ ਵਿੱਚ 31 ਜਨਵਰੀ ਤੱਕ ਜੀ.ਆਈ.ਐਸ. ਅਧਾਰਿਤ ਮਾਸਟਰ ਪਲਾਨ ਦਾ ਕੰਮ ਸ਼ੁਰੂ ਹੋ ਜਾਵੇਗਾ।
ਸ਼ਹਿਰਾਂ ਵਿੱਚ ਇਕਸਾਰ ਇਮਾਰਤਾਂ ਦੇ ਨਿਰਮਾਣ ਲਈ ਯੂਨੀਫਾਈਡ ਬਿਲਡਿੰਗ ਬਾਏਲਾਜ਼ ਬਣਾਏ ਜਾ ਰਹੇ ਹਨ ਜਿਹੜੇ ਮਈ ਮਹੀਨੇ ਤੱਕ ਬਣਾ ਲਏ ਜਾਣਗੇ। ਸ਼ਹਿਰਾਂ ਵਿੱਚ ਪਾਰਕਿੰਗ ਦੀ ਵਿਵਸਥਾ ਦੇ ਸੁਚੱਜੇ ਪ੍ਰਬੰਧਾਂ ਲਈ ਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਅਪਰੈਲ ਮਹੀਨੇ ਤੱਕ ਲਾਗੂ ਹੋ ਜਾਵੇਗੀ। ਸ਼ਹਿਰਾਂ ਵਿੱਚ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਨੀਤੀ ਬਣਾਈ ਜਾ ਰਹੀ ਹੈ। 31 ਦਸੰਬਰ 2017 ਤੱਕ 46 ਸ਼ਹਿਰੀਆਂ ਸਥਾਨਕ ਇਕਾਈਆਂ ਨੂੰ ‘ਖੁੱਲ੍ਹੇ ਵਿੱਚ ਸੌਚ ਤੋਂ ਮੁਕਤ’ ਕਰ ਦਿੱਤਾ ਹੈ ਅਤੇ 100 ਹੋਰ ਸ਼ਹਿਰਾਂ ਨੂੰ ਆਉਂਦੀ 31 ਮਾਰਚ ਤੱਕ ਕਰ ਦਿੱਤਾ ਜਾਵੇਗਾ ਅਤੇ ਸਾਰੇ ਸ਼ਹਿਰ 30 ਜੂਨ ਤੱਕ ਹੋ ਜਾਣਗੇ।
ਇਹ ਵੀ ਪੜ੍ਹੋ : ਅਣਪਛਾਤਿਆਂ ਵੱਲੋਂ ਡਾਕਟਰ ਦਾ ਕਤਲ, ਘਰ ਵਿੱਚੋਂ ਲੈ ਗਏ ਨਕਦੀ
ਸਿੱਧੂ ਨੇ ਕਿਹਾ ਕਿ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮਾਰਟ ਸਿਟੀ ਅੰਦਰ ਕਵਰ ਹਨ, ਇਨ੍ਹਾਂ ਸ਼ਹਿਰਾਂ ਲਈ ਕੇਂਦਰ ਵੱਲੋਂ 350 ਕਰੋੜ ਰੁਪਏ ਖ਼ਰਚੇ ਜਾਣਗੇ, ਜਿਸ ਲਈ ਪੰਜਾਬ ਨੇ ਵੀ 50 ਕਰੋੜ ਰੁਪਏ ਦਾ ਹਿੱਸਾ ਪਾਇਆ ਹੈ। ਹੁਣ ਤੱਕ 87 ਫੀਸਦੀ ਸ਼ਹਿਰੀ ਵਸੋਂ ਨੂੰ ਸਾਫ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ 73 ਫੀਸਦੀ ਨੂੰ ਸੀਵਰੇਜ ਦੀ ਸਹੂਲਤ ਹਾਸਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦਾ ਟੀਚਾ 100 ਫੀਸਦੀ ਵਸੋਂ ਪਾਣੀ ਤੇ ਸੀਵਰੇਜ ਹੇਠ ਕਵਰ ਕਰਨਾ ਹੈ। ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਪਟਿਆਲਾ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਚਾਰ ਵੱਡੇ ਸ਼ਹਿਰਾਂ ਦੇ ਲਈ ਕ੍ਰਮਵਾਰ 1708 ਕਰੋੜ ਰੁਪਏ, 2874 ਕਰੋੜ ਰੁਪਏ, 2000 ਕਰੋੜ ਰੁਪਏ ਤੇ 7171 ਕਰੋੜ ਦਾ ਪ੍ਰਾਜੈਕਟ ਹੈ।
ਸਿੱਧੂ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਦੀ ਜਵਾਨੀ ਨੂੰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਉਨ੍ਹਾਂ ਲਈ ਸੱਭਿਆਚਾਰ ਤੋਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਵਿਆਪਕ ਸੱਭਿਆਚਾਰਕ ਨੀਤੀ ਬਣਾਈ ਗਈ, ਜਿਸ ਨੂੰ ਬਣਾਉਣ ਵਾਲਾ ਪੰਜਾਬ ਦੇਸ਼ ਦਾ ਮਨੀਪੁਰ ਤੋਂ ਬਾਅਦ ਦੂਜਾ ਸੂਬਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਸੈਰ-ਸਪਾਟਾ ਤੇ ਮੈਡੀਕਲ ਸੈਰ-ਸਪਾਟਾ ਨੀਤੀ ਵੀ ਤਿਆਰ ਹੈ ਜਿਸ ਨੂੰ ਜਲਦ ਹੀ ਕੈਬਨਿਟ ਤੋਂ ਮਨਜ਼ੂਰੀ ਦਿਵਾਈ ਜਾਵੇਗੀ।