Deepti Sharma - Sach Kahoon Punjabi
IND vs SA: ਰਚਿਆ ਇਤਿਹਾਸ, ਭਾਰਤੀ ਮਹਿਲਾਵਾਂ ਬਣ ਗਈਆਂ ਵਿਸ਼ਵ ਚੈਂਪੀਅਨ
ਫਾਈਨਲ ’ਚ ਦੱਖਣੀ ਅਫਰੀਕਾ ਦੀ ਟੀਮ ਨੂੰ ਹਰਾਇਆ
ਸ਼ੇਫਾਲੀ ਵਰਮਾ ਦਾ ਆਲਰਾਊਂਡਰ ਪ੍ਰਦਰਸ਼ਨ
IND vs SA: ਸਪੋਰਟਸ ਡੈਸਕ। ਵਿਸ਼ਵ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ। ਭਾਰਤੀ ਮਹਿਲਾਵਾਂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਆਪਣੇ 50 ਓਵਰਾਂ ’ਚ 298 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਿਸ ਵਿੱਚ ਓਪਨਰ ਸ਼ੇਫਾਲੀ ਵਰਮਾ ਨੇ ਤਾਬੜਤੋੜ 87 ਦੌੜਾਂ ਦੀ ਪਾਰੀ ਖੇਡੀ। ਸਮ੍ਰਿਤੀ ਮੰਧਾਨਾ ਨੇ 45 ਦੌੜਾਂ ਦੀ ਪਾਰੀ ਖੇਡੀ। ਆਲਰਾਊਂਡਰ ਦੀਪਤੀ ਸ਼ਰਮਾ ਨੇ 58 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਖਾਕਾ ਨੇ 3 ਵਿਕਟਾਂ ਲਈਆਂ। ਜਵਾਬ ’ਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਵੱਲੋਂ ਕਪਤਾਨ ਲੌਰਾ ਵੁਲਵਰਟ ਨੇ ਕਪਤਾਨੀ ਪਾਰੀ ਖੇਡੀ। ਉਨ੍ਹਾਂ ਨੇ 101 ਦੌੜਾਂ ਬਣਾਈਆਂ। ਭਾਰਤ ਵੱਲੋਂ ਸਪਿਨਰ ਦੀਪਤੀ ਸ਼ਰਮਾ ਨੇ 5 ਵਿਕਟਾਂ ਹਾਸਲ ਕੀਤੀਆਂ। ਸ਼ੇਫਾਲੀ ਵਰਮਾ ਨੇ 2 ਵਿਕਟਾਂ ਹਾਸਲ ਕੀਤੀਆਂ।
ਇਹ ਖਬਰ ਵੀ ਪੜ੍ਹੋ : Punjab News: ਮੁੱਖ ਮੰਤਰੀ ਮਾਨ ਨੇ ਦਿੱਤਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ
ਦੋਵੇਂ ਟੀਮਾਂ ਦੀ ਪਲੇਇੰਗ-11 | IND vs SA
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਅਮਨਜੋਤ ਕੌਰ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਰਾਧਾ ਯਾਦਵ, ਕ੍ਰਾਂਤੀ ਗੌੜ, ਸ਼੍ਰੀ ਚਰਨੀ, ਰੇਣੁਕਾ ਸਿੰਘ ਠਾਕੁਰ।
ਦੱਖਣੀ ਅਫ਼ਰੀਕਾ : ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਜ਼, ਸੁਨੇ ਲੁਅਸ, ਮਾਰੀਜ਼ਾਨੇ ਕਪ, ਐਨੇਰੀ ਡੇਰੇਕਸਨ, ਐਨੇਕੇ ਬੋਸ਼, ਸਿਨਾਲੋ ਜਾਫਟਾ (ਵਿਕਟਕੀਪਰ), ਕਲੋਏ ਟ੍ਰਾਇਓਨ, ਨਦੀਨ ਡੀ ਕਲਰਕ, ਅਯਾਬੋਂਗ ਖਾਕਾ, ਅਤੇ ਨਨਕੁਲੁਲੇਕੋ ਮਲਾਬਾ।
INDW vs SAW: ਦੂਜਾ ਮਹਿਲਾ ਟੀ20 ਮੈਚ ਮੀਂਹ ਕਾਰਨ ਬੇਨਤੀਜਾ
ਦੱਖਣੀ ਅਫਰੀਕਾ ਨੇ ਖੇਡਦੇ ਹੋਏ 177 ਦੌੜਾਂ ਬਣਾਈਆਂ
ਤਾਜਮਿਨ ਬ੍ਰਿਟਜ਼ ਦਾ ਅਰਧਸੈਂਕੜਾ
ਵਸਤਰਕਾਰ ਤੇ ਦੀਪਤੀ ਨੂੰ ਮਿਲੀਆਂ 2-2 ਵਿਕਟਾਂ
ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਮਹਿਲਾ ਟੀ-20 ਸੀਰੀਜ ਦਾ ਦੂਜਾ ਮੈਚ ਮੀਂਹ ਕਾਰਨ ਬੇ-ਨਤੀਜਾ ਰਿਹਾ। ਚੇਨਈ ’ਚ ਐਤਵਾਰ ਨੂੰ ਮਹਿਮਾਨ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕੀਤੀ। ਸਲਾਮੀ ਬੱਲੇਬਾਜ ਤਾਜਮਿਨ ਬ੍ਰਿਟਜ਼ ਨੇ ਲਗਾਤਾਰ ਦੂਜੇ ਟੀ-20 ’ਚ ਅਰਧ ਸੈਂਕੜਾ ਜੜਿਆ। ਉਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 20 ਓਵਰਾਂ ’ਚ 6 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਐਨਕੇ ਬੋਸ ਨੇ 32 ਗੇਂਦਾਂ ’ਚ 40 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਪੂਜਾ ਵਸਤਰਕਾਰ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਪਹਿਲੀ ਪਾਰੀ ਖਤਮ ਹੁੰਦੇ ਹੀ ਚੇਨਈ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਭਾਰਤ ਦੀ ਬੱਲੇਬਾਜੀ ਸ਼ੁਰੂ ਨਹੀਂ ਹੋ ਸਕੀ। ਦੱਖਣੀ ਅਫਰੀਕਾ ਪਹਿਲਾ ਟੀ-20 ਜਿੱਤ ਕੇ ਸੀਰੀਜ ’ਚ 1-0 ਨਾਲ ਅੱਗੇ ਹੈ। ਤੀਜਾ ਟੀ-20 ਮੈਚ 9 ਜੁਲਾਈ ਨੂੰ ਚੇਨਈ ’ਚ ਹੀ ਖੇਡਿਆ ਜਾਵੇਗਾ। (INDW vs SAW)
ਇਹ ਵੀ ਪੜ੍ਹੋ : IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ
ਅਫਰੀਕਾ ਨੂੰ ਸਲਾਮੀ ਬੱਲੇਬਾਜਾਂ ਨੇ ਦਿੱਤੀ ਤੇਜ ਸ਼ੁਰੂਆਤ | INDW vs SAW
ਸਲਾਮੀ ਬੱਲੇਬਾਜਾਂ ਨੇ ਚੇਪੌਕ ਸਟੇਡੀਅਮ ’ਚ ਦੂਜੇ ਟੀ-20 ’ਚ ਦੱਖਣੀ ਅਫਰੀਕਾ ਨੂੰ ਤੇਜ ਸ਼ੁਰੂਆਤ ਦਿੱਤੀ। ਕਪਤਾਨ ਲੌਰਾ ਵੋਲਵਰਟ ਤੇ ਬ੍ਰਿਟਜ਼ ਨੇ ਸਿਰਫ 4 ਓਵਰਾਂ ’ਚ 43 ਦੌੜਾਂ ਬਣਾਈਆਂ। ਵਾਸਤਰਾਕਰ ਨੇ 5ਵੇਂ ਓਵਰ ’ਚ ਵੋਲਵਰਟ ਨੂੰ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਦੱਖਣੀ ਅਫਰੀਕੀ ਕਪਤਾਨ ਨੇ 22 ਦੌੜਾਂ ਬਣਾਈਆਂ। (INDW vs SAW)
ਪਹਿਲਾ ਟੀ20 12 ਦੌੜਾਂ ਨਾਲ ਗੁਆਇਆ ਸੀ ਭਾਰਤੀ ਟੀਮ ਨੇ | INDW vs SAW
ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰੀ 3 ਟੀ-20 ਮੈਚਾਂ ਸੀਰੀਜ ਖੇਡੀ ਜਾ ਰਹੀ ਹੈ। ਤਿੰਨੋਂ ਮੈਚ ਚੇਨਈ ’ਚ ਹਨ, ਦੱਖਣੀ ਅਫਰੀਕਾ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤ ਕੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੀ-20 ਮੀਂਹ ਕਾਰਨ ਬੇਨਤੀਜਾ ਰਿਹਾ। ਤੀਜਾ ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ, ਜੇਕਰ ਭਾਰਤ ਇਹ ਮੈਚ ਨਹੀਂ ਜਿੱਤਦਾ ਤਾਂ ਟੀਮ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੂਜੀ ਟੀ-20 ਸੀਰੀਜ ਹਾਰ ਜਾਵੇਗੀ। ਇਸ ਤੋਂ ਪਹਿਲਾਂ 2021 ’ਚ ਵੀ ਦੱਖਣੀ ਅਫਰੀਕਾ ਨੇ ਤੀਜੀ ਟੀ-20 ਸੀਰੀਜ 2-1 ਨਾਲ ਜਿੱਤੀ ਸੀ। ਇਸ ਵਾਰ ਦੱਖਣੀ ਅਫਰੀਕਾ ਨੇ ਭਾਰਤ ਦੌਰੇ ’ਤੇ ਇੱਕ ਟੈਸਟ ਮੈਚ ਤੇ 3 ਇੱਕਰੋਜ਼ਾ ਮੈਚ ਹਾਰੇ ਹਨ। (INDW vs SAW)
ਦੀਪਤੀ ਸ਼ਰਮਾ ਬਣੀ ICC Player of The Month
ਪੈਟ ਕੰਮਿਸ ਨੇ ਪੁਰਸ਼ ਵਰਗ ਦਾ ਪੁਰਸਕਾਰ ਜਿੱਤਿਆ | Deepti Sharma
ਪਾਕਿਸਤਾਨ ਖਿਲਾਫ ਹੋਈ ਸੀਰੀਜ਼ ’ਚ ਲਈਆਂ ਸਨ 19 ਵਿਕਟਾਂ
ਦੁਬਈ (ਏਜੰਸੀ)। ਭਾਰਤੀ ਮਹਿਲਾ ਟੀਮ ਦੀ ਖਿਡਾਰਨ ਦੀਪਤੀ ਸ਼ਰਮਾ ਨੂੰ ਅੰਤਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਮਹੀਨੇ ਦੀ ਸਰਵੋਤਮ ਪਲੇਅਰ ਦਾ ਐਵਾਰਡ ਦਿੱਤਾ ਹੈ। ਆਈਸੀਸੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉੱਧਰ ਪੁਰਸ਼ ਕ੍ਰਿਕੇਟਰਾਂ ’ਚ ਅਸਟਰੇਲੀਆਈ ਗੇਂਦਬਾਜ਼ ਪੈਟ ਕੰਮਿਸ ਨੇ ਵੀ ਇਹ ਐਵਾਰਡ ਜਿੱਤਿਆ ਹੈ। ਆਈਸੀਸੀ ਨੇ ਦਸੰਬਰ 2023 ਦੇ ਟਾਪ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਹ ਐਵਾਰਡ ਦਿੱਤਾ ਹੈ। ਦੀਪਤੀ ਦੇ ਨਾਲ ਐਵਾਰਡ ਦੀ ਰੇਸ ’ਚ ਭਾਰਤ ਦੀ ਹੀ ਜੇਮਿਮਾ ਰੌਡਰਿਗਜ਼ ਅਤੇ ਜ਼ਿੰਬਾਬਵੇ ਦੀ ਪ੍ਰੇਸ਼ੀਸ ਮਰਾਂਜ ਦੌੜ ’ਚ ਸਨ। ਪੁਰਸ਼ ਵਰਗ ’ਚ ਬੰਗਲਾਦੇਸ਼ ਦੇ ਤਾਇਜੁਲ ਇਮਲਾਮ ਅਤੇ ਨਿਊਜੀਲੈਂਡ ਦੇ ਗਲੇਨ ਫਿਲਿਪਸ ਇਸ ਦੌੜ ’ਚ ਸਨ। (Deepti Sharma)
ਦੀਪਤੀ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
ਭਾਰਤ ਦੀ ਦੀਪਤੀ ਸ਼ਰਮਾ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਇੰਗਲੈਂਡ ਖਿਲਾਫ ਇੱਕੋਇੱਕ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ’ਚ ਕੁਲ 9 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਪਹਿਲੀ ਪਾਰੀ ’ਚ 5 ਅਤੇ ਦੂਜੀ ਪਾਰੀ ’ਚ 4 ਵਿਕਟਾਂ ਲਈਆਂ ਸਨ। ਇਨ੍ਹਾਂ ਹੀ ਨਹੀਂ ਉਨ੍ਹਾਂ ਬਤੌਰ ਬੱਲੇਬਾਜ਼ 67 ਦੌੜਾਂ ਵੀ ਬਣਾਇਆਂ ਸਨ। ਇੰਗਲੈਂਡ ਤੋਂ ਬਾਅਦ ਦੀਪਤੀ ਨੇ ਅਸਟਰੇਲੀਆ ਖਿਲਾਫ ਵੀ ਟੈਸਟ ਮੈਚ ’ਚ 8 ਵਿਕਟਾਂ ਲਈਆਂ, ਉਨ੍ਹਾਂ ਬਤੌਰ ਬੱਲੇਬਾਜ਼ 78 ਦੌੜਾਂ ਵੀ ਬਣਾਇਆਂ ਸਨ। (Deepti Sharma)
ਅਸਟਰੇਲੀਆ ਖਿਲਾਫ ਦੂਜੇ ਇੱਕਰੋਜ਼ਾ ਮੈਚ ’ਚ ਉਨ੍ਹਾਂ ਸਿਰਫ 38 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਆਈਸੀਸੀ ਪਲੇਅਰ ਆਫ ਦਾ ਮੰਥ ਐਵਾਰਡ ਜਿੱਤਣ ਤੋਂ ਬਾਅਦ ਦੀਪਤੀ ਨੇ ਕਿਹਾ, ‘ਦਸੰਬਰ ਲਈ ਆਈਸੀਸੀ ਮਹਿਲਾ ਪਲੇਅਰ ਆਫ ਦਾ ਮੰਥ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਖੁਸ਼ੀ ਹੈ ਕਿ ਪਿਛਲੇ ਮਹੀਨੇ ਮਜ਼ਬੂਤ ਟੀਮਾਂ ਖਿਲਾਫ ਮੈਂ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕੀ। ਮੈਂ ਸਖਤ ਮਿਹਨਤ ਕਰਨਾ ਜਾਰੀ ਰਖੂੰਗੀ ਤਾਂਕਿ ਭਵਿੱਖ ’ਚ ਮੈਨੂੰ ਅਜਿਹੇ ਹੋਰ ਵੀ ਪਲ ਮਿਲ ਸਕਣ’। (Deepti Sharma)
ਪੈਟ ਕੰਮਿਸ ਪਲੇਅਰ ਆਫ ਦਾ ਮੰਥ ਚੁਣ ਜਾਣ ਵਾਲੇ ਤੀਜੇ ਅਸਟਰੇਲੀਆਈ ਬੱਲੇਬਾਜ਼
ਅਸਟਰੇਲੀਆ ਦੇ ਕਪਤਾਨ ਪੈਟ ਕੰਮਿਸ ਨੇ ਪੁਰਸ਼ ਵਰਗ ’ਚ ਪਲੇਅਰ ਆਫ ਦਾ ਮੰਥ ਦਾ ਐਵਾਰਡ ਜਿੱਤਿਆ। ਉਹ ਇਸ ਐਵਾਰਡ ਨੂੰ ਜਿੱਤਣ ਵਾਲੇ ਤੀਜੇ ਅਸਟਰੇਲੀਆਈ ਪੁਰਸ਼ ਖਿਡਾਰੀ ਬਣੇ। ਉਨ੍ਹਾਂ ਤੋਂ ਪਹਿਲਾਂ ਨਵੰਬਰ ’ਚ ਟੈ੍ਰਵਿਸ ਹੈਡ ਨੂੰ ਇਹ ਐਵਾਰਡ ਮਿਲਿਆ ਸੀ। ਉੱਥੇ ਡੇਵਿਡ ਵਾਰਨਰ ਨੇ ਨਵੰਬਰ 2021 ’ਚ ਇਸ ਐਵਾਰਡ ਨੂੰ ਜਿੱਤਿਆ ਸੀ। ਪੈਟ ਕੰਮਿਸ ਨੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ’ਚ 19 ਵਿਕਟਾਂ ਹਾਸਲ ਕੀਤੀਆਂ ਸਨ। ਦੂਜੇ ਟੈਸਟ ਮੈਚ ’ਚ ਤਾਂ ਉਨ੍ਹਾਂ ਦੋਵਾਂ ਪਾਰੀਆਂ ’ਚ 5-5 ਵਿਕਟਾਂ ਹਾਸਲ ਕੀਤੀਆਂ ਸਨ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਮੰਥ ਦਾ ਐਵਾਰਡ ਮਿਲਿਆ। ਉੱਥੇ ਤੀਜੇ ਟੈਸਟ ਤੋਂ ਬਾਅਦ ਉਨ੍ਹਾਂ ਪਲੇਅਰ ਆਫ ਦਾ ਸੀਰੀਜ਼ ਦਾ ਐਵਾਰਡ ਵੀ ਮਿਲਿਆ। (Deepti Sharma)
Smriti ਅਤੇ Deepti ਦੇ ਅਰਧਸੈਂਕੜੇ, ਮੁੰਬਈ ਟੈਸਟ ’ਚ ਦੂਜੇ ਭਾਰਤੀ ਮਹਿਲਾ ਟੀਮ ਮਜ਼ਬੂਤ ਸਥਿਤੀ ’ਚ
ਜੇਮਿਮਾ ਹੌਡਰਿਗਜ਼ ਅਤੇ ਰਿਚਾ ਘੋਸ਼ ਦੀਆਂ ਵੀ ਅਰਧਸੈਂਕੜੇ ਵਾਲੀਆਂ ਪਾਰੀਆਂ | IND Vs AUS
ਦੂਜੇ ਦਿਨ ਭਾਰਤ ਦਾ ਸਕੋਰ 376/7 ਦੌੜਾਂ | IND Vs AUS
ਪਹਿਲੇ ਦਿਨ ਪੂਜਾ ਵਸਤਾਰਕਾਰ ਨੇ ਕੀਤੀ ਸੀ ਘਾਤਕ ਗੇਂਦਬਾਜ਼ੀ | IND Vs AUS
ਮੁੰਬਈ (ਏਜੰਸੀ)। ਭਾਰਤੀ ਮਹਿਲਾ ਕ੍ਰਿਕੇਟ ਟੀਮ ਅਤੇ ਅਸਟਰੇਲੀਆ ਦੀ ਮਹਿਲਾ ਕ੍ਰਿਕੇਟ ਟੀਮ ਵਿਚਕਾਰ ਇੱਕੋ-ਇੱਕ ਟੈਸਟ ਮੈਚ ਵੀਰਵਾਰ ਤੋਂ ਮੁੰਬਈ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ ਜਿੱਥੇ ਪਹਿਲੇ ਦਿਨ ਅਸਟਰੇਲੀਆ ਨੇ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਬੱਲੇਬਾਜ਼ੀ ਕਰਦੀ ਹੋਈ ਅਸਟਰੇਲੀਆ ਦੀ ਪੂਰੀ ਟੀਮ ਪਹਿਲੇ ਦਿਨ ਹੀ 219 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਭਾਰਤੀ ਗੇਂਦਬਾਜ਼ ਪੂਜਾ ਵਸਤਰਾਕਾਰ ਦੀਆਂ 4 ਵਿਕਟਾਂ ਵੀ ਸ਼ਾਮਲ ਸਨ, ਉਨ੍ਹਾਂ ਤੋਂ ਇਲਾਵਾ ਸਨੇਹ ਰਾਣਾ ਨੇ 3 ਵਿਕਟਾਂ ਹਾਸਲ ਕੀਤੀਆਂ। ਅਸਟਰੇਲੀਆ ਲਈ ਸਿਰਫ ਇੱਕ ਬੱਲੇਬਾਜ਼ ਹੀ ਅਰਧਸੈਂਕੜਾ ਜੜ ਸਕੀ ਸੀ, ਉਹ ਤਾਹਿਲਾ ਮੈਗ੍ਰਾਥ ਨੇ 56 ਗੇਂਦਾਂ ਦਾ ਸਾਹਮਣਾ ਕੀਤਾ ਅਤੇ 50 ਦੌੜਾਂ ਬਣਾਇਆਂ ਜਿਸ ਵਿੱਚ ਉਨ੍ਹਾਂ 8 ਚੌਕੇ ਜੜੇ ਓਪਨਰ ਮੂਨੀ ਨੇ 94 ਗੇਂਦਾਂ ਦਾ ਸਾਹਮਣਾ ਕਰਕੇ 40 ਦੌੜਾਂ ਬਣਾਇਆਂ। (IND Vs AUS)
ਇਹ ਵੀ ਪੜ੍ਹੋ : ਪੱਥਰਾਂ ਨਾਲ ਭਰਿਆ ਟਿੱਪਰ ਕਾਰ ’ਤੇ ਪਲਟਿਆ, ਚਾਰ ਮੌਤਾਂ
ਉਸ ਤੋਂ ਬਾਅਦ ਟੀਚੇ ਦਾ ਪਿਛਾ ਕਰਦੇ ਹੋਏ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ, ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਓਪਨਰ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਨੇ ਚੰਗੀ ਸ਼ੁਰੂਆਤ ਦਿੱਤੀ ਸਮ੍ਰਿਤੀ ਮੰਧਾਨਾ ਨੇ 106 ਗੇਂਦਾਂ ਦਾ ਸਾਹਮਣਾ ਕਰਕੇ 74 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੇਫਾਲੀ ਵਰਮਾ ਨੇ 40 ਦੌੜਾਂ ਬਣਾਇਆਂ ਸਨੇਹ ਰਾਣਾ 9 ਦੌੜਾਂ ਬਣਾ ਕੇ ਆਊਟ ਹੋ ਗਈ ਉਨ੍ਹਾਂ ਤੋਂ ਇਲਾਵਾ ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਦੀਆਂ ਵੀ ਅਰਧਸੈਂਕੜੇ ਵਾਲੀਆਂ ਪਾਰੀਆਂ ਸ਼ਾਮਲ ਹਨ ਭਾਰਤੀ ਮਹਿਲਾ ਕ੍ਰਿਕੇਟ ਟੀਮ ਵੱਲੋਂ ਕੁਲ ਮਿਲਾ ਕੇ 4 ਬੱਲੇਬਾਜ਼ਾਂ ਨੇ ਅਰਧਸੈਂਕੜੇ ਜੜੇ ਹਨ ਹੁਣ ਭਾਰਤੀ ਟੀਮ ਨੇ ਦੂਜੇ ਦਿਨ ਆਪਣੀ ਇਸ ਮੈਚ ’ਤੇ ਸਥਿਤੀ ਮਜ਼ਬੂਤ ਕਰ ਲਈ ਹੈ। ਹੁਣ ਭਾਰਤੀ ਟੀਮ ਦੀ ਕੁਲ ਲੀੜ 157 ਦੌੜਾਂ ਦੀ ਹੋ ਗਈ ਹੈ ਅਤੇ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ। (IND Vs AUS)
ਇਸ ਤੋਂ ਪਹਿਲਾਂ ਅੱਜ ਕਪਤਾਨ ਹਰਮਨਪ੍ਰੀਤ ਕੌਰ ਕੁਝ ਖਾਸ ਨਹੀਂ ਕਰ ਸਕੀ। ਉਨ੍ਹਾਂ ਨੂੰ ਗਾਰਡਨਰ ਨੇ ਜੀਰੋ ’ਤੇ ਆਊਟ ਕੀਤਾ। ਵਿਕਟਕੀਪਰ ਬੱਲੇਬਾਜ ਯਸਤਿਕਾ ਭਾਟੀਆ ਵੀ ਸਸਤੇ ’ਚ ਆਊਟ ਹੋ ਗਈ। ਉਨ੍ਹਾਂ ਨੂੰ 1 ਰਨ ਦੇ ਨਿੱਜੀ ਸਕੋਰ ’ਤੇ ਗਾਰਡਨਰ ਨੇ ਆਊਟ ਕੀਤਾ। ਦੀਪਤੀ ਸ਼ਰਮਾ ਅੱਜ ਨਾਬਾਦ ਰਹੀ ਹਨ। ਉਨ੍ਹਾਂ ਨੇ ਹੁਣ ਤੱਕ 147 ਗੇਂਦਾਂ ਦਾ ਸਾਹਮਣਾ ਕੀਤਾ ਹੈ ਜਿਸ ਵਿੱਚ ਉਨ੍ਹਾਂ 9 ਚੌਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ ਹਨ ਅਤੇ ਨਾਬਾਦ ਹਨ। ਪੂਜਾ ਨੇ 115 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 33 ਦੌੜਾਂ ਬਣਾਈਆਂ। ਪੂਜਾ ਵਸਤਰਾਕਾਰ ਦੀ ਪਾਰੀ ’ਚ 4 ਚੌਕੇ ਸ਼ਾਮਲ ਸਨ। (IND Vs AUS)
ਇਹ ਵੀ ਪੜ੍ਹੋ : ਸ਼ਹੀਦੀ ਸਭਾ ਸਬੰਧੀ ‘ਫ਼ੋਟੋ ਕਾਂਟੈੱਸਟ’ ਮੁਕਾਬਲੇ ਲਈ ਕਰੋ ਅਪਲਾਈ, 80 ਹਜ਼ਾਰ ਤੋਂ ਵੱਧ ਦੇ ਇਨਾਮ ਜਿੱਤੋ
ਅਸਟਰੇਲੀਆਈ ਮਹਿਲਾ ਟੀਮ ਲਈ ਗਾਰਡਨਰ ਨੇ ਸ਼ਾਨਦਾਰ ਗੇਂਦਬਾਜੀ ਕੀਤੀ ਅਤੇ 4 ਵਿਕਟਾਂ ਲਈਆਂ। ਉਨ੍ਹਾਂ 41 ਓਵਰਾਂ ’ਚ 100 ਦੌੜਾਂ ਦਿੱਤੀਆਂ ਅਤੇ 7 ਮੇਡਨ ਓਵਰ ਸੁੱਟੇ। ਕਿਮ ਗਰਥ ਨੇ 10 ਓਵਰਾਂ ’ਚ 49 ਦੌੜਾਂ ਦੇ ਕੇ ਇੱਕ ਵਿਕਟ ਲਈ। ਜੇਸ਼ ਜਾਨਸਨ ਨੇ 18 ਓਵਰਾਂ ’ਚ 42 ਦੌੜਾਂ ਦੇ ਕੇ 1 ਵਿਕਟ ਲਈ। ਐਲਿਸ ਪੇਰੀ ਨੂੰ ਇੱਕ ਵੀ ਸਫਲਤਾ ਨਹੀਂ ਮਿਲੀ। ਤਾਹਿਲਾ ਮਗਰਾਥ ਨੇ 10 ਓਵਰਾਂ ’ਚ 22 ਦੌੜਾਂ ਦਿੱਤੀਆਂ। ਉਨ੍ਹਾਂ ਦੋ ਓਵਰ ਮੇਡਨ ਸੁੱਟੇ। ਅਲਾਨਾ ਕਿੰਗ ਨੇ 19 ਓਵਰਾਂ ’ਚ 69 ਦੌੜਾਂ ਦਿੱਤੀਆਂ ਹਨ। ਉਨ੍ਹਾਂ ਨੂੰ ਵੀ ਕੋਈ ਸਫਲਤਾ ਨਹੀਂ ਮਿਲੀ। (IND Vs AUS)
ਇੰਗਲੈਂਡ ਦੀ ਟੀਮ ਨੂੰ ਤੀਜੇ ਦਿਨ ਹੀ 347 ਦੌੜਾਂ ਨਾਲ ਹਰਾਇਆ | INDW Vs ENGW
ਵਿਸ਼ਵ ਰਿਕਾਰਡ ਵੀ ਕੀਤਾ ਆਪਣੇ ਨਾਂਅ
ਦੀਪਤੀ ਸ਼ਰਮਾ ਦਾ ਆਲਰਾਊਂਡਰ ਪ੍ਰਦਰਸ਼ਨ
ਮੁੰਬਈ (ਸੱਚ ਕਹੂੰ ਨਿਊਜ਼)। ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਇੱਕੋ-ਇੱਕ ਟੈਸਟ ਮੈਚ ਮੁੰਬਈ ਦੀ ਡੀਵਾਈ ਪਾਟਿਲ ਸਪੋਰਟਸ ਅਕੈਡਮੀ ’ਚ ਖੇਡਿਆ ਗਿਆ। ਮੈਚ ’ਚ ਮੇਜ਼ਬਾਨ ਭਾਰਤ ਨੇ ਇੰਗਲੈਂਡ ਨੂੰ 347 ਦੌੜਾਂ ਨਾਲ ਹਰਾ ਦਿੱਤਾ ਅਤੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਮਹਿਲਾ ਟੈਸਟ ’ਚ ਦੌੜਾਂ ਦੇ ਲਿਹਾਜ ਨਾਲ ਭਾਰਤੀ ਖਿਡਾਰਨਾਂ ਦੀ ਇਹ ਸਭ ਤੋਂ ਵੱਡੀ ਜਿੱਤ ਸੀ। ਭਾਰਤ ਨੇ ਪੰਜ ਦਿਨਾਂ ਦੇ ਟੈਸਟ ਦੇ ਤੀਜੇ ਦਿਨ ਹੀ ਇੰਗਲੈਂਡ ਨੂੰ ਹਰਾ ਦਿੱਤਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਮੈਚ ਦੇ ਤਿੰਨੋਂ ਦਿਨ ਇੰਗਲਿਸ਼ ਟੀਮ ’ਤੇ ਹਾਵੀ ਰਿਹਾ। (INDW Vs ENGW)
ਭਾਰਤੀ ਮਹਿਲਾ ਟੀਮ ਨੇ ਟਾਸ ਆਪਣੇ ਨਾਂਅ ਕੀਤਾ ਸੀ ਅਤੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ, ਜਿਸ ਵਿੱਚ ਪਹਿਲੀ ਪਾਰੀ ’ਚ 428 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ। ਫਿਰ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ ਸਿਰਫ 136 ਦੌੜਾਂ ’ਤੇ ਆਊਟ ਹੋ ਗਈ ਸੀ ਅਤੇ ਭਾਰਤੀ ਟੀਮ ਨੂੰ ਵੱਡੀ ਲੀੜ ਮਿਲੀ ਸੀ, ਉਸ ਤੋਂ ਬਾਅਦ ਦੂਜੀ ਪਾਰੀ ’ਚ ਭਾਰਤੀ ਮਹਿਲਾ ਟੀਮ ਨੇ 6 ਵਿਕਟਾਂ ਗੁਆ ਕੇ 186 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ ਸੀ। ਦੂਜੀ ਪਾਰੀ ’ਚ ਫਿਰ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਪੂਰੀ ਟੀਮ 131 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਸਾਹਮਣੇ ਇੰਗਲੈਂਡ ਸਿਰਫ 131 ਦੌੜਾਂ ’ਤੇ ਢੇਰ ਹੋ ਗਿਆ। (INDW Vs ENGW)
ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਕੁਝ ਅਜਿਹਾ ਰਿਹਾ ਪੂਰੇ ਟੈਸਟ ਦਾ ਹਾਲ
ਪਹਿਲਾਂ ਬੱਲੇਬਾਜੀ ਕਰਨ ਆਈ ਟੀਮ ਇੰਡੀਆ ਨੇ 428 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਵਿੱਚ ਟੀਮ ਲਈ ਸੁਭਾ ਸਤੀਸ਼ ਨੇ ਸਭ ਤੋਂ ਜ਼ਿਆਦਾ 69 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਜੇਮਿਮਾ ਰੌਡਰਿਗਜ ਨੇ 68, ਆਲਰਾਊਂਡਰ ਦੀਪਤੀ ਸ਼ਰਮਾ ਨੇ 67 ਅਤੇ ਯਸਤਿਕਾ ਭਾਟੀਆ ਨੇ 66 ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤਰ੍ਹਾਂ ਕੁਲ ਮਿਲਾ ਕੇ 4 ਬੱਲੇਬਾਜ਼ਾਂ ਨੇ ਅਰਧਸੈਂਕੜੇ ਜੜੇ। ਫਿਰ ਪਹਿਲੀ ਪਾਰੀ ’ਚ ਭਾਰਤੀ ਗੇਂਦਬਾਜਾਂ ਹੱਥੋਂ ਇੰਗਲੈਂਡ ਦੀ ਟੀਮ 136 ਦੌੜਾਂ ’ਤੇ ਆਊਟ ਹੋ ਗਈ। ਜਿਸ ਵਿੱਚ ਆਲਰਾਉਂਡਰ ਦੀਪਤੀ ਸ਼ਰਮਾ ਦੀ ਕਹਿਰ ਭਰੀ ਗੇਂਦਬਾਜ਼ੀ ਸ਼ਾਮਲ ਰਹੀ। ਦੀਪਤੀ ਸ਼ਰਮਾ ਨੇ ਪੰਜ ਵਿਕਟਾਂ ਆਪਣੇ ਨਾਂਅ ਕੀਤੀਆਂ। ਇਸ ਤੋਂ ਇਲਾਵਾ ਸਨੇਹਾ ਯਾਦਵ ਨੇ ਆਪਣੇ ਖਾਤੇ ’ਚ 2 ਵਿਕਟਾਂ ਗਈਆਂ। ਜਦੋਂ ਕਿ ਪੂਜਾ ਵਸਤਰਕਾਰ ਅਤੇ ਰੇਣੁਕਾ ਸਿੰਘ ਨੂੰ 1-1 ਵਿਕਟ ਮਿਲੀ। (INDW Vs ENGW)
ਫਿਰ ਜਦੋਂ ਦੂਜੀ ਪਾਰੀ ’ਚ ਭਾਰਤੀ ਟੀਮ ਬੱਲੇਬਾਜ਼ੀ ਕਰਨ ਆਈ ਤਾਂ ਓਪਨਰ ਅਤੇ ਸਟਾਰ ਸਮ੍ਰਿਤੀ ਮੰਧਾਨਾ ਸ਼ੇਫਾਲੀ ਵਰਮਾ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ। ਉਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ ਨਾਬਾਦ 44 ਦੌੜਾਂ ਦੀ ਪਾਰੀ ਖੇਡੀ ਅਤੇ 6 ਵਿਕਟਾਂ ਗੁਆ ਕੇ 186 ਦੌੜਾਂ ’ਤੇ ਆਪਣੀ ਪਾਰੀ ਦਾ ਐਲਾਨ ਕਰ ਦਿੱਤਾ ਅਤੇ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 479 ਦੌੜਾਂ ਦਾ ਟੀਚਾ ਮਿਲਿਆ। ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ 27.3 ਓਵਰਾਂ ’ਚ 131 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਦੀਪਤੀ ਸ਼ਰਮਾ ਵੀ ਦੂਜੀ ਪਾਰੀ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਪੂਜਾ ਵਸਤਰਕਾਰ ਨੂੰ 3 ਵਿਕਟਾਂ ਮਿਲਿਆਂ। ਇਸ ਤੋਂ ਇਲਾਵਾ ਰਾਜੇਸ਼ਵਰੀ ਗਾਇਕਵਾੜ ਨੇ 2 ਅਤੇ ਰੇਣੁਕਾ ਠਾਕੁਰ ਨੇ 1 ਵਿਕਟ ਲਈ। (INDW Vs ENGW)
ਸ੍ਰੀਲੰਕਾ ਦਾ 25 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ
ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮਹਿਲਾ ਟੀਮ ਨੇ ਇਸ ਵੱਡੀ ਜਿੱਤ ਨਾਲ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਮਹਿਲਾ ਕ੍ਰਿਕੇਟ ’ਚ ਦੌੜਾਂ ਦੇ ਮਾਮਲੇ ’ਚ ਇਹ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਸਾਲ 1998 ’ਚ ਸ੍ਰੀਲੰਕਾ ਨੇ ਪਾਕਿਸਤਾਨ ਖਿਲਾਫ 309 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ, ਜੋ ਮਹਿਲਾ ਕ੍ਰਿਕੇਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਸੀ। ਇਸ ਸੂਚੀ ’ਚ ਨਿਊਜੀਲੈਂਡ ਹੁਣ ਦੂਜੇ ਤੋਂ ਤੀਜੇ ਸਥਾਨ ’ਤੇ ਖਿਸਕ ਗਿਆ ਹੈ। (INDW Vs ENGW)
ਇੰਗਲੈਂਡ ਦੀ ਦੂਜੀ ਪਾਰੀ 131 ਦੌੜਾਂ ’ਤੇ ਸਿਮਟੀ | INDW Vs ENGW
ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 131 ਦੌੜਾਂ ’ਤੇ ਹੀ ਢੇਰ ਹੋ ਗਈ। ਪਹਿਲੀ ਪਾਰੀ ’ਚ 5 ਵਿਕਟਾਂ ਲੈਣ ਵਾਲੀ ਦੀਪਤੀ ਸ਼ਰਮਾ ਨੇ ਦੂਜੀ ਪਾਰੀ ’ਚ 4 ਵਿਕਟਾਂ ਹਾਸਲ ਕੀਤੀਆਂ। ਤੇਜ਼ ਗੇਂਦਬਾਜ ਪੂਜਾ ਵਸਤਰਕਾਰ ਨੇ 3 ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ ਇਸ ਮੈਚ ’ਚ ਕੁਲ 9 ਵਿਕਟਾਂ ਆਪਣੇ ਨਾਂਅ ਕੀਤੀਆਂ। ਭਾਰਤ ਦੀ ਇਸ ਵੱਡੀ ਜਿੱਤ ’ਚ ਦੀਪਤੀ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨੇ ਗੇਂਦ ਦੇ ਨਾਲ-ਨਾਲ ਬੱਲੇ ਦਾ ਵੀ ਯੋਗਦਾਨ ਦਿੱਤਾ। (INDW Vs ENGW)
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੂੰ ਵੱਡਾ ਝਟਕਾ, ਇਸ ਵਾਰ ਇਹ ਖਿਡਾਰੀ ਸੰਭਾਲੇਗਾ ਮੁੰਬਈ ਦੀ ਜਿੰਮੇਵਾਰੀ
ਟੀਮ ਇੰਡੀਆ ਦੇ ਪਹਾੜ ਅੱਗੇ ਬੌਣੀਂ ਸਾਬਤ ਹੋਈ ਇੰਗਲੈਂਡ ਦੀ ਟੀਮ
ਪਹਿਲੀ ਪਾਰੀ ’ਚ ਭਾਰਤੀ ਟੀਮ ਨੇ ਬਣਾਇਆਂ ਸਨ 428 ਦੌੜਾਂ | IND Vs ENG
4 ਖਿਡਾਰਨਾਂ ਨੇ ਜੜੇ ਸਨ ਅਰਧਸੈਂਕੜੇ | IND Vs ENG
ਮੁੰਬਈ (ਏਜੰਸੀ)। ਮਹਿਲਾ ਕ੍ਰਿਕੇਟ ’ਚ ਭਾਰਤ ਅਤੇ ਇੰਗਲੈਂਡ ਵਿਚਕਾਰ ਮੁੰਬਈ ’ਚ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ 136 ਦੌੜਾਂ ਦੇ ਸਕੋਰ ’ਤੇ ਢਹਿ ਗਈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ’ਚ ਟੀਮ ਇੰਡੀਆ ਦੇ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੀਪਤੀ ਸ਼ਰਮਾ ਨੇ 5 ਵਿਕਟਾਂ ਲਈਆਂ। ਸਨੇਹ ਰਾਣਾ ਨੇ 2 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਲਈ ਨੈਟ ਸਾਇਵਰ ਬਰੰਟ ਨੇ ਅਰਧ ਸੈਂਕੜਾ ਲਾਇਆ। (IND Vs ENG)
ਇਹ ਵੀ ਪੜ੍ਹੋ : ਮੌੜ ਮੰਡੀ ਦੇ ਸਕੂਲਾਂ ’ਚ ਛੁੱਟੀ ਦੇ ਫ਼ੈਸਲੇ ਤੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਹਰਖੇ
ਭਾਰਤ ਦੀ ਪਹਿਲੀ ਪਾਰੀ ਤੋਂ ਬਾਅਦ ਇੰਗਲੈਂਡ ਲਈ ਬਿਊਮੋਂਟ ਅਤੇ ਡੰਕਲੇ ਓਪਨਿੰਗ ਕਰਨ ਆਏ। ਡੰਕਲੇ ਜ਼ਿਆਦਾ ਦੇਰ ਕ੍ਰੀਜ ’ਤੇ ਟਿਕ ਨਹੀਂ ਸਕੇ। ਉਹ 10 ਗੇਂਦਾਂ ’ਚ 2 ਚੌਕਿਆਂ ਦੀ ਮਦਦ ਨਾਲ 11 ਦੌੜਾਂ ਬਣਾ ਆਊਟ ਹੋ ਗਈ। ਰੇਣੂਕਾ ਸਿੰਘ ਨੇ ਉਨ੍ਹਾਂ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਬਿਊਮੋਂਟ 35 ਗੇਂਦਾਂ ’ਚ 10 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਹੀਥਰ ਨਾਈਟ ਵੀ ਕੁਝ ਖਾਸ ਨਹੀਂ ਕਰ ਸਕੀ। ਉਹ 23 ਗੇਂਦਾਂ ’ਚ 11 ਦੌੜਾਂ ਬਣਾ ਕੇ ਆਊਟ ਹੋ ਗਈ। ਪੂਜਾ ਵਸਤਰਕਾਰ ਨੇ ਨਾਈਟ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। (IND Vs ENG)
ਨੈਟ ਸਾਇਵਰ ਨੇ ਚੰਗੀ ਬੱਲੇਬਾਜੀ ਕੀਤੀ ਅਤੇ ਅਰਧ ਸੈਂਕੜਾ ਲਾਇਆ। ਉਨ੍ਹਾਂ 70 ਗੇਂਦਾਂ ਦਾ ਸਾਹਮਣਾ ਕਰਦੇ ਹੋਏ 59 ਦੌੜਾਂ ਬਣਾਈਆਂ। ਸਾਇਵਰ ਦੀ ਇਸ ਪਾਰੀ ’ਚ 10 ਚੌਕੇ ਸ਼ਾਮਲ ਸਨ। ਉਨ੍ਹਾਂ ਨੂੰ ਸਨੇਹ ਰਾਣਾ ਨੇ ਆਊਟ ਕੀਤਾ। ਡੇਨੀਅਲ ਵਿਅਟ 19 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੂੰ ਦੀਪਤੀ ਸ਼ਰਮਾ ਨੇ ਆਊਟ ਕੀਤਾ। ਦੀਪਤੀ ਨੇ ਵਿਕਟਕੀਪਰ ਬੱਲੇਬਾਜ ਐਮੀ ਜੋਨਸ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ। ਜੋਨਸ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤਰ੍ਹਾਂ ਪੂਰੀ ਟੀਮ 136 ਦੌੜਾਂ ਦੇ ਸਕੋਰ ’ਤੇ ਢਹਿ ਗਈ। ਇੰਗਲੈਂਡ ਦੀ ਟੀਮ ਸਿਰਫ 35.3 ਓਵਰ ਹੀ ਖੇਡ ਸਕੀ। ਜਵਾਬ ’ਚ ਭਾਰਤੀ ਟੀਮ ਨੇ ਦੂਜੀ ਪਾਰੀ ’ਚ 3 ਵਿਕਟਾਂ ਗੁਆ ਕੇ 117 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਹਰਮਨਪ੍ਰੀਤ ਕੌਰ ਨਾਬਾਦ 5ਦੌੜਾਂ ਅਤੇ ਦੀਪਤਾ ਸ਼ਰਮਾ ਨਾਬਾਦ 7 ਦੌੜਾਂ ਬਣਾ ਕੇ ਕ੍ਰੀਜ ’ਤੇ ਹਨ। ਹੁਣ ਭਾਰਤੀ ਟੀਮ ਦੀ ਕੁਲ ਲੀੜ 409 ਦੌੜਾਂ ਦੀ ਹੋ ਗਈ ਹੈ। (IND Vs ENG)