rain - Sach Kahoon Punjabi
Rain: ਨਾਸਿਕ ’ਚ ਮੀਂਹ ਨੇ ਦੁਸਹਿਰੇ ਦਾ ਰੰਗ ਕੀਤਾ ਫਿੱਕਾ, ਫੁੱਲ ਉਤਪਾਦਕਾਂ ਨੂੰ ਭਾਰੀ ਨੁਕਸਾਨ
Rain: ਨਾਸਿਕ, (ਆਈਏਐਨਐਸ)। ਮਹਾਂਰਾਸ਼ਟਰ ਦੇ ਨਾਸਿਕ ਵਿੱਚ ਭਾਰੀ ਮੀਂਹ ਨੇ ਦੁਸਹਿਰੇ ਦੇ ਰੰਗ ਨੂੰ ਫਿੱਕਾ ਕਰ ਦਿੱਤਾ ਹੈ। ਹਰ ਸਾਲ ਇਸ ਤਿਉਹਾਰ ‘ਤੇ ਗੇਂਦੇ ਦੇ ਫੁੱਲਾਂ ਦੀ ਬਹੁਤ ਮੰਗ ਹੁੰਦੀ ਹੈ, ਪਰ ਇਸ ਵਾਰ ਮੀਂਹ ਨੇ ਫੁੱਲਾਂ ਦੀ ਸਪਲਾਈ ਵਿੱਚ ਵੱਡੀ ਕਮੀ ਪੈਦਾ ਕਰ ਦਿੱਤੀ ਹੈ। ਮੀਂਹ ਕਾਰਨ ਫੁੱਲ ਉਤਪਾਦਕ ਆਪਣੀ ਲਾਗਤ ਵੀ ਪੂਰੀ ਨਹੀਂ ਕਰ ਸਕੇ ਹਨ। ਖੇਤਾਂ ਵਿੱਚ ਖਿੜ ਰਹੇ ਫੁੱਲ ਗਿੱਲੇ ਅਤੇ ਖਰਾਬ ਹੋ ਗਏ, ਜਿਸ ਨਾਲ ਕਿਸਾਨਾਂ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ। ਸਥਾਨਕ ਬਾਜ਼ਾਰਾਂ ਵਿੱਚ ਸਿਰਫ਼ ਸੀਮਤ ਮਾਤਰਾ ਵਿੱਚ ਗੇਂਦੇ ਦੇ ਫੁੱਲ ਹੀ ਪਹੁੰਚੇ।
ਕਿਸਾਨਾਂ ਨੇ ਕਿਹਾ ਕਿ ਮੀਂਹ ਕਾਰਨ ਫੁੱਲ ਡਿੱਗ ਪਏ ਅਤੇ ਗਿੱਲੇ ਹੋਣ ਕਾਰਨ ਉਨ੍ਹਾਂ ਨੂੰ ਤੋੜਨਾ ਵੀ ਮੁਸ਼ਕਲ ਸੀ। ਇੱਕ ਕਿਸਾਨ ਗੋਕੁਲ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ, “ਮੀਂਹ ਨੇ ਫੁੱਲਾਂ ਨੂੰ ਖਰਾਬ ਕਰ ਦਿੱਤਾ ਹੈ। ਉਪਜ ਬਾਜ਼ਾਰ ਤੱਕ ਨਹੀਂ ਪਹੁੰਚ ਸਕੇ ਅਤੇ ਜੋ ਉਪਜ ਆਈ ਉਸਦੀ ਗੁਣਵੱਤਾ ਮਾੜੀ ਸੀ। ਇਸ ਨਾਲ ਖਰਚੇ ਵੀ ਪੂਰੇ ਨਹੀਂ ਹੋਏ। ਨਤੀਜੇ ਵਜੋਂ, ਫੁੱਲਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ, ਪਰ ਗਾਹਕ ਉੱਚੀਆਂ ਕੀਮਤਾਂ ਕਾਰਨ ਘੱਟ ਖਰੀਦ ਰਹੇ ਹਨ। Rain
ਘੱਟ ਮੰਗ ਕਾਰਨ ਸਾਨੂੰ ਵਿੱਤੀ ਨੁਕਸਾਨ : ਕਿਸਾਨ
ਇੱਕ ਹੋਰ ਕਿਸਾਨ, ਚੰਪਤ ਰਾਏ, ਨੇ ਕਿਹਾ, “ਜ਼ਿਆਦਾ ਮੀਂਹ ਨੇ ਫੁੱਲਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਘੱਟ ਮੰਗ ਕਾਰਨ ਸਾਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ।” ਉਸਨੇ ਮੰਗ ਕੀਤੀ ਕਿ ਸਰਕਾਰ ਫੁੱਲ ਉਤਪਾਦਕ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਸਹਾਇਤਾ ਯੋਜਨਾ ਸ਼ੁਰੂ ਕਰੇ। ਇੱਕ ਗਾਹਕ ਨੇ ਵੀ ਗੱਲ ਕੀਤੀ। ਉਸਨੇ ਕਿਹਾ, “ਦਸਹਿਰੇ ਨੇ ਫੁੱਲਾਂ ਦੀ ਮੰਗ ਵਧਾ ਦਿੱਤੀ ਹੈ, ਪਰ ਕੀਮਤਾਂ ਇੰਨੀਆਂ ਜ਼ਿਆਦਾ ਹਨ ਕਿ ਘੱਟ ਕੀਮਤ ਵਾਲੇ ਫੁੱਲ ਵੀ ਪਹਿਲਾਂ ਨਾਲੋਂ ਮਹਿੰਗੇ ਲੱਗਦੇ ਹਨ।”
ਇਹ ਵੀ ਪੜ੍ਹੋ: Jalandhar News: ਜਲੰਧਰ ’ਚ ਮੀਂਹ ਕਾਰਨ ਰਾਵਣ ਤੇ ਕੁੰਭਕਰਨ ਦੇ ਪੁੱਤਲੇ ਡਿੱਗੇ
ਬਾਜ਼ਾਰ ਦੇ ਵਪਾਰੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਹ ਮਾੜੀ ਗੁਣਵੱਤਾ ਅਤੇ ਘੱਟ ਸਪਲਾਈ ਕਾਰਨ ਉਮੀਦ ਅਨੁਸਾਰ ਮੁਨਾਫ਼ਾ ਨਹੀਂ ਕਮਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਸਾਫ਼ ਹੁੰਦਾ, ਤਾਂ ਉਹ ਦੁਸਹਿਰੇ ਦੇ ਸੀਜ਼ਨ ਦੌਰਾਨ ਚੰਗਾ ਮੁਨਾਫ਼ਾ ਕਮਾ ਸਕਦੇ ਸਨ। ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਹੁਣ, ਕਿਸਾਨ ਅਤੇ ਵਪਾਰੀ ਬਦਲਦੇ ਮੌਸਮ ਅਤੇ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ। ਸਥਾਨਕ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਹੈ।
Jalandhar Flood News: ਜਲੰਧਰ ’ਚ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਪਿੰਡ ’ਚ ਸਥਿਤੀ ਹੋਰ ਵਿਗੜੀ
Jalandhar Flood News: ਜਲੰਧਰ, (ਆਈਏਐਨਐਸ)। ਪੰਜਾਬ ’ਚ ਹੜ੍ਹਾਂ ਤੋਂ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਾਖੜਾ, ਪੋਂਗ ਅਤੇ ਰਣਜੀਤ ਸਾਗਰ ਡੈਮਾਂ ਦੇ ਗੇਟ ਲਗਾਤਾਰ ਖੁੱਲ੍ਹਣ ਕਾਰਨ ਸੂਬੇ ਵਿੱਚ ਹੜ੍ਹਾਂ ਦਾ ਘੇਰਾ ਹੋਰ ਵਧ ਗਿਆ ਹੈ। ਤਾਜ਼ਾ ਸਥਿਤੀ ਅਨੁਸਾਰ 10 ਜ਼ਿਲ੍ਹਿਆਂ ਦੇ 900 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ, ਜਿਨ੍ਹਾਂ ਵਿੱਚੋਂ 300 ਤੋਂ ਵੱਧ ਪਿੰਡ 5 ਤੋਂ 8 ਫੁੱਟ ਪਾਣੀ ਨਾਲ ਭਰ ਗਏ ਹਨ। ਇਸ ਦੌਰਾਨ, ਜਲੰਧਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਮੌਸਮ ਵਿਭਾਗ ਨੇ ਪੰਜਾਬ ਵਿੱਚ ਸ਼ਨਿੱਚਹਵਾਰ ਲਈ ਸੰਤਰੀ ਅਲਰਟ ਜਾਰੀ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬਾਰਿਸ਼ ਜਾਰੀ ਰਹੀ ਤਾਂ ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ। ਪੇਂਡੂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਦੁੱਗਣੀਆਂ ਹੋ ਗਈਆਂ ਹਨ। ਸ਼ਾਹਕੋਟ ਦੇ ਪਿੰਡ ਮੰਡਾਲਾ ਛੰਨਾ ਵਿੱਚ ਹਾਲਾਤ ਬਹੁਤ ਮਾੜੇ ਦੱਸੇ ਜਾ ਰਹੇ ਹਨ। ਪਿੰਡਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਇਹ ਵੀ ਪੜ੍ਹੋ: PM Modi: ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਵਿਲੱਖਣ ਤੋਹਫ਼ੇ ਕੀਤੇ ਭੇਂਟ, ਸੱ…
ਦੋ ਦਿਨਾਂ ਤੋਂ ਮੀਂਹ ਰੁਕਣ ਕਾਰਨ ਜਿੱਥੇ ਲੋਕਾਂ ਨੂੰ ਰਾਹਤ ਦੀ ਉਮੀਦ ਸੀ, ਉੱਥੇ ਹੀ ਇੱਕ ਵਾਰ ਫਿਰ ਮੀਂਹ ਸ਼ੁਰੂ ਹੋਣ ਕਾਰਨ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 2019 ਅਤੇ 2023 ਤੋਂ ਬਾਅਦ ਇੱਕ ਵਾਰ ਫਿਰ ਹੜ੍ਹ ਨੇ ਪਿੰਡ ਨੂੰ ਤਬਾਹ ਕਰ ਦਿੱਤਾ ਹੈ। ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹੜ੍ਹ ਕਾਰਨ ਲਗਭਗ 10 ਤੋਂ 15 ਹਜ਼ਾਰ ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਹੈ।
ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕਈ ਘਰਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਪਸ਼ੂਆਂ ਦੇ ਡੁੱਬਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਪਿੰਡ ਵਾਸੀਆਂ ਦੇ ਦਰਦ ਨੂੰ ਸਮਝਦੇ ਹੋਏ ਚੰਨੀ ਨੇ ਕਿਹਾ ਕਿ ਜਦੋਂ ਵੀ ਹੜ੍ਹ ਆਉਂਦਾ ਹੈ, ਤਾਂ ਪਿੰਡ ਵਿੱਚ ਬਣਿਆ ਕੱਚਾ ਬੰਨ੍ਹ ਟੁੱਟ ਜਾਂਦਾ ਹੈ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਸਥਾਈ ਹੱਲ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। Jalandhar Flood News
ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਥਿਤੀ ਦਾ ਸਹੀ ਢੰਗ ਨਾਲ ਜਾਇਜ਼ਾ ਲੈਣ ਨਹੀਂ ਆਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪਾਣੀ ਦੇ ਦਾਖਲ ਹੋਣ ਕਾਰਨ ਉਨ੍ਹਾਂ ਦੀ ਜ਼ਮੀਨ ਅਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਈ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ਼ 10 ਏਕੜ ਜ਼ਮੀਨ ਸੁਰੱਖਿਅਤ ਬਚੀ ਹੈ, ਬਾਕੀ ਪਾਣੀ ਵਿੱਚ ਡੁੱਬੀ ਹੋਈ ਹੈ। ਲਗਾਤਾਰ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਜੇਕਰ ਮੀਂਹ ਨਾ ਰੁਕਿਆ ਤਾਂ ਪੰਜਾਬ ਵਿੱਚ ਹੜ੍ਹ ਦਾ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
Malerkotla Rain News: ਭਾਰੀ ਮੀਂਹ ਨਾਲ ਸ਼ਹਿਰ ਮਾਲੇਰਕੋਟਲੇ ਹੋਇਆ ਜਲ-ਥਲ
ਮੇਨ ਬਾਜ਼ਾਰ ਨੇ ਧਾਰਿਆ ਨਹਿਰ ਦਾ ਰੂਪ, ਨਗਰ ਕੌਂਸਲ ਦੇ ਪ੍ਰਬੰਧਾਂ ਦੀ ਨਿਕਲੀ ਫੂਕ
Malerkotla Rain News: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਅੱਜ ਮਾਲੇਰਕੋਟਲਾ ਵਿਖ਼ੇ ਹੋਈ ਮਾਮੂਲੀ ਬਾਰਿਸ਼ ਨੇ ਹੀ ਮਾਲੇਰਕੋਟਲਾ ਵਾਸੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਉੱਥੇ ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਮੀਂਹ ਨੇ ਮਾਲੇਰਕੋਟਲਾ ਦੀਆਂ ਗਲੀਆਂ, ਮੁਹੱਲਿਆਂ ਸਮੇਤ ਬਾਜ਼ਾਰਾਂ ਦਾ ਬੁਰਾ ਹਾਲ ਕਰ ਦਿੱਤਾ, ਸ਼ਹਿਰ ਅੰਦਰ ਚਾਰੋਂ ਪਾਸੇ ਜਲ ਥਲ ਹੀ ਜਲ ਥਲ ਹੋ ਗਿਆ ਖਾਸ ਕਰਕੇ ਇੱਥੋਂ ਦੇ ਮਾਲੇਰ ਮੁਹੱਲਾ ਲੁਹਾਰਾਂ ਦੇ ਬਾਜ਼ਾਰ ਅੰਦਰ ਜਮਾਂ ਹੋਏ ਬਰਸਾਤੀ ਪਾਣੀ ਨੇ ਨਹਿਰ ਦਾ ਰੂਪ ਧਾਰ ਲਿਆ।
ਇਹ ਵੀ ਪੜ੍ਹੋ: Farmers Protest: ਵਰਦੇ ਮੀਂਹ ’ਚ ਬਿਜਲੀ ਦੇ ਨਿੱਜੀਕਰਨ ਖਿਲਾਫ ਗਰਜੇ ਕਿਸਾਨ
ਉਕਤ ਬਾਜ਼ਾਰ ਵਿੱਚ ਵਿੱਚ ਜਮਾਂ ਹੋਏ ਪਾਣੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੋਸ਼ਲ ਮੀਡਿਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈਆਂ ਜਿਸ ਨੂੰ ਦਰਸ਼ਕਾਂ ਨੇ ਮਾਲਵਾ ਨਹਿਰ ਦਾ ਨਾਂਅ ਦੇ ਦਿੱਤਾ। ਇਸ ਸਬੰਧੀ ਮਾਲੇਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਅਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕੇ ਇਹ ਪਾਣੀ ਜਦੋਂ ਵੀ ਬਰਸਾਤਾਂ ਹੁੰਦੀਆਂ ਹਨ ਬਾਜ਼ਾਰ ਵਿੱਚ ਜਮ੍ਹਾਂ ਹੋ ਜਾਂਦਾ ਹੈ ਪ੍ਰੰਤੂ ਦੋ ਤਿੰਨ ਘੰਟਿਆਂ ਅੰਦਰ ਹੀ ਨਿਕਲ ਜਾਂਦਾ ਸੀ ਪਰ ਜਦੋਂ ਤੋਂ ਲੋਹੇ ਬਾਜ਼ਾਰ ਵਾਲਾ ਨਾਲਾ ਬੰਦ ਕਰਕੇ ਉਥੇ ਪਾਈਪ ਪਾਏ ਗਏ ਹਨ ਉਦੋਂ ਤੋਂ ਇਸ ਬਾਜ਼ਾਰ ਵਿੱਚ ਜਮ੍ਹਾਂ ਹੋਣ ਵਾਲਾ ਪਾਣੀ ਨਿਕਲਣ ਲਈ 24 ਘੰਟਿਆਂ ਦਾ ਸਮਾਂ ਲੈਂਦਾ ਹੈ। ਜਿਸ ਨਾਲ ਪੂਰੇ ਬਾਜ਼ਾਰ ਦੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਜਾਂਦੇ ਹਨ।
ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਇਸ ਸਬੰਧੀ ਇਲਾਕੇ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਅਫਸਰਾਂ ਨੂੰ ਇਸ ਸਬੰਧੀ ਕਿਹਾ ਜਾਂਦਾ ਹੈ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਟਾਲ-ਮਟੋਲ ਕਰ ਜਾਂਦੇ ਹਨ ਅੱਜ ਵੀ ਉਕਤ ਬਾਜ਼ਾਰ ਦੀਆਂ ਤਸਵੀਰਾਂ ਅਤੇ ਵੀਡੀਓ ਬਣਾ ਕੇ ਅਫਸਰਾਂ ਨੂੰ ਦਿਖਾਈ ਗਈ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਜੋ ਨਾਲਾ ਬੰਦ ਕੀਤਾ ਗਿਆ ਹੈ ਉਹ ਅਜੇ ਲੋਕ ਨਿਰਮਾਣ ਵਿਭਾਗ ਨੇ ਚਾਲੂ ਨਹੀਂ ਕੀਤਾ, ਜਦੋਂ ਕਿ ਪਾਈਪ ਪਾਇਆਂ ਨੂੰ ਵੀ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ।
ਕੋਈ ਵੀ ਅਫਸਰ ਜਿੰਮੇਦਾਰੀ ਲੈਣ ਨੂੰ ਤਿਆਰ ਨਹੀਂ!
ਇਸ ਸਬੰਧੀ ਜਦੋਂ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਪਰਅਪਾਰ ਨਾਲ ਉਹਨਾਂ ਦੇ ਦਫਤਰ ਜਾ ਕੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਮਸ਼ੀਨ ਲਾ ਕੇ ਕਢਵਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪ੍ਰੰਤੂ ਦੇਰ ਰਾਤ ਤੱਕ ਪਾਣੀ ਜਿਓਂ ਦਾ ਤਿਓਂ ਹੀ ਬਾਜ਼ਾਰ ਵਿੱਚ ਖੜਾ ਰਿਹਾ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਲੋਹੇ ਬਾਜ਼ਾਰ ਵਾਲਾ ਨਾਲਾ ਜਿਸ ਨੂੰ ਬੰਦ ਕਰਨ ਲਈ ਕਰੋੜਾਂ ਰੁਪਿਆ ਖਰਚ ਕੀਤਾ ਗਿਆ ਹੈ ਉਸ ਨੂੰ ਕਥਿਤ ਤੌਰ ’ਤੇ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਅਤੇ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਕਰ ਰਿਹਾ ਹੈ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲੇ ਨੂੰ ਬੰਦ ਕਰਨ ਵਿੱਚ ਬਹੁਤ ਸਾਰੀਆਂ ਕਮੀਆਂ ਤੇ ਖਾਮੀਆਂ ਹਨ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ।ਜੋ ਕਮੀਆਂ ਤੇ ਖਾਮੀਆਂ ਹਨ ਉਸ ਨੂੰ ਦੂਰ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕਰਨਾ ਚਾਹੀਦਾ ਹੈ। Malerkotla Rain News
Punjab Weather Update: ਪੰਜਾਬ ’ਚ ਮੀਂਹ ਤੇ ਹਨ੍ਹੇਰੀ ਦਾ ਅਲਰਟ ਜਾਰੀ, ਇਸ ਦਿਨ ਮੁੜ ਪਵੇਗਾ ਭਾਰੀ ਮੀਂਹ, ਬਿਜਲੀ ਡਿੱਗਣ ਦੀ ਵੀ ਪੇਸ਼ਨਗੋਈ
Punjab Weather Update: ਚੰਡੀਗੜ੍ਹ। ਪੰਜਾਬ ਵਿੱਚ ਇਸ ਵੇਲੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ ਤੇ ਤਾਪਮਾਨ ਲਗਾਤਾਰ 40 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਮੀਂਹ-ਹਨੇਰੀ ਦੀ ਭਵਿੱਖਬਾਣੀ ਕੀਤੀ ਹੈ।
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿਚ ਹੀ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲੇਗਾ। ਅੱਜ ਪੂਰੇ ਸੂਬੇ ਵਿਚ ਹੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਦੇ ਨਾਲ-ਨਾਲ ਅਸਮਾਨੀ ਬਿਜਲੀ ਤੇ ਹਨੇਰੀ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਵਿਭਾਗ ਵੱਲੋਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। Punjab Weather Update
Read Also : Punjab Government News: ‘ਸਰਕਾਰੀ ਲਾਰੀ’ ਨੂੰ ਭੁੱਲ ਗਈ ਪੰਜਾਬ ਸਰਕਾਰ, ਸਾਢੇ 3 ਸਾਲ ’ਚ ਨਹੀਂ ਖਰੀਦੀ ਇੱਕ ਵੀ ਬੱਸ
ਇਸੇ ਤਰ੍ਹਾਂ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ, ਪਰ ਇਸ ਦਾ ਘੇਰਾ ਹੌਲੀ ਹੌਲੀ ਛੋਟਾ ਹੁੰਦਾ ਜਾਵੇਗਾ। ਵਿਭਾਗ ਵੱਲੋਂ ਕੱਲ੍ਹ ਅਤੇ ਪਰਸੋਂ ਯਾਨੀ 10 ਜੁਲਾਈ ਤਕ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 11 ਜੁਲਾਈ ਤੋਂ ਸੂਬੇ ਵਿਚ ਬਾਰਿਸ਼ ਦੀ ਸੰਭਾਵਨਾ ਤਾਂ ਹੈ ਪਰ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ।
Rain: ਹਾੜ੍ਹ ਦੇ ਮੀਂਹ ਨਾਲ ਪਾਰਾ ਹੇਠਾਂ ਨੂੰ ਖਿਸਕਿਆ
Rain: ਪੰਜਾਬ ਦੇ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ’ਚ ਪਿਆ ਮੀਂਹ
Rain: ਮਾਨਸਾ (ਸੁਖਜੀਤ ਮਾਨ)। ਲੰਘੇ ਜੇਠ ਮਹੀਨੇ ’ਚ ਗਰਮ ਹਵਾਵਾਂ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ ਪਰ ਚੜ੍ਹਦੇ ਹਾੜ੍ਹ ਤੋਂ ਪੰਜਾਬ ’ਚ ਕਿਤੇ ਨਾ ਕਿਤੇ ਰੋਜ਼ਾਨਾ ਹੀ ਮੀਂਹ ਪੈ ਰਿਹਾ ਹੈ। ਇਸ ਮੀਂਹ ਨਾਲ ਤਾਪਮਾਨ ਘਟਣ ਕਾਰਨ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੀਂਹ ਮਨੁੱਖੀ ਜਨ-ਜੀਵਨ ਤੋਂ ਇਲਾਵਾ ਖੇਤੀ ਸੈਕਟਰ ਆਦਿ ਲਈ ਵੀ ਲਾਹੇਵੰਦ ਸਾਬਿਤ ਹੋਵੇਗਾ।
ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ ’ਚ ਹੋਰ ਮੀਂਹ ਪੈਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਵੇਰਵਿਆਂ ਮੁਤਾਬਿਕ ਲੰਘੀ ਦੇਰ ਰਾਤ ਅਤੇ ਅੱਜ ਸਵੇਰੇ ਪੰਜਾਬ ਦੇ ਜ਼ਿਲ੍ਹਾ ਮਾਨਸਾ, ਫਰੀਦਕੋਟ, ਲੁਧਿਆਣਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਫਿਰੋਜ਼ਪੁਰ, ਮੋਗਾ ਆਦਿ ਜ਼ਿਲ੍ਹਿਆਂ ਦੇ ਕਈ ਪਿੰਡਾਂ ਤੇ ਸ਼ਹਿਰਾਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਵਰਿ੍ਹਆ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਕਈ ਥਾਈਂ ਪਿੰਡ-ਸ਼ਹਿਰ ਸੁੱਕੇ ਵੀ ਰਹਿ ਗਏ।
Rain
ਗਰਮੀ ਤੋਂ ਅੱਕੇ ਲੋਕਾਂ ਨੂੰ ਮੀਂਹ ਦੀ ਕਾਫੀ ਉਡੀਕ ਸੀ ਕਿਉਂਕਿ ਤਾਪਮਾਨ ਕਰੀਬ 45 ਡਿਗਰੀ ਤੱਕ ਪੁੱਜਣ ਕਰਕੇ ਰੋਜ਼ਾਨਾ ਦੇ ਕੰਮਾਂਕਾਰਾਂ ਵਾਲੇ ਲੋਕਾਂ ਨੂੰ ਕੰਮ ਕਰਨ ’ਚ ਕਾਫੀ ਮੁਸ਼ਕਲ ਆ ਰਹੀ ਸੀ। ਬਜ਼ਾਰਾਂ ’ਚੋਂ ਵੀ ਗਰਮੀ ਨੇ ਰੌਣਕਾਂ ਗਾਇਬ ਕਰ ਦਿੱਤੀਆਂ ਸੀ। ਗਰਮੀ ਦਾ ਅਸਰ ਆਮ ਲੋਕਾਂ ਦੇ ਚੁੱਲ੍ਹੇ ’ਤੇ ਵੀ ਪੈਣ ਲੱਗਿਆ ਸੀ ਕਿਉਂਕਿ ਗਰਮੀ ਕਾਰਨ ਸਬਜ਼ੀਆਂ ਆਦਿ ਦੀ ਆਮਦ ਘੱਟ ਹੋਣ ਕਰਕੇ ਰੇਟਾਂ ’ਚ ਵਾਧਾ ਹੋ ਗਿਆ ਸੀ।
Read Also : Bank Account in HDFC: ਐੱਚਡੀਐੱਫਸੀ ’ਚ ਐ ਬੈਂਕ ਖ਼ਾਤਾ ਤਾਂ ਭੁੱਲ ਜਾਓ ਤਨਖ਼ਾਹ ਤੇ ਪੈਨਸ਼ਨ
ਤਾਜ਼ਾ ਪਏ ਮੀਂਹ ਨਾਲ ਸਾਉਣੀ ਦੀਆਂ ਫਸਲਾਂ ਨਰਮੇ ਤੇੇ ਝੋਨੇ ਨੂੰ ਕਾਫੀ ਹੁਲਾਰਾ ਮਿਲੇਗਾ। ਰੇਤਲੀਆਂ ਜ਼ਮੀਨਾਂ ਜਿੱਥੇ ਨਹਿਰੀ ਪਾਣੀ ਨਹੀਂ ਪੁੱਜਦਾ, ਉੱਥੇ ਬੀਜੇ ਨਰਮੇ ਲਈ ਤਾਂ ਮੀਂਹ ਸੰਜੀਵਨੀ ਦਾ ਕੰਮ ਕਰੇਗਾ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਖੇਤਾਂ ’ਚ ਲਾਇਆ ਜਾ ਰਿਹਾ ਝੋਨਾ ਵੀ ਗਰਮੀ ਘਟਣ ਕਰਕੇ ਨਾਲ ਦੀ ਨਾਲ ਚੱਲ ਪਵੇਗਾ। ਮੀਂਹ ਨਾਲ ਸ਼ਹਿਰੀ ਆਬਾਦੀ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਸੀਵਰੇਜ ਦੀ ਸਮੱਸਿਆ ਝੱਲਣ ਵਾਲੇ ਸ਼ਹਿਰ ਮਾਨਸਾ ’ਚ ਤਾਂ ਬਿਨਾਂ ਮੀਂਹ ਤੋਂ ਹੀ ਸੜਕਾਂ ’ਤੇ ਪਾਣੀ ਰਹਿੰਦਾ ਹੈ ਪਰ ਲੰਘੀ ਦੇਰ ਰਾਤ ਪਏ ਮੀਂਹ ਕਾਰਨ ਸਵੇਰ ਵੇਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਅਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਤਿਕੋਣੀ ’ਤੇ ਖੜ੍ਹੇ ਪਾਣੀ ’ਚੋਂ ਲੰਘਣ ਲਈ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਕਰਕੇ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।
ਮਾਨਸਾ। ਮੀਂਹ ਕਾਰਨ ਸੜਕ ’ਤੇ ਖੜ੍ਹਾ ਪਾਣੀ।
Hailstorm Punjab: ਗੜ੍ਹੇਮਾਰੀ ਨਾਲ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਤਬਾਹ
ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਮੁਆਵਜੇ ਦੀ ਮੰਗ
Hailstorm Punjab: (ਰਾਮ ਸਰੂਪ ਪੰਜੌਲਾ) ਡਕਾਲਾ। ਹਲਕਾ ਸਨੌਰ ਦੇ ਪਿੰਡ ਸੁਨਿਆਰਹੇੜੀ ਵਿਖੇ ਪਿਛਲੇ ਦਿਨੀਂ ਪਏ ਗੜ੍ਹਿਆਂ ਅਤੇ ਬਰਸਾਤ ਨੇ ਕਿਸਾਨਾਂ ਦੀ ਖਰਬੂਜ਼ੇ, ਤਰਬੂਜ਼ ਅਤੇ ਸਬਜ਼ੀਆਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਗੜਿਆਂ ਨੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ।
ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਖਰਬੂਜ਼ੇ ਅਤੇ ਤਰਬੂਜ਼ਾਂ ਦੇ 70 ਤੋਂ 80 ਕਿੱਲੇ ਗੜ੍ਹਿਆਂ ਨਾਲ ਖਰਾਬ ਹੋਣ ਕਰਕੇ ਲਗਭਗ 40 ਤੋਂ 50 ਲੱਖ ਦਾ ਨੁਕਸਾਨ ਹੋ ਗਿਆ ਹੈ ਜਿਨਾਂ ਵਿੱਚ ਬਲਦੇਵ ਸਿੰਘ ਦੇ ਖਰਬੂਜ਼ੇ ਅਤੇ ਤਰਬੂਜ਼ ਦੇ 9 ਏਕੜ, ਗੁਰਪ੍ਰੀਤ ਸਿੰਘ ਦੇ 8 ਏਕੜ, ਅਰਸ਼ਪ੍ਰੀਤ ਸਿੰਘ ਦੇ 10 ਏਕੜ, ਸੰਦੀਪ ਸਿੰਘ ਦੇ 10 ਏਕੜ, ਹਰਦੀਪ ਸਿੰਘ ਦੇ 5 ਏਕੜ, ਨਵਦੀਪ ਸਿੰਘ ਦੇ 6 ਏਕੜ, ਜਸਪਾਲ ਸਿੰਘ ਦੇ 7 ਏਕੜ, ਰਾਏ ਸਿੰਘ ਦਾ ਡੇਢ ਏਕੜ, ਭੁਪਿੰਦਰ ਸਿੰਘ ਦੇ 6 ਏਕੜ, ਹੇਮ ਸਿੰਘ ਦੇ 5 ਏਕੜ, ਹਰਮੇਸ਼ ਸਿੰਘ ਦੇ ਢਾਈ ਏਕੜ ਭਿੰਡੀ, ਜੋਧਾ ਸਿੰਘ ਦਾ 1 ਏਕੜ ਤੇ ੳਜਾਗਰ ਸਿੰਘ ਦਾ 1 ਏਕੜ ਦਾ ਨਕਸਾਨ ਹੋਇਆ ਹੈ।
ਇਹ ਵੀ ਪੜ੍ਹੋ: School News: ਮਿਸ਼ਨ ਸਮਰੱਥ 3.0 ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨਾਲ ਹੋਈ ਅਹਿਮ ਮੀਟਿੰਗ
ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਵਿਭਿੰਨਤਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਫਸਲਾਂ ਦੀ ਖੇਤੀ ਕੀਤੀ ਸੀ ਪਰ ਬੇਮੌਸਮੇ ਮੀਂਹ ਤੇ ਗੜ੍ਹਿਆਂ ਨੇ ਉਹਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਵੀ ਸਾਡਾ ਨੁਕਸਾਨ ਹੋਇਆ ਹੈ ਸਰਕਾਰ ਸਾਨੂੰ ਉਸਦਾ ਮੁਆਵਜ਼ਾ ਦੇਵੇ ਇਸ ਸਬੰਧੀ ਜਦੋਂ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੀਆਂ ਫਸਲਾਂ ਦਾ ਜੋ ਵੀ ਗੜਿਆਂ ਅਤੇ ਮੀਂਹ ਨਾਲ ਨੁਕਸਾਨ ਹੋਇਆ ਹੈ ਉਸ ਦੀ ਵੱਧ ਤੋ ਵੱਧ ਸਰਕਾਰ ਕਿਸਾਨਾਂ ਦੀ ਮੱਦਦ ਕਰੇਗੀ।
RCB Vs CSK Weather Report: ਬੈਂਗਲੁਰੂ, (ਆਈਏਐਨਐਸ)। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਦੇ ਆਈਪੀਐਲ 2025 ਵਿੱਚ 16 ਅੰਕਾਂ ਤੱਕ ਪਹੁੰਚਣ ਅਤੇ ਚੋਟੀ ਦੇ 2 ਵਿੱਚ ਆਪਣਾ ਸਥਾਨ ਮਜ਼ਬੂਤ ਕਰਨ ਦੇ ਯਤਨ ਨੂੰ ਝਟਕਾ ਲੱਗ ਸਕਦਾ ਹੈ। ਸ਼ਨਿੱਚਰਵਾਰ ਨੂੰ ਚੇਨਈ ਸੁਪਰ ਕਿੰਗਜ਼ (CSK) ਵਿਰੁੱਧ ਉਨ੍ਹਾਂ ਦੇ ਘਰੇਲੂ ਮੈਚ ‘ਤੇ ਮੀਂਹ ਦਾ ਖ਼ਤਰਾ ਹੈ। ਬੰਗਲੁਰੂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਮੈਚ ਵਾਲੇ ਦਿਨ ਵੀ ਇਹ ਜਾਰੀ ਰਹਿਣ ਦੀ ਸੰਭਾਵਨਾ ਹੈ। ਸ਼ਨਿੱਚਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ 70% ਹੈ ਅਤੇ ਭਾਰਤ ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ 3 ਮਈ ਨੂੰ, “ਦੁਪਹਿਰ ਜਾਂ ਸ਼ਾਮ ਨੂੰ ਤੇਜ਼ ਮੀਂਹ ਦੇ ਨਾਲ ਗਰਜ-ਤੂਫ਼ਾਨ ਦੀ ਸੰਭਾਵਨਾ ਹੈ।”
ਇਹ ਵੀ ਪੜ੍ਹੋ: Punjab Government: ਪੰਜਾਬ ਸਰਕਾਰ ਨੇ ਆਈਪੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਮੈਚ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਅਭਿਆਸ ਸੈਸ਼ਨਾਂ ‘ਤੇ ਵੀ ਮੌਸਮ ਦਾ ਅਸਰ ਪਿਆ। ਸੀਐਸਕੇ ਨੇ ਦੁਪਹਿਰ 3 ਵਜੇ ਅਭਿਆਸ ਸ਼ੁਰੂ ਕੀਤਾ ਪਰ ਸਿਰਫ਼ 45 ਮਿੰਟਾਂ ਵਿੱਚ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਖਿਡਾਰੀ ਸ਼ਾਮ 4:30 ਵਜੇ ਦੁਬਾਰਾ ਅਭਿਆਸ ਲਈ ਵਾਪਸ ਪਰਤੇ। ਆਰਸੀਬੀ ਨੇ ਆਪਣਾ ਅਭਿਆਸ ਸੈਸ਼ਨ ਸ਼ਾਮ 5 ਵਜੇ ਦੇ ਕਰੀਬ ਸ਼ੁਰੂ ਕੀਤਾ। ਵਿਰਾਟ ਕੋਹਲੀ ਅਤੇ ਦੇਵਦੱਤ ਪਡਿੱਕਲ ਨੇ ਲਗਭਗ 45 ਮਿੰਟ ਤੋਂ ਇੱਕ ਘੰਟੇ ਤੱਕ ਬੱਲੇਬਾਜ਼ੀ ਕੀਤੀ ਪਰ ਫਿਰ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਇਸ ਵਾਰ ਮੀਂਹ ਤਿੰਨ ਘੰਟੇ ਤੱਕ ਨਹੀਂ ਰੁਕਿਆ ਅਤੇ ਆਰਸੀਬੀ ਦਾ ਅਭਿਆਸ ਸੈਸ਼ਨ ਰੱਦ ਕਰਨਾ ਪਿਆ।
ਆਰਸੀਬੀ ਲਈ ਬਹੁਤ ਮਹੱਤਵਪੂਰਨ ਹੈ ਇਹ ਮੈਚ | RCB Vs CSK Weather Report
ਸ਼ਾਮ ਭਾਰੀ ਗਰਜ ਦੇ ਨਾਲ ਮੀਂਹ ਪਿਆ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਭਾਰੀ ਪਾਣੀ ਭਰ ਗਿਆ। ਦਸ ਮੈਚਾਂ ਵਿੱਚੋਂ ਸਿਰਫ਼ ਦੋ ਜਿੱਤਾਂ ਨਾਲ, ਸੀਐਸਕੇ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਗਿਆ ਹੈ। ਇਹ ਮੈਚ ਆਰਸੀਬੀ ਲਈ ਬਹੁਤ ਮਹੱਤਵਪੂਰਨ ਹੈ। ਉਹ ਇਸ ਸਮੇਂ ਸੱਤ ਜਿੱਤਾਂ ਅਤੇ ਤਿੰਨ ਹਾਰਾਂ ਨਾਲ ਅੰਕ ਸੂਚੀ ਵਿੱਚ ਤੀਜੇ ਸਥਾਨ ‘ਤੇ ਹਨ। ਸ਼ਨਿੱਚਰਵਾਰ ਨੂੰ ਜਿੱਤ ਉਨ੍ਹਾਂ ਨੂੰ ਸਿਖਰਲੇ ਸਥਾਨ ‘ਤੇ ਲੈ ਜਾਵੇਗੀ। ਪਿਛਲੇ ਮਹੀਨੇ ਬੰਗਲੁਰੂ ਵਿੱਚ ਵੀ ਮੀਂਹ ਕਾਰਨ ਮੈਚ ਪ੍ਰਭਾਵਿਤ ਹੋਇਆ ਸੀ।
ਫਿਰ ਆਰਸੀਬੀ ਅਤੇ ਪੰਜਾਬ ਕਿੰਗਜ਼ (ਪੀਬੀਕੇਐਸ) ਵਿਚਕਾਰ ਮੈਚ ਨੂੰ ਪ੍ਰਤੀ ਪਾਰੀ 14 ਓਵਰਾਂ ਤੱਕ ਘਟਾ ਦਿੱਤਾ ਗਿਆ। ਆਈਪੀਐਲ 2024 ਦੇ ਉਸ ਹਾਈ-ਵੋਲਟੇਜ ਮੁਕਾਬਲੇ ਤੋਂ ਬਾਅਦ, ਇਹ ਪਹਿਲਾ ਮੌਕਾ ਹੈ ਜਦੋਂ ਆਰਸੀਬੀ ਅਤੇ ਸੀਐਸਕੇ ਬੈਂਗਲੁਰੂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਉਸ ਮੈਚ ਵਿੱਚ, ਆਰਸੀਬੀ 27 ਦੌੜਾਂ ਨਾਲ ਜਿੱਤ ਗਿਆ ਅਤੇ ਪਲੇਆਫ ਵਿੱਚ ਪ੍ਰਵੇਸ਼ ਕੀਤਾ। ਇਸ ਸੀਜ਼ਨ ਵਿੱਚ ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਚੇਨਈ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਆਰਸੀਬੀ ਨੇ 50 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।
IMD Alert: ਦੇਸ਼ ’ਚ ਫਿਰ ਤੋਂ ਗਰਮ ਲੋਅ ਅਤੇ ਬੇਮੌਸਮੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
IMD Alert: ਨਵੀਂ ਦਿੱਲੀ, (ਏਜੰਸੀਆਂ)। ਮੌਸਮ ਵਿਭਾਗ ਨੇ ਦੇਸ਼ ਵਿੱਚ ਫਿਰ ਤੋਂ ਗਰਮੀ ਅਤੇ ਬੇਮੌਸਮੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ (IMD) ਨੇ ਇੱਕ ਵਾਰ ਫਿਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਅਤੇ ਬੇਮੌਸਮੀ ਮੀਂਹ, ਗਰਜ਼, ਬਿਜਲੀ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਵੱਖ-ਵੱਖ ਰਾਜਾਂ ਵਿੱਚ ਮੌਸਮ ਬਦਲਣ ਵਾਲਾ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਆਈਐਮਡੀ ਦੀ ਭਵਿੱਖਬਾਣੀ ਅਨੁਸਾਰ, ਗੁਜਰਾਤ ਵਿੱਚ 15 ਤੋਂ 17 ਅਪ੍ਰੈਲ ਤੱਕ ਅਤੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ 16 ਤੋਂ 18 ਅਪ੍ਰੈਲ ਤੱਕ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ।
ਜ਼ਰੂਰੀ ਕੰਮ ਹੋਣ ’ਤੇ ਹੀ ਬਾਹਰ ਨਿਕਲਣ ਲੋਕ | IMD Alert
ਇਸ ਤੋਂ ਇਲਾਵਾ, ਰਾਜਸਥਾਨ ਵਿੱਚ 18 ਅਪ੍ਰੈਲ ਤੱਕ ਗਰਮੀ ਦੀ ਲਹਿਰ ਜਾਰੀ ਰਹਿ ਸਕਦੀ ਹੈ। ਇਨ੍ਹਾਂ ਗਰਮੀ ਦੀਆਂ ਲਹਿਰਾਂ ਕਾਰਨ ਤਾਪਮਾਨ ਵਧ ਸਕਦਾ ਹੈ ਅਤੇ ਲੋਕਾਂ ਨੂੰ ਬੇਅਰਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਦਿਨ ਵੇਲੇ ਘਰੋਂ ਘੱਟ ਬਾਹਰ ਜਾਣ ਅਤੇ ਕਾਫ਼ੀ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ 16 ਤੋਂ 20 ਅਪ੍ਰੈਲ ਤੱਕ ਪੱਛਮੀ ਹਿਮਾਲਿਆਈ ਖੇਤਰ ਵਿੱਚ ਤੀਬਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਇਸਦੀ ਤੀਬਰਤਾ 18 ਅਤੇ 19 ਅਪ੍ਰੈਲ ਨੂੰ ਸਿਖਰ ‘ਤੇ ਹੋਵੇਗੀ, ਜਿਸ ਕਾਰਨ ਕੁਝ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।
ਇਹ ਵੀ ਪੜ੍ਹੋ: Road Accident: ਕਾਰ ਅਤੇ ਬੱਸ ਦੀ ਟੱਕਰ, ਦੋ ਮਹਿਲਾ ਅਧਿਆਪਕਾਂ ਸਮੇਤ ਤਿੰਨ ਲੋਕਾਂ ਦੀ ਮੌਤ
ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ, 18 ਅਤੇ 19 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਇਸ ਸਮੇਂ ਦੌਰਾਨ ਤੇਜ਼ ਹਵਾਵਾਂ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ 18 ਤੋਂ 20 ਅਪ੍ਰੈਲ ਦੇ ਵਿਚਕਾਰ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ, ਗਰਜ ਅਤੇ ਹਵਾਵਾਂ ਚੱਲਣ ਦੀ ਸੰਭਾਵਨਾ
ਦੱਖਣੀ ਭਾਰਤ ਵਿੱਚ ਵੀ ਮੌਸਮ ਦਾ ਪੈਟਰਨ ਬਦਲ ਜਾਵੇਗਾ। ਅਗਲੇ ਪੰਜ ਦਿਨਾਂ ਦੌਰਾਨ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਤੱਟਵਰਤੀ ਆਂਧਰਾ ਪ੍ਰਦੇਸ਼, ਯਾਨਮ, ਰਾਇਲਸੀਮਾ, ਤੇਲੰਗਾਨਾ ਅਤੇ ਅੰਦਰੂਨੀ ਕਰਨਾਟਕ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫ਼ਾਨ, ਗਰਜ ਅਤੇ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਕੇਰਲ ਵਿੱਚ ਅਗਲੇ ਤਿੰਨ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼, ਬਿਜਲੀ ਡਿੱਗਣ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਮੌਸਮੀ ਤਬਦੀਲੀਆਂ ਕਾਰਨ ਕਈ ਖੇਤਰਾਂ ਵਿੱਚ ਆਵਾਜਾਈ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਤਰਾ ਹੋਵੇਗਾ। ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਫਸਲਾਂ ਦੀ ਸੁਰੱਖਿਆ ਲਈ ਢੁਕਵੇਂ ਕਦਮ ਚੁੱਕਣ ਕਿਉਂਕਿ ਗੜੇਮਾਰੀ ਅਤੇ ਭਾਰੀ ਮੀਂਹ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਆਈਐਮਡੀ ਨੇ ਲੋਕਾਂ ਨੂੰ ਮੌਸਮ ਦੇ ਅਪਡੇਟਸ ‘ਤੇ ਨਜ਼ਰ ਰੱਖਣ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। IMD Alert
Weather Alert: 40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਇਨ੍ਹਾਂ ਸੂਬਿਆਂ ’ਚ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ
Weather Alert: ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ’ਚ ਮੌਸਮ ਦਾ ਪੈਟਰਨ ਲਗਾਤਾਰ ਬਦਲ ਰਿਹਾ ਹੈ। ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਕੁਝ ਥਾਵਾਂ ’ਤੇ ਬਰਫ਼ਬਾਰੀ ਤੇ ਮੀਂਹ ਜਾਰੀ ਹੈ। ਇਸ ਕਾਰਨ ਕਈ ਸੂਬਿਆਂ ’ਚ ਠੰਢ ’ਚ ਵਾਧਾ ਹੋਇਆ ਹੈ। ਭਾਰਤੀ ਮੌਸਮ ਵਿਭਾਗ ਨੇ ਇੱਕ ਨਵਾਂ ਅਲਰਟ ਜਾਰੀ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ, ਕੁਝ ਖੇਤਰਾਂ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਕੁਝ ਸੂਬਿਆਂ ’ਚ ਤਾਪਮਾਨ ਵਧਣ ਦੇ ਸੰਕੇਤ ਹਨ। IMD Weather Prediction
ਇਹ ਖਬਰ ਵੀ ਪੜ੍ਹੋ : Kisan Andolan: ਪੰਜਾਬ ’ਚ ਇਸ ਦਿਨ ਸਬੰਧੀ ਹੋ ਗਿਆ ਵੱਡਾ ਐਲਾਨ, ਦੁਪਹਿਰ 12 ਤੋਂ 3 ਵਜੇ ਤੱਕ…
ਉੱਤਰੀ ਭਾਰਤ ’ਚ ਤੇਜ਼ ਹਵਾਵਾਂ ਤੇ ਬਰਫ਼ਬਾਰੀ | Weather Alert
6 ਮਾਰਚ ਨੂੰ, ਦਿੱਲੀ-ਐਨਸੀਆਰ ਸਮੇਤ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ 25-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਪਿਛਲੇ 24 ਘੰਟਿਆਂ ਦੌਰਾਨ ਅਰੁਣਾਚਲ ਪ੍ਰਦੇਸ਼ ’ਚ ਬਰਫ਼ਬਾਰੀ ਤੇ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਉਪ-ਹਿਮਾਲੀਅਨ ਪੱਛਮੀ ਬੰਗਾਲ, ਸਿੱਕਮ, ਅਸਾਮ, ਨਾਗਾਲੈਂਡ ਅਤੇ ਕੇਰਲ ’ਚ ਗਰਜ ਤੇ ਬਿਜਲੀ ਦੇ ਨਾਲ ਮੀਂਹ ਪਿਆ। ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਵੀ ਤੇਜ਼ ਹਵਾਵਾਂ ਚੱਲੀਆਂ।
ਮੀਂਹ ਤੇ ਬਰਫ਼ਬਾਰੀ ਦਾ ਅਲਰਟ ਜਾਰੀ
9 ਮਾਰਚ ਤੋਂ ਪੱਛਮੀ ਹਿਮਾਲਿਆਈ ਖੇਤਰ ’ਚ ਇੱਕ ਨਵਾਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗਾ, ਜਿਸ ਨਾਲ 9 ਤੋਂ 12 ਮਾਰਚ ਤੱਕ ਜੰਮੂ-ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ ਤੇ ਮੀਂਹ ਪਵੇਗਾ। ਉੱਤਰਾਖੰਡ ’ਚ 10 ਤੋਂ 12 ਮਾਰਚ ਤੱਕ ਬਰਫ਼ਬਾਰੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਸੂਬਿਆਂ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਤੇ ਅਸਾਮ ’ਚ 7 ​​ਮਾਰਚ ਨੂੰ ਗਰਜ ਨਾਲ ਮੀਂਹ ਪੈ ਸਕਦਾ ਹੈ। 8 ਮਾਰਚ ਨੂੰ ਬਿਹਾਰ ’ਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। Weather Alert
ਤਾਪਮਾਨ ’ਚ ਵਾਧੇ ਦੇ ਸੰਕੇਤ | Weather Alert
ਅਗਲੇ 4-5 ਦਿਨਾਂ ’ਚ ਉੱਤਰ-ਪੱਛਮ, ਮੱਧ ਭਾਰਤ ਤੇ ਗੁਜਰਾਤ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 3-5 ਡਿਗਰੀ ਸੈਲਸੀਅਸ ਵਧ ਸਕਦਾ ਹੈ। ਇਸ ਦੇ ਨਾਲ ਹੀ, ਪੂਰਬੀ ਭਾਰਤ ’ਚ ਤਾਪਮਾਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਗੋਆ, ਕੋਂਕਣ, ਕੇਰਲ ਤੇ ਕਰਨਾਟਕ ’ਚ 6 ਤੋਂ 8 ਮਾਰਚ ਤੱਕ ਗਰਮੀ ਤੇਜ਼ ਹੋਵੇਗੀ ਤੇ 9-10 ਮਾਰਚ ਨੂੰ ਗਰਮੀ ਦੀ ਲਹਿਰ ਆ ਸਕਦੀ ਹੈ। ਆਂਧਰਾ ਪ੍ਰਦੇਸ਼ ’ਚ 7 ​​ਮਾਰਚ ਨੂੰ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਹੈ।
ਤਾਪਮਾਨ 40 ਡਿਗਰੀ ਤੱਕ ਪਹੁੰਚਿਆ
ਤਾਮਿਲਨਾਡੂ, ਕੇਰਲ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਤੇ ਓਡੀਸ਼ਾ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 35-40 ਡਿਗਰੀ ਸੈਲਸੀਅਸ ਵਿਚਕਾਰ ਪਹੁੰਚ ਗਿਆ ਹੈ। ਉੱਤਰ-ਪੱਛਮੀ ਭਾਰਤ ਤੇ ਪੂਰਬੀ ਭਾਰਤ ਦੇ ਮੈਦਾਨੀ ਇਲਾਕਿਆਂ, ਜਿਸ ’ਚ ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਗੁਜਰਾਤ ਤੇ ਰਾਜਸਥਾਨ ਸ਼ਾਮਲ ਹਨ, ’ਚ 30-35 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ, ਮੱਧ ਭਾਰਤ ਦੇ ਕਈ ਇਲਾਕਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 2-6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। Weather Alert
ਦਿੱਲੀ-ਐਨਸੀਆਰ ’ਚ ਰਹੇਗੀ ਬੱਦਲਵਾਈ | Weather Alert
ਪਿਛਲੇ 24 ਘੰਟਿਆਂ ’ਚ, ਦਿੱਲੀ-ਐਨਸੀਆਰ ’ਚ ਘੱਟੋ-ਘੱਟ ਤਾਪਮਾਨ ’ਚ 2 ਡਿਗਰੀ ਦਾ ਵਾਧਾ ਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਜਿਆਦਾ ਤੋਂ ਜ਼ਿਆਦਾ ਤਾਪਮਾਨ 24-25 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 10-13 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਉੱਤਰ-ਪੱਛਮ ਦਿਸ਼ਾ ਤੋਂ 20-24 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਸਨ, ਜੋ ਬਾਅਦ ’ਚ 40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈਆਂ। ਦਿੱਲੀ-ਐਨਸੀਆਰ ’ਚ 7 ਤੇ 9 ਮਾਰਚ ਨੂੰ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ ਤੇ ਹਲਕੀ ਧੁੰਦ ਦੀ ਸੰਭਾਵਨਾ ਹੈ।
Punjab Weather Alert: ਪੰਜਾਬ ’ਚ ਅਗਲੇ ਤਿੰਨ ਦਿਨ ਮੀਂਹ ਦੀ ਸੰਭਾਵਨਾ
Punjab Weather Alert: (ਸੱਚ ਕਹੂੰ ਨਿਊਜ਼) ਹਿਸਾਰ। ਪੱਛਮੀ ਗੜਬੜੀ ਦੇ ਅਸਰ ਕਾਰਨ, ਅਗਲੇ ਤਿੰਨ ਦਿਨਾਂ ਲਈ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੌਸਮ ’ਚ ਬਦਲਾਅ ਰਹੇਗਾ। ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਮੌਸਮ ਬੁਲੇਟਿਨ ਅਨੁਸਾਰ, ਹਰਿਆਣਾ ’ਚ 2 ਅਤੇ 3 ਫਰਵਰੀ ਨੂੰ ਤੇ ਪੰਜਾਬ ’ਚ 3 ਅਤੇ 4 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਰਾਤ ਤੇ ਸਵੇਰੇ ਕੋਹਰਾ ਵੀ ਛਾਇਆ ਰਹੇਗਾ ਮੌਸਮ ਵਿਭਾਗ ਅਨੁਸਾਰ ਅਗਲੇ 15 ਦਿਨਾਂ ਤੱਕ ਸੀਤ ਲਹਿਰ ਜਾਰੀ ਰਹੇਗੀ।
ਇਹ ਵੀ ਪੜ੍ਹੋ: Heroin: ਅੰਮ੍ਰਿਤਸਰ ’ਚ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਤਿੰਨ ਦਿਨਾਂ ਦੇ ਬਰਸਾਤੀ ਮੌਸਮ ਤੋਂ ਬਾਅਦ, ਫਿਰ ਤੋਂ ਕੜਾਕੇਦਾਰ ਠੰਢ ਪੈਣ ਦੀ ਸੰਭਾਵਨਾ ਹੈ। 15 ਫਰਵਰੀ ਤੋਂ ਬਾਅਦ ਹੀ ਠੰਢ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਸ਼ੁਰੂ ਹੋਵੇਗਾ ਐਤਵਾਰ ਨੂੰ ਵੀ ਦੇਰ ਰਾਤ ਤੋਂ ਹੀ ਹਿਸਾਰ, ਸਰਸਾ, ਫਤਿਹਾਬਾਦ, ਅੰਬਾਲਾ, ਕੈਥਲ, ਕੁਰੂਕਸ਼ੇਤਰ ਤੇ ਯਮੁਨਾਨਗਰ ਜ਼ਿਲ੍ਹਿਆਂ ’ਚ ਧੁੰਦ ਛਾਈ ਰਹੀ। ਪਰ ਜਿਵੇਂ ਹੀ ਸਵੇਰੇ ਸੂਰਜ ਨਿਕਲਿਆ, ਮੌਸਮ ਖੁਸ਼ਕ ਹੋ ਗਿਆ। ਉਸ ਸਮੇਂ, ਜਿੱਥੇ ਵਿਜੀਬਲਿਟੀ 50 ਮੀਟਰ ਤੋਂ ਘੱਟ ਸੀ, ਉੱਥੇ ਸਵੇਰ ਤੱਕ ਵਿਜੀਬਲਿਟੀ 150 ਮੀਟਰ ਤੱਕ ਰਹੀ। ਧੁੰਦ ਕਾਰਨ ਸਰਸਾ ਐਕਸਪ੍ਰੈਸ ਰੇਵਾੜੀ ਰੇਲਵੇ ਸਟੇਸ਼ਨ ’ਤੇ 2 ਘੰਟੇ ਦੇਰੀ ਨਾਲ ਪਹੁੰਚੀ। ਭਾਰਤੀ ਮੌਸਮ ਵਿਭਾਗ ਤੇ ਨਿੱਜੀ ਮੌਸਮ ਏਜੰਸੀ ਸਕਾਈਮੇਟ ਅਨੁਸਾਰ, ਆਉਣ ਵਾਲੇ ਦਿਨਾਂ ’ਚ ਦਿਨ ਦੇ ਨਾਲ-ਨਾਲ ਰਾਤ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ।
5 ਫਰਵਰੀ ਤੱਕ ਬਦਲੇਗਾ ਮੌਸਮ | Punjab Weather Alert
ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਭਾਗ ਮੁਖੀ ਡਾ. ਮਦਨ ਖੀਚੜ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ’ਚ ਮੌਸਮ 5 ਫਰਵਰੀ ਤੱਕ ਆਮ ਤੌਰ ’ਤੇ ਪਰਿਵਰਤਨਸ਼ੀਲ ਬਣੇ ਰਹਿਣ ਦੀ ਸੰਭਾਵਨਾ ਹੈ। ਲਗਾਤਾਰ ਦੋ ਪੱਛਮੀ ਗੜਬੜੀਆਂ ਦੇ ਮਾਮੂਲੀ ਅਸਰ ਕਾਰਨ ਸੂਬੇ ਦੇ ਮੌਸਮ ’ਚ ਬਦਲਾਅ ਦੀ ਸੰਭਾਵਨਾ ਹੈ। ਇਸ ਕਾਰਨ, 2 ਫਰਵਰੀ ਨੂੰ ਬੂੰਦਾਬਾਂਦੀ ਅਤੇ ਸਵੇਰੇ ਧੁੰਦ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਇੱਕ ਹੋਰ ਪੱਛਮੀ ਗੜਬੜੀ ਅਤੇ ਅਰਬ ਸਾਗਰ ਤੋਂ ਆਉਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਦੇ ਅਸਰ ਕਾਰਨ, 3 ਫਰਵਰੀ ਦੀ ਰਾਤ ਤੋਂ 5 ਫਰਵਰੀ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ’ਚ ਹਵਾਵਾਂ ਅਤੇ ਗਰਜ-ਤੂਫ਼ਾਨ ਦੇ ਨਾਲ ਹਲਕੀ ਵਰਖਾ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।
ਹਿਮਾਚਲ ’ਚ 84% ਮੀਂਹ ਦੀ ਭਾਰੀ ਕਮੀ ਦਰਜ | Punjab Weather Alert
ਸ਼ਿਮਲਾ। ਹਿਮਾਚਲ ਪ੍ਰਦੇਸ਼ ’ਚ ਜਨਵਰੀ ’ਚ 84 ਪ੍ਰਤੀਸ਼ਤ ਦੀ ਭਾਰੀ ਵਰਖਾ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ, ਐਤਵਾਰ ਨੂੰ ਸੂਬੇ ’ਚ ਆਮ ਔਸਤ 85.3 ਮਿਲੀਮੀਟਰ ਮੁਕਾਬਲੇ ਸਿਰਫ਼ 13.3 ਮਿਲੀਮੀਟਰ ਵਰਖਾ ਹੋਈ, ਜੋ ਕਿ 1901 ਤੋਂ ਬਾਅਦ ਜਨਵਰੀ ’ਚ ਨੌਵੀਂ ਸਭ ਤੋਂ ਘੱਟ ਵਰਖਾ ਹੈ। ਇਸ ਸਾਲ ਮੀਂਹ ਤੇ ਬਰਫ਼ਬਾਰੀ ਦੇ ਕੁਝ-ਕੁ ਦੌਰਿਆਂ ਦੇ ਬਾਵਜੂਦ ਭਾਰੀ ਕਮੀ ਨੇ ਸੂਬੇ ਨੂੰ ਸੋਕੇ ਵਰਗੀ ਸਥਿਤੀ ’ਚ ਪਾ ਦਿੱਤਾ ਹੈ।
ਗੁਲਮਰਗ ਤੇ ਪਹਿਲਗਾਮ ’ਚ ਬਰਫ਼ਬਾਰੀ
ਸ੍ਰੀਨਗਰ ਜੰਮੂ-ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਜਦੋਂਕਿ ਗੁਲਮਰਗ ਤੇ ਪਹਿਲਗਾਮ ਵਰਗੇ ਸੈਰ-ਸਪਾਟਾ ਥਾਵਾਂ ਸਮੇਤ ਕੁਝ ਉੱਚੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਈ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਗਰਮਰੁੱਤ ਰਾਜਧਾਨੀ ਸ੍ਰੀਨਗਰ ਤੇ ਘਾਟੀ ਦੇ ਹੋਰ ਹਿੱਸਿਆਂ ’ਚ ਰਾਤ ਨੂੰ ਰੁਕ-ਰੁਕ ਕੇ ਬੂੰਦਾ-ਬਾਂਦੀ ਹੋਈ ਜੰਮੂ ਦੇ ਕੁਝ ਹਿੱਸਿਆਂ ’ਚ ਵੀ ਰਾਤ ਭਰ ਹਲਕੀ ਵਰਖਾ ਹੋਈ।
ਮੌਸਮ ਵਿਭਾਗ ਸ੍ਰੀ ਨਗਰ ਨੇ ਦੱਸਿਆ ਕਿ ਇਸ ਦੌਰਾਨ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਸਕੀ ਰਿਸਾਾਰਟ ਗੁਲਮਰਗ ’ਚ 5.1 ਸੈਮੀ., ਪਹਿਲਗਾਮ ’ਚ 2.8 ਸੈਮੀ. ਤੇ ਕੁਪਵਾੜਾ ’ਚ 2.5 ਸੈਮੀ. ਬਰਫ਼ਬਾਰੀ ਹੋਈ ਦੱਖਣੀ ਕਸ਼ਮੀਰ ’ਚ ਪੀਰ ਪੰਜਾਲ ਪਰਬਤ ਲੜੀ ਸਮੇਤ ਕਸ਼ਮੀਰ ਘਾਟੀ ਦੇ ਕੁਝ ਉੱਚੇ ਇਲਾਕਿਆਂ ’ਚ ਵੀ ਹਲਕੀ ਬਰਫ਼ਬਾਰੀ ਹੋਈ ਮੌਸਮ ਵਿਭਾਗ ਨੇ ਪਹਿਲਾਂ ਅਨੁਮਾਨ ਲਾਇਆ ਹੈ ਕਿ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ’ਚ ਅਲੱਗ-ਅਲੱਗ ਥਾਵਾਂ ’ਤੇ ਹਲਕੀ ਵਰਖਾ ਜਾਂ ਬਰਫ਼ਬਾਰੀ, ਗਰਜ਼ ਨਾਲ ਬੂੰਦਾ-ਬਾਂਦੀ ਪੈਣ ਦੀ ਸੰਭਾਵਨਾ ਨਾਲ ਆਮ ਤੌਰ ’ਤੇ ਬੱਦਲ ਛਾਏ ਰਹਿਣਗੇ। Punjab Weather Alert
Delhi Weather Update: ਦਿੱਲੀ-ਐਨਸੀਆਰ ’ਚ ਸੰਘਣੀ ਧੁੰਦ ਅਤੇ ਮੀਂਹ ਕਾਰਨ 29 ਟਰੇਨਾਂ ਲੇਟ
Delhi Weather Update: ਨਵੀਂ ਦਿੱਲੀ,(ਏਜੰਸੀ)। ਦਿੱਲੀ-ਐਨਸੀਆਰ ਵਿੱਚ ਵੀਰਵਾਰ ਨੂੰ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਕਾਰਨ ਆਵਾਜਾਈ ਪ੍ਰਭਾਵਿਤ ਹੋਈ, ਜਿਸ ਕਾਰਨ 29 ਟਰੇਨਾਂ ਦੇਰੀ ਨਾਲ ਚੱਲੀਆਂ ਅਤੇ ਕਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਭਾਰਤ ਮੌਸਮ ਵਿਭਾਗ (IMD) ਨੇ ‘ਯੈਲੋ’ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਦਿਨ ਭਰ ਸੰਘਣੀ ਧੁੰਦ ਅਤੇ ਹਲਕੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: Punjab Roadways News: ਪੰਜਾਬ ’ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਅਹਿਮ ਖਬਰ, ਸਰਕਾਰ ਨੇ ਦਿੱਤੀ ਖਸ਼ਖਬਰੀ
ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 17 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੇ ਨਾਲ ਸੰਭਾਵਿਤ ਮੌਸਮੀ ਹਾਲਾਤ ਠੰਢ ਨੂੰ ਹੋਰ ਵਧਾ ਸਕਦੇ ਹਨ। ਸ਼ੁੱਕਰਵਾਰ ਸਵੇਰੇ ਵੀ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਰਹੇਗੀ। ਸਵੇਰ, ਸ਼ਾਮ ਅਤੇ ਰਾਤ ਨੂੰ ਵਿਜ਼ੀਬਿਲਟੀ ਬਹੁਤ ਘੱਟ ਰਹਿਣ ਦੀ ਉਮੀਦ ਹੈ। ਆਈਐਮਡੀ ਨੇ ਵੀਰਵਾਰ ਨੂੰ ਵੀ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਦਿੱਲੀ, ਨੋਇਡਾ, ਗੁਰੂਗ੍ਰਾਮ ਅਤੇ ਆਸਪਾਸ ਦੇ ਖੇਤਰਾਂ ਵਿੱਚ ਚੱਲ ਰਹੀ ਸੀਤ ਲਹਿਰ ਨੂੰ ਹੋਰ ਵਧਾ ਸਕਦਾ ਹੈ।
ਲਗਾਤਾਰ ਜਾਰੀ ਸੀਤ ਲਹਿਰ ਨੇ ਅਧਿਕਾਰੀਆਂ ਨੂੰ ਹਵਾ ਦੀ ਗੁਣਵੱਤਾ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਵਾਧੂ ਉਪਾਅ ਕਰਨ ਲਈ ਪ੍ਰੇਰਿਤ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਪੜਾਅ-III (“ਗੰਭੀਰ”) ਅਤੇ ਪੜਾਅ-IV (“ਨਾਜ਼ੁਕ”) ਹਵਾ ਗੁਣਵੱਤਾ ਮਾਪਦੰਡ ਲਗਾਏ। ਹਵਾ ਦੀ ਗੁਣਵੱਤਾ ਵਿੱਚ ਗਿਰਾਵਟ ਤੋਂ ਬਾਅਦ ਇਹ ਉਪਾਅ ਹੁਣ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਲਾਗੂ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਦਿੱਲੀ ਵਿੱਚ ਮੀਂਹ ਕਾਰਨ AQI ਵਿੱਚ ਸੁਧਾਰ ਹੋਣ ਤੋਂ ਬਾਅਦ 12 ਜਨਵਰੀ ਨੂੰ ਪੜਾਅ-3 ਪਾਬੰਦੀਆਂ ਹਟਾ ਦਿੱਤੀਆਂ ਸਨ। ਪੜਾਅ-IV ਪਾਬੰਦੀਆਂ ਵਿੱਚ ਸਾਰੀਆਂ ਉਸਾਰੀ ਗਤੀਵਿਧੀਆਂ ‘ਤੇ ਪਾਬੰਦੀ, ਦਿੱਲੀ ਵਿੱਚ ਗੈਰ-ਜ਼ਰੂਰੀ ਪ੍ਰਦੂਸ਼ਣ ਕਰਨ ਵਾਲੇ ਟਰੱਕਾਂ ਦੇ ਦਾਖਲੇ ਅਤੇ 10ਵੀਂ ਅਤੇ 12ਵੀਂ ਜਮਾਤਾਂ ਨੂੰ ਛੱਡ ਕੇ ਸਕੂਲ ਦੀਆਂ ਕਲਾਸਾਂ ਨੂੰ ਹਾਈਬ੍ਰਿਡ ਮੋਡ ਵਿੱਚ ਤਬਦੀਲ ਕਰਨਾ ਸ਼ਾਮਲ ਹੈ। Delhi Weather Update
Punjab Weather Update: ਪੰਜਾਬ ’ਚ ਫਿਰ ਆ ਰਿਹਾ ਹੈ ਇੱਕ ਨਵਾਂ ਪੱਛਮੀ ਮੌਨਸੂਨ, ਇਸ ਦਿਨ ਤੋਂ ਫਿਰ ਤੋਂ ਹੋਵਗੀ ਭਾਰੀ ਬਾਰਿਸ਼
Punjab Weather Update: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਉੱਤਰੀ ਭਾਰਤ ਤੋਂ ਦੱਖਣੀ ਭਾਰਤ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਆਈਐਮਡੀ ਦੇ ਅਲਰਟ ਮੁਤਾਬਕ 14 ਜਨਵਰੀ ਦੀ ਰਾਤ ਤੋਂ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਪੰਜਾਬ-ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰ-ਪੂਰਬ ਦੇ ਰਾਜਾਂ ਵਿੱਚ ਸੰਘਣੀ ਧੁੰਦ ਬਣੀ ਰਹਿ ਸਕਦੀ ਹੈ।
ਦੂਜੇ ਪਾਸੇ 14 ਜਨਵਰੀ, 15 ਜਨਵਰੀ ਅਤੇ 16 ਜਨਵਰੀ ਦੀ ਰਾਤ ਹੁੰਦੇ ਹੀ ਹਲਕੀ ਬਾਰਿਸ਼ ਦਾ ਦੌਰ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਮੁਤਾਬਕ ਰੇਵਾੜੀ ਅਤੇ ਗੁਰੂਗ੍ਰਾਮ ਸਮੇਤ ਹਰਿਆਣਾ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨਵੀਂ ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸ਼ਿਮਲਾ-ਮਨਾਲੀ ਵਿੱਚ ਸੈਲਾਨੀ ਉਮੜੇ | Punjab Weather Update
ਬਰਫਬਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਸਥਾਨ ਸੈਲਾਨੀਆਂ ਨਾਲ ਗੁਲਜਾਰ ਹੋ ਗਏ ਹਨ । ਵੱਡੀ ਗਿਣਤੀ ‘ਚ ਸੈਲਾਨੀ ਹਿਮਾਚਲ ਦੇ ਸੈਰ-ਸਪਾਟਾ ਸਥਾਨਾਂ ‘ਤੇ ਬਰਫਬਾਰੀ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਸ਼ਿਮਲਾ ਅਤੇ ਮਨਾਲੀ ‘ਚ ਐਤਵਾਰ ਨੂੰ ਸੈਲਾਨੀਆਂ ਦੀ ਭਾਰੀ ਭੀੜ ਇਕੱਠੀ ਹੋਈ। ਸੈਲਾਨੀ ਸ਼ਿਮਲਾ ਦੇ ਕੁਫਰੀ ਅਤੇ ਰੋਹਤਾਂਗ ਸੁਰੰਗ ਦੇ ਨੇੜੇ ਸਿਸਸੂ ਤੱਕ ਬਰਫਬਾਰੀ ਕਰਨ ਲਈ ਪਹੁੰਚੇ। ਨਵੇਂ ਸਾਲ ਦੇ ਜਸ਼ਨ ਤੋਂ ਬਾਅਦ ਹਿਮਾਚਲ ‘ਚ ਸੈਲਾਨੀਆਂ ਦੀ ਭੀੜ ਵਧ ਗਈ ਹੈ। ਟਰੈਵਲ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਪਾਲ ਦਾ ਕਹਿਣਾ ਹੈ ਕਿ ਨਵੇਂ ਸਾਲ ‘ਤੇ ਬਰਫਬਾਰੀ ਕਾਰਨ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਜੇਕਰ ਆਉਣ ਵਾਲੇ ਦਿਨਾਂ ‘ਚ ਬਰਫਬਾਰੀ ਜਾਰੀ ਰਹੀ ਤਾਂ ਸੈਲਾਨੀ ਆਉਂਦੇ ਰਹਿਣਗੇ ਅਤੇ ਚੰਗਾ ਕਾਰੋਬਾਰ ਹੋਵੇਗਾ। Punjab Weather Update
ਤੇਲੰਗਾਨਾ ’ਚ ਅਗਲੇ ਸੱਤ ਦਿਨਾਂ ਦੌਰਾਨ ਖੁਸ਼ਕ ਮੌਸਮ ਦੀ ਸੰਭਾਵਨਾ ਹੈ
ਤੇਲੰਗਾਨਾ ਵਿੱਚ ਅਗਲੇ ਸੱਤ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ (IMD) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਵਿੱਚ ਵੱਖ-ਵੱਖ ਥਾਵਾਂ ‘ਤੇ ਸਵੇਰ ਦੀ ਧੁੰਦ ਜਾਂ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਮੌਸਮ ਖੁਸ਼ਕ ਰਿਹਾ। ਰਿਪੋਰਟਾਂ ਅਨੁਸਾਰ, ਸੰਗਰੇਡੀ ਜ਼ਿਲ੍ਹੇ ਦੇ ਪਤੰਚੇਰੂ ਵਿੱਚ ਸੋਮਵਾਰ ਦੇਰ ਰਾਤ ਸਭ ਤੋਂ ਘੱਟ ਤਾਪਮਾਨ 13.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।