Cm of Rajasthan - Sach Kahoon Punjabi

ਕੌਣ ਹਨ ਭਜਨ ਲਾਲ ਸ਼ਰਮਾ ਜਿਨ੍ਹਾਂ ਨੂੰ ਭਾਜਪਾ ਨੇ ਰਾਜਸਥਾਨ ਤੋਂ ਬਣਾਇਆ ਮੁੱਖ ਮੰਤਰੀ, Video
ਰਾਜਸਥਾਨ (ਸੱਚ ਕਹੂੰ ਨਿਊਜ਼)। ਆਖਰ ਅੱਜ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ (Bhajan lal Sharma) ਹੋਣਗੇ। ਉਹ ਭਰਤਪੁਰ ਦੇ ਰਹਿਣ ਵਾਲੇ ਹਨ ਅਤੇ ਸਾਂਗੇਨਰ ਤੋਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ। (CM Rajsthan)

ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਇਹ ਐਲਾਨ ਕੀਤਾ ਗਿਆ ਹੈ। ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਜੈਪੁਰ ਦੇ ਲਲਿਤ ਹੋਟਲ ਪਹੁੰਚੇ। ਇੱਥੋਂ ਉਹ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨਾਲ ਭਾਜਪਾ ਦਫ਼ਤਰ ਲਈ ਰਵਾਨਾ ਹੋਏ। ਦੂਜੇ ਪਾਸੇ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਵੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਜਹਾਜ਼ ਰਾਹੀਂ ਜੈਪੁਰ ਪੁੱਜੇ। ਵਿਧਾਇਕ ਦਲ ਦੀ ਮੀਟਿੰਗ ਦੌਰਾਨ ਸਿਰਫ਼ ਭਾਜਪਾ ਵਿਧਾਇਕਾਂ ਨੂੰ ਹੀ ਭਾਜਪਾ ਦਫ਼ਤਰ ਵਿੱਚ ਦਾਖ਼ਲਾ ਦਿੱਤਾ ਗਿਆ। ਸਾਰੇ ਵਰਕਰਾਂ ਨੂੰ ਭਾਜਪਾ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਨ ਲਈ ਕਿਹਾ ਗਿਆ।

Who is Bhajan Lal Sharma?

ਮੀਟਿੰਗ ਤੋਂ ਪਹਿਲਾਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਆਬਜ਼ਰਵਰਾਂ ਨੇ ਸਾਰੇ ਵਿਧਾਇਕਾਂ ਨਾਲ ਗਰੁੱਪ ਫੋਟੋ ਖਿਚਵਾਈ।ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਦਾ ਐਲਾਨ ਕੀਤਾ ਗਿਆ। ਜੈਪੁਰ ‘ਚ ਮੰਗਲਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ ‘ਚ ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਐਲਾਨ ਕੀਤਾ ਗਿਆ। ਮੁੱਖ ਮੰਤਰੀ ਦੇ ਅਹੁਦੇ ਦੇ ਐਲਾਨ ਤੋਂ ਪਹਿਲਾਂ ਵਿਧਾਇਕਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਦੀਆ ਕੁਮਾਰੀ ਨੂੰ ਅੰਤਿਮ ਦੌਰ ਦੀ ਗੱਲਬਾਤ ਲਈ ਵੱਖਰੇ ਕਮਰੇ ਵਿੱਚ ਬੈਠਣ ਲਈ ਕਿਹਾ ਗਿਆ।

ਕੌਣ ਹਨ ਭਜਨ ਲਾਲ ਸਰਮਾ? | Who is Bhajan Lal Sharma?

ਭਜਨ ਲਾਲ ਸ਼ਰਮਾ ਸੰਗਾਨੇਰ ਤੋਂ ਚੋਣ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਹਨ। ਸ਼ਰਮਾ ਨੂੰ ਭਾਜਪਾ ਸੰਗਠਨ ਦਾ ਅਹਿਮ ਚਿਹਰਾ ਮੰਨਿਆ ਜਾਂਦਾ ਹੈ। ਉਹ ਪਾਰਟੀ ਦੇ ਸੰਗਠਨ ਮੰਤਰੀ ਰਹਿ ਚੁੱਕੇ ਹਨ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਕਰੀਬੀ ਮੰਨੇ ਜਾਂਦੇ ਹਨ। ਉਹ ਭਰਤਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਉਮਰ 56 ਸਾਲ ਹੈ। (CM Rajsthan)

ਸ਼ਰਮਾ ਨੇ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਰਾਜਨੀਤੀ ਸ਼ਾਸਤਰ ਵਿੱਚ ਐਮਏ ਦੀ ਡਿਗਰੀ ਹਾਸਲ ਕੀਤੀ ਹੈ। ਚੋਣ ਹਲਫਨਾਮੇ ਵਿੱਚ ਉਨ੍ਹਾਂ ਨੇ 2022-23 ਵਿੱਚ ਆਪਣੀ ਕੁੱਲ ਆਮਦਨ 6,86,660 ਰੁਪਏ ਦੱਸੀ ਹੈ। ਜਦੋਂ ਕਿ ਇਸ ਸਮੇਂ ਦੌਰਾਨ ਉਸ ਦੀ ਪਤਨੀ ਦੇ ਨਾਂ ’ਤੇ ਐਲਾਨੀ ਰਕਮ 4,27,080 ਰੁਪਏ ਹੈ। ਉਸ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਲਗਭਗ 1.4 ਕਰੋੜ ਰੁਪਏ ਦੱਸੀ ਜਾਂਦੀ ਹੈ।

ਉਨ੍ਹਾਂ ਖਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਹੈ। ਇਹ ਮਾਮਲਾ ਇੱਕ ਸਰਕਾਰੀ ਮੁਲਾਜਮ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਜਬਰਦਸਤੀ ਰੋਕਣ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ :ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਵੇਗਾ ਪੈਟਰੋਲ-ਡੀਜ਼ਲ? ਮੋਦੀ ਸਰਕਾਰ ਨੇ ਸ਼ੁਰੂ ਕੀਤੀ ਤਿਆਰੀ!

ਸ਼ਰਮਾ ਨੇ ਸੰਗਾਨੇਰ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਪੁਸਪੇਂਦਰ ਭਾਰਦਵਾਜ ਨੂੰ 48081 ਵੋਟਾਂ ਨਾਲ ਹਰਾਇਆ ਸੀ। ਉਨ੍ਹਾਂ ਨੂੰ ਕੁੱਲ 145162 ਵੋਟਾਂ ਮਿਲੀਆਂ। ਉਹ ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਜੁੜੇ ਹੋਏ ਹਨ।

ਉਹ ਭਾਜਪਾ ਦਾ ਪੁਰਾਣਾ ਵਰਕਰ ਹੈ ਅਤੇ ਸੂਬੇ ਵਿੱਚ ਭਾਜਪਾ ਦੀ ਚੋਣ ਪ੍ਰਬੰਧਨ (ਤਾਲਮੇਲ) ਟੀਮ ਦਾ ਵੀ ਹਿੱਸਾ ਰਿਹਾ ਹੈ। ਉਹ ਭਾਜਪਾ ਦੇ ਪਿਛਲੇ ਤਿੰਨ-ਚਾਰ ਸੂਬਾ ਪ੍ਰਧਾਨਾਂ ਨਾਲ ਵੀ ਕੰਮ ਕਰ ਚੁੱਕੇ ਹਨ। ਸੰਗਾਨੇਰ ਸੀਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਇਹ ਸੀਟ ਜੈਪੁਰ ਜ਼ਿਲ੍ਹੇ ਵਿੱਚ ਆਉਂਦੀ ਹੈ। ਇੱਥੋਂ ਪਾਰਟੀ ਨੇ ਮੌਜ਼ੂਦਾ ਵਿਧਾਇਕ ਅਸ਼ੋਕ ਲਾਹੋਟੀ ਦੀ ਟਿਕਟ ਰੱਦ ਕਰਕੇ ਭਜਨ ਲਾਲ ਸ਼ਰਮਾ ਨੂੰ ਟਿਕਟ ਦਿੱਤੀ ਸੀ। ਇਸ ਸੀਟ ’ਤੇ ਭਾਜਪਾ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਸੀ। ਅਸ਼ੋਕ ਲਾਹੋਟੀ ਨੂੰ ਵਸੁੰਧਰਾ ਰਾਜੇ ਦਾ ਸਮੱਰਥਕ ਮੰਨਿਆ ਜਾਂਦਾ ਹੈ। ਲਾਹੋਤੀ ਦੀ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ ਉਨ੍ਹਾਂ ਦੇ ਸਮਰਥਕਾਂ ਨੇ ਭਾਜਪਾ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ। (CM Rajsthan)

ਵਿਧਾਨ ਸਭਾ ਚੋਣਾਂ ਦੇ ਨਤੀਜੇ ਤੇ ਮੁੱਦੇ
ਖਵਾਂਕਰਨ ਦੀ ਪੈਂਤਰੇਬਾਜੀ ਸਿਆਸਤ ’ਚ ਨਾਕਾਮ ਹੁੰਦੀ ਆ ਰਹੀ ਹੈ ਦੇਸ਼ ਦੇ ਕਈ ਰਾਜਾਂ ’ਚ ਜਾਤੀ ਆਧਾਰਿਤ ਰਾਖਵਾਂਕਰਨ ਦੀ ਮੰਗ ਤੇ ਅੰਦੋਲਨ ਚੱਲ ਰਹੇ ਹਨ ਮਹਾਂਰਾਸ਼ਟਰ ’ਚ ਮਰਾਠਾ ਰਾਖਵਾਂਕਰਨ, ਆਂਧਾਰਾ ਪ੍ਰਦੇਸ਼ ਕਾਪੂ ਰਾਖਵਾਂਕਰਨ, ਕਿਤੇ ਜਾਟ ਰਾਖਵਾਂਕਰਨ ਦੀ ਮੰਗ ਚੱਲਦੀ ਆ ਰਹੀ ਹੈ ਤਾਜ਼ਾ ਮਾਮਲਾ ਹੋਰ ਪੱਛੜੇ ਵਰਗਾਂ (ਓਬੀਸੀ) ਦੀ ਮਰਦਮਸ਼ੁਮਾਰੀ ਦਾ ਹੈ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਵੇਲੇ ਓਬੀਸੀ ਦੀ ਮਰਦਮਸ਼ੁਮਾਰੀ ਕਰਾਉਣ ਦਾ ਮੁੱਦਾ ਉਠਾਇਆ ਜਾ ਰਿਹਾ ਸੀ ਕਿ ਜੇਕਰ ਕੇਂਦਰ ’ਚ ਇੰਡੀਆ ਦੀ ਸਰਕਾਰ ਆਉਂਦੀ ਹੈ ਤਾਂ ਓਬੀਸੀ ਮਰਦਮਸ਼ੁਮਾਰੀ ਕਰਵਾਈ ਜਾਵੇਗੀ। (Assembly Elections 2023)

ਹਾਲ ਹੀ ’ਚ ਪੰਜ ਰਾਜਾਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਐਲਾਨ ਕੀਤਾ ਗਿਆ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸੂਬੇ ’ਚ ਸਰਕਾਰ ਬਣੇਗੀ ਤਾਂ ਓਬੀਸੀ ਮਰਦਮਸ਼ੁਮਾਰੀ ਕਾਰਵਾਈ ਜਾਵੇਗੀ ਭਾਵੇਂ ਸਿੱਧੇ ਤੌਰ ’ਤੇ ਮਰਦਮਸ਼ੁਮਾਰੀ ਦਾ ਸਬੰਧ ਜਾਤੀ ਦੇ ਲੋਕਾਂ ਦੀ ਗਿਣਤੀ ਨਾਲ ਹੈ ਪਰ ਅਸਿੱਧੇ ਤੌਰ ’ਤੇ ਮਕਸਦ ਓਬੀਸੀ ਲਈ ਰਾਖਵਾਂਕਰਨ ਦਾ ਹੈ ਇਹ ਵੀ ਵਿਚਾਰ ਦਿੱਤਾ ਜਾ ਰਿਹਾ ਸੀ ਕਿ ਜਿੰਨਾ ਹਿੱਸਾ ਕਿਸੇ ਜਾਤੀ ਦਾ ਆਬਾਦੀ ’ਚ ਹੈ ਓਨਾ ਰਾਖਵਾਂਕਰਨ ਮਿਲਣਾ ਚਾਹੀਦਾ ਹੈ ਅਸਲ ’ਚ ਕਿਸੇ ਜਾਤੀ ਦਾ ਅਬਾਦੀ ’ਚ ਹਿੱਸਾ ਇਸ ਗੱਲ ਦੀ ਜਾਣਕਾਰੀ ਤੱਕ ਪਹੰੁਚਾ ਦਿੰਦਾ ਹੈ। (Assembly Elections 2023)

ਇਹ ਵੀ ਪੜ੍ਹੋ : ਪਠਾਨਕੋਟ ’ਚ ਗ਼ੈਰ-ਕਾਨੂੰਨੀ ਪੁਟਾਈ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ

ਕਿ ਕਿਸ ਜਾਤੀ ਦੇ ਕਿੰਨੇ ਫੀਸਦੀ ਲੋਕ ਨੌਕਰੀਆਂ ’ਚ ਹਨ ਇਸ ਤਰ੍ਹਾਂ ਜਾਤੀ ਦੀ ਅਬਾਦੀ ’ਚ ਪ੍ਰਤੀਸ਼ਤ ਤੇ ਨੌਕਰੀਆਂ ’ਚ ਉਸ ਜਾਤੀ ਦਾ ਪ੍ਰਤੀਸ਼ਤ ਰਾਖਵਾਂਕਰਨ ਦੀ ਮੰਗ ਪੈਦਾ ਕਰਦਾ ਹੈ ਇਸ ਤਰ੍ਹਾਂ ਸਮਾਜ ’ਚ ਜਾਤੀ ਦੇ ਆਧਾਰ ’ਤੇ ਨਫਰਤ ਤੇ ਟਕਰਾਅ ਵਧਦਾ ਹੈ ਇਸ ਜਾਤੀ ਨਫ਼ਰਤ ਤੇ ਟਕਰਾਅ ਦੀ ਤਾਜ਼ਾ ਮਿਸਾਲ ਮਨੀਪੁਰ ’ਚ ਹੋਈ ਹਿੰਸਾ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਦਿੱਤਾ ਸੀ ਇਸ ਤੋਂ ਪਹਿਲਾਂ ਹਰਿਆਣਾ ਅਤੇ ਰਾਜਸਥਾਨ ਅੰਦਰ ਵੀ ਜਾਤੀ ਆਧਾਰਿਤ ਰਾਖਵਾਂਕਰਨ ਦੇ ਅੰਦੋਲਨ ਮੌਕੇ ਵੱਡੇ ਪੱਧਰ ’ਤੇ ਹਿੰਸਾ ਹੋਈ ਸੀ ਰਾਖਵਾਂਕਰਨ ਦਾ ਪ੍ਰਬੰਧ ਕਾਬਲੀਅਤ ਨੂੰ ਰੋਕਦਾ ਹੈ ਪਰ ਸਿਆਸੀ ਪਾਰਟੀਆਂ ਚੋਣਾਂ ਵੇਲੇ ਰਾਖਵਾਂਕਰਨ ਦੇ ਵਾਅਦੇ ਧੜਾਧੜ ਕਰਦੀਆਂ ਹਨ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਰਾਖਵਾਂਕਰਨ ਦੇ ਵਾਅਦੇ ਕਰਨ ਲਈ ਰਾਖਵਾਂਕਰਨ ਦੀ ਕਾਨੂੰਨੀ ਸੀਮਾ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। (Assembly Elections 2023)

ਤਾਮਿਲਨਾਡੂ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ ਰਾਖਵਾਂਕਰਨ ਦੀ 50 ਫੀਸਦੀ ਹੱਦ ਨੂੰ ਪਾਰ ਕਰ ਦਿੱਤਾ ਗਿਆ ਜਿਸ ਕਾਰਨ ਅੱਜ ਇਹ ਸਾਰੇ ਮਸਲੇ ਅਦਾਲਤਾਂ ’ਚ ਫਸੇ ਹੋਏ ਹਨ ਅਸਲ ’ਚ ਸਿਆਸੀ ਆਗੂ ਆਮ ਜਨਤਾ ਨੂੰ ਗੁੰਮਰਾਹ ਕਰਕੇ ਵਾਅਦੇ ਕਰਦੇ ਹਨ, ਫਿਰ ਸਰਕਾਰ ਆਉਣ ’ਤੇ ਫੈਸਲੇ ਵੀ ਲੈਂਦੇ ਹਨ ਪਰ ਇਸ ਦਾ ਫਾਇਦਾ ਕਿਸੇ ਨੂੰ ਹੰੁਦਾ ਨਹੀਂ ਸਗੋਂ ਸਮਾਜ ’ਚ ਟਕਰਾਅ ਵਧਦਾ ਹੈ ਚੰਗਾ ਹੋਵੇ ਸਿਆਸੀ ਪਾਰਟੀਆਂ ਰਾਖਵਾਂਕਰਨ ਦੀ ਖੇਡ ਛੱਡ ਕੇ ਸਿੱਖਿਆ, ਹੁਨਰ, ਕੈਰੀਅਰ ਦੇ ਮੁੱਦੇ ’ਤੇ ਜਾਗਰੂਕਤਾ ਪੈਦਾ ਕਰਨ ਤੇ ਸਰਕਾਰਾਂ ਸਾਹਮਣੇ ਇਹ ਮੁੱਦੇ ਰੱਖਣ ਤਾਂ ਕਿ ਨੌਜਵਾਨ ਕਾਬਲੀਅਤ ਹਾਸਲ ਕਰਕੇ ਨੌਕਰੀਆਂ ਜਾਂ ਸਵੈ-ਰੁਜ਼ਗਾਰ ਦੇ ਕਾਬਲ ਬਣ ਸਕਣ। (Assembly Elections 2023)

ਬਾਬਾ ਬਾਲਕ ਨਾਥ, ਵਸੁੰਦਰਾ ਰਾਜੇ ਜਾਂ ਦੀਆ ਕੁਮਾਰੀ? ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ?
ਨਵੀਂ ਦਿੱਲੀ/ਜੈਪੁਰ। ਐਤਵਾਰ ਨੂੰ ਜਾਰੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਦੀ ਤਿੰਨ ਸੂਬਿਆਂ ਰਾਜਸਥਾਨ, ਛੱਤੀਸਗੜ੍ਹ, ਮੱਧਪ੍ਰਦੇਸ਼ ਅਤੇ ਕਾਂਗਰਸ ਦੀ ਤੇਲੰਗਾਨਾ ’ਚ ਸਰਕਾਰ ਬਣਨਾ ਤੈਅ ਹੈ। ਖ਼ਬਰ ਲਿਖੇ ਜਾਣ ਤੱਕ ਰਾਜਸਥਾਨ ’ਚ ਭਾਜਪਾ ਕੁੱਲ 199 ਸੀਟਾਂ ’ਚੋਂ 115 ਸੀਟਾਂ ਨਾਲ ਬਹੁਮਤ ਹਾਸਲ ਕਰ ਚੁੱਕੀ ਸੀ ਅਤੇ ਕਾਂਗਰਸ 68 ਸੀਟਾਂ ਜਿੱਤ ਚੁੱਕੀ ਸੀ। ਮੱਧ ਪ੍ਰਦੇਸ਼ ’ਚ ਭਾਜਪਾ ਕੁੱਲ 230 ’ਚੋਂ 156 ਸੀਟਾਂ ’ਤੇ ਜਿੱਤ ਚੁੱਕੀ ਸੀ ਅਤੇ ਕਾਂਗਰਸ ਨੇ 62 ਸੀਟਾਂ ’ਤੇ ਜਿੱਤ ਹਾਸਲ ਕੀਤੀ। (Cm of Rajasthan)

ਤੇਲੰਗਾਨਾ ’ਚ ਕਾਂਗਰਸ ਨੇ ਕੁੱਲ 119 ਸੀਟਾਂ ’ਚੋਂ 64 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਜਦੋਂਕਿ ਬੀਆਰਐੱਸ ਦੇ ਹਿੱਸੇ 38 ਸੀਟਾਂ ਆਈਆਂ। ਛੱਤੀਸਗੜ੍ਹ ਕੁੱਲ 90 ਸੀਟਾਂ ’ਚੋਂ 52 ਸੀਟਾਂ ਜਿੱਤ ਕੇ ਭਾਜਪਾ ਬਹੁਮਤ ਹਾਸਲ ਕਰ ਚੁੱਕੀ ਸੀ ਜਦੋਂਕਿ ਕਾਂਗਰਸ ਨੇ 34 ਸੀਟਾਂ ਜਿੱਤੀਆਂ । ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ 2024 ਦੇ ਲੋਕ ਸਭਾ ਚੋਣਾਂ ਦਾ ਸੈਮੀਫਾਈਨਲ ਮੰਨ ਕੇ ਦੇਖਿਆ ਜਾ ਰਿਹਾ ਸੀ। (Cm of Rajasthan)

Also Read : ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਛੇ ਬਰੀ, ਇੱਕ ਦੋਸ਼ੀ ਕਰਾਰ

ਉੱਤਰੀ ਭਾਰਤ ’ਚ ਭਾਜਪਾ ਚਾਰ ਰਾਜਾਂ ’ਚੋਂ ਤਿੰਨ ’ਚ ਜਿੱਤ ਗਈ ਹੈ ਜਦੋਂ ਕਿ ਕਾਂਗਰਸ ਨੂੰ ਇੱਕ ਮਾਤਰ ਰਾਹਤ ਸਿਰਫ਼ ਦੱਖਣ ਦੇ ਤੇਲੰਗਾਨਾ ਸੂਬੇ ’ਚੋਂ ਮਿਲੀ ਜਿੱਥੇ ਕੇਸੀਆਰ ਦਾ ਸੁਫਨਾ ਤੋੜਦੇ ਹੋਏ ਕਾਂਗਰਸ ਸੱਤਾ ਦੀ ਦਰਵਾਜੇ ਤੱਕ ਪਹੰੁਚ ਗਈ ਹੈ। ਹਿੰਦੀ ਬੈਲਟ ’ਚ ਭਾਜਪਾ ਨੂੰ ਮਿਲੀ ਇਸ ਵੱਡੀ ਜਿੱਤ ਤੋਂ ਬਾਅਦ 2024 ’ਚ ਵਿਰੋਧੀ ਪਾਰਟੀਆਂ ਦੀਆਂ ਰਾਹਾਂ ਹੋਰ ਜ਼ਿਆਦਾ ਮੁਸ਼ਕਲਾਂ ਭਰੀਆਂ ਮੰਨੀਆਂ ਜਾ ਰਹੀਆਂ ਹਨ। ਮਿਜ਼ੋਰਮ ਦੀਆਂ 40 ਸੀਟਾਂ ’ਤੇ ਇੱਕ ਗੇੜ ’ਚ 7 ਨਵੰਬਰ ਨੂੰ ਵੋਟਿੰਗ ਹੋਈ ਸੀ। ਮਿਜ਼ੋਰਮ ਦਾ ਨਤੀਜਾ ਅੱਜ ਭਾਵ ਸੋਮਵਾਰ ਨੂੰ ਐਲਾਨ ਹੋਵੇਗਾ।

ਸ਼ਿਵਰਾਜ ਸਿੰਘ, ਵਸੁੰਧਰਾ ਰਾਜੇ, ਰਮਨ ਸਿੰਘ ਦਾ ਆਪਣੇ ਆਪਣੇ ਸੂਬਿਆਂ ’ਚ ਚੰਗਾ ਕੱਦ ਹੈ। ਵੱਡਾ ਸਵਾਲ ਹੈ ਕਿ ਕੀ ਬੀਜੇਪੀ ਫਿਰ ਤੋਂ ਇਨ੍ਹਾਂ ਨੂੰ ਸੀਐੱਮ ਐਲਾਨੇਗੀ ਜਾਂ ਇਸ ਵਾਰ ਨਵੇਂ ਚਿਹਰਿਆਂ ਨੂੰ ਮੌਕਾ ਦੇਵੇਗੀ।

ਰਾਜਸਥਾਨ ਵਿੱਚ ਜਿਵਾਜ ਕਾਇਮ ਰੱਖਦੇ ਹੋਏ ਲੋਕਾਂ ਨੇ ਮੁੜ ਸੱਤਾ ਬਦਲੀ। ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਕੇ ਕਾਂਗਰਸ ਤੋਂ ਸੱਤਾ ਖੋਹ ਲਈ ਹੈ। ਭਾਜਪਾ ਨੇ ਚੋਣਾਂ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਕਿਸੇ ਚਿਹਰੇ ਦਾ ਐਲਾਨ ਨਹੀਂ ਕੀਤਾ ਸੀ, ਪਰ ਪਿਛਲੀਆਂ ਚਾਰ ਚੋਣਾਂ ਵਿੱਚ ਉਹ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਲੜਦੀ ਰਹੀ ਹੈ। ਪਰ ਇਸ ਵਾਰ ਭਾਜਪਾ ਨੇ ‘ਸਮੂਹਿਕ ਲੀਡਰਸ਼ਿਪ’ ਨੂੰ ਮੁੱਖ ਰੱਖਦਿਆਂ ਚੋਣਾਂ ਲੜੀਆਂ ਅਤੇ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਹੁਣ ਭਾਜਪਾ ਲਈ ਚੁਣੌਤੀ ਇਹ ਹੈ ਕਿ ਰਾਜਸਥਾਨ ਦਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇ, ਇਸ ਦੌੜ ਵਿੱਚ ਕੌਣ ਸ਼ਾਮਲ ਹੈ, ਆਓ ਜਾਣਦੇ ਹਾਂ ਕਾਬਲੀਅਤ ਨਾਲ:-

ਕੌਣ ਹੋਵੇਗਾ ਰਾਜਸਥਾਨ ਦਾ ਮੁੱਖ ਮੰਤਰੀ? | Cm of Rajasthan

ਵਸੁੰਧਰਾ ਰਾਜੇ: ਰਾਜਸਥਾਨ ਦੇ ਇਤਿਹਾਸ ਵਿੱਚ ਵਸੁੰਧਰਾ ਰਾਜੇ ਦਾ ਨਾਂਅ ਭਾਜਪਾ ਦੀ ਸਭ ਤੋਂ ਉੱਚੀ ਨੇਤਾ ਮੰਨਿਆ ਜਾਂਦਾ ਹੈ। ਜੇਕਰ ਉਨ੍ਹਾਂ ਦੇ ਸਿਆਸੀ ਗ੍ਰਾਫ ’ਤੇ ਨਜਰ ਮਾਰੀਏ ਤਾਂ ਉਹ ਪੂਰੇ ਸੂਬੇ ’ਚ ਸਭ ਤੋਂ ਉੱਤਮ ਮੰਨੇ ਜਾਂਦੇ ਹਨ। ਭਾਵੇਂ ਵਸੁੰਧਰਾ ਰਾਜੇ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਜਾਪਦੀ ਹੈ, ਪਰ ਮੌਜ਼ੂਦਾ ਚੋਣਾਂ ਨੂੰ ਦੇਖਦਿਆਂ ਜਿੱਥੇ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਉਸ ਨੂੰ ਲੈ ਕੇ ਕੁਝ ਸ਼ੱਕ ਪੈਦਾ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਉੱਚ ਲੀਡਰਸ਼ਿਪ ਨਾਲ ਸਬੰਧ ਵੀ ਬਹੁਤੇ ਚੰਗੇ ਨਹੀਂ ਹਨ। ਅਜਿਹੇ ’ਚ ਭਾਜਪਾ ਹਾਈਕਮਾਂਡ ਵਸੁੰਧਰਾ ਰਾਜੇ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਏਗੀ ਜਾਂ ਨਹੀਂ, ਇਸ ’ਤੇ ਸ਼ੱਕ ਹੈ ਪਰ ਜਿਸ ਤਰ੍ਹਾਂ ਵਸੁੰਧਰਾ ਗਰੁੱਪ ਦੇ ਸਾਰੇ ਨੇਤਾਵਾਂ ਨੇ ਜਿੱਤ ਦਰਜ ਕੀਤੀ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਜ਼ਰਅੰਦਾਜ ਕਰਨਾ ਮੁਸ਼ਕਿਲ ਹੈ।

Also Read : ਕੈਬਿਨੇਟ ਮੰਤਰੀ ਕੰਵਰਪਾਲ ਗੁੱਜਰ ਦਾ ਇਹ ਡਾਂਸ ਸੋਸ਼ਲ ਮੀਡੀਆ ’ਤੇ ਕਰ ਗਿਆ ਕਮਾਲ!

ਬਾਬਾ ਬਾਲਕ ਨਾਥ: ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਵਾਂਗ ਮੰਨੇ ਜਾਣ ਵਾਲੇ ਰਾਜਸਥਾਨ ਦੇ ਬੀਜੇਪੀ ਸੰਸਦ ਮਹੰਤ ਬਾਲਕਨਾਥ ਨੂੰ ਵੀ ਸੀਐਮ ਦੀ ਦੌੜ ਵਿੱਚ ਮੰਨਿਆ ਜਾ ਰਿਹਾ ਹੈ। ਬਾਬਾ ਬਾਲਕਨਾਥ ਦੀ ਤੁਲਨਾ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦਾ ਯੋਗੀ ਕਿਹਾ ਜਾ ਰਿਹਾ ਹੈ। ਓਬੀਸੀ ਵਰਗ ਨਾਲ ਸਬੰਧਤ ਮਹੰਤ ਬਾਲਕਨਾਥ ਮਸਤਨਾਥ ਮੱਠ ਦੇ ਅੱਠਵੇਂ ਮਹੰਤ ਹਨ। ਭਾਜਪਾ ਨੇ ਬਾਲਕਨਾਥ ਨੂੰ ਤਿਜਾਰਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਵਸੁੰਧਰਾ ਤੋਂ ਬਾਅਦ ਮਹੰਤ ਬਾਲਕਨਾਥ ਨੂੰ ਮੁੱਖ ਮੰਤਰੀ ਵਜੋਂ ਤਰਜੀਹ ਦਿੱਤੀ ਜਾ ਰਹੀ ਹੈ।

ਦੀਆ ਕੁਮਾਰੀ: ਦੀਆ ਕੁਮਾਰੀ, ਜੋ ਜੈਪੁਰ ਦੇ ਰਾਜਾ ਪਰਿਵਾਰ ਨਾਲ ਸਬੰਧਤ ਹੈ, ਇਸ ਸਮੇਂ ਰਾਜਸਮੰਦ ਤੋਂ ਭਾਜਪਾ ਦੀ ਸੰਸਦ ਹੈ। ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਜੈਪੁਰ ਦੀ ਵਿਦਿਆਧਰਨਗਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ, ਜੋ ਕਿ ਰਾਜਸਥਾਨ ਚੋਣਾਂ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨੇੜਲੇ ਸਹਿਯੋਗੀ ਨਰਪਤ ਸਿੰਘ ਰਾਜਵੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਯਕੀਨੀ ਹੋ ਗਈ ਸੀ। ਇਸ ਕਾਰਨ ਦੀਆ ਕੁਮਾਰੀ ਨੂੰ ਵਸੁੰਧਰਾ ਰਾਜੇ ਦਾ ਬਦਲ ਵੀ ਮੰਨਿਆ ਜਾ ਰਿਹਾ ਹੈ। ਪਰ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ’ਚ ਸਿਰਫ 3 ਫੀਸਦੀ ਲੋਕਾਂ ਨੇ ਹੀ ਦੀਆ ਕੁਮਾਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਸੰਦ ਦੱਸਿਆ ਸੀ।

ਗਜੇਂਦਰ ਸਿੰਘ ਸੇਖਾਵਤ: ਜੈਸਲਮੇਰ ਨਿਵਾਸੀ ਗਜੇਂਦਰ ਸਿੰਘ ਸੇਖਾਵਤ ਇਸ ਸਮੇਂ ਕੇਂਦਰ ਸਰਕਾਰ ਵਿੱਚ ਜਲ ਸਕਤੀ ਮੰਤਰੀ ਹਨ। ਉਹ ਜੋਧਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ, ਜਿਨ੍ਹਾਂ ਦੀ ਰਾਜਸਥਾਨ ਵਿੱਚ ਚੰਗੀ ਪਕੜ ਮੰਨੀ ਜਾਂਦੀ ਹੈ। ਸੇਖਾਵਤ ਨੇ ਟਿਕਟਾਂ ਦੀ ਵੰਡ ਵਿੱਚ ਵੀ ਚੰਗੀ ਭੂਮਿਕਾ ਨਿਭਾਈ ਮੰਨੀ ਜਾਂਦੀ ਹੈ। ਪਰ ਸਰਵੇ ‘ਚ ਸਿਰਫ 6 ਫੀਸਦੀ ਲੋਕ ਹੀ ਗਜੇਂਦਰ ਸਿੰਘ ਸੇਖਾਵਤ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਪਸੰਦ ਕਰ ਰਹੇ ਹਨ। (Cm of Rajasthan)

ਦਰੱਖਤ ਨਾਲ ਟਕਰਾਈ ਗੱਡੀ, ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖ਼ਮੀ

ਸੀਪੀ ਜੋਸ਼ੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਦੇ ਕਰੀਬੀ ਮੰਨੇ ਜਾਂਦੇ ਰਾਜਸਥਾਨ ਦੇ ਮੌਜੂਦਾ ਭਾਜਪਾ ਪ੍ਰਧਾਨ ਸੀਪੀ ਜੋਸ਼ੀ ਦੀ ਗੱਲ ਕਰੀਏ ਤਾਂ ਉਹ ਵੀ ਸੀਐਮ ਦੀ ਦੌੜ ਵਿੱਚ ਹਨ। ਇਨ੍ਹਾਂ ਚੋਣਾਂ ’ਚ ਉਨ੍ਹਾਂ ਨੇ ਭਾਜਪਾ ਦੀ ਚੋਣ ਮੁਹਿੰਮ ਦੀ ਕਮਾਨ ਫਰੰਟ ਤੋਂ ਸੰਭਾਲੀ ਸੀ ਪਰ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਓਪੀਨੀਅਨ ਪੋਲ ’ਚ ਸਿਰਫ 3 ਫੀਸਦੀ ਲੋਕ ਹੀ ਪਾਏ ਗਏ ਜਿਨ੍ਹਾਂ ਨੇ ਸੀ.ਪੀ. ਜੋਸ਼ੀ ਨੂੰ ਸੀ.ਐੱਮ. ਲਈ ਪਸੰਦ ਕੀਤਾ।

ਇਨ੍ਹਾਂ ਨਾਵਾਂ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਮੰਤਰੀ ਦੀ ਦੌੜ ਵਿੱਚ ਸਤੀਸ਼ ਪੂਨੀਆ, ਵਿਰੋਧੀ ਧਿਰ ਦੇ ਨੇਤਾ ਰਾਜਿੰਦਰ ਰਾਠੌਰ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਲੋਕ ਸਭਾ ਸਪੀਕਰ ਓਮ ਬਿਰਲਾ, ਸੰਸਦ ਮੈਂਬਰ ਰਾਜਵਰਧਨ ਰਾਠੌਰ ਵੀ ਸ਼ਾਮਲ ਹਨ।