Yashshwi Jaiswal - Sach Kahoon Punjabi
Rishabh Pant: ICC ਟੈਸਟ ਰੈਂਕਿੰਗ ’ਚ ਰਿਸ਼ਭ ਪੰਤ ਨੂੰ ਹੋਇਆ ਵੱਡਾ ਫਾਇਦਾ
ਟਾਪ-10 ’ਚ ਵਿਰਾਟ ਕੋਹਲੀ ਤੇ ਜਾਇਸਵਾਲ ਕਾਇਮ
ਗੇਂਦਬਾਜ਼ੀ ਰੈਂਕਿੰਗ ’ਚ ਜਸਪ੍ਰੀਤ ਬੁਮਰਾਹ ਪਹਿਲੇ ਨੰਬਰ ’ਤੇ ਕਾਇਮ
ਸਪੋਰਟਸ ਡੈਸਕ। Rishabh Pant: ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ’ਚ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਦਾ ਫਾਇਦਾ ਹੋਇਆ ਹੈ। ਰਿਸ਼ਭ ਪੰਤ ਨੇ 3 ਸਥਾਨਾਂ ਦੀ ਛਾਲ ਲਾਈ ਹੈ। ਪੰਤ ਨੇ ਰੈਂਕਿੰਗ ’ਚ ਵਿਰਾਟ ਕੋਹਲੀ ਨੂੰ ਪਿੱਛੇ ਛੱਡਿਆ। ਵਿਰਾਟ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਕਿਉਂਕਿ ਵਿਰਾਟ ਕੋਹਲੀ ਬੈਂਗਲੁਰੂ ਟੈਸਟ ਦੀ ਪਹਿਲੀ ਪਾਰੀ ’ਚ (0) ’ਤੇ ਆਊਟ ਹੋਏ ਸਨ। ਵਿਰਾਟ ਰੈਂਕਿੰਗ ’ਚ 8ਵੇਂ ਸਥਾਨ ’ਤੇ ਪਹੁੰਚ ਗਏ ਹਨ। ਜਦਕਿ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਚੌਥੇ ਨੰਬਰ ’ਤੇ ਹੀ ਬਰਕਰਾਰ ਹੈ।
Read This : IND vs NZ: ਕਿਵੇਂ ਦੀ ਹੋਵੇਗੀ ਪੁਣੇ ਟੈਸਟ ਦੀ ਪਿੱਚ, ਜਿਸ ਨੂੰ ਬਣਾਉਣ ਲਈ ਹੋਈ ਹੈ ਇਹ ਸਪੈਸ਼ਲ ਚੀਜ਼ ਦੀ ਵਰਤੋਂ
ਪੰਤ ਨੇ ਲਈ ਤਿੰਨ ਸਥਾਨਾਂ ਦੀ ਛਾਲ | Rishabh Pant
ਪੰਤ ਨੇ ਤਿੰਨ ਸਥਾਨਾਂ ਦੀ ਛਾਲ ਲਾਈ ਹੈ। ਉਹ ਹੁਣ 745 ਦੀ ਰੇਟਿੰਗ ਨਾਲ 6ਵੇਂ ਨੰਬਰ ’ਤੇ ਪਹੁੰਚ ਗਏ ਹਨ। ਅਸਟਰੇਲੀਆ ਦੇ ਸਟਾਰ ਬੱਲੇਬਾਜ਼ ਉਸਮਾਨ ਖਵਾਜਾ ਨੂੰ ਵੀ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 728 ਦੀ ਰੇਟਿੰਗ ਨਾਲ 7ਵੇਂ ਨੰਬਰ ’ਤੇ ਆ ਗਿਆ ਹੈ। ਕੋਹਲੀ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 720 ਦੀ ਰੇਟਿੰਗ ਨਾਲ ਅੱਠਵੇਂ ਨੰਬਰ ’ਤੇ ਆ ਗਏ ਹਨ। ਅਸਟਰੇਲੀਆ ਦੇ ਮਾਰਨਸ ਲਾਬੂਸ਼ੇਨ ਦੀ ਵੀ ਰੇਟਿੰਗ 720 ਹੈ, ਇਸ ਲਈ ਉਹ ਵੀ ਕੋਹਲੀ ਦੇ ਨਾਲ ਸਾਂਝੇ ਤੌਰ ’ਤੇ 8ਵੇਂ ਨੰਬਰ ’ਤੇ ਹੈ। ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਨੂੰ ਉਸ ਦੇ ਚੰਗੇ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਉਹ ਹੁਣ 716 ਦੀ ਰੇਟਿੰਗ ਨਾਲ 10ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਸ ਨੂੰ ਇੱਕ ਥਾਂ ਦਾ ਫਾਇਦਾ ਮਿਲਿਆ ਹੈ। ਇੰਗਲੈਂਡ ਦਾ ਬੇਨ ਡਕੇਟ ਚੋਟੀ ਦੇ 10 ਦੇ ਕਾਫੀ ਨੇੜੇ ਹੈ। ਉਹ ਤਿੰਨ ਸਥਾਨਾਂ ਦੀ ਛਲਾਂਗ ਲਾ ਕੇ 11ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਸਦੀ ਰੇਟਿੰਗ 706 ਹੈ।
ਯਸ਼ਸਵੀ ਜਾਇਸਵਾਲ ਵੀ ਚੌਥੇ ਸਥਾਨ ’ਤੇ ਬਰਕਰਾਰ | Rishabh Pant
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਹੁਣ 780 ਦੀ ਰੇਟਿੰਗ ਨਾਲ ਚੌਥੇ ਨੰਬਰ ’ਤੇ ਬਰਕਰਾਰ ਹਨ। ਨਿਊਜ਼ੀਲੈਂਡ ਖਿਲਾਫ ਉਸ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ। ਸਟੀਵ ਸਮਿਥ ਵੀ 757 ਦੀ ਰੇਟਿੰਗ ਨਾਲ 5ਵੇਂ ਨੰਬਰ ’ਤੇ ਬਰਕਰਾਰ ਹਨ।
ਰੂਟ ਰੇਟਿੰਗ ’ਚ ਨੁਕਸਾਨ ਦੇ ਬਾਵਜੂਦ ਪਹਿਲੇ ਸਥਾਨ ’ਤੇ
ਬੱਲੇਬਾਜ਼ਾਂ ਦੀ ਟੈਸਟ ਰੈਂਕਿੰਗ ’ਚ ਇੰਗਲੈਂਡ ਦੇ ਜੋ ਰੂਟ ਪਹਿਲੇ ਨੰਬਰ ’ਤੇ ਹਨ। ਹਾਲਾਂਕਿ ਪਹਿਲਾਂ ਉਸਦੀ ਰੇਟਿੰਗ 932 ਤੱਕ ਪਹੁੰਚ ਗਈ ਸੀ ਪਰ ਹੁਣ ਇਹ ਘੱਟ ਕੇ 917 ’ਤੇ ਆ ਗਈ ਹੈ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 821 ਦੀ ਰੇਟਿੰਗ ਨਾਲ ਦੂਜੇ ਸਥਾਨ ’ਤੇ ਬਰਕਰਾਰ ਹਨ। ਹੈਰੀ ਬਰੂਕ ਹੁਣ ਇੱਕ ਸਥਾਨ ਹੇਠਾਂ ਤੀਜੇ ਨੰਬਰ ’ਤੇ ਆ ਗਿਆ ਹੈ। ਉਸ ਦੀ ਰੇਟਿੰਗ 803 ਹੋ ਗਈ ਹੈ।
ਬੁਮਰਾਹ ਨੇ ਨੰਬਰ-1, ਹੈਨਰੀ ਟਾਪ-10 ’ਤੇ ਕਾਬਜ਼ ਹੈ
ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਨੰਬਰ 1 ’ਤੇ ਬਰਕਰਾਰ ਹੈ। ਉਹ ਟੈਸਟ ’ਚ ਨੰਬਰ-1 ਰੈਂਕਿੰਗ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਹੈ। ਆਫ ਸਪਿਨਰ ਰਵੀਚੰਦਰਨ ਅਸ਼ਵਿਨ 849 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਤੀਜੇ ਨੰਬਰ ’ਤੇ ਹਨ। ਰਵਿੰਦਰ ਜਡੇਜਾ ਛੇਵੇਂ ਨੰਬਰ ’ਤੇ ਹਨ। ਟਾਪ-10 ਗੇਂਦਬਾਜ਼ਾਂ ਦੀ ਰੈਂਕਿੰਗ ’ਚ 3 ਭਾਰਤੀ ਸ਼ਾਮਲ ਹਨ। Rishabh Pant
ਦੂਜੇ ਟੈਸਟ ਮੈਚ ‘ਚ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। IND vs BAN: ਭਾਰਤ ਨੇ ਬੰਗਲਾਦੇਸ਼ ਵਿਚਕਾਰ 2 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਤੇ ਆਖਿਰੀ ਮੁਕਾਬਲਾ ਕਾਨਪੁਰ ਦੇ ਗ੍ਰੀਨ ਪਾਰਕ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਪੰਜਵੇਂ ਤੇ ਆਖਿਰੀ ਦਿਨ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਿਆ। ਮੁਕਾਬਲੇ ਦੇ ਪਹਿਲੇ ਦਿਨ ਸਿਰਫ 35 ਓਵਰਾਂ ਦੀ ਹੀ ਖੇਡ ਹੋਈ ਸੀ। ਜਿਸ ਵਿੱਚ ਬੰਗਲਾਦੇਸ਼ ਨੇ 3 ਵਿਕਟਾਂ ਗੁਆ ਕੇ 107 ਦੌੜਾਂ ਬਣਾਈਆਂ ਸਨ, ਮੁਕਾਬਲੇ ਦਾ ਦੂਜਾ ਤੇ ਤੀਜਾ ਦਿਨ ਮੀਂਹ ਕਾਰਨ ਰੱਦ ਰਹੇ ਸਨ।  ਪਰ ਚੌਥੇ ਦਿਨ ਭਾਰਤੀ ਟੀਮ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ ਤੇ ਬੰਗਲਾਦੇਸ਼ ਨੂੰ ਜਲਦੀ ਆਊਟ ਕਰਕੇ ਪਹਿਲੀ ਪਾਰੀ ‘ਚ 52 ਦੌੜਾਂ ਦੀ ਬੜ੍ਹਤ ਲੀ ਸੀ। IND vs BAN
Read This : IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ
ਦੂਜੀ ਪਾਰੀ ‘ਚ ਬੰਗਲਾਦੇਸ਼ੀ ਟੀਮ 146 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਜਿਸ ਵਿੱਚ ਅਸ਼ਵਿਨ, ਜਡੇਜ਼ਾ ਤੇ ਬੁਮਰਾਹ ਨੂੰ 3-3 ਵਿਕਟਾਂ ਮਿਲੀਆਂ, ਆਕਾਸ਼ ਦੀਪ ਨੂੰ ਇੱਕ ਵਿਕਟ ਮਿਲੀ। ਭਾਰਤੀ ਟੀਮ ਨੂੰ ਦੂਜੀ ਪਾਰੀ ‘ਚ ਜਿੱਤ ਲਈ 95 ਦੌੜਾਂ ਦਾ ਟੀਚਾ ਮਿਲਿਆ ਸੀ। ਜਿਸ ਨੂੰ ਭਾਰਤੀ ਟੀਮ ਨੇ ਹਾਸਲ ਕਰ ਲਿਆ। ਪਹਿਲੀ ਪਾਰੀ ‘ਚ ਯਸ਼ਸਵੀ ਜਾਇਸਵਾਲ ਨੇ ਤੇਜ਼ ਤਰਾਰ ਅਰਧਸੈਂਕੜਾ ਜੜਿਆ ਸੀ, ਦੂਜੀ ਪਾਰੀ ‘ਚ ਵੀ ਯਸ਼ਸਵੀ ਜਾਇਸਵਾਲ ਨੇ ਵਧੀਆ ਅਰਧਸੈਂਕੜੇ ਵਾਲੀ ਪਾਰੀ ਖੇਡੀ, ਜਾਇਸਵਾਲ ਨੇ 51 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ ਜੇਤੂ ਦੌੜਾਂ ਬਣਾਈਆਂ। IND vs BAN
India Vs Bangladesh: ਭਾਰਤ ਨੇ ਬੜ੍ਹਤ ਲੈ ਕੇ ਪਹਿਲੀ ਪਾਰੀ ਐਲਾਨੀ, ਯਸ਼ਸਵੀ ਤੇ ਰਾਹੁਲ ਦੇ ਅਰਧਸੈਂਕੜੇ
ਸ਼ਾਕਿਬ ਨੂੰ 4 ਤੇ ਮਿਰਾਜ਼ ਨੂੰ ਮਿਲੀਆਂ 3 ਵਿਕਟਾਂ
ਵਿਰਾਟ ਕੋਹਲੀ ਸਭ ਤੋਂ ਤੇਜ਼ 27 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ
ਸਪੋਰਟਸ ਡੈਸਕ। India Vs Bangladesh: ਭਾਰਤ ਨੇ ਕਾਨਪੁਰ ਟੈਸਟ ’ਚ ਆਪਣੀ ਪਹਿਲੀ ਪਾਰੀ 285 ਦੌੜਾਂ ਦੇ ਸਕੋਰ ’ਤੇ ਐਲਾਨ ਦਿੱਤੀ ਹੈ। ਭਾਰਤ ਨੂੰ 52 ਦੌੜਾਂ ਦੀ ਬੜ੍ਹਤ ਮਿਲ ਗਈ ਹੈ। ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ’ਚ 233 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਭਾਰਤ ਲਈ ਯਸ਼ਸਵੀ ਜਾਇਸਵਾਲ (72) ਤੇ ਕੇਐਲ ਰਾਹੁਲ (68) ਨੇ ਅਰਧ ਸੈਂਕੜੇ ਲਾਏ। ਵਿਰਾਟ ਕੋਹਲੀ 47 ਦੌੜਾਂ ਬਣਾ ਕੇ ਸ਼ਾਕਿਬ ਅਲ ਹਸਨ ਹੱਥੋਂ ਬੋਲਡ ਹੋ ਗਏ। ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ 27 ਹਜਾਰ ਦੌੜਾਂ ਵੀ ਪੂਰੀਆਂ ਕੀਤੀਆਂ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ 4 ਤੇ ਮੇਹਦੀ ਹਸਨ ਮਿਰਾਜ ਨੇ 3 ਵਿਕਟਾਂ ਲਈਆਂ। ਗ੍ਰੀਨ ਪਾਰਕ ਸਟੇਡੀਅਮ ’ਚ ਮੀਂਹ ਕਾਰਨ ਦੂਜੇ ਤੇ ਤੀਜੇ ਦਿਨ ਦਾ ਖੇਡ ਨਹੀਂ ਹੋ ਸਕਿਆ। ਇਸ ਸਮੇਂ ਚੌਥੇ ਦਿਨ ਦੇ ਤੀਜੇ ਸੈਸ਼ਨ ਦੀ ਖੇਡ ਚੱਲ ਰਹੀ ਹੈ। ਜਵਾਬ ‘ਚ ਬੰਗਲਾਦੇਸ਼ ਨੇ ਬਿਨ੍ਹਾਂ ਕੋਈ ਵਿਕਟ ਗੁਆਏ 18 ਦੌੜਾਂ ਬਣਾ ਲਈਆਂ ਹਨ।
Read This : Yashasvi Jaiswal: ਕਾਨਪੁਰ ਟੈਸਟ ’ਚ ਟੀਮ ਇੰਡੀਆ ਨੇ ਬਣਾਇਆ ਇੱਕ ਅਨੋਖਾ ਰਿਕਾਰਡ
ਦੋਵਾਂ ਟੀਮਾਂ ਦਾ ਪਲੇਇੰਗ-11 | India Vs Bangladesh
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ, ਆਕਾਸ਼ ਦੀਪ ਤੇ ਜਸਪ੍ਰੀਤ ਬੁਮਰਾਹ।
ਬੰਗਲਾਦੇਸ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਹਸਨ ਮਹਿਮੂਦ ਤੇ ਖਾਲਿਦ ਅਹਿਮਦ।
IND Vs ZIM ਵਿਚਕਾਰ ਪਹਿਲਾ ਟੀ20 ਅੱਜ, ਅਭਿਸ਼ੇਕ ਜਾਂ ਪਰਾਗ ਦਾ ਹੋ ਸਕਦਾ ਹੈ ਡੈਬਿਊ
2015 ਤੋਂ ਬਾਅਦ ਜ਼ਿੰਬਾਬਵੇ ਤੋਂ ਸੀਰੀਜ਼ ਨਹੀਂ ਹਾਰੀ ਭਾਰਤੀ ਟੀਮ
ਅਭਿਸ਼ੇਕ ਸ਼ਰਮਾ ਜਾਂ ਰਿਆਨ ਪਰਗਾ ਕਰ ਸਕਦੇ ਹਨ ਡੈਬਿਊ
ਟੀ20 ਸੀਰੀਜ਼ ’ਚ ਕਪਤਾਨੀ ਕਰਨਗੇ ਸ਼ੁਭਮਨ ਗਿੱਲ
ਸਪੋਰਟਸ ਡੈਸਕ। ਕੁੱਝ ਦਿਨ ਪਹਿਲਾਂ ਹੀ ਭਾਰਤੀ ਟੀਮ ਨੇ ਵੈਸਟਇੰਡੀਜ਼ ਦੇ ਬਾਰਬਾਡੋਸ ’ਚ ਟੀ20 ਵਿਸ਼ਵ ਕੱਪ 2024 ਦਾ ਆਪਣਾ ਖਿਤਾਰ ਆਪਣੇ ਨਾਂਅ ਕਰਕੇ ਇਤਿਹਾਸ ਰੱਚਿਆ ਹੈ। ਹੁਣ ਭਾਰਤੀ ਟੀਮ ਆਪਣੇ ਨਵੇਂ ਖਿਡਾਰੀਆਂ ਨਾਲ ਜ਼ਿੰਬਾਬਵੇ ਦੌਰੇ ’ਤੇ ਗਈ ਹੈ। ਜਿਸ ਵਿੱਚ ਸਾਰੇ ਹੀ ਨੌਜਵਾਨ ਖਿਡਾਰੀ ਸ਼ਾਮਲ ਹਨ। ਇਸ ਟੂਰ ’ਤੇ ਭਾਰਤ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ। ਭਾਰਤੀ ਟੀਮ ਇਸ ਦੌਰੇ ’ਤੇ 5 ਟੀ20 ਮੈਚ ਖੇਡੇਗੀ। ਦੋਵੇਂ ਟੀਮਾਂ ਸ਼ਨਿੱਚਰਵਾਰ ਨੂੰ ਪਹਿਲੇ ਟੀ20 ਮੈਚ ’ਚ ਹਰਾਰੇ ਸਪੋਰਟਸ ਕਲੱਬ ’ਚ ਆਹਮੋ-ਸਾਹਮਣੇ ਹੋਣਗੀਆਂ। ਅੰਕੜਿਆਂ ’ਚ ਭਾਰਤੀ ਟੀਮ ਮੇਜ਼ਬਾਨ ਜ਼ਿੰਬਾਬਵੇ ’ਤੇ ਭਾਰੀ ਹੈ। (IND vs ZIM)
ਇਹ ਵੀ ਪੜ੍ਹੋ : Who Will Replace Virat, Rohit And Jadeja: ਕੌਣ ਲਵੇਗਾ ਵਿਰਾਟ, ਰੋਹਿਤ ਤੇ ਜਡੇਜ਼ਾ ਦੀ ਥਾਂ, ਓਪਨਿੰਗ ਦੇ 5 ਦਾਅਵੇਦ…
ਹਾਲਾਂਕਿ, ਭਾਰਤੀ ਟੀਮ ਦੇ ਇਸ ਸਕਵਾਡ ’ਚ ਸਾਰੇ ਨੌਜਵਾਨ ਖਿਡਾਰੀ ਹੀ ਸ਼ਾਮਲ ਹਨ। ਇਸ ਟੂਰ ’ਤੇ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਤੇ ਤੁਸ਼ਾਰ ਦੇਸ਼ਪਾਂਡੇ ਆਪਣੇ ਕੌਮਾਂਤਰੀ ਕ੍ਰਿਕੇਟ ’ਚ ਡੈਬਿਊ ਕਰ ਸਕਦੇ ਹਨ। ਦੋਵੇਂ ਟੀਮਾਂ ਟੀ20 ਕੌਮਾਂਤਰੀ ਕ੍ਰਿਕੇਟ ’ਚ 8 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਜਿਸ ਵਿੱਚ ਭਾਰਤੀ ਟੀਮ ਨੇ 6 ਮੈਚ ਜਿੱਤੇ ਤੇ ਜ਼ਿੰਬਾਬਵੇ ਨੇ ਸਿਰਫ 2 ਹੀ ਮੈਚ ਜਿੱਤੇ। ਭਾਰਤੀ ਟੀਮ ਦਾ ਟੀ20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਇਹ ਪਹਿਲਾ ਟੀ20 ਮੁਕਾਬਲਾ ਹੋਵੇਗਾ। ਹਾਲਾਂਕਿ ਇਸ ਟੀ20 ਸੀਰੀਜ਼ ‘ਚ ਭਾਰਤੀ ਟੀਮ ਦੇ ਜੱਥੇ ‘ਚ ਲਗਭਗ ਨੌਜਵਾਨ ਖਿਡਾਰੀ ਹਨ। ਟੀ20 ਵਿਸ਼ਵ ਕੱਪ ਜਿੱਤਣ ਵਾਲੀ ਸਕਵਾੜ ‘ਚ ਭਾਰਤੀ ਟੀਮ ਦੇ ਤਿੰਨ ਖਿਡਾਰੀ ਹੋਣਗੇ। ਪਰ ਉਹ ਆਖਿਰੀ 3 ਮੈਚਾਂ ਲਈ ਹੋਣਗੇ। ਉਹ ਪਹਿਲੇ ਦੋ ਮੈਚ ਨਹੀਂ ਖੇਡਣਗੇ। (IND vs ZIM)
ਮੈਚ ਸਬੰਧੀ ਜਾਣਕਾਰੀ | IND vs ZIM
ਟੂਰਨਾਮੈਂਟ : ਟੀ20 ਸੀਰੀਜ਼
ਮੈਚ : ਭਾਰਤ ਬਨਾਮ ਜ਼ਿੰਬਾਬਵੇ
ਤਰੀਕ : 6 ਜੂਨ
ਸਟੇਡੀਅਮ : ਹਰਾਰੇ ਸਪੋਰਟਸ ਕਲੱਬ, ਜ਼ਿੰਬਾਬਵੇ
ਟਾਸ : ਭਾਰਤੀ ਸਮੇਂ ਮੁਤਾਬਕ ਸ਼ਾਮ 4:00 ਵਜੇ, ਮੈਚ ਸ਼ੁਰੂ, 4:30 ਵਜੇ ਸ਼ਾਮ
ਪਹਿਲੇ 2 ਟੀ-20 ਮੈਚਾਂ ਲਈ 3 ਨਵੇਂ ਖਿਡਾਰੀ ਸ਼ਾਮਲ | IND vs ZIM
ਜ਼ਿੰਬਾਬਵੇ ਦੌਰੇ ਲਈ ਚੁਣੀ ਗਈ ਟੀਮ ’ਚ ਸਿਰਫ 3 ਖਿਡਾਰੀ ਅਜਿਹੇ ਹਨ ਜਿਨ੍ਹਾਂ ਨੂੰ ਹਾਲ ਹੀ ’ਚ ਟੀ-20 ਵਿਸ਼ਵ ਕੱਪ 2024 ਦੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਹਾਲਾਂਕਿ ਇਹ ਤਿੰਨੇ ਖਿਡਾਰੀ ਸੀਰੀਜ ਦੇ ਪਹਿਲੇ ਦੋ ਮੈਚ ਨਹੀਂ ਖੇਡਣਗੇ। ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ ਤੇ ਸ਼ਿਵਮ ਦੂਬੇ ਬਾਰਬਾਡੋਸ ’ਚ ਤੂਫਾਨ ਬੇਰੀਲ ਕਾਰਨ ਵੈਸਟਇੰਡੀਜ ’ਚ ਫਸੇ ਹੋਏ ਸਨ ਤੇ ਪਿਛਲੇ ਵੀਰਵਾਰ ਨੂੰ ਘਰ ਵਾਪਸ ਪਰਤੇ ਹਨ। ਇਸ ਲਈ, ਬੀਸੀਸੀਆਈ ਨੇ ਜ਼ਿੰਬਾਬਵੇ ੇ ਖਿਲਾਫ ਪਹਿਲੇ 2 ਟੀ-20 ਮੈਚਾਂ ਲਈ 3 ਨਵੇਂ ਖਿਡਾਰੀਆਂ ਨੂੰ ਬਦਲਿਆ ਹੈ। ਸਲਾਮੀ ਬੱਲੇਬਾਜ ਸਾਈ ਸੁਦਰਸ਼ਨ, ਵਿਕਟਕੀਪਰ ਜਿਤੇਸ਼ ਸ਼ਰਮਾ ਤੇ ਤੇਜ ਗੇਂਦਬਾਜ ਹਰਸ਼ਿਤ ਰਾਣਾ ਨੂੰ ਸ਼ਾਮਲ ਕੀਤਾ ਗਿਆ ਹੈ।
ਟਾਸ ਰੋਲ ਤੇ ਪਿੱਚ ਰਿਪੋਰਟ | IND vs ZIM
ਹਰਾਰੇ ਸਪੋਰਟਸ ਕਲੱਬ ’ਚ ਹੁਣ ਤੱਕ 41 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਜਿਸ ’ਚ ਹੁਣ ਤੱਕ 23 ਮੈਚਾਂ ’ਚ ਟੀਮ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਜਿੱਤ ਦਰਜ ਕੀਤੀ ਹੈ। ਪਰ ਇੱਥੇ 23 ਮੈਚਾਂ ’ਚ ਕਿਸੇ ਵੀ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਟਾਸ ਜਿੱਤਣ ਤੋਂ ਬਾਅਦ ਮੈਚ ਜਿੱਤਣ ਦੀ ਸੰਭਾਵਨਾ 53.7 ਫੀਸਦੀ ਹੈ। ਹਰਾਰੇ ਦੀਆਂ ਪਿੱਚਾਂ ਬੱਲੇਬਾਜਾਂ ਤੇ ਗੇਂਦਬਾਜਾਂ ਦੋਵਾਂ ਲਈ ਫਾਇਦੇਮੰਦ ਹਨ। ਅਜਿਹੇ ’ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕਰ ਸਕਦੀ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM
ਭਾਰਤ : ਸ਼ੁਭਮਨ ਗਿੱਲ (ਕਪਤਾਨ), ਅਭਿਸ਼ੇਕ ਸ਼ਰਮਾ, ਰੁਤੂਰਾਜ ਗਾਇਕਵਾੜ, ਰਿੰਕੂ ਸਿੰਘ, ਰਿਆਨ ਪਰਾਗ, ਜਿਤੇਸ਼ ਸਰਮਾ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਹਰਸ਼ਿਤ ਰਾਣਾ ਤੇ ਮੁਕੇਸ਼ ਕੁਮਾਰ।
ਜ਼ਿੰਬਾਬਵੇ : ਸਿਕੰਦਰ ਰਜਾ (ਕਪਤਾਨ), ਕਾਇਆ ਇਨੋਸੈਂਟ, ਡਿਓਨ ਮਾਇਰਸ, ਵੇਸਲੇ ਮਾਧੇਵਰ, ਬ੍ਰਾਇਨ ਬੇਨੇਟ, ਕੈਂਪਬੈਲ ਜੋਨਾਥਨ, ਟੇਂਡਾਈ ਚਤਾਰਾ, ਲਿਊਕ ਜੋਂਗਵੇ, ਵੇਲਿੰਗਟਨ ਮਸਾਕਾਦਜਾ, ਬ੍ਰੈਂਡਨਮਾਵੁਥਾ, ਮੁਜਾਰਬਾਨੀ ਬਲੇਸਿੰਗ।
ਨੰਬਰ-1 ਟੈਸਟ ਗੇਂਦਬਾਜ਼ ਬਣੇ ਬੁਮਰਾਹ, ਅਸ਼ਵਿਨ ਤੀਜੇ ’ਤੇ ਪਹੁੰਚੇ, ਸਿਖਰਲੇ 10 ਬੱਲੇਬਾਜ਼ਾਂ ’ਚ ਇਕਲੌਤੇ ਭਾਰਤ ਦੇ ਵਿਰਾਟ ਕੋਹਲੀ
ਰਵਿਚੰਦਰਨ ਅਸ਼ਵਿਨ ਨੂੰ 3 ਸਥਾਨਾਂ ਦਾ ਹੋਇਆ ਨੁਕਸਾਨ | ICC Men’s Test Player Rankings
ਬੱਲੇਬਾਜ਼ੀ ’ਚ ਯਸ਼ਸਵੀ ਜਾਇਸਵਾਲ ਨੂੰ ਹੋਇਆ ਫਾਇਦਾ
ਸਪੋਰਟਸ ਡੈਸਕ। ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਨੰਬਰ 1 ਗੇਂਦਬਾਜ ਬਣ ਗਏ ਹਨ। ਉਨ੍ਹਾਂ ਨੂੰ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਸ਼ਾਨਦਾਰ ਗੇਂਦਬਾਜੀ ਦਾ ਫਾਇਦਾ ਮਿਲਿਆ ਹੈ। ਇਸ ਨਾਲ ਆਫ ਸਪਿਨਰ ਰਵੀਚੰਦਰਨ ਅਸ਼ਵਿਨ 2 ਸਥਾਨ ਗੁਆ ਕੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਦੂਜੇ ਸਥਾਨ ’ਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਹਨ। ਹੁਣ ਟਾਪ-5 ਟੈਸਟ ਆਲਰਾਊਂਡਰਾਂ ’ਚ 3 ਭਾਰਤੀ ਹਨ। ਜਦਕਿ ਵਿਰਾਟ ਕੋਹਲੀ 2 ਟੈਸਟ ਨਾ ਖੇਡਣ ਦੇ ਬਾਵਜੂਦ ਟਾਪ-10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਬੱਲੇਬਾਜ਼ ਹਨ। (ICC Men’s Test Player Rankings)
ਬੁਮਰਾਹ ਨੇ ਹਾਸਲ ਕੀਤੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ
ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਘਰੇਲੂ ਟੈਸਟ ਸੀਰੀਜ ਦੇ ਪਹਿਲੇ 2 ਮੈਚਾਂ ’ਚ 15 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਪਹਿਲੇ ਟੈਸਟ ’ਚ 6 ਅਤੇ ਦੂਜੇ ’ਚ 9 ਵਿਕਟਾਂ ਲਈਆਂ ਸਨ। ਦੂਜੇ ਮੈਚ ’ਚ ਵੀ ਉਹ ਪਲੇਅਰ ਆਫ ਦ ਮੈਚ ਰਹੇ ਹਨ। ਹੁਣ ਬੁੱਧਵਾਰ ਨੂੰ ਉਹ ਅੰਤਰਰਾਸ਼ਟਰੀ ਕ੍ਰਿਕੇਟ ਪਰਿਸਦ (ਆਈਸੀਸੀ) ਦੀ ਤਾਜਾ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਨੂੰ 3 ਸਥਾਨ ਦਾ ਫਾਇਦਾ ਹੋਇਆ ਹੈ। ਉਹ ਅਸਟਰੇਲੀਆ ਦੇ ਪੈਟ ਕਮਿੰਸ, ਅਸ਼ਵਿਨ ਅਤੇ ਰਬਾਡਾ ਨੂੰ ਪਿੱਛੇ ਛੱਡ ਕੇ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਦੇ ਇਸ ਸਮੇਂ 881 ਰੇਟਿੰਗ ਅੰਕ ਹਨ, ਜੋ ਉਸ ਦੇ ਕਰੀਅਰ ਦਾ ਸਰਵੋਤਮ ਅੰਕ ਹੈ।
ਤਿੰਨੋਂ ਫਾਰਮੈਟਾਂ ’ਚ ਨੰਬਰ-1 ਬਣਨ ਵਾਲੇ ਪਹਿਲੇ ਭਾਰਤੀ ਖਿਡਾਰੀ
ਜਸਪ੍ਰੀਤ ਬੁਮਰਾਹ ਫਿਲਹਾਲ ਇੱਕਰੋਜ਼ਾ ਗੇਂਦਬਾਜਾਂ ’ਚ ਛੇਵੇਂ ਅਤੇ ਟੀ-20 ਗੇਂਦਬਾਜਾਂ ਦੀ ਰੈਂਕਿੰਗ ’ਚ 100ਵੇਂ ਸਥਾਨ ’ਤੇ ਹੈ। ਪਰ ਉਹ ਦੂਜੇ ਦੋ ਫਾਰਮੈਟਾਂ ’ਚ ਵੀ ਪਹਿਲੇ ਨੰਬਰ ’ਤੇ ਰਹਿ ਚੁੱਕੇ ਹਨ। ਬੁਮਰਾਹ ਪਹਿਲੀ ਵਾਰ ਟੈਸਟ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚੇ ਹਨ। ਇਸ ਨਾਲ ਉਹ ਤਿੰਨੋਂ ਫਾਰਮੈਟਾਂ ’ਚ ਨੰਬਰ-1 ਸਥਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣੇ ਹਨ। 30 ਸਾਲਾਂ ਬੁਮਰਾਹ ਨੇ 34 ਟੈਸਟਾਂ ’ਚ 155 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 10 ਵਾਰ ਇੱਕ ਪਾਰੀ ’ਚ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ। ਉਨ੍ਹਾਂ ਨੇ 89 ਇੱਕਰੋਜ਼ਾ ਮੈਚਾਂ ’ਚ 149 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 62 ਟੀ-20 ਮੈਚਾਂ ’ਚ 74 ਵਿਕਟਾਂ ਹਨ।
ਅਸ਼ਵਿਨ ਨੂੰ ਹੋਇਆ 12 ਅੰਕਾਂ ਦਾ ਨੁਕਸਾਨ
ਬੁਮਰਾਹ ਤੋਂ ਪਹਿਲਾਂ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੰਬਰ-1 ਟੈਸਟ ਗੇਂਦਬਾਜ ਸਨ। ਉਹ ਪਿਛਲੇ ਸਾਲ ਮਾਰਚ ਤੋਂ ਇਸ ਅਹੁਦੇ ’ਤੇ ਕਾਬਜ ਸਨ, ਉਹ 11 ਮਹੀਨਿਆਂ ਬਾਅਦ ਚੋਟੀ ਦੇ ਅਹੁਦੇ ਤੋਂ ਹਟ ਗਏ। ਅਸ਼ਵਿਨ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਸਿਰਫ 3 ਵਿਕਟਾਂ ਹੀ ਲੈ ਸਕੇ ਸਨ, ਜਿਸ ਕਾਰਨ ਉਨ੍ਹਾਂ ਨੂੰ 12 ਅੰਕਾਂ ਦਾ ਨੁਕਸਾਨ ਹੋਇਆ। ਉਹ 841 ਰੇਟਿੰਗ ਅੰਕਾਂ ਨਾਲ ਤੀਜੇ ਨੰਬਰ ’ਤੇ ਹੈ। ਅਸ਼ਵਿਨ ਅਤੇ ਬੁਮਰਾਹ ਤੋਂ ਇਲਾਵਾ ਭਾਰਤ ਤੋਂ ਸਿਰਫ ਰਵਿੰਦਰ ਜਡੇਜਾ ਅਤੇ ਬਿਸ਼ਨ ਸਿੰਘ ਬੇਦੀ ਹੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚ ਸਕੇ ਹਨ। (ICC Men’s Test Player Rankings)
Sidhu Moose Wala ਕਤਲ ਕਾਂਡ ’ਚ ਹੋਇਆ ਇੱਕ ਹੋਰ ਨਵਾਂ ਖੁਲਾਸਾ
ਯਸ਼ਸਵੀ ਨੂੰ ਬੱਲੇਬਾਜਾਂ ਦੀ ਰੈਂਕਿੰਗ ’ਚ ਫਾਇਦਾ
ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਦੂਹਰਾ ਸੈਂਕੜਾ ਜੜਨ ਤੋਂ ਬਾਅਦ 37 ਸਥਾਨ ਦਾ ਫਾਇਦਾ ਹੋਇਆ ਹੈ। ਉਹ 29ਵੇਂ ਨੰਬਰ ’ਤੇ ਪਹੁੰਚ ਗਏ ਹਨ। ਵਿਰਾਟ ਕੋਹਲੀ, ਜੋ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਨਹੀਂ ਖੇਡ ਸਕੇ, ਛੇਵੇਂ ਤੋਂ ਸੱਤਵੇਂ ਸਥਾਨ ’ਤੇ ਚਲੇ ਗਏ ਹਨ। ਉਹ ਚੋਟੀ ਦੇ 10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਹਨ। ਬੱਲੇਬਾਜਾਂ ’ਚ ਨਿਊਜੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ, ਅਸਟਰੇਲੀਆ ਦੇ ਸਟੀਵ ਸਮਿਥ ਦੂਜੇ ਅਤੇ ਇੰਗਲੈਂਡ ਦੇ ਜੋਅ ਰੂਟ ਤੀਜੇ ਨੰਬਰ ’ਤੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਇੱਕ ਸਥਾਨ ਹੇਠਾਂ 13ਵੇਂ ਸਥਾਨ ’ਤੇ ਪਹੁੰਚ ਗਏ ਹਨ। ਸ਼ੁਭਮਨ ਗਿੱਲ 14 ਸਥਾਨਾਂ ਦੇ ਫਾਇਦੇ ਨਾਲ 38ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Men’s Test Player Rankings)
ਟਾਪ-5 ਆਲਰਾਊਂਡਰਾਂ ’ਚ 3 ਭਾਰਤੀ | ICC Men’s Test Player Rankings
ਭਾਰਤ ਦੇ ਅਕਸ਼ਰ ਪਟੇਲ ਨੇ ਦੂਜੇ ਟੈਸਟ ’ਚ ਆਪਣੀ ਚੰਗੀ ਬੱਲੇਬਾਜੀ ਦੀ ਬਦੌਲਤ ਆਲਰਾਊਂਡਰ ਰੈਂਕਿੰਗ ’ਚ ਵਾਧਾ ਕੀਤਾ ਹੈ। ਉਹ ਛੇਵੇਂ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨਾਲ ਭਾਰਤ ਦੇ ਰਵਿੰਦਰ ਜਡੇਜਾ ਪਹਿਲੇ ਸਥਾਨ ’ਤੇ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ 3 ਭਾਰਤੀ ਹਨ। ਆਲਰਾਊਂਡਰਾਂ ’ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੀਜੇ ਨੰਬਰ ’ਤੇ ਅਤੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਚੌਥੇ ਨੰਬਰ ’ਤੇ ਹਨ। ਜੋ ਰੂਟ 2 ਸਥਾਨਾਂ ਦੇ ਨੁਕਸਾਨ ਨਾਲ ਛੇਵੇਂ ਨੰਬਰ ’ਤੇ ਖਿਸਕ ਗਏ ਹਨ। (ICC Men’s Test Player Rankings)
ਟੀਮ ਇੰਡੀਆ ਟੈਸਟ ’ਚ ਦੂਜੇ ਨੰਬਰ ’ਤੇ | ICC Men’s Test Player Rankings
ਟੀਮ ਇੰਡੀਆ ਟੈਸਟ ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ। ਡਬਲਯੂਟੀਸੀ ਚੈਂਪੀਅਨ ਅਸਟਰੇਲੀਆ ਅਜੇ ਵੀ ਸਿਖਰ ’ਤੇ ਹੀ ਹੈ। ਟੀਮ ਇੰਡੀਆ ਇੱਕਰੋਜ਼ਾ ਅਤੇ ਟੀ-20 ’ਚ ਨੰਬਰ ਇੱਕ ਹੀ ਟੀਮ ਹੈ। ਇੱਕਰੋਜ਼ਾ ’ਚ ਅਸਟਰੇਲੀਆ ਦੂਜੇ ਅਤੇ ਟੀ-20 ’ਚ ਨਿਊਜੀਲੈਂਡ ਦੂਜੇ ਸਥਾਨ ’ਤੇ ਹੈ। (ICC Men’s Test Player Rankings)
ਯਸ਼ਸਵੀ ਜਾਇਸਵਾਲ ਨੇ ਪਹਿਲੀ ਪਾਰੀ ‘ਚ ਖੇਡੀ 209 ਦੌੜਾਂ ਦੀ ਪਾਰੀ | IND vs ENG
ਪਹਿਲੀ ਪਾਰੀ ‘ਚ ਭਾਰਤ ਨੂੰ ਮਿਲੀ 142 ਦੌੜਾਂ ਦੀ ਬੜ੍ਹਤ
ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ‘ਚ ਹਾਸਲ ਕੀਤੀਆਂ 6 ਵਿਕਟਾਂ
ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਵਿਸ਼ਾਖਾਪਟਨਮ ‘ਚ ਖੇਡਿਆ ਜਾ ਰਿਹਾ ਹੈ। ਜਿਸ ਦਾ ਦੂਜਾ ਦਿਨ ਭਾਰਤੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਨਾਂਅ ਰਿਹਾ। ਭਾਰਤੀ ਟੀਮ ਨੇ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਯਸ਼ਸਵੀ ਜਾਇਸਵਾਲ ਦੀਆਂ 209 ਦੌੜਾਂ ਦੀ ਮੱਦਦ ਨਾਲ 396 ਦੌੜਾਂ ਬਣਾਇਆਂ ਸਨ, ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਪਹਿਲੀ ਪਾਰੀ 253 ਦੌੜਾਂ ‘ਤੇ ਸਿਮਟ ਗਈ ਸੀ, ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਜਿ਼ਆਦਾ 6 ਵਿਕਟਾਂ ਹਾਸਲ ਕੀਤੀਆਂ, ਇਸ ਤੋਂ ਇਲਾਵਾ ਸਪਿਨਰ ਗੇਂਦਬਾਜ਼ ਕੁਲਦੀਪ ਯਾਦਵ ਨੂੰ 3 ਵਿਕਟਾਂ ਮਿਲੀਆਂ, ਅਕਸ਼ਰ ਪਟੇਲ ਨੂੰ 1 ਵਿਕਟ ਮਿਲੀ। (IND vs ENG)
ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲੇਗਾ ਭਾਰਤ ਰਤਨ, ਪ੍ਰਧਾਨ ਮੰਤਰੀ ਨੇ ਦਿੱਤੀ ਜਾਣਕਾਰੀ
ਇੰਗਲੈਂਡ ਦੀ ਟੀਮ ਵੱਲੋਂ ਸਭ ਤੋਂ ਜਿ਼ਆਦਾ ਓਪਰਨ ਬੱਲੇਬਾਜ਼ ਜੈਕ ਕ੍ਰਾਊਲੀ ਨੇ 76 ਦੌੜਾਂ ਬਣਾਇਆਂ, ਜਦਕਿ ਕਪਤਾਨ ਬੇਨ ਸਟੋਕਸ ਨੇ 47, ਓਲੀ ਪੋਪ ਨੇ 23, ਜੌਨੀ ਬੇਅਰਸਟੋ ਨੇ 25 ਦੌੜਾਂ ਬਣਾਇਆਂ। ਦੂਜੀ ਪਾਰੀ ‘ਚ ਭਾਰਤ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਦਿਨ ਦੇ ਬਾਕੀ ਰਹਿੰਦੇ 5 ਓਵਰਾਂ ‘ਚ 28 ਦੌੜਾਂ ਬਣਾ ਲਈਆਂ ਹਨ, ਕਪਤਾਨ ਰੋਹਿਤ ਸ਼ਰਮਾ 13 ਅਤੇ ਯਸ਼ਸਵੀ ਜਾਇਸਵਾਲ 15 ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ। ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਦੀ ਕੁਲ ਬੜ੍ਹਤ 171 ਦੌੜਾਂ ਦੀ ਹੋ ਗਈ ਹੈ। ਭਾਰਤੀ ਟੀਮ ਨੇ ਇਸ ਮੈਚ ‘ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਦੱਸ ਦੇਈਏ ਕਿ ਪਹਿਲੇ ਮੈਚ ‘ਚ ਭਾਰਤੀ ਟੀਮ ਨੂੰ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (IND vs ENG)
ਬੁਮਰਾਹ ਨੇ ਹਾਸਲ ਕੀਤੀ ਆਪਣੀ 150ਵਾਂ ਟੈਸਟ ਵਿਕਟ, ਸਟੋਕਸ ਨੇ ਕੀਤਾ ਬੋਲਡ | IND vs ENG
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਤੇ ਯਾਰਕਰਮੈਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਪਹਿਲੀ ਪਾਰੀ ’ਚ ਕਹਿਰ ਭਰੀ ਗੇਂਦਬਾਜ਼ ਕੀਤੀ। ਜਸਪ੍ਰੀਤ ਬੁਮਰਾਹ ਨੇ ਇਸ ਮੈਚ ’ਚ 6 ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਨੇ ਆਪਣੀਆਂ ਟੈਸਟ ਮੈਚਾਂ ’ਚ ਕੁਲ 150 ਵਿਕਟਾਂ ਵੀ ਹਾਸਲ ਕਰ ਲਈਆਂ। ਉਨ੍ਹਾਂ ਨੇ ਇਹ ਕਾਰਨਾਮਾ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਆਊਟ ਕਰਕੇ ਕੀਤਾ। ਇਸ ਮੈਚ ’ਚ ਬੁਮਰਾਹ ਨੇ ਓਲੀ ਪੋਪ, ਜੋ ਰੂਟ, ਕਪਤਾਨ ਬੇਨ ਸਟੋਕਸ, ਜੌਨੀ ਬੇਅਰਸਟੋ, ਜੈਮਸ ਐਂਡਰਸਨ ਅਤੇ ਪਿਛਲੇ ਮੈਚ ’ਚ ਡੈਬਿਊ ਕਰਨ ਵਾਲੇ ਟਾਮ ਹਾਰਟਲੇ ਨੂੰ ਆਊਟ ਕੀਤਾ। (IND vs ENG)