Revolutionary - Sach Kahoon Punjabi
ਯੂਨੀਵਰਸਿਟੀ ਵਿਖੇ ਪ੍ਰਤੀਰੋਧੀ ਸ਼ਾਮ ਦੇ ਜਰੀਏ ਧੂਣੀ ਬਾਲ ਕੇ ਕਵਿਤਾਵਾਂ, ਗੀਤਾਂ ਅਤੇ ਕਵਿਸ਼ਰੀਆਂ ਦਾ ਚੱਲਦਾ ਰਿਹਾ ਦੌਰ
ਪਟਿਆਲਾ,  (ਖੁਸ਼ਵੀਰ ਸਿੰਘ ਤੂਰ)। ਕੌਮਾਂਤਰੀਵਾਦੀ ਇਨਕਲਾਬੀ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ ‘ਹਮ ਦੇਖੇਂਗੇ’ ‘ਤੇ ਸਰਕਾਰ ਦੁਆਰਾ ਸੈਂਸਰਸ਼ਿਪ ਬਿਠਾਉਣ ਦੇ ਮਾਮਲੇ ਦੇ ਵਿਰੋਧ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ‘ਪ੍ਰਤੀਰੋਧੀ ਸ਼ਾਮ’ ਮਨਾਉਂਦਿਆਂ ਇਸ ਨਜ਼ਮ ਦਾ ਸਮੂਹਿਕ ਗਾਇਣ ਕੀਤਾ ਗਿਆ  ਇਹ ਪ੍ਰਤੀਰੋਧੀ ਸ਼ਾਮ ਸਾਂਝੇ ਵਿਦਿਆਰਥੀ ਮੋਰਚੇ ਜ਼ਿਨ੍ਹਾਂ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਡੈਮੋਕਰੇਟਿਕ ਸਟੂਡੈਂਟਸ ਆਰਗਨਾਈਜੇਸ਼ਨ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਕਰਵਾਈ ਗਈ।  ਇਸ ਮੌਕੇ ਵਿਦਿਆਰਥੀ ਆਗੂਆਂ ਨਵਜੋਤ ਬਿਲਾਸਪੁਰ, ਕਮਲ ਜਲੂਰ, ਖੁਸ਼ਵਿੰਦਰ ਰਵੀ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਸੈਂਸਰਸ਼ਿਪ ਦੀ ਕੋਸ਼ਿਸ਼ ਵਿੱਚ ਫੈਜ਼ ਅਹਿਮਦ ਫੈਜ਼ ਜੋ ਇੱਕ ਇਨਕਲਾਬੀ ਸ਼ਾਇਰ ਹਨ, ਨੂੰ ਸਰਕਾਰ ਦੁਆਰਾ ਹਿੰਦੂ ਵਿਰੋਧੀ ਅਤੇ ਭਾਰਤ ਵਿਰੋਧੀ ਦੱਸ ਕੇ ਨਿੰਦਿਆ ਗਿਆ ਹੈ। ਇਸ ਸਬੰਧੀ ਭਾਰਤ ਹੀ ਨਹੀਂ ਕੌਮਾਤਰੀ ਪੱਧਰ ‘ਤੇ ਰੋਹ ਫੈਲਿਆ ਹੋਇਆ ਹੈ।
ਇਸ ‘ਪ੍ਰਤੀਰੋਧੀ ਸ਼ਾਮ’ ‘ਚ ਫੈਜ਼ ਅਹਿਮਦ ਫੈਜ਼, ਸੰਤ ਰਾਮ ਉਦਾਸੀ, ਬਰਤੋਲਤ ਬ੍ਰੈਖਤ ਵਰਗੇ ਸ਼ਾਇਰਾਂ ਦੀਆਂ ਇਨਕਲਾਬੀ ਨਜ਼ਮਾਂ ਨੂੰ ਗਾ ਕੇ ਅਤੇ ਪੜ੍ਹ ਕੇ ਪੇਸ਼ ਕੀਤਾ ਗਿਆ
ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਦੇ ਬਾਹਰ ਧੂਣੀ ਬਾਲ ਕੇ ਡੱਫਲੀ ਦੀ ਤਾਲ ‘ਤੇ ਪੂਰੀ ਸ਼ਾਮ ਗੀਤਾਂ, ਕਵਿਤਾਵਾਂ, ਕਵਿਸ਼ਰੀਆਂ ਦਾ ਦੌਰ ਚੱਲਦਾ ਰਿਹਾ
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਦੌਰ ਵਿੱਚ ਜਦੋਂ ਸਰਕਾਰ ਦੇਸ਼ ਦੇ ਲੋਕਾਂ ਨੂੰ ਤੰਗ ਕਰਨ ਮਾਰਨ ਕੁੱਟਣ ਲਈ ਆਪਣਾ ਪੂਰਾ ਜੋਰ ਲਾ ਰਹੀ ਹੈ
ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲੀਆਂ ਧਿਰਾਂ, ਆਗੂਆਂ, ਵਿਦਿਆਰਥੀਆਂ ਦੇ ਵਿਰੋਧ ਵਿੱਚ ਪ੍ਰਾਪੇਗੰਡਾ ਕਰ ਰਹੀ ਹੈ
ਜੁਲਮ ਅਤੇ ਤਾਨਾਸ਼ਾਹਾਂ ਵਿਰੁੱਧ ਆਵਾਜ਼ ਚੁੱਕਣ ਵਾਲੇ ਸ਼ਾਇਰਾਂ ਦੀਆਂ ਨਜ਼ਮਾਂ ‘ਤੇ ਪਾਬੰਧੀ ਲਾਗਾਉਣ ਦੇ ਮਨਸੂਬੇ ਰੱਖਦੀ ਹੈ
ਉਸ ਵੇਲੇ ਪੰਜਾਬੀ ਯੂਨੀਵਰਸਿਟੀ ਅਤੇ ਦੇਸ਼ ਭਰ ਦੇ ਵਿਦਿਆਰਥੀਆਂ ਵੱਲੋਂ ਫੈਜ਼ ਦੀ ਨਜ਼ਮ ਨੂੰ ਗਾ ਕੇ ਪੇਸ਼ ਕਰਨਾ ਇਹ ਦਰਸਾ ਰਿਹਾ ਹੈ
ਵਿਦਿਆਰਥੀ ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ ਹਨ
ਉਹ ਦੇਸ਼ ਦੇ ਫਿਰਕੂ ਧਰੂਵੀਕਰਨ ਨੂੰ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਸੰਦੇਸ਼ ਦਿੱਤਾ ਕਿ ਫੈਜ਼ ਲੋਕਾਈ ਦਾ ਸ਼ਾਇਰ ਹੈ ਅਤੇ ਸਾਰੀ ਜਿੰਦਗੀ ਕੁੱਲ ਮਨੁੱਖਤਾ ਦੇ ਹੱਕ ਅਤੇ ਭਲੇ ਦੀ ਗੱਲ ਕਰਦਾ ਰਿਹਾ ਉਹਨੂੰ ਕਿਸੇ ਖਾਸ ਫਿਰਕੇ ਜਾਂ ਦੇਸ਼ ਦਾ ਵਿਰੋਧੀ ਆਖਣਾ ਸਰਾਸਰ ਬਕਵਾਸ ਹੈ ਅਤੇ ਇਹ ਨਾ ਕਾਬਿਲੇ ਬਰਦਾਸ਼ਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਗਤ ਮੰਡੀ (ਮਨਜੀਤ ਨਰੂਆਣਾ)। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪਟਿਆਲਾ ‘ਚ ਅੱਜ ਤੋਂ 13 ਸਤੰਬਰ ਤੱਕ ਦਿਨ ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਪਾਰਟੀ ਦੇ ਕਾਰਕੁੰਨਾਂ ਵੱਲੋਂ ਅੱਜ ਧਰਨੇ ‘ਚ ਲੋਕਾਂ ਦੀ ਲਾਮਬੰਦੀ ਤੇ ਪਿੰਡਾਂ ‘ਚੋਂ ਰਾਸ਼ਨ ਇਕੱਠਾ ਕੀਤਾ ਗਿਆ। ਪਾਰਟੀ ਦੇ ਸੂਬਾ ਪ੍ਰਧਾਨ ਮਿੱਠੂ ਸਿੰਘ ਘੁੱਦਾ ‘ਤੇ ਪ੍ਰਕਾਸ਼ ਸਿੰਘ ਨੰਦਗੜ੍ਹ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਤੋਂ ਪਟਿਆਲਾ ‘ਚ 13 ਸਤੰਬਰ ਤੱਕ ਦਿੱਤੇ ਜਾ ਰਹੇ ਦਿਨ-ਰਾਤ ਦੇ ਪੱਕੇ ਧਰਨੇ ਲਈ ਪਿੰਡਾਂ ‘ਚ ਲੋਕਾਂ ਦੀ ਲਾਮਬੰਦੀ ਕੀਤੀ ਗਈ ਉੱਥੇ ਧਰਨਾਕਾਰੀਆਂ ਲਈ ਰਾਸ਼ਨ ਵੀ ਇਕੱਠਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ‘ਚ ਬਿਜਲੀ ਪੈਦਾ ਕਰਨ ਦੇ ਬਾਵਜੂਦ ਸਭ ਤੋਂ ਮਹਿੰਗੀ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਦੂਸਰੇ ਲੋਕਾਂ ਦਾ ਵੀ ਬਿਜਲੀ ਬਿੱਲਾਂ ਨੇ ਕਚੂੰਬਰ ਕੱਢ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਬਿਜਲੀ ਦੀ ਯੂਨਿਟ ਦੋ ਰੁਪਏ ਕਰਨ ਦੀ ਮੰਗ ਕੀਤੀ। ਉਨ੍ਹਾਂ ਪਾਣੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਦਰਿਆਵਾਂ ‘ਚ ਪਿਛਲੇ ਲੰਮੇ ਸਮੇਂ ਤੋਂ ਜ਼ਹਿਰੀਲਾ ਪਾਣੀ ਪੈਣ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ, ਇਸ ਲਈ ਇਹ ਜ਼ਹਿਰੀਲਾ ਪਾਣੀ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਬੁਢਾਪਾ ਪੈਨਸ਼ਨ 2500 ਰੁਪਏ ਕਰਨ ਦਾ ਐਲਾਨ ਕੀਤਾ ਸੀ ਪ੍ਰੰਤੂ ਢਾਈ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੈਨਸ਼ਨ ਨਹੀਂ ਵਧਾਈ ਗਈ, ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨ ਤੁਰੰਤ 2500 ਰੁਪਏ ਕੀਤੀ ਜਾਵੇ। ਉਨ੍ਹਾਂ ਬੇਰੁਜ਼ਗਾਰ ਫਿਰਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਜੈ ਸਿੰਘ ਵਾਲਾ, ਵਿਸਾਖਾ ਸਿੰਘ ਫੁੱਲੋਂ ਮਿੱਠੀ, ਮਿੱਠੂ ਸਿੰਘ ਨਰੂਆਣਾ ‘ਤੇ ਸੁਖਦੇਵ ਸਿੰਘ ਨਰੂਆਣਾ ਮੌਜੂਦ ਸਨ। (Revolutionary Marxist Party)
ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ
ਹਰਪ੍ਰੀਤ ਸਿੰਘ ਬਰਾੜ
1857 ਦੇ ਦੇਸ਼ ਲਈ ਹੋਏ ਬਲਿਦਾਨਾਂ ਦੀ ਪਰੰਪਰਾ ‘ਚ 8 ਫਰਵਰੀ 1883 ਨੂੰ ਭਾਰਤ ਮਾਂ ਦਾ ਇੱਕ ਪੁੱਤਰ ਅੰਮ੍ਰਿਤਸਰ ‘ਚ ਪੈਦਾ ਹੋਇਆ ਮਾਂ ਮੰਤੋ ਦੇਵੀ ਤੇ ਪਿਤਾ ਡਾ. ਦਿੱਤਾ ਮੱਲ ਦੇ ਪੁੱਤਰ ਮਦਨ ਭਾਰਤ ਮਾਂ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਲੰਡਨ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਮਦਨ ਲਾਲ ਦੇ ਪਿਤਾ ਤਾਂ ਅੰਗਰੇਜ਼ ਭਗਤ ਸਨ ਪਰ ਮਦਨ ਰਾਸ਼ਟਰ ਭਗਤੀ ਨਾਲ ਭਰੇ ਹੋਏ ਬਚਪਨ ਤੋਂ ਹੀ ਅੰਗਰੇਜ਼ੀ ਹਕੂਮਤ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਭਾਰਤਵਾਸੀਆਂ ਦੇ ਹੋ ਰਹੇ ਅਪਮਾਨ ਨੂੰ ਨਹੀਂ ਸਹਿ ਪਾ ਰਹੇ ਸਨ ਪਿਤਾ ਦੀ ਜਾਇਦਾਦ ਤੋਂ ਮੂੰਹ ਮੋੜ ਕੇ ਇੰਜੀਨੀਅਰ ਬਣਨ ਲਈ 26 ਮਈ 1906 ਨੂੰ ਮੈਸੀਡੋਨੀਆ ਨਾਮਕ ਸਮੁੰਦਰੀ ਜਹਾਜ਼ ਰਾਹੀਂ ਮੁੰਬਈ ਤੋਂ ਇੰਗਲੈਂਡ ਲਈ ਰਵਾਨਾ ਹੋਏ ਉਸ ਤੋਂ ਬਾਅਦ ਮਦਨ ਭਾਰਤ ਤਾਂ ਕਦੇ ਵਾਪਸ ਨਹੀਂ ਆਏ, ਪਰ ਉਨ੍ਹਾਂ ਦੀ ਵੀਰਤਾ ਤੇ ਬਹਾਦਰੀ ਦੀਆਂ ਗੱਲਾਂ ਵਿਸ਼ਵ ਭਰ ‘ਚ ਫੈਲ ਗਈਆਂ।
ਲੰਡਨ ਪਹੁੰਚਦਿਆਂ ਹੀ ਸੰਯੋਗ ਨਾਲ ਮਦਨ ਦੀ ਵੀਰ ਸਾਵਰਕਰ ਨਾਲ ਮੁਲਾਕਾਤ ਹੋ ਗਈ ਤੇ ਕ੍ਰਾਂਤੀ ਦਾ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਸ਼ੁਰੂ ਹੋ ਗਿਆ 1907 ‘ਚ ਇੰਡੀਆ ਹਾਊਸ ‘ਚ ਮਦਨ ਲਾਲ ਪਹਿਲੀ ਵਾਰ ਪਹੁੰਚੇ ਤਾਂ ਉੱਥੇ ਵੀਰ ਸਾਵਰਕਰ ਦਾ ਭਾਸ਼ਣ ਚੱਲ ਰਿਹਾ ਸੀ ਉਸੇ ਪਲ ਤੋਂ ਹੀ ਮਦਨ ਨੇ ਸਾਵਰਕਰ ਨੂੰ ਕ੍ਰਾਂਤੀਕਾਰੀ ਗੁਰੂ ਅਤੇ ਰਾਸ਼ਟਰ ਨੂੰ ਆਪਣਾ ਪਹਿਲਾ ਦੇਸ਼ ਸਵੀਕਾਰ ਕਰ ਲਿਆ 10 ਮਈ 1907 ਨੂੰ ਅੰਗਰੇਜਾਂ ਨੇ 1857 ਦੀ ਕ੍ਰਾਂਤੀ ਨੂੰ ਗਦਰ ਕਹਿ ਕੇ ਉਨ੍ਹਾਂ ਸਾਰਿਆਂ ਦਾ ਮਜ਼ਾਕ ਉਡਾਇਆ ਜੋ ਇਸ ਕ੍ਰਾਂਤੀ ਦੇ ਮੁੱਢ ਸਨ ਅਤੇ ਜੋ ਰਾਸ਼ਟਰ ਦੀ ਅਜ਼ਾਦੀ ਦੀ ਨੀਂਹ ਦੇ ਪੱਥਰ ਬਣ ਕੇ ਇਤਿਹਾਸ ‘ਚ ਕਦੇ ਨਾ ਮਿਟਣ ਵਾਲੀ ਛਾਪ ਛੱਡ ਗਏ ਇੰਡੀਆ ਹਾਊਸ ਦੇ ਜਾਗਰੂਕ ਦੇਸ਼ਭਗਤ ਨੌਜਵਾਨਾਂ ਦਾ ਖੂਨ ਖੌਲ ਉੱਠਿਆ ਆਖਿਰ 1908 ‘ਚ ਇੰਡੀਆ ਹਾਊਸ ‘ਚ 1857 ਦੀ ਕ੍ਰਾਂਤੀ ਦੀ ਵਰ੍ਹੇਗੰਢ ਮਨਾ ਕੇ ਭਾਰਤੀ ਵਿਦਿਆਰਥੀਆਂ ਨੇ ਸਹੁੰ ਖਾਧੀ ਕਿ ਉਹ ਭਾਰਤ ਦੀ ਆਜਾਦੀ ਲਈ ਦ੍ਰਿ੍ਰੜ੍ਹ ਸੰਕਲਪ ਲੈਂਦੇ ਹਨ ਤੇ ਮਿਲ ਕੇ ਦੇਸ਼ ਦੀ ਆਜਾਦੀ ਲਈ ਕੰਮ ਕਰਨਗੇ ਸਮਾਗਮ ਦੇ ਅਗਲੇ ਹੀ ਦਿਨ ਸਾਰੇ ਵਿਦਿਆਰਥੀ 1857 ਦੇ ਬਿੱਲੇ ਲਾ ਕੇ ਆਪਣੀਆਂ ਕਲਾਸਾਂ ‘ਚ ਗਏ?
ਮਦਨ ਲਾਲ ਤੇ ਹੋਰ ਭਾਰਤੀ ਵਿਦਿਆਰਥੀ ਇਹ ਚਰਚਾ ਕਰਦੇ ਰਹਿੰਦੇ ਸਨ ਕਿ ਕਰਜਨ ਵਾਇਲੀ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਦਾ ਹੈ ਤੇ ਅਪਮਾਨ ਕਰਕੇ ਪ੍ਰੇਸ਼ਾਨ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ ਇੰਡੀਆ ਹਾਊਸ ‘ਚ ਮਦਨ ਅਤੇ ਸਾਵਰਕਰ ਬਹੁਤ ਵਾਰ ਮਿਲਦੇ ਸਨ, ਦੇਸ਼ ਅਜ਼ਾਦ ਕਿਵੇਂ ਹੋਵੇ ਇਸ ਬਾਰੇ ਚਰਚਾ ਕਰਦੇ ਰਹਿੰਦੇ ਸਨ ਦੋਨੋਂ ਮਿਲ ਕੇ ਭਵਿੱਖ ਦੀ ਯੋਜਨਾ ਬਣਾਉਣ ਲੱਗੇ ਮਦਨ ਲਾਲ ਢੀਂਗਰਾ ਨੂੰ ਆਪਣੇ ਪਿਤਾ ਦੇ ਅੰਗਰੇਜਾਂ ਦੇ ਸੰਪਰਕ ‘ਚ ਹੋਣ ਦਾ ਉਹ ਲਾਭ ਮਿਲਿਆ ਜੋ ਉਨ੍ਹਾਂ ਨੂੰ ਕਰਜਨ ਵਾਇਲੀ ਦੇ ਨਜਦੀਕ ਲੈ ਗਿਆ।
ਆਪਣੇ ਸਾਥੀਆਂ ਦੀ ਜਾਣਕਾਰੀ ‘ਚ ਰਹਿੰਦੇ ਹੋਏ ਕਰਜਨ ਵਾਇਲੀ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਵੀ ਢੀਂਗਰਾ ਮੈਂਬਰ ਬਣ ਗਿਆ ਤੇ ਇੱਕ ਦਿਨ ਭਾਰਤੀ ਸੰਤਾਨ ਦਾ ਅਪਮਾਨ ਕਰਨ ਵਾਲੇ ਵਾਇਲੀ ਤੋਂ ਬਦਲਾ ਲੈਣ ਦੇ ਇਰਾਦੇ ਨਾਲ ਢੀਂਗਰਾ ਲੰਡਨ ਦੇ ਇੰਪੀਅਰ ਇੰਸਟੀਚਿਊਟ ਦੇ ਜਹਾਂਗੀਰ ਹਾਲ ਦੇ ਪ੍ਰੋਗਰਾਮ ‘ਚ ਪਹੁੰਚ ਗਿਆ ਜਿੱਥੇ ਕਰਜਨ ਵਾਇਲੀ ਵੀ ਮੁੱਖ ਮਹਿਮਾਨ ਦੇ ਤੌਰ ‘ਤੇ ਪੰਹੁਚਿਆ ਸੀ 1 ਜੁਲਾਈ 1909 ਨੂੰ ਮਦਨ ਲਾਲ ਨੇ ਰਾਤ ਲਗਭਗ 10 ਵਜੇ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦੇ ਪ੍ਰੋਗਰਾਮ ‘ਚ ਪੰਹੁਚ ਕੇ ਬਹੁਤ ਨਜਦੀਕ ਤੋਂ ਵਾਇਲੀ ‘ਤੇ ਗੋਲੀ ਚਲਾ ਦਿੱਤੀ ਤੇ ਉਹ ਉੱਥੇ ਹੀ ਢੇਰੀ ਹੋ ਗਿਆ ਮਦਨ ਲਾਲ ਢੀਂਗਰਾ ਓਥੇ ਬੇਖੌਫ ਖੜ੍ਹਾ ਰਿਹਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਲੰਡਨ ਕੰਬ ਉੱੱਠਿਆ ਬ੍ਰਿਟਿਸ਼ ਸਾਮਰਾਜਵਾਦੀ ਬੁਰੀ ਤਰ੍ਹਾਂ ਕੰਬ ਰਹੇ ਸਨ, ਪਰ ਦੁਨੀਆਂ ‘ਚ ਤੇ ਖਾਸਕਰ ਭਾਰਤ ‘ਚ ਇਸ ਕ੍ਰਾਂਤੀ ਨੇ ਇੱਕ ਨਵੀਂ ਊਰਜਾ ਨੂੰ ਜਨਮ ਦਿੱਤਾ ਹੈਰਾਨੀ ਇਹ ਹੈ ਕਿ ਪੁੱਤਰ ਦੀ ਕੁਰਬਾਨੀ ਵੀ ਮਦਨ ਦੇ ਪਿਤਾ ਦਾ ਮਨ ਨਹੀਂ ਬਦਲ ਸਕੀ ਤੇ ਉਸ ਨੇ ਅੰਗਰੇਜ਼ ਸਰਕਾਰ ਨੂੰ ਇਹ ਵਿਸ਼ਵਾਸ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦਾ ਪਰਿਵਾਰ ਅਜੇ ਵੀ ਅੰਗਰੇਜੀ ਹਕੂਮਤ ਪ੍ਰਤੀ ਪਹਿਲਾਂ ਵਾਂਗ ਪੂਰੀ ਤਰ੍ਹਾਂ ਵਫਾਦਾਰ ਹੈ ਮਦਨ ਵੀ ਭਾਰਤ ਮਾਂ ਦਾ ਫੌਲਾਦੀ ਪੁੱਤਰ ਸੀ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦਾ ਪਿਤਾ ਗੁਪਤ ਤਰੀਕੇ ਨਾਲ ਕਿਸੇ ਵਕੀਲ ਨੂੰ ਪੈਸੇ ਭੇਜ ਕੇ ਉਸਦੇ ਕੇਸ ‘ਚ ਪੈਰਵੀ ਕਰਨ ਲਈ ਮੱਦਦ ਕਰ ਰਿਹਾ ਹੈ ਤਾਂ ਇਸ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਅੰਗਰੇਜ਼ ਸਰਕਾਰ ਦਾ ਪੈਸਾ ਉਹ ਆਪਣੇ ਲਈ ਸਵੀਕਾਰ ਨਹੀਂ ਕਰੇਗਾ।
10 ਜੁਲਾਈ 1909 ਨੂੰ ਬ੍ਰਿਟਿਸ਼ ਜੱਜ ਹੈਰਿਸ ਸਮਿੱਥ ਨੇ ਮਦਨ ਤੋਂ ਪੁੱਛਿਆ ਕਿ ਕੀ ਉਹ ਕੋਈ ਬਿਆਨ ਦੇਣਾ ਚਾਹੁੰਦਾ ਹੈ ਤਾਂ ਜੋ ਕੁਝ ਮਦਨ ਨੇ ਕਿਹਾ ਕਿ ਉਸਦੇ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਚਰਚਿਲ ਨੇ ਵੀ ਇਹ ਕਿਹਾ ਸੀ ਕਿ ਦੇਸ਼ਭਗਤੀ ਦੇ ਨਾਂਅ ‘ਤੇ ਇਹ ਜ਼ਜ਼ਬਾ ਸਭ ਤੋਂ ਉੱਪਰ ਹੈ।
ਸਜ਼ਾ ਦੇ ਐਲਾਨ ਤੋਂ ਬਾਅਦ ਹੀ ਅੰਗਰੇਜ਼ ਅਦਾਲਤ ਨੇ 17 ਅਗਸਤ 1909 ਮਦਨ ਲਾਲ ਢੀਂਗਰਾ ਦੀ ਫਾਂਸੀ ਦੀ ਸਜ਼ਾ ਦਾ ਦਿਨ ਤੈਅ ਕਰ ਦਿੱਤਾ ਮਦਨ ਮੁਸਕੁਰਾਇਆ ਉਸਦੀ ਇਸ ਮੁਸਕਾਨ ‘ਚ ਆਜਾਦ ਭਾਰਤ ਦੀ ਝਲਕ ਸਾਫ ਨਜ਼ਰ ਆ ਰਹੀ ਸੀ ਅੱਜ ਮਦਨ ਲਾਲ ਢੀਂਗਰਾ ਦੇ ਬਲਿਦਾਨ ਦਿਵਸ ‘ਤੇ ਦੋ ਫੁੱਲ ਉਸਦੀ ਯਾਦ ‘ਚ ਭੇਂਟ ਕਰਕੇ ਮੈਂ ਆਪਣੇ ਭਾਰਤ ਵਾਸੀ ਹੋਣ ਦਾ ਫਰਜ ਪੂਰਾ ਕਰਦਾ ਹਾਂ।
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ,
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਦੇ ਸੀ ਬਦਨਾਮ ਜ਼ਿੰਦਗੀ, ਹੁਣ ਬਣੀਆਂ ਸ਼ੁੱਭ ਦੇਵੀਆਂ
ਡੇਰਾ ਸੱਚਾ ਸੌਦਾ ਨੇ ਵੇਸਵਾਵਾਂ ਦੀ ਜ਼ਿੰਦਗੀ ‘ਚ ਲਿਆਂਦਾਂ ਕ੍ਰਾਂਤੀਕਾਰੀ ਬਦਲਾਅ
ਸਰਸਾ। ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਸ਼ਾਦੀ ਬੜੀ ਧੂਮਧਾਮ ਨਾਲ ਹੋਵੇ, ਘਰ ਵਸੇ ਅਤੇ ਇੱਕ ਚੰਗਾ ਇੱਜਤਦਾਰ ਪਰਿਵਾਰ ਮਿਲੇ ਪਰ ਕੁਝ ਅਜਿਹੀਆਂ ਬਦਨਸੀਬ ਲੜਕੀਆਂ ਵੀ ਹਨ, ਜਿਨ੍ਹਾਂ ਦੇ ਸੁਫ਼ਨੇ ਸੱਚ ਹੁੰਦੇ-ਹੁੰਦੇ ਟੁੱਟ ਜਾਂਦੇ ਹਨ। ਉਨ੍ਹਾਂ ਲਈ ਸ਼ਾਦੀ-ਵਿਆਹ ਇੱਕ ਸੁਫ਼ਨੇ ਵਾਂਗ ਹੈ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਗਾਹਕਾਂ ਦੀ ਬੋਲੀ ਦੇ ਨਾਲ ਹੁੰਦੀ ਹੈ ਤਾਂ ਸ਼ਾਮ ਹੰਝੂਆਂ ਦੀ ਬਰਸਾਤ ਨਾਲ। ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਰਹਿਣ ਵਾਲੀਆਂ ਉਨ੍ਹਾਂ ਬਦਨਸੀਬ ਵੇਸਵਾਵਾਂ ਦੀ, ਜਿੱਥੇ ਕਿਸੇ ਨੂੰ ਸਮਾਂ ਅਤੇ ਹਾਲਾਤ ਖਿੱਚ ਕੇ ਲੈ ਗਏ ਤਾਂ ਕੋਈ ਇੱਥੇ ਮਜ਼ਬੂਰੀ ਵੱਸ ਆ ਫਸੀਆਂ। ਕਈ ਅਜਿਹੀਆਂ ਵੀ ਬਦਨਸੀਬ ਜਿਨ੍ਹਾਂ ਨੂੰ ਇਸ ਨਰਕਮਈ ਹਾਲਾਤ ਵਿੱਚ ਜ਼ਬਰੀ ਧੱਕ ਦਿੱਤਾ ਗਿਆ ਅਤੇ ਉਹ ਬਾਹਰ ਨਹੀਂ ਨਿੱਕਲ ਸਕੀਆਂ।
ਸਮਾਜ ਵਿੱਚ ਸਿਰ ਉਠਾ ਕੇ ਜਿਉਣ ਦਾ ਮਿਲਿਆ ਹੱਕ
ਮਾਨਵਤਾ ਭਲਾਈ ਕਰਜਾ ਵਿੱਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਬਦਨਸਬਾਂ ਦਾ ਦਰਦ ਸਮਝਿਆ ਅਤੇ ਇਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਉਂਦੇ ਹੋਏ ‘ਸ਼ੁੱਭ ਦੇਵੀ’ ਦੇ ਪਵਿੱਤਰ ਖ਼ਿਤਾਬ ਨਾਲ ਨਵਾਜ ਦਿੱਤਾ। ਇਹੀ  ਨਹੀਂ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਦੇ ਉਸ ਸੁਫ਼ਨੇ ਨੂੰ ਵੀ ਪੂਰਾ ਕੀਤਾ, ਜਿਸ ਦੀ ਉਨ੍ਹਾਂ ਨੇ ਆਸ ਹੀ ਛੱਡ ਦਿੱਤੀ ਸੀ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਇਨ੍ਹਾਂ ਸ਼ੁੱਭ ਦੇਵੀਆਂ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਏ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੌਜਵਾਨਾਂ ਨੂੰ ‘ਭਗਤਯੋਧਾ’ ਦੇ ਪਾਵਨ ਖਿਤਾਬ ਨਾਲ ਨਿਵਾਜਿਆ ਅਤੇ ਇਸ ਦੇ ਨਾਲ ਹੀ ਸ਼ੁਰੁ ਹੋ ਗਿਆ ਵਿਆਹ ਬੰਧਨ ਵਿੱਚ ਬੱਝਣ ਦਾ ਸਿਲਸਿਲਾ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੁਣ ਤੱਕ 21 ਨੌਜਵਾਨ ਸ਼ੁੱਭ ਦੇਵੀਆਂ ਨੂੰ ਆਪਣੀ ਜੀਵਨ ਸਾਥੀ ਬਣਾ ਚੁੱਕੇ ਹਨ।
ਇਹੀ ਨਹੀਂ, ਕਈ ਨੌਜਵਾਨਾਂ ਨੇ ਤਾਂ ਇਨ੍ਹਾਂ ਸ਼ੁੱਭ ਦੇਵੀਆਂ ਦੇ ਪਹਿਲਾਂ ਵਾਲੇ ਬੱਚਿਆਂ ਨੂੰ ਵੀ ਆਪਣੀ ਔਲਾਦ ਦੇ ਰੂਪ ਵਿੱਚ ਅਪਣਾਇਆ ਹੈ।ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਜੁੜਨ ਵਾਲੀਆਂ ਸਾਰੀਆਂ ਵੇਸਵਾਵਾਂ (ਸ਼ੁੱਭ ਦੇਵੀਆਂ) ਦੇ ਅਤੀਤ ਦੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਹੈ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ ਇਨ੍ਹਾਂ ਦੀ ਜ਼ਿੰਦਗੀ ਦਾ ਦਸਤੂਰ ਹੀ ਬਦਲ ਗਿਆ ਅਤੇ ਅੱਜ ਉਹ ਪਰਿਵਾਰਾਂ ਦਾ ਹਿੱਸਾ ਹਨ, ਅਤੇ ਹਾਸੇ-ਖੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਹੀਆਂ ਹਨ। ਮੁੱਖਧਾਰਾ ਨਾਲ ਜੁੜਨ ਤੋਂਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਇਕਦਮ ਕਰਵਟ ਲਈ ਅਤੇ ਅੱਜ ਉਹ ਉਸ ਦਲਦਲ ‘ਚੋਂ ਨਿੱਕਲ ਕੇ ਸ਼ਾਨ ਨਾਲ ਜੀਅ ਰਹੀਆਂ ਹਨ।
ਇਸ ਤਰ੍ਹਾਂ ਹੋਈ ਕ੍ਰਾਂਤੀਕਾਰੀ ਸ਼ੁਰੂਆਤ | Dera Sacha Sauda
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 9 ਨਵੰਬਰ 2009 ਨੂੰ ਸ਼ਾਹ ਸਤਿਨਾਮ ਆਸ਼ਰਮ, ਬਰਨਾਵਾ, ਯੂਪੀ ਵਿੱਚ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨਾਲ ਭਰੇ ਖਚਾਖਚ ਪੰਡਾਲ ਵਿੱਚ ਵੇਸਵਾਵਾਂ (ਸ਼ੁੱਭਦੇਵੀਆਂ) ਦੀ ਜ਼ਿੰਦਗੀ ਵਿੱਚ ਸੁਧਾਰ ਲਈ ਇਤਿਹਾਸਕ ਕਾਰਜ ਦੀ ਸ਼ੁਰੂਆਤ ਦਾ ਸੱਦਾ ਦਿੱਤਾ ਤਾਂ ਸਹਿਮਤੀ ਵਿੱਚ ਇਕੱਠੇ ਲੱਖਾਂ ਹੱਥ ਖੜ੍ਹੇ ਹੋਗਏ ਅਤੇ ਸਾਰਿਆਂ ਨੇ ਇਸ ਕਾਰਜ ਵਿੱਚ ਸਹਿਯੋਗ ਦਾ ਪ੍ਰਣ ਲਿਆ। ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਵੇਸਵਾਪੁਣਾ ਤੱੜ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ ਵਾਲੀਆਂ ਲੜਕੀਆਂ ਨਾਲ ਵਿਆਹ ਕਰਨ ਨੂੰ ਅਿਤਾਰ ਹੋ ਗਏ ਤਾਂ ਇਨ੍ਹਾਂ ਨੂੰ ਆਪਣੀ ਭੈਣ ਬਣਾ ਕੇ ਵਿਦਾ ਕਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਸੀ।
ਇਸ ਇਤਿਹਾਸਕ ਦਿਨ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਗਿਆ ਜੋ  ਦੇਸ਼ ਭਰ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ ਨੂੰ ਬਾਹਰ ਕੱਢ ਕੇ ਮੁੱਖਧਾਰਾ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਲੈ ਕੇ ਗਈਆਂ ਸਨ। ਇਹੀ ਨਹੀਂ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਦੀਆਂ ਬਦਨਾਮ ਗਲੀਆਂ ਵਿੱਚ ਸਾਧ-ਸੰਗਤ ਵੱਲੋਂ ਜਨ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈਆਂ। ਨਤੀਜੇ ਵਜੋਂ 19 ਲੜਕੀਆਂ ਇਸ ਦਲਦਲ ‘ਚੋਂ ਨਿੱਕਲ ਕੇ ਆਈਆਂ ਅਤੇ ਅੱਜ ਉਹ ਕਿਸੇ ਦੀ ਨੂੰਹ ਹੈ ਤਾਂ ਕਿਸੇ ਦੀ ਅਰਧਾਂਗਨੀ।
ਜਿਸ ਘਰ ਵੀ ਸ਼ੁੱਭ ਦੇਵੀ ਜਾਵੇਗੀ, ਉੱਥੇ ਸ਼ੁੱਭ ਹੀ ਸ਼ੁੱਭ ਹੋਵੇਗਾ
ਵੇਸਵਾਪੁਣਾ ਰੂਪੀ ਦਲਦਲ ਧਸੀਆਂ ਔਰਤਾਂ ਇਸ ਜਲਾਲਤ ਭਰੀ ਜ਼ਿੰਦਗੀ ਨੂੰ ਛੱਡ ਦੇਣ ਅਤੇ ਡੇਰਾ ਸੱਚਾ ਸੌਦਾ ਆ ਜਾਣ। ਅਸੀਂ ਉਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਵਾਂਗੇ, ਉਨ੍ਹਾਂ ਦਾ ਇਲਾਜ ਕਰਵਾਵਾਂਗੇ ਅਤੇ ਇਹੀ ਨਹੀਂ, ਉਨ੍ਹਾਂ ਦੀਆਂ ਭਗਤ ਯੋਧਿਆਂ ਨਾਲ ਵੀ ਸ਼ਾਦੀਆਂ ਵੀ ਕਰਾਵਾਂਵਾਂਗੇ। ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਲੜਕੀਆਂ ਨੂੰ ਅਸੀਂ ‘ਸ਼ੁੱਭ ਦੇਵੀ’ ਦਾ ਖਿਤਾਬ ਦਿੱਤਾ ਹੈ। ਇਹ ਜਿਸ ਵੀ ਘਰ ਵਿੱਚ ਜਾਣਗੀਆਂ, ਉੱਥੇ ਸਿਰਫ਼ ਸ਼ੁੱਭ ਹੀ ਸ਼ੁੱਭ ਹੋਵੇਗਾ।
ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ