Prostitutes - Sach Kahoon Punjabi

ਕਿਸੇ ਨੇ ਵੇਸਵਾ ਨੂੰ ਬਣਾਇਆ ਹਮਸਫ਼ਰ ਤਾਂ ਕਿਸੇ ਨੇ ਵਿਧਵਾ ਨਾਲ ਕੀਤਾ ਨਿਕਾਹ
ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀ ਹਰ ਸ਼ਾਦੀ ਦੀ ਹੈ ਵੱਖਰੀ ਕਹਾਣੀ

ਵਿਆਹ ਬੰਧਨ ‘ਚ ਬੱਝਣ ਤੋਂ ਪਹਿਲਾਂ ਕਰਦੇ ਹਨ ਪਰਉਕਾਰ

ਹੁਣ ਤੱਕ ਬਿਨਾਂ ਦਾਜ-ਦਹੇਜ ਹੋਏ ਲੱਖਾਂ ਵਿਆਹ

ਸਰਸਾ: ਕਿਸੇ ਨੇ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ (ਸ਼ੁੱਭ ਦੇਵੀਆਂ) ਨੂੰ ਆਪਣੀ ਜੀਵਨ ਸਾਥੀ ਬਣਾ ਲਿਆ ਤਾਂ ਕਿਸੇ ਨੇ ਕਰਮਾਂ ਦੀ ਮਾਰੀ ਉਸ ਬਦਨਸੀਬ ਵਿਧਵਾ ਨੂੰ ਹਮਸਫ਼ਰ ਬਣਾ ਕੇ ਸਹਾਰਾ ਦਿੱਤਾ, ਜਿਸ ਦਾ ਪਤੀ ਜਵਾਨੀ ਵਿੱਚ ਹੀ ਭਗਵਾਨ ਨੂੰ ਪਿਆਰਾ ਹੋ ਗਿਆ। ਕੁਝ ਅਜਿਹੇ ਹੀ ਯੋਧੇ ਜਿਨ੍ਹਾਂ ਨੇ ਉਨ੍ਹਾਂ ਤਲਾਕਸ਼ੁਦਾ ਔਰਤਾਂ ਨੂੰ ਆਪਣੀ ਅਰਧਾਂਗਨੀ ਬਣਾ ਕੇ ਉਨ੍ਹਾਂ ਦੇ ਨਾਲ ਜ਼ਿੰਦਗੀ ਜਿਉਣ ਦਾ ਫੈਸਲਾ ਲਿਆ, ਜਿਨ੍ਹਾਂ ਦੇ ਪਹਿਲੇ ਪਤੀ ਤੇ ਸਹੁਰਿਆਂ ਨੇ ਉਨ੍ਹਾਂ ਨੂੰ ਕਿਸੇ ਕਾਰਨ ਘਰੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ।

ਇੰਨਾ ਹੀ ਨਹੀਂ, ਕਈ ਤਾਂ ਅਜਿਹੇ ਸੂਰਬੀਰ ਜਿਨ੍ਹਾਂ ਨੇ ਉਨ੍ਹਾਂ ਲੜਕੀਆਂ (ਕੁਲ ਕਾ ਕਰਾਊਨ) ਨੂੰ ਹਮਸਫ਼ਰ ਚੁਣਿਆ ਜੋ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਪਰਾ ਨਹੀਂ ਹੈ। ਉਹ ਨੌਜਵਾਨ ਸਹੁਰੇ ਘਰ ਵਿੱਚ ਹੀ ਰਹਿ ਕੇ ਸੱਸ-ਸਹੁਰੇ ਦੀ ਠੀਕ ਉਸੇ ਤਰ੍ਹਾਂ ਸੇਵਾ ਕਰ ਰਹੇ ਹਨ, ਜਿਵੇਂ ਕਿ ਉਹ ਆਪਣੇ ਮਾਂ-ਬਾਪ ਦੀ ਸੰਭਾਲ ਕਰਦੇ ਹਨ। ਵੇਸਵਾਵਾਂ (ਸ਼ੁੱਭ ਦੇਵੀਆਂ) ਤੇ ਵਿਧਵਾਵਾਂ ਦੀ ਜਿੰਦਗੀ ਵਿੱਚ ਨਵਾਂ ਸਵੇਰਾ ਲਿਆਉਣ ਤੇ ਉਨ੍ਹਾਂ ਨੂੰ ਸਮਾਜ ਵਿੱਚ ਫਿਰ ਤੋਂ ਸਨਮਾਨ ਦਿਵਾਉਣ ਦੇ ਨਾਲ-ਨਾਲ ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਨੇ ਕਮਜ਼ੋਰਾਂ, ਅੰਗਹੀਣਾਂ ਤੇ ਵਿਦੁਰਾਂ ਦੇ ਜੀਵਨ ਦੇ ਅਸਲ ਦਰਦ ਨੂੰ ਵੀ ਸਮਝਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੱਕ ਸੱਦੇ ‘ਤੇ ਵੀਰਾਂਗਨਾਵਾਂ ਨੇ ਜੀਵਨ ਦੀ ਸਭ ਤੋਂ ਵੱਡੀ ਕੁਰਬਾਨੀ ਦਿੰਦੇ ਹੋਏ ਨਾ ਸਿਰਫ਼ ਅੰਗਹੀਣਾਂ ਤੇ ਵਿਦੁਰਾਂ ਦੀ ਜੀਵਨ ਸਾਥਣ ਬਣਨ ਦਾ ਸੰਕਲਪ ਲਿਆ ਹੈ, ਸਗੋਂ ਉਨ੍ਹਾਂ ਨੂੰ ਅਪਣਾ ਵੀ ਰਹੀਆਂ ਹਨ।

ਕੋਈ ਖੂਨਦਾਨ ਤਾਂ ਕੋਈ ਲੈਂਦਾ ਹੈ ਸਰੀਰਦਾਨ ਦਾ ਪ੍ਰਣ

ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਡੇਰਾ ਸੱਚਾ ਸੌਦਾ ਵਿੱਚ ਹੋਣ ਵਾਲੀਆਂ ਇਨ੍ਹਾਂ ਸ਼ਾਦੀਆਂ ਵਿੱਚ ਲਾੜਾ ਤੇ ਲਾੜੀ ਨੂੰ ਸ਼ਾਦੀ ਤੋਂ ਜ਼ਿਆਦਾ ਪਰਉਪਕਾਰ ਦਾ ਚਾਅ ਰਹਿੰਦਾ ਹੈ ਕਿਉਂਕਿ ਸ਼ਾਦੀ ਤੋਂ ਪਹਿਲਾਂ ਕਈ ਨਵਜੋੜੇ ਤੇ ਉਨ੍ਹਾਂ ਦੇ ਪਰਿਵਾਰ ਖੂਨਦਾਨ ਕਰਦੇ ਹਨ ਤਾਂ ਕੋਈ ਪੌਦੇ ਲਾਉਂਦੇ ਹਨ। ਇੰਨਾ ਹੀ ਨਹੀਂ, ਇਸ ਮੌਕੇ ਕੁਝ ਨਵਜੋੜ ਤੇ ਉਨ੍ਹਾਂ ਦੇ ਪਰਿਵਾਰ ਦੀਨ-ਦੁਖੀਆਂ ਲਈ ਪਰਮਾਰਥ ਵੀ ਕਰਦੇ ਹਨ, ਨਾਲ ਹੀ ਪਰਿਵਾਰ ਦੇ ਕੁਝ ਮੈਂਬਰ ਨਿਯਮਿਤ ਖੂਨਦਾਨ ਦਾ ਸੰਕਲਪ ਲੈਂਦੇ ਹਨ ਤਾਂ ਕੁਝ ਜਿਉਂਦੇ-ਜੀਅ ਦਾਨ ਤੇ ਮਰਨ ਉਪਰੰਤ ਸਰੀਰਦਾਨ ਦਾ। ਜ਼ਿਕਰਯੋਗ ਹੈ ਕਿ ਹੁਣ ਤੱਕ ਲੱਖਾਂ ਲੋਕ ਇਹ ਸੰਕਲਪ ਲੈ ਚੁੱਕੇ ਹਨ।

ਇਸ ਤਰ੍ਹਾਂ ਹੋਈ ਸ਼ੁਰੂਆਤ

ਜਦੋਂ ਦਾਜ ਦਾ ਰਾਖਸ਼ ਪੈਰ ਪਸਾਰ ਰਿਹਾ ਸੀ ਤਾਂ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ ਦਾਜ ਦੇ ਇਸ ਸਰਾਪ ਤੋਂ ਮੁਕਤੀ ਦਿਵਾਉਣ ਤੇ ਸ਼ਾਦੀਆਂ ਵਿੱਚ ਕੀਤੀ ਜਾਣ ਵਾਲੀ ਫਜ਼ੂਲਖਰਚੀ ਤੋਂ ਬਚਾਉਣ ਲਈ ਲੋਕਾਂ ਨੂੰ ਬਿਨਾਂ ਕਿਸੇ ਦਾਨ-ਦਹੇਜ ਤੋਂ ਸ਼ਾਹੀ ਕਰਨ ਦਾ ਸੰਕਲਪ ਦੁਆਇਆ ਅਤੇ ਆਸ਼ਰਮ ਵਿੱਚ ਹੀ ਸ਼ਾਦੀਆਂ ਦੀ ਸ਼ੁਰੂਆਤ ਕੀਤੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਉਕਤ ਪਰੰਪਰਾ ਨੂੰ ਜਾਰੀ ਰੱਖਿਆ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਡੇਰਾ ਸੱਚਾ ਸੌਦਾ ਵਿੱਚ ਬਿਨਾਂ ਦਾਨ-ਦਹੇਜ ਦੇ ਲੱਖਾਂ ਸ਼ਾਦੀਆਂ ਸੰਪੰਨ ਹੋ ਚੁੱਕੀਆਂ ਹਨ।

ਕਦੇ ਸੀ ਬਦਨਾਮ ਜ਼ਿੰਦਗੀ, ਹੁਣ ਬਣੀਆਂ ਸ਼ੁੱਭ ਦੇਵੀਆਂ
ਡੇਰਾ ਸੱਚਾ ਸੌਦਾ ਨੇ ਵੇਸਵਾਵਾਂ ਦੀ ਜ਼ਿੰਦਗੀ ‘ਚ ਲਿਆਂਦਾਂ ਕ੍ਰਾਂਤੀਕਾਰੀ ਬਦਲਾਅ

ਸਰਸਾ। ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਸ਼ਾਦੀ ਬੜੀ ਧੂਮਧਾਮ ਨਾਲ ਹੋਵੇ, ਘਰ ਵਸੇ ਅਤੇ ਇੱਕ ਚੰਗਾ ਇੱਜਤਦਾਰ ਪਰਿਵਾਰ ਮਿਲੇ ਪਰ ਕੁਝ ਅਜਿਹੀਆਂ ਬਦਨਸੀਬ ਲੜਕੀਆਂ ਵੀ ਹਨ, ਜਿਨ੍ਹਾਂ ਦੇ ਸੁਫ਼ਨੇ ਸੱਚ ਹੁੰਦੇ-ਹੁੰਦੇ ਟੁੱਟ ਜਾਂਦੇ ਹਨ। ਉਨ੍ਹਾਂ ਲਈ ਸ਼ਾਦੀ-ਵਿਆਹ ਇੱਕ ਸੁਫ਼ਨੇ ਵਾਂਗ ਹੈ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਗਾਹਕਾਂ ਦੀ ਬੋਲੀ ਦੇ ਨਾਲ ਹੁੰਦੀ ਹੈ ਤਾਂ ਸ਼ਾਮ ਹੰਝੂਆਂ ਦੀ ਬਰਸਾਤ ਨਾਲ। ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਰਹਿਣ ਵਾਲੀਆਂ ਉਨ੍ਹਾਂ ਬਦਨਸੀਬ ਵੇਸਵਾਵਾਂ ਦੀ, ਜਿੱਥੇ ਕਿਸੇ ਨੂੰ ਸਮਾਂ ਅਤੇ ਹਾਲਾਤ ਖਿੱਚ ਕੇ ਲੈ ਗਏ ਤਾਂ ਕੋਈ ਇੱਥੇ ਮਜ਼ਬੂਰੀ ਵੱਸ ਆ ਫਸੀਆਂ। ਕਈ ਅਜਿਹੀਆਂ ਵੀ ਬਦਨਸੀਬ ਜਿਨ੍ਹਾਂ ਨੂੰ ਇਸ ਨਰਕਮਈ ਹਾਲਾਤ ਵਿੱਚ ਜ਼ਬਰੀ ਧੱਕ ਦਿੱਤਾ ਗਿਆ ਅਤੇ ਉਹ ਬਾਹਰ ਨਹੀਂ ਨਿੱਕਲ ਸਕੀਆਂ।

ਸਮਾਜ ਵਿੱਚ ਸਿਰ ਉਠਾ ਕੇ ਜਿਉਣ ਦਾ ਮਿਲਿਆ ਹੱਕ

ਮਾਨਵਤਾ ਭਲਾਈ ਕਰਜਾ ਵਿੱਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਬਦਨਸਬਾਂ ਦਾ ਦਰਦ ਸਮਝਿਆ ਅਤੇ ਇਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਉਂਦੇ ਹੋਏ ‘ਸ਼ੁੱਭ ਦੇਵੀ’ ਦੇ ਪਵਿੱਤਰ ਖ਼ਿਤਾਬ ਨਾਲ ਨਵਾਜ ਦਿੱਤਾ। ਇਹੀ  ਨਹੀਂ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਦੇ ਉਸ ਸੁਫ਼ਨੇ ਨੂੰ ਵੀ ਪੂਰਾ ਕੀਤਾ, ਜਿਸ ਦੀ ਉਨ੍ਹਾਂ ਨੇ ਆਸ ਹੀ ਛੱਡ ਦਿੱਤੀ ਸੀ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਇਨ੍ਹਾਂ ਸ਼ੁੱਭ ਦੇਵੀਆਂ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਏ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੌਜਵਾਨਾਂ ਨੂੰ ‘ਭਗਤਯੋਧਾ’ ਦੇ ਪਾਵਨ ਖਿਤਾਬ ਨਾਲ ਨਿਵਾਜਿਆ ਅਤੇ ਇਸ ਦੇ ਨਾਲ ਹੀ ਸ਼ੁਰੁ ਹੋ ਗਿਆ ਵਿਆਹ ਬੰਧਨ ਵਿੱਚ ਬੱਝਣ ਦਾ ਸਿਲਸਿਲਾ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੁਣ ਤੱਕ 21 ਨੌਜਵਾਨ ਸ਼ੁੱਭ ਦੇਵੀਆਂ ਨੂੰ ਆਪਣੀ ਜੀਵਨ ਸਾਥੀ ਬਣਾ ਚੁੱਕੇ ਹਨ।

ਇਹੀ ਨਹੀਂ, ਕਈ ਨੌਜਵਾਨਾਂ ਨੇ ਤਾਂ ਇਨ੍ਹਾਂ ਸ਼ੁੱਭ ਦੇਵੀਆਂ ਦੇ ਪਹਿਲਾਂ ਵਾਲੇ ਬੱਚਿਆਂ ਨੂੰ ਵੀ ਆਪਣੀ ਔਲਾਦ ਦੇ ਰੂਪ ਵਿੱਚ ਅਪਣਾਇਆ ਹੈ।ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਜੁੜਨ ਵਾਲੀਆਂ ਸਾਰੀਆਂ ਵੇਸਵਾਵਾਂ (ਸ਼ੁੱਭ ਦੇਵੀਆਂ) ਦੇ ਅਤੀਤ ਦੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਹੈ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ ਇਨ੍ਹਾਂ ਦੀ ਜ਼ਿੰਦਗੀ ਦਾ ਦਸਤੂਰ ਹੀ ਬਦਲ ਗਿਆ ਅਤੇ ਅੱਜ ਉਹ ਪਰਿਵਾਰਾਂ ਦਾ ਹਿੱਸਾ ਹਨ, ਅਤੇ ਹਾਸੇ-ਖੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਹੀਆਂ ਹਨ। ਮੁੱਖਧਾਰਾ ਨਾਲ ਜੁੜਨ ਤੋਂਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਇਕਦਮ ਕਰਵਟ ਲਈ ਅਤੇ ਅੱਜ ਉਹ ਉਸ ਦਲਦਲ ‘ਚੋਂ ਨਿੱਕਲ ਕੇ ਸ਼ਾਨ ਨਾਲ ਜੀਅ ਰਹੀਆਂ ਹਨ।

ਇਸ ਤਰ੍ਹਾਂ ਹੋਈ ਕ੍ਰਾਂਤੀਕਾਰੀ ਸ਼ੁਰੂਆਤ | Dera Sacha Sauda

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 9 ਨਵੰਬਰ 2009 ਨੂੰ ਸ਼ਾਹ ਸਤਿਨਾਮ ਆਸ਼ਰਮ, ਬਰਨਾਵਾ, ਯੂਪੀ ਵਿੱਚ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨਾਲ ਭਰੇ ਖਚਾਖਚ ਪੰਡਾਲ ਵਿੱਚ ਵੇਸਵਾਵਾਂ (ਸ਼ੁੱਭਦੇਵੀਆਂ) ਦੀ ਜ਼ਿੰਦਗੀ ਵਿੱਚ ਸੁਧਾਰ ਲਈ ਇਤਿਹਾਸਕ ਕਾਰਜ ਦੀ ਸ਼ੁਰੂਆਤ ਦਾ ਸੱਦਾ ਦਿੱਤਾ ਤਾਂ ਸਹਿਮਤੀ ਵਿੱਚ ਇਕੱਠੇ ਲੱਖਾਂ ਹੱਥ ਖੜ੍ਹੇ ਹੋਗਏ ਅਤੇ ਸਾਰਿਆਂ ਨੇ ਇਸ ਕਾਰਜ ਵਿੱਚ ਸਹਿਯੋਗ ਦਾ ਪ੍ਰਣ ਲਿਆ। ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਵੇਸਵਾਪੁਣਾ ਤੱੜ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ ਵਾਲੀਆਂ ਲੜਕੀਆਂ ਨਾਲ ਵਿਆਹ ਕਰਨ ਨੂੰ ਅਿਤਾਰ ਹੋ ਗਏ ਤਾਂ ਇਨ੍ਹਾਂ ਨੂੰ ਆਪਣੀ ਭੈਣ ਬਣਾ ਕੇ ਵਿਦਾ ਕਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਸੀ।

ਇਸ ਇਤਿਹਾਸਕ ਦਿਨ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਗਿਆ ਜੋ  ਦੇਸ਼ ਭਰ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ ਨੂੰ ਬਾਹਰ ਕੱਢ ਕੇ ਮੁੱਖਧਾਰਾ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਲੈ ਕੇ ਗਈਆਂ ਸਨ। ਇਹੀ ਨਹੀਂ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਦੀਆਂ ਬਦਨਾਮ ਗਲੀਆਂ ਵਿੱਚ ਸਾਧ-ਸੰਗਤ ਵੱਲੋਂ ਜਨ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈਆਂ। ਨਤੀਜੇ ਵਜੋਂ 19 ਲੜਕੀਆਂ ਇਸ ਦਲਦਲ ‘ਚੋਂ ਨਿੱਕਲ ਕੇ ਆਈਆਂ ਅਤੇ ਅੱਜ ਉਹ ਕਿਸੇ ਦੀ ਨੂੰਹ ਹੈ ਤਾਂ ਕਿਸੇ ਦੀ ਅਰਧਾਂਗਨੀ।

ਜਿਸ ਘਰ ਵੀ ਸ਼ੁੱਭ ਦੇਵੀ ਜਾਵੇਗੀ, ਉੱਥੇ ਸ਼ੁੱਭ ਹੀ ਸ਼ੁੱਭ ਹੋਵੇਗਾ

ਵੇਸਵਾਪੁਣਾ ਰੂਪੀ ਦਲਦਲ ਧਸੀਆਂ ਔਰਤਾਂ ਇਸ ਜਲਾਲਤ ਭਰੀ ਜ਼ਿੰਦਗੀ ਨੂੰ ਛੱਡ ਦੇਣ ਅਤੇ ਡੇਰਾ ਸੱਚਾ ਸੌਦਾ ਆ ਜਾਣ। ਅਸੀਂ ਉਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਵਾਂਗੇ, ਉਨ੍ਹਾਂ ਦਾ ਇਲਾਜ ਕਰਵਾਵਾਂਗੇ ਅਤੇ ਇਹੀ ਨਹੀਂ, ਉਨ੍ਹਾਂ ਦੀਆਂ ਭਗਤ ਯੋਧਿਆਂ ਨਾਲ ਵੀ ਸ਼ਾਦੀਆਂ ਵੀ ਕਰਾਵਾਂਵਾਂਗੇ। ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਲੜਕੀਆਂ ਨੂੰ ਅਸੀਂ ‘ਸ਼ੁੱਭ ਦੇਵੀ’ ਦਾ ਖਿਤਾਬ ਦਿੱਤਾ ਹੈ। ਇਹ ਜਿਸ ਵੀ ਘਰ ਵਿੱਚ ਜਾਣਗੀਆਂ, ਉੱਥੇ ਸਿਰਫ਼ ਸ਼ੁੱਭ ਹੀ ਸ਼ੁੱਭ ਹੋਵੇਗਾ।

ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ