Success Story - Sach Kahoon Punjabi

Success Story: 27 ਸਾਲਾ ਅਮਨਦੀਪ ਕੌਰ ਨੇ ਖੁਦ ਲਿਖੀ ਆਪਣੀ ਕਾਮਯਾਬੀ ਦੀ ਕਹਾਣੀ
Success Story: 35 ਪਸ਼ੂਆਂ ਦੇ ਡੇਅਰੀ ਫਾਰਮ ’ਚੋਂ ਰੋਜ਼ਾਨਾ 2 ਕਵਿੰਟਲ ਦੁੱਧ ਦੀ ਵਿੱਕਰੀ ਕਰਦੀ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ’ਚ ਗ੍ਰੈਜੂਏਟ ਅਮਨਦੀਪ

Success Story: ਬਰਨਾਲਾ (ਜਸਵੀਰ ਗਹਿਲ)। ‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਲਾਈਨਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ’ਤੇ ਹੂ- ਬ– ਹੂ ਢੁੱਕਦੀਆਂ ਹਨ। ਜਿਸ ਨੇ ਮਿਹਨਤ ਨਾਲ ਆਪਣੀ ਕਾਮਯਾਬੀ ਦੀ ਕਹਾਣੀ ਦੀ ਸਿਰਜਨਾ ਕੀਤੀ ਹੈ।

ਅਮਨਦੀਪ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਟ ਹੈ। ਸਾਲ 2021 ਵਿੱਚ ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਅਤੇ ਬਰਨਾਲਾ ਦੇ ਡੇਅਰੀ ਵਿਭਾਗ ਤੋਂ ਸਿਖ਼ਲਾਈ ਪ੍ਰਾਪਤ ਕੀਤੀ। ਅਮਨਦੀਪ ਕੌਰ ਨੇ ਆਪਣੇ ਡੇਅਰੀ ਫਾਰਮ ਵਿੱਚ 35 ਪਸ਼ੂ ਰੱਖੇ ਹੋਏ ਹਨ, ਜਿੰਨ੍ਹਾਂ ਤੋਂ ਉਹ ਹਰ ਰੋਜ਼ ਲੱਗਭੱਗ 2 ਕਵਿੰਟਲ ਦੁੱਧ ਦਾ ਉਤਪਾਦਨ ਕਰਦੀ ਹੈ। ਪੂਰੇ ਡੇਅਰੀ ਫਾਰਮ ਦਾ ਪ੍ਰਬੰਧ ਖੁਦ ਕਰਨ ਵਾਲੀ ਅਮਨਦੀਪ ਜ਼ਿਲ੍ਹੇ ਦੀਆਂ ਸਰਗਰਮ ਮਹਿਲਾ ਡੇਅਰੀ ਕਿਸਾਨਾਂ ਵਿੱਚੋਂ ਇੱਕ ਹੈ। ਸਧਾਰਨ ਪਰਿਵਾਰ ਨਾਲ ਸੰਬੰਧਿਤ ਤੇ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਅਮਨਦੀਪ ਨੇ ਦੱਸਿਆ ਕਿ ਸਧਾਰਨ ਪਰਿਵਾਰ ਹੋਣ ਦੇ ਨਾਤੇ ਉਨ੍ਹਾਂ ਕੋਲ ਜੀਵਨ ਬਸਰ ਕਰਨ ਦੇ ਸਾਧਨ ਸੀਮਤ ਸਨ।

Success Story

ਖੇਤੀ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੇ ਦੋ ਮੱਝਾਂ ਵੀ ਰੱਖੀਆਂ ਸਨ ਤਾਂ ਜੋ ਕੁਝ ਵਾਧੂ ਆਮਦਨ ਹੋ ਸਕੇ। ਇੱਥੋਂ ਉਸਦੇ ਕਾਰੋਬਾਰ ਦੀ ਸ਼ੁਰੂਆਤ ਹੋਈ ਅਤੇ ਅੱਜ ਉਸ ਕੋਲ 35 ਗਾਂਵਾਂ ਅਤੇ ਮੱਝਾਂ ਹਨ। ਉਸ ਦੀ ਇੱਕ ਗਾਂ ਹਰ ਰੋਜ਼ 40 ਤੋਂ 45 ਲੀਟਰ ਤੱਕ ਦੁੱਧ ਦਿੰਦੀ ਹੈ। ਅਮਨਦੀਪ ਮੁਤਾਬਕ ਭਰਾ ਦੇ ਅਚਾਨਕ ਵਿਛੋੜੇ ਤੋਂ ਬਾਅਦ ਉਸਨੇ ਮਾਪਿਆਂ ਲਈ ਕੁਝ ਕਰਨ ਦਾ ਫੈਸਲਾ ਕੀਤਾ ਅਤੇ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ’ਤੇ ਲੈ ਲਈ।

Read Also : ਐੱਚਐੱਮਈਐੱਲ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ’ਚ 2,600 ਕਰੋੜ ਦੇ ਨਿਵੇਸ਼ ਦਾ ਐਲਾਨ

ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਦੀ ਮੱਦਦ ਨਾਲ ਉਸਦਾ ਕਰਜ਼ਾ ਸਿਰਫ਼ ਸੱਤ ਦਿਨਾਂ ਵਿੱਚ ਮਨਜ਼ੂਰ ਹੋ ਗਿਆ। ਉਸ ਨੇ ਕਰਜ਼ੇ ਅਤੇ ਸਬਸਿਡੀ ਦੀ ਰਕਮ ਨਾਲ ਪਸ਼ੂਆਂ ਲਈ ਸ਼ੈੱਡ ਤਿਆਰ ਕੀਤਾ। ‘ਉਸ ਨੂੰ ਪਹਿਲਾਂ ਸ਼ੈੱਡ ਦੀ ਸਹੀ ਡਿਜ਼ਾਇਨ ਅਤੇ ਇਸਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਡੇਅਰੀ ਵਿਕਾਸ ਵਿਭਾਗ ਨੇ ਸਹੀ ਦਿਸ਼ਾ ਦੇ ਕੇ ਬਹੁਤ ਮਦਦ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿਖ਼ਲਾਈ ਤੋਂ ਉਸਨੂੰ ਸਮਝ ਆਈ ਕਿ ਚੰਗੀ ਖੁਰਾਕ ਅਤੇ ਦੇਖਭਾਲ ਦੇ ਬਾਵਜੂਦ ਦੁੱਧ ਦਾ ਉਤਪਾਦਨ ਘੱਟ ਕਿਉਂ ਸੀ। ਉਸ ਨੇ ਸਿੱਖਿਆ ਕਿ ਨਿਰੰਤਰ ਸੰਤੁਲਿਤ ਖੁਰਾਕ ਅਤੇ ਸਹੀ ਬਰੀਡਿੰਗ ਦੇ ਤਰੀਕੇ ਬਹੁਤ ਜ਼ਰੂਰੀ ਹਨ।

‘ਧੀਆਂ ਵੀ ਬਣ ਸਕਦੀਆਂ ਨੇ ਪਰਿਵਾਰ ਦਾ ਸਹਾਰਾ’

ਅਮਨਦੀਪ ਦਾ ਮੰਨਣਾ ਹੈ ਕਿ ਆਪਣੇ ਕਾਮਯਾਬ ਡੇਅਰੀ ਫਾਰਮ ਨਾਲ ਉਸ ਨੇ ਇਹ ਸਾਬਤ ਕੀਤਾ ਹੈ ਕਿ ਸਿਰਫ਼ ਪੁੱਤਰ ਹੀ ਨਹੀਂ, ਧੀਆਂ ਵੀ ਪਰਿਵਾਰ ਦਾ ਸਹਾਰਾ ਬਣ ਸਕਦੀਆਂ ਹਨ। ਅੱਜ ਉਸਦਾ ਪੁਰਾਣਾ ਟੁੱਟਿਆ ਘਰ ਇੱਕ ਨਵੇਂ ਮਕਾਨ ਵਿੱਚ ਬਦਲ ਚੁੱਕਾ ਹੈ ਅਤੇ ਉਹ ਪੂਰੀ ਲਗਨ ਨਾਲ ਆਪਣੇ ਫਾਰਮ ਦਾ ਪ੍ਰਬੰਧ ਕਰ ਰਹੀ ਹੈ ਅਤੇ ਪਰਿਵਾਰ ਦੀ ਮੁੱਖ ਕਮਾਉਣ ਵਾਲੀ ਬਣ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਉੱਦਮੀ ਬਣਨ ਤੇ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਅਤੇ ਲਗਾਤਾਰ ਮਿਹਨਤ ਕਰਨ।

‘ਪੁਰਸ਼ਾਂ ਲਈ ਵੀ ਪ੍ਰੇਰਣਾ ਸਰੋਤ’

ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਅਮਨਦੀਪ ਕੌਰ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਿਰਫ਼ ਮਹਿਲਾਵਾਂ ਹੀ ਨਹੀਂ ਪੁਰਸ਼ਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਅਮਨਦੀਪ ਦੀ ਮਿਹਨਤ ’ਚ ਸ਼ਿੱਦਤ ਦੀ ਝਲਕ ਹੈ ਅਤੇ ਉਹ ਉਨ੍ਹਾਂ ਸਾਰਿਆਂ ਲਈ ਮਿਸਾਲ ਹੈ ਜੋ ਕਿ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਮਹਿਲਾਵਾਂ ਜਿਹੜੇ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਹਨ, ਅਮਨਦੀਪ ਤੋਂ ਪਸ਼ੂ ਸੰਭਾਲ ਅਤੇ ਪ੍ਰਬੰਧ ਦੇ ਤਰੀਕੇ ਸਿੱਖ ਸਕਦੇ ਹਨ।

‘ਅਮਨਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ’

ਡੇਅਰੀ ਵਿਕਾਸ ਵਿਭਾਗ ਬਰਨਾਲਾ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿਖ਼ਲਾਈ ਤੋਂ ਬਾਅਦ ਅਮਨਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਜਿਸ ਵਿੱਚ ਵਿਭਾਗ ਨੇ ਵੀ ਉਸਦੀ ਮੱਦਦ ਕੀਤੀ ਅਤੇ ਸਬਸਿਡੀ ਲਈ ਅਰਜ਼ੀ ਦਿੱਤੀ, ਕਰਜ਼ਾ ਲਿਆ ਅਤੇ ਅੱਜ ਉਹ ਸਫ਼ਲ ਡੇਅਰੀ ਉਦਯੋਗ ਚਲਾ ਰਹੀ ਹੈ।

Success Story: ਦੂਸਰਿਆਂ ਦੇ ਤਜ਼ਰਬੇ ਤੋਂ ਵੀ ਸਿੱਖੋ
Success Story: ਜੇਕਰ ਦੂਸਰਿਆਂ ਦੇ ਤਜ਼ਰਬੇ ਦੀ ਮਹੱਤਤਾ ਨਾ ਹੋਵੇ ਤਾਂ ਇਹ ਦੁਨੀਆ ਸਮਾਜ ਅਤੇ ਕਿਤਾਬਾਂ ਦਾ ਵੀ ਕੋਈ ਮਹੱਤਵ ਨਾ ਸਮਝੇ। ਜੇਕਰ ਦੂਸਰਿਆਂ ਦੇ ਤਜ਼ਰਬੇ ਅਰਥਹੀਣ ਹਨ ਤਾਂ ਸੰਸਾਰ ਦਾ ਇਹ ਸਾਰਾ ਵਿਕਾਸ ਅਰਥਹੀਣ ਹੈ। ਸੋ ਆਪਣੀ ਸਫਲਤਾ ਲਈ ਆਪਣੇ ਵਿਕਾਸ ਲਈ ਦੂਸਰਿਆਂ ਦੇ ਤਜ਼ਰਬਿਆਂ ਤੋਂ ਅਨੁਭਵ ਲੈਣਾ ਕਦੇ ਨਾ ਭੁੱਲੋ। ਵਿਰਾਟ ਕੋਹਲੀ ਮਹਾਨ ਬੱਲੇਬਾਜ਼ ਹਨ। ਪਰ ਇਹ ਵੀ ਨਹੀਂ ਕਿ ਜਿਸ ਸਮੇਂ ਵਿਰਾਟ ਕੋਹਲੀ ਨਾ ਖੇਡ ਰਹੇ ਹੋਣ, ਉਸ ਸਮੇਂ ਉਹ ਦੂਸਰਿਆਂ ਨੂੰ ਖੇਡਦਾ ਨਾ ਵੇਖਦੇ ਹੋਣ। ਵਿਰਾਟ ਕੋਹਲੀ ਜਿੰਨੀ ਲਾਜਵਾਬ ਕ੍ਰਿਕਟ ਖੇਡਦੇ ਹਨ, ਉਸੇ ਇੱਕਸੁਰਤਾ ਨਾਲ ਉਹ ਦੂਸਰਿਆਂ ਨੂੰ ਵੀ ਕ੍ਰਿਕਟ ਖੇਡਦੇ ਵੇਖਦੇ ਹਨ।

ਇਹ ਖਬਰ ਵੀ ਪੜ੍ਹੋ : Diwali UNESCO Recognition: ਯੂਨੈਸਕੋ ਵੱਲੋਂ ਦੀਵਾਲੀ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ

ਵਿਰਾਟ ਕੋਹਲੀ ਵਰਗਾ ਖਿਡਾਰੀ ਵੀ ਆਪਣੀ ਕ੍ਰਿਕਟ ਵਿੱਚ ਲਗਾਤਾਰ ਸੁਧਾਰ ਲਈ ਦੂਸਰਿਆਂ ਨੂੰ ਦੇਖ ਕੇ ਬਹੁਤ ਕੁਝ ਸਿੱਖਦਾ ਹੈ। ਜਾਨ ਐਫ਼. ਕਨੇਡੀ ਬਹੁਤ ਹੀ ਚੰਗੇ ਬੁਲਾਰੇ ਮੰਨੇ ਜਾਂਦੇ ਸਨ। ਇੱਕ ਵਾਰੀ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇੰਨਾ ਸੋਹਣਾ ਭਾਸ਼ਣ ਕਿਵੇਂ ਦਿੰਦੇ ਹੋ । ਉਨ੍ਹਾਂ ਕਿਹਾ, ‘ਜਦ ਦੂਜੇ ਬੋਲ ਰਹੇ ਹੁੰਦੇ ਹਨ ਤਾਂ ਮੈਂ ਸਾਰਿਆਂ ਦੇ ਭਾਸ਼ਣਾਂ ਨੂੰ ਬੜੇ ਧਿਆਨ ਨਾਲ ਸੁਣਦਾ ਹਾਂ, ਅਤੇ ਉਨ੍ਹਾਂ ਦੀਆਂ ਕਈਆਂ ਮਹੱਤਵਪੂਰਨ ਗੱਲਾਂ ਨੂੰ ਨੋਟ ਕਰਦਾ ਹਾਂ, ਜਿਸ ਨੂੰ ਬਾਅਦ ਵਿੱਚ ਮੈਂ ਆਪਣੇ ਭਾਸ਼ਣ ਵਿੱਚ ਸ਼ਾਮਿਲ ਕਰਦਾ ਹਾਂ।’ ਆਪਣਾ ਤਜ਼ਰਬਾ ਉਦੋਂ ਹਾਸਲ ਹੁੰਦਾ ਹੈ, ਜਦੋਂ ਘਟਨਾ ਵਾਪਰ ਚੁੱਕੀ ਹੁੰਦੀ ਹੈ। Success Story

ਸੋ ਆਪਣੇ ਤਜ਼ਰਬੇ ਤੋਂ ਆਦਮੀ ਸਿਰਫ ਭਵਿੱਖ ਵਿੱਚ ਹੀ ਫਾਇਦਾ ਲੈ ਸਕਦਾ ਹੈ, ਜਦਕਿ ਦੂਸਰਿਆਂ ਦੇ ਤਜ਼ਰਬੇ ਅਜਿਹੇ ਹੁੰਦੇ ਹਨ ਜਿਨਾਂ ਤੋਂ ਕੋਈ ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਫਾਇਦਾ ਲੈ ਸਕਦਾ ਹੈ। ਇਸ ਲਈ ਦੂਸਰਿਆਂ ਦੇ ਤਜ਼ਰਬੇ ਤੋਂ ਸਿੱਖਣਾ ਆਪਣੇ ਤਜ਼ਰਬੇ ਤੋਂ ਜ਼ਿਆਦਾ ਚੰਗਾ ਹੁੰਦਾ ਹੈ। ਕਾਰਲ ਮਾਰਕਸ ਨੇ ਇੱਕ ਵਾਰ ਆਪਣੀ ਧੀ ਨੂੰ ਕਿਹਾ ਕਿ ਮੈਂ ‘ਦਾਸ ਕੈਪੀਟਲ’ ਕਦੇ ਨਾ ਲਿਖ ਸਕਦਾ ਜੇਕਰ ਹੀਗੇਲ ਦਾ ਭੌਤਿਕ ਸਿਧਾਂਤ ਪਹਿਲਾਂ ਤੋਂ ਮੌਜੂਦ ਨਾ ਹੁੰਦਾ। ਵਿਗਿਆਨਕ ਖੋਜਾਂ ਦੀ ਇੱਕ ਲੰਮੀ ਪਰੰਪਰਾ ਗਵਾਹ ਹੈ, ਕਿ ਹਰ ਵਿਗਿਆਨੀ ਆਪਣੇ ਤੋਂ ਪਹਿਲਾਂ ਹੋਈਆਂ ਖੋਜਾਂ ਤੋਂ ਬਹੁਤ ਕੁਝ ਸਿੱਖਦਾ ਹੈ। Success Story

ਮਹਾਨ ਫੁੱਟਬਾਲ ਖਿਡਾਰੀ ਪੇਲੇ ਮੁਤਾਬਿਕ ਸਿਰ ਨਾਲ ਫੁੱਟਬਾਲ ਮਾਰ ਕੇ ਗੋਲ ਕਰਨਾ ਉਨ੍ਹਾਂ ਨੇ ਆਪਣੇ ਇੱਕ ਇਹੋ-ਜਿਹੇ ਵਿਰੋਧੀ ਖਿਡਾਰੀ ਤੋਂ ਸਿੱਖਿਆ ਸੀ ਜੋ ਕਿ ਹਮੇਸ਼ਾ ਉਨ੍ਹਾਂ ਤੋਂ ਪ੍ਰਭਾਵਿਤ ਰਿਹਾ । ਦੂਸਰਿਆਂ ਦੇ ਤਜ਼ਰਬੇ ਸਾਨੂੰ ਚੰਗੀਆਂ ਕਿਤਾਬਾਂ, ਵੀਡੀਓ, ਮੈਗਜ਼ੀਨ, ਟੀਵੀ, ਰੇਡੀਓ, ਸੋਸ਼ਲ ਮੀਡੀਆ ਤੇ ਫਿਲਮਾਂ ਜਰੀਏ ਮਿਲ ਸਕਦੇ ਹਨ। ਯੋਗ ਅਤੇ ਤਜ਼ਰਬੇਕਾਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਤੇ ਉਨ੍ਹਾਂ ਸੰਗ ਰਹਿ ਕੇ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ। ਦੁਨੀਆਂ ਦਾ ਹਰ ਸਫਲ ਵਿਅਕਤੀ ਦੂਜਿਆਂ ਤੋਂ ਜ਼ਰੂਰ ਸਿੱਖਦਾ ਹੈ। ਦੂਜਿਆਂ ਦੇ ਤਜ਼ਰਬੇ ਨਾਲ ਅਸੀਂ ਆਪਣੇ ਭਵਿੱਖ ਬਾਰੇ ਜ਼ਿਆਦਾ ਚੰਗੇ ਢੰਗ ਨਾਲ ਸੋਚ ਸਕਦੇ ਹਾਂ। Success Story

ਦੂਜਿਆਂ ਦਾ ਤਜ਼ਰਬਾ ਸਾਨੂੰ ਗਲਤੀਆਂ ਤੋਂ ਬਚਾਉਂਦਾ ਹੈ। ਦੂਜਿਆਂ ਦੇ ਤਜ਼ਰਬੇ ਸਾਨੂੰ ਚੰਗੀ ਚੋਣ ਦਾ ਮੌਕਾ ਦਿੰਦੇ ਹਨ। ਦੂਜਿਆਂ ਦੇ ਅਨੁਭਵ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਫ਼ਲਤਾ ਦੇ ਰਸਤੇ ਵਿੱਚ ਰੁਕਾਵਟਾਂ ਕੀ ਕਰਦੀਆਂ ਹਨ। ਦੂਜਿਆਂ ਦੇ ਅਨੁਭਵ ਸਾਨੂੰ ਕਿਸੇ ਵੀ ਸਫਲਤਾ ਲਈ ਬੁਨਿਆਦ ਮੁਹੱਈਆ ਕਰਵਾਉਂਦੇ ਹਨ। ਦੂਜਿਆਂ ਦੇ ਤਜ਼ਰਬੇ ਤੋਂ ਲਿਆ ਅਨੁਭਵ ਹਮੇਸ਼ਾ ਚੰਗੇ ਨਤੀਜਿਆਂ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ। ਇਸ ਲਈ ਸਾਨੂੰ ਦੂਜਿਆਂ ਤੇ ਤਜ਼ਰਬੇ ਤੋਂ ਵੀ ਸਿੱਖਣਾ ਚਾਹੀਦੈ। Success Story

ਸ੍ਰੀ ਮੁਕਤਸਰ ਸਾਹਿਬ।

ਨਰਿੰਦਰ ਭੱਪਰ

Success Story: ਰਾਸ਼ਟਰੀ ਮਹਿਲਾ ਉਦਯਮਿਤਾ ਸੰਮੇਲਨ ’ਚ ਪ੍ਰੇਰਨਾ ਦਾ ਕੇਂਦਰ ਬਣ ਕੇ ਉਭਰੀ ਮਮਤਾ ਅਰੋੜਾ
Success Story: ਐੱਚਐੱਮਈਐੱਲ ਦੇ ਯਤਨਾਂ ਸਦਕਾ ਸੈਲਫ ਹੈਲਪ ਗਰੁੱਪ ਬਣਾ ਕੇ ਨੋਟਬੁੱਕ ਤਿਆਰ ਕਰਨ ਦਾ ਕਾਰੋਬਾਰ ਕੀਤਾ ਸ਼ੁਰੂ

Success Story: ਰਾਮਾਂ ਮੰਡੀ (ਸਤੀਸ਼ ਜੈਨ)। ਜ਼ਿਲ੍ਹਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੀ ਮਮਤਾ ਅਰੋੜਾ ਨੇ ਪੇਂਡੂ ਮਹਿਲਾ ਉਦਯਮਿਤਾ ਦੀ ਅਸਲ ਸ਼ਕਤੀ ਨੂੰ ਰਾਸ਼ਟਰੀ ਮੰਚ ’ਤੇ ਸ਼ਾਨ ਨਾਲ ਪ੍ਰਗਟ ਕਰਦਿਆਂ ਪੰਜਾਬ ਅਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਨਵੀਂ ਦਿੱਲੀ ਵਿੱਚ ਕਰਵਾਏ ਗਏ ਰਾਸ਼ਟਰੀ ਮਹਿਲਾ ਉਦਯਮਿਤਾ ਸੰਮੇਲਨ ਸਥਿਰ ਮਾਡਲਾਂ ਰਾਹੀਂ ਮਹਿਲਾ ਉਦਯਮਾਂ ਨੂੰ ਅੱਗੇ ਵਧਾਉਣਾ ਵਿੱਚ ਮਮਤਾ ਨੇ ਆਪਣੇ ਪ੍ਰੇਰਣਾਦਾਇਕ ਉਦਯੋਗੀ ਸਫ਼ਰ ਨੂੰ ਸਾਂਝਾ ਕੀਤਾ ਅਤੇ ਸਮਾਗਮ ਦੀ ਮੁੱਖ ਆਕਰਸ਼ਣ ਭਾਗੀਦਾਰ ਰਹੀ।

ਐਕਸੈੱਸ ਡਿਵੈੱਲਪਮੈਂਟ ਦੇ ਸਹਿਯੋਗ ਨਾਲ ਹੋਏ ਇਸ ਸੰਮੇਲਨ ਦੀ ਮਹਿਮਾਨ ਨਿਵਾਜ਼ੀ ਰਾਸ਼ਟਰੀ ਗ੍ਰਾਮੀਣ ਜੀਵਿਕਾ ਮਿਸ਼ਨ ਦੀ ਚੀਫ ਸੈਕਟਰੀ ਸਵਾਤੀ ਸ਼ਰਮਾ ਨੇ ਕੀਤੀ। ਉਨ੍ਹਾਂ ਦੇਸ਼-ਪੱਧਰ ’ਤੇ ਔਰਤਾਂ ਨੂੰ ਆਰਥਿਕ ਦਮਦਾਰੀ ਦੇ ਰਾਹ ’ਤੇ ਅੱਗੇ ਵਧਾਉਣ ਲਈ ਸ਼ੁਰੂ ਕੀਤੀਆਂ ਨਵੀਆਂ ਸਰਕਾਰੀ ਪਹਿਲਾਂ ਅਤੇ ਬਦਲਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੈਸ਼ਨ ਦੌਰਾਨ ਜਦੋਂ ਪਿੰਡ ਪੱਕਾ ਕਲਾਂ ਦੀ ਮਮਤਾ ਅਰੋੜਾ ਮੰਚ ’ਤੇ ਪਹੁੰਚੀ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। Success Story

Read Also : ਸਾਵਧਾਨ! ਹਰ ਸਾਲ 75 ਹਜ਼ਾਰ ਔਰਤਾਂ ਦੀ ਜਾਨ ਲੈ ਰਿਹੈ ਇਹ ਗੰਭੀਰ ਰੋਗ

ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਤੱਕ ਘੱਟ ਆਮਦਨ ਅਤੇ ਦਿਨ-ਬ-ਦਿਨ ਦੀਆਂ ਚੁਣੌਤੀਆਂ ਨਾਲ ਜ਼ਿੰਦਗੀ ਬੀਤ ਰਹੀ ਸੀ ਪਰ ਐਚਐਮਈਐੱਲ ਵੱਲੋਂ ਸਮਰਥਿਤ ਸੈਲਫ ਹੈਲਪ ਗਰੁੱਪ ਪਹਿਲ, ਜੋ ਹੈਂਡ ਇਨ ਹੈਂਡ ਇੰਡੀਆ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ, ਨਾਲ ਜੁੜਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਦਿਸ਼ਾ ਆਈ। ਸਤਗੁਰੂ ਸੈਲਫ ਹੈਲਪ ਗਰੁੱਪ ਨਾਲ ਜੁੜਨ ਤੋਂ ਬਾਅਦ ਉਨ੍ਹਾਂ ਨੂੰ ਟਰੇਨਿੰਗ, ਮੈਨਟਰਸ਼ਿਪ, ਕੱਚੇ ਮਾਲ ਦੀ ਉਪਲਬਧਤਾ, ਬੈਂਕਿੰਗ ਅਤੇ ਵਿੱਤੀ ਸਿੱਖਿਆ ਅਤੇ ਮਾਰਕੀਟ ਤੱਕ ਪਹੁੰਚ ਜਿਹੇ ਮੌਕੇ ਪ੍ਰਾਪਤ ਹੋਏ, ਜਿਨ੍ਹਾਂ ਦੀ ਵਰਤੋਂ ਕਰਕੇ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਆਤਮਨਿਰਭਰ ਅਤੇ ਉਦਯੋਗਪਤੀ ਵਜੋਂ ਖੜ੍ਹਾ ਕੀਤਾ।

Success Story

ਅੱਜ ਉਹ ਸਫਲਤਾਪੂਰਵਕ ਨੋਟਬੁੱਕ ਨਿਰਮਾਣ ਯੂਨਿਟ ਚਲਾ ਰਹੀ ਹੈ ਅਤੇ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਸਮਾਜ ਵਿਚ ਆਤਮ ਵਿਸ਼ਵਾਸ ਅਤੇ ਮਾਣ ਵੀ ਹਾਸਲ ਕਰ ਰਹੀ ਹੈ। ਹੁਣ ਉਸਦੇ ਗਰੁੱਪ ਦੀਆਂ ਕਰੀਬ ਹੋਰ ਔਰਤਾਂ ਵੀ ਨੋਟਬੁੱਕ ਬਣਾਕੇ ਆਤਮਨਿਰਭਰਤਾ ਵੱਲ ਕਦਮ ਵਧਾ ਰਹੀਆਂ ਹਨ।

ਮਮਤਾ ਅਰੋੜਾ ਦੀ ਇਹ ਉਪਲਬਧੀ ਸਿਰਫ ਪਿੰਡ ਪੱਕਾ ਕਲਾਂ ਅਤੇ ਜ਼ਿਲ੍ਹਾ ਬਠਿੰਡਾ ਲਈ ਮਾਣ ਦੀ ਗੱਲ ਨਹੀਂ ਹੈ, ਬਲਕਿ ਇਹ ਇਸ ਗੱਲ ਦਾ ਸਬੂਤ ਹੈ ਕਿ ਐੱਚਐੱਮਈਐੱਲ ਦੀ ਮਹਿਲਾ ਸਸ਼ਕਤੀਕਰਨ ਪਹਿਲ ਪੇਂਡੂ ਔਰਤਾਂ ਦੇ ਜੀਵਨ ਵਿਚ ਅਸਲ ਬਦਲਾਅ ਲਿਆ ਰਹੀ ਹੈ ਅਤੇ ਉਨ੍ਹਾਂ ਨੂੰ ਆਜੀਵਿਕਾ, ਆਦਰ, ਉਦਯੋਗੀ ਮੌਕੇ ਅਤੇ ਅਗਾਊਂ ਸਮਰਥਾ ਪ੍ਰਦਾਨ ਕਰ ਰਹੀ ਹੈ

ਐੱਚਐੱਮਈਐੱਲ ਦੀ ਸਹਾਇਤਾ ਨੇ ਲਾਏ ਸੁਫਨਿਆਂ ਨੂੰ ਖੰਭ

ਇਸ ਮੌਕੇ ਮਮਤਾ ਅਰੋੜਾ ਨੇ ਕਿਹਾ ਸੈਲਫ ਹੈਲਪ ਗਰੁੱਪ ਨਾਲ ਜੁੜਨ ਤੋਂ ਪਹਿਲਾਂ ਹਰ ਦਿਨ ਚੁਣੌਤੀਆਂ ਨਾਲ ਭਰਿਆ ਹੁੰਦਾ ਸੀ। ਅੱਜ ਉਹ ਆਰਥਿਕ ਤੌਰ ’ਤੇ ਸੁਤੰਤਰ, ਆਤਮਵਿਸ਼ਵਾਸੀ ਹੈ ਅਤੇ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੀ ਹੈ। ਉਸ ਨੇ ਕਿਹਾ ਕਿ ਐੱਚਐੱਮਈਐੱਲ ਦੀ ਸਹਾਇਤਾ ਨੇ ਉਸਦੇ ਸੁਪਨਿਆਂ ਨੂੰ ਖੰਭ ਲਾਏ ਹਨ।

Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ
Success Story: ਪਰਾਲੀ ਵਾਧੂ ਚੀਜ਼ ਨਹੀਂ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਵਰਦਾਨ

Success Story: ਮੋਗਾ (ਸੱਚ ਕਹੂੰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜ਼ਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਬੁੱਟਰ ਦਾ ਕਿਸਾਨ ਰਿੰਪਾ ਸਿੰਘ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ 72 ਏਕੜ ਦੀ ਵਾਤਾਵਰਨ ਪੱਖੀ ਖੇਤੀਬਾੜੀ ਕਰ ਰਿਹਾ ਹੈ।

ਕਿਸਾਨ ਰਿੰਪਾ ਸਿੰਘ ਦਾ ਕਹਿਣਾ ਹੈ ਕਿ ਸੁਪਰ ਐੱਸਐੱਮਐੱਸ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਉਣ ਤੋਂ ਬਾਅਦ ਮਲਚਰ ਨਾਲ ਪਰਾਲੀ ਖੇਤ ਵਿੱਚ ਮਿਲਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਹ ਰੋਟਾਵੇਟਰ, ਫਿਰ ਪਲੋਅ ਤੇ ਫਿਰ ਰੋਟਾਵੇਟਰ ਨਾਲ ਖੇਤ ਦੀ ਵਹਾਈ ਕਰਦੇ ਹਨ। ਉਸਨੇ ਕਿਹਾ ਕਿ ਇਸ ਵਿਧੀ ਨਾਲ ਉਸਨੂੰ ਬਹੁਤ ਲਾਭ ਮਿਲਿਆ ਹੈ। ਖੇਤ ਵਿੱਚ ਗੰਡੋਏ ਬਹੁਤ ਬਣਨ ਲੱਗ ਪਏ ਹਨ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ, ਇਸ ਨਾਲ ਜ਼ਮੀਨ ਵਿੱਚ ਢੁਕਵਾਂ ਤਾਪਮਾਨ ਤੇ ਨਮੀ ਬਣੇ ਰਹਿੰਦੇ ਹਨ ਨਦੀਨਾਂ ਦੀ ਉਪਜ ਵੀ ਘੱਟ ਹੁੰਦੀ ਹੈ। Success Story

Read Also : ਪੰਜਾਬ ਵਿੱਚ ਸ਼ੁਰੂ ਨਹੀਂ ਹੋਇਆ ‘ਡਰੱਗ ਸੈਂਸਸ’, ਬਜਟ ਵਿੱਚ ਰੱਖੇ ਗਏ ਸਨ 150 ਕਰੋੜ ਰੁਪਏ

ਅਗਾਂਹਵਧੂ ਕਿਸਾਨ ਰਿੰਪਾ ਸਿੰਘ ਨੇ ਕਿਹਾ ਕਿ ਪਰਾਲੀ ਕੋਈ ਖੇਤ ਦੀ ਵਾਧੂ ਚੀਜ ਨਹੀਂ ਹੈ, ਸਗੋਂ ਇਹ ਖੇਤ ਲਈ ਖਾਦ ਦਾ ਕੰਮ ਕਰਕੇ ਇਸਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀ ਹੈ। ਸਰਕਾਰ ਦੇ ਨਵੇਂ ਆਏ ਆਧੁਨਿਕ ਖੇਤੀਬਾੜੀ ਉਪਕਰਨਾਂ ਨਾਲ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ, ਇਸ ਨਾਲ ਅਗਲੀ ਫਸਲ ਦੀ ਬਿਜਾਈ ਬਹੁਤ ਹੀ ਕਾਰਗਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਰਿੰਪਾ ਸਿੰਘ ਪਸ਼ੂ ਪਾਲਣ ਦਾ ਸਹਾਇਕ ਧੰਦਾ ਵੀ ਬਹੁਤ ਸੁਚੱਜੇ ਤਰੀਕੇ ਨਾਲ ਚਲਾ ਰਿਹਾ ਹੈ।

Success Story

ਕਿਸਾਨ ਰਿੰਪਾ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਰਾਲੀ ਨਾ ਜਲਾਉਣ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ਇਸ ਤੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਗੱਠਾਂ ਬਣਾਉਣ ਵਰਗੇ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ, ਜਿਹਨਾਂ ਨਾਲ ਪਰਾਲੀ ਕਮਾਈ ਦਾ ਸਾਧਨ ਬਣ ਰਹੀ ਹੈ। ਉਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਉਹ ਰਿੰਪਾ ਸਿੰਘ ਅਤੇ ਅਜਿਹੇ ਹਰ ਇੱਕ ਕਿਸਾਨ ਦੀ ਸ਼ਲਾਘਾ ਕਰਦੇ ਹਨ ਜਿਹੜੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਹਰ ਇੱਕ ਕਿਸਾਨ ਦੀ ਸਹਾਇਤਾ ਕਰ ਰਹੀ ਹੈ ਅਤੇ ਵਾਤਾਵਰਨ ਖੇਤੀਬਾੜੀ ਸੰਦ ਵੀ ਸਬਸਿਡੀ ਉਪਰ ਲੋੜੀਂਦੀ ਗਿਣਤੀ ਵਿੱਚ ਜ਼ਿਲ੍ਹੇ ਅੰਦਰ ਮੌਜ਼ੂਦ ਹਨ।

ਕੌਣ ਹੈ ਕਿਸਾਨ ਰਿੰਪਾ ਸਿੰਘ

ਅਗਾਂਹਵਧੂ ਤੇ ਵਾਤਾਵਰਣ ਪੱਖੀ ਸੋਚ ਦਾ ਮਾਲਕ ਕਿਸਾਨ ਰਿੰਪਾ ਸਿੰਘ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਦਾ ਵਸਨੀਕ ਹੈ। ਕਿਸਾਨ ਰਿੰਪਾ ਸਿੰਘ ਬਚਪਨ ਤੋਂ ਹੀ ਕਿਸਾਨੀ ਨਾਲ ਜੁੜਿਆ ਹੋਇਆ ਹੈ ਤੇ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦਾ ਸ਼ੌਂਕ ਰੱਖਦਾ ਹੈ।

ਤੁਰਿਆ ਭਾਵੇਂ ਨਹੀਂ ਜਾਂਦਾ, ਫਿਰ ਵੀ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ ਰਿਹੈ ਨਿਤਿਨ ਇੰਸਾਂ
success Story: ਪੈਰਾ ਓਲੰਪਿਕ ਸਬ ਜੂਨੀਅਰ ਕੈਟਾਗਰੀ ’ਚ ਜਿੱਤਿਆ ਸੋਨ ਤਗਮਾ

success Story: ਮੰਡੀ ਗੋਬਿੰਦਗੜ੍ਹ (ਅਨਿਲ ਲੁਟਾਵਾ)। ਹੌਂਸਲੇ ਜੇ ਅਟੱਲ ਹੋਣ ਤਾਂ ਕਿਸੇ ਚੀਜ਼ ਦੀ ਕਮੀ ਤੁਹਾਡੇ ਰਾਹ ’ਚ ਅੜਿੱਕਾ ਨਹੀਂ ਬਣ ਸਕਦੀ ਜ਼ਿੰਦਗੀ ਦੇ ਹਰ ਮੁਸ਼ਕਲ ਮੋੜ ’ਤੇ ਜਿੱਥੇ ਜ਼ਿਆਦਾਤਰ ਲੋਕ ਹਾਰ ਮੰਨ ਲੈਂਦੇ ਹਨ, ਉੱਥੇ ਕੁਝ ਹਿੰਮਤੀ ਲੋਕ ਆਪਣੀ ਜ਼ਿੱਦ ਨਾਲ ਇਤਿਹਾਸ ਲਿਖ ਜਾਂਦੇ ਹਨ।

ਅਜਿਹੇ ਹੀ ਹੌਂਸਲੇ ਤੇ ਹਿੰਮਤ ਦੀ ਮਿਸਾਲ ਬਣਿਆ ਹੈ ਨਿਤਿਨ ਇੰਸਾਂ, ਜਿਸ ਨੇ ਚੱਲਣ-ਫਿਰਣ ਤੋਂ ਅਸਮਰੱਥ ਹੋਣ ਦੇ ਬਾਵਜੂਦ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਨਾ ਸਿਰਫ਼ ਆਪਣੇ ਲਈ ਸਨਮਾਨ ਹਾਸਲ ਕੀਤਾ, ਸਗੋਂ ਹੋਰਾਂ ਲਈ ਵੀ ਇੱਕ ਜਿਉਂਦਾ ਜਾਗਦਾ ਪ੍ਰੇਰਨਾ-ਸਰੋਤ ਬਣ ਗਿਆ ਹੈ ਨਿਤਿਨ ਇੰਸਾਂ ਬਚਪਨ ਤੋਂ ਹੀ ਅਸਮਰੱਥਤਾ ਨਾਲ ਜੂਝ ਰਿਹਾ ਸੀ ਪਰ ਹੌਂਸਲੇ ਅਤੇ ਜਜ਼ਬੇ ਦੀ ਬਦੌਲਤ ਉਸ ਨੇ ਆਪਣੀ ਜ਼ਿੰਦਗੀ ਨੂੰ ਭਾਰ ਨਹੀਂ ਬਣਨ ਦਿੱਤਾ ਤੇ ਹਰ ਰੋਜ਼ ਦੀ ਸਖ਼ਤ ਮਿਹਨਤ, ਦ੍ਰਿੜ੍ਹ ਵਿਸ਼ਵਾਸ ਤੇ ਦ੍ਰਿੜ੍ਹ ਇਰਾਦਿਆਂ ਨਾਲ ਉਸ ਨੇ ਉਹ ਕਰ ਦਿਖਾਇਆ ਜੋ ਸਿਹਤਮੰਦ ਲੋਕਾਂ ਲਈ ਵੀ ਸੌਖਾ ਨਹੀਂ। Success Story

ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਸੱਚੇ ਨਿਮਰ ਸੇਵਾਦਾਰ ਦੌਲਤ ਰਾਮ ਰਾਜੂ ਇੰਸਾਂ ਦੇ ਬੇਟੇ ਨਿਤਿਨ ਇੰਸਾਂ, ਜੋ ਕਿ ਚੱਲਣ ਫਿਰਨ ਤੋਂ ਅਸਮਰਥ ਹੈ, ਨੇ ਪਾਵਰ ਲਿਫਟਿੰਗ ਨੂੰ ਅਪਣਾਇਆ ਤੇ ਉਸ ਵਿੱਚ ਆਪਣੀ ਜੀਅ ਜਾਨ ਲਾ ਦਿੱਤੀ। ਨਿਤਿਨ ਇੰਸਾਂ ਨੇ ਮਹਿਜ਼ 15 ਸਾਲ ਦੀ ਉਮਰ ਤੱਕ ਪਹੁੰਚਦਿਆਂ ਹੀ ਮੈਡਲਾਂ ਦਾ ਢੇਰ ਲਾ ਦਿੱਤਾ। ਨਿਤਿਨ ਨੇ ਪੈਰਾ ਓਲੰਪਿਕ ਸਬ ਜੂਨੀਅਰ ਕੈਟਾਗਰੀ ’ਚ ਖੇਡਦਿਆਂ 102 ਕਿਲੋ ਵਜ਼ਨ ਚੁੱਕ ਕੇ ਇੱਕ ਸੋਨ ਤਗਮਾ ਜਿੱਤਿਆ ਅਤੇ ਸਟੇਟ ਪੱਧਰ ’ਤੇ ਖੇਡਦਿਆਂ 2 ਸੋਨ ਤਗਮਾ ਹਾਸਲ ਕੀਤੇ।

Success Story

ਖੇਡਾਂ ਵਤਨ ਪੰਜਾਬ ’ਚ ਇੱਕ ਚਾਂਦੀ ਤਗਮਾ ਅਤੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਤਿੰਨ ਸੋਨ ਤਗਮ ਹਾਸਲ ਕੀਤੇ। ਜ਼ਿਕਰਯੋਗ ਹੈ ਕਿ ਜੋਨ ਪੱਧਰੀ ਮੁਕਾਬਲਿਆਂ ’ਚ ਨਿਤਿਨ ਇੰਸਾਂ ਨੇ ਓਪਨ ਕੈਟਾਗਰੀ ’ਚ ਭਾਗ ਲਿਆ ਤੇ ਆਪਣੀ ਉਮਰ ਤੋਂ 20-30 ਸਾਲ ਵੱਡੇ ਖਿਡਾਰੀਆਂ ਨਾਲ ਮੁਕਾਬਲਾ ਕੀਤਾ ਤੇ ਇਨ੍ਹਾਂ ਮੁਕਾਬਲਿਆਂ ’ਚ ਇੱਕ ਮਜ਼ਬੂਤ ਖਿਡਾਰੀ ਵਜੋਂ ਉਭਰਿਆ ਤੇ ਕਈ ਤਗਮੇ ਜਿੱਤੇ।

ਇਸ ਸਬੰਧੀ ਗੱਲਬਾਤ ਕਰਦਿਆਂ ਨਿਤਿਨ ਇੰਸਾਂ ਨੇ ਦੱਸਿਆ ਕਿ ਉਹ ਜਨਮ ਤੋਂ ਆਪਣੇ ਪੈਰਾਂ ਦੀ ਸਮੱਸਿਆ ਤੋਂ ਪੀੜਤ ਹੈ ਪਰ ਉਸ ਨੇ ਇਸ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਸਰੀਰ ਤੇ ਬਾਹਾਂ ਦੇ ਜ਼ੋਰ ਨੂੰ ਆਪਣੀ ਤਾਕਤ ਬਣਾ ਵੱਖ-ਵੱਖ ਮੁਕਾਬਲੇ ਜਿੱਤਣ ਦਾ ਸਫ਼ਰ ਜਾਰੀ ਰੱਖਿਆ। ਉਸ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਅਸਲ ਤਾਕਤ ਬਣਾਉਣ ਦਾ ਹੌਂਸਲਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੇਂ-ਸਮੇਂ ’ਤੇ ਦਿੱਤੀਆਂ ਜਾਂਦੀਆਂ ਸਿੱਖਿਆਵਾਂ ਤੇ ਪ੍ਰੇਰਨਾਵਾਂ ਨੂੰ ਦੱਸਿਆ।

ਇਸ ਮੌਕੇ ਨਿਤਿਨ ਇੰਸਾਂ ਨੇ ਕਿਹਾ ਕਿ ਜਿੱਥੇ ਇਸ ਖੇਡ ਲਈ ਬਾਕੀ ਦੇ ਖਿਡਾਰੀ ਜ਼ਿਆਦਾਤਰ ਆਪਣੀ ਖੁਰਾਕ ’ਚ ਨਾਨ ਵੈੱਜ ਤੇ ਬਾਜ਼ਾਰੀ ਪ੍ਰੋਟੀਨ ਨੂੰ ਪਹਿਲ ਦਿੰਦੇ ਹਨ, ਉੱਥੇ ਉਸ ਵੱਲੋਂ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਘਰੇਲੂ ਤੇ ਸ਼ਾਕਾਹਾਰੀ ਭੋਜਨ ਤੇ ਫਲ ਜੂਸ ਲੈ ਕੇ ਹੀ ਇਹ ਮੁਕਾਮ ਹਾਸਲ ਕੀਤਾ ਉਸ ਨੇ ਕਿਹਾ ਕਿ ਉਸ ਦੇ ਕੋਚ ਵੱਲੋਂ ਦਿੱਤੀ ਜਾ ਰਹੀ ਕੋਚਿੰਗ ਤੇ ਲਗਾਤਾਰ ਮਿਹਨਤ ਦਾ ਹੀ ਇਹ ਫਲ ਉਸ ਦੀ ਝੋਲੀ ਪਿਆ ਹੈ। ਉਸਨੇ ਦੱਸਿਆ ਕਿ ਉਸਨੇ 220 ਕਿਲੋ ਵਜਨ 25 ਸੈਕਿੰਡ ਤੱਕ ਹੋਲਡ ਕਰਕੇ ਰੱਖਿਆ ਹੈ।

ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਸਦਕਾ ਸੰਭਵ

ਨਿਤਿਨ ਇੰਸਾਂ ਦੇ ਪਿਤਾ ਤੇ ਸੱਚੇ ਨਿਮਰ ਸੇਵਾਦਾਰ ਦੌਲਤ ਰਾਮ ਰਾਜੂ ਇੰਸਾਂ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਸਦਕਾ ਹੀ ਸੰਭਵ ਹੋਇਆ ਹੈ ਕਿਉਂਕਿ ਕਿ ਡਾਕਟਰਾਂ ਨੇ ਤਾਂ ਇਸ ਦੀ ਮਾਤਾ ਦੀ ਸਕੈਨ ਕਰਨ ਤੋਂ ਬਾਅਦ ਹੀ ਦੱਸ ਦਿੱਤਾ ਸੀ ਕਿ ਇਹ ਬੱਚਾ ਚੱਲ ਫਿਰ ਨਹੀਂ ਸਕਦਾ ਤੇ ਤੁਸੀਂ ਇਸ ਦਾ ਆਬਰਸਨ ਕਰਵਾ ਲਵੋ ਤਾਂ ਠੀਕ ਰਹੇਗਾ ਪਰ ਉਹ ਤੇ ਉਸ ਦਾ ਪਰਿਵਾਰ ਸ਼ੁਰੂ ਤੋਂ ਹੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੋਣ ਕਾਰਨ ਅਤੇ ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਅਮਲ ਕਰਦਿਆਂ ਅਬਾਰਸ਼ਨ ਨਾ ਕਰਵਾਉਣ ਦਾ ਫ਼ੈਸਲਾ ਲਿਆ ਉਨ੍ਹਾਂ ਵੱਲੋਂ ਨਿਤਿਨ ਨੂੰ ਹਰ ਤਰ੍ਹਾਂ ਸਪੋਟ ਕੀਤੀ ਗਈ ਤੇ ਉਸ ਦਾ ਮਨੋਬਲ ਕਦੇ ਵੀ ਡਿੱਗਣ ਨਹੀਂ ਦਿੱਤਾ

Success Story : ਸਰਸਾ ਦੇ ਛੋਟੇ ਜਿਹੇ ਪਿੰਡ ਦੇ ਕਿਸਾਨ ਨੇ ਕਰ ਦਿੱਤੀ ਕਮਾਲ, ਇਸ ਖੇਤੀ ਨਾਲ ਬਦਲੀ ਆਪਣੀ ਤਕਦੀਰ, ਲੱਖਾਂ ਦੀ ਕਮਾਈ
ਚੌਪਟਾ/ਸਰਸਾ (ਭਗਤ ਸਿੰਘ/ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਹੱਦ ਨਾਲ ਲੱਗਦੇ ਇਲਾਕੇ ਦੇ ਕਿਸਾਨ ਪਰੰਪਰਾਗਤ ਖੇਤੀ ਦੇ ਨਾਲ ਨਾਲ ਅੁਧੁਨਿਕ ਤਰੀਕੇ ਨਾਲ ਬਾਗਵਾਨੀ, ਪਸ਼ੂ ਪਾਲਣ, ਸਬਜ਼ੀਆਂ ਆਦਿ ਲਾ ਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਰਿਹਾ ਹੈ। ਇਹ ਖੇਤਰ ਸੂਬੇ ਦੇ ਆਖਰੀ ਸਿਰੇ ’ਤੇ ਹੋਣ ਕਾਰਨ ਹਮੇਸ਼ਾ ਹੀ ਨਹਿਰੀ ਪਾਣੀ ਦੀ ਕਮੀ ਨਾਲ ਜੂਝਦਾ ਰਹਿੰਦਾ ਹੈ, ਖੇਤਰ ਦੇ ਕਿਸਾਨ ਆਮਦਨੀ ਵਧਾਉਣ ਲਈ ਖੇਤੀ ਦੇ ਨਾਲ ਨਾਲ ਹੋਰ ਕਿੱਤਿਆਂ ’ਚ ਨਵੇਂ ਨਵੇਂ ਤਰੀਕਿਆਂ ਦੀ ਖੋਜ ਕਰਨ ’ਚ ਲੱਗੇ ਰਹਿੰਦੇ ਹਨ। ਇਸੇ ਕੜੀ ’ਚ ਖੇਤ ਦੇ ਆਖ਼ਰੀ ਇੱਸੇ ਵਿੱਚ ਪੈਣ ਵਾਲੇ ਪਿੰਡ ਜੌੜਕੀਆਂ ਦੇ ਕਿਸਾਨ ਸ਼ਿਵ ਮੂਰਤੀ ਹੂੱਡਾ ਨੇ ਸਾਢੇ ਛੇ ਏਕੜ ਜ਼ਮੀਨ ’ਚ ਕਿੰਨੂ ਤੇ ਮਾਲਟਾ ਦਾ ਬਾਗ ਲਾ ਕੇ ਰਸਮੀ ਖੇਤੀ ਦੇ ਨਾਲ ਆਮਦਨੀ ਵਧਾਈ ਹੈ। ਖਾਸ ਗੱਲ ਇਹ ਹੈ ਕਿ ਬਾਗ ਦੇ ਨਾਲ ਨਾਲ ਕਿਸਾਨ ਸਾਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਵੀ ਆਪਣੇ ਖੇਤ ਵਿੱਚ ਬੀਜਦਾ ਹੈ। ਕਦੇ ਵੀ ਬਜ਼ਾਰ ਤੋਂ ਨਹੀਂ ਲਿਆਉਂਦਾ। (Success Story)

Also Read : ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ

ਪਿੰਡ ਜੌੜਕੀਆ ਦੇ ਕਿਸਾਨ ਸ਼ਿਵ ਮੂਰਤੀ ਹੁੱਡਾ ਨੇ ਦੱਸਿਆ ਕਿ ਰਸਮੀ ਖੇਤੀ ’ਚ ਲਗਾਤਾਰ ਪੈ ਰਹੇ ਘਾਟੇ  ਤੋਂ ਉੱਭਰਨ ਲਈ ਉਨ੍ਹਾਂ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦਾ ਮਨ ਬਣਾਇਆ। ਇਸੇ ਤਰ੍ਹਾਂ ਉਨ੍ਹਾਂ 4 ਸਾਲ ਪਹਿਲਾਂ ਸਾਢੇ ਛੇ ਏਕੜ ਜ਼ਮੀਨ ’ਚ ਕਿੰਨੂੰ ਤੇ ਮਾਲਟਾ ਕਿਸਮ ਦਾ ਬਾਗ ਲਾ ਕੇ ਵਾਧੂ ਕਮਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਪੌਦਿਆਂ ਦੀਆਂ ਲਾਈਨਾਂ ਵਿੱਚ ਕਣਕ, ਛੋਲੇ ਆਦਿ ਫਸਲਾਂ ਬੀਜ ਕੇ ਦੂਹਰੀ ਫ਼ਸਲ ਦਾ ਲਾਭ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਲਟਾ ਕਿਸਮ ਦਾ ਸੰਤਰਾ ਆਕਾਰ ’ਚ ਵੱਡਾ, ਘੱਟ ਬੀਜ਼ ਵਾਲਾ, ਲਾਲ ਤੇ ਮਿੱਠਾ ਹੁੰਦਾ ਹੈ ਅਤੇ ਰੇਤੀਲੇ ਤੇ ਘੱਟ ਪਾਣੀ ਵਾਲੀ ਜ਼ਮੀਨ ’ਚ ਕਾਮਯਾਬ ਹੋਣ ਕਾਰਨ ਉਨ੍ਹਾਂ ਨੂੰ ਇਸੇ ਵਰਾਇਟੀ ਨੂੰ ਚੁਣਿਆ। ਉਨ੍ਹਾਂ ਦੱਸਿਆ ਕਿ ਇਸ ਵਾਰ ਉਸ ਨੇ 5 ਲੱਖ ਰੁਪਏ ਦੇ ਕਿੰਨੂ ਤੇ ਮਾਲਟੇ ਵੇਚ ਦਿੱਤੇ। ਇਸ ਦੌਰਾਨ ਕਣਕ, ਛੋਲੇ, ਤਰਬੂਜ, ਗਵਾਰਾ ਆਦਿ ਫਸਲਾਂ ਤੋਂ ਵੀ ਚੰਗੀ ਕਮਾਈ ਹੋ ਰਹੀ ਹੈ।

ਸਰਕਾਰ ਦੀ ਸਹਾਇਤਾ ਨਾਲ ਖੇਤ ’ਚ ਬਣਾਈ ਪਾਣੀ ਵਾਲੀ ਡਿੱਗੀ, ਡਰਿੱਪ ਸਿਸਟਮ ਨਾਲ ਕਰਦਾ ਹੈ ਸਿੰਚਾਈ

ਕਿਸਾਨ ਸ਼ਿਵ ਮੂਰਤੀ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਦੀ ਸਹਾਇਤਾ ਨਾਲ ਖੇਤ ’ਚ ਪਾਣੀ ਦੀ ਡਿੱਗੀ ਬਣਾ ਲਈ ਹ ਜਿਸ ’ਚ ਪਾਣੀ ਇਕਠਾ ਕਰ ਲਿਆ ਜਾਂਦਾ ਹੈ। ਜਦੋਂ ਲੋੜ ਹੁੰਦੀ ਹੈ ਉਸ ਪਾਣੀ ਨਾਲ ਡਰਿੱਪ ਸਿਸਟਮ ਨਾਲ ਸਿੰਚਾਈ ਕਰ ਕੇ ਪੌਦਿਆਂ ਨੂੰ ਖਾਦ ਤੇ ਪਾਣੀ ਸਿੰਧਾ ਜੜ੍ਹਾਂ ’ਚ ਦਿੱਤਾ ਜਾਂਦਾ ਹੈ ਜਿਸ ਨਾਲ ਇੱਕ ਤਾਂ ਪਾਣੀ ਦੀ ਬੱਚਤ ਹੰੁਦੀ ਹੈ ਤੇ ਪੌਦਿਆਂ ਦੀ ਲੋੜ ਦੇ ਹਿਸਾਬ ਨਾਲ ਪਾਣੀ ਤੇ ਖਾਦ ਆਦਿ ਮਿਲ ਜਾਂਦੀ ਹੈ। ਇਹ ਸਭ ਸਰਕਾਰ ਦੇ ਸਹਿਯੋਗ ਦੇ ਨਾਲ ਮਿਲਿਆ ਹੈ। (Success Story)

ਇਲਾਕੇ ’ਚ ਮੰਡੀ ਤੇ ਵੈਕਸੀਨ ਪਲਾਂਟ ਲਾਏ ਜਾਣ | Success Story

ਸ਼ਿਵ ਮੂਰਤੀ ਨੇ ਦੱਸਿਆ ਕਿ ਉਸ ਦੇ ਪਿੰਡ ਤੋਂ ਫਲਾਂ ਦੀ ਮੰਡੀ ਦੂਰ ਪੈਂਦੀ ਹੈ। ਜਿਸ ਨਾਲ ਫਲਾਂ ਨੂੰ ਉੱਥੇ ਲੈ ਕੇ ਜਾਣਾ ਤੇ ਵੇਚਣਾ ਬਹੁਤ ਖਰਚੀਲਾ ਹੈ। ਇਸ ਲਈ ਢੋਆ-ਢੋਆਈ ਦਾ ਖ਼ਰਚਾ ਬਹੁਤ ਹੀ ਜ਼ਿਆਦਾ ਪੈਂਦਾ ਹੈ। ਇਸ ਕਰਕੇ ਬੱਚਤ ਘੱਟ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫਲਾਂ ਤੇ ਸਬਜ਼ੀਆਂ ਦੀ ਮੰਡੀ ਨੇੜੇ ਵਿਕਸਿਤ ਹੋ ਜਾਵੇ ਤਾਂ ਆਵਾਜਾਈ ਖਰਚ ਘੱਟ ਹੋਣ ਨਾਲ ਬੱਚਤ ਜ਼ਿਆਦਾ ਹੋ ਜਾਵੇਗੀ।