IND Vs AUS T20 Series - Sach Kahoon Punjabi

ਪੰਜਵਾਂ ਅਤੇ ਆਖਿਰੀ ਟੀ-20 ਮੈਚ ਅੱਜ, ਵਾਸ਼ਿੰਗਟਨ ਨੂੰ ਮਿਲ ਸਕਦੈ ਮੌਕਾ
ਬੈਂਗਲੁਰੂ (ਏਜੰਸੀ)। ਲੜੀ ’ਚ ਪਹਿਲਾਂ ਹੀ ਅਜੇਤੂ ਵਾਧਾ ਹਾਸਲ ਕਰ ਚੁੱਕੀ ਭਾਰਤੀ ਟੀਮ ਅਸਟਰੇਲੀਆ ਖਿਲਾਫ ਅੱਜ ਐਤਵਾਰ ਨੂੰ ਇੱਥੇ ਹੋਣ ਵਾਲੇ ਪੰਜਵੇਂ ਅਤੇ ਅਖੀਰਲੇ ਟੀ20 ਕੌਮਾਂਤਰੀ ਕ੍ਰਿਕੇਟ ਮੈਚ ’ਚ ਦੱਖਣੀ ਅਫਰੀਕਾ ਦੇ ਦੌਰੇ ਨੂੰ ਧਿਆਨ ’ਚ ਰੱਖ ਕੇ ਸ਼੍ਰੇਅੱਸ ਅੱਈਅਰ ਅਤੇ ਦੀਪਕ ਚਾਹਰ ਦੇ ਪ੍ਰਦਰਸ਼ਨ ’ਤੇ ਖਾਸ ਗੌਰ ਕਰੇਗੀ ਭਾਰਤ ਨੂੰ ਦੱਖਣੀ ਅਫਰੀਕਾ ਖਿਲਾਫ 10 ਦਸੰਬਰ ਤੋਂ ਟੀ20 ਲੜੀ ਖੇਡਣੀ ਹੈ, ਜਿਸ ’ਚ ਅੱਈਅਰ ਅਤੇ ਚਾਹਰ ਦੀ ਭੂਮਿਕਾ ਅਹਿਮ ਹੋਵੇਗੀ। ਅੱਈਅਰ ਨੇ ਇੱਕਰੋਜ਼ਾ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਅਸਟਰੇਲੀਆ ਖਿਲਾਫ ਰਾਏਪੁਰ ’ਚ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪਿਛਲੇ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ’ਚ ਆਪਣਾ ਪਹਿਲਾਂ ਟੀ20 ਕੌਮਾਂਤਰੀ ਮੈਚ ਖੇਡਿਆ। (IND Vs AUS T20 Series)

ਇਹ ਵੀ ਪੜ੍ਹੋ : Rajasthan Election Result : ਅਸ਼ੋਕ ਗਹਿਲੋਤ ਦੀ ਇਹ ਵੀਡੀਓ ਹੋ ਰਹੀ ਐ ਖੂਬ ਵਾਇਰਲ! ਰਾਜਸਥਾਨ ’ਚ ਭਾਜਪਾ ਦੀ ਬੱਲੇ! ਬੱ…

ਇਸ ਮੈਚ ’ਚ ਉਨ੍ਹਾਂ ਨੇ ਸੱਤ ਗੇਂਦਾਂ ਦਾ ਸਾਹਮਣਾ ਕਰਕੇ ਅੱਠ ਦੌੜਾਂ ਬਣਾਈਆਂ, ਜਿਨ੍ਹਾਂ ’ਚ ਕੋਈ ਬਾਊਂਡਰੀ ਸ਼ਾਮਲ ਨਹੀਂ ਹੈ ਇਸ ਲਈ ਦੱਖਣੀ ਅਫਰੀਕਾ ਜਾਣ ਤੋਂ ਪਹਿਲਾਂ ਅੱਈਅਰ ਚਿੰਨਾਸਵਾਮੀ ਸਟੇਡੀਅਮ ’ਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇੱਕਰੋਜ਼ਾ ਵਿਸ਼ਵ ਕੱਪ ’ਚ ਇਸ ਮੈਦਾਨ ’ਤੇ ਨੀਦਰਲੈਂਡ ਖਿਲਾਫ ਸੈਂਕੜਾ ਲਾਇਆ ਸੀ ਅੱਈਅਰ ਦੀ ਤਰ੍ਹਾਂ ਚਾਹਰ ਨੇ ਵੀ ਸੱਟ ਲੱਗਣ ਕਾਰਨ ਲੰਬੇ ਸਮੇਂ ਤੱਕ ਬਾਹਰ ਰਹਿਣ ਤੋਂ ਬਾਅਦ ਵਾਪਸੀ ਕੀਤੀ ਹੈ। ਰਾਏਪੁਰ ’ਚ ਖੇਡਿਆ ਗਿਆ ਮੈਚ ਉਨ੍ਹਾਂ ਦਾ ਟੀ20 ਪ੍ਰਾਰੂਪ ’ਚ ਭਾਰਤ ਵੱਲ ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲਾ ਮੈਚ ਸੀ। (IND Vs AUS T20 Series)

ਇਸ 31 ਸਾਲ ਦੇ ਤੇਜ਼ ਗੇਂਦਬਾਜ਼ ਨੇ ਟਿਮ ਡੇਵਿਡ ਅਤੇ ਮੈਥਯੂ ਸ਼ਾਰਟ ਦੀ ਵਿਕਟ ਹਾਸਲ ਕਰ ਕੇ ਪ੍ਰਭਾਵ ਪਾਇਆ, ਪਰ ਉਨ੍ਹਾਂ ਨੇ ਆਪਣੇ ਚਾਰ ਓਵਰਾਂ ਦੇ ਕੋਟੇ ’ਚ 44 ਦੌੜਾਂ ਦਿੱਤੀਆਂ। ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਉਨ੍ਹਾਂ ਦੇ ਅਨੁਕੂਲ ਨਹੀਂ ਹੋ ਸਕਦੀ ਹੈ ਪਰ ਆਪਣੀ ਵਿਵਧਤਾ ਪੂਰਨ ਗੇਂਦਬਾਜ਼ੀ ਕਾਰਨ ਚਾਹਰ ਸਫਲਤਾ ਹਾਸਲ ਕਰ ਸਕਦੇ ਹਨ ਦੱਖਣੀ ਅਫਰੀਕਾ ਦੇ ਦੌਰ ਤੋਂ ਪਹਿਲਾਂ ਟੀਮ ਪ੍ਰਬੰਧਨ ਆਫ ਸਪਿੱਨਰ ਵਾਸ਼ਿੰਗਟਨ ਸੁੰਦਰ ਨੂੰ ਵੀ ਇਸ ਮੈਚ ’ਚ ਮੌਕਾ ਦੇ ਸਕਦਾ ਹੈ। ਵਾਸਿੰਗਟਨ ਵੀ ਪਿਛਲੇ ਕੁਝ ਸਮੇਂ ਤੋਂ ਸੱਟਾਂ ਤੋਂ ਪ੍ਰੇਸ਼ਾਨ ਰਹੇ ਹਨ। ਉਨ੍ਹਾਂ ਨੂੰ ਖੱਬੇ ਹੱਥ ਦੇ ਸਪਿੱਨਰ ਅਕਸ਼ਰ ਪਟੇਲ ਦੀ ਥਾਂ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ਲਈ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। (IND Vs AUS T20 Series)

ਇਹ ਵੀ ਪੜ੍ਹੋ : Hisar ’ਚ ਭਿਆਨਕ ਸੜਕ ਹਾਦਸਾ, ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

ਭਾਰਤ ਵੱਲੋਂ ਬੱਲੇਬਾਜ਼ੀ ’ਚ ਕਪਤਾਨ ਸੂਰਿਆ ਕੁਮਾਰ ਯਾਦਵ, ਰਿਤੁਰਾਜ ਗਾਇਕਵਾੜ, ਰਿੰਕੂ ਸਿੰਘ, ਯਸ਼ਸਵੀ ਜਾਇਸਵਾਲ ਅਤੇ ਈਸ਼ਾਨ ਕਿਸ਼ਨ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲੇ ਮੈਚ ’ਚ ਕਿਸ਼ਨ ਦੀ ਥਾਂ ਖੇਡਣ ਵਾਲੇ ਜਿਤੇਸ਼ ਵਰਮਾ ਨੇ ਵੀ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ। ਗੇਂਦਬਾਜ਼ੀ ’ਚ ਰਵੀ ਬਿਸ਼ਨੋਈ ਨੇ ਹੁਣ ਤੱਕ ਸੱਤ ਵਿਕਟਾਂ ਹਾਸਲ ਕਰਕੇ ਵਧੀਆ ਪ੍ਰਦਰਸ਼ਨ ਕੀਤਾ ਹੈ ਦੂਜੇ ਪਾਸੇ ਅਸਟਰੇਲੀਆ ਦੀ ਟੀਮ ਨੇ ਹੁਣ ਤੱਕ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ। ਉਸਦੀ ਟੀਮ ਜਿੱਤ ਨਾਲ ਲੜੀ ਦਾ ਅੰਤ ਕਰਕੇ ਵਾਪਸ ਆਪਣੇ ਦੇਸ਼ ਜਾਣਾ ਚਾਹੇਗੀ। (IND Vs AUS T20 Series)

ਅੰਕੜੇ ਭਾਰਤ ਦੇ ਪੱਖ ’ਚ, ਬੰਗਲੁਰੂ ’ਚ ਅਸਟਰੇਲੀਆ ਹਾਵੀ

ਭਾਰਤੀ ਟੀਮ ਰਿਕਾਰਡ ਰਿਕਾਰਡ ’ਚ ਅਸਟਰੇਲੀਆ ਤੋਂ ਅੱਗੇ ਹੈ। ਦੋਵਾਂ ਵਿਚਕਾਰ ਹੁਣ ਤੱਕ 30 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚੋਂ ਭਾਰਤੀ ਟੀਮ ਨੇ 18 ’ਚ ਜਿੱਤ ਦਰਜ ਕੀਤੀ ਹੈ, ਜਦੋਂ ਕਿ 11 ਮੈਚਾਂ ਦੇ ਨਤੀਜੇ ਕੰਗਾਰੂਆਂ ਦੇ ਹੱਕ ’ਚ ਰਹੇ ਹਨ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। ਬੰਗਲੁਰੂ ਦੇ ਇਸ ਮੈਦਾਨ ’ਤੇ ਆਸਟਰੇਲੀਅਨ ਟੀਮ ਭਾਰਤ ’ਤੇ ਹਾਵੀ ਰਹੀ ਹੈ। ਟੀਮ ਨੇ ਇੱਥੇ ਆਪਣੇ ਦੋਵੇਂ ਟੀ-20 ਮੈਚ ਜਿੱਤੇ ਹਨ। ਜਦਕਿ ਭਾਰਤੀ ਟੀਮ ਇਸ ਮੈਦਾਨ ’ਤੇ 6 ’ਚੋਂ 3 ਟੀ-20 ਮੈਚ ਹਾਰ ਚੁੱਕੀ ਹੈ। ਭਾਰਤ ਦਾ ਇਹ ਇਕਲੌਤਾ ਘਰੇਲੂ ਮੈਦਾਨ ਹੈ, ਜਿੱਥੇ ਭਾਰਤੀ ਟੀਮ ਨੇ 3 ਟੀ-20 ਮੈਚ ਹਾਰੇ ਹਨ ਅਤੇ 2 ਜਿੱਤੇ ਹਨ। (IND Vs AUS T20 Series)

T-20 Series : ਟੀਮ ਇੰਡੀਆ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ
ਪਲੇਇੰਗ ਇਲੈਵਨ ’ਚ 2 ਬਦਲਾਅ ਹੋਣ ਦੀ ਉਮੀਦ | IND Vs AUS T20 Series

ਰਾਏਪੁਰ (ਏਜੰਸੀ)। ਭਾਰਤੀ ਟੀਮ ਅਸਟਰੇਲੀਆ ਖਿਲਾਫ਼ ਸ਼ੁੱਕਰਵਾਰ ਨੂੰ ਇੱਥੇ ਚੌਥੇ ਟੀ20 ਕੌਮਾਂਤਰੀ ਕ੍ਰਿਕੇਟ ਮੈਚ ’ਚ ਉੱਤਰੇਗੀ ਤਾਂ ਗਲੇਨ ਮੈਕਸਵੈੱਲ ਦੀ ਗੈਰ-ਮੌਜ਼ੂਦਗੀ ਦਾ ਫਾਇਦਾ ਚੁੱਕਦਿਆਂ ਨੌਜਵਾਨ ਗੇਂਦਬਾਜ਼ ਡੈੱਥ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ’ਚ ਭਾਰਤ ਦੇ ਦੂਜੇ ਦਰਜ਼ੇ ਦੇ ਗੇਂਦਬਾਜ਼ ਆਖਰੀ ਦੋ ਓਵਰਾਂ ’ਚ 43 ਦੌੜਾਂ ਬਣਾਉਣ ਤੋਂ ਵੀ ਅਸਟਰੇਲੀਆ ਨੂੰ ਰੋਕ ਨਹੀਂ ਸਕੇ। ਅਸਟਰੇਲੀਆ ਨੇ 223 ਦੌੜਾਂ ਦਾ ਵੱਡਾ ਟੀਚਾ ਹਾਸਲ ਕਰਕੇ ਮੈਚ ਜਿੱਤਿਆ ਪ੍ਰਸਿੱਧ ਕ੍ਰਿਸ਼ਨਾ ਨੇ ਚਾਰ ਓਵਰਾਂ ’ਚ 68 ਦੌੜਾਂ ਤੇ ਆਖਰੀ ਓਵਰ ’ਚ 21 ਦੌੜਾਂ ਦੇ ਦਿੱਤੀਆਂ ਦੀਪਕ ਚਾਹਰ ਦੀ ਟੀਮ ’ਚ ਵਾਪਸੀ ਹੋਈ ਹੈ ਤੇ ਉਹ ਨਵੀਂ ਗੇਂਦ ਨਾਲ ਉਪਯੋਗੀ ਸਾਬਤ ਹੋ ਸਕਦੇ ਹਨ। (IND Vs AUS T20 Series)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਮੱਚੀ ਹਾਹਾਕਾਰ

ਇੱਕ ਮੈਚ ਦੇ ਬ੍ਰੇਕ ਤੋਂ ਬਾਅਦ ਡੈੱਥ ਓਵਰਾਂ ਦੇ ਮਾਹਿਰ ਮੁਕੇਸ਼ ਕੁਮਾਰ ਵੀ ਟੀਮ ’ਚ ਪਰਤੇ ਹਨ ਪ੍ਰਸਿੱਧ ਤੇ ਆਵੇਸ਼ ਖਾਨ ਕੋਲ ਵਿਭਿੰਨਤਾ ਤੇ ਨਵੇਂਪਣ ਦੀ ਕਮੀ ਦਿਸੀ ਦੋਵਾਂ ਨੇ 130 ਜਾਂ 140 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਪਰ ਗੇਂਦ ਦੀ ਲੈਂਥ ’ਚ ਵਿਭਿੰਨਤਾ ਨਹੀਂ ਲਿਆ ਸਕੇ। ਜਿਸ ਨਾਲ ਬੱਲੇਬਾਜ਼ ਲਈ ਉਸ ਨੂੰ ਭਾਂਪਣਾ ਸੌਖਾ ਹੋ ਗਿਆ ਇਸ ਤੋਂ ਇਲਾਵਾ ਦੋਵੇਂ ਅਸਰਕਾਰੀ ਯਾਰਕਰ ਪਾਉਣ ’ਚ ਵੀ ਨਾਕਾਮ ਰਹੇ ਬੱਲੇਬਾਜ਼ੀ ’ਚ ਸ਼੍ਰੇਅਸ ਅੱਈਅਰ ਦੀ ਵਾਪਸੀ ਦੇ ਮਾਇਨੇ ਹਨ ਕਿ ਤਿਲਕ ਵਰਮਾ ਨੂੰ ਬਾਹਰ ਰਹਿਣਾ ਪੈ ਸਕਦਾ ਹੈ ਕਿਉਂਕਿ ਯਸ਼ੱਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਕਪਤਾਨ ਸੂਰਿਆ ਕੁਮਾਰ ਯਾਦਵ ਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ। ਭਾਰਤੀ ਟੀਮ ਮੈਕਸਵੈੱਲ ਦੀ ਕਮੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। (IND Vs AUS T20 Series)

ਇਹ ਵੀ ਪੜ੍ਹੋ : ਰੇਲ ਸਫ਼ਰ ’ਚ ਮਾੜਾ ਖਾਣਾ

ਜਿਨ੍ਹਾਂ ਨੇ ਆਪਣੇ ਦਮ ’ਤੇ ਅਸਟਰੇਲੀਆ ਨੂੰ ਤੀਜਾ ਮੈਚ ਜਿਤਾਇਆ ਸੀ ਹੁਣ ਭਾਰਤੀ ਗੇਂਦਬਾਜ਼ਾਂ ਸਾਹਮਣੇ ਟਿਮ ਡੇਵਿਡ, ਜੋਸ਼ ਫਿਲਿਪ ਤੇ ਬੇਨ ਮੈਕਡਰਮੋਟ ਦੀ ਚੁਣੌਤੀ ਹੋਵੇਗੀ ਜੋ ਪਿਛਲੇ ਪੰਜ-ਛੇ ਹਫ਼ਤਿਆਂ ’ਚ ਸੀਮਤ ਓਵਰਾਂ ਦੇ ਕ੍ਰਿਕਟ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਇਨ੍ਹਾਂ ਤੋਂ ਇਲਾਵਾ ਵਿਸ਼ਵ ਕੱਪ ਫਾਈਨਲ ’ਚ ਯਾਦਗਾਰ ਪਾਰੀ ਖੇਡਣ ਵਾਲੇ ਟ੍ਰੈਵਿਸ ਹੈੱਡ ਤੇ ਤਜ਼ਰਬੇਕਾਰ ਕਪਤਾਨ ਮੈਥਿਊ ਵੇਡ ਵੀ ਟੀਮ ’ਚ ਹਨ। ਗੁਹਾਟੀ ਵਾਂਗ ਇੱਥੇ ਵੀ ਨਮੀ ਦੀ ਭੂਮਿਕਾ ਅਹਿਮ ਹੋਵੇਗੀ ਤੇ ਟਾਸ ਜਿੱਤਣ ਵਾਲਾ ਕਪਤਾਨ ਟੀਚੇ ਦਾ ਪਿੱਛਾ ਕਰਨਾ ਚਾਹੇਗਾ ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਦੂਜੀ ਪਾਰੀ ’ਚ ਗਿੱਲੀ ਗੇਂਦ ਨਾਲ ਜੂਝਣਾ ਹੋਵੇਗਾ। (IND Vs AUS T20 Series)

ਮੈਚ ਨਾਲ ਜੁੜੀ ਖਾਸ ਗੱਲ | IND Vs AUS T20 Series

ਕਪਤਾਨ ਸੂਰਿਆਕੁਮਾਰ ਯਾਦਵ 2000 ਟੀ-20 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਤੋਂ ਸਿਰਫ 21 ਦੌੜਾਂ ਦੂਰ ਹਨ। ਅਜਿਹਾ ਕਰਨ ਵਾਲੇ ਉਹ ਚੌਥੇ ਭਾਰਤੀ ਬੱਲੇਬਾਜ਼ ਹੋਣਗੇ। (IND Vs AUS T20 Series)

ਦੋਵਾਂ ਟੀਮਾਂ ਦਾ ਹੁਣ ਤੱਕ ਦਾ ਰਿਕਾਰਡ | IND Vs AUS T20 Series

ਭਾਰਤ ਨੇ 23 ਨਵੰਬਰ ਨੂੰ ਵਿਸ਼ਾਖਾਪਟਨਮ ’ਚ ਖੇਡੇ ਗਏ ਪਹਿਲੇ ਮੈਚ ’ਚ ਮਹਿਮਾਨ ਟੀਮ ਆਸਟਰੇਲੀਆ ਨੂੰ ਦੋ ਵਿਕਟਾਂ ਨਾਲ ਅਤੇ ਦੂਜੇ ਮੈਚ ’ਚ 26 ਨਵੰਬਰ ਨੂੰ 44 ਦੌੜਾਂ ਨਾਲ ਹਰਾਇਆ ਸੀ। ਤੀਜੇ ਮੈਚ ’ਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਭਾਰਤ ਅਤੇ ਕੰਗਾਰੂ ਟੀਮ ਵਿਚਾਲੇ ਟੀ-20 ਫਾਰਮੈਟ ’ਚ ਹੁਣ ਤੱਕ ਕੁੱਲ 10 ਲੜੀਆਂ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ ਇਨ੍ਹਾਂ ’ਚੋਂ ਪੰਜ ਜਿੱਤੇ ਹਨ ਅਤੇ ਅਸਟਰੇਲੀਆ ਨੇ ਦੋ ਜਿੱਤੇ ਹਨ। (IND Vs AUS T20 Series)

ਬੱਲੇਬਾਜੀ ’ਚ ਇੱਕ ਬਦਲਾਅ ਹੋਣ ਦੀ ਉਮੀਦ | IND Vs AUS T20 Series

ਅੱਜ ਦੇ ਮੈਚ ’ਚ ਟੀਮ ਇੰਡੀਆ ਅਤੇ ਅਸਟਰੇਲੀਆ ਦੋਵਾਂ ਦੇ ਪਲੇਇੰਗ ਇਲੈਵਨ ’ਚ ਬਦਲਾਅ ਦੀ ਪੂਰੀ ਉਮੀਦ ਹੈ। ਸ਼੍ਰੇਅਸ ਅਈਅਰ ਟੀਮ ਇੰਡੀਆ ਦੇ ਬੱਲੇਬਾਜੀ ਕ੍ਰਮ ’ਚ ਵਾਪਸੀ ਕਰ ਸਕਦੇ ਹਨ। ਉਹ ਚੌਥੇ ਅਤੇ ਪੰਜਵੇਂ ਟੀ-20 ਮੈਚਾਂ ਲਈ ਉਪਲਬਧ ਹੈ ਅਤੇ ਇਸ ਲਈ ਸੂਰਯੁਕਮਾਰ ਯਾਦਵ ਵੀ ਸ਼੍ਰੇਅਸ ਨੂੰ ਆਪਣੀ ਟੀਮ ’ਚ ਸ਼ਾਮਲ ਕਰ ਸਕਦੇ ਹਨ। ਤਿਲਕ ਵਰਮਾ ਦੀ ਥਾਂ ਅਈਅਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਕਿਉਂਕਿ ਹੁਣ ਤੱਕ ਟੀਮ ਇੰਡੀਆ ਦੇ ਬੱਲੇਬਾਜੀ ਕ੍ਰਮ ’ਚ ਸਿਰਫ ਤਿਲਕ ਵਰਮਾ ਹੀ ਹਨ, ਜਿਨ੍ਹਾਂ ਨੇ ਕੋਈ ਮਹੱਤਵਪੂਰਨ ਪਾਰੀ ਨਹੀਂ ਖੇਡੀ ਹੈ। ਬਾਕੀ ਸਾਰੇ ਖਿਡਾਰੀਆਂ ਨੇ ਦੌੜਾਂ ਬਣਾਈਆਂ ਹਨ, ਇਸ ਲਈ ਤਿਲਕ ਦੀ ਜਗ੍ਹਾ ਅਈਅਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

3rd ਟੀ-20 ਮੈਚ ਅੱਜ, ਭਾਰਤ ਕੋਲ ਪਾਕਿਸਤਾਨ ਦਾ World ਰਿਕਾਰਡ ਤੋੜਨ ਦਾ ਮੌਕਾ
ਅੱਜ ਭਾਰਤੀ ਟੀਮ ਬਣ ਸਕਦੀ ਹੈ ਸਭ ਤੋਂ ਜ਼ਿਆਦਾ ਟੀ-20 ਮੈਚ ਜਿੱਤਣ ਵਾਲੀ ਟੀਮ | IND Vs AUS T20 Series

ਭਾਰਤ ਕੋਲ ਅਸਟਰੇਲੀਆ ਤੋਂ ਲਗਾਤਾਰ ਤੀਜੀ ਲੜੀ ਜਿੱਤਣ ਦਾ ਮੌਕਾ | IND Vs AUS T20 Series

ਛਾਪ ਛੱਡਣ ਲਈ ਜ਼ੋਰ ਅਜਮਾਇਸ਼ ਕਰਨਗੇ ਤਿਲਕ | IND Vs AUS T20 Series

ਗੁਵਾਹਾਟੀ (ਏਜੰਸੀ)। ਭਾਰਤੀ ਟੀਮ ਅਸਟਰੇਲੀਆ ਖਿਲਾਫ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਟੀ-20 ਕੌਮਾਂਤਰੀ ’ਚ ਜਿੱਤ ਨਾਲ ਪੰਜ ਮੈਚਾਂ ਦੀ ਲੜੀ ’ਚ ਜੇਤੂ ਲੀਡ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਇਸ ਲੜੀ ਦਾ ਤੀਜਾ ਮੈਚ ਅੱਜ ਗੁਵਾਹਾਟੀ ਦੇ ਬਾਰਸਾਪਾਰਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤੀ ਟੀਮ ਇਹ ਪੰਜ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹਨ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਇੱਕ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ। ਭਾਰਤੀ ਟੀਮ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਟੀ-20 ਕੌਮਾਂਤਰੀ ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ।

ਇਹ ਵੀ ਪੜ੍ਹੋ : ਰੇਲਵੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ

ਜਦਕਿ ਅੰਤਿਮ ਗਿਆਰਾਂ ਤੋਂ ਬਾਹਰ ਹੋਣ ਦੀ ਸੰਭਾਵਨਾ ਵਿਚਾਲੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਛਾਪ ਛੱਡਣ ਦਾ ਯਤਨ ਕਰਨਗੇ। ਵਿਸ਼ਵ ਕੱਪ ਫਾਈਨਲ ਤੋਂ ਬਾਅਦ ਸ਼੍ਰੇਅਸ ਅੱਈਅਰ ਨੂੰ ਇੱਕ ਹਫਤੇ ਦਾ ਆਰਾਮ ਦਿੱਤਾ ਗਿਆ ਸੀ ਪਰ ਰਾਇਪੁਰ ਤੇ ਬੈਂਗਲੁਰੂ ’ਚ ਹੋਣ ਵਾਲੇ ਆਖਿਰੀ ਦੋ ਮੁਕਾਬਲਿਆਂ ਲਈ ਉਹ ਟੀਮ ’ਚ ਵਾਪਸੀ ਕਰਨਗੇ ਤੇ ਰਿਤੂਰਾਜ ਗਾਇਕਵਾੜ ਦੀ ਜਗ੍ਹਾ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਇਸ ਦਾ ਮਤਲਬ ਹੈ ਕਿ ਅੱਈਅਰ ਨੂੰ ਅੰਤਿਮ ਗਿਆਰਾਂ ’ਚ ਜਗ੍ਹਾ ਮਿਲੇਗੀ ਅਤੇ ਪੂਰੀ ਸੰਭਾਵਨਾ ਹੈ, ਕਿ ਉਹ ਵਰਮਾ ਦੀ ਜਗ੍ਹਾ ਲੈਣਗੇ ਇਹ ਬਦਲਾਅ ਫਾਰਮ ਤੋਂ ਜ਼ਿਆਦਾ ਸੰਯੋਜਨ ਕਾਰਨ ਹੋਵੇਗਾ। ਸ਼ੁਰੂਆਤੀ ਦੋ ਮੁਕਾਬਲਿਆਂ ’ਚ ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਨੌਜਵਾਨ ਖਿਡਾਰੀਆਂ ਦੀ ਮੌਜ਼ੂਦਗੀ ਵਾਲੀ ਭਾਰਤੀ ਟੀਮ ਬਾਰਸਾਪਾਰਾ ਸਟੇਡੀਅਮ ’ਤੇ ਵੀ ਆਪਣਾ ਦਬਦਬਾ ਬਣਾਉਣਾ ਚਾਹੇਗੀ।

ਜਿੱਥੋਂ ਦੀ ਪਿੱਚ ਪਾਰੰਪਰਿਕ ਰੂਪ ਨਾਲ ਬੱਲੇਬਾਜ਼ਾਂ ਲਈ ਅਨੁਕੂਲ ਹੁੰਦੀ ਹੈਵਰਮਾ ਪਹਿਲਾ ਮੈਚ ’ਚ 209 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਪੰਜਵੇਂ ਨੰਬਰ ’ਤੇ ਆਏ ਸਨ ਤੇ ਦੋ ਚੌਕਿਆਂ ਦੀ ਮੱਦਦ ਨਾਲ 10 ਗੇਂਦਾਂ ’ਚ 12 ਦੌੜਾਂ ਬਣਾਈਆਂ। ਤਿਰੂਵਨੰਤਪੁਰਮ ’ਚ ਦੂਜੇ ਟੀ-20 ’ਚ ਰਿੰਕੂ ਨੂੰ ਉਨ੍ਹਾਂ ਤੋਂ ਉਪਰ ਬੱਲੇਬਾਜ਼ੀ ਲਈ ਭੇਜਿਆ ਗਿਆ ਅਤੇ ਵਰਮਾ ਨੂੰ ਸਿਰਫ ਦੋ ਗੇਂਦਾਂ ਖੇਡਣ ਨੂੰ ਮਿਲਿਆ। ਇਹ ਵੇਖਣਾ ਰੋਚਕ ਹੋਵੇਗਾ ਕਿ ਕੀ ਕਪਤਾਨ ਸੂਰਿਆ ਕੁਮਾਰ ਰਾਇਪੁਰ ’ਚ ਅਗਲੇ ਮੁਕਾਬਲੇ ਲਈ ਅਈਅਰ ਦੇ ਟੀਮ ਨਾਲ ਜੁੜਨ ਤੋਂ ਪਹਿਲਾਂ ਖੁਦ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਆ ਕੇ ਵਰਮਾ ਨੂੰ ਜ਼ਿਆਦਾ ਗੇਂਦਾਂ ਖੇਡਣ ਦਾ ਮੌਕਾ ਦਿੰਦੇ ਹਨ ਜਾਂ ਨਹੀਂ। (IND Vs AUS T20 Series)

ਭਾਰਤੀ ਟੀਮ ਦਾ ਹੁਣ ਤੱਕ ਦਾ ਰਿਕਾਰਡ | IND Vs AUS T20 Series

ਭਾਰਤੀ ਟੀਮ ਨੇ ਹੁਣ ਤੱਕ 211 ਟੀ-20 ਕੌਮਾਂਤਰੀ ਮੈਚਾਂ ’ਚੋਂ 135 ਮੈਚ ਆਪਣੇ ਨਾਂਅ ਕੀਤੇ ਹਨ। ਉਸ ਨੇ 66 ਮੈਚ ਹਾਰੇ, 4 ਮੈਚ ਟਾਈ ਰਹੇ ਹਨ ਅਤੇ 6 ਮੈਚ ਨਿਰਣਾਇਕ ਰਹੇ ਹਨ। ਜਦਕਿ ਪਾਕਿਸਤਾਨ ਨੇ 226 ਟੀ-20 ਕੌਮਾਂਤਰੀ ਮੈਚਾਂ ’ਚੋਂ 135 ਮੈਚ ਆਪਣੇ ਨਾਂਅ ਕੀਤੇ ਹਨ। ਉਹ 82 ਹਾਰੇ ਹਨ ਅਤੇ 3 ਮੈਚ ਟਾਈ ਰਹੇ ਹਨ। ਪਾਕਿਸਤਾਨ ਦੇ 6 ਮੈਚ ਨਿਰਣਾਇਕ ਰਹੇ ਹਨ। ਇੱਕ ਹੋਰ ਜਿੱਤ ਨਾਲ ਭਾਰਤੀ ਟੀਮ ਪਾਕਿਸਤਾਨ ਤੋਂ ਅੱਗੇ ਨਿਕਲ ਜਾਵੇਗੀ। (IND Vs AUS T20 Series)

ਟਾਈਬ੍ਰੇਕਰ ਦੀ ਜਿੱਤ ਜੋੜਨ ’ਤੇ ਭਾਰਤ ਪਹਿਲੇ ਨਾਲੋਂ ਅੱਗੇ

ਜੇਕਰ ਕੋਈ ਟੀ-20 ਮੈਚ ਟਾਈ ਹੁੰਦਾ ਹੈ ਤਾਂ ਉਸ ਮੈਚ ਦਾ ਨਤੀਜਾ ਤੈਅ ਕਰਨ ਲਈ ਟਾਈਬ੍ਰੇਕਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫਾਰਮੈਟ ਦੀ ਸ਼ੁਰੂਆਤ ’ਚ, ਟਾਈਬ੍ਰੇਕਰ ਲਈ ਬਾਲ ਆਊਟ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਸੁਪਰ ਓਵਰ ਦਾ ਰੁਝਾਨ ਚੱਲ ਰਿਹਾ ਹੈ। ਭਾਰਤ ਨੇ ਸਾਰੇ ਚਾਰ ਮੈਚ ਜੋ ਟਾਈ ਹੋਏ ਹਨ, ਟਾਈਬ੍ਰੇਕਰ ਨਾਲ ਜਿੱਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਆਪਣੇ ਤਿੰਨ ਟਾਈ ਹੋਏ ਮੈਚਾਂ ’ਚ ਸਿਰਫ 1 ਟਾਈਬ੍ਰੇਕਰ ਮੈਚ ਜਿੱਤ ਸਕਿਆ ਹੈ। (IND Vs AUS T20 Series)

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਰਦ ਰੁੱਤ ਇਜਲਾਸ ਅੱਜ ਤੋਂ, ਵੱਡੇ ਫ਼ੈਸਲੇ ਹੋਣਗੇ, ਬਿੱਲ ਹੋਣਗੇ ਪੇਸ਼

ਇਸ ਤਰ੍ਹਾਂ ਜੇਕਰ ਟਾਈਬ੍ਰੇਕਰ ਜਿੱਤਾਂ ਨੂੰ ਜੋੜਿਆ ਜਾਵੇ ਤਾਂ ਭਾਰਤ ਨੇ 139 ਮੈਚ ਜਿੱਤੇ ਹਨ ਜਦਕਿ ਪਾਕਿਸਤਾਨ ਨੇ 136 ਮੈਚ ਜਿੱਤੇ ਹਨ। ਹਾਲਾਂਕਿ, ਟੀ-20 ਰਿਕਾਰਡ ਬੁੱਕ ’ਚ ਜਿੱਤ ਅਤੇ ਟਾਈ ਵੱਖਰੇ ਤੌਰ ’ਤੇ ਗਿਣੇ ਜਾਂਦੇ ਹਨ। ਇਸ ਲਈ ਜਿੱਤਾਂ ਦੀ ਗਿਣਤੀ ਦੇ ਮਾਮਲੇ ’ਚ ਪਾਕਿਸਤਾਨ ਤੋਂ ਅੱਗੇ ਨਿੱਕਲਣ ਲਈ ਭਾਰਤ ਨੂੰ 1 ਹੋਰ ਮੈਚ ਜਿੱਤਣਾ ਹੋਵੇਗਾ। (IND Vs AUS T20 Series)

ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ ਜਿੱਤ ਭਾਰਤੀ ਟੀਮ ਦੇ ਨਾਂਅ

ਟੀ-20 ਦੀ ਸਮੁੱਚੀ ਸੂਚੀ ’ਚ ਭਾਰਤ ਭਾਵੇਂ ਪਾਕਿਸਤਾਨ ਦੇ ਬਰਾਬਰ ਹੈ, ਪਰ ਜਦੋਂ ਘਰੇਲੂ ਮੈਚਾਂ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਟੀਮ ਪਹਿਲਾਂ ਹੀ ਸਿਖਰ ’ਤੇ ਹੈ। ਭਾਰਤ ਨੇ ਆਪਣੇ ਘਰੇਲੂ ਮੈਦਾਨਾਂ ’ਤੇ 52 ਮੈਚ ਜਿੱਤੇ ਹਨ। ਦੁਨੀਆ ਦੀ ਕੋਈ ਹੋਰ ਟੀਮ ਘਰੇਲੂ ਮੈਦਾਨ ’ਤੇ ਇੰਨੇ ਮੈਚ ਨਹੀਂ ਜਿੱਤ ਸਕੀ ਹੈ। ਦੂਜੇ ਨੰਬਰ ’ਤੇ ਭਾਰਤੀ ਟੀਮ ਤੋਂ ਬਾਅਤ ਨਿਊਜੀਲੈਂਡ ਦੀ ਟੀਮ ਹੈ ਜਿਸ ਨੇ ਆਪਣੇ ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ ਮੈਚ ਜਿੱਤੇ ਹਨ। ਤੀਜੇ ਦੱਖਣੀ ਅਫਰੀਕਾ ਦਾ ਨੰਬਰ ਆਉਂਦਾ ਹੈ ਜਿਸ ਨੇ 76 ਵਿੱਚੋਂ 38 ਮੈਚ ਆਪਣੇ ਘਰੇਲੂ ਮੈਦਾਨ ’ਤੇ ਜਿੱਤੇ ਹਨ। ਮਹਿਮਾਨ ਅਸਟਰੇਲੀਆਈ ਟੀਮ ਇਸ ਮਾਮਲੇ ’ਚ ਪੰਜਵੇਂ ਸਥਾਨ ’ਤੇ ਹੈ। (IND Vs AUS T20 Series)

ਵਿਰੋਧੀ ਘਰ ’ਚ ਪਾਕਿਸਤਾਨ ਕੋਲ ਸਭ ਤੋਂ ਜ਼ਿਆਦਾ ਜਿੱਤ ਦਾ ਰਿਕਾਰਡ

ਪਾਕਿਸਤਾਨ ਇਸ ਸਮੇਂ ਵਿਰੋਧੀ ਟੀਮ ਦੇ ਘਰ ’ਤੇ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦੇ ਮਾਮਲੇ ’ਚ ਭਾਰਤ ਤੋਂ ਥੋੜ੍ਹੇ ਫਰਕ ਨਾਲ ਅੱਗੇ ਹੈ। ਪਾਕਿਸਤਾਨ ਨੇ ਹੁਣ ਤੱਕ ਵਿਰੋਧੀ ਟੀਮਾਂ ਦੇ ਘਰ 84 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ’ਚੋਂ 47 ਜਿੱਤੇ ਹਨ ਅਤੇ 32 ਹਾਰੇ ਹਨ। ਭਾਰਤੀ ਟੀਮ ਨੇ ਵਿਰੋਧੀ ਟੀਮਾਂ ਦੇ ਘਰ 74 ਮੈਚ ਖੇਡੇ ਹਨ। ਇਸ ’ਚ ਭਾਰਤ ਨੇ 45 ਜਿੱਤੇ ਹਨ ਅਤੇ 25 ਹਾਰੇ ਹਨ। ਭਾਰਤ ਨੇ ਵਿਰੋਧੀ ਟੀਮਾਂ ਦੇ ਖਿਲਾਫ ਘਰੇਲੂ ਮੈਦਾਨ ’ਤੇ ਪਾਕਿਸਤਾਨ ਦੇ ਮੁਕਾਬਲੇ 10 ਘੱਟ ਮੈਚ ਖੇਡੇ ਹਨ, ਪਰ ਉਹ ਸਿਰਫ 2 ਜਿੱਤਾਂ ਪਿੱਛੇ ਹੈ।

ਅੱਜ ਵਾਲੇ ਮੈਦਾਨ ਦੀ ਪਿੱਚ ਰਿਪੋਰਟ | IND Vs AUS T20 Series

ਗੁਵਾਹਾਟੀ ਦੇ ਬਰਸਾਪਾਰਾ ਕ੍ਰਿਕੇਟ ਸਟੇਡੀਅਮ ਦੀ ਪਿੱਚ ਬੱਲੇਬਾਜੀ ਲਈ ਦੋਸਤਾਨਾ ਹੈ। ਇੱਥੇ ਕੁੱਲ 3 ਟੀ-20 ਕੌਮਾਂਤਰੀ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 1 ਮੈਚ ਜਿੱਤਿਆ ਹੈ ਅਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀ ਟੀਮ ਨੇ ਵੀ 1 ਮੈਚ ਜਿੱਤਿਆ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। (IND Vs AUS T20 Series)

ਇਸ ਮੈਦਾਨ ’ਤੇ ਸਭ ਤੋਂ ਵੱਧ ਸਕੋਰ 237 ਦੌੜਾਂ ਹੈ, ਜੋ ਭਾਰਤ ਟੀਮ ਨੇ 2022 ’ਚ ਦੱਖਣੀ ਅਫਰੀਕਾ ਖਿਲਾਫ ਬਣਾਇਆ ਸੀ। ਸਭ ਤੋਂ ਘੱਟ ਟੀਮ ਦਾ ਸਕੋਰ ਜੋ ਭਾਰਤ ਨੇ 2017 ’ਚ ਅਸਟਰੇਲੀਆ ਵਿਰੁੱਧ ਬਣਾਇਆ ਸੀ। ਭਾਰਤ ਅਤੇ ਅਸਟਰੇਲੀਆ ਇਸ ਮੈਦਾਨ ’ਤੇ ਦੂਜੀ ਵਾਰ ਟੀ-20 ’ਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਜਦੋਂ ਉਹ 2017 ’ਚ ਆਹਮੋ-ਸਾਹਮਣੇ ਹੋਏ ਸਨ ਤਾਂ ਅਸਟਰੇਲੀਆ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। (IND Vs AUS T20 Series)

ਭਾਰਤ ਨੇ ਅਸਟਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ
ਜਾਇਸਵਾਲ, ਗਾਇਕਵਾੜ ਅਤੇ ਕਿਸ਼ਨ ਦੇ ਅਰਧਸੈਂਕੜੇ

ਐਲਿਸ ਨੇ ਲਈਆਂ 3 ਵਿਕਟਾਂ

ਤਿਰੂਵਨੰਤਪੁਰਮ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਪੰਜ ਟੀ-20 ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਤਿਰੂਵਨੰਤਪੁਰਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਭਾਰਤੀ ਟੀਮ ਵੱਲੋਂ ਓਪਨਰ ਜਾਇਸਵਾਲ, ਗਾਇਕਵਾੜ, ਈਸ਼ਾਨ ਕਿਸ਼ਨ ਤਿਨਾਂ ਨੇ ਅਰਧਸੈਂਕੜੇ ਜੜੇ। ਕਪਤਾਨ ਸੂਰਿਆ ਕੁਮਾਰ ਯਾਦਵ ਨੇ 19 ਦੌੜਾਂ ਬਣਾਈਆਂ। ਅਸਟਰੇਲੀਆ ਵੱਲੋਂ ਨਾਥਨ ਐਲਿਸ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। (IND Vs AUS T20 Series)

ਜਦਕਿ ਮਾਰਕਸ ਸਟੋਇਨਿਸ ਨੂੰ 1 ਵਿਕਟ ਮਿਲੀ। ਭਾਰਤੀ ਟੀਮ ਵੱਲੋਂ ਆਖਿਰੀ ਓਵਰਾਂ ’ਚ ਸਟਾਰ ਬੱਲੇਬਾਜ਼ ਰਿੰਕੂ ਸਿੰਘ ਨੇ 9 ਗੇਂਦਾਂ ’ਚ 29 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਜਿਸ ਦੇ ਦਮ ’ਤੇ ਭਾਰਤ ਅਸਟਰੇਲੀਆ ਨੂੰ ਚੁਣੌਤੀਪੂਰਨ ਸਕੋਰ ਬਣਾਉਣ ’ਚ ਕਾਮਯਾਬ ਹੋ ਸਕਿਆ। ਜਾਇਸਵਾਲ ਨੇ ਵੀ ਸਿਰਫ 25 ਗੇਂਦਾਂ ਦਾ ਸਾਹਮਣਾ ਕੀਤਾ ਅਤੇ 52 ਦੌੜਾਂ ਬਣਾਈਆਂ। (IND Vs AUS T20 Series)