Jaiswal - Sach Kahoon Punjabi

Jaiswal : ਯਸ਼ਸਵੀ ਜਾਇਸਵਾਲ ਨੇ ਤੋੜਿਆ ਇਹ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਕੀਤੀ ਬਰਾਬਰੀ, ਜਾਣੋ
ਯਸ਼ਸਵੀ ਨੇ ਜੜੇ ਰਿਕਾਰਡ 12 ਛੱਕੇ, ਸੀਰੀਜ਼ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਵੀ ਬਣਾਇਆ, ਰੋਹਿਤ ਨੂੰ ਪਿੱਛੇ ਛੱਡਿਆ | Jaiswal

ਤੀਜਾ ਮੁਕਾਬਲਾ ਭਾਰਤ ਨੇ ਰਿਕਾਰਡ ਫਰਕ ਨਾਲ ਜਿੱਤਿਆ

ਸਪੋਰਟਸ ਡੈਸਕ। ਟੀਮ ਇੰਡੀਆ ਨੇ ਰਾਜਕੋਟ ਟੈਸਟ ਰਿਕਾਰਡ 434 ਦੌੜਾਂ ਨਾਲ ਜਿੱਤ ਲਿਆ ਹੈ। 557 ਦੌੜਾਂ ਦੇ ਟੀਚੇ ਦੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ। ਦੌੜਾਂ ਦੇ ਫਰਕ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਯਸ਼ਸਵੀ ਜਾਇਸਵਾਲ ਦੇ ਦੂਹਰੇ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਇੰਗਲੈਂਡ ਨੂੰ 557 ਦੌੜਾਂ ਦਾ ਟੀਚਾ ਦੇਣ ’ਚ ਸਫਲ ਰਹੀ। ਜਾਇਸਵਾਲ ਨੇ 214 ਦੌੜਾਂ ਦੀ ਆਪਣੀ ਪਾਰੀ ’ਚ 12 ਛੱਕੇ ਲਗਾਏ, ਜੋ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਹਨ। ਵਸੀਮ ਅਕਰਮ (ਬਨਾਮ ਜਿੰਬਾਬਵੇ) ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਯਸ਼ਸਵੀ ਨੇ ਸੀਰੀਜ ’ਚ 22 ਛੱਕੇ ਵੀ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ਨੇ ਦੋਵੇਂ ਪਾਰੀਆਂ ’ਚ ਤੀਜੀ ਵਾਰ 400 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। (Jaiswal)

ਜਾਇਸਵਾਲ ਨੇ ਤੋੜਿਆ ਭਾਰਤੀ ਰਿਕਾਰਡ, ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ

ਯਸ਼ਸਵੀ ਜਾਇਸਵਾਲ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਖਿਡਾਰੀ ਬਣ ਗਏ ਹਨ। ਯਸ਼ਸਵੀ ਨੇ ਰਾਜਕੋਟ ’ਚ ਦੂਜੀ ਪਾਰੀ ’ਚ 12 ਛੱਕੇ ਜੜੇ। ਇਸ ਨਾਲ ਉਨ੍ਹਾਂ ਨੇ ਸਾਬਕਾ ਭਾਰਤੀ ਬੱਲੇਬਾਜ ਨਵਜੋਤ ਸਿੰਘ ਸਿੱਧੂ ਤੇ ਮਯੰਕ ਅਗਰਵਾਲ ਦਾ ਰਿਕਾਰਡ ਤੋੜਿਆ। ਸਿੱਧੂ ਨੇ 1994 ’ਚ ਲਖਨਊ ’ਚ ਸ੍ਰੀਲੰਕਾ ਖਿਲਾਫ ਪਹਿਲੀ ਪਾਰੀ ’ਚ 8 ਛੱਕੇ ਜੜੇ ਸਨ। ਇਸ ਦੇ ਨਾਲ ਹੀ ਮਯੰਕ ਅਗਰਵਾਲ ਨੇ ਇੰਦੌਰ ਦੇ ਹੋਲਕਰ ਸਟੇਡੀਅਮ ’ਚ 2019 ’ਚ ਬੰਗਲਾਦੇਸ਼ ਖਿਲਾਫ 8 ਛੱਕੇ ਲਗਾਏ ਸਨ। ਜਾਇਸਵਾਲ ਨੇ ਇਸ ਵਿਸ਼ਵ ਰਿਕਾਰਡ ’ਚ ਪਾਕਿਸਤਾਨ ਦੇ ਵਸੀਮ ਅਕਰਮ ਦੀ ਬਰਾਬਰੀ ਕਰ ਲਈ ਹੈ। ਅਕਰਮ ਨੇ 1996 ’ਚ ਸ਼ੇਖੂਪੁਰਾ ਮੈਦਾਨ ’ਤੇ ਜਿੰਬਾਬਵੇ ਖਿਲਾਫ 12 ਛੱਕੇ ਜੜੇ ਸਨ, ਜੋ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। (Jaiswal)

ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਰਿਕਾਰਡ ਬਣਾਇਆ

ਭਾਰਤੀ ਬੱਲੇਬਾਜਾਂ ਨੇ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਭਾਰਤੀ ਰਿਕਾਰਡ ਵੀ ਬਣਾਇਆ। ਭਾਰਤ ਨੇ ਇੰਗਲੈਂਡ ਖਿਲਾਫ਼ ਦੂਜੀ ਪਾਰੀ ’ਚ ਕੁੱਲ 18 ਛੱਕੇ ਜੜੇ। ਇਸ ਤੋਂ ਪਹਿਲਾਂ ਭਾਰਤ ਨੇ 2009 ’ਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ’ਚ ਸ੍ਰੀਲੰਕਾ ਖਿਲਾਫ 15 ਛੱਕੇ ਜੜੇ ਸਨ। (Jaiswal)

20 ਤੋਂ 22 ਤੱਕ ਭਾਜਪਾ ਆਗੂਆਂ ਦੇ ਘਰਾਂ ਦੀ ਘੇਰਾਬੰਦੀ ਤੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ :  ਐੱਸਕੇਐੱਮ

ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ

ਯਸ਼ਸਵੀ ਜਾਇਸਵਾਲ ਭਾਰਤ ਲਈ ਇੱਕ ਟੈਸਟ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਹੁਣ ਤੱਕ 3 ਮੈਚਾਂ ’ਚ ਕੁੱਲ 22 ਛੱਕੇ ਜੜੇ ਹਨ। ਇਨ੍ਹਾਂ ’ਚੋਂ 12 ਰਾਜਕੋਟ ਟੈਸਟ ’ਚ, 7 ਛੱਕੇ ਵਿਸ਼ਾਖਾਪਟਨਮ ’ਚ ਅਤੇ 3 ਛੱਕੇ ਹੈਦਰਾਬਾਦ ਟੈਸਟ ’ਚ ਆਏ। ਉਨ੍ਹਾਂ ਨੇ ਰੋਹਿਤ ਸ਼ਰਮਾ ਦਾ ਰਿਕਾਰਡ ਵੀ ਤੋੜਿਆ।

ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਜਾਇਸਵਾਲ

ਯਸ਼ਸਵੀ ਜਾਇਸਵਾਲ ਘਰੇਲੂ ਸੀਰੀਜ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖੱਬੇਪੱਖੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਸੌਰਵ ਗਾਂਗੁਲੀ ਦੇ ਨਾਂਅ ਸੀ। ਗਾਂਗੁਲੀ ਨੇ ਪਾਕਿਸਤਾਨ ਖਿਲਾਫ 3 ਮੈਚਾਂ ਦੀ ਸੀਰੀਜ ’ਚ 534 ਦੌੜਾਂ ਬਣਾਈਆਂ ਸਨ। ਜਾਇਸਵਾਲ ਨੇ ਇੰਗਲੈਂਡ ਖਿਲਾਫ ਇਸ ਸੀਰੀਜ ’ਚ 545 ਦੌੜਾਂ ਬਣਾਈਆਂ ਹਨ।

ਭਾਰਤ ਨੇ ਸੀਰੀਜ ’ਚ ਸਭ ਤੋਂ ਜ਼ਿਆਦਾ ਛੱਕੇ ਜੜਨ ਦਾ ਆਪਣਾ ਹੀ ਰਿਕਾਰਡ ਤੋੜਿਆ

ਇਸ ਸੀਰੀਜ ’ਚ ਭਾਰਤੀ ਬੱਲੇਬਾਜ ਹੁਣ ਤੱਕ 48 ਛੱਕੇ ਜੜ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੇ ਇੱਕ ਲੜੀ ’ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਦਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਭਾਰਤ ਦੇ ਨਾਂਅ ਹੀ ਸੀ। ਭਾਰਤੀ ਟੀਮ ਨੇ 2019 ’ਚ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ’ਚ 47 ਛੱਕੇ ਜੜੇ ਸਨ। ਇਸ ਤੋਂ ਇਲਾਵਾ ਇੰਗਲੈਂਡ ਨੇ 2023 ’ਚ ਅਸਟਰੇਲੀਆ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਜੜੇ ਸਨ। ਟੀਮ ਨੇ 5 ਮੈਚਾਂ ’ਚ ਕੁੱਲ 43 ਛੱਕੇ ਜੜੇ ਸਨ।

15 ਸਾਲਾਂ ਬਾਅਦ, ਭਾਰਤ ਨੇ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ

ਭਾਰਤੀ ਟੀਮ ਨੇ 15 ਸਾਲ ਬਾਅਦ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਰਾਜਕੋਟ ’ਚ ਇੰਗਲੈਂਡ ਖਿਲਾਫ਼ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਅਤੇ ਦੂਜੀ ਪਾਰੀ ’ਚ 430 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟੀਮ ਨੇ 2009 ’ਚ ਸ੍ਰੀਲੰਕਾ ਖਿਲਾਫ ਦੋਵੇਂ ਪਾਰੀਆਂ ’ਚ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।

ਲਗਾਤਾਰ 2 ਦੂਹਰੇ ਸੈਂਕੜੇ ਜੜਨ ਵਾਲੇ ਬੱਲੇਬਾਜ਼ ਬਣੇ ਜਾਇਸਵਾਲ | Jaiswal

ਯਸ਼ਸਵੀ ਜਾਇਸਵਾਲ ਲਗਾਤਾਰ ਦੋ ਟੈਸਟਾਂ ’ਚ ਦੂਹਰੇ ਸੈਂਕੜੇ ਜੜਨ ਵਾਲੇ ਤੀਜੇ ਭਾਰਤੀ ਬੱਲੇਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਵਿਨੋਦ ਕਾਂਬਲੀ ਨੇ 1993 ’ਚ ਇੰਗਲੈਂਡ ਅਤੇ ਜਿੰਬਾਬਵੇ ਖਿਲਾਫ ਲਗਾਤਾਰ ਟੈਸਟ ਮੈਚਾਂ ’ਚ ਦੂਹਰੇ ਸੈਂਕੜੇ ਜੜੇ ਸਨ। ਉਥੇ ਹੀ ਵਿਰਾਟ ਕੋਹਲੀ ਨੇ 2017 ’ਚ ਸ੍ਰੀਲੰਕਾ ਖਿਲਾਫ ਇਹ ਉਪਲੱਬਧੀ ਹਾਸਲ ਕੀਤੀ ਸੀ। (Jaiswal)

ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜਾ ਜੜਨ ਵਾਲੇ ਚੌਥੇ ਭਾਰਤੀ ਬਣੇ ਸਰਫਰਾਜ਼

ਸਰਫਰਾਜ ਖਾਨ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ ਬਣ ਗਏ ਹਨ। ਸਰਫਰਾਜ ਤੋਂ ਪਹਿਲਾਂ ਦਿਲਵਰ ਹੁਸੈਨ ਨੇ 1934 ’ਚ ਇੰਗਲੈਂਡ ਖਿਲਾਫ਼, ਸੁਨੀਲ ਗਾਵਸਕਰ ਨੇ 1971 ’ਚ ਵੈਸਟਇੰਡੀਜ ਖਿਲਾਫ਼ ਅਤੇ ਸ੍ਰੇਅਸ ਅਈਅਰ ਨੇ 2021 ’ਚ ਨਿਊਜੀਲੈਂਡ ਖਿਲਾਫ਼ ਡੈਬਿਊ ਕਰਦਿਆਂ ਦੋ ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਹੈ।

ਭਾਰਤ ਨੇ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ | Jaiswal

ਭਾਰਤੀ ਟੀਮ ਨੇ ਟੈਸਟ ’ਚ ਇੰਗਲੈਂਡ ਨੂੰ ਦੂਜਾ ਸਭ ਤੋਂ ਵੱਡਾ ਟੀਚਾ ਦਿੱਤਾ। 2009 ’ਚ ਭਾਰਤ ਨੇ ਨਿਊਜੀਲੈਂਡ ਨੂੰ ਹੁਣ ਤੱਕ ਦਾ ਸਭ ਤੋਂ ਵੱਧ 616 ਦੌੜਾਂ ਦਾ ਟੀਚਾ ਦਿੱਤਾ ਸੀ, ਇਹ ਮੈਚ ਡਰਾਅ ਰਿਹਾ ਸੀ।

Jaiswal : ਯਸ਼ਸਵੀ ਤੇ ਤੂਫਾਨ ਤੋਂ ਬਾਅਦ ਜਡੇਜ਼ਾ ਦਾ ਕਹਿਰ, Bazball ਫੇਲ
ਤੀਜੇ ਟੈਸਟ ਮੈਚ ’ਚ ਭਾਰਤ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾਇਆ | Jaiswal

ਯਸ਼ਸਵੀ ਜਾਇਸਵਾਲ ਦਾ ਤੂਫਾਨੀ ਦੂਹਰਾ ਸੈਂਕੜਾ

ਦੂਜੀ ਪਾਰੀ ’ਚ ਜਡੇਜ਼ਾ ਨੇ ਹਾਸਲ ਕੀਤੀਆਂ 5 ਵਿਕਟਾਂ

ਰਾਜਕੋਟ (ਏਜੰਸੀ)। ਭਾਤਰ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਗੁਜਰਾਤ ਦੇ ਰਾਜਕੋਟ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਅੰਗਰੇਜ਼ਾਂ ਨੂੰ 434 ਦੌੜਾਂ ਨਾਲ ਹਰਾ ਕੇ ਰਿਕਾਰਡ ਜਿੱਤ ਹਾਸਲ ਕੀਤੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 445 ਦੌੜਾਂ ਬਣਾਇਆਂ ਸਨ। ਜਿਸ ਦੇ ਜਵਾਬ ’ਚ ਇੰਗਲੈਂਡ ਦੀ ਪਹਿਲੀ ਪਾਰੀ 319 ਦੌੜਾਂ ’ਤੇ ਆਲਆਊਟ ਹੋ ਗਈ ਸੀ। ਦੂਜੀ ਪਾਰੀ ’ਚ ਭਾਰਤੀ ਟੀਮ ਨੇ 430 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਸੀ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ’ਚ ਅੰਗਰੇਜ਼ ਸਿਰਫ 122 ਦੌੜਾਂ ’ਤੇ ਆਲਆਊਟ ਹੋ ਗਏ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੂਜੀ ਪਾਰੀ ’ਚ ਰਵਿੰਦਰ ਜਡੇਜ਼ਾ ਨੇ 5 ਵਿਕਟਾਂ ਹਾਸਲ ਕੀਤੀਆਂ। (Jaiswal)

UP Weather : ਯੂਪੀ ’ਚ ਇਸ ਦਿਨ ਆਵੇਗਾ ਤੇਜ਼ ਤੂਫਾਨ ਨਾਲ ਮੀਂਹ, ਮੌਸਮ ਵਿਭਾਗ ਦੀ ਭਵਿੱਖਬਾਣੀ

ਉਨ੍ਹਾਂ ਤੋਂ ਇਲਾਵਾ ਕੁਲਦੀਪ ਯਾਦਵ ਨੂੰ 2, ਜਦਕਿ ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ ਨੂੰ 1-1 ਵਿਕਟ ਮਿਲੀ। ਰਵਿੰਦਰ ਜਡੇਜਾ ਨੇ ਪਹਿਲੀ ਪਾਰੀ ’ਚ ਸੈਂਕੜਾ ਵੀ ਜੜਿਆ ਸੀ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਭਾਰਤ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਦੂਜੀ ਪਾਰੀ ’ਚ ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੇ ਨਾਬਾਦ (214) ਦੌੜਾਂ ਜਦਕਿ ਸ਼ੁਭਮਨ ਗਿੱਲ ਨੇ 91 ਦੌੜਾਂ ਬਣਾਇਆਂ। ਪਹਿਲੀ ਪਾਰੀ ’ਚ ਕਪਤਾਨ ਰੋਹਿਤ ਸ਼ਰਮਾ ਨੇ 131 ਜਦਕਿ ਰਵਿੰਦਰ ਜਡੇਜ਼ਾ ਨੇ 112 ਦੌੜਾਂ ਬਣਾਇਆਂ ਸਨ। ਡੈਬਿਊ ਕਰ ਰਹੇ ਸਰਫਰਾਜ਼ ਖਾਨ ਨੇ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਜੜਿਆ। ਇੰਗਲੈਂਡ ਵੱਲੋਂ ਪਹਿਲੀ ਪਾਰੀ ’ਚ ਬੇਨ ਡਕੇਟ ਨੇ 153 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਨਹੀਂ ਜੜ ਸਕਿਆ। ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ 430 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। (Jaiswal)

ਤੀਜੇ ਸੈਸ਼ਨ ’ਚ ਇੰਗਲੈਂਡ ਨੇ ਗੁਆਇਆਂ 8 ਵਿਕਟਾਂ | Jaiswal

ਇੰਗਲੈਂਡ ਨੇ ਚੌਥੇ ਦਿਨ ਦੇ ਤੀਜੇ ਸੈਸ਼ਨ ’ਚ 18/2 ਦੇ ਸਕੋਰ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ। ਟੀਮ ਨੇ 50 ਦੌੜਾਂ ਦੇ ਸਕੋਰ ਤੱਕ 7 ਵਿਕਟਾਂ ਗੁਆ ਦਿੱਤੀਆਂ ਸਨ। ਟਾਮ ਹਾਰਟਲੇ ਅਤੇ ਬੇਨ ਫੌਕਸ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ 16-16 ਦੌੜਾਂ ਬਣਾ ਕੇ ਆਊਟ ਹੋ ਗਏ। ਅਖੀਰ ’ਚ ਮਾਰਕ ਵੁੱਡ ਨੇ 15 ਗੇਂਦਾਂ ’ਤੇ 33 ਦੌੜਾਂ ਬਣਾ ਕੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਪਰ ਘਰੇਲੂ ਮੈਦਾਨ ’ਤੇ ਰਵਿੰਦਰ ਜਡੇਜਾ ਨੇ 5 ਵਿਕਟਾਂ ਲਈਆਂ ਅਤੇ ਇੰਗਲੈਂਡ ਦੀ ਪਾਰੀ 122 ਦੌੜਾਂ ’ਤੇ ਸਿਮਟ ਗਈ। ਸੈਸ਼ਨ ’ਚ ਇੰਗਲੈਂਡ ਨੇ 31.2 ਓਵਰਾਂ ’ਚ ਬੱਲੇਬਾਜੀ ਕਰਦੇ ਹੋਏ 104 ਦੌੜਾਂ ਬਣਾਈਆਂ। (Jaiswal)

IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ
ਭਾਰਤੀ ਟੀਮ ਨੂੰ ਜਿੱਤ ਲਈ ਮਿਲਿਆ 79 ਦੌੜਾਂ ਦਾ ਟੀਚਾ | INDvSA

ਬੁਮਰਾਹ ਨੇ 6, ਮੁਕੇਸ਼ ਨੇ 2 ਅਤੇ ਸਿਰਾਜ਼- ਪ੍ਰਸਿੱਧ ਨੂੰ ਮਿਲੀ 1-1 ਵਿਕਟ

ਏਡਨ ਮਾਰਕ੍ਰਮ ਦਾ ਸੈਂਕੜਾ

ਕੇਪਟਾਊਨ (ਏਜੰਸੀ)। ਭਾਤਰ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਲੜੀ ਦਾ ਆਖਿਰੀ ਅਤੇ ਦੂਜਾ ਮੈਚ ਅਫਰੀਕਾ ਦੇ ਕੇਪਟਾਊਨ ’ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਅਫਰੀਕੀ ਟੀਮ ਦੂਜੀ ਪਾਰੀ ’ਚ 176 ਦੌੜਾਂ ’ਤੇ ਆਲਆਊਟ ਹੋ ਗਈ ਹੈ। ਭਾਰਤੀ ਟੀਮ ਨੂੰ ਹੁਣ ਇਹ ਮੈਚ ਜਿੱਤਣ ਲਈ 79 ਦੌੜਾਂ ਦਾ ਮਾਮੂਲੀ ਟੀਚਾ ਮਿਲਿਆ ਹੈ। ਦੱਸੇ ਦੇਈਏ ਕਿ ਮੈਚ ਦੇ ਪਹਿਲੇ ਦਿਨ ਹੀ ਦੋਵੇਂ ਟੀਮਾਂ ਇੱਕ-ਇੱਕ ਪਾਰੀ ਖੇਡ ਗਈਆਂ ਸਨ। ਦੱਖਣੀ ਅਫਰੀਕੀ ਟੀਮ ਪਹਿਲੀ ਪਾਰੀ ’ਚ ਸਿਰਫ 55 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਿਸ ਵਿੱਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਦੀਆਂ 6 ਮਹੱਤਵਪੂਰਨ ਵਿਕਟਾਂ ਸ਼ਾਮਲ ਸਨ। (INDvSA)

ਚਮੜੀ ਦੀ ਬਿਮਾਰੀ ਤੋਂ ਪੀੜਤ ਨਵਦੀਪ ਕਾਗਜ਼ ’ਤੇ ਘੜਦੈ ਨਕਸ਼

ਉਸ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 153 ਦੌੜਾਂ ਬਣਾਈਆਂ ਸਨ। ਜਿਸ ਵਿੱਚ ਕਪਤਾਨ ਰੋਤਿਹ ਸ਼ਰਮਾ ਨੇ 39, ਸ਼ੁਭਮਨ ਗਿੱਲ ਨੇ 36 ਜਦਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 46 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 98 ਦੌੜਾਂ ਦੀ ਲੀੜ ਹਾਸਲ ਕੀਤੀ ਸੀ। ਜਵਾਬ ’ਚ ਅਫਰੀਕੀ ਟੀਮ ਨੇ ਓਪਨਰ ਬੱਲੇਬਾਜ਼ ਏਡਨ ਮਾਰਕ੍ਰਮ ਦੇ ਸੈਂਕੜੇ ਦੀ ਬਦੌਲਤ ਦੂਜੀ ਪਾਰੀ ’ਚ 176 ਦੌੜਾਂ ਬਣਾਇਆਂ। ਹੁਣ ਭਾਤਰੀ ਟੀਮ ਨੂੰ ਇਹ ਮੈਚ ਜਿੱਤਣ ਅਤੇ ਲੜੀ 1-1 ਨਾਲ ਬਰਾਬਰ ਕਰਨ ਲਈ 79 ਦੌੜਾਂ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਪਹਿਲਾ ਟੈਸਟ ਮੈਚ ਦੱਖਣੀ ਅਫਰੀਕਾ ਨੇ ਪਾਰੀ ਅਤੇ 30 ਦੌੜਾਂ ਨਾਲ ਜਿੱਤਿਆ ਸੀ। (INDvSA)

ਦਿਨ ਦੇ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਹਾਸਲ ਕੀਤਾ ਪਹਿਲਾ ਵਿਕਟ

ਇਸ ਤੋਂ ਪਹਿਲਾਂ ਦੂਜੇ ਟੈਸਟ ਦੇ ਪਹਿਲੇ ਦਿਨ ਦੱਖਣੀ ਅਫਰੀਕਾ ਅਤੇ ਭਾਰਤ ਦੀ ਪਾਰੀ ਘੱਟ ਗਈ ਸੀ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਨੇ ਦੂਜੀ ਪਾਰੀ ’ਚ ਵੀ 3 ਵਿਕਟਾਂ ਗੁਆ ਦਿੱਤੀਆਂ। ਪਹਿਲੇ ਦਿਨ ਸਟੰਪ ਤੱਕ ਉਸ ਨੇ 3 ਵਿਕਟਾਂ ’ਤੇ 62 ਦੌੜਾਂ ਬਣਾਈਆਂ ਸਨ। ਜਦੋਂ ਦੱਖਣੀ ਅਫਰੀਕਾ ਨੇ ਇਸ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤਾਂ ਪਹਿਲੇ ਹੀ ਓਵਰ ’ਚ ਜਸਪ੍ਰੀਤ ਬੁਮਰਾਹ ਨੇ ਪਾਰੀ ਦੀ 18ਵੀਂ ਗੇਂਦ ਅਤੇ ਦੂਜੇ ਦਿਨ ਦੇ ਪਹਿਲੇ ਓਵਰ ਦੀ ਆਖਰੀ ਗੇਂਦ ’ਤੇ ਕੇਐਲ ਰਾਹੁਲ ਦੇ ਹੱਥੋਂ ਬੇਡਿੰਘਮ ਨੂੰ ਕੈਚ ਆਊਟ ਕਰਵਾ ਦਿੱਤਾ। ਉਹ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤੇ। (INDvSA)

ਜੀਵਨਦਾਨ ਮਿਲਣ ਤੋਂ ਬਾਅਦ ਮਾਰਕ੍ਰਮ ਦਿਖਾਇਆ ਆਪਣਾ ਪਰਾਕ੍ਰਮ | INDvSA

ਇਸ ਦੌਰਾਨ ਏਡਨ ਮਾਰਕਰਮ ਨੇ ਇੱਕ ਸਿਰਾ ਫੜਿਆ ਅਤੇ ਬਹਾਦਰੀ ਦਿਖਾਉਂਦੇ ਹੋਏ ਸੈਂਕੜਾ ਜੜ ਦਿੱਤਾ। ਉਨ੍ਹਾਂ ਨੇ 103 ਗੇਂਦਾਂ ’ਤੇ 106 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 17 ਚੌਕੇ ਅਤੇ 2 ਛੱਕੇ ਲੱਗੇ। ਹਾਲਾਂਕਿ ਬੁਮਰਾਹ ਦੀ ਗੇਂਦ ’ਤੇ ਕੇਐੱਲ ਰਾਹੁਲ ਨੇ ਉਸ ਦਾ ਕੈਚ ਵੀ ਛੱਡਿਆ। ਉਸ ਸਮੇਂ ਉਹ 73 ਦੌੜਾਂ ’ਤੇ ਸਨ। ਜਦੋਂ ਸਿਰਾਜ ਨੇ ਮਾਰਕਰਮ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਆਊਟ ਕਰਵਾਇਆ ਤਾਂ ਭਾਰਤੀ ਟੀਮ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਕਾਗਿਸੋ ਰਬਾਡਾ ਪ੍ਰਸਿੱਧ ਕ੍ਰਿਸ਼ਨਾਂ ਦਾ ਸ਼ਿਕਾਰ ਬਣ ਗਏ। ਇਹ ਮੈਚ ’ਚ ਪ੍ਰਸਿਧ ਦਾ ਪਹਿਲਾ ਵਿਕਟ ਸੀ। (INDvSA)

IND-SA ਪਹਿਲਾ ਟੈਸਟ : ਲੰਚ ਤੋਂ ਬਾਅਦ ਅੱਧੀ ਭਾਰਤੀ ਟੀਮ ਵਾਪਸ ਪਵੇਲੀਅਨ ਪਰਤੀ, ਹੁਣ ਵਿਰਾਟ ਵੀ ਸਸਤੇ ’ਚ ਆਊਟ
ਵਿਰਾਟ ਨੇ ਬਣਾਇਆਂ 38 ਦੌੜਾਂ | IND vs SA

ਰਬਾਡਾ ਨੇ ਲਈਆਂ 3 ਵਿਕਟਾਂ | IND vs SA

ਰੋਹਿਤ, ਜਾਇਸਵਾਲ, ਗਿੱਲ ਸਸਤੇ ’ਚ ਆਊਟ | IND vs SA

ਸੈਂਚੁਰੀਅਨ (ਏਜੰਸੀ)। ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਕਾਰ ਟੈਸਟ ਸੀਰੀਜ ਦਾ ਪਹਿਲਾ ਮੈਚ ਸੈਂਚੁਰੀਅਨ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਸੁਪਰਸਪੋਰਟ ਪਾਰਕ ਮੈਦਾਨ ’ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਇਸ ਸਮੇਂ ਪਹਿਲੇ ਦਿਨ ਦੇ ਦੂਜੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ। ਭਾਰਤ ਨੇ 6 ਵਿਕਟਾਂ ਦੇ ਨੁਕਸਾਨ ’ਤੇ 139 ਦੌੜਾਂ ਬਣਾ ਲਈਆਂ ਹਨ। ਸ਼ਾਰਦੁਲ ਠਾਕੁਰ ਅਤੇ ਕੇਐੱਲ ਰਾਹੁਲ ਕ੍ਰੀਜ ’ਤੇ ਮੌਜ਼ੂਦ ਹਨ। ਵਿਰਾਟ ਕੋਹਲੀ 38 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ। ਉਨ੍ਹਾਂ ਤੋਂ ਪਹਿਲਾਂ ਸ਼੍ਰੇਅਸ ਅਈਅਰ ਬੋਲਡ ਹੋਏ। ਕਾਗਿਸੋ ਰਬਾਡਾ ਨੇ ਦੋਵਾਂ ਨੂੰ ਪੈਵੇਲੀਅਨ ਭੇਜਿਆ ਹੈ। ਰਬਾਡਾ ਨੂੰ 3 ਵਿਕਟਾਂ ਹਾਸਲ ਹੋਇਆਂ ਹਨ। ਲੰਚ ਤੋਂ ਪਹਿਲਾਂ ਭਾਰਤੀ ਟੀਮ ਚੰਗੀ ਸਥਿਤੀ ’ਚ ਸੀ, ਇੱਕ ਸਮੇਂ ਵਿਰਾਟ ਅਤੇ ਅਈਅਰ ਵਿਚਕਾਰ ਕਾਫੀ ਦੌੜਾਂ ਦੀ ਸਾਂਝੇਦਾਰੀ ਹੋ ਗਈ ਸੀ ਪਰ ਲੰਚ ਤੋਂ ਬਾਅਦ ਦੋਵੇਂ ਬੱਲੇਬਾਜ਼ ਸਸਤੇ ’ਚ ਆਊਟ ਹੋ ਗਏ। (IND vs SA)

ਵਿਰਾਟ-ਸ਼੍ਰੇਅਸ 5 ਓਵਰਾਂ ਦੇ ਅੰਦਰ ਹੀ ਆਊਟ | IND vs SA

ਭਾਰਤ ਲਈ 5ਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਸ਼੍ਰੇਅਸ ਅਈਅਰ ਨੂੰ 13ਵੇਂ ਓਵਰ ’ਚ ਹੀ ਜੀਵਨਦਾਨ ਮਿਲ ਗਿਆ। ਸ਼੍ਰੇਅਸ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਟੀਮ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਕਰ ਦਿੱਤਾ। ਉਨ੍ਹਾਂ ਟੀਮ ਕੋਹਲੀ ਦੇ ਨਾਲ ਪਹਿਲੇ ਸੈਸ਼ਨ ਦੇ ਅੰਤ ਤੱਕ ਪੰਜਾਹ ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਕੋਈ ਵਿਕਟ ਨਹੀਂ ਗਵਾਉਣ ਦਿੱਤੀ। ਸ਼੍ਰੇਅਸ ਦੂਜੇ ਸੈਸ਼ਨ ਦੇ ਪਹਿਲੇ ਹੀ ਓਵਰ ’ਚ ਆਊਟ ਹੋ ਗਏ। ਉਨ੍ਹਾਂ ਨੂੰ 27ਵੇਂ ਓਵਰ ਦੀ ਆਖਰੀ ਗੇਂਦ ’ਤੇ ਰਬਾਡਾ ਨੇ ਬੋਲਡ ਕੀਤਾ। (IND vs SA)

ਇਨ੍ਹਾਂ ਸੂਬਿਆਂ ’ਚ 30 ਦਸੰਬਰ ਤੱਕ ਸੰਘਣੀ ਧੁੰਦ ਦਾ ਅਲਰਟ, ਮੀਂਹ ਦੀ ਵੀ ਸੰਭਾਵਨਾ

ਸ਼੍ਰੇਅਸ 31 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਵਿਰਾਟ ਨਾਲ ਉਸ ਦੀ 68 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਰਬਾਡਾ ਨੇ ਦੂਜੇ ਸੈਸ਼ਨ ’ਚ ਕੋਹਲੀ ਨੂੰ ਵੀ ਕੈਚ ਆਊਟ ਕਰਵਾਇਆ। ਕੋਹਲੀ ਨੇ 64 ਗੇਂਦਾਂ ’ਤੇ 38 ਦੌੜਾਂ ਬਣਾਈਆਂ। ਸ਼੍ਰੇਅਸ 27ਵੇਂ ਓਵਰ ’ਚ ਅਤੇ ਕੋਹਲੀ 31ਵੇਂ ਓਵਰ ’ਚ ਆਊਟ ਹੋ ਗਏ, ਇਸ ਤਰ੍ਹਾਂ ਭਾਰਤ ਨੇ 5 ਓਵਰਾਂ ਦੇ ਅੰਦਰ ਹੀ ਦੋਵੇਂ ਸੈੱਟ ਬੱਲੇਬਾਜਾਂ ਦੀਆਂ ਵਿਕਟਾਂ ਗੁਆ ਦਿੱਤੀਆਂ।

ਸੈਸ਼ਨ-1 ਦੀ ਖੇਡ ਭਾਰਤੀ ਟੀਮ ਦੇ ਨਾਂਅ | IND vs SA

ਮੀਂਹ ਕਾਰਨ ਅੱਧੇ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਪਹਿਲੇ ਟੈਸਟ ’ਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 24 ਦੌੜਾਂ ਦੇ ਅੰਦਰ ਹੀ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਕਪਤਾਨ ਰੋਹਿਤ ਸਿਰਫ 5 ਦੌੜਾਂ, ਯਸ਼ਸਵੀ ਜਾਇਸਵਾਲ 17 ਅਤੇ ਸਟਾਰ ਸ਼ੁਭਮਨ ਗਿੱਲ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਨੰਦਰੇ ਬਰਗਰ ਨੇ 2 ਅਤੇ ਕਾਗਿਸੋ ਰਬਾਡਾ ਨੇ ਇੱਕ ਵਿਕਟ ਲਈ। 12ਵੇਂ ਓਵਰ ’ਚ ਹੀ 3 ਵਿਕਟਾਂ ਡਿੱਗਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਪਾਰੀ ਨੂੰ ਸੰਭਾਲਿਆ। (IND vs SA)

ਫਿਰ ਕੰਟਰੋਲ ਹਾਸਲ ਕਰਨ ਤੋਂ ਬਾਅਦ ਦੋਵਾਂ ਨੇ ਖਰਾਬ ਗੇਂਦਾਂ ’ਤੇ ਖੁੱਲ੍ਹ ਕੇ ਸ਼ਾਟ ਖੇਡੇ। ਦੋਵਾਂ ਨੇ ਭਾਰਤ ਦੇ ਸਕੋਰ ਨੂੰ 50 ਦੌੜਾਂ ਤੋਂ ਪਾਰ ਪਹੁੰਚਾਇਆ ਅਤੇ ਆਪਸ ’ਚ ਅਰਧਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ। ਸੈਸ਼ਨ 1 ਦੀ ਸਮਾਪਤੀ ਤੋਂ ਬਾਅਦ ਭਾਰਤ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 91 ਦੌੜਾਂ ਸੀ। ਭਾਰਤ ਨੇ 26 ਓਵਰਾਂ ’ਚ 3.50 ਦੀ ਰਨ ਰੇਟ ਨਾਲ ਸਕੋਰ ਬਣਾਇਆ। ਸਕੋਰਿੰਗ ਰੇਟ ਅਤੇ ਰਿਕਵਰੀ ਦੇ ਕਾਰਨ ਭਾਰਤ ਸੈਸ਼ਨ 1 ’ਚ ਦੱਖਣੀ ਅਫਰੀਕਾ ਤੋਂ ਅੱਗੇ ਰਿਹਾ। (IND vs SA)

ਇੱਕ ਵਾਰ ਫੇਰ ਤੋਂ ਭਾਰਤ ਦਾ ਟਾਪ ਆਰਡਰ ਫਲਾਪ | IND vs SA

ਭਾਰਤ ਵੱਲੋਂ ਸ਼ੁਭਮਨ ਗਿੱਲ 2 ਅਤੇ ਯਸ਼ਸਵੀ ਜੈਸਵਾਲ 17 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ, ਦੋਵਾਂ ਨੂੰ ਡੈਬਿਊ ਕਰਨ ਵਾਲੇ ਨੰਦਰੇ ਬਰਗਰ ਨੇ ਪੈਵੇਲੀਅਨ ਭੇਜਿਆ। ਕਪਤਾਨ ਰੋਹਿਤ ਸ਼ਰਮਾ 5 ਦੌੜਾਂ ਬਣਾ ਕੇ ਕੈਗਿਸੋ ਰਬਾਡਾ ਹੱਥੋਂ ਕੈਚ ਆਊਟ ਹੋ ਗਏ।

ਸ਼੍ਰੇਅਸ-ਕੋਹਲੀ ਨੂੰ ਮਿਲਿਆ ਇੱਕ-ਇੱਕ ਜੀਵਨਦਾਨ | IND vs SA

24 ਦੌੜਾਂ ’ਤੇ 3 ਵਿਕਟਾਂ ਗੁਆਉਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਵਿਰਾਟ ਕੋਹਲੀ ਨੇ ਭਾਰਤ ਦੀ ਪਾਰੀ ਨੂੰ ਸੰਭਾਲਿਆ। ਦੋਵਾਂ ਨੂੰ ਸ਼ੁਰੂਆਤੀ ਓਵਰਾਂ ’ਚ ਇੱਕ-ਇੱਕ ਲੀਜ ਮਿਲੀ। 13ਵੇਂ ਓਵਰ ਦੀ ਚੌਥੀ ਗੇਂਦ ’ਤੇ ਸ਼੍ਰੇਅਸ ਨੇ ਪੁਆਇੰਟ ਵੱਲ ਸ਼ਾਟ ਖੇਡਿਆ, ਇੱਥੇ ਮਾਰਕੋ ਜੈਨਸਨ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। 14ਵੇਂ ਓਵਰ ਦੀ ਤੀਜੀ ਗੇਂਦ ’ਤੇ ਵਿਰਾਟ ਨੇ ਸਕਵੇਅਰ ਲੇਗ ਵੱਲ ਸ਼ਾਟ ਖੇਡਿਆ, ਇੱਥੇ ਟੋਨੀ ਡੀ ਜਾਰਜੀ ਨੇ ਉਨ੍ਹਾਂ ਦਾ ਕੈਚ ਛੱਡ ਦਿੱਤਾ। (IND vs SA)

ਮੀਂਹ ਕਾਰਨ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਮੈਚ | IND vs SA

ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਮੈਚ ਅੱਜ ਦੁਪਹਿਰ 1:30 ਵਜੇ ਸ਼ੁਰੂ ਹੋਣਾ ਸੀ ਪਰ ਇੱਥੇ ਮੀਂਹ ਪੈ ਰਿਹਾ ਸੀ ਜਿਸ ਕਾਰਨ ਟਾਸ ’ਚ ਥੋੜੇ ਸਮੇਂ ਦੀ ਦੇਰੀ ਹੋਈ। ਟਾਸ ਦੁਪਹਿਰ 1:45 ਵਜੇ ਹੋਇਆ ਅਤੇ ਮੈਚ ਦੁਪਹਿਰ 2:00 ਵਜੇ ਸ਼ੁਰੂ ਹੋ ਸਕਿਆ।

ਪ੍ਰਸਿਧ ਕ੍ਰਿਸ਼ਨਾ ਨੇ ਕੀਤਾ ਟੈਸਟ ਡੈਬਿਊ | IND vs SA

ਤੇਜ ਗੇਂਦਬਾਜ ਪ੍ਰਸਿਧ ਕ੍ਰਿਸ਼ਨਾ ਨੇ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ, ਜਸਪ੍ਰੀਤ ਬੁਮਰਾਹ ਨੇ ਉਨ੍ਹਾਂ ਨੂੰ ਡੈਬਿਊ ਕੈਪ ਸੌਂਪੀ। ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਸੱਟ ਕਾਰਨ ਪਹਿਲਾ ਟੈਸਟ ਨਹੀਂ ਖੇਡ ਸਕੇ, ਉਨ੍ਹਾਂ ਦੀ ਜਗ੍ਹਾ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਮਿਲਿਆ। ਨੈਂਡਰੇ ਬਰਗਰ ਅਤੇ ਡੇਵਿਡ ਬੇਡਿੰਗਮ ਨੂੰ ਦੱਖਣੀ ਅਫਰੀਕਾ ਲਈ ਆਪਣਾ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ। ਟੀਮ ਇੰਡੀਆ ਹੁਣ ਤੱਕ ਦੱਖਣੀ ਅਫਰੀਕਾ ’ਚ ਇੱਕ ਵੀ ਟੈਸਟ ਸੀਰੀਜ ਨਹੀਂ ਜਿੱਤ ਸਕੀ ਹੈ। ਟੀਮ ਨੇ ਇੱਥੇ 8 ਸੀਰੀਜ ਖੇਡੀਆਂ ਅਤੇ ਇਨ੍ਹਾਂ ’ਚੋਂ 7 ਹਾਰੀਆਂ ਹਨ। ਸਿਰਫ ਇੱਕ ਲੜੀ ਡਰਾਅ ਹੋ ਸਕੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਪਹੁੰਚਣ ਲਈ ਦੋਵਾਂ ਟੀਮਾਂ ਲਈ ਇਹ ਲੜੀ ਬਹੁਤ ਮਹੱਤਵਪੂਰਨ ਹੈ। (IND vs SA)

ਈਸ਼ਾਨ-ਸੂਰਿਆ ਦਾ ਧਮਾਕਾ, ਭਾਰਤ ਦਾ ਅਸਟਰੇਲੀਆ ਖਿਲਾਫ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ
ਪਹਿਲਾ ਟੀ-20 ਮੈਚ 2 ਵਿਕਟਾਂ ਨਾਲ ਜਿੱਤਿਆ | IND Vs AUS

ਕਪਤਾਨ ਸੂਰਿਆਕੁਮਾਰ ਯਾਦਵ ਦੀ ਤੁਫਾਨੀ ਪਾਰੀ | IND Vs AUS

ਸੂਰਿਆ-ਈਸ਼ਾਨ ਤੋਂ ਬਾਅਦ ਰਿੰਕੂ ਦੀ ਅਖੀਰ ’ਤੇ ਮੈਚ ਜੇਤੂ ਪਾਰੀ | IND Vs AUS

ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਅਸਟਰੇਲੀਆ ਵਿਚਕਾਰ ਟੀ-20 ਲੜੀ ਦਾ ਪਹਿਲਾ ਮੈਚ ਰਾਤ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਸਟਰੇਲੀਆ ਨੇ ਜੋਸ਼ ਇੰਗਲਿਸ਼ ਦੇ ਤੂਫਾਨੀ ਸੈਂਕੜੇ ਦੇ ਦਮ ’ਤੇ 208 ਦੌੜਾਂ ਦਾ ਚੁਣੌਤੀਪੁਰਨ ਸਕੋਰ ਬਣਾਇਆ। ਜਵਾਬ ’ਚ ਭਾਰਤ ਨੇ ਇਹ ਟੀਚਾ 1 ਗੇਂਦ ਬਾਕੀ ਰਹਿੰਦੇ ਹਾਸਲ ਕਰ ਲਿਆ ਅਤੇ ਭਾਰਤ ਨੇ ਅਸਟਰੇਲੀਆ ਖਿਲਾਫ ਟੀ-20 ਸੀਰੀਜ਼ ਦਾ ਪਹਿਲਾ ਮੈਚ 2 ਵਿਕਟਾਂ ਨਾਲ ਜਿੱਤ ਲਿਆ। (IND Vs AUS)

ਇਹ ਵੀ ਪੜ੍ਹੋ : ਤਕਨੀਕ ਦੀ ਦੁਰਵਰਤੋਂ ’ਤੇ ਕੰਟਰੋਲ ਲਈ ਸਖ਼ਤੀ ਜ਼ਰੂਰੀ

ਟੀਮ ਨੇ 209 ਦੌੜਾਂ ਦਾ ਟੀਚਾ 20ਵੇਂ ਓਵਰ ਦੀ ਆਖਰੀ ਗੇਂਦ ’ਤੇ 8 ਵਿਕਟਾਂ ਦੇ ਨੁਕਸਾਨ ’ਤੇ ਹਾਸਲ ਕੀਤਾ। ਟੀ-20 ’ਚ ਕੰਗਾਰੂਆਂ ਖਿਲਾਫ ਭਾਰਤ ਦਾ ਇਹ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ ਹੈ। ਇਸ ਤੋਂ ਪਹਿਲਾਂ ਸਭ ਤੋਂ ਸਫਲ ਦੌੜਾਂ 202/4 ਦਾ ਸੀ, ਜੋ ਭਾਰਤ ਨੇ 2013 ਦੌਰਾਨ ਰਾਜਕੋਟ ਵਿੱਚ ਕੀਤਾ ਸੀ। ਟੀਮ ਇੰਡੀਆ ਲਈ ਕਪਤਾਨ ਸੂਰਿਆਕੁਮਾਰ ਯਾਦਵ ਨੇ 80 ਦੌੜਾਂ ਅਤੇ ਈਸ਼ਾਨ ਕਿਸ਼ਨ ਨੇ 58 ਦੌੜਾਂ ਦੀ ਪਾਰੀ ਖੇਡੀ। ਅਖੀਰ ’ਚ ਰਿੰਕੂ ਸਿੰਘ ਨੇ 14 ਗੇਂਦਾਂ ’ਤੇ 22 ਦੌੜਾਂ ਬਣਾਈਆਂ। ਵਿਸ਼ਾਖਾਪਟਨਮ ’ਚ ਅਸਟਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 3 ਵਿਕਟਾਂ ’ਤੇ 208 ਦੌੜਾਂ ਬਣਾਈਆਂ। ਟੀਮ ਵੱਲੋਂ ਜੋਸ਼ ਇੰਗਲਿਸ਼ ਨੇ ਪਹਿਲਾ ਸੈਂਕੜਾ ਲਾਇਆ। ਉਨ੍ਹਾਂ 50 ਗੇਂਦਾਂ ’ਤੇ 110 ਦੌੜਾਂ ਦੀ ਪਾਰੀ ਖੇਡੀ। ਸਟੀਵ ਸਮਿਥ (58 ਦੌੜਾਂ) ਨੇ ਅਰਧ ਸੈਂਕੜਾ ਲਾਇਆ। (IND Vs AUS)

ਭਾਰਤ ਨੇ ਡੈਥ ਓਵਰਾਂ ’ਚ 38 ਦੌੜਾਂ ’ਤੇ 4 ਵਿਕਟਾਂ ਗੁਆਇਆਂ | IND Vs AUS

ਭਾਰਤੀ ਪਾਰੀ ਦੇ ਆਖਰੀ 4 ਓਵਰਾਂ ’ਚ ਸ਼ਾਨਦਾਰ ਮੁਕਾਬਲਾ ਵੇਖਣ ਨੂੰ ਮਿਲਿਆ। ਇਨ੍ਹਾਂ ਓਵਰਾਂ ’ਚ ਭਾਰਤੀ ਟੀਮ ਨੇ 38 ਦੌੜਾਂ ਬਣਾ ਕੇ ਮੈਚ ਜਿੱਤ ਲਿਆ, ਜਦਕਿ ਅਸਟਰੇਲੀਆਈ ਗੇਂਦਬਾਜ਼ਾਂ ਨੇ 4 ਵਿਕਟਾਂ ਲੈ ਮੈਚ ’ਚ ਰੌਣਕ ਵਧਾ ਦਿੱਤੀ। ਆਖਰੀ ਓਵਰ ’ਚ ਭਾਰਤ ਨੂੰ ਜਿੱਤ ਲਈ 7 ਦੌੜਾਂ ਦੀ ਜ਼ਰੂਰਤ ਸੀ ਪਰ ਟੀਮ ਨੋ-ਬਾਲ ਨਾਲ ਜਿੱਤ ਗਈ। ਹਾਲਾਂਕਿ ਰਿੰਕੂ ਸਿੰਘ ਨੇ ਪਾਰੀ ਦੀ ਆਖਰੀ ਗੇਂਦ ’ਤੇ ਛੱਕਾ ਜੜਿਆ ਪਰ ਨੋ-ਬਾਲ ਹੋਣ ਕਾਰਨ ਉਨ੍ਹਾਂ ਦੀਆਂ ਦੌੜਾਂ ਬਣ ਗਈਆਂ। ਸ਼ਾਨ ਐਬੋਟ ਦੇ ਇਸ ਓਵਰ ’ਚ 3 ਵਿਕਟਾਂ ਡਿੱਗੀਆਂ। (IND Vs AUS)

ਭਾਰਤ ਨੇ ਮੱਧ ਓਵਰਾਂ ’ਚ ਗੁਆਇਆਂ 2 ਵਿਕਟਾਂ | IND Vs AUS

ਭਾਰਤੀ ਟੀਮ ਨੇ ਮੱਧ ਓਵਰਾਂ ਵਿੱਚ ਵੱਡੇ ਓਵਰ ਸੁੱਟੇ। ਈਸ਼ਾਨ ਕਿਸ਼ਨ ਨੇ ਵੱਡੇ ਸ਼ਾਟ ਖੇਡੇ ਅਤੇ ਸਪਿਨਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਿਸ਼ਨ ਅਤੇ ਸੂਰਿਆ ਨੇ 9ਵੇਂ ਓਵਰ ’ਚ ਤਨਵੀਰ ਸੰਘਾ ਨੂੰ 19 ਦੌੜਾਂ ਦਿੱਤੀਆਂ। ਇਸ ਤੋਂ ਬਾਅਦ 11ਵੇਂ ਅਤੇ 13ਵੇਂ ਓਵਰਾਂ ’ਚ ਵੀ ਤਨਵੀਰ ਸੰਘਾ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਨੇ 11 ਦੌੜਾਂ ਬਣਾਈਆਂ। 13ਵੇਂ ਓਵਰ ਵਿੱਚ ਈਸ਼ਾਨ ਕਿਸ਼ਨ ਅਤੇ 15ਵੇਂ ਓਵਰ ’ਚ ਤਿਲਕ ਵਰਮਾ ਦੀਆਂ ਵਿਕਟਾਂ ਡਿੱਗ ਗਈਆਂ ਪਰ ਰਿੰਕੂ ਸਿੰਘ ਅਤੇ ਸੂਰਿਆ ਨੇ ਮਿਲ ਕੇ 16ਵੇਂ ਓਵਰ ’ਚ 16 ਦੌੜਾਂ ਬਣਾ ਕੇ ਦਬਾਅ ਨੂੰ ਦੂਰ ਕੀਤਾ। ਮੱਧ ਓਵਰਾਂ ’ਚ ਭਾਰਤ ਨੇ 2 ਵਿਕਟਾਂ ਗੁਆ 108 ਦੌੜਾਂ ਬਣਾਈਆਂ। (IND Vs AUS)