Tunnel Accident - Sach Kahoon Punjabi

ਜ਼ਿੰਦਾ ਰਹਿਣ ਲਈ, ਚੱਟਾਨਾਂ ਤੋਂ ਟਪਕਦਾ ਪਾਣੀ ਚੱਟਿਆ
ਸੁਰੰਗ ’ਚੋਂ ਬਚਾਏ ਗਏ ਮਜ਼ਦੂਰਾਂ ਦੀ ਜ਼ੁਬਾਨੀ ਉਨ੍ਹਾਂ ਦੀ ਜੰਗ ਦੀ ਕਹਾਣੀ

ਰਾਂਚੀ (ਏਜੰਸੀ)। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੀ ਸਿਲਕਿਆਰਾ ਸੁਰੰਗ ਤੋਂ ਮੰਗਲਵਾਰ ਰਾਤ ਨੂੰ ਸੁਰੱਖਿਅਤ ਬਚਾਏ ਗਏ 41 ਮਜ਼ਦੂਰਾਂ ’ਚੋਂ ਇੱਕ ਅਨਿਲ ਬੇਦੀਆ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਿਆਸ ਬੁਝਾਉਣ ਲਈ ਚੱਟਾਨਾਂ ’ਚੋਂ ਟਪਕਣ ਵਾਲੇ ਪਾਣੀ ਨੂੰ ਚੱਟਿਆ ਅਤੇ ਪਹਿਲੇ ਦਸ ਦਿਨ ਮੁਰਮਰੇ ਖਾ ਕੇ ਜਿੰਦਾ ਰਹੇ ਝਾਰਖੰਡ ਦੇ ਇੱਕ 22 ਸਾਲਾ ਮਜ਼ਦੂਰ ਅਨਿਲ ਬੇਦੀਆ ਨੇ ਕਿਹਾ ਕਿ ਉਸ ਨੇ 12 ਨਵੰਬਰ ਨੂੰ ਸੁਰੰਗ ਦਾ ਕੁਝ ਹਿੱਸਾ ਡਿੱਗਣ ਤੋਂ ਬਾਅਦ ਮੌਤ ਨੂੰ ਨੇੜਿਓਂ ਦੇਖਿਆ। 12 ਨਵੰਬਰ ਤੋਂ ਮਲਬਾ ਡਿੱਗਣ ਤੋਂ ਬਾਅਦ ਬੇਦੀਆ ਸਮੇਤ 41 ਮਜ਼ਦੂਰ ਸੁਰੰਗ ਵਿੱਚ ਫਸੇ ਹੋਏ ਸਨ। (Tunnel Accident)

ਉਨ੍ਹਾਂ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਕਹਾਣੀ ਸਾਂਝੀ ਕੀਤੀ। ਬੇਦੀਆ ਨੇ ਕਿਹਾ, ‘ਮਲਬਾ ਡਿੱਗਣ ਤੋਂ ਬਾਅਦ ਪੂਰਾ ਇਲਾਕਾ ਉੱਚੀ-ਉੱਚੀ ਚੀਕਾਂ ਨਾਲ ਗੂੰਜ ਗਿਆ… ਅਸੀਂ ਸਾਰਿਆਂ ਨੇ ਸੋਚਿਆ ਕਿ ਅਸੀਂ ਸੁਰੰਗ ਦੇ ਅੰਦਰ ਦੱਬੇ ਜਾਵਾਂਗੇ। ਅਸੀਂ ਪਹਿਲੇ ਕੁਝ ਦਿਨਾਂ ਵਿੱਚ ਸਾਰੀਆਂ ਉਮੀਦਾਂ ਗੁਆ ਦਿੱਤੀਆਂ ਸਨ, ਉਸਨੇ ਕਿਹਾ, ਇਹ ਇੱਕ ਸੁਫਨੇ ਵਰਗਾ ਸੀ। ਅਸੀਂ ਆਪਣੀ ਪਿਆਸ ਬੁਝਾਉਣ ਲਈ ਚੱਟਾਨਾਂ ਤੋਂ ਟਪਕਦੇ ਪਾਣੀ ਨੂੰ ਚੱਟਿਆ ਅਤੇ ਪਹਿਲੇ ਦਸ ਦਿਨ ਮੁਰਮੁਰੇ ’ਤੇ ਜਿਉਂਦੇ ਰਹੇ।’ ਬੇਦੀਆ ਰਾਂਚੀ ਦੇ ਬਾਹਰਵਾਰ ਖੀਰਾਬੇਦਾ ਪਿੰਡ ਦਾ ਰਹਿਣ ਵਾਲਾ ਹੈ, ਜਿੱਥੋਂ ਕੁੱਲ 13 ਮਜ਼ਦੂਰ 1 ਨਵੰਬਰ ਨੂੰ ਕੰਮ ਲਈ ਉੱਤਰਕਾਸ਼ੀ ਗਏ ਸਨ। ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਕਿਸਮਤ ਨੇ ਉਸ ਲਈ ਕੀ ਲਿਖਿਆ ਸੀ। (Tunnel Accident)

Also Read : Success Story : ਸਰਸਾ ਦੇ ਛੋਟੇ ਜਿਹੇ ਪਿੰਡ ਦੇ ਕਿਸਾਨ ਨੇ ਕਰ ਦਿੱਤੀ ਕਮਾਲ, ਇਸ ਖੇਤੀ ਨਾਲ ਬਦਲੀ ਆਪਣੀ ਤਕਦੀਰ, ਲੱਖਾਂ…

ਉਨ੍ਹਾਂ ਕਿਹਾ, ‘ਅਸੀਂ ਛੇਤੀ ਤੋਂ ਛੇਤੀ ਸੁਰੱਖਿਅਤ ਬਾਹਰ ਨਿਕਲਣ ਲਈ ਪ੍ਰਾਰਥਨਾ ਕਰਦੇ ਰਹੇ, ਪਰ ਆਖਰਕਾਰ ਰੱਬ ਨੇ ਸਾਡੀ ਸੁਣ ਲਈ’ ਇਸੇ ਪਿੰਡ ਦੇ ਇੱਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਦੀ ਚਿੰਤਤ ਮਾਂ ਨੇ ਪਿਛਲੇ ਦੋ ਹਫ਼ਤਿਆਂ ਤੋਂ ਖਾਣਾ ਨਹੀਂ ਬਣਾਇਆ ਸੀ ਅਤੇ ਗੁਆਂਢੀਆਂ ਵੱਲੋਂ ਜੋ ਵੀ ਦਿੱਤਾ ਜਾਂਦਾ ਸੀ ਉਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਸੀ। ਸਿਲਕਿਆਰਾ ਸੁਰੰਗ ਦਾ ਇੱਕ ਹਿੱਸਾ ਡੁੱਬਣ ਕਾਰਨ ਅੰਦਰ ਫਸੇ ਮਜ਼ਦੂਰਾਂ ਵਿੱਚ ਖੀਰਾਬੇੜਾ ਪਿੰਡ ਦੇ ਰਹਿਣ ਵਾਲੇ ਦਿਵਿਆਂਗ ਸਰਵਨ ਬੇਦੀਆ (55) ਦਾ ਇਕਲੌਤਾ ਪੁੱਤਰ ਰਾਜਿੰਦਰ (22) ਵੀ ਸ਼ਾਮਲ ਸੀ। ਮੰਗਲਵਾਰ ਸ਼ਾਮ ਨੂੰ ਆਪਣੇ ਬੇਟੇ ਨੂੰ ਬਾਹਰ ਕੱਢੇ ਜਾਣ ਦੀ ਖਬਰ ਤੋਂ ਬਾਅਦ ਉਹ ਵ੍ਹੀਲਚੇਅਰ ’ਤੇ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ। (Tunnel Accident)

ਪਹਿਲੇ ਦਸ ਦਿਨਾਂ ਬਾਅਦ ਸਥਿਤੀ ਵਿੱਚ ਹੋਇਆ ਸੁਧਾਰ | Tunnel Accident

ਬੇਦੀਆ ਨੇ ਕਿਹਾ, ਸਾਡੇ ਕੋਲ ਸੁਰੰਗ ਦੇ ਅੰਦਰ ਆਪਣੇ ਆਪ ਨੂੰ ਰਾਹਤ ਦੇਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਸੀ। ਆਖ਼ਰਕਾਰ, ਜਦੋਂ ਅਸੀਂ ਬਾਹਰੋਂ ਸਾਡੇ ਨਾਲ ਗੱਲਾਂ ਕਰਨ ਵਾਲੇ ਲੋਕਾਂ ਦੀਆਂ ਆਵਾਜ਼ਾਂ ਸੁਣੀਆਂ, ਤਾਂ ਸਾਡੇ ਮਜ਼ਬੂਤ ਵਿਸ਼ਵਾਸ ਅਤੇ ਬਚਣ ਦੀ ਉਮੀਦ ਨੇ ਸਾਡੀ ਨਿਰਾਸ਼ਾ ਨੂੰ ਦੂਰ ਕਰ ਦਿੱਤਾ। ਪਹਿਲੇ ਦਸ ਦਿਨ ਬੇਹੱਦ ਚਿੰਤਾ ਵਿੱਚ ਬਿਤਾਉਣ ਤੋਂ ਬਾਅਦ, ਉਸ ਨੇ ਕਿਹਾ, ਪਾਣੀ ਦੀਆਂ ਬੋਤਲਾਂ, ਗਰਮ ਭੋਜਨ ਚੌਲ, ਕੇਲੇ, ਸੇਬ ਅਤੇ ਸੰਤਰੇ ਵਰਗੇ ਫਲਾਂ ਦੇ ਨਾਲ-ਨਾਲ ਦਾਲ ਅਤੇ ਰੋਟੀਆਂ ਨਿਯਮਤ ਤੌਰ ’ਤੇ ਸਪਲਾਈ ਹੋਣ ਲੱਗੀਆਂ।

ਜ਼ਿੰਦਗੀ ਦੀ ਉਮੀਦ ਬਣੀ ਪਹਿਲੀ ਕਾਲ | Tunnel Accident

ਬੇਦੀਆ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਖੀਰਾਬੇੜਾ ਦੇ 13 ਵਿਅਕਤੀਆਂ ਵਿੱਚੋਂ ਸਿਰਫ਼ ਤਿੰਨ ਹੀ ਸੁਰੰਗ ਦੇ ਅੰਦਰ ਸਨ, ਜਦੋਂ ਇਹ ਹਾਦਸਾ ਵਾਪਰਿਆ। ਸੁਰੰਗ ਦੇ ਅੰਦਰ ਫਸੇ 41 ਮਜ਼ਦੂਰਾਂ ਵਿੱਚੋਂ 15 ਝਾਰਖੰਡ ਦੇ ਸਨ। ਇਹ ਲੋਕ ਰਾਂਚੀ, ਗਿਰੀਡੀਹ, ਖੁੰਟੀ ਅਤੇ ਪੱਛਮੀ ਸਿੰਘਭੂਮ ਦੇ ਵਸਨੀਕ ਹਨ। ਮੰਗਲਵਾਰ ਰਾਤ ਜਦੋਂ ਇਨ੍ਹਾਂ ਵਰਕਰਾਂ ਨੂੰ ਬਾਹਰ ਕੱਢਿਆ ਗਿਆ ਤਾਂ ਲੋਕਾਂ ਨੇ ਆਪੋ-ਆਪਣੇ ਪਿੰਡਾਂ ਵਿੱਚ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ। ਬੇਦੀਆ ਨੇ ਕਿਹਾ, ਜ਼ਿੰਦਗੀ ਦੀ ਸਾਡੀ ਪਹਿਲੀ ਉਮੀਦ ਉਦੋਂ ਆਈ ਜਦੋਂ ਅਧਿਕਾਰੀਆਂ ਨੇ ਲਗਭਗ 70 ਘੰਟਿਆਂ ਬਾਅਦ ਸਾਡੇ ਨਾਲ ਸੰਪਰਕ ਕੀਤਾ। ਉਸ ਅਨੁਸਾਰ ਉਸ ਦੇ ਦੋ ਸੁਪਰਵਾਈਜ਼ਰਾਂ ਨੇ ਉਸ ਨੂੰ ਚੱਟਾਨਾਂ ਤੋਂ ਟਪਕਦਾ ਪਾਣੀ ਪੀਣ ਲਈ ਕਿਹਾ। (Tunnel Accident)

ਸੰਕਟ ’ਚ ਜ਼ਿੰਦਗੀਆਂ
ਉੱਤਰਾਖੰਡ ਦਾ ਸਿਲਕਿਆਰਾ ਸੁਰੰਗ ਹਾਦਸਾ ਦੇਸ਼ ਭਰ ਵਿਚ ਚਿੰਤਾ ਦੀ ਵਜ੍ਹਾ ਬਣਿਆ ਹੋਇਆ ਹੈ ਸੁਰੰਗ ਅੱਗੇ ਵੱਲ ਜਿੱਥੇ ਪੁੱਟੀ ਜਾ ਰਹੀ ਹੁੰਦੀ ਹੈ, ਉੱਥੇ ਹਾਦਸੇ ਦੀ ਸੰਭਾਵਨਾ ਰਹਿੰਦੀ ਹੈ ਗੌਰ ਕਰਨ ਵਾਲੀ ਗੱਲ ਹੈ ਕਿ ਜਿੱਥੇ ਸੁਰੰਗ ਧਸੀ ਹੈ, ਉੱਥੇ ਤਿੰਨ ਮਹੀਨੇ ਪਹਿਲਾਂ ਪੁਟਾਈ ਹੋਈ ਸੀ, ਜੋ ਕਿ ਹੋਣੀ ਨਹੀਂ ਚਾਹੀਦੀ ਸੀ ਸੁਰੰਗ ਪੁੱਟਣ ਤੋਂ ਬਾਅਦ ਜਦੋਂ ਉਸ ਨੂੰ ਸਪੋਰਟ ਦੇ ਕੇ ਮਜ਼ਬੂਤ ਕੀਤਾ ਜਾਂਦਾ ਹੈ, ਉਦੋਂ ਤਿੰਨ ਦਿਨ ਵਿਚ ਨਿਰਮਾਣ ਮੁਕੰਮਲ ਹੁੰਦਾ ਹੈ, ਪਰ ਸਿਲਕਿਆਰਾ ਵਿਚ ਜੋ ਸਪੋਰਟ ਦਿੱਤੀ ਜਾ ਰਹੀ ਸੀ, ਉਹ ਮੁਕੰਮਲ ਨਹੀਂ ਸੀ ਅਤੇ ਇਸੇ ਲਾਪਰਵਾਹੀ ਦੇ ਚੱਲਦੇ 41 ਮਜ਼ਦੂਰਾਂ ਦੇ ਮੁੜਨ ਦਾ ਰਸਤਾ ਬੰਦ ਹੋ ਗਿਆ ਹੁਣ ਪੂਰੇ ਦੇਸ਼ ਨੂੰ ਇਨ੍ਹਾਂ ਮਜ਼ਦੂਰਾਂ ਦੀ ਜਾਨ ਬਚਾਉਣ ਦੀ ਚਿੰਤਾ ਹੈ ਬਦਲਵੇਂ ਰਸਤਿਆਂ ਤੋਂ ਆਕਸੀਜ਼ਨ ਅਤੇ ਭੋਜਨ ਦੇਣ ਦੇ ਯਤਨ ਹੋ ਰਹੇ ਹਨ। (Uttarkashi Tunnel Accident)

ਬਿਨਾ ਸ਼ੱਕ ਘੁੱਪ ਹਨ੍ਹੇਰੇ ਵਿਚ ਜ਼ਿੰਦਗੀ ਅਤੇ ਮੌਤ ਦੇ ਵਿਚ ਝੂਲਦੇ ਇਹ ਮਜ਼ਦੂਰ ਭਾਰੀ ਮਾਨਸਿਕ ਦਬਾਅ ’ਚੋਂ ਗੁਜ਼ਰ ਰਹੇ ਹੋਣਗੇ! ਦਰਅਸਲ, ਦੇਸ਼ ਵਿਚ ਤਮਾਮ ਪ੍ਰਾਜੈਕਟਾਂ ਦੇ ਤਹਿਤ ਸੈਂਕੜੇ ਸੁਰੰਗਾਂ ਦਾ ਨਿਰਮਾਣ ਹੋ ਰਿਹਾ ਹੈ ਪਹਾੜਾਂ ਵਿਚ ਹੀ ਨਹੀਂ, ਸ਼ਹਿਰਾਂ ਵਿਚ ਵੀ ਹੁਣ ਜ਼ਿਆਦਾਤਰ ਬੁਨਿਆਦੀ ਢਾਂਚਾ ਵਿਕਾਸ ਕਾਰਜ ਜ਼ਮੀਨ ਦੇ ਅੰਦਰ ਹੀ ਹੋ ਰਿਹਾ ਹੈ ਪਰ ਇਸ ਪਹਿਲੂ ’ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਸੁਰੰਗ ਧਸਣ ਦੀ ਵਜ੍ਹਾ ਕੀ ਹੈ ਦਰਅਸਲ, ਸੁਰੰਗ ਮਾਰਗਾਂ ਦਾ ਨਿਰਮਾਣ ਤਾਂ ਹਮੇਸ਼ਾ ਤੋਂ ਚੁਣੌਤੀਪੂਰਨ ਰਿਹਾ ਹੈ, ਪਰ ਤਕਨੀਕੀ ਤਰੱਕੀ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਨੀਤੀ-ਘਾੜਿਆਂ ਨੂੰ ਇਸ ਲਈ ਪ੍ਰੇਰਿਤ ਕੀਤਾ ਹੈ ਅਤੇ ਹੁਣ ਤਾਂ ਕਾਫ਼ੀ ਲੰਮੇ-ਲੰਮੇ ਅਜਿਹੇ ਰਸਤੇ ਬਣਨ ਲੱਗੇ ਹਨ ਜਾਹਿਰ ਹੈ। (Uttarkashi Tunnel Accident)

ਇਹ ਵੀ ਪੜ੍ਹੋ : ਕਿਣਮਿਣ ਹੋਣ ਨਾਲ ਠੰਢ ’ਚ ਹੋਇਆ ਵਾਧਾ

ਇਸ ਨਾਲ ਨਾ ਸਿਰਫ਼ ਆਵਾਜਾਈ ਸੌਖੀ ਹੋਈ ਹੈ, ਸਗੋਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਵਿਕਾਸ ਦਾ ਚਾਨਣ ਪਹੁੰਚਾਉਣ ਵਿਚ ਵੀ ਮੱਦਦ ਮਿਲੀ ਹੈ ਜ਼ਾਹਿਰ ਹੈ ਸੁਰੰਗ ਬਣਨ ਤੋਂ ਪਹਿਲਾਂ ਪਹਾੜੀ ਇਲਾਕੇ ਵਿਚ ਵਿਗਿਆਨਕ ਤਰੀਕੇ ਨਾਲ ਭੂਗੋਲਿਕ ਅਧਿਐਨ ਹੋਏ ਹੋਣਗੇ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਵੱਡੇ ਪ੍ਰਾਜੈਕਟਾਂ ਦੇ ਨਾਲ ਜ਼ਮੀਨ ਧਸਣ ਦੀਆਂ ਘਟਨਾਵਾਂ ਕਿਉ ਵਧ ਰਹੀਆਂ ਹਨ ਵਾਤਾਵਰਨ ਮਾਹਿਰ ਲੰਮੇ ਸਮੇਂ ਤੋਂ ਇਸ ਹਿਮਾਲਈ ਖੇਤਰ ਵਿਚ ਵੱਡੇ ਵਿਕਾਸ ਪ੍ਰਾਜੈਕਟਾਂ ਦਾ ਵਿਰੋਧ ਕਰਦੇ ਰਹੇ ਹਨ ਇਹ ਘਟਨਾ ਇੱਕ ਨਾਗਰਿਕ ਤੇ ਇੱਕ ਮਨੁੱਖ ਦੇ ਤੌਰ ’ਤੇ ਵੀ ਸਾਡੇ ਤੋਂ ਸੰਵੇਦਨਸ਼ੀਲ ਬਣਨ ਦੀ ਮੰਗ ਕਰਦੀ ਹੈ ਦੇਸ਼ ਵਿਚ ਸੁਰੰਗ ਦਾ ਕੰਮ ਬਹੁਤ ਵਧ ਗਿਆ ਹੈ, ਕਈ ਕੰਪਨੀਆਂ ਇਨ੍ਹਾਂ ਦੇ ਨਿਰਮਾਣ ਵਿਚ ਉੱਤਰ ਆਈਆਂ ਹਨ। (Uttarkashi Tunnel Accident)

ਤਾਂ ਨਿਗਰਾਨੀ ਜ਼ਰੂਰੀ ਹੋ ਗਈ ਹੈ ਕਿਰਤ ਮੰਤਰਾਲੇ ਦੇ ਅਧੀਨ ਡੀਜੀਟੀਐਸ ਬਣਾਉਣਾ ਚਾਹੀਦਾ ਹੈ, ਤਾਂ ਕਿ ਸੁਰੰਗ ਨਿਰਮਾਣ ਦੇ ਸੁਰੱਖਿਅਤ ਮਾਪਦੰਡਾਂ ਦੀ ਪਾਲਣਾ ਯਕੀਨੀ ਹੋ ਸਕੇ ਇਹ ਸੁਰੰਗ-ਸੁਰੱਖਿਆ ਦੇ ਜ਼ਿਆਦਾ ਪੁਖ਼ਤਾ ਨਿਯਮ-ਕਾਇਦੇ ਤੈਅ ਕਰਨ ਅਤੇ ਰੈਗੂਲੇਟਰੀ ਗਠਿਤ ਕਰਨ ਦਾ ਸਮਾਂ ਹੈ ਸਿਰਫ਼ ਸਮੱਸਿਆ ਦੇ ਸਮੇਂ ਵਿਗਿਆਨਕਾਂ ਨੂੰ ਅੱਗੇ ਕਰ ਦੇਣਾ ਕਾਫ਼ੀ ਨਹੀਂ ਹੈ ਮਾਹਿਰਾਂ ਦੀ ਪੂਰੀ ਭਾਗੀਦਾਰੀ ਹੋਣੀ ਚਾਹੀਦੀ ਹੈ ਜਿੱਥੇ ਵੀ ਕੁਝ ਕਮੀਆਂ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਤਾਂ ਹੀ ਅਸੀਂ ਸਿਲਕਿਆਰਾ ਵਰਗੇ ਹਾਦਸਿਆਂ ਤੋਂ ਬਚ ਸਕਾਂਗੇ। (Uttarkashi Tunnel Accident)

ਕੁਦਰਤ ਨਾਲ ਛੇੜਛਾੜ ਦਾ ਨਤੀਜਾ ਸੁਰੰਗ ਹਾਦਸਾ
ਦੇਵਭੂਮੀ ਉੁਤਰਾਖੰਡ ਦੇ ਜਨਪਦ ਉੱਤਰਕਾਸ਼ੀ ਦੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਧਰਾਸੂ ਅਤੇ ਬੜਕੋਟ ਵਿਚਕਾਰ ਸਿਲਕਿਆਰਾ ਦੇ ਨਜ਼ਦੀਕ ਨਿਰਮਾਣ-ਅਧੀਨ ਕਰੀਬ 4531 ਮੀਟਰ ਲੰਮੀ ਸੁਰੰਗ ਹੈ ਜਿਸ ’ਚ ਸਿਲਕਿਆਰਾ ਵੱਲੋਂ 2340 ਮੀਟਰ ਅਤੇ ਬੜਕੋਟ ਵੱਲੋਂ 1600 ਮੀਟਰ ਨਿਰਮਾਣ ਹੋ ਗਿਆ ਹੈ ਇੱਥੇ ਬੀਤੀ 12 ਨਵੰਬਰ, ਸਵੇਰੇ ਲਗਭਗ ਪੰਜ ਵਜੇ ਸਿਲਕਿਆਰਾ ਵੱਲੋਂ ਕਰੀਬ 270 ਮੀਟਰ ਅੰਦਰ, ਲਗਭਗ 30 ਮੀਟਰ ਖੇਤਰ ’ਚ ਉੱਪਰੋਂ ਮਲਬਾ ਸੁਰੰਗ ’ਚ ਡਿੱਗਣ ਦੀ ਵਜ੍ਹਾ ਨਾਲ 41 ਲੋਕ ਫਸ ਗਏ ਸਨ ਇਹ ਟਨਲ ਚਾਰ ਧਾਮ ਰੋਡ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਹੈ, ਜੋ ਹਰ ਮੌਸਮ ’ਚ ਖੁੱਲ੍ਹੀ ਰਹੇਗੀ ਟਨਲ ਕਟਿੰਗ ਦਾ ਲਗਭਗ 90 ਫੀਸਦੀ ਕੰਮ ਪੂਰਾ ਹੋ ਗਿਆ ਹੈ ਹਾਲ ਹੀ ’ਚ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਟਨਲ ਅੰਦਰ ਦਸੰਬਰ ਤੱਕ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।

ਮਜ਼ਦੂਰਾਂ ਦੇ ਫਸਣ ਦੀ ਖਬਰ ਨਾਲ ਦੇਸ਼ਵਾਸੀ ਚਿੰਤਤ ਹਨ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ ਇਸ ਹਾਦਸੇ ਦਾ ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਇਸ ਸੁਰੰਗ ਦਾ ਇੱਕ ਹਿੱਸਾ 2019 ’ਚ ਵੀ ਧਸਿਆ ਸੀ ਸੰਯੋਗ ਹੈ ਕਿ ਉਸ ਸਮੇਂ ਕੋਈ ਮਜ਼ਦੂਰ ਉਸ ਵਿਚ ਨਹੀਂ ਫਸਿਆ ਸੀ ਇਸ ਹਾਦਸੇ ਨੇ ਇੱਕ ਵਾਰ ਫ਼ਿਰ ਦੂਰ-ਦੁਰਾਡੇ ਅਤੇ ਪਹਾੜੀ ਖੇਤਰਾਂ ’ਚ ਵਿਕਾਸ ਕਾਰਜਾਂ ਦੇ ਕਾਲੇ ਪੱਖ ਨੂੰ ਰੇਖਾਂਕਿਤ ਕੀਤਾ ਹੈ ਇਹ ਕਾਲਾ ਪੱਖ ਹੈ ਵਿਕਾਸ ਯੋਜਨਾਵਾਂ ਦੇ ਚੱਲਦਿਆਂ ਕੁਝ ਹੀ ਦੇਰ ਦੀ ਤੇਜ਼ ਬਰਸਾਤ ਨਾਲ ਪਹਾੜਾਂ ਦੇ ਭੁਰ-ਭੁਰ ਕੇ ਡਿੱਗਣ ਅਤੇ ਜ਼ੀਮਨ ਧਸਣ ਦੀਆਂ ਵਧਦੀਆਂ ਘਟਨਾਵਾਂ ਦਾ ਕਮਜ਼ੋਰ ਹੁੰਦੇ ਪਹਾੜਾਂ ਦੀ ਵਜ੍ਹਾ ਨਾਲ ਜਦੋਂ ਜਦੋਂ ਆਉਣ ਵਾਲੀ ਆਫ਼ਤ ਦਾ ਉਤਰਕਾਸ਼ੀ ਦੀ ਮਿੱਟੀ ਬਹੁਤ ਨਰਮ ਹੈ। (Uttarakashi Tunnel Rescue)

ਇਹ ਵੀ ਪੜ੍ਹੋ : ਪੁਲਿਸ ਤੇ ਨਿਹੰਗਾਂ ’ਚ ਗੋਲੀਬਾਰੀ, ਇੱਕ ਪੁਲਿਸ ਮੁਲਾਜ਼ਮ ਦੀ ਮੌਤ

ਇਸ ਦੇ ਚੱਲਦਿਆਂ ਉੁਪਰੋਂ ਚੱਟਾਨਾਂ, ਮਿੱਟੀ ਆਦਿ ਲੈ ਕੇ ਹੇਠਾਂ ਡਿੱਗ ਰਹੀਆਂ ਹਨ ਇਸ ਕਾਰਨ ਵੀ ਬਚਾਅ ਕਾਰਜਾਂ ’ਚ ਬੜੀ ਦਿੱਕਤ ਆ ਰਹੀ ਹੈ ਦੂਜੇ ਪਾਸੇ ਸੜਕਾਂ ਅਤੇ ਪਣਬਿਜਲੀ ਪ੍ਰਾਜੈਕਟਾਂ ਜ਼ਰੀਏ ਉੱਤਰਾਖੰਡ ਵਰਗੇ ਸੂਬੇ ਦੇ ਦੂਰ-ਦੁਰਾਡੇ ਅਤੇ ਵਿਕਾਸ ਤੋਂ ਅਛੂਤੇ ਖੇਤਰਾਂ ਦੇ ਆਰਥਿਕ ਵਿਕਾਸ ਨੂੰ ਸੰਭਵ ਬਣਾਉਣ ਦਾ ਉੱਜਲਾ ਪੱਖ ਵੀ ਹੈ ਜਾਹਿਰ ਹੈ ਕਿ ਇਸ ਉੱਜਲੇ ਅਤੇ ਕਾਲੇ ਪੱਖ ਵਿਚਕਾਰ ਸੰਤੁਲਨ ਕਾਇਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਹ ਜ਼ਰੂਰਤ ਇਸ ਲਈ ਵੀ ਹੈ ਕਿਉਂਕਿ ਪਹਾੜ ਹੀ ਨਹੀਂ ਬਚਣਗੇ ਤਾਂ ਸੜਕਾਂ ਦੇ ਵਿਛਦੇ ਜਾਲ ਅਤੇ ਦੂਜੀਆਂ ਬੁਨਿਆਦੀ ਸਹੂਲਤਾਂ ਇਕੱਠੀਆਂ ਕਰਨ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ ਸੰਤੁਲਨ ਵੀ ਫਿਰ ਸੰਭਵ ਹੈ।

ਜਦੋਂ ਕਿ ਕਿਸੇ ਵੀ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਧਰਤੀ ’ਤੇ ਉਤਾਰਨ ਤੋਂ ਪਹਿਲਾਂ ਉਨ੍ਹਾਂ ਨਾਲ ਜੁੜੇ ਨਫ਼ੇ-ਨੁਕਸਾਨ ਦਾ ਪਹਿਲਾਂ ਮੁਲਾਂਕਣ ਠੀਕ ਤਰ੍ਹਾਂ ਕਰ ਲਿਆ ਜਾਵੇ ਜਾਨ ਜੋਖ਼ਿਮ ’ਚ ਪਾ ਕੇ ਨਿਰਮਾਣ ਕਾਰਜਾਂ ’ਚ ਲੱਗੇ ਮਜ਼ੂਦਰਾਂ ਦੀ ਸੁਰੱਖਿਆ ਵੀ ਹਰ ਮੋਰਚੇ ’ਤੇ ਯਕੀਨੀ ਕਰਨੀ ਹੋਵੇਗੀ ਅਜਿਹਾ ਫਿਰ ਹੀ ਸੰਭਵ ਹੋਵੇਗਾ ਜਦੋਂ ਤਮਾਮ ਇਹਤਿਆਤੀ ਕਦਮ ਵੀ ਚੁੱਕ ਲਏ ਜਾਣ ਸਵਾਲ ਇਹੀ ਹੈ ਕਿ ਆਖ਼ਰ ਨਿਰਮਾਣ ਪ੍ਰਕਿਰਿਆ ’ਚ ਗੁਣਵੱਤਾ ਪ੍ਰਬੰਧਾਂ ਦੀ ‘ਜ਼ੀਰੋ ਦੋਸ਼’ ਧਾਰਨਾ ਸਿਰਫ਼ ਕਿਤਾਬਾਂ ਤੱਕ ਹੀ ਸੀਮਿਤ ਕਿਉਂ ਰਹੇ? ਇਹ ਸਹੀ ਹੈ ਕਿ ਆਫ਼ਤ ਕਦੇ ਕਹਿ ਕੇ ਨਹੀਂ ਆਉਂਦੀ ਅਤੇ ਨਾ ਹੀ ਅਜਿਹੇ ਹਾਦਸਿਆਂ ਦਾ ਅਗਾਊਂ ਅਨੁਮਾਨ ਸੰਭਵ ਹੈ ਪਰ ਇਸ ਹਾਦਸੇ ’ਚ ਤਾਂ ਆਫ਼ਤ ਪ੍ਰਬੰਧਨ ’ਚ ਲੱਗੇ ਅਧਿਕਾਰੀਆਂ ਨੇ ਵੀ ਮੰਨਿਆ ਹੈ। (Uttarakashi Tunnel Rescue)

ਕਿ ਜੇਕਰ ਬਿਹਤਰ ਸੁਰੱਖਿਆ ਉਪਾਅ ਅਤੇ ਅਲਾਰਮ ਸਿਸਟਮ ਹੁੰਦਾ ਤਾਂ ਮਜ਼ਦੂਰ ਇਸ ਤਰ੍ਹਾਂ ਸੁਰੰਗ ’ਚ ਨਾ ਫਸਦੇ ਅਕਸਰ ਹਾਦਸੇ ਹੋਣ ਤੋਂ ਬਾਅਦ ਹੀ ਤਕਨੀਕੀ ਖਾਮੀਆਂ ਉਜਾਗਰ ਹੁੰਦੀਆਂ ਹਨ, ਪਹਿਲਾਂ ਇਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਬਾਅਦ ’ਚ ਲਕੀਰ ਕੁੱਟਣ ਦਾ ਕੰਮ ਜ਼ਰੂਰ ਹੁੰਦਾ ਹੈ ਅਜਿਹੇ ਹਾਦਸਿਆਂ ਦੀ ਵਜ੍ਹਾ ਸਬੰਧਿਤ ਏਜੰਸੀ ਦਾ ਕਮਜ਼ੋਰ ਤਕਨੀਕੀ ਪੱਖ ਤਾਂ ਹੈ ਹੀ, ਜਮੀਨ-ਵਿਗਿਆਨੀਆਂ ਦੀਆਂ ਚਿਤਾਵਨੀਆਂ ਦੀ ਅਣਦੇਖੀ ਵੀ ਇਸ ਲਈ ਜਿੰਮੇਵਾਰ ਹੈ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਸਮੇਤ ਪੂਰਾ ਹਿਮਾਲਿਆ ਪਰਬਤ ਲੜੀ ਮੁਕਾਬਲਤਨ ਧਰਤੀ ’ਤੇ ਹੋਣ ਵਾਲਾ ਨਵਾਂ ਕੁਦਰਤੀ ਨਿਰਮਾਣ ਹੈ ਕੁਝ ਹੀ ਥਾਵਾਂ ਨੂੰ ਛੱਡ ਦੇਈਏ ਤਾਂ ਘੱਟ ਉਮਰ ਦੀ ਇਹ ਪਰਬਤਮਾਲਾ ਜਿਆਦਾਤਰ ਥਾਵਾਂ ’ਤੇ ਕੱਚੀ ਹੈ ਭੂ-ਵਿਗਿਆਨੀਆਂ ਅਨੁਸਾਰ ਇਸ ਦਾ ਨਿਰਮਾਣ ਹੁਣ ਵੀ ਜਾਰੀ ਹੈ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਨੇ ਨਵ ਨਿਯੁਕਤ ਪਟਵਾਰੀ ਫੀਲਡ ’ਚ ਭੇਜੇ

ਉਸ ’ਚ ਵੀ ਉੱਤਰਾਖੰਡ ਦੀ ਮਿੱਟੀ ਤਾਂ ਹੋਰ ਵੀ ਭੁਰਭੁਰੀ ਹੋਣ ਕਾਰਨ ਧਰਤੀ ਦੀਆਂ ਪਰਤਾਂ ਦੇ ਹੇਠਾਂ ਹੋਣ ਵਾਲੀਆਂ ਹਲਚਲਾਂ ਦਾ ਅਸਰ ਹਿਮਾਚਲ ਪ੍ਰਦੇਸ਼ ਨਾਲ ਇਸ ਖੇਤਰ ’ਚ ਸਭ ਤੋਂ ਜ਼ਿਆਦਾ ਪੈਂਦਾ ਹੈ ਨੇਪਾਲ ’ਚ ਵਾਰ-ਵਾਰ ਆਉਣ ਵਾਲੇ ਭੂਚਾਲਾਂ ਦਾ ਕਾਰਨ ਵੀ ਇਹੀ ਜ਼ਮੀਨ ਵਿਚਲੀ ਹਲਚਲ ਹੈ ਪਹਾੜਾਂ ਨਾਲ ਜਿਵੇਂ ਦਾ ਵਿਹਾਰ ਮਨੁੱਖ ਜਾਤੀ ਵੱਲੋਂ ਹੋ ਰਿਹਾ ਹੈ ਉਸ ਦੀ ਇੱਕ ਹੋਰ ਉਦਾਹਰਨ ਇਸ ਹਾਦਸੇ ਦੇ ਰੂਪ ’ਚ ਸਾਰਿਆਂ ਸਾਹਮਣੇ ਹੈ ਹੁਣ ਇਹ ਸੋਚਣ ਦਾ ਸਮਾਂ ਆ ਗਿਆ ਹੈ ਕਿ ਕਿਸ ਤਰੀਕੇ ਨਾਲ ਪਹਾੜਾਂ ’ਚ ਵਿਕਾਸ ਕਾਰਜ ਕੀਤੇ ਜਾਣ ਕਿ ਕੁਦਰਤ ਨੂੰ ਘੱਟੋ-ਘੱਟ ਨੁਕਸਾਨ ਹੋਵੇ ਅਤੇ ਘੱਟੋ-ਘੱਟ ਅਜਿਹੇ ਦਰਦਨਾਕ ਹਾਦਸੇ ਤਾਂ ਨਾ ਹੀ ਵਾਪਰਨ ਜ਼ਿਕਰਯੋਗ ਹੈ ਕਿ ਇਸ ਸਾਲ ਦੀ ਜਨਵਰੀ ’ਚ ਜੋਸ਼ੀਮੱਠ ’ਚ ਕਈ ਥਾਵਾਂ ’ਤੇ ਜ਼ਮੀਨ ’ਤੇ ਵੱਡੀਆਂ-ਵੱਡੀਆਂ ਤਰੇੜਾਂ ਪੈ ਗਈਆਂ।

ਕਈ ਘਰਾਂ ’ਚ ਵੀ ਤਰੇੜਾਂ ਆਈਆਂ ਹਨ ਜਿਸ ਕਾਰਨ ਸੈਂਕੜੇ ਲੋਕਾਂ ਨੇ ਜੋਸ਼ੀਮੱਠ ਹੀ ਛੱਡ ਦਿੱਤਾ ਹੈ ਉਨ੍ਹਾਂ ਨੂੰ ਅਸਥਾਈ ਕੈਂਪਾਂ ’ਚ ਪਨਾਹ ਲੈਣੀ ਪਈ ਸੀ ਅੱਜ ਵੀ ਇੱਥੋਂ ਲਗਭਗ 700 ਮਕਾਨਾਂ ’ਚ ਤਰੇੜਾਂ ਦੇਖੀਆਂ ਜਾ ਸਕਦੀਆਂ ਹਨ ਇਹ ਕਸਬਾ ਇੱਕ ਤਰ੍ਹਾਂ ਖਾਲੀ ਹੋ ਗਿਆ ਹੈ ਪਿਛਲੇ ਸਾਲ ਅਕਤੂਬਰ ’ਚ ਉੱਤਰਕਾਸ਼ੀ ਦੇ ਹੀ ਭਟਵਾੜੀ ਇਲਾਕੇ ’ਚ ਦ੍ਰੌਪਦੀ ਦੇ ਡਾਂਡਾ-2 ਪਰਬਤ ਚੋਟੀ ’ਤੇ ਜ਼ੋਰਦਾਰ ਬਰਫੀਲਾ ਤੂਫਾਨ ਆਇਆ ਸੀ ਇਸ ਨਾਲ 34 ਪਰਬਤਾਰੋਹੀਆਂ ਦੀ ਮੌਤ ਹੋ ਗਈ ਸੀ ਇਨ੍ਹਾਂ ’ਚ 24 ਟਰੇਨੀ ਸਨ ਜਦੋਂ ਕਿ 2 ਟਰੇਨਰ ਸਨ ਅਕਤੂਬਰ 1991 ’ਚ ਜ਼ੋਰਦਾਰ ਭੂਚਾਲ ਆਇਆ ਸੀ। (Uttarakashi Tunnel Rescue)

ਜਿਸ ਨਾਲ ਲਗਭਗ ਇੱਕ ਹਜ਼ਾਰ ਲੋਕ ਮਾਰੇ ਗਏ ਸਨ ਹਜ਼ਾਰਾਂ ਮਕਾਨ ਵੀ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਉਦੋਂ ਇਹ ਅਣਵੰਡੇ ਉੱਤਰ ਪ੍ਰਦੇਸ਼ ਦਾ ਹਿੱਸਾ ਸਨ ਅਜਿਹਾ ਹੀ ਕਾਫ਼ੀ ਪਹਿਲਾਂ ਪਿਥੌਰਾਗੜ੍ਹ ਜਿਲ੍ਹੇ ਦਾ ਮਾਲਪਾ ਪਿੰਡ ਜ਼ਮੀਨ ਧਸਣ ਨਾਲ ਪੂਰੀ ਤਰ੍ਹਾਂ ਉੱਜੜ ਗਿਆ ਸੀ ਇਸ ਹਾਦਸੇ ’ਚ 255 ਲੋਕਾਂ ਦੀ ਮੌਤ ਹੋਈ ਸੀ ਜਿਨ੍ਹਾਂ ’ਚ ਕੈਲਾਸ਼ ਮਾਨਸਰੋਵਰ ਜਾਣ ਵਾਲੇ 55 ਤੋਂ ਵੱਧ ਸ਼ਰਧਾਲੂ ਸਨ ਚਮੋਲੀ ਜਿਲ੍ਹੇ ’ਚ ਰਿਐਕਟਰ ਪੈਮਾਨੇ ’ਤੇ 6. 8 ਦੀ ਤੀਬਰਤਾ ਵਾਲੇ ਭੂਚਾਲ ਦੇ ਚੱਲਦਿਆਂ 100 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਗਵਾਉਣੀ ਪਈ ਸੀ ਇਸ ਨਾਲ ਲੱਗਦੇ ਜਿਲ੍ਹੇ ਰੂਦਰਪਰਿਆਗ ’ਚ ਵੀ ਭਾਰੀ ਨੁਕਸਾਨ ਹੋਇਆ ਸੀ ਅਤੇ ਕਈ ਘਰਾਂ, ਸੜਕਾਂ ਤੇ ਜ਼ਮੀਨਾਂ ’ਚ ਤਰੇੜਾਂ ਆਈਆਂ ਸਨ ਸੁਰੰਗ ’ਚ ਫਸੇ ਮਜ਼ਦੂਰਾਂ ਨੂੰ ਸਹੀ-ਸਲਾਮਤ ਬਾਹਰ ਕੱਢਣ ਲਈ ਜੰਗੀ ਪੱਧਰ ’ਤੇ ਯਤਨ ਜਾਰੀ ਹਨ। (Uttarakashi Tunnel Rescue)

ਉਮੀਦ ਹੈ ਕਿ ਸਾਰੇ ਮਜ਼ਦੂਰ ਸਹੀ-ਸਲਾਮਤ ਬਾਹਰ ਨਿੱਕਲਣਗੇ ਦੱਸ ਦੇਈਏ ਕਿ ਇਸ ਤਰ੍ਹਾਂ ਦੀ ਘਟਨਾ ਕਿਤੇ ਵੀ ਵਾਪਰਦੀ ਹੈ ਤਾਂ ਬਚਾਅ ਕਾਰਜ ’ਚ ਸਮਾਂ ਲੱਗਦਾ ਹੈ ਇਸ ਤੋਂ ਪਹਿਲਾਂ 2018 ’ਚ ਥਾਈਲੈਂਡ ’ਚ ਇਸ ਤਰ੍ਹਾਂ ਦੀ ਇੱਕ ਘਟਨਾ ਹੋਈ ਸੀ ਇਸ ਦੌਰਾਨ ਥਾਈਲੈਂਡ ’ਚ ਫੁੱਟਬਾਲ ਟੀਮ ਦੇ 12 ਬੱਚੇ ਤੇ ਇੱਕ ਕੋਚ ਸੀ ਇਸ ਤੋਂ ਬਾਅਦ ਸਾਰਿਆਂ ਨੂੰ 18 ਦਿਨ ਬਾਅਦ ਜਾ ਕੇ ਟਨਲ ’ਚੋਂ ਕੱਢਿਆ ਗਿਆ ਸੀ ਬੀਤੇ ਕਈ ਸਾਲਾਂ ’ਚ ਸਰਕਾਰਾਂ ਵੱਲੋਂ ਨਵੀਆਂ ਸੜਕਾਂ ਜਾਂ ਉਨ੍ਹਾਂ ਨੂੰ ਚੌੜਾ ਕਰਨਾ, ਪੁਲ, ਸੁਰੰਗ ਆਦਿ ਦਾ ਨਿਰਮਾਣ ਵੱਡੇ ਪੈਮਾਨੇ ’ਤੇ ਹੋ ਰਿਹਾ ਹੈ ਇਸ ਲਈ ਹੋਣ ਵਾਲੇ ਧਮਾਕਿਆਂ ਤੇ ਮਸ਼ੀਨਾਂ ਕਾਰਨ ਪਹਾੜਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਇਸ ਨਾਲ ਜਲਵਾਯੂ ’ਚ ਵੀ ਬਦਲਾਅ ਹੋ ਰਿਹਾ ਹੈ ਹੁਣ ਤਾਂ ਪਹਾੜਾਂ ਦੇ ਰੁੱਤ-ਚੱਕਰ ਤੱਕ ’ਚ ਬਦਲਾਅ ਦਰਜ਼ ਹੋ ਰਹੇ ਹਨ। (Uttarakashi Tunnel Rescue)

ਉੱਪਰੀ ਇਲਾਕਿਆਂ ’ਚ ਸਥਿਤ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਇਨ੍ਹਾਂ ਪਹਾੜਾਂ ਤੋਂ ਨਿੱਕਲਣ ਵਾਲੀਆਂ ਨਦੀਆਂ ਦਾ ਜਲ ਪੱਧਰ ਵਧਣ ਅਤੇ ਭੂ-ਗਰਭੀ ਜਲ ਕਾਰਨ ਸਤਾ ਦੇ ਉੱਪਰ ਬੜੀ ਟੁੱਟ-ਭੱਜ ਹੋ ਰਹੀ ਹੈ ਨਵੇਂ-ਨਵੇਂ ਨਿਰਮਾਣ ਕਾਰਜਾਂ ਦੇ ਨਤੀਜੇ ਅਜਿਹੀਆਂ ਹੀ ਤ੍ਰਾਸਦੀਆਂ ਅਤੇ ਹਾਦਸਿਆਂ ਦੇ ਰੂਪ ’ਚ ਸਾਹਮਣੇ ਆ ਰਹੇ ਹਨ ਨਾ ਸਿਰਫ਼ ਉਤਰਾਖੰਡ ਸਗੋਂ ਦੂਜੇ ਪਹਾੜੀ ਰਾਜਾਂ ’ਚ ਬੀਤੇ ਸਾਲਾਂ ’ਚ ਸੜਕ ਨਿਰਮਾਣ ਜਾਂ ਜਲ ਸਪਲਾਈ ਯੋਜਨਾ ਨਾਲ ਜੁੜੀਆਂ ਸੁਰੰਗਾਂ ਦੇ ਧਸਣ ਦੇ ਕਈ ਹਾਦਸੇ ਹੋਏ ਹਨ 2013 ਦੀ ਕੇਦਾਰਨਾਥ ਤ੍ਰਾਸਦੀ ਦੀ ਭਿਆਨਕਤਾ ਦੀ ਕਲਪਨਾ ਕਰਦੇ ਹੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ ਇਹ ਹਾਲ ਦੇ ਸਾਲਾਂ ’ਚ ਉੁਤਰਾਖੰਡ ਦੀ ਸਭ ਤੋਂ ਵੱਡੀ ਤ੍ਰਾਸਦੀ ਮੰਨੀ ਜਾਂਦੀ ਹੈ ਜਿਸ ’ਚ ਪਤਾ ਨਹੀਂ ਕਿੰਨੇ ਲੋਕਾਂ ਦੀ ਮੌਤ ਹੋ ਗਈ ਸੀ। (Uttarakashi Tunnel Rescue)

ਅੱਜ ਤੱਕ ਇਹ ਠੀਕ-ਠਾਕ ਨਹੀਂ ਦੱਸਿਆ ਜਾ ਸਕਿਆ ਹੈ ਕਿ ਕਿੰਨੇ ਲੋਕ ਮਾਰੇ ਗਏ ਵਿਕਾਸ ਦੀ ਜ਼ਰੂਰਤ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਇਨ੍ਹਾਂ ਤ੍ਰਾਸਦੀਆਂ ਅਤੇ ਹਾਦਸਿਆਂ ਨੂੰ ਦੇਖਦਿਆਂ ਨਿਯੰਤਰਿਤ ਤੇ ਵਿਗਿਆਨਕ ਤਰੀਕੇ ਨਾਲ ਨਿਰਮਾਣ ਕੀਤੇ ਜਾਣੇ ਚਾਹੀਦੇ ਹਨ ਦੋਵਾਂ ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਤਬਾਹੀ ਦੇ ਮੰਜ਼ਰ ਨੂੰ ਅਸੀਂ ਕੁਦਰਤੀ ਆਫ਼ਤ ਦਾ ਨਾਂਅ ਹੀ ਦਿੰਦੇ ਹੋਈਏ ਪਰ ਕੁਦਰਤ ਦੇ ਮੂਲ ਰੂਪ ਨਾਲ ਛੇੜਛਾੜ ਕਰਨ ਦੀ ਮਨੁੱਖੀ ਪ੍ਰਵਿਰਤੀ ਹੀ ਅਜਿਹੇ ਹਾਦਸਿਆਂ ਨੂੰ ਸੱਦਾ ਦਿੰਦੀ ਹੈ, ਇਹ ਸਾਰਿਆਂ ਨੂੰ ਸਮਝਣਾ ਹੋਵੇਗਾ। (Uttarakashi Tunnel Rescue)