Travis Head - Sach Kahoon Punjabi
IPL 2025: ਦੋ ਗੇਂਦਾਂ ’ਤੇ 2 ਵਾਰ ਫੜਿਆ ਗਿਆ ਹੈੱਡ ਦਾ ਕੈਚ, ਫਿਰ ਵੀ ਨਹੀਂ ਦਿੱਤਾ ਗਿਆ ਆਊਟ, ਹਾਰਦਿਕ-ਨੀਤਾ ਤੇ ਆਕਾਸ਼ ਅੰਬਾਨੀ ਹੈਰਾਨ
IPL 2025: ਸਪੋਰਟਸ ਡੈਸਕ। ਆਈਪੀਐਲ 2025 ’ਚ, ਵੀਰਵਾਰ ਨੂੰ ਮੁੰਬਈ ਇੰਡੀਅਨਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਕਾਰ ਇੱਕ ਮੈਚ ਖੇਡਿਆ ਗਿਆ। ਵਾਨਖੇੜੇ ਵਿਖੇ ਖੇਡੇ ਗਏ ਇਸ ਮੈਚ ’ਚ ਮੁੰਬਈ ਦੀ ਟੀਮ ਨੇ ਹੈਦਰਾਬਾਦ ਨੂੰ ਚਾਰ ਵਿਕਟਾਂ ਨਾਲ ਹਰਾਇਆ। ਹਾਲਾਂਕਿ, ਇਸ ਮੈਚ ’ਚ ਕਈ ਵਿਵਾਦਪੂਰਨ ਪਲ ਦੇਖੇ ਗਏ। ਅਜਿਹੇ ਕਈ ਮੌਕੇ ਆਏ ਹਨ ਜਿਨ੍ਹਾਂ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਟਰੈਵਿਸ ਹੈੱਡ ਲਗਾਤਾਰ ਦੋ ਗੇਂਦਾਂ ’ਤੇ ਕੈਚ ਹੋ ਗਿਆ, ਪਰ ਉਹ ਦੋਵੇਂ ਵਾਰ ਬਚ ਗਿਆ। ਇਸ ਦੇ ਨਾਲ ਹੀ, ਹੇਨਰਿਕ ਕਲਾਸੇਨ ਦੀ ਇੱਕ ਗਲਤੀ ਵੀ ਹੈਦਰਾਬਾਦ ਲਈ ਮਹਿੰਗੀ ਸਾਬਤ ਹੋਈ। IPL 2025
Read This : Ludhiana By Election: ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
ਲਗਾਤਾਰ 2 ਗੇਂਦਾਂ ’ਤੇ ਹੈੱਡ 2 ਵਾਰ ਕੀਤਾ ਕੈਚ | IPL 2025
ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਅਭਿਸ਼ੇਕ ਸ਼ਰਮਾ ਤੇ ਟਰੈਵਿਸ ਹੈੱਡ ਨੇ ਪਹਿਲੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ, ਦੋਵਾਂ ਵਿਚਕਾਰ ਸ਼ੁਰੂਆਤੀ ਸਾਂਝੇਦਾਰੀ ਕਾਫ਼ੀ ਹੌਲੀ ਸੀ। ਹੈੱਡ ਨੇ 29 ਗੇਂਦਾਂ ’ਤੇ 28 ਦੌੜਾਂ ਬਣਾਈਆਂ, ਜਿਸਦੀ ਉਸ ਤੋਂ ਉਮੀਦ ਨਹੀਂ ਸੀ। ਇਸੇ ਲੜੀ ’ਚ, ਹਾਰਦਿਕ ਪੰਡਯਾ ਪਾਰੀ ਦੇ 10ਵੇਂ ਓਵਰ ’ਚ ਗੇਂਦਬਾਜ਼ੀ ਕਰਨ ਆਏ। ਓਵਰ ਦੀ ਚੌਥੀ ਗੇਂਦ ’ਤੇ, ਹਾਰਦਿਕ ਨੇ ਇੱਕ ਫੁੱਲਰ ਲੈਂਥ ਗੇਂਦ ਸੁੱਟੀ ਤੇ ਹੈੱਡ ਨੇ ਇਸਨੂੰ ਡੀਪ ਮਿਡ-ਵਿਕਟ ’ਤੇ ਖੇਡਿਆ। ਉੱਥੇ ਖੜ੍ਹੇ ਵਿਲ ਜੈਕਸ ਨੇ ਵੀ ਕੈਚ ਫੜ ਲਿਆ ਤੇ ਸਟੇਡੀਅਮ ’ਚ ਮੌਜੂਦ ਮੁੰਬਈ ਦੇ ਖਿਡਾਰੀਆਂ ਤੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਇਸੇ ਲੜੀ ’ਚ, ਨੋ ਬਾਲ ਸਾਇਰਨ ਵੱਜਿਆ, ਪਰ ਨਾ ਤਾਂ ਹੈੱਡ ਤੇ ਨਾ ਹੀ ਮੁੰਬਈ ਦੇ ਖਿਡਾਰੀ ਸ਼ੋਰ ’ਚ ਇਸਨੂੰ ਸੁਣ ਸਕੇ।
ਹੈੱਡ ਵੀ ਪਵੇਲੀਅਨ ਵੱਲ ਚੱਲ ਗਏ। ਫਿਰ ਅੰਪਾਇਰ ਮਦਨ ਗੋਪਾਲ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ। ਫਿਰ ਇੱਕ ਵਾਰ ਫਿਰ ਸਾਇਰਨ ਵੱਜਿਆ ਤੇ ਸਟੇਡੀਅਮ ਵਿੱਚ ਚੁੱਪੀ ਛਾ ਗਈ। ਹਾਰਦਿਕ ਵੀ ਆਪਣੀ ਗੇਂਦਬਾਜ਼ੀ ਕ੍ਰੀਜ ’ਤੇ ਵਾਪਸ ਆਉਣ ਲੱਗ ਪਿਆ। ਸਟੇਡੀਅਮ ’ਚ ਮੌਜੂਦ ਆਕਾਸ਼ ਅੰਬਾਨੀ ਤੇ ਨੀਤਾ ਅੰਬਾਨੀ ਵੀ ਹੈਰਾਨ ਰਹਿ ਗਏ ਤੇ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਅਗਲੀ ਗੇਂਦ ਭਾਵ ਫ੍ਰੀ ਹਿੱਟ ’ਤੇ, ਹੈੱਡ ਨੇ ਲੌਂਗ ਆਨ ਵੱਲ ਸ਼ਾਟ ਖੇਡਿਆ ਤੇ ਉਸ ’ਤੇ ਵੀ ਕੈਚ ਹੋ ਗਿਆ, ਜਿਸ ਤੋਂ ਬਾਅਦ ਸੀਮਾ ਪਾਰ ਹੋ ਗਈ। ਸੈਂਟਨਰ ਨੇ ਉਸਦਾ ਕੈਚ ਫੜ ਲਿਆ। ਉਹ ਦੋ ਗੇਂਦਾਂ ’ਤੇ ਦੋ ਵਾਰ ਕੈਚ ਹੋ ਗਿਆ, ਪਰ ਉਸਨੂੰ ਆਊਟ ਨਹੀਂ ਦਿੱਤਾ ਗਿਆ। ਹੈੱਡ ਨੇ 29 ਗੇਂਦਾਂ ਵਿੱਚ 28 ਦੌੜਾਂ ਦੀ ਬਹੁਤ ਹੀ ਧੀਮੀ ਪਾਰੀ ਖੇਡੀ। ਇਸ ਦੇ ਨਾਲ ਹੀ ਉਸਨੇ ਆਈਪੀਐਲ ’ਚ 1000 ਦੌੜਾਂ ਵੀ ਪੂਰੀਆਂ ਕੀਤੀਆਂ।
ਕੀ ਹੋਇਆ ਮੈਚ ਵਿੱਚ? | IPL 2025
ਮੈਚ ਦੀ ਗੱਲ ਕਰੀਏ ਤਾਂ ਸਨਰਾਈਜ਼ਰਜ਼ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 162 ਦੌੜਾਂ ਬਣਾਈਆਂ। ਜਵਾਬ ਵਿੱਚ, ਮੁੰਬਈ ਨੇ 18.1 ਓਵਰਾਂ ਵਿੱਚ ਛੇ ਵਿਕਟਾਂ ’ਤੇ 166 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੁੰਬਈ ਲਈ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ, ਪਰ ਟੀਮ ਨੇ ਟੁਕੜਿਆਂ ’ਚ ਵਧੀਆ ਪ੍ਰਦਰਸ਼ਨ ਕੀਤਾ ਅਤੇ ਜਿੱਤਣ ’ਚ ਸਫਲ ਰਹੀ। ਇਹ ਮੁੰਬਈ ਦੀ 7 ਮੈਚਾਂ ਵਿੱਚ ਤੀਜੀ ਜਿੱਤ ਹੈ ਅਤੇ ਉਹ ਛੇ ਅੰਕਾਂ ਨਾਲ ਟੇਬਲ ’ਚ ਸੱਤਵੇਂ ਸਥਾਨ ’ਤੇ ਹੈ। ਇਸ ਦੇ ਨਾਲ ਹੀ, ਸਨਰਾਈਜ਼ਰਜ਼ ਨੂੰ 7 ਮੈਚਾਂ ਵਿੱਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ ਚਾਰ ਅੰਕਾਂ ਨਾਲ ਨੌਵੇਂ ਸਥਾਨ ’ਤੇ ਹੈ। ਵਿਲ ਜੈਕਸ ਨੂੰ ਉਸਦੇ ਆਲ ਰਾਊਂਡ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਉਸਨੇ ਦੋ ਵਿਕਟਾਂ ਲਈਆਂ ਤੇ ਬੱਲੇਬਾਜ਼ੀ ਕਰਦੇ ਹੋਏ, ਉਸਨੇ 26 ਗੇਂਦਾਂ ਵਿੱਚ ਤਿੰਨ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 36 ਦੌੜਾਂ ਬਣਾਈਆਂ।
AUS vs IND: ਅਸਟਰੇਲੀਆਈ ਟੀਮ ਨੂੰ ਵੱਡਾ ਝਟਕਾ, ਮੈਲਬੋਰਨ ਟੈਸਟ ’ਚ ਮੈਚ ਜੇਤੂ ਖਿਡਾਰੀ ਦਾ ਖੇਡਣਾ ਮੁਸ਼ਕਲ
ਹੈੱਡ ਦੀ ਜਗ੍ਹਾ ਨੌਜਵਾਨ ਖਿਡਾਰੀ ਕਰੇਗਾ ਡੈਬਿਊ | Travis Head
ਟ੍ਰੈਵਿਸ ਹੈੱਡ ਦਾ ਮੈਲਬੌਰਨ ਟੈਸਟ ’ਚ ਖੇਡਣਾ ਤੈਅ ਨਹੀ
ਸਪੋਰਟਸ ਡੈਸਕ। Travis Head: ਅਸਟਰੇਲੀਆਈ ਬੱਲੇਬਾਜ਼ ਟਰੈਵਿਸ ਹੈੱਡ ਦਾ ਮੈਲਬੋਰਨ ਟੈਸਟ ’ਚ ਖੇਡਣਾ ਤੈਅ ਨਹੀਂ ਹੈ। ਉਹ ਕਵਾਡ ਸਟਰੇਨ (ਪੱਟ ਦੀਆਂ ਮਾਸਪੇਸ਼ੀਆਂ ਦੇ ਖਿਚਾਅ) ਤੋਂ ਪੀੜਤ ਹੈ। ਇਸ ਦੇ ਨਾਲ ਹੀ 19 ਸਾਲਾ ਸੈਮ ਕੋਨਸਟੈਨਸ ਆਪਣੇ ਡੈਬਿਊ ਲਈ ਤਿਆਰ ਹੈ। ਅਸਟਰੇਲੀਆਈ ਟੀਮ ਦੇ ਕੋਚ ਐਂਡਰਿਊ ਮੈਕਡੋਨਲਡ ਨੇ ਮੰਗਲਵਾਰ ਨੂੰ ਕਿਹਾ ਕਿ ਗਾਬਾ ਟੈਸਟ ਦੌਰਾਨ ਹੈੱਡ ਨੂੰ ਆਪਣੀ ਪੱਟ ਦੀ ਮਾਸਪੇਸ਼ੀ ’ਚ ਖਿਚਾਅ ਮਹਿਸੂਸ ਹੋਇਆ। ਉਨ੍ਹਾਂ ਦੱਸਿਆ ਕਿ ਕੋਂਸਟਾਸ ਬਾਕਸਿੰਗ-ਡੇ ਟੈਸਟ ’ਚ ਡੈਬਿਊ ਕਰਨ ਜਾ ਰਿਹਾ ਹੈ। ਉਨ੍ਹਾਂ ਨੂੰ ਨਾਥਨ ਮੈਕਸਵੀਨੀ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਮੈਚ 26 ਦਸੰਬਰ ਤੋਂ ਮੈਲਬੌਰਨ ਦੇ ਐੱਮਸੀਜੀ ਮੈਦਾਨ ’ਤੇ ਖੇਡਿਆ ਜਾਵੇਗਾ। AUS vs IND
ਇਹ ਖਬਰ ਵੀ ਪੜ੍ਹੋ : Rajasthan Winter Break: ਰਾਜਸਥਾਨ ਦੇ ਸਕੂਲਾਂ ’ਚ ਇਸ ਦਿਨ ਤੋਂ ਸਰਦੀਆਂ ਦੀਆਂ ਛੁੱਟੀਆਂ, ਵੇਖੋ
ਅਸਟਰੇਲੀਆਈ ਕੋਚ ਦਾ ਬਿਆਨ | Travis Head
ਮੈਨੂੰ ਪੂਰਾ ਭਰੋਸਾ ਸੀ ਕਿ ਹੈੱਡ ਫਿੱਟ ਹੋ ਜਾਣਗੇ, ਪਰ ਸਟਾਰ ਬੱਲੇਬਾਜ਼ ਨੂੰ ਅਜੇ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ।
ਅਸਟਰੇਲੀਆ ਤੋਂ ਡੈਬਿਊ ਕਰਨ ਵਾਲੇ ਦੂਜੇ ਸਭ ਤੋਂ ਨੌਜਵਾਨ ਖਿਡਾਰੀ ਸੈਮ ਕੋਂਸਟਾਸ
19 ਸਾਲਾ ਸੈਮ ਕੋਂਸਟਾਸ ਅਸਟਰੇਲੀਆ ਦਾ 468ਵਾਂ ਟੈਸਟ ਖਿਡਾਰੀ ਬਣਨ ਜਾ ਰਿਹਾ ਹੈ। ਉਹ ਪੈਟ ਕਮਿੰਸ ਤੋਂ ਬਾਅਦ ਅਸਟਰੇਲੀਆ ਵੱਲੋਂ ਟੈਸਟ ਡੈਬਿਊ ਕਰਨ ਵਾਲਾ ਦੂਜਾ ਨੌਜਵਾਨ ਖਿਡਾਰੀ ਬਣਨ ਜਾ ਰਿਹਾ ਹੈ। ਕੌਂਸਟਾਸ ਤੋਂ ਪਹਿਲਾਂ, ਪੈਟ ਕਮਿੰਸ ਨੇ 2011 ’ਚ 18 ਸਾਲ ਦੀ ਉਮਰ ’ਚ ਆਪਣੀ ਸ਼ੁਰੂਆਤ ਕੀਤੀ ਸੀ। ਕੋਂਸਟਾਸ ਨੇ ਗੁਲਾਬੀ ਗੇਂਦ ਦੇ ਅਭਿਆਸ ਮੈਚ ’ਚ ਅਸਟਰੇਲੀਆਈ ਪੀਐੱਮ ਇਲੈਵਨ ਟੀਮ ਵੱਲੋਂ ਖੇਡਿਆ ਸੀ ਤੇ ਸੈਂਕੜਾ ਜੜਿਆ ਸੀ। ਇਸ ਲਈ ਉਸ ਨੂੰ ਪਲੇਆਰ ਆਫ ਦਾ ਮੈਚ ਦਾ ਅਵਾਰਡ ਮਿਲਿਆ ਸੀ।
ਹੈੱਜਲਵੁੱਡ ਦੀ ਜਗ੍ਹਾ ਖੇਡਣਗੇ ਬੌਲੈਂਡ | Travis Head
ਕੋਚ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਬਾਕਸਿੰਗ ਡੇ ਟੈਸਟ ’ਚ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਖੇਡਣਗੇ। ਹੇਜ਼ਲਵੁੱਡ ਸੱਟ ਕਾਰਨ ਇਸ ਸੀਰੀਜ਼ ਤੋਂ ਬਾਹਰ ਹੈ। ਉਨ੍ਹਾਂ ਦੀ ਥਾਂ ’ਤੇ ਬੋਲੰਦ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਸੀ।
ਬਾਰਡਰ-ਗਾਵਸਕਰ ਟਰਾਫੀ 1-1 ਦੀ ਬਰਾਬਰੀ ’ਤੇ, ਗਾਬਾ ਟੈਸਟ ਰਿਹਾ ਹੈ ਡਰਾਅ
ਭਾਰਤੀ ਟੀਮ ਫਿਲਹਾਲ ਮੈਲਬੌਰਨ ’ਚ ਹੈ। ਟੀਮ ਇੰਡੀਆ ਨੇ 26 ਦਸੰਬਰ ਤੋਂ ਅਸਟਰੇਲੀਆ ਨਾਲ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਮੈਚ ਖੇਡਣਾ ਹੈ। 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ 18 ਦਸੰਬਰ ਨੂੰ ਗਾਬਾ ਟੈਸਟ ਡਰਾਅ ਕੀਤਾ ਸੀ। ਭਾਰਤ ਨੇ ਪਰਥ ’ਚ ਪਹਿਲਾ ਮੈਚ 295 ਦੌੜਾਂ ਨਾਲ ਜਿੱਤਿਆ ਸੀ, ਜਦਕਿ ਐਡੀਲੇਡ ’ਚ ਖੇਡੇ ਗਏ ਪਿੰਕ ਬਾਲ ਟੈਸਟ ’ਚ ਮੇਜ਼ਬਾਨ ਟੀਮ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। Travis Head
Travis Head: ਬ੍ਰਿਸਬੇਨ ਟੈਸਟ, ਭਾਰਤ ਲਈ ਫਿਰ ਮੁਸੀਬਤ ਬਣੇ ਟ੍ਰੈਵਿਸ ਹੈੱਡ, ਟੀ ਬ੍ਰੇਕ ਤੱਕ ਅਸਟਰੇਲੀਆ ਚੰਗੀ ਸਥਿਤੀ ’ਚ
Travis Head ਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ | Travis Head
ਸਟੀਵ ਸਮਿਥ ਅਰਧਸੈਂਕੜਾ ਬਣਾ ਕੇ ਕ੍ਰੀਜ ’ਤੇ ਨਾਬਾਦ, ਅਸਟਰੇਲੀਆ ਮਜ਼ਬੂਤ
ਸਪੋਰਟਸ ਡੈਸਕ। Travis Head: ਭਾਰਤ ਤੇ ਅਸਟਰੇਲੀਆ ਵਿਚਕਾਰ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੁਕਾਬਲੇ ਦਾ ਦੂਜਾ ਦਿਨ ਹੈ। ਟੀ-ਬ੍ਰੇਕ ਤੋਂ ਬਾਅਦ ਅਸਟਰੇਲੀਆਈ ਟੀਮ ਨੇ ਪਹਿਲੀ ਪਾਰੀ ’ਚ 3 ਵਿਕਟਾਂ ’ਤੇ 234 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਤੇ ਟਰੈਵਿਸ ਹੈੱਡ ਨਾਬਾਦ ਹਨ। ਦੋਵਾਂ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਹੋ ਚੁੱਕੀ ਹੈ। ਟਰੈਵਿਸ ਹੈੱਡ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ।
ਇਹ ਖਬਰ ਵੀ ਪੜ੍ਹੋ : One Nation One Election: ‘ਇੱਕ ਦੇਸ਼ ਇੱਕ ਚੋਣ’ ਦੇਸ਼ ਦੇ ਹਿੱਤ ਵਿੱਚ
ਉਨ੍ਹਾਂ ਨੇ ਲਗਾਤਾਰ ਦੂਜੇ ਮੈਚ ’ਚ ਸੈਂਕੜਾ ਜੜਿਆ ਹੈ। ਸਟੀਵ ਸਮਿਥ ਨੇ ਫਿਫਟੀ ਪੂਰੀ ਕਰ ਲਈ ਹੈ। ਮਾਰਨਸ ਲੈਬੁਸ਼ਗਨ (12 ਦੌੜਾਂ) ਨੂੰ ਨਿਤੀਸ਼ ਕੁਮਾਰ ਰੈੱਡੀ ਨੇ ਵਿਰਾਟ ਕੋਹਲੀ ਦੇ ਹੱਥੋਂ ਕੈਚ ਕਰਵਾਇਆ। ਨਿਤੀਸ਼ ਨੇ ਲਗਾਤਾਰ ਦੂਜੇ ਮੈਚ ’ਚ ਲੈਬੁਸ਼ੇਨ ਨੂੰ ਆਊਟ ਕੀਤਾ। ਜਸਪ੍ਰੀਤ ਬੁਮਰਾਹ ਨੇ ਨਾਥਨ ਮੈਕਸਵੀਨੀ (9 ਦੌੜਾਂ) ਤੇ ਉਸਮਾਨ ਖਵਾਜਾ (21 ਦੌੜਾਂ) ਨੂੰ ਪਵੇਲੀਅਨ ਭੇਜਿਆ। ਸਵੇਰੇ ਅਸਟਰੇਲੀਆ ਨੇ 28/0 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਪਹਿਲੇ ਦਿਨ ਮੀਂਹ ਕਾਰਨ 90 ਓਵਰਾਂ ’ਚੋਂ ਸਿਰਫ਼ 13.2 ਓਵਰ ਹੀ ਸੁੱਟੇ ਜਾ ਸਕੇ। ਟੀਮ ਇੰਡੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | Travis Head
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਰੈੱਡੀ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ (ਉਪਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਨਾਥਨ ਮੈਕਸਵੀਨੀ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਅਲੈਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।
ICC Ranking 2024: ICC ਨੇ ਜਾਰੀ ਕੀਤੀ ਟੈਸਟ ਰੈਂਕਿੰਗ, ਹੁਣ ਇਹ ਬੱਲੇਬਾਜ਼ ਬਣਿਆ ਪਹਿਲੇ ਸਥਾਨ ’ਤੇ
ਇੰਗਲੈਂਡ ਦੇ ਹੈਰੀ ਬਰੂਕ ਬਣੇ ਨੰਬਰ-1 ਬੱਲੇਬਾਜ਼
ਭਾਰਤ ਵੱਲੋਂ ਯਸ਼ਸਵੀ ਜਾਇਸਵਾਲ ਨੰਬਰ-4 ’ਤੇ ਕਾਇਮ
ਗੇਂਦਬਾਜ਼ੀ ’ਚ ਬੁਮਰਾਹ ਨੰਬਰ-1 ’ਤੇ ਕਾਇਮ
ਸਪੋਰਟਸ ਡੈਸਕ। ICC Ranking 2024: ਇੰਗਲਿਸ਼ ਬੱਲੇਬਾਜ਼ ਹੈਰੀ ਬਰੂਕ ਆਈਸੀਸੀ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਬੱਲੇਬਾਜ਼ ਜੋ ਰੂਟ ਨੂੰ ਪਿੱਛੇ ਛੱਡਿਆ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ’ਚ ਅਸਟਰੇਲੀਆ ਦੇ ਟਰੈਵਿਸ ਹੈੱਡ, ਕਮਿੰਦੂ ਮੈਂਡਿਸ ਤੇ ਤੇਂਬਾ ਬਾਵੁਮਾ ਨੂੰ ਵੀ ਫਾਇਦਾ ਹੋਇਆ ਹੈ। ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੂੰ ਬੱਲੇਬਾਜ਼ਾਂ ਦੀ ਟਾਪ-10 ਸੂਚੀ ’ਚ 3 ਸਥਾਨ ਦਾ ਨੁਕਸਾਨ ਹੋਇਆ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ’ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 890 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਹਨ। ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ, ਉਹ ਹੁਣ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਪੰਜਵੇਂ ਤੇ ਰਵਿੰਦਰ ਜਡੇਜਾ ਛੇਵੇਂ ਸਥਾਨ ’ਤੇ ਹਨ।
ਇਹ ਖਬਰ ਵੀ ਪੜ੍ਹੋ : Ludhiana News: ਡੀਸੀ ਨੇ ਅਚਨਚੇਤ ਸਰਕਾਰੀ ਦਫ਼ਤਰਾਂ ਦੀ ਕੀਤੀ ਚੈਕਿੰਗ, ਗੈਰ-ਹਾਜ਼ਰ ਪਾਏ ਗਏ 48 ਮੁਲਾਜ਼ਮ
ਹੈਰੀ ਬਰੂਕ ਨੰਬਰ-1 ਟੈਸਟ ਬੱਲੇਬਾਜ਼ | ICC Ranking 2024
ਆਈਸੀਸੀ ਵੱਲੋਂ ਜਾਰੀ ਕੀਤੀ ਗਈ ਟੈਸਟ ਰੈਂਕਿੰਗ ’ਚ ਇੰਗਲੈਂਡ ਦੇ ਹੈਰੀ ਬਰੂਕ ਹੁਣ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੇ ਹੀ ਦੇਸ਼ ਦੇ ਬੱਲੇਬਾਜ਼ ਜੋ ਰੂਟ ਨੂੰ ਪਿੱਛੇ ਛੱਡਿਆ ਹੈ। ਇਸ ਤੋਂ ਪਹਿਲਾਂ ਹੈਰੀ ਬਰੂਕ ਦੂਜੇ ਨੰਬਰ ’ਤੇ ਸਨ। ਹੁਣ ਉਨ੍ਹਾਂ ਦੀ ਰੇਟਿੰਗ ਵੱਧ ਕੇ 898 ਦੀ ਹੋ ਗਈ ਹੈ ਤੇ ਉਹ ਇੱਕ ਨੰਬਰ ਅੱਗੇ ਲੰਘ ਗਏ ਹਨ। ਇੰਗਲੈਂਡ ਦੇ ਹੀ ਬੱਲੇਬਾਜ਼ ਜੋ ਰੂਟ ਦੂਜੇ ਸਥਾਨ ’ਤੇ ਹਨ। ਉਸ ਦੀ ਰੇਟਿੰਗ 897 ਹੈ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ 812 ਦੀ ਰੇਟਿੰਗ ਨਾਲ ਤੀਜੇ ਸਥਾਨ ’ਤੇ ਤੇ ਭਾਰਤ ਦੀ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ 811 ਦੀ ਰੇਟਿੰਗ ਨਾਲ ਚੌਥੇ ਸਥਾਨ ’ਤੇ ਬਰਕਰਾਰ ਹਨ।
ਟਰੈਵਿਸ ਹੈੱਡ ਨੂੰ 6 ਸਥਾਨਾਂ ਦਾ ਫਾਇਦਾ
ਟਰੈਵਿਸ ਹੈੱਡ ਨੂੰ ਭਾਰਤ ਖਿਲਾਫ ਦੂਜੇ ਟੈਸਟ ’ਚ ਸ਼ਾਨਦਾਰ ਸੈਂਕੜਾ ਲਾਉਣ ਦਾ ਫਾਇਦਾ ਮਿਲਿਆ। ਉਸ ਨੇ ਇੱਕੋ ਸਮੇਂ 6 ਸਥਾਨਾਂ ਦੀ ਛਾਲ ਮਾਰੀ ਹੈ। ਉਹ ਹੁਣ 781 ਦੀ ਰੇਟਿੰਗ ਨਾਲ ਪੰਜਵੇਂ ਨੰਬਰ ’ਤੇ ਪਹੁੰਚ ਗਿਆ ਹੈ। ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਨੂੰ ਵੀ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 759 ਦੀ ਰੇਟਿੰਗ ਨਾਲ 6ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਦਾ ਟੈਸਟ ਕਪਤਾਨ ਟੇਂਬਾ ਬਾਵੁਮਾ ਵੀ ਤਿੰਨ ਸਥਾਨ ਉੱਪਰ ਪਹੁੰਚ ਗਿਆ ਹੈ। ਉਹ ਹੁਣ 753 ਦੀ ਰੇਟਿੰਗ ਨਾਲ 7ਵੇਂ ਨੰਬਰ ’ਤੇ ਪਹੁੰਚ ਗਿਆ ਹੈ।
ਰਿਸ਼ਭ ਪੰਤ 4 ਸਥਾਨਾਂ ਦਾ ਨੁਕਸਾਨ | ICC Ranking 2024
ਨਿਊਜ਼ੀਲੈਂਡ ਦੇ ਡੇਰਿਲ ਮਿਸ਼ੇਲ ਨੂੰ ਤਿੰਨ ਸਥਾਨਾਂ ਦਾ ਨੁਕਸਾਨ ਹੋਇਆ ਹੈ। ਉਹ ਹੁਣ 729 ਦੀ ਰੇਟਿੰਗ ਨਾਲ 8ਵੇਂ ਨੰਬਰ ’ਤੇ ਆ ਗਿਆ ਹੈ। ਭਾਰਤ ਦੇ ਰਿਸ਼ਭ ਪੰਤ ਨੂੰ ਵੀ 3 ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ 724 ਦੀ ਰੇਟਿੰਗ ਨਾਲ 9ਵੇਂ ਨੰਬਰ ’ਤੇ ਖਿਸਕ ਗਿਆ ਹੈ। ਪਾਕਿਸਤਾਨ ਦੇ ਸਾਊਦ ਸ਼ਕੀਲ ਦੀ ਵੀ 724 ਦੀ ਰੇਟਿੰਗ ਹੈ, ਇਸ ਲਈ ਉਹ ਵੀ ਪੰਤ ਦੇ ਨਾਲ ਸਾਂਝੇ ਤੌਰ ’ਤੇ ਨੌਵੇਂ ਸਥਾਨ ’ਤੇ ਹੈ।
Cricket News: ਸਿਰਾਜ਼-ਹੈੱਡ ’ਤੇ ਲੱਗ ਸਕਦਾ ਹੈ ਜੁਰਮਾਨਾ, ਜਾਣੋ ਕਾਰਨ
ਐਡੀਲੇਡ ਟੈਸਟ ਦੌਰਾਨ ਹੋਈ ਸੀ ਬਹਿਸ | Cricket News
Mohammed Siraj Travis Head Controversy: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਤੇ ਅਸਟਰੇਲੀਆਈ ਬੱਲੇਬਾਜ਼ ਟਰੈਵਿਸ ਹੈੱਡ ਨੂੰ ਆਈਸੀਸੀ ਕ੍ਰਿਕੇਟ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ ਸਿਰਾਜ ਤੇ ਹੈੱਡ ਨੂੰ ਆਈਸੀਸੀ ਵੱਲੋਂ ਸਜ਼ਾ ਮਿਲਣੀ ਤੈਅ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਸਿਰਾਜ ਤੇ ਟਰੈਵਿਸ ਹੈਡ ਨੂੰ ਜੁਰਮਾਨਾ ਤੇ ਸਖ਼ਤ ਤਾੜਨਾ ਕੀਤੀ ਜਾ ਸਕਦੀ ਹੈ, ਪਰ ਉਨ੍ਹਾਂ ’ਤੇ ਪਾਬੰਦੀ ਨਹੀਂ ਲਾਈ ਜਾਵੇਗੀ।
ਇਹ ਖਬਰ ਵੀ ਪੜ੍ਹੋ : Shambhu Border: ਸ਼ੰਭੂ ਬਾਰਡਰ ਬਾਰੇ ਸੁਪਰੀਮ ਕੋਰਟ ਨੇ ਬੋਲੀ ਵੱਡੀ ਗੱਲ, ਪੜ੍ਹੋ ਕੀ ਕਿਹਾ…
ਮੈਚ ਦੇ ਦੂਜੇ ਦਿਨ ਸਿਰਾਜ ਤੇ ਹੈੱਡ ਵਿਚਕਾਰ ਹੋਈ ਸੀ ਬਹਿਸ
ਅਸਟਰੇਲੀਆਈ ਟੀਮ ਨੇ 82ਵੇਂ ਓਵਰ ’ਚ ਆਪਣਾ 7ਵਾਂ ਵਿਕਟ ਗੁਆਇਆ। ਇੱਥੇ ਟਰੇਵਿਸ ਹੈੱਡ 140 ਦੌੜਾਂ ਬਣਾ ਕੇ ਆਊਟ ਹੋਏ ਸਨ। ਉਸ ਨੇ ਸਿਰਾਜ ਦੇ ਓਵਰ ਦੀ ਤੀਜੀ ਗੇਂਦ ’ਤੇ ਛੱਕਾ ਲਾਇਆ, ਫਿਰ ਅਗਲੀ ਹੀ ਗੇਂਦ ’ਤੇ ਸਿਰਾਜ ਨੇ ਉਸ ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਹੈੱਡ ਨੇ ਕੁਝ ਕਿਹਾ ਜਿਸ ਤੋਂ ਬਾਅਦ ਸਿਰਾਜ ਨੇ ਵੀ ਕੁਝ ਸ਼ਬਦ ਕਹੇ ਤੇ ਉਸ ਨੂੰ ਬਾਹਰ ਜਾਣ ਦਾ ਸੰਕੇਤ ਦਿੱਤਾ। ਫਿਰ ਹੈੱਡ ਨੇ ਸਿਰਾਜ ਨੂੰ ਜਾਂਦੇ ਹੋਏ ਕੁਝ ਕਿਹਾ। ਓਵਰ ਤੋਂ ਬਾਅਦ ਸਿਰਾਜ ਨੂੰ ਵੀ ਅਸਟਰੇਲੀਆਈ ਦਰਸ਼ਕਾਂ ਦੀ ਹੁੱਲੜਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ। Mohammed Siraj Travis Head Controversy
IND vs AUS: ਗੁਲਾਬੀ ਗੇਂਦ ’ਚ ਫਿਰ ਫਸਿਆ ਭਾਰਤ, ਐਡੀਲੇਡ ਮੈਦਾਨ ’ਤੇ ਮਿਲੀ ਸ਼ਰਮਨਾਕ ਹਾਰ
ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ
ਬਾਰਡਰ-ਗਾਵਸਕਰ ਟਰਾਫੀ 1-1 ਨਾਲ ਬਰਾਬਰ | IND vs AUS
IND vs AUS: ਸਪੋਰਟਸ ਡੈਸਕ। ਬਾਰਡਰ-ਗਾਵਸਕਰ ਟਰਾਫੀ ਦੇ ਐਡੀਲੇਡ ਟੈਸਟ ’ਚ ਅਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਨੇ ਬਿਨਾਂ ਕੋਈ ਵਿਕਟ ਗੁਆਏ 19 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਬਾਰਡਰ-ਗਾਵਸਕਰ ਟਰਾਫੀ ਦੇ 5 ਮੈਚਾਂ ’ਚ ਦੋਵੇਂ ਟੀਮਾਂ 1-1 ਨਾਲ ਬਰਾਬਰੀ ’ਤੇ ਹਨ। ਭਾਰਤ ਨੇ ਪਰਥ ਟੈਸਟ 295 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਮੈਚ 14 ਦਸੰਬਰ ਤੋਂ ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਖੇਡਿਆ ਜਾਵੇਗਾ। ਐਡੀਲੇਡ ਦੇ ਓਵਲ ਮੈਦਾਨ ’ਤੇ ਐਤਵਾਰ ਨੂੰ ਭਾਰਤ ਦੂਜੀ ਪਾਰੀ ’ਚ 175 ਦੌੜਾਂ ’ਤੇ ਆਲ ਆਊਟ ਹੋ ਗਿਆ। ਟੀਮ ਨੇ ਦਿਨ ਦੀ ਸ਼ੁਰੂਆਤ 128/5 ਦੇ ਸਕੋਰ ਨਾਲ ਕੀਤੀ ਤੇ 47 ਦੌੜਾਂ ’ਤੇ ਆਖਰੀ 5 ਵਿਕਟਾਂ ਗੁਆ ਦਿੱਤੀਆਂ। ਰਿਸ਼ਭ ਪੰਤ ਅੱਜ ਕੋਈ ਦੌੜਾਂ ਨਹੀਂ ਬਣਾ ਸਕੇ ਤੇ 28 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਖਬਰ ਵੀ ਪੜ੍ਹੋ : Kisan Andolan: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਮਾਰਚ ਇਸ ਟਾਈਮ, ਪੰਜਾਬ-ਹਰਿਆਣਾ ਪੁਲਿਸ ਅਲਰਟ
ਨਿਤੀਸ਼ ਰੈੱਡੀ ਨੇ 15 ਦੌੜਾਂ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ 42 ਦੌੜਾਂ ਬਣਾ ਕੇ ਆਊਟ ਹੋ ਗਏ। ਅਸਟਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ 5 ਵਿਕਟਾਂ ਲਈਆਂ। ਸਕਾਟ ਬੋਲੈਂਡ ਨੇ 3 ਤੇ ਮਿਸ਼ੇਲ ਸਟਾਰਕ ਨੇ 2 ਵਿਕਟਾਂ ਹਾਸਲ ਕੀਤੀਆਂ। ਸਟਾਰਕ ਨੇ ਪਹਿਲੀ ਪਾਰੀ ’ਚ 6 ਵਿਕਟਾਂ ਲਈਆਂ ਸਨ। ਅਸਟਰੇਲੀਆ ਦੀ ਟੀਮ ਪਹਿਲੀ ਪਾਰੀ ’ਚ 337 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਟਰੈਵਿਸ ਹੈੱਡ (140 ਦੌੜਾਂ) ਨੇ ਸੈਂਕੜਾ ਲਾਇਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਟੀਮ 180 ਦੌੜਾਂ ਹੀ ਬਣਾ ਸਕੀ।
ਦੂਜੀ ਪਾਰੀ ’ਚ ਅਸਟਰੇਲੀਆ ਨੇ 3.4 ਓਵਰਾਂ ’ਚ ਹਾਸਲ ਕੀਤਾ 19 ਦੌੜਾਂ ਦਾ ਟੀਚਾ
19 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਨਾਥਨ ਮੈਕਸਵੀਨੀ 10 ਤੇ ਉਸਮਾਨ ਖਵਾਜਾ 9 ਦੌੜਾਂ ਬਣਾ ਕੇ ਨਾਬਾਦ ਪਰਤੇ।
WTC ਅੰਕ ਸੂਚੀ ‘ਤੇ ਤੀਜੇ ਸਥਾਨ ‘ਤੇ ਖਿਸਕਿਆ ਭਾਰਤ
ਇਸ ਹਾਰ ਤੋਂ ਬਾਅਦ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਮੌਜੂਦਾ ਚੱਕਰ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਟੀਮ ਇੰਡੀਆ ਦੇ 57.29% ਅੰਕ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ 60.71% ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ 59.26% ਨਾਲ ਦੂਜੇ ਸਥਾਨ ‘ਤੇ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
IND vs AUS: ਐਡੀਲੇਡ ਟੈਸਟ, ਦੂਜੇ ਦਿਨ ਟ੍ਰੈਵਿਸ ਹੈੱਡ ਦਾ ਸੈਂਕੜਾ, ਅਸਟਰੇਲੀਆ ਮਜ਼ਬੂਤ ਸਥਿਤੀ ’ਚ
ਬੁਮਰਾਹ, ਸਿਰਾਜ਼ ਨੂੰ 4-4 ਵਿਕਟਾਂ
ਲਾਬੁਸ਼ੇਨ ਦਾ ਅਰਧਸੈਂਕੜਾ | IND vs AUS
IND vs AUS: ਸਪੋਰਟਸ ਡੈਸਕ। ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਮੈਚ ’ਚ ਭਾਰਤ ਨੇ ਅਸਟਰੇਲੀਆ ਨੂੰ 337 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਹੈ। ਇਸ ਤਰ੍ਹਾਂ ਕੰਗਾਰੂਆਂ ਨੇ ਟਰੈਵਿਸ ਹੈੱਡ (140 ਦੌੜਾਂ) ਤੇ ਮਾਰਨਸ ਲੈਬੁਸ਼ਗਨ (64 ਦੌੜਾਂ) ਦੀ ਪਾਰੀ ਦੇ ਆਧਾਰ ’ਤੇ 157 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਟੀਮ ਨੇ ਸਵੇਰੇ 86/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਸ਼ੁੱਕਰਵਾਰ ਨੂੰ ਭਾਰਤੀ ਟੀਮ 180 ਦੌੜਾਂ ’ਤੇ ਆਲ ਆਊਟ ਹੋ ਗਈ ਸੀ। IND vs AUS
ਇਹ ਖਬਰ ਵੀ ਪੜ੍ਹੋ : Punjab Crime News: ਪੰਜਾਬ ਦੀ ਇਸ ਮਸ਼ਹੂਰ ਜ਼ੇਲ੍ਹ ’ਚ ਐਨਕਾਊਂਟਰ, ਮਚੀ ਭਗਦੜ
ਸ਼ਨਿੱਚਰਵਾਰ ਨੂੰ ਐਡੀਲੇਡ ’ਚ ਚੱਲ ਰਹੇ ਇਸ ਡੇ-ਨਾਈਟ ਟੈਸਟ ਦਾ ਦੂਜਾ ਦਿਨ ਹੈ ਤੇ ਤੀਜਾ ਸੈਸ਼ਨ ਚੱਲ ਰਿਹਾ ਹੈ। ਭਾਰਤੀ ਟੀਮ ਲਈ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਤੇ ਨਿਤੀਸ਼ ਰੈੱਡੀ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤ ਨੇ ਦੂਜੀ ਪਾਰੀ ’ਚ ਬਿਨਾਂ ਕਿਸੇ ਨੁਕਸਾਨ ਦੇ 12 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜਾਇਸਵਾਲ ਤੇ ਕੇਐੱਲ ਰਾਹੁਲ ਕ੍ਰੀਜ ’ਤੇ ਹਨ। IND vs AUS
ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।
ENG vs AUS: ਇੰਗਲੈਂਡ-ਅਸਟਰੇਲੀਆ ਤੀਜਾ ਟੀ20 ਭਾਰੀ ਮੀਂਹ ਕਾਰਨ ਰੱਦ
ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ | ENG vs AUS
ਸੀਰੀਜ਼ ਰਹੀ 1-1 ਦੀ ਬਰਾਬਰੀ ’ਤੇ
ਪਹਿਲਾ ਇੱਕਰੋਜ਼ਾ ਮੁਕਾਬਲਾ 19 ਸਤੰਬਰ ਤੋਂ
ਸਪੋਰਟਸ ਡੈਸਕ। ENG vs AUS: ਇੰਗਲੈਂਡ ਤੇ ਅਸਟਰੇਲੀਆ ਵਿਚਕਾਰ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਖਰਾਬ ਮੌਸਮ ਦੇ ਚੱਲਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਐਤਵਾਰ ਰਾਤ ਨੂੰ ਵੀ ਮੈਨਚੈਸਟਰ ’ਚ ਮੀਂਹ ਪੈਂਦਾ ਰਿਹਾ। ਅਜਿਹੇ ’ਚ ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ ਤੇ ਮੈਚ ਬਿਨਾਂ ਇੱਕ ਵੀ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ। ਮੈਚ ਦੇ ਰੱਦ ਹੁੰਦੇ ਹੀ 3 ਮੈਚਾਂ ਦੀ ਸੀਰੀਜ਼ 1- 1 ਦੀ ਬਰਾਬਰੀ ’ਤੇ ਰਹੀ। ਪਹਿਲਾ ਮੁਕਾਬਲਾ ਅਸਰੇਲੀਆ ਨੇ 28 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੁਕਾਬਲਾ ਇੰਗਲੈਂਡ ਨੇ 3 ਵਿਕਟਾਂ ਨਾਲ ਜਿੱਤਿਆ ਸੀ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ 5 ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ ਵੀਰਵਾਰ, 19 ਸਤੰਬਰ ਨੂੰ ਟ੍ਰੈਂਟ ਬ੍ਰਿਜ਼ ’ਚ ਹੋਵੇਗਾ। ਇਸ ਸੀਰੀਜ਼ ਲਈ ਇੰਗਲੈਂਡ ਨੇ ਹੈਰੀ ਬਰੂਕ ਨੂੰ ਕਪਤਾਨ ਬਣਾਇਆ ਹੈ। ਕਿਉਂਕਿ ਟੀਮ ਨੇ ਕਪਤਾਨ ਜੋਸ ਬਟਲਰ ਅਜੇ ਤੱਕ ਸੱਟ ਤੋਂ ਠੀਕ ਨਹੀਂ ਹੋ ਸਕੇ ਹਨ।
ਸੀਰੀਜ਼ ਦੇ ਟਾਪ ਖਿਡਾਰੀ | ENG vs AUS
ਬੱਲੇਬਾਜ਼ : ਲਿਯਾਮ ਲਿਵਿੰਗਸਟੋਨ ਇਸ ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ 2 ਮੈਚਾਂ ’ਚ 62 ਦੀ ਔਸਤ ਨਾਲ 124 ਦੌੜਾਂ ਬਣਾਈਆਂ।
ਗੇਂਦਬਾਜ਼ : ਮੈਥਿਊ ਸ਼ਾਰਟ ਨੇ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਉਨ੍ਹਾਂ ਇੱਕ ਮੁਕਾਬਲੇ ’ਚ 5 ਵਿਕਟਾਂ ਹਾਸਲ ਕੀਤੀਆਂ।
Read This : Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ
ਇੰਗਲੈਂਡ ਤੇ ਅਸਟਰੇਲਆ ਬਣ ਸਾਂਝੇ ਤੌਰ ’ਤੇ ਜੇਤੂ | ENG vs AUS
ਆਖਰੀ ਮੈਚ ਰੱਦ ਹੋਣ ਤੋਂ ਬਾਅਦ ਸੀਰੀਜ 1-1 ਨਾਲ ਡਰਾਅ ਰਹੀ। ਅਜਿਹੇ ’ਚ ਇੰਗਲੈਂਡ ਤੇ ਅਸਟਰੇਲੀਆ ਨੂੰ ਸਾਂਝੇ ਤੌਰ ’ਤੇ ਜੇਤੂ ਵਜੋਂ ਚੁਣਿਆ ਗਿਆ। ਇਸ ਸੀਰੀਜ ’ਚ ਬੇਨ ਸਟੋਕਸ ਦੀ ਗੈਰ-ਮੌਜੂਦਗੀ ’ਚ ਫਿਲ ਸਾਲਟ ਟੀਮ ਦੀ ਕਪਤਾਨੀ ਕਰ ਰਹੇ ਸਨ।
ਟੀ-20 ਸੀਰੀਜ ਦੇ ਦੂਜੇ ਮੈਚ ’ਚ ਇੰਗਲੈਂਡ ਨੇ ਅਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਸੀਰੀਜ ਬਰਾਬਰ ਕਰ ਲਈ। ਇਸ ਜਿੱਤ ਨਾਲ ਮੇਜਬਾਨ ਟੀਮ ਨੇ 1-1 ਨਾਲ ਬਰਾਬਰੀ ਹਾਸਲ ਕੀਤੀ। ਕਾਰਡਿਫ ਦੇ ਸੋਫੀਆ ਗਾਰਡਨ ਸਟੇਡੀਅਮ ’ਚ ਇੰਗਲੈਂਡ ਦੇ ਕਪਤਾਨ ਫਿਲ ਸਾਲਟ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ।
ਅਸਟਰੇਲੀਆ ਨੇ ਜੇਕ ਫਰੇਜਰ-ਮੈਕਗੁਰਕ ਦੇ ਪਹਿਲੇ ਅਰਧ ਸੈਂਕੜੇ ਤੇ ਜੋਸ਼ ਇੰਗਲਿਸ਼ ਦੀਆਂ 42 ਦੌੜਾਂ ਦੀ ਮਦਦ ਨਾਲ 6 ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਉਨ੍ਹਾਂ ਦੀਆਂ 87 ਤੇ ਜੈਕਬ ਬੈਥਲ ਦੀਆਂ 44 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ 19ਵੇਂ ਓਵਰ ’ਚ 7 ਵਿਕਟਾਂ ’ਤੇ 194 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਅਸਟਰੇਲੀਆ ਨੇ ਪਹਿਲੇ ਟੀ-20 ’ਚ ਇੰਗਲੈਂਡ ਨੂੰ 28 ਦੌੜਾਂ ਨਾਲ ਹਰਾ ਕੇ ਟੀ-20 ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਜਿੱਤਿਆ ਸੀ। ਇਸ ਜਿੱਤ ਨਾਲ ਕੰਗਾਰੂਆਂ ਨੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਟ੍ਰੈਵਿਸ ਹੈੱਡ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ 23 ਗੇਂਦਾਂ ’ਤੇ 59 ਦੌੜਾਂ ਦੀ ਪਾਰੀ ਖੇਡੀ। ਹੈੱਡ ਨੇ ਸੈਮ ਕੁਰਾਨ ਦੇ ਇੱਕ ਓਵਰ ’ਚ ਲਗਾਤਾਰ 6 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ।
ਬੁੱਧਵਾਰ 11 ਸਤੰਬਰ ਨੂੰ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਦੀ ਟੀਮ 19.3 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੇਜਬਾਨ ਟੀਮ 19.2 ਓਵਰਾਂ ’ਚ 151 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ 3 ਮੈਚਾਂ ਦੀ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ ਦਾ ਦੂਜਾ ਮੈਚ 13 ਸਤੰਬਰ ਨੂੰ ਕਾਰਡਿਫ ਮੈਦਾਨ ’ਤੇ ਖੇਡਿਆ ਜਾਵੇਗਾ।
Read This : ENG vs AUS : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 287 ਦੌੜਾਂ ਦਾ ਟੀਚਾ
ਸਟੋਕਸ ਇੱਕਜੋਜ਼ਾ ਸੀਰੀਜ ਤੋਂ ਬਾਹਰ | ENG vs AUS
ਬੇਨ ਸਟੋਕਸ ਵੀ ਅਸਟਰੇਲੀਆ ਖਿਲਾਫ ਇੱਕਰੋਜਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸੱਟ ਕਾਰਨ ਉਨ੍ਹਾਂ ਨੂੰ ਟੀ-20 ਸੀਰੀਜ ਤੋਂ ਵੀ ਬਾਹਰ ਹੋਣਾ ਪਿਆ। ਇੱਕਰੋਜ਼ਾ ਸੀਰੀਜ਼ ਲਈ ਹੈਰੀ ਬਰੂਕ ਨੂੰ ਇੰਗਲੈਂਡ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਜਦਕਿ ਟੀ20 ਸੀਰੀਜ਼ ’ਚ ਇੰਗਲੈਂਡ ਟੀਮ ਦੀ ਕਪਤਾਨੀ ਫਿਲ ਸਾਲਟ ਨੇ ਕੀਤੀ ਸੀ। ENG vs AUS
SRH vs MI : ਹੈਦਰਾਬਾਦ-ਮੁੰਬਈ ਨੇ ਖੇਡਿਆ ਰਿਕਾਰਡਤੋੜ ਮੁਕਾਬਲਾ, IPL ਇਤਿਹਾਸ ਦਾ ਸਭ ਤੋਂ ਵੱਡਾ ਸਕੋਰ SRH ਦੇ ਨਾਂਅ
ਟੀਮ20 ਮੈਚ ’ਚ ਪਹਿਲੀ ਵਾਰ ਬਣੀਆਂ 520 ਤੋਂ ਵੀ ਜ਼ਿਆਦਾ ਦੌੜਾਂ | SRH vs MI
38 ਛੱਕੇ ਦੋਵਾਂ ਟੀਮਾਂ ਵੱਲੋਂ ਲੱਗੇ
ਹੈਦਰਾਬਾਦ (ਏਜੰਸੀ)। ਸਨਰਾਈਜਰਸ ਹੈਦਰਾਬਾਦ ਨੇ ਬੁੱਧਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਇਤਿਹਾਸ ਰਚਿਆ ਤੇ 20 ਓਵਰਾਂ ’ਚ 277 ਦੌੜਾਂ ਬਣਾਈਆਂ। ਇੰਨਾ ਵੱਡਾ ਸਕੋਰ ਆਈਪੀਐੱਲ ਦੇ 17 ਸਾਲਾਂ ’ਚ ਪਹਿਲਾਂ ਕਦੇ ਨਹੀਂ ਬਣਿਆ ਸੀ। ਹੈਦਰਾਬਾਦ ਨੇ ਰਾਇਲ ਚੈਲੰਜਰਜ ਬੈਂਗਲੁਰੂ ਦਾ ਰਿਕਾਰਡ ਤੋੜ ਦਿੱਤਾ, ਜਿਸ ਨੇ 2013 ’ਚ 263 ਦੌੜਾਂ ਬਣਾਈਆਂ ਸਨ। 278 ਦੌੜਾਂ ਦੇ ਟੀਚੇ ਦੇ ਸਾਹਮਣੇ ਵੀ ਮੁੰਬਈ ਇੰਡੀਅਨਜ ਦੀ ਟੀਮ ਟੁੱਟ ਨਹੀਂ ਸਕੀ, ਟੀਮ ਨੇ 20 ਓਵਰਾਂ ’ਚ 246 ਦੌੜਾਂ ਬਣਾਈਆਂ। ਇਹ ਦੂਜੀ ਪਾਰੀ ’ਚ ਆਈਪੀਐਲ ਦਾ ਸਭ ਤੋਂ ਵੱਡਾ ਸਕੋਰ ਸੀ। ਇਸ ਤੋਂ ਪਹਿਲਾਂ 2020 ’ਚ ਰਾਜਸਥਾਨ ਨੇ 226 ਦੌੜਾਂ ਬਣਾਈਆਂ ਸਨ। ਮੈਚ ’ਚ ਕੁੱਲ 523 ਦੌੜਾਂ ਬਣਾਈਆਂ ਗਈਆਂ, ਜੋ ਪੇਸ਼ੇਵਰ ਟੀ-20 ਕ੍ਰਿਕੇਟ ’ਚ ਪਹਿਲੀ ਵਾਰ ਹੋਇਆ ਹੈ। ਪਲੇਅਰ ਆਫ ਦਿ ਮੈਚ ਅਭਿਸ਼ੇਕ ਸ਼ਰਮਾ ਨੇ ਅੱਧੇ ਘੰਟੇ ਦੇ ਅੰਦਰ ਹੀ ਐਸਆਰਐਚ ਲਈ ਸਭ ਤੋਂ ਤੇਜ ਅਰਧ ਸੈਂਕੜੇ ਦਾ ਰਿਕਾਰਡ ਤੋੜ ਦਿੱਤਾ।
ਅਭਿਸ਼ੇਕ ਸ਼ਰਮਾ ਨੇ ਜੜਿਆ SRH ਲਈ ਸਭ ਤੋਂ ਤੇਜ਼ ਅਰਧਸੈਂਕੜਾ | SRH vs MI
ਟੀਮ ਲਈ ਬੱਲੇਬਾਜ ਅਭਿਸ਼ੇਕ ਸ਼ਰਮਾ ਨੇ 16 ਗੇਂਦਾਂ ਵਿੱਚ ਅਰਧ ਸੈਂਕੜੇ ਦੀ ਪਾਰੀ ਖੇਡੀ। ਇਹ ਲਈ ਕਿਸੇ ਵੀ ਬੱਲੇਬਾਜ ਦਾ ਸਭ ਤੋਂ ਤੇਜ ਅਰਧ ਸੈਂਕੜਾ ਹੈ। ਅਭਿਸ਼ੇਕ ਤੋਂ ਪਹਿਲਾਂ ਇਸੇ ਮੈਚ ’ਚ ਟ੍ਰੈਵਿਸ ਹੈੱਡ ਨੇ 18 ਗੇਂਦਾਂ ’ਚ 50 ਦੌੜਾਂ ਬਣਾ ਕੇ ਡੇਵਿਡ ਵਾਰਨਰ ਦਾ 9 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਸੀ। ਹਾਲਾਂਕਿ ਅੱਧੇ ਘੰਟੇ ਤੋਂ ਵੀ ਘੱਟ ਸਮੇਂ ’ਚ ਅਭਿਸ਼ੇਕ ਨੇ ਹੈੱਡ ਦਾ ਰਿਕਾਰਡ ਤੋੜ ਕੇ ਹੈਦਰਾਬਾਦ ਲਈ ਨਵਾਂ ਰਿਕਾਰਡ ਬਣਾਇਆ। (SRH vs MI)
ਪਾਵਰਪਲੇ ’ਚ ਹੈੱਡ ਹੈਦਰਾਬਾਦ ਲਈ ਦੂਜੇ ਟਾਸ ਸਕੋਰਰ  | SRH vs MI
ਹੈਦਰਾਬਾਦ ਲਈ ਇੱਕ ਪਾਰੀ ਦੇ ਪਾਵਰਪਲੇ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਟ੍ਰੈਵਿਸ ਹੈਡ ਦੂਜੇ ਸਥਾਨ ’ਤੇ ਰਹੇ। ਉਸ ਨੇ 59 ਦੌੜਾਂ ਬਣਾਈਆਂ ਤੇ ਆਪਣੇ ਅਸਟਰੇਲਿਆਈ ਸਾਥੀ ਡੇਵਿਡ ਵਾਰਨਰ ਦੇ ਨਾਲ ਦੂਜੇ ਸਥਾਨ ’ਤੇ ਰਹੇ। ਵਾਰਨਰ ਵੀ ਪਹਿਲੇ ਨੰਬਰ ’ਤੇ ਹਨ, ਜਿਨ੍ਹਾਂ ਨੇ 2017 ’ਚ ਕੋਲਕਾਤਾ ਖਿਲਾਫ ਪਾਵਰਪਲੇ ’ਚ 62 ਦੌੜਾਂ ਬਣਾਈਆਂ ਸਨ। ਟੀ-20 ਮੈਚ ਵਿੱਚ ਪਾਵਰਪਲੇ ਦਾ ਮਤਲਬ ਹੈ 1 ਤੋਂ 6 ਓਵਰਾਂ ਦਾ ਖੇਡਣਾ। (SRH vs MI)
ਦਿੱਲੀ ਹਾਈਕੋਰਟ ਤੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲੀ ਵੱਡੀ ਰਾਹਤ
ਹੈਦਰਾਬਾਦ ਨੇ IPL ਦੇ ਪਹਿਲੇ 10 ਓਵਰਾਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ
ਹੈਦਰਾਬਾਦ ਨੇ ਆਈਪੀਐੱਲ ਇਤਿਹਾਸ ’ਚ ਪਹਿਲੇ 10 ਓਵਰਾਂ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ। ਟੀਮ ਨੇ ਪਹਿਲੀਆਂ 60 ਗੇਂਦਾਂ ’ਤੇ 148 ਦੌੜਾਂ ਬਣਾਈਆਂ। ਟੀਮ ਨੇ ਉਨ੍ਹਾਂ ਦੇ ਖਿਲਾਫ ਮੁੰਬਈ ਇੰਡੀਅਨਜ ਦਾ ਬਣਾਇਆ ਰਿਕਾਰਡ ਵੀ ਤੋੜ ਦਿੱਤਾ। ਸਾਲ 2021 ਵਿੱਚ, ਮੁੰਬਈ ਨੇ ਅਬੂ ਧਾਬੀ ’ਚ ਹੈਦਰਾਬਾਦ ਖਿਲਾਫ 131 ਦੌੜਾਂ ਬਣਾਈਆਂ ਸਨ। ਹਾਲਾਂਕਿ ਇਸ ਮੈਚ ’ਚ ਮੁੰਬਈ ਨੇ ਫਿਰ ਤੋਂ ਇਸ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਅਸਫਲ ਰਹੀ। ਮੁੰਬਈ ਨੇ ਦੂਜੀ ਪਾਰੀ ’ਚ ਧਮਾਕੇਦਾਰ ਸ਼ੁਰੂਆਤ ਕੀਤੀ ਤੇ 10 ਓਵਰਾਂ ’ਚ 141 ਦੌੜਾਂ ਬਣਾਈਆਂ। ਟੀਮ ਰਿਕਾਰਡ ਤੋੜਨ ਤੋਂ ਮਹਿਜ 8 ਦੌੜਾਂ ਦੂਰ ਸੀ ਤੇ ਰਿਕਾਰਡ ’ਚ ਦੂਜੇ ਸਥਾਨ ’ਤੇ ਆ ਗਈ।
ਹੈਦਰਾਬਾਦ ਨੇ ਬਣਾਇਆ IPL ਦਾ ਸਭ ਤੋਂ ਵੱਡਾ ਸਕੋਰ | SRH vs MI
ਹੈਦਰਾਬਾਦ ਨੇ ਆਈਪੀਐੱਲ ਦਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਇਹ ਰਿਕਾਰਡ 11 ਸਾਲ ਬਾਅਦ ਟੁੱਟਿਆ ਹੈ। ਟੀਮ ਨੇ 20 ਓਵਰਾਂ ਵਿੱਚ 277 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਾਲ 2013 ਵਿੱਚ ਆਰਸੀਬੀ ਨੇ ਪੁਣੇ ਵਾਰੀਅਰਜ ਇੰਡੀਆ ਖਿਲਾਫ਼ 263 ਦੌੜਾਂ ਬਣਾਈਆਂ ਸਨ। ਇਸ ’ਚ ਕ੍ਰਿਸ ਗੇਲ ਨੇ 175 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਆਈਪੀਐਲ ਦੀ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਗੇਲ ਦਾ ਰਿਕਾਰਡ ਅਜੇ ਵੀ ਕਾਇਮ ਹੈ। (SRH vs MI)
ਕੇਂਦਰੀ ਜੇਲ ਪਟਿਆਲਾ ਦੀ ਪੁਲਿਸ ਵੱਲੋਂ ਅਚਨਚੇਤ ਚੈਕਿੰਗ
ਇੱਕ ਟੀ20 ਮੈਚ ’ਚ ਪਹਿਲੀ ਵਾਰ 38 ਛੱਕੇ ਲੱਗੇ | SRH vs MI
ਟੀ-20 ਕ੍ਰਿਕੇਟ ’ਚ ਪਹਿਲੀ ਵਾਰ ਕਿਸੇ ਮੈਚ ’ਚ 38 ਛੱਕੇ ਲੱਗੇ। ਬੁੱਧਵਾਰ ਨੂੰ, ਹੈਦਰਾਬਾਦ ਨੇ 18 ਛੱਕੇ ਤੇ ਮੁੰਬਈ ਨੇ 20 ਛੱਕੇ ਜੜੇ। ਇਸ ਤੋਂ ਪਹਿਲਾਂ ਕਿਸੇ ਪੇਸ਼ੇਵਰ ਟੀ-20 ਮੈਚ ’ਚ ਇੰਨੇ ਛੱਕੇ ਕਦੇ ਨਹੀਂ ਲੱਗੇ ਸਨ। ਦੋਵਾਂ ਨੇ ਅਫਗਾਨਿਸਤਾਨ ਤੇ ਵੈਸਟਇੰਡੀਜ ਦੀ ਟੀ-20 ਲੀਗ ’ਚ ਬਣੇ ਰਿਕਾਰਡ ਤੋੜ ਦਿੱਤੇ। 2018 ’ਚ ਅਫਗਾਨਿਸਤਾਨ ਪ੍ਰੀਮੀਅਰ ਲੀਗ ਦੌਰਾਨ, ਬਲਖ ਲੀਜੈਂਡਸ ਤੇ ਕਾਬੁਲ ਜਵਾਨਾਨ ਵਿਚਕਾਰ ਮੈਚ ’ਚ 37 ਛੱਕੇ ਮਾਰੇ ਗਏ ਸਨ। ਇਸ ਦੇ ਨਾਲ ਹੀ 2023 ਦੌਰਾਨ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਅਟਸ ਅਤੇ ਜਮਾਇਕਾ ਟਾਲਾਵਾਹਸ ਵਿਚਾਲੇ ਹੋਏ ਸੀਪੀਐਲ ਮੈਚ ’ਚ ਵੀ 37 ਛੱਕੇ ਲੱਗੇ ਸਨ। (SRH vs MI)
ਟੀ20 ਕ੍ਰਿਕੇਟ ਦੇ ਇੱਕ ਮੈਚ ’ਚ ਪਹਿਲੀ ਵਾਰ 520 ਤੋਂ ਵੱਧ ਦੌੜਾਂ ਬਣੀਆਂ | SRH vs MI
ਬੁੱਧਵਾਰ ਨੂੰ ਹੈਦਰਾਬਾਦ ਤੇ ਮੁੰਬਈ ਵਿਚਾਲੇ 523 ਦੌੜਾਂ ਬਣਾਈਆਂ ਗਈਆਂ, ਜੋ ਕਿ ਟੀ-20 ਕ੍ਰਿਕੇਟ ਮੈਚ ’ਚ ਪਹਿਲੀ ਵਾਰ ਹੋਇਆ ਹੈ। ਹੈਦਰਾਬਾਦ ਨੇ 277 ਦੌੜਾਂ ਬਣਾਈਆਂ ਤੇ ਮੁੰਬਈ ਨੇ 246 ਦੌੜਾਂ ਬਣਾਈਆਂ। ਇਸ ਆਈਪੀਐਲ ਮੈਚ ਨੇ ਅੰਤਰਰਾਸ਼ਟਰੀ ਕ੍ਰਿਕੇਟ ਦਾ ਰਿਕਾਰਡ ਤੋੜ ਦਿੱਤਾ। ਸਾਲ 2023 ’ਚ ਵੈਸਟਇੰਡੀਜ ਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ ਮੈਦਾਨ ’ਤੇ ਹੋਏ ਮੈਚ ’ਚ 517 ਦੌੜਾਂ ਬਣਾਈਆਂ ਸਨ। ਵੈਸਟਇੰਡੀਜ ਨੇ 258 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੇ 259 ਦੌੜਾਂ ਬਣਾਈਆਂ ਸਨ। ਇਸ ਰਿਕਾਰਡ ਦੇ ਨਾਲ ਆਈਪੀਐਲ ਦਾ ਰਿਕਾਰਡ ਵੀ ਟੁੱਟ ਗਿਆ। ਸਾਲ 2010 ’ਚ ਚੇਪੌਕ ਦੇ ਮੈਦਾਨ ’ਚ ਸੀਐਸਕੇ ਤੇ ਰਾਜਸਥਾਨ ਰਾਇਲਜ ਨੇ ਮਿਲ ਕੇ 469 ਦੌੜਾਂ ਬਣਾਈਆਂ ਸਨ। ਇਸ ਦੌਰਾਨ ਚੇਨਈ ਦੀ ਟੀਮ 246 ਦੌੜਾਂ ਹੀ ਬਣਾ ਸਕੀ ਤੇ ਰਾਜਸਥਾਨ ਦੀ ਟੀਮ ਸਿਰਫ 223 ਦੌੜਾਂ ਹੀ ਬਣਾ ਸਕੀ। (SRH vs MI)
ਮੁੰਬਈ ਨੇ ਦੂਜੀ ਪਾਰੀ ’ਚ IPL ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ | SRH vs MI
ਹਾਲਾਂਕਿ ਮੁੰਬਈ ਦੇ ਬੱਲੇਬਾਜ ਹੈਦਰਾਬਾਦ ਦੇ ਸਕੋਰ ਦਾ ਪਿੱਛਾ ਕਰਨ ’ਚ ਅਸਫਲ ਰਹੇ, ਉਨ੍ਹਾਂ ਨੇ ਦੂਜੀ ਪਾਰੀ ’ਚ ਆਈਪੀਐੱਲ ਦਾ ਸਭ ਤੋਂ ਜ਼ਿਆਦਾ ਸਕੋਰ ਬਣਾਇਆ। ਟੀਮ ਨੇ 5 ਵਿਕਟਾਂ ਦੇ ਨੁਕਸਾਨ ’ਤੇ 246 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2020 ’ਚ ਰਾਜਸਥਾਨ ਰਾਇਲਜ ਨੇ ਪੰਜਾਬ ਖਿਲਾਫ 226 ਦੌੜਾਂ ਬਣਾਈਆਂ ਸਨ। ਟੀਮ ਨੇ ਸ਼ਾਰਜਾਹ ਦੇ ਮੈਦਾਨ ’ਤੇ 223 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇਸ ਮੈਚ ’ਚ ਰਾਹੁਲ ਤੇਵਤੀਆ ਨੇ ਸੈਲਡਨ ਕੌਟਰੇਲ ਦੇ ਇੱਕ ਓਵਰ ’ਚ 5 ਛੱਕੇ ਲਾਏ ਸਨ। (SRH vs MI)
ਬਣੇ ਆਈਸੀਸੀ ਇੱਕਰੋਜ਼ਾ Team of The Year 2023 ਦੇ ਕਪਤਾਨ | ICC
ਵਿਸ਼ਵ ਚੈਂਪੀਅਨ ਅਸਟਰੇਲੀਆ ਦੇ ਦੋ ਖਿਡਾਰੀ ਸ਼ਾਮਲ | ICC
ਦੁਬਈ (ਏਜੰਸੀ)। ਕੌਮਾਂਤਰੀ ਕ੍ਰਿਕੇਟ ਕੌਂਸਲ (ਆਈਸੀਸੀ) ਨੇ ਮੰਗਲਵਾਰ ਨੂੰ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸਾਲ ਦੀ ਸਰਵੋਤਮ ਆਈਸੀਸੀ ਇੱਕਰੋਜ਼ਾ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਆਈਸੀਸੀ ਦੇ ਬਿਆਨ ਮੁਤਾਬਕ ਸਟਾਰ ਬੱਲੇਬਾਜ ਵਿਰਾਟ ਕੋਹਲੀ ਅਤੇ ਤੇਜ ਗੇਂਦਬਾਜ ਮੁਹੰਮਦ ਸ਼ਮੀ-ਮੁਹੰਮਦ ਸਿਰਾਜ ਦੀ ਜੋੜੀ ਤੋਂ ਇਲਾਵਾ ਦੋ ਹੋਰ ਭਾਰਤੀ ਖਿਡਾਰੀਆਂ ਨੂੰ ਇਸ ਟੀਮ ’ਚ ਜਗ੍ਹਾ ਮਿਲੀ ਹੈ। ਟੀਮ ’ਚ ਜਗ੍ਹਾ ਬਣਾਉਣ ਵਾਲੇ ਜ਼ਿਆਦਾਤਰ ਖਿਡਾਰੀ ਫਾਈਨਲ ’ਚ ਪਹੁੰਚਣ ਵਾਲੇ ਭਾਰਤ (ਉਪਜੇਤੂ) ਅਤੇ ਅਸਟਰੇਲੀਆ (ਜੇਤੂ), ਅਤੇ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਵਾਲੇ ਨਿਊਜੀਲੈਂਡ ਅਤੇ ਦੱਖਣੀ ਅਫਰੀਕਾ ਦੇ ਹਨ। (ICC)
New Delhi : ਅਸਮ ’ਚ ਰਾਹੁਲ ਦੀ ਸੁਰੱਖਿਆ ਸਬੰਧੀ ਖੜਗੇ ਨੇ ਲਿਖਿਆ ਗ੍ਰਹਿ ਮੰਤਰੀ ਨੂੰ ਪੱਤਰ
ਟੀਮ ਦੀ ਚੋਣ ਪਿਛਲੇ ਸਾਲ ਇੱਕਰੋਜ਼ਾ ਵਿਸ਼ਵ ਕੱਪ ਅਤੇ ਏਸ਼ੀਅਨ ਕੱਪ ’ਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੂੰ ਟੀਮ ’ਚ ਸਲਾਮੀ ਬੱਲੇਬਾਜ ਵਜੋਂ ਚੁਣਿਆ ਗਿਆ ਹੈ। ਮਿਡਲ ਆਰਡਰ ’ਚ ਵਿਰਾਟ ਕੋਹਲੀ, ਨਿਊਜੀਲੈਂਡ ਦੇ ਡੇਰਿਲ ਮਿਸ਼ੇਲ, ਦੱਖਣੀ ਅਫਰੀਕਾ ਦੇ ਹੇਨਰਿਕ ਕਲਾਸੇਨ ਅਤੇ ਮਾਰਕੋ ਜੈਨਸਨ ਸ਼ਾਮਲ ਹਨ। ਸਿਰਾਜ, ਸ਼ਮੀ ਅਤੇ ਕੁਲਦੀਪ ਯਾਦਵ ਦੀ ਭਾਰਤੀ ਤਿਕੜੀ ਤੋਂ ਇਲਾਵਾ ਗੇਂਦਬਾਜੀ ਹਮਲੇ ’ਚ ਅਸਟਰੇਲੀਆ ਦੇ ਐਡਮ ਜਾਂਪਾ ਨੂੰ ਜਗ੍ਹਾ ਮਿਲੀ ਹੈ। (ICC)
ਆਈਸੀਸੀ ਦੀ ਇੱਕਰੋਜ਼ਾ ਟੀਮ ਇਸ ਪ੍ਰਕਾਰ ਹੈ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਟ੍ਰੈਵਿਸ ਹੈੱਡ, ਵਿਰਾਟ ਕੋਹਲੀ, ਡੇਰਿਲ ਮਿਸ਼ੇਲ, ਹੇਨਰਿਚ ਕਲਾਸੇਨ (ਵਿਕਟਕੀਪਰ), ਮਾਰਕੋ ਜੌਹਨਸਨ, ਐਡਮ ਜਾਂਪਾ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਮੁਹੰਮਦ ਸ਼ਮੀ।
ਵੈਸਟਇੰਡੀਜ਼ ਨੂੰ ਹਰਾ ਅਸਟਰੇਲੀਆ ਨੇ ਢਾਈ ਦਿਨਾਂ ’ਚ ਹੀ ਜਿੱਤਿਆ ਪਹਿਲਾ ਟੈਸਟ ਮੈਚ
ਵੈਸਟਇੰਡੀਜ਼ ਨੂੰ 10 ਵਿਕਟਾਂ ਨਾਲ ਹਰਾਇਆ | AUSvWI
ਹੈਜ਼ਲਵੁੱਡ ਨੇ ਹਾਸਲ ਕੀਤੀਆਂ 10 ਵਿਕਟਾਂ
ਟ੍ਰੈਵਿਸ ਹੈੱਡ ਨੂੰ ਮਿਲਿਆ ‘ਪਲੇਅਰ ਆਫ ਦਿ ਮੈਚ’
ਐਡੀਲੇਡ (ਏਜੰਸੀ)। ਅਸਟਰੇਲੀਆ ਨੇ ਐਡੀਲੇਡ ਟੈਸਟ ਦੇ ਤੀਜੇ ਦਿਨ ਵੈਸਟਇੰਡੀਜ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲੇ ਟੈਸਟ ’ਚ ਤੀਜੇ ਦਿਨ ਦੇ ਪਹਿਲੇ ਹੀ ਸੈਸ਼ਨ ’ਚ ਕੰਗਾਰੂਆਂ ਨੇ ਵੈਸਟਇੰਡੀਜ ਨੂੰ ਦੂਜੀ ਪਾਰੀ ’ਚ 120 ਦੌੜਾਂ ’ਤੇ ਢੇਰ ਕਰ ਦਿੱਤਾ। ਪਹਿਲੀ ਪਾਰੀ ’ਚ 95 ਦੌੜਾਂ ਦੀ ਬੜ੍ਹਤ ਕਾਰਨ ਅਸਟਰੇਲੀਆਈ ਟੀਮ ਨੂੰ ਸਿਰਫ 26 ਦੌੜਾਂ ਦਾ ਹੀ ਟੀਚਾ ਮਿਲਿਆ ਸੀ। ਜਿਸ ਨੂੰ ਟੀਮ ਨੇ ਬਿਨਾਂ ਕਿਸੇ ਵਿਕਟ ਗੁਆਏ 7ਵੇਂ ਓਵਰ ’ਚ ਇਹ ਹਾਸਲ ਕਰ ਲਿਆ। ਅਸਟਰੇਲੀਆ ਵੱਲੋਂ ਜੋਸ਼ ਹੇਜਲਵੁੱਡ ਨੇ ਪਹਿਲੀ ਪਾਰੀ ’ਚ 4 ਅਤੇ ਦੂਜੀ ਪਾਰੀ ’ਚ 5 ਵਿਕਟਾਂ ਲਈਆਂ। ਪਹਿਲੀ ਪਾਰੀ ’ਚ 119 ਦੌੜਾਂ ਬਣਾਉਣ ਵਾਲੇ ਟ੍ਰੈਵਿਸ ਹੈੱਡ ਨੂੰ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ। (AUSvWI)
ਜੋਸੇਫ-ਰੋਚ ਨੇ ਵੈਸਟਇੰਡੀਜ ਨੂੰ ਪਾਰੀ ਦੀ ਹਾਰ ਤੋਂ ਬਚਾਇਆ | AUSvWI
ਦੱਸ ਦੇਈਏ ਕਿ ਵੈਸਟਇੰਡੀਜ ਨੇ ਤੀਜੇ ਦਿਨ 73/6 ਦੇ ਸਕੋਰ ਨਾਲ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ। ਅਲਜਾਰੀ ਜੋਸੇਫ ਦੂਜੇ ਦਿਨ ਨਾਟ ਆਊਟ ਰਹੇ ਅਤੇ ਜੋਸੂਆ ਡਾ ਸਿਲਵਾ ਦੇ ਨਾਲ ਮੈਦਾਨ ’ਚ ਉਤਰੇ। ਡਾ ਸਿਲਵਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਅਲਜਾਰੀ ਵੀ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਦੋਵੇਂ ਵਿਕਟਾਂ ਮਿਸ਼ੇਲ ਸਟਾਰਕ ਨੇ ਲਈਆਂ। ਗੁਡਾਕੇਸ ਮੋਤੀ ਵੀ ਸਿਰਫ 3 ਦੌੜਾਂ ਹੀ ਬਣਾ ਸਕੇ ਅਤੇ ਵੈਸਟਇੰਡੀਜ ਨੇ 94 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਟੀਮ ਅਜੇ ਵੀ ਅਸਟਰੇਲੀਆ ਦੀ ਲੀਡ ਤੋਂ ਇੱਕ ਦੌੜ ਪਿੱਛੇ ਸੀ। ਇੱਥੇ ਕੇਮਾਰ ਰੋਚ ਅਤੇ ਡੈਬਿਊ ਕਰਨ ਵਾਲੇ ਸਮਾਰ ਜੋਸੇਫ ਨੇ ਟੀਮ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਜੋਸੇਫ 15 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਦੋਵਾਂ ਵਿਚਕਾਰ 26 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ। ਰੋਚ 11 ਦੌੜਾਂ ਬਣਾ ਕੇ ਨਾਟ ਆਊਟ ਰਹੇ।
ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਬਠਿੰਡਾ ਦੀ ਨਾਮ ਚਰਚਾ ਹੋਈ
ਖਵਾਜਾ ਹੋਏ ਰਿਟਾਇਰਡ ਹਰਟ | AUSvWI
ਅਸਟਰੇਲੀਆਈ ਸਲਾਮੀ ਬੱਲੇਬਾਜ ਉਸਮਾਨ ਖਵਾਜਾ 26 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਖ਼ਮੀ ਹੋ ਗਏ। 7ਵੇਂ ਓਵਰ ਦੀ ਦੂਜੀ ਗੇਂਦ ਸਮਰ ਜੋਸੇਫ ਨੇ ਸੁੱਟੀ। ਖਵਾਜਾ ਡੱਕ ਲਈ ਗਏ ਪਰ ਗੇਂਦ ਉਨ੍ਹਾਂ ਦੇ ਹੈਲਮੇਟ ’ਤੇ ਲੱਗ ਗਈ। ਉਨ੍ਹਾਂ ਦੇ ਮੂੰਹ ’ਚੋਂ ਖੂਨ ਨਿਕਲਣ ਲੱਗ ਗਿਆ, ਅਤੇ ਫਿਜੀਓ ਟੀਮ ਉਨ੍ਹਾਂ ਨੂੰ ਚੈੱਕ ਕਰਨ ਆਈ ਅਤੇ ਉਹ 9 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਕੇ ਪੈਵੇਲੀਅਨ ਵਾਪਸ ਪਰਤ ਗਏ।
ਅਸਟਰੇਲੀਆ ਨੇ ਸਿਰਫ 40 ਗੇਂਦਾਂ ’ਚ ਹਾਸਲ ਕੀਤਾ ਟੀਚਾ | AUSvWI
ਜਦੋਂ ਉਸਮਾਨ ਖਵਾਜਾ ਪੈਵੇਲੀਅਨ ਪਰਤ ਗਏ ਤਾਂ ਅਸਟਰੇਲੀਆ ਨੂੰ ਜਿੱਤ ਲਈ ਸਿਰਫ ਇੱਕ ਦੌੜ ਦੀ ਜ਼ਰੂਰਤ ਸੀ। ਉਸ ਤੋਂ ਬਾਅਦ ਮਾਰਨਸ ਲਾਬੂਸ਼ੇਨ ਬੱਲੇਬਾਜੀ ਕਰਨ ਆਇਆ। ਉਸ ਨੇ ਆਪਣੀ ਦੂਜੀ ਗੇਂਦ ’ਤੇ ਸਿੰਗਲ ਲਿਆ ਅਤੇ ਅਸਟਰੇਲੀਆ ਨੇ 6.4 ਓਵਰਾਂ ਭਾਵ 40 ਗੇਂਦਾਂ ’ਚ ਇਹ ਟੀਚੇ ਨੂੰ ਹਾਸਲ ਕਰ ਲਿਆ। ਸਟੀਵ ਸਮਿਥ 22 ਗੇਂਦਾਂ ’ਚ 11 ਦੌੜਾਂ ਬਣਾ ਕੇ ਨਾਟ ਆਊਟ ਰਹੇ। ਤੀਜੇ ਦਿਨ ਵੈਸਟਇੰਡੀਜ ਨੇ ਲਗਭਗ 13 ਓਵਰ ਅਤੇ ਅਸਟਰੇਲੀਆ ਨੇ 7 ਓਵਰਾਂ ਦੀ ਬੱਲੇਬਾਜੀ ਕੀਤੀ। ਮਤਲਬ ਪਹਿਲੇ ਸੈਸ਼ਨ ’ਚ ਸਿਰਫ 20 ਓਵਰ ਹੀ ਖੇਡੇ ਜਾ ਸਕੇ ਅਤੇ ਮੈਚ ਢਾਈ ਦਿਨਾਂ ਤੋਂ ਵੀ ਘੱਟ ਸਮੇਂ ’ਚ ਹੀ ਖਤਮ ਹੋ ਗਿਆ। (AUSvWI)
ਦੂਜਾ ਟੈਸਟ 25 ਜਨਵਰੀ ਤੋਂ ਹੋਵੇਗਾ ਸ਼ੁਰੂ | AUSvWI
ਪਹਿਲੇ ਟੈਸਟ ’ਚ ਜਿੱਤ ਨਾਲ ਹੀ ਅਸਟਰੇਲੀਆ ਨੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੈਸਟ 25 ਜਨਵਰੀ ਤੋਂ ਬ੍ਰਿਸਬੇਨ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ 3 ਇੱਕਰੋਜ਼ਾ ਮੈਚਾਂ ਦੀ ਲੜੀ ਅਤੇ ਫਿਰ ਉਸ ਤੋਂ ਬਾਅਦ 3 ਟੀ-20 ਮੈਚਾਂ ਦੀ ਸੀਰੀਜ਼ ਵੀ ਖੇਡੀ ਜਾਵੇਗੀ। (AUSvWI)
ਦੀਪਤੀ ਸ਼ਰਮਾ ਬਣੀ ICC Player of The Month
ਪੈਟ ਕੰਮਿਸ ਨੇ ਪੁਰਸ਼ ਵਰਗ ਦਾ ਪੁਰਸਕਾਰ ਜਿੱਤਿਆ | Deepti Sharma
ਪਾਕਿਸਤਾਨ ਖਿਲਾਫ ਹੋਈ ਸੀਰੀਜ਼ ’ਚ ਲਈਆਂ ਸਨ 19 ਵਿਕਟਾਂ
ਦੁਬਈ (ਏਜੰਸੀ)। ਭਾਰਤੀ ਮਹਿਲਾ ਟੀਮ ਦੀ ਖਿਡਾਰਨ ਦੀਪਤੀ ਸ਼ਰਮਾ ਨੂੰ ਅੰਤਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਮਹੀਨੇ ਦੀ ਸਰਵੋਤਮ ਪਲੇਅਰ ਦਾ ਐਵਾਰਡ ਦਿੱਤਾ ਹੈ। ਆਈਸੀਸੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉੱਧਰ ਪੁਰਸ਼ ਕ੍ਰਿਕੇਟਰਾਂ ’ਚ ਅਸਟਰੇਲੀਆਈ ਗੇਂਦਬਾਜ਼ ਪੈਟ ਕੰਮਿਸ ਨੇ ਵੀ ਇਹ ਐਵਾਰਡ ਜਿੱਤਿਆ ਹੈ। ਆਈਸੀਸੀ ਨੇ ਦਸੰਬਰ 2023 ਦੇ ਟਾਪ ਦਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਹ ਐਵਾਰਡ ਦਿੱਤਾ ਹੈ। ਦੀਪਤੀ ਦੇ ਨਾਲ ਐਵਾਰਡ ਦੀ ਰੇਸ ’ਚ ਭਾਰਤ ਦੀ ਹੀ ਜੇਮਿਮਾ ਰੌਡਰਿਗਜ਼ ਅਤੇ ਜ਼ਿੰਬਾਬਵੇ ਦੀ ਪ੍ਰੇਸ਼ੀਸ ਮਰਾਂਜ ਦੌੜ ’ਚ ਸਨ। ਪੁਰਸ਼ ਵਰਗ ’ਚ ਬੰਗਲਾਦੇਸ਼ ਦੇ ਤਾਇਜੁਲ ਇਮਲਾਮ ਅਤੇ ਨਿਊਜੀਲੈਂਡ ਦੇ ਗਲੇਨ ਫਿਲਿਪਸ ਇਸ ਦੌੜ ’ਚ ਸਨ। (Deepti Sharma)
ਦੀਪਤੀ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
ਭਾਰਤ ਦੀ ਦੀਪਤੀ ਸ਼ਰਮਾ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਇੰਗਲੈਂਡ ਖਿਲਾਫ ਇੱਕੋਇੱਕ ਟੈਸਟ ਮੈਚ ਦੀਆਂ ਦੋਵਾਂ ਪਾਰੀਆਂ ’ਚ ਕੁਲ 9 ਵਿਕਟਾਂ ਹਾਸਲ ਕੀਤੀਆਂ ਸਨ। ਉਨ੍ਹਾਂ ਪਹਿਲੀ ਪਾਰੀ ’ਚ 5 ਅਤੇ ਦੂਜੀ ਪਾਰੀ ’ਚ 4 ਵਿਕਟਾਂ ਲਈਆਂ ਸਨ। ਇਨ੍ਹਾਂ ਹੀ ਨਹੀਂ ਉਨ੍ਹਾਂ ਬਤੌਰ ਬੱਲੇਬਾਜ਼ 67 ਦੌੜਾਂ ਵੀ ਬਣਾਇਆਂ ਸਨ। ਇੰਗਲੈਂਡ ਤੋਂ ਬਾਅਦ ਦੀਪਤੀ ਨੇ ਅਸਟਰੇਲੀਆ ਖਿਲਾਫ ਵੀ ਟੈਸਟ ਮੈਚ ’ਚ 8 ਵਿਕਟਾਂ ਲਈਆਂ, ਉਨ੍ਹਾਂ ਬਤੌਰ ਬੱਲੇਬਾਜ਼ 78 ਦੌੜਾਂ ਵੀ ਬਣਾਇਆਂ ਸਨ। (Deepti Sharma)
ਅਸਟਰੇਲੀਆ ਖਿਲਾਫ ਦੂਜੇ ਇੱਕਰੋਜ਼ਾ ਮੈਚ ’ਚ ਉਨ੍ਹਾਂ ਸਿਰਫ 38 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਆਈਸੀਸੀ ਪਲੇਅਰ ਆਫ ਦਾ ਮੰਥ ਐਵਾਰਡ ਜਿੱਤਣ ਤੋਂ ਬਾਅਦ ਦੀਪਤੀ ਨੇ ਕਿਹਾ, ‘ਦਸੰਬਰ ਲਈ ਆਈਸੀਸੀ ਮਹਿਲਾ ਪਲੇਅਰ ਆਫ ਦਾ ਮੰਥ ਜਾਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਨੂੰ ਖੁਸ਼ੀ ਹੈ ਕਿ ਪਿਛਲੇ ਮਹੀਨੇ ਮਜ਼ਬੂਤ ਟੀਮਾਂ ਖਿਲਾਫ ਮੈਂ ਭਾਰਤ ਲਈ ਚੰਗਾ ਪ੍ਰਦਰਸ਼ਨ ਕਰ ਸਕੀ। ਮੈਂ ਸਖਤ ਮਿਹਨਤ ਕਰਨਾ ਜਾਰੀ ਰਖੂੰਗੀ ਤਾਂਕਿ ਭਵਿੱਖ ’ਚ ਮੈਨੂੰ ਅਜਿਹੇ ਹੋਰ ਵੀ ਪਲ ਮਿਲ ਸਕਣ’। (Deepti Sharma)
ਪੈਟ ਕੰਮਿਸ ਪਲੇਅਰ ਆਫ ਦਾ ਮੰਥ ਚੁਣ ਜਾਣ ਵਾਲੇ ਤੀਜੇ ਅਸਟਰੇਲੀਆਈ ਬੱਲੇਬਾਜ਼
ਅਸਟਰੇਲੀਆ ਦੇ ਕਪਤਾਨ ਪੈਟ ਕੰਮਿਸ ਨੇ ਪੁਰਸ਼ ਵਰਗ ’ਚ ਪਲੇਅਰ ਆਫ ਦਾ ਮੰਥ ਦਾ ਐਵਾਰਡ ਜਿੱਤਿਆ। ਉਹ ਇਸ ਐਵਾਰਡ ਨੂੰ ਜਿੱਤਣ ਵਾਲੇ ਤੀਜੇ ਅਸਟਰੇਲੀਆਈ ਪੁਰਸ਼ ਖਿਡਾਰੀ ਬਣੇ। ਉਨ੍ਹਾਂ ਤੋਂ ਪਹਿਲਾਂ ਨਵੰਬਰ ’ਚ ਟੈ੍ਰਵਿਸ ਹੈਡ ਨੂੰ ਇਹ ਐਵਾਰਡ ਮਿਲਿਆ ਸੀ। ਉੱਥੇ ਡੇਵਿਡ ਵਾਰਨਰ ਨੇ ਨਵੰਬਰ 2021 ’ਚ ਇਸ ਐਵਾਰਡ ਨੂੰ ਜਿੱਤਿਆ ਸੀ। ਪੈਟ ਕੰਮਿਸ ਨੇ ਪਾਕਿਸਤਾਨ ਖਿਲਾਫ ਟੈਸਟ ਸੀਰੀਜ਼ ’ਚ 19 ਵਿਕਟਾਂ ਹਾਸਲ ਕੀਤੀਆਂ ਸਨ। ਦੂਜੇ ਟੈਸਟ ਮੈਚ ’ਚ ਤਾਂ ਉਨ੍ਹਾਂ ਦੋਵਾਂ ਪਾਰੀਆਂ ’ਚ 5-5 ਵਿਕਟਾਂ ਹਾਸਲ ਕੀਤੀਆਂ ਸਨ। ਇਸ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪਲੇਅਰ ਆਫ ਦਾ ਮੰਥ ਦਾ ਐਵਾਰਡ ਮਿਲਿਆ। ਉੱਥੇ ਤੀਜੇ ਟੈਸਟ ਤੋਂ ਬਾਅਦ ਉਨ੍ਹਾਂ ਪਲੇਅਰ ਆਫ ਦਾ ਸੀਰੀਜ਼ ਦਾ ਐਵਾਰਡ ਵੀ ਮਿਲਿਆ। (Deepti Sharma)