ICC Rankings - Sach Kahoon Punjabi
ICC Rankings: ਵੈਭਵ ਸੂਰਿਆਵੰਸ਼ੀ ਦੁਨੀਆ ਦੇ ਟਾਪ-50 ਟੀ20 ਬੱਲੇਬਾਜ਼ਾਂ ’ਚ ਸ਼ਾਮਲ, ਸ਼ੁਭਮਨ ਫਿਰ ਬਣੇ ਇੱਕਰੋਜ਼ਾ ’ਚ ਨੰਬਰ-1 ਬੱਲੇਬਾਜ਼
ICC Rankings: ਸਪੋਰਟਸ ਡੈਸਕ। ਆਈਸੀਸੀ ਦੀ ਤਾਜ਼ਾ ਟੀ-20 ਰੈਂਕਿੰਗ ’ਚ, ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ 230 ਸਥਾਨਾਂ ਦੀ ਛਾਲ ਮਾਰੀ ਹੈ। 536 ਰੇਟਿੰਗ ਅੰਕਾਂ ਨਾਲ, ਸੂਰਿਆਵੰਸ਼ੀ ਪਹਿਲੀ ਵਾਰ ਚੋਟੀ ਟਾਪ-50 ’ਚ ਸ਼ਾਮਲ ਹੋ ਕੇ ਦੁਨੀਆ ਦੇ 48ਵੇਂ ਨੰਬਰ ਦੇ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ, ਭਾਰਤ ਦੇ ਇੱਕ ਰੋਜ਼ਾ ਕਪਤਾਨ ਸ਼ੁਭਮਨ ਗਿੱਲ ਫਿਰ ਦੁਨੀਆਂ ਦੇ ਨੰਬਰ-1 ਬੱਲੇਬਾਜ਼ ਬਣ ਗਏ ਹਨ। ਇੱਕ ਰੋਜ਼ਾ ਰੈਂਕਿੰਗ ’ਚ 3 ਭਾਰਤੀ ਖਿਡਾਰੀ ਟਾਪ-10 ’ਚ ਸ਼ਾਮਲ ਹਨ। ਕਪਤਾਨ ਸ਼ੁਭਮਨ ਗਿੱਲ ਪਹਿਲੇ ਨੰਬਰ ’ਤੇ, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਤੀਜੇ ਨੰਬਰ ’ਤੇ ਜਦਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਚੌਥੇ ਸਥਾਨ ’ਤੇ ਬਰਕਰਾਰ ਹਨ। ਜਸਪ੍ਰੀਤ ਬੁਮਰਾਹ ਟੈਸਟ ’ਚ ਨੰਬਰ-1 ਗੇਂਦਬਾਜ਼ ਬਣੇ ਹੋਏ ਹਨ।
ਸੂਰਿਆਵੰਸ਼ੀ ਨੇ ਜ਼ਿੰਬਾਬਵੇ ਦੌਰੇ ’ਤੇ ਜੜੇ 2 ਅਰਧਸੈਂਕੜੇ | ICC Rankings
ਸੂਰਿਆਵੰਸ਼ੀ ਨੇ ਪਿਛਲੇ ਹਫ਼ਤੇ ਜ਼ਿੰਬਾਬਵੇ ਵਿਰੁੱਧ ਟੀ-20 ਲੜੀ ’ਚ ਤਿੰਨ ਮੈਚਾਂ ’ਚ 50.33 ਦੀ ਔਸਤ ਨਾਲ 151 ਦੌੜਾਂ ਬਣਾਈਆਂ। ਇਹ ਪ੍ਰਦਰਸ਼ਨ ਰੈਂਕਿੰਗ ’ਚ ਉਨ੍ਹਾਂ ਦੀ ਮਹੱਤਵਪੂਰਨ ਛਾਲ ਦਾ ਕਾਰਨ ਹੈ। ਸੂਰਿਆਵੰਸ਼ੀ ਨੂੰ ਜ਼ਿੰਬਾਬਵੇ ਖਿਲਾਫ਼ ‘ਪਲੇਅਰ ਆਫ ਦਾ ਸੀਰੀਜ਼’ ਦਾ ਖਿਤਾਬ ਵੀ ਮਿਲਿਆ ਸੀ। ICC Rankings
Read Also : India Tiger Population: ਭਾਰਤ ਬਾਘਾਂ ਦੀ ਸੰਭਾਲ ’ਚ ਦੁਨੀਆ ਦੇ ਪਹਿਲੇ ਨੰਬਰ ’ਤੇ, ਦੇਸ਼ ’ਚ 3,682 ਬਾਘ
ਈਸ਼ਾਨ ਕਿਸ਼ਨ ਟੀ-20 ’ਚ ਨੰਬਰ-1 ’ਤੇ ਬਰਕਰਾਰ
ਭਾਰਤੀ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ, ਦੂਜੇ ਸਥਾਨ ’ਤੇ ਰਹੇ ਸਾਹਿਬਜ਼ਾਦਾ ਫਰਹਾਨ (848 ਅੰਕ) ਨਾਲ ਦੂਜੇ ਸਥਾਨ ’ਤੇ ਹਨ। ਅਭਿਸ਼ੇਕ ਸ਼ਰਮਾ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ ਹੁਣ ਤੀਜੇ ਨੰਬਰ ’ਤੇ ਚੱਲੇ ਗਏ ਹਨ। ਪਹਿਲਾਂ ਉਹ ਨੰਬਰ-2 ’ਤੇ ਬਰਕਰਾਰ ਸਨ। ਭਾਰਤੀ ਟੀਮ ਦੇ ਟੀ20 ਫਾਰਮੈਟ ’ਚ ਉਪਕਪਤਾਨ ਤਿਲਕ ਵਰਮਾ ਨੰਬਰ-6 ’ਤੇ ਬਣੇ ਹੋਏ ਹਨ।
ਈਸ਼ਾਨ ਨੇ ਕੋਹਲੀ ਤੇ ਸੂਰਿਆ ਨੂੰ ਛੱਡਿਆ ਪਿੱਛੇ
ਈਸ਼ਾਨ ਕਿਸ਼ਨ 910 ਰੇਟਿੰਗ ਅੰਕਾਂ ਨਾਲ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਜ਼ਿੰਬਾਬਵੇ ਵਿਰੁੱਧ ਦੂਜੇ ਮੈਚ ਤੋਂ ਬਾਅਦ ਈਸ਼ਾਨ 916 ਰੇਟਿੰਗ ਅੰਕਾਂ ’ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਆਪਣੇ ਕਰੀਅਰ ’ਚ ਸਭ ਤੋਂ ਵੱਧ ਟੀ-20 ਰੇਟਿੰਗ ਲਈ ਵਿਰਾਟ ਕੋਹਲੀ ਤੇ ਸੂਰਿਆਕੁਮਾਰ ਯਾਦਵ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਨੇ ਆਪਣੇ ਟੀ-20 ਕਰੀਅਰ ’ਚ 909 ਅੰਕਾਂ ਨਾਲ ਸਭ ਤੋਂ ਵੱਧ ਸਕੋਰ ਬਣਾਇਆ, ਜਦੋਂ ਕਿ ਸੂਰਿਆਕੁਮਾਰ ਯਾਦਵ ਨੇ 912 ਅੰਕ ਬਣਾਏ। ਆਈਸੀਸੀ ਬੁੱਧਵਾਰ ਨੂੰ ਹਫ਼ਤੇ ’ਚ ਸਿਰਫ਼ ਇੱਕ ਵਾਰ ਖਿਡਾਰੀ ਰੇਟਿੰਗ ਜਾਰੀ ਕਰਦੀ ਹੈ। ਈਸ਼ਾਨ ਭਾਰਤ ਤੇ ਜ਼ਿੰਬਾਬਵੇ ਵਿਚਕਾਰ ਤੀਜੇ ਟੀ-20 ’ਚ ਸਿਰਫ਼ 29 ਦੌੜਾਂ ਹੀ ਬਣੇ ਸਕੇ ਸਨ। ਇਸ ਕਾਰਨ ਉਨ੍ਹਾ ਨੂੰ 6 ਅੰਕਾਂ ਦਾ ਨੁਕਸਾਨ ਹੋਇਆ, ਤੇ ਉਨ੍ਹਾਂ ਦੇ ਮੌਜ਼ੂਦਾ ਸਮੇਂ ’ਚ ਨਵੀਨਤਮ ਰੈਂਕਿੰਗ ’ਚ 910 ਅੰਕ ਹਨ। ICC Rankings
ਟੀ20 ਗੇਂਦਬਾਜ਼ੀ ਰੈਂਕਿੰਗ ’ਚ ਟਾਪ-10 ’ਚ ਇਕਲੌਤੇ ਭਾਰਤੀ ਗੇਂਦਬਾਜ਼ ਵਰੂਣ ਚੱਕਰਵਰਤੀ
ਰਾਸ਼ਿਦ ਖਾਨ ਵੀ ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਦੀ ਰੈਂਕਿੰਗ ’ਚ 753 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਪਾਕਿਸਤਾਨ ਦੇ ਅਬਰਾਰ ਅਹਿਮਦ 736 ਅੰਕਾਂ ਨਾਲ ਦੂਜੇ ਸਥਾਨ ’ਤੇ ਹਨ, ਤੇ ਇੰਗਲੈਂਡ ਦੇ ਆਦਿਲ ਰਾਸ਼ਿਦ 710 ਅੰਕਾਂ ਨਾਲ ਤੀਜੇ ਸਥਾਨ ’ਤੇ ਹਨ।
ਸ਼ੁਭਮਨ ਗਿੱਲ ਨੇ ਫਿਰ ਤੋਂ ਨੰਬਰ 1 ਇੱਕ ਰੋਜ਼ਾ ਬੱਲੇਬਾਜ਼ੀ ਦਾ ਦਰਜਾ ਕੀਤਾ ਹਾਸਲ
ਵੈਸਟਇੰਡੀਜ਼ ਤੇ ਨਿਊਜ਼ੀਲੈਂਡ ਵਿਚਕਾਰ ਲੜੀ ਦੀ ਸਮਾਪਤੀ ਤੋਂ ਬਾਅਦ, ਇੱਕ ਰੋਜ਼ਾ ਰੈਂਕਿੰਗ ’ਚ ਸਿਖਰਲਾ ਸਥਾਨ ਬਦਲ ਗਿਆ ਹੈ। ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਦੇ ਮੈਚ ’ਚ ਨਾ ਖੇਡਣ ਕਾਰਨ, ਭਾਰਤ ਦੇ ਕਪਤਾਨ ਸ਼ੁਭਮਨ ਗਿੱਲ ਇੱਕ ਵਾਰ ਫਿਰ ਇੱਕ ਰੋਜ਼ਾ ਦਰਜਾਬੰਦੀ ’ਚ ਨੰਬਰ 1 ਬੱਲੇਬਾਜ਼ ਬਣ ਗਏ ਹਨ। ਮਿਸ਼ੇਲ ਇਸ ਸਾਲ ਜਨਵਰੀ ਤੋਂ ਸਿਖਰਲਾ ਸਥਾਨ ’ਤੇ ਸਨ।
ਰਾਸ਼ਿਦ ਖਾਨ ਇੱਕਰੋਜ਼ਾ ’ਚ ਨੰਬਰ-1 ’ਤੇ
ਵਨਡੇ ਗੇਂਦਬਾਜ਼ੀ ਰੈਂਕਿੰਗ ’ਚ, ਨਾਮੀਬੀਆ ਸਪਿਨਰ ਬਰਨਾਰਡ ਸਕੋਲਟਜ਼ ਨੇਪਾਲ ਤੇ ਨੀਦਰਲੈਂਡਜ਼ ਵਿਰੁੱਧ ਆਈਸੀਸੀ ਪੁਰਸ਼ ਕ੍ਰਿਕੇਟ ਵਿਸ਼ਵ ਕੱਪ ਲੀਗ 2 ਤਿਕੋਣੀ ਲੜੀ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਬਾਅਦ ਪੰਜ ਸਥਾਨ ਉੱਪਰ 7ਵੇਂ ਸਥਾਨ ’ਤੇ ਪਹੁੰਚ ਗਏ ਹਨ। ਇਸ ਦੌਰਾਨ, ਅਫਗਾਨਿਸਤਾਨ ਦੇ ਰਾਸ਼ਿਦ ਖਾਨ ਸਿਖਰ ’ਤੇ ਬਣੇ ਹੋਏ ਹਨ।
ICC Rankings: ਵਨਡੇ ਰੈਂਕਿੰਗ ’ਚ ਗਿੱਲ ਦੀ ਲੰਬੀ ਛਾਲ, ਕੋਹਲੀ ਨੂੰ ਛੱਡਿਆ ਪਿੱਛੇ, ਬੁਮਰਾਹ ਸਿਖਰ ’ਤੇ ਬਰਕਰਾਰ
ICC Rankings: ਸਪੋਰਟਸ ਡੈਸਕ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਦੀ ਤਾਜ਼ਾ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜੋ ਕਿ ਫਾਰਮੈਟਾਂ ’ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੀ ਬਦੌਲਤ ਹੈ। ਇਸ ਦੌਰਾਨ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਨੇ ਟੈਸਟ ਗੇਂਦਬਾਜ਼ੀ ਰੈਂਕਿੰਗ ’ਚ ਭਾਰਤ ਦੇ ਜਸਪ੍ਰੀਤ ਬੁਮਰਾਹ ਨਾਲ ਸਿਖਰਲਾ ਸਥਾਨ ਸਾਂਝਾ ਕਰ ਲਿਆ ਹੈ।
Read Also : Kolkata Godown Collapse: ਕੋਲਕਾਤਾ ’ਚ ਉਸਾਰੀ ਅਧੀਨ ਗੋਦਾਮ ਢਹਿਆ, 5 ਮੌਤਾਂ, 14 ਦਾ ਰੈਸਕਿਊ
ਜੋ ਰੂਟ ਟੈਸਟ ਬੱਲੇਬਾਜ਼ੀ ’ਚ ਫਿਰ ਤੋਂ ਨੰਬਰ 1 ’ਤੇ
ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਵੀ ਮਹੱਤਵਪੂਰਨ ਬਦਲਾਅ ਵੇਖੇ ਗਏ ਹਨ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਇੱਕ ਵਾਰ ਫਿਰ ਨੰਬਰ 1 ਦਾ ਸਥਾਨ ਹਾਸਲ ਕਰ ਲਿਆ ਹੈ। ਨਿਊਜ਼ੀਲੈਂਡ ਵਿਰੁੱਧ 46 ਤੇ 77 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ, ਰੂਟ ਦੋ ਸਥਾਨ ਉੱਪਰ ਚੜ੍ਹੇ ਹਨ। ਉਹ ਆਪਣੇ ਕਰੀਅਰ ’ਚ 12ਵੀਂ ਵਾਰ ਚੋਟੀ ਦੇ ਸਥਾਨ ’ਤੇ ਵਾਪਸ ਆਏ ਹਨ, ਜਿਸਨੇ ਸਾਥੀ ਹੈਰੀ ਬਰੂਕ ਤੇ ਅਸਟਰੇਲੀਆ ਦੇ ਟ੍ਰੈਵਿਸ ਹੈੱਡ ਨੂੰ ਪਿੱਛੇ ਛੱਡਿਆ ਹੈ। ICC Rankings
ਸ਼ੁਭਮਨ ਗਿੱਲ ਤੇ ਈਸ਼ਾਨ ਕਿਸ਼ਨ ਨੇ ਵਨਡੇ ਰੈਂਕਿੰਗ ’ਚ ਮਾਰੀ ਵੱਡੀ ਛਾਲ | ICC Rankings
ਆਪਣੇ ਹਾਲੀਆ ਪ੍ਰਦਰਸ਼ਨ ਬਾਅਦ, ਸ਼ੁਭਮਨ ਗਿੱਲ ਤਿੰਨ ਸਥਾਨ ਅੱਗੇ ਵਧ ਕੇ ਵਨਡੇ ਬੱਲੇਬਾਜ਼ਾਂ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਉਹ ਹੁਣ ਚੋਟੀ ਦੇ ਦਰਜੇ ਦੇ ਡੈਰਿਲ ਮਿਸ਼ੇਲ ਤੋਂ ਸਿਰਫ਼ 24 ਰੇਟਿੰਗ ਅੰਕ ਪਿੱਛੇ ਹਨ। ਭਾਰਤ ਦੇ ਈਸ਼ਾਨ ਕਿਸ਼ਨ ਨੇ ਵੀ ਮਹੱਤਵਪੂਰਨ ਤਰੱਕੀ ਕੀਤੀ ਹੈ, ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ’ਚ 21 ਸਥਾਨਾਂ ਦੀ ਛਾਲ ਮਾਰ ਕੇ ਸਾਂਝੇ 43ਵੇਂ ਸਥਾਨ ’ਤੇ ਪਹੁੰਚ ਗਏ ਹਨ।
ਭਾਰਤੀ ਗੇਂਦਬਾਜ਼ਾਂ ਨੂੰ ਵੀ ਹੋਇਆ ਫਾਇਦਾ | ICC Rankings
ਅਫਗਾਨਿਸਤਾਨ ਵਿਰੁੱਧ ਇੱਕ ਰੋਜ਼ਾ ਲੜੀ ਦੀ ਸਮਾਪਤੀ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਵੀ ਰੈਂਕਿੰਗ ’ਚ ਵਾਧਾ ਕੀਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇੱਕ ਰੋਜ਼ਾ ਗੇਂਦਬਾਜ਼ਾਂ ’ਚ 16 ਸਥਾਨਾਂ ਦੀ ਛਾਲ ਮਾਰ ਕੇ 22ਵੇਂ ਸਥਾਨ ’ਤੇ ਪਹੁੰਚ ਗਏ ਹਨ। ਪ੍ਰਸਿਧ ਕ੍ਰਿਸ਼ਨਾ 34 ਸਥਾਨਾਂ ਦੀ ਛਾਲ ਮਾਰ ਕੇ ਸਾਂਝੇ 58ਵੇਂ ਸਥਾਨ ’ਤੇ ਪਹੁੰਚ ਗਏ ਹਨ, ਤੇ ਆਲਰਾਊਂਡਰ ਵਾਸ਼ਿੰਗਟਨ ਸੁੰਦਰ 17 ਸਥਾਨਾਂ ਦੀ ਛਾਲ ਮਾਰ ਕੇ ਉਸੇ ਸੂਚੀ ਵਿੱਚ ਸਾਂਝੇ 71ਵੇਂ ਸਥਾਨ ’ਤੇ ਪਹੁੰਚ ਗਏ ਹਨ।
ਮੈਟ ਹੈਨਰੀ ਦੀ ਇਤਿਹਾਸਕ ਟੈਸਟ ਪ੍ਰਾਪਤੀ ਬੁਮਰਾਹ ਦੇ ਬਰਾਬਰ
ਟੈਸਟ ਕ੍ਰਿਕੇਟ ’ਚ, ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚਣ ਵਾਲੇ ਆਪਣੇ ਦੇਸ਼ ਦੇ ਸਿਰਫ਼ ਤੀਜੇ ਖਿਡਾਰੀ ਬਣ ਗਏ ਹਨ। ਓਵਲ ’ਚ ਇੰਗਲੈਂਡ ਵਿਰੁੱਧ ਦੂਜੇ ਟੈਸਟ ’ਚ ਮੈਚ ਜੇਤੂ 11 ਵਿਕਟਾਂ ਲੈਣ ਬਾਅਦ, ਉਸਨੇ ਸਿਖਰ ’ਤੇ ਭਾਰਤ ਦੇ ਜਸਪ੍ਰੀਤ ਬੁਮਰਾਹ ਦੀ ਬਰਾਬਰੀ ਕਰ ਲਈ ਹੈ। ਨਵੰਬਰ 2024 ’ਚ ਦੱਖਣੀ ਅਫਰੀਕਾ ਦੇ ਕਾਗੀਸੋ ਰਬਾਡਾ ਨੂੰ ਪਛਾੜਨ ਤੋਂ ਬਾਅਦ ਬੁਮਰਾਹ ਸਿਖਰ ’ਤੇ ਸਨ, ਪਰ ਹੈਨਰੀ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਨਿਊਜ਼ੀਲੈਂਡ ਨੂੰ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ 1-1 ਨਾਲ ਡਰਾਅ ਕਰਨ ’ਚ ਮਦਦ ਕੀਤੀ।
ਜਿਸ ਨਾਲ ਉਨ੍ਹਾਂ ਨੂੰ ਸਿਖਰਲਾ ਸਥਾਨ ਸਾਂਝਾ ਕਰਨ ਦਾ ਮੌਕਾ ਮਿਲਿਆ। ਹੈਨਰੀ ਹੁਣ ਜੈਕ ਕਾਉਈ (ਜਿਸਨੇ 1947 ’ਚ ਇਹ ਉਪਲਬਧੀ ਹਾਸਲ ਕੀਤੀ ਸੀ) ਤੇ ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਰਿਚਰਡ ਹੈਡਲੀ (ਜਿਸਨੇ 1984 ਤੇ 1990 ਦੇ ਵਿਚਕਾਰ ਇਹ ਸਥਾਨ ਹਾਸਲ ਕੀਤਾ ਸੀ) ’ਚ ਸ਼ਾਮਲ ਹੋ ਜਾਂਦਾ ਹੈ। ਹੈਨਰੀ ਦੀ ਮੌਜੂਦਾ ਰੇਟਿੰਗ 870 ਅੰਕ ਹੈ, ਜੋ ਕਿ ਆਈਸੀਸੀ ਰੈਂਕਿੰਗ ਦੇ ਇਤਿਹਾਸ ’ਚ ਸਿਰਫ ਦੋ ਨਿਊਜ਼ੀਲੈਂਡ ਖਿਡਾਰੀਆਂ ਵੱਲੋਂ ਪਾਰ ਕੀਤਾ ਗਿਆ ਹੈ, ਹੈਡਲੀ (ਜੋ 1985 ’ਚ 909 ਅੰਕਾਂ ’ਤੇ ਪਹੁੰਚਿਆ ਸੀ) ਤੇ ਸਾਬਕਾ ਕਪਤਾਨ ਕੇਨ ਵਿਲੀਅਮਸਨ (ਜਿਸਨੇ 2021 ’ਚ 919 ਦੀ ਬੱਲੇਬਾਜ਼ੀ ਰੇਟਿੰਗ ਹਾਸਲ ਕੀਤੀ ਸੀ)।
ਟੀ-20 ਰੈਂਕਿੰਗ, ਮਿਸ਼ੇਲ ਮਾਰਸ਼ ਤੇ ਨਸੁਮ ਅਹਿਮਦ ਚਮਕੇ
ਟੀ-20 ਅੰਤਰਰਾਸ਼ਟਰੀ (ਟੀ-20ਆਈ) ਰੈਂਕਿੰਗ ’ਚ, ਅਸਟਰੇਲੀਆ ਦੇ ਮਿਸ਼ੇਲ ਮਾਰਸ਼ ਬੰਗਲਾਦੇਸ਼ ਵਿਰੁੱਧ ਲੜੀ ’ਚ ਆਪਣੀ ਟੀਮ ਦੇ ਕਲੀਨ ਸਵੀਪ ਤੋਂ ਬਾਅਦ ਬੱਲੇਬਾਜ਼ਾਂ ’ਚ ਚਾਰ ਸਥਾਨ ਉੱਪਰ ਨੌਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਸਾਥੀ ਗੇਂਦਬਾਜ਼ ਨਾਥਨ ਐਲਿਸ ਗੇਂਦਬਾਜ਼ੀ ਰੈਂਕਿੰਗ ’ਚ ਤਿੰਨ ਸਥਾਨ ਉੱਪਰ ਚੜ੍ਹ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਏ ਹਨ। ਬੰਗਲਾਦੇਸ਼ ਦੀ 0-3 ਨਾਲ ਲੜੀ ਹਾਰ ਬਾਵਜੂਦ, ਤੌਹੀਦ ਹਰਿਦੌਏ 9 ਸਥਾਨ ਉੱਪਰ ਚੜ੍ਹ ਕੇ 30ਵੇਂ ਸਥਾਨ ’ਤੇ ਪਹੁੰਚ ਗਏ ਹਨ, ਤੇ ਸੈਫ ਹਸਨ ਟੀ-20 ਬੱਲੇਬਾਜ਼ਾਂ ’ਚ 13 ਸਥਾਨ ਉੱਪਰ ਚੜ੍ਹ ਕੇ ਸਾਂਝੇ 35ਵੇਂ ਸਥਾਨ ’ਤੇ ਪਹੁੰਚ ਗਏ ਹਨ। ਸਪਿਨਰ ਨਸੁਮ ਅਹਿਮਦ ਨੇ ਵੀ ਮਹੱਤਵਪੂਰਨ ਲਾਭ ਹਾਸਲ ਕੀਤਾ ਹੈ, ਟੀ-20 ਗੇਂਦਬਾਜ਼ੀ ਰੈਂਕਿੰਗ ’ਚ 27 ਸਥਾਨ ਉੱਪਰ ਚੜ੍ਹ ਕੇ 11ਵੇਂ ਸਥਾਨ ’ਤੇ ਪਹੁੰਚ ਗਏ ਹਨ।
Test Rankings: ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਕਰੀਅਰ ਦੀ ਸਰਵੋਤਮ ਟੈਸਟ ਰੈਂਕਿੰਗ ਪ੍ਰਾਪਤ ਕੀਤੀ
ਸਿਰਾਜ ਨੇ 5 ਟੈਸਟ ਮੈਚਾਂ ਦੀ ਇੰਗਲੈਂਡ ਲੜੀ ਵਿੱਚ ਸਭ ਤੋਂ ਵੱਧ 23 ਵਿਕਟਾਂ ਲਈਆਂ
Test Rankings: ਨਵੀਂ ਦਿੱਲੀ, (ਆਈਏਐਨਐਸ)। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਆਈਸੀਸੀ ਟੈਸਟ ਰੈਂਕਿੰਗ ਵਿੱਚ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਪ੍ਰਾਪਤ ਕੀਤੀ ਹੈ। ਦ ਓਵਲ ਵਿੱਚ ਇੰਗਲੈਂਡ ਵਿਰੁੱਧ ਖੇਡੇ ਗਏ ਐਂਡਰਸਨ-ਤੇਂਦੁਲਕਰ ਟਰਾਫੀ ਦੇ ਪੰਜਵੇਂ ਟੈਸਟ ਵਿੱਚ ਭਾਰਤ ਦੀ ਜਿੱਤ ਵਿੱਚ ਸਿਰਾਜ ਅਤੇ ਕ੍ਰਿਸ਼ਨਾ ਨੇ ਮੁੱਖ ਭੂਮਿਕਾ ਨਿਭਾਈ। ਓਵਲ ਟੈਸਟ ਵਿੱਚ 9 ਵਿਕਟਾਂ ਲੈ ਕੇ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਣ ਵਾਲੇ ਸਿਰਾਜ 674 ਰੇਟਿੰਗ ਅੰਕਾਂ ਨਾਲ 12 ਸਥਾਨਾਂ ਦੀ ਛਾਲ ਮਾਰ ਕੇ ਕਰੀਅਰ ਦੀ ਸਰਵੋਤਮ 15ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਦ ਓਵਲ ਟੈਸਟ ਵਿੱਚ ਦੋਵੇਂ ਪਾਰੀਆਂ ਵਿੱਚ ਪ੍ਰਸਿਧ ਕ੍ਰਿਸ਼ਨਾ ਨੇ 4 ਵਿਕਟਾਂ ਲਈਆਂ। ਉਹ ਆਈਸੀਸੀ ਟੈਸਟ ਰੈਂਕਿੰਗ ਵਿੱਚ 59ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸਿਰਾਜ ਅਤੇ ਕ੍ਰਿਸ਼ਨਾ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਚਾਰ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਾਲੀ ਦੂਜੀ ਭਾਰਤੀ ਜੋੜੀ ਵੀ ਬਣ ਗਏ ਹਨ। ਇਸ ਤੋਂ ਪਹਿਲਾਂ ਸਪਿੱਨਰ ਬਿਸ਼ਨ ਸਿੰਘ ਬੇਦੀ ਅਤੇ ਇਰਾਪੱਲੀ ਪ੍ਰਸੰਨਾ ਨੇ 1969 ਵਿੱਚ ਦਿੱਲੀ ਵਿੱਚ ਆਸਟ੍ਰੇਲੀਆ ਵਿਰੁੱਧ ਇਹ ਉਪਲੱਬਧੀ ਹਾਸਲ ਕੀਤੀ ਸੀ। Test Rankings
ਇਹ ਵੀ ਪੜ੍ਹੋ: Holiday Punjab: ਪੰਜਾਬ ’ਚ ਆਈਆਂ ਇਕੱਠੀਆਂ ਤਿੰਨ ਛੁੱਟੀਆਂ, ਸਕੂਲ ਕਾਲਜ ਤੇ ਅਦਾਰੇ ਰਹਿਣਗੇ ਬੰਦ
ਸਿਰਾਜ ਨੇ 5 ਟੈਸਟ ਮੈਚਾਂ ਦੀ ਇੰਗਲੈਂਡ ਲੜੀ ਵਿੱਚ ਸਾਰੇ ਮੈਚ ਖੇਡੇ ਅਤੇ ਸਭ ਤੋਂ ਵੱਧ 23 ਵਿਕਟਾਂ ਲਈਆਂ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗੁਸ ਐਟਕਿੰਸਨ ਅਤੇ ਜੋਸ਼ ਟੰਗ ਨੇ ਵੀ ਮੈਚ ਵਿੱਚ ਅੱਠ-ਅੱਠ ਵਿਕਟਾਂ ਲੈ ਕੇ ਕਰੀਅਰ ਦੀ ਸਰਵੋਤਮ ਪੁਜੀਸ਼ਨ ਹਾਸਲ ਕੀਤੀ ਹੈ। ਐਟਕਿੰਸਨ ਪਹਿਲੀ ਵਾਰ ਚੋਟੀ ਦੇ ਦਸ ਵਿੱਚ ਸ਼ਾਮਲ ਹੋਇਆ ਹੈ, ਜਦੋਂ ਕਿ ਟੰਗ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ 14 ਸਥਾਨ ਉੱਪਰ ਚੜ੍ਹ ਕੇ 46ਵੇਂ ਸਥਾਨ ‘ਤੇ ਪਹੁੰਚ ਗਿਆ ਹੈ। Test Rankings
ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦਾ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ
ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦਾ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ‘ਤੇ ਹੈ, ਦੱਖਣੀ ਅਫਰੀਕਾ ਦਾ ਕਾਗੀਸੋ ਰਬਾਡਾ ਦੂਜੇ ਸਥਾਨ ‘ਤੇ ਹੈ, ਆਸਟ੍ਰੇਲੀਆ ਦਾ ਪੈਟ ਕਮਿੰਸ ਤੀਜੇ ਸਥਾਨ ‘ਤੇ ਹੈ, ਨਿਊਜ਼ੀਲੈਂਡ ਦਾ ਮੈਟ ਹੈਨਰੀ ਚੌਥੇ ਸਥਾਨ ‘ਤੇ ਹੈ, ਆਸਟ੍ਰੇਲੀਆ ਦਾ ਜੋਸ਼ ਹੇਜ਼ਲਵੁੱਡ ਪੰਜਵੇਂ ਸਥਾਨ ‘ਤੇ ਹੈ।
ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ, ਇੰਗਲੈਂਡ ਦਾ ਜੋ ਰੂਟ ਪਹਿਲੇ ਸਥਾਨ ‘ਤੇ ਬਰਕਰਾਰ ਹੈ। ਹੈਰੀ ਬਰੂਕ ਦੂਜੇ ਸਥਾਨ ‘ਤੇ ਵਾਪਸ ਆ ਗਿਆ ਹੈ। ਦੋਵਾਂ ਬੱਲੇਬਾਜ਼ਾਂ ਨੇ ਦ ਓਵਲ ਟੈਸਟ ਦੀ ਦੂਜੀ ਪਾਰੀ ਵਿੱਚ ਸੈਂਕੜੇ ਲਗਾਏ ਸਨ। ਯਸ਼ਸਵੀ ਜੈਸਵਾਲ ਪੰਜਵੇਂ ਸਥਾਨ ‘ਤੇ ਹੈ। ਉਸਨੇ ਦ ਓਵਲ ਟੈਸਟ ਦੀ ਦੂਜੀ ਪਾਰੀ ਵਿੱਚ ਵੀ ਸੈਂਕੜਾ ਲਗਾਇਆ ਸੀ। ਕੇਨ ਵਿਲੀਅਮਸਨ ਤੀਜੇ ਸਥਾਨ ‘ਤੇ ਹੈ ਅਤੇ ਸਟੀਵ ਸਮਿਥ ਚੌਥੇ ਸਥਾਨ ‘ਤੇ ਹੈ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਛੇਵੇਂ ਸਥਾਨ ‘ਤੇ ਹਨ, ਸ਼੍ਰੀਲੰਕਾ ਦੇ ਕਾਮਿੰਦੂ ਮੈਂਡਿਸ ਸੱਤਵੇਂ ਸਥਾਨ ‘ਤੇ ਹਨ, ਭਾਰਤ ਦੇ ਰਿਸ਼ਭ ਪੰਤ ਅੱਠਵੇਂ ਸਥਾਨ ‘ਤੇ ਹਨ, ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੌਵੇਂ ਸਥਾਨ ‘ਤੇ ਹਨ। ਇੰਗਲੈਂਡ ਦੇ ਬੇਨ ਡਕੇਟ ਦਸਵੇਂ ਸਥਾਨ ‘ਤੇ ਹਨ।
ICC Rankings: ਟੈਸਟ ਰੈਂਕਿੰਗ ’ਚ ਜਡੇਜ਼ਾ ਦਾ ਦਬਦਬਾ ਜਾਰੀ, ਬੰਗਲਾਦੇਸ਼ ਦੇ ਇਹ ਆਲਰਾਊਂਡਰ ਖਿਡਾਰੀ ਨੂੰ ਵੀ ਹੋਇਆ ਫਾਇਦਾ
ICC Rankings: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਦੇ ਦਬਦਬੇ ’ਚ ਕੋਈ ਕਮੀ ਨਹੀਂ ਆਈ ਹੈ। ਉਹ ਟੈਸਟ ਰੈਂਕਿੰਗ ’ਚ ਸਿਖਰ ’ਤੇ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਮੇਹਦੀ ਹਸਨ ਮਿਰਾਜ਼ ਨੂੰ ਵੀ ਬਹੁਤ ਫਾਇਦਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਕਿਕ੍ਰੇਟ ਪਰੀਸ਼ਦ ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਜਾਰੀ ਕੀਤੀ।
ਇਹ ਖਬਰ ਵੀ ਪੜ੍ਹੋ : Central Government: ਕੇਂਦਰ ਸਰਕਾਰ ਨੇ ਜੰਮੂ ਸਮੇਤ 5 ਨਵੇਂ ਆਈਆਈਟੀ ਦੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ
ਜਡੇਜਾ ਦਾ ਰਾਜ ਜਾਰੀ, ਮਿਰਾਜ਼ ਦੂਜੇ ਸਥਾਨ ’ਤੇ ਪਹੁੰਚਿਆ | ICC Rankings
ਜ਼ਿੰਬਾਬਵੇ ਖਿਲਾਫ ਹਾਲ ਹੀ ’ਚ ਸਮਾਪਤ ਹੋਈ ਟੈਸਟ ਲੜੀ ’ਚ ਬੰਗਲਾਦੇਸ਼ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੇਹਦੀ ਹਸਨ ਮਿਰਾਜ਼ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਇੱਕ ਸਥਾਨ ਦੀ ਛਾਲ ਮਾਰ ਕੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਜਡੇਜਾ ਹੁਣ 400 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਹੈ। ਫਾਰਮ ’ਚ ਚੱਲ ਰਹੇ ਮਿਰਾਜ਼ ਨੇ ਦੋ ਟੈਸਟ ਮੈਚਾਂ ’ਚ 116 ਦੌੜਾਂ ਬਣਾਈਆਂ ਤੇ 15 ਵਿਕਟਾਂ ਲਈਆਂ। ਇਸ ਤੋਂ ਬਾਅਦ ਉਸਨੇ ਟੈਸਟ ਰੈਂਕਿੰਗ ’ਚ ਕਰੀਅਰ ਦੀ ਸਭ ਤੋਂ ਵਧੀਆ 327 ਅੰਕਾਂ ਦੀ ਰੇਟਿੰਗ ਹਾਸਲ ਕੀਤੀ। ਉਹ ਨੰਬਰ ਇੱਕ ਜਡੇਜਾ ਤੋਂ 73 ਰੇਟਿੰਗ ਅੰਕਾਂ ਦੇ ਫਰਕ ਨਾਲ ਪਿੱਛੇ ਹੈ।
ਮਿਰਾਜ਼ ਨੂੰ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਫਾਇਦਾ
ਇੰਗਲੈਂਡ ਦੇ ਤਜਰਬੇਕਾਰ ਜੋਅ ਰੂਟ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕੋਈ ਮਹੱਤਵਪੂਰਨ ਵਾਧਾ ਕਰਨ ’ਚ ਅਸਫਲ ਰਹੇ, ਜਦੋਂ ਕਿ ਜ਼ਿੰਬਾਬਵੇ ਦੇ ਸੀਨ ਵਿਲੀਅਮਜ਼ (ਦੋ ਸਥਾਨ ਉੱਪਰ 19ਵੇਂ ਸਥਾਨ ’ਤੇ) ਅਤੇ ਬੰਗਲਾਦੇਸ਼ ਦੇ ਓਪਨਰ ਸ਼ਾਦਮਾਨ ਇਸਲਾਮ (17 ਸਥਾਨ ਉੱਪਰ 60ਵੇਂ ਸਥਾਨ ’ਤੇ) ਨੂੂੰ ਬੰਗਲਾਦੇਸ਼ ਵਿਰੁੱਧ ਟੈਸਟ ਲੜੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਕਾਫ਼ੀ ਫਾਇਦਾ ਹੋਇਆ। ਆਲਰਾਊਂਡਰਾਂ ਦੀ ਰੈਂਕਿੰਗ ਤੋਂ ਇਲਾਵਾ, ਮਿਰਾਜ਼ ਟੈਸਟ ਗੇਂਦਬਾਜ਼ਾਂ ਦੀ ਸੂਚੀ ’ਚ ਦੋ ਸਥਾਨ ਉੱਪਰ 24ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਂ ਕਿ ਉਸ ਦੇ ਬੰਗਲਾਦੇਸ਼ੀ ਸਾਥੀ ਤਾਇਜੁਲ ਇਸਲਾਮ (ਸੱਤ ਸਥਾਨ ਉੱਪਰ 16ਵੇਂ ਸਥਾਨ ’ਤੇ) ਤੇ ਨਈਮ ਹਸਨ (ਛੇ ਸਥਾਨ ਉੱਪਰ 54ਵੇਂ ਸਥਾਨ ’ਤੇ) ਨੂੰ ਵੀ ਫਾਇਦਾ ਹੋਇਆ ਹੈ।
ਬੁਮਰਾਹ ਪਹਿਲੇ ਸਥਾਨ ’ਤੇ ਕਾਬਜ਼ | ICC Rankings
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਟੈਸਟ ਗੇਂਦਬਾਜ਼ੀ ’ਚ ਪਹਿਲੇ ਨੰਬਰ ’ਤੇ ਕਾਬਜ਼ ਹਨ। ਉਹ 908 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਹਨ। ਜ਼ਿੰਬਾਬਵੇ ਦੇ ਸਪਿਨਰ ਵਿਨਸੈਂਟ ਮਾਸੇਕੇਸਾ ਬੰਗਲਾਦੇਸ਼ ਟੈਸਟ ਦੌਰਾਨ ਆਪਣੇ ਡੈਬਿਊ ’ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 100 ਤੋਂ ਬਾਹਰ ਰੈਂਕਿੰਗ ’ਚ ਸ਼ਾਮਲ ਹੋਏ।
ਸਪੋਰਟਸ ਡੈਸਕ। ਅੰਤਰਰਾਸ਼ਟਰੀ ਕ੍ਰਿਕੇਟ ਪਰੀਸ਼ਦ (ਆਈਸੀਸੀ) ਨੇ ਸੋਮਵਾਰ ਨੂੰ ਪੁਰਸ਼ ਕ੍ਰਿਕਟ ਟੀਮ ਦੀ ਸਾਲਾਨਾ ਦਰਜਾਬੰਦੀ ਜਾਰੀ ਕੀਤੀ। ਇਸ ’ਚ, ਭਾਰਤ ਨੇ ਵਨਡੇ ਅਤੇ ਟੀ-20 ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਜਦੋਂ ਕਿ ਟੈਸਟ ਫਾਰਮੈਟ ਵਿੱਚ, ਭਾਰਤੀ ਟੀਮ ਇੱਕ ਸਥਾਨ ਖਿਸਕ ਕੇ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਇਸ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਹੈ। ਸਾਲਾਨਾ ਰੈਂਕਿੰਗ ਅੱਪਡੇਟ 2025 ਮਈ 2024 ਤੋਂ ਹੁਣ ਤੱਕ ਖੇਡੇ ਗਏ ਸਾਰੇ ਮੈਚਾਂ ਨੂੰ 100 ਫੀਸਦੀ ਅੰਕ ਤੇ ਪਿਛਲੇ ਦੋ ਸਾਲਾਂ ਦੇ ਮੈਚਾਂ ਨੂੰ 50 ਫੀਸਦੀ ਅੰਕ ਦਿੰਦਾ ਹੈ। ਇੰਗਲੈਂਡ ਨੇ ਟੈਸਟ ਰੈਂਕਿੰਗ ਵਿੱਚ ਦੋ ਸਥਾਨਾਂ ਦੀ ਛਾਲ ਮਾਰੀ ਹੈ। ਟੀਮ ਦੂਜੇ ਸਥਾਨ ’ਤੇ ਹੈ।
ਇਹ ਖਬਰ ਵੀ ਪੜ੍ਹੋ : Haryana Punjab Water Dispute: ਪਾਣੀਆਂ ਦੇ ਮੁੱਦੇ ‘ਤੇ ਵਿਧਾਨਸਭਾ ‘ਚ ਕਿਹੜਾ ਐਕਟ ਕੀਤਾ ਗਿਆ ਰੱਦ, ਤੇ…
ਵਨਡੇ ’ਚ ਭਾਰਤ ਦੀ ਰੇਟਿੰਗ 124 ਹੋਈ | ICC Rankings
ਇੱਕ ਰੋਜ਼ਾ ਰੈਂਕਿੰਗ ’ਚ, 2023 ਵਿਸ਼ਵ ਕੱਪ ਦੇ ਫਾਈਨਲਿਸਟ ਭਾਰਤ ਨੇ ਆਈਸੀਸੀ ਟਰਾਫੀ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਪਣੀ ਰੇਟਿੰਗ 122 ਤੋਂ ਵਧਾ ਕੇ 124 ਕਰ ਦਿੱਤੀ ਹੈ। ਦੂਜੇ ਸਥਾਨ ’ਤੇ ਚੈਂਪੀਅਨਜ਼ ਟਰਾਫੀ 2025 ਦੀ ਉਪ ਜੇਤੂ ਨਿਊਜ਼ੀਲੈਂਡ ਹੈ, ਜਿਸਨੇ ਅਸਟਰੇਲੀਆ ਨੂੰ ਪਛਾੜਿਆ ਹੈ। ਟੀਮ ਹੁਣ ਤੀਜੇ ਸਥਾਨ ’ਤੇ ਹੈ। ਸ਼੍ਰੀਲੰਕਾ, ਜਿਸਨੇ ਹਾਲ ਹੀ ਦੇ ਮਹੀਨਿਆਂ ’ਚ ਘਰੇਲੂ ਧਰਤੀ ’ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਪੰਜ ਰੇਟਿੰਗ ਅੰਕ ਹਾਸਲ ਕਰਕੇ ਚੌਥੇ ਸਥਾਨ ’ਤੇ ਹੈ। ਪਾਕਿਸਤਾਨ ਪੰਜਵੇਂ ਤੇ ਦੱਖਣੀ ਅਫਰੀਕਾ (4 ਅੰਕਾਂ ਦੇ ਨੁਕਸਾਨ ਨਾਲ) ਛੇਵੇਂ ਸਥਾਨ ’ਤੇ ਹੈ।
ਅਫਗਾਨ ਟੀਮ ਨੂੂੰ 4 ਸਥਾਨ ਦਾ ਫਾਇਦਾ
ਅਫਗਾਨਿਸਤਾਨ ਵੀ ਚਾਰ ਅੰਕਾਂ ਨਾਲ ਆਪਣੀ ਸਥਿਤੀ ’ਚ ਸੁਧਾਰ ਕਰਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ, ਜਦੋਂ ਕਿ ਸਾਬਕਾ ਵਿਸ਼ਵ ਚੈਂਪੀਅਨ ਇੰਗਲੈਂਡ ਚਾਰ ਅੰਕ ਗੁਆਉਣ ਤੋਂ ਬਾਅਦ ਅੱਠਵੇਂ ਸਥਾਨ ’ਤੇ ਖਿਸਕ ਗਿਆ। ਇਸ ਦੌਰਾਨ, ਵੈਸਟਇੰਡੀਜ਼ ਪੰਜ ਅੰਕਾਂ ਨਾਲ ਬੰਗਲਾਦੇਸ਼ ਨੂੰ ਪਛਾੜ ਕੇ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ 10ਵੇਂ ਸਥਾਨ ’ਤੇ ਹੈ।
ਭਾਰਤ ਨੇ ਅਫਰੀਕਾ ਨੂੰ ਹਰਾ ਜਿੱਤਿਆ ਸੀ ਟੀ-20 ਵਿਸ਼ਵ ਕੱਪ
ਮੌਜ਼ੂਦਾ ਟੀ-20 ਵਿਸ਼ਵ ਚੈਂਪੀਅਨ ਭਾਰਤ ਸਿਖਰ ’ਤੇ ਹੈ। ਟੀਮ ਦੀ ਰੇਟਿੰਗ 271 ਹੈ। ਅਸਟਰੇਲੀਆ ਦੂਜੇ ਸਥਾਨ ’ਤੇ ਹੈ, ਜਿਸਦੀ ਰੇਟਿੰਗ ਭਾਰਤ ਨਾਲੋਂ 9 ਅੰਕ ਘੱਟ ਹੈ। ਇਸ ਸਾਲਾਨਾ ਅਪਡੇਟ ’ਚ 100 ਟੀਮਾਂ ਸ਼ਾਮਲ ਹਨ ਜਿਨ੍ਹਾਂ ਨੇ ਪਿਛਲੇ 3 ਸਾਲਾਂ ’ਚ ਘੱਟੋ-ਘੱਟ 8 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਭਾਰਤ ਨੇ ਜੂਨ 2024 ’ਚ ਵੈਸਟਇੰਡੀਜ਼ ਤੇ ਅਮਰੀਕਾ ’ਚ ਹੋਏ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਨੂੰ ਹਰਾਇਆ ਤੇ ਦੂਜੀ ਵਾਰ ਇਸ ਫਾਰਮੈਟ ਦਾ ਚੈਂਪੀਅਨ ਬਣਿਆ।
ਪਹਿਲੀ ਟੀ-20 ਆਈ ਰੈਂਕਿੰਗ 2019 ’ਚ ਕੀਤੀ ਗਈ ਸੀ ਪੇਸ਼
ਟੀ-20 ਅੰਤਰਰਾਸ਼ਟਰੀ ਦਰਜਾਬੰਦੀ ਪਹਿਲੀ ਵਾਰ ਅਧਿਕਾਰਤ ਤੌਰ ’ਤੇ 2019 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ 80 ਟੀਮਾਂ ਸ਼ਾਮਲ ਸਨ। 2022 ਟੀ-20 ਵਿਸ਼ਵ ਕੱਪ ਦਾ ਚੈਂਪੀਅਨ ਇੰਗਲੈਂਡ ਤੀਜੇ ਨੰਬਰ ’ਤੇ ਹੈ, ਜਦੋਂ ਕਿ ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ’ਤੇ ਹਨ। ਸ਼੍ਰੀਲੰਕਾ ਪਾਕਿਸਤਾਨ ਨੂੰ ਪਛਾੜ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੌਵੇਂ ਅਤੇ 10ਵੇਂ ਸਥਾਨ ’ਤੇ ਹਨ। ਆਇਰਲੈਂਡ 11ਵੇਂ ਸਥਾਨ ’ਤੇ ਹੈ ਅਤੇ ਜ਼ਿੰਬਾਬਵੇ 12ਵੇਂ ਸਥਾਨ ’ਤੇ ਹੈ। ICC Rankings
ਅਸਟਰੇਲੀਆ ਦਾ ਟੈਸਟ ’ਚ ਦਬਦਬਾ | ICC Rankings
ਅਸਟਰੇਲੀਆ ਨੇ ਟੈਸਟ ਮੈਚਾਂ ’ਚ ਆਪਣਾ ਦਬਦਬਾ ਜਾਰੀ ਰੱਖਿਆ। ਮੌਜ਼ੂਦਾ ਵਿਸ਼ਵ ਟੈਸਟ ਚੈਂਪੀਅਨ 126 ਦੀ ਰੇਟਿੰਗ ਨਾਲ ਸੂਚੀ ’ਚ ਸਿਖਰ ’ਤੇ ਹੈ। ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਟੀਮ ਨੇ ਦੋ ਸਥਾਨਾਂ ਦੀ ਛਾਲ ਮਾਰੀ ਹੈ। ਟੀਮ ਦੱਖਣੀ ਅਫਰੀਕਾ ਤੇ ਭਾਰਤ ਦੋਵਾਂ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ ’ਤੇ ਆ ਗਈ ਹੈ। ਇੰਗਲੈਂਡ ਨੇ ਆਪਣੀਆਂ ਪਿਛਲੀਆਂ 4 ਟੈਸਟ ਸੀਰੀਜ਼ਾਂ ’ਚੋਂ 3 ਜਿੱਤੀਆਂ ਹਨ। ਉਨ੍ਹਾਂ ਦੇ ਰੇਟਿੰਗ ਅੰਕ ਸੁਧਰ ਕੇ 113 ਹੋ ਗਏ ਹਨ, ਜਦੋਂ ਕਿ ਦੱਖਣੀ ਅਫਰੀਕਾ (111) ਤੇ ਭਾਰਤ (105) ਲੜੀਵਾਰ ਤੀਜੇ ਤੇ ਚੌਥੇ ਸਥਾਨ ’ਤੇ ਖਿਸਕ ਗਏ ਹਨ। ਨਿਊਜ਼ੀਲੈਂਡ ਪੰਜਵੇਂ ਸਥਾਨ ’ਤੇ ਹੈ, ਉਸ ਤੋਂ ਬਾਅਦ ਸ਼੍ਰੀਲੰਕਾ, ਪਾਕਿਸਤਾਨ, ਵੈਸਟਇੰਡੀਜ਼, ਬੰਗਲਾਦੇਸ਼ ਤੇ ਜ਼ਿੰਬਾਬਵੇ ਹਨ। ਟੈਸਟ ਰੈਂਕਿੰਗ ’ਚ ਇਸ ਵੇਲੇ ਸਿਰਫ਼ 10 ਟੀਮਾਂ ਹਨ। ਆਇਰਲੈਂਡ ਨੂੰ ਰੈਂਕਿੰਗ ’ਚ ਸ਼ਾਮਲ ਹੋਣ ਲਈ ਅਗਲੇ 12 ਮਹੀਨਿਆਂ ’ਚ ਇੱਕ ਹੋਰ ਟੈਸਟ ਖੇਡਣ ਦੀ ਲੋੜ ਹੈ, ਜਦੋਂ ਕਿ ਅਫਗਾਨਿਸਤਾਨ ਨੂੰ ਰੈਂਕਿੰਗ ’ਚ ਸ਼ਾਮਲ ਹੋਣ ਲਈ ਤਿੰਨ ਹੋਰ ਮੈਚ ਖੇਡਣ ਦੀ ਲੋੜ ਹੈ। ICC Rankings
ਨੰਬਰ-1 ਟੈਸਟ ਗੇਂਦਬਾਜ਼ ਬਣੇ ਬੁਮਰਾਹ, ਅਸ਼ਵਿਨ ਤੀਜੇ ’ਤੇ ਪਹੁੰਚੇ, ਸਿਖਰਲੇ 10 ਬੱਲੇਬਾਜ਼ਾਂ ’ਚ ਇਕਲੌਤੇ ਭਾਰਤ ਦੇ ਵਿਰਾਟ ਕੋਹਲੀ
ਰਵਿਚੰਦਰਨ ਅਸ਼ਵਿਨ ਨੂੰ 3 ਸਥਾਨਾਂ ਦਾ ਹੋਇਆ ਨੁਕਸਾਨ | ICC Men’s Test Player Rankings
ਬੱਲੇਬਾਜ਼ੀ ’ਚ ਯਸ਼ਸਵੀ ਜਾਇਸਵਾਲ ਨੂੰ ਹੋਇਆ ਫਾਇਦਾ
ਸਪੋਰਟਸ ਡੈਸਕ। ਜਸਪ੍ਰੀਤ ਬੁਮਰਾਹ ਆਈਸੀਸੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਨੰਬਰ 1 ਗੇਂਦਬਾਜ ਬਣ ਗਏ ਹਨ। ਉਨ੍ਹਾਂ ਨੂੰ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਮੈਚਾਂ ’ਚ ਸ਼ਾਨਦਾਰ ਗੇਂਦਬਾਜੀ ਦਾ ਫਾਇਦਾ ਮਿਲਿਆ ਹੈ। ਇਸ ਨਾਲ ਆਫ ਸਪਿਨਰ ਰਵੀਚੰਦਰਨ ਅਸ਼ਵਿਨ 2 ਸਥਾਨ ਗੁਆ ਕੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਦੂਜੇ ਸਥਾਨ ’ਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਹਨ। ਹੁਣ ਟਾਪ-5 ਟੈਸਟ ਆਲਰਾਊਂਡਰਾਂ ’ਚ 3 ਭਾਰਤੀ ਹਨ। ਜਦਕਿ ਵਿਰਾਟ ਕੋਹਲੀ 2 ਟੈਸਟ ਨਾ ਖੇਡਣ ਦੇ ਬਾਵਜੂਦ ਟਾਪ-10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਬੱਲੇਬਾਜ਼ ਹਨ। (ICC Men’s Test Player Rankings)
ਬੁਮਰਾਹ ਨੇ ਹਾਸਲ ਕੀਤੇ ਕਰੀਅਰ ਦੇ ਸਰਵੋਤਮ ਰੇਟਿੰਗ ਅੰਕ
ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਘਰੇਲੂ ਟੈਸਟ ਸੀਰੀਜ ਦੇ ਪਹਿਲੇ 2 ਮੈਚਾਂ ’ਚ 15 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਪਹਿਲੇ ਟੈਸਟ ’ਚ 6 ਅਤੇ ਦੂਜੇ ’ਚ 9 ਵਿਕਟਾਂ ਲਈਆਂ ਸਨ। ਦੂਜੇ ਮੈਚ ’ਚ ਵੀ ਉਹ ਪਲੇਅਰ ਆਫ ਦ ਮੈਚ ਰਹੇ ਹਨ। ਹੁਣ ਬੁੱਧਵਾਰ ਨੂੰ ਉਹ ਅੰਤਰਰਾਸ਼ਟਰੀ ਕ੍ਰਿਕੇਟ ਪਰਿਸਦ (ਆਈਸੀਸੀ) ਦੀ ਤਾਜਾ ਰੈਂਕਿੰਗ ’ਚ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਨੂੰ 3 ਸਥਾਨ ਦਾ ਫਾਇਦਾ ਹੋਇਆ ਹੈ। ਉਹ ਅਸਟਰੇਲੀਆ ਦੇ ਪੈਟ ਕਮਿੰਸ, ਅਸ਼ਵਿਨ ਅਤੇ ਰਬਾਡਾ ਨੂੰ ਪਿੱਛੇ ਛੱਡ ਕੇ ਸਿਖਰ ’ਤੇ ਪਹੁੰਚ ਗਏ ਹਨ। ਬੁਮਰਾਹ ਦੇ ਇਸ ਸਮੇਂ 881 ਰੇਟਿੰਗ ਅੰਕ ਹਨ, ਜੋ ਉਸ ਦੇ ਕਰੀਅਰ ਦਾ ਸਰਵੋਤਮ ਅੰਕ ਹੈ।
ਤਿੰਨੋਂ ਫਾਰਮੈਟਾਂ ’ਚ ਨੰਬਰ-1 ਬਣਨ ਵਾਲੇ ਪਹਿਲੇ ਭਾਰਤੀ ਖਿਡਾਰੀ
ਜਸਪ੍ਰੀਤ ਬੁਮਰਾਹ ਫਿਲਹਾਲ ਇੱਕਰੋਜ਼ਾ ਗੇਂਦਬਾਜਾਂ ’ਚ ਛੇਵੇਂ ਅਤੇ ਟੀ-20 ਗੇਂਦਬਾਜਾਂ ਦੀ ਰੈਂਕਿੰਗ ’ਚ 100ਵੇਂ ਸਥਾਨ ’ਤੇ ਹੈ। ਪਰ ਉਹ ਦੂਜੇ ਦੋ ਫਾਰਮੈਟਾਂ ’ਚ ਵੀ ਪਹਿਲੇ ਨੰਬਰ ’ਤੇ ਰਹਿ ਚੁੱਕੇ ਹਨ। ਬੁਮਰਾਹ ਪਹਿਲੀ ਵਾਰ ਟੈਸਟ ਰੈਂਕਿੰਗ ’ਚ ਨੰਬਰ-1 ’ਤੇ ਪਹੁੰਚੇ ਹਨ। ਇਸ ਨਾਲ ਉਹ ਤਿੰਨੋਂ ਫਾਰਮੈਟਾਂ ’ਚ ਨੰਬਰ-1 ਸਥਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣੇ ਹਨ। 30 ਸਾਲਾਂ ਬੁਮਰਾਹ ਨੇ 34 ਟੈਸਟਾਂ ’ਚ 155 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 10 ਵਾਰ ਇੱਕ ਪਾਰੀ ’ਚ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ। ਉਨ੍ਹਾਂ ਨੇ 89 ਇੱਕਰੋਜ਼ਾ ਮੈਚਾਂ ’ਚ 149 ਵਿਕਟਾਂ ਲਈਆਂ ਹਨ। ਉਨ੍ਹਾਂ ਦੇ ਨਾਂਅ 62 ਟੀ-20 ਮੈਚਾਂ ’ਚ 74 ਵਿਕਟਾਂ ਹਨ।
ਅਸ਼ਵਿਨ ਨੂੰ ਹੋਇਆ 12 ਅੰਕਾਂ ਦਾ ਨੁਕਸਾਨ
ਬੁਮਰਾਹ ਤੋਂ ਪਹਿਲਾਂ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੰਬਰ-1 ਟੈਸਟ ਗੇਂਦਬਾਜ ਸਨ। ਉਹ ਪਿਛਲੇ ਸਾਲ ਮਾਰਚ ਤੋਂ ਇਸ ਅਹੁਦੇ ’ਤੇ ਕਾਬਜ ਸਨ, ਉਹ 11 ਮਹੀਨਿਆਂ ਬਾਅਦ ਚੋਟੀ ਦੇ ਅਹੁਦੇ ਤੋਂ ਹਟ ਗਏ। ਅਸ਼ਵਿਨ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਸਿਰਫ 3 ਵਿਕਟਾਂ ਹੀ ਲੈ ਸਕੇ ਸਨ, ਜਿਸ ਕਾਰਨ ਉਨ੍ਹਾਂ ਨੂੰ 12 ਅੰਕਾਂ ਦਾ ਨੁਕਸਾਨ ਹੋਇਆ। ਉਹ 841 ਰੇਟਿੰਗ ਅੰਕਾਂ ਨਾਲ ਤੀਜੇ ਨੰਬਰ ’ਤੇ ਹੈ। ਅਸ਼ਵਿਨ ਅਤੇ ਬੁਮਰਾਹ ਤੋਂ ਇਲਾਵਾ ਭਾਰਤ ਤੋਂ ਸਿਰਫ ਰਵਿੰਦਰ ਜਡੇਜਾ ਅਤੇ ਬਿਸ਼ਨ ਸਿੰਘ ਬੇਦੀ ਹੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚ ਸਕੇ ਹਨ। (ICC Men’s Test Player Rankings)
Sidhu Moose Wala ਕਤਲ ਕਾਂਡ ’ਚ ਹੋਇਆ ਇੱਕ ਹੋਰ ਨਵਾਂ ਖੁਲਾਸਾ
ਯਸ਼ਸਵੀ ਨੂੰ ਬੱਲੇਬਾਜਾਂ ਦੀ ਰੈਂਕਿੰਗ ’ਚ ਫਾਇਦਾ
ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਇੰਗਲੈਂਡ ਖਿਲਾਫ ਦੂਜੇ ਟੈਸਟ ’ਚ ਦੂਹਰਾ ਸੈਂਕੜਾ ਜੜਨ ਤੋਂ ਬਾਅਦ 37 ਸਥਾਨ ਦਾ ਫਾਇਦਾ ਹੋਇਆ ਹੈ। ਉਹ 29ਵੇਂ ਨੰਬਰ ’ਤੇ ਪਹੁੰਚ ਗਏ ਹਨ। ਵਿਰਾਟ ਕੋਹਲੀ, ਜੋ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਟੈਸਟ ਨਹੀਂ ਖੇਡ ਸਕੇ, ਛੇਵੇਂ ਤੋਂ ਸੱਤਵੇਂ ਸਥਾਨ ’ਤੇ ਚਲੇ ਗਏ ਹਨ। ਉਹ ਚੋਟੀ ਦੇ 10 ਬੱਲੇਬਾਜਾਂ ’ਚ ਸ਼ਾਮਲ ਇਕਲੌਤੇ ਭਾਰਤੀ ਹਨ। ਬੱਲੇਬਾਜਾਂ ’ਚ ਨਿਊਜੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ, ਅਸਟਰੇਲੀਆ ਦੇ ਸਟੀਵ ਸਮਿਥ ਦੂਜੇ ਅਤੇ ਇੰਗਲੈਂਡ ਦੇ ਜੋਅ ਰੂਟ ਤੀਜੇ ਨੰਬਰ ’ਤੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਵੀ ਇੱਕ ਸਥਾਨ ਹੇਠਾਂ 13ਵੇਂ ਸਥਾਨ ’ਤੇ ਪਹੁੰਚ ਗਏ ਹਨ। ਸ਼ੁਭਮਨ ਗਿੱਲ 14 ਸਥਾਨਾਂ ਦੇ ਫਾਇਦੇ ਨਾਲ 38ਵੇਂ ਸਥਾਨ ’ਤੇ ਪਹੁੰਚ ਗਏ ਹਨ। (ICC Men’s Test Player Rankings)
ਟਾਪ-5 ਆਲਰਾਊਂਡਰਾਂ ’ਚ 3 ਭਾਰਤੀ | ICC Men’s Test Player Rankings
ਭਾਰਤ ਦੇ ਅਕਸ਼ਰ ਪਟੇਲ ਨੇ ਦੂਜੇ ਟੈਸਟ ’ਚ ਆਪਣੀ ਚੰਗੀ ਬੱਲੇਬਾਜੀ ਦੀ ਬਦੌਲਤ ਆਲਰਾਊਂਡਰ ਰੈਂਕਿੰਗ ’ਚ ਵਾਧਾ ਕੀਤਾ ਹੈ। ਉਹ ਛੇਵੇਂ ਤੋਂ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਨਾਲ ਭਾਰਤ ਦੇ ਰਵਿੰਦਰ ਜਡੇਜਾ ਪਹਿਲੇ ਸਥਾਨ ’ਤੇ ਅਤੇ ਅਸ਼ਵਿਨ ਦੂਜੇ ਸਥਾਨ ’ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ 3 ਭਾਰਤੀ ਹਨ। ਆਲਰਾਊਂਡਰਾਂ ’ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਤੀਜੇ ਨੰਬਰ ’ਤੇ ਅਤੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਚੌਥੇ ਨੰਬਰ ’ਤੇ ਹਨ। ਜੋ ਰੂਟ 2 ਸਥਾਨਾਂ ਦੇ ਨੁਕਸਾਨ ਨਾਲ ਛੇਵੇਂ ਨੰਬਰ ’ਤੇ ਖਿਸਕ ਗਏ ਹਨ। (ICC Men’s Test Player Rankings)
ਟੀਮ ਇੰਡੀਆ ਟੈਸਟ ’ਚ ਦੂਜੇ ਨੰਬਰ ’ਤੇ | ICC Men’s Test Player Rankings
ਟੀਮ ਇੰਡੀਆ ਟੈਸਟ ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਹੈ। ਡਬਲਯੂਟੀਸੀ ਚੈਂਪੀਅਨ ਅਸਟਰੇਲੀਆ ਅਜੇ ਵੀ ਸਿਖਰ ’ਤੇ ਹੀ ਹੈ। ਟੀਮ ਇੰਡੀਆ ਇੱਕਰੋਜ਼ਾ ਅਤੇ ਟੀ-20 ’ਚ ਨੰਬਰ ਇੱਕ ਹੀ ਟੀਮ ਹੈ। ਇੱਕਰੋਜ਼ਾ ’ਚ ਅਸਟਰੇਲੀਆ ਦੂਜੇ ਅਤੇ ਟੀ-20 ’ਚ ਨਿਊਜੀਲੈਂਡ ਦੂਜੇ ਸਥਾਨ ’ਤੇ ਹੈ। (ICC Men’s Test Player Rankings)
(ਸੱਚ ਕਹੂੰ ਨਿਊਜ਼) ਕੋਲਕੱਤਾ। ਭਾਰਤੀ ਸਪਿਨ ਗੇਂਦਬਾਜ਼ ਰਵੀ ਬਿਸ਼ਨੋਈ (Ravi Bishnoi) ਟੀ-20 ‘ਚ ਆਈਸੀਸੀ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ‘ਤੇ ਪਹੁੰਚ ਗਏ ਹਨ। ਉਸ ਨੇ ਅਫਗਾਨਿਸਤਾਨ ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ ਪਿੱਛੇ ਛੱਡ ਦਿੱਤਾ ਹੈ।  ਬਿਸ਼ਨੋਈ ਤੋਂ ਇਲਾਵਾ ਨੌਜਵਾਨ ਯਸ਼ਸਵੀ ਜੈਸਵਾਲ ਅਤੇ ਅਕਸ਼ਰ ਪਟੇਲ ਨੇ ਵੀ ਆਈਸੀਸੀ ਰੈਂਕਿੰਗ ਵਿੱਚ 16-16 ਸਥਾਨਾਂ ਦਾ ਫਾਇਦਾ ਲਿਆ ਹੈ। ਇਸ ਦੇ ਨਾਲ ਰਵੀ ਬਿਸ਼ਨੋਈ ਜਸਪ੍ਰੀਤ ਬੁਮਰਾਹ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ। ਬੁਮਰਾਹ ਟੀ-20 ਰੈਂਕਿੰਗ ‘ਚ ਵੀ ਨੰਬਰ ਇਕ ਗੇਂਦਬਾਜ਼ ਰਿਹਾ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਦਿੱਤਾ ਅਸਤੀਫਾ
ਬਿਸ਼ਨੋਈ (Ravi Bishnoi) ਨੇ ਪਿਛਲੇ ਸਾਲ ਦੀ ਸ਼ੁਰੂਆਤ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤਾ ਸੀ ਪਰ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਫਰਵਰੀ 2022 ਵਿੱਚ ਵੈਸਟਇੰਡੀਜ਼ ਦੇ ਖਿਲਾਫ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ, ਉਸਨੇ 21 ਟੀ-20 ਮੈਚਾਂ ਵਿੱਚ ਕੁੱਲ 34 ਵਿਕਟਾਂ ਲਈਆਂ ਹਨ।
ਰਵੀ ਬਿਸ਼ਨੋਈ ਨੂੰ ਮਿਲਿਆ 34 ਅੰਕਾਂ ਦਾ ਵਾਧਾ (Ravi Bishnoi)
ਰਵੀ ਬਿਸ਼ਨੋਈ ਪਿਛਲੇ ਹਫਤੇ 664 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਸੀ। ਪਰ ਆਸਟ੍ਰੇਲੀਆ ਖਿਲਾਫ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ 5 ਮੈਚਾਂ ਦੀ ਟੀ-20 ਸੀਰੀਜ਼ ‘ਚ 9 ਵਿਕਟਾਂ ਲਈਆਂ। ਇਸ ਨਾਲ ਉਨ੍ਹਾਂ ਨੂੰ 34 ਅੰਕਾਂ ਦਾ ਵਾਧਾ ਮਿਲਿਆ। ਬਿਸ਼ਨੋਈ ਦੇ ਹੁਣ 699 ਰੇਟਿੰਗ ਅੰਕ ਹਨ ਜੋ ਰਾਸ਼ਿਦ ਖਾਨ ਤੋਂ 7 ਅੰਕ ਵੱਧ ਹਨ।