Ricky Ponting - Sach Kahoon Punjabi
Sydney Test: ਸਿਡਨੀ ਟੈਸਟ ’ਚ ਜੋ ਰੂਟ ਦਾ 41ਵਾਂ ਸੈਂਕੜਾ, ਪੋਂਟਿੰਗ ਦੀ ਬਰਾਬਰੀ
ਤੇਂਦੁਲਕਰ ਤੇ ਕੈਲਿਸ ਹੀ ਅੱਗੇ | Sydney Test
Sydney Test: ਸਪੋਰਟਸ ਡੈਸਕ। ਅਸਟਰੇਲੀਆ ਤੇ ਇੰਗਲੈਂਡ ਵਿਚਕਾਰ 2025-26 ਐਸ਼ੇਜ਼ ਦਾ ਪੰਜਵਾਂ ਤੇ ਆਖਰੀ ਟੈਸਟ ਸਿਡਨੀ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਸੋਮਵਾਰ ਨੂੰ ਮੈਚ ਦਾ ਦੂਜਾ ਦਿਨ ਹੈ। ਇੰਗਲੈਂਡ ਦੇ ਤਜਰਬੇਕਾਰ ਬੱਲੇਬਾਜ਼ ਜੋ ਰੂਟ ਨੇ ਇਸ ਮੈਚ ’ਚ ਆਪਣਾ 41ਵਾਂ ਟੈਸਟ ਸੈਂਕੜਾ ਲਾਇਆ। ਉਨ੍ਹਾਂ ਨੇ 242 ਗੇਂਦਾਂ ’ਤੇ 160 ਦੌੜਾਂ ਦੀ ਪਾਰੀ ਖੇਡੀ। ਮੀਂਹ ਤੇ ਖਰਾਬ ਰੌਸ਼ਨੀ ਕਾਰਨ ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ਼ 45 ਓਵਰਾਂ ਦਾ ਖੇਡ ਸੰਭਵ ਹੋ ਸਕਿਆ ਸੀ। ਰੂਟ ਪਹਿਲੇ ਦਿਨ 72 ਦੌੜਾਂ ’ਤੇ ਨਾਬਾਦ ਪਰਤੇ ਸਨ। ਦੂਜੇ ਦਿਨ ਉਨ੍ਹਾਂ ਨੇ 146 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਹ ਇਸ ਐਸ਼ੇਜ਼ ਸੀਰੀਜ਼ ’ਚ ਰੂਟ ਦਾ ਦੂਜਾ ਸੈਂਕੜਾ ਹੈ।
ਇਹ ਖਬਰ ਵੀ ਪੜ੍ਹੋ : Indore Water Crisis: ਇੰਦੌਰ ’ਚ ਦੂਸ਼ਿਤ ਪਾਣੀ ਕਾਰਨ ਇੱਕ ਹੋਰ ਮੌਤ, 20 ਨਵੇਂ ਮਰੀਜ਼ ਮਿਲੇ
ਰੂਟ ਦਾ 41ਵਾਂ ਸੈਂਕੜਾ | Sydney Test
ਇਸ ਸੈਂਕੜੇ ਨਾਲ, ਰੂਟ ਨੇ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਾਬਕਾ ਕੰਗਾਰੂ ਕਪਤਾਨ ਰਿੱਕੀ ਪੋਂਟਿੰਗ ਦੀ ਬਰਾਬਰੀ ਕੀਤੀ। ਦੋਵਾਂ ਦੇ ਹੁਣ 41-41 ਟੈਸਟ ਸੈਂਕੜੇ ਹਨ। ਰੂਟ ਨੇ ਇਹ ਕਾਰਨਾਮਾ ਆਪਣੇ 163ਵੇਂ ਟੈਸਟ ’ਚ ਕੀਤਾ, ਜਦੋਂ ਕਿ ਪੋਂਟਿੰਗ ਨੇ 168 ਟੈਸਟ ਮੈਚ ਖੇਡੇ। ਇਸ ਸੂਚੀ ’ਚ ਰੂਟ ਤੋਂ ਸਿਰਫ਼ ਦੋ ਬੱਲੇਬਾਜ਼ ਅੱਗੇ ਹਨ : ਸਚਿਨ ਤੇਂਦੁਲਕਰ (51 ਸੈਂਕੜੇ) ਤੇ ਜੈਕ ਕੈਲਿਸ (45 ਸੈਂਕੜੇ)। ਇੰਗਲੈਂਡ ਨੇ ਦੂਜੇ ਦਿਨ 211/3 ਤੋਂ ਖੇਡ ਸ਼ੁਰੂ ਕੀਤੀ। ਟੀਮ ਪਹਿਲੀ ਪਾਰੀ ’ਚ 384 ਦੌੜਾਂ ’ਤੇ ਆਲ ਆਊਟ ਹੋ ਗਈ। Sydney Test
ਰੂਟ ਦੇ 2021 ਤੋਂ ਬਾਅਦ ਸਭ ਤੋਂ ਵੱਧ ਸੈਂਕੜੇ, 24 ਸੈਂਕੜੇ
ਰੂਟ 2021 ਤੋਂ ਬਾਅਦ ਟੈਸਟ ਕਿਕ੍ਰੇਟ ’ਚ ਸਭ ਤੋਂ ਵੱਧ ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ। ਰੂਟ ਨੇ ਇਸ ਸਮੇਂ ਦੌਰਾਨ ਹੁਣ ਤੱਕ 24 ਟੈਸਟ ਸੈਂਕੜੇ ਲਾਏ ਹਨ। ਉਨ੍ਹਾਂ ਤੋਂ ਬਾਅਦ ਸਟੀਵ ਸਮਿਥ, ਕੇਨ ਵਿਲੀਅਮਸਨ, ਹੈਰੀ ਬਰੂਕ ਤੇ ਸ਼ੁਭਮਨ ਗਿੱਲ ਹਨ, ਜੋ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਹਨ। ਇਨ੍ਹਾਂ ਸਾਰੇ ਬੱਲੇਬਾਜ਼ਾਂ ਨੇ 2021 ਤੋਂ ਬਾਅਦ ਟੈਸਟ ਕ੍ਰਿਕੇਟ ’ਚ 10-10 ਸੈਂਕੜੇ ਲਾਏ ਹਨ। Sydney Test
Champions Trophy: ਵਿਰਾਟ ਕੋਹਲੀ ਤੋਂ ਪ੍ਰਭਾਵਿਤ ਹੋਏ ਪੌਟਿੰਗ, ਕਹਿ ਦਿੱਤੀ ਇਹ ਵੱਡੀ ਗੱਲ
Champions Trophy: ਸਪੋਰਟਸ ਡੈਸਕ। ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੇ ਭਾਰਤੀ ਬੱਲੇਬਾਜ਼ ਵਿਰਾਟ (Virat Kohli) ਕੋਹਲੀ ਦੀ ਖੂਬ ਤਰੀਫ ਕੀਤੀ ਹੈ। ਪੌਂਟਿੰਗ ਨੇ ਕਿਹਾ ਕਿ ਉਨ੍ਹਾਂ ਨੇ ਇੱਕਰੋਜ਼ਾ ’ਚ ਕੋਹਲੀ ਤੋਂ ਵਧੀਆ ਖਿਡਾਰੀ ਨਹੀਂ ਵੇਖਿਆ ਹੈ। ਪੌਂਟਿੰਗ ਦਾ ਮੰਨਣਾ ਹੈ ਕਿ ਕੋਹਲੀ 50 ਓਵਰਾਂ ਦੇ ਫਾਰਮੈਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਪਿੱਛੇ ਛੱਡਣ ’ਚ ਸਫਲ ਹੋਣਗੇ। ਕੋਹਲੀ ਨੇ ਪਾਕਿਸਤਾਨ ਖਿਲਾਫ਼ ਨਾਬਾਦ 100 ਦੌੜਾਂ ਦੀ ਪਾਰੀ ਖੇਡੀ ਸੀ। ਇਹ ਉਨ੍ਹਾਂ ਦੇ ਇੱਕਰੋਜ਼ਾ ਕਰੀਅਰ ਦਾ 51ਵਾਂ ਸੈਂਕੜਾ ਸੀ। Virat Kohli
ਇਹ ਖਬਰ ਵੀ ਪੜ੍ਹੋ : Petrol-Diesel Price: ਅਪਡੇਟ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਵੇਖੋ ਅੱਜ ਦੇ ਤਾਜ਼ਾ ਰੇਟ
ਸਚਿਨ ਤੋਂ ਫਿਲਹਾਲ ਕੋਹਲੀ 4000 ਦੌੜਾਂ ਪਿੱਛੇ | Champions Trophy
ਕੋਹਲੀ ਪਾਕਿਸਤਾਨ ਖਿਲਾਫ਼ ਮੈਚ ਦੌਰਾਨ ਸਭ ਤੋਂ ਤੇਜ਼ 14000 ਵਨਡੇ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸਨ। ਉਨ੍ਹਾਂ ਇਸ ਮਾਮਲੇ ’ਚ ਸਚਿਨ ਨੂੰ ਪਿੱਛੇ ਛੱਡਿਆ ਹੈ। ਕੋਹਲੀ (Virat Kohli) ਦੁਨੀਆ ਦੇ ਤੀਜੇ ਬੱਲੇਬਾਜ਼ ਹਨ ਜਿਨ੍ਹਾਂ ਇਸ ਫਾਰਮੈਟ ’ਚ 14000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਉਨ੍ਹਾਂ ਤੋਂ ਇਲਾਵਾ ਸਚਿਨ ਤੇਂਦੁਲਕਰ ਤੇ ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਨੇ ਹੀ ਇਹ ਕਾਰਨਾਮਾ ਕੀਤਾ ਹੈ। ਕੋਹਲੀ ਦੀਆਂ ਵਨਡੇ ’ਚ ਫਿਲਹਾਲ 14085 ਦੌੜਾਂ ਹਨ ਤੇ ਸਚਿਨ ਤੋਂ ਉਹ 4341 ਦੌੜਾਂ ਪਿੱਛੇ ਹਨ।
ਸਚਿਨ ਨਾਂਅ ਵਨਡੇ ’ਚ 18426 ਦੌੜਾਂ ਬਣਾਉਣ ਦਾ ਰਿਕਾਰਡ ਹੈ। ਪੌਂਟਿੰਗ ਨੇ ਆਈਸੀਸੀ ਦੇ ਇੱਕ ਪ੍ਰੋਗਰਾਮ ’ਚ ਕਿਹਾ, ਮੈਨੂੰ ਨਹੀਂ ਲਗਦਾ ਕਿ ਮੈਂ ਕੋਹਲੀ (Virat Kohli) ਤੋਂ ਇਲਾਵਾ ਇੱਕਰੋਜ਼ਾ ’ਚ ਇਨ੍ਹਾਂ ਵਧੀਆ ਖਿਡਾਰੀ ਵੇਖਿਆ ਹੈ। ਉਨ੍ਹਾਂ ਨੇ ਦੌੜਾਂ ਬਣਾਉਣ ਦੇ ਮਾਮਲੇ ’ਚ ਮੈਨੂੰ ਪਿੱਛੇ ਛੱਡਿਆ ਹੈ ਤੇ ਹੁਣ ਉਨ੍ਹਾਂ ਤੋਂ 2 ਹੀ ਬੱਲੇਬਾਜ਼ ਅੱਗੇ ਹਨ। ਮੈਨੂੰ ਭਰੋਸਾ ਹੈ ਕਿ ਉਹ ਚਾਹੁਣਗੇ ਕਿ ਉਨ੍ਹਾਂ ਦਾ ਨਾਂਅ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ’ਚ ਸ਼ਾਮਲ ਰਹੇ।
ਪੌਂਟਿੰਗ ਨੇ ਕਿਹਾ, ਕੋਹਲੀ ’ਚ ਦੌੜਾਂ ਬਣਾਉਣ ਦੀ ਭੁੱਖ ਅਜੇ ਬਾਕੀ
ਪੌਂਟਿੰਗ ਦਾ ਕਹਿਣਾ ਹੈ ਕਿ ਕੋਹਲੀ (Virat Kohli) ਲਈ ਮੁਸ਼ਕਲ ਕੰਮ ਕੁਝ ਨਹੀਂ ਹੈ। ਉਨ੍ਹਾਂ ਕਿਹਾ, ਸ਼ਰੀਰਕ ਰੂਪ ਤੋਂ ਕੋਹਲੀ ਫਿਟ ਹਨ ਤੇ ਉਹ ਆਪਣੀ ਖੇਡ ’ਤੇ ਕਾਫੀ ਮਿਹਨਤ ਵੀ ਕਰ ਰਹੇ ਹਨ। ਕੋਹਲੀ ਲੰਬੇ ਸਮੇਂ ਤੋਂ ਕਾਫੀ ਚੰਗਾ ਕਰ ਰਹੇ ਹਨ, ਪਰ ਸਚਿਨ ਨੂੰ ਪਿੱਛੇ ਛੱਡਣ ਲਈ ਉਨ੍ਹਾਂ ਨੂੰ ਅਜੇ ਵੀ 4000 ਦੌੜਾਂ ਹੋਰ ਬਣਾਉਣੀਆਂ ਪੈਣਗੀਆਂ। ਇਹ ਦਿਖਾਉਂਦਾ ਹੈ ਕਿ ਸਚਿਨ ਕਿੰਨੇ ਸ਼ਾਨਦਾਰ ਬੱਲੇਬਾਜ਼ ਸਨ, ਪਰ ਇਹ ਇਸ ਲਈ ਵੀ ਸੀ ਕਿਉਂਕ ਉਹ ਲੰਬੇ ਸਮੇਂ ਤੱਕ ਇਸ ਖੇਡ ਨੂੰ ਖੇਡਦੇ ਰਹੇ ਸਨ। ਕੋਹਲੀ ਵਰਗੇ ਖਿਡਾਰੀ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਉਨ੍ਹਾਂ ’ਚ ਦੌੜਾਂ ਬਣਾਉਣ ਦੀ ਭੁੱਖ ਅਜੇ ਬਾਕੀ ਹੈ, ਇਸ ਲਈ ਜਦੋਂ ਗੱਲ ਸਚਿਨ ਨੂੰ ਪਿੱਛੇ ਛੱਡਣ ਦੀ ਹੋਵੇ ਤਾਂ ਮੈਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ।
Gautam Gambhir: ਗੌਤਮ ਗੰਭੀਰ ਦਾ ਪੋਂਟਿੰਗ ਨੂੰ ਕਰਾਰਾ ਜਵਾਬ, ਬੋਲੀ ਇਹ ਵੱਡੀ ਗੱਲ
ਕਿਹਾ, ਅਸਟਰੇਲੀਅਨ ਕ੍ਰਿਕੇਟ ਬਾਰੇ ਸੋਚੋ | Gautam Gambhir
ਰੋਹਿਤ ਨਹੀ ਤਾਂ ਪਰਥ ਟੈਸਟ ’ਚ ਕਪਤਾਨੀ ਕਰਨਗੇ ਬੁਮਰਾਹ
ਰੋਹਿਤ-ਕੋਹਲੀ ਕਰਨਗੇ ਵਾਪਸੀ | Gautam Gambhir
ਸਪੋਰਟਸ ਡੈਸਕ। Gautam Gambhir: ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਕਰਾਰਾ ਜਵਾਬ ਦਿੱਤਾ ਹੈ। ਗੰਭੀਰ ਨੇ ਸੋਮਵਾਰ ਨੂੰ ਕਿਹਾ- ‘ਪੋਂਟਿੰਗ ਨੂੰ ਅਸਟਰੇਲੀਆਈ ਕ੍ਰਿਕੇਟ ਬਾਰੇ ਸੋਚਣਾ ਚਾਹੀਦਾ ਹੈ। ਭਾਰਤੀ ਕ੍ਰਿਕੇਟ ਲਈ ਉਸ ਦੀਆਂ ਚਿੰਤਾਵਾਂ ਕੀ ਹਨ? ਗੰਭੀਰ ਨੇ ਇਹ ਗੱਲ ਸਾਬਕਾ ਅਸਟਰੇਲੀਆਈ ਕਪਤਾਨ ਦੀ ਉਸ ਭਵਿੱਖਬਾਣੀ ਤੋਂ ਬਾਅਦ ਕਹੀ, ਜਿਸ ’ਚ ਪੋਂਟਿੰਗ ਨੇ ਕਿਹਾ ਸੀ ਕਿ ਭਾਰਤ ਲਈ ਅਸਟਰੇਲੀਆ ’ਚ ਟੈਸਟ ਮੈਚ ਜਿੱਤਣਾ ਵੱਡੀ ਗੱਲ ਹੋਵੇਗੀ। ਅਸਟਰੇਲੀਆਈ ਟੀਮ ਬਾਰਡਰ-ਗਾਵਸਕਰ ਟਰਾਫੀ 3-1 ਨਾਲ ਜਿੱਤੇਗੀ। ਉਹ ਭਾਰਤ ਦੇ ਸੀਰੀਜ਼ ਹਾਰਨ ਤੋਂ ਬਾਅਦ ਆਈਸੀਸੀ ਸਮੀਖਿਆ ’ਚ ਆਪਣੀ ਭਵਿੱਖਬਾਣੀ ਦੇ ਰਿਹਾ ਸੀ।
Read This : India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ
10 ਸਾਲਾਂ ਤੋਂ ਭਾਰਤ ਨੂੰ ਨਹੀਂ ਹਰਾ ਸਕਿਆ ਹੈ ਅਸਟਰੇਲੀਆ
ਪਿਛਲੇ 10 ਸਾਲਾਂ ਤੋਂ ਅਸਟਰੇਲੀਆ ਭਾਰਤੀ ਟੀਮ ਨੂੰ ਬਾਰਡਰ-ਗਾਵਸਕਰ ਟਰਾਫੀ ‘ਚ ਹਰਾ ਨਹੀਂ ਸਕਿਆ ਹੈ। ਸਿਰਫ 2014 ‘ਚ ਅਸਟਰੇਲੀਆ ਨੇ ਇਹ ਫਾਰਮੈਟ ‘ਚ ਭਾਰਤ ਨੂੰ ਹਰਾਇਆ ਸੀ, ਉਸ ਤੋਂ ਬਾਅਦ ਹਰ ਵਾਰ ਭਾਰਤ ਨੇ ਅਸਟਰੇਲੀਆ ਨੂੰ ਹਰਾਇਆ ਹੈ। ਭਾਰਤ ਨੇ ਵਿਰਾਟ ਕੋਹਲੀ ਤੇ ਅਜਿੰਕਿਆ ਰਹਾਣੇ ਦੀ ਕਪਤਾਨੀ ‘ਚ ਅਸਟਰੇਲੀਆ ‘ਚ ਬਾਰਡਰ-ਗਾਵਸਕਰ ਟਰਾਫੀ ਆਪਣੇ ਨਾਂਅ ਕੀਤੀ ਸੀ। Gautam Gambhir
ਗੰਭੀਰ ਦੀਆਂ ਖਾਸ ਗੱਲਾਂ… | Gautam Gambhir
ਰੋਹਿਤ ਦੀ ਗੈਰਹਾਜ਼ਰੀ ’ਚ ਬੁਮਰਾਹ ਕਪਤਾਨ ਹੋਣਗੇ : ਗੰਭੀਰ
ਗੰਭੀਰ ਨੇ ਕਿਹਾ ਕਿ ਜੇਕਰ ਪਰਥ ਟੈਸਟ ’ਚ ਭਾਰਤੀ ਕਪਤਾਨ ਮੌਜੂਦ ਨਹੀਂ ਹੈ ਤਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਸਟਰੇਲੀਆ ਖਿਲਾਫ ਪਹਿਲੇ ਮੈਚ ’ਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਉਸ ਨੇ ਕਿਹਾ ਕਿ ਰੋਹਿਤ ਦੀ ਗੈਰ-ਮੌਜੂਦਗੀ ’ਚ ਸਾਡੇ ਕੋਲ ਕੇਐੱਲ ਰਾਹੁਲ ਤੇ ਅਭਿਮਨਿਊ ਈਸ਼ਵਰਨ ਵਰਗੇ ਵਿਕਲਪ ਹਨ।
ਗੰਭੀਰ ਦੇ ਬਿਆਨ ਦੀਆਂ ਮੁੱਖ ਗੱਲਾਂ….
ਅਸੀਂ ਆਲੋਚਨਾ ਦਾ ਸਾਹਮਣਾ ਕਰ ਰਹੇ ਹਾਂ, ਅਸੀਂ ਇਸ ਨੂੰ ਦੋਵੇਂ ਹੱਥਾਂ ਨਾਲ ਲੈ ਰਹੇ ਹਾਂ। ਸਾਨੂੰ ਅੱਗੇ ਵਧਣ ਦੀ ਲੋੜ ਹੈ, ਅਸਟਰੇਲੀਆ ਨਵੀਂ ਸੀਰੀਜ਼ ਹੈ।
ਮੈਂ ਖਿਡਾਰੀਆਂ ਨਾਲ ਸਿਰਫ ਗੱਲ ਕੀਤੀ ਹੈ ਕਿ ਭਾਰਤੀ ਕ੍ਰਿਕੇਟ ਨੂੰ ਅੱਗੇ ਲੈ ਕੇ ਜਾਣਾ ਹੈ। ਇਹ ਇੱਕ ਟੀਮ ਗੇਮ ਹੈ। ਇਸ ’ਚ ਟੀਮ ਪਹਿਲੇ ਨੰਬਰ ’ਤੇ ਆਉਂਦੀ ਹੈ।
ਟੀਮ ਦੇ ਹਾਲੀਆ ਫਾਰਮ ’ਤੇ ਬੋਲੇ, ਮੈਨੂੰ ਕੋਈ ਪਰੇਸ਼ਾਨੀ ਨਹੀਂ
ਟੀਮ ਦੇ ਹਾਲ ਹੀ ਦੇ ਖਰਾਬ ਪ੍ਰਦਰਸ਼ਨ ’ਤੇ ਗੰਭੀਰ ਨੇ ਕਿਹਾ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈ, ਭਾਰਤ ਦਾ ਕੋਚ ਬਣਨਾ ਮੇਰੇ ਲਈ ਸਨਮਾਨ ਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਰੋਹਿਤ ਤੇ ਵਿਰਾਟ ਵਾਪਸੀ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਤੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫਿਰ ਪਹਿਲੀ ਵਾਰ ਭਾਰਤੀ ਟੀਮ ਨੇ ਘਰੇਲੂ ਮੈਦਾਨ ’ਤੇ 3 ਤੋਂ ਵੱਧ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕੀਤਾ ਹੈ। Gautam Gambhir
ਸਭ ਤੋਂ ਜ਼ਿਆਦਾ ਭਾਰਤ ਦੇ 6 ਖਿਡਾਰੀ ਸ਼ਾਮਲ |ICC Cricket World Cup
ਅਸਟਰੇਲੀਆ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਪੈਟ ਕੰਮਿਸ ਨੂੰ ਨਹੀਂ ਮਿਲੀ ਜਗ੍ਹਾ
ਕੌਮਾਂਤਰੀ ਕ੍ਰਿਕੇਟ ਪਰਿਸ਼ਦ (ICC) ਨੇ ਵਿਸ਼ਵ ਕੱਪ 2023 ਲਈ ‘ਟੀਮ ਆਫ ਦਾ ਟੂਰਨਾਮੈਂਟ’ ਦਾ ਐਲਾਨ ਕੀਤਾ ਹੈ। ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਨੇ ਇਸ ਟੂਰਨਾਮੈਂਟ ’ਚ ਲਗਾਤਾਰ 10 ਮੈਚ ਆਪਣੀ ਟੀਮ ਨੂੰ ਜਿੱਤਵਾਏ। ਇਸ ਸੂਚੀ ’ਚ ਸਭ ਤੋਂ ਜ਼ਿਆਦਾ 6 ਭਾਰਤੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੱਲ੍ਹ ਅਸਟਰੇਲੀਆਈ ਟੀਮ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਚੈਂਪੀਅਨ ਬਣਾਉਣ ਵਾਲੇ ਅਸਟਰੇਲੀਆਈ ਕਪਤਾਨ ਪੈਟ ਕੰਮਿਸ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
2023 ਦੇ ਇਸ ਵਿਸ਼ਵ ਕੱਪ ਅਤੇ ਆਪਣੇ ਪਹਿਲੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜੀਲੈਂਡ ਦੇ ਰਚਿਨ ਰਵਿੰਦਰ ਵੀ ਇਸ ਟੀਮ ਦਾ ਹਿੱਸਾ ਨਹੀਂ ਹਨ, ਉਨ੍ਹਾਂ ਤੋਂ ਇਲਾਵਾ ਆਪਣੀ ਤੁਫਾਨੀ ਬੱਲੇਬਾਜ਼ੀ ਕਰਕੇ ਜਾਣੇ ਜਾਣ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੂੰ ਵੀ ਆਈਸੀਸੀ ਨੇ ਆਪਣੀ ਟੀਮ ’ਚ ਜਗ੍ਹਾ ਨਹੀਂ ਦਿੱਤੀ ਹੈ। (ICC Cricket World Cup)
ਭਾਰਤ ਦੇ ਇਹ 6 ਖਿਡਾਰੀ ਹਨ ਸ਼ਾਮਲ | ICC Cricket World Cup
ਨਾਲ ਹੀ ਪਲੇਇੰਗ ਇਲੈਵਨ ’ਚ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਾਰਤ ਦੇ ਕੁਲ 6 ਖਿਡਾਰੀਆਂ ਨੂੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਰਵਿੰਦਰ ਜਡੇਜ਼ਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਸ਼ਾਮਲ ਹਨ। ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਉਨ੍ਹਾਂ ਨੇ ਇਸ ਟੂਰਨਾਮੈਂਟ ’ਚ 765 ਦੌੜਾਂ ਬਣਾਈਆਂ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਰਹੇ। ਉਨ੍ਹਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ, ਜਦਕਿ ਲੋਕੇਸ਼ ਰਾਹੁਲ ਨੇ ਬੱਲੇ ਦੇ ਨਾਲ-ਨਾਲ ਵਿਕਟ ਦੇ ਪਿੱਛੇ ਵੀ ਸ਼ਾਨਦਾਰ ਕੈਚ ਫੜੇ। (ICC Cricket World Cup)
ਇਹ ਵੀ ਪੜ੍ਹੋ : ਕੈਬਨਿਟ ਮੰਤਰੀਆਂ ਅਤੇ ਵਿਧਾਇਕ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨੇ ਵਰਤੀ ਭੱਦੀ ਸ਼ਬਦਾਵਲੀ ਲਿਆ ਗੰਭੀਰ ਨੋਟਿਸ
ਆਈਸੀਸੀ ਦੇ ਸਰਵੋਤਮ ਪਲੇਇੰਗ ਇਲੈਵਨ ’ਚ ਭਾਰਤ ਦੇ 6 ਖਿਡਾਰੀ, ਸ਼੍ਰੀਲੰਕਾ ਦਾ ਇੱਕ ਖਿਡਾਰੀ, ਨਿਊਜ਼ੀਲੈਂਡ ਦਾ ਵੀ ਇੱਕ ਖਿਡਾਰੀ, ਦੱਖਣੀ ਅਫਰੀਕਾ ਦਾ ਵੀ ਇੱਕ ਖਿਡਾਰੀ ਅਤੇ ਖਿਤਾਬ ਜਿੱਤਣ ਵਾਲੀ ਟੀਮ ਆਸਟਰੇਲੀਆ ਦੇ 2 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ, ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ, ਦੱਖਣੀ ਅਫਰੀਕਾ ਦੇ ਓਪਨਰ ਅਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਅਤੇ ਅਸਟਰੇਲੀਆ ਦੇ ਗਲੇਨ ਮੈਕਸਵੈੱਲ ਅਤੇ ਸਪਿਨਰ ਐਡਮ ਜ਼ਾਂਪਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਫਰੀਕਾ ਦੇ ਡੀ ਕਾਕ ਟੂਰਨਾਮੈਂਟ ’ਚ ਸਭ ਤੋਂ ਵੱਧ 4 ਸੈਂਕੜੇ ਲਾਉਣ ਵਾਲੇ ਖਿਡਾਰੀ ਸਨ। ਇਸ ਤੋਂ ਇਲਾਵਾ ਡੇਰਿਲ ਮਿਸ਼ੇਲ ਨੇ 9 ਪਾਰੀਆਂ ’ਚ 552 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਸਟਰੇਲੀਆ ਦੇ ਐਡਮ ਜੰਪਾ ਨੇ 23 ਵਿਕਟਾਂ ਅਤੇ ਸ਼੍ਰੀਲੰਕਾ ਦੇ ਦਿਲਸ਼ਾਨ ਮਦੁਸ਼ੰਕਾ ਨੇ 21 ਵਿਕਟਾਂ ਇਸ ਵਿਸ਼ਵ ਕੱਪ ’ਚ ਹਾਸਲ ਕੀਤੀਆਂ। (ICC Cricket World Cup)
ਆਈਸੀਸੀ 2023 ਦੀ ‘ਟੀਮ ਆਫ ਦਾ ਟੂਰਨਾਮੈਂਟ’ ਟੀਮ : ਕੰਵਿਟਨ ਡੀ ਕਾਕ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਡੈਰਿਲ ਮਿਚੇਲ, ਲੋਕੇਸ਼ ਰਾਹੁਲ, ਗਲੇਨ ਮੈਕਸਵੈੱਲ, ਰਵਿੰਦਰ ਜਡੇਜ਼ਾ, ਜਸਪ੍ਰੀਤ ਬੁਮਰਾਹ, ਦਿਲਸ਼ਾਨ ਮਦੁਸ਼ੰਕਾ, ਐਡਮ ਜੰਪਾ ਅਤੇ ਮੁਹੰਮਦ ਸ਼ਮੀ।
3 ਸੈਂਕੜੇ, 6 ਅਰਧਸੈਂਕੜੇ, ਸਚਿਨ ਦਾ ਰਿਕਾਰਡ ਵੀ ਤੋੜਿਆ, ਕੁਝ ਇਸ ਤਰ੍ਹਾਂ ਰਿਹਾ ‘King Kohli’ ਦਾ ਵਿਸ਼ਵ ਕੱਪ
ਸਚਿਨ ਤੇਂਦੁਲਕਰ ਦਾ ਇੱਕਰੋਜ਼ਾ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦਾ ਰਿਕਾਰਡ ਤੋੜਿਆ | Virat Kohli
ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂਅ ਦਰਜ਼
ਮੁੰਬਈ ਦੇ ਵਾਨਖੇੜੇ ’ਚ ਤੋੜਿਆ ਸੀ ਸਚਿਨ ਦਾ ਰਿਕਾਰਡ
765 ਦੌੜਾਂ ਬਣੇ ਪਲੇਅਰ ਆਫ ਦਾ ਟੂਰਨਾਮੈਂਟ
ਅਹਿਮਦਾਬਾਦ (ਏਜੰਸੀ)। ਲਗਭਗ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਆਈਸੀਸੀ ਵਿਸ਼ਵ ਕੱਪ 2023 ਦਾ ਖਿਤਾਬ ਅਸਟਰੇਲੀਆ ਨੇ ਆਪਣੇ ਨਾਂਅ ਕਰ ਲਿਆ। ਭਾਰਤੀ ਟੀਮ ਅਤੇ ਅਸਟਰੇਲੀਆ ਵਿਚਕਾਰ ਫਾਈਨਲ ਮੁਕਾਬਲਾ ਕੱਲ੍ਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇੱਕ ਵਾਰ ਫੇਰ ਤੋਂ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਅਤੇ ਸੁਪਨਾ ਟੁੱਟ ਗਿਆ। ਜਦੋਂ ਭਾਰਤੀ ਟੀਮ ਨੂੰ ਅਸਟਰੇਲੀਆਈ ਟੀਮ ਨੇ ਫਾਈਨਲ ’ਚ 6 ਵਿਕਟਾਂ ਨਾਲ ਹਰਾ ਕੇ ਵੱਡਾ ਜਖ਼ਮ ਦੇ ਦਿੱਤਾ। (Virat Kohli)
ਇਸ ਹਾਰ ਤੋਂ ਬਾਅਦ ਕਈ ਭਾਰਤੀ ਪ੍ਰਸ਼ੰਸਕਾਂ ਵਾਇਰਲ ਮੀਮਜ਼ ਨਾਲ ਆਪਣਾ ਦੁੱਖ ਜਾਹਿਰ ਕੀਤਾ। ਭਾਰਤੀ ਪ੍ਰਸ਼ੰਸਕ ਪੂਰੀ ਉਮੀਦ ਨਾਲ ਮੈਚ ਵੇਖ ਰਹੇ ਸਨ ਕਿ ਟੀਮ ਇੰਡੀਆ ਤੀਜੀ ਵਾਰ ਆਈਸੀਸੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰੇਗੀ, ਪਰ ਅਸਟਰੇਲੀਆ ਨੇ ਇਹ ਸੁਪਨਾ ਤੋੜ ਦਿੱਤਾ। ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ ਸਿਰਫ 240 ਦੌੜਾਂ ਬਣਾਈਆਂ। ਜਿਸ ਨੂੰ ਅਸਟਰੇਲੀਆਈ ਟੀਮ ਨੇ ਆਸਾਨੀ ਨਾਲ ਇਹ ਟੀਚੇ ਨੂੰ ਹਾਸਲ ਕਰ ਲਿਆ। (Virat Kohli)
ਇਹ ਵੀ ਪੜ੍ਹੋ : HSSC Group D CET 2023 | ਹਰਿਆਣਾ ਗਰੁੱਪ ਡੀ ਨਤੀਜੇ ਇੰਜ ਦੇਖੋ!
ਪਰ ਇਸ ਪੂਰੇ ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ 10 ਮੈਚ ਜਿੱਤੇ ਅਤੇ ਬਿਨ੍ਹਾਂ ਕੋਈ ਮੈਚ ਹਾਰੇ ਫਾਈਨਲ ’ਚ ਪਹੁੰਚੀ। ਇਸ ਪ੍ਰਦਰਸ਼ਨ ’ਚ ਭਾਰਤ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਦਾ ਹੀ ਚੰਗਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਭਾਰਤ ਦੇ ਬੱਲੇਬਾਜ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਜੋ ਚਰਚਾ ’ਚ ਰਹੇ, ਉਹ ਸਨ ਸਾਬਕਾ ਕਪਤਾਨ ਵਿਰਾਟ ਕੋਹਲੀ। ਜਿਨ੍ਹਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਭਾਰਤੀ ਟੀਮ ਚੰਗਾ ਸਕੋਰ ਬਣਾਉਣ ’ਚ ਸਫਲ ਰਹੀ। ਉਨ੍ਹਾਂ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ‘ਪਲੇਅਰ ਆਫ ਦਾ ਟੂਰਨਾਮੈਂਟ’ ਦਾ ਤਗਮਾ ਆਪਣੇ ਨਾਂਅ ਕੀਤਾ। (Virat Kohli)
ਵਿਰਾਟ ਨੇ ਤੋੜੇ ਕਈ ਰਿਕਾਰਡ | Virat Kohli
ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਿੰਗ ਕੋਹਲੀ ਦਾ ਨਾਂਅ ਆਉਂਦਾ ਹੈ। ਵਿਰਾਟ ਨੇ ਇਸ ਪੂਰੇ ਟੂਰਨਾਮੈਂਟ ’ਚ 11 ਪਾਰੀਆਂ ’ਚ 95.62 ਦੀ ਔਸਤ ਅਤੇ 90.31 ਦੀ ਸਟ੍ਰਾਈਕ ਰੇਟ ਨਾਲ 765 ਦੌੜਾਂ ਬਣਾਈਆਂ। ਇਨ੍ਹਾਂ ਦੌੜਾਂ ’ਚ ਉਨ੍ਹਾਂ ਦੇ 3 ਸੈਂਕੜੇ ਜੋ ਕਿ ਲੜੀਵਾਰ : ਬੰਗਲਾਦੇਸ਼ ਖਿਲਾਫ, ਦੱਖਣੀ ਅਫਰੀਕਾ ਖਿਲਾਫ ਅਤੇ ਸੈਮੀਫਾਈਨਲ ’ਚ ਨਿਊਜੀਲੈਂਡ ਖਿਲਾਫ ਸ਼ਾਮਲ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਅਰਧਸੈਂਕੜੇ ਵੀ ਜੜੇ। (Virat Kohli)
ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 117 ਦੌੜਾਂ ਦਾ ਰਿਹਾ। ਕੋਹਲੀ ਦੇ ਨਾਂਅ ਇੱਕ ਵਿਸ਼ਵ ਕੱਪ ਐਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ਼ ਹੋ ਗਿਆ। ਇਸ ਤੋਂ ਇਲਾਵਾ ਲਗਾਤਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਉਣ ਵਾਲੇ ਖਿਡਾਰੀ ਵੀ ਕੋਹਲੀ ਹੀ ਰਹੇ। ਨਾਲ ਹੀ, ਉਨ੍ਹਾਂ ਵਿਸ਼ਵ ਕੱਪ ’ਚ 95.62 ਦੀ ਔਸਤ ਨਾਲ ਦੌੜਾਂ ਬਣਾਈਆਂ, ਜੋ ਕਿ 500 ਤੋਂ ਵੱਧ ਸਕੋਰ ਕਰਨ ਵਾਲੇ ਕਿਸੇ ਵੀ ਖਿਡਾਰੀ ਦਾ ਦੂਜਾ ਸਭ ਤੋਂ ਵੱਡਾ ਰਿਕਾਰਡ ਹੈ। (Virat Kohli)
ਵਿਸ਼ਵ ਕੱਪ ’ਚ ਲਗਾਤਾਰ 50 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਖਿਡਾਰੀ ਵਿਰਾਟ
ਵਿਰਾਟ ਕੋਹਲੀ ਨੇ ਸਾਲ 2019 ਅਤੇ ਇਸ ਸਾਲ 2023 ’ਚ 50 ਤੋਂ ਵੱਧ ਦੌੜਾਂ ਦੀਆਂ ਪੰਜ ਪਾਰੀਆਂ ਖੇਡੀਆਂ। ਇਨ੍ਹਾਂ ਸਾਰੇ ਰਿਕਾਰਡਾਂ ਦੇ ਨਾਲ ਹੀ ਵਿਰਾਟ ਨੇ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਵੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਦੇ ਘਰੇਲੂ ਮੈਦਾਨ ਮੁੰਬਈ ਦੇ ਵਾਨਖੇੜੇ ’ਚ ਸਚਿਨ ਦੇ ਸਾਹਮਣੇ ਹੀ ਤੋੜਿਆ। ਇਹ ਕਾਰਨਾਮਾ ਵਿਰਾਟ ਨੇ ਨਿਊਜੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ’ਚ ਕੀਤਾ। (Virat Kohli)