Ram Mandir - Sach Kahoon Punjabi
Ram Mandir Pran Prathistha : ਪ੍ਰਾਣ ਪ੍ਰਤਿਸ਼ਠਾ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਹੀ ਵੱਡੀ ਗੱਲ, ਵੇਖੋ LIVE
ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ 35 ਮਿੰਟਾਂ ਦਾ ਭਾਸ਼ਣ | Ram Mandir Pran Prathistha
ਅਯੁੱਧਿਆ (ਏਜੰਸੀ)। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸੋਮਵਾਰ ਨੂੰ ਜਨਮ ਭੂਮੀ ਮੰਦਰ ਪਰਿਸਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 35 ਮਿੰਟ ਭਾਸ਼ਣ ਦਿੱਤਾ। ਉਨ੍ਹਾਂ ਕਿਹਾ- ਸਭ ਨੂੰ ਰਾਮ-ਰਾਮ। ਅੱਜ ਸਾਡੇ ਰਾਮ ਆ ਗਏ ਹਨ। ਸਦੀਆਂ ਦੀ ਉਡੀਕ ਤੋਂ ਬਾਅਦ ਸਾਡੇ ਰਾਮ ਆ ਗਏ ਹਨ। ਸਦੀਆਂ ਦੇ ਬੇਮਿਸਾਲ ਸਬਰ, ਅਣਗਿਣਤ ਕੁਰਬਾਨੀਆਂ ਅਤੇ ਤਪੱਸਿਆ ਤੋਂ ਬਾਅਦ, ਸਾਡੇ ਰਾਮ ਆ ਗਏ ਹਨ। ਇਸ ਸ਼ੁਭ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। (Ram Mandir Pran Prathistha)
ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਖਾਸ ਗੱਲਾਂ….
ਮੰਦਰ ਬਾਰੇ – ਹਜ਼ਾਰ ਸਾਲ ਬਾਅਦ ਵੀ ਅੱਜ ਦੀ ਤਰੀਕ ਦੀ ਚਰਚਾ ਹੋਵੇਗੀ
ਮੋਦੀ ਨੇ ਕਿਹਾ, ਸਾਡੇ ਰਾਮ ਲੱਲਾ ਹੁਣ ਟੈਂਟ ’ਚ ਨਹੀਂ ਰਹਿਣਗੇ। ਸਾਡੇ ਰਾਮ ਲੱਲਾ ਹੁਣ ਬ੍ਰਹਮ ਮੰਦਰ ’ਚ ਰਹਿਣਗੇ। ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਦੇਸ਼ ਵਾਸੀਆਂ ’ਚ ਨਵਾਂ ਉਤਸ਼ਾਹ ਪੈਦਾ ਹੋ ਰਿਹਾ ਹੈ। ਅੱਜ ਸਾਨੂੰ ਸਦੀਆਂ ਦੀ ਵਿਰਾਸਤ ਮਿਲੀ ਹੈ, ਸ਼੍ਰੀ ਰਾਮ ਦਾ ਮੰਦਰ ਮਿਲਿਆ ਹੈ। ਗੁਲਾਮੀ ਦੀ ਮਾਨਸਿਕਤਾ ਨੂੰ ਤੋੜ ਕੇ ਉੱਠਣ ਵਾਲੀ ਕੌਮ ਨਵਾਂ ਇਤਿਹਾਸ ਸਿਰਜਦੀ ਹੈ। ਅੱਜ ਤੋਂ ਹਜ਼ਾਰ ਸਾਲਾਂ ਬਾਅਦ ਵੀ ਲੋਕ ਅੱਜ ਦੇ ਇਸ ਪਲ ਅਤੇ ਤਰੀਕ ਦੀ ਚਰਚਾ ਕਰਨਗੇ। ਰਾਮ ਦੀ ਕਿੰਨੀ ਵੱਡੀ ਕ੍ਰਿਪਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਪਲ ਨੂੰ ਵਾਪਰਦਾ ਵੇਖ ਰਹੇ ਹਾਂ। (Ram Mandir Pran Prathistha)
ਰਾਮ ਜੀ ਤੋਂ ਮੁਆਫੀ ਮੰਗੀ, ਨਿਆਂਪਾਲਿਕਾ ਦਾ ਧੰਨਵਾਦ ਕੀਤਾ
ਮੈਂ ਪਵਿੱਤਰ ਅਯੁੱਧਿਆਪੁਰੀ ਅਤੇ ਸਰਯੂ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਮੈਂ ਇਸ ਸਮੇਂ ਬ੍ਰਹਮ ਮਹਿਸੂਸ ਕਰ ਰਿਹਾ ਹਾਂ। ਉਹ ਬ੍ਰਹਮ ਅਨੁਭਵ ਵੀ ਸਾਡੇ ਕੋਲ ਮੌਜ਼ੂਦ ਹਨ, ਮੈਂ ਉਨ੍ਹਾਂ ਨੂੰ ਸ਼ੁਕਰਾਨੇ ਨਾਲ ਪ੍ਰਣਾਮ ਕਰਦਾ ਹਾਂ। ਪ੍ਰਭੁ ਰਾਮ ਤੋਂ ਮੁਆਫੀ ਮੰਗਦਾ ਹਾਂ। ਸਾਡੇ ਤਿਆਗ, ਤਪੱਸਿਆ ਅਤੇ ਭਗਤੀ ’ਚ ਕੋਈ ਨਾ ਕੋਈ ਕਮੀ ਜ਼ਰੂਰ ਹੈ ਜੋ ਅਸੀਂ ਇਨੇਂ ਸਾਲਾਂ ਤੱਕ ਨਹੀਂ ਕਰ ਸਕੇ। ਅੱਜ ਇਹ ਕਮੀ ਪੂਰੀ ਹੋ ਰਹੀ ਹੈ। ਮੈਨੂੰ ਵਿਸ਼ਵਾਸ਼ ਹੈ ਕਿ ਭਗਵਾਨ ਰਾਮ ਸਾਨੂੰ ਜ਼ਰੂਰਤ ਮਾਫ਼ ਕਰਨਗੇ। ਭਾਰਤ ਦੇ ਸੰਵਿਧਾਨ ਦੀ ਪਹਿਲੀ ਕਾਪੀ ’ਚ ਭਗਵਾਨ ਰਾਮ ਮੌਜ਼ੂਦ ਹਨ। ਦਹਾਕਿਆਂ ਤੱਕ ਭਗਵਾਨ ਰਾਮ ਦੀ ਹੋਦ ਨੂੰ ਲੈ ਕੇ ਕਾਨੂੰਨੀ ਲੜਾਈ ਲੜੀ। ਮੈਂ ਨਿਆਂਪਾਲਿਕਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਲਾਜ ਰੱਖੀ।
ਦੇਸ਼ ’ਚ ਮਨਾਈ ਜਾ ਰਹੀ ਦੀਵਾਲੀ | Ram Mandir Pran Prathistha
ਅੱਜ ਪਿੰਡ-ਪਿੰਡ ’ਚ ਕੀਰਤਨ-ਸੰਕੀਰਤਨ ਹੋ ਰਹੇ ਹਨ। ਸਫ਼ਾਈ ਮੁਹਿੰਮ ਚੱਲ ਰਹੀ ਹੈ। ਦੇਸ਼ ਦੀਵਾਲੀ ਮਨਾ ਰਿਹਾ ਹੈ। ਅੱਜ ਸ਼ਾਮ ਘਰ-ਘਰ ਰਾਮ ਜੋਤ ਜਗਾਈ ਜਾਵੇਗੀ। ਕੱਲ੍ਹ ਮੈਂ ਧਨੁਸ਼ਕੋਡੀ ’ਚ ਸੀ। ਜਿਸ ਘੜੀ ਰਾਮ ਸਮੁੰਦਰ ਪਾਰ ਕਰਨ ਨਿਕਲੇ ਸਨ, ਉਸ ਨੂੰ ਕਾਲਚਕਰ ਬਦਲਿਆ ਸੀ। ਹੁਣ ਸਮੇਂ ਦਾ ਚੱਕਰ ਫਿਰ ਬਦਲੇਗਾ। ਮੈਂ ਖੁਸ਼ਕਿਸਮਤ ਰਿਹਾ ਕਿ ਸਾਗਰ ਤੋਂ ਸਰਯੂ ਤੱਕ ਦੀ ਰਸਮਾਂ ਦੌਰਾਨ ਸਫ਼ਰ ਕਰਨ ਦਾ ਮੌਕਾ ਮਿਲਿਆ। ਰਾਮ ਭਾਰਤੀਆਂ ਦੇ ਮਨ ’ਚ ਮੌਜ਼ੂਦ ਹਨ। ਕਿਸੇ ਦੇ ਮਨ ਨੂੰ ਵੀ ਛੂਹੋਗੇ ਤਾਂ ਏਕਤਾ ਮਹਿਸੂਸ ਹੋਵੇਗੀ। ਮੈਨੂੰ ਦੇਸ਼ ਦੇ ਹਰ ਕੋਨੇ ’ਚ ਰਾਮਾਇਣ ਸੁਣਨ ਦਾ ਮੌਕਾ ਮਿਲਿਆ। (Ram Mandir Pran Prathistha)
ਰਾਮ ਭਗਤਾਂ ਨੂੰ ਸਲਾਮ ਕੀਤਾ, ਕਾਰਸੇਵਕਾਂ ਨੂੂੰ ਯਾਦ ਕੀਤਾ
ਰਿਸ਼ੀਆਂ ਨੇ ਕਿਹਾ ਹੈ ਕਿ ਜਿਸ ਚੀਜ ’ਚ ਮਨੁੱਖ ਲੀਨ ਹੋ ਜਾਂਦਾ ਹੈ, ਉਸ ’ਚ ਰਾਮ ਹੈ। ਹਰ ਯੁੱਗ ’ਚ ਲੋਕਾਂ ਨੇ ਰਾਮ ਨੂੰ ਯਾਦ ਕੀਤਾ ਹੈ। ਹਰ ਯੁੱਗ ’ਚ ਲੋਕਾਂ ਨੇ ਰਾਮ ਨੂੰ ਆਪਣੇ ਸ਼ਬਦਾਂ ’ਚ, ਆਪਣੇ ਢੰਗ ਨਾਲ ਪ੍ਰਗਟ ਕੀਤਾ ਹੈ। ਇਹ ਰਾਮ ਰਸ ਨਿਰੰਤਰ ਵਗਦਾ ਰਹਿੰਦਾ ਹੈ। ਅੱਜ ਦੇ ਇਤਿਹਾਸਕ ਸਮੇਂ ’ਚ ਦੇਸ਼ ਉਨ੍ਹਾਂ ਸਖਸੀਅਤਾਂ ਨੂੰ ਵੀ ਯਾਦ ਕਰ ਰਿਹਾ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਸ਼ੁਭ ਦਿਨ ਵੇਖ ਰਹੇ ਹਾਂ। ਅਸੀਂ ਉਨ੍ਹਾਂ ਅਣਗਿਣਤ ਕਾਰ ਸੇਵਕਾਂ, ਸੰਤਾਂ ਅਤੇ ਮਹਾਤਮਾਵਾਂ ਦੇ ਰਿਣੀ ਹਾਂ। ਅੱਜ ਦਾ ਦਿਨ ਨਾ ਸਿਰਫ ਜਸ਼ਨ ਦਾ ਪਲ ਹੈ, ਸਗੋਂ ਇਹ ਭਾਰਤੀ ਸਮਾਜ ਦੀ ਪਰਿਪੱਕਤਾ ਦਾ ਪਲ ਵੀ ਹੈ। ਇਹ ਸਿਰਫ ਜਿੱਤ ਦਾ ਹੀ ਨਹੀਂ ਸਗੋਂ ਨਿਮਰਤਾ ਦਾ ਵੀ ਪਲ ਹੈ। ਕਈ ਕੌਮਾਂ ਆਪਣੇ ਹੀ ਇਤਿਹਾਸ ’ਚ ਉਲਝ ਜਾਂਦੀਆਂ ਹਨ। (Ram Mandir Pran Prathistha)
ਰਾਮ ਮੰਦਰ ਊਰਜਾ ਨੂੰ ਜਨਮ ਦੇ ਰਿਹਾ ਹੈ | Ram Mandir Pran Prathistha
ਜਦੋਂ ਵੀ ਉਨ੍ਹਾਂ ਨੇ ਇਤਿਹਾਸ ਦੀਆਂ ਗੰਢਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਔਖੇ ਹਾਲਾਤ ਪੈਦਾ ਹੋਏ। ਜੋ ਗੰਢ ਅਸੀਂ ਭਾਵਨਾ ਅਤੇ ਸਿਆਣਪ ਨਾਲ ਖੋਲ੍ਹੀ ਹੈ, ਉਹ ਦਰਸ਼ਾਉਂਦੀ ਹੈ ਕਿ ਭਵਿੱਖ ਬਹੁਤ ਸੁੰਦਰ ਹੋਣ ਵਾਲਾ ਹੈ। ਕੁਝ ਲੋਕ ਕਹਿੰਦੇ ਸਨ ਕਿ ਰਾਮ ਮੰਦਰ ਬਣੇਗਾ ਤਾਂ ਅੱਗ ਲੱਗ ਜਾਵੇਗੀ। ਰਾਮ ਮੰਦਰ ਕਿਸੇ ਅੱਗ ਨੂੰ ਨਹੀਂ, ਊਰਜਾ ਨੂੰ ਜਨਮ ਦੇ ਰਿਹਾ ਹੈ। ਇਸ ਤਾਲਮੇਲ ਨੇ ਸੁਨਹਿਰੇ ਭਵਿੱਖ ਦੇ ਰਾਹ ’ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ। ਰਾਮ ਅੱਗ ਨਹੀਂ, ਊਰਜਾ ਹਨ। (Ram Mandir Pran Prathistha)
ਰਾਮ ਕੋਈ ਝਗੜਾ ਨਹੀਂ, ਰਾਮ ਹੱਲ ਹੈ। ਰਾਮ ਸਿਰਫ ਸਾਡੇ ਨਹੀਂ ਸਗੋਂ ਸਾਰਿਆਂ ਦੇ ਹਨ। ਰਾਮ ਵਰਤਮਾਨ ਨਹੀਂ ਸਗੋਂ ਸਦੀਵੀ ਹੈ। ਇਹ ਮੰਦਰ ਕੇਵਲ ਭਗਵਾਨ ਦਾ ਮੰਦਰ ਨਹੀਂ ਹੈ, ਸਗੋਂ ਭਾਰਤ ਦੇ ਦਰਸ਼ਨ ਦਾ ਮੰਦਰ ਹੈ। ਰਾਮ ਭਾਰਤ ਦੀ ਵਿਚਾਰਧਾਰਾ ਹੈ। ਰਾਮ ਭਾਰਤ ਦੀ ਸੋਚ, ਚੇਤਨਾ, ਪ੍ਰਵਾਹ, ਪ੍ਰਭਾਵ, ਅਗਵਾਈ ਅਤੇ ਨਿਰੰਤਰਤਾ ਹੈ। ਰਾਮ ਸੰਸਾਰ ਹੈ, ਸਰਬ-ਵਿਆਪਕ ਆਤਮਾ ਹੈ। ਇਸ ਲਈ ਜਦੋਂ ਰਾਮ ਦੀ ਸਥਾਪਨਾ ਹੁੰਦੀ ਹੈ ਤਾਂ ਇਸ ਦਾ ਪ੍ਰਭਾਵ ਹਜਾਰਾਂ ਸਾਲਾਂ ਤੱਕ ਰਹਿੰਦਾ ਹੈ। ਅੱਜ ਦਾ ਯੁੱਗ ਮੰਗ ਕਰਦਾ ਹੈ ਕਿ ਸਾਨੂੰ ਆਪਣੀ ਜਮੀਰ ਦਾ ਪਸਾਰ ਕਰਨਾ ਪਵੇਗਾ। (Ram Mandir Pran Prathistha)
ਮੁੰਬਈ (ਏਜੰਸੀ)। Ram Mandir  ਮਹਾਂਰਾਸ਼ਟਰ ਸ਼ਿਵ ਸੈਨਾ (ਯੂਬੀਟੀ) ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸੱਦਾ ਮਿਲਣ ਦੇ ਬਾਵਜੂਦ, ਊਧਵ ਠਾਕਰੇ (Uddhav Thackeray) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਰਾਉਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਬੀਟੀ ਸੈਨਾ ਮੁਖੀ ਨੂੰ ਸ਼ਨਿੱਚਰਵਾਰ ਨੂੰ ਸਪੀਡ ਪੋਸਟ ਰਾਹੀਂ ਸੱਦਾ ਮਿਲਿਆ। ਇਸ ਦੇ ਬਾਵਜੂਦ ਠਾਕਰੇ ਅਯੁੱਧਿਆ ਸਮਾਗਮ ‘ਚ ਸ਼ਾਮਲ ਨਹੀਂ ਹੋਣਗੇ, ਉਨ੍ਹਾਂ ਦਾ ਨਾਸਿਕ ਦੇ ਪੇਂਡੂ ਖੇਤਰ ਭਾਗੂਰ ‘ਚ ਵੀਰ ਸਾਵਰਕਰ ਦੇ ਜਨਮ ਸਥਾਨ ‘ਤੇ ਪ੍ਰੋਗਰਾਮ ਹੈ। ਇਸ ਤੋਂ ਇਲਾਵਾ, ਉਹ ਸ਼ਾਮ ਨੂੰ ਕਾਲਾਰਾਮ ਮੰਦਰ ਅਤੇ ਗੋਦਾ ਘਾਟ ‘ਤੇ ਆਰਤੀ ਕਰਨਗੇ।
ਇਹ ਵੀ ਪੜ੍ਹੋ: ਡਾਇਰੈਕਟਰ ਮੇਜਰ ਜਨਰਲ ਬੀ.ਐਸ. ਗਰੇਵਾਲ ਵੀ.ਐਸ.ਐਮ. ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ
ਰਾਉਤ ਨੇ ਰਾਮ ਮੰਦਰ ਅੰਦੋਲਨ ਵਿਚ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਨਾਸਿਕ ਦੇ ਇਤਿਹਾਸਕ ਮਹੱਤਵ ਨੂੰ ਉਜਾਗਰ ਕੀਤਾ। ਬਾਲਾ ਸਾਹਿਬ ਦੇ ਜਨਮ ਦਿਨ ਮੌਕੇ 23 ਜਨਵਰੀ ਨੂੰ ਨਾਸਿਕ ਵਿੱਚ ਪਾਰਟੀ ਸੰਮੇਲਨ ਦੌਰਾਨ ਅਹਿਮ ਮਤਾ ਪਾਸ ਕੀਤੇ ਜਾਣ ਦੀ ਉਮੀਦ ਹੈ। ਸ਼ਿਵ ਸੈਨਾ (ਯੂਬੀਟੀ) 23 ਜਨਵਰੀ ਨੂੰ ਨਾਸਿਕ ਵਿੱਚ ਇੱਕ ਕੈਂਪ ਅਤੇ ਰੈਲੀ ਨਾਲ ਆਪਣੀ ਸਿਆਸੀ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਹੀ ਹੈ। Ram Mandir
ਊਧਵ ਠਾਕਰੇ ਪੰਚਵਟੀ ’ਚ ਕਾਲਾ ਰਾਮ ਮੰਦਿਰ ਦਾ ਦੌਰਾ ਕਰਨਗੇ ਜਿਸ ਨੂੰ ਭਗਵਾਨ ਰਾਮ ਦੇ ਨਿਵਾਸ ਸਥਾਨ ਵਜੋਂ ਜਾਣਿਆ ਜਾਂਦਾ ਹੈ। ਠਾਕਰੇ ਨੇ 22 ਜਨਵਰੀ ਨੂੰ ਆਪਣੀ ਪਾਰਟੀ ਦੀਆਂ ਯੋਜਨਾਵਾਂ ਦਾ ਐਲਾਨ ਕਰਦੇ ਹੋਏ ਠਾਕਰੇ ਨੇ ਕਿਹਾ, “ਮੈਂ ਰਾਮ ਭਗਤ ਹਾਂ, ਦੇਸ਼ ਭਗਤ ਹਾਂ, ਅੰਨ੍ਹਾ ਭਗਤ ਨਹੀਂ ਹਾਂ। ਰਾਮ ਮੰਦਰ ਦਾ ਨਿਰਮਾਣ ਮੇਰੇ ਪਿਤਾ ਦਾ ਸੁਪਨਾ ਸੀ।
Sri Ram : ਭਾਰਤ ਦੀ ਪਛਾਣ ਦਾ ਮੂਲ ਤੱਤ ਹਨ ਸ੍ਰੀਰਾਮ
ਸ੍ਰੀਰਾਮ ਭਾਰਤੀ ਸੰਸਕ੍ਰਿਤੀ ਦੀ ਚੇਤਨਾ ਦੇ ਪ੍ਰਾਣ ਤੱਤ ਹਨ ਸੰਪੂਰਨ ਭਾਰਤੀ ਸੰਸਕ੍ਰਿਤੀ ’ਚ ਰਾਮ ਨਾਮ ਦੀ ਮਹੱਤਤਾ ਦੀ ਚਰਚਾ ਪਾਈ ਜਾਂਦੀ ਹੈ ਸ੍ਰੀਰਾਮ ਨੇ ਸਮੁੱਚੀ ਕਾਇਨਾਤ ਨੂੰ ਸੱਚ ਦੇ ਰਸਤੇ ’ਤੇ ਚੱਲਣਾ ਸਿਖਾਇਆ ਹੈ ਜੀਵਨ ਦੇ ਪ੍ਰਾਣ ਤੱਤ ਰਾਮ ਹਨ ਭਾਰਤੀ ਲੋਕ ਜੀਵਨ ’ਚ ਰਾਮ ਦਾ ਮਹੱਤਵ ਸਦੀਆਂ ਤੋਂ ਰਿਹਾ ਹੈ ਸ੍ਰੀਰਾਮ ਕਣ-ਕਣ ’ਚ ਮੌਜੂਦ ਹਨ ਸ੍ਰੀਰਾਮ ਭਾਰਤ ਰਾਸ਼ਟਰ ਦੀ ਸ਼ਕਤੀ ਹਨ ਉਹ ਰਾਸ਼ਟਰੀ ਊਰਜਾ ਦੇ ਸਰੋਤ ਹਨ ਉਹ ਰਾਸ਼ਟਰ ਦਾ ਸਰੀਰ ਵੀ ਹਨ ਅਤੇ ਮਨ ਵੀ ਈਸ਼ਵਰੀ ਸੱਤਾ ਸੀ੍ਰਰਾਮ ਜੀ ਦਾ ਸਰੀਰ ਧਾਰਨ ਕਰਕੇ ਭਾਰਤ ਦੀ ਧਰਤੀ ’ਤੇ ਉੱਤਰੀ ਸੀ ਉਹ ਸੰਪੂਰਨ ਮਨੁੱਖੀ ਚੇਤਨਾ ਅਤੇ ਸੰਵੇਦਨਾ ਦੇ ਪੁੰਜ ਸਨ ਸ੍ਰੀਰਾਮ ਨੇ ਮਨੁੱਖ ਨੂੰ ਮਨੁੱਖ ਦਾ ਆਚਰਨ ਦੱਸਿਆ ਸੀ ਮਨੁੱਖ ਨੂੰ ਉੱਚਤਾ ਅਤੇ ੳਤਮਤਾ ਦੀ ਕਲਾ ਸਿਖਾਈ ਸੀ ਰਾਮ ਜੀ ਦਾ ਜੀਵਨ ਆਦਿ। (Sri Ram)
ਖੇਤ ’ਚੋਂ ਪੁਲਿਸ ਨੇ ਤਿੰਨ ਹੈਰੋਇਨ ਤਸਕਰਾਂ ਨੂੰ ਕੀਤਾ ਕਾਬੂ
ਮੱਧ ਅਤੇ ਅੰਤ ਦੀ ਕਥਾ ਨਹੀਂ ਹੈ ਉਹ ਸਨਾਤਨ ਹਨ, ਨਿਰੰਤਰ ਹਨ, ਨਿੱਤਯ ਹਨ, ਨਵੀਨ ਹਨ ਸਦੀਵੀਂ ਅਤੇ ਸਰਵ ਵਿਆਪਕ ਹਨ ਸ੍ਰੀਰਾਮ ਜੀ ਦੇ ਨਾਲ ਰਹਿਣਾ ਅਤੇ ਉਨ੍ਹਾਂ ਦੇ ਨਾਲ ਚੱਲਣਾ ਕਿਸੇ ਦਿੱਬ ਜੀਵਨ ਵਹਾਅ ਦੇ ਨਾਲ ਚੱਲਣ ਵਰਗਾ ਹੈ ਉਸ ਦਿੱਬ ਵਹਾਅ ਨਾਲ ਜੋ ਨਿਰੰਤਰ ਹੈ, ਜਿਸ ਵਿਚ ਹਰ ਪਲ ਨਵੇਂ-ਨਵੇਂ ਜਲ ਕਣਾਂ ਦਾ ਮਿਲਣ ਹੁੰਦਾ ਰਹਿੰਦਾ ਹੈ, ਜਿਨ੍ਹਾਂ ਦੀ ਮੰਜ਼ਿਲ ਉਹ ਮਹਾਂਸਾਗਰ ਹੈ, ਜੋ ਅਥਾਹ ਹੈ, ਹੱਦਬੰਦੀ ਜਿਸ ਨੂੰ ਸਵੀਕਾਰ ਨਹੀਂ ਲਗਾਤਾਰ ਨਵੀਂ ਲਹਿਰ, ਨਿੱਤ ਨਵੀਂ ਊਰਜਾ ਦੇ ਸਰੋਤ ਹਨ ਸ੍ਰੀਰਾਮ ਦੇਸ਼ ’ਚ ਇੱਕ ਅਜਿਹਾ ਸਮੂਹ ਵੀ ਹੈ ਜੋ ਸ੍ਰੀਰਾਮ ਅਤੇ ਰਾਮ ਮੰਦਿਰ ਦਾ ਵਿਰੋਧ ਕਰਦਾ ਹੈ। (When did Rama return?)
School Holidays : ਸਕੂਲੀ ਛੁੱਟੀਆਂ ਦਾ ਹੋਵੇ ਵਿਗਿਆਨਕ ਆਧਾਰ
ਪਹਿਲੀ ਗੱਲ ਤਾਂ ਇਸ ਮੁੱਦੇ ਦਾ ਵਿਰੋਧ ਕਰਨ ਦਾ ਕੋਈ ਤੁੱਕ ਹੀ ਨਹੀਂ ਬਣਦਾ ਕਿਉਂਕਿ ਇਹ ਮੁੱਦਾ ਧਰਮਾਂ ਦੇ ਮਹੱਤਵ ਅਤੇ ਪਰੰਪਰਾਵਾਂ ਨੂੰ ਪ੍ਰਚੱਲਿਤ ਕਰਨ ਦਾ ਹੈ ਆਗੂਆਂ ਕੋਲ ਰਾਜਨੀਤੀ ਕਰਨ ਨੂੰ ਹੋਰ ਬਹੁਤ ਸਾਰੇ ਮੁੱਦੇ ਹਨ, ਪਰ ਵਿਡੰਬਨਾ ਦੀ ਗੱਲ ਹੈ ਕਿ ਆਗੂਆਂ ਦੀ ਇੱਕ ਹੀ ਸੋਚ, ਕਿ ਹਰ ਗੱਲ ਦਾ ਵਿਰੋਧ ਕਰੋ, ਵਾਲੀ ਬਣਦੀ ਜਾ ਰਹੀ ਹੈ ਕੀ ਉਨ੍ਹਾਂ ’ਚ ਇਹ ਕਹਿਣ ਦੀ ਹਿੰਮਤ ਹੈ ਕਿ ਉਹ ਸ੍ਰੀਰਾਮ ਨੂੰ ਪੂਰਨ ਤੌਰ ’ਤੇ ਅਸਵੀਕਾਰ ਕਰਦੇ ਹਨ? ਭਾਰਤ ਦੀ ਪਛਾਣ ਦਾ ਮੂਲ ਤੱਤ ਰਾਮ ਨਹੀਂ ਤਾਂ ਹੋਰ ਕੀ ਹੈ? ਜੇਕਰ ਇਨ੍ਹਾਂ ਅਤੇ ਇਸ ਤਰ੍ਹਾਂ ਦੇ ਹੋਰ ਸਵਾਲਾਂ ਦਾ ਜਵਾਬ ਉਹ ਨਹੀਂ ਦੇਣਾ ਚਾਹੁੰਦੇ ਤਾਂ ਲੋਕ-ਜੀਵਨ ਦੀਆਂ ਮਾਨਤਾਵਾਂ, ਰਾਸ਼ਟਰੀ ਪਰੰਪਰਾਵਾਂ ਅਤੇ ਪ੍ਰੇਰਨਾ ਪੁਰਸ਼ਾਂ ਨਾਲ ਉਨ੍ਹਾਂ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। (When did Rama return?)
ਭਾਰਤ ਦੇ ਇਤਿਹਾਸ ਅਤੇ ਪੁਰਾਣ ’ਚ ਭਾਰਤ ਦੀ ਅਧਿਆਤਮਿਕ ਵਿਚਾਰਧਾਰਾ ਵਿਚ ਅਤੇ ਇਸ ਦੇ ਜਨ-ਮਨ ’ਚ ਰਾਮ ਜਿਸ ਡੂੰਘਾਈ ਨਾਲ ਰਚੇ-ਵੱਸੇ ਹਨ, ਉਹ ਖੁਦ ਹੀ ਇਸ ਗੱਲ ਦਾ ਸਬੂਤ ਹੈ ਕਿ ਰਾਮ ਦੇ ਬਿਨਾਂ ਭਾਰਤ ਦੀ ਹੋਂਦ ਦੀ ਵੀ ਕਲਪਨਾ ਨਹੀਂ ਕੀਤੀ ਜਾ ਸਕਦੀ ਕਈ ਹਜ਼ਾਰਾਂ ਸਾਲ ਪਹਿਲਾਂ, ਜਦੋਂ ਵਿਸ਼ਵ ਦੇ ਜ਼ਿਆਦਾਤਰ ਹਿੱਸਿਆਂ ’ਚ ਸ਼ਾਸਕ ਸਿਰਫ ਜੇਤੂ ਸਨ, ਜੋ ਆਮ ਤੌਰ ’ਤੇ ਕਰੂਰ ਹੋਇਆ ਕਰਦੇ ਸਨ, ਉਸ ਸਮੇਂ ਰਾਮ ਨੇ ਮਾਨਵਤਾ, ਤਿਆਗ ਅਤੇ ਨਿਆਂ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਉਨ੍ਹਾਂ ਦਾ ਸਨਮਾਨ ਇਸ ਲਈ ਨਹੀਂ ਕੀਤਾ ਜਾਂਦਾ ਕਿ ਉਹ ਬਾਹਰੀ ਦੁਨੀਆ ਦੇ ਜੇਤੂ ਸਨ, ਉਹ ਅੰਦਰੂਨੀ ਜੀਵਨ ਦੇ ਜੇਤੂ ਹਨ, ਕਿਉਂਕਿ ਉਹ ਮੁਸ਼ਕਲ ਹਾਲਾਤਾਂ ’ਚ ਡੋਲਦੇ ਨਹੀਂ ਹਨ ਰਾਵਣ ਨੂੰ ਮਾਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਅੱਖਾਂ ’ਚ ਕਰੋਧ ਨਹੀਂ ਦਿਸਦਾ, ਉਹ ਡਿੱਗੇ ਹੋਏ ਰਾਵਣ ਦੀ ਲਾਸ਼ ਕੋਲ ਆਉਂਦੇ ਹਨ ਅਤੇ ਉਨ੍ਹਾਂ ਨੂੰ ਜੋ ਕੰਮ ਕਰਨਾ ਪਿਆ, ਉਸ ਲਈ ਪਛਤਾਵਾ ਕਰਦੇ ਹਨ। (Sri Ram)
ਭਾਰਤ ਨੇ ਦੂਜੇ ਸੁਪਰ ਓਵਰ ’ਚ ਜਿੱਤਿਆ ਤੀਜਾ ਟੀ20 ਮੁਕਾਬਲਾ, ਅਫਗਾਨਿਸਤਾਨ ’ਤੇ ਕੀਤਾ ਕਲੀਨ ਸਵੀਪ
ਸਮਭਾਵ ਰੱਖਣ ਵਾਲੇ ਰਾਮ ਸਮੱਗਰਤਾ ਅਤੇ ਆਤਮ-ਤਿਆਗ ਦਾ ਜੀਵਨ ਜਿਉਂਦੇ ਹੋਏ ਇੱਕ ਉਦਾਹਰਨ ਪੇਸ਼ ਕਰਦੇ ਹਨ, ਉਹ ਆਪਣੀ ਪਰਜਾ ਲਈ ਆਪਣੀ ਖੁਸ਼ੀ ਤਿਆਗਣ ਲਈ ਤਿਆਰ ਹਨ ਸਭ ਤੋਂ ਵਧ ਕੇ ਮੁਕਤੀ ਨੂੰ ਮਹੱਤਵ ਦੇਣ ਵਾਲੀ ਸੰਸਕ੍ਰਿਤੀ ’ਚ ਉਹ ਨਕਾਰਾਤਮਕਤਾ, ਸਵਾਰਥ ਅਤੇ ਅਧਰਮਤਾ ਤੋਂ ਉੁਪਰ ਉੱਠ ਕੇ ਸੁਤੰਤਰਤਾ ਦੇ ਪ੍ਰਤੀਕ ਹਨ ਸਾਰ ਇਹ ਹੈ ਕਿ, ਰਾਮ ਜੀ ਦਾ ਜੀਵਨ ਉੱਤਮ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਇੱਕ ਅਸਾਧਾਰਨ ਜੀਵਨ ਜੀਵਿਆ ਹੈ ਇਸੇ ਲਈ ਉਨ੍ਹਾਂ ਨੂੰ ਮਰਿਆਦਾ ਪੁਰਸ਼ ਕਿਹਾ ਜਾਂਦਾ ਹੈ ਅਤੇ ਜੇਕਰ ਰਾਮਰਾਜ ਨੂੰ ਇੱਕ ਆਦਰਸ਼ ਦੇ ਰੂਪ ’ਚ ਰੱਖਿਆ ਜਾਂਦਾ ਹੈ, ਤਾਂ ਇਸ ਲਈ ਕਿਉਂਕਿ ਉਹ ਇੱਕ ਨਿਆਂਪੂਰਨ ਰਾਜ ਦਾ ਪ੍ਰਤੀਕ ਹੈ ਅੱਜ ਅਸੀਂ ਭਾਰਤ ਨੂੰ ਉਹੀ ਬਣਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਰਾਮਾਇਣ ਅੱਜ ਵੀ ਲਗਾਤਾਰ ਪ੍ਰਾਸੰਗਿਕ ਬਣੀ ਹੋਈ ਹੈ। (Sri Ram)
ਰਾਮ ਦਾ ਚਰਿੱਤਰ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤੀ ਸਮਾਜ ਕਦੇ ਜਾਤੀ ਅਤੇ ਰੰਗ ਦੇ ਆਧਾਰ ’ਤੇ ਵੰਡਿਆ ਨਹੀਂ ਸੀ ਸੰਪੂਰਨ ਸਮਾਜ ਹੀ ਭਾਈਚਾਰੇ ਅਤੇ ਪ੍ਰੇਮ ਦੇ ਤਾਣੇ-ਬਾਣੇ ਨਾਲ ਬਣਿਆ ਹੋਇਆ ਸੀ ਸ੍ਰੀਰਾਮ ਕਦਮ-ਕਦਮ ’ਤੇ ਆਪਣੇ ਕਾਰਜਾਂ ਨਾਲ ਏਕਤਾ ਅਤੇ ਸਮਰਸਤਾ ਅਤੇ ਅਭੇਦਤਾ ਦਾ ਸੰਦੇਸ਼ ਦੇ ਰਹੇ ਹਨ ਸ਼ਬਰੀ ਦੇ ਜੂਠੇ ਬੇਰਾਂ ਦਾ ਰਾਮ ਜੀ ਵੱਲੋਂ ਖਾਧਾ ਜਾਣਾ ਰਾਮ ਜੀ ਦੇ ਅਭੇਦ ਦ੍ਰਿਸ਼ਟੀ ਅਤੇ ਸਮਰਸਤਾ ਦੇ ਮਹਾਂਭਾਵ ਦੀ ਸਭ ਤੋਂ ਅਦਭੁੱਤ ਅਤੇ ਸ੍ਰੇਸ਼ਠ ਉਦਾਹਰਨ ਹੈ ਅਸਲ ਵਿਚ ਭਾਰਤ ਦੀ ਖੁਸ਼ਹਾਲ ਪਰੰਪਰਾ ਅਤੇ ਸੰਸਕ੍ਰਿਤੀ ’ਚ ਭਗਵਾਨ ਸ੍ਰੀਰਾਮ ਨਿਸ਼ਚਿਤ ਹੀ ਸਮਾਜਿਕ ਸਮਰਸਤਾ ਦੇ ਸਭ ਤੋਂ ਵੱਡੇ ਪ੍ਰਤੀਕ ਹਨ। (Sri Ram)
IND Vs AFG : ਰੋਹਿਤ ਸ਼ਰਮਾ ਦਾ ਤੂਫਾਨੀ ਸੈਂਕੜਾ, ਭਾਰਤ ਨੇ ਦਿੱਤਾ 213 ਦੌੜਾਂ ਦਾ ਟੀਚਾ
ਭਗਵਾਨ ਰਾਮ ਜੀ ਦੇ ਜੀਵਨ ਆਦਰਸ਼ਾਂ ਤੋਂ ਕਾਫੀ ਕੁਝ ਸਿੱਖਣ ਦਾ ਸਮਾਂ ਹੈ ਰਾਮ ਜੀ ਦੀ ਸਵੀਕਾਰਤਾ ਸਦੀਆਂ ਤੋਂ ਰਹੀ ਕਿਉਂਕਿ ਵਸੁੂਧੈਵ ਕੁਟੁੰਬਕਮ ਦੀ ਕਪਲਨਾ ਰਾਮ ਦੀ ਪਰੰਪਰਾ ਹੈ ਰਾਮ ਮਰਿਆਦਾ ਦੇ ਸ਼੍ਰੋਮਣੀ ਹਨ ਦੁਨੀਆ ਦੀਆਂ ਸਾਰੀਆਂ ਚੰਗੀ ਚੀਜ਼ਾਂ ਦੇ ਮਾਨਕ ਰਾਮ ਹੀ ਹਨ ਸਹਿਜ਼ਤਾ, ਸਰਲਤਾ ਹੀ ਰਾਮ ਹੈ ਰਾਮ ਜੀ ਦੇ ਵਿਚਾਰਾਂ ਦਾ ਅਨੁਸਰਨ ਕੀਤੇ ਬਿਨਾਂ ਖੁਦ ਵਿਅਕਤੀ ਕੁਝ ਨਹੀਂ ਕਰ ਸਕਦਾ ਅੱਜ ਫਿਰ ਉਹੀ ਸ੍ਰੀਰਾਮ ਅਯੁੱਧਿਆ ’ਚ ਭਾਰਤ ਦੀ ਰਾਜਨੀਤੀ ਦੇ ਆਦਰਸ਼ ਰਾਮਰਾਜ ਦੀ ਕਲਪਨਾ ਨੂੰ ਸਾਕਾਰ ਦੇਖਣ ਲਈ ਆਪਣੇ ਵੈਭਵ ਦੇ ਨਾਲ ਆਪਣੀ ਜਨਮਭੂਮੀ ’ਤੇ ਨਵੇਂ ਰੂਪ ਦੇ ਨਾਲ ਮੁੜ ਬਿਰਾਜਮਾਨ ਹੋ ਰਹੇ ਹਨ ਤਾਂ ਸਮੁੱਚੀ ਮਾਨਵਜਾਤੀ ਲਈ ਭਾਰਤ ਵੱਲੋਂ ਨਿਅਤੀ ਦਾ ਇਹ ਸੰਦੇਸ਼ ਸੁਣਿਆ ਅਤੇ ਸੁਣਾਇਆ ਜਾਣਾ ਹੀ ਚਾਹੀਦਾ ਹੈ ਕਿ ਰਾਮ ਸਾਰਿਆਂ ਦੇ ਹਨ, ਸਾਰੇ ਲੋਕ ਰਾਮ ਦੇ ਹੀ ਹਨ। (Sri Ram)
Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ
ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਨੇ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਅਯੁੱਧਿਆ ’ਚ ਘਰ ਬਣਾਉਣ ਲਈ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਹੈ। ਮੀਡੀਆ ਰਿਪੋਰਟ ਮੁਤਾਬਿਕ, ਬਾਲੀਵੁੱਡ ਅਭਿਨੇਤਾ, ਜਿਨ੍ਹਾਂ ਦਾ ਜਨਮ ਇਲਾਹਾਬਾਦ (ਹੁਣ ਪ੍ਰਯਾਗਰਾਜ਼) ’ਚ ਹੋਇਆ ਸੀ, ਨੇ ਮੁੰਬਈ ਸਥਿਤ ਡੇਵਲਪਰ ਦ ਹਾਊਸ ਆਫ ਅਭਿਨੰਦਨ ਲੋਢਾ ਵੱਲੋਂ ਅਯੁੱਧਿਆ ’ਚ 7 ਸਿਤਾਰਾ ਮਿਕਸਡ-ਯੂਜ਼ ਐਨਕਲੇਵ ਦਿ ਸਰਯੂ ’ਚ ਇੱਕ ਪਲਾਟ ਖਰੀਦਿਆ ਹੈ। ਰਿਪੋਰਟ ’ਚ ਅਤੇ ਅਮਿਤਾਭ ਬੱਚਨ ਵਿਚਕਾਰ ਲੈਣ-ਦੇਣ ਤੋਂ ਜਾਣੂ ਲੋਕਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਬੱਚਨ ਲਗਭਗ 10,000 ਵਰਗ ਫੁੁੱਟ ਦਾ ਘਰ ਬਣਾਉਣ ਦਾ ਇਰਾਦਾ ਰਖਦੇ ਹਨ ਤੇ ਇਸ ਦੀ ਕੀਮਤ 14.5 ਕਰੋੜ ਰੁਪਏ ਹੈ। ਸਰਯੂ ਦਾ ਉਦਘਾਟਨ 22 ਜਨਵਰੀ ਨੂੰ ਹੋਣ ਵਾਲਾ ਹੈ, ਉਸ ਦਿਨ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਹੋਵੇਗਾ। ਪ੍ਰਧਾਨਮੰਤਰੀ ਨਰਿੰਦਰ ਮੋਦੀ ਅਯੁੱਧਿਆ ’ਚ ਸ੍ਰੀ ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ ਕਰਨਗੇ। (Ram Mandir)
ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ, ਪਰਿਯੋਜਨਾ ’ਚ ਆਪਣੇ ਨਿਵੇਸ਼ ਬਾਰੇ ਬੋਲਦੇ ਹੋਏ, ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਅਯੁੱਧਿਆ ’ਚ ਸਰਯੂ ਲਈ ਦ ਹਾਊਸ ਆਫ ਅਭਿਨੰਦਨ ਲੋਢਾ ਨਾਲ ਇੱਕ ਯਾਤਰਾ ਨੂੰ ਸ਼ੁਰੂ ਕਰਨ ਲਈ ਉਤਸੁਕ ਹਾਂ, ਇੱਕ ਅਜਿਹਾ ਸ਼ਹਿਰ ਜਿਹੜਾ ਮੇਰੇ ਦਿਲ ’ਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਅਯੁੱਧਿਆ ਦੀ ਸਦੀਵੀ ਅਧਿਆਤਮਿਕਤਾ ਅਤੇ ਸੱਭਿਆਚਾਰਕ ਅਮੀਰੀ ਨੇ ਭੂਗੋਲਿਕ ਸੀਮਾਵਾਂ ਤੋਂ ਪਰੇ ਇੱਕ ਭਾਵਨਾਤਮਕ ਸੰਪਰਕ ਬਣਾਇਆ ਹੈ। ਇਹ ਅਯੁੱਧਿਆ ਦੀ ਰੂਹ ਦੀ ਦਿਲੀ ਯਾਤਰਾ ਦੀ ਸ਼ੁਰੂਆਤ ਹੈ, ਜਿੱਥੇ ਪਰੰਪਰਾ ਤੇ ਆਯੁਨਿਕਤਾ ਸਹਿਜੇ-ਸਹਿਜੇ ਸਹਿ ਮੌਜ਼ੂਦ ਹਨ, ਇੱਕ ਭਾਵਨਾਤਮਕ ਟੇਪਸਟਰੀ ਤਿਆਰ ਕਰਦੀ ਹੈ ਜਿਹੜੀ ਮੇਰੇ ਨਾਲ ਡੂੰਘਾਈ ਨਾਲ ਜੁੜਦੀ ਹੈ। ਮੈਂ ਵਿਸ਼ਵ ਅਧਿਆਤਮਿਕ ਰਾਜਧਾਨੀ ’ਚ ਆਪਣਾ ਘਰ ਬਣਾਉਣ ਦੀ ਉਮੀਦ ਕਰਦਾ ਹਾਂ। (Ram Mandir)
AAP and Congress | ਆਪ ਤੇ ਕਾਂਗਰਸ ਦੀ ਬਣੀ ਸਹਿਮਤੀ, ਰਲ ਕੇ ਚੋਣਾਂ ਲੜਨ ਦਾ ਐਲਾਨ
ਇਸ ਨੂੰ ਆਪਣੀ ਕੰਪਨੀ ਲਈ ਇੱਕ ‘ਮੀਲ ਦਾ ਪੱਥਰ ਪਲ’ ਦੱਸਦਿਆਂ, ਐੱਚਓਏਬੀਐੱਲਦ ਦੇ ਮੈਂਬਰ ਅਭਿਨੰਦਨ ਲੋਢਾ ਨੇ ਕਿਹਾ ਕਿ ਉਹ ਸਰਯੂ ਦੇ ‘ਪਹਿਲੇ ਨਾਗਰਿਕ’ ਦੇ ਰੂਪ ’ਚ ਬੱਚਨ ਦਾ ਸਵਾਗਤ ਕਰਦੇ ਹੋਏ ਰੋਮਾਂਚਿਤ ਸਨ, ਜਿਹੜਾ ਰਾਮ ਮੰਦਰ ਤੋਂ ਲਗਭਗ 15 ਮਿੰਟਾਂ ਦੀ ਦੂਰੀ ’ਤੇ ਅਤੇ 30 ਮਿੰਟਾਂ ਦੀ ਦੂਰੀ ’ਤੇ ਸਥਿਤ ਹੈ। ਅਮਿਤਾਭ ਬੱਚਨ ਦਾ ਨਿਵੇਸ਼ ਐੱਨਕਲੇਵ ਦੇ ਯੋਜਨਾਬੱਧ ਵਿਕਾਸ ’ਚ ਹੈ, ਜਿਸ ਵਿੱਚ ਬਰੁਕਫੀਲਡ ਗਰੁੱਪ ਦੀ ਮਲਕੀਅਤ ਵਾਲੇ ਲੀਲਾ ਪੈਲੇਸ, ਹੋਟਲ ਅਤੇ ਰਿਜ਼ੋਰਟ ਦੇ ਨਾਲ ਸਾਂਝੇਦਾਰੀ ’ਚ ਇੱਕ ਪੰਜ ਸਿਤਾਰਾ ਹੋਟਲ ਵੀ ਹੋਵੇਗਾ। ਇਹ ਪ੍ਰਾਜੈਕਟ ਮਾਰਚ 2028 ਤੱਕ ਪੂਰਾ ਕਰਨ ਦਾ ਟੀਚਾ ਹੈ। 2019 ਤੋਂ ਬਾਅਦ ਅਯੁੱਧਿਆ ’ਚ ਵੱਡੇ ਪੱਧਰ ’ਤੇ ਬੁਨਿਆਦੀ ਢਾਂਚੇ ਦਾ ਵਿਕਾਸ ਵੇਖਿਆ ਜਾ ਰਿਹਾ ਹੈ, ਜਦੋਂ ਸੁਪਰੀਮ ਕੋਰਟ ਨੈ ਬਾਬਰੀ ਮਸਜ਼ਿਦ ਵਾਲੀ ਜਗ੍ਹਾ ਦਾ ਮਾਲਿਕਾਨਾ ਹੱਕ ਹਿੰਦੂਆਂ ਨੂੰ ਦੇ ਦਿੱਤਾ, ਜਿਸ ਨਾਲ ਸ਼ਹਿਰ ਦੇ ਅੰਦਰ ਅਤੇ ਇਸ ਦੇ ਬਾਹਰਵਾਹ ਲਖਨਊ ਅਤੇ ਗੋਰਖਪੁਰ ’ਚ ਜ਼ਮੀਨਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। (Ram Mandir)
ਰਾਮ ਮੰਦਿਰ : ਕਾਨੂੰਨੀ ਪ੍ਰਕਿਰਿਆ ਖਤਮ ਹੋਣ ਤੋਂ ਪਹਿਲਾਂ ਬਿੱਲ ਨਹੀਂ : ਮੋਦੀ
ਕਿਹਾ ਕਿ ਕਾਂਗਰਸ ਦੇ ਵਕੀਲ ਸੁਪਰੀਮ ਕੋਰਟ ‘ਚ ਰੁਕਾਵਟਾਂ ਪੈਦਾ ਕਰ ਰਹੇ ਹਨ | Ram Mandir
ਏਜੰਸੀ, (ਨਵੀਂ ਦਿੱਲੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ਸਬੰਧੀ ਬੇਹੱਦ ਅਹਿਮ ਬਿਆਨ ਦਿੱਤਾ ਹੈ ਪੀਐਮ ਮੋਦੀ ਨੇ ਅੱਜ ਕਿਹਾ ਕਿ ਰਾਮ ਮੰਦਿਰ ਨਿਰਮਾਣ ਲਈ ਕੋਈ ਬਿੱਲ ਉਦੋਂ ਲਿਆਂਦਾ ਜਾ ਸਕਦਾ ਹੈ, ਜਦੋਂ ਇਸ ‘ਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਜਾਵੇ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ‘ਚ ਉਨ੍ਹਾਂ ਨੇ ਰਾਮ ਮੰਦਿਰ ਸਬੰਧੀ ਅਦਾਲਤੀ ਕਾਰਵਾਈ ‘ਚ ਦੇਰੀ ਸਬੰਧੀ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਕੀਲ ਸੁਪਰੀਮ ਕੋਰਟ ‘ਚ ਰੁਕਾਵਟਾਂ ਪੈਦਾ ਕਰ ਰਹੇ ਹਨ, ਇਸ ਕਾਰਨ ਰਾਮ ਮੰਦਿਰ ਮਸਲੇ ਦੀ ਸੁਣਵਾਈ ਦੀ ਰਫ਼ਤਾਰ ਹੌਲੀ ਹੋ ਗਈ ਹੈ ਰਾਮ ਮੰਦਿਰ ਦੇ ਹੁਣ ਵੀ ਭਾਜਪਾ ਲਈ ਭਾਵਨਾਤਮਕ ਮੁੱਦਾ ਹੋਣ ਦੇ ਸਵਾਲ ‘ਤੇ ਮੋਦੀ ਨੇ ਕਿਹਾ, ‘ਅਸੀਂ ਆਪਣੇ ਮੈਨੀਫੈਸਟੋ ‘ਚ ਕਿਹਾ ਸੀ ਕਿ ਇਸ ਮਸਲੇ ਦਾ ਹੱਲ ਸੰਵਿਧਾਨਕ ਤਰੀਕੇ ਨਾਲ ਕੀਤਾ ਜਾਵੇਗਾ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਆਪਣੇ ਐਲਾਨ ਪੱਤਰ ‘ਚ ਕਿਹਾ ਸੀ ਕਿ ਉਹ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਿਰ ਨਿਰਮਾਣ ਚਾਹੁੰਦੀ ਹੈ।
ਇਹ ਵੀ ਪੜ੍ਹੋ : ਐਸ.ਐਚ.ਓ. ਯਾਦਵਿੰਦਰ ਸਿੰਘ ਨੇ ਚਾਰਜ ਸੰਭਾਲਿਆ
ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ‘ਚ ਪਾਰਟੀ ਦੇ ਅੰਦਰੋਂ ਹੀ ਅਤੇ ਆਰਐਸਐਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਰਾਮ ਮੰਦਿਰ ਨਿਰਮਾਣ ਲਈ ਜਲਦ ਰਸਤਾ ਸਾਫ ਹੋਣਾ ਚਾਹੀਦਾ ਹੈ ਆਰਐਸਐਸ ਨਾਲ ਜੁੜੇ ਸੰਗਠਨ ਬੀਤੇ ਕੁਝ ਦਿਨਾਂ ਤੋਂ ਤਿੰਨ ਤਲਾਕ ‘ਤੇ ਜਾਰੀ ਬਿੱਲ ਦੀ ਹੀ ਤਰਜ਼ ‘ਤੇ ਰਾਮ ਮੰਦਿਰ ਨਿਰਮਾਣ ਲਹੀ ਵੀ ਆਰਡੀਨੈਂਸ ਜਾਰੀ ਕਰਨ ਦੀ ਮੰਗ ਕਰ ਰਹੇ ਹਨ ਇੱਥੋਂ ਤੱਕ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਸਿਵਸੇਨਾ ਨੇ ਵੀ ਰਾਮ ਮੰਦਿਰ ਲਈ ਬਿੱਲ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਤੇ ਮਾਨ ਨੇ ਪੰਜਾਬੀਆਂ ਲਈ ਕਰਤੇ ਵੱਡੇ ਐਲਾਨ
ਪੀਐਮ ਮੋਦੀ ਨੇ ਬਿੱਲ ਦੇ ਸਵਾਲ ‘ਤੇ ਸਿੱਧੇ ਤੌਰ ‘ਤੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ‘ਚ ਹੈ ਅਤੇ ਸੰਭਾਵਿਤ ਆਖਰੀ ਗੇੜ ‘ਚ ਹੈ ਉਨ੍ਹਾਂ ਨੇ ਕਿਹਾ, ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਜਾਣ ਦਿਓ ਇਸ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਸਰਕਾਰ ਦੇ ਤੌਰ ‘ਤੇ ਜੋ ਵੀ ਜ਼ਿੰਮੇਵਾਰੀ ਹੋਵੇਗੀ, ਉਸ ਲਈ ਅਸੀਂ ਤਿਆਰ ਹਾਂ ਜ਼ਿਕਰਯੋਗ ਹੈ ਕਿ ਰਾਮ ਮੰਦਰ ਦੇ ਮਸਲੇ ‘ਤੇ 4 ਜਨਵਰੀ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਣੀ ਹੈ ਸੁਪਰੀਮ ਕੋਰਟ ‘ਚ ਰੋਜ਼ਾਨਾ ਸੁਣਵਾਈ ਦੀ ਮੰਗ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ।
ਤਿੰਨ ਤਲਾਕ ‘ਤੇ ਬਿੱਲ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਲਿਆਏ ਸਾਂ : ਮੋਦੀ | Ram Mandir
ਤਿੰਨ ਤਲਾਕ ‘ਤੇ ਲਿਆਂਦੇ ਗਏ ਬਿੱਲ ਨਾਲ ਰਾਮ ਮੰਦਿਰ ਮਸਲੇ ਦੀ ਤੁਲਨਾ ਸਬੰਧੀ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ‘ਚ ਫਰਕ ਹੈ ਉਨ੍ਹਾਂ ਨੇ ਕਿਹਾ ਕਿ ਤਿੰਨ ਤਲਾਕ ‘ਤੇ ਬਿੱਲ ਉਦੋਂ ਲਿਆਂਦਾ ਗਿਆ, ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸੀ ਇਹ ਵੀ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਹੀ ਲਿਆਂਦਾ ਗਿਆ ਪੀਐਮ ਮੋਦੀ ਨੇ ਸਾਬਕਾ ਸਰਕਾਰਾਂ ‘ਤੇ ਰਾਮ ਮੰਦਿਰ ਮਸਲੇ ਨੂੰ ਲਮਕਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ 70 ਸਾਲਾਂ ਤੋਂ ਸ਼ਾਸਨ ਕਰ ਰਹੀਆਂ ਸਰਕਾਰਾਂ ਨੇ ਅਯੁੱਧਿਆ ਮਸਲੇ ਨੂੰ ਲਮਕਾਉਣ ਦਾ ਕੰਮ ਕੀਤਾ।
ਪ੍ਰਧਾਨ ਮੰਤਰੀ ਦੀ ਰੈਲੀ ‘ਚ ‘ਕਾਲੀ’ ਵਸਤੂ ਲਿਜਾਣ ‘ਤੇ ਰੋਕ | Ram Mandir
ਮੋਦਿਨੀਨਗਰ ਝਾਰਖੰਡ ਦੇ ਮੋਦਿਨੀਨਗਰ ‘ਚ ਪੰਜ ਜਨਵਰੀ ਤੋਂ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਚ ਕੋਈ ਵੀ ਵਾਲੀ ਵਸਤੂ ਨਾਲ ਲੈ ਕੇ ਆਉਣ ‘ਤੇ ਰੋਕ ਲਾ ਦਿੱਤੀ ਗਈ ਹੈ ਪਲਾਮੂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਇੰਦਰਜੀਤ ਮਹਥਾ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਤਹਿਤ ਪ੍ਰਧਾਨ ਮੰਤਰੀ ਦੀ ਰੈਲੀ ‘ਚ ਕਾਲੇ ਰੰਗ ਦੀਆਂ ਚੀਜ਼ਾਂ ਲਿਜਾਣ ‘ਤੇ ਰੋਕ ਲਾਈ ਗਈ ਹੈ ਉਨ੍ਹਾਂ ਨੇ ਕਿਹਾ ਕਿ ਇਸ ਦੀ ਸਖ਼ਤੀ ਨਾਲ ਪਾਲਣੀ ਕੀਤੀ ਜਾਵੇਗੀ ਮਹਥਾ ਨੇ ਦੱਸਿਆ ਕਿ ਕਾਲੇ ਕੱਪੜੇ, ਰਿਬਨ ਆਦਿ ਲੈ ਕੇ ਕਿਸੇ ਵੀ ਵਿਅਕਤੀ ਨੂੰ ਰੈਲੀ ‘ਚ ਨਹੀਂ ਆਉਣ ਦਿੱਤਾ ਜਾਵੇਗਾ।
ਸ਼ਿਆ ਵਕਫ਼ ਬੋਰਡ ਨੇ ਰਾਮ ਮੰਦਰ ਬਾਰੇ ਦਿੱਤਾ ਇਹ ਬਿਆਨ
ਕਿਹਾ, ਮੰਦਰ ਤੋੜ ਕੇ ਬਣਾਈ ਸੀ ਬਾਬਰੀ ਮਸਜਿਦ, ਜ਼ਮੀਨ ਮਿਲੇ ਤਾਂ ਬਣਾਵਾਂਗੇ ਮਸਜਿਦ-ਏ-ਅਮਨ
ਲਖਨਊ: ਸ਼ਿਆ ਸੈਂਟਰਲ ਵਕਫ਼ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੇ ਕਿਹਾ ਕਿ  ਅਯੁੱਧਿਆ ਵਿੱਚ ਰਾਮ ਮੰਦਰ ਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ। ਅਸੀਂ ਕੰਪਲੈਕਸ ਤੋਂ ਵੱਖਰੀ ਜ਼ਮੀਨ ਮੰਗੀ ਹੈ ਤਾਂਕਿ ਉੱਥੇ ਮਸਜਦ ਬਣਾਈ ਜਾ ਸਕੇ।
ਜਨਾਬ ਵਸੀਮ ਆਪਣੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਉੱਥੇ ਮੰਦਰ ਸੀ, ਉਸ ਨੂੰ ਤੋੜ ਕੇ ਮਸਜਿਦ ਬਣੀ। ਪੁਰਾਤਤਵ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਇਹੀ ਕਿਹਾ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਦੇ ਨਿਯਮਾਂ ਅਨੁਸਾਰ ਮਸਜਿਦ ਦੀ ਜ਼ਮੀਨ ਕਿਸੇ ਹੋਰ ਨੂੰ ਟਰਾਂਸਫ਼ਰ ਨਹੀਂ ਕੀਤੀ ਜਾ ਸਕਦੀ। ਮੌਜ਼ੂਦਾ ਸਮੇਂ ਵਿੱਚ ਉੱਥੇ ਮਸਜਿਦ ਨਹੀਂ ਹੈ। ਉਸ ਕੰਪਲੈਕਸ ਵਿੱਚ ਰਾਮ ਦੀ ਮੂਰਤੀ ਸਥਾਪਿਤ ਹੈ। ਉੱਥੇ ਪੂਜਾ ਪਾਠ ਵੀ ਹੋ ਰਿਹਾ ਹੈ। ਉੱਥੇ ਮੂਰਤੀ ਸਥਾਪਿਤ ਹੋ ਗਈ ਤਾਂ ਉਸ ਜਗ੍ਹਾ ‘ਤੇ ਹੁਣ ਮਸਜਿਦ ਕਿਵੇਂ ਹੋ ਸਕਦੀ ਹੈ।
ਵਸੀਮ ਨੇ ਕਿਹਾ ਕਿ ਮੁਗਲਾਂ ਨੇ ਜ਼ਬਰੀ ਉੱਥੇ ਮਸਜਦ ਬਣਾਈ ਸੀ। ਮੀਰ ਬਾਕੀ ਨੇ ਜ਼ੋਰ ਧਿੰਞਾਣੇ ਮਸਜਿਦ ਬਣਾਈ ਅਤੇ ਬਾਬਰ ਦਾ ਨਾਂਅ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜੋ ਨਵੀਂ ਜ਼ਮੀਨ ‘ਤੇ ਮਸਜਿਦ ਬਣਾਵਾਂਗੇ, ਉਸ ਨੂੰ ਮਸਜਿਦ-ਏ-ਅਮਨ ਨਾਂਅ ਦਿਆਂਗੇ। ਸੁਪਰੀਮ ਕੋਰਟ ਨੇ ਜੇਕਰ ਸਾਡੇ ਸੁਝਾਵਾਂ ‘ਤੇ ਧਿਆਨ ਦਿੱਤਾ ਅਤੇ ਸਾਨੂੰ ਨਵੀਂ ਜ਼ਮੀਨ ਮਿਲੀ ਤਾਂ ਅਸੀਂ ਮਸਜਦ ਦਾ ਨਾਂਅ ਕਿਸੇ ਦੇ ਨਾਂਅ ‘ਤੇ ਨਹੀਂ ਰੱਖਾਂਗੇ। ਅਸੀਂ ਹੋਰ ਫਸਾਦ ਨਹੀਂ ਚਾਹੁੰਦੇ। ਮਸਜਦ ਸ਼ਿਆ ਹੈ ਜਾਂ ਸੁੰਨੀ? ਇਸ ‘ਤੇ ਵਸੀਮ ਬੋਲੇ ਕਿ ਜਦੋਂ ਸੁੰਨੀ ਵਕਫ਼ ਬੋਰਡ ਨੇ ਰਜਿਸਟਰੇਸ਼ਨ ਨੂੰ ਹੀ ਚੁਣੌਤੀ ਦਿੱਤੀ ਹੈ ਤਾਂ ਮਸਜਿਦ ਉਨ੍ਹਾਂ ਦੀ ਕਿਵੇਂ, ਮੀਰ ਬਾਕੀ ਸ਼ੀਆ ਸੀ ਇਸ ਲਈ ਇਹ ਸ਼ਿਆ ਮਸਜਿਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।