Mr. Kartar Singh Sarabhe - Sach Kahoon Punjabi

ਤੂਫਾਨਾਂ ਦੇ ਸ਼ਾਹ ਅਸਵਾਰ ਸ੍ਰ. ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
ਸ਼ਹੀਦੀ ਦਿਵਸ ’ਤੇ ਵਿਸ਼ੇਸ਼ | Mr. Kartar Singh Sarabhe

ਹੱਥਾਂ ਨੂੰ ‘ਕਿਰਤ’ ਤੇ ਪੈਰਾਂ ਨੂੰ ‘ਉਦਾਸੀਆਂ’ ਦਾ ਅਸ਼ੀਰਵਾਦ ਲੈ ਕੇ ਘਰਾਂ ਤੋਂ ਤੁਰਨਾ ਪੰਜਾਬੀਆਂ ਦੇ ਹਿੱਸੇ ਮੁੱਢ ਤੋਂ ਹੀ ਰਿਹਾ ਹੈ। ਸਮਾਂ ਕੋਈ ਵੀ ਹੋਵੇ, ਹਾਲਾਤਾਂ ਮੁਤਾਬਕ ਕਾਰਨ ਜੋ ਵੀ ਹੋਣ ਪਰ ਪੰਜਾਬੀਆਂ ਨੇ ਹਮੇਸ਼ਾ ਆਪਣਾ ਸਫਰ ਅਣਖਾਂ ਦੇ ਸਾਫੇ ਬੰਨ੍ਹ ਕੇ ਚੜ੍ਹਦੀ ਕਲਾ ਨਾਲ ਹੀ ਤੈਅ ਕੀਤਾ ਹੈ। ਅੱਜ ਅਸੀਂ ਇੱਥੇ ਇੱਕ ਅਜਿਹੇ ਹੀ ਬਹਾਦਰੀ ਬਿਰਤੀ ਦੇ ਮਾਲਕ ‘ਤੂਫਾਨਾਂ ਦੇ ਸ਼ਾਹ ਅਸਵਾਰ’ ਦੀ ਗੱਲ ਬੜੇ ਮਾਣ ਨਾਲ ਸਾਂਝੀ ਕਰਾਂਗੇ। ਜਿਸ ਨੂੰ ਉਹਦੇ ਜਮਾਤੀ ਕਦੇ ‘ਉੱਡਣਾ ਸੱਪ’ ਵੀ ਕਿਹਾ ਕਰਦੇ ਸਨ। ਇਹੋ ‘ਉੱਡਣਾ ਸੱਪ’ ਭਾਰਤ ਵਿੱਚ ਸਭ ਤੋਂ ਨਿੱਕੀ ਉਮਰੇ ਜਹਾਜ਼ ਚਲਾਉਣ ਦਾ ਮਾਣ ਖੱਟ ਕੇ ਅੱਗੇ ਜਾ ਕੇ ‘ਬਾਲ ਜਰਨੈਲ’ ਹੋਣ ਦਾ ਰੁਤਬਾ ਪਾਉਂਦਾ ਹੈ। (Mr. Kartar Singh Sarabhe)

ਇਸ ਬਾਲ ਜਰਨੈਲ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ ਸੀ। ਪਿੰਡ ਸਰਾਭਾ ਦਾ ਨਾਂਅ ਪੜ੍ਹਦਿਆਂ ਸ. ਕਰਤਾਰ ਸਿੰਘ ਦਾ ਨਾਂਅ ਤੁਹਾਡੇ ਦਿਮਾਗ ਵਿੱਚ ਆਪਣੇ-ਆਪ ਜਰੂਰ ਆ ਗਿਆ ਹੋਵੇਗਾ। ਅੱਜ ਅਸੀਂ ਉਹੀ ਸ. ਕਰਤਾਰ ਸਿੰਘ ਸਰਾਭਾ ਬਾਰੇ ਗੱਲ ਕਰਾਂਗੇ ਜੋ ਬਾਅਦ ਵਿੱਚ ਗ਼ਦਰ ਲਹਿਰ ਦਾ ਨਿੱਕੀ ਉਮਰੇ ਇੱਕ ਮਹਾਂਨਾਇਕ ਹੋ ਨਿੱਬੜਿਆ। ‘ਸਰਾਭੇ’ ਦਾ ਪਰਿਵਾਰ ਆਪਣੇ ਜ਼ਮਾਨੇ ਵਿੱਚ ਪੜਿ੍ਹਆ-ਲਿਖਿਆ ਤੇ ਖਾਂਦਾ-ਪੀਂਦਾ ਸਰਦਾ-ਪੁੱਜਦਾ ਪਰਿਵਾਰ ਸੀ। ਕਰਤਾਰ ਸਿੰਘ ਦੇ ਤਿੰਨ ਚਾਚੇ ਸ. ਬਿਸ਼ਨ ਸਿੰਘ, ਡਾ. ਵੀਰ ਸਿੰਘ ਤੇ ਬਖਸ਼ੀਸ਼ ਸਿੰਘ ਚੰਗੀਆਂ ਨੌਕਰੀਆਂ ’ਤੇ ਉਦੋਂ ਲੱਗੇ ਹੋਏ ਸਨ। ਸਰਾਭੇ ਦੇ ਪਿਤਾ ਸ. ਮੰਗਲ ਸਿੰਘ ਦੀ ਸਰਾਭੇ ਦੇ ਬਚਪਨ ਵਿੱਚ ਹੀ ਮੌਤ ਹੋ ਗਈ ਸੀ। (Mr. Kartar Singh Sarabhe)

ਜਿਸ ਕਰਕੇ ਬਾਅਦ ਵਿੱਚ ਸਰਾਭੇ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਦਾਦਾ ਸ. ਬਚਨ ਸਿੰਘ ਨੇ ਨਿਭਾਈ। ਸ. ਕਰਤਾਰ ਸਿੰਘ ਸਰਾਭੇ ਦੀ ਭੈਣ ਦਾ ਨਾਂਅ ਧੰਨ ਕੌਰ ਸੀ। ਪਰਿਵਾਰ ਵੱਲੋਂ ਅੱਠ ਕੁ ਸਾਲ ਦੀ ਉਮਰੇ ਕਰਤਾਰ ਸਿੰਘ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਪਾਇਆ ਗਿਆ। ਚਾਰ ਜਮਾਤਾਂ ਉਸ ਨੇ ਇੱਥੇ ਹੀ ਪਾਸ ਕੀਤੀਆਂ। ਅੱਗੇ ਪੰਜਵੀਂ ਦੀ ਪੜ੍ਹਾਈ ਵਰਨੈਕੁਲਰ ਸਕੂਲ ਗੁੱਜਰਵਾਲ ਵਿੱਚ ਕੀਤੀ। ਪੰਜਵੀਂ ਵਿੱਚ ਕਰਤਾਰ ਸਿੰਘ ਦਾ ਜਮਾਤੀ ਬਾਬਾ ਹਰਭਜਨ ਸਿੰਘ ਚਮਿੰਡਾ ਬਣਿਆ ਜੋ ਪਿੱਛੋਂ ਜਾ ਕੇ ਉਨ੍ਹਾਂ ਨਾਲ ਹੀ ਗ਼ਦਰ ਪਾਰਟੀ ਵਿਚ ਸ਼ਾਮਿਲ ਹੋਇਆ। ਕਰਤਾਰ ਸਿੰਘ ਨੇ ਗੁੱਜਰਵਾਲ ਤੋਂ ਵਰਨੈਕੁਲਰ ਅੱਠਵੀਂ ਪਾਸ ਕਰ ਲਈ ਤਾਂ ਪਰਿਵਾਰ ਵੱਲੋਂ ਉਸ ਨੂੰ ਅਗਲੀ ਪੜ੍ਹਾਈ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਵਿਚ ਦਾਖਲ ਕਰਵਾਇਆ ਗਿਆ। (Mr. Kartar Singh Sarabhe)

ਇਹ ਵੀ ਪੜ੍ਹੋ : ਮੁਹੰਮਦ ਸ਼ਮੀ ਦਾ ਕਹਿਰ, ਭਾਰਤ ਅੱਪੜਿਆ ਫਾਈਨਲ ‘ਚ

1910-1911 ਦੌਰਾਨ ਕਰਤਾਰ ਸਿੰਘ ਆਪਣੇ ਚਾਚੇ ਬਖਸੀਸ ਸਿੰਘ ਕੋਲ ਚਲਾ ਗਿਆ, ਜਿੱਥੇ ਉਸਨੇ ਦਸਵੀਂ ਪਾਸ ਕੀਤੀ। ਸ. ਕਰਤਾਰ ਸਿੰਘ ਜਨਵਰੀ 1912 ਵਿੱਚ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਪਹੁੰਚਿਆ ਤੇ ਬਰਕਲੇ ਯੂਨੀਵਰਸਿਟੀ ਦੇ ਕੈਮਿਸਟ੍ਰੀ ਵਿਭਾਗ ਵਿੱਚ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਰਹਿੰਦੇ ਹੋਏ ਇੱਕ ਦਿਨ ਸਰਾਭੇ ਨੇ ਇੱਕ ਅਮਰੀਕਨ ਔਰਤ ਨੂੰ ਦੇਸ਼ ਭਗਤਾਂ ਨੂੰ ਪ੍ਰਣਾਮ ਕਰਦੇ ਦੇਖ ਕੇ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਜਦ ਉਸ ਔਰਤ ਨੇ ਦੱਸਿਆ ਕਿ ਇਸ ਦਿਨ ਸਾਡਾ ਅਮਰੀਕਾ ਗੁਲਾਮੀ ਤੋਂ ਆਜਾਦ ਹੋਇਆ ਸੀ। ਅਸੀਂ ਆਜਾਦੀ ਪਰਵਾਨਿਆਂ ਨੂੰ ਕਦੀ ਵੀ ਭੁਲਾ ਨਹੀਂ ਸਕਦੇ। ਇਹ ਸੁਣ ਕੇ ਉਸ ਦੇ ਦਿਮਾਗ ਵਿੱਚ ਖਲਬਲੀ ਮੱਚ ਗਈ। ਉਸ ਨੇ ਸੋਚਿਆ ਕਿ ਅਸੀਂ ਇੱਥੇ ਪੜ੍ਹਨ ਤੇ ਡਾਲਰ ਕਮਾਉਣ ਲਈ ਆ ਗਏ ਹਾਂ। (Mr. Kartar Singh Sarabhe)

ਸਾਡਾ ਦੇਸ਼ ਗੁਲਾਮ ਹੈ। ਸਾਨੂੰ ਇੱਥੇ ‘ਕਾਲੇ’, ‘ਕੁਲੀ’, ‘ਡੈਮ’ ਤੇ ‘ਡਰਟੀ’ ਕਿਹਾ ਜਾਂਦਾ ਹੈ। ਸਾਡੇ ਆਪਣੇ ਦੇਸ਼ ਦੇ ਲੋਕ ਗਰੀਬੀ, ਭੁੱਖ-ਨੰਗ ਅਤੇ ਹਕੂਮਤ ਦੇ ਜੁਲਮ ਦਾ ਸ਼ਿਕਾਰ ਹਨ। ਇਹ ਸੋਚ ਕੇ ਉਸਦੇ ਦਿਲ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਗੁੱਸਾ ਹੋਰ ਉਬਾਲੇ ਖਾਣ ਲੱਗਾ। ਹੌਲੀ-ਹੌਲੀ ਸਮੇਂ-ਸਮੇਂ ਕਰਤਾਰ ਸਿੰਘ ਸਰਾਭਾ ਦੀ ਮੁਲਾਕਾਤ ਸਰਾਭੇ ਪਿੰਡ ਦੇ ਹੀ ਰੁਲੀਆ ਸਿੰਘ ਰਾਹੀਂ ਪਰਮਾਨੰਦ, ਲਾਲਾ ਹਰਦਿਆਲ, ਪੰਡਿਤ ਜਗਤ ਰਾਮ ਰਿਹਾਨਾ, ਭਾਈ ਜਵਾਲਾ ਸਿੰਘ ਤੇ ਹੋਰ ਭਾਰਤੀ ਕਾਮਿਆਂ ਨਾਲ ਹੋਈ। ਇਨ੍ਹਾਂ ਨੇ ਸਭ ਨੇ ਭਾਰਤ ਦੀ ਲੰਬੀ ਗੁਲਾਮੀ ਦੇ ਕਾਰਨਾਂ ਉੱਪਰ ਵਿਚਾਰ ਕਰਕੇ ਇਹੋ ਸਿੱਟਾ ਕੱਢਿਆ ਕਿ ਆਜਾਦੀ ਦੀ ਲੜਾਈ ਲਈ ਇੱਕ ਮਜਬੂਤ ਜਥੇਬੰਦੀ ਦੀ ਲੋੜ ਹੈ। (Mr. Kartar Singh Sarabhe)

ਇਹ ਵੀ ਪੜ੍ਹੋ : ਦੋ ਗੁੱਟਾਂ ਦੀ ਲੜਾਈ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੇ ਜਦ 1913 ਈ. ਵਿੱਚ ਗਦਰ ਨਾਂਅ ਦੀ ਇੱਕ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਪ੍ਰਸਿੱਧ ਦੇਸ਼ ਭਗਤ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਸਨ। ਇਸ ਸਮੇਂ ਦੌਰਾਨ ਕਰਤਾਰ ਸਿੰਘ ਸਰਾਭਾ ਸੋਹਣ ਸਿੰਘ ਭਕਨਾ ਨੂੰ ਮਿਲਿਆ। ਜਦੋਂ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਸ਼ੁਰੂ ਹੋਈਆਂ ਤਾਂ ਸ. ਕਰਤਾਰ ਸਿੰਘ ਸਰਾਭੇ ਨੇ ਉਦੋਂ ਹੀ ਆਪਣਾ ਜੀਵਨ ਪਾਰਟੀ ਨੂੰ ਹੀ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਜਦ ਨਵੰਬਰ 1913 ਤੋਂ ‘ਗ਼ਦਰ’ ਦਾ ਪਹਿਲਾ ਪਰਚਾ ਨਿੱਕਲਿਆ ਤਾਂ ਸ. ਕਰਤਾਰ ਸਿੰਘ ਸਰਾਭਾ ਪਰਚੇ ਦੇ ਬਾਨੀਆਂ ਵਿੱਚ ਸ਼ਾਮਿਲ ਸੀ। (Mr. Kartar Singh Sarabhe)

ਜਦ ਦਸੰਬਰ 1913 ਵਿਚ ਗੁਰਮੁਖੀ ‘ਗ਼ਦਰ’ ਸ਼ੁਰੂ ਹੋਇਆ ਤਾਂ ਸਰਾਭੇ ਉਪਰ ਹੀ ਪਰਚੇ ਦੀ ਮੁੱਖ ਜਿੰਮੇਵਾਰੀ ਸੀ। ਲਾਲਾ ਹਰਦਿਆਲ ਦੀਆਂ ਉਰਦੂ ਲਿਖਤਾਂ ਨੂੰ ਗੁਰਮੁਖੀ ਵਿੱਚ ਕਰਤਾਰ ਸਿੰਘ ਹੀ ਕਰਦਾ ਸੀ। ਅਗਸਤ 1914 ਵਿੱਚ ਪਹਿਲਾ ਵਿਸ਼ਵ ਯੁੱਧ ਲੱਗ ਜਾਣ ਦੇ ਮੱਦੇਨਜ਼ਰ ਗ਼ਦਰ ਪਾਰਟੀ ਨੇ ਭਾਰਤ ਚੱਲ ਕੇ ਇਨਕਲਾਬ ਕਰਨ ਦਾ ਫੈਸਲਾ ਕਰ ਲਿਆ ਸੀ ਤਾਂ ਸ. ਕਰਤਾਰ ਸਿੰਘ ਸਰਾਭਾ ਪੰਜਾਬ ਪਹੁੰਚਣ ਵਾਲੇ ਗ਼ਦਰੀਆਂ ਵਿੱਚ ਸ਼ਾਮਿਲ ਸਨ। ਅੰਗਰੇਜ ਸਰਕਾਰ ਨੇ ਕਲਕੱਤੇ ਦੀਆਂ ਬੰਦਰਗਾਹਾਂ ’ਤੇ ਪਹਿਲਾਂ ਹੀ ਨਾਕੇ ਲਾਏ ਹੋਏ ਸੀ ਤੇ ਉਸ ਸਮੇਂ ਗ਼ਦਰ ਲਹਿਰ ਦੀ ਚੋਟੀ ਦੀ ਲੀਡਰਸ਼ਿਪ ਭਾਈ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ , ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਸ਼ੇਰ ਸਿੰਘ ਆਦਿ ਨੂੰ ਗਿ੍ਰਫਤਾਰ ਕਰ ਲਿਆ ਸੀ। (Mr. Kartar Singh Sarabhe)

ਪਰ ਉਦੋਂ ਕਰਤਾਰ ਸਿੰਘ ਸਰਾਭਾ ਆਪਣੀ ਫੁਰਤੀ ਨਾਲ ਹੋਰ ਰਸਤੇ ਭਾਰਤ ਵਿੱਚ ਦਾਖਲ ਹੋ ਗਿਆ। ਚੋਟੀ ਦੀ ਲੀਡਰਸ਼ਿਪ ਦੀ ਗਿ੍ਰਫਤਾਰੀ ਤੋਂ ਬਾਅਦ ਸਰਾਭੇ ਦੀ ਮਿਹਨਤ ਤੇ ਜਨੂੰਨ ਨੇ ਹੀ ਇਸ ਲਹਿਰ ਨੂੰ ਸਿਖਰ ’ਤੇ ਪਹੁੰਚਾਇਆ। ਉਸ ਨੇ ਇੱਕ ਪਾਸੇ ਮਾਲਵਾ ਖਾਲਸਾ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਤਿਆਰ ਕੀਤਾ, ਦੂਜੇ ਪਾਸੇ ਰਕਾਬਗੰਜ ਐਜੀਟੇਸ਼ਨ ਨਾਲ ਜੁੜੇ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਧਾਰਮਿਕ ਆਗੂਆਂ ਨਾਲ ਤਾਲਮੇਲ ਕੀਤਾ, ਤੀਜਾ ਬੰਗਾਲ ਦੇ ਕ੍ਰਾਂਤੀਕਾਰੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਪ੍ਰਬੰਧ ਕੀਤਾ, ਚੌਥਾ ਵੱਖੋ-ਵੱਖ ਫੌਜੀ ਛਾਉਣੀਆਂ ਵਿੱਚ ਫੌਜੀਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਬਗਾਵਤ ਲਈ ਤਿਆਰ ਕੀਤਾ।

ਕਰਤਾਰ ਸਿੰਘ ਸਰਾਭਾ, ਸੁੱਚਾ ਸਿੰਘ ਹਰੀ ਅਤੇ ਪਿੰਗਲੇ 11 ਫਰਵਰੀ ਨੂੰ ਲਾਹੌਰ ਮੋਚੀ ਗੇਟ ਵਾਲੇ ਘਰ ਮੀਟਿੰਗ ਦੌਰਾਨ ਬਗਾਵਤ ਦੀ ਤਰੀਕ 21 ਫਰਵਰੀ ਰੱਖੀ। ਸਾਰੇ ਮੈਂਬਰਾਂ ਦਾ ਧਿਆਨ ਹੁਣ 21 ਫਰਵਰੀ ਦੀਆਂ ਤਿਆਰੀਆਂ ’ਤੇ ਸੀ ਪਰ ਕਿਰਪਾਲ ਸਿੰਘ ਨੇ ਇਸ ਦੀ ਸੂਹ ਪੁਲਿਸ ਨੂੰ ਦੇ ਦਿੱਤੀ। ਜਿਸ ਨਾਲ 21 ਫਰਵਰੀ ਦੀ ਬਗਾਵਤ ਫੇਲ੍ਹ ਹੋ ਗਈ। ਪੁਲਿਸ ਨੇ ਮੋਚੀ ਗੇਟ ਵਾਲੇ ਘਰ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪੁਲਿਸ ਵਾਲੇ ਸਾਦੇ ਕੱਪੜੇ ਪਾ ਕੇ ਘਰ ਦੇ ਚਾਰੇ-ਚੁਫੇਰੇ ਤੈਨਾਤ ਹੋ ਗਏ। ਪੁਲਿਸ ਨੇ ਕਿਰਪਾਲ ਸਿੰਘ ਦੀਆਂ ਸੂਹਾਂ ’ਤੇ ਬਹੁਤ ਸਾਰੇ ਗਦਰ ਪਾਰਟੀ ਦੇ ਮੈਂਬਰ ਗ੍ਰਿਫਤਾਰ ਕਰ ਲਏ ਸੀ ਪਰ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਅਤੇ ਹਰਨਾਮ ਸਿੰਘ ਕੋਟਲਾ ਬਚ ਕੇ ਪੰਜਾਬ ਆਉਂਦੇ-ਆਉਂਦੇ ਉਹ ਪਠਾਣੀ ਭੇਸ ਬਣਾ ਕੇ ਅਫਗਾਨਿਸਤਾਨ ਆ ਗਏ। (Mr. Kartar Singh Sarabhe)

ਜਿੱਥੇ 2 ਮਾਰਚ ਨੂੰ ਜਗਤ ਸਿੰਘ ਦੇ ਜਾਣ-ਪਛਾਣ ਵਾਲੇ ਰਾਜਿੰਦਰ ਸਿੰਘ ਦੇ ਘਰ ਪਹੁੰਚੇ, ਜਿਸ ਸਮੇਂ ਕਰਤਾਰ ਸਿੰਘ ਸਰਾਭਾ ਆਪਣੇ ਸਾਥੀਆਂ ਨਾਲ ਵਿਹੜੇ ’ਚ ਮੰਜੇ ਤੇ ਬੈਠ ਕੇ ਆਪਣੀ ਮੌਜ ਨਾਲ ਕਰਾਂਤੀਕਾਰੀ ਵਿਚਾਰਾਂ ਕਰ ਰਹੇ ਸੀ ਤਾਂ ਪੁਲਿਸ ਨੂੰ ਕਿਸੇ ਨੇ ਸੂਹ ਦੇ ਦਿੱਤੀ ਅਤੇ ਪੁਲਿਸ ਨੇ ਰਾਜਿੰਦਰ ਸਿੰਘ ਦੇ ਘਰ ਤੇ ਛਾਪਾ ਮਾਰਕੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ, ਹਰਨਾਮ ਸਿੰਘ ਕੋਟਲਾ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਰਤਾਰ ਸਿੰਘ ਸਰਾਭਾ ’ਤੇ ਬਗਾਵਤ ਦੇ ਦੋਸ਼ ਅਧੀਨ ਮੁਕੱਦਮਾ ਚੱਲ ਰਿਹਾ ਸੀ ਤਾਂ ਸਰਾਭੇ ਨੇ ਸਾਰੇ ਦੋਸ਼ਾਂ ਦੀ ਸਮੁੱਚੀ ਜਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ। ਅਮਰੀਕਾ ਅੰਦਰ ਜੁਲਾਈ 1912 ਤੋਂ ਲੈ ਕੇ ਭਾਰਤ ਅੰਦਰ 19 ਫਰਵਰੀ 1915 ਤੱਕ ਹਰ ਸਰਗਰਮੀ ਵਿੱਚ ਕਰਤਾਰ ਸਿੰਘ ਸਰਾਭਾ ਦਾ ਹੱਥ ਰਿਹਾ ਸੀ। (Mr. Kartar Singh Sarabhe)

ਇਸ ਗੱਲ ਦੀ ਪੁਸ਼ਟੀ ਵਾਅਦਾ-ਮੁਆਫ ਗਵਾਹਾਂ ਅਮਰ ਸਿੰਘ, ਮੂਲਾ ਸਿੰਘ, ਨਵਾਬ ਖਾਂ, ਸੁੱਚਾ ਸਿੰਘ, ਉਮਰਾਓ ਸਿੰਘ ਨੇ ਗਵਾਹੀ ਵਿੱਚ ਕੀਤੀ । ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ’ਤੇ ਮੁਕੱਦਮੇ ਦੀ ਕਾਰਵਾਈ 26 ਅਪਰੈਲ 1915 ਨੂੰ ਸ਼ੁਰੂ ਹੋਈ ਤੇ 13 ਸਤੰਬਰ ਨੂੰ ਖ਼ਤਮ ਹੋਈ। ਆਖਰਕਾਰ ਸਾਰੇ ਮੁਕੱਦਮੇ ਦੀ ਕਾਰਵਾਈ ਤੋਂ ਬਾਅਦ 13 ਸਤੰਬਰ 1915 ਨੂੰ ਫੈਸਲਾ ਸੁਣਾਇਆ ਗਿਆ। ਜਿਸ ਵਿੱਚ ਲਾਹੌਰ ਸਾਜਿਸ਼ ਕੇਸ ਤਹਿਤ ਕਰਤਾਰ ਸਿੰਘ ਸਰਾਭਾ ਸਣੇ 24 ਲੋਕਾਂ ਨੂੰ ਫਾਂਸੀ ਦੀ ਸਜਾ ਸੁਣਾਈ ਗਈ। ਵਾਇਸਰਾਏ ਨੇ ਨਜ਼ਰਸਾਨੀ ਦੌਰਾਨ 14 ਨਵੰਬਰ 1915 ਨੂੰ 17 ਗ਼ਦਰੀਆਂ ਦੀ ਫਾਂਸੀ ਤੋੜ ਕੇ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ। (Mr. Kartar Singh Sarabhe)

ਜੱਜ ਨੇ ਕਰਤਾਰ ਸਿੰਘ ਸਰਾਭਾ ਨੂੰ ਵੀ ਕਿਹਾ, ‘‘ਜੇ ਤੂੰ ਮੁਆਫੀ ਮੰਗ ਲਏ ਤਾਂ ਅਸੀਂ ਤੇਰੀ ਸਜ਼ਾ ਮੁਆਫ ਕਰ ਸਕਦੇ ਹਾਂ ਕਿਉਂਕਿ ਤੇਰੀ ਉਮਰ ਵੀ ਛੋਟੀ ਹੈ।’’ ਤਾਂ ਕਰਤਾਰ ਸਿੰਘ ਸਰਾਭਾ ਨੇ ਕਿਹਾ, ‘‘ਮੈਂ ਤਾਂ ਇਸੇ ਕੰਮ ਲਈ ਇੱਥੇ ਆਇਆ ਹਾਂ ਅਤੇ ਜੇ ਮਰਾਂ ਵੀ ਤਾਂ ਮੇਰੀ ਇੱਛਾ ਹੈ ਕਿ ਫਿਰ ਜਨਮ ਲੈ ਕੇ ਵਤਨ ਦੀ ਅਜ਼ਾਦੀ ਲਈ ਲੜਾਂ ਤੇ ਫਿਰ ਆਪਣੀ ਜਾਨ ਦੇਵਾਂ।’’ ਉਸ ਸਮੇਂ ਜੱਜ ਨੇ ਕਿਹਾ ਸੀ ਕਿ ਇਸ ਕੇਸ ਦੇ 61 ਮੁਲਜ਼ਮਾਂ ਵਿੱਚੋਂ ਸਭ ਤੋਂ ਖਤਰਨਾਕ ਕਰਤਾਰ ਸਿੰਘ ਸਰਾਭਾ ਹੈ ਇਸ ਲਈ ਉਸਦੀ ਫਾਂਸੀ ਦੀ ਸਜਾ ਮੁਆਫ ਨਹੀਂ ਕੀਤੀ ਜਾ ਸਕਦੀ। ਇਸੇ ਕਾਰਨ ਕਰਕੇ ਕਰਤਾਰ ਸਿੰਘ ਨੂੰ ਫਾਂਸੀ ਦਿੱਤੀ ਗਈ। (Mr. Kartar Singh Sarabhe)

16 ਨੰਵਬਰ 1915 ਨੂੰ ਸਵੇਰੇ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਛੇ ਸਾਥੀਆਂ ਬਖਸੀਸ ਸਿੰਘ, ਹਰਨਾਮ ਸਿੰਘ, ਜਗਤ ਸਿੰਘ, ਸੁਰੈਣ ਸਿੰਘ , ਸੁਰੈਣ ਅਤੇ ਵਿਸ਼ਨੂੰ ਗਣੇਸ ਪਿੰਗਲੇ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ਚੜ੍ਹਾਇਆ ਗਿਆ। ਜਦੋਂ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇਣ ਲੱਗੇ ਤਾਂ ਕਰਤਾਰ ਸਿੰਘ ਸਰਾਭਾ ਦੇ ਚਿਹਰੇ ’ਤੇ ਇੱਕ ਵੱਖਰੀ ਹੀ ਚਮਕ ਤੇ ਵੱਖਰਾ ਹੀ ਜਾਹੋ-ਜਲਾਲ ਸੀ। ਸ. ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਨੇ ਉਸ ਸਮੇਂ ਪੂਰੇ ਦੇਸ਼ ਦੇ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ ਸੀ।

ਸ. ਕਰਤਾਰ ਸਿੰਘ ਸਰਾਭੇ ਹੁਰੀਂ ਤਾਂ ਆਪਣੇ ਫਰਜ ਨਿਭਾ ਚੱਲੇ ਹੁਣ ਲੋੜ ਹੈ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਕਿਵੇਂ ਚੱਲਣਾ ਕਿਉਂਕਿ ਜੇ ਦੇਖਿਆ ਜਾਵੇ ਅੱਜ ਦੇ ਹਾਲਾਤ ਵੀ ਉਵੇਂ ਹੀ ਬਣਦੇ ਜਾ ਰਹੇ ਨੇ, ਦੇਸ਼ ਵਿੱਚ ਭਿ੍ਰਸ਼ਟਾਚਾਰ, ਬੇਈਮਾਨੀ ਤੇ ਡਾਵਾਂਡੋਲ ਆਰਥਿਕਤਾ ਕਾਰਨ ਆਮ ਲੋਕ ਇੱਕ ਤਰ੍ਹਾਂ ਦੀ ਗੁਲਾਮੀ ਹੀ ਹੰਢਾ ਰਹੇ ਹਨ। ਇਹੋ ਡਾਵਾਂਡੋਲ ਮਾਹੌਲ ਨੇ ਸਾਡੀ ਨੌਜਵਾਨੀ ਦੀ ਮਾਨਸਿਕਤਾ ਨੂੰ ਡਾਵਾਂਡੋਲ ਕੀਤਾ ਹੋਇਆ ਹੈ। (Mr. Kartar Singh Sarabhe)

ਜਿਸ ਕਰਕੇ ਕੁਝ ਨੌਜਵਾਨ ਨਸ਼ਿਆਂ ਦੀ ਮਾਰ ਨਾਲ ਮਰਦੇ ਜਾ ਰਹੇ ਹਨ ਤੇ ਬਾਕੀ ਵਿਦੇਸ਼ਾਂ ਵੱਲ ਦੌੜ ਰਹੇ ਹਨ। ਅਜਿਹੇ ਮਾਹੌਲ ’ਚ ਸਾਡੇ ਆਪਣੇ ਵਤਨ ਤੋਂ ਪਰਵਾਸ ਕਰ ਰਹੇ ਸਰਾਭੇ ਦੇ ਵਾਰਸਾਂ ਨੂੰ ਆਪਣੇ ਇਤਿਹਾਸ ਤੋਂ ਪ੍ਰੇਰਨਾ ਦੇਣ ਦੀ ਸਭ ਤੋਂ ਵੱਡੀ ਲੋੜ ਹੈ। ਇਹਦੇ ਲਈ ਸਾਨੂੰ ਸਭ ਨੂੰ ਆਪੋ-ਆਪਣੇ ਪਰਿਵਾਰਾਂ-ਰਿਸ਼ਤੇਦਾਰਾਂ ’ਚ ਆਪਣੇ ਨਿੱਕੇ ਬੱਚਿਆਂ ਨੂੰ ਦੱਸੀਏ ਕਿ ਸਾਡੇ ਅਠਾਰਵੇਂ ’ਚ ਜਾ ਕੇ ਮੁੰਡਾ ਬਦਨਾਮ ਨਹੀਂ ਹੁੰਦਾ ਸਗੋਂ ਤੂਫਾਨਾਂ ਦਾ ਸ਼ਾਹ ਅਸਵਾਰ ਬਣ ਕੇ ਕਰਤਾਰ ਸਿੰਘ ਸਰਾਭਾ ਬਣ ਜਾਂਦਾ ਹੈ। (Mr. Kartar Singh Sarabhe)