A Punjabi Story - Sach Kahoon Punjabi

A Punjabi Story: ਕਾਕੜ ਭੂਆ (ਪੰਜਾਬੀ ਕਹਾਣੀ)
A Punjabi Story: ‘‘ਵੇ ਵਿੱਕੀ, ਵੇ ਟੀਟੂ, ਵੇ ਜਾ ਭੱਜ ਕੇ ਲੈ ਆ ਪੰਜ ਰੁਪਿਆਂ ਦੀ ਬਿਸਕੁਟਾਂ ਦੀ ਡੱਬੀ ਲਿਖਵਾ ਦੀ ਗੋਦੀ ਨੂੰ, ਕਹਿ ਦੇਵੀਂ ਭਤੀਜਾ ਆਇਆ ਮੇਰਾ’’ ਤੇ ਭੂਆ ਚੁੱਲੇ੍ਹ ’ਤੇ ਪਤੀਲਾ ਚਾਹ ਦਾ ਧਰ ਲੈਂਦੀ ਸਾਰੇ ਬਾਗੋ-ਬਾਗ ਹੋ ਜਾਂਦੇ। ਫੁੱਫੜ ਸਾਡਾ ਦਰਵੇਸ਼ ਬੰਦਾ ਪੰਜਾਬ ਰੋਡਵੇਜ ਵਿੱਚ ਕੰਡਕਟਰ ਜਦੋਂ ਆਉਂਦਾ ਬੁੜਬੁੜ ਕਰਦਾ ਵਿਚਾਰਾ ਕਈ ਵਾਰ ਰੋਟੀ ਖਾਂਦਾ ਤੇ ਕਈ ਵਾਰ ਬਿਨਾਂ ਰੋਟੀ ਖਾਧਿਆਂ ਹੀ ਸੌਂ ਜਾਂਦਾ। ਫੇਰ ਭੂਆ ਕਈ ਗਾਲ੍ਹਾਂ ਤਾਂ ਮੇਰੇ ਬਾਪੂ ਹੋਰਾਂ ਨੂੰ ਕੱਢ ਜਾਂਦੀ ਕਹਿੰਦੀ, ‘‘ਇਹੀ ਲੱਭਿਆ ਸੀ ਮੇਰੇ ਲਈ।’’ ਫਿਰ ਅਸੀਂ ਉੱਪਰ ਚੁਬਾਰੇ ’ਤੇ ਗੱਲਾਂ ਮਾਰਦੇ ਚਾਰੇ ਜਵਾਕ ਸੌਂ ਜਾਂਦੇ।

ਸਵੇਰੇ ਸਾਡੇ ਉੱਠਣ ਤੋਂ ਪਹਿਲਾਂ ਹੀ ਫੁੱਫੜ ਪਹਿਲੀ ਬੱਸ ’ਤੇ ਆਪਣੇ ਕੰਮ ’ਤੇ ਚਲਾ ਜਾਂਦਾ ਲੰਮਾ ਰੂਟ ਹੋਣ ਕਾਰਨ ਉਹ ਦੋ-ਦੋ, ਤਿੰਨ-ਤਿੰਨ ਦਿਨ ਵਾਪਸ ਨਾ ਆਉਂਦਾ। ਭੂਆ ਦਾ ਪਿੰਡ ਜਖੇਪਲ ਬੜਾ ਸੋਹਣਾ ਪਿੰਡ ਸੀ ਸ਼ਾਮ ਨੂੰ ਅਸੀਂ ਗਰਾਊਂਡ ਚਲੇ ਜਾਂਦੇ ਤੇ ਕਦੇ-ਕਦੇ ਨਾਲ ਲੱਗਦੇ ਸ਼ਹਿਰ ਸੁਨਾਮ ਵੀ ਗੇੜੀ ਮਾਰ ਆਉਂਦੇ। A Punjabi Story

ਕਾਕੜ ਭੂਆ | A Punjabi Story

ਨਿੱਕਾ ਜਿਹਾ ਭੂਆ ਦਾ ਘਰ ਬੜਾ ਮੋਹ ਲੈਂਦਾ ਹੇਠਾਂ ਇੱਕ ਕਮਰਾ ਤੇ ਉੱਪਰ ਸਾਡੇ ਲਈ ਇੱਕ ਚੁਬਾਰਾ। ਬੱਸ ਅਸੀਂ ਛੁੱਟੀਆਂ ਵਿੱਚ ਕਦੇ ਉੱਪਰ ਕਦੇ ਹੇਠਾਂ ਚੜ੍ਹ-ਉੱਤਰ ਕੇ ਹੀ ਗੁਜ਼ਾਰ ਲੈਂਦੇ। ਕਾਕੜ, ਘੋਟੀ, ਬੀਬੋ, ਚੂਕਾ, ਕੋਕਨ, ਸਿੰਦਰ ਛੇ ਭੂਆ ਦਾ ਪਿਆਰ ਮੈਨੂੰ ਨਸੀਬ ਹੋਇਆ। ਮੇਰੀ ਕਾਕੜ ਭੂਆ ਸਭ ਤੋਂ ਸੋਹਣੀ ਸੀ ਤਾਂ ਹੀ ਸਰਕਾਰੀ ਮੁਲਾਜ਼ਮ ਨੇ ਤੁਰੰਤ ਉਸ ਨੂੰ ਪਸੰਦ ਕਰ ਲਿਆ। A Punjabi Story

ਜਦੋਂ ਮੇਰੀ ਪਹਿਲੀ ਪੋਸਟਿੰਗ ਹੋਈ ਤਾਂ ਉਹ ਜਖੇਪਲ ਦੇ ਬਿਲਕੁਲ ਨਾਲ ਦੌਲਾ ਸਿੰਘ ਵਾਲਾ ਪਿੰਡ ਵਿਖੇ ਹੋਈ। ਮੈਂ ਕਦੇ ਭੂਆ ਕੋਲ ਰਹਿੰਦਾ ਤੇ ਕਦੇ ਆਪਣੇ ਪਿੰਡ ਆ ਜਾਂਦਾ। ਭੂਆ ਮੇਰੀਆਂ ਸਿਫਤਾਂ ਕਰਦੀ ਨਾ ਥੱਕਦੀ, ਕਹਿੰਦੀ, ‘‘ਮੇਰੇ ਭਤੀਜੇ ਮਾਸਟਰ ਲੱਗ ਗਏ’’ ਇਹ ਚਾਅ ਉਸ ਤੋਂ ਚੱਕਿਆ ਨਾ ਜਾਂਦਾ। ਭੂਆ ਦੇ ਉਸ ਨਿੱਕੇ ਜਿਹੇ ਘਰ ਨਾਲ ਸਾਡੀਆਂ ਬਚਪਨ ਦੀਆਂ ਯਾਦਾਂ ਦਾ ਅਥਾਹ ਮੋਹ ਸਾਨੂੰ ਉਸ ਘਰ ਵੱਲ ਖਿੱਚ ਕੇ ਲੈ ਜਾਂਦਾ। ਆਨੇ-ਬਹਾਨੇ ਮੀਟਿੰਗਾਂ ਦਾ ਕਹਿ ਕੇ ਮੈਂ ਜਖੇਪਲ ਹੀ ਰੁਕ ਜਾਂਦਾ ਤੇ ਘਰੇ ਘੱਟ-ਵੱਧ ਹੀ ਆਉਂਦਾ।

ਕਾਕੜ ਭੂਆ | A Punjabi Story

ਸਮਾਂ ਬਦਲਦਾ ਗਿਆ ਸਾਡੇ ਵੀ ਵਿਆਹ ਹੋ ਗਏ ਬਦਲੀ ਹੋ ਗਈ ਉਸ ਪਿੰਡ ਵਿੱਚੋਂ ਤੇ ਫਿਰ ਜਖੇਪਲ ਭੂਆ ਦੇ ਪਿੰਡ ਆਉਣਾ-ਜਾਣਾ ਹੀ ਘਟ ਗਿਆ ਭੂਆ ਦੇ ਮੁੰਡੇ ਵੀ ਅਸਟਰੇਲੀਆ ਚਲੇ ਗਏ ਤੇ ਸਾਡੀ ਭੈਣ ਜੱਸੀ ਦਾ ਵੀ ਵਿਆਹ ਹੋ ਗਿਆ ਸੀ। ਹੁਣ ਭਾਵੇਂ ਭੂਆ ਦੇ ਮੁੰਡਿਆਂ ਨੇ ਪਿੰਡ ਵਿੱਚ ਹੀ ਵੱਡੀ ਕੋਠੀ ਪਾ ਲਈ ਸੀ ਪਰ ਉਹ ਕੋਠੀ ਭਾਂ-ਭਾਂ ਕਰਦੀ ਉਹ ਮੋਹ ਜੋ ਸਾਡਾ ਉਸ ਨਿੱਕੇ ਜਿਹੇ ਘਰ ਨਾਲ ਬਣਿਆ ਸੀ ਕਦੇ ਕੋਠੀ ਨਾਲ ਨਾ ਬਣ ਸਕਿਆ। ਕੱਪੜਾ ਲੀੜਾ ਸਾਮਾਨ ਸਭ ਕੁਝ ਭੂਆ ਸਾਡੇ ਨੇੜਲੇ ਸ਼ਹਿਰ ਬੁਢਲਾਡੇ ਤੋਂ ਲੈ ਕੇ ਜਾਂਦੀ ਤੇ ਜਦੋਂ ਆਪਣੇ ਪੇਕੇ ਪਿੰਡ ਸਾਡੇ ਕੋਲ ਮਿਲਣ ਆਉਂਦੀ ਤਾਂ ਥੱਬਾ ਗਾਲ੍ਹਾਂ ਦਾ ਕੱਢ ਜਾਂਦੀ ਤੇ ਕਹਿੰਦੀ, ‘‘ਬਦਲ ਗਏ ਹੁਣ ਤੁਸੀਂ, ਭੂਆ ਦਾ ਕਿੱਥੇ ਕਰਦੇ ਹੋ ਮੋਹ’’ ਤੇ ਮੈਂ ਉਸਦੇ ਕੋਲ ਬੈਠਾ ਉਸ ਦੀਆਂ ਗਾਲ੍ਹਾਂ ਸੁਣਦਾ ਪੁਰਾਣੀਆਂ ਗੱਲਾਂ ਯਾਦ ਕਰਦਾ ਗਲਤੀਆਂ-ਮਲਤੀਆਂ ਮੰਨਦਾ ਉਸ ਨੂੰ ਮਨਾ ਹੀ ਲੈਂਦਾ।

Read Also : ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)

ਕਈ ਬਿਮਾਰੀਆਂ ਦੀ ਜਕੜ ਵਿੱਚ ਆ ਭੂਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ । ਉਸ ਦੀ ਅਰਥੀ ਮੋਢੇ ’ਤੇ ਚੱਕੀ ਜਾਂਦਾ ਮੈਂ ਰੋਂਦਾ-ਰੋਂਦਾ ਬਚਪਨ ਤੋਂ ਅੱਜ ਤੱਕ ਦੇ ਸਫਰ ਨੂੰ ਇੱਕ ਫਿਲਮ ਦੇ ਸਫਰ ਵਾਂਗ ਯਾਦ ਕਰ ਰਿਹਾ ਸੀ। ਥੋੜ੍ਹੇ ਸਮੇਂ ਬਾਅਦ ਹੀ ਫੁੱਫੜ ਵੀ ਇਸ ਸੰਸਾਰ ਤੋਂ ਚਲਾ ਗਿਆ। ਬਹੁਤ ਗੂੜ੍ਹਾ ਪਿਆਰ ਸੀ ਦੋਵਾਂ ਵਿੱਚ ਅੱਜ ਜਦੋਂ ਵੀ ਕਦੇ ਜਖੇਪਲ ਵਿੱਚੋਂ ਦੀ ਲੰਘਦਾ ਹਾਂ ਤਾਂ ਉਹ ਯਾਦਾਂ ਤਰੋ-ਤਾਜੀਆਂ ਹੋ ਜਾਂਦੀਆਂ ਹਨ।

ਕਾਕੜ ਭੂਆ | A Punjabi Story (ਲੇਖ)

ਅੱਜ ਭਾਵੇਂ ਭੂਆ ਦੇ ਮੁੰਡਿਆਂ ਕੋਲ ਵੱਡੀ ਕੋਠੀ ਤਾਂ ਹੈ ਪਰ ਉੱਥੇ ਨਾ ਭੂਆ ਦਾ ਲਾਡ-ਪਿਆਰ, ਨਾ ਹੀ ਭੂਆ ਦੇ ਮੁੰਡੇ ਤੇ ਨਾ ਹੀ ਕੋਈ ਹੋਰ ਰਹਿੰਦਾ ਹੈ। ਕਦੇ -ਕਦਾਈਂ ਤਾਂ ਜਖੇਪਲ ਦੀਆਂ ਉਨ੍ਹਾਂ ਗਲੀਆਂ ਵਿੱਚੋਂ ਵੀ ਮੋਟਰਸਾਈਕਲ ਲੈ ਕੇ ਪਿੰਡ ਵੱਲ ਲੰਘਦਾ ਗੋਦੀ ਦੀ ਦੁਕਾਨ ਤੋਂ ਪੰਜ ਰੁਪਏ ਦੀ ਬਿਸਕੁਟਾਂ ਦੀ ਡੱਬੀ ਲੈ ਆਉਂਦਾ ਰੋਂਦਾ-ਰੋਂਦਾ ਘਰ ਮੁੜਦਾ ਹਾਂ। ਇੰਜ ਮਹਿਸੂਸ ਹੁੰਦਾ ਜਿਵੇਂ ਭੂਆ ਪਿੱਛੋਂ ਆਵਾਜ਼ ਮਾਰੂ , ‘‘ਵੇ ਵਿੱਕੀ, ਵੇ ਟੀਟੂ, ਲੈ ਆ ਬਿਸਕੁਟਾਂ ਦੀ ਡੱਬੀ ਮੇਰਾ ਭਤੀਜਾ ਆਇਆ’’ਤੇ ਮੈਂ ਰੋਂਦਾ-ਰੋਂਦਾ ਆਪਣੇ ਸਫਰ ਵੱਲ ਅੱਗੇ ਵਧ ਜਾਂਦਾ ਹਾਂ।

ਅਮਨਦੀਪ ਸ਼ਰਮਾ, ਗੁਰਨੇ ਕਲਾਂ, ਮਾਨਸਾ।

ਮੋ. 98760-74055

Punjabi Story: ਰੁੱਖ ਬੋਲ ਪਿਆ (ਇੱਕ ਪੰਜਾਬੀ ਕਹਾਣੀ)
Punjabi Story : ਸਾਡੇ ਨਿਆਈਂ ਵਾਲੇ ਖੇਤ ਵਿੱਚ ਪੰਜ-ਛੇ ਰੁੱਖ ਲਾਏ ਹੁੰਦੇ ਸਨ, ਜਿਨ੍ਹਾਂ ਦਾ ਖੇਤ ਵਿੱਚ ਕੰਮ ਕਰਦੇ ਸਮੇਂ ਬਹੁਤ ਹੀ ਅਰਾਮ ਰਹਿੰਦਾ ਸੀ। ਉਨ੍ਹਾਂ ਵਿੱਚ ਇੱਕ ਰੁੱਖ ਬੜਾ ਪੁਰਾਣਾ ਸੀ। ਉਸਦੀ ਛਾਂ ਵੀ ਬਹੁਤ ਸੰਘਣੀ ਸੀ ਜਦੋਂ ਕਦੇ ਖੇਤ ਵਿੱਚ ਕਈ-ਕਈ ਕਾਮੇ ਕੰਮ ਕਰਦੇ ਹੁੰਦੇ ਤਾਂ ਉਸ ਰੁੱਖ ਦੇ ਟਾਹਣਿਆਂ ’ਤੇ ਸਾਰਿਆਂ ਨੇ ਆਪੋ-ਆਪਣੇ ਕੱਪੜੇ, ਰੋਟੀ ਵਾਲਾ ਝੋਲਾ ਤੇ ਦੁੱਧ ਵਾਲਾ ਡੋਲੂ ਆਦਿ ਟੰਗ ਦੇਣਾ। ਪਾਣੀ ਦਾ ਘੜਾ ਭਰ ਕੇ ਉਸਦੀਆਂ ਜੜ੍ਹਾਂ ਦੇ ਵਿੱਚ ਰੱਖ ਦਿੰਦੇ ਸੀ। ਜਿਸ ਨਾਲ ਪਾਣੀ ਠੰਢਾ ਰਹਿੰਦਾ ਸੀ ।ਜਦੋਂ ਕਦੇ ਰੋਟੀ ਖਾ ਕੇ ਅਤੇ ਅਰਾਮ ਕਰਕੇ ਉੱਠਣਾ ਤਾਂ ਜੀਤੇ ਪਹਿਲਵਾਨ ਨੇ ਕਹਿਣਾ ਕਿ ਰੁੱਖ ਦੀ ਛਾਂ ਕਿੰਨੀ ਠੰਢੀ ਹੈ। ਮੈਨੂੰ ਤਾਂ ਇਉਂ ਲੱਗਾ ਜਿਵੇਂ ਮੈਂ ਜਹਾਜ਼ ਦੇ ਵਿੱਚ ਸਫਰ ਕਰ ਰਿਹਾ ਹੋਵਾਂ ਜਿਉਂਦਾ ਰਹਿ ਬਈ ਰੁੱਖ ਲਾਉਣ ਵਾਲਿਆ!

ਕਈ ਸਾਲ ਪੁਰਾਣੀ ਗੱਲ ਹੈ। ਮੈਂ ਤੇ ਮੇਰਾ ਬਾਪੂ ਸਵੇਰੇ ਸਵਖਤੇ ਹੀ ਖੇਤ ਚਲੇ ਗਏ। ਉਨ੍ਹਾਂ ਦਿਨਾਂ ਵਿੱਚ ਖੇਤੀ ਬਲਦਾਂ ਦੇ ਨਾਲ ਹੀ ਕਰਦੇ ਹੁੰਦੇ ਸੀ। ਅਸੀਂ ਨਿਆਈਂ ਵਾਲੇ ਖੇਤ ਵਿਚ ਹਲ਼ ਵਾਹੁਣਾ ਸੀ। ਦੋ ਕਿੱਲਿਆਂ ਦੀ ਵਾਹੀ ਸੀ। ਬਾਪੂ ਅੱਗੇ-ਅੱਗੇ ਹਲ ਵਾਹੀ ਗਿਆ। ਮੈਂ ਪਿੱਛੇ ਪਿੱਛੇ ਘਾਹ ’ਕੱਠਾ ਕਰਦਾ ਸੀ। ਜਦੋਂ ਹਾਜਰੀ ਦਾ ਟਾਈਮ ਹੋਇਆ, ਮੈਂ ਵੇਖਿਆ ਬੇਬੇ ਅਜੇ ਕਿਤੇ ਦਿਖਾਈ ਨਹੀਂ ਦਿੰਦੀ ਸੀ। ਭੁੱਖ ਬਹੁਤ ਲੱਗੀ ਹੋਈ ਸੀ। ਢਿੱਡ ਦੇ ਵਿੱਚ ਤਾਂ ਚੂਹੇ ਨੱਚਦੇ ਸੀ। ਆਂਦਰਾਂ ਵੀ ਭੁੱਖ ਨਾਲ ਕੁਰਬਲ-ਕੁਰਬਲ ਕਰਦੀਆਂ ਸਨ। ਮੈਂ ਮੁੜ-ਮੁੜ ਅੱਡੀਆਂ ਚੁੱਕ ਕੇ ਵੇਖ ਲੈਂਦਾ, ਪਰ ਬੇਬੇ ਕਿਤੇ ਦਿਖਾਈ ਨਹੀਂ ਸੀ ਦਿੰਦੀ। ਮੈਂ ਮਨ ਹੀ ਮਨ ਸੋਚਦਾ ਸੀ, ਬੇਬੇ ਅੱਜ ਲੇਟ ਹੋ ਗਈ। (Punjabi Story)

The tree spoke

ਇੰਨੇ ਚਿਰ ਨੂੰ ਬੇਬੇ ਨੂੰ ਮੈਂ ਵੇਖ ਲਿਆ ਤੇ ਮੈਨੂੰ ਸੁਖ ਦਾ ਸਾਹ ਆਇਆ। ਮੇਰੀ ਬੇਬੇ ਸਿਰ ਦੇ ਉੱਪਰ ਰੋਟੀਆਂ ਤੇ ਹੱਥ ਵਿਚ ਲੱਸੀ ਦੀ ਬਾਲਟੀ ਲੈ ਕੇ ਆ ਗਈ ਖੂੰਜੇ ਵਾਲੀ ਜਗ੍ਹਾ ਪੰਜ-ਛੇ ਵਿਸਵੇ ਰਹਿੰਦੀ ਸੀ। ਬੇਬੇ ਨੇ ਆਵਾਜ ਮਾਰੀ, ‘‘ਵੇ ਬਿੱਟੂ ਪੁੱਤ! ਆ ਕੇ ਰੋਟੀ ਖਾ ਲੈ, ਨਾਲੇ ਆਪਣੇ ਬਾਪੂ ਨੂੰ ਆਵਾਜ ਮਾਰਦੇ।’’ ਮੈਂ ਬਾਪੂ ਨੂੰ ਆਵਾਜ ਮਾਰੀ, ‘‘ਆਜਾ ਬਾਪੂ ਰੋਟੀ ਖਾ ਲੈ ਆ ਕੇ।’’ ਆਵਾਜ ਮਾਰ ਕੇ ਮੈਂ ਰੁੱਖ ਦੀ ਛਾਂ ਹੇਠ ਆ ਕੇ ਬੈਠ ਗਿਆ ਇੰਨੇ ਨੂੰ ਬਾਪੂ ਵੀ ਆ ਗਿਆ।

ਬੇਬੇ ਨੇ ਮਿੱਸੀਆਂ ਰੋਟੀਆਂ, ਦਹੀਂ, ਅੰਬ ਦਾ ਆਚਾਰ ਅਤੇ ਗੰਢਾ ਰੱਖ ਕੇ ਫੜਾ ਦਿੱਤੀਆਂ ਤੇ ਨਾਲ ਹੀ ਵੱਡਾ ਪਿੱਤਲ ਦਾ ਗਲਾਸ ਲੱਸੀ ਦਾ ਭਰ ਦਿੱਤਾ ਹਾਜਰੀ ਖਾਣ ਤੋਂ ਬਾਅਦ ਵਿੱਚ ਬੇਬੇ ਕਹਿੰਦੀ, ‘‘ਲੈ ਫੜ, ਗੁੜ ਵੀ ਖਾ ਲੈ ਗਰਦ-ਗੁਰਦ ਨਹੀਂ ਚੜ੍ਹਦੀ ਹੁੰਦੀ।’’ ਕੁੱਝ ਪਲ ਰੁੱਖ ਥੱਲੇ ਆਰਾਮ ਕਰਨ ਤੋਂ ਬਾਅਦ ਬਾਪੂ ਕਹਿੰਦਾ, ‘‘ਤੂੰ ਪੁੱਤਰਾ ਬਲਦਾਂ ਨੂੰ ਪਾਣੀ ਪਿਆ ਦੇ। ਮੈਂ ਕੁੱਝ ਚਿਰ ਹੋਰ ਅਰਾਮ ਕਰ ਲਵਾਂ, ਛਾਂ ਹੇਠੋਂ ਉੱਠਣ ਨੂੰ ਜੀਅ ਨਹੀਂ ਕਰਦਾ।’’ ਮੈਂ ਬਦਲਾਂ ਨੂੰ ਪਾਣੀ ਵਗੈਰਾ ਪਿਆ ਲਿਆਇਆ ਉਸ ਤੋਂ ਬਾਅਦ ਬਾਪੂ ਫਿਰ ਹਲ ਵਾਹੁਣ ਲੱਗ ਪਿਆ।

Punjabi Story

ਦੋ ਗੇੜੇ ਲਾਉਣ ਤੋਂ ਬਾਅਦ ਬਾਪੂ ਕਹਿੰਦਾ, ‘‘ਪੁੱਤ ਜਾਹ ਘਰੋਂ ਕੁਹਾੜੀ ਤੇ ਆਰੀ ਲੈ ਕੇ ਆ। ਇਹ ਰੁੱਖ ਦਾ ਟਾਹਣਾ ਅੜਿੱਕਾ ਲਾਉਂਦਾ, ਇਹਨੂੰ ਵੱਢ ਦਿੰਦੇ ਹਾਂ’’ ਮੈਂ ਛੇਤੀ ਨਾਲ ਘਰੋਂ ਕੁਹਾੜੀ ਤੇ ਆਰੀ ਲੈ ਆਇਆ। ਜਦੋਂ ਬਾਪੂ ਨੇ ਪਹਿਲਾ ਟੱਕ ਲਾਇਆ ਤਾਂ ਰੁੱਖ ਬੋਲ ਪਿਆ, ‘‘ਬੰਤਾ ਸਿਆਂ! ਰੁਕ ਜਾ, ਇਹ ਕਹਿਰ ਨਾ ਕਮਾ, ਤੂੰ ਆਪਣੇ ਹੱਥੀਂ ਮੈਨੂੰ ਲਾਇਆ, ਨਿੱਕੇ ਹੁੰਦੇ ਨੂੰ ਮੈਨੂੰ ਪਾਣੀ ਪਾਉਂਦਾ ਰਿਹਾ ਏਂ, ਮੈਂ ਵੀ ਤੈਨੂੰ ਛਾਂ ਦਿੰਦਾ ਰਿਹਾ ਹਾਂ, ਤੇਰੀ-ਮੇਰੀ ਬਚਪਨ ਦੀ ਗੂੜ੍ਹੀ ਦੋਸਤੀ ਹੈ’’

ਮੈਨੂੰ ਇੰਝ ਲੱਗਾ ਜਿਵੇਂ ਰੁੱਖ ਬੋਲ ਰਿਹਾ ਹੋਵੇ ਤੇ ਮੈਨੂੰ ਆਖ ਰਿਹਾ ਹੋਵੇ ਕਿ ਤੂੰ ਹੀ ਪਾਪੀ ਬੰਦਾ ਹੈਂ, ਜਿਸਨੇ ਕੁਹਾੜੀ ਅਤੇ ਆਰੀ ਲਿਆ ਕੇ ਦਿੱਤੀ ਹੈ। ਬਾਪੂ ਇੱਕ ਦਮ ਰੁਕ ਗਿਆ ਰੁੱਖ ਕਹਿੰਦਾ, ‘‘ਸੁਣੋ! ਆਪਣੀ ਕਿੰਨੇ ਸਾਲਾਂ ਦੀ ਪੁਰਾਣੀ ਦੋਸਤੀ ਹੈਂ, ਤੁਸੀਂ ਮੈਨੂੰ ਆਪਣੇ ਹੱਥੀਂ ਲਾਇਆ, ਵੱਡਾ ਕੀਤਾ।’’ ਬਾਪੂ ਰੁਕ ਗਿਆ

Also Read : ਮਾਂ-ਬੋਲੀ ’ਚ ਸਿੱਖਿਆ ਦੀ ਉਪਯੋਗਿਤਾ

ਜਦੋਂ ਮੈਂ ਉੱਪਰ ਨਿਗ੍ਹਾ ਮਾਰੀ ਤਾਂ ਉੱਪਰ ਪੰਛੀ ਦਾ ਆਲ੍ਹਣਾ ਸੀ ਜਿਸ ਵਿੱਚ ਨਿੱਕੇ-ਨਿੱਕੇ ਬੱਚੇ ਸ਼ੋਰ ਮਚਾ ਰਹੇ ਸਨ ਮੈਂ ਵੀ ਬਾਪੂ ਨੂੰ ਰੋਕ ਦਿੱਤਾ ਬਾਪੂ ਕਹਿੰਦਾ, ‘‘ਬਿੱਟੂ ਪੁੱਤ ਸ਼ਾਬਾਸ਼ ਤੇਰੇ! ਤੂੰ ਮੈਨੂੰ ਰੁੱਖ ਵੱਢਣ ਤੋਂ ਰੋਕ ਦਿੱਤਾ। ਮੈਂ ਕਿੱਡਾ ਵੱਡਾ ਪਾਪ ਕਰਨ ਲੱਗਾ ਸੀ। ਲੈ ਫੜ ਕੁਹਾੜੀ ਤੇ ਆਰੀ ਘਰ ਰੱਖ ਕੇ ਆਜਾ, ਅੱਜ ਤੋਂ ਬਾਅਦ ਮੈਂ ਕਦੇ ਵੀ ਰੁੱਖ ਨਹੀਂ ਵੱਢਾਂਗਾ ਸਗੋਂ ਆਪਾਂ ਅਗਲੇ ਸਾਲ ਬੂਟਿਆਂ ਦਾ ਬਾਗ ਲਾਵਾਂਗੇ।’’

ਸੂਬੇਦਾਰ ਜਸਵਿੰਦਰ ਸਿੰਘ,

ਪੰਧੇਰ ਖੇੜੀ, ਲੁਧਿਆਣਾ

ਮੋ. 81461-95193

ਤਿਲ੍ਹਕਣ : ਇੱਕ ਪੰਜਾਬੀ ਕਹਾਣੀ
ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਬਿੰਦੂ ਤੇ ਉਸ ਘਰਵਾਲੇ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਰਿਸ਼ਤੇਦਾਰਾਂ ਨੇ ਕਈ ਵਾਰ ਸਮਝਾਇਆ ਪਰ ਦੋਹਾਂ ਵਿੱਚ ਝਗੜਾ ਵਧਦਾ ਹੀ ਜਾ ਰਿਹਾ ਸੀ। ਇੱਕ ਦਿਨ ਬਿੰਦੂ ਨੂੰ ਉਸ ਦੀ ਸੱਸ ਨੇ ਵੀ ਬਹੁਤ ਸਮਝਾਇਆ ਪਰ ਉਹ ਭੋਰਾ ਵੀ ਟੱਸ ਤੋਂ ਮੱਸ ਨਾ ਹੋਈ, ਜਿਸ ਕਰਕੇ ਘਰ ਵਿੱਚ ਲੜਾਈ ਵਧਦੀ ਹੀ ਗਈ। ਨਿੱਤ-ਨਿੱਤ ਦੇ ਝਗੜੇ ਤੋਂ ਤੰਗ ਦੋਵੇਂ ਇੱਕ-ਦੂਜੇ ਨਾਲ ਖਫਾ ਰਹਿਣ ਲੱਗੇ। ਵਿਆਹ ਦੀਆਂ ਖੁਸ਼ੀਆਂ ਤੇ ਚਾਅ ਸਾਰੇ ਮਨ ਦੇ ਮਨ ਵਿਚ ਹੀ ਰਹਿ ਗਏ। (Punjabi story)

ਆਂਢੀ-ਗੁਆਂਢੀ ਵੀ ਉਨ੍ਹਾਂ ਦੇ ਝਗੜੇ ਤੋਂ ਤੰਗ ਆ ਚੁੱਕੇ ਸਨ। ਹੁਣ ਤਾਂ ਗੱਲ ਘਰ ਦੀ ਘਰ ਵਿੱਚ ਨਾ ਰਹਿ ਕੇ ਥਾਣੇ-ਕਚਹਿਰੀਆਂ ਤੱਕ ਪਹੁੰਚ ਗਈ। ਥਾਣੇ ਵਿੱਚ ਸੁਣਵਾਈ ਹੋਈ ਕਿ ਇੱਕ ਮਹੀਨੇ ਤੱਕ ਇਨ੍ਹਾਂ ਨੂੰ ਇਕੱਠਿਆਂ ਰਹਿਣ ਦਾ ਮੌਕਾ ਦਿੱਤਾ ਜਾਂਦਾ। ਜੇਕਰ ਲੜਾਈ-ਝਗੜਾ ਖਤਮ ਨਹੀਂ ਹੁੰਦਾ ਤਾਂ ਦੋਹਾਂ ਧਿਰਾਂ ਦੀਆਂ ਪੰਚਾਇਤਾਂ ਨੂੰ ਬਿਠਾ ਕੇ ਇਨ੍ਹਾਂ ਦਾ ਫੈਸਲਾ ਕਰ ਦਿੱਤਾ ਜਾਵੇਗਾ। ਦਿਨ ਗੁਜ਼ਰਦੇ ਗਏ ਪਰ ਉਨ੍ਹਾਂ ਦੇ ਵਿੱਚ ਹਾਲੇ ਵੀ ਕੋਈ ਫਰਕ ਨਹੀਂ ਪਿਆ ਸੀ। (Punjabi story)

ਇੱਕ ਦਿਨ ਅਚਾਨਕ ਬਹੁਤ ਭਾਰੀ ਬਾਰਿਸ਼ ਹੋ ਰਹੀ ਸੀ। ਉੱਧਰੋਂ ਬਿੰਦੂ ਦੀ ਮਾਂ ਬਿੰਦੂ ਨੂੰ ਮਿਲਣ ਲਈ ਉਸਦੇ ਸਹੁਰੇ ਪਿੰਡ ਦੇ ਬੱਸ ਅੱਡੇ ’ਤੇ ਪਹੁੰਚ ਚੁੱਕੀ ਸੀ। ਬਿੰਦੂ ਦੀ ਆਪਣੇ ਘਰਵਾਲੇ ਨਾਲ ਬਣਦੀ ਨਹੀਂ ਸੀ। ਇਸ ਲਈ ਉਸ ਨੇ ਵਰ੍ਹਦੇ ਮੀਂਹ ਵਿੱਚ ਆਪਣੀ ਮਾਂ ਨੂੰ ਸਕੂਟੀ ਉੱਪਰ ਆਪ ਹੀ ਲਿਆਉਣ ਦੀ ਸੋਚੀ। ਇਹ ਸੋਚ ਕੇ ਉਸ ਨੇ ਬਰਾਂਡੇ ਦੇ ਵਿੱਚੋਂ ਆਪਣੀ ਸਕੂਟੀ ਸਟਾਰਟ ਕੀਤੀ। ਬੱਸ ਅੱਡੇ ਵੱਲ ਨੂੰ ਚੱਲ ਪਈ ਪਰ ਬੱਸ ਅੱਡੇ ਨੂੰ ਜਾਣ ਵਾਲੀ ਸੜਕ ਟੁੱਟੀ ਹੋਈ ਹੋਣ ਕਰਕੇ ਉਸ ਉੱਪਰ ਪਾਈ ਤਾਜੀ ਚੀਕਣੀ ਮਿੱਟੀ ਗਾਰ ਬਣੀ ਪਈ ਸੀ। ਜਿਸ ਕਰਕੇ ਚਿੱਕੜ ਤੇ ਗਾਰ ਵਿੱਚ ਬਿੰਦੂ ਦੀ ਸਕੂਟੀ ਬੜੀ ਤਿਲ੍ਹਕ ਰਹਿ ਸੀ।

Punjabi story

ਸਕੂਟੀ ਹੁਣ ਨਾ ਅੱਗੇ ਜਾ ਰਹੀ ਸੀ ਤੇ ਨਾ ਹੀ ਪਿੱਛੇ ਮੁੜ ਰਹੀ ਸੀ। ਇਹ ਸੋਚ ਕੇ ਉਹ ਡਾਢੀ ਪ੍ਰੇਸ਼ਾਨ ਹੋ ਰਹੀ ਸੀ ।ਉੱਧਰ ਬਿੰਦੂ ਦੀ ਮਾਂ ਬਿੰਦੂ ਨੂੰ ਵਾਰ-ਵਾਰ ਬਾਰਿਸ਼ ਦਾ ਕਹਿ ਕੇ ਜਲਦੀ ਆਉਣ ਲਈ ਕਹਿ ਰਹੀ ਸੀ ਪਰ ਬਿੰਦੂ ਤੋਂ ਸਕੂਟੀ ਵਾਰ-ਵਾਰ ਤਿਲ੍ਹਕ ਰਹੀ ਸੀ। ਜਿਸ ਕਰਕੇ ਹੁਣ ਬਿੰਦੂ ਕੋਲ ਆਪਣੇ ਪਤੀ ਨੂੰ ਫੋਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਬਚਿਆ ਤੇ ਬਿੰਦੂ ਨੇ ਨਾ ਚਾਹੁੰਦਿਆਂ ਵੀ ਆਪਣੇ ਘਰ ਵਾਲੇ ਨੂੰ ਫੋਨ ਲਾਇਆ ਤੇ ਆਪਣੀ ਸਕੂਟੀ ਦੇ ਤਿਲ੍ਹਕਣ ਅਤੇ ਆਪਣੀ ਮਾਂ ਦੇ ਆਉਣ ਬਾਰੇ ਦੱਸਿਆ।

Also Read : 6.4 ਤੀਬਰਤਾ ਦੇ ਜ਼ੋਰਦਾਰ ਭੂਚਾਲ ਦੇ ਝਟਕੇ, ਘਰਾਂ ’ਚੋਂ ਬਾਹਰ ਨਿੱਕਲੇ ਲੋਕ

ਉਸ ਦੇ ਪਤੀ ਨੇ ਪਹਿਲਾਂ ਤਾਂ ਨਾ ਜਾਣ ਦਾ ਫੈਸਲਾ ਕੀਤਾ ਪਰ ਅਚਾਨਕ ਉਸ ਨੇ ਆਪਣੀ ਸੱਸ ਬਾਰੇ ਸੋਚ ਕੇ ਜਾਣ ਦਾ ਫੈਸਲਾ ਕੀਤਾ ਅਤੇ ਬਿੰਦੂ ਨੂੰ ਉੱਥੇ ਹੀ ਰੁਕਣ ਲਈ ਕਿਹਾ ਅਤੇ ਜਲਦੀ ਛਤਰੀ ਲੈ ਕੇ ਉਸ ਕੋਲ ਪਹੁੰਚਿਆ ਤੇ ਸਕੂਟੀ ਨੂੰ ਚਿੱਕੜ ਵਿੱਚੋਂ ਬਾਹਰ ਕੱਢਿਆ। ਬਿੰਦੂ ਨੂੰ ਨਾਲ ਬਹਾ ਬੱਸ ਅੱਡੇ ਵੱਲ ਨੂੰ ਚੱਲ ਪਿਆ। ਬਿੰਦੂ ਨੇ ਦੇਖਿਆ ਕਿ ਉਸ ਦਾ ਪਤੀ ਚਿੱਕੜ ਵਿੱਚ ਵੀ ਸਕੂਟੀ ਨੂੰ ਬੜੇ ਆਰਾਮ ਨਾਲ ਚਲਾ ਕੇ ਲੈ ਗਿਆ ਤੇ ਕਿਤੇ ਵੀ ਸਲਿੱਪ ਨਾ ਕੀਤਾ ਬਿੰਦੂ ਬੜੀ ਹੈਰਾਨ ਸੀ।

ਉਹੀ ਸਕੂਟੀ ਉਸੇ ਸੜਕ ’ਤੇ ਬੜੇ ਅਰਾਮ ਨਾਲ ਚੱਲ ਰਹੀ ਸੀ। ਉਹ ਦੋਵੇਂ ਬੱਸ ਅੱਡੇ ’ਤੇ ਪਹੁੰਚ ਗਏ। ਦੋਵਾਂ ਨੂੰ ਇਕੱਠਿਆਂ ਦੇਖ ਕੇ ਉਸ ਦੀ ਮਾਂ ਦਾ ਮਨ ਬੜਾ ਖੁਸ਼ ਹੋਇਆ। ਬਿੰਦੂ ਦੇ ਪਤੀ ਨੇ ਆਪਣੀ ਸੱਸ ਦੇ ਪੈਰੀਂ ਹੱਥ ਲਾਏ। ਘਰ ਦੀ ਖੈਰ-ਸੁੱਖ ਪੁੱਛ ਸਕੂਟੀ ’ਤੇ ਦੋਵਾਂ ਨੂੰ ਬੈਠਣ ਲਈ ਕਿਹਾ ਤੇ ਦੋਵਾਂ ਨੂੰ ਸਕੂਟੀ ’ਤੇ ਬਿਠਾ ਕੇ ਉਸੇ ਰਸਤੇ ਬੜੇ ਆਰਾਮ ਨਾਲ ਘਰ ਲੈ ਆਇਆ।

ਬਿੰਦੂ ਬੜੀ ਹੈਰਾਨ ਸੀ ਕਿ ਉਹੀ ਸੜਕ ਤੋਂ ਹੀ ਸਕੂਟੀ ਉਸੇ ਚਿੱਕੜ ਵਿੱਚ ਬਿਨਾਂ ਤਿਲ੍ਹਕਣ ਤੋਂ ਕਿਵੇਂ ਚੱਲ ਰਹੀ ਸੀ! ਬਿੰਦੂ ਦਾ ਪਤੀ ਆਪਣੀ ਸੱਸ ਲਈ ਕੁਝ ਲੈਣ ਲਈ ਦੁਕਾਨ ਵੱਲ ਨੂੰ ਚਲਾ ਗਿਆ। ਬਿੰਦੂ ਨੇ ਆਪਣੀ ਮਾਂ ਨੂੰ ਸਕੂਟੀ ਤੇ ਚਿੱਕੜ ਵਾਲੀ ਸਾਰੀ ਘਟਨਾ ਦੱਸੀ ਬਿੰਦੂ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਪੁੱਤ ਵਿਆਹ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਬੜੇ ਝੱਖੜ, ਮੀਂਹ, ਹਨ੍ਹੇਰੀਆਂ ਤੇ ਉਤਾਰ-ਚੜ੍ਹਾਅ ਆਉਂਦੇ ਹਨ। ਜੋ ਲੋਕ ਉਹਨਾਂ ਵਿੱਚ ਆਪਣਾ-ਆਪ ਸੰਭਾਲ ਕੇ ਚੱਲਦੇ ਹਨ ਉਹ ਤੇਰੇ ਪਤੀ ਵਾਂਗ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਹਨ।

ਕੁਝ ਲੋਕ ਤੇਰੇ ਵਾਂਗ ਹੁੰਦੇ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਤਿਲ੍ਹਕਣ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਸਾਰੀ ਉਮਰ ਉਸ ਤਿਲ੍ਹਕਣ ਤੋਂ ਉੱਠ ਨਹੀਂ ਪਾਉਂਦੇ। ਜਿਸ ਕਰਕੇ ਉਹਨਾਂ ਦੀ ਜ਼ਿੰਦਗੀ ਇਸ ਚਿੱਕੜ ਜਾਂ ਦਲਦਲ ਵਿੱਚ ਫਸ ਕੇ ਰਹਿ ਜਾਂਦੀ ਹੈ। ਉਹ ਨਾ ਤੇਰੇ ਵਾਂਗ ਅੱਗੇ ਜਾ ਸਕਦੇ ਨੇ ਨਾ ਪਿੱਛੇ ਮੁੜ ਸਕਦੇ ਨੇ। ਸੋ ਪੁੱਤ ਜ਼ਿੰਦਗੀ ਦੇ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ।

Also Read : ਫੌਜੀ ਕਰਵਾਈ ਦੀ ਪਾਰਦਰਸ਼ਿਤਾ ਤੇ ਸੰਵੇਦਨਸ਼ੀਲਤਾ

ਬੇਬੇ ਦੀ ਗੱਲ ਸੁਣ ਕੇ ਬਿੰਦੂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ। ਉੱਧਰ ਬਿੰਦੂ ਦਾ ਪਤੀ ਜੋ ਓਹਲੇ ਖੜ੍ਹਾ ਮਾਂ-ਧੀ ਦੀਆਂ ਗੱਲਾਂ ਸੁਣ ਰਿਹਾ ਸੀ ਬੇਬੇ ਦੇ ਪੈਰੀਂ ਡਿੱਗ ਗਿਆ। ਬੇਬੇ ਨੇ ਦੋਹਾਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਬਿੰਦੂ ਤੇ ਉਸ ਦੇ ਪਤੀ ਦੇ ਚਿਹਰੇ ’ਤੇ ਹਲਕੀ ਜਿਹੀ ਮੁਸਕਾਨ ਸੀ, ਜਿਵੇਂ ਉਨ੍ਹਾਂ ਨੂੰ ਜ਼ਿੰਦਗੀ ਦੀ ਤਿਲ੍ਹਕਣ ਦੀ ਸਮਝ ਆ ਗਈ ਹੋਵੇ।

ਰਣਬੀਰ ਸਿੰਘ ਪਿ੍ਰੰਸ (ਸ਼ਾਹਪੁਰ ਕਲਾਂ),

ਆਫ਼ੀਸਰ ਕਾਲੋਨੀ, ਸੰਗਰੂਰ

ਮੋ. 98722-99613

ਰਾਜ਼ੀਨਾਮਾ (ਇੱਕ ਸਿੱਖਿਆਦਾਇਕ ਕਹਾਣੀ)
‘‘ਹਾਂ ਬਈ ਮਾਹਟਰਾ ਕੀ ਸੋਚਿਆ ਫੇਰ, ਕਰੀ ਕੋਈ ਗੌਰ ਗੱਲ!’’ ‘‘ਪ੍ਰਧਾਨ ਜੀ ਕਿਉਂ ਮਸਲੇ ਨੂੰ ਉਲਝਾ ਰੱਖਿਆ। ਤੁਹਾਨੂੰ ਮੇਰੇ ਬਾਰੇ ਪਤਾ, ’ਕੱਲਾ-’ਕੱਲਾ ਬੱਚਾ ਗਵਾਹ ਏਸ ਗੱਲ ਦਾ।’’ ‘‘ਕਿਹੜੇ ਗਵਾਹਾਂ ਦੀ ਗੱਲ ਕਰਦੇ ਹੋ ਮਾਹਟਰ ਜੀ, ਇਹ ਤਾਂ ਬੱਚੇ ਨੇ ਭੋਲੇ ਤੇ ਉੱਤੋਂ ਨਾਸਮਝ, ਤੁਹਾਨੂੰ ਤਾਂ ਪਤਾ ਨਾਸਮਝ ਦੀ ਤਾਂ ਗਵਾਹੀ ਨਹੀਂ ਮੰਨੀ ਜਾਂਦੀ। ਸੋ ਤੁਸੀਂ ਲੈ ਦੇ ਕੇ ਗੱਲ ਨਬੇੜੋ। ਚੰਗੇ ਰਹੋਗੇ। ਨਹੀਂ ਤਾਂ ਐਵੇਂ ਥਾਣੇ-ਕਚਹਿਰੀਆਂ ਵਿੱਚ ਖੱਜਲ-ਖੁਆਰ ਹੁੰਦੇ ਫਿਰੋਗੇ।’’ ਪਰ ਪ੍ਰਧਾਨ ਜੀ ਜਦੋਂ ਮੈਂ ਕੁਝ ਕੀਤਾ ਹੀ ਨਹੀਂ, ਭਲਾਂ ਮੈਂ ਕਿਵੇਂ ਪੈਸੇ ਨੂੰ ਹਾਂ ਕਰ ਦਿਆਂ।’’ ਕਿਉਂ ਮਾਸਟਰਾ ਭੋਲੀਆਂ ਗੱਲਾਂ ਕਰਦਾਂ ਇਹ ਠਾਣੇ -ਕਚਹਿਰੀਆਂ ’ਚ ਕੋਈ ਨਹੀਂ ਸੁਣਦਾ ਇਸ ਤਰ੍ਹਾਂ ਜਬਾਨੀ-ਕਲਾਮੀ ਗੱਲਾਂ ਨੂੰ, ਇੱਥੇ ਤਾਂ ਉਹ ਸੱਚ ਆ ਜੋ ਕਿਸੇ ਨੇ ਕਹਿ ਦਿੱਤਾ। ਨਾਲੇ ਮੈਂ ਤਾਂ ਜੋ ਕੁੜੀ ਦੀ ਮਾਂ ਦੇ ਮੂੰਹੋਂ ਸੁਣਿਆ ਉਹ ਦੱਸ ਦਿੱਤਾ, ਅੱਗੇ ਤੁਹਾਡੀ ਮਰਜ਼ੀ। ਗੱਲ ਪੈਸੇ ਨਾਲ ਮੁਕਾਉਣੀ ਹੈ ਜਾਂ ਕਚਹਿਰੀ ਵਿੱਚ!’’ ਇਹ ਆਖ ਭੰਤਾ ਪ੍ਰਧਾਨ ਖਚਰੀ ਹਾਸੀ ਹੱਸਦਿਆਂ ਅੱਗੇ ਲੰਘ ਗਿਆ। (Resignation)

Also Read : ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ

ਮਾਸਟਰ ਦਰਸ਼ਨ ਢੀਂਗਰਾ ਬਹੁਤ ਦੁਖੀ ਹੋਇਆ। ਫੇਰ ਉਹ ਡੂੰਘੀ ਸੋਚ ਵਿੱਚ ਡੁੱਬ ਗਿਆ। ਉਸ ਨੂੰ ਲੱਗਾ ਜਿਵੇਂ ਭਲਾਈ ਦਾ ਤਾਂ ਜ਼ਮਾਨਾ ਹੀ ਨਾ ਰਿਹਾ ਹੋਵੇ। ਨਾ ਉਹ ਉਸ ਦਿਨ ਕੁੜੀ ਦੀ ਮਾਂ ਨੂੰ ਕੁੜੀ ਦੇ ਚਾਲ-ਚਲਣ ਬਾਰੇ ਦੱਸਦਾ ਤੇ ਨਾ ਇਹ ਗਲ਼ ਸਿਆਪਾ ਪੈਂਦਾ। ਆਪੇ ਵਿਆਹ ਕਰਵਾ ਕੇ ਚਾਰ ਦਿਨਾਂ ਨੂੰ ਵਾਪਸ ਆ ਜਾਂਦੀ। ਪਰ ਉਸ ਦਾ ਲੋਕ ਭਲਾਈ ਤੇ ਸਿਆਣਪ ਦਾ ਜਨੂੰਨ ਹੀ ਅੱਜ ਉਸ ਨੂੰ ਲੈ ਕੇ ਬੈਠ ਗਿਆ। ਕੁੜੀ ਦੀ ਮਾਂ ਨੇ ਤਾਂ ਉਲਟਾ ਉਸ ਨੂੰ ਹੀ ਦੋਸ਼ੀ ਬਣਾ ਦਿੱਤਾ। ਪ੍ਰਧਾਨ ਦੀ ਚੱਕ ਤੇ ਹਿੱਸੇ-ਪੱਤੀ ਕਰਕੇ ਗੇਲੋ ਵੀ ਟੱਸ ਤੋਂ ਮੱਸ ਨਾ ਹੋਈ। ਆਖ਼ਰਕਾਰ 10 ਲੱਖ ਤੱਕ ਲਿਖਤੀ ਰਾਜ਼ੀਨਾਮਾ ਹੋਇਆ। ਪ੍ਰਧਾਨ ਵੀ ਖੁਸ਼ ਤੇ ਗੇਲੋ ਵੀ ਖੁਸ਼। (Resignation)

ਮਾਸਟਰ ਢੀਂਗਰਾ ਸ਼ਰਮਿੰਦਗੀ ਦਾ ਮਾਰਿਆ ਬਦਲੀ ਕਰਵਾ ਗਿਆ। ਨਵੇਂ ਥਾਂ ਭਾਵੇਂ ਸਕੂਲ ਦਾ ਮਾਹੌਲ ਵਧੀਆ ਸੀ, ਪਰ ਪਿਛਲੇ ਸਕੂਲ ਵਾਲਾ ਵਾਕਿਆ ਉਸ ਦੀਆਂ ਅੱਖਾਂ ਸਾਹਵੇਂ ਘੁੰਮਦਾ ਰਹਿੰਦਾ। ਹੁਣ ਜਿਵੇਂ ਅਧਿਆਪਨ ਦਾ ਕਿੱਤਾ ਉਸ ਨੂੰ ਸਰਾਪ ਜਾਪਣ ਲੱਗਾ। ਟੀਚਰ ਸ਼ਬਦ ਹੁਣ ਉਸ ਲਈ ਸਿਰਫ਼ ਟਿੱਚਰ ਬਣ ਕੇ ਰਹਿ ਗਿਆ। ਪਰ ਜਿੰਨੀ ਦੇਰ ਕੋਈ ਦੂਸਰੀ ਨੌਕਰੀ ਨਹੀਂ ਮਿਲਦੀ ਕੁਝ ਨਹੀਂ ਸੀ ਹੋ ਸਕਦਾ। ਪਟਵਾਰੀ, ਕਾਨੂੰਗੋ ਅਤੇ ਏ.ਐੱਸ.ਆਈ. ਦੀ ਭਰਤੀ ਵਿੱਚ ਸਿਲੈਕਟ ਹੋ ਚੁੱਕਾ ਸੀ। ਪਰ ਜੁਆਇਨਿੰਗ ਲੈੱਟਰ ਬਾਕੀ ਸੀ। ਪਰ ਕਦੋਂ ਬੁਲਾਉਣਗੇ ਪਤਾ ਨਹੀਂ! ਊਠ ਦੇ ਬੁੱਲ੍ਹ ਵਾਂਗ ਸੀ ਕਿ ਹੁਣ ਡਿੱਗਿਆ, ਸਵੇਰੇ ਡਿੱਗਿਆ।

ਪੰਜ ਦਿਨਾਂ ਤੱਕ ਚੱਲਣ ਵਾਲਾ ਤਿਉਹਾਰ, ਕਈ ਦੇਸ਼ਾਂ ’ਚ ਮਨਾਇਆ ਜਾਂਦਾ ਹੈ!

ਇੱਕ ਦਿਨ ਅਚਾਨਕ ਮੇਲ ਆਈ। ਜਿਸ ਵਿੱਚ ਏ. ਐੱਸ. ਆਈ. ਲਈ ਕਾਲ ਲੈਟਰ ਭੇਜਿਆ ਗਿਆ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਅਗਲੇ ਦਿਨ ਆਪਣੇ ਸਾਰੇ ਡਾਕੂਮੈਂਟ ਇਕੱਤਰ ਕਰ ਤਿਆਰ ਹੋ ਗਿਆ। ਬੜਾ ਖੁਸ਼ ਸੀ ਕਿ ਚਲੋ ਚੰਗਾ ਹੋਇਆ ਕਿ ਟੀਚਰ ਤੋਂ ਟਿੱਚਰ ਬਣਨ ਨਾਲੋਂ ਤਾਂ ਚੰਗਾ ਮੈਂ ਪੰਜਾਬ ਪੁਲਿਸ ਦੀ ਵਰਦੀ ਵਿੱਚ ਅਰਾਮ ਨਾ ਸਹੀ ਘੱਟੋ-ਘੱਟ ਰਿਸਪੈਕਟ ਤਾਂ ਹੈ। ਫਿਰ ਉਹ ਭਾਵੇਂ ਡਰ ਕਾਰਨ ਹੋਵੇ ਜਾਂ ਸਤਿਕਾਰ ਕਾਰਨ, ਰੋਹਬ ਵੱਖਰਾ। ਉਸ ਨੇ ਜੁਆਇਨ ਕੀਤਾ। ਇੱਧਰ ਇੱਕ ਮਹੀਨੇ ਦੀ ਤਨਖ਼ਾਹ ਜਮ੍ਹਾ ਕਰਵਾ ਅਸਤੀਫ਼ਾ ਦੇ ਦਿੱਤਾ। ਏ. ਐਸ. ਆਈ. ਜਾ ਲੱਗਾ। ਟਰੇਨਿੰਗ ਤੋਂ ਕੁਝ ਮਹੀਨੇ ਬਾਅਦ ਉਸ ਨੇ ਥਾਣੇ ਜੁਆਇਨ ਕੀਤਾ। (Resignation)

ਇੱਕ ਦਿਨ ਅਚਾਨਕ ਭੰਤਾ ਪ੍ਰਧਾਨ ਆਪਣੀ ਲੜਕੀ ਦੇ ਇੰਟਰ ਕਾਸਟ ਵਿਆਹ ਕਰਵਾਉਣ ਲਈ ਘਰੋਂ ਚਲੇ ਜਾਣ ਦੀ ਇਤਲਾਹ ਦੇਣ ਲਈ ਆਉਂਦਾ ਹੈ। ਮੁਨਸ਼ੀ ਰਿਪੋਰਟ ਲਿਖ ਕੇ ਭੰਤੇ ਨੂੰ ਸਾਹਿਬ ਨੂੰ ਮਿਲਣ ਲਈ ਕਹਿੰਦਾ ਹੈ। ਪ੍ਰਧਾਨ ਜੀ ਜਦੋਂ ਅੰਦਰ ਜਾਂਦਾ ਤਾਂ ਅੰਦਰ ਮਾਸਟਰ ਜੀ ਨੂੰ ਦੇਖ ਕਹਿੰਦਾ, ‘‘ਮਾਸਟਰ ਜੀ ਤੁਸੀਂ! ਇੱਥੇ ਕਿਵੇਂ?’’ ਇਸ ਤੋਂ ਪਹਿਲਾਂ ਕਿ ਮਾਸਟਰ ਦਰਸ਼ਨ ਢੀਂਗਰਾ ਕੁਝ ਬੋਲਦਾ। ਪਿੱਛੇ ਹੀ ਆਇਆ ਮੁਨਸ਼ੀ ਬੋਲਿਆ, ‘‘ਪ੍ਰਧਾਨ ਜੀ ਕੀ ਕਰੀ ਜਾਂਦੇ ਹੋ ਇਹ ਨਵੇਂ ਆਏ ਸਾਹਿਬ ਦਰਸ਼ਨ ਢੀਂਗਰਾ ਜੀ ਹਨ। ਸਿਵਲ ਕੱਪੜਿਆਂ ਵਿੱਚ, ਰੱਬ ਭਲੀ ਕਰੇ!’’ ਪ੍ਰਧਾਨ ਜੀ ਦੇ ਪੈਰਾਂ ਥੱਲਿਓਂ ਜਿਵੇਂ ਸੁਣ ਕੇ ਜ਼ਮੀਨ ਖਿਸਕ ਗਈ ਹੋਵੇ। ‘‘ਦੱਸੋ ਪ੍ਰਧਾਨ ਜੀ ਸਾਡੇ ਲਾਇਕ ਕੀ ਸੇਵਾ ਹੈ?’’ ਢੀਂਗਰਾ ਸਾਹਿਬ ਪ੍ਰਧਾਨ ਦੀ ਚੁੱਪੀ ਤੋੜਦਿਆਂ ਬੋਲੇ।

ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ

‘‘ਢੀਂਗਰਾ ਸਾਹਿਬ ਸੇਵਾ ਕੀ ਦੱਸੀਏ ਬੇਟੀ ਘਰੋਂ ਚਲੀ ਗਈ ਹੈ। ਵਰਗਲਾ ਕੇ ਲੈ ਗਿਆ ਕਮਬਖ਼ਤ, ਆਹ ਨਾਲ ਦੇ ਪਿੰਡੋਂ…।’’ ‘‘ਕੌਣ? ਤੁਹਾਨੂੰ ਪਤਾ ਹੈ?’’ ਢੀਂਗਰਾ ਸਾਹਿਬ ਨੇ ਪੁੱਛਿਆ। ‘‘ਹਾਂ ਜੀ ਉਸ ਦੇ ਨਾਲ ਹੀ ਪੜ੍ਹਦਾ।’’ ‘‘ਪ੍ਰਧਾਨ ਜੀ ਲੜਕਾ, ਲੜਕੀ ਬਾਲਗ ਹੈ ਜਾਂ ਨਾਬਾਲਗ?’’ ਪ੍ਰਧਾਨ ਜੀ ਦੇ ਕੁਝ ਬੋਲਣ ਤੋਂ ਪਹਿਲਾਂ ਹੀ, ਮੁਨਸ਼ੀ ਚੰਦ ਭਾਨ ਬੋਲਿਆ, ‘‘ਜੀ ਰਿਪੋਰਟ ਅਨੁਸਾਰ ਤਾਂ ਬਾਲਗ ਨੇ ਦੋਵੇਂ। ਰੱਬ ਭਲੀ ਕਰੇ ! ਪ੍ਰਧਾਨ ਜੀ ਦੇ ਦੱਸੇ ਅਨੁਸਾਰ, ਹੈ ਕਿ ਨਹੀਂ ਪ੍ਰਧਾਨ ਜੀ!’’ ‘‘ਹਾਂ ਜੀ!’’ ਪ੍ਰਧਾਨ ਜੀ ਕੁਝ ਨਮੋਸ਼ੀ ਨਾਲ ਬੋਲੇ। ‘‘ਦੇਖੋ ਪ੍ਰਧਾਨ ਜੀ ਮੁੰਡਾ ਤੇ ਕੁੜੀ ਦੋਵੇਂ ਨੇ ਬਾਲਗ ਤੇ ਕੁੜੀ ਨੇ ਜੇ ਮੁੰਡੇ ਦੇ ਹੱਕ ਵਿੱਚ ਬਿਆਨ ਦੇ ਦਿੱਤੇ ਤਾਂ ਕਾਨੂੰਨ ਵੀ ਕੁਝ ਨਹੀਂ ਕਰ ਸਕਦਾ।

ਹਾਂ ਚੰਗੀ ਗੱਲ ਹੈ ਜੇ ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਨਹੀਂ ਤਾਂ ਥਾਣੇ ਕਚਹਿਰੀਆਂ ਦੇ ਚੱਕਰਾਂ ਵਿੱਚ ਪੈ ਕੇ ਬੰਦੇ ਦਾ ਆਪਣਾ ਚੱਕਰਚੂੰਡਾ ਹੋ ਜਾਂਦਾ। ਚੰਗੀ ਗੱਲ ਹੈ ਜੇ ਆਪਸ ਵਿੱਚ ਲੈ ਦੇ ਕੇ ਰਾਜ਼ੀਨਾਮਾ ਹੁੰਦਾ। ਨਾਲੇ ਫਿਰ ਤੁਸੀਂ ਆਪ ਸਿਆਣੇ ਹੋ, ਗੱਲ ਸਮਝਦੀ ਹੁੰਦੀ ਐ।’’ ਪ੍ਰਧਾਨ ਜੀ ਕੰਨ ਜੇ ਵਲੇਟਦਾ ਘਰ ਵੱਲ ਨੂੰ ਤੁਰ ਪਿਆ। ਸਕੂਲ ਵਾਲਾ ਵਾਕਿਆ ਜਿਵੇਂ ਉਸ ਦੀਆਂ ਅੱਖਾਂ ਅੱਗੇ ਆ ਗਿਆ ਹੋਵੇ। ਭੰਤੇ ਪ੍ਰਧਾਨ ਦੀ ਖਾਮੋਸ਼ੀ ਜਿਵੇਂ ਰਾਜ਼ੀਨਾਮੇ ਲਈ ਰਾਜ਼ੀ ਹੋ ਗਈ ਹੋਵੇ। ਮਾਸਟਰ ਦਰਸ਼ਨ ਢੀਂਗਰਾ ਜਿਵੇਂ ਅੱਜ ਭੰਤੇ ਪ੍ਰਧਾਨ ਦੇ ਕੀਤੇ ਕਰਮਾਂ ਦੇ ਫ਼ਲ ’ਤੇ ਅੰਦਰੋਂ-ਅੰਦਰੀ ਮੁਸਕਰਾ ਰਿਹਾ ਹੋਵੇ।

ਰਣਬੀਰ ਸਿੰਘ ਪਿ੍ਰੰਸ (ਸ਼ਾਹਪੁਰ ਕਲਾਂ),

ਆਫ਼ੀਸਰ ਕਾਲੋਨੀ, ਸੰਗਰੂਰ ਮੋ. 98722-99613