ENG Vs PAK - Sach Kahoon Punjabi

ENG vs PAK: ਪਾਕਿਸਤਾਨ ਦੀ ਕਰਾਰੀ ਹਾਰ, ਇੰਗਲੈਂਡ ਨੇ ਪਾਰੀ ਤੇ 103 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ
ਸਪੋਰਟਸ ਡੈਸਕ। ENG vs PAK: ਇੰਗਲੈਂਡ ਨੇ ਪਹਿਲੇ ਟੈਸਟ ’ਚ ਪਾਕਿਸਤਾਨ ਨੂੰ ਇੱਕ ਪਾਰੀ ਤੇ 103 ਦੌੜਾਂ ਨਾਲ ਹਰਾ ਦਿੱਤਾ ਹੈ। ਲੀਡਜ਼ ’ਚ ਪਾਕਿਸਤਾਨ ਦੀ ਦੂਜੀ ਪਾਰੀ 135 ਦੌੜਾਂ ’ਤੇ ਆਊਟ ਹੋ ਗਈ। ਇਸ ਨਾਲ, ਇੰਗਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਪਹਿਲਾਂ, ਇੰਗਲੈਂਡ ਨੇ ਪਹਿਲੀ ਪਾਰੀ ’ਚ 409 ਦੌੜਾਂ ਬਣਾਈਆਂ ਸਨ। ਪਾਕਿਸਤਾਨ ਪਹਿਲੀ ਪਾਰੀ ’ਚ ਸਿਰਫ਼ 171 ਦੌੜਾਂ ਹੀ ਬਣਾ ਸਕਿਆ ਸੀ। ਪਹਿਲੀ ਪਾਰੀ ਦੇ ਆਧਾਰ ’ਤੇ, ਇੰਗਲੈਂਡ ਕੋਲ 238 ਦੌੜਾਂ ਦੀ ਬੜ੍ਹਤ ਸੀ।

ਪਾਕਿਸਤਾਨ ਇੱਕ ਵੀ ਅਰਧਸੈਂਕੜੇ ਵਾਲੀ ਸਾਂਝੇਦਾਰੀ ਨਹੀਂ ਕਰ ਸਕਿਆ

ਪਾਕਿਸਤਾਨ ਨੇ ਆਪਣੀ ਪਹਿਲੀ ਵਿਕਟ ਬਿਨਾਂ ਕੋਈ ਦੌੜਾਂ ਬਣਾਏ ਗੁਆ ਦਿੱਤੀ ਸੀ। ਇਮਾਮ-ਉਲ-ਹੱਕ ਦੂਜੇ ਓਵਰ ’ਚ ਜੋਫਰਾ ਆਰਚਰ ਦੀ ਗੇਂਦ ’ਤੇ ਜੈਮੀ ਸਮਿਥ ਵੱਲੋਂ ਕੈਚ ਕਰਵਾ ਲਿਆ। ਆਰਚਰ ਨੇ ਆਪਣੇ ਅਗਲੇ ਓਵਰ ’ਚ ਓਪਨਰ ਅਜ਼ਾਨ ਅਵੈਸ ਨੂੰ ਵੀ ਆਊਟ ਕੀਤਾ। ਪਾਕਿਸਤਾਨ ਦਾ ਸਕੋਰ 2 ਵਿਕਟਾਂ ’ਤੇ 13 ਦੌੜਾਂ ਸੀ। ਫਿਰ ਜੋਸ਼ ਟੰਗ ਤੇ ਓਲੀ ਰੌਬਿਨਸਨ ਨੇ ਪਾਕਿਸਤਾਨ ਨੂੰ ਕਈ ਝਟਕੇ ਦਿੱਤੇ। ਸਥਿਤੀ ਅਜਿਹੀ ਸੀ ਕਿ ਪਾਕਿਸਤਾਨੀ ਬੱਲੇਬਾਜ਼ ਇੱਕ ਵੀ ਪੰਜਾਹ ਦੌੜਾਂ ਦੀ ਸਾਂਝੇਦਾਰੀ ਕਰਨ ’ਚ ਅਸਫਲ ਰਹੇ। ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ, ਉਸ ਤੋਂ ਬਾਅਦ ਸ਼ਾਨ ਮਸੂਦ ਨੇ 29 ਦੌੜਾਂ ਬਣਾਈਆਂ। ਸਿਰਫ਼ ਚਾਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚੇ।

ਇਹ ਵੀ ਪੜ੍ਹੋ : Railway News: ਚੱਲਦੀ ਰੇਲਗੱਡੀ ਤੋਂ ਡਿੱਗਿਆ ਯਾਤਰੀ, ਮਹਿਲਾ ਹੈੱਡ ਕਾਂਸਟੇਬਲ ਨੇ ਬਚਾਈ ਜਾਨ

ਸਾਰੀਆਂ 20 ਵਿਕਟਾਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਲਈਆਂ | ENG vs PAK

ਆਰਚਰ, ਟੰਗ ਤੇ ਰੌਬਿਨਸਨ ਨੇ ਪਾਕਿਸਤਾਨ ਦੀ ਦੂਜੀ ਪਾਰੀ ’ਚ ਤਿੰਨ-ਤਿੰਨ ਵਿਕਟਾਂ ਲਈਆਂ। ਗੁਸ ਐਟਕਿੰਸਨ ਨੇ ਇੱਕ ਵਿਕਟ ਲਈ। ਇਸ ਤੋਂ ਪਹਿਲਾਂ, ਟੰਗ ਤੇ ਰੌਬਿਨਸਨ ਨੇ ਪਹਿਲੀ ਪਾਰੀ ’ਚ ਪੰਜ-ਪੰਜ ਵਿਕਟਾਂ ਹਾਸਲ ਕੀਤੀਆਂ ਸਨ। ਇਹ ਦੂਜੀ ਵਾਰ ਸੀ ਜਦੋਂ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਪਾਕਿਸਤਾਨ ਵਿਰੁੱਧ ਟੈਸਟ ਮੈਚ ’ਚ ਸਾਰੀਆਂ 20 ਵਿਕਟਾਂ ਲਈਆਂ। ਪਿਛਲੀ ਵਾਰ ਇਹ ਘਟਨਾ 2001 ’ਚ ਲਾਰਡਜ਼ ਟੈਸਟ ਦੌਰਾਨ ਹੋਈ ਸੀ।

ਜੋ ਰੂਟ ਟੈਸਟ ’ਚ ਸਭ ਤੋਂ ਜ਼ਿਆਦਾ ਕੈਚ ਲੈਣ ਵਾਲੇ ਖਿਡਾਰੀ

ਰੂਟ ਟੈਸਟ ਕ੍ਰਿਕੇਟ ’ਚ ਸਭ ਤੋਂ ਵੱਧ ਕੈਚ ਲੈਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਹੁਣ ਟੈਸਟ ਕ੍ਰਿਕੇਟ ’ਚ 219 ਕੈਚ ਲਏ ਹਨ। ਰੂਟ ਨੇ ਪਾਕਿਸਤਾਨ ਦੀ ਦੂਜੀ ਪਾਰੀ ’ਚ ਅਜ਼ਾਨ ਅਵੈਸ ਨੂੰ ਕੈਚ ਕਰਕੇ ਇਹ ਉਪਲਬਧੀ ਹਾਸਲ ਕੀਤੀ। ਉਸਨੇ ਅਸਟਰੇਲੀਆ ਦੇ ਸਟੀਵ ਸਮਿਥ ਦੇ 218 ਕੈਚਾਂ ਦਾ ਰਿਕਾਰਡ ਤੋੜਿਆ। ENG vs PAK

ਇੰਗਲੈਂਡ ਦੇ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ

ਇੰਗਲੈਂਡ ਲਈ ਚਾਰ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਲਾਏ। ਜੋ ਰੂਟ ਨੇ 66 ਤੇ ਜੌਰਡਨ ਕੌਕਸ ਨੇ 73 ਦੌੜਾਂ ਬਣਾਈਆਂ। ਉਨ੍ਹਾਂ ਨੇ ਤੀਜੀ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਡੈਨ ਲਾਰੈਂਸ ਨੇ 51 ਤੇ ਹੈਰੀ ਬਰੂਕ ਨੇ 91 ਦੌੜਾਂ ਬਣਾਈਆਂ। ਬਰੂਕ ਤੇ ਲਾਰੈਂਸ ਨੇ ਪੰਜਵੀਂ ਵਿਕਟ ਲਈ 120 ਦੌੜਾਂ ਜੋੜੀਆਂ। ENG vs PAK

ENG Vs PAK: ਬਰੁਕ ਦੀ ਕਪਤਾਨੀ ਪਾਰੀ ਨਾਲ ਅੰਗਰੇਜ਼ ਟੀਮ ਸੈਮੀਫਾਈਨਲ ’ਚ
ਪਾਕਿਸਤਾਨ ਲਈ ਸੈਮੀਫਾਈਨਲ ’ਚ ਪਹੁੰਚਣਾ ਹੋਇਆ ਔਖਾ

ENG Vs PAK: ਸਪੋਰਟਸ ਡੈਸਕ। ਇੰਗਲੈਂਡ ਨੇ ਟੀ-20 ਵਿਸ਼ਵ ਕੱਪ ਦੇ ਇੱਕ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਲਈ ਕਪਤਾਨ ਹੈਰੀ ਬਰੂਕ ਨੇ ਸੈਂਕੜਾ ਲਾਇਆ, ਜਿਸ ਨਾਲ ਟੀਮ ਨੂੰ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ’ਚ ਮਦਦ ਮਿਲੀ। ਪਹਿਲਾਂ ਬੱਲੇਬਾਜੀ ਕਰਦੇ ਹੋਏ, ਪਾਕਿਸਤਾਨ ਨੇ 20 ਓਵਰਾਂ ’ਚ 9 ਵਿਕਟਾਂ ’ਤੇ 164 ਦੌੜਾਂ ਬਣਾਈਆਂ। ਜਵਾਬ ’ਚ, ਇੰਗਲੈਂਡ ਨੇ 19.1 ਓਵਰਾਂ ’ਚ ਅੱਠ ਵਿਕਟਾਂ ’ਤੇ 166 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬਰੂਕ ਨੇ ਇੰਗਲੈਂਡ ਲਈ ਸਭ ਤੋਂ ਵੱਧ 100 ਦੌੜਾਂ ਬਣਾਈਆਂ, ਜਿਸ ਨਾਲ ਸੁਪਰ-8 ’ਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

ਇਹ ਖਬਰ ਵੀ ਪੜ੍ਹੋ : Suryakumar Yadav: ਦੱਖਣੀ ਅਫਰੀਕਾ ਦੇ ਹੱਥੋਂ ਹਾਰ ਤੋਂ ਬਾਅਦ ਕਪਤਾਨ ਸੂਰਿਆ ਕੁਮਾਰ ਯਾਦਵ ਦਾ ਆਇਆ ਵੱਡਾ ਬਿਆਨ, ਜਾਣੋ

ਸੈਮੀਫਾਈਨਲ ’ਚ ਪਹੁੰਚਣ ਵਾਲੀ ਪਹਿਲੀ ਟੀਮ | ENG Vs PAK

ਇੰਗਲੈਂਡ ਨੇ ਇਸ ਤਰ੍ਹਾਂ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ, ਜਦੋਂ ਕਿ ਪਾਕਿਸਤਾਨ ਦਾ ਅੱਗੇ ਦਾ ਰਸਤਾ ਬਹੁਤ ਮੁਸ਼ਕਲ ਹੋ ਗਿਆ ਹੈ। ਪਾਕਿਸਤਾਨ ਦਾ ਪਿਛਲਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ, ਤੇ ਹੁਣ ਉਨ੍ਹਾਂ ਕੋਲ ਇੱਕ ਮੈਚ ਬਾਕੀ ਹੈ। ਜੇਕਰ ਪਾਕਿਸਤਾਨ ਇਹ ਮੈਚ ਜਿੱਤ ਵੀ ਜਾਂਦਾ ਹੈ, ਤਾਂ ਵੀ ਉਨ੍ਹਾਂ ਦੇ ਸਿਰਫ ਤਿੰਨ ਅੰਕ ਹੋਣਗੇ। ਇਸ ਦੌਰਾਨ, ਸ਼੍ਰੀਲੰਕਾ ਤੇ ਨਿਊਜੀਲੈਂਡ ਕੋਲ ਪਾਕਿਸਤਾਨ ਨੂੰ ਪਛਾੜਨ ਦਾ ਮੌਕਾ ਹੋਵੇਗਾ। ਬਰੂਕ ਤੋਂ ਇਲਾਵਾ, ਇੰਗਲੈਂਡ ਲਈ ਕੋਈ ਹੋਰ ਬੱਲੇਬਾਜ ਮਹੱਤਵਪੂਰਨ ਪਾਰੀ ਨਹੀਂ ਖੇਡ ਸਕਿਆ।

ਇੰਗਲੈਂਡ ਲਗਾਤਾਰ ਸਭ ਤੋਂ ਵੱਧ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਣ ਵਾਲੀ ਟੀਮ ਬਣ ਗਈ ਹੈ। ਇਹ ਉਨ੍ਹਾਂ ਦੀ ਲਗਾਤਾਰ ਪੰਜਵੀਂ ਵਾਰ ਹੈ। ਇਸ ਮਾਮਲੇ ’ਚ ਇਹ ਪਾਕਿਸਤਾਨ ਤੇ ਸ਼੍ਰੀਲੰਕਾ ਨੂੰ ਪਛਾੜ ਗਿਆ ਹੈ। ਪਾਕਿਸਤਾਨ ਤੇ ਸ਼੍ਰੀਲੰਕਾ ਲਗਾਤਾਰ ਚਾਰ ਵਾਰ ਸੈਮੀਫਾਈਨਲ ’ਚ ਪਹੁੰਚੇ ਹਨ। ਇੰਗਲੈਂਡ 2016, 2021, 2022, 2024 ਤੇ 2026 ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪਹੁੰਚਿਆ ਹੈ। ENG Vs PAK

ਟੀ-20 ਵਿਸ਼ਵ ਕੱਪ ’ਚ ਸੈਂਕੜਾ ਲਾਉਣ ਵਾਲੇ ਪਹਿਲੇ ਕਪਤਾਨ | ENG Vs PAK

ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਤੇ ਸ਼ਾਹੀਨ ਅਫਰੀਦੀ ਨੇ ਟੀਮ ਨੂੰ ਕਈ ਝਟਕੇ ਦਿੱਤੇ। ਸ਼ਾਹੀਨ ਨੇ ਪਹਿਲੀ ਹੀ ਗੇਂਦ ’ਤੇ ਫਿਲ ਸਾਲਟ ਨੂੰ ਅਤੇ ਫਿਰ ਜੋਸ ਬਟਲਰ ਨੂੰ ਆਊਟ ਕੀਤਾ, ਜੋ ਦੋ ਦੌੜਾਂ ਬਣਾ ਕੇ ਆਊਟ ਹੋ ਗਏ। ਸ਼ਾਹੀਨ ਨੇ ਫਿਰ ਪਾਵਰਪਲੇ ਦੌਰਾਨ ਜੈਕਬ ਬੈਥਲ ਨੂੰ ਆਊਟ ਕਰਕੇ ਇੰਗਲੈਂਡ ਨੂੰ ਤੀਜਾ ਝਟਕਾ ਦਿੱਤਾ। ਬੈਥਲ ਅੱਠ ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਪਰਤਿਆ। ਹਾਲਾਂਕਿ, ਬਰੂਕ ਨੇ ਦ੍ਰਿੜਤਾ ਨਾਲ ਖੇਡਿਆ ਤੇ ਜ਼ਿੰਮੇਵਾਰੀ ਸੰਭਾਲੀ, ਪਾਰੀ ਨੂੰ ਅੱਗੇ ਵਧਾਇਆ। ਬਰੂਕ ਨੇ ਪਹਿਲਾਂ 28 ਗੇਂਦਾਂ ’ਚ ਆਪਣਾ ਅਰਧ ਸੈਂਕੜਾ ਤੇ ਫਿਰ 50 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ।

ਬਰੂਕ ਟੀ-20 ਵਿਸ਼ਵ ਕੱਪ ’ਚ ਸੈਂਕੜਾ ਬਣਾਉਣ ਵਾਲਾ ਪਹਿਲਾ ਕਪਤਾਨ ਹੈ। ਇੰਨਾ ਹੀ ਨਹੀਂ, ਬਰੂਕ ਟੂਰਨਾਮੈਂਟ ’ਚ ਸਭ ਤੋਂ ਵੱਧ ਵਿਅਕਤੀਗਤ ਸਕੋਰਰ ਵੀ ਬਣ ਗਿਆ। ਉਸਨੇ ਕ੍ਰਿਸ ਗੇਲ ਨੂੰ ਪਿੱਛੇ ਛੱਡਿਆ, ਜਿਸਨੇ 2010 ’ਚ ਭਾਰਤ ਵਿਰੁੱਧ 98 ਦੌੜਾਂ ਬਣਾਈਆਂ ਸਨ। ਬਰੂਕ ਟੀ-20 ਵਿਸਵ ਕੱਪ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਸੈਂਕੜਾ ਲਗਾਉਣ ਵਾਲਾ ਚੌਥਾ ਬੱਲੇਬਾਜ ਬਣ ਗਿਆ। ਉਸ ਤੋਂ ਪਹਿਲਾਂ, ਐਲੇਕਸ ਹੇਲਸ ਨੇ 2014 ’ਚ ਸ਼੍ਰੀਲੰਕਾ ਵਿਰੁੱਧ, ਕ੍ਰਿਸ ਗੇਲ ਨੇ 2016 ’ਚ ਇੰਗਲੈਂਡ ਵਿਰੁੱਧ ਤੇ ਪਾਥੁਮ ਨਿਸੰਕਾ ਨੇ 2026 ’ਚ ਅਸਟਰੇਲੀਆ ਵਿਰੁੱਧ ਸੈਂਕੜਾ ਲਾਇਆ ਸੀ। ਬਰੂਕ ਟੀ-20 ਵਿਸ਼ਵ ਕੱਪ ’ਚ ਇੰਗਲੈਂਡ ਲਈ ਐਲੇਕਸ ਹੇਲਸ (116*) ਤੇ ਜੋਸ ਬਟਲਰ (101*) ਤੋਂ ਬਾਅਦ ਤੀਜਾ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਵਾਲਾ ਬੱਲੇਬਾਜ ਹੈ।

ਕੀ ਪਾਕਿਸਤਾਨ ਪਹੁੰਚ ਪਾਵੇਗਾ ਸੈਮੀਫਾਈਨਲ ’ਚ? ਅੱਜ ਹੈ ‘ਕਰੋ ਜਾਂ ਮਰੋ’ ਦੀ ਸਥਿਤੀ
ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਮੁਕਾਬਲਾ ਅੱਜ | ENG Vs PAK

ਦੋਵਾਂ ਟੀਮਾਂ ਲਈ ਹੈ ਇਹ ਅਹਿਮ ਮੁਕਾਬਲਾ | ENG Vs PAK

ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ’ਚ ਅੱਜ ਦੋ ਮੁਕਾਬਲਾ ਖੇਡੇ ਜਾ ਰਹੇ ਹਨ। ਪਹਿਲਾ ਮੁਕਾਬਲਾ ਅਸਟਰੇਲੀਆ ਬਨਾਮ ਬੰਗਲਾਦੇਸ਼ ਦਾ ਹੈ ਜਿਹੜਾ ਕਿ ਪੁਣੇ ’ਚ ਸ਼ੁਰੂ ਹੋ ਚੁੱਕਿਆ ਹੈ। ਜਿਸ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਅੱਜ ਦੂਜਾ ਮੁਕਾਬਲਾ ਵੀ ਖੇਡਿਆ ਜਾਵੇਗਾ, ਜਿਹੜਾ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਹ ਮੁਕਾਬਲਾ ਮੈਚ ਆਈਸੀਸੀ ਵਿਸ਼ਵ ਕੱਪ ਦਾ 44ਵਾਂ ਮੈਚ ਹੋਵੇਗਾ। ਜੋ ਕਿ ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਕਲਕੱਤਾ ਦੇ ਈਡਨ ਗਾਰਡਨਸ ਮੈਦਾਨ ’ਤੇ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ’ਚ ਇੰਗਲੈਂਡ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ ਅਤੇ ਉਹ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਉਸ ਨੇ ਸਿਰਫ 2 ਮੈਚਾਂ ’ਚ ਹੀ ਜਿੱਤ ਹਾਸਲ ਕੀਤੀ ਹੈ। (ENG Vs PAK)

ਇਹ ਵੀ ਪੜ੍ਹੋ : ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ

ਇੰਗਲੈਂਡ ਦੀ ਟੀਮ ਲਈ ਇਹ ਮੁਕਾਬਲਾ ਇਸ ਲਈ ਅਹਿਮ ਹੈ ਕਿਉਂਕਿ ਜੇਕਰ ਉਹ ਅੱਜ ਵਾਲੇ ਮੁਕਾਬਲੇ ’ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ 2025 ’ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ’ਚ ਜਗ੍ਹਾ ਮਿਲ ਸਕਦੀ ਹੈ, ਜੋ ਕਿ ਪਾਕਿਸਤਾਨ ’ਚ ਖੇਡੀ ਜਾਵੇਗੀ। ਨਹੀਂ ਤਾਂ ਇੰਗਲੈਂਡ ਦੀ ਟੀਮ ਚੈਂਪੀਅਨਜ਼ ਟਰਾਫੀ ਤੋਂ ਵੀ ਬਾਹਰ ਹੋ ਜਾਵੇਗੀ। ਪਾਕਿਸਤਾਨ ਦੀ ਟੀਮ ਲਈ ਵੀ ਇਹ ਮੁਕਾਬਲਾ ਅਹਿਮ ਹੈ ਕਿਊਂਕਿ ਜੇਕਰ ਉਹ ਅੱਜ ਵਾਲਾ ਮੈਚ ਜਿੱਤਦੀ ਹੈ ਤਾਂ ਉਸ ਦੀ ਸੈਮੀਫਾਈਨਲ ’ਚ ਜਗ੍ਹਾ ਪੱਕੀ ਹੋ ਸਕਦੀ ਹੈ, ਪਰ ਇਹ ਜਿੱਤ ਪਾਕਿਸਤਾਨ ਲਈ ਮੁਸ਼ਕਲ ਮੰਨੀ ਜਾ ਰਹੀ ਹੈ। (ENG Vs PAK)

ਕਿਉਂਕਿ ਜੇਕਰ ਤਾਂ ਪਾਕਿਸਤਾਨ ਪਹਿਲਾਂ ਖੇਡਦਾ ਹੈ ਤਾਂ ਉਸ ਨੂੰ ਇੱਕ ਵੱਡਾ ਸਕੋਰ ਬਣਾਉਣਾ ਪਵੇਗਾ ਅਤੇ ਇੰਗਲੈਂਡ ਦੀ ਟੀਮ ਨੂੰ ਛੇਤੀ ਆਊਟ ਕਰਨਾ ਪਵੇਗਾ, ਪਾਕਿਸਤਾਨ ਨੇ ਜੇਕਰ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ ਨੂੰ 287 ਦੌੜਾਂ ਨਾਲ ਜਿੱਤ ਹਾਸਲ ਕਰਨੀ ਹੋਵੇਗੀ, ਅਤੇ ਜੇਕਰ ਪਾਕਿਸਤਾਨ ਬਾਅਦ ’ਚ ਖੇਡਦਾ ਹੈ ਤਾਂ ਉਸ ਨੂੰ ਇੰਗਲੈਂਡ ਵੱਲੋਂ ਦਿੱਤੇ ਗਏ ਟੀਚੇ ਨੂੰ ਸਿਰਫ 16 ਗੇਂਦਾਂ ’ਚ ਹਾਸਲ ਕਰਨਾ ਹੈ, ਇਹ ਸਭ ਹੈ ਤਾਂ ਮੁਸ਼ਕਲ ਪਰ ਕ੍ਰਿਕੇਟ ਅਨਿਸ਼ਚਿਤਤਾਵਾਂ ਵਾਲੀ ਖੇਡ ਹੈ। ਅਜਿਹੀ ਸਥਿਤੀ ’ਚ ਕੁਝ ਨਾ ਕੁਝ ਤਾਂ ਉਮੀਦ ਰੱਖੀ ਜਾ ਸਕਦੀ ਹੈ। (ENG Vs PAK)

ਪਿਛਲੀ ਪਲੇਇੰਗ-11 ’ਤੇ ਹੀ ਕਾਇਮ ਰਹਿ ਸਕਦਾ ਹੈ ਭਰੋਸਾ | ENG Vs PAK

ਵੈਸੇ ਪਾਕਿਸਤਾਨ ਲਈ ਇਹ ਮੈਚ ਜਿੱਤਣਾ ਕੋਈ ਵੱਡੀ ਗੱਲ ਵੀ ਨਹੀਂ ਹੈ ਕਿਉਂਕਿ ਜੇਕਰ ਪਾਕਿਸਤਾਨ ਪਹਿਲਾਂ ਖੇਡਦਾ ਹੈ ਤਾਂ ਉਹ ਇੱਕ ਵੱਡਾ ਸਕੋਰ ਬਣਾ ਸਕਦੇ ਹਨ। ਇਸ ਲਈ ਉਸ ਨੂੰ ਆਪਣੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਰੱਖਣੀ ਹੋਵੇਗੀ, ਹਾਲਾਂਕਿ ਪਾਕਿਸਤਾਨ ਕੋਲ ਬੈਂਚ ਸਟ੍ਰੈਂਥ ਕਾਫੀ ਕਮਜ਼ੋਰ ਹੈ, ਅਜਿਹੇ ’ਚ ਉਹ ਆਪਣੀ ਉਹੀ ਟੀਮ ਨਾਲ ਮੈਦਾਨ ’ਤੇ ਉੱਤਰ ਸਕਦਾ ਹੈ। ਜਿਸ ਨੇ ਉਸ ਨੂੰ ਨਿਊਜੀਲੈਂਡ ਖਿਲਾਫ ਜਿੱਤ ਹਾਸਲ ਕਰਵਾਈ ਸੀ। (ENG Vs PAK)

ਉਸ ਵਿੱਚ ਓਪਨਰ ਬੱਲੇਬਾਜ਼ ਫਖਰ ਜ਼ਮਾਨ ਨੇ ਅਹਿਮ ਭੂਮਿਕਾ ਨਿਭਾਈ ਸੀ, ਫਖਰ ਨੇ ਨਿਊਜੀਲੈਂਡ ਖਿਲਾਫ ਤੂਫਾਨੀ ਸੈਂਕੜਾ ਜੜਿਆ ਸੀ, ਜਿਸ ਵਿੱਚ 11 ਵੱਡੇ ਛੱਕੇ ਸ਼ਾਮਲ ਸਨ। ਬਾਕੀ ਇਹ ਮੁਕਾਬਲਾ ਕਲਕੱਤਾ ਦੇ ਈਡਨ ਗਾਰਡਨ ਮੈਦਾਨ ’ਤੇ ਖੇਡਿਆ ਜਾਣਾ ਹੈ। ਇੱਥੋਂ ਦੀ ਪਿੱਚ ਸਪਿਨ ਲਈ ਦੋਸਤਾਨਾ ਮੰਨੀ ਜਾਂਦੀ ਹੈ ਜਿਸ ਕਰਕੇ ਪਾਕਿਸਤਾਨ ਆਪਣੀ ਟੀਮ ’ਚ ਕੁਝ ਬਦਲਾਅ ਕਰ ਵੀ ਸਕਦਾ ਹੈ। (ENG Vs PAK)