PSPCL - Sach Kahoon Punjabi

ਭਗਵੰਤ ਮਾਨ ਸਰਕਾਰ ਵੱਲੋਂ ਮੁੱਖ ਮੰਗਾਂ ਹੱਲ ਕੀਤੇ ਜਾਣ ਤੋਂ ਬਾਅਦ PSPCL ਯੂਨੀਅਨਾਂ ਤੇ ਆਮ ਆਦਮੀ ਕਲੀਨਿਕਾਂ ਦੇ ਅਮਲੇ ਨੇ ਹੜਤਾਲ ਵਾਪਸ ਲਈ, ਕੰਮ ਮੁੜ ਸ਼ੁਰੂ ਕੀਤਾ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ। ਪੰਜਾਬ ਭਰ ਵਿੱਚ ਜਨਤਕ ਸੇਵਾਵਾਂ ਲਈ ਇੱਕ ਵੱਡੀ ਸਫਲਤਾ ਦਰਜ ਕਰਦਿਆਂ, ਸੂਬੇ ਦੇ ਵਿੱਤ ਮੰਤਰੀ ਅਤੇ ਮੁਲਾਜ਼ਮਾਂ ਦੇ ਮੁੱਦਿਆਂ ਤੇ ਮੰਗਾਂ ਬਾਰੇ ਗਠਿਤ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੀਆਂ 16 ਯੂਨੀਅਨਾਂ ਅਤੇ ਆਮ ਆਦਮੀ ਕਲੀਨਿਕਾਂ (ਏ.ਏ.ਸੀ.) ਦੀ ਸਟਾਫ਼ ਯੂਨੀਅਨ ਨੇ ਅਧਿਕਾਰਤ ਤੌਰ 'ਤੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਅਤੇ ਕੰਮ 'ਤੇ ਪਰਤ ਆਏ ਹਨ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਪਿਛਲੇ ਦੋ ਦਿਨਾਂ ਦੌਰਾਨ ਸੂਬਾ ਸਰਕਾਰ ਦੀ ਅਗਵਾਈ ਹੇਠ ਹੋਈਆਂ ਲੰਬੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਸਿਹਤ ਅਮਲੇ ਦੀਆਂ ਮੁੱਖ ਮੰਗਾਂ ਮੰਨਣ ਅਤੇ ਬਿਜਲੀ ਖੇਤਰ ਦੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਵਿੱਤੀ ਕਮੇਟੀ ਬਣਾਉਣ ਸਮੇਤ ਪ੍ਰਮੁੱਖ ਮੁੱਦਿਆਂ ਦਾ ਸਫਲਤਾਪੂਰਵਕ ਹੱਲ ਕੀਤਾ ਗਿਆ ਹੈ।

ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪਟਿਆਲਾ ਹੈੱਡ ਆਫਿਸ ਵਿਖੇ ਮੇਰੀ ਪ੍ਰਧਾਨਗੀ ਹੇਠ ਹੋਈ ਪੰਜ ਘੰਟੇ ਦੀ ਲੰਬੀ ਮੀਟਿੰਗ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਤੇ ਪੀ.ਐੱਸ.ਪੀ.ਸੀ.ਐੱਲ. ਦੇ ਸੀ.ਐੱਮ.ਡੀ. ਨਾਲ ਦੇਰ ਰਾਤ ਤੱਕ ਯੂਨੀਅਨ ਦੀ ਚੱਲੀ ਚਰਚਾ ਤੋਂ ਬਾਅਦ, ਬਿਜਲੀ ਖੇਤਰ ਦੀਆਂ ਸਾਰੀਆਂ 16 ਯੂਨੀਅਨਾਂ ਨਾਲ ਆਪਸੀ ਸਹਿਮਤੀ ਬਣ ਗਈ ਹੈ।”

Read Also : ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜ਼ੂਦ ਵਿਰੋਧੀ ਧਿਰ ਭਗਵੰਤ ਮਾਨ ਸਰਕਾਰ ਖ਼ਿਲਾਫ਼ ਇੱਕ ਵੀ ਅਸਲੀ ਮੁੱਦਾ ਲੱਭਣ ’ਚ ਨਾਕਾਮ ਰਹੀ: ਬਲਤੇਜ ਪੰਨੂ

ਉਨ੍ਹਾਂ ਦੱਸਿਆ ਕਿ ਪ੍ਰਮੁੱਖ ਹਿੱਸਾ ਲੈਣ ਵਾਲੀਆਂ ਯੂਨੀਅਨਾਂ, ਜਿਨ੍ਹਾਂ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਪੀ.ਐੱਸ.ਈ.ਬੀ., ਪੀ.ਐੱਸ.ਈ.ਬੀ. ਇੰਪਲਾਇਜ਼ ਫੈਡਰੇਸ਼ਨ ਏ.ਆਈ.ਟੀ.ਯੂ.ਸੀ., ਮਿਨੀਸਟੀਰੀਅਲ ਸਰਵਿਸਿਜ਼ ਯੂਨੀਅਨ ਪੀ.ਐੱਸ.ਈ.ਬੀ. (ਐੱਮ.ਐੱਸ.ਯੂ.), ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਪੀ.ਐੱਸ.ਈ.ਬੀ. ਇੰਪਲਾਇਜ਼ ਫੈਡਰੇਸ਼ਨ (ਭਾਰਦਵਾਜ), ਪੀ.ਐੱਸ.ਈ.ਬੀ. ਥਰਮਲ ਇੰਪਲਾਇਜ਼ ਕੋਆਰਡੀਨੇਸ਼ਨ ਕਮੇਟੀ, ਪੀ.ਐੱਸ.ਈ.ਬੀ. ਕਰਮਚਾਰੀ ਦਲ ਪੰਜਾਬ, ਇੰਪਲਾਇਜ਼ ਫੈਡਰੇਸ਼ਨ ਪੀ.ਐੱਸ.ਈ.ਬੀ., ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ (ਬੀ.ਐੱਮ.ਐੱਸ.), ਵਰਕਰ ਫੈਡਰੇਸ਼ਨ ਆਈ.ਐੱਨ.ਟੀ.ਯੂ.ਸੀ. ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ., ਇੰਪਲਾਇਜ਼ ਫੈਡਰੇਸ਼ਨ ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ. (ਪਹਿਲਵਾਨ ਗਰੁੱਪ), ਇੰਪਲਾਇਜ਼ ਫੈਡਰੇਸ਼ਨ ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ. (ਚਾਹਲ ਗਰੁੱਪ), ਆਈ.ਟੀ.ਆਈ. ਐਸੋਸੀਏਸ਼ਨ, ਗ੍ਰਿਡ ਸਬ ਸਟੇਸ਼ਨ ਇੰਪਲਾਇਜ਼ ਯੂਨੀਅਨ ਪੰਜਾਬ (ਰਜਿ.), ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ (ਏ.ਆਈ.ਟੀ.ਯੂ.ਸੀ.), ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ), ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਆਦਿ ਸ਼ਾਮਲ ਹਨ, ਨੇ ਕੰਮਕਾਜ ਆਮ ਵਾਂਗ ਸ਼ੁਰੂ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਅੱਗੇ ਕਿਹਾ, “ਯੂਨੀਅਨਾਂ ਦੀਆਂ ਮੰਗਾਂ ਦੇ ਵਿੱਤੀ ਪੱਖਾਂ ਦੇ ਹੱਲ ਲਈ ਸਰਕਾਰ ਨੇ ਇੱਕ ਵਿਸ਼ੇਸ਼ ਵਿੱਤੀ ਕਮੇਟੀ ਦਾ ਗਠਨ ਕੀਤਾ ਹੈ ਜੋ 15 ਅਗਸਤ ਤੱਕ ਆਪਣੀ ਅੰਤਿਮ ਰਿਪੋਰਟ ਸੌਂਪੇਗੀ।”

ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਆਮ ਆਦਮੀ ਕਲੀਨਿਕ (ਏ.ਏ.ਸੀ.) ਯੂਨੀਅਨ ਦੇ ਨੁਮਾਇੰਦਿਆਂ ਅਤੇ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦੇ ਮੈਨੇਜਿੰਗ ਡਾਇਰੈਕਟਰ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਸਿਹਤ ਖੇਤਰ ਨਾਲ ਸਬੰਧਤ ਮੁੱਦਾ ਵੀ ਹੱਲ ਹੋ ਗਿਆ ਹੈ। ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬਾ ਸਰਕਾਰ ਨੇ ਰੈਗੂਲਰ ਪੋਸਟਾਂ ਭਰਨ ਸਮੇਂ ਯੂਨੀਅਨ ਦੀ ਸਰਵਿਸ ਤਜਰਬੇ ਨੂੰ ਸ਼ਾਮਲ ਕਰਨ ਦੀ ਮੁੱਖ ਮੰਗ ਮੰਨ ਲਈ ਹੈ, ਜਦੋਂ ਕਿ ਬਾਕੀ ਪ੍ਰਸ਼ਾਸਕੀ ਮੰਗਾਂ 'ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ।”

ਵਿੱਤ ਮੰਤਰੀ ਨੇ ਸਫਾਈ ਅਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਨਾਲ ਸਬੰਧਤ ਮਾਮਲੇ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨਾਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਚਰਚਾ ਤੋਂ ਬਾਅਦ ਪ੍ਰਮੁੱਖ ਯੂਨੀਅਨਾਂ ਨੇ ਆਪਣਾ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ।

ਪੰਜਾਬ ਸਰਕਾਰ ਦੇ ਪਹਿਲਕਦਮੀ ਵਾਲੇ ਰਵੱਈਏ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਆਊਟਸੋਰਸ ਅਮਲੇ ਨੂੰ ਠੇਕੇ 'ਤੇ ਲਿਆਉਣ ਲਈ ਇੱਕ ਆਰਡੀਨੈਂਸ ਰਾਜਪਾਲ ਨੂੰ ਭੇਜਿਆ ਗਿਆ ਹੈ, ਜਿਸ ਨਾਲ ਸੂਬੇ ਭਰ ਦੇ ਹਜ਼ਾਰਾਂ ਕਰਮਚਾਰੀਆਂ ਲਈ ਬਿਹਤਰ ਨੌਕਰੀ ਦੀ ਸੁਰੱਖਿਆ ਅਤੇ ਸੇਵਾ ਸ਼ਰਤਾਂ ਦਾ ਰਾਹ ਪੱਧਰਾ ਹੋਵੇਗਾ।"

ਬਿਜਲੀ ਸਪਲਾਈ ਅਤੇ ਸਿਹਤ ਸੰਭਾਲ ਵਿੱਚ ਹੁਣ ਆਮ ਕੰਮਕਾਜ ਪੂਰੀ ਤਰ੍ਹਾਂ ਬਹਾਲ ਹੋਣ ਦੇ ਨਾਲ, ਵਿੱਤ ਮੰਤਰੀ ਨੇ ਪੰਜਾਬ ਦੇ ਲੋਕਾਂ ਲਈ ਨਿਰਵਿਘਨ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਕਰਮਚਾਰੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ
ਬਠਿੰਡਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰੀ ਨੌਕਰੀਆਂ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਇੱਥੋਂ ਤੱਕ ਕਿ ਵਿਦੇਸ਼ ਗਏ ਨੌਜਵਾਨ ਵੀ ਹੁਣ ਸਰਕਾਰ ਦੀ ਪਾਰਦਰਸ਼ੀ ਅਤੇ ਯੋਗਤਾ-ਅਧਾਰਤ ਭਰਤੀ ਨੀਤੀ ਰਾਹੀਂ ਰੁਜ਼ਗਾਰ ਪ੍ਰਾਪਤ ਕਰਨ ਲਈ ਸੂਬੇ ਵਿੱਚ ਵਾਪਸ ਮੁੜ ਰਹੇ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) 'ਚ ਨਵੇਂ ਭਰਤੀ ਹੋਏ 665 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਸਿਰਫ਼ ਸਾਢੇ ਚਾਰ ਸਾਲਾਂ ਵਿੱਚ 68268 ਸਰਕਾਰੀ ਨੌਕਰੀਆਂ ਪ੍ਰਦਾਨ ਕਰਕੇ ਰਿਕਾਰਡ ਬਣਾਇਆ ਹੈ, ਜਿਸ ਨਾਲ ਰਿਸ਼ਵਤ ਜਾਂ ਸਿਫ਼ਾਰਸ਼ਾਂ ਨਾਲ ਨੌਕਰੀਆਂ ਲੈਣ ਦੇ ਯੁੱਗ ਦਾ ਪੂਰੀ ਤਰ੍ਹਾਂ ਅੰਤ ਹੋ ਗਿਆ ਹੈ।

ਮੁੱਖ ਮੰਤਰੀ ਨੇ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਆਪਣੀ ਮਾਤ ਭੂਮੀ ਵਾਪਸ ਮੁੜ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਨਿਯਮਤ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਪੰਜਾਬ ਦੀ ਸਮਾਜਿਕ-ਆਰਥਿਕ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ੀ ਭਰਤੀ ਪ੍ਰਕਿਰਿਆ ਨੇ ਨੌਜਵਾਨਾਂ ਦਾ ਸਿਸਟਮ ਵਿੱਚ ਭਰੋਸਾ ਬਹਾਲ ਕੀਤਾ ਹੈ ਅਤੇ ਵਿਦੇਸ਼ਾਂ ਵਿੱਚ ਗਏ ਨੌਜਵਾਨ ਹੁਣ ਦੇਸ਼ ਮੁੜਨ ਲੱਗੇ ਹਨ।

Read Also : ਪਸ਼ੂ ਸੇਵਾ ਦੀ ਮਿਸਾਲ ਬਣੇ ਮੇਜਰ ਸਿੰਘ, ਗੰਭੀਰ ਜ਼ਖ਼ਮੀ ਬੇਜ਼ੁਬਾਨ ਦਾ ਕਰਵਾਇਆ ਇਲਾਜ

ਇਸ ਬਾਰੇ ਐਕਸ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਬਠਿੰਡਾ ਵਿੱਚ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ, ਪੰਜਾਬ ਦੀ ਤਰੱਕੀ ਅਤੇ ਇਸਦੇ ਨੌਜਵਾਨਾਂ ਲਈ ਇੱਕ ਉੱਜਵਲ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਉਦੇਸ਼ ਨਾਲ ਕਈ ਵੱਡੇ ਫੈਸਲੇ ਸਾਂਝੇ ਕੀਤੇ ਗਏ। ਪਿਛਲੀਆਂ ਸਰਕਾਰਾਂ ਵੱਲੋਂ ਅਪਣਾਏ ਗਏ ਰਿਸ਼ਵਤਖੋਰੀ ਅਤੇ ਸਿਫਾਰਸ਼ਾਂ ਦੇ ਭ੍ਰਿਸ਼ਟ ਅਮਲਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਤੁਹਾਡੀ ਸਰਕਾਰ ਨੇ ਹੁਣ ਤੱਕ ਯੋਗਤਾ ਦੇ ਆਧਾਰ ’ਤੇ ਨੌਜਵਾਨਾਂ ਨੂੰ 68268 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸ ਪਾਰਦਰਸ਼ੀ ਭਰਤੀ ਨੀਤੀ ਦੇ ਕਾਰਨ, ਉਹ ਨੌਜਵਾਨ ਵੀ ਜੋ ਵਿਦੇਸ਼ ਚਲੇ ਗਏ ਸਨ, ਹੁਣ ਪੰਜਾਬ ਵਾਪਸ ਆ ਰਹੇ ਹਨ।’’

ਮੁੱਖ ਮੰਤਰੀ ਨੇ ਕਿਹਾ, “ਸਿੱਖਿਆ ਖੇਤਰ 'ਚ ਇਤਿਹਾਸਕ ਸੁਧਾਰਾਂ ਕਾਰਨ ਪੰਜਾਬ ਅੱਜ ਸਕੂਲ ਸਿੱਖਿਆ 'ਚ ਦੇਸ਼ ਦੇ ਮੋਹਰੀ ਸੂਬੇ ਵਜੋਂ ਉਭਰਿਆ ਹੈ। ਸਰਕਾਰੀ ਕਰਮਚਾਰੀਆਂ, ਖਾਸ ਕਰਕੇ ਮਹਿਲਾ ਕਰਮਚਾਰੀਆਂ ਦੀ ਭਲਾਈ ਦੇ ਉਦੇਸ਼ ਨਾਲ ਇੱਕ ਹੋਰ ਵੱਡੇ ਫੈਸਲੇ ਦਾ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੇ ਪਰਖ-ਕਾਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਦੇ 40 ਕਿਲੋਮੀਟਰ ਦੇ ਘੇਰੇ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਉਹ ਪਰਿਵਾਰਕ ਅਤੇ ਕੰਮਕਾਜੀ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖ ਸਕਣ।”

ਪੋਸਟ ਦੇ ਅੰਤ ਵਿੱਚ ਉਨ੍ਹਾਂ ਕਿਹਾ, “ਸਖ਼ਤ ਮਿਹਨਤ, ਇਮਾਨਦਾਰੀ ਅਤੇ ਜਨਤਕ ਸੇਵਾ ਸਾਡੀ ਸਰਕਾਰ ਦੇ ਮੁੱਢਲੇ ਸਿਧਾਂਤ ਹਨ। ਹਰੇਕ ਯੋਗ ਨੌਜਵਾਨ ਨੂੰ ਬਰਾਬਰ ਮੌਕੇ ਪ੍ਰਦਾਨ ਕਰਕੇ ਅਸੀਂ ਇੱਕ ਜੀਵੰਤ ਅਤੇ ਖੁਸ਼ਹਾਲ ਰੰਗਲਾ ਪੰਜਾਬ ਦੀ ਸਿਰਜਣਾ ਵੱਲ ਤੇਜ਼ੀ ਨਾਲ ਵਧ ਰਹੇ ਹਾਂ।’’

ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਪੱਖਪਾਤੀ ਪ੍ਰਣਾਲੀ ਕਾਰਨ ਬਹੁਤ ਸਾਰੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਵਸ ਗਏ ਸਨ, ਪਰ ਹੁਣ ਇਸ ਰੁਝਾਨ ਵਿੱਚ ਮੋੜਾ ਪੈਣ ਲੱਗਾ ਹੈ ਤੇ ਨੌਜਵਾਨ ਵਾਪਸ ਪੰਜਾਬ ਆ ਰਹੇ ਹਨ। ਉਨ੍ਹਾਂ ਕਿਹਾ,‘‘ਹੁਣ ਚੀਜ਼ਾਂ ਬਦਲ ਗਈਆਂ ਹਨ। ਇਸ ਬਦਲਾਅ ਦਾ ਪ੍ਰਮਾਣ ਇਸ ਤੱਥ ਤੋਂ ਦੇਖਿਆ ਜਾ ਸਕਦਾ ਹੈ ਕਿ ਅੱਜ ਇੱਥੇ ਮੌਜੂਦ ਇੱਕ ਕੁੜੀ ਨੂੰ ਤਿੰਨ ਨੌਕਰੀਆਂ ਮਿਲੀਆਂ ਹਨ ਅਤੇ ਉਹ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਸਫਲ ਉਮੀਦਵਾਰਾਂ ਵਿੱਚੋਂ ਇੱਕ ਹੈ। ਇਹ ਇੱਕ ਨਵਾਂ ਯੁੱਗ ਹੈ। ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਪੰਜਾਬ ਵਾਪਸ ਬੁਲਾਉਣ, ਉਨ੍ਹਾਂ ਨੂੰ ਨੌਕਰੀਆਂ ਅਸੀਂ ਦੇਵਾਂਗੇ।’’

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਦੀ ਗੱਲ ਹੈ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਲਗਪਗ 68268 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ ਕਿਹਾ, “ਪੰਜਾਬ ਵਿੱਚ ਰਿਸ਼ਵਤ ਅਤੇ ਭਾਈ-ਭਤੀਜਾਵਾਦ ਦਾ ਯੁੱਗ ਖਤਮ ਹੋ ਗਿਆ ਹੈ। ਹੁਣ ਪੰਜਾਬ ਦੇ ਨੌਜਵਾਨ ਸਿਰਫ਼ ਮੈਰਿਟ ਅਤੇ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਹਹੇ ਹਨ ਅਤੇ ਸੂਬਾ ਸਰਕਾਰ ਵੱਲੋਂ ਅਪਣਾਈ ਗਈ ਪਾਰਦਰਸ਼ੀ ਭਰਤੀ ਪ੍ਰਕਿਰਿਆ ਸਦਕਾ ਇੱਕ ਵੀ ਨਿਯੁਕਤੀ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਹੈ।’’

ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਨਵ-ਨਿਯੁਕਤ ਨੌਜਵਾਨ ਆਪਣੇ ਅਹੁਦਿਆਂ ਦੀ ਵਰਤੋਂ ਸਮਾਜ ਦੇ ਲੋੜਵੰਦ ਅਤੇ ਪਛੜੇ ਵਰਗਾਂ ਦੀ ਸੇਵਾ ਲਈ ਕਰਨਗੇ। ਉਨ੍ਹਾਂ ਕਿਹਾ, “ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲ ਸਕੇ। ਇਹ ਭਰਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀਆਂ ਗਈਆਂ ਹਨ ਅਤੇ ਨੌਜਵਾਨਾਂ ਨੇ ਸਖ਼ਤ ਮੁਕਾਬਲੇ ਵਿੱਚ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਨੌਕਰੀਆਂ ਹਾਸਲ ਕੀਤੀਆਂ ਹਨ।”

ਨਵ-ਨਿਯੁਕਤ ਅਧਿਕਾਰੀਆਂ ਦੇ ਜੀਵਨ ਵਿੱਚ ਸਫਲ ਹੋਣ ਦੀ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਤੁਹਾਨੂੰ ਸਿਰਫ਼ ਇਸ ਲਈ ਮਾਣ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਇਹ ਨੌਕਰੀਆਂ ਪ੍ਰਾਪਤ ਕਰ ਲਈਆਂ ਹਨ। ਨਿਮਰ ਰਹੋ ਅਤੇ ਜ਼ਿੰਦਗੀ ਵਿੱਚ ਵੱਡੀ ਸਫਲਤਾ ਲਈ ਸਖ਼ਤ ਮਿਹਨਤ ਕਰਦੇ ਰਹੋ। ਇਨ੍ਹਾਂ ਅਹੁਦਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਵੀ ਹਮੇਸ਼ਾ ਜ਼ਮੀਨ ਨਾਲ ਜੁੜੇ ਰਹੋ ਅਤੇ ਸਖ਼ਤ ਮਿਹਨਤ ਕਰਦੇ ਰਹੋ ਕਿਉਂਕਿ ਇਹੋ ਸਫਲਤਾ ਦੀ ਕੁੰਜੀ ਹੈ। ਤੁਹਾਨੂੰ ਇਸ ਮੰਚ ਦੀ ਵਰਤੋਂ ਜ਼ਿੰਦਗੀ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਨ ਲਈ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਚੰਗੇ ਇਨਸਾਨ ਬਣਨਾ ਚਾਹੀਦਾ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਅਤੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਇਸ ਖੇਤਰ ਵਿੱਚ ਅਹਿਮ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਅੱਗੇ ਕਿਹਾ, “ਕੋਈ ਵੀ ’ਮੁਫ਼ਤ’ ਮਿਲੀ ਚੀਜ਼ ਜਾਂ ਰਿਆਇਤ ਕਾਰਡ ਸੂਬੇ ਵਿੱਚੋਂ ਗਰੀਬੀ ਜਾਂ ਹੋਰ ਸਮਾਜਿਕ ਬੁਰਾਈਆਂ ਨੂੰ ਖਤਮ ਨਹੀਂ ਕਰ ਸਕਦਾ। ਸਿੱਖਿਆ ਹੀ ਉਹ ਕੁੰਜੀ ਹੈ, ਜੋ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰ ਕੇ ਇਸ ਘੁੰਮਣ-ਘੇਰੀ ਵਿੱਚੋਂ ਬਾਹਰ ਕੱਢ ਸਕਦੀ ਹੈ। ਇਸ ਲਈ ਸਾਡੀ ਸਰਕਾਰ ਸਿੱਖਿਆ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ਅਤੇ ਆਮ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ।’’

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਸਖ਼ਤ ਯਤਨਾਂ ਸਦਕਾ ਪੰਜਾਬ ਨੇ ਪ੍ਰਾਇਮਰੀ ਅਤੇ ਮਿਡਲ-ਸਕੂਲ ਸਿੱਖਿਆ ਵਿੱਚ ਕੇਰਲਾ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਨੇ ਪ੍ਰਾਇਮਰੀ ਅਤੇ ਮਿਡਲ-ਸਕੂਲ ਸਿੱਖਿਆ ਨੂੰ ਅਪਗ੍ਰੇਡ ਕੀਤਾ, ਸਿਸਟਮ ਨੂੰ ਮਜ਼ਬੂਤ ਕੀਤਾ, ਸਮਾਰਟ ਕਲਾਸਰੂਮ ਸ਼ੁਰੂ ਕੀਤੇ ਅਤੇ ਅਧਿਆਪਕਾਂ ਨੂੰ ਉੱਨਤ ਸਿਖਲਾਈ ਪ੍ਰਦਾਨ ਕੀਤੀ ਹੈ। ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ ਪੰਜਾਬ ਸਕੂਲ ਸਿੱਖਿਆ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰ ਰਿਹਾ ਹੈ। ਭਾਰਤ ਸਰਕਾਰ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇੱਕ, (ਨੈਸ਼ਨਲ ਇੰਸਟੀਚਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ) ਆਯੋਗ ਦੇ ਜਾਰੀ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਨੇ ਪ੍ਰਾਇਮਰੀ ਅਤੇ ਮਿਡਲ-ਸਕੂਲ ਸਿੱਖਿਆ ਵਿੱਚ ਕੇਰਲਾ, ਮਹਾਰਾਸ਼ਟਰ ਅਤੇ ਦਿੱਲੀ ਨੂੰ ਪਛਾੜ ਕੇ ਮੋਹਰੀ ਸਥਾਨ ਹਾਸਲ ਕੀਤਾ ਹੈ।’’

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸੂਬਾ ਸਰਕਾਰ ਨੇ ਅਧਿਆਪਕ ਸਿਖਲਾਈ, ਆਧੁਨਿਕ ਸਿੱਖਿਆ ਵਿਧੀਆਂ ਅਤੇ ਸਮਾਰਟ ਕਲਾਸਰੂਮਾਂ ’ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ, “ਪਹਿਲਾਂ ਕੇਰਲਾ ਪਹਿਲੇ ਸਥਾਨ ’ਤੇ ਸੀ, ਪਰ ਹੁਣ ਪੰਜਾਬ ਨੇ ਵੱਡੇ ਫਰਕ ਨਾਲ ਪਹਿਲਾ ਹਾਸਲ ਕਰ ਲਿਆ ਹੈ। ਭਵਿੱਖ ਵਿੱਚ ਵੀ ਅਜਿਹੇ ਹੋਰ ਯਤਨ ਕੀਤੇ ਜਾਣਗੇ। ਸਿੱਖਿਆ ਉਹ ਚਾਨਣ ਹੈ, ਜੋ ਹਨੇਰੇ ਨੂੰ ਦੂਰ ਕਰਕੇ ਕੁੱਲ ਆਲਮ ਨੂੰ ਰੁਸ਼ਨਾ ਦਿੰਦੀ ਹੈ ਅਤੇ ਇਸੇ ਲਈ ਸੂਬਾ ਸਰਕਾਰ ਇਸ ’ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ।’’

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਦ੍ਰਿੜ ਭਰੋਸਾ ਹੈ ਕਿ ਆਰਥਿਕ ਤੌਰ ‘ਤੇ ਕਮਜ਼ੋਰ ਹਰ ਬੱਚੇ ਨੂੰ ਮਿਆਰੀ ਸਿੱਖਿਆ ਤੱਕ ਪਹੁੰਚ ਦਾ ਹੱਕ ਹੈ। ਉਨ੍ਹਾਂ ਅੱਗੇ ਕਿਹਾ, “ਸਾਡੀ ਸਰਕਾਰ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਠੋਸ ਯਤਨ ਕਰ ਰਹੀ ਹੈ। ਸਾਡੀਆਂ ਪਹਿਲਕਦਮੀਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਹੋਰਨਾਂ ਦੇ ਬਰਾਬਰ ਉੱਤਮਤਾ ਪ੍ਰਾਪਤ ਕਰਨ ਦੇ ਮੌਕੇ ਮਿਲਣ। ਸਿੱਖਿਆ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਸ਼ਕਤ ਬਣਾਉਣ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਸਭ ਤੋਂ ਮਜ਼ਬੂਤ ਸਾਧਨ ਹੈ ਅਤੇ ਸਾਡੀ ਸਰਕਾਰ ਇਸਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ।’’

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਸਖ਼ਤ ਯਤਨਾਂ ਸਦਕਾ, ਪੰਜਾਬ ਬੁਨਿਆਦੀ ਸਿੱਖਿਆ, ਡਿਜੀਟਲ ਬੁਨਿਆਦੀ ਢਾਂਚੇ ਅਤੇ ਸਕੂਲ ਸਹੂਲਤਾਂ ਵਿੱਚ ਦੇਸ਼ ਦੀ ਅਗਵਾਈ ਕਰਦਾ ਹੈ, ਜਿਸ ਵਿੱਚ ਰਾਜ ਭਾਸ਼ਾ ਅਤੇ ਗਣਿਤ ਵਿੱਚ ਕੇਰਲਾ ਨਾਲੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ, “ਪੰਜਾਬ ਨੇ ਸਕੂਲਾਂ ਵਿੱਚ 99.9 ਫ਼ੀਸਦ ਬਿਜਲੀ ਸਹੂਲਤਾਂ ਉਪਲਬਧ ਹਨ, ਜਦੋਂ ਕਿ ਕੰਪਿਊਟਰ ਦੀ ਉਪਲਬਧਤਾ 99 ਫ਼ੀਸਦ ਹੈ। ਜਦੋਂ ਮੈਂ ਅਹੁਦਾ ਸੰਭਾਲਿਆ ਸੀ ਉਸ ਸਮੇਂ ਸਕੂਲ ਸਿੱਖਿਆ ਵਿੱਚ ਪੰਜਾਬ 27ਵੇਂ ਸਥਾਨ ’ਤੇ ਸੀ, ਜੋ ਅੱਜ ਪੰਜਾਬ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਸੂਬੇ ਦਾ ਹੈ ਅਤੇ ਸਰਕਾਰ ਇਸਨੂੰ ਲੋਕਾਂ ਦੀ ਭਲਾਈ ਲਈ ਸਮਝਦਾਰੀ ਨਾਲ ਖਰਚ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ, “ਲੋਕਾਂ ਦਾ ਪੈਸਾ ਵਿਕਾਸ ਕਾਰਜਾਂ, ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਰਾਹੀਂ ਲੋਕਾਂ ਕੋਲ ਵਾਪਸ ਆ ਰਿਹਾ ਹੈ। ਸੂਬਾ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਅਸੀਂ 90 ਫ਼ੀਸਦ ਘਰਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਹੈ, ਸੜਕਾਂ ਨੂੰ ਬਿਹਤਰ ਬਣਾਇਆ ਹੈ, ਟੋਲ ਪਲਾਜ਼ਾ ਬੰਦ ਕੀਤੇ ਹਨ ਜਿਸ ਨਾਲ ਰੋਜ਼ਾਨਾ 70 ਲੱਖ ਰੁਪਏ ਦੀ ਬਚਤ ਹੋਈ ਹੈ ਅਤੇ ਲਗਾਤਾਰ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਮੌਜੂਦਾ ਸਰਕਾਰ ਨੇ ਅਹੁਦਾ ਸੰਭਾਲਿਆ ਸੀ ਤਾਂ ਸਿੰਚਾਈ ਦੇ ਉਦੇਸ਼ਾਂ ਲਈ ਸਿਰਫ਼ 22 ਫ਼ੀਸਦ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਸੀ, ਪਰ ਅੱਜ ਇਹ ਅੰਕੜਾ 80 ਫ਼ੀਸਦ ਤੋਂ ਪਾਰ ਹੋ ਗਿਆ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਹਰ ਕੋਨੇ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਕਿਸਾਨਾਂ ਦੀ ਸਹੂਲਤ ਵਾਸਤੇ ਸੂਬੇ ਭਰ ਵਿੱਚ 14,000 ਕਿਲੋਮੀਟਰ ਪਾਈਪਾਂ ਅਤੇ ਖ਼ਾਲ਼ ਬਣਾਏ ਹਨ। ਉਨ੍ਹਾਂ ਅੱਗੇ ਕਿਹਾ, “ਨਹਿਰਾਂ ਅਤੇ ਦਰਿਆਵਾਂ ਵਿੱਚ ਰੀਚਾਰਜ ਪੁਆਇੰਟ ਬਣਾਏ ਗਏ ਹਨ ਤਾਂ ਜੋ ਧਰਤੀ ਹੇਠ ਪਾਣੀ ਦਾ ਪੱਧਰ ਵਧਾਇਆ ਜਾ ਸਕੇ। ਨਤੀਜੇ ਵਜੋਂ ਪਾਣੀ ਦਾ ਪੱਧਰ ਦੋ ਤੋਂ ਚਾਰ ਮੀਟਰ ਵਧਿਆ ਹੈ। ਇਹ ਫੈਸਲਾ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਕਿਉਂਕਿ ਪੰਜਾਬ ਖੇਤੀ ਪ੍ਰਦਾਨ ਸੂਬਾ ਹੈ ਅਤੇ ਪਾਣੀ ਤੋਂ ਬਿਨਾਂ ਸੂਬੇ ਦਾ ਕੋਈ ਵਜੂਦ ਨਹੀਂ।”

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ,“ਇਸ ਯੋਜਨਾ ਤਹਿਤ ਹਰ ਪਰਿਵਾਰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦਾ ਹੱਕਦਾਰ ਹੈ ਅਤੇ 30 ਲੱਖ ਤੋਂ ਵੱਧ ਲਾਭਪਾਤਰੀ ਪਹਿਲਾਂ ਹੀ ਸਿਹਤ ਕਾਰਡ ਪ੍ਰਾਪਤ ਕਰ ਚੁੱਕੇ ਹਨ। ਇਸ ਯੋਜਨਾ ਤਹਿਤ ਲੱਖਾਂ ਲੋਕਾਂ ਨੇ ਮੁਫ਼ਤ ਇਲਾਜ ਦਾ ਲਾਭ ਉਠਾਇਆ ਹੈ ਅਤੇ ਮੈਂ ਲੋਕਾਂ ਨੂੰ ਇਨ੍ਹਾਂ ਸਿਹਤ ਕਾਰਡਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਾ ਹਾਂ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਟਿਊਬਵੈੱਲਾਂ ਨੂੰ ਅੱਠ ਘੰਟੇ ਤੋਂ ਵੱਧ ਨਿਰਵਿਘਨ ਬਿਜਲੀ ਸਪਲਾਈ ਕੀਤੀ ਗਈ ਹੈ। ਕਿਸਾਨਾਂ ਨੂੰ ਹੁਣ ਪਹਿਲੀ ਵਾਰ ਸਿੰਚਾਈ ਲਈ ਦਿਨ ਵੇਲੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ ਹੈ।”

ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ 1 ਜੁਲਾਈ ਤੋਂ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅੱਗੇ ਕਿਹਾ, “ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲੇਗਾ।”

ਮੁੱਖ ਮੰਤਰੀ ਨੇ ਦੱਸਿਆ ਕਿ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਲੋਕਾਂ ਦੀ ਭਲਾਈ ਦੀ ਪਰਵਾਹ ਨਹੀਂ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਪਾਰਟੀਆਂ ਨੇ ਆਪਸ ਵਿੱਚ ਮਿਲ ਕੇ ਰਾਜ ਕੀਤਾ ਅਤੇ ਸੂਬੇ ਦੇ ਭੋਲੇ-ਭਾਲੇ ਲੋਕਾਂ ਨੂੰ ਲੁੱਟਿਆ। ਪੰਜਾਬ ਦੇ ਲੋਕਾਂ ਨੇ ‘ਝਾੜੂ’ (ਆਪ ਦਾ ਚੋਣ ਚਿੰਨ੍ਹ) ਨੂੰ ਵੋਟ ਦਿੱਤੀ ਅਤੇ ਇਸ ਦੇ ਨਤੀਜੇ ਵਜੋਂ ਸਕੂਲਾਂ, ਹਸਪਤਾਲਾਂ ਅਤੇ ਹੋਰ ਖੇਤਰਾਂ ਵਿੱਚ ਤਬਦੀਲੀ ਆਈ।”

ਇਸ ਤੋਂ ਪਹਿਲਾਂ ਸਫ਼ਲ ਉਮੀਦਵਾਰਾਂ ਜੀਆ ਗਰਗ, ਅਮਨਦੀਪ ਸਿੰਘ ਪੰਨੂ, ਲਾਭਦੀਪ ਸਿੰਘ, ਰਬਿੰਦਰ ਸਿੰਘ ਟੱਕਰ, ਕੀਰਤੀ, ਪੁਸ਼ਪਿੰਦਰ, ਅਕਾਲਜੋਤ ਸਿੰਘ, ਹਰਸ਼, ਸੁਮਨਪ੍ਰੀਤ ਸਿੰਘ, ਜਤਿੰਦਰ ਸਿੰਘ, ਜੁਗਰਾਜ ਸਿੰਘ, ਹਨੀ, ਨਿਤੀਸ਼ ਅਤੇ ਹੋਰਾਂ ਨੇ ਮੁੱਖ ਮੰਤਰੀ ਦੀ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਪ੍ਰਦਾਨ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਨੇਕ ਕਾਰਜ ਰਾਹੀਂ ਉਨ੍ਹਾਂ ਦੀ ਕਿਸਮਤ ਬਦਲਣ ਲਈ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।

Storm in Punjab: ਝੱਖੜ ਕਾਰਨ ਪਾਵਰਕੌਮ ਦਾ 8 ਕਰੋੜ ਤੋਂ ਵੱਧ ਦਾ ਨੁਕਸਾਨ, 1500 ਖੰਭੇ ਟੁੱਟੇ, 300 ਤੋਂ ਵੱਧ ਟਰਾਂਸਫਾਰਮਰ ਨੁਕਸਾਨੇ
Storm in Punjab: (ਖੁਸ਼ਵੀਰ ਤੂਰ) ਪਟਿਆਲਾ। ਝੱਖੜ ਅਤੇ ਤੇਜ਼ ਹਨ੍ਹੇਰੀਆਂ ਨਾਲ ਪਾਵਰਕੌਮ ਦਾ ਆਏ ਸਾਲ ਹੀ ਵੱਡਾ ਨੁਕਸਾਨ ਹੁੰਦਾ ਹੈ। ਪਿਛਲੇ ਦਿਨੀਂ ਆਏ ਤੇਜ਼ ਝੱਖੜ ਕਾਰਨ ਪਾਵਰਕੌਮ ਦਾ 8 ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਪਾਵਰਕੌਮ ਦੇ ਸੈਂਕੜੇ ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ ਗਏ ਜਦਕਿ ਅਨੇਕਾਂ ਬਿਜਲੀ ਲਾਇਨਾਂ ਪ੍ਰਭਾਵਿਤ ਹੋਈਆਂ। ਇੱਧਰ ਪਾਵਰਕੌਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਕਾਫੀ ਮੁਸ਼ੱਕਤ ਨਾਲ ਬਿਜਲੀ ਲਾਇਨਾਂ ਨੂੰ ਠੀਕ ਕਰਕੇ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: Panchayat News: ਪ੍ਰਬੰਧਕ ਲਾਏ ਜਾਣੇ ’ਤੇ ਨਰਾਜ਼ ਸਰਪੰਚ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜਿਆ

ਦੱਸਣਯੋਗ ਹੈ ਕਿ 3 ਮਈ ਪੰਜਾਬ ਦੇ ਕਾਫ਼ੀ ਹਿੱਸਿਆਂ ਵਿੱਚ ਤੇਜ਼ ਝੱਖੜ ਆਇਆ ਸੀ, ਜਿਸ ਕਾਰਨ ਪਾਵਰਕੌਮ ਦੇ ਉਪਰਕਰਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ 2 ਮਈ ਨੂੰ ਵੀ ਤੇਜ਼ ਹਨ੍ਹੇਰੀ ਆਈ ਸੀ, ਪਰ ਉਸ ਨਾਲ ਬਹੁਤਾ ਨੁਕਸਾਨ ਨਹੀਂ ਹੋਇਆ ਸੀ ਜਦਕਿ ਕੁਝ ਥਾਵਾਂ ’ਤੇ ਖੰਭੇ ਆਦਿ ਜ਼ਰੂਰ ਪ੍ਰਭਾਵਿਤ ਹੋਏ ਸਨ। ਇਸ ਝੱਖੜ ਨਾਲ ਪਟਿਆਲਾ, ਲੁਧਿਆਣਾ,  ਮੋਹਾਲੀ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਝੱਖੜ ਦਾ ਅਸਰ ਘੱਟ ਹੋਇਆ ਸੀ। ਪਾਵਰਕੌਮ ਅਨੁਸਾਰ 11 ਕੇਵੀ ਫੀਡਰਾਂ ਨੂੰ ਜਿਆਦਾ ਨੁਕਸਾਨ ਪੁੱਜਿਆ ਅਤੇ 1300 ਦੇ ਕਰੀਬ ਫੀਡਰ ਖ਼ਰਾਬ ਹੋ ਗਏ। ਇਸ ਦੇ ਨਾਲ ਹੀ 1,500 ਖੰਭੇ ਟੁੱਟ ਗਏ ਅਤੇ 300 ਤੋਂ ਵੱਧ ਟਰਾਂਸਫਾਰਮਰ ਪ੍ਰਭਾਵਿਤ ਹੋਏ। ਕਈ ਟਰਾਂਸਫ਼ਾਰਮਰ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ।

70 ਕਿਲੋਮੀਟਰ ਤੋਂ ਵੱਧ ਐੱਚਟੀ/ਐੱਲਟੀ ਲਾਈਨਾਂ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ 220 ਕੇਵੀ ਦੇ ਇੱਕ ਟਰਾਂਸਮਿਸ਼ਨ ਟਾਵਰ ਨੂੰ ਵੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਮੁਤਾਬਿਕ 8 ਕਰੋੜ ਤੋਂ ਜਿਆਦਾ ਦੇ ਨਕਸਾਨ ਦਾ ਅੰਦਾਜਾ ਹੈ।  ਇਸ ਦੌਰਾਨ ਪਾਵਰਕੌਮ ਕੋਲ ਹਜਾਰਾਂ ਦੀ ਗਿਣਤੀ ਵਿੱਚ ਬਿਜਲੀ ਨਾਲ ਸਬੰਧਿਤ ਸ਼ਿਕਾਇਤਾਂ ਦਰਜ਼ ਹੋਈਆਂ। ਪੰਜਾਬ ਭਰ ਵਿੱਚ 83000 ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਲਗਭਗ 70 ਫੀਸਦੀ  ਸ਼ਿਕਾਇਤਾਂ ਕੁਝ ਘੰਟਿਆਂ ਅੰਦਰ ਹੀ ਹੱਲ ਕੀਤੀਆਂ ਗਈਆਂ। ਇਸ ਦੇ ਨਾਲ ਕਈ ਥਾਂਈਂ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਘੰਟਿਆਂਬੱਧੀ ਸਮਾਂ ਵੀ ਲੱਗਿਆ।  ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਵੱਲੋਂ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਚੋਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ।

ਬਿਜਲੀ ਮੰਤਰੀ ਨੇ ਮੁਲਾਜ਼ਮਾਂ ਦੀ ਪਿੱਠ ਥਾਪੜੀ

Storm in Punjab: ਝੱਖੜ ਕਾਰਨ ਪਾਵਰਕੌਮ ਦਾ 8 ਕਰੋੜ ਤੋਂ ਵੱਧ ਦਾ ਨੁਕਸਾਨ, 1500 ਖੰਭੇ ਟੁੱਟੇ, 300 ਤੋਂ ਵੱਧ ਟਰਾਂਸਫਾਰਮਰ ਨੁਕਸਾਨੇ

ਸੰਜੀਵ ਅਰੋੜਾ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਭਵਿੱਖ ਵਿੱਚ ਅਜਿਹੀਆਂ ਅਣ-ਕਿਆਸੀਆਂ ਮੌਸਮੀ ਘਟਨਾਵਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਡਿਜ਼ਾਸਟਰ ਪ੍ਰੀਪੇਅਰਡਨੈਸ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ। ਰੁਕਾਵਟਾਂ ਨੂੰ ਘੱਟ ਤੋਂ ਘੱਟ ਕਰਨ ਲਈ ਰੋਕਥਾਮ, ਰੱਖ-ਰਖਾਅ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਤੇਜ਼ ਰਿਸਪਾਂਸ ਪ੍ਰਣਾਲੀ ਅਤੇ ਖੇਤਰ-ਪੱਧਰੀ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ। ਬਿਜਲੀ ਮੰਤਰੀ ਨੇ ਕਿਹਾ ਕਿ ਪਾਵਰਕੌਮ ਆਪਣੇ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

Temperature Punjab: ਮੀਂਹ-ਹਨ੍ਹੇਰੀਆਂ ਤੋਂ ਬਾਅਦ ਗਰਮੀ ਦਿਖਾਉਣ ਲੱਗੀ ਆਪਣਾ ਰੰਗ, ਪਾਰਾ 42 ਡਿਗਰੀ
Temperature Punjab: ਨੇੜੇ ਪੁੱਜਿਆ, ਬਿਜਲੀ ਦੀ ਮੰਗ 10400 ਮੈਗਾਵਾਟ ’ਤੇ ਪਹੁੰਚੀ | PSPCL

Temperature Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੀਂਹ-ਹਨ੍ਹੇਰੀ ਵਾਲਾ ਮੌਸਮ ਲੰਘਣ ਤੋਂ ਬਾਅਦ ਸੂਬੇ ਅੰਦਰ ਗਰਮੀ ਆਪਣਾ ਰੰਗ ਦਿਖਾਉਣ ਲੱਗੀ ਹੈ। ਅੱਜ ਪੰਜਾਬ ਅੰਦਰ ਪਾਰਾ ਵਧ ਕੇ 42 ਡਿਗਰੀ ਨੇੜੇ ਪੁੱਜ ਗਿਆ। ਅਗਲੇ ਦਿਨਾਂ ਦੌਰਾਨ ਲੋਕਾਂ ਨੂੰ ਗਰਮੀ ਦਾ ਹੋਰ ਰੰਗ ਸਹਿਣ ਲਈ ਮਜ਼ਬੂਰ ਹੋਣਾ ਪਵੇਗਾ। ਇੱਧਰ ਦੂਜੇ ਪਾਸੇ ਬਿਜਲੀ ਦੀ ਮੰਗ ਵੀ 10400 ਮੈਗਾਵਾਟ ’ਤੇ ਪੁੱਜ ਗਈ।

ਦੱਸਣਯੋਗ ਹੈ ਕਿ ਚੜ੍ਹਦੇ ਮਈ ਮਹੀਨੇ ਤੋਂ ਸੂਬੇ ਦੇ ਲੋਕ ਮੀਂਹ ਅਤੇ ਝੱਖੜ ਵਾਲੇ ਦੌਰ ਵਿੱਚੋਂ ਗੁਜ਼ਰ ਰਹੇ ਸਨ। ਲੰਘੇ 12 ਦਿਨਾਂ ਤੋਂ ਪਾਰਾ ਕਾਫ਼ੀ ਹੇਠਾਂ ਆਇਆ ਹੋਇਆ ਸੀ ਅਤੇ ਲੋਕਾਂ ਨੂੰ ਮਈ ਦਾ ਮਹੀਨਾ ਮਹਿਸੂਸ ਨਹੀਂ ਹੋ ਰਿਹਾ ਸੀ। ਮੀਂਹ ਵਾਲਾ ਦੌਰ ਲੰਘਣ ਤੋਂ ਬਾਅਦ ਅੱਜ ਮੁੜ ਗਰਮੀ ਨੇ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਅੰਦਰ ਅੱਜ ਕਈ ਥਾਂਈਂ ਪਾਰਾ 42 ਡਿਗਰੀ ’ਤੇ ਪੁੱਜ ਗਿਆ ਅਤੇ ਦੁਪਹਿਰ ਮੌਕੇ ਗਰਮ ਹਵਾਵਾਂ ਚੱਲੀਆਂ।

Temperature Punjab

ਮੌਸਮ ਵਿਭਾਗ ਮੁਤਾਬਿਕ ਅਗਲੇ ਤਿੰਨ ਚਾਰ ਦਿਨ ਗਰਮੀ ਇਸੇ ਤਰ੍ਹਾਂ ਆਪਣਾ ਰੰਗ ਦਿਖਾਵੇਗੀ ਅਤੇ ਲੋਕਾਂ ਨੂੰ ਮਈ ਮਹੀਨੇ ਦਾ ਅਹਿਸਾਸ ਕਰਵਾਏਗੀ। ਪੰਜਾਬ ਅੰਦਰ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ਦਾ 41.7 ਡਿਗਰੀ ’ਤੇ ਪੁੱਜ ਗਿਆ ਜਦਕਿ ਪਟਿਆਲਾ ਦਾ ਤਾਪਮਾਨ 41 ਡਿਗਰੀ ਨੇੜੇ ਦਰਜ ਕੀਤਾ ਗਿਆ । ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਅੰਦਰ ਵੀ ਤਾਪਮਾਨ 38 ਤੋਂ 40 ਡਿਗਰੀ ਵਿਚਕਾਰ ਰਿਹਾ ਹੈ।

ਇਸੇ ਤਰ੍ਹਾਂ ਹਰਿਆਣਾ ਰਾਜ ਅੰਦਰ ਵੀ ਤਾਪਮਾਨ 40 ਡਿਗਰੀ ਤੋਂ ਉੱਪਰ ਹੀ ਰਿਹਾ ਅਤੇ ਸਭ ਤੋਂ ਵੱਧ ਤਾਪਮਾਨ ਨੂੰਹ ਦਾ ਦਰਜ ਕੀਤਾ ਗਿਆ, ਜਿੱਥੇ ਤਾਪਮਾਨ 41. 8 ਡਿਗਰੀ ਰਿਹਾ ਹੈ । ਇਸੇ ਤਰ੍ਹਾਂ ਹੀ ਸਰਸਾ ਅੰਦਰ ਤਾਪਮਾਨ 40.6 ਡਿਗਰੀ ਦਰਜ ਕੀਤਾ ਗਿਆ। ਅਗਲੇ ਦਿਨਾਂ ਵਿੱਚ ਤਾਪਮਾਨ 44 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਹੈ। ਇੱਧਰ ਜੇਕਰ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਵਧਣ ਨਾਲ ਹੀ ਬਿਜਲੀ ਦੀ ਮੰਗ 10400 ਮੈਗਾਵਾਟ ’ਤੇ ਪੁੱਜ ਗਈ ਜਦਕਿ ਪਿਛਲੇ ਦਿਨਾਂ ਦੌਰਾਨ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ਦੇ ਨੇੜੇ ਹੀ ਚੱਲ ਰਹੀ ਸੀ।

Read Also : Punjab Board 12th Result 2025: ਪੰਜਾਬ ਬੋਰਡ 12ਵੀਂ ਦੇ ਨਤੀਜੇ ਅੱਜ, ਦੁਪਹਿਰ ਬਾਅਦ ਵੇਖੋ ਨਤੀਜੇ

ਜਦਕਿ ਬਲੈਕ ਆਊਟ ਸਮੇਂ ਤਾਂ ਬਿਜਲੀ ਦੀ ਮੰਗ 2000 ਮੈਗਾਵਾਟ ਹੀ ਦਰਜ਼ ਕੀਤੀ ਗਈ ਸੀ। ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਚਾਲੂ ਹਨ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ ਜਦਕਿ ਇੱਕ ਯੂਨਿਟ ਬੰਦ ਪਿਆ ਹੈ। ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਹੈ ਅਤੇ ਇੱਕ ਚੱਲ ਰਿਹਾ ਹੈ। ਇਸ ਤਰ੍ਹਾਂ ਸਰਕਾਰੀ 10 ਯੂਨਿਟਾਂ ਵਿੱਚੋਂ 8 ਯੂਨਿਟਾਂ ਵੱਲੋਂ 1561 ਮੈਗਾਵਾਟ ਬਿਜਲੀ ਉਤਪਦਾਨ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 1314 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ ਜਦਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਹਨ ਅਤੇ ਇੱਕ ਬੰਦ ਪਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ 1264 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਸੂਬੇ ਅੰਦਰ ਝੋਨੇ ਦੀ ਲਵਾਈ 1 ਜੂਨ ਤੋਂ | PSPCL

ਪੰਜਾਬ ਅੰਦਰ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੇ ਤਿੰਨ ਪੜਾਵਾਂ ’ਚ ਝੋਨੇ ਦੀ ਲਵਾਈ ਹੋਵੇਗੀ। ਝੋਨੇ ਲਈ ਬਿਜਲੀ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਛੜੱਪਾ ਮਾਰ ਕੇ ਵਧੇਗੀ। ਪਹਿਲੇ ਜੋਨ ਅੰਦਰ 1 ਜੂਨ ਨੂੰ ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਜਦਕਿ 5 ਜੂਨ ਨੂੰ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ, ਐੱਸਏਐੱਸ ਨਗਰ (ਮੋਹਾਲੀ), ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗੀ। 9 ਜੂਨ ਤੋਂ ਬਾਕੀ ਬਚਦੇ ਜ਼ਿਲ੍ਹੇ ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਮਲੇਰਕੋਟਲਾ, ਸੰਗਰੂਰ, ਪਟਿਆਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ’ਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ।

PSPCL ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ
ਝੋਨੇ ਦੀ ਨਾੜ ’ਤੇ ਆਧਾਰਿਤ ਜਲਖੇੜੀ ਪਾਵਰ ਪਲਾਂਟ ਆਪਣੇ ਨਵੇਂ ‘ਅਵਤਾਰ’ ’ਚ 17 ਸਾਲਾਂ ਬਾਅਦ ਮੁੜ ਚਾਲੂ | PSPCL

ਪਟਿਆਲਾ (ਸੱਚ ਕਹੂੰ ਨਿਊਜ਼) PSPCL : ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪਿੰਡ ਜਲਖੇੜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ ਦੇ ਸਫਲ ਮੁੜ ਚਾਲੂ ਹੋਣ ਦਾ ਐਲਾਨ ਕੀਤਾ, ਜਿਸ ਨਾਲ ਪੰਜਾਬ ਲਈ ਵਾਤਾਵਰਣ ਅਤੇ ਆਰਥਿਕ ਲਾਭ ਹੋਣਗੇ।

ਜ਼ਿਕਰਯੋਗ ਹੈ ਕਿ ਪਿੰਡ ਜਲਖੇੜੀ ਵਿਖੇ 10 ਮੈਗਾਵਾਟ ਬਾਇਓਮਾਸ ਪਲਾਂਟ ਮੂਲ ਰੂਪ ਵਿੱਚ ਪੀਐਸਈਬੀ (ਹੁਣ ਪੀਐਸਪੀਸੀਐਲ) ਦੁਆਰਾ ਜੂਨ 1992 ਵਿੱਚ ਚਾਲੂ ਕੀਤਾ ਗਿਆ ਸੀ। ਪਲਾਂਟ ਜੁਲਾਈ 1995 ਤੱਕ ਚੱਲਦਾ ਰਿਹਾ, ਜਿਸ ਤੋਂ ਬਾਅਦ ਇਹ ਜੁਲਾਈ 2001 ਵਿੱਚ ਮੈਸਰਜ ਜਲਖੇੜੀ ਪਾਵਰ ਪਲਾਂਟ ਲਿਮਟਿਡ (ਜੇਪੀਪੀਐਲ) ਨੂੰ ਲੀਜ ‘ਤੇ ਦੇ ਦਿੱਤਾ ਗਿਆ। ਪਲਾਂਟ ਜੁਲਾਈ 2002 ਵਿੱਚ ਮੁੜ ਚਾਲੂ ਹੋਇਆ ਅਤੇ ਸਤੰਬਰ 2007 ਤੱਕ ਚੱਲਦਾ ਰਿਹਾ। 2018 ਵਿੱਚ, ਪਲਾਂਟ ਨੂੰ ਨਵੀਨੀਕਰਨ, ਸੰਚਾਲਨ ਅਤੇ ਟ੍ਰਾਂਸਫਰ ਦੇ ਆਧਾਰ ‘ਤੇ ਲੀਜ ‘ਤੇ ਦੇਣ ਲਈ ਮੁੜ ਟੈਂਡਰ ਕੀਤਾ ਗਿਆ। ਹੁਣ ਨਵੀਨੀਕਿ੍ਰਤ ਪਲਾਂਟ 21 ਜੂਨ, 2024 ਨੂੰ ਮੁੜ ਚਾਲੂ ਕੀਤਾ ਗਿਆ ਹੈ।

Also Read : Viral Video : ਵਾਇਰਲ ਵੀਡੀਓ ’ਚ ਨਜ਼ਰ ਆਏ ਵਿਅਕਤੀਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਇਹ ਉੱਨਤ 6 ਡੈਨਮਾਰਕ ਤਕਨਾਲੋਜੀ ਵਾਲੇ ਬਾਇਲਰਾਂ ਦੀ ਵਰਤੋਂ ਕਰਦਾ ਹੈ ਅਤੇ 100% ਝੋਨੇ ਦੀ ਨਾੜ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅਤਿ-ਆਧੁਨਿਕ ਬਾਇਓਮਾਸ ਪਲਾਂਟ ਸਾਲਾਨਾ ਲਗਭਗ 1 ਲੱਖ ਟਨ ਝੋਨੇ ਦੀ ਨਾੜ ਦੀ ਖਪਤ ਕਰੇਗਾ। ਇਹ ਸੂਬਾ ਸਰਕਾਰ ਨੂੰ ਪੰਜਾਬ ’ਚ ਲਗਭਗ 40 ਹਜਾਰ ਏਕੜ ਖੇਤਰ ਵਿੱਚ ਝੋਨੇ ਦੀ ਨਾੜ ਸਾੜਨ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰੇਗਾ। ਇਹ ਪਹਿਲਕਦਮੀ 400-500 ਵਿਅਕਤੀਆਂ ਨੂੰ ਸਿੱਧਾ ਅਤੇ ਅਸਿੱਧਾ ਰੁਜਗਾਰ ਪ੍ਰਦਾਨ ਕਰੇਗੀ, ਜੋ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵਧਾਵਾ ਦੇਵੇਗੀ।

ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪ੍ਰੋਜੈਕਟ ਦੇ ਬਹੁ-ਪੱਖੀ ਲਾਭਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀ ਨਾ ਸਿਰਫ ਸਾਡੀ ਹਰਿਤ ਊਰਜਾ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਰੁਜਗਾਰ ਪ੍ਰਦਾਨ ਕਰਦੀ ਹੈ, ਬਲਕਿ ਪਰਾਲੀ ਸਾੜਨ ਦੀ ਲਗਾਤਾਰ ਸਮੱਸਿਆ ਦਾ ਹੱਲ ਵੀ ਪੇਸ ਕਰਦੀ ਹੈ। ਇਹ ਸਾਡੀ ਸਰਕਾਰ ਦੀ ਊਰਜਾ ਸੁਰੱਖਿਆ, ਵਾਤਾਵਰਣ ਸੁਰੱਖਿਆ, ਅਤੇ ਆਰਥਿਕ ਵਿਕਾਸ ਪ੍ਰਤੀ ਵਚਨਬੱਧਤਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।

ਗਰਮੀ ਨੇ ਪਾਵਰਕੌਮ ਅਧਿਕਾਰੀਆਂ ਨੂੰ ਲਿਆਂਦੀਆਂ ਤਰੇਲੀਆਂ, ਬਿਜਲੀ ਦੀ ਮੰਗ 15,775 ਮੈਗਾਵਾਟ ’ਤੇ ਪੁੱਜੀ
ਅੰਬਰੋਂ ਪੈ ਰਹੀ ਅੱਗ ਅਤੇ ਝੋਨੇ ਦੇ ਸ਼ੁਰੂ ਹੋਏ ਸੀਜ਼ਨ ਨੇ ਪਾਵਰਕੌਮ ਨੂੰ ਪਾਈ ਭਾਜੜ | PSPCL

ਪਟਿਆਲਾ (ਖੁਸ਼ਵੀਰ ਸਿੰਘ ਤੂਰ)। PSPCL : ਸੂਬੇ ਅੰਦਰ ਬਿਜਲੀ ਦੀ ਮੰਗ 15775 ਮੈਗਾਵਾਟ ’ਤੇ ਪੁੱਜ ਗਈ ਹੈ ਅਤੇ ਇਹ ਮੰਗ ਪਿਛਲੇ ਸਾਲਾਂ ਦੀ ਹੁਣ ਤੱਕ ਹੀ ਸਭ ਤੋਂ ਉੱਚੀ ਮੰਗ ਹੈ। ਪਿਛਲੇ ਸਾਲ ਸਭ ਤੋਂ ਉੱਚੀ ਮੰਗ 15325 ਮੈਗਾਵਾਟ ਸੀ ਪਾਵਰਕੌਮ ਦੇ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਅੱਜ ਸਵੇਰੇ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ। ਪਾਵਰਕੌਮ ਦੇ 15 ਯੂਨਿਟਾਂ ਵਿੱਚੋਂ 13 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ

ਜਾਣਕਾਰੀ ਅਨੁਸਾਰ ਸੂਬੇ ਅੰਦਰ ਬਿਜਲੀ ਦੀ ਮੰਗ ਲਗਾਤਾਰ ਉਚਾਈਆਂ ਛੂਹ ਰਹੀ ਹੈ ਅਤੇ ਬਿਜਲੀ ਦੀ ਵਧ ਰਹੀ ਮੰਗ ਨੇ ਪਾਵਰਕੌਮ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ। ਪਾਵਰਕੌਮ ਦੀ ਰਿਪੋਰਟ ਮੁਤਾਬਿਕ ਅੱਜ ਬਿਜਲੀ ਦੀ ਮੰਗ 15775 ਮੈਗਾਵਾਟ ’ਤੇ ਪੁੱਜ ਗਈ ਹੈ, ਜੋ ਕਿ ਹੁਣ ਤੱਕ ਸਭ ਤੋਂ ਉੱਚੀ ਮੰਗ ਹੈ। ਪੰਜਾਬ ਅੰਦਰ ਭਾਵੇਂ ਕਿ ਅਜੇ ਬਹੁਤੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਨਹੀਂ ਕੀਤੀ ਗਈ, ਕਿਉਂਕਿ ਅਜੇ ਪਨੀਰੀ ਛੋਟੀ ਹੈ। (PSPCL)

15 ਯੁੂਨਿਟਾਂ ਵਿੱਚੋਂ 13 ਯੂਨਿਟ ਚਾਲੂ | PSPCL

ਅਗਲੇ ਦਿਨਾਂ ਤੱਕ ਜਦੋਂ ਪੰਜਾਬ ਦੇ ਸਾਰੇ ਟਿਊਬਵੈੱਲਾਂ ਚੱਲ ਪਏ ਤਾਂ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਵੇਗੀ। ਇਸ ਵਾਰ ਪੰਜਾਬ ਅੰਦਰ ਪਿਛਲੇ ਸਾਲਾਂ ਦੇ ਮੁਕਾਬਲੇ ਬਿਜਲੀ ਦੀ ਖਪਤ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਜੇਕਰ ਪਾਵਰਕੌਮ ਦੀ ਬਿਜਲੀ ਉਪਲੱਬਤਾ ਦੇਖੀ ਜਾਵੇ ਤਾ ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 8 ਯੂਨਿਟ ਕਾਰਜ਼ਸੀਲ ਹਨ। ਪਾਵਰਕੌਮ ਦੇ ਰੋਪੜ ਥਰਮਲ ਪਲਾਂਟ ਦਾ 6 ਨੰਬਰ ਯੂਨਿਟ ਅੱਜ ਬੁਆਇਲ ਲੀਕੇਜ਼ ਹੋਣ ਕਾਰਨ ਬੰਦ ਹੋ ਗਿਆ, ਜਦੋਂ ਕਿ ਤਿੰਨ ਚੱਲ ਰਹੇ ਹਨ। ਬੰਦ ਹੋਏ ਇਸ ਯੂਨਿਟ ਨੂੰ ਭਖਾਉਣ ਲਈ ਅਜੇ ਦੋ ਦਿਨ ਲੱਗ ਸਕਦੇ ਹਨ। ਇਸ ਥਰਮਲ ਪਲਾਂਟ ਤੋਂ ਪਾਵਰਕੌਮ ਨੂੰ 486 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ।

ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਹੋਇਆ ਬੰਦ

ਇਸੇ ਤਰ੍ਹਾਂ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਤਿੰਨ ਯੂਨਿਟ ਚੱਲ ਰਹੇ ਹਨ, ਇੱਥੋਂ 642 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਦਾ ਇੱਕ ਯੂਨਿਟ ਸਾਲ 2022 ਤੋਂ ਤਕਨੀਕੀ ਖ਼ਰਾਬੀ ਕਰਕੇ ਬੰਦ ਪਿਆ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਂਵੇਂ ਯੂਨਿਟ 480 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਸਰਕਾਰੀ ਥਰਮਲ ਪਲਾਂਟਾਂ ਤੋਂ 1605 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।

Also Read : PHD: ਪੀਐੱਚਡੀ ਨਾਲ ਜੁੜੇ ਬਲਦਾਅ ਕਿੰਨੇ ਕੁ ਸਾਰਥਿਕ ਹੋਣਗੇ

ਇੱਧਰ ਪ੍ਰਾਈਵੇਟ ਥਮਰਲ ਰਾਜਪੁਰਾ ਦੇ ਦੋਵੇਂ ਯੂਨਿਟਾਂ ਤੋਂ 1318 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ, ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਟ ਦੇ 3 ਯੂਨਿਟਾਂ ਤੋਂ ਸਭ ਤੋਂ ਵੱਧ 1807 ਮੈਗਾਵਾਟ ਬਿਜਲੀ ਪਾਵਰਕੌਮ ਨੂੰ ਆ ਰਹੀ ਹੈ। ਦੋਵੇਂ ਪ੍ਰਾਈਵੇਟ ਥਰਮਲਾਂ ਤੋਂ 3125 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਪਣ ਪ੍ਰੋਜੈਕਟਾਂ ਤੋਂ ਪਾਵਰਕੌਮ ਨੂੰ 523 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਵੱਲੋਂ ਪਾਵਰ ਐਕਸਚੇਜ਼ ਚੋਂ ਵੀ ਕਰੋੜਾਂ ਰੁਪਏ ਦੀ ਬਿਜਲੀ ਖਰੀਦੀ ਜਾ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਧੀ ਬਿਜਲੀ ਦੀ ਮੰਗ ਨੂੰ ਬਿਨਾਂ ਕੱਟਾਂ ਤੋਂ ਪੂਰਾ ਕੀਤਾ ਜਾ ਰਿਹਾ ਹੈ।

ਕੱਟਾਂ ਦਾ ਲੈਣਾ ਪੈ ਰਿਹਾ ਸਹਾਰਾ

ਪਾਵਰਕੌਮ ਵੱਲੋਂ ਬਿਜਲੀ ਦੀ ਵਧ ਰਹੀ ਮੰਗ ਨਾਲ ਨਜਿੱਠਣ ਲਈ ਕੱਟਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਦੋਂਕਿ ਪਾਵਰਕੌਮ ਦੀ ਰਿਪੋਰਟ ਮੁਤਾਬਿਕ ਕਿਸੇ ਪ੍ਰਕਾਰ ਦੇ ਕੱਟ ਨਹੀਂ ਲਾਏ ਜਾ ਰਹੇ। ਟਰਾਂਸਫਾਰਮਰਾਂ ’ਤੇ ਲੋਡ ਵਧਣ ਕਾਰਨ ਉਹ ਟਿੱ੍ਰਪ ਕਰ ਰਹੇ ਹਨ, ਜਿਸ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਅੱਜ ਪਟਿਆਲਾ ਵਿਖੇ ਵੀ ਕੁਝ ਸਮੇਂ ਲਈ ਕੱਟ ਲੱਗਿਆ। ਦਿਹਾਤੀ ਖੇਤਰਾਂ ਵਿੱਚ 3 ਘੰਟਿਆਂ ਤੋਂ ਵੱਧ ਦੇ ਕੱਟ ਲਾਏ ਜਾ ਰਹੇ ਹਨ। ਜੇਕਰ ਅਗਲੇ ਦਿਨਾਂ ਵਿੱਚ ਮੀਂਹ ਨਾ ਪਿਆ ਤਾਂ ਪਾਵਰਕੌਮ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਪੀ.ਸੀ.ਐਲ. ਦਾ ਸੀਨੀਅਰ ਐਕਸੀਅਨ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
ਲਹਿਰਾਗਾਗਾ  (ਰਾਜ ਸਿੰਗਲਾ )। ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ੁੱਕਰਵਾਰ ਨੂੰ ਪੀ.ਐਸ.ਪੀ.ਸੀ.ਐਲ. ਦਫਤਰ ਲਹਿਰਾ, ਸੰਗਰੂਰ ਵਿਖੇ ਤਾਇਨਾਤ ਸੀਨੀਅਰ ਕਾਰਜਕਾਰੀ ਇੰਜੀਨੀਅਰ (ਐਕਸ.ਈ.ਐਨ.) ਮੁਨੀਸ਼ ਕੁਮਾਰ ਜਿੰਦਲ ਨੂੰ 45,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।  ( Bribe)

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਮਜ਼ਬੂਤ ਜਾਲ

ਰੋਜ਼ਾਨਾ ਹੀ ਭਿ੍ਰਸ਼ਟਾਚਾਰ ਦੇ ਦੋਸ਼ ’ਚ ਗਿ੍ਰਫ਼ਤਾਰੀਆਂ ਦਾ ਦੌਰ ਸਿਸਟਮ ਦੀ ਖਰਾਬੀ ਤੇ ਸੁਧਾਰ ਦੇ ਯਤਨਾਂ ’ਤੇ ਚਰਚਾ ਦੀ ਮੰਗ ਕਰਦਾ ਹੈ ਇੱਕ ਕਲਰਕ ਤੋਂ ਲੈ ਕੇ ਆਈਪੀਐੱਸ, ਆਈਏਐੱਸ ਅਫ਼ਸਰਾਂ ’ਤੇ ਰੋਜ਼ਾਨਾ ਹੀ ਪੁਲਿਸ ਪਰਚੇ ਤੇ ਗਿ੍ਰਫ਼ਤਾਰੀਆਂ ਦੀਆਂ ਖ਼ਬਰਾਂ ਆ ਰਹੀਆਂ ਹਨ ਇਹ ਰਿਪੋਰਟਾਂ ਇਸ ਗੱਲ ਦਾ ਵੀ ਸਬੂਤ ਹਨ ਕਿ ਭਿ੍ਰਸ਼ਟਾਚਾਰ ਸਿਰਫ਼ ਸਿਆਸਤ ਤੱਕ ਸੀਮਤ ਨਹੀਂ ਸਗੋਂ ਹੇਠਲੇ ਪੱਧਰ ’ਤੇ ਵੀ ਬਹੁਤ ਜ਼ਿਆਦਾ ਹੈ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਅਫ਼ਸਰ ਅਤੇ ਮੁਲਾਜ਼ਮ ਰੰਗੇ ਹੱਥੀਂ ਫੜੇ ਜਾ ਰਹੇ ਹਨ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਕਾਰਵਾਈਆਂ ਦਾ ਅਸਰ ਕੀ ਹੈ ਜਦੋਂ 5-7 ਅਫ਼ਸਰ ਫੜੇ ਜਾਂਦੇ ਹਨ ਤਾਂ ਹੋਰ ਭਿ੍ਰਸ਼ਟ ਅਫ਼ਸਰਾਂ ਦੇ ਦਿਲ ’ਚ ਕਾਨੂੰਨੀ ਕਾਰਵਾਈ ਦਾ ਡਰ ਕਿਉਂ ਨਹੀਂ ਪੈਦਾ ਹੁੰਦਾ ਗਿ੍ਰਫ਼ਤਾਰੀਆਂ ਵੀ ਹੋ ਰਹੀਆਂ ਹਨ ਫਿਰ ਵੀ ਭਿ੍ਰਸ਼ਟਾਚਾਰ ਜਾਰੀ ਹੈ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਭਿ੍ਰਸ਼ਟ ਅਧਿਕਾਰੀਆਂ ਨੂੰ ਪਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਨਾਲ ਜੁੜੀ ਵੱਡੀ ਖਬਰ

ਕਿ ਉਹ ਕਿਵੇਂ ਨਾ ਕਿਵੇਂ ਕਾਨੂੰਨੀ ਸ਼ਿਕੰਜੇ ’ਚੋਂ ਨਿੱਕਲਣ ਦਾ ਰਾਹ ਕੱਢ ਹੀ ਲੈਣਗੇ ਇਸ ਦਾ ਮਤਲਬ ਹੋਇਆ ਭਿ੍ਰਸ਼ਟਾਚਾਰੀ ਨੂੰ ਬਚਾਉਣ ਲਈ ਵੀ ਭਿ੍ਰਸ਼ਟਾਚਾਰ ਹੋ ਸਕਦਾ ਹੈ ਫਸਿਆ ਹੋਇਆ ਅਫ਼ਸਰ ਕਿਸੇ ਸਿਆਸੀ ਆਗੂ ਜਾਂ ਅਧਿਕਾਰੀ ਤੱਕ ਪਹੰੁਚ ਕਰਕੇ ਆਪਣੇ ਕੇਸ ਨੂੰ ਕਮਜ਼ੋਰ ਕਰਵਾਉਂਦਾ ਹੈ ਤੇ ਆਖਰ ਉਹ ਬਰੀ ਹੋ ਜਾਂਦਾ ਹੈ ਭਿ੍ਰਸ਼ਟਾਚਾਰ ਦੇ ਅਜਿਹੇ ਮਾਮਲੇ ਵੀ ਸਭ ਦੇ ਸਾਹਮਣੇ ਹਨ ਕਿ ਜਿਹੜੇ ਮਾਮਲਿਆਂ ਕਰਕੇ ਕੇਂਦਰ ਤੇ ਸੂਬਿਆਂ ’ਚ ਸਰਕਾਰਾਂ ਪਲਟੀਆਂ ਉਹੀ ਸਾਬਕਾ ਮੰਤਰੀ ਤੇ ਅਧਿਕਾਰੀ 5-7 ਸਾਲਾਂ ਮਗਰੋਂ ਬਰੀ ਹੋ ਗਏ ਪੁਲਿਸ ਸਬੂਤ ਤੇ ਤੱਥ ਪੇਸ਼ ਨਹੀਂ ਕਰ ਸਕਦੀ ਜਾਂ ਪੇਸ਼ ਨਹੀਂ ਕਰਾਏ ਜਾਂਦੇ, ਭਿ੍ਰਸ਼ਟਾਚਾਰੀ ਬਚ ਨਿੱਕਲਦਾ ਹੈ ਤੇ ਕਈ ਕਸੂਰਵਾਰ ਬਿਨਾ ਵਜ੍ਹਾ ਖ਼ਮਿਆਜ਼ਾ ਭੁਗਤਦੇ ਹਨ ਭਿ੍ਰਸ਼ਟਾਚਾਰ ਖਿਲਾਫ਼ ਕਾਰਵਾਈਆਂ ਦਾ ਫਾਇਦਾ ਉਦੋਂ ਹੀ ਹੋਵੇਗਾ ਜਦੋਂ ਕੁਝ ਅਧਿਕਾਰੀਆਂ ’ਤੇ ਕਾਰਵਾਈ ਤੋਂ ਬਾਅਦ ਭਿ੍ਰਸ਼ਟਾਚਾਰ ਦੇ ਕੇਸ ਮਿਲਣੇ ਬੰਦ ਹੋ ਜਾਣ ਇਹ ਸਪੱਸ਼ਟ ਹੈ ਕਿ ਕਾਨੂੰਨੀ ਕਾਰਵਾਈ ਹੀ ਭਿ੍ਰਸ਼ਟਾਚਾਰ ਰੋਕਣ ਦਾ ਇੱਕੋ-ਇੱਕ ਹੱਲ ਨਹੀਂ ਹੈ। (Corruption)

ਇਹ ਵੀ ਪੜ੍ਹੋ : ਪੰਜਾਬ ਬੰਦ : ਦੁਕਾਨਾਂ ਬੰਦ ਕਰਵਾਉਣ ’ਤੇ ਚੱਲੀ ਗੋਲੀ

ਅਸਲ ’ਚ ਭਿ੍ਰਸ਼ਟਾਚਾਰ (Corruption) ਖਿਲਾਫ਼ ਇੱਕ ਸੱਭਿਆਚਾਰ ਵੀ ਪੈਦਾ ਕਰਨ ਦੀ ਜ਼ਰੂਰਤ ਹੈ ਜਦੋਂ ਤੱਕ ਆਮ ਜਨਤਾ ਭਿ੍ਰਸ਼ਟਾਚਾਰ ਦੇ ਖਿਲਾਫ਼ ਨਹੀਂ ਉੱਤਰਦੀ ਉਦੋਂ ਤੱਕ ਭਿ੍ਰਸ਼ਟਾਚਾਰ ਰੋਕਣਾ ਕਾਫ਼ੀ ਔਖਾ ਹੈ ਜਨਤਾ ਨੂੰ ਜਾਗਰੂਕ ਹੋਣਾ ਪਵੇਗਾ ਇਸ ਮਾਮਲੇ ’ਚ ਡੇਰਾ ਸੱਚਾ ਸੌਦਾ ਦੀ ਮੁਹਿੰਮ ਵਰਣਨਯੋਗ ਤੇ ਅਸਰਦਾਰ ਹੈ ਇਸ ਮੁਹਿੰਮ ਦਾ ਸਿੱਧਾ ਜਿਹਾ ਸੰਦੇਸ਼ ਇਹੀ ਹੈ ਕਿ ਨਾ ਰਿਸ਼ਵਤ ਲਓ ਨਾ ਰਿਸ਼ਵਤ ਦਿਓ ਜਦੋਂ ਕੋਈ ਰਿਸ਼ਵਤ ਦੇਵੇਗਾ ਨਹੀਂ ਤਾਂ ਰਿਸ਼ਵਤ ਲਵੇਗਾ ਕੌਣ ਜਨਤਾ ਨੂੰ ਭਿ੍ਰਸ਼ਟਾਚਾਰ ਵਿਰੋਧੀ ਕਾਨੂੰਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਲੋਕ ਇਨ੍ਹਾਂ ਕਾਨੂੰਨਾਂ ਦਾ ਲਾਭ ਉਠਾਉਣ ਕਈ ਰਾਜਾਂ ’ਚ ਸੇਵਾ ਦਾ ਅਧਿਕਾਰ ਕਾਨੂੰਨ ਲਾਗੂ ਹੋ ਚੁੱਕਾ ਹੈ ਇਸੇ ਤਰ੍ਹਾਂ ਸੂਚਨਾ ਅਧਿਕਾਰ ਐਕਟ ਵੀ ਭਿ੍ਰਸ਼ਟਾਚਾਰ ਖਿਲਾਫ਼ ਵੱਡਾ ਹਥਿਆਰ ਹੈ ਜਾਗਰੂਕ ਤੇ ਮਜ਼ਬੂਤ ਇੱਛਾ-ਸ਼ਕਤੀ ਵਾਲੀ ਜਨਤਾ ਭਿ੍ਰਸ਼ਟਾਚਾਰ ਨੂੰ ਵੱਡੀ ਸੱਟ ਮਾਰ ਸਕਦੀ ਹੈ। (Corruption)

ਵਿਜੀਲੈਂਸ ਵੱਲੋਂ ਪੀਐਸਪੀਸੀਐਲ ਦਾ ਲਾਈਨਮੈਨ 40,000 ਰੁਪਏ ਰਿਸ਼ਵਤ ਲੈਂਦਾ ਕਾਬੂ
ਬਿਜਲੀ ਬਿੱਲ ਦਾ ਨਿਪਟਾਰਾ ਕਰਵਾਉਣ ਬਦਲੇ ਪਹਿਲਾਂ ਵੀ ਲੈ ਚੁੱਕਾ ਸੀ 21 ਹਜ਼ਾਰ ਰੁਪਏ | PSPCL

ਫ਼ਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਖੂਈ ਖੇੜਾ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. (PSPCL) ਦੇ ਲਾਈਨਮੈਨ ਮਹਿੰਦਰ ਕੁਮਾਰ ਨੂੰ 40,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਕਤ ਲਾਈਨਮੈਨ ਨੂੰ ਪ੍ਰਦੀਪ ਕੁਮਾਰ ਵਾਸੀ ਪਿੰਡ ਬਾਜ਼ੀਦਪੁਰ ਕੱਟਿਆਂਵਾਲੀ, ਜੋ ਆਪਣੇ ਪਿੰਡ ਵਿੱਚ ਬਾਲਾਜੀ ਮਿਲਕ ਸੈਂਟਰ ਚਲਾਉਂਦਾ ਹੈ, ਦੀ ਸ਼ਿਕਾਇਤ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਦੀਪ ਕੁਮਾਰ ਨੇ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਰੇਂਜ ਦੇ ਫਾਜ਼ਿਲਕਾ ਯੂਨਿਟ ਕੋਲ ਪਹੁੰਚ ਕਰਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਈਨਮੈਨ ਮਹਿੰਦਰ ਕੁਮਾਰ ਨੇ ਬਾਲਾਜੀ ਮਿਲਕ ਸੈਂਟਰ ਦੇ ਅਪ੍ਰੈਲ, 2023 ਮਹੀਨੇ ਵਿੱਚ 73,790 ਰੁਪਏ ਦੇ ਆਏ ਬਿਜਲੀ ਬਿੱਲ ਦਾ ਨਿਪਟਾਰਾ ਕਰਨ ਬਦਲੇ ਰਿਸ਼ਵਤ ਵਜੋਂ 40,000 ਰੁਪਏ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਇਸ ਤੋਂ ਪਹਿਲਾਂ ਫਰਵਰੀ ਮਹੀਨੇ 52,360 ਰੁਪਏ ਬਿਜਲੀ ਦਾ ਬਿੱਲ ਆਇਆ ਸੀ ਅਤੇ ਉਕਤ ਲਾਈਨਮੈਨ ਨੇ ਇਸ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਬਦਲੇ ਉਸ ਤੋਂ 21,000 ਰੁਪਏ ਲਏ ਸਨ ਪਰ ਜਦੋਂ ਉਸ ਦਾ ਅਪ੍ਰੈਲ ਮਹੀਨੇ ਦਾ ਬਿਜਲੀ ਦਾ ਬਿੱਲ 73,790 ਰੁਪਏ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿੱਚ ਫਰਵਰੀ ਮਹੀਨੇ ਦਾ ਬਿੱਲ ਵੀ ਜੋੜਿਆ ਹੋਇਆ ਸੀ। ਇਸ ਲਈ ਉਸ ਨੇ ਦੁਬਾਰਾ ਲਾਈਨਮੈਨ ਨਾਲ ਸੰਪਰਕ ਕੀਤਾ ਤਾਂ ਲਾਈਨਮੈਨ ਨੇ ਉਸ (ਸ਼ਿਕਾਇਤਕਰਤਾ) ਤੋਂ ਹੋਰ 40,000 ਰੁਪਏ ਦੀ ਮੰਗ ਕੀਤੀ।

ਸ਼ਿਕਾਇਤ ਦੀ ਮੁੱਢਲੀ ਜਾਂਚ | PSPCL

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਇਸ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ। ਇਸ ਸਬੰਧੀ ਲਾਈਨਮੈਨ ਦੇ ਖ਼ਿਲਾਫ਼ ਥਾਣਾ ਵਿਜੀਲੈਂਸ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਮੁੱਖ ਮੰਤਰੀ ਨੇ PSPCL ਦੇ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪੀਐੱਸਪੀਸੀਐੱਲ (PSPCL) ’ਚ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਆਪਣੇ ਸੰਬੋਧਨ ’ਚ ਨਵੇਂ ਚੁਣੇ ਗਏ ਨੌਜਵਾਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨਾਲ ਹੀ ਨੌਜਵਾਨਾਂ ਨੂੰ ਕਿਹਾ ਕਿ ਉਹ ਐਨੇ ਹੌਸਲੇ ਤੇ ਇਮਾਨਦਾਰੀ ਨਾਲ ਕੰਮ ਕਰਨ ਕਿ ਅਗਲੇ ਸਾਲ ਉਨ੍ਹਾਂ ਨੂੰ ਪ੍ਰਮੋਸ਼ਨਾਂ ਦੇ ਲੈਟਰ ਦਿੱਤੇ ਜਾਣ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਹੋਰ ਨੌਜਵਾਨਾਂ ਨੂੰ ਵੀ ਇਹ ਟੈਸਟ ਪਾਸ ਕਰਨ ਲਈ ਪ੍ਰੇਰਿਤ ਕਰਨ ਅਤੇ ਤਰੀਕੇ ਦੱਸਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਾਵਰਕੌਮ ਦੇ ਥਰਮਲ ਪਲਾਂਟਾਂ ’ਚ ਕੋਲੇ ਦੇ ਭੰਡਾਰ ਦੀ ਕਮੀ
ਗਰਮੀ ਅਤੇ ਝੋਨੇ ਦੇ ਸੀਜਨ ਦੌਰਾਨ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ

ਸਰਕਾਰੀ ਥਰਮਲਾਂ ’ਚ 7 ਤੋਂ ਗਿਆਰਾਂ ਦਿਨ ਦਾ ਕੋਲਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਦੇ ਥਰਮਲ ਪਲਾਂਟਾਂ ਵਿੱਚ ਗਰਮੀ ਅਤੇ ਝੋਨੇ ਦੇ ਆ ਰਹੇ ਸੀਜ਼ਨ ਦੌਰਾਨ ਕੋਲੇ ਦੇ ਭੰਡਾਰ ਮਨਫ਼ੀ ਹਨ। ਆਲਮ ਇਹ ਹੈ ਕਿ ਪਾਵਰਕੌਮ ਦੀ ਪਿਛਵਾੜਾ ਕੋਲ ਮਾਇਨ ਚੱਲਣ ਦੇ ਬਾਵਜ਼ੂਦ ਕੋਲੇ ਦੇ ਭੰਡਾਰ ਪੂਰੇ ਨਹੀਂ ਹੋ ਰਹੇ। ਉਂਜ ਨਿਯਮਾਂ ਮੁਤਾਬਿਕ ਪਾਵਰਕੌਮ ਦੇ ਥਰਮਲਾਂ ਵਿੱਚ ਘੱਟੋ-ਘੱਟ 28 ਦਿਨਾਂ ਤੱਕ ਦਾ ਕੋਲਾ ਜ਼ਰੂਰੀ ਹੈ।  ਇਕੱਤਰ ਜਾਣਕਾਰੀ ਮੁਤਾਬਿਕ ਪਾਵਰਕੌਮ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 7 ਦਿਨਾਂ ਦਾ ਕੋਲਾ ਹੈ, ਜਦੋਂਕਿ ਰੋਪੜ ਥਰਮਲ ਪਲਾਂਟ ਕੋਲ 11 ਦਿਨਾਂ ਦਾ ਕੋਲਾ ਹੈ। ਮੌਜ਼ੂਦਾ ਸਮੇਂ ਰੋਪੜ ਥਰਮਲ ਪਲਾਂਟ ’ਤੇ ਤਿੰਨ ਯੂਨਿਟ ਚਾਲ ਹਨ, ਜਦੋਂਕਿ ਇੱਕ ਯੂਨਿਟ ਬੰਦ ਹੈ।

ਗੋਇੰਦਵਾਲ ਸਾਹਿਬ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਵੀ ਕੋਲੇ ਦੀ ਕਮੀ

ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਹਨ, ਜਦੋਂਕਿ ਦੋ ਯੂਨਿਟ ਬੰਦ ਹਨ। ਇਸ ਦੇ ਨਾਲ ਹੀ ਜੇਕਰ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਗੱਲ ਕੀਤੀ ਜਾਵੇ ਤਾਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਕੋਲ 4.7 ਦਿਨਾਂ ਦਾ ਕੋਲਾ ਹੈ। ਇਸ ਥਰਮਲ ਪਲਾਂਟ ਦਾ ਇੱਕ ਯੂਨਿਟ ਅੱਜ ਹੀ ਚਾਲੂ ਹੋਇਆ ਹੈ, ਜਦੋਂਕਿ ਇੱਕ ਬੰਦ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਪਿਛਲੇ ਕਾਫ਼ੀ ਸਮੇਂ ਤੋਂ ਕੋਲੇ ਦੀ ਕਮੀ ਨਾਲ ਜੂਝ ਰਿਹਾ ਹੈ। ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ 8.7 ਦਿਨਾਂ ਦਾ ਕੋਲਾ ਹ, ਜਦੋਂਕਿ ਰਾਜਪੁਰਾ ਥਰਮਲ ਪਲਾਂਟ ਕੋਲ ਸਭ ਤੋਂ ਵੱਧ 30 ਦਿਨਾਂ ਦਾ ਕੋਲਾ ਹੈ। ਰਾਜਪੁਰਾ ਥਰਮਲ ਪਲਾਂਟ ਕੋਲ ਹੀ ਕੇਂਦਰੀ ਨਿਯਮਾਂ ਮੁਤਾਬਕ ਪੂਰਾ ਕੋਲਾ ਹੈ, ਜਦੋਂਕਿ ਬਾਕੀ ਸਾਰੇ ਥਰਮਲ ਪਲਾਂਟ ਕੋਲੇ ਦੀ ਪੂਰੀ ਮਿਕਦਾਰ ਨਾ ਹੋਣ ਨਾਲ ਜੂਝ ਰਹੇ ਹਨ।

ਰਾਜਪੁਰਾ ਥਰਮਲ ਪਲਾਂਟ ਦੇ ਦੋ ਯੂਨਿਟ ਚਾਲੂ ਹਨ, ਜਦੋਂਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵੀ 2 ਯੂਨਿਟ ਚੱਲ ਰਹੇ ਹਨ। ਗਰਮੀ ਦਾ ਸਮਾਂ ਸ਼ੁਰੂ ਹੋ ਰਿਹਾ ਹੈ, ਜਦੋਂਕਿ ਅਗਲਾ ਸਮਾਂ ਝੋਨੇ ਦਾ ਵੀ ਹੈ ਪਰ ਪਾਵਰਕੌਮ ਦੇ ਥਰਮਲ ਪਲਾਂਟਾਂ ਵਿੱਚ ਜਿੰਨੇ ਕੋਲੇ ਦੀ ਜ਼ਰੂਰਤ ਹੈ, ਉਸ ਮਿਕਦਾਰ ਦਾ ਨਹੀਂ ਹੈ। ਇੱਧਰ ਪਾਵਰਕੌਮ ਦੀ ਪਿਛਲੇ ਕਾਫ਼ੀ ਸਾਲਾਂ ਤੋਂ ਬੰਦ ਪਈ ਪਿਛਵਾੜਾ ਕੋਲ ਮਾਇਨ ਵੀ ਚਾਲੂ ਹੋ ਗਈ ਸੀ, ਪਰ ਉੱਥੋਂ ਵੀ ਪਾਵਰਕੌਮ ਨੂੰ ਪੂਰੀ ਮਿਕਦਾਰ ਨਾਲ ਕੋਲਾ ਪ੍ਰਾਪਤ ਨਹੀਂ ਹੋ ਰਿਹਾ। ਇੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਰਮਲਾਂ ਅੰਦਰ ਕੋਲੇ ਦੀ ਘਾਟ ਨਹੀਂ ਹੈ ਅਤੇ ਲਗਾਤਾਰ ਕੋਲਾ ਸਪਲਾਈ ਹੋ ਰਿਹਾ ਹੈ।

ਬਿਜਲੀ ਦੀ ਮੰਗ 7500 ਮੈਗਾਵਾਟ ਦੇ ਨੇੜੇ ਪੁੱਜੀ | Electricity Crisis

ਬੀਤੇ ਦਿਨ 9 ਮਾਰਚ ਨੂੰ ਦੁਪਹਿਰ ਸਮੇਂ ਤੱਕ ਬਿਜਲੀ ਦੀ ਮੰਗ 7500 ਮੈਗਾਵਾਟ ਦੇ ਨੇੜੇ ਚੱਲ ਰਹੀ ਸੀ ਅਤੇ ਅਗਲੇ ਦਿਨਾਂ ਦੌਰਾਨ ਗਰਮੀ ਵਧਣ ਕਰਕੇ ਬਿਜਲੀ ਦੀ ਮੰਗ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਪਿਛਲੀ ਵਾਰ ਗਰਮੀਆਂ ਵਿੱਚ ਬਿਜਲੀ ਦੀ ਮੰਗ 14400 ਮੈਗਾਵਾਟ ਨੂੰ ਪਾਰ ਕਰ ਗਈ ਸੀ, ਜਦੋਂਕਿ ਇਸ ਵਾਰ ਬਿਜਲੀ ਦੀ ਮੰਗ 15500 ਮੈਗਾਵਾਟ ਨੂੰ ਪਾਰ ਕਰਨ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਮੌਜ਼ੂਦਾ ਸਮੇਂ ਕਈ ਥਾਈਂ ਕੱਟ ਵੀ ਲੱਗ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ

ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ’ਚੋਂ ਖ਼ਤਮ ਹੋ ਰਿਹਾ ਵਰਕ ਕਲਚਰ
ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ’ਚੋਂ ਖ਼ਤਮ ਹੋ ਰਿਹਾ ਵਰਕ ਕਲਚਰ

ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਜਾਂ ਪੀਐਸਪੀਸੀਐਲ ਜਦ ਹੋਂਦ ਵਿੱਚ ਆਇਆ ਤਾਂ ਪਬਲਿਕ ਸੈਕਟਰ ਦਾ ਅਦਾਰਾ ਸੀ। ਮੁੱਖ ਮੰਤਵ ਖਪਤਕਾਰਾਂ ਨੂੰ ਸਸਤੀ ਤੇ ਨਿਰਵਿਘਨ ਸਪਲਾਈ ਦੇਣਾ ਸੀ। ਇਸ ਦੇ ਮੁਲਾਜ਼ਮ ਚੌਵੀ ਘੰਟੇ ਆਪਣੀਆਂ ਸੇਵਾਵਾਂ ਦੇਣ ਲਈ ਤੱਤਪਰ ਰਹਿੰਦੇ ਸਨ। ਇਸ ਦੀਆਂ ਨੀਹਾਂ ਵਿੱਚ ਸਾਡੇ ਪੁਰਾਣੇ ਰਿਟਾਇਰ ਸਾਥੀਆਂ ਦਾ ਮੁੜ੍ਹਕਾ ਚੋਇਆ ਹੈ। ਮੇਰੇ ਪੁਰਾਣੇ ਬਜ਼ੁਰਗ ਸਾਥੀ ਜੋ ਮਹਿਕਮੇ ਵਿੱਚ ਮੇਰੀ ਪਹਿਲੀ ਜੁਆਇਨਿੰਗ ਸਮੇਂ ਓਦੋਂ ਜਵਾਨ ਸਨ ਦੱਸਦੇ ਸਨ ਕਿ ਜਿਸ ਸਮੇਂ ਅਸੀਂ ਮਹਿਕਮੇ ਵਿੱਚ ਲੱਗੇ ਸਾਂ ਉਦੋਂ ਪਿੰਡਾਂ ਨੂੰ ਰੁਸ਼ਨਾਉਣ ਲਈ 11 ਕੇਵੀ ਲਾਈਨਾਂ ਨਵੀਆਂ ਕੱਢੀਆਂ ਜਾ ਰਹੀਆਂ ਸਨ। ਉਨ੍ਹਾਂ ਲਈ 42 ਫੁੱਟੀਆਂ ਰੇਲਾਂ ਸਟੋਰ ਵਿੱਚੋਂ ਹੱਥ ਰੇੜ੍ਹੀਆਂ ’ਤੇ ਲੱਦ ਕੇ 20-20 ਕਿਲੋਮੀਟਰ ਦੂਰ ਲਿਜਾ ਕੇ ਲਾਈਨਾਂ ਕੱਢਦੇ ਸੀ।

ਅਸੀਂ ਬਾਅਦ ਵਿੱਚ ਉਨ੍ਹਾਂ ਫੀਡਰਾਂ ’ਤੇ ਕੰਮ ਵੀ ਕੀਤਾ ਹੈ। ਉਸ ਸਮੇਂ ਅਫਸਰਸ਼ਾਹੀ ਇਮਾਨਦਾਰ, ਸੂਝਵਾਨ ਤੇ ਦਿਆਨਤਦਾਰ ਸੀ। ਅਜੋਕੇ ਸਮੇਂ ਵਿੱਚ ਜੇਕਰ ਬਿਜਲੀ ਕਾਰਪੋਰੇਸ਼ਨਾਂ ਵਿੱਚੋਂ ਵਰਕ ਕਲਚਰ ਖਤਮ ਹੋਣ ਕਿਨਾਰੇ ਜਾ ਖੜ੍ਹਾ ਹੈ ਤਾਂ ਇਸ ਦੀ ਜਿੰਮੇਵਾਰੀ ਪੂਰਨ ਤੌਰ ’ਤੇ ਅਫਸਰਸ਼ਾਹੀ ਦੀ ਹੈ। ਇਕੱਲਾ ਰਿਸ਼ਵਤ ਲੈਣ ਵਾਲਾ ਹੀ ਜਿੰਮੇਵਾਰ ਨਹੀਂ, ਉਸ ਤੋਂ ਵੀ ਵੱਧ ਜਿੰਮੇਵਾਰ ਰਿਸ਼ਵਤ ਦੇਣ ਵਾਲਾ ਹੈ। ਰਿਸ਼ਵਤ ਦੇਣ ਵਾਲਿਆਂ ਨੇ ਹੀ ਪਾਵਰਕਾਮ ਦਾ ਭੱਠਾ ਬਿਠਾਇਆ ਹੈ। ਠੇਕੇਦਾਰੀ ਸਿਸਟਮ ਕਾਮਯਾਬ ਉਹੀ ਰਿਸ਼ਵਤ ਦੇਣ ਵਾਲਿਆਂ ਨੇ ਕੀਤਾ ਹੈ। ਠੇਕੇਦਾਰ ਮਹਿਕਮੇ ਦਾ ਕੰਮ ਲੈਣ ਲਈ ਅਫਸਰਾਂ ਨੂੰ ਰਿਸ਼ਵਤ ਦੇ ਕੇ ਕੰਮ ਲੈਂਦੇ ਹਨ ਤੇ ਉਹੀ ਅਧਿਕਾਰੀ ਤਨਖਾਹ ਵੀ ਉਸੇ ਮਹਿਕਮੇ ਤੋਂ ਲੈ ਰਿਹਾ ਹੈ।

ਪਿਛਲੇ ਸਮੇਂ ਦੌਰਾਨ ਤਾਂ ਇਸ ਤੋਂ ਵੀ ਵਧ ਕੇ ਰਿਸ਼ਵਤ ਦੇ ਤਰੀਕੇ ਅਪਣਾਏ ਗਏ, ਮਹਿਕਮੇ ਦਾ ਕੰਮ ਭਾਵ ਲਾਈਨਾਂ ਕੱਢਣਾ ਆਦਿ ਮਹਿਕਮੇ ਦੇ ਘੱਟ ਸਟਾਫ ਨੇ ਖਪਤਕਾਰਾਂ ਦੇ ਬੰਦੇ ਨਾਲ ਲਾ ਕੇ ਕੀਤਾ ਤੇ ਅਧਿਕਾਰੀਆਂ ਨੇ ਲੱਖਾਂ ਰੁਪਏ ਦੇ ਬਿੱਲ ਠੇਕੇਦਾਰਾਂ ਦੇ ਨਾਂ ਬਣਾ ਕੇ ਮੋਟੀਆਂ ਰਕਮਾਂ ਬਟੋਰੀਆਂ ਹਨ ਅਧਿਕਾਰੀਆਂ ਦੀਆਂ ਮਾੜੀਆਂ ਆਦਤਾਂ ਦਾ ਨਜਾਇਜ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਦੇਖ-ਦੇਖ ਕੇ ਹੇਠਲੇ ਮੁਲਾਜ਼ਮਾਂ ਨੇ ਵੀ ਵਰਕ ਕਲਚਰ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਜਦ ਇੱਕ ਅਧਿਕਾਰੀ ਵਰਕ ਕਲਚਰ ਪ੍ਰਤੀ ਸੁਹਿਰਦ ਨਹੀਂ ਤਾਂ ਥੱਲਿਓਂ ਕਿਵੇਂ ਵਰਕ ਕਲਚਰ ਸਹੀ ਕਰਵਾ ਲਊ, ਵਰਕ ਕਲਚਰ ਵਾਲਾ ਸਿਸਟਮ ਪਹਿਲਾਂ ਉੱਪਰੋਂ ਖਰਾਬ ਹੋਇਆ ਹੈ।

ਏਸ ਕਲਚਰ ਨੇ ਸਾਡੇ ਅਧਿਕਾਰੀਆਂ ਨੂੰ ਆਲਸੀ ਬਣਾ ਕੇ ਰੱਖ ਦਿੱਤਾ। ਅਜਿਹਾ ਹੋਣ ਨਾਲ ਮੁਲਾਜ਼ਮਾਂ ਦੇ ਮਨਾਂ ਅੰਦਰ ਇਹ ਭਰਮ ਘਰ ਕਰ ਗਿਆ ਹੈ ਕਿ ਭਾਵੇਂ ਕੰਮ ਕਰੀਏ ਭਾਵੇਂ ਨਾ ਕਰੀਏ ਤਨਖਾਹਾਂ ਤਾਂ ਓਨੀਆਂ ਹੀ ਮਿਲਣੀਆਂ ਹਨ। ਜਿੰਮੇਵਾਰੀ ਦੀ ਭਾਵਨਾ ਖਤਮ ਹੋ ਗਈ ਹੈ। ਵਰਕ ਕਲਚਰ ਉਵੇਂ ਹੀ ਚੱਲ ਰਿਹਾ ਹੈ। ਕੋਈ ਤਾਂ ਕੰਮ ਕਰ ਹੀ ਰਿਹਾ ਹੈ। ਜਿਸ ਕਰਕੇ ਪਾਵਰਕਾਮ ਦੀ ਗੱਡੀ ਪਟੜੀ ’ਤੇ ਅਜੇ ਵੀ ਚੱਲ ਰਹੀ ਹੈ।

ਮੈਨੇਜਮੈਂਟ ਨੂੰ ਆਪਣੇ ਅਧਿਕਾਰੀਆਂ ਜਾਂ ਇੰਜੀਨੀਅਰਾਂ ਦੇ ਮਨਾਂ ਅੰਦਰ ਵਰਕ ਕਲਚਰ ਦੀ ਭਾਵਨਾ ਪੈਦਾ ਕਰਨ ਦੀ ਲੋੜ ਹੈ। ਕਿਸੇ ਜਾਣਕਾਰ ਨੇ ਦੱਸਿਆ ਕਿ ਮੈਨੂੰ ਸਬੱਬੀਂ ਮੈਨੇਜਮੈਂਟ ਕੋਲ ਬੈਠਣ ਦਾ ਸਬੱਬ ਬਣਿਆ, ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਇਮਾਨਦਾਰ ਅਫਸਰ ਜਾਂ ਅਧਿਕਾਰੀ ਨੂੰ ਮਲਾਈਦਾਰ ਪੋਸਟ ’ਤੇ ਲਾਉਂਦੇ ਹਾਂ ਤਾਂ ਮਸਾਂ ਹੀ ਇੱਕ ਮਹੀਨਾ ਕੱਟਦਾ ਹੈ ਤੇ ਸਾਡੇ ਕੋਲ ਆ ਕੇ ਕਹਿੰਦਾ ਹੈ, ‘‘ਮੇਰੀ ਬਦਲੀ ਨਾਨ ਪਬਲਿਕ ਡੀਲਿੰਗ ਵਾਲੀ ਉਸੇ ਪੋਸਟ ’ਤੇ ਵਾਪਸ ਕਰ ਦਿਓ ਮੈਥੋਂ ਨੀ ਇਸ ਨਵੀਂ ਜਗ੍ਹਾ ਕੰਮ ਚੱਲਦਾ, ਓਸੇ ਨੂੰ ਲਾ ਦਿਉ ਜਿਹੜਾ ਪਹਿਲਾਂ ਲੱਗਾ ਸੀ ਜਾਂ ਜਿਹੜਾ ਨਵਾਂ ਲੱਗਣਾ ਚਾਹੁੰਦਾ ਹੈ। ਹੁਣ ਦੱਸੋ ਵਰਕ ਕਲਚਰ ਪੈਦਾ ਹੋਵੇਗਾ ਜਾਂ ਰਿਸ਼ਵਤਖੋਰੀ ਕਲਚਰ? ਅਜਿਹੀ ਗੱਲ ਸੁਣ ਕੇ ਲੱਗਦਾ ਹੈ ਮੈਨੇਜਮੈਂਟਾਂ ਵੀ ਮਜ਼ਬੂਰ ਹਨ। ਅਸਲ ਵਿੱਚ ਜੋ ਵੀ ਕਰਮਚਾਰੀ ਜਾਂ ਅਧਿਕਾਰੀ ਕੰਮ ਕਰਦੇ ਹਨ ਭਾਵ ਵਰਕ ਕਲਚਰ ਨੂੰ ਲਾਗੂ ਕਰ ਰਹੇ ਹਨ, ਪਾਵਰਕਾਮ ਦਾ ਬੋਝ ਹੀ ਉਨ੍ਹਾਂ ਦੇ ਮੋਢਿਆਂ ’ਤੇ ਟਿਕਿਆ ਹੈ। ਜਿਹੜੇ ਕੰਮ ਨਹੀਂ ਕਰਦੇ ਉਨ੍ਹਾਂ ਨੂੰ ਸਾਰੇ ਇਹੀ ਕਹਿੰਦੇ ਹਨ, ‘‘ਛੱਡ ਯਾਰ ਇਹ ਤਾਂ ਨਿਕੰਮਾ ਹੈ, ਤੂੰ ਹੀ ਸਿਰੇ ਲਾ!’’

ਦੇਖਣ ਵਿੱਚ ਆਇਆ ਹੈ ਕਿ ਅਧਿਕਾਰੀ ਲੱਖਾਂ ਰੁਪਏ ਮਹੀਨਾ ਤਨਖਾਹ ਲੈਣ ਦੇ ਬਾਵਜੂਦ ਫੋਨਾਂ ’ਤੇ ਕੰਮ ਚਲਾਉਂਦੇ ਹਨ। ਹਾਲਾਕਿ ਮਹਿਕਮਾ ਅਧਿਕਾਰੀਆਂ ਨੂੰ ਗੱਡੀ ਖਰਚਾ ਵੀ ਛੇ ਜਾਂ ਸੱਤ ਰੁਪਏ ਪ੍ਰਤੀ ਕਿਲੋਮੀਟਰ ਦਿੰਦਾ ਹੈ। ਨਾਲ-ਨਾਲ ਬਿਜਲੀ ਕਾਰਪੋਰੇਸ਼ਨਾਂ ਅਫਸਰਾਂ ਨੂੰ ਮੋਬਾਇਲ ਖਰਚਾ ਤੇ ਡਾਟਾ ਵੀ ਮੁਫ਼ਤ ਦਿੰਦੀਆਂ ਹਨ।

ਬੰਦਿਆਂ ਨੇ ਦੱਸਿਆ ਕਿ ਕਈ ਅਫਸਰ ਤਾਂ ਫੋਨਾਂ ’ਤੇ ਹੀ ਫਾਲਟ ਦੂਰ ਕਰਵਾਉਂਦੇ ਹਨ। ਜਦਕਿ ਬਿਜਲੀ ਕਾਰਪੋਰੇਸ਼ਨਾਂ ਵਿੱਚ ਦਫਤਰੀ ਕੰਮਾਂ ਨੂੰ ਛੱਡ ਕੇ ਬਾਕੀ ਫਾਲਟ ਸਮੇਂ ਜੇਕਰ ਸਪਲਾਈ ਬਹਾਲ ਕਰਨ ਲਈ ਫੋਨ ਵਰਤਾਂਗੇ ਤਾਂ ਐਕਸੀਡੈਂਟ ਹੋਣ ਦਾ ਖਤਰਾ ਵਧ ਜਾਂਦਾ ਹੈ ਮਿਸਾਲ ਵਜੋਂ ਕਿਸੇ ਬਿਜਲੀ ਘਰ ਰਾਤ ਸਮੇਂ ਫਾਲਟ ਪੈ ਗਿਆ। ਸਾਰੀ ਰਾਤ ਸਪਲਾਈ ਬੰਦ ਰਹੀ, ਫੋਨ ਰਾਹੀਂ ਸਪਲਾਈ ਬਹਾਲ ਕਰਨ ਕਰਕੇ ਕਿਸੇ ਕਰਮਚਾਰੀ ਨੂੰ ਫਲੈਸ਼ ਪੈ ਗਿਆ ਸੀ। ਐਨੀਆਂ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਸਾਡੇ ਅਧਿਕਾਰੀਆਂ ਦੇ ਮਨਾਂ ਅੰਦਰੋਂ ਵਰਕ ਕਲਚਰ ਖਤਮ ਹੋ ਰਿਹਾ ਹੈ

ਪਿਛਲੇ ਸਮੇਂ ਦੌਰਾਨ 66 ਕੇਵੀ ਬਿਜਲੀ ਘਰਾਂ ਨੂੰ ਠੇਕੇ ’ਤੇ ਦੇਣ ਲਈ ਮੈਨੇਜਮੈਂਟਾਂ ਵੱਲੋਂ ਅੰਦਰਖਾਤੇ ਚਿੱਠੀ ਜਾਰੀ ਕੀਤੀ ਗਈ, ਜਾਣਕਾਰ ਨੇ ਦੱਸਿਆ ਕਿ ਜਿਹੜੇ ਉੱਚ ਅਧਿਕਾਰੀ ਰਿਟਾਇਰਮੈਂਟ ਦੇ ਬਿਲਕੁਲ ਨੇੜੇ ਸਨ, ਇਹ ਪ੍ਰਪੋਜਲ ਉਨ੍ਹਾਂ ਵੱਲੋਂ ਪਾਸ ਕੀਤੀ ਗਈ ਸੀ ਤੇ ਕਿਸੇ ਦਿਨ ਉਨ੍ਹਾਂ ਫਾਈਲਾਂ ਨੂੰ ਚੁੱਕ ਕੇ ਹੈੱਡ ਆਫਿਸ ਵਿੱਚ ਇੱਧਰ-ਉੱਧਰ ਉਨ੍ਹਾਂ ਤੇ ਵਰਕ ਕਰਦੇ ਵੀ ਵੇਖਿਆ ਗਿਆ ਸੀ। ਉਨ੍ਹਾਂ ਆਪਣੇ ਨਾਲ ਰਿਟਾਇਰ ਅਧਿਕਾਰੀਆਂ ਨੂੰ ਲੈ ਕੇ ਮਲਾਈਦਾਰ ਬਿਜਲੀ ਘਰਾਂ ਦੇ ਗੇੜੇ ਕੱਢ ਕੇ, ਇਹ ਤੈਅ ਕਰ ਲਿਆ ਸੀ ਕਿ ਆਹ-ਆਹ ਬਿਜਲੀ ਘਰ ਠੇਕੇ ’ਤੇ ਲੈਣੇ ਹਨ, ਕਿਉਂਕਿ ਉਹ ਬਿਜਲੀ ਘਰ ਨਵੇਂ ਜਾਂ ਸਿਰਫ ਸ਼ਹਿਰੀ ਤੇ ਇੰਡਸਟਰੀ ਲੋਡ ਵਾਲੇ ਸਨ। ਅਸਲ ਵਿੱਚ ਉਨ੍ਹਾਂ ਨੂੰ ਪਾਵਰਕਾਮ ਦੇ ਹਿੱਤ ਲਈ ਪ੍ਰਪੋਜਲਾਂ ਫਰੇਮ ਕਰਨੀਆਂ ਚਾਹੀਦੀਆਂ ਸਨ ਨਾ ਕਿ ਆਪਣੇ ਨਿੱਜੀ ਹਿੱਤ ਲਈ ਪੈਸਾ ਕਮਾਉਣ ਵਾਸਤੇ ਸਕੀਮਾਂ ਘੜਨੀਆਂ ਚਾਹੀਦੀਆਂ ਸਨ।

ਉਹ ਵੱਡਾ ਅਧਿਕਾਰੀ ਮੈਨੇਜਮੈਂਟ ਦੇ ਉੱਚ ਅਹੁਦੇ ’ਤੇ ਵੀ ਕੁੱਝ ਦੇਰ ਰਿਹਾ। ਚੰਦ ਨੋਟਾਂ ਦੀ ਖਾਤਰ ਪੰਜਾਬੀ ਬੱਚਿਆਂ ਦੇ ਭਵਿੱਖ ਨੂੰ ਦਾਅ ’ਤੇ ਲਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਕਿਸੇ ਨੇ ਇਸ ਵਿਰੁੱਧ ਮਾਣਯੋਗ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਇਸ ਪ੍ਰਪੋਜਲ ਨੂੰ ਵਾਪਸ ਕਰਵਾਇਆ ਜੇਕਰ ਅਜਿਹਾ ਨਾ ਹੁੰਦਾ ਤਾਂ ਅਫਸਰਸ਼ਾਹੀ ਦੇ ਕੁੱਝ ਅਧਿਕਾਰੀਆਂ ਵੱਲੋਂ ਪਾਵਰਕਾਮ ਦੇ ਫੁੱਲ ਗੰਗਾ ਪਾਉਣ ਦੀ ਤਿਆਰੀ ਕਰ ਲਈ ਸੀ। ਬਹੁਤਿਆਂ ਦੀ ਕੁਸ਼ਲਤਾ ਦੇਖੀਏ ਤਾਂ ‘ਗੱਲੀਂ ਬਾਤੀਂ ਮੈਂ ਵੱਡੀ ਕੰਮੀਂ ਵੱਡੀ ਜਠਾਣੀ’ ਵਰਗੀ ਹੈ

ਗੱਲਾਂ-ਬਾਤਾਂ ਦੀ ਪੇਸਕਾਰੀ ਰਾਹੀਂ ਤਾਂ ਵੱਡਿਆਂ-ਵੱਡਿਆਂ ਨੂੰ ਗੱਲ ਨਹੀਂ ਕਰਨ ਦਿੰਦੇ। ਬਿਜਲੀ ਘਰਾਂ ਦੇ ਇੱਕ ਮੁਲਾਜ਼ਮ ਨੇ ਦੱਸਿਆ ਕਿ ਸਾਡੇ ਇੱਕ ਇੰਜੀਨੀਅਰ ਨੂੰ ਤਾਂ ਡੀਸੀ ਬੈਟਰੀ ਵਿੱਚ ਪਾਉਣ ਵਾਲੇ ਪਾਣੀ ਨੂੰ ਕਿਸ ਤਰ੍ਹਾਂ ਚੈੱਕ ਕਰੀਦਾ ਹੈ ਕਿ ਇਹ ਪਾਣੀ ਬੈਟਰੀ ਵਿੱਚ ਪਾਉਣ ਯੋਗ ਹੈ ਜਾਂ ਨਹੀਂ, ਇਹ ਵੀ ਪਤਾ ਨਹੀਂ ਸੀ ਖੈਰ! ਅਜਿਹਾ ਨਹੀਂ ਕਿ ਸਾਰੇ ਹੀ ਅਫਸਰ ਜਾਂ ਅਧਿਕਾਰੀ ਨਿਕੰਮੇ ਜਾਂ ਰਿਸ਼ਵਤਖੋਰ ਹਨ, ਬਹੁਤ ਅਫਸਰ ਜਾਂ ਅਧਿਕਾਰੀ ਇਮਾਨਦਾਰ, ਸੂਝਵਾਨ, ਦਿਆਨਤਦਾਰ, ਕੰਮ ਦੇ ਕਰਿੰਦੇ, ਮਸਲੇ ਨਿਬੇੜਨ ਵਾਲੇ, ਪਾਵਰਕਾਮ ਦੀ ਤਰੱਕੀ ਲਈ ਕੰਮ ਕਰ ਰਹੇ ਹਨ। ਜਿਨ੍ਹਾਂ ਦੀ ਬਦੌਲਤ ਇਮਾਨਦਾਰ ਮਲਾਹ ਪਾਵਰਕਾਮ ਦੀ ਕਿਸ਼ਤੀ ਨੂੰ ਸਿਰੇ ਲਾਉਣ ਲਈ ਜੀ ਤੋੜ ਕੋਸ਼ਿਸ਼ ਕਰ ਰਿਹਾ ਹੈ। ਪਰੰਤੂ ਅਜਿਹੇ ਅਫਸਰ ਜਾਂ ਅਧਿਕਾਰੀਆਂ ਦੀ ਗਿਣਤੀ ਘੱਟ ਹੈ।

ਟਾਈਮ ਪਾਸ ਅਫਸਰ ਤਾਂ ਚਿੱਠੀਆਂ ਹੇਠੋਂ ਉੱਪਰ ਵੱਲ ਨੂੰ ਭੇਜੀ ਜਾਂਦੇ ਹਨ ਤੇ ਉੱਪਰਲੇ ਵਾਪਸ ਥੱਲੇ ਨੂੰ ਭੇਜ ਕੇ ਦੋਵੇਂ ਟਾਈਮ ਪਾਸ ਕਰਕੇ ਮੋਟੀਆਂ ਤਨਖਾਹਾਂ ਬਟੋਰ ਰਹੇ ਹਨ। ਮਸਲਿਆਂ ਨੂੰ ਲਗਾਤਾਰ ਪੈਂਡਿੰਗ ਕੀਤਾ ਜਾ ਰਿਹਾ ਹੈ। ਕੰਮ ਤੋਂ ਪਾਸਾ ਵੱਟਦੇ ਬਹੁਤੇ ਤਾਂ ਬਹਾਨਾ ਪ੍ਰਮੋਸ਼ਨ ਡਿਊ ਹੈ, ਮੈਂ ਤਾਂ ਬਦਲੀ ਕਰਵਾਉਣੀ ਹੈ, ਆਪਾਂ ਕਿਸੇ ਤੋਂ ਕੀ ਲੈਣਾ, ਆਪੇ ਆਉਣ ਵਾਲਾ ਦੇਖਦਾ ਰਹੇਗਾ, ਇਸ ਡਵੀਜਨ ਦਾ ਤਾਂ ਹਾਲ ਹੀ ਬਹੁਤ ਮਾੜਾ ਹੈ, ਸ਼ਿਕਾਇਤਾਂ ਤੇ ਸ਼ਿਕਾਇਤੀ ਬਹੁਤ ਹਨ, ਜੇਕਰ ਉਸ ਨੂੰ ਕਿਹਾ ਤਾਂ ਫਲਾਨਾਂ ਗੁੱਸੇ ਹੋ ਜਾਵੇਗਾ ਆਦਿ ਇਸ ਕਲਚਰ ਨੇ ਵੀ ਪਾਵਰਕਾਮ ਦੀ ਗੱਡੀ ਦੀ ਰਫਤਾਰ ਘਟਾਈ ਹੈ। ਹੁਣ ਭਗਵੰਤ ਮਾਨ ਸਰਕਾਰ ਟੀਮ ਇਮਾਨਦਾਰੀ ਨਾਲ ਰਿਸ਼ਵਤਖੋਰੀ ਦੀ ਚੰਦਰੀ ਬਿਮਾਰੀ ਨੂੰ ਜੜ੍ਹੋਂ ਪੁੱਟ ਕੇ ਸੁੱਟਣ ਦਾ ਦਾਅਵਾ ਕਰਦੀ ਹੈ ਉਮੀਦ ਕਰਦੇ ਹਾਂ ਕਿ ਸਰਕਾਰ ਲੋਕਹਿੱਤ ’ਚ ਬਿਜਲੀ ਢਾਂਚੇ ਦਾ ਮੂੰਹ-ਮੱਥਾ ਸੰਵਾਰੇਗੀ

ਕੋਟਕਪੂਰਾ

ਮੋ. 96462-00468

ਇੰਜ. ਜਗਜੀਤ ਸਿੰਘ ਕੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬਿਜਲੀ ਢਾਂਚਾ: ਮਨਪ੍ਰੀਤ ਬਾਦਲ ਦੇ ਨਾਂਅ ਖੁੱਲ੍ਹੀ ਚਿੱਠੀ-2
ਮੈਨੂੰ ਪੂਰਨ ਭਰੋਸਾ ਹੈ ਕਿ ਤੁਸੀ 66 ਕੇ.ਵੀ. ਸਬਸਟੇਸ਼ਨਾਂ ਨੂੰ ਵਾਪਸ ਟਰਾਂਸਮਿਸ਼ਨ ਕੰਪਨੀ ਅੰਦਰ ਭੇਜ ਕੇ ਇਤਿਹਾਸ ਰਚਣ ਦੇ ਨਾਲ-ਨਾਲ ਇਸ ਦੇ ਕੰਮ ਕਾਜ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਇਸ ਦਾ ਫਾਇਨਾਂਸ ਪਾਵਰਕੌਮ  ਨਾਲੋਂ ਵੱਖ ਕਰੋਗੇ ਜਿਸ ਨਾਲ ਇਸ ਕੰਪਨੀ ਦੇ ਮੁਨਾਫੇ ਤੇ ਘਾਟੇ ਦੀ ਤਸਵੀਰ ਸਪੱਸ਼ਟ ਰੂਪ ‘ਚ ਉੱਭਰ ਕੇ ਬਾਹਰ ਆ ਜਾਵੇਗੀ।

66 ਕੇ.ਵੀ. ਬਿਜਲੀ ਘਰਾਂ ਨੂੰ ਟਰਾਸਮਿਸ਼ਨ ਕਾਰਪੋਰੇਸ਼ਨ ਅਧੀਨ ਕਰਨ ਸਮੇਂ ਹੀ ਬਹੁਤ ਵੱਡਾ ਬਦਲਾਅ ਆਪ ਜੀ ਨੂੰ ਟਰਾਸਮਿਸ਼ਨ ਦੇ ਮੁਨਾਫੇ ਦੇ ਰੂਪ ‘ਚ ਦੇਖਣ ਨੂੰ ਮਿਲੇਗਾ।ਸਭ ਤੋਂ ਪਹਿਲਾਂ ਟਰਾਂਸਮਿਸ਼ਨ ‘ਚੋਂ ਠੇਕੇਦਾਰ ਪ੍ਰਣਾਲੀ ਬੰਦ ਕਰਨ ਦੀ ਵੱਡੀ ਲੋੜ ਹੈ ਇਹ ਠੇਕੇਦਾਰੀ ਸਿਸਟਮ ਬੇਰੁਜਗਾਰੀ ਨੂੰ ਵਧਾਉਣ ‘ਚ ਆਪਣਾ ਅਹਿਮ ਯੋਗਦਾਨ ਪਾਉਣ ਦੇ ਨਾਲ-ਨਾਲ ਰੁਪਏ ਨੂੰ ਸਿਰਫ ਇੱਕ ਹੀ ਆਦਮੀ ਕੋਲ ਇੱਕਠਾ ਹੋਣ ਲਈ ਵੀ ਪਹਿਲ ਦਿੰਦਾ ਹੈ ਠੇਕੇਦਾਰੀ ਸਿਸਟਮ ਸਾਡੀ ਯੋਗਤਾ ਦਾ ਸ਼ੋਸ਼ਨ ਵੀ ਨਾ ਮਾਤਰ ਮਿਹਆਨਾ ਦੇ ਕੇ ਕਰਦਾ ਹੈ।

ਇੱਥੇ ਮੈਂ ਆਪ ਜੀ ਦਾ ਧਿਆਨ ਲਿਆਕਤਹੀਣ ਲੋਕਾਂ ਤੇ ਪੈਸਾ ਕਮਾਊ ਪੁੱਤਾਂ ਦੇ ਘਟੀਆ ਫੈਸਲੇ ਪ੍ਰਤੀ ਦਿਵਾਉਣਾ ਚਾਹੁੰਦਾ ਹਾਂ ਕਿ ਪਿਛਲੀ ਪਾਵਰਕੌਮ ਦੀ ਮੈਨੇਜਮੈਂਟ ਨੇ ਸਾਡੇ 66 ਕੇ.ਵੀ. ਬਿਜਲੀ ਘਰਾਂ ਨੂੰ ਇਹ ਕਹਿ ਕੇ ਪ੍ਰਾਈਵੇਟ ਹੱਥਾਂ ‘ਚ ਸੌਂਪਣ ਲਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ‘ਚ ਅੰਦਰਖਾਤੇ ਫੈਸਲਾ ਕਰ ਲਿਆ ਕਿ 66 ਕੇ.ਵੀ. ਬਿਜਲੀ ਘਰਾਂ ‘ਚ ਸਟਾਫ ਦੀ ਘਾਟ ਕਾਰਨ ਅਸੀਂ ਇਨ੍ਹਾਂ ਨੂੰ ਚਲਾ ਨਹੀਂ ਸਕਦੇ

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ 66 ਕੇ.ਵੀ. ਬਿਜਲੀ ਘਰ ਸੱਚੀ-ਮੁੱਚੀ ਤਾਂ ਟਰਾਂਸਮਿਸ਼ਨ ਦਾ ਅਹਿਮ ਅੰਗ ਹਨ ਇਨ੍ਹਾਂ ਨੂੰ ਵੇਚਣ ਦੀ ਤਿਆਰੀ ਕੁਝ ਰਿਟਾਇਰ ਡਾਇਰੈਕਟਰ ਨਾਲ ਰੱਲ ਕੇ ਕੁਝ ਮੌਜੂਦਾ ਉਸ ਸਮੇਂ ਦੇ ਡਾਇਰੈਕਟਰਾਂ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਦਕਿ ਸਰਕਾਰ ਨੂੰ ਇਸ ਫੈਸਲੇ ਪ੍ਰਤੀ ਸਬਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਇਸ ਪ੍ਰਤੀ ਜਾਗਰੂਕ ਕੀਤਾ ਤਾਂ ਇਸ ਫੈਸਲੇ ਨੂੰ ਵਾਪਸ ਲਿਆ ਗਿਆ।

ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਸਾਰੀ ਦੁਨੀਆਂ ਅੰਦਰ ਕਾਰਪੋਰੇਟ ਅਦਾਰੇ ਕੰਮ ਕਰ ਰਹੇ ਹਨ ਵਧੀਆ ਸਿਸਟਮ ਚੱਲ ਰਿਹਾ ਹੈ ਪਰੰਤੂ ਇਸ ਨੂੰ ਕਿਉਂ ਰੋਕਿਆ ਗਿਆ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇਸ ਪਬਲਿਕ ਸੈਕਟਰ ਦੇ ਅਦਾਰੇ ਅੰਦਰ ਅਨੇਕਾਂ ਬਿਜਲੀ ਘਰ ਹਨ, ਪਰੰਤੂ ਇੱਕ ਦੀ ਅੰਦਾਜਨ ਲਾਗਤ ਨਾਲ ਸਬੰਧਤ ਗੱਲ ਕਰਾਂਗਾ।

ਇੱਕ ਬਿਜਲੀ ਘਰ ਦੀ ਜਮੀਨ ਵੀ ਸਰਕਾਰੀ, ਬਿਲਡਿੰਗ ਵੀ ਸਰਕਾਰੀ ‘ਚ ਲੱਗਿਆ ਸਾਰਾ ਸਮਾਨ ਵੀ ਸਰਕਾਰੀ, ਬਿਜਲੀ ਘਰ ਬਣਾਇਆ ਵੀ ਸਰਕਾਰੀ ਕਰਮਚਾਰੀਆਂ ਨੇ, ਇਸ ਸਾਰੇ ਕੰਮ ਦੀ ਅੰਦਾਜ਼ਨ ਲਾਗਤ ਤਕਰੀਬਨ 7 ਕਰੋੜ ਤੋਂ 50 ਕਰੋੜ ਤੱਕ ਸਮੇਤ ਇਨਕਮਿੰਗ ਤੇ ਆਉਟਗੋਇੰਗ ਲਾਈਨਾਂ ਖਰਚ ਆਉਂਦਾ ਹੈ ਇੰਨਾ ਪੈਸਾ ਲਾ ਕੇ ਜਦ ਅਸੀਂ ਬਿਜਲੀ ਘਰ ਬਣਾ ਕੇ ਚਲਾਇਆ ਤਾਂ ਕਿਸ ਕਾਰਨ ਇਹ ਮੈਨੇਜਮੈਂਟਾਂ ਇੱਕ ਵਸਦੇ ਘਰ ਨੂੰ ਉਜਾੜਨ ‘ਤੇ ਤੁਲੀਆਂ ਹਨ ਇਨ੍ਹਾ ਬਿਜਲੀ ਘਰਾ ਨੂੰ ਪ੍ਰਾਈਵੇਟ ਠੇਕੇਦਾਰਾਂ ਨੂੰ ਤਿੰਨ ਸਾਲ ਟਰਾਇਲ ਬੇਸ ‘ਤੇ ਠੇਕੇ ਲਈ ਦਿੱਤਾ ਜਾਣਾ ਸੀ ਉਨ੍ਹਾਂ ਠੇਕੇਦਾਰ ਨੇ ਤਿੰਨਾਂ ਸਾਲਾਂ’ਚ ਮਲਾਈ ਛੱਕ ਜਾਣੀ ਸੀ ਤੇ ਬਿਜਲੀ ਘਰਾਂ ਨੂੰ ਕਬਾੜ ਦੀ ਦੁਕਾਨ ਬਣਾ ਕੇ ਸਾਨੂੰ ਵਾਪਸ ਦੇ ਕੇ ਚੱਲਦੇ ਬਣਨਾ ਸੀ।

ਇਸ ਦੇ ਨਾਲ ਉਸ ਸਮੇਂ ਦੀ ਸਰਕਾਰ ਨੇ ਕਾਰਪੋਰੇਸ਼ਨ ‘ਚ ਸਕਾਡਾ ਸਿਸਟਮ (ਸੁਪਰਵਾਈਜਰ ਕੰਟਰੋਲ ਐਂਡ ਡਾਟਾ) ਨੂੰ ਲਾਉਣ ਲਈ ਪ੍ਰਾਈਵੇਟ ਕੰਪਨੀਆਂ ਨਾਲ ਗੰਢਤੁੱਪ ਕਰਕੇ ਕਰੋੜਾਂ ਰੁਪਏ ਖਰਚ ਕੇ ਮਹਿੰਗਾ ਤਜ਼ਰਬਾ ਕਰਨ ਲਈ ਜਲੰਧਰ, ਲੁਧਿਆਣਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜੋ ਤਕਰੀਬਨ 21 ਤੋਂ ਵੱਧ ਬਿਜਲੀ ਘਰਾਂ ਦਾ ਕੰਟਰੋਲ ਇੱਕ ਜਗ੍ਹਾ ਕਰਕੇ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਕਦਮ ਚੁੱਕਿਆ ਸੀ, ਨੂੰ ਮੌਜੂਦਾ ਸਰਕਾਰ ਨੇ ਵੀ ਇੰਨ-ਬਿੰਨ ਲਾਗੂ ਕਰਨ ਦਾ ਪ੍ਰੋਗਰਾਮ ਬਣਾਇਆ ਹੈ, ਇਹ ਪੰਜਾਬ ਦੇ ਲੋਕਾਂ ਤੇ ਸਰਕਾਰ ਲਈ ਘਾਤਕ ਸਿੱਧ ਹੋ ਸਕਦਾ ਹੈ

ਇਸ ‘ਤੇ ਮੁੜ ਵਿਚਾਰ ਕਰਨ ਦੀ ਵੱਡੀ ਲੋੜ ਹੈ ਤੇ ਖਜਾਨੇ ਨੂੰ ਖੁਰਨ ਤੋਂ ਬਚਾਇਆ ਜਾ ਸਕਦਾ ਹੈ, ਇਸ ਸਬੰਧੀ ਐਸੋਸੀਏਸ਼ਨ, ਮੈਨੇਜਮੈਂਟ ਤੇ ਪੰਜਾਬ ਸਰਕਾਰ ਮਿਲ-ਬੈਠ ਕੇ ਵਿਚਾਰਾਂ ਸਾਂਝੀਆਂ ਕਰਨ ਤਾਂ ਇਸ ਦੇ ਨਤੀਜੇ ਹੋਰ ਵੀ ਵਧੀਆ ਮਿਲ ਸਕਦੇ ਹਨ ਮੈਂ ਹਾਈਟੈਕ ਜਮਾਨੇ ਵਾਲੇ ਵਿਕਾਸ ਦੇ ਵਿਰੁੱਧ ਨਹੀਂ ਹਾਂ ਪਰੰਤੂ ਵਿਚਾਰ-ਵਟਾਂਦਰਾ ਜਰੂਰੀ ਹੈ।

ਟਰਾਂਸਮਿਸ਼ਨ ਦੀਆਂ ਨਵੀਆਂ ਲਾਈਨਾਂ ਕੱਢਣ ਵੇਲੇ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਸਾਮਾਨ ਮਿਆਰ ਤੋਂ ਘਟੀਆ ਲਾਇਆ ਜਾਂਦਾ ਹੈ ਤੇ ਮਟੀਰੀਅਲ ਪਾਉਣ ਦੀ ਕਿਰਸ ਕੀਤੀ ਜਾਂਦੀ ਹੈ, ਜਿਸ ਦਾ ਨਤੀਜਾ ਪਿਛਲੇ ਸਮੇਂ ਅੰਦਰ ਪੰਜਾਬ ‘ਚ ਟਰਾਂਸਮਿਸ਼ਨ ਦੀਆਂ ਕਈ ਵੱਡੀਆਂ ਲਾਈਨਾਂ ਦੇ ਟਾਵਰ ਹਨੇਰੀ ਤੇ ਝੱਖੜ ਆਉਣ ਕਾਰਨ ਡਿੱਗ ਪਏ ਇਹ ਟਰਾਂਸਮਿਸ਼ਨ ਲਈ ਇੱਕ ਮੰਦਭਾਗੀ ਘਟਨਾ ਹੈ, ਇਸ ਦੀ ਜਾਂਚ ਪੜਤਾਲ ਦੀ ਅਹਿਮ ਲੋੜ ਹੈ ਕਿ ਅਜਿਹਾ ਕਿਉਂ ਹੋਇਆ ਜਦਕਿ ਜੋ ਲਾਈਨਾਂ ਸਾਡੇ ਬਿਜਲੀ ਬੋਰਡ ਦੇ ਕਾਮਿਆਂ ਨੇ ਕੱਢੀਆਂ ਸਨ ਉਨ੍ਹਾਂ ਦੇ ਟਾਵਰ ਤਕਰੀਬਨ 40-40 ਸਾਲ ਬੀਤਣ ਦੇ ਬਾਵਜੂਦ ਵੀ ਅਡੋਲ ਖੜ੍ਹੇ ਹਨ।

ਟਰਾਂਸਮਿਸ਼ਨ ਕੰਪਨੀ ਨੂੰ ਹੋਰ ਮਜਬੂਤ ਕਰਨ ਲਈ ਮੈਂ ਆਪ ਜੀ ਨੂੰ ਇੱਕ ਸੁਝਾਅ ਪੇਸ਼ ਕਰ ਰਿਹਾ ਹਾਂ ਕਿ, ਜਿਸ ਤਰ੍ਹਾਂ ਮੋਬਾਇਲ ਕੰਪਨੀਆਂ ਨੇ ਆਪਣੇ ਟਾਵਰ ਲਾ ਕੇ ਆਪਣਾ ਨੈੱਟਵਰਕ ਸਥਾਪਤ ਕਰ ਲਿਆ ਹੈ ਉਹ ਇਨਵੈਸਟਮੈਂਟ ਵਨ-ਟਾਇਮ ਹੋ ਗਈ ਅੱਜ ਤਾਂ ਉਹ ਉਸੇ ਨੈੱਟਵਰਕ ਦੇ ਪਾਰਟ ਹੋਰ ਕੰਪਨੀਆਂ ਜਾਂ ਲੋਕਾਂ ਨੂੰ ਕਿਰਾਏ ‘ਤੇ ਦੇ ਕੇ ਭਰਪੂਰ ਮੁਨਾਫਾ ਕਮਾ ਰਹੀਆਂ ਹਨ, ਠੀਕ ਇਸੇ ਤਰ੍ਹਾਂ ਮੇਰੀ ਟਰਾਸਮਿਸ਼ਨ ਵੀ ਅੱਜ ਤਕਰੀਬਨ ਆਪਣਾ ਵੱਡਾ ਨੈੱਟਵਰਕ ਪੰਜਾਬ ਤੇ ਹੋਰ ਨਾਲ ਲੱਗਦੇ ਸੂਬਿਆਂ ‘ਚ ਫੈਲਾ ਚੁੱਕੀ ਹੈ ਇਨਵੈਸਟਮੈਂਟ ਹੋ ਚੁੱਕੀ ਹੁਣ ਜਦੋਂ ਕਮਾਈ ਕਰਨ ਦਾ ਸਮਾਂ ਆਇਆ ਤਾਂ ਪ੍ਰਾਈਵੇਟ ਠੇਕੇਦਾਰੀ ਇਨ੍ਹਾਂ ਸਰਕਾਰਾਂ ਤੇ ਮੈਨੇਜਮੈਟਾਂ ਨਾਲ ਰਲ ਕੇ ਇਸ ਤੋਂ ਆਪਣੇ ਘਰ ਭਰਨ ਲਈ ਸਕਾਡਾ ਸਿਸਟਮ ਵਰਗੇ ਫੈਸਲਿਆਂ ਨੂੰ ਲਾਗੂ ਕਰਨ ਲਈ ਪੱਬਾਂਭਾਰ ਹਨ।

ਟਰਾਂਸਮਿਸ਼ਨ ਲਈ ਜੋ ਬਿਜਲੀ ਘਰਾਂ ‘ਚ ਲੱਗਣ ਵਾਲਾ ਸਮਾਨ ਖਰੀਦਿਆ ਜਾਂਦਾ ਹੈ ਉਹ ਟੈਂਡਰ ਪਾਰਦਰਸ਼ੀ ਤੇ ਨੈਸ਼ਨਲ ਜਾਂ ਇੰਟਰਨੈਸ਼ਨਲ ਦੇ ਹੋਣੇ ਚਾਹੀਦੇ ਹਨ ਤਾਂ ਜੋ ਖਰੀਦਿਆ ਜਾ ਰਿਹਾ ਮਟੀਰੀਅਲ ਗੁਣਵੱਤਾ ਦੀ ਕਸਵੱਟੀ ‘ਤੇ ਖਰਾ Àੁੱਤਰੇ ਇੱਥੇ ਸਿਆਣੇ ਬਜੁਰਗਾਂ ਦੀ ਕਹਾਵਤ ਲਾਗੂ ਹੁੰਦੀ ਹੈ ਮਹਿੰਗਾ ਰੋਵੇ ਇੱਕ ਬਾਰ ਤੇ ਸਸਤਾ ਰੋਵੇ ਬਾਰ-ਬਾਰ, ਠੀਕ ਇਸੇ ਤਰਜ ‘ਤੇ ਖਰੀਦ ਕਰਨ ਵੇਲੇ ਮਟੀਰੀਅਲ ਮਿਆਰ ਤੋਂ ਘਟੀਆ ਕੁਆਲਟੀ ਖਰੀਦਿਆ ਜਾ ਰਿਹਾ ਹੈ ਜਿਸ ਕਾਰਨ ਸੈਂਕੜੇ ਹਾਦਸੇ ਹੋਣ ਨਾਲ ਸਾਡੇ ਬਹੁਤ ਮੁਲਾਜ਼ਮ ਮੌਤ ਦਾ ਸ਼ਿਕਾਰ ਹੋ ਗਏ ਹਨ।

ਜੋ ਬਿਜਲੀ ਘਰ ਪ੍ਰਾਈਵੇਟ ਠੇਕੇਦਾਰਾਂ ਨੇ ਬਣਾਏ ਹਨ ਉਹਨਾਂ ਦੇ ਸਮਝੌਤਿਆਂ ਤੇ ਖਰਚੇ ਦੀ ਜਾਂਚ ਪੜਤਾਲ ਕਰਨ ਦੀ ਅੱਜ ਵੱਡੀ ਲੋੜ ਹੈ।ਅੱਜ ਮੇਰੀ ਟਰਾਂਸਮਿਸ਼ਨ ‘ਚ ਪੰਜਾਬ ਅੰਦਰ ਕਾਫੀ ਵੱਡੀ ਗਿਣਤੀ ਵਿੱਚ ਡਿਗਰੀ ਹੋਲਡਰ ਤੇ ਪੁਰਾਣੇ ਤਜਰਬੇਕਾਰ ਇੰਜੀਨੀਅਰ ਕੰਮ ਕਰ ਰਹੇ ਹਨ ਬਿਜਲੀ ਘਰਾਂ ਦੇ ਨੁਕਸਾਂ ਨੂੰ ਦੂਰ ਕਰਨ ਲਈ ਕਾਰਪੋਰੇਸ਼ਨਾਂ ਵੱਲੋਂ ਪ੍ਰੋਟੈਕਸ਼ਨ ਟੀਮਾਂ ਪੂਰੇ ਪੰਜਾਬ ‘ਚ ਬਣਾਈਆਂ ਹੋਈਆਂ ਹਨ।

ਜੋ ਕਿ ਆਪਣੇ ਕੰਮਾਂ ‘ਚ ਪੂਰੀ ਤਰ੍ਹਾਂ ਨਿਪੁੰਨ ਹਨ ਪਰੰਤੂ ਫਿਰ ਵੀ ਪੂਰੇ ਪੰਜਾਬ ‘ਚ ਬਿਜਲੀ ਘਰਾਂ ਦੇ ਨੁਕਸਾਂ ਨੂੰ ਠੀਕ ਕਰਵਾਉਣ ਦੇ ਨਾਂਅ ‘ਤੇ ਜਾਂ ਕੁਝ ਇੰਕੂਉਪਮੈਂਟ ਨਵਾਂ ਲਾਉਣ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਪ੍ਰਤੀ ਸਾਲ ਟਰਾਂਸਮਿਸ਼ਨ ਦੇ ਮੁਨਾਫੇ ਦਾ ਇੱਕ ਵੱਡਾ ਹਿੱਸਾ ਵੰਡਿਆ ਜਾ ਰਿਹਾ ਹੈ ਫਿਰ ਸਾਡੀਆਂ ਇਹ ਪ੍ਰੋਟੈਕਸ਼ਨ ਟੀਮਾਂ ਬਰਾਬਰ ਕਰੋੜਾਂ ਰੁਪਏ ਤਨਖਾਹ ਲੈ ਕੇ ਨਾਲ-ਨਾਲ ਮਹਿਕਮੇ ਦੀਆਂ ਗੱਡੀਆਂ ‘ਚ ਤੇਲ ਜਾਂ ਪ੍ਰਾਈਵੇਟ ਠੇਕੇਦਾਰਾਂ ਤੋਂ ਲਈਆਂ ਗੱਡੀਆਂ ਨੂੰ ਮਹੀਨਾਵਾਰ ਕਿਰਾਏ ਦੇ ਰੂਪ ‘ਚ ਸਾਲਾਨਾ ਕਰੋੜਾਂ ਰੁਪਏ ਖਰਚ ਕੇ ਕਾਰਪੋਰੇਸ਼ਨਾਂ ਦੇ ਖਰਚਿਆਂ ਨੂੰ ਦੈਤਾਕਾਰ ਬਣਾ ਰਹੀਆਂ ਹਨ।

ਦੋਵੇਂ ਕਾਰਪੋਰੇਸ਼ਨਾਂ ਲਈ ਇਹ ਵਿਸ਼ਾ ਅੱਜ ਵੱਡੀ ਚੁਣੌਤੀ ਹੈ ਇਸ ਦੀ ਬਾਰੀਕੀ ਨਾਲ ਘੋਖ ਕੀਤੀ ਜਾਣੀ ਚਾਹੀਦੀ ਹੈ ਮਾਲਵਾ ਏਰੀਏ ਦੇ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਿਰੋਜਪੁਰ ਬਠਿੰਡਾ ਆਦਿ ਜਿਲ੍ਹਿਆਂ ‘ਚ ਤਾਂ ਇੱਕ ਹੀ ਆਦਮੀ ਨੇ ਸੈਂਕੜੇ ਬਿਜਲੀ ਘਰਾਂ ਦੇ ਨੁਕਸਾਂ ਨੂੰ ਦੂਰ ਕਰਨ ਲਈ ਆਪਣਾ ਜਾਲ ਵਿਛਾ ਰੱਖਿਆ ਹੈ, ਉਸ ਦੀਆਂ ਬਣਾਈਆਂ ਤਿੰਨ ਫਰਮਾਂ ਨੂੰ ਹੈੱਡ ਆਫਿਸ ਦੇ ਖਰਚਿਆਂ ਵਾਲੇ ਵਿਭਾਗ ‘ਚੋਂ ਦੇਖਿਆ ਜਾ ਸਕਦਾ ਹੈ ਇਸ ਤੋਂ ਸਪੱਸ਼ਟ ਜਾਪਦਾ ਹੈ ਕਿ ਜਰੂਰ ਦਾਲ ਵਿੱਚ ਕਿਤੇ ਕਾਲਾ ਹੈ।

(ਚਲਦਾ…)

ਜਗਜੀਤ ਸਿੰਘ ਕੰਡਾ, ਪੀ.ਐਸ.ਟੀ.ਸੀ.ਐਲ, ਕੋਟਕਪੂਰਾ

ਮੋ.96462-00468